ਤਾਜਾ ਖ਼ਬਰਾਂ


ਤਿੰਨ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
. . .  18 minutes ago
ਕੋਲਕਾਤਾ, 21 ਨਵੰਬਰ - ਕੋਲਕਾਤਾ ਰੇਲਵੇ ਸਟੇਸ਼ਨ ਤੋਂ ਐੱਸ.ਟੀ.ਐੱਫ ਨੇ ਤਿੰਨ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਤੋਂ ਅਲ ਕਾਇਦਾ ਦੇ ਦਸਤਾਵੇਜ਼ ਬਰਾਮਦ ਹੋਏ...
ਲੁਧਿਆਣਾ : ਟਰੇਨ ਹੇਠਾਂ ਆਉਣ ਨਾਲ 3 ਮੌਤਾਂ
. . .  31 minutes ago
ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਅਹੂਜਾ) - ਸਥਾਨਕ ਡਾਬਾ ਨੇੜੇ ਰੇਲਵੇ ਲਾਈਨ 'ਤੇ ਟਰੇਨ ਹੇਠਾਂ ਆਉਣ ਨਾਲ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਜਿਸ ਸਮੇਂ ਇਹ...
ਸਾਬਕਾ ਫ਼ੌਜੀ ਤੋਂ ਏ.ਕੇ-47 ਬਰਾਮਦ
. . .  38 minutes ago
ਬਟਾਲਾ, 21 ਨਵੰਬਰ (ਕਾਹਲੋਂ) – ਬੀਤੇ ਕੱਲ੍ਹ ਬਟਾਲਾ ਪੁਲਿਸ ਨੇ ਇਕ ਸਾਬਕਾ ਫ਼ੌਜੀ ਨੂੰ ਕਾਬੂ ਕਰ ਉਸ ਕੋਲੋਂ ਇਕ ਏ.ਕੇ.-41 ਸਮੇਤ ਮੈਗਜ਼ੀਨ,23 ਜ਼ਿੰਦਾ ਰੌਂਦ ਅਤੇ ਇਕ ਹੋਰ ਵਿਅਕਤੀ ਕੋਲੋਂ ਇਕ 22 ਬੋਰ...
ਪੰਜਾਬੀ ਸਮਝਣਾ ਤੇ ਬੋਲਣਾ ਸਿਖ ਗਈ ਹਾਂ - ਸ਼ਿਲਪਾ ਸ਼ੈਟੀ
. . .  about 1 hour ago
ਚੰਡੀਗੜ੍ਹ, 21 ਨਵੰਬਰ (ਅਜਾਇਬ ਸਿੰਘ ਔਜਲਾ) - ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਬੱਚੇ ਦੀ ਦੇਖਭਾਲ 'ਚ...
ਚੰਡੀਗੜ੍ਹ ਸਮੂਹਿਕ ਜਬਰ ਜਨਾਹ ਮਾਮਲਾ - ਪੁਲਿਸ ਕਰੇਗੀ ਇੱਕ ਲੱਖ ਇਨਾਮ ਦੀ ਘੋਸ਼ਣਾ
. . .  about 1 hour ago
ਚੰਡੀਗੜ੍ਹ, 21 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ) - ਚੰਡੀਗੜ੍ਹ ਸਮੂਹਿਕ ਜਬਰ ਜਨਾਹ ਮਾਮਲੇ 'ਚ ਚੰਡੀਗੜ੍ਹ ਪੁਲਿਸ ਇੱਕ ਲੱਖ ਰੁਪਏ ਇਨਾਮ ਦੀ ਘੋਸ਼ਣਾ...
ਸਕੂਲੋਂ ਵਿਰਵੇ ਬੱਚਿਆਂ ਦਾ ਘਰੋਂ ਘਰੀਂ ਸਰਵੇਖਣ 23 ਨਵੰਬਰ ਤੋਂ
. . .  about 1 hour ago
ਹੀਰੋਂ ਖੁਰਦ (ਮਾਨਸਾ) 21 ਨਵੰਬਰ (ਗੁਰਵਿੰਦਰ ਸਿੰਘ ਚਹਿਲ)-ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵੱਲੋਂ ਵਿਸ਼ੇਸ਼ ਪੱਤਰ ਜਾਰੀ ਕਰਦਿਆਂ 6-14 ਸਾਲ ਵਰਗ ਦੇ ਸਕੂਲਾਂ ਤੋਂ ਵਿਰਵੇ ਬੱਚਿਆਂ...
ਪ੍ਰਦੂਮਨ ਹੱਤਿਆਕਾਂਡ : ਪਿੰਟੋ ਪਰਿਵਾਰ ਨੂੰ ਮਿਲੀ ਅਗਾਊਂ ਜ਼ਮਾਨਤ
. . .  about 1 hour ago
ਗੁਰੂਗ੍ਰਾਮ, 21 ਨਵੰਬਰ - ਪ੍ਰਦੂਮਨ ਹੱਤਿਆ ਮਾਮਲੇ 'ਚ ਪਿੰਟੋ ਪਰਿਵਾਰ ਨੂੰ ਅਦਾਲਤ ਨੇ ਅਗਾਊਂ ਜ਼ਮਾਨਤ ਦੇ ਦਿੱਤੀ...
ਕੁਪਵਾੜਾ ਮੁੱਠਭੇੜ : ਇੱਕ ਜਵਾਨ ਸ਼ਹੀਦ, 2 ਜ਼ਖਮੀ
. . .  about 1 hour ago
ਸ੍ਰੀਨਗਰ, 21 ਨਵੰਬਰ - ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਅੱਤਵਾਦੀਆਂ ਨਾਲ ਮੁੱਠਭੇੜ ਦੌਰਾਨ ਭਾਰਤੀ ਫੌਜ਼ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ, ਜਦਕਿ 2 ਜ਼ਖਮੀ ਹੋਏ...
ਸਿੱਧੂ ਪਰਿਵਾਰ ਦੇ ਖੜੇ ਕੀਤੇ ਹਨ ਆਲੀਸ਼ਾਨ ਮਹਿਲ - ਮੰਨਾਂ
. . .  about 1 hour ago
ਤ੍ਰਿਪੁਰਾ 'ਚ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ
. . .  about 1 hour ago
ਨਜੀਬ ਅਹਿਮਦ ਲਾਪਤਾ ਮਾਮਲਾ : ਸੀ.ਬੀ.ਆਈ ਨੂੰ ਨਹੀ ਮਿਲੀ 9 ਵਿਦਿਆਰਥੀਆਂ ਦੇ ਲਾਈ ਡਿਟੈਕਟਰ ਟੈਸਟ ਦੀ ਇਜਾਜ਼ਤ
. . .  about 1 hour ago
ਇਮਾਰਤਾਂ ਦੀ ਉਸਾਰੀ ਤੇ ਸੁਰੱਖਿਆ ਸਬੰਧੀ ਬਣੇਗਾ ਨਵਾਂ ਕਾਨੂੰਨ- ਕੈਪਟਨ
. . .  about 2 hours ago
ਪ੍ਰਦੂਮਨ ਹੱਤਿਆਕਾਂਡ : ਅਸ਼ੋਕ ਦੀ ਰਿਹਾਈ 'ਤੇ ਪਿਤਾ ਨੇ ਜਤਾਈ ਖ਼ੁਸ਼ੀ
. . .  about 2 hours ago
ਜਥੇਦਾਰ ਸੁਖਦੇਵ ਸਿੰਘ ਭੌਰ ਵਲੋਂ ਸਮੂਹ ਸ਼ਰੋਮਣੀ ਕਮੇਟੀ ਮੈਂਬਰਾਂ ਨੂੰ ਸਿਅਾਸੀ ਗਲਬੇ 'ਚੋਂ ਬਾਹਰ ਨਿਕਲਣ ਦਾ ਸੱਦਾ
. . .  about 2 hours ago
ਪਲਾਸਟਿਕ ਫ਼ੈਕਟਰੀ ਹਾਦਸਾ : ਮ੍ਰਿਤਕਾਂ ਦੀ ਗਿਣਤੀ 13 ਹੋਈ
. . .  about 3 hours ago
ਮੁੱਖ ਮੰਤਰੀ ਵਲੋਂ ਮਾਰੇ ਗਏ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜੇ ਦਾ ਐਲਾਨ
. . .  about 2 hours ago
ਮੁੱਖ ਮੰਤਰੀ ਵੱਲੋਂ ਪਲਾਸਟਿਕ ਕਰਖ਼ਾਨੇ ਦੇ ਹਾਦਸੇ ਵਾਲੀ ਥਾਂ ਦਾ ਦੌਰਾ
. . .  about 3 hours ago
ਟਰੱਕ ਅਤੇ ਬੱਸ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਤੇ 20 ਜ਼ਖਮੀ
. . .  about 3 hours ago
ਕੈਪਟਨ ਲੁਧਿਆਣਾ ਲਈ ਹੋਏ ਰਵਾਨਾ
. . .  about 3 hours ago
ਪ੍ਰਦੂਮਨ ਹਤਿਆਕਾਂਡ : ਬੱਸ ਕੰਡਕਟਰ ਅਸ਼ੋਕ ਨੂੰ ਜ਼ਮਾਨਤ
. . .  about 3 hours ago
7 ਸਾਲਾ ਬੱਚੀ ਦੀ ਜਬਰ ਜਨਾਹ ਕਰਕੇ ਹੱਤਿਆ ਕਰਨ ਵਾਲਾ ਸਕਾ ਮਾਮਾ ਪੁਲਿਸ ਅੜਿੱਕੇ
. . .  about 4 hours ago
ਸਜਾ ਸੁਣਾਏ ਜਾਣ 'ਤੇ ਮੁਜ਼ਰਮ ਨੇ ਅਦਾਲਤੀ ਛੱਤ ਤੋਂ ਲਗਾਈ ਛਲਾਂਗ, ਲੱਤ ਟੁੱਟੀ
. . .  about 4 hours ago
ਦਿੱਲੀ 'ਚ ਪੰਜਾਬ ਤੇ ਦਿੱਲੀ ਪੁਲਿਸ ਦੀ ਗੈਂਗਸਟਰਾਂ ਨਾਲ ਮੁੱਠਭੇੜ, ਪੰਜ ਕਾਬੂ
. . .  about 5 hours ago
ਸੜਕ ਹਾਦਸੇ ਵਿਚ ਇਕ ਪਰਿਵਾਰ ਦੇ ਚਾਰ ਜੀਆਂ ਦੀ ਮੌਤ
. . .  about 5 hours ago
ਹਸਪਤਾਲ ਨੇ 15 ਦਿਨ ਦੇ ਇਲਾਜ ਲਈ ਦਿੱਤਾ 18 ਲੱਖ ਦਾ ਬਿਲ, ਬੱਚੀ ਫਿਰ ਵੀ ਨਹੀਂ ਬਚੀ
. . .  about 5 hours ago
ਦੋ ਨੌਜਵਾਨ ਪੰਜ ਕਿਲੋ ਅਫੀਮ ਸਮੇਤ ਕਾਬੂ
. . .  about 5 hours ago
ਆਲਮੀ ਅਦਾਲਤ 'ਚ ਕਰੀਬੀ ਦੋਸਤ ਭਾਰਤ ਦੀ ਜਿੱਤ 'ਤੇ ਖੁਸ਼ੀ - ਬਰਤਾਨੀਆ
. . .  about 6 hours ago
ਵਿਪਿਨ ਕੁਮਾਰ ਹੱਤਿਆਕਾਂਡ : ਸਾਰਜ ਸਿੰਘ ਦਾ ਚਚੇਰਾ ਭਰਾ ਗ੍ਰਿਫ਼ਤਾਰ
. . .  about 6 hours ago
ਲੁਧਿਆਣਾ : ਇਕ ਦੁਕਾਨ ਨੂੰ ਲੱਗੀ ਭਿਆਨਕ ਅੱਗ
. . .  about 6 hours ago
ਐਕਟੀਵਾ ਸਵਾਰ ਔਰਤ ਨੂੰ ਕੈਂਟਰ ਨੇ ਦਰੜਿਆ, ਕਿੱਲੋਮੀਟਰ ਤੱਕ ਗਿਆ ਘੜੀਸਦਾ
. . .  about 6 hours ago
ਪਲਾਸਟਿਕ ਫ਼ੈਕਟਰੀ ਹਾਦਸਾ : ਫ਼ੈਕਟਰੀ ਦਾ ਮਲਬਾ ਕੀਤਾ ਜਾ ਰਿਹੈ ਇਕਠਾ, ਹੋਰ ਲਾਸ਼ਾਂ ਮਿਲਣ ਦਾ ਖ਼ਦਸ਼ਾ
. . .  about 6 hours ago
ਪਲਾਸਟਿਕ ਫ਼ੈਕਟਰੀ ਹਾਦਸਾ : ਟੈਕਸੀ ਯੂਨੀਅਨ ਦੇ ਪ੍ਰਧਾਨ ਦਾ ਕੀਤਾ ਗਿਆ ਅੰਤਿਮ ਸਸਕਾਰ
. . .  about 6 hours ago
ਭਾਰਤ ਬਣ ਸਕਦੈ ਰੋਬੋਟਿਕ ਸਰਜਰੀ ਦਾ ਦੂਸਰਾ ਵੱਡਾ ਬਾਜ਼ਾਰ
. . .  about 7 hours ago
ਤਿੰਨ ਲਾਪਤਾ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ
. . .  about 7 hours ago
ਕਿਸਾਨ ਵੱਲੋਂ ਖੁਦਕੁਸ਼ੀ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਹਾੜ ਸੰਮਤ 549
ਿਵਚਾਰ ਪ੍ਰਵਾਹ: ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ। -ਕੰਫਿਊਸ਼ੀਅਸ
  •     Confirm Target Language  

ਫਰੀਦਕੋਟ / ਮੁਕਤਸਰ

ਜ਼ਿਲ੍ਹੇ 'ਚ ਇਸ ਵਾਰ 65 ਹਜ਼ਾਰ ਹੈਕਟੇਅਰ ਰਕਬੇ ਵਿਚ ਹੋਈ ਨਰਮੇ ਦੀ ਕਾਸ਼ਤ

ਸ੍ਰੀ ਮੁਕਤਸਰ ਸਾਹਿਬ, 18 ਜੂਨ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਇਸ ਸੀਜਨ ਵਿਚ 65 ਹਜ਼ਾਰ ਹੈਕਟੇਅਰ ਰਕਬੇ ਵਿਚ ਨਰਮੇ ਦੀ ਕਾਸ਼ਤ ਕੀਤੀ ਗਈ ਹੈ, ਜਦਕਿ ਪਿਛਲੇ ਵਰ੍ਹੇ ਇਸ ਜ਼ਿਲ੍ਹੇ ਵਿਚ 35 ਹੈਕਟੇਅਰ ਨਰਮੇ ਦੀ ਕਾਸ਼ਤ ਕੀਤੀ ਗਈ ਸੀ | ਪਾਣੀ ਦੇ ਹੇਠ ਡਿੱਗ ਰਹੇ ਪੱਧਰ ਨੂੰ ਬਚਾਉਣ ਤੇ ਨਰਮੇ ਦੀ ਫ਼ਸਲ ਤੋਂ ਕਿਸਾਨਾਂ ਨੂੰ ਵੱਧ ਲਾਭ ਲੈਣ ਲਈ ਇਸ ਵਾਰ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ | ਪਿਛਲੇ ਸਮਿਆਂ ਵਿਚ ਨਰਮੇ ਦੇ ਗੈਰਮਿਆਰੀ ਬੀਜ ਤੇ ਘਟੀਆ ਕੀਟਨਾਸ਼ਕ ਦਵਾਈਆਂ ਦੀ ਵਿਕਰੀ ਕਾਰਨ ਨਰਮੇ ਦੀ ਫ਼ਸਲ ਲਗਭਗ ਫੇਲ੍ਹ ਹੋ ਗਈ ਸੀ ਤੇ ਕਿਸਾਨਾਂ ਮਜ਼ਬੂਰੀ ਵੱਸ ਨਰਮੇ ਦਾ ਮੋਹ ਤਿਆਗ ਕੇ ਝੋਨੇ ਦੀ ਫ਼ਸਲ ਵੱਲ ਮੁੜਨ ਲਈ ਮਜ਼ਬੂਰ ਹੋਣਾ ਪਿਆ ਸੀ | ਜਦਕਿ ਇਸ ਜ਼ਿਲ੍ਹੇ ਵਿਚ ਪਾਣੀ ਦੀ ਘਾਟ ਹੈ ਤੇ ਧਰਤੀ ਹੇਠਲਾ ਪਾਣੀ ਵੀ ਸ਼ੋਰੇ ਵਾਲਾ ਤੇ ਰਸਾਇਣਕ ਯੁਕਤ ਹੋਣ ਕਾਰਨ ਸਿੰਚਾਈ ਯੋਗ ਨਹੀਂ ਹੈ | ਫ਼ਸਲੀ ਵਿਭਿੰਨਤਾ ਦੀ ਸਫ਼ਲਤਾ ਲਈ ਇਸ ਵਾਰ ਖੇਤੀਬਾੜੀ ਵਿਭਾਗ ਨੇ 170 ਪਿੰਡਾਂ ਵਿਚ ਕਰੀਬ 2-2 ਵਾਰ ਕੈਂਪ ਲਾਏ ਤੇ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਕਰਨ ਲਈ ਉਤਸ਼ਾਹਿਤ ਕੀਤਾ, ਜਿਸਦੇ ਚੰਗੇ ਨਤੀਜੇ ਸਾਹਮਣੇ ਆਏ | ਪਿਛਲੇ ਸਾਲ ਨਾਲੋਂ ਇਸ ਵਾਰ ਕਰੀਬ ਦੁਗਣੇ ਰਕਬੇ ਵਿਚ ਨਰਮੇ ਦੀ ਫ਼ਸਲ ਦੀ ਬਿਜਾਈ ਕੀਤੀ ਗਈ | ਨਰਮਾ ਇਸ ਇਲਾਕੇ ਦੀ ਮੁੱਖ ਫ਼ਸਲ ਸੀ, ਜਿਸ ਨਾਲ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰ ਵੀ ਖ਼ੁਸ਼ਹਾਲ ਸਨ, ਪਰ ਪਿਛਲੇ 10 ਸਾਲਾਂ ਵਿਚ ਨਰਮੇ ਦੀ ਫ਼ਸਲ ਲਾਹੇਵੰਦ ਨਾ ਰਹਿਣ ਕਾਰਨ ਕਿਸਾਨ ਮਾਯੂਸ ਹੋ ਗਏ ਸਨ, ਜਿਸ ਕਰਕੇ ਝੋਨੇ ਤੇ ਕਣਕ ਨੂੰ ਹੀ ਅਪਣਾ ਲਿਆ ਗਿਆ ਸੀ | ਜੇਕਰ ਇਸ ਵਾਰ ਨਰਮੇ ਦੀ ਪੈਦਾਵਰ ਭਰਪੂਰ ਹੁੰਦੀ ਹੈ ਤਾਂ ਅਗਲੇ ਸਾਲ ਤੋਂ ਨਰਮੇ ਦੀ ਕਾਸ਼ਤ ਵਿਚ ਹੋਰ ਰਕਬਾ ਵਧੇਗਾ | ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ: ਬੇਅੰਤ ਸਿੰਘ ਨੇ ਵੀ ਨਰਮੇ ਦੀ ਕਾਸ਼ਤ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ |

ਚੋਰੀ ਦੇ ਤਿੰਨ ਮੋਟਰਸਾਈਕਲ ਬਰਾਮਦ-ਦੋ ਵਿਰੁੱਧ ਮਾਮਲਾ ਦਰਜ

ਮਲੋਟ, 18 ਜੂਨ (ਅਜਮੇਰ ਸਿੰਘ ਬਰਾੜ)- ਜ਼ਿਲ੍ਹਾ ਪੁਲਿਸ ਮੁਖੀ ਸੁਸ਼ੀਲ ਕੁਮਾਰ ਵੱਲੋਂ ਜ਼ਿਲ੍ਹੇ ਅੰਦਰ ਮਾੜੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਦੇ ਦਿਸ਼ਾ ਨਿਰਦੇਸ਼ਾਂ ਅਤੇ ਮਲੋਟ ਦੇ ਏ.ਐੱਸ.ਪੀ. ਦੀਪਕ ਪਾਰਿਕ ਦੇ ਆਦੇਸ਼ਾਂ 'ਤੇ ਮਲੋਟ ਸਿਟੀ ਪੁਲਿਸ ਦੇ ਐੱਸ.ਐੱਚ.ਓ. ਬੂਟਾ ...

ਪੂਰੀ ਖ਼ਬਰ »

ਉਮਰ ਕੈਦ ਭੁਗਤ ਰਹੇ ਕੈਦੀ ਦੀ ਇਲਾਜ ਦੌਰਾਨ ਮੌਤ

ਫ਼ਰੀਦਕੋਟ, 18 ਜੂਨ (ਸਰਬਜੀਤ ਸਿੰਘ)- ਇੱਥੋਂ ਦੀ ਮਾਡਰਨ ਕੇਂਦਰੀ ਜੇਲ੍ਹ 'ਚ ਕਤਲ ਕੇਸ 'ਚ ਉਮਰ ਕੈਦ ਭੁਗਤ ਰਹੇ ਕੈਦੀ ਦੀ ਇਲਾਜ ਦੌਰਾਨ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੀ ਮਾਡਰਨ ਕੇਂਦਰੀ ਜੇਲ੍ਹ ਵਿਚ ਕਤਲ ਕੇਸ 'ਚ ਉਮਰ ਕੈਦ ਭੁਗਤ ਰਹੇ ਦਰਸ਼ਨ ਸਿੰਘ ...

ਪੂਰੀ ਖ਼ਬਰ »

ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣੇ ਨਵੇਂ-ਨਕੋਰ ਕਾਂਗਰਸੀਆਂ ਦੇ ਫਲੈਕਸ ਬੋਰਡ

ਮਲੋਟ, 18 ਜੂਨ (ਗੁਰਮੀਤ ਸਿੰਘ ਮੱਕੜ)- ਪਿਛਲੇ 10 ਸਾਲਾਂ 'ਚ ਗਠਜੋੜ ਵਜ਼ਾਰਤ ਦੇ ਸਮੇਂ ਚੰਮ ਦੀਆਂ ਚਲਾਉਣ ਵਾਲੇ ਸ਼ਹਿਰ ਦੇ ਕਈ ਮੌਕਾਪ੍ਰਸਤ ਵਿਅਕਤੀਆਂ ਨੇ ਕਾਂਗਰਸ ਦਾ ਪੱਲਾ ਫੜਨ ਲੱਗਿਆ ਫੋਰਾ ਵੀ ਨਹੀਂ ਲਗਾਇਆ, ਜਿਸ ਦੀ ਤਾਜ਼ਾ ਮਿਸਾਲ ਸ਼ਹਿਰ ਵਿਚ ਲੱਗੇ ਉਹ ਫਲੈਕਸ ...

ਪੂਰੀ ਖ਼ਬਰ »

ਸੇਮ-ਨਾਲੇ ਦੇ ਪੁਲ ਹੇਠ ਪਈ ਮਿੱਟੀ ਪਾਣੀ ਦੀ ਨਿਕਾਸੀ 'ਚ ਬਣੇਗੀ ਰੁਕਾਵਟ

ਮੰਡੀ ਲੱਖੇਵਾਲੀ, 18 ਜੂਨ (ਮਿਲਖ ਰਾਜ)-ਪਿੰਡ ਭਾਗਸਰ ਤੋਂ ਰਹੂੜਿਆਂਵਾਲੀ ਸੜਕ 'ਤੇ ਚੰਦ ਭਾਨ ਡਰੇਨ ਤੇ ਨਵੇਂ ਬਣੇ ਪੁਲ ਦਾ ਕੰਮ ਭਾਵੇਂ ਮੁਕੰਮਲ ਹੋ ਗਿਆ ਹੈ, ਪਰ ਠੇਕੇਦਾਰ ਨੇ ਮਲਬਾ ਚੁਕਾਉਣਾ ਜਰੂਰੀ ਨਹੀਂ ਸਮਝਿਆ, ਜੋ ਪਾਣੀ ਦੀ ਨਿਕਾਸੀ ਵਿਚ ਰੁਕਾਵਟ ਬਣੇਗਾ, ਕਿਉਂਕਿ ...

ਪੂਰੀ ਖ਼ਬਰ »

8 ਗੱਟੇ ਕਣਕ ਤੇ ਇੱਕ ਪੱਖਾ ਚੋਰੀ

ਮੰਡੀ ਲੱਖੇਵਾਲੀ, 18 ਜੂਨ (ਮਿਲਖ ਰਾਜ)- ਇਲਾਕੇ ਵਿਚ ਚੋਰੀਆਂ ਵੱਧਦੀਆਂ ਜਾ ਰਹੀਆਂ ਹਨ | ਬੀਤੀ ਰਾਤ ਨਜ਼ਦੀਕੀ ਪਿੰਡ ਭਾਗਸਰ ਵਿਖੇ ਚੋਰਾਂ ਨੇ 8 ਗੱਟੇ ਕਣਕ ਤੇ ਇੱਕ ਪੱਖਾ ਚੋਰੀ ਕਰ ਲਿਆ | ਜਾਣਕਾਰੀ ਦਿੰਦਿਆਂ ਗੋਗਪਾਲ ਸਿੰਘ ਪੁੱਤਰ ਦਿਲਰਾਜ ਸਿੰਘ ਨੇ ਪੁਲਿਸ ਥਾਣਾ ...

ਪੂਰੀ ਖ਼ਬਰ »

ਬੀ. ਐੱਡ ਅਧਿਆਪਕ ਫ਼ਰੰਟ ਨੇ ਰੈਸਨੇਲਾਈਜੇਸ਼ਨ ਦਾ ਵਿਰੋਧ ਕੀਤਾ

ਸ੍ਰੀ ਮੁਕਤਸਰ ਸਾਹਿਬ, 18 ਜੂਨ (ਰਣਜੀਤ ਸਿੰਘ ਢਿੱਲੋਂ)- ਬੀ.ਐੱਡ ਅਧਿਆਪਕ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਰਣਬੀਰ ਸਿੰਘ ਭੰਡਾਰੀ ਅਤੇ ਜਨਰਲ ਸਕੱਤਰ ਚਰਨਜੀਤ ਸਿੰਘ ਲੁਹਾਰਾ ਨੇ ਗੱਲਬਾਤ ਕਰਦਿਆਂ ਸਿੱਖਿਆ ਵਿਭਾਗ ਵੱਲੋਂ ਜਾਰੀ ਰੈਸ਼ਨਲਾਈਜੇਸ਼ਨ ਦਾ ਵਿਰੋਧ ਕੀਤਾ | ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਤਿੰਨ ਮੋਟਰਸਾਈਕਲ ਸਵਾਰ ਜ਼ਖ਼ਮੀ

ਰੁਪਾਣਾ, 18 ਜੂਨ (ਜਗਜੀਤ ਸਿੰਘ)- ਕਾਰ ਦੀ ਫੇਟ ਵੱਜਣ ਨਾਲ ਤਿੰਨ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਪੁੱਤਰ ਮਾਣ ਸਿੰਘ ਵਾਸੀ ਲੁਧਿਆਣਾ ਜੋ ਕਿ ਆਪਣੇ ਬੇਟੇ ਜਸਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਨਾਲ ਲੈ ਕੇ ਆਪਣੇ ...

ਪੂਰੀ ਖ਼ਬਰ »

ਅਜਾਇਬ ਸਿੰਘ ਭੱਟੀ ਦੇ ਡਿਪਟੀ ਸਪੀਕਰ ਬਣਨ 'ਤੇ ਜ਼ਿਲ੍ਹੇ ਦੇ ਵੱਖ-ਵੱਖ ਆਗੂਆਂ ਨੇ ਦਿੱਤੀ ਵਧਾਈ

ਸ੍ਰੀ ਮੁਕਤਸਰ ਸਾਹਿਬ, 18 ਜੂਨ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਮਲੋਟ ਤੋਂ ਵਿਧਾਇਕ ਅਜਾਇਬ ਸਿੰਘ ਭੱਟੀ ਦੇ ਪੰਜਾਬ ਵਿਧਾਨ ਸਭਾ ਦਾ ਡਿਪਟੀ ਸਪੀਕਰ ਬਣਾਏ ਜਾਣ 'ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਆਗੂਆਂ ...

ਪੂਰੀ ਖ਼ਬਰ »

ਅਚੂਕ ਨਿਸ਼ਾਨੇ ਵੱਲ ਵਧਣ ਲੱਗੇ ਪੁਆਇੰਟ ਟੂ ਪੁਆਇੰਟ ਰਾਇਫਲ ਅਕੈਡਮੀ ਦੇ ਨਿਸ਼ਾਨੇਬਾਜ਼

ਡੱਬਵਾਲੀ, 18 ਜੂਨ (ਪੱਤਰ ਪ੍ਰੇਰਕ)-ਸਥਾਨਕ ਦੀ ਟੂ ਪੁਆਇੰਟ ਰਾਇਫਲ ਅਕੈਡਮੀ ਦੇ ਨਿਸ਼ਾਨੇਬਾਜ ਅਚੂਕ ਨਿਸ਼ਾਨੇ ਵੱਲ ਵਧਣ ਲੱਗੇ ਹਨ | ਜ਼ਿਲ੍ਹਾ ਪੱਧਰੀ 10 ਮੀਟਰ ਰਾਇਫਲ ਅਤੇ ਪਿਸਟਲ ਮੁਕਾਬਲੇ 'ਚ ਅਕੈਡਮੀ ਦੇ ਦੋ ਨਿਸ਼ਾਨੇਬਾਜ਼ਾਂ ਦੁਪਿੰਦਰਜੀਤ ਅਤੇ ਯੁਵਦੀਪ ਸ਼ਾਂਤ ਨੇ ...

ਪੂਰੀ ਖ਼ਬਰ »

ਵਿਕਾਸ ਮਿਸ਼ਨ ਦੀ ਮੀਟਿੰਗ 'ਚ ਸਮੱਸਿਆਵਾਂ ਸਬੰਧੀ ਅਹਿਮ ਵਿਚਾਰਾਂ

ਸ੍ਰੀ ਮੁਕਤਸਰ ਸਾਹਿਬ, 18 ਜੂਨ (ਹਰਮਹਿੰਦਰ ਪਾਲ)- ਮੁਕਤਸਰ ਵਿਕਾਸ ਮਿਸ਼ਨ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਦੀ ਪ੍ਰਧਾਨਗੀ ਹੇਠ ਚੇਅਰਮੈਨ ਹਨੀ ਫ਼ੱਤਣਵਾਲਾ ਦੇ ਗ੍ਰਹਿ ਵਿਖੇ ਕੀਤੀ ਗਈ | ਮੀਟਿੰਗ ਦੌਰਾਨ ਮਿਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ...

ਪੂਰੀ ਖ਼ਬਰ »

ਮਨਰੇਗਾ ਯੂਨੀਅਨ ਦੀ ਮੀਟਿੰਗ ਹੋਈ

ਮੰਡੀ ਬਰੀਵਾਲਾ, 18 ਜੂਨ (ਨਿਰਭੋਲ ਸਿੰਘ)- ਇੱਥੋਂ ਲਾਗਲੇ ਪਿੰਡ ਖੋਖਰ ਵਿਚ ਮਨਰੇਗਾ ਯੂਨੀਅਨ ਦੀ ਮੀਟਿੰਗ ਜਗਮੋਹਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਖੋਖਰ ਇਕਾਈ ਦੇ ਯੂਨੀਅਨ ਦੇ ਮੈਂਬਰਾਂ ਨੇ ਹਿੱਸਾ ਲਿਆ | ਇਸ ਸਮੇਂ ਜਗਮੋਹਣ ਸਿੰਘ ਨੇ ਜਾਣਕਾਰੀ ...

ਪੂਰੀ ਖ਼ਬਰ »

ਵੈਟਰਨਰੀ ਫਾਰਮਾਸਿਸਟ ਜਗਤਾਰ ਸਿੰਘ ਭੱਟੀ ਦੀ ਸੜਕ ਹਾਦਸੇ ਵਿਚ ਮੌਤ

ਗਿੱਦੜਬਾਹਾ, 18 ਜੂਨ (ਪਰਮਜੀਤ ਸਿੰਘ ਥੇੜ੍ਹੀ, ਸ਼ਿਵਰਾਜ ਸਿੰਘ ਰਾਜੂ)- ਪਸ਼ੂ ਪਾਲਣ ਵਿਭਾਗ ਵਿਚ ਤਾਇਨਾਤ ਵੈਟਰਨਰੀ ਫਾਰਮਾਸਿਸਟ ਡਾ: ਜਗਤਾਰ ਸਿੰਘ ਭੱਟੀ ਪਿੰਡ ਫ਼ਕਰਸਰ ਦੀ ਇਕ ਦਰਦਨਾਕ ਸੜਕ ਹਾਦਸੇ ਵਿਚ ਮੌਤ ਹੋ ਗਈ | ਡਾ: ਜਗਤਾਰ ਸਿੰਘ ਭੱਟੀ ਜੋ ਕਿ ਆਪਣੀ ਰਿਸ਼ਤੇਦਾਰ ...

ਪੂਰੀ ਖ਼ਬਰ »

ਨੰਦਗੜ੍ਹ ਤੋਂ ਬਾਂਮ ਪਿੰਡ ਨੂੰ ਜਾਣ ਲਈ ਸੜਕ ਬਣਾਉਣ ਦੀ ਮੰਗ

ਮੰਡੀ ਲੱਖੇਵਾਲੀ, 18 ਜੂਨ (ਮਿਲਖ ਰਾਜ)- ਇੱਥੋਂ ਨਜ਼ਦੀਕੀ ਪਿੰਡ ਨੰਦਗੜ੍ਹ ਤੋਂ ਬਾਂਮ ਨੂੰ ਜਾਂਦੀ ਸੜਕ ਅਜ਼ਾਦੀ ਦੇ ਕਰੀਬ 70 ਸਾਲ ਬਾਅਦ ਵੀ ਅਜੇ ਤੱਕ ਕੱਚੀ ਹੈ, ਜਿਸ ਦਾ ਖਮਿਆਜ਼ਾ ਇਲਾਕੇ ਦੇ ਕਰੀਬ 50 ਪਿੰਡਾਂ ਨੂੰ ਭੁਗਤਣਾ ਪੈ ਰਿਹਾ ਹੈ | ਜੇਕਰ ਇਹ ਰਸਤਾ ਪੱਕੀ ਸੜਕ ਬਣ ...

ਪੂਰੀ ਖ਼ਬਰ »

ਹਰਨੇਕ ਸਿੰਘ ਗੁਰੂਸਰ ਨਮਿਤ ਸ਼ਰਧਾਂਜਲੀ ਸਮਾਗਮ

ਦੋਦਾ, 18 ਜੂਨ (ਜਸਵੀਰ ਸਿੰਘ ਭੁੱਲਰ)- ਇਕਬਾਲ ਸਿੰਘ ਔਲਖ ਦੇ ਪਿਤਾ ਅਤੇ ਸਾਬਕਾ ਯੂਥ ਬਲਾਕ ਪ੍ਰਧਾਨ ਪਰਮਪਾਲ ਸਿੰਘ ਗੁਰੂਸਰ ਦੇ ਚਾਚਾ ਹਰਨੇਕ ਸਿੰਘ ਨਮਿਤ ਅੱਜ ਸ਼ਰਧਾਂਜਲੀ ਸਮਾਗਮ ਪਿੰਡ ਦੇ ਗੁਰੂ ਘਰ ਵਿਖੇ ਕਰਵਾਇਆ ਗਿਆ | ਇਸ ਮੌਕੇ ਵਿਧਾਇਕ ਰਾਜਾ ਵੜਿੰਗ ਵੱਲੋਂ ...

ਪੂਰੀ ਖ਼ਬਰ »

ਅਜਮੇਰ ਸਿੰਘ ਔਲਖ ਦੀ ਮੌਤ 'ਤੇ ਦੁੱਖ ਪ੍ਰਗਟ

ਮੰਡੀ ਬਰੀਵਾਲਾ, 18 ਜੂਨ (ਨਿਰਭੋਲ ਸਿੰਘ)- ਅਜਮੇਰ ਸਿੰਘ ਔਲਖ ਦੀ ਮੌਤ 'ਤੇ ਸਾਹਿਤ ਸਭਾ ਬਰੀਵਾਲਾ ਦੇ ਆਗੂ ਮਾਸਟਰ ਤੀਰਥ ਸਿੰਘ ਕਮਲ, ਬਿੱਕਰ ਸਿੰਘ ਵਿਯੋਗੀ, ਜਗਜੀਤ ਸਿੰਘ ਜੱਗਾ, ਜਸਵੀਰ ਸਿੰਘ ਭੁੱਲਰ, ਚੂਹੜ ਸਿੰਘ ਖੋਖਰ, ਗੁਰਦਰਸ਼ਨ ਸਿੰਘ ਡੈਨੀ ਆਦਿ ਨੇ ਦੁੱਖ ਦਾ ...

ਪੂਰੀ ਖ਼ਬਰ »

ਲੇਖਕ ਇਕਬਾਲ ਰਾਮੂਵਾਲੀਆ ਦੀ ਮੌਤ 'ਤੇ ਦੁੱਖ ਪ੍ਰਗਟ

ਸ੍ਰੀ ਮੁਕਤਸਰ ਸਾਹਿਬ, 18 ਜੂਨ (ਰਣਜੀਤ ਸਿੰਘ ਢਿੱਲੋਂ)- ਪ੍ਰਸਿੱਧ ਪੰਜਾਬੀ ਲੇਖਕ ਇਕਬਾਲ ਰਾਮੂਵਾਲੀਆ ਪੁੱਤਰ ਕਰਨੈਲ ਸਿੰਘ ਪਾਰਸ ਦੀ ਮੌਤ 'ਤੇ ਪੰਜਾਬੀ ਕਵੀ ਪ੍ਰੋ. ਲੋਕ ਨਾਥ, ਡਾ: ਪਰਮਜੀਤ ਸਿੰਘ ਢੀਂਗਰਾ, ਵਿਅੰਗਕਾਰ ਪਿ੍ੰਸੀਪਲ ਬਲਦੇਵ ਸਿੰਘ ਆਜ਼ਾਦ, ਲੇਖਕ ਬੋਹੜ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਲਾਇਆ 15 ਰੋਜ਼ਾ ਗਿਆਨ ਅੰਜਨੁ ਸਮਰ ਕੈਂਪ ਸਮਾਪਤ

ਸ੍ਰੀ ਮੁਕਤਸਰ ਸਾਹਿਬ, 18 ਜੂਨ (ਰਣਜੀਤ ਸਿੰਘ ਢਿੱਲੋਂ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਥਾਨਕ ਭਾਈ ਮਸਤਾਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੱਖ-ਵੱਖ ਸਕੂਲਾਂ ਦੇ ਬੱਚੇ-ਬੱਚੀਆਂ ਦਾ ਲਗਾਇਆ 14ਵਾਂ 'ਗਿਆਨ ਅੰਜਨੁ ਸਮਰ ਕੈਂਪ' ...

ਪੂਰੀ ਖ਼ਬਰ »

ਰਾਜਿੰਦਰ ਸਿੰਘ ਸੰਧੂ ਨਮਿਤ ਸ਼ਰਧਾਂਜਲੀ ਸਮਾਗਮ

ਸਾਦਿਕ, 18 ਜੂਨ (ਗੁਰਭੇਜ ਸਿੰਘ ਚੌਹਾਨ)- ਰਾਜਿੰਦਰ ਸਿੰਘ ਸੰਧੂ ਸਾਬਕਾ ਸਰਪੰਚ ਪਿੰਡ ਬੁੱਟਰ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਅੱਜ ਉਨ੍ਹਾਂ ਦੇ ਨਮਿਤ ਰੱਖੇ ਗਏ ਪਾਠ ਦੇ ਭੋਗ ਪਏ ਅਤੇ ਅੰਤਿਮ ਅਰਦਾਸ ਹੋਈ | ਅਰਦਾਸ ਤੋਂ ਪਹਿਲਾਂ ਰਾਗੀ ਸਿੰਘਾਂ ਵੱਲੋਂ ਕੀਰਤਨ ...

ਪੂਰੀ ਖ਼ਬਰ »

'ਆਪ' ਦੇ ਵਿਧਾਇਕ ਨੇ ਮਨਰੇਗਾ ਮਜ਼ਦੂਰਾਂ ਦੇ ਹੱਕ 'ਚ ਆਵਾਜ਼ ਉਠਾਈ

ਕੋਟਕਪੂਰਾ, 18 ਜੂਨ (ਮੋਹਰ ਸਿੰਘ ਗਿੱਲ)- ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਦੇ ਤਾਜ਼ਾ ਸ਼ੈਸ਼ਨ ਦੌਰਾਨ ਮਨਰੇਗਾ ਮਜ਼ਦੂਰਾਂ ਦੇ ਹੱਕ 'ਚ ਆਪਣੀ ਆਵਾਜ਼ ਬੁਲੰਦ ...

ਪੂਰੀ ਖ਼ਬਰ »

ਦੋਦਾ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਭਲਕੇ

ਦੋਦਾ, 18 ਜੂਨ (ਰਵੀਪਾਲ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਦੋਦਾ ਅਤੇ ਐੱਨ.ਵਾਈ.ਬੀ., ਐੱਸ. ਕਲੱਬ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਡੇਰਾ ਬਾਬਾ ਧਿਆਨ ਦਾਸ ਦੋਦਾ ਵਿਖੇ 20 ਜੂਨ ਮੰਗਲਵਾਰ ਸਵੇਰੇ 9 ਵਜੇ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ ਜਾ ਰਿਹਾ ਹੈ | ਇਹ ...

ਪੂਰੀ ਖ਼ਬਰ »

'ਆਪ' ਦੇ ਵਿਧਾਇਕ ਨੇ ਮਨਰੇਗਾ ਮਜ਼ਦੂਰਾਂ ਦੇ ਹੱਕ 'ਚ ਆਵਾਜ਼ ਉਠਾਈ

ਕੋਟਕਪੂਰਾ, 18 ਜੂਨ (ਮੋਹਰ ਸਿੰਘ ਗਿੱਲ)- ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਦੇ ਤਾਜ਼ਾ ਸ਼ੈਸ਼ਨ ਦੌਰਾਨ ਮਨਰੇਗਾ ਮਜ਼ਦੂਰਾਂ ਦੇ ਹੱਕ 'ਚ ਆਪਣੀ ਆਵਾਜ਼ ਬੁਲੰਦ ...

ਪੂਰੀ ਖ਼ਬਰ »

ਸਾਹਿਤਕਾਰ ਸ਼ਮਸ਼ੇਰ ਗਾਫ਼ਿਲ ਨਾਲ ਰੂਬਰੂ ਸਮਾਗਮ

ਸ੍ਰੀ ਮੁਕਤਸਰ ਸਾਹਿਬ, 18 ਜੂਨ (ਹਰਮਹਿੰਦਰ ਪਾਲ)- ਪੰਜਾਬੀ ਸਾਹਿਤ ਸਿਰਜਨਾ ਮੰਚ ਵੱਲੋਂ ਰੂਬਰੂ ਸਮਾਗਮ ਸਥਾਨਕ ਤਿਲਕ ਨਗਰ ਵਿਖੇ ਕਰਵਾਇਆ ਗਿਆ, ਜਿਸ ਵਿਚ ਸਾਹਿਤਕਾਰ ਸ਼ਮਸ਼ੇਰ ਗਾਫ਼ਿਲ ਨਾਲ ਰੂਬਰੂ ਕਰਵਾਇਆ ਗਿਆ | ਗਾਫ਼ਿਲ ਨੇ ਜਿੱਥੇ ਆਪਣੇ ਸਾਹਿਤਕ ਜੀਵਨ ਬਾਰੇ ...

ਪੂਰੀ ਖ਼ਬਰ »

ਡਾ: ਖੋਖਰਜ਼ ਆਈਲੈਟਸ ਇੰਸਟੀਚਿਊਟ ਦੀਆਂ ਦੋ ਵਿਦਿਆਰਥਣਾਂ ਨੇ 9 ਬੈਂਡ ਪ੍ਰਾਪਤ ਕੀਤੇ

ਸ੍ਰੀ ਮੁਕਤਸਰ ਸਾਹਿਬ, 18 ਜੂਨ (ਰਣਜੀਤ ਸਿੰਘ ਢਿੱਲੋਂ)- ਡਾ: ਖੋਖਰਜ਼ ਆਈਲੈਟਸ ਇੰਸਟੀਚਿਊਟ ਦੀਆਂ ਦੋ ਵਿਦਿਆਰਥਣਾਂ ਨੇ 9 ਬੈਂਡ ਪ੍ਰਾਪਤ ਕੀਤੇ ਤੇ ਸੰਸਥਾ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਇੰਸਟੀਚਿਊਟ ਦੇ ਡਾਇਰੈਕਟਰ ਲਵਪ੍ਰੀਤ ਸਿੰਘ (ਡਾਲਰ) ਨੇ ਦੱਸਿਆ ਕਿ ...

ਪੂਰੀ ਖ਼ਬਰ »

ਲੋਕ ਨਾਥ ਦੀ ਕਾਵਿ-ਪੁਸਤਕ 'ਮੈਂ ਜਾ ਰਿਹਾ ਹਾਂ' ਲੋਕ ਅਰਪਣ

ਸ੍ਰੀ ਮੁਕਤਸਰ ਸਾਹਿਬ, 18 ਜੂਨ (ਹਰਮਹਿੰਦਰ ਪਾਲ)- ਪ੍ਰੋ. ਲੋਕ ਨਾਥ ਦੀ ਤੀਸਰੀ ਕਾਵਿ-ਪੁਸਤਕ 'ਮੈਂ ਜਾ ਰਿਹਾ ਹਾਂ' ਇਥੇ ਉਨ੍ਹਾਂ ਦੇ ਗ੍ਰਹਿ ਵਿਖੇ ਸਾਦਾ ਢੰਗ ਨਾਲ ਲੋਕ ਅਰਪਣ ਕੀਤੀ ਗਈ ਹੈ | ਲੋਕ-ਅਰਪਣ ਕਰਨ ਦੀ ਰਸਮ 'ਚ ਪ੍ਰੋ. ਲੋਕ ਨਾਥ ਦੇ ਨਾਲ ਉੱਘੇ ਭਾਸ਼ਾ ਵਿਗਿਆਨੀ ਅਤੇ ...

ਪੂਰੀ ਖ਼ਬਰ »

ਅਜਾਇਬ ਸਿੰਘ ਭੱਟੀ ਦੇ ਡਿਪਟੀ ਸਪੀਕਰ ਬਣਨ 'ਤੇ ਕਾਂਗਰਸੀ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ

ਮੰਡੀ ਲੱਖੇਵਾਲੀ, 18 ਜੂਨ (ਮਿਲਖ ਰਾਜ)- ਹਲਕਾ ਮਲੋਟ ਦੇ ਵਿਧਾਇਕ ਅਜਾਇਬ ਸਿੰਘ ਭੱਟੀ ਨੂੰ ਵਿਧਾਨ ਸਭਾ ਦਾ ਡਿਪਟੀ ਸਪੀਕਰ ਬਣਾਏ ਜਾਣ ਦੀ ਖ਼ਬਰ ਜਿਵੇਂ ਹੀ ਹਲਕੇ ਵਿਚ ਪੱੁਜੀ ਸਮੂਹ ਕਾਂਗਰਸੀਆਂ ਵਿਚ ਖ਼ੁਸ਼ੀ ਦੀ ਲਹਿਰ ਫ਼ੈਲ ਗਈ | ਇਲਾਕੇ ਦੇ ਕਾਂਗਰਸੀ ਆਗੂਆਂ ਨੇ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਨੂੰ 'ਵਿਰਸੇ ਦੀ ਸੌਗਾਤ' ਕਿਤਾਬ ਭੇਟ

ਸ੍ਰੀ ਮੁਕਤਸਰ ਸਾਹਿਬ, 18 ਜੂਨ (ਰਣਜੀਤ ਸਿੰਘ ਢਿੱਲੋਂ)- ਪ੍ਰਸਿੱਧ ਸਾਹਿਤ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਵੱਲੋਂ ਲਿਖੀ ਵਿਰਸੇ ਦੀ ਸੌਗਾਤ ਕਿਤਾਬ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਨੂੰ ਭੇਟ ਕੀਤੀ ਗਈ | ...

ਪੂਰੀ ਖ਼ਬਰ »

ਭਾਗਸਰ ਵਿਖੇ ਤਿੰਨ ਟਰਾਂਸਫ਼ਾਰਮਰਾਂ ਵਿਚੋਂ ਤਾਂਬਾ ਚੋਰੀ

ਮੰਡੀ ਲੱਖੇਵਾਲੀ, 18 ਜੂਨ (ਮਿਲਖ ਰਾਜ)- ਬੀਤੀ ਰਾਤ ਥਾਣਾ ਲੱਖੇਵਾਲੀ ਅਧੀਨ ਪੈਂਦੇ ਪਿੰਡ ਭਾਗਸਰ ਵਿਖੇ ਖੇਤਾਂ ਦੇ ਤਿੰਨ ਟਰਾਂਸਫ਼ਾਰਮਰਾਂ ਦਾ ਕੀਮਤੀ ਤਾਂਬਾ ਚੋਰੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਰਾਜਵਿੰਦਰ ਸਿੰਘ ਪੁੱਤਰ ਮੇਜਰ ਸਿੰਘ, ਅੰਗਰੇਜ਼ ਸਿੰਘ ਪੁੱਤਰ ...

ਪੂਰੀ ਖ਼ਬਰ »

ਪੰਜਾਬ ਰਾਜ ਸਹਿਕਾਰੀ ਕਰਮਚਾਰੀ ਯੂਨੀਅਨ ਦੀ ਇਕੱਤਰਤਾ 'ਚ ਜੀ. ਐੱਸ. ਟੀ. ਦਾ ਵਿਰੋਧ

ਕੋਟਕਪੂਰਾ, 18 ਜੂਨ (ਮੋਹਰ ਸਿੰਘ ਗਿੱਲ)- ਪੰਜਾਬ ਰਾਜ ਸਹਿਕਾਰੀ ਕਰਮਚਾਰੀ ਯੂਨੀਅਨ ਫ਼ਰੀਦਕੋਟ ਦੀ ਮੀਟਿੰਗ ਪੰਜਾਬ ਪ੍ਰਧਾਨ ਜਲੌਰ ਸਿੰਘ ਜਟਾਣਾ ਦੀ ਪ੍ਰਧਾਨਗੀ ਹੇਠ ਸੇਠ ਕੇਦਾਰਨਾਥ ਧਰਮਸ਼ਾਲਾ ਕੋਟਕਪੂਰਾ ਵਿਖੇ ਹੋਈ | ਪੈੱ੍ਰਸ ਸਕੱਤਰ ਸੁਖਵੰਤ ਸਿੰਘ ਸਿੱਧੂ ਨੇ ...

ਪੂਰੀ ਖ਼ਬਰ »

ਸੜਕ ਚੌੜੀ ਕਰਨ ਲਈ ਕਈ ਦਰੱਖਤਾਂ ਦੀ ਦਿੱਤੀ ਬਲੀ

ਸ੍ਰੀ ਮੁਕਤਸਰ ਸਾਹਿਬ, 18 ਜੂਨ (ਰਣਜੀਤ ਸਿੰਘ ਢਿੱਲੋਂ)-ਸਥਾਨਕ ਬਠਿੰਡਾ ਸੜਕ ਨੂੰ ਚੌੜਾ ਕੀਤਾ ਜਾ ਰਿਹਾ ਹੈ, ਜਿਸ ਕਰਕੇ ਰਸਤੇ ਵਿਚ ਜੋ ਦਰੱਖਤ ਆਉਂਦੇ ਹਨ, ਉਨ੍ਹਾਂ ਦੀ ਬਲੀ ਦਿੱਤੀ ਜਾ ਰਹੀ ਹੈ ਅਤੇ ਹੁਣ ਤੱਕ ਬਹੁਤ ਦਰੱਖਤ ਇਸ ਬਲੀ ਦਾ ਸ਼ਿਕਾਰ ਹੋ ਚੁੱਕੇ ਹਨ | ਇਲਾਕੇ ...

ਪੂਰੀ ਖ਼ਬਰ »

ਮਹਿੰਦਰ ਸਿੰਘ ਬਰਾੜ ਨਮਿਤ ਸਮਾਗਮ 20 ਨੂੰ

ਜੈਤੋ, 18 ਜੂਨ (ਭੋਲਾ ਸ਼ਰਮਾ)- ਆਲ ਇੰਡੀਆ ਜੱਟ ਮਹਾਂ ਸਭਾ ਹਲਕਾ ਜੈਤੋ ਦੇ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ 'ਪਾਲੀ ਬਰਾੜ' ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪਬਲਿਕ ਸੈੱਲ ਕੋਆਰਡੀਨੇਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਚੇਅਰਮੈਨ ਜਗਜੀਤ ਸਿੰਘ ਬਰਾੜ ...

ਪੂਰੀ ਖ਼ਬਰ »

ਮਲੇਰੀਆ ਤੇ ਡੇਂਗੂ ਬਾਰੇ ਜਾਗਰੂਕਤਾ ਕੈਂਪ

ਜੈਤੋ, 18 ਜੂਨ (ਭੋਲਾ ਸ਼ਰਮਾ)- ਪਿੰਡ ਸੂਰਘੂਰੀ ਵਿਖੇ ਮਲੇਰੀਆਂ ਤੇ ਡੇਂਗੂ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਾਇਆ ਗਿਆ | ਇਸ ਮੌਕੇ ਸਿਹਤ ਸੁਪਰਵਾਈਜ਼ਰ ਅਮਰੀਕ ਸਿੰਘ ਤੇ ਕਰਮਜੀਤ ਕੌਰ ਵੱਲੋਂ ਪਿੰਡ ਵਾਸੀਆਂ ਨੂੰ ਮੱਛਰਾਂ ਅਤੇ ਮੱਖੀਆਂ ਆਦਿ ਨਾਲ ...

ਪੂਰੀ ਖ਼ਬਰ »

ਠੇਕੇਦਾਰ ਦੀ ਅਣਗਹਿਲੀ ਕਾਰਨ ਵਾਪਰ ਰਹੇ ਹਨ ਸੜਕ ਹਾਦਸੇ

ਸ੍ਰੀ ਮੁਕਤਸਰ ਸਾਹਿਬ, 18 ਜੂਨ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਰੋਡ ਨੂੰ ਚੌੜਾ ਕਰਨ ਲਈ ਸਾਈਡਾਂ ਤੋਂ ਮਿੱਟੀ ਨੂੰ ਪੁੱਟਿਆ ਗਿਆ ਹੈ, ਜਿਸ ਕਰਕੇ ਸੜਕ ਕਿਨਾਰੇ ਦੇ ਨਾਲ ਬਣੀ ਡੂੰਘੀ ਜਗ੍ਹਾ ਹਾਦਸਿਆਂ ਦਾ ਕਾਰਨ ਬਣ ਰਹੀ ਹੈ | ਰਾਤ ਸਮੇਂ ...

ਪੂਰੀ ਖ਼ਬਰ »

ਭਾਵਿਪ ਵੱਲੋਂ ਲਾਏ ਕੈਂਪ ਦੌਰਾਨ ਹੱਡੀਆਂ-ਜੋੜਾਂ ਦੇ 50 ਮਰੀਜ਼ਾਂ ਦੀ ਜਾਂਚ

ਮਲੋਟ, 18 ਜੂਨ (ਅਜਮੇਰ ਸਿੰਘ ਬਰਾੜ)- ਭਾਰਤ ਵਿਕਾਸ ਪ੍ਰੀਸ਼ਦ ਮਲੋਟ ਵੱਲੋਂ ਐਡਵਰਡਗੰਜ ਗੈਸਟ ਹਾਊਸ ਵਿਖੇ ਹੱਡੀਆਂ ਤੇ ਜੋੜਾਂ ਦਾ ਚੈੱਕਅਪ ਕੈਂਪ ਲਾਇਆ ਗਿਆ, ਜਿਸ ਵਿਚ ਗੁੜਗਊ ਵਿਖੇ ਆਰਟਮਸ ਹਸਪਤਾਲ 'ਚ ਸੇਵਾਵਾਂ ਦੇ ਰਹੇ ਮਲੋਟ ਦੇ ਜੰਮਪਲ ਡਾ. ਪੀ.ਐੱਸ. ਬਾਠ ਵੱਲੋਂ ...

ਪੂਰੀ ਖ਼ਬਰ »

ਪੰਜਾਬ ਦੀਆਂ ਸਿਆਸੀ ਧਿਰਾਂ ਤੇ ਲੋਕ ਕੈਪਟਨ ਸਰਕਾਰ ਨੂੰ ਵਾਅਦੇ ਪੂਰੇ ਕਰਨ ਲਈ ਸਮਾਂ ਦੇਣ-ਰਾਮੂਵਾਲੀਆ

ਮਾਨਸਾ, 18 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਛਲਾਵੇ ਰਹਿਤ ਹੈ | ਮੁੱਖ ਮੰਤਰੀ ਦੇ ਦਿਲ 'ਚ ਸੂਬੇ ਪ੍ਰਤੀ ਦਰਦ ਝਲਕਦਾ ਹੈ, ਉਹ ਰਾਜ ਨੂੰ ਨਸ਼ਾ ਤੇ ਭਿ੍ਸ਼ਟਾਚਾਰ ਮੁਕਤ ਕਰਨ ਦੇ ਨਾਲ ਹੀ ...

ਪੂਰੀ ਖ਼ਬਰ »

ਕਰਜ਼ਾ ਮੁਆਫ਼ ਕਰਨ ਸਮੇਤ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਾਂਗੇ-ਵਿਧਾਇਕ ਜੀਰਾ

ਸ੍ਰੀ ਮੁਕਤਸਰ ਸਾਹਿਬ, 18 ਜੂਨ (ਰਣਜੀਤ ਸਿੰਘ ਢਿੱਲੋਂ)-ਹਲਕਾ ਜੀਰਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਅੱਜ ਸਥਾਨਕ ਟਿੱਬੀ ਸਾਹਿਬ ਰੋਡ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਕਿਸਾਨ ਤੇ ਮਜ਼ਦੂਰ ਸੈੱਲ ਦੇ ਚੇਅਰਮੈਨ ਸ਼ਰਨਜੀਤ ਸਿੰਘ ਸੰਧੂ ਦੇ ...

ਪੂਰੀ ਖ਼ਬਰ »

ਬੱਚਿਆਂ ਦੇ ਭਵਿੱਖ ਨੂੰ ਲੈ ਕੇ ਅਧਿਆਪਕਾਂ ਨੂੰ ਦਿੱਤੀ ਸਿਖਲਾਈ

ਗੋਨਿਆਣਾ, 18 ਜੂਨ (ਮਨਦੀਪ ਸਿੰਘ ਮੱਕੜ)- ਗੋਨਿਆਣਾ-ਗੰਗਾ ਮੁੱਖ ਸੜਕ 'ਤੇ ਸਥਿਤ 'ਦਾ ਏਕਲਵਯਾ ਕਾਨਵੈਂਟ ਸਕੂਲ' ਵਿਚ ਅੱਜ ਚੰਡੀਗੜ੍ਹ ਆਕਸਫੋਰਡ ਯੂਨੀਵਰਸਿਟੀ ਪਰੈਸ ਇੰਡੀਆ ਤੋਂ ਆਏ ਮੈਡਮ ਨੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਸਕੂਲ ਦੇ ਅਧਿਆਪਕਾਂ ਨੂੰ ਸਿੱਖਿਆ ਦੇ ਸਬੰਧ ...

ਪੂਰੀ ਖ਼ਬਰ »

ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਸ਼ੁਕਰਾਨੇ ਵਜੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ

ਤਲਵੰਡੀ ਸਾਬੋ, 18 ਜੂਨ (ਰਵਜੋਤ ਸਿੰਘ ਰਾਹੀ/ਰਣਜੀਤ ਸਿੰਘ ਰਾਜੂ)- ਪੰਜਾਬ ਵਿਧਾਨ ਸਭਾ ਦੇ ਡਿਪਟੀ ਡਾਇਰੈਕਟਰ ਅਤੇ ਵਿਧਾਨ ਸਭਾ ਹਲਕਾ ਮਲੋਟ ਦੇ ਵਿਧਾਇਕ ਅਜੈਬ ਸਿੰਘ ਭੱਟੀ ਨੇ ਨਿਯੁਕਤੀ ਉਪਰੰਤ ਸ਼ੁਕਰਾਨੇ ਵਜੋਂ ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ...

ਪੂਰੀ ਖ਼ਬਰ »

'ਆਦਰਸ਼' ਦੀ ਥਾਂ 'ਅਨੈਤਿਕਤਾ' ਪਰੋਸੀ ਜਾ ਰਹੀ ਹੈ ਵਿਦਿਆਰਥੀਆਂ ਲਈ ਸਕੂਲੀ ਪਾਠਕ੍ਰਮ ਦੀਆਂ ਕਾਪੀਆਂ 'ਤੇ

ਬਠਿੰਡਾ ਛਾਉਣੀ, 18 ਜੂਨ (ਪਰਵਿੰਦਰ ਸਿੰਘ ਜੌੜਾ)- ਵਿਦਿਆਰਥੀਆਂ ਲਈ ਸਕੂਲੀ ਪਾਠਕ੍ਰਮ ਦੀਆਂ ਕਾਪੀਆਂ 'ਤੇ 'ਆਦਰਸ਼' ਦੀ ਥਾਂ 'ਅਨੈਤਿਕਤਾ' ਪਰੋਸੀ ਜਾ ਰਹੀ ਹੈ | 'ਵਿੱਦਿਆ ਵਿਚਾਰੀ ਤਾਂ ਪਰਉਪਕਾਰੀ' ਦਾ ਨਾਅਰਾ ਤਾਂ ਭਾਵੇਂ ਸਕੂਲਾਂ ਦੇ ਮੁੱਖ ਗੇਟਾਂ 'ਤੇ ਲਿਖਿਆ ਮਿਲਦਾ ਹੈ ...

ਪੂਰੀ ਖ਼ਬਰ »

ਮੁਫ਼ਤ ਆਯੁਰਵੈਦਾ ਜਾਂਚ ਤੇ ਜਾਗਰੂਕਤਾ ਕੈਂਪ ਲਗਾਇਆ

ਬਠਿੰਡਾ, 18 ਜੂਨ (ਸੁਖਵਿੰਦਰ ਸਿੰਘ ਸੁੱਖਾ)- ਸ਼ਹਿਰ ਦੇ ਅਤਿ ਪੱਛੜੇ ਇਲਾਕਿਆਂ 'ਚ ਆਰ. ਸੀ. ਐੱਚ. ਪ੍ਰਾਜੈਕਟ ਤਹਿਤ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੀ ਸਮਾਜ ਸੇਵੀ ਸੰਸਥਾ ਗਿਆਨਦੀਪ ਸ਼ਿਕਸ਼ਾ ਸਮਿਤੀ ਵੱਲੋਂ ਖੇਤਾ ਸਿੰਘ ਬਸਤੀ ਦੇ ਸਰਕਾਰੀ ਪ੍ਰਾਇਮਰੀ ਸਕੂਲ ...

ਪੂਰੀ ਖ਼ਬਰ »

ਬੰਬੇ ਇੰਟੀਰੀਅਰ ਟੀਮ ਨੇ ਚੁੰਮਿਆ ਤੇਸ਼ਵਰ ਕੱਪ

ਬਠਿੰਡਾ, 18 ਜੂਨ (ਸੁਖਵਿੰਦਰ ਸਿੰਘ ਸੁੱਖਾ)- ਤੇਸ਼ਵਰ ਕੱਪ ਦਾ ਫਾਈਨਲ ਮੁਕਾਬਲਾ ਬੰਬੇ ਇੰਟੀਅਰ ਅਤੇ ਸੁਜਾਤਾ ਟੀਮਾਂ ਵਿਚਕਾਰ ਖੇਡਿਆ ਗਿਆ | ਟਾਸ ਜਿੱਤ ਕੇ ਸੁਜਾਤਾ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਪਰ ਬੰਬੇ ਟੀਮ ਨੇ ਦੋ ਬੱਲੇਬਾਜ਼ਾਂ ਨੂੰ ਜ਼ੀਰੋ 'ਤੇ ਆਊਟ ...

ਪੂਰੀ ਖ਼ਬਰ »

ਦਿਉਣ ਵਿਖੇ ਬਾਬਾ ਬਨਵਾਰੀ ਲਾਲ ਨੇ ਪਹਿਲੇ ਜਾਗਰਣ ਦੀਵਾਨ 'ਚ ਸੰਗਤਾਂ ਨੂੰ ਕੀਤਾ ਨਿਹਾਲ

ਬੱਲੂਆਣਾ, 18 ਜੂਨ (ਗੁਰਨੈਬ ਸਾਜਨ)- ਬਠਿੰਡਾ ਦੇ ਪਿੰਡ ਦਿਉਣ ਦੀ ਅਨਾਜ ਮੰਡੀ ਵਿਖੇ ਸਮੂਹ ਪਿੰਡ ਵਾਸੀਆਂ ਤੇ ਗਰਾਮ ਪੰਚਾਇਤ ਗੁਰਦਰਸ਼ਨ ਸਿੰਘ, ਹਰਜਿੰਦਰ ਸਿੰਘ ਅਤੇ ਸੇਵਾਦਾਰਾਂ ਦੀ ਅਗਵਾਈ ਵਿਚ ਬਾਬਾ ਬਨਵਾਰੀ ਲਾਲ ਰਾਜਸਥਾਨ ਵਾਲਿਆਂ ਦਾ ਪਹਿਲਾ ਜਾਗਰਣ ਦੀਵਾਨ ...

ਪੂਰੀ ਖ਼ਬਰ »

ਮਿ੍ਤਕ ਦੇ ਪਿਤਾ ਨੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਲਾਈ ਇਨਸਾਫ਼ ਦੀ ਗੁਹਾਰ

ਰਾਮਾਂ ਮੰਡੀ, 18 ਮਈ (ਅਮਰਜੀਤ ਸਿੰਘ ਲਹਿਰੀ)- ਸਥਾਨਕ ਸ਼ਾਂਤ ਨਗਰ ਨਿਵਾਸੀ ਰਿਖੀ ਸਿੰਘ ਪੁੱਤਰ ਗੋਲੂ ਰਾਮ ਨੇ ਜ਼ਿਲ੍ਹਾ ਪੁਲਿਸ ਮੁਖੀ ਨਵੀਨ ਸਿੰਗਲਾ ਤੋਂ ਆਪਣੇ ਪੁੱਤਰ ਦੇ ਕਾਤਲਾਂ ਨੂੰ ਗਿ੍ਫ਼ਤਾਰ ਕਰਨ ਦੀ ਗੁਹਾਰ ਲਾਈ ਹੈ | ਪੀੜਤ ਰਿਖੀ ਸਿੰਘ ਨੇ ਦੱਸਿਆ ਕਿ ਉਸ ਦਾ ...

ਪੂਰੀ ਖ਼ਬਰ »

ਸ੍ਰੀ ਹੇਮਕੰੁਟ ਸਾਹਿਬ ਲਈ ਪੰਜਵੀਂ ਮੋਟਰਸਾਈਕਲ ਯਾਤਰਾ ਰਵਾਨਾ

ਬਠਿੰਡਾ, 18 ਜੂਨ (ਸੁਖਵਿੰਦਰ ਸਿੰਘ ਸੁੱਖਾ)- ਸ੍ਰੀ ਹੇਮਕੰੁਟ ਸਾਹਿਬ ਨੂੰ ਪੰਜਵੀਂ ਮੋਟਰਸਾਈਕਲ ਯਾਤਰਾ ਅੱਜ ਬਠਿੰਡਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਸ੍ਰੀ ਕਿਲ੍ਹਾ ਮੁਬਾਰਕ ਤੋਂ ਰਵਾਨਾ ਹੋਈ | 15 ਮੈਂਬਰੀ ਨੌਜਵਾਨਾਂ ਦੇ ਜਥੇ ਨੇ ਯਾਤਰਾ 'ਤੇ ਜਾਣ ਤੋਂ ਪਹਿਲਾਂ ...

ਪੂਰੀ ਖ਼ਬਰ »

ਯੂਨਾਈਟਿਡ ਅਕਾਲੀ ਦਲ ਵੱਲੋਂ ਵਿੱਤ ਮੰਤਰੀ 'ਤੇ ਵਧੀਕੀਆਂ ਕਰਨ ਦੇ ਦੋਸ਼

ਬਠਿੰਡਾ, 18 ਜੂਨ (ਸੁਖਵਿੰਦਰ ਸਿੰਘ ਸੁੱਖਾ)- ਯੂਨਾਈਟਿਡ ਅਕਾਲੀ ਦਲ ਨੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ 'ਤੇ ਵਧੀਕੀਆਂ ਕਰਨ ਦੇ ਦੋਸ਼ ਲਗਾਉਂਦਿਆਂ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਵਧੀਕੀਆਂ ਰੋਕਣ ਦੀ ਮੰਗ ਕੀਤੀ ਹੈ | ...

ਪੂਰੀ ਖ਼ਬਰ »

ਯੂਨਾਈਟਿਡ ਅਕਾਲੀ ਦਲ ਵੱਲੋਂ ਵਿੱਤ ਮੰਤਰੀ 'ਤੇ ਵਧੀਕੀਆਂ ਕਰਨ ਦੇ ਦੋਸ਼

ਬਠਿੰਡਾ, 18 ਜੂਨ (ਸੁਖਵਿੰਦਰ ਸਿੰਘ ਸੁੱਖਾ)- ਯੂਨਾਈਟਿਡ ਅਕਾਲੀ ਦਲ ਨੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ 'ਤੇ ਵਧੀਕੀਆਂ ਕਰਨ ਦੇ ਦੋਸ਼ ਲਗਾਉਂਦਿਆਂ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਵਧੀਕੀਆਂ ਰੋਕਣ ਦੀ ਮੰਗ ਕੀਤੀ ਹੈ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX