ਤਾਜਾ ਖ਼ਬਰਾਂ


ਆਸਾਰਾਮ ਜਬਰ ਜਨਾਹ ਮਾਮਲੇ ਦੀ ਸੁਣਵਾਈ ਸ਼ੁਰੂ
. . .  14 minutes ago
ਭਤੀਜੇ ਵੱਲੋਂ ਤਾਏ ਦਾ ਕਤਲ
. . .  27 minutes ago
ਮਹਿਲ ਕਲਾਂ, 25 ਅਪ੍ਰੈਲ (ਤਰਸੇਮ ਸਿੰਘ ਚੰਨਣਵਾਲ) - ਬੀਤੀ ਰਾਤ ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਸੱਦੋਵਾਲ ਵਿਖੇ ਭਤੀਜੇ ਵੱਲੋਂ ਆਪਣੇ ਤਾਏ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ...
ਸੁਸ਼ਮਾ ਸਵਰਾਜ ਨੇ ਮੰਗੋਲੀਆ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
. . .  45 minutes ago
ਜੇਲ੍ਹ ਮੰਤਰੀ ਵੱਲੋਂ ਪਟਿਆਲਾ ਜੇਲ੍ਹ ਦੀ ਅਚਾਨਕ ਚੈਕਿੰਗ
. . .  about 1 hour ago
ਪਟਿਆਲਾ, 25 ਅਪ੍ਰੈਲ - ਨਵਨਿਯੁਕਤ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਸਵੇਰੇ 7.30 ਵਜੇ ਕੇਂਦਰੀ ਜੇਲ੍ਹ ਪਟਿਆਲਾ ਦੀ ਅਚਾਨਕ ਚੈਕਿੰਗ ਕੀਤੀ ਗਈ। ਖ਼ਬਰ ਲਿਖੇ ਜਾਣ...
ਲੋਕ ਕਲਿਆਣ ਮਾਰਗ ਦਿੱਲੀ ਵਿਖੇ ਕੇਂਦਰੀ ਕੈਬਨਿਟ ਦੀ ਮੀਟਿੰਗ ਅੱਜ 11 ਵਜੇ
. . .  about 1 hour ago
ਜਬਰ ਜਨਾਹ ਮਾਮਲੇ 'ਚ ਆਸਾਰਾਮ 'ਤੇ ਫੈਸਲਾ ਅੱਜ
. . .  about 1 hour ago
ਜੋਧਪੁਰ, 25 ਅਪ੍ਰੈਲ - ਜਬਰ ਜਨਾਹ ਮਾਮਲੇ ਵਿਚ ਆਸਾਰਾਮ 'ਤੇ ਫੈਸਲਾ ਅੱਜ ਆਵੇਗਾ। ਜਿਸ ਨੂੰ ਲੈ ਕੇ ਜੋਧਪੁਰ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ ਜੇਲ੍ਹ ਵਿਚ...
ਪਟਿਆਲਾ 'ਚ ਮਠਿਆਈਆਂ ਦੀ ਦੁਕਾਨ ਨੂੰ ਲੱਗੀ ਅੱਗ
. . .  about 1 hour ago
ਪਟਿਆਲਾ, 25 ਅਪ੍ਰੈਲ - ਪਟਿਆਲਾ ਵਿਖੇ ਅੱਜ ਸਵੇਰੇ 4.30 ਕੁ ਵਜੇ ਕੋਹਲੀ ਸਵੀਟ ਸ਼ਾਪ ਨੂੰ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਦਿਆ ਹੀ ਅੱਗ ਬੁਝਾਊ ਦਸਤੇ ਦੀ ਟੀਮ ਨੇ ਮੌਕੇ...
ਤਰਨਤਾਰਨ ਪੁਲਿਸ ਵੱਲੋਂ 5 ਕਰੋੜ ਦੀ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫਤਾਰ
. . .  about 2 hours ago
ਤਰਨਤਾਰਨ, 25 ਅਪ੍ਰੈਲ - ਬੀਤੀ ਰਾਤ ਤਰਨਤਾਰਨ ਪੁਲਿਸ ਦੇ ਸੀ.ਆਈ.ਏ ਸਟਾਫ਼ ਨੇ ਸਰਹੱਦੀ ਪਿੰਡ ਭੁਸੇ ਡਰੇਨ ਪੁਲ ਨੇੜਿਓ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਨੂੰ ਇੱਕ ਕਿੱਲੋ ਹੈਰੋਇਨ...
ਅੱਜ ਦਾ ਵਿਚਾਰ
. . .  about 2 hours ago
ਆਈ ਪੀ ਐੱਲ 2018 : ਹੈਦਰਾਬਾਦ ਨੇ ਮੁੰਬਈ ਨੂੰ 31 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2018 : ਮੁੰਬਈ ਇੰਡੀਅਨਜ਼ ਨੂੰ ਸੱਤਵਾਂ ਝਟਕਾ
. . .  1 day ago
ਆਈ ਪੀ ਐੱਲ 2018 : ਮੁੰਬਈ ਇੰਡੀਅਨਜ਼ ਨੂੰ ਮਿਲਿਆ 119 ਦੌੜਾਂ ਦਾ ਟੀਚਾ
. . .  1 day ago
ਫ਼ਤਿਹਗੜ੍ਹ ਸਾਹਿਬ ਦੇ ਪਿੰਡ ਭਮਾਰਸੀ ਜ਼ੇਰ ਦੇ ਨੌਜਵਾਨ ਦੀ ਰੋਮ ਵਿਖੇ ਮੌਤ
. . .  1 day ago
ਫ਼ਤਿਹਗੜ੍ਹ ਸਾਹਿਬ, 24 ਅਪ੍ਰੈਲ (ਅਰੁਣ ਅਹੂਜਾ)- ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਬਲਾਕ ਸਰਹਿੰਦ ਦੇ ਪਿੰਡ ਭਮਾਰਸੀ ਜ਼ੇਰ ਦੇ ਇਕ ਨੌਜਵਾਨ ਦੀ ਇਟਲੀ ਦੇ ਰੋਮ ਵਿਖੇ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮੌਤ ਦੇ ਕਾਰਨਾਂ ਦੀ ...
ਬਾਰ੍ਹਵੀਂ ਜਮਾਤ 'ਚ ਫ਼ੇਲ੍ਹ ਹੋਣ 'ਤੇ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ
. . .  1 day ago
ਸਰਹਾਲੀ ਕਲਾਂ ,24 ਅਪ੍ਰੈਲ [ਅਜੇ ਸਿੰਘ ਹੁੰਦਲ]- ਕੱਲ੍ਹ ਆਏ ਬਾਰ੍ਹਵੀਂ ਜਮਾਤ ਦੇ ਨਤੀਜੇ 'ਚੋਂ ਅਸਫਲ ਹੋਣ 'ਤੇ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ ਕਰ ਲਈ ।
ਆਈ ਪੀ ਐੱਲ 2018 : ਸਨਰਾਈਜ਼ਰਜ਼ ਹੈਦਰਾਬਾਦ ਨੂੰ ਪੰਜਵਾਂ ਝਟਕਾ , ਕਪਤਾਨ ਵਿਲਿਅਮਸਨ 29 ਦੌੜਾਂ ਬਣਾ ਕੇ ਆਊਟ
. . .  1 day ago
ਅੱਵਲ ਆਉਣ ਤੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਲਜੀਤ ਸਿੰਘ ਭੁੱਟਾ ਦਾ ਭਾਰਤ ਸਰਕਾਰ ਵੱਲੋਂ ਸਨਮਾਨ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਜ਼ ਹੈਦਰਾਬਾਦ ਨੂੰ ਚੌਥਾ ਝਟਕਾ , ਸ਼ਾਕਿਬ ਅਲ ਹਸਨ 2 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਜ਼ ਹੈਦਰਾਬਾਦ ਨੂੰ ਤੀਜਾ ਝਟਕਾ , ਮਨੀਸ਼ ਪਾਂਡੇ 16 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਜ਼ ਹੈਦਰਾਬਾਦ ਨੂੰ ਲਗਾਤਾਰ 2 ਝਟਕੇ
. . .  1 day ago
ਲੜਕੇ ਦੀ ਹੱਤਿਆ ਕਰਨ ਵਾਲੇ ਨੂੰ ਇਕ ਵਿਅਕਤੀ ਨੂੰ ਉਮਰ ਕੈਦ
. . .  1 day ago
ਗੈਂਗਸਟਰ ਗਿਰੋਹ ਨੂੰ ਕਾਬੂ ਕਰਨ ਵਾਲੇ ਸਰਬਜੀਤ ਨੂੰ ਬੈੱਸਟ ਐੱਸ.ਐੱਚ.ਓ. ਐਵਾਰਡ
. . .  1 day ago
ਨਿਰਮਾਤਾ-ਨਿਰਦੇਸ਼ਕ ਤੇ ਕੋਰੀਓਗ੍ਰਾਫ਼ਰ ਫਰਹਾ ਖ਼ਾਨ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਆਈ ਪੀ ਐੱਲ 2018 : ਮੁੰਬਈ ਇੰਡੀਅਨਜ਼ ਵੱਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਸੀ.ਬੀ.ਐੱਸ.ਈ ਨੇ ਕੱਲ੍ਹ ਹੋਣ ਵਾਲੀ ਅਰਥ ਸ਼ਾਸਤਰ ਦੀ ਪ੍ਰੀਖਿਆ ਲਈ ਦਿਸ਼ਾ ਨਿਰਦੇਸ਼ ਕੀਤੇ ਜਾਰੀ
. . .  1 day ago
ਤਰਾਲ 'ਚ ਇੱਕ ਹੋਰ ਅੱਤਵਾਦੀ ਢੇਰ
. . .  1 day ago
ਡੀ.ਆਰ.ਆਈ ਵੱਲੋਂ 13 ਕੁਇੰਟਲ 94 ਕਿੱਲੋ ਗਾਂਜਾ ਬਰਾਮਦ
. . .  1 day ago
ਦਿੱਲੀ ਪੁਲਿਸ ਨੇ ਇੱਕ ਕਿੱਲੋ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਭਾਰਤ ਇਸ ਸਾਲ ਵੀ ਸਾਰਕ ਸੰਮੇਲਨ 'ਚ ਨਹੀ ਲਵੇਗਾ ਹਿੱਸਾ
. . .  1 day ago
ਸਥਾਨਕ ਚੋਣਾਂ 'ਚ ਹਿੱਸਾ ਲਵੇਗੀ ਕਮਲ ਹਸਨ ਦੀ ਪਾਰਟੀ
. . .  1 day ago
ਭਾਜਪਾ ਵਰਕਰਾਂ ਵੱਲੋਂ ਮਮਤਾ ਬੈਨਰਜੀ ਤੇ ਟੀ.ਐੱਮ.ਸੀ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਸੁਸ਼ਮਾ ਸਵਰਾਜ ਪਹੁੰਚੀ ਮੰਗੋਲੀਆ
. . .  1 day ago
ਦਿੱਲੀ ਦੇ ਮੈਟਰੋ ਵਿਹਾਰ 'ਚ ਕੈਸ਼ ਵੈਨ ਲੁੱਟਣ ਦੀ ਅਸਫਲ ਕੋਸ਼ਿਸ਼
. . .  1 day ago
ਮੁੱਠਭੇੜ 'ਚ ਤਿੰਨ ਅੱਤਵਾਦੀ ਢੇਰ
. . .  1 day ago
ਜਨਮ ਦਿਨ ਮਨਾਉਣ ਲਈ ਸਚਿਨ ਤੇਂਦੁਲਕਰ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ ਪ੍ਰਸੰਸਕ
. . .  1 day ago
ਦਲਿਤਾਂ ਦਾ ਸਿਆਸੀ ਇਸਤੇਮਾਲ ਕਰ ਰਹੀ ਹੈ ਭਾਜਪਾ - ਮਾਇਆਵਤੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਹਾੜ ਸੰਮਤ 549
ਿਵਚਾਰ ਪ੍ਰਵਾਹ: ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ। -ਕੰਫਿਊਸ਼ੀਅਸ
  •     Confirm Target Language  

ਪਟਿਆਲਾ

ਪਿੰਡ ਬਹਿਰੂ ਦੇ ਰਵੀਦਾਸੀਆ ਬਰਾਦਰੀ ਦੇ ਗੁਰਦੁਆਰੇ ਤੇ ਮੜ੍ਹੀਆਂ ਦੇ ਸ਼ੈੱਡ ਦੀ ਉਸਾਰੀ ਨੂੰ ਰੋਕਣ 'ਤੇ ਭਾਰੀ ਰੋਸ

ਦੇਵੀਗੜ੍ਹ, 18 ਜੂਨ (ਮੁਖ਼ਤਿਆਰ ਸਿੰਘ ਨੌਗਾਵਾਂ)-ਪਿੰਡ ਬਹਿਰੂ 'ਚ ਰਵਿਦਾਸ ਬਰਾਦਰੀ ਵੱਲੋਂ ਮੜ੍ਹੀਆਂ ਅਤੇ ਗੁਰਦੁਆਰੇ ਲਈ ਬਣਾਏ ਜਾ ਰਹੇ ਸ਼ੈੱਡ ਨੂੰ ਪਿੰਡ ਦੇ ਕੁੱਝ ਲੋਕਾਂ ਵੱਲੋਂ ਰੋਕਣ 'ਤੇ ਦਲਿਤ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜਿਨ੍ਹਾਂ ਨੇ ਇਸ ਕਾਰਵਾਈ ਨੂੰ ਗ਼ਰੀਬ ਭਾਈਚਾਰੇ ਨਾਲ ਧੱਕਾ ਕਰਾਰ ਦਿੱਤਾ | ਇਹ ਸ਼ਬਦ ਸਰਪੰਚ ਬਲਜਿੰਦਰ ਸਿੰਘ ਨੇ ਉਸ ਸਮੇਂ ਕਹੇ ਜਦੋਂ ਪਿੰਡ ਬਹਿਰੂ ਵਿਖੇ ਅੱਜ ਇਸ ਮਸਲੇ ਨੂੰ ਲੈ ਕੇ ਦਲਿਤ ਭਾਈਚਾਰੇ ਦਾ ਭਾਰੀ ਇਕੱਠ ਹੋਇਆ ਸੀ, ਜਿਸ ਵਿਚ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਵੀ ਪਹੁੰਚੇ ਹੋਏ ਸਨ | ਇਸ ਮੌਕੇ ਸਰਪੰਚ ਬਲਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਬਹਿਰੂ ਵਿਖੇ ਰਵੀਦਾਸੀਆ ਭਾਈਚਾਰੇ ਲਈ 1 ਵਿੱਘਾ 3 ਵਿਸਵੇ ਅਤੇ ਬਾਲਮੀਕਿ ਬਰਾਦਰੀ ਦੀਆਂ ਮੜ੍ਹੀਆਂ ਲਈ 1 ਵਿੱਘਾ 1 ਵਿਸਵਾ ਥਾਂ ਰਾਖਵੀਂ ਪਈ ਹੈ | ਜਿਸ ਵਿਚ ਕਈ ਸਾਲਾਂ ਤੋਂ ਗੁਰਦੁਆਰਾ ਵੀ ਬਣਿਆ ਹੋਇਆ ਹੈ | ਇਸ ਦੀ ਉਸਾਰੀ ਸਮੇਂ ਪਿੰਡ ਦੇ ਕਿਸੇ ਵੀ ਧਿਰ ਵੱਲੋਂ ਉਸ ਸਮੇਂ ਕੋਈ ਇਤਰਾਜ਼ ਨਹੀਂ ਕੀਤਾ ਗਿਆ ਸੀ ਅਤੇ ਇਸ ਦੀ ਉਸਾਰੀ ਲਈ ਸਮੁੱਚੇ ਪਿੰਡ ਨੇ ਉਗਰਾਹੀ ਵੀ ਦਿੱਤੀ ਸੀ | ਪਰ ਜਦੋਂ ਮੜ੍ਹੀਆਂ ਵਿਚ ਸ਼ੈੱਡ ਬਣਾਉਣ ਲੱਗੇ ਤਾਂ ਉਸ ਸਮੇਂ ਪਿੱਲਰ ਬਣਨ ਤੋਂ ਬਾਅਦ ਪਿੰਡ ਦੇ ਕੁੱਝ ਲੋਕਾਂ ਵੱਲੋਂ ਸ਼ੈੱਡ 'ਤੇ ਲੈਂਟਰ ਪਾਉਣ ਤੋਂ ਦਲਿਤ ਭਾਈਚਾਰੇ ਨੂੰ ਰੋਕ ਦਿੱਤਾ ਗਿਆ | ਸਰਪੰਚ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਦਲਿਤ ਭਾਈਚਾਰੇ ਅਤੇ ਗੁਰਦੁਆਰਾ ਸਾਹਿਬ ਬਾਰੇ ਭੜਕਾਊ ਭਾਸ਼ਾ ਵਰਤ ਰਹੇ ਹਨ, ਜੋ ਮਾੜੀ ਗੱਲ ਹੈ | ਇਸ ਦੌਰਾਨ ਅੱਜ ਚਰਚਾ ਦਾ ਵਿਸ਼ਾ ਬਣੇ ਪਿੰਡ ਬਹਿਰੂ ਦੇ ਗੁਰਦੁਆਰਾ ਅਤੇ ਮੜ੍ਹੀਆਂ ਦੇ ਸ਼ੈੱਡ ਨੂੰ ਲੈ ਕੇ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਝਗੜੇ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਇਕੱਤਰ ਦਲਿਤ ਭਾਈਚਾਰੇ ਦੇ ਵਿਚਾਰ ਸੁਣੇ ਅਤੇ ਵਿਸ਼ਵਾਸ ਦੁਆਇਆ ਕਿ ਉਨ੍ਹਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ | ਇਸ ਮੌਕੇ ਪ੍ਰਧਾਨ ਸ਼ਰਨਜੀਤ ਸਿੰਘ, ਮੀਤ ਪ੍ਰਧਾਨ ਇੰਦਰਜੀਤ, ਚੇਅਰਮੈਨ ਰਣਧੀਰ ਸਿੰਘ, ਅਮਰ ਸਿੰਘ ਹਸਨਪੁਰ, ਗੁਰਮੀਤ ਸਿੰਘ, ਸਾਹਿਬ ਸਿੰਘ, ਤਰਵਿੰਦਰ ਸਿੰਘ ਨੰਬਰਦਾਰ, ਗੁਰਨਾਮ ਸਿੰਘ ਨੰਬਰਦਾਰ, ਰਾਮ ਸਰਨ, ਗਗਨਦੀਪ ਆਦਿ ਮੌਜੂਦ ਸਨ |
ਇਸ ਮਾਮਲੇ ਸਬੰਧੀ ਵਿਰੋਧੀ ਧਿਰ ਦੇ ਰਾਮ ਕਿਸ਼ਨ, ਨੰਬਰਦਾਰ ਬਲਦੇਵ ਰਾਮ, ਲਖਵੀਰ ਬਹਿਰੂ, ਪਵਨ ਕੁਮਾਰ, ਗੁਰਮੀਤ ਤੇ ਕਰਨੈਲ ਤਿੰਨੇ ਪੰਚ, ਪ੍ਰੇਮ ਕੁਮਾਰ ਪ੍ਰਧਾਨ, ਅਮਨਦੀਪ ਦਾ ਕਹਿਣਾ ਹੈ ਕਿ ਜਿੱਥੇ ਰਵਿਦਾਸ ਭਾਈਚਾਰੇ ਨੇ ਗੁਰਦੁਆਰਾ ਬਣਾਇਆ ਹੈ, ਉਹ ਜਗ੍ਹਾ ਕਬਰਸਤਾਨ ਦੀ ਹੈ ਅਤੇ ਇਸ ਦੇ ਨਾਲ ਹੀ ਹੱਡਾ ਰੋੜੀ ਹੈ, ਜਿੱਥੇ ਹਮੇਸ਼ਾ ਗੰਦਗੀ ਰਹਿੰਦੀ ਹੈ | ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹਾਂ | ਦੂਜਾ ਦਲਿਤਾਂ ਨੇ ਜਦੋਂ ਪਹਿਲੀ ਉਗਰਾਹੀ ਕੀਤੀ ਸੀ ਤਾਂ ਇਹ ਕਹਿ ਕੇ ਕੀਤੀ ਸੀ ਕਿ ਇੱਥੇ ਮੰਦਿਰ ਬਣਾਇਆ ਜਾਵੇਗਾ ਪਰ ਬਾਅਦ 'ਚ ਗੁਰਦੁਆਰਾ ਬਣਾ ਦਿੱਤਾ | ਇਹ ਲੋਕ ਹੋਰਨਾਂ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ | ਇਸ ਸਬੰਧੀ ਕੋਰਟ 'ਚ ਕੇਸ ਵੀ ਚੱਲ ਰਿਹਾ ਹੈ |

ਗੁਰੂ ਘਰਾਂ ਦੀ ਉਸਾਰੀ ਦੀ ਸੇਵਾ, ਉਤਮ ਸੇਵਾ-ਬਾਬਾ ਕੁਲਦੀਪ ਸਿੰਘ

ਫ਼ਤਹਿਗੜ੍ਹ ਸਾਹਿਬ, 18 ਜੂਨ (ਅਰੁਣ ਆਹੂਜਾ)-ਕਾਰ ਸੇਵਾ ਕਰਨ ਵਾਲੇ ਹਰ ਗੁਰਸਿੱਖ ਦਾ ਜੀਵਨ ਸਫਲ ਹੁੰਦਾ ਹੈ ਤੇ ਉਸ ਨੂੰ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਹੁੰਦੀਆਂ ਹਨ | ਇਹ ਪ੍ਰਗਟਾਵਾ ਬਾਬਾ ਕੁਲਦੀਪ ਸਿੰਘ ਕਾਰ ਸੇਵਾ ਵਾਲਿਆਂ ਨੇ ਗੁਰਦੁਆਰਾ ਸ੍ਰੀ ਜੋਤੀ ਸਰੂਪ ...

ਪੂਰੀ ਖ਼ਬਰ »

ਠੇਕੇਦਾਰ ਦੇ ਕਰਿੰਦਿਆਂ ਵੱਲੋਂ ਹਰਿਆਣਾ ਤੋਂ ਸ਼ਰਾਬ ਲਿਆ ਰਹੇ ਕਾਰ ਸਵਾਰਾਂ ਦੀ ਕੁੱਟਮਾਰ-ਇਕ ਦੀ ਮੌਤ

ਸਮਾਣਾ, 18 ਜੂਨ (ਗੁਰਦੀਪ ਸ਼ਰਮਾ)-ਬੀਤੀ ਦੇਰ ਰਾਤ ਸਥਾਨਕ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਹਰਿਆਣਾ ਰਾਜ ਦੀ ਸ਼ਰਾਬ ਲਿਆ ਰਹੀ ਗੱਡੀ ਨੂੰ ਟੱਕਰ ਮਾਰਦਿਆਂ ਗੱਡੀ ਰੋਕਣ ਉਪਰੰਤ ਗੱਡੀ 'ਚ ਸਵਾਰ ਵਿਅਕਤੀਆਂ ਦੀ ਡਾਂਗਾਂ, ਸੋਟਿਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ...

ਪੂਰੀ ਖ਼ਬਰ »

ਤੁੱਗੋਪੱਤੀ ਸ਼ੁਤਰਾਣਾ ਦੀ ਪੰਚਾਇਤੀ ਜ਼ਮੀਨ ਦੀ ਬੋਲੀ 'ਤੇ ਲੱਗੀ ਰੋਕ

ਸ਼ੁਤਰਾਣਾ, 18 ਜੂਨ (ਬਲਦੇਵ ਸਿੰਘ ਮਹਿਰੋਕ)-ਸਥਾਨਕ ਕਸਬੇ ਦੀ ਗਰਾਮ ਪੰਚਾਇਤ ਤੁੱਗੋਪੱਤੀ ਦੀ ਪੰਚਾਇਤੀ ਜ਼ਮੀਨ ਦੀ ਬੀਤੇ ਦਿਨੀਂ ਕੀਤੀ ਗਈ ਬੋਲੀ 'ਤੇ ਡਵੀਜ਼ਨਲ ਡਿਪਟੀ ਡਾਇਰੈਕਟਰ ਪੰਚਾਇਤ ਵਿਭਾਗ ਨੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ ਕਿਉਂਕਿ ਉਕਤ ਪੰਚਾਇਤੀ ...

ਪੂਰੀ ਖ਼ਬਰ »

ਲੋਕਾਂ ਦੇ ਨੁਮਾਇੰਦੇ ਰੌਲਾ ਪਾਉਣ ਦੀ ਥਾਂ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਬੋਲਣ- ਡਿਪਟੀ ਸਪੀਕਰ

ਪਟਿਆਲਾ, 18 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਸੂਬੇ ਦੇ ਲੋਕਾਂ ਨੇ ਬੜੀਆਂ ਉਮੀਦਾਂ ਨਾਲ ਆਪਣੇ ਨੁਮਾਇੰਦੇ ਬਤੌਰ ਵਿਧਾਇਕ ਬਣਾ ਕੇ ਵਿਧਾਨ ਸਭਾ 'ਚ ਇਲਾਕੇ ਦੀ ਤਰੱਕੀ ਤੇ ਹੋਰ ਜਨਤਕ ਮੁੱਦੇ ਚੁੱਕਣ ਲਈ ਭੇਜਿਆ ਪਰੰਤੂ ਵਿਧਾਇਕਾ ਵੱਲੋਂ ਰੌਲ਼ਾ-ਰੱਪਾ ਕੇ ਮੁੜ ਜਾਣਾ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਤਿਭਾ ਤੇ ਗਤਕੇ ਵਿਖਾਏ ਜੌਹਰ

ਪਟਿਆਲਾ, 18 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਸਮਾਜ 'ਚੋਂ ਸਮਾਜਿਕ ਕੁਰੀਤੀਆਂ ਦਾ ਖ਼ਾਤਮਾ ਕਰਨ ਅਤੇ ਖ਼ਾਲਸਾ ਪੰਥ ਦੇ ਅਸਲ ਸਰੂਪ ਨੂੰ ਸਾਹਮਣੇ ਲਿਆਉਣ ਲਈ ਸਿੱਖ ਸੰਗਤ ਨੂੰ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ¢ ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਸਵੱਛ ਭਾਰਤ ਮੁਹਿੰਮ ਤਹਿਤ ਜਾਗਰੂਕ ਕੀਤਾ

ਘਨੌਰ, 18 ਜੂਨ (ਜਾਦਵਿੰਦਰ ਸਿੰਘ ਸਮਰਾਓ)-ਜ਼ਿਲ੍ਹਾ ਸੈਨੀਟੇਸ਼ਨ ਅਫਸਰ ਜਸਬੀਰ ਸਿੰਘ ਕਾਰਜਕਾਰੀ ਇੰਜੀਨੀਅਰ ਦੀਆਂ ਹਦਾਇਤਾਂ ਅਨੁਸਾਰ ਜਲ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ ਘਨੌਰ ਦੇ ਸਹਾਇਕ ਇੰਜੀਨੀਅਰ ਸਤਨਾਮ ਸਿੰਘ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਬਲਾਕ ...

ਪੂਰੀ ਖ਼ਬਰ »

ਮੁਲਾਜ਼ਮ ਭਲਾਈ ਦਲ ਪੰਜਾਬ ਵੱਲੋਂ ਪ੍ਰਨੀਤ ਕੌਰ ਨਾਲ ਬੈਠਕ

ਪਟਿਆਲਾ, 18 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਮੁਲਾਜ਼ਮ ਭਲਾਈ ਦਲ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਜਸਪਾਲ ਸਿੰਘ ਕਾਮੀਕਲਾਂ ਦੀ ਪ੍ਰਧਾਨਗੀ ਹੇਠ ਸਾਬਕਾ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨਾਲ ਹੋਈ | ਜਿਸ ਵਿਚ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ 'ਤੇ ...

ਪੂਰੀ ਖ਼ਬਰ »

ਨਿਊ ਮਾਲਵਾ ਪਬਲਿਕ ਸਕੂਲ ਸਿੰਬੜੋ 'ਚ ਪਿਤਾ ਦਿਵਸ ਮਨਾਇਆ

ਭਾਦਸੋਂ, 18 ਜੂਨ (ਪਰਦੀਪ ਦੰਦਰਾਲਾ)-ਬੱਚਿਆਂ ਨੂੰ ਵਧੀਆ ਕਿਸਮ ਦੀ ਵਿੱਦਿਆ ਦੇਣ ਵਾਲ਼ੀ ਸਿੱਖਿਆ ਸੰਸਥਾ ਨਿਊ ਮਾਲਵਾ ਪਬਲਿਕ ਸਕੂਲ ਸਿੰਬੜੋ ਵਿਖੇ ਪਿਤਾ ਦਿਵਸ ਮਨਾਇਆ ਗਿਆ | ਇਸ ਸਮੇਂ ਦੌਰਾਨ ਸਕੂਲ ਦੇ ਚੇਅਰਮੈਨ ਡਾ. ਅਮਰ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਬਲਾਕ ਮਹਿਲਾ ਕਾਂਗਰਸ ਪਾਤੜਾਂ (ਸ਼ਹਿਰੀ) ਦੀ ਮੀਟਿੰਗ

ਪਾਤੜਾਂ, 18 ਜੂਨ (ਗੁਰਇਕਬਾਲ ਸਿੰਘ ਖਾਲਸਾ)-ਪੰਜਾਬ ਸਰਕਾਰ ਵੱਲੋਂ ਪੰਚਾਇਤੀ ਸੰਸਥਾਵਾਂ ਵਿਚ ਔਰਤਾਂ ਲਈ ਰਾਖਵਾਂ ਕੋਟਾ ਪੰਜਾਹ ਫ਼ੀਸਦੀ ਕਰਨ 'ਤੇ ਮਹਿਲਾ ਵਰਕਰਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਜਿਸ ਤਹਿਤ ਅੱਜ ਬਲਾਕ ਮਹਿਲਾ ਕਾਂਗਰਸ ਪਾਤੜਾਂ (ਸ਼ਹਿਰੀ) ਦੀ ...

ਪੂਰੀ ਖ਼ਬਰ »

ਵਾਤਾਵਰਨ ਪਾਰਕ ਵਿਖੇ ਪ੍ਰੋ: ਅਜਮੇਰ ਸਿੰਘ ਔਲਖ ਨੂੰ ਸ਼ਰਧਾਂਜਲੀਆਂ ਭੇਟ

ਪਟਿਆਲਾ, 18 ਜੂਨ (ਜ.ਸ. ਢਿੱਲੋਂ)-ਪਟਿਆਲਾ ਦੇ ਵਾਤਾਵਰਨ ਪਾਰਕ ਵਿਖੇ ਮੈਂਬਰਾਂ ਨੇ ਪਹਿਲਾ ਕਾਰ ਸੇਵਾ ਕੀਤੀ ਜਿਸ ਵਿਚ ਵੱਡੀ ਮਾਤਰਾ ਵਿਚ ਪਲਾਸਟਿਕ ਅਤੇ ਹੋਰ ਸਾਜ਼ੋ-ਸਮਾਨ ਨੂੰ ਚੁੱਕਿਆ | ਇਸ ਉਪਰੰਤ ਕੀਤੇ ਗਏ ਇੱਕ ਸਮਾਗਮ ਵਿਚ ਪੰਜਾਬੀ ਦੇ ਸਿਰਮੌਰ ਨਾਟਕਕਾਰ ਪ੍ਰੋ: ...

ਪੂਰੀ ਖ਼ਬਰ »

ਮੁੜ ਤੋਂ ਬਣੇਗਾ ਦੋ ਸਾਲ ਪਹਿਲਾਂ ਬਰਸਾਤ ਨਾਲ ਰੁੜਿ੍ਹਆ ਪੁਲ਼

ਭਾਦਸੋਂ, 18 ਜੂਨ (ਪਰਦੀਪ ਦੰਦਰਾਲਾ)-ਪਿੰਡ ਭੜੀ ਪਨੈਚਾਂ ਤੇ ਖਿਜਰਪੁਰ ਦੇ ਵਿਚਕਾਰ ਜੁਲਾਈ 2015 ਦੀ ਬਰਸਾਤ ਵਿਚ ਰੁੜਿ੍ਹਆ ਚੋਅ ਦਾ ਪੁਲ਼ ਡਰੇਨਜ਼ ਵਿਭਾਗ ਵੱਲੋਂ ਦੁਬਾਰਾ ਬਣਨ ਜਾ ਰਿਹਾ ਹੈ | ਇਹ ਪੁਲ਼ ਬਣਨ ਨਾਲ ਕਰੀਬ 15 ਪਿੰਡਾਂ ਦੇ ਰਾਹਗੀਰਾਂ ਨੂੰ ਸਰਹਿੰਦ ਭਾਦਸੋਂ ...

ਪੂਰੀ ਖ਼ਬਰ »

ਵਿਧਾਇਕ ਕੰਬੋਜ ਦੇ ਯਤਨਾਂ ਸਦਕਾ 26 ਪਿੰਡਾਂ ਨੂੰ ਸਾਢੇ 7 ਲੱਖ ਦੇ ਕਰੀਬ ਗਰਾਂਟ ਜਾਰੀ

ਰਾਜਪੁਰਾ, 18 ਜੂਨ (ਜੀ.ਪੀ. ਸਿੰਘ)-ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਯਤਨਾਂ ਨਾਲ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਯੋਜਨਾ ਤਹਿਤ ਰਾਜਪੁਰਾ ਬਲਾਕ ਦੇ 26 ਪਿੰਡਾਂ ਦੀਆਂ ਪੰਚਾਇਤਾਂ ਨੂੰ ਸਾਢੇ 7 ਲੱਖ ਦੇ ਕਰੀਬ ਗਰਾਂਟ ਜਾਰੀ ਹੋ ਗਈ ਹੈ | ਇਸ ਸਬੰਧੀ ਹਲਕਾ ਰਾਜਪੁਰਾ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਨੂੰ ਮਾਸਿਕ ਪੈਨਸ਼ਨ ਦੇ ਚੈੱਕ ਤਕਸੀਮ

ਰਾਜਪੁਰਾ, 18 ਜੂਨ (ਜੀ.ਪੀ. ਸਿੰਘ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਡਾ. ਐਸ.ਪੀ. ਸਿੰਘ ਓਬਰਾਏ ਦੇ ਉਪਰਾਲੇ ਸਦਕਾ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਪੁਰਾਣਾ ਰਾਜਪੁਰਾ ਦੇ ਲੰਗਰ ਹਾਲ ਵਿਖੇ ਟਰੱਸਟ ਦੇ ਮੈਂਬਰ ਅਮਰਜੀਤ ਸਿੰਘ ਪੰਨੂੰ ਦੀ ਅਗਵਾਈ ਵਿਚ ਇਕ ...

ਪੂਰੀ ਖ਼ਬਰ »

21 ਨੂੰ ਗਤਕਾ ਦਿਵਸ ਮਨਾਇਆ ਜਾਵੇਗਾ- ਜਥੇ: ਭੁੱਲਰ

ਸ਼ੁਤਰਾਣਾ, 18 ਜੂਨ (ਬਲਦੇਵ ਸਿੰਘ ਮਹਿਰੋਕ)-ਸਿੱਖ ਵਿਰਾਸਤ ਵਿਚ ਨਿਹੰਗ ਸਿੰਘਾਂ ਦੀ ਵਿਸ਼ੇਸ਼ ਖੇਡ 'ਗਤਕਾ' ਨੂੰ ਪ੍ਰਫੁੱਲਿਤ ਕਰਨ ਲਈ ਸਿੱਖ ਜਥੇਬੰਦੀਆਂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸ਼੍ਰੋਮਣੀ ...

ਪੂਰੀ ਖ਼ਬਰ »

ਆਰੀਅਨਜ਼ ਗਰੁੱਪ ਵੱਲੋਂ ਨਵੇਂ ਸਿੱਖਿਆਰਥੀ ਫੈਕਲਟੀ ਨੂੰ ਫਨ ਟਿ੍ਪ

ਰਾਜਪੁਰਾ, 18 ਜੂਨ (ਜੀ.ਪੀ. ਸਿੰਘ)-ਇੱਥੋਂ ਦੇ ਆਰੀਅਨਜ਼ ਗਰੁੱਪ ਆਫ਼ ਕਾਲਜਿਸ ਨੇ ਨਵੇਂ ਨਿਯੁਕਤ ਕੀਤੇ ਗਏ ਨੌਜਵਾਨ ਟਰੇਨੀਜ਼ ਨੂੰ ਚੰਡੀਗੜ੍ਹ ਦੇ ਰੋਜ਼ ਗਾਰਡਨ, ਸ਼ਾਂਤੀ ਕੁੰਜ ਆਦਿ ਵਿਚ ਇਕ ਦਿਨ ਦਾ ਅਨੰਦ ਮਾਣਨ ਲਈ ਦੌਰਾ ਕਰਵਾਇਆ | ਜਿਸ ਦੌਰਾਨ ਵੱਖ-ਵੱਖ ਵਿਭਾਗ ਦੇ ...

ਪੂਰੀ ਖ਼ਬਰ »

'ਇੱਕ ਰੁੱਖ ਸੌ ਸੁੱਖ' ਮਿਸ਼ਨ ਤਹਿਤ ਫਲਦਾਰ ਬੂਟੇ ਵੰਡੇ

ਦੇਵੀਗੜ੍ਹ, 18 ਜੂਨ (ਮੁਖ਼ਤਿਆਰ ਸਿੰਘ ਨੌਗਾਵਾਂ)-ਅੱਜ ਕੱਲ੍ਹ ਜਿੱਥੇ ਵੱਖ-ਵੱਖ ਸਮਾਜਿਕ ਸੰਸਥਾਵਾਂ, ਵਿਭਾਗਾਂ ਅਤੇ ਅਦਾਰਿਆਂ ਵੱਲੋਂ ਖੇਤਰ ਨੰੂ ਹਰਿਆ ਭਰਿਆ ਬਣਾਉਣ ਲਈ ਬੂਟੇ ਲਾਏ ਜਾ ਰਹੇ ਹਨ ਉਸੇ ਤਹਿਤ ਹੀ ਅੱਜ ਪਿੰਡ ਮਸੀਂਗਣ ਵਿਖੇ ਜਗਦੇਵ ਸਿੰਘ ਔਜਲਾ ਅਤੇ ...

ਪੂਰੀ ਖ਼ਬਰ »

ਲੋਕ ਹਿਤ 'ਚ ਮਸਲੇ ਹੱਲ ਕਰਾਉਣੇ ਕਾਂਗਰਸ ਪਾਰਟੀ ਦਾ ਮੁੱਖ ਉਦੇਸ਼-ਹੈਰੀਮਾਨ

ਦੇਵੀਗੜ੍ਹ, 18 ਜੂਨ (ਮੁਖ਼ਤਿਆਰ ਸਿੰਘ ਨੌਗਾਵਾਂ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ ਪਿੰਡਾਂ ਦੇ ਮਸਲਿਆਂ ਨੂੰ ਆਪਸੀ ਭਾਈਚਾਰਕ ਸਾਂਝ ਨਾਲ ਨਿਬੇੜਨਾ ਲੋਕ ਹਿਤ ਤੇ ਕਾਂਗਰਸ ਪਾਰਟੀ ਦਾ ਮੁੱਖ ...

ਪੂਰੀ ਖ਼ਬਰ »

ਵਾਤਾਵਰਨ ਦੀ ਸੰਭਾਲ ਲਈ ਹੋਰਨਾਂ ਵਾਰਡਾਂ ਲਈ ਵਰਦਾਨ ਬਣੇ ਇਸ ਵਾਰਡ 'ਚ ਲਾਏ 100 ਬੂਟਿਆਂ ਨੇ ਦਰੱਖਤਾਂ ਦਾ ਰੂਪ ਧਾਰਿਆ

ਕੀ ਕਹਿੰਦੇ ਹਨ ਕੌਾਸਲਰ ਬਿੱਟੂ ਚੱਠਾ ਇਸ ਸਬੰਧੀ ਕੌਾਸਲਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਦੱਸਿਆ ਕਿ ਜੋ ਬੂਟੇ ਕਈ ਸਾਲ ਪਹਿਲਾਂ ਲਾਏ ਗਏ ਸਨ, ਦੀ ਪੂਰੀ ਹਿਫ਼ਾਜ਼ਤ ਕੀਤੀ ਗਈ ਤੇ ਇਹ ਸਾਰੇ ਹੁਣ ਲੋਕਾਂ ਦੇ ਸਹਿਯੋਗ ਨਾਲ ਦਰਖ਼ਤ ਬਣ ਗਏ ਹਨ | ਉਨ੍ਹਾਂ ਦੱਸਿਆ ਕਿ ਸੜਕ ਦੇ ...

ਪੂਰੀ ਖ਼ਬਰ »

ਸਪੋਰਟਸ ਐਸੋਸੀਏਸ਼ਨ ਸਮਾਣਾ ਵੱਲੋਂ ਜੇਤੂ ਖਿਡਾਰੀਆਂ ਦਾ ਸਨਮਾਨ

ਸਮਾਣਾ, 18 ਜੂਨ (ਪ੍ਰੀਤਮ ਸਿੰਘ ਨਾਗੀ)-ਸਮਾਣਾ ਸਪੋਰਟਸ ਐਸੋਸੀਏਸ਼ਨ ਵੱਲੋਂ 15 ਦਿਨ ਤੱਕ ਚਲੇ ਫਿਟਨੈੱਸ ਕੈਂਪ ਦੇ ਜੇਤੂ ਖਿਡਾਰੀਆਂ ਨੂੰ ਅੱਜ ਸਨਮਾਨਿਤ ਕਰਨ ਲਈ ਵਿਧਾਇਕ ਸਮਾਣਾ ਰਾਜਿੰਦਰ ਸਿੰਘ ਨੇ ਸ਼ਿਰਕਤ ਕੀਤੀ | ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਸਾਡੇ ਬੱਚਿਆਂ ਦਾ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਸ਼ਰਾਬ ਤੇ ਨਸ਼ੀਲੀਆਂ ਗੋਲੀਆਂ ਸਮੇਤ 3 ਕਾਬੂ

ਸ਼ੁਤਰਾਣਾ/ਅਰਨੋਂ, 18 ਜੂਨ (ਬਲਦੇਵ ਸਿੰਘ ਮਹਿਰੋਕ/ਦਰਸ਼ਨ ਪਰਮਾਰ)-ਕੈਪਟਨ ਅਮਰਿੰਦਰ ਸਿੰਘ ਦੀਆਂ ਸਖ਼ਤ ਹਦਾਇਤਾਂ ਤਹਿਤ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਿਖ਼ਲਾਫ਼ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਦੌਰਾਨ ਸਥਾਨਕ ਪੁਲਿਸ ਵੱਲੋਂ ਅੱਜ ਵੱਖ-ਵੱਖ ਥਾਵਾਂ ...

ਪੂਰੀ ਖ਼ਬਰ »

ਨਿਰਵੈਰ ਖਾਲਸਾ ਗਤਕਾ ਦਲ ਵੱਲੋਂ ਪਹਿਲਾ ਵਿਰਸਾ ਸੰਭਾਲ ਗਤਕਾ ਮੁਕਾਬਲਾ

ਰਾਜਪੁਰਾ, 18 ਜੂਨ (ਜੀ.ਪੀ. ਸਿੰਘ)- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਨਿਰਵੈਰ ਖਾਲਸਾ ਗਤਕਾ ਦਲ ਰਾਜਪੁਰਾ ਦੇ ਗਤਕਾ ਕੋਚ ਕੁਲਦੀਪ ਸਿੰਘ ਅਤੇ ਪਰਵਿੰਦਰ ਸਿੰਘ ਦੀ ਦੇਖ ਰੇਖ 'ਚ ਗੁਰਦੁਆਰਾ ਡੇਰਾ ਬਾਬਾ ਦੂਧਾਧਾਰੀ ਦੀ ਪ੍ਰਬੰਧਕ ...

ਪੂਰੀ ਖ਼ਬਰ »

2 ਗਰਾਮ ਸਮੈਕ ਸਣੇ ਇਕ ਕਾਬੂ

ਰਾਜਪੁਰਾ, 18 ਜੂਨ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਵੱਲੋਂ ਨਸ਼ਿਆਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਗਸ਼ਤ ਦੋਰਾਨ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਤੋਂ ਸਿਰਫ਼ 2 ਗਰਾਮ ਸਮੈਕ ਬਰਾਮਦ ਕਰਕੇ ਸਫਲਤਾ ਹਾਸਲ ਕੀਤੀ | ਪਟਿਆਲਾ ਜ਼ਿਲ੍ਹਾ ਪੁਲਿਸ ਵੱਲੋਂ ਜਾਰੀ ...

ਪੂਰੀ ਖ਼ਬਰ »

ਮੀਰੀ-ਪੀਰੀ ਦੇ ਸਿਧਾਂਤ ਨੂੰ ਦਿ੍ੜ ਕਰਵਾਉਣ ਲਈ ਸ਼ੋ੍ਰਮਣੀ ਕਮੇਟੀ ਮਨਾਵੇਗੀ 'ਗਤਕਾ ਦਿਵਸ' - ਜਥੇਦਾਰ ਬਡੰੂਗਰ

ਪਟਿਆਲਾ, 18 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੀਰੀ-ਪੀਰੀ ਦਿਵਸ ਮਨਾਉਣ ਸਬੰਧੀ ਪ੍ਰਧਾਨ ਜਥੇਦਾਰ ਕਿਰਪਾਲ ਸਿੰਘ ਬਡੰੂਗਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਅਹਿਮ ਫ਼ੈਸਲੇ ਲਏ ਗਏ | ਮੀਟਿੰਗ ਦੌਰਾਨ ਸਰਬਸੰਮਤੀ ...

ਪੂਰੀ ਖ਼ਬਰ »

ਪੰਜਾਬ ਕਾਂਗਰਸ ਦੇ ਐਾਟੀ ਨਾਰਕੋਟਿਕ ਸੈੱਲ ਦੇ ਅਹੁਦੇਦਾਰਾਂ ਦਾ ਐਲਾਨ

ਪਟਿਆਲਾ, 18 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਨਸ਼ਾ ਰਹਿਤ ਪੰਜਾਬ ਦੀ ਸਿਰਜਣਾ ਵਿਚ ਜਾਗਰੂਕਤਾ ਮੁਹਿੰਮ ਚਲਾ ਕੇ ਅਹਿਮ ਯੋਗਦਾਨ ਪਾਉਣ ਵਾਲੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਠਿਤ ਐਾਟੀ ਨਾਰਕੋਟਿਕ ...

ਪੂਰੀ ਖ਼ਬਰ »

ਦਾਜ ਦੇ ਮਾਮਲੇ 'ਚ ਸਹੁਰਾ ਪਰਿਵਾਰ ਵਿਰੁੱਧ ਕੇਸ ਦਰਜ

ਪਟਿਆਲਾ, 18 ਜੂਨ (ਜਸਪਾਲ ਸਿੰਘ ਢਿੱਲੋਂ)- ਥਾਣਾ ਔਰਤਾਂ ਵਿਖੇ ਗੋਗੀ ਰਾਮ ਪੁੱਤਰ ਦਿਆਲ ਚੰਦ ਵਾਸੀ ਮੈਹਸ ਦੀ ਸ਼ਿਕਾਇਤ 'ਤੇ ਰਵੀ ਪੁੱਤਰ ਮੁਲਖ ਰਾਮ, ਮੁਲਖ ਰਾਮ, ਜਗੀਰ ਕੌਰ ਪਤਨੀ ਮੁਲਖ ਰਾਮ ਵਾਸੀ ਬਾਜ਼ੀਗਰ ਬਸਤੀ ਖੜਿਆਲ ਸੰਗਰੂਰ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 498 ...

ਪੂਰੀ ਖ਼ਬਰ »

ਜ਼ਮੀਨੀ ਵਿਵਾਦ ਕਾਰਨ ਦੋ ਧਿਰਾਾ ਦੀ ਹੋਈ ਲੜਾਈ 'ਚ ਗੰਭੀਰ ਜ਼ਖਮੀ ਦੀ ਮੌਤ

ਸਮਾਣਾ, 18 ਜੂਨ (ਗੁਰਦੀਪ ਸ਼ਰਮਾ)-ਜ਼ਮੀਨੀ ਵਿਵਾਦ ਨੂੰ ਲੈ ਕੇ ਨਜ਼ਦੀਕੀ ਪਿੰਡ ਕਾਕੜਾ ਵਿਖੇ 12 ਜੂਨ ਨੂੰ ਸ਼ਾਮ ਸਮੇਂ ਦੋ ਧਿਰਾਂ ਵਿਚ ਹੋਈ ਲੜਾਈ ਤੇ ਫਾਇਰਿੰਗ 'ਚ ਇੱਕ ਧਿਰ ਦੇ ਚਾਰ ਲੋਕ ਜ਼ਖਮੀ ਹੋ ਗਏ ਸੀ ਜਿਨ੍ਹਾਾ ਵਿਚੋਂ ਗੰਭੀਰ ਜ਼ਖਮੀ ਗੁਰਨਾਮ ਸਿੰਘ ਦੀ ਐਤਵਾਰ ...

ਪੂਰੀ ਖ਼ਬਰ »

ਮੁਨਸ਼ੀ ਦੀ ਤੇਜ਼ ਰਫ਼ਤਾਰ ਕਾਰ ਪਸ਼ੂਆਂ ਦੇ ਵਾੜੇ 'ਚ ਵੜੀ

ਪਾਤੜਾਂ, 18 ਜੂਨ (ਜਗਦੀਸ਼ ਸਿੰਘ ਕੰਬੋਜ)-ਪੰਜਾਬ ਪੁਲਿਸ ਦੇ ਇੱਕ ਕਰਮਚਾਰੀ ਦੀ ਬੇਕਾਬੂ ਕਾਰ ਪਸ਼ੂਆਂ ਦੇ ਵਾੜੇ ਜਾ ਵੜੀ ਜਿਸ ਨਾਲ ਜਿੱਥੇ ਕਾਰ ਦਾ ਭਾਰੀ ਨੁਕਸਾਨ ਹੋਇਆ ਉੱਥੇ ਹੀ ਪਸ਼ੂਆਂ ਦੇ ਵੀ ਸੱਟਾਂ ਲੱਗ ਗਈਆਂ | ਮੌਕੇ 'ਤੇ ਪੁੱਜੀ ਪੁਲਿਸ ਨੇ ਜ਼ਖਮੀ ਕਰਮਚਾਰੀ ਨੂੰ ...

ਪੂਰੀ ਖ਼ਬਰ »

ਝੂਠੇ ਪਰਚੇ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ-ਕਬੀਰ ਦਾਸ

ਭਾਦਸੋਂ, 18 ਜੂਨ (ਗੁਰਬਖਸ਼ ਸਿੰਘ ਵੜੈਚ)-ਪਿੰਡ ਭੜੀ ਦੇ ਸਰਬਜੀਤ ਸਿੰਘ ਤੇ ਕੁਲਜੀਤ ਕੌਰ ਜਿਨ੍ਹਾਂ ਵੱਲੋਂ ਥਾਣਾ ਭਾਦਸੋਂ ਵਿਖੇ ਉਨ੍ਹਾਂ 'ਤੇ ਝੂਠਾ ਪਰਚਾ ਦਰਜ ਹੋਣ ਦਾ ਕਥਿਤ ਦੋਸ਼ ਲਗਾਇਆ ਜਾ ਰਿਹਾ ਹੈ, ਦੇ ਹੱਕ ਵਿਚ ਖੜ੍ਹਦਿਆਂ ਸ਼ੋ੍ਰਮਣੀ ਅਕਾਲੀ ਦਲ ਦੀ ਹਲਕਾ ਨਾਭਾ ...

ਪੂਰੀ ਖ਼ਬਰ »

ਪਹਿਲਾ ਮਹਾਂਮਾਈ ਦਾ ਜਗਰਾਤਾ ਕਰਵਾਇਆ

ਪਟਿਆਲਾ, 18 ਜੂਨ (ਅ.ਸ. ਆਹਲੂਵਾਲੀਆ)-ਹੀਰਾ ਬਾਗ਼ ਐਸੋਸੀਏਸ਼ਨ ਵੱਲੋਂ ਬੀ.ਸੀ. ਸੈੱਲ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਅਤੇ ਹੋਰ ਮੈਂਬਰਾਂ ਦੇ ਸਹਿਯੋਗ ਨਾਲ ਹੀਰਾ ਨਗਰ ਗਲੀ ਨੰਬਰ 1 ਵਿਖੇ ਮਾਤਾ ਦਾ ਪਹਿਲਾ ਜਗਰਾਤਾ ਕਰਵਾਇਆ | ਇਸ ਮੌਕੇ ਜੋਤੀ ਪ੍ਰਚੰਡ ਕਰਨ ਦੀ ਰਸਮ ...

ਪੂਰੀ ਖ਼ਬਰ »

ਮਲੇਰੀਏ ਦੀ ਰੋਕਥਾਮ ਸਬੰਧੀ ਜਾਗਰੂਕਤਾ ਸੈਮੀਨਾਰ

ਦੇਵੀਗੜ੍ਹ, 18 ਜੂਨ (ਰਾਜਿੰਦਰ ਸਿੰਘ ਮੌਜੀ)-ਸੀਨੀਅਰ ਮੈਡੀਕਲ ਅਫਸਰ ਦੁਧਨਸਾਧਾਂ ਡਾ: ਭੁਪਿੰਦਰ ਕੌਰ ਦੀ ਅਗਵਾਈ ਹੇਠ ਸਮੂਹਿਕ ਸਿਹਤ ਕੇਂਦਰ ਦੁਧਨਸਾਧਾਂ ਵਿਖੇ ਮਲੇਰੀਏ ਦੀ ਰੋਕਥਾਮ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਜਾਣਕਾਰੀ ਦਿੰਦਿਆਂ ਡਾ: ਭੁਪਿੰਦਰ ਕੌਰ ...

ਪੂਰੀ ਖ਼ਬਰ »

ਸਾਰੇ ਜ਼ਿਲਿ੍ਹਆਂ ਵਿਚ ਉਪਲਬਧ ਕਰਵਾਈ ਜਾਵੇਗੀ ਗੋਡਿਆਂ ਦੀ ਆਯੁਰਵੈਦਿਕ ਦਵਾਈ-ਸਿੱਧੂ

ਜਲੰਧਰ, 18 ਜੂਨ (ਜਸਪਾਲ ਸਿੰਘ)- ਨਾਰਾਇਣੀ ਆਯੁਰਵੈਦਿਕ ਗਰੁੱਪ ਦੇ ਐਮ. ਡੀ. ਰਣਦੀਪ ਸਿੱਧੂ ਨੇ ਦੱਸਿਆ ਕਿ ਨਾਰਾਇਣੀ ਆਯੁਰਵੈਦ ਵੱਲੋਂ ਪੁਰਾਤਨ ਜਾਣਕਾਰੀ ਦੇ ਆਧਾਰ 'ਤੇ ਆਯੁਰਵੈਦ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿਟ ਗੋਡਿਆਂ ਦੀਆਂ ਦਰਦਾਂ ਨੂੰ ਦਿਨਾਂ 'ਚ ...

ਪੂਰੀ ਖ਼ਬਰ »

ਜ਼ਮੀਨੀ ਝਗੜੇ ਸਬੰਧੀ ਕੇਸ ਦਰਜ

ਪਟਿਆਲਾ, 18 ਜੂਨ (ਜ.ਸ. ਢਿੱਲੋਂ)-ਥਾਣਾ ਪਸਿਆਣਾ ਅਧੀਨ ਪੈਂਦੇ ਪਿੰਡ ਕੱਲਰ ਭੈਣੀ 'ਚ ਜ਼ਮੀਨ ਦੇ ਮਾਮਲੇ 'ਚ ਇੱਕ ਵਿਅਕਤੀ ਨਿਸ਼ਾਨ ਸਿੰਘ 'ਤੇ ਦੂਜੀ ਪਾਰਟੀ ਨੇ ਕਈ ਦੋਸ਼ ਲਾਏ ਹਨ | ਸ਼ਿਕਾਇਤ ਕਰਤਾ ਅਪਾਹਜ ਬਜ਼ੁਰਗ ਨਿਰਮਲ ਸਿੰਘ ਵਾਸੀ ਕੱਲਰ ਭੈਣੀ ਨੇ ਦੱਸਿਆ ਕਿ ਜਦੋਂ ...

ਪੂਰੀ ਖ਼ਬਰ »

ਵਾਤਾਵਰਨ ਸ਼ੁੱਧ ਰੱਖਣ ਵਾਸਤੇ ਸਾਨੂੰ ਸਹਿਯੋਗ ਦੇਣਾ ਚਾਹੀਦਾ-ਹਰਵਿੰਦਰਜੀਤ ਜੱਸੋਵਾਲ

ਪਟਿਆਲਾ, 18 ਜੂਨ (ਜ.ਸ.ਢਿੱਲੋਂ)-ਯੂਥ ਕਲੱਬ ਫਾਊਾਡੇਸ਼ਨ ਆਫ਼ ਇੰਡੀਆ ਅਤੇ ਬੀ.ਐਮ.ਡੀ ਸਪੋਰਟਸ ਕਲੱਬ ਪਿੰਡ ਆਲਮਪੁਰ ਵੱਲੋਂ ਕੈਂਸਰ ਏਡਜ਼ ਅਵੇਅਰਨੈੱਸ ਐਾਡ ਪ੍ਰੀਵੈਂਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਵੱਖ-ਵੱਖ ਪਿੰਡਾਂ ਵਿਚ ...

ਪੂਰੀ ਖ਼ਬਰ »

ਮੁਸਲਮਾਨ ਭਾਈਚਾਰੇ ਦੀ ਰੋਜ਼ਾ ਇਫ਼ਤਾਰੀ ਮੌਕੇ ਪ੍ਰਨੀਤ ਕੌਰ ਨੇ ਕੀਤੀ ਸ਼ਿਰਕਤ

ਪਟਿਆਲਾ, 18 ਜੂਨ (ਅ.ਸ. ਆਹਲੂਵਾਲੀਆ)-ਮੁਸਲਿਮ ਭਾਈਚਾਰੇ 'ਚ ਈਦ-ਉਲ-ਫਿਤਰ ਤੋਂ ਪਹਿਲਾਂ ਰੱਖੇ ਜਾਂਦੇ ਰੋਜ਼ਿਆਂ ਵਾਲੇ ਰਮਜ਼ਾਨ ਦੇ ਪਵਿੱਤਰ ਮਹੀਨੇ ਦਾ ਅੱਜ 22ਵਾਂ ਰੋਜਾ ਇਫਤਾਰ ਕਰਵਾਇਆ ਗਿਆ | ਪਟਿਆਲਾ 'ਚ ਕਈ ਥਾਈਾ ਸਾਬਕਾ ਮੰਤਰੀ ਪ੍ਰਨੀਤ ਕੌਰ ਵੱਲੋਂ ਮੁਸਲਿਮ ...

ਪੂਰੀ ਖ਼ਬਰ »

ਵਿਦਿਆਰਥੀਆਂ ਲਈ ਲਾਹੇਵੰਦ ਹੋਵੇਗੀ ਮੁੱਖ ਮੰਤਰੀ ਵਜ਼ੀਫ਼ਾ ਯੋਜਨਾ-ਵਿਧਾਇਕ ਨਾਗਰਾ

ਫ਼ਤਹਿਗੜ੍ਹ ਸਾਹਿਬ, 18 ਜੂਨ (ਭੂਸ਼ਨ ਸੂਦ, ਰਾਜਿੰਦਰ ਸਿੰਘ)-ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਸਰਕਾਰੀ ਬਹੁਤਕਨੀਕੀ ਸੰਸਥਾਵਾਂ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਵਜ਼ੀਫ਼ਾ ਯੋਜਨਾ ਵਿਦਿਆਰਥੀਆਂ ਲਈ ਕਾਫ਼ੀ ...

ਪੂਰੀ ਖ਼ਬਰ »

ਜੀ.ਐਸ.ਟੀ. ਕਾਰਨ ਵਰਕਸ਼ਾਪਾਂ ਹੋ ਸਕਦੀਆਂ ਨੇ ਬੰਦ, ਕਿੱਥੇ ਜਾਣਗੇ ਮਜ਼ਦੂਰ?

ਫ਼ਤਹਿਗੜ੍ਹ ਸਾਹਿਬ, 18 ਜੂਨ (ਅਰੁਣ ਆਹੂਜਾ)-ਗੁਡਸ ਸਰਵਿਸ ਟੈਕਸ ਦਾ ਵਧੇਰੇ ਬੋਝ ਟਰੱਕ ਬਾਡੀ ਵਰਕਸ਼ਾਪਾਂ ਨੂੰ ਪੈ ਰਿਹਾ ਹੈ, ਜਿਸ ਕਾਰਨ ਪੰਜਾਬ 'ਚ ਅਜਿਹੀਆਂ ਹਜ਼ਾਰਾਂ ਹੀ ਵਰਕਸ਼ਾਪਾਂ ਬੰਦ ਹੋ ਜਾਣ ਦੇ ਕੰਢੇ ਪਹੁੰਚ ਜਾਣਗੀਆਂ, ਜਿਸ ਕਾਰਨ ਜਿੱਥੇ ਵਰਕਸ਼ਾਪਾਂ ਚਲਾਉਣ ...

ਪੂਰੀ ਖ਼ਬਰ »

ਅਮਲੋਹ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ-ਕਾਕਾ ਰਣਦੀਪ ਸਿੰਘ

ਅਮਲੋਹ, 18 ਜੂਨ (ਰਾਮ ਸ਼ਰਨ ਸੂਦ, ਕੁਲਦੀਪ ਸ਼ਾਰਦਾ)-ਅਮਲੋਹ ਹਲਕੇ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਇਤਿਹਾਸਕ ਸ਼ਹਿਰ ਅਮਲੋਹ ਜੋ ਕਿ ਰਿਆਸਤ ਨਾਭਾ ਸਮੇਂ ਜ਼ਿਲ੍ਹਾ ਹੈੱਡਕੁਆਟਰ ਰਿਹਾ ਹੈ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਸ਼ਹਿਰਾਂ ਅਤੇ ...

ਪੂਰੀ ਖ਼ਬਰ »

ਤੇਜ਼ ਹਨ੍ਹੇਰੀ ਕਾਰਨ ਡਿਗੇ ਬਰੋਟੇ ਦੀ ਕਟਾਈ ਹੋਈ ਸ਼ੁਰੂ

ਅਮਲੋਹ, 18 ਜੂਨ (ਕੁਲਦੀਪ ਸ਼ਾਰਦਾ)-ਅਮਲੋਹ ਦੇ ਕਿਲ੍ਹਾ ਰੋਡ ਨਜ਼ਦੀਕ ਸਥਿਤ ਹੀਰਾ ਕਾਲੋਨੀ ਵਿਚ 13 ਜੂਨ ਦੀ ਰਾਤ ਨੂੰ ਕਰੀਬ 200 ਸਾਲ ਪੁਰਾਣਾ ਬਰੋਟਾ ਲੋਕਾਂ ਦੇ ਮਕਾਨਾਂ ਦੀ ਛੱਤ ਉੱਪਰ ਡਿੱਗਣ ਕਾਰਨ ਜਿੱਥੇ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ ਉੱਥੇ ਲੋਕਾਂ ਦੀ ਜਾਨ ਮਾਲ ਲਈ ...

ਪੂਰੀ ਖ਼ਬਰ »

ਬਜ਼ੁਰਗ ਐਸੋਸੀਏਸ਼ਨ ਖਮਾਣੋਂ ਦੀ ਇਕੱਤਰਤਾ

ਖਮਾਣੋਂ, 18 ਜੂਨ (ਜੋਗਿੰਦਰ ਪਾਲ)-ਸੀਨੀਅਰ ਸਿਟੀਜ਼ਨ ਸੇਵਾ ਮੁਕਤ ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਨੇ ਆਪਣੀ ਇਕ ਇਕੱਤਰਤਾ ਵਿਚ ਰਾਮ ਮੂਰਤੀ ਸ਼ਰਮਾ ਅਤੇ ਸੂਬੇਦਾਰ ਹਰਬੰਸ ਸਿੰਘ ਖਮਾਣੋਂ ਨੂੰ ਐਸੋਸੀਏਸ਼ਨ ਖਮਾਣੋਂ ਦਾ ਨਵਾਂ ਮੈਂਬਰ ਬਣਨ 'ਤੇ ਅਜਾਇਬ ਸਿੰਘ ਭਾਂਬਰੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX