ਤਾਜਾ ਖ਼ਬਰਾਂ


ਰੇਰਾ ਵੱਲੋਂ ਰੀਅਲ ਅਸਟੇਟ ਇਸ਼ਤਿਹਾਰਾਂ ਵਿਚ ਰਜਿਸਟਰੇਸ਼ਨ ਨੰਬਰ ਦਰਸਾਉਣ ਦੀਆਂ ਹਦਾਇਤਾਂ
. . .  13 minutes ago
ਚੰਡੀਗੜ੍ਹ, 20 ਫਰਵਰੀ (ਵਿਕਰਮਜੀਤ ਮਾਨ) - 'ਦੀ ਰੀਅਲ ਅਸਟੇਟ ਰੈਗੂਲੇਟਰੀ ਅਥਾਰਿਟੀ (ਰੇਰਾ), ਪੰਜਾਬ ਨੇ ਰੀਅਲ ਅਸਟੇਟ ਨਾਲ ਸਬੰਧਿਤ ਸਾਰੇ ਇਸ਼ਤਿਹਾਰਾਂ ਵਿਚ ਅਥਾਰਿਟੀ ਵੱਲੋਂ ਜਾਰੀ ਕੀਤਾ ਰਜਿਸਟਰੇਸ਼ਨ ਨੰਬਰ ਦਰਸਾਉਣ ਦੀਆਂ...
ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਸ਼ਹਿਰ 'ਚ ਧਮਾਕਾ, 3 ਦੀ ਮੌਤ
. . .  24 minutes ago
ਕਾਬੁਲ, 20 ਫਰਵਰੀ - ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਸ਼ਹਿਰ 'ਚ ਹੋਏ ਧਮਾਕੇ 'ਚ 3 ਦੀ ਲੋਕਾਂ ਦੀ ਮੌਤ ਹੋਈ ਹੈ। ਜਦਕਿ 2 ਹੋਰ...
ਜੰਮੂ-ਕਸ਼ਮੀਰ 'ਚ ਦੁਪਹਿਰ 12.41 'ਤੇ ਆਇਆ 3.3 ਤੀਬਰਤਾ ਵਾਲਾ ਭੁਚਾਲ
. . .  about 1 hour ago
ਰਾਜਾਸਾਂਸੀ: ਅੰਮ੍ਰਿਤਸਰ-ਬਰਮਿੰਘਮ ਸਿੱਧੀ ਹਵਾਈ ਉਡਾਣ ਮੁੜ ਹੋਈ ਸ਼ੁਰੂ
. . .  55 minutes ago
ਅਜਨਾਲਾ, 20 ਫਰਵਰੀ (ਹੇਰ, ਖੀਵਾ)-ਇੱਥੋਂ ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡਾ ਰਾਜਾਸਾਂਸੀ ਤੋਂ ਅੱਜ ਅੰਮ੍ਰਿਤਸਰ ਤੋਂ ਬਰਮਿੰਘਮ ਵਿਚਾਲੇ ਸਿੱਧੀ ਹਵਾਈ ਉਡਾਣ ਅੱਜ ਸ਼ੁਰੂ ਹੋ ਗਈ।ਜਿਸ ਦਾ ਰਸਮੀ ਉਦਘਾਟਨ ਅੱਜ ਕੇਂਦਰੀ ਮੰਤਰੀ ਸ੍ਰੀ ਵਿਜੇ ਸਾਂਪਲਾ...
ਬੈਂਸ ਕੁੱਟਮਾਰ ਮਾਮਲੇ 'ਚ ਕੜਵਲ ਤੇ ਗੁਰਪ੍ਰੀਤ ਗੋਪੀ 'ਤੇ ਮਾਮਲਾ ਦਰਜ
. . .  about 2 hours ago
ਲੁਧਿਆਣਾ, 20 ਫਰਵਰੀ (ਪਰਮਿੰਦਰ ਅਹੂਜਾ)- ਬੈਂਸ ਕੁੱਟਮਾਰ ਮਾਮਲੇ 'ਚ ਪੁਲਿਸ ਨੇ ਸੀਨੀਅਰ ਕਾਂਗਰਸੀ ਆਗੂ ਕਰਮਲਜੀਤ ਸਿੰਘ ਕੜਵਲ ਤੇ ਕੌਂਸਲਰ ਦੀ ਚੋਣ ਲੜ ਰਹੀ ਮਹਿਲਾ ਦੇ ਬੇਟੇ ਗੁਰਪ੍ਰੀਤ ਸਿੰਘ ਗੋਪੀ 'ਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ...
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੱਲੋਂ ਭਾਰਤੀ ਅਧਿਕਾਰੀਆਂ ਨਾਲ ਮੁਲਾਕਾਤ
. . .  about 2 hours ago
ਮੁੰਬਈ, 20 ਫਰਵਰੀ- ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਇੱਥੇ ਇੰਡੀਆ-ਕੈਨੇਡਾ ਵਾਰਤਾ 2018 ਤਹਿਤ ਭਾਰਤੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕੈਨੇਡਾ 'ਚ ਭਾਰਤ ਦੇ ਹਾਈ ਕਮਿਸ਼ਨਰ ਵਿਕਾਸ ਸਵਰੂਪ ਤੋਂ ਇਲਾਵਾ...
ਟਰੂਡੋ ਨੇ ਮੁੰਬਈ ਵਿਖੇ ਪ੍ਰਸਿੱਧ ਭਾਰਤੀ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਕੀਤੀ ਮੁਲਾਕਾਤ
. . .  about 2 hours ago
ਮੁੰਬਈ, 20 ਫਰਵਰੀ(ਸਤਪਾਲ ਜੌਹਲ)- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਥੇ ਪ੍ਰਸਿੱਧ ਭਾਰਤੀ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ। ਟਰੂਡੋ ਨੇ ਇਸ ਮੌਕੇ ਟਾਟਾ ਸੰਨਜ਼ ਦੇ ਚੇਅਰਮੈਨ ਨਟਰਾਜਨ ਚੰਦਰਸੇਕਰਨ, ਇੰਨਫੋਇਸਸ ਦੇ ਮੁੱਖ...
ਪੀ.ਐਨ.ਬੀ.ਤੇ ਗੀਤਾਂਜਲੀ ਦੇ 30 ਕਰਮਚਾਰੀ ਸੀਬੀਆਈ ਦੇ ਮੁੰਬਈ ਦਫ਼ਤਰ ਪਹੁੰਚੇ
. . .  about 3 hours ago
ਟਰੂਡੋ ਅੱਜ ਦੁਪਹਿਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਕਰਨਗੇ ਮੁਲਾਕਾਤ
. . .  about 3 hours ago
ਲਿਪ ਤੇ ਆਪ ਵਰਕਰ ਅੱਜ ਕਰਨਗੇ ਲੁਧਿਆਣਾ 'ਚ ਪ੍ਰਦਰਸ਼ਨ
. . .  about 4 hours ago
ਸੀਰੀਆ 'ਚ ਫ਼ੌਜੀ ਗੋਲਾਬਾਰੀ 'ਚ 94 ਨਾਗਰਿਕਾਂ ਦੀ ਮੌਤ
. . .  about 4 hours ago
ਕਮਲ ਹਸਨ ਦੀ ਪਾਰਟੀ ਲਾਂਚਿੰਗ ਸਮਾਰੋਹ 'ਚ ਪਹੁੰਚਣਗੇ ਕੇਜਰੀਵਾਲ
. . .  about 4 hours ago
ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਛੁਪਣਗਾਹ ਤੋਂ ਹਥਿਆਰ ਕੀਤੇ ਬਰਾਮਦ
. . .  about 5 hours ago
ਜੂਨੀਅਰ ਟਰੰਪ ਭਾਰਤ ਪੁੱਜੇ
. . .  about 6 hours ago
ਸਰਹੱਦ 'ਤੇ ਬੀ ਐੱਸ ਐੱਫ ਵੱਲੋਂ ਪਾਕਿ ਤਸਕਰ ਢੇਰ
. . .  about 6 hours ago
ਮਟਰ ਪ੍ਰੋਸੈਸਿੰਗ ਫ਼ੈਕਟਰੀ 'ਚ ਅਮੋਨੀਆ ਗੈਸ ਦਾ ਸਿਲੰਡਰ ਫਟਣ ਕਾਰਨ 4 ਦੀ ਮੌਤ, 11 ਜ਼ਖ਼ਮੀ
. . .  about 6 hours ago
ਟਰੂਡੋ ਅੱਜ ਫ਼ਿਲਮੀ ਸਿਤਾਰਿਆਂ ਨਾਲ ਕਰਨਗੇ ਮੁਲਾਕਾਤ
. . .  about 6 hours ago
ਅੱਜ ਦਾ ਵਿਚਾਰ
. . .  about 7 hours ago
ਪਟਨਾ ਨਜ਼ਦੀਕ ਬੱਸ ਹਾਦਸੇ 'ਚ 7 ਦੀ ਮੌਤ , 25 ਜ਼ਖ਼ਮੀ
. . .  1 day ago
ਅਸੀਂ ਅਖੰਡ ਭਾਰਤ ਦਾ ਸਮਰਥਨ ਕਰਦੇ ਹਾਂ- ਟਰੂਡੋ
. . .  1 day ago
ਮਨੀਗ੍ਰਾਮ ਦੇ ਮਾਲਕ ਨੂੰ ਜ਼ਖ਼ਮੀ ਕਰਕੇ ਲੁੱਟੇ 5 ਲੱਖ
. . .  1 day ago
ਸਾਂਝੇ ਮੁਹਿੰਮ ਦੌਰਾਨ 12 ਨਕਸਲੀ ਗ੍ਰਿਫ਼ਤਾਰ
. . .  1 day ago
ਛੱਤੀਸਗੜ੍ਹ ਵਿਧਾਨ ਸਭਾ 'ਚੋਂ 30 ਵਿਧਾਇਕ ਮੁਅੱਤਲ
. . .  1 day ago
ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ 'ਚ 3 ਨਾਗਰਿਕ ਜ਼ਖ਼ਮੀ
. . .  1 day ago
ਪਾਕਿਸਤਾਨ ਵੱਲੋਂ ਉੜੀ ਸੈਕਟਰ 'ਚ ਗੋਲੀਬਾਰੀ
. . .  1 day ago
21 ਨੂੰ ਹੋਵੇਗੀ ਕੈਪਟਨ-ਟਰੂਡੋ ਮੁਲਾਕਾਤ
. . .  1 day ago
ਸੁਰੇਸ਼ ਕੁਮਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਮੁੜ ਬਣੇ ਸਕੱਤਰ
. . .  1 day ago
ਮੋਬਾਈਲ ਮਾਰਕੀਟ 'ਚ ਲੱਗੀ ਭਿਆਨਕ ਅੱਗ
. . .  1 day ago
ਬੈਂਕ ਘੁਟਾਲੇ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ
. . .  1 day ago
ਝੁੱਗੀ ਨੂੰ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ
. . .  1 day ago
ਸਿੱਧੂ ਤੇ ਜਾਖੜ ਨੇ ਫ਼ਰੀਦਕੋਟ ਵਿਖੇ 216 ਕਰੋੜ ਦੇ ਸੀਵਰੇਜ ਪ੍ਰੋਜੈਕਟ ਕਰਵਾਏ ਸ਼ੁਰੂ
. . .  1 day ago
ਕੈਪਟਨ-ਟਰੂਡੋ ਮੁਲਾਕਾਤ 'ਤੇ ਸਸਪੈਂਸ ਅਜੇ ਵੀ ਜਾਰੀ
. . .  1 day ago
ਜਸਟਿਸ ਲੋਯਾ ਮਾਮਲੇ ਦੀ ਅਗਲੀ ਸੁਣਵਾਈ 5 ਮਾਰਚ ਨੂੰ
. . .  1 day ago
ਬੈਂਕ ਦਾ ਸਟਾਕ ਰੂਮ ਤੋੜ ਕੇ 5 ਲੱਖ 61 ਦੀ ਲੁੱਟ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਹਮਸਫ਼ਰ ਐਕਸਪ੍ਰੈੱਸ ਨੂੰ ਦਿਖਾਈ ਹਰੀ ਝੰਡੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਹਾੜ ਸੰਮਤ 549
ਿਵਚਾਰ ਪ੍ਰਵਾਹ: ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ। -ਕੰਫਿਊਸ਼ੀਅਸ
  •     Confirm Target Language  

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਪੀ.ਜੀ.ਆਈ 'ਚ ਡਾਕਟਰ ਤੇ ਨਰਸਿੰਗ ਸਟਾਫ਼ 'ਚ ਹੱਥੋਪਾਈ

ਚੰਡੀਗੜ੍ਹ, 18 ਜੂਨ (ਮਨਜੋਤ ਸਿੰਘ ਜੋਤ)- ਪੀ.ਜੀ.ਆਈ. ਦੇ ਐਡਵਾਂਸ ਟਰੋਮਾ ਸੈਂਟਰ ਵਿਚ ਇਕ ਡਾਕਟਰ ਅਤੇ ਪੁਰਸ਼ ਨਰਸਿੰਗ ਸਟਾਫ਼ ਵਿਚ ਹੱਥੋਪਾਈ ਦਾ ਮਾਮਲਾ ਸਾਹਮਣੇ ਆਇਆ ਹੈ | ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਨਰਸਿੰਗ ਅਧਿਕਾਰੀ ਦੇ ਥੱਪੜ ਜੜਨ ਤੋਂ ਬਾਅਦ ਪੀ.ਜੀ.ਆਈ. 'ਚ ਖ਼ੂਬ ਹੰਗਾਮਾ ਹੋਇਆ | ਪੂਰਾ ਨਰਸਿੰਗ ਸਟਾਫ਼ ਪੀ.ਜੀ.ਆਈ. ਡਾਇਰੈਕਟਰ ਦੇ ਦਫ਼ਤਰ ਦੇ ਬਾਹਰ ਇਕੱਠਾ ਹੋ ਗਿਆ ਅਤੇ ਐਸਐਮਓ 'ਤੇ ਕਾਰਵਾਈ ਕਰਨ ਦੀ ਮੰਗ ਕਰਨ ਲੱਗਾ | ਨਰਸਿੰਗ ਯੂਨੀਅਨ ਮੈਂਬਰ ਵੱਲੋਂ ਹੰਗਾਮਾ ਕਰਨ ਤੋਂ ਬਾਅਦ ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋਫੈਸਰ ਜਗਤ ਰਾਮ ਨੇ ਮਾਮਲੇ 'ਚ ਦਖ਼ਲ ਦਿੱਤੀ | ਮਾਮਲੇ ਸਬੰਧੀ ਪੀ.ਜੀ.ਆਈ. ਦੇ ਡਾਇਰੈਕਟਰ, ਡਿਪਟੀ ਡਾਇਰੈਕਟਰ, ਮੈਡੀਕਲ ਸੁਪਰੀਟੈਂਡੈਂਟ, ਨਰਸਿੰਗ ਸੁਪਰੀਟੈਂਡੈਂਟ, ਨਰਸਿੰਗ ਯੂਨੀਅਨ ਦੀ ਪ੍ਰਧਾਨ ਸ਼ਮਿੰਦਰ ਕੌਰ ਅਤੇ ਯੂਨੀਅਨ ਦੋ ਹੋਰ ਮੈਂਬਰਾਂ ਦਰਮਿਆਨ ਲਗਭਗ ਤਿੰਨ ਘੰਟੇ ਤੱਕ ਮੀਟਿੰਗ ਚੱਲੀ | ਮੀਟਿੰਗ 'ਚ ਡਾ. ਦੀਪਕ ਵੱਲੋਂ ਮਾਅਫੀ ਮੰਗੇ ਜਾਣ ਤੋਂ ਬਾਅਦ ਦੋਹਾਂ ਧਿਰਾਂ 'ਚ ਸਮਝੌਤਾ ਹੋ ਗਿਆ | ਜਾਣਕਾਰੀ ਮੁਤਾਬਕ ਘਟਨਾ ਸਵੇਰੇ ਸਾਢੇ ਬਾਰਾਂ ਵਜੇ ਦੀ ਹੈ | ਸੂਤਰਾਂ ਅਨੁਸਾਰ ਐਡਵਾਂਸ ਟਰੋਮਾ ਸੈਂਟਰ 'ਚ ਡਾ. ਦੀਪਕ ਨੇ ਨਰਸਿੰਗ ਸਟਾਫ਼ ਦੇ ਅਧਿਕਾਰੀ ਨਰਿੰਦਰ ਤਿਆਗੀ ਤੋਂ ਸਰਜਰੀ ਕਰਨ ਵਾਲੇ ਉਪਕਰਨ ਦੇ ਸੈੱਟ ਦੀ ਮੰਗ ਕੀਤੀ | ਡਾਕਟਰ ਵੱਲੋਂ ਇਹ ਸੈ~ਟ ਪ੍ਰਾਪਤ ਕਰਨ ਤੋਂ ਬਾਅਦ ਨਰਸਿੰਗ ਸਟਾਫ਼ ਨੂੰ ਇਕ ਸਲਿੱਪ ਸੌਾਪੀ ਜਾਂਦੀ ਹੈ | ਡਾਕਟਰ ਨੇ ਇਹ ਕਾਗ਼ਜ਼ੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ | ਨਰਿੰਸਗ ਯੂਨੀਅਨ ਦੀ ਪ੍ਰਧਾਨ ਸ਼ਮਿੰਦਰ ਕੌਰ ਨੇ ਕਿਹਾ ਕਿ ਜਦੋਂ ਨਰਿੰਦਰ ਤਿਆਗੀ ਨੇ ਡਾਕਟਰ ਤੋਂ ਇਹ ਸਲਿੱਪ ਮੰਗੀ ਤਾਂ ਉਸਨੇ ਗੁੱਸੇ 'ਚ ਆ ਕੇ ਨਰਸਿੰਗ ਸਟਾਫ਼ ਮੈਂਬਰ ਦੇ ਚਪੇੜ ਜੜ੍ਹ ਦਿੱਤੀ ਅਤੇ ਗਾਲ਼ੀ ਗਲੋਚ ਵੀ ਕੀਤਾ | ਇਸ ਮਗਰੋਂ ਸੀਨੀਅਰ ਮੈਡੀਕਲ ਅਫ਼ਸਰ ਨੇ ਕਮਰੇ 'ਚ ਪਏ ਕੰਪਿਊਟਰ ਵੀ ਥੱਲੇ ਸੁੱਟ ਦਿੱਤੇ | ਐਸ.ਐਮ.ਓ. ਨੇ ਨਰਸਿੰਗ ਸਟਾਫ਼ ਮੈਂਬਰ ਦੇ ਚਪੇੜ ਮਾਰਨ ਤੋਂ ਬਾਅਦ ਉਪਕਰਨਾਂ ਨੂੰ ਵੀ ਨੁਕਸਾਨ ਪਹੁੰਚਾਇਆ |

ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਉਪ-ਚੇਅਰਮੈਨੀ ਹੋ ਸਕਦੀ ਹੈ ਮਹਿਲਾ ਰਾਖਵੀਂ

ਚੰਡੀਗੜ੍ਹ, 18 ਜੂਨ (ਆਰ.ਐਸ.ਲਿਬਰੇਟ)- ਜ਼ਿਲ੍ਹਾ ਪ੍ਰੀਸ਼ਦ-ਪੰਚਾਇਤ ਸਮਿਤੀ ਚੇਅਰਮੈਨ ਅਹੁਦਾ ਅਨੁਸੂਚਿਤ ਜਾਤੀ ਮਹਿਲਾ ਤੇ ਅਨੁਸੂਚਿਤ ਜਾਤੀ ਲਈ ਰਾਖਵਾਂ ਹੋਣ ਦੇ ਚਰਚਿਆਂ ਨੇ ਸੱਤਾ ਧਿਰ ਦੇ ਦਾਅਵੇਦਾਰਾਂ ਦੇ ਸੁਪਨੇ ਚਕਨਾਚੂਰ ਕਰ ਦਿੱਤੇ ਹਨ | ਪੰਚਾਇਤ ਸਮਿਤੀ ਤੇ ...

ਪੂਰੀ ਖ਼ਬਰ »

ਨਾਬਾਲਗ ਨਾਲ ਬਦਫੈਲੀ ਕਰਨ ਦੇ ਦੋਸ਼ ਵਿਚ ਵਿਅਕਤੀ ਕਾਬੂ

ਚੰਡੀਗੜ੍ਹ, 18 ਜੂਨ (ਰਣਜੀਤ ਸਿੰਘ)-ਨਾਬਾਲਗ ਦੇ ਨਾਲ ਬਦਫੈਲੀ ਕਰਨ ਦੇ ਮਾਮਲੇ ਵਿਚ ਜੀ.ਆਰ.ਪੀ. ਪੁਲਿਸ ਨੇ ਦੇਹਰਾਦੂਨ ਨਿਵਾਸੀ ਸ਼ੇਮ ਸਿੰਘ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਦੋਸ਼ੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਨੂੰ ਕੱਲ੍ਹ ਸੋਮਵਾਰ ਅਦਾਲਤ ਵਿਚ ...

ਪੂਰੀ ਖ਼ਬਰ »

ਰੇਤ ਕਾਰੋਬਾਰ 'ਚ ਸ਼ਾਮਿਲ ਅਕਾਲੀਆਂ ਦੇ ਨਾਵਾਂ ਲਈ ਮੁੱਖ ਮੰਤਰੀ 'ਤੇ ਬਣਾਵਾਂਗੇ ਦਬਾਅ-ਫੂਲਕਾ

ਚੰਡੀਗੜ੍ਹ, 18 ਜੂਨ (ਵਿਕਰਮਜੀਤ ਸਿੰਘ ਮਾਨ)-ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਸ. ਐਚ.ਐਸ ਫੂਲਕਾ ਨੇ ਕਿਹਾ ਕਿ ਰੇਤ ਕਾਰੋਬਾਰ 'ਚ ਸ਼ਾਮਲ ਅਕਾਲੀ ਆਗੂਆਂ ਦੇ ਨਾਮ ਜਾਨਣ ਲਈ ਮੁੱਖ ਮੰਤਰੀ ਦਬਾਅ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਮੁੱਖ ...

ਪੂਰੀ ਖ਼ਬਰ »

ਓਲਡ ਏਜ ਹੋਮ 'ਚ ਕੇਕ ਕੱਟ ਕੇ ਮਨਾਇਆ 'ਫਾਦਰ ਡੇਅ'

ਚੰਡੀਗੜ੍ਹ, 18 ਜੂਨ (ਆਰ.ਐਸ.ਲਿਬਰੇਟ)- ਸੇਵ ਇੰਡੀਅਨਜ਼ ਫੈਮਲੀ ਸੰਸਥਾ ਵੱਲੋਂ ਅੱਜ ਓਲਡ ਏਜ ਹੋਮ 'ਚ ਕੇਕ ਕੱਟ ਕੇ 'ਫਾਦਰ ਡੇਅ' ਮਨਾਇਆ ਗਿਆ | ਇਸ ਦੇ ਨਾਲ ਹੀ ਸੈਕਟਰ 43 ਬੱਸ ਸਟੈਂਡ 'ਤੇ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ | ਸੇਵ ਇੰਡੀਅਨਜ਼ ਫੈਮਲੀ ਇਕਾਈ ਚੰਡੀਗੜ੍ਹ ਦੇ ...

ਪੂਰੀ ਖ਼ਬਰ »

ਸ. ਬਾਦਲ, ਸੁਖਬੀਰ ਅਤੇ ਮਜੀਠੀਆ ਦੀ ਬਜਟ ਇਜਲਾਸ ਤੋਂ ਗੈਰ ਹਾਜ਼ਰੀ ਬਣੀ ਚਰਚਾ ਦਾ ਵਿਸ਼ਾ

ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ)- ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਜੋ ਆਪਣੇ ਪਰਿਵਾਰਾਂ ਸਮੇਤ ਵਿਦੇਸ਼ੀ ਦੌਰੇ 'ਤੇ ਸਨ ਜਿਸ ਕਾਰਨ ਉਹ ਮਗਰਲੇ ਦਿਨਾਂ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਮਾਗਮ ਤੋਂ ...

ਪੂਰੀ ਖ਼ਬਰ »

ਓਲਡ ਏਜ ਹੋਮ 'ਚ ਕੇਕ ਕੱਟ ਕੇ ਮਨਾਇਆ 'ਫਾਦਰ ਡੇਅ'

ਚੰਡੀਗੜ੍ਹ, 18 ਜੂਨ (ਆਰ.ਐਸ.ਲਿਬਰੇਟ)- ਸੇਵ ਇੰਡੀਅਨਜ਼ ਫੈਮਲੀ ਸੰਸਥਾ ਵੱਲੋਂ ਅੱਜ ਓਲਡ ਏਜ ਹੋਮ 'ਚ ਕੇਕ ਕੱਟ ਕੇ 'ਫਾਦਰ ਡੇਅ' ਮਨਾਇਆ ਗਿਆ | ਇਸ ਦੇ ਨਾਲ ਹੀ ਸੈਕਟਰ 43 ਬੱਸ ਸਟੈਂਡ 'ਤੇ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ | ਸੇਵ ਇੰਡੀਅਨਜ਼ ਫੈਮਲੀ ਇਕਾਈ ਚੰਡੀਗੜ੍ਹ ਦੇ ...

ਪੂਰੀ ਖ਼ਬਰ »

ਸਾਹ ਤੇ ਖ਼ੁਰਾਕ ਦੀ ਨਾਲੀ 'ਚ ਸੁਰਾਖ਼ ਵਾਲੇ ਬੱਚਿਆਂ ਲਈ ਪੀ. ਜੀ. ਆਈ. ਬਣਿਆ ਵਰਦਾਨ

ਚੰਡੀਗੜ੍ਹ, 18 ਜੂਨ (ਮਨਜੋਤ ਸਿੰਘ ਜੋਤ)- ਸਾਹ ਅਤੇ ਖ਼ੁਰਾਕ ਵਾਲੀ ਨਾਲੀ ਵਿਚ ਸੁਰਾਖ਼ ਵਾਲੇ ਬੱਚਿਆਂ ਦੇ ਇਲਾਜ ਲਈ ਪੀ.ਜੀ.ਆਈ. ਵਰਦਾਨ ਸਾਬਤ ਹੋ ਰਿਹਾ ਹੈ | ਪੀ.ਜੀ.ਆਈ. ਵਿਚ ਬੱਚਿਆਂ ਦੇ ਸਰਜਰੀ ਵਿਭਾਗ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ, ਕਸ਼ਮੀਰ, ...

ਪੂਰੀ ਖ਼ਬਰ »

ਪੰਜਾਬ ਦੇ ਸਿੱਖ ਕਮਾਂਡਰ ਬਾਜਵਾ ਗੋਆ ਸਰਕਾਰ ਦੇ ਓ.ਐਸ.ਡੀ. ਨਿਯੁਕਤ

ਚੰਡੀਗੜ੍ਹ, 18 ਜੂਨ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਜੰਮਪਲ ਕਮਾਂਡਰ ਸ. ਗੁਰਪ੍ਰੀਤਪਾਲ ਸਿੰਘ ਬਾਜਵਾ ਜੋ ਕਿ ਭਾਰਤੀ ਨੇਵੀ ਵਿਚੋਂ ਬਤੌਰ ਕਮਾਂਡਰ ਰਿਟਾਇਰ ਹੋਏ ਸਨ ਨੂੰ ਗੋਆ ਸਰਕਾਰ ਦਾ ਓ. ਐਸ. ਡੀ. ਨਿਯੁਕਤ ਕੀਤਾ ਗਿਆ ਹੈ | ਅੱਜ ਇੱਥੇ ਸ. ਬਾਜਵਾ ਦੇ ਭਰਾ ਸ. ਗੁਰਦੀਪ ...

ਪੂਰੀ ਖ਼ਬਰ »

ਪੰਜਾਬ ਦੇ ਸਿੱਖ ਕਮਾਂਡਰ ਬਾਜਵਾ ਗੋਆ ਸਰਕਾਰ ਦੇ ਓ.ਐਸ.ਡੀ. ਨਿਯੁਕਤ

ਚੰਡੀਗੜ੍ਹ, 18 ਜੂਨ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਜੰਮਪਲ ਕਮਾਂਡਰ ਸ. ਗੁਰਪ੍ਰੀਤਪਾਲ ਸਿੰਘ ਬਾਜਵਾ ਜੋ ਕਿ ਭਾਰਤੀ ਨੇਵੀ ਵਿਚੋਂ ਬਤੌਰ ਕਮਾਂਡਰ ਰਿਟਾਇਰ ਹੋਏ ਸਨ ਨੂੰ ਗੋਆ ਸਰਕਾਰ ਦਾ ਓ. ਐਸ. ਡੀ. ਨਿਯੁਕਤ ਕੀਤਾ ਗਿਆ ਹੈ | ਅੱਜ ਇੱਥੇ ਸ. ਬਾਜਵਾ ਦੇ ਭਰਾ ਸ. ਗੁਰਦੀਪ ...

ਪੂਰੀ ਖ਼ਬਰ »

ਸਰਕਾਰੀ ਮਾਸਟਰਾਂ ਨੂੰ ਰੜਕ ਰਹੀ ਰੈਸ਼ਨੇਲਾਇਜ਼ੇਸ਼ਨ ਨੀਤੀ

ਚੰਡੀਗੜ੍ਹ, 18 ਜੂਨ (ਗੁਰਸੇਵਕ ਸਿੰਘ ਸੋਹਲ)-ਪੰਜਾਬ ਅਧਿਆਪਕ ਸੰਘ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਪੰਜਾਬ ਸ੍ਰੀਮਤੀ ਅਰੁਣਾ ਚੌਧਰੀ ਤੋਂ ਮੰਗ ਕੀਤੀ ਹੈ ਕਿ ਉਹ ਖ਼ੁਦ ਦਖ਼ਲ ਦੇ ਕੇ ਸਿੱਖਿਆ ਵਿਭਾਗ ਵਿੱਚ ਕੀਤੀ ਜਾ ਰਹੀ ...

ਪੂਰੀ ਖ਼ਬਰ »

ਪੀ.ਜੀ.ਆਈ. 'ਚ ਨਵੀਂ ਓ.ਪੀ.ਡੀ. ਨੂੰ ਸੈਂਟਰਲਾਈਜ਼ਡ ਏ.ਸੀ. ਨਾਲ ਜੋੜਨ ਦਾ ਕੰਮ ਜੰਗੀ ਪੱਧਰ 'ਤੇ

ਚੰਡੀਗੜ੍ਹ, 18 ਜੂਨ (ਮਨਜੋਤ ਸਿੰਘ ਜੋਤ)- ਪੀ.ਜੀ.ਆਈ. ਵਿਚ ਨਵੀਂ ਓ.ਪੀ.ਡੀ ਨੂੰ ਪੂਰੀ ਤਰ੍ਹਾਂ ਸੈਟਰਲਾਈਜ਼ਡ ਏ.ਸੀ ਨਾਲ ਜੋੜਨ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ, ਜਿਸ ਦੇ ਚੱਲਦਿਆਂ ਨਵੀਂ ਓ.ਪੀ.ਡੀ. ਵਿਚ ਸਥਿਤ ਜਨਰਲ ਸਰਜਰੀ ਓ.ਪੀ.ਡੀ ਨੂੰ ਬਲਾਕ 4-ਬੀ ਵਿਚ ਤਬਦੀਲ ਕਰ ...

ਪੂਰੀ ਖ਼ਬਰ »

ਅਜੀਤ ਉਪ ਦਫ਼ਤਰ ਚੰਡੀਗੜ੍ਹ ਵੱਲੋਂ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ

ਚੰਡੀਗੜ੍ਹ, 18 ਜੂਨ (ਆਰ.ਐਸ.ਲਿਬਰੇਟ)- ਅਜੀਤ ਉਪ ਦਫ਼ਤਰ ਚੰਡੀਗੜ੍ਹ ਵੱਲੋਂ ਅੱਜ ਸੈਕਟਰ-21 ਦੀ ਮਾਰਕੀਟ ਵਿਖੇ ਅਜੀਤ ਸਮਾਚਾਰ ਚੰਡੀਗੜ੍ਹ ਦੇ ਇੰਚਾਰਜ ਰਹੇ ਮਰਹੂਮ ਦਇਆ ਨੰਦ ਚੌਧਰੀ ਦੀ ਆਤਮਿਕ ਸ਼ਾਂਤੀ ਲਈ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ | ਸੈਕਟਰ -21 ਦੇ ਗੁਰਦੁਆਰਾ ...

ਪੂਰੀ ਖ਼ਬਰ »

ਸੰਤ ਬਾਬਾ ਪ੍ਰੇਮ ਸਿੰਘ ਦੀ 67ਵੀਂ ਸਾਲਾਨਾ ਬਰਸੀ ਸ਼ਰਧਾ ਨਾਲ ਮਨਾਈ

ਚੰਡੀਗੜ੍ਹ, 18 ਜੂਨ (ਵਿਕਰਮਜੀਤ ਸਿੰਘ ਮਾਨ)- ਬਾਬਾ ਮੱਖਣ ਸ਼ਾਹ ਲੁਬਾਣਾ ਫਾਊਾਡੇਸ਼ਨ ਵੱਲੋਂ ਸੰਤ ਬਾਬਾ ਪ੍ਰੇਮ ਸਿੰਘ (ਮੁਰਾਲੇ ਵਾਲਿਆਂ) ਦੀ 67ਵੀਂ ਸਾਲਾਨਾ ਬਰਸੀ ਸ਼ਰਧਾ ਨਾਲ ਲੁਬਾਣਾ ਭਵਨ, ਸੈਕਟਰ -30 ਵਿਖੇ ਮਨਾਈ ਗਈ | ਸਮਾਗਮ 'ਚ ਚੰਡੀਗੜ੍ਹ, ਮੋਹਾਲੀ, ਪੰਚਕੂਲਾ, ...

ਪੂਰੀ ਖ਼ਬਰ »

ਨਵਜੋਤ ਸਿੰਘ ਸਿੱਧੂ ਅਬੋਹਰ ਮਾਮਲੇ ਦੀ ਤਰਜ਼ 'ਤੇ ਮੋਰਿੰਡਾ ਮਾਮਲੇ 'ਚ ਚੁੱਕਣ ਦਲੇਰਾਨਾ ਕਦਮ- ਖੱਟੜਾ

ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ)- ਅੱਜ ਇੱਥੇ ਨਗਰ ਕੌਾਸਲ ਮੋਰਿੰਡਾ ਦੇ ਮੀਤ ਪ੍ਰਧਾਨ ਅੰਮਿ੍ਤਪਾਲ ਸਿੰਘ ਖੱਟੜਾ, ਸਾਬਕਾ ਕੌਾਸਲਰ ਜਗਵਿੰਦਰ ਸਿੰਘ ਪੰਮੀ, ਰਾਜੇਸ਼ ਕੁਮਾਰ, ਅਨਿਲ ਕੁਮਾਰ ਜੋਸ਼ੀ ਅਤੇ ਅਜੀਤ ਸਿੰਘ ਨੇ ਕਿਹਾ ਕਿ ਨਗਰ ਕੌਾਸਲ ਮੋਰਿੰਡਾ ਦੇ ਰਿਕਾਰਡ ਨਾਲ ...

ਪੂਰੀ ਖ਼ਬਰ »

ਹਿੰਦੂ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ 'ਸ਼ਿਵ ਸੈਨਾ ਹਿੰਦ' ਨਾਂਅ ਦੀ ਰਾਜਨੀਤਕ ਪਾਰਟੀ ਦਾ ਗਠਨ

ਐੱਸ. ਏ. ਐੱਸ. ਨਗਰ, 18 ਮਈ (ਕੇ. ਐੱਸ. ਰਾਣਾ)-ਸਨਾਤਨ ਧਰਮ ਦੀ ਰੱਖਿਆ, ਪ੍ਰਚਾਰ ਤੇ ਪ੍ਰਸਾਰ ਲਈ ਉੱਤਰ ਭਾਰਤ ਦੇ ਪ੍ਰਮੁੱਖ ਹਿੰਦੂ ਸੰਗਠਨਾਂ ਨਾਲ ਸਬੰਧਤ ਆਗੂਆਾ ਨੂੰ ਇੱਕ ਮੰਚ 'ਤੇ ਇਕੱਠਾ ਕਰਕੇ ਅੱਜ ਮੁਹਾਲੀ ਵਿਖੇ 'ਸ਼ਿਵ ਸੈਨਾ ਹਿੰਦ' ਨਾਂਅ ਦੀ ਰਾਜਨੀਤਕ ਪਾਰਟੀ ਦਾ ਗਠਨ ...

ਪੂਰੀ ਖ਼ਬਰ »

ਨਾਬਾਰਡ ਵੱਲੋਂ ਖਿਜ਼ਰਾਬਾਦ 'ਚ ਰੂਰਲ ਮਾਰਟ ਦੀ ਸਥਾਪਨਾ

ਮਾਜਰੀ, 18 ਜੂਨ (ਕੁਲਵੰਤ ਸਿੰਘ ਧੀਮਾਨ)-ਜ਼ਿਲ੍ਹੇ ਅੰਦਰ ਸੈਲਫ਼ ਹੈਲਪ ਗਰੁੱਪਾਂ ਵੱਲੋਂ ਤਿਆਰ ਵਸਤਾਂ ਦੀ ਵਿਕਰੀ ਲਈ ਨਾਬਾਰਡ ਵੱਲੋਂ ਬਲਾਕ ਮਾਜਰੀ ਦੇ ਪਿੰਡ ਖਿਜ਼ਰਾਬਾਦ ਵਿਖੇ ਰੂਰਲ ਮਾਰਟ ਦੀ ਸਥਾਪਨਾ ਕੀਤੀ ਗਈ ਹੈ, ਜਿਸ ਨਾਲ ਹੁਣ ਸੈਲਫ਼ ਹੈਲਪ ਗਰੁੱਪਾਂ ਦੀਆਂ ...

ਪੂਰੀ ਖ਼ਬਰ »

ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਰਣਜੀਤ ਸਿੰਘ ਗਿੱਲ ਦਾ ਸਨਮਾਨ

ਮਾਜਰੀ, 18 ਜੂਨ (ਕੁਲਵੰਤ ਸਿੰਘ ਧੀਮਾਨ)-ਸਥਾਨਕ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਕਮਰਿਆਂ ਦੀ ਉਸਾਰੀ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ | ਇਸ ...

ਪੂਰੀ ਖ਼ਬਰ »

ਸਮਾਜਿਕ ਜਾਗਰੂਕਤਾ ਸਬੰਧੀ ਸੈਮੀਨਾਰ

ਨਵਾਂਗਰਾਉਂ, 18 ਜੂਨ (ਵਜੀਦਪੁਰ)-ਸਮਾਜ ਸੇਵੀ ਸੰਸਥਾ ਐਾਟੀ ਕੁਰੱਪਸ਼ਨ ਕੰਟਰੋਲ ਆਰਗੇਨਾਈਜੇਸ਼ਨ ਵੱਲੋਂ ਲੋਕਾਂ 'ਚ ਜਾਗਰੂਕਤਾ ਫੈਲਾਉਣ ਸਬੰਧੀ ਸੈਮੀਨਾਰ ਕਰਵਾਇਆ ਗਿਆ | ਸੰਸਥਾ ਦੇ ਸਥਾਨਕ ਦਫ਼ਤਰ ਵਿਖੇ ਚੇਅਰਮੈਨ ਰਮੇਸ਼ ਗਰਗ ਦੀ ਅਗਵਾਈ ਹੇਠ ਕਰਵਾਏ ਗਏ ਇਸ ...

ਪੂਰੀ ਖ਼ਬਰ »

ਪਦਉੱਨਤ ਫਿਜ਼ੀਕਸ ਲੈਕਚਰਾਰਾਂ ਵੱਲੋਂ ਸਟੇਸ਼ਨ ਅਲਾਟ ਨਾ ਕਰਨ ਦੇ ਰੋਸ ਵਜੋਂ ਸੰਘਰਸ਼ ਦਾ ਐਲਾਨ

ਐੱਸ. ਏ. ਐੱਸ. ਨਗਰ, 18 ਜੂਨ-(ਕੇ. ਐੱਸ. ਰਾਣਾ)-ਪੰਜਾਬ ਦੇ ਹਰ ਜ਼ਿਲ੍ਹੇ ਤੋਂ ਨਵੇਂ ਪਦਉੱਨਤ ਹੋਏ ਲੈਕਚਰਾਰਾਂ ਦੀ ਇੱਕ ਭਰਵੀਂ ਇਕੱਤਰਤਾ ਜਵਾਹਰ ਨਗਰ ਲੁਧਿਆਣਾ ਵਿਖੇ ਹੋਏ, ਜਿਸ ਦੌਰਾਨ ਵਿਚਾਰ-ਵਟਾਂਦਰਾ ਕਰਨ ਉਪਰੰਤ ਨਵੇਂ ਪਦਉੱਨਤ ਹੋਏ ਲੈਕਚਰਾਰਾਂ 'ਤੇ ਆਧਾਰਿਤ ...

ਪੂਰੀ ਖ਼ਬਰ »

ਦਸਵੀਂ ਦੀ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਵਿਦਿਆਰਥਣ ਦਾ ਸਨਮਾਨ

ਐੱਸ. ਏ. ਐੱਸ. ਨਗਰ, 18 ਜੂਨ-(ਕੇ. ਐੱਸ. ਰਾਣਾ)-ਸਮਾਜ ਸੇਵੀ ਸੰਸਥਾ ਡਿਸਏਬਲਡ ਪਰਸਨਜ਼ ਵੈਲਫੇਅਰ ਆਰਗੇਨਾਈਜੇਸ਼ਨ ਪੰਜਾਬ ਵੱਲੋਂ ਦਸਵੀਂ ਦੀ ਪ੍ਰੀਖਿਆ 'ਚ 10 ਸੀ. ਜੀ. ਪੀ. ਏ. ਅੰਕ ਹਾਸਿਲ ਕਰਨ ਵਾਲੀ ਲੜਕੀ ਸਿਮਰਪ੍ਰੀਤ ਕੌਰ ਦਾ ਉੱਚੇਚੇ ਤੌਰ 'ਤੇ ਸਨਮਾਨ ਕੀਤਾ ਗਿਆ | ਇਹ ...

ਪੂਰੀ ਖ਼ਬਰ »

ਦਸਵੀਂ ਦੀ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਵਿਦਿਆਰਥਣ ਦਾ ਸਨਮਾਨ

ਐੱਸ. ਏ. ਐੱਸ. ਨਗਰ, 18 ਜੂਨ-(ਕੇ. ਐੱਸ. ਰਾਣਾ)-ਸਮਾਜ ਸੇਵੀ ਸੰਸਥਾ ਡਿਸਏਬਲਡ ਪਰਸਨਜ਼ ਵੈਲਫੇਅਰ ਆਰਗੇਨਾਈਜੇਸ਼ਨ ਪੰਜਾਬ ਵੱਲੋਂ ਦਸਵੀਂ ਦੀ ਪ੍ਰੀਖਿਆ 'ਚ 10 ਸੀ. ਜੀ. ਪੀ. ਏ. ਅੰਕ ਹਾਸਿਲ ਕਰਨ ਵਾਲੀ ਲੜਕੀ ਸਿਮਰਪ੍ਰੀਤ ਕੌਰ ਦਾ ਉੱਚੇਚੇ ਤੌਰ 'ਤੇ ਸਨਮਾਨ ਕੀਤਾ ਗਿਆ | ਇਹ ...

ਪੂਰੀ ਖ਼ਬਰ »

ਨਗਰ ਕੌ ਾਸਲ ਮੋਰਿੰਡਾ ਦੀ ਮੀਟਿੰਗ ਅੱਜ

ਮੋਰਿੰਡਾ, 18 ਜੂਨ (ਪਿ੍ਤਪਾਲ ਸਿੰਘ)-ਨਗਰ ਕੌਾਸਲ ਮੋਰਿੰਡਾ ਦੀ ਮੀਟਿੰਗ 19 ਜੂਨ ਨੂੰ ਸਵੇਰੇ 10 ਵਜੇ ਹੋਵੇਗੀ | ਇਸ ਸਬੰਧੀ ਕਾਰਜਸਾਧਕ ਅਫ਼ਸਰ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਮੌਕੇ ਵਾਟਰ ਸਪਲਾਈ ਤੇ ਸੀਵਰੇਜ ਦੇ ਬਿਜਲੀ ਦੇ ਬਿੱਲ ਭਰਨ, ਵਾਰਡ ਨੰਬਰ 6 ਨਗਰ ਖੇੜਾ ਨੇੜੇ ਨਗਰ ...

ਪੂਰੀ ਖ਼ਬਰ »

ਵਾਰਡ ਨੰ: 15 'ਚ ਸਪੀਡ ਬ੍ਰੇਕਰ ਲਗਾਉਣ ਦਾ ਕੰਮ ਸ਼ੁਰੂ

ਕੁਰਾਲੀ, 18 ਜੂਨ (ਹਰਪ੍ਰੀਤ ਸਿੰਘ)-ਸਮਾਜ ਸੇਵੀ ਅਤੇ ਨੌਜਵਾਨ ਕਾਂਗਰਸੀ ਆਗੂ ਦਿਨੇਸ਼ ਗੌਤਮ ਵੱਲੋਂ ਸ਼ਹਿਰ ਦੇ ਵਾਰਡ ਨੰ: 15 ਵਿੱਚ ਪੈਂਦੇ ਮੁੱਖ ਰਸਤੇ 'ਤੇ ਨਗਰ ਕੌਾਸਲ ਵੱਲੋਂ ਸਪੀਡ ਬ੍ਰੇਕਰ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਨਗਰ ਕੌਾਸਲ ਵੱਲੋਂ ਸ਼ਹਿਰ ਦੀ ...

ਪੂਰੀ ਖ਼ਬਰ »

ਸਕੂਟਰ 'ਤੇ ਜਾਂਦੀਆਂ 2 ਭੈਣਾਂ ਨਾਲ ਛੇੜਛਾੜ ਅਤੇ ਅਗਵਾ ਕਰਨ ਦੀ ਕੋਸ਼ਿਸ਼

ਚੰਡੀਗੜ੍ਹ, 18 ਜੂਨ (ਰਣਜੀਤ ਸਿੰਘ)-ਚੰਡੀਗੜ੍ਹ ਸੈਕਟਰ 10 ਵਿਖੇ ਲਈਅਰ ਵੈਲੀ ਨੇੜੇ ਦੋ ਲੜਕੀਆਂ ਨਾਲ ਛੇੜਛਾੜ ਕਰਨ ਅਤੇ ਉਨ੍ਹਾਂ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਸੈਕਟਰ 3 ਥਾਣਾ ਪੁਲਿਸ ਨੇ 3 ਦੋਸ਼ੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ...

ਪੂਰੀ ਖ਼ਬਰ »

ਡੇਰਾਬੱਸੀ ਹਲਕੇ 'ਚ ਚੋਣਾਂ ਤੋਂ ਪਹਿਲਾਂ ਅੰਨ੍ਹੇਵਾਹ ਰੱਖੇ ਗਏ ਵਿਕਾਸ ਕਾਰਜਾਂ ਦੇ ਨੀਂਹ ਪੱਥਰ

ਡੇਰਾਬੱਸੀ, 18 ਜੂਨ (ਗੁਰਮੀਤ ਸਿੰਘ/ਸ਼ਾਮ ਸਿੰਘ ਸੰਧੂ)-ਹਲਕਾ ਡੇਰਾਬੱਸੀ ਦੇ ਪਿੰਡ ਡੇਰਾ ਜਗਾਧਰੀ ਵਿਖੇ ਰਾਮਦਾਸੀਆਂ ਦੀ ਧਰਮਸ਼ਾਲਾ ਦਾ ਨੀਂਹ ਪੱਥਰ ਰੱਖੇ ਨੂੰ 6 ਮਹੀਨੇ ਬੀਤ ਚੁੱਕੇ ਹਨ, ਪਰ ਹੁਣ ਤੱਕ ਕੰਮ ਸ਼ੁਰੂ ਨਹੀਂ ਹੋਇਆ | ਸੜਕ ਕਿਨਾਰੇ ਇੱਕ ਟੁੱਟੀ ਦੀਵਾਰ 'ਤੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ, ਇਕ ਜ਼ਖ਼ਮੀ

ਕੁਰਾਲੀ, 18 ਜੂਨ (ਹਰਪ੍ਰੀਤ ਸਿੰਘ)-ਕੁਰਾਲੀ-ਖਰੜ ਕੌਮੀ ਮਾਰਗ 'ਤੇ ਸ਼ਹਿਰ ਦੀ ਹੱਦ ਵਿੱਚ ਪੈਂਦੇ ਪਿੰਡ ਚਨਾਲੋਂ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ | ਪੁਲਿਸ ਨੇ ਇਸ ਸਬੰਧ ਵਿੱਚ ਮਾਮਲਾ ਦਰਜ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ, ਇਕ ਜ਼ਖ਼ਮੀ

ਕੁਰਾਲੀ, 18 ਜੂਨ (ਹਰਪ੍ਰੀਤ ਸਿੰਘ)-ਕੁਰਾਲੀ-ਖਰੜ ਕੌਮੀ ਮਾਰਗ 'ਤੇ ਸ਼ਹਿਰ ਦੀ ਹੱਦ ਵਿੱਚ ਪੈਂਦੇ ਪਿੰਡ ਚਨਾਲੋਂ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ | ਪੁਲਿਸ ਨੇ ਇਸ ਸਬੰਧ ਵਿੱਚ ਮਾਮਲਾ ਦਰਜ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਦੋ ਨੌਜਵਾਨ ਕਾਬੂ

ਮੁੱਲਾਂਪੁਰ ਗਰੀਬਦਾਸ, 18 ਜੂਨ (ਖੈਰਪੁਰ)-ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਸਥਾਨਕ ਪੁਲਿਸ ਨੇ ਦੋ ਵਿਅਕਤੀਆਂ ਕੋਲੋਂ 36 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਅੱਧਾ ਕਿੱਲੋ ਅਫ਼ੀਮ ਸਮੇਤ ਇਕ ਕਾਬੂ

ਲਾਲੜੂ, 18 ਜੂਨ (ਰਾਜਬੀਰ ਸਿੰਘ)-ਸਥਾਨਕ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਸ਼ੱਕ ਦੇ ਆਧਾਰ 'ਤੇ ਇੱਕ ਵਿਅਕਤੀ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਅੱਧਾ ਕਿੱਲੋ ਅਫ਼ੀਮ ਬਰਾਮਦ ਹੋਈ | ਪੁਲਿਸ ਨੇ ਕਥਿਤ ਦੋਸ਼ੀ ਿਖ਼ਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ...

ਪੂਰੀ ਖ਼ਬਰ »

55 ਸਾਲਾਂ ਔਰਤ ਨਾਲ ਸਮੂਹਿਕ ਜਬਰ ਜਨਾਹ ਦੇ ਦੋਸ਼ ਹੇਠ ਪਤੀ ਸਮੇਤ 5 ਿਖ਼ਲਾਫ਼ ਮਾਮਲਾ ਦਰਜ

ਡੇਰਾਬੱਸੀ, 18 ਜੂਨ (ਗੁਰਮੀਤ ਸਿੰਘ/ਸ਼ਾਮ ਸਿੰਘ ਸੰਧੂ)-ਇੱਕ 55 ਸਾਲਾ ਔਰਤ ਵੱਲੋਂ ਆਪਣੇ ਪਤੀ ਅਤੇ ਉਸ ਦੇ 4 ਸਾਥੀਆਂ 'ਤੇ ਉਸ ਨਾਲ ਸਮੂਹਿਕ ਜਬਰ ਜਨਾਹ ਕਰਨ ਦਾ ਦੋਸ਼ ਲਗਾਇਆ ਗਿਆ ਹੈ | ਪੁਲਿਸ ਨੇ ਔਰਤ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਸਮੇਤ 5 ਵਿਅਕਤੀਆਂ ਿਖ਼ਲਾਫ਼ ਧਾਰਾ 376, 376 ਜੀ ...

ਪੂਰੀ ਖ਼ਬਰ »

-ਮਾਮਲਾ ਗਹਿਣਿਆਂ ਦੀ ਦੁਕਾਨ ਦੇ ਗਾਰਡ ਦੀ ਗੰਨ ਖੋਹਣ ਦਾ- ਪੁਲਿਸ ਲੁਟੇਰਿਆਂ ਦੇ ਨਜ਼ਦੀਕ ਪਹੁੰਚੀ, ਗੰਨ ਖੋਹਣ ਦਾ ਮਕਸਦ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਦੱਸਿਆ

ਐੱਸ. ਏ. ਐੱਸ. ਨਗਰ, 18 ਜੂਨ (ਜਸਬੀਰ ਸਿੰਘ ਜੱਸੀ)-ਰਾਤ ਦੇ ਹਨ੍ਹੇਰੇ ਦਾ ਫਾਇਦਾ ਉੱਠਾਉਂਦੇ ਹੋਏ ਸਥਾਨਕ ਫੇਜ਼-3ਬੀ2 ਦੀ ਇੱਕ ਗਹਿਣਿਆਂ ਦੀ ਦੁਕਾਨ ਦੇ ਗਾਰਡ ਨੂੰ ਜ਼ਖ਼ਮੀ ਕਰਕੇ ਗੰਨ ਖੋਹਣ ਦੇ ਮਾਮਲੇ 'ਚ ਪੁਲਿਸ ਨੇ ਭਾਵੇਂ ਅਣਪਛਾਤੇ ਲੁਟੇਰਿਆਂ ਿਖ਼ਲਾਫ਼ ਇਰਾਦਾ ਕਤਲ ...

ਪੂਰੀ ਖ਼ਬਰ »

ਫੈਕਟਰੀ ਦੀ ਰਹਿੰਦ-ਖੂੰਹਦ ਨੂੰ ਲਗਾਈ ਅੱਗ ਕਾਰਨ ਬੱਕਰੀ ਬੁਰੀ ਤਰ੍ਹਾਂ ਝੁਲਸੀ

ਕੁਰਾਲੀ, 18 ਜੂਨ (ਹਰਪ੍ਰੀਤ ਸਿੰਘ)-ਸ਼ਹਿਰ ਦੀ ਹੱਦ ਵਿੱਚ ਪੈਂਦੇ ਪਿੰਡ ਚਨਾਲੋਂ ਦੇ ਫੋਕਲ ਪੁਆਇੰਟ ਵਿੱਚ ਇੱਕ ਫੈਕਟਰੀ ਦੇ ਪ੍ਰਬੰਧਕਾਂ ਵੱਲੋਂ ਫੈਕਟਰੀ ਦੇ ਨੇੜੇ ਸੁੱਟੀ ਗਈ ਰਹਿੰਦ-ਖੂੰਹਦ ਨੂੰ ਲਗਾਈ ਅੱਗ ਕਾਰਨ ਗਰੀਬ ਚਰਵਾਹੇ ਦੀ ਬੱਕਰੀ ਬੁਰੀ ਤਰ੍ਹਾਂ ਝੁਲਸ ਗਈ | ...

ਪੂਰੀ ਖ਼ਬਰ »

ਫੈਕਟਰੀ ਦੀ ਰਹਿੰਦ-ਖੂੰਹਦ ਨੂੰ ਲਗਾਈ ਅੱਗ ਕਾਰਨ ਬੱਕਰੀ ਬੁਰੀ ਤਰ੍ਹਾਂ ਝੁਲਸੀ

n ਕੁਰਾਲੀ ਦੇ ਫੋਕਲ ਪੁਆਇੰਟ ਵਿੱਚ ਰਹਿੰਦ-ਖੂੰਹਦ ਨੂੰ ਲਗਾਈ ਅੱਗ ਕਾਰਨ ਝੁਲਸੀ ਬੱਕਰੀ ਦਿਖਾ ਕੇ ਜਾਣਕਾਰੀ ਦਿੰਦਾ ਹੋਇਆ ਮੁਖਤਿਆਰ ਸਿੰਘ ਤੇ ਹੋਰ ਵਿਅਕਤੀ | ਤਸਵੀਰ : ਹਰਪ੍ਰੀਤ ਸਿੰਘ ਕੁਰਾਲੀ, 18 ਜੂਨ (ਹਰਪ੍ਰੀਤ ਸਿੰਘ)-ਸ਼ਹਿਰ ਦੀ ਹੱਦ ਵਿੱਚ ਪੈਂਦੇ ਪਿੰਡ ...

ਪੂਰੀ ਖ਼ਬਰ »

ਨਾਡਾ ਸਾਹਿਬ ਨੇੜਿਓਾ ਲਾਸ਼ ਮਿਲੀ

ਪੰਚਕੂਲਾ, 18 ਜੂਨ (ਕਪਿਲ)-ਪੰਚਕੂਲਾ ਦੇ ਨਾਡਾ ਸਾਹਿਬ ਗੁਰਦੁਆਰਾ ਸਾਹਿਬ ਦੇ ਨੇੜਿਓਾ ਅੱਜ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ 'ਚ ਕੀੜੇ ਚੱਲ ਰਹੇ ਸਨ¢ ਦੇਖਣ ਤੋਂ ਲਾਸ਼ ਚਾਰ-ਪੰਜ ਦਿਨ ਪੁਰਾਣੀ ਲੱਗ ਰਹੀ ਹੈ, ਜਿਸ ਕਰਕੇ ਲਾਸ਼ ਵਿੱਚੋਂ ਬਦਬੂ ਵੀ ਆ ਰਹੀ ਸੀ¢ ...

ਪੂਰੀ ਖ਼ਬਰ »

13 ਸਾਲਾ ਬੱਚੇ ਨਾਲ ਬਦਫੈਲੀ

ਪੰਚਕੂਲਾ, 18 ਜੂਨ (ਕਪਿਲ)-ਪੰਚਕੂਲਾ ਰੇਲਵੇ ਸਟੇਸ਼ਨ ਤੋਂ ਇੱਕ 13 ਸਾਲਾ ਬੱਚੇ ਨਾਲ ਬਦਫੈਲੀ ਕਰਨ ਦੇ ਦੋਸ਼ ਹੇਠ ਪੁਲਿਸ ਨੇ 23 ਸਾਲਾ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮ ਦੀ ਪਹਿਚਾਣ ਖੇਮ ਚੰਦ ਵਜੋਂ ਹੋਈ ਹੈ | ਪੁਲਿਸ ਨੇ 13 ਸਾਲਾ ਨਾਬਾਲਗ ਲੜਕੇ ਦਾ ਪੰਚਕੂਲਾ ਦੇ ...

ਪੂਰੀ ਖ਼ਬਰ »

ਦੇਹ-ਵਪਾਰ ਦੇ ਦੋਸ਼ ਹੇਠ ਚਾਰ ਔਰਤਾਂ ਸਮੇਤ ਪੰਜ ਕਾਬੂ

ਖਰੜ, 18 ਜੂਨ (ਜੰਡਪੁਰੀ)-ਖਰੜ ਦੀ ਸਦਰ ਪੁਲਿਸ ਨੇ ਨਿਊ ਸੰਨੀ ਇਨਕਲੇਵ ਦੀ ਇੱਕ ਕੋਠੀ ਵਿੱਚ ਦੇਹ-ਵਪਾਰ ਦਾ ਧੰਦਾ ਕਰਨ ਵਾਲੀਆਂ ਚਾਰ ਔਰਤਾਂ ਸਮੇਤ ਪੰਜ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਥਾਣਾ ਸਦਰ ਦੇ ਮੁਖੀ ਭਗਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ...

ਪੂਰੀ ਖ਼ਬਰ »

ਡੀ. ਜੀ. ਪੀ. ਜੇਲਾਂ ਵੱਲੋਂ ਬਹਾਦਰ ਕਾਂਸਟੇਬਲ ਦਾ ਸਨਮਾਨ

ਪੰਚਕੂਲਾ, 18 ਜੂਨ (ਕਪਿਲ)-ਹਰਿਆਣਾ ਦੇ ਡੀ. ਜੀ. ਪੀ. ਜੇਲਾਂ ਡਾ: ਕੇ. ਪੀ. ਸਿੰਘ ਵੱਲੋਂ ਅੱਜ ਪੰਚਕੂਲਾ ਦੇ ਸੈਕਟਰ-6 ਸਥਿਤ ਜਨਰਲ ਹਸਪਤਾਲ ਵਿਖੇ ਪਹੁੰਚ ਕੇ ਬੀਤੇ ਦਿਨੀਂ ਹਸਪਤਾਲ 'ਚੋਂ ਫਰਾਰ ਹੋਏ ਕੈਦੀ ਨੂੰ ਫੜਨ ਦੌਰਾਨ ਜ਼ਖਮੀ ਹੋਏ ਕਾਂਸਟੇਬਲ ਨੂੰ ਸਨਮਾਨਿਤ ਕੀਤਾ ਗਿਆ | ...

ਪੂਰੀ ਖ਼ਬਰ »

ਮਹਿੰਦਰਾ ਗੱਡੀ ਨੇ ਮਾਰੂਤੀ ਕਾਰ ਨੂੰ ਮਾਰੀ ਟੱਕਰ, 5 ਜ਼ਖ਼ਮੀ

ਐੱਸ. ਏ. ਐੱਸ. ਨਗਰ, 18 ਜੂਨ (ਜਸਬੀਰ ਸਿੰਘ ਜੱਸੀ)-ਮੁਹਾਲੀ ਵਿਖੇ ਪੀ. ਟੀ. ਐਲ ਚੌਾਕ ਨੇੜੇ ਇੱਕ ਤੇਜ਼ ਰਫ਼ਤਾਰ ਮਹਿੰਦਰਾ ਗੱਡੀ ਨੇ ਮਾਰੂਤੀ ਕਾਰ ਨੂੰ ਟੱਕਰ ਮਾਰ ਦਿੱਤੀ | ਪ੍ਰਤੱਖਦਰਸ਼ੀਆਂ ਅਨੁਸਾਰ ਟੱਕਰ ਇੰਨੀ ਜਬਰਦਸਤ ਸੀ ਕਿ ਮਾਰੂਤੀ ਕਾਰ ਇੱਕ ਵਾਰ ਸੜਕ ਉੱਤੇ ਪਲਟਣ ...

ਪੂਰੀ ਖ਼ਬਰ »

ਖਰੜ-ਲਾਂਡਰਾਂ ਸੜਕ ਦੇ ਦੋਵੇਂ ਪਾਸੇ ਬਣੇ ਨਿਕਾਸੀ ਨਾਲਿਆਂ ਦੀ ਸਫ਼ਾਈ ਦਾ ਕੰਮ ਸ਼ੁਰੂ

ਖਰੜ, 18 ਜੂਨ (ਗੁਰਮੁੱਖ ਸਿੰਘ ਮਾਨ)-ਨਗਰ ਕੌਾਸਲ ਖਰੜ ਦੀ ਹੱਦ ਅੰਦਰ ਪਾਣੀ ਦੇ ਨਿਕਾਸ ਲਈ ਖਰੜ-ਲਾਂਡਰਾਂ ਸੜਕ ਦੇ ਦੋਵੇਂ ਪਾਸੇ ਬਣੇ ਹੋਏ ਨਿਕਾਸੀ ਨਾਲਿਆਂ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ | ਸਬੰਧਤ ਠੇਕੇਦਾਰ ਵੱਲੋਂ ਜੇ. ਸੀ. ਬੀ. ਮਸ਼ੀਨ ਲਗਾ ਕੇ ਪਹਿਲਾਂ ...

ਪੂਰੀ ਖ਼ਬਰ »

ਸਿਵਲ ਹਸਪਤਾਲ ਕੁਰਾਲੀ ਦੀ ਐਮਰਜੈਂਸੀ 'ਚ ਕਿਸੇ ਡਾਕਟਰ ਦੇ ਡਿਊਟੀ 'ਤੇ ਹਾਜ਼ਰ ਨਾ ਹੋਣ ਕਾਰਨ ਲੋਕ ਹੋਏ ਪ੍ਰੇਸ਼ਾਨÑ

ਕੁਰਾਲੀ, 18 ਜੂਨ (ਹਰਪ੍ਰੀਤ ਸਿੰਘ)-ਡਾਕਟਰਾਂ ਦੀ ਘਾਟ ਨਾਲ ਪਿਛਲੇ ਲੰਬੇ ਸਮੇਂ ਤੋਂ ਪ੍ਰਭਾਵਿਤ ਸਥਾਨਕ ਸਰਕਾਰੀ ਹਸਪਤਾਲ ਵਿਖੇ ਅੱਜ ਸ਼ਾਮ ਸਮੇਂ ਕਿਸੇ ਡਾਕਟਰ ਦੇ ਡਿਊਟੀ ਉੁੱਤੇ ਹਾਜ਼ਰ ਨਾ ਹੋਣ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ | ਪ੍ਰਾਪਤ ...

ਪੂਰੀ ਖ਼ਬਰ »

ਬਾਬਾ ਨਸੀਬ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ

ਕੁਰਾਲੀ, 18 ਜੂਨ (ਹਰਪ੍ਰੀਤ ਸਿੰਘ)-ਨੇੜਲੇ ਪਿੰਡ ਸਿੰਘਪੁਰਾ ਦੇ ਗੁਰਦੁਆਰਾ ਹਰਿਰਾਇ ਸਾਹਿਬ ਵਿਖੇ ਲੰਬਾ ਸਮਾਂ ਸੇਵਾ ਨਿਭਾਉਣ ਵਾਲੇ ਬਾਬਾ ਨਸੀਬ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ...

ਪੂਰੀ ਖ਼ਬਰ »

ਜਾਅਲੀ ਅਸਲ੍ਹਾ ਲਾਇਸੰਸ ਅਤੇ ਗੰਨ ਸਮੇਤ ਗਿ੍ਫ਼ਤਾਰ ਮੁਲਜ਼ਮ ਹੋਰ 2 ਦਿਨਾਂ ਦੇ ਪੁਲਿਸ ਰਿਮਾਂਡ 'ਤੇ

ਐੱਸ. ਏ. ਐੱਸ. ਨਗਰ, 18 ਜੂਨ (ਜਸਬੀਰ ਸਿੰਘ ਜੱਸੀ)-ਮੁਹਾਲੀ ਪੁਲਿਸ ਵੱਲੋਂ ਜਾਅਲੀ ਅਸਲ੍ਹਾ ਲਾਇਸੰਸ ਅਤੇ 12 ਬੋਰ ਦੀ ਗੰਨ ਸਮੇਤ ਗਿ੍ਫ਼ਤਾਰ ਮੁਲਜ਼ਮ ਕੁਲਵੀਰ ਸਿੰਘ ਵਾਸੀ ਤੀੜਾ ਨੂੰ ਅੱਜ ਮੁੜ ਅਦਾਲਤ 'ਚ ਪੇਸ਼ ਕੀਤਾ ਗਿਆ | ਅਦਾਲਤ 'ਚ ਪੁਲਿਸ ਨੇ ਮੁਲਜ਼ਮ ਦੇ ਰਿਮਾਂਡ ਦੀ ...

ਪੂਰੀ ਖ਼ਬਰ »

ਤਿੰਨ ਰੋਜ਼ਾ ਸਮਰ ਕੈਂਪ ਲਗਾਇਆ

ਮੁੱਲਾਂਪੁਰ ਗਰੀਬਦਾਸ, 18 ਜੂਨ (ਖੈਰਪੁਰ)-ਪੁਰੀ ਡਿਵੈਲਪਮੈਂਟ ਟਰੱਸਟ ਅਤੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਮੁੱਲਾਂਪੁਰ ਵਿਖੇ ਗਰਮੀਆਂ ਦੀਆਂ ਛੁੱਟੀਆਂ ਨੂੰ ਮੱਦੇਨਜ਼ਰ ਰੱਖਦਿਆਂ ਤਿੰਨ ਰੋਜ਼ਾ ਸਮਰ ਕੈਂਪ ਲਗਾਇਆ ਗਿਆ | ਇਸ ਕੈਂਪ ਵਿੱਚ ਇਲਾਕੇ ਦੇ ਵੱਖ-ਵੱਖ ...

ਪੂਰੀ ਖ਼ਬਰ »

5 ਰੋਜ਼ਾ ਨਾਈਟ ਫੁੱਟਬਾਲ ਟੂਰਨਾਮੈਂਟ ਕਰਵਾਇਆ

ਖਰੜ, 18 ਜੂਨ (ਜੰਡਪੁਰੀ)-ਬਰੌਲਾ ਕਲੱਬ ਖਰੜ ਵੱਲੋਂ 5 ਰੋਜ਼ਾ ਨਾਈਟ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਇਸ ਮੌਕੇ ਇਨਾਮਾਂ ਦੀ ਵੰਡ ਲਵਦੀਪ ਸਿੰਘ ਲਾਡੀ ਚੱਕਲ ਜਨਰਲ ਸਕੱਤਰ ਯੂਥ ਕਾਂਗਰਸ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਨੇ ਕੀਤੀ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਕੱਲ੍ਹ ਕਰੇਗੀ ਵਿਧਾਨ ਸਭਾ ਵੱਲ ਮਾਰਚ

ਚੰਡੀਗੜ੍ਹ, 18 ਜੂਨ (ਵਿਕਰਮਜੀਤ ਸਿੰਘ ਮਾਨ)- ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 20 ਜੂਨ ਨੂੰ ਵਿਧਾਨ ਸਭ ਵੱਲ ਮਾਰਚ ਕੱਢਿਆ ਜਾਵੇਗਾ | ਐਕਸ਼ਨ ਕਮੇਟੀ ਦੇ ਆਗੂ ਸੱਜਣ ਸਿੰਘ ਅਤੇ ਅਸ਼ੀਸ਼ ਜੁਲਾਹਾ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਜਮਹੂਰੀ ਅਧਿਕਾਰ ਸਭਾ ਵੱਲੋਂ ਕਾਮਰੇਡ ਹੁਸੈਨ ਨੂੰ ਕੁੱਟ ਕੇ ਮਾਰਨ ਦੀ ਪੁਰਜ਼ੋਰ ਨਿਖੇਧੀ

ਚੰਡੀਗੜ੍ਹ, 18 ਜੂਨ (ਆਰ.ਐਸ.ਲਿਬਰੇਟ)-ਜਮਹੂਰੀ ਅਧਿਕਾਰ ਸਭਾ ਪੰਜਾਬ, ਪ੍ਰਤਾਪਗੜ੍ਹ (ਰਾਜਸਥਾਨ) ਵਿਚ ਨਗਰ ਪ੍ਰੀਸ਼ਦ ਦੇ ਅਮਲੇ ਵੱਲੋਂ ਕਾਮਰੇਡ ਜ਼ਫ਼ਰ ਹੁਸੈਨ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰਨ ਦੀ ਪੁਰਜ਼ੋਰ ਨਿਖੇਧੀ ਕਰਦੀ ਹੈ | ਸਭਾ ਨੇ ਮੰਗ ਕੀਤੀ ਹੈ ਕਿ ...

ਪੂਰੀ ਖ਼ਬਰ »

ਅਣਪਛਾਤੇ ਨੌਜਵਾਨ ਦੀ ਮੌਤ

ਸ੍ਰੀ ਅਨੰਦਪੁਰ ਸਾਹਿਬ, 18 ਜੂਨ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੇ ਮੁਹੱਲਾ ਨਵੀਂ ਆਬਾਦੀ ਤੋਂ 108 ਗੱਡੀ ਵੱਲੋਂ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਏ ਅਣਪਛਾਤੇ ਨੌਜਵਾਨ ਦੀ ਸਰਕਾਰੀ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਮੌਤ ਹੋ ਗਈ | ਚੌਾਕੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX