ਤਾਜਾ ਖ਼ਬਰਾਂ


ਪ੍ਰਵਾਸੀ ਭਾਰਤੀ ਬਣ ਕੇ ਲੜਕੀ ਵੱਲੋਂ 40 ਲੱਖ ਦੀ ਠੱਗੀ
. . .  1 day ago
ਨਿਹਾਲ ਸਿੰਘ ਵਾਲਾ ,23 ਫ਼ਰਵਰੀ [ਪਲਵਿੰਦਰ ਸਿੰਘ ਟਿਵਾਣਾ ]- ਥਾਣਾ ਬੱਧਨੀ ਕਲਾਂ ਦੇ ਪਿੰਡ ਬੁੱਟਰ ਕਲਾਂ ਵਿਖੇ ਅੱਜ ਇਕ ਲੜਕੀ ਵੱਲੋਂ ਕਨੇਡੀਅਨ ਬਣ ਕੇ ਜਾਅਲੀ ਤਰੀਕੇ ਨਾਲ ਵਿਆਹ ...
16 ਰਾਜਾਂ ਦੀਆਂ 58 ਰਾਜ ਸਭਾ ਸੀਟਾਂ ਲਈ ਚੋਣਾਂ 23 ਮਾਰਚ ਨੂੰ
. . .  1 day ago
ਸੀਮਾ ਸੁਰੱਖਿਆ ਬਲ ਨੇ ਹੋਰ ਫੜੀ 10 ਕਰੋੜ ਦੀ ਹੈਰੋਇਨ
. . .  1 day ago
ਫ਼ਾਜ਼ਿਲਕਾ , 23 ਫਰਵਰੀ (ਪ੍ਰਦੀਪ ਕੁਮਾਰ) - ਸੀਮਾ ਸੁਰੱਖਿਆ ਬਲ ਦੀ 118 ਬਟਾਲੀਅਨ ਅਤੇ ਸਪੈਸ਼ਲ ਟਾਸਕ ਫੋਰਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ ...
ਅਮਰੀਕਾ ਦੇ ਦੱਖਣ ਉਤਰੀ ਲੁਸੀਆਨਾ 'ਚ ਫਾਇਰਿੰਗ , ਕਈ ਜ਼ਖ਼ਮੀ
. . .  1 day ago
ਕਾਂਗਰਸੀਆਂ ਵੱਲੋਂ 'ਆਪ' ਉਮੀਦਵਾਰ ਦੇ ਦਫ਼ਤਰ 'ਤੇ ਕਬਜ਼ਾ
. . .  1 day ago
ਲੁਧਿਆਣਾ : ਵਾਰਡ ਨੰਬਰ 4 ਤੋਂ ਆਪ ਉਮੀਦਵਾਰ ਗ਼ੁਲਾਮ ਗੌਤਮ ਦੇ ਦਫ਼ਤਰ 'ਤੇ ਅੱਜ ਸ਼ਾਮ ਕੁੱਝ ਕਾਂਗਰਸੀ ਵਰਕਰਾਂ ਨੇ ਗੁੰਡਾਗਰਦੀ ਕਰਦਿਆਂ ਦਫ਼ਤਰ ਦੀ ਭੰਨਤੋੜ ਕਰ ਦਿੱਤੀ । ਇਸ ਮੌਕੇ ਉਨ੍ਹਾਂ ਨੇ ਗ਼ੁਲਾਮ ਗੌਤਮ...
ਸਬੰਧਿਤ ਵਾਰਡਾਂ ਦੇ ਵੋਟਰਾਂ ਨੂੰ ਹੀ ਹੋਵੇਗੀ 24 ਫਰਵਰੀ ਦੀ ਛੁੱਟੀ
. . .  1 day ago
ਗੁਰਦਾਸਪੁਰ, 24 ਫਰਵਰੀ (ਆਰਿਫ਼)-ਗੁਰਦਾਸਪੁਰ, ਦੀਨਾਨਗਰ, ਫ਼ਤਿਹਗੜ੍ਹ ਚੂੜੀਆਂ ਵਿਧਾਨ ਸਭਾ ਹਲਕਿਆਂ ਅੰਦਰ ਹੋ ਰਹੀਆਂ ਨਗਰ ਕੌਂਸਲ ਦੀਆਂ ਜ਼ਿਮਨੀ ਚੋਣਾਂ ਦੇ ਸਬੰਧ ਵਿਚ ਅੱਜ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ...
ਬੀ.ਐੱਸ.ਐੱਫ ਵੱਲੋਂ ਭਾਰਤ-ਪਾਕਿ ਸਰਹੱਦ ਤੋਂ ਇੱਕ ਕਿੱਲੋ ਹੈਰੋਇਨ ਬਰਾਮਦ
. . .  1 day ago
ਫ਼ਾਜ਼ਿਲਕਾ, 23 ਫ਼ਰਵਰੀ (ਪ੍ਰਦੀਪ ਕੁਮਾਰ) - ਪਾਕਿ ਨਸ਼ਾ ਤਸਕਰਾਂ ਦੇ ਮਨਸੂਬਿਆ ਨੂ ਫ਼ੇਲ ਕਰਦਿਆ ਬੀ.ਐੱਸ.ਐੱਫ ਦੀ 2 ਬਟਾਲੀਅਨ ਦੇ ਜਵਾਨਾ ਵਲੋ ਫ਼ਾਜ਼ਿਲਕਾ ਸੈਕਟਰ...
ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਾਂਗਰਸੀ ਵਿਧਾਇਕ 'ਤੇ ਲਗਾਏ ਧਮਕੀ ਦੇਣ ਦੇ ਦੋਸ਼
. . .  1 day ago
ਲੁਧਿਆਣਾ, 23 ਫਰਵਰੀ (ਪਰਮਿੰਦਰ ਸਿੰਘ ਅਹੂਜਾ) - ਸੀਨੀਅਰ ਅਕਾਲੀ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਾਂਗਰਸੀ ਵਿਧਾਇਕ ਭਾਰਤ ਭੂਸ਼ਨ ਆਸ਼ੂ ਉੱਪਰ ਉਨ੍ਹਾਂ ਨੂੰ ਧਮਕੀ ਦੇਣ...
ਕਾਂਗਰਸੀ ਸਮੱਰਥਕਾਂ ਦੇ ਹਮਲੇ 'ਚ ਕਈ ਲੋਕਾਂ ਦੇ ਲੱਗੀਆਂ ਸੱਟਾਂ
. . .  1 day ago
ਕਿਸਾਨਾਂ ਨੇ ਫੂਕੀ ਮੋਦੀ ਅਤੇ ਕੈਪਟਨ ਦੀ ਅਰਥੀ
. . .  1 day ago
ਕੁੱਲੂ ਦੇ ਦਗੇਨੀ ਪਿੰਡ 'ਚ 11 ਘਰਾਂ ਨੂੰ ਲੱਗੀ ਅੱਗ
. . .  1 day ago
ਸਕੂਲ ਬੱਸ ਪਲਟਣ ਕਾਰਨ 10 ਬੱਚੇ ਜ਼ਖਮੀ
. . .  1 day ago
ਕਾਰਤੀ ਚਿਦੰਬਰਮ ਦੇ ਸੀ.ਏ ਦੀ ਈ.ਡੀ ਹਿਰਾਸਤ ਤਿੰਨ ਦਿਨ ਵਧੀ
. . .  1 day ago
ਜੇਲ੍ਹਾਂ ਦੇ ਕੈਦੀਆਂ ਨੂੰ ਸ਼ਬਦ ਗੁਰੂ ਨਾਲ ਜੋੜਨ ਲਈ ਵੀ ਸ਼ੁਰੂ ਹੋਵੇਗੀ ਮੁਹਿੰਮ-ਭਾਈ ਲੌਂਗੋਵਾਲ
. . .  1 day ago
ਵਿਜੀਲੈਂਸ ਵੱਲੋਂ ਐੱਸ.ਐੱਚ.ਓ ਤੇ ਹੌਲਦਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  1 day ago
ਸੁਰੱਖਿਆ ਬਲਾਂ ਵੱਲੋਂ ਹਥਿਆਰ ਤੇ ਗੋਲਾ ਬਾਰੂਦ ਬਰਾਮਦ
. . .  1 day ago
ਅਦਾਲਤ ਵੱਲੋਂ 2 ਆਪ ਵਿਧਾਇਕਾਂ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਐੱਸ.ਟੀ.ਐੱਫ ਵੱਲੋ ਹੈਰੋਇਨ ਸਮੇਤ 4 ਨਸ਼ਾ ਤਸਕਰ ਕਾਬੂ
. . .  1 day ago
ਬਠਿੰਡਾ 'ਚ ਭੁੱਕੀ ਚੂਰਾ ਪੋਸਤ ਦਾ ਭਰਿਆ ਟਰਾਲਾ ਕਾਬੂ
. . .  1 day ago
ਪ੍ਰਿਅੰਕਾ ਚੋਪੜਾ ਨੇ ਨੀਰਵ ਮੋਦੀ ਨਾਲ ਖਤਮ ਕੀਤਾ ਇਕਰਾਰਨਾਮਾ
. . .  1 day ago
ਦੋਵਾਂ ਦੇਸ਼ਾਂ ਦੀ ਅਖੰਡਤਾ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਸਹਿਣ ਨਹੀਂ ਕਰਾਂਗਾ - ਮੋਦੀ
. . .  1 day ago
ਭਾਰਤ ਤੇ ਕੈਨੇਡਾ ਨੇ 6 ਸਮਝੌਤਿਆਂ 'ਤੇ ਕੀਤੇ ਦਸਤਖ਼ਤ
. . .  1 day ago
ਚੌਲ ਚੋਰੀ ਦੇ ਦੋਸ਼ 'ਚ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ, ਸੈਲਫੀਆਂ ਵੀ ਲਈਆਂ
. . .  1 day ago
ਕੀ ਜਾਂਚ ਏਜੰਸੀਆਂ ਅਮਿਤ ਸ਼ਾਹ ਤੋਂ ਪੁੱਛ ਗਿੱਛ ਕਰਨ ਦੀ ਹਿੰਮਤ ਰੱਖਦੀਆਂ ਹਨ - ਕੇਜਰੀਵਾਲ
. . .  1 day ago
ਬਾਘਾ ਪੁਰਾਣਾ ਵਿਖੇ ਵੇਅਰ ਹਾਊਸ ਤੋਂ ਲੱਖਾਂ ਰੁਪਏ ਦੇ ਚਾਵਲ ਚੋਰੀ
. . .  1 day ago
ਮੁੱਖ ਸਕੱਤਰ ਹਮਲਾ ਮਾਮਲਾ : ਕੇਜਰੀਵਾਲ ਦੀ ਰਿਹਾਇਸ਼ ਪਹੁੰਚੀ ਦਿੱਲੀ ਪੁਲਿਸ
. . .  1 day ago
ਮੋਦੀ ਤੇ ਟਰੂਡੋ ਦੀ ਹੋਈ ਮੁਲਾਕਾਤ
. . .  1 day ago
ਐਨ.ਡੀ.ਪੀ. ਆਗੂ ਜਗਮੀਤ ਸਿੰਘ ਤੇ ਗੁਰਕਿਰਨ ਕੌਰ ਵਿਆਹ ਦੇ ਬੰਧਨ 'ਚ ਬੱਝੇ
. . .  1 day ago
ਅੱਜ ਸ਼ਾਮ ਰਾਹੁਲ ਨਾਲ ਮੁਲਾਕਾਤ ਕਰਨਗੇ ਟਰੂਡੋ
. . .  1 day ago
ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਪੁਲਿਸ ਨੇ ਅਨਾਜ ਮੰਡੀ ਕੀਤਾ ਨਜ਼ਰਬੰਦ
. . .  1 day ago
ਟਰੂਡੋ ਤੇ ਸੁਸ਼ਮਾ ਵਿਚਕਾਰ ਮੁਲਾਕਾਤ
. . .  1 day ago
ਟਰੂਡੋ ਪਰਿਵਾਰ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਅੱਤਵਾਦ 'ਤੇ ਪਾਕਿਸਤਾਨ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਟਰੰਪ
. . .  1 day ago
ਪਾਕਿਸਤਾਨ ਨੇ ਕਾਰਨਾਹ ਸੈਕਟਰ 'ਚ ਕੀਤੀ ਗੋਲੀਬਾਰੀ
. . .  1 day ago
ਮੋਦੀ ਨੇ ਟਰੂਡੋ ਦਾ ਕੀਤਾ ਸ਼ਾਨਦਾਰ ਸਵਾਗਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਹਾੜ ਸੰਮਤ 549
ਿਵਚਾਰ ਪ੍ਰਵਾਹ: ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ। -ਕੰਫਿਊਸ਼ੀਅਸ
  •     Confirm Target Language  

ਪੰਜਾਬ / ਜਨਰਲ

ਕੀਤੇ ਵਾਅਦਿਆਂ ਬਾਰੇ ਬੁੱਤਾ ਸਾਰਨ ਦਾ ਯਤਨ ਹੋਵੇਗਾ ਬਜਟ

• ਪੰਜਾਬ ਸਿਰ ਸਵਾ ਦੋ ਲੱਖ ਕਰੋੜ ਦਾ ਕਰਜ਼ਾ • ਟੈਕਸ ਲਗਾਉਣ ਜਾਂ ਕਰਜ਼ੇ ਲੈਣ 'ਚ ਵੀ ਨਿਹੱ ਥੇ • ਭਲਾਈ ਯੋਜਨਾਵਾਂ 'ਚ ਵੀ ਹੋ ਸਕਦੀ ਹੈ ਕਟੌਤੀ

ਮੇਜਰ ਸਿੰਘ
ਜਲੰਧਰ, 18 ਜੂਨ-ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਪਲੇਠੇ ਬਜਟ ਵਿਚ ਕਾਂਗਰਸ ਵੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਬਾਰੇ ਬੁੱਤਾ ਸਾਰਨ ਦਾ ਹੀ ਯਤਨ ਕੀਤਾ ਜਾਵੇਗਾ | ਆਰਥਿਕ ਮਾਹਰਾਂ ਮੁਤਾਬਿਕ ਪੰਜਾਬ ਸਰਕਾਰ ਦਾ ਹੱਥ ਇਸ ਵੇਲੇ ਏਨਾ ਤੰਗ ਹੈ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਕਰਜ਼ਿਆਂ ਦੀਆਂ ਕਿਸ਼ਤਾਂ ਮੋੜਨਾ ਹੀ ਮੁਸ਼ਕਿਲ ਹੋ ਰਿਹਾ ਹੈ | ਸਰਕਾਰ ਲਈ ਇਸ ਵੇਲੇ ਵਾਧੂ ਆਮਦਨ ਸੋਮੇ ਜੁਟਾਉਣ ਲਈ ਨਾ ਤਾਂ ਟੈਕਸ ਲਗਾਏ ਜਾਣ ਦੀ ਹੀ ਕੋਈ ਗੁੰਜਾਇਸ਼ ਹੈ, ਨਾ ਬੈਂਕਾਂ ਤੋਂ ਕਰਜ਼ੇ ਹੀ ਲਏ ਜਾ ਸਕਦੇ ਹਨ ਤੇ ਨਾ ਹੀ ਸਰਕਾਰੀ ਜਾਇਦਾਦਾਂ ਹੀ ਵੇਚਣ ਲਈ ਹਨ | ਇਸ ਵੇਲੇ ਪੰਜਾਬ ਸਰਕਾਰ ਸਿਰ ਸਵਾ ਦੋ ਲੱਖ ਕਰੋੜ ਰੁਪਏ ਕਰਜ਼ੇ ਦੀ ਪੰਡ ਹੈ | ਇਸ ਤੋਂ ਬਿਨਾਂ ਕਈ ਨਿਗਮਾਂ, ਬੋਰਡਾਂ ਤੇ ਹੋਰ ਅਦਾਰਿਆਂ ਸਿਰ ਕਰਜ਼ਾ ਵੱਖਰਾ ਹੈ | ਪੰਜਾਬ ਸਰਕਾਰ ਦੇ ਲਈ ਅਦਾਰੇ ਅਜਿਹੇ ਵੀ ਹਨ, ਜਿਨ੍ਹਾਂ ਨੇ ਕਰਜ਼ਾ ਤਾਂ ਲੈ ਲਿਆ ਪਰ ਬੈਂਕਾਂ ਨੂੰ ਕਿਸ਼ਤ ਕਦੇ ਨਹੀਂ ਮੋੋੜੀ, ਅਜਿਹੇ ਕਰਜ਼ੇ ਵੀ ਆਖ਼ਰ ਸਰਕਾਰ ਦੀ ਝੋਲੀ ਹੀ ਪੈਣੇ ਹਨ | ਸ਼ਰਾਬ ਦੀ ਨਿਲਾਮੀ 'ਚ ਵੀ ਇਸ ਵਾਰ 122 ਕਰੋੜ ਰੁਪਏ ਦੇ ਕਰੀਬ ਘਾਟਾ ਹੀ ਰਿਹਾ ਹੈ | ਸਿਰਫ਼ ਰੇਤਾ ਹੀ ਸਰਕਾਰ ਦੀ ਆਮਦਨ ਵਧਾਉਣ ਦਾ ਜ਼ਰੀਆ ਬਣ ਰਿਹਾ ਹੈ, ਪਰ ਬੋਲੀ ਦੇਣ ਵਾਲੇ ਕਾਫ਼ੀ ਠੇਕੇਦਾਰਾਂ ਵੱਲੋਂ ਰਕਮ ਜਮ੍ਹਾਂ ਕਰਵਾਉਣ ਤੋਂ ਹੱਥ ਪਿੱਛੇ ਖਿੱਚ ਲੈਣ ਨਾਲ ਸਰਕਾਰੀ ਹਲਕਿਆਂ ਦਾ ਉਤਸ਼ਾਹ ਮੱਠਾ ਪਿਆ ਹੈ |
ਕੈਪਟਨ ਸਰਕਾਰ ਦੇ ਆਉਣ ਤੋਂ ਬਾਅਦ ਜ਼ਮੀਨ-ਜਾਇਦਾਦ ਦੇ ਕਾਰੋਬਾਰ 'ਚ ਤੇਜ਼ੀ ਆਉਣ ਦੀ ਉਮੀਦ ਦਾ ਬੁੱਲ੍ਹ ਵੀ ਹਾਲ ਦੀ ਘੜੀ ਲਟਕ ਗਿਆ ਹੈ ਤੇ ਸਰਕਾਰ ਦੇ 90 ਦਿਨਾਂ ਵਿਚ ਮਾਲੀਏ ਦੀ ਉਗਰਾਹੀ ਵਧਣ ਦੀ ਥਾਂ ਘਟ ਗਈ ਹੈ | ਸਰਕਾਰੀ ਹਲਕੇ ਅਗਲੇ ਮਹੀਨੇ ਲਾਗੂ ਹੋਣ ਜਾ ਰਹੀ ਵਸਤੂ 'ਤੇ ਵਿਕਰੀ ਕਰ ਪ੍ਰਣਾਲੀ ਦੇ ਲਾਗੂ ਹੋਣ ਨਾਲ ਆਮਦਨ 'ਚ ਵਾਧਾ ਹੋਣ ਉਪਰ ਟੇਕ ਰੱਖੀ ਬੈਠੇ ਹਨ | ਪਰ ਨਵੀਂ ਪ੍ਰਣਾਲੀ ਦੇੇ ਅਸਰਦਾਰ ਤਰੀਕੇ ਨਾਲ ਲਾਗੂ ਹੋਣ 'ਚ ਅਜੇ ਸਮਾਂ ਲੱਗੇਗਾ | ਅਜਿਹੀ ਹਾਲਤ 'ਚ ਨਵੀਆਂ ਯੋਜਨਾਵਾਂ ਦੇ ਐਲਾਨ ਕਰਨ ਤੇ ਪੜਾਅਵਾਰ ਢੰਗ ਨਾਲ ਉਨ੍ਹਾਂ ਨੂੰ ਲਾਗੂ ਕਰਨ ਤੋਂ ਸਿਵਾਏ ਹੋਰ ਕਿਸੇ ਵੀ ਤਰ੍ਹਾਂ ਦੇ ਵੱਡੇ ਫ਼ੈਸਲੇ ਹੋਣ ਦੀ ਉਮੀਦ ਨਹੀਂ ਰੱਖੀ ਜਾ ਸਕਦੀ |
90 ਦਿਨ ਬੀਤੇ-ਵਾਅਦਿਆਂ ਦੀ ਪੰਡ ਭਾਰੀ
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਿਆਂ 90 ਦਿਨ ਬੀਤ ਗਏ ਹਨ, ਪਰ ਸਿਵਾਏ ਨਸ਼ਿਆਂ ਵਿਰੁੱਧ ਗਠਿਤ ਵਿਸ਼ੇਸ਼ ਟਾਸਕ ਫੋਰਸ ਦੀ ਸਰਗਰਮੀ ਦੇ ਹੋਰ ਕਿਸੇ ਵਾਅਦੇ ਬਾਰੇ ਵੀ ਅਜੇ ਤੱਕ ਸਰਕਾਰ ਕੋਈ ਠੋਸ ਕਦਮ ਨਹੀਂ ਚੁੱਕ ਸਕੀ | ਕਿਸਾਨੀ ਕਰਜ਼ੇ ਮਾਫ਼ ਕਰਨ ਬਾਰੇ ਬਣਾਈ ਕਮੇਟੀ ਅਜੇ ਤੱਕ ਕਿਸੀ ਨਤੀਜੇ ਉੱਪਰ ਨਹੀਂ ਪੁੱਜੀ | ਸਰਕਾਰ ਨੇੜਲੇ ਸੂਤਰਾਂ ਮੁਤਾਬਿਕ ਕਾਂਗਰਸ ਦੇ ਮੈਨੀਫੈਸਟੋ 'ਚ ਤਾਂ ਭਾਵੇਂ ਦਾਅਵਾ ਕੀਤਾ ਗਿਆ ਸੀ ਕਿ ਲੋਕ ਭਲਾਈ ਯੋਜਨਾਵਾਂ ਲਈ ਇਕ ਸਾਲ 'ਚ 10 ਹਜ਼ਾਰ ਕਰੋੜ ਰੁਪਏ ਦਾ ਵਾਧਾ ਕੀਤਾ ਜਾਵੇਗਾ | ਪਰ ਹਾਲ ਦੀ ਘੜੀ ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਵਰਗੀਆਂ ਯੋਜਨਾਵਾਂ ਬਾਰੇ ਮਾਮੂਲੀ ਵਾਧਾ ਕਰਕੇ ਅਗਲੇ ਸਾਲਾਂ 'ਚ ਵਾਧੇ ਦਾ ਲੋਕ ਲਭਾਊ ਐਲਾਨ ਹੀ ਕਰਨ ਦੀ ਸੰਭਾਵਨਾ ਹੈ | ਬੇਰੁਜ਼ਗਾਰੀ ਭੱਤਾ ਹਰ ਘਰ 'ਚ ਇਕ ਨੌਕਰੀ ਤੇ ਸਮਾਰਟ ਫੋਨ ਦੇਣ ਗੱਲ ਤਾਂ ਸ਼ਾਇਦ ਹੁਣ ਆਗੂਆਂ ਦੇ ਚੇਤੇ ਵਿਚੋਂ ਹੀ ਨਿਕਲ ਗਈ ਹੈ | ਦਲਿਤਾਂ ਨੂੰ ਮੁਫ਼ਤ ਘਰ ਬਣਾ ਕੇ ਦੇਣ ਦੀ ਗੱਲ ਦੀ ਵੀ ਕਿਧਰੇ ਕੋਈ ਚਰਚਾ ਨਹੀਂ | ਹਾਂ ਕੇਂਦਰ ਸਰਕਾਰ ਦੀ ਇਕ ਯੋਜਨਾ ਨੂੰ ਅਧਾਰ ਬਣਾ ਕੇ ਭਾਵੇਂ ਬਜਟ 'ਚ ਕੋਈ ਹਵਾਲਾ ਦੇ ਦਿੱਤਾ ਜਾਵੇ | ਸਰਕਾਰ ਨੇ ਹੋਦ ਵਿਚ ਆਉਂਦਿਆਂ ਹੀ ਰੇਤ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ ਖ਼ਤਮ ਕਰਨ ਦੇ ਬੜੇ ਦਾਅਵੇ ਕੀਤੇ ਸਨ | ਰੇਤੇ ਦੀ ਕਾਰਵਾਈ ਨਿਲਾਮੀ ਡੂੰਘੇ ਵਿਵਾਦਾਂ 'ਚ ਘਿਰ ਗਈ ਹੈ ਤੇ ਬਾਕੀ ਮਾਮਲਿਆਂ 'ਚ ਕੋਈ ਨਵੀਂ ਨੀਤੀ ਬਣਾਏ ਜਾਣ ਬਾਰੇ ਠੋਸ ਰੂਪ 'ਚ ਕੁਝ ਵੀ ਸਾਹਮਣੇ ਨਜ਼ਰ ਨਹੀਂ ਆ ਰਿਹਾ | ਬਜਟ 'ਚ ਇਨ੍ਹਾਂ ਬਾਰੇ ਪਰ ਸਰਕਾਰ ਨੇ ਇਕ ਮਾਅਰਕਾ ਜ਼ਰੂਰ ਮਾਰ ਦਿੱਤਾ ਹੈ ਕਿ ਬਜਟ ਪੇਸ਼ ਕਰਨ ਤੋਂ ਦੋ ਦਿਨ ਪਹਿਲਾਂ ਲਗਜ਼ਰੀ ਬੱਸਾਂ ਦੇ ਕਿਰਾਏ 'ਚ ਭਾਰੀ ਵਾਧਾ ਕਰਕੇ ਇਕ ਟਰਾਂਸਪੋਰਟ ਘਰਾਣੇ ਦੀਆਂ ਪੌ ਬਾਰਾਂ ਕਰ ਦਿੱਤੀਆਂ ਹਨ | ਪੰਜਾਬ 'ਚ 80 ਫ਼ੀਸਦੀ ਤੋਂ ਵਧੇਰੇ ਏ.ਸੀ. ਬੱਸਾਂ ਇਸੇ ਘਰਾਣੇ ਜਾਂ ਇਸ ਨਾਲ ਸਬੰਧਤ ਪਰਿਵਾਰਾਂ ਦੀਆਂ ਬੱਸਾਂ ਹਨ | ਸਵਾਲ ਇਹ ਉਠ ਰਿਹਾ ਹੈ ਕਿ ਸਰਕਾਰ ਟਰਾਂਸਪੋਰਟ ਮਾਫ਼ੀਆ ਨੂੰ ਖ਼ਤਮ ਕਰਨ ਲਈ ਕਦਮ ਚੁੱਕ ਰਹੀ ਹੈ ਜਾਂ ਉਸ ਦੀ ਮਜ਼ਬੂਤੀ ਲਈ ਕੰਮ ਕਰ ਰਹੀ ਹੈ |
ਕਾਂਗਰਸ ਵੱਲੋਂ ਕੀਤੇ ਵਾਅਦੇ
ਕਾਂਗਰਸ ਨੇ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ, ਹਰ ਘਰ 'ਚ ਇਕ ਨੌਕਰੀ ਦੇਣ, ਨੌਜਵਾਨਾਂ ਨੂੰ ਮੋਬਾਈਲ ਫੋਨ ਤੇ ਕਿਤਾਬਾਂ ਮੁਫ਼ਤ ਦੇਣ ਹਰ ਬੇਰੁਜ਼ਗਾਰ ਨੂੰ 2500 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦੇਣ, 90 ਦਿਨਾਂ 'ਚ ਨਵੀਂ ਸਨਅਤੀ, ਟਰਾਂਸਪੋਰਟ ਤੇ ਕੇਬਲ ਨੀਤੀ ਬਣਾਉਣ, ਦਲਿਤਾਂ ਤੇ ਗਰੀਬਾਂ ਲਈ ਜਾਰੀ ਭਲਾਈ ਯੋਜਨਾਵਾਂ ਬੁਢਾਪਾ ਪੈਨਸ਼ਨ, ਸ਼ਗਨ ਸਕੀਮ, ਆਟਾ-ਦਾਲ ਯੋਜਨਾ ਸਮੇਤ ਸਾਰੀਆਂ ਯੋਜਨਾਵਾਂ 'ਚ ਵੱਡਾ ਵਾਧਾ ਕਰਨ, ਦਲਿਤਾਂ ਨੂੰ ਮੁਫ਼ਤ ਘਰ ਬਣਾ ਕੇ ਦੇਣ ਦੇ ਨਾਲ ਦਲਿਤਾਂ ਲਈ 200 ਯੂਨਿਟ ਬਿਜਲੀ ਮਾਫ਼ ਤੇ ਕਿਸਾਨਾਂ ਦੀ ਟਿਊਬਵੈੱਲਾਂ ਦੀ ਬਿਜਲੀ ਮਾਫ਼ ਕਰਨ ਦੇ ਵੀ ਐਲਾਨ ਕੀਤੇ ਸਨ | ਇਕ ਮਹੀਨੇ 'ਚ ਨਸ਼ਿਆਂ ਦੇ ਵਪਾਰ ਨੂੰ ਠੱਲ੍ਹ ਪਾਉਣ ਦਾ ਵੀ ਵਾਅਦਾ ਕੀਤਾ ਸੀ |

ਔਰਤ ਵੱਲੋਂ ਧੀ ਸਮੇਤ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ

ਕਾਠਗੜ੍ਹ, 18 ਜੂਨ (ਰਵਿੰਦਰ ਕਸਾਣਾ ਸੂਰਾਪੁਰੀ)- ਬੇਟ ਖੇਤਰ ਦੇ ਪਿੰਡ ਮਾਣੇਵਾਲ ਦੀ ਇਕ 40 ਸਾਲਾ ਔਰਤ ਨੇ ਬੀਤੀ ਰਾਤ ਆਪਣੀ ਲੜਕੀ ਨੂੰ ਨਾਲ ਲੈ ਕੇ ਬਿਸਤ ਦੁਆਬ ਨਹਿਰ 'ਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ | ਜਾਣਕਾਰੀ ਅਨੁਸਾਰ ਮਿ੍ਤਕਾ ਕੁਲਵਿੰਦਰ ਕੌਰ ਆਪਣੇ ਪਤੀ ਦੇ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ ਲਈ ਵਾਰਡਬੰਦੀ ਦਾ ਕੰਮ ਸ਼ੁਰੂ

ਅਬੋਹਰ, 18 ਜੂਨ (ਸੁਖਜੀਤ ਸਿੰਘ ਬਰਾੜ)- ਪੰਚਾਇਤੀ ਵਿਭਾਗ ਵੱਲੋਂ ਅਗਲੇ ਵਰ੍ਹੇ, ਸੂਬੇ 'ਚ ਕਰਵਾਈਆਂ ਜਾਣ ਵਾਲੀਆਂ ਪੰਚਾਇਤੀ ਚੋਣਾਂ ਲਈ ਵਾਰਡਬੰਦੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਪੰਚਾਇਤੀ ਵਿਭਾਗ ਦੇ ਵਿਸ਼ੇਸ਼ ਸਕੱਤਰ ਵੱਲੋਂ ਸੂਬੇ ਦੇ ਸਮੂਹ ਡਿਪਟੀ ...

ਪੂਰੀ ਖ਼ਬਰ »

3 ਮਹੀਨਿਆਂ ਬਾਅਦ ਵੀ ਪੰਜਾਬ ਨੂੰ ਨਸ਼ਾ ਮੁਕਤ ਨਾ ਕਰਵਾ ਸਕੀ ਕੈਪਟਨ ਸਰਕਾਰ

ਮਲਕੀਅਤ ਸਿੰਘ ਫ਼ਿਰੋਜ਼ਪੁਰ, 18 ਜੂਨ-ਪੰਜਾਬ ਨੂੰ ਮਹਿਜ਼ 4 ਹਫ਼ਤਿਆਂ 'ਚ ਨਸ਼ਾ ਮੁਕਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦਾ ਕੀਤਾ ਵਾਅਦਾ ਖੋਖਲਾ ਸਾਬਤ ਹੋ ਰਿਹਾ ਹੈ, ਕਿਉਂਕਿ ਪੁਲਿਸ ਅਧਿਕਾਰੀਆਂ ਕੋਲੋਂ ਅਤੇ ਜੇਲ੍ਹਾਂ 'ਚੋਂ ਨਸ਼ਿਆਂ ਦੀ ਬਰਾਮਦਗੀ, ਅਜੇ ਵੀ ਪੰਜਾਬ 'ਚ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਭਾਜਪਾ ਮੰਡਲ ਪ੍ਰਧਾਨ ਦੀ ਪਤਨੀ ਤੇ ਨੂੰ ਹ ਦੀ ਮੌਤ

ਭਵਾਨੀਗੜ੍ਹ, 18 ਜੂਨ (ਰਣਧੀਰ ਸਿੰਘ ਫੱਗੂਵਾਲਾ, ਜਰਨੈਲ ਸਿੰਘ ਮਾਝੀ) -ਸਥਾਨਕ ਸ਼ਹਿਰ 'ਚ ਅੱਜ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਭਾਰਤੀ ਜਨਤਾ ਪਾਰਟੀ ਦੇ ਉ ੱਘੇ ਆਗੂ ਬੋਧ ਰਾਜ ਸਚਦੇਵਾ ਦੇ ਪੁੱਤਰ ਭਾਜਪਾ ਦੇ ਮੰਡਲ ਪ੍ਰਧਾਨ ਰਾਜਿੰਦਰ ਸਚਦੇਵਾ ਜੋ ਆਪਣੇ ਪਰਿਵਾਰ ...

ਪੂਰੀ ਖ਼ਬਰ »

ਭਾਈ ਕਾਨ੍ਹ ਸਿੰਘ ਨਾਭਾ ਦੀ ਲਿਖਤ 'ਚ ਛਪਾਈ ਸਮੇਂ ਹੋਈਆਂ ਗ਼ਲਤੀਆਂ ਨੂੰ ਲੈ ਕੇ ਰੋਸ ਦੀ ਲਹਿਰ

ਨਾਭਾ, 18 ਜੂਨ (ਅਮਨਦੀਪ ਸਿੰਘ ਲਵਲੀ)-ਹਲਕਾ ਨਾਭਾ ਦੇ ਪਿੰਡ ਸਬਜ਼ ਬਨੇਰਾ 'ਚ ਭਾਈ ਨਰਾਇਣ ਸਿੰਘ ਦੇ ਘਰ ਮਾਤਾ ਹਰਿ ਕੌਰ ਦੀ ਕੁੱਖੋਂ 30 ਅਗਸਤ 1861 ਨੂੰ ਜਨਮੇ ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਇਕ ਵਿਸ਼ੇਸ਼ ਲਿਖਤ ਰਾਹੀਂ ਸਮੁੱਚੀ ਮਾਨਵਤਾ ਨੂੰ ਇਕ ਵਡਮੁੱਲਾ ਖ਼ਜ਼ਾਨਾ ...

ਪੂਰੀ ਖ਼ਬਰ »

ਬੇਰੁਜ਼ਗਾਰ ਅਧਿਆਪਕਾਂ ਦਾ ਮਰਨ ਵਰਤ ਜਾਰੀ

ਐੱਸ. ਏ. ਐੱਸ. ਨਗਰ, 18 ਜੂਨ (ਕੇ. ਐੱਸ. ਰਾਣਾ)-ਪੰਜਾਬ ਭਰ ਦੇ ਬੀ. ਐੱਡ ਟੈੱਟ ਪਾਸ ਤੇ ਸਬਜੈਕਟ ਟੈਸਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸਰਕਾਰ ਵਿਰੁੱਧ ਖੋਲ੍ਹੇ ਗਏ ਮੋਰਚੇ ਦੇ ਚਲਦਿਆਂ ਇੱਥੋਂ ਦੇ ਕਸਬਾ ਸੋਹਾਣਾ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਪੰਜ ਅਧਿਆਪਕ ...

ਪੂਰੀ ਖ਼ਬਰ »

ਖੇਡ ਮੈਦਾਨਾਂ ਨੂੰ ਤਰਸੀ ਪੰਜਾਬ ਦੀ ਜਵਾਨੀ

ਗੜ੍ਹਸ਼ੰਕਰ, 18 ਜੂਨ (ਧਾਲੀਵਾਲ)- ਪਿਛਲੇ ਕਈ ਸਾਲਾਂ ਤੋਂ ਸੂਬੇ 'ਚ ਨਸ਼ਿਆਂ ਦਾ ਮੁੱਦਾ ਬੇਹੱਦ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ | ਨੌਜਵਾਨਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਕੇ ਖੇਡਾਂ ਨਾਲ ਜੋੜਨ ਲਈ ਭਾਵੇਂ ਸੂਬੇ ਦੀਆਂ ਸਰਕਾਰਾਂ ਤੇ ਸਮਾਜ ਸੇਵੀ ਸੰਸਥਾਵਾਂ ...

ਪੂਰੀ ਖ਼ਬਰ »

ਪੰਜਾਬ 'ਚ ਡੀ.ਟੀ.ਓ. ਅਸਾਮੀ ਖ਼ਤਮ ਕਰਨ ਦੀ ਆਖੀ ਗੱਲ 'ਤੇ ਵੀ ਖਰੀ ਨਾ ਉੱਤਰੀ ਕੈਪਟਨ ਸਰਕਾਰ

ਲੋਹਟਬੱਦੀ, 18 ਜੂਨ (ਕੁਲਵਿੰਦਰ ਸਿੰਘ ਡਾਂਗੋਂ)-ਪੰਜਾਬ ਦੀ ਸੱਤਾ 'ਤੇ ਆਈ ਕਾਂਗਰਸ ਸਰਕਾਰ ਚੋਣਾਵੀਂ ਮਾਹੌਲ ਅਤੇ ਸੱਤਾ ਸੰਭਾਲਣ ਉਪਰੰਤ ਕੀਤੇ ਵਾਅਦਿਆਂ/ਐਲਾਨਾਂ 'ਤੇ ਖਰੀ ਨਾ ਉਤਰਨ ਕਰਕੇ ਹਮੇਸ਼ਾਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਵਿਰੋਧੀ ਧਿਰਾਂ ਤੇ ਆਮ ਜਨਤਾ ...

ਪੂਰੀ ਖ਼ਬਰ »

13 ਮੈਂਬਰੀ ਕਮੇਟੀ ਤਿਆਰ ਕਰੇਗੀ ਅਣਅਧਿਕਾਰਤ ਕਾਲੋਨੀਆਂ ਲਈ ਨਵੀਂ ਨੀਤੀ

ਜਲੰਧਰ, 18 ਜੂਨ (ਸ਼ਿਵ ਸ਼ਰਮਾ) -ਮੁੱਖ ਸਕੱਤਰ ਦੀ ਅਗਵਾਈ 'ਚ ਅਣਅਧਿਕਾਰਤ ਕਾਲੋਨੀਆਂ ਨੂੰ ਰੈਗੂਲਰ ਕਰਨ ਲਈ ਨਵੀਂ ਨੀਤੀ ਬਣਾਉਣ ਲਈ 13 ਮੈਂਬਰੀ ਕਮੇਟੀ ਵੱਲੋਂ ਜਲਦੀ ਹੀ ਇਸ ਮਾਮਲੇ ਵਿਚ ਪਾਲਿਸੀ ਤਿਆਰ ਕਰਨ ਦਾ ਕੰਮ ਕਰੇਗੀ | ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ...

ਪੂਰੀ ਖ਼ਬਰ »

9 ਮਹੀਨਿਆਂ ਬਾਅਦ ਗੁਰੂ ਨਾਨਕ ਥਰਮਲ ਪਲਾਂਟ ਚਾਲੂ

ਬਠਿੰਡਾ, 18 ਜੂਨ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਦੇ ਗੁਰੂ ਨਾਨਕ ਥਰਮਲ ਪਲਾਂਟ ਦੀਆਂ ਅਕਤੂਬਰ 2016 ਤੋਂ ਸੀਤ ਪਈਆਂ ਚਿਮਨੀਆਂ ਮਘਣ ਨਾਲ ਇਸ ਦੇ ਯੂਨਿਟ ਨੰਬਰ 1 ਨੂੰ ਛੱਡ ਕੇ ਬਾਕੀ ਤਿੰਨ ਯੂਨਿਟਾਂ ਨੇ ਆਪਣੀ ਪੂਰੀ ਸਮਰੱਥਾ ਅਨੁਸਾਰ ਉਤਪਾਦਨ ਸ਼ੁਰੂ ਕਰ ਦਿੱਤਾ ਹੈ | ਜਿਸ ...

ਪੂਰੀ ਖ਼ਬਰ »

ਆਈ.ਟੀ.ਆਈ. ਦੇ ਸੈਸ਼ਨ ਜੂਨ ਤੋਂ ਮਈ ਮਹੀਨੇ ਤੱਕ ਕਰਨ ਲਈ ਕੇਂਦਰ ਨਾਲ ਗੱਲਬਾਤ ਕੀਤੀ ਜਾਵੇਗੀ-ਚੰਨੀ

ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ)-ਪੰਜਾਬ ਸਰਕਾਰ ਵੱਲੋਂ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਦਾ ਸਾਲਾਨਾ ਸ਼ੈਸ਼ਨ ਅਗਸਤ ਤੋਂ ਜੁਲਾਈ ਹੋਣ ਕਾਰਨ ਹਰ ਸਾਲ ਅਨੇਕਾਂ ਵਿਦਿਆਰਥੀ ਉਚੇਰੀ ਸਿੱਖਿਆ ਲਈ ਤਕਨੀਕੀ ਸਿੱਖਿਆ ਅਦਾਰਿਆਂ ਦੇ ਡਿਪਲੋਮਾਂ ਕੋਰਸਾਂ ਵਿਚ ...

ਪੂਰੀ ਖ਼ਬਰ »

ਮੋਦੀ ਸਰਕਾਰ ਘੱਟ ਗਿਣਤੀਆਂ 'ਚ ਦਹਿਸ਼ਤ ਪੈਦਾ ਕਰ ਰਹੀ ਹੈ-ਇੰਟਰਨੈਸ਼ਨਲ ਸਿੱਖ ਫੈਡਰੇਸ਼ਨ

ਸ੍ਰੀਨਗਰ, 18 ਜੂਨ (ਮਨਜੀਤ ਸਿੰਘ)-ਮੋਦੀ ਸਰਕਾਰ ਭਗਵਾ ਅੱਤਵਾਦ ਫੈਲਾ ਕੇ ਭਾਰਤ ਦੇਸ਼ ਅੰਦਰ ਘੱਟ ਗਿਣਤੀਆਂ 'ਚ ਦਹਿਸ਼ਤ ਵਾਲਾ ਮਾਹੌਲ ਪੈਦਾ ਕਰ ਰਹੀ ਹੈ ਜੋ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਵੱਡਾ ਖਤਰਾ ਹੈ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਰਾਸ਼ਟਰ ਨੂੰ ਤੋੜਨ ਵਾਲੇ ...

ਪੂਰੀ ਖ਼ਬਰ »

ਖੇਤੀਬਾੜੀ ਮਸ਼ੀਨਰੀ ਬਣਾਉਣ ਵਾਲੇ ਸਨਅਤਕਾਰਾਂ ਨੂੰ ਆਪਣਾ ਭਵਿੱਖ ਧੁੰਦਲਾ ਲੱਗਣ ਲੱਗਾ

ਲੁਧਿਆਣਾ, 18 ਜੂਨ (ਪੁਨੀਤ ਬਾਵਾ)-ਦੇਸ਼ ਭਰ 'ਚ 1 ਜੁਲਾਈ 2017 ਤੋਂ ਜੀ.ਐਸ.ਟੀ. ਲਗਾਈ ਜਾ ਰਹੀ ਹੈ, ਜੀ.ਐਸ.ਟੀ. ਲੱਗਣ ਦੇ ਨਾਲ ਹੀ ਦੇਸ਼ ਵਿਚ ਖੇਤੀਬਾੜੀ ਮਸ਼ੀਨਰੀ ਦੇ ਭਾਅ 12 ਫ਼ੀਸਦੀ ਤੱਕ ਵੱਧ ਜਾਣਗੇ | ਜਿਸ ਕਰਕੇ ਦੇਸ਼ ਦੇ ਖੇਤੀਬਾੜੀ ਮਸ਼ੀਨਰੀ ਤਿਆਰ ਕਰਨ ਵਾਲੇ ਸਨਅਤਕਾਰਾਂ ...

ਪੂਰੀ ਖ਼ਬਰ »

'ਸ਼ੇਰ-ਏ-ਪੰਜਾਬ ਦੀ ਬਰਸੀ' ਮਨਾਉਣ ਪਾਕਿ ਨਹੀਂ ਜਾ ਸਕਣਗੇ ਸ਼ਰਧਾਲੂ

ਅੰਮਿ੍ਤਸਰ, 18 ਜੂਨ (ਜਸਵੰਤ ਸਿੰਘ ਜੱਸ)-ਭਾਰਤ-ਪਾਕਿਸਤਾਨ ਦਰਮਿਆਨ ਇਨੀਂ ਦਿਨੀਂ ਚੱਲ ਰਹੇ ਤਣਾਅਪੂਰਨ ਹਾਲਾਤ ਦਾ ਅਸਰ ਭਾਰਤ ਤੋਂ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਤੀਰਥ ਯਾਤਰੀਆਂ ਦੇ ਜੱਥਿਆਂ 'ਤੇ ਵੀ ਪੈ ਰਿਹਾ ਹੈ | ਇਕ ਮਹੀਨਾ ਪਹਿਲਾਂ ...

ਪੂਰੀ ਖ਼ਬਰ »

ਨਸ਼ਾ ਤਸਕਰੀ ਮਾਮਲਾ

ਐਸ. ਟੀ. ਐਫ. ਵੱਲੋਂ ਕਈ ਹੋਰ ਪੁਲਿਸ ਅਧਿਕਾਰੀਆਂ ਕੋਲੋਂ ਪੁੱਛਗਿੱਛ

ਲੁਧਿਆਣਾ, 18 ਜੂਨ (ਪਰਮਿੰਦਰ ਸਿੰਘ ਆਹੂਜਾ)-ਨਸ਼ੀਲੇ ਪਦਾਰਥਾਂ ਦੀ ਬਰਾਮਦਗੀ 'ਚ ਗਿ੍ਫ਼ਤਾਰ ਕੀਤੇ ਇੰਸਪੈਕਟਰ ਇੰਦਰਜੀਤ ਸਿੰਘ ਦੇ ਮਾਮਲੇ ਨੂੰ ਲੈ ਕੇ ਅੱਜ ਐਸ. ਟੀ. ਐਫ. ਅਧਿਕਾਰੀਆਂ ਵੱਲੋਂ ਮੋਗਾ ਦੇ ਐਸ. ਐਸ. ਪੀ. ਸ. ਰਾਜਜੀਤ ਸਿੰਘ ਪਾਸੋਂ ਪੁੱਛ ਪੜਤਾਲ ਕੀਤੀ ਗਈ ਹੈ | ...

ਪੂਰੀ ਖ਼ਬਰ »

23ਵਾਂ ਰੋਜ਼ਾ ਅੱਜ

ਮਲੇਰਕੋਟਲਾ, 18 ਜੂਨ (ਹਨੀਫ਼ ਥਿੰਦ) -ਪ੍ਰਬੰਧਕ ਕਮੇਟੀ ਵੱਡੀ ਈਦਗਾਹ ਮਲੇਰਕੋਟਲਾ ਵੱਲੋਂ ਜਾਰੀ ਸੂਚਨਾਵਾਂ ਅਨੁਸਾਰ ਅੱਜ 19 ਜੂਨ ਦਿਨ ਸੋਮਵਾਰ ਨੂੰ ਰਮਜ਼ਾਨ-ਉਲ-ਮੁਬਾਰਕ ਦਾ 23ਵਾਂ ਰੋਜ਼ਾ ਖੋਲ੍ਹਣ ਦਾ ਸਮਾਂ 7:32 ਵਜੇ ਸ਼ਾਮ ਹੋਵੇਗਾ ਅਤੇ ਕੱਲ੍ਹ 20 ਜੂਨ ਦਿਨ ਮੰਗਲਵਾਰ ...

ਪੂਰੀ ਖ਼ਬਰ »

ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਰੋਸ ਰੈਲੀ

ਦੀਨਾਨਗਰ, 18 ਜੂਨ (ਸ਼ਰਮਾ/ਸੰਧੂ/ਸੋਢੀ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਸਕੂਲੀ ਸਿੱਖਿਆ ਅਤੇ ਅਧਿਆਪਕਾਂ ਦੇ ਮਸਲਿਆਂ ਨੂੰ ਲੈ ਕੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਵੱਲੋਂ ਅਪਣਾਈਆਂ ਜਾ ਰਹੀਆਂ ...

ਪੂਰੀ ਖ਼ਬਰ »

ਕੈਂਟਰ ਦੀ ਟੱਕਰ ਨਾਲ 2 ਟਰੈਕਟਰ ਸਵਾਰਾਂ ਦੀ ਮੌਤ

ਅਜੀਤਵਾਲ, 18 ਜੂਨ (ਸਮਸ਼ੇਰ ਸਿੰਘ ਗਾਲਿਬ)-ਫ਼ਿਰੋਜ਼ਪੁਰ ਲੁਧਿਆਣਾ ਮੁੱਖ ਮਾਰਗ 'ਤੇ ਟਰੈਕਟਰ ਟਰਾਲੀ ਨੂੰ ਪਿਛੋਂ ਫੇਟ ਮਾਰਨ 'ਤੇ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੂਸਰੇ ਦੀ ਮੌਤ ਸਿਵਲ ਹਸਪਤਾਲ ਜਗਰਾਉਂ ਵਿਖੇ ਹੋ ਗਈ | ਪੁਲਿਸ ਅਨੁਸਾਰ ਨਵਾਂ ਚੂਹੜਚੱਕ ਨੇੜੇ ...

ਪੂਰੀ ਖ਼ਬਰ »

ਪੰਜਾਬੀ ਫ਼ਿਲਮ 'ਸੁਪਰ ਸਿੰਘ' 'ਚ ਸਿੱਖ ਧਰਮ ਬਾਰੇ ਇਤਰਾਜ਼ ਸਾਹਮਣੇ ਆਉਣ 'ਤੇ ਚਾਰ ਮੈਂਬਰੀ ਜਾਂਚ ਕਮੇਟੀ ਬਣਾਈ-ਬਡੂੰਗਰ

ਅੰਮਿ੍ਤਸਰ, 18 ਜੂਨ (ਜੱਸ)-2 ਦਿਨ ਪਹਿਲਾਂ ਸਿਨੇਮਾ ਘਰਾਂ 'ਚ ਲੱਗੀ ਦਿਲਜੀਤ ਦੁਸਾਂਝ ਦੀ ਪੰਜਾਬੀ ਫ਼ਿਲਮ 'ਸੁਪਰ ਸਿੰਘ' ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਮਨਘੜ੍ਹਤ ਦਿ੍ਸ਼ ਦਿਖਾਏ ਜਾਣ ਦਾ ਮਾਮਲਾ ਸਾਹਮਣੇ ਆਉਣ ਦਾ ਸਖ਼ਤ ਨੋਟਿਸ ...

ਪੂਰੀ ਖ਼ਬਰ »

ਸਿੱਧੂ ਿਖ਼ਲਾਫ਼ ਮਾਣਹਾਨੀ ਦਾ ਕੇਸ ਕਰਾਂਗਾ-ਲਾਲੀ ਬਾਦਲ

ਬਠਿੰਡਾ, 18 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਾਬਕਾ ਮੁੱਖ ਮੰਤਰੀ ਦੇ ਚਚੇਰੇ ਭਰਾ ਪਰਮਜੀਤ ਸਿੰਘ ਉਰਫ਼ ਲਾਲੀ ਬਾਦਲ ਨੇ ਪੈੱ੍ਰਸ ਕਾਨਫ਼ਰੰਸ ਕਰਦਿਆਂ ਕਿਹਾ ਹੈ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿਧਾਨ ਸਭਾ ਵਿਚ ਉਸ ਦੇ ਿਖ਼ਲਾਫ਼ 9 ਏਕੜ ਝਗੜੇ ...

ਪੂਰੀ ਖ਼ਬਰ »

ਕੈਪਟਨ ਦੀ ਅਗਵਾਈ ਸਦਕਾ ਪੰਜਾਬੀ ਸੂਬਾ ਖੁਸ਼ਹਾਲ ਹੋ ਰਿਹੈ-ਡਾ: ਅਗਨੀਹੋਤਰੀ

ਝਬਾਲ, 18 ਜੂਨ (ਸਰਬਜੀਤ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਤਰੱਕੀ ਲਈ ਕੀਤੇ ਗਏ ਸ਼ਲਾਘਾਯੋਗ ਯਤਨਾ ਸਦਕਾ ਇਹ ਪੰਜਾਬੀ ਸੂਬਾ ਹੁਣ ਦਿਨੋ-ਦਿਨ ਖੁਸ਼ਹਾਲ ਹੁੰਦਾ ਜਾ ਰਿਹਾ ਹੈ | ਇਹ ਵਿਚਾਰ ਤਰਨ ਤਾਰਨ ਹਲਕੇ ਦੇ ...

ਪੂਰੀ ਖ਼ਬਰ »

68 ਬਰਾਮਦਕਾਰਾਂ ਦੇ ਬੈਂਕ ਖਾਤੇ ਸੀਲ

ਲੁਧਿਆਣਾ, 18 ਜੂਨ (ਪੁਨੀਤ ਬਾਵਾ)-ਦੇਸ਼ ਦੇ 68 ਬਰਾਮਦਕਾਰਾਂ ਦੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸੀ (ਡੀ.ਆਰ.ਆਈ.) ਵੱਲੋਂ ਬੈਂਕ ਖਾਤੇ ਸੀਲ ਕਰ ਦਿੱਤੇ ਗਏ ਸਨ | ਜਿਸ ਨਾਲ ਦੇਸ਼ ਦੀ ਬਰਾਮਦ ਰੁਕਣ ਜਾਂ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ | ਦੇਸ਼ ਦੇ ਜਿਹੜੇ 68 ...

ਪੂਰੀ ਖ਼ਬਰ »

ਤਿੰਨ ਮਹੀਨਿਆਂ ਬਾਅਦ ਵੀ ਪੰਜਾਬ ਨੂੰ ਨਸ਼ਾ ਮੁਕਤ ਨਾ ਕਰਵਾ ਸਕੀ ਕੈਪਟਨ ਸਰਕਾਰ

ਮਲਕੀਅਤ ਸਿੰਘ ਫ਼ਿਰੋਜ਼ਪੁਰ, 18 ਜੂਨ-ਪੰਜਾਬ ਨੂੰ ਮਹਿਜ਼ 4 ਹਫ਼ਤਿਆਂ 'ਚ ਨਸ਼ਾ ਮੁਕਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦਾ ਕੀਤਾ ਵਾਅਦਾ ਖੋਖਲਾ ਸਾਬਤ ਹੋ ਰਿਹਾ ਹੈ, ਕਿਉਂਕਿ ਪੁਲਿਸ ਅਧਿਕਾਰੀਆਂ ਕੋਲੋਂ ਅਤੇ ਜੇਲ੍ਹਾਂ 'ਚੋਂ ਨਸ਼ਿਆਂ ਦੀ ਬਰਾਮਦਗੀ, ਅਜੇ ਵੀ ਪੰਜਾਬ 'ਚ ...

ਪੂਰੀ ਖ਼ਬਰ »

ਈ.ਡੀ.ਵੀ ਕਰ ਸਕਦੈ ਇੰਸਪੈਕਟਰ ਇੰਦਰਜੀਤ ਮਾਮਲੇ ਦੀ ਜਾਂਚ

ਜਲੰਧਰ, 18 ਜੂਨ (ਸ਼ਿਵ ਸ਼ਰਮਾ)-ਡਰੱਗ ਤਸਕਰੀ ਮਾਮਲੇ 'ਚ ਐ ੱਸ. ਟੀ. ਐਫ. ਵੱਲੋਂ ਕਾਬੂ ਕੀਤੇ ਗਏ ਇੰਸਪੈਕਟਰ ਇੰਦਰਜੀਤ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਵੀ ਆਪਣੇ ਤੌਰ ਜਾਂਚ ਕਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ | ਵਿਭਾਗ ਦੇ ਕਿਸੇ ਅਧਿਕਾਰੀ ਨੇ ...

ਪੂਰੀ ਖ਼ਬਰ »

ਛੁੱਟੀ ਕਾਰਨ ਬਿਜਲੀ ਨਿਗਮ ਨੂੰ ਮਿਲੀ ਵਕਤੀ ਰਾਹਤ-ਮੰਗ ਘਟੀ

ਪਟਿਆਲਾ, 18 ਜੂਨ (ਜਸਪਾਲ ਸਿੰਘ ਢਿੱਲੋਂ)-ਪੰਜਾਬ ਅੰਦਰ ਝੋਨੇ ਦੀ ਲੁਆਈ ਦਾ ਕੰਮ ਪੂਰੇ ਸਿਖਰ 'ਤੇ ਹੈ ਜਿਸ ਕਰਕੇ ਬਿਜਲੀ ਦੀ ਖਪਤ ਨਿਰੰਤਰ ਵਧ ਰਹੀ ਹੈ | ਇਕ ਅੰਕੜੇ ਮੁਤਾਬਿਕ ਪਿਛਲੇ ਦਿਨੀਂ ਬਿਜਲੀ ਦੀ ਮੰਗ ਦਾ ਅੰਕੜਾ ਜੋ 10,000 ਮੈਗਾਵਾਟ ਨੂੰ ਪਾਰ ਕਰ ਗਈ ਸੀ ਪਰ ਅੱਜ ਐਤਵਾਰ ...

ਪੂਰੀ ਖ਼ਬਰ »

ਮਾਸੂਮ ਬੱਚਿਆਂ ਦਾ ਸ਼ੋਸ਼ਣ ਕਰਨ ਵਾਲਾ ਅੰਮਿ੍ਤਸਰ ਦਾ ਕੋਚ ਹਜ਼ੂਰ ਸਾਹਿਬ ਵਿਖੇ ਗਿ੍ਫ਼ਤਾਰ

ਹਜ਼ੂਰ ਸਾਹਿਬ (ਨਾਦੇੜ), 18 ਜੂਨ (ਰਵਿੰਦਰ ਸਿੰਘ ਮੋਦੀ)-ਅੰਮਿ੍ਤਸਰ ਵਿਚ ਸਪੋਰਟਸ ਅਕਾਦਮੀ ਖੋਲ ਕੇ ਮਾਸੂਮ ਬੱਚਿਆਂ ਨੂੰ ਮਹਾਰਾਸ਼ਟਰ ਵਿਚ ਟੂਰਨਾਮੈਂਟ ਕਰਵਾਉਣ ਦੇ ਬਹਾਨੇ ਮੋਟੀ ਰਕਮ ਵਸੂਲ ਕਰਨ ਵਾਲੇ ਸਪੋਰਟਸ ਕੋਚ ਮਲਵਿੰਦਰ ਸਿੰਘ ਪਿਤਾ ਨਾਰਾਇਣ ਸਿੰਘ ਦਾ ...

ਪੂਰੀ ਖ਼ਬਰ »

ਭੰਗੀਆਂ ਦੀ ਤੋਪ ਬਣੀ ਰਾਹਗੀਰਾਂ ਦੀ ਖਿੱਚ ਦਾ ਕੇਂਦਰ

ਅੰਮਿ੍ਤਸਰ, 18 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸ਼ਹਿਰ ਲਾਹੌਰ ਦੀ ਮਾਲ ਰੋਡ 'ਤੇ ਸੈਂਟਰਲ ਮਿਊਜ਼ੀਅਮ ਦੇ ਚੌਰਾਹੇ ਵਿਚ ਰੱਖੀ 'ਜ਼ਮਜ਼ਮਾ ਤੋਪ' ਜੋ ਕਿ ਭੰਗੀਆਂ ਦੀ ਤੋਪ ਦੇ ਨਾਂਅ ਨਾਲ ਪ੍ਰਸਿੱਧ ਹੈ, ਦੀ ਲਾਹੌਰ ਪ੍ਰਸ਼ਾਸਨ ਵੱਲੋਂ ਕੀਤੀ ਗਈ ਵਿਸ਼ੇਸ਼ ਸਜਾਵਟ ਦੇ ...

ਪੂਰੀ ਖ਼ਬਰ »

ਵਿਸ਼ਵ-ਸ਼ਾਂਤੀ ਮਿਸ਼ਨ ਨੂੰ ਲੈ ਕੇ ਸੁਲਤਾਨੀ ਵੱਲੋਂ ਸ੍ਰੀ ਸ੍ਰੀ ਰਵੀ ਸ਼ੰਕਰ ਨਾਲ ਮੁਲਾਕਾਤ

ਜਲੰਧਰ, 18 ਜੂਨ (ਜਸਪਾਲ ਸਿੰਘ)- ਵਿਸ਼ਵ ਸੂਫੀ ਸੰਤ ਸਮਾਜ (ਮਿਸ਼ਨ) ਰੂਹਾਨੀਅਤ ਵੱਲੋਂ ਮੁੱਖ ਪ੍ਰਚਾਰਕ (ਜਨਰਲ ਸਕੱਤਰ ਕੌਮਾਂਤਰੀ) ਮੁਹੰਮਦ ਸਲੀਮ ਸੁਲਤਾਨੀ ਵੱਲੋਂ ਆਰਟ ਆਫ਼ ਲੀਵਿੰਗ ਦੇ ਸੰਸਥਾਪਕ ਸ੍ਰੀ ਸ੍ਰੀ ਰਵੀ ਸ਼ੰਕਰ ਨਾਲ ਉਨ੍ਹਾਂ ਦੇ ਮੁੱਖ ਦਫ਼ਤਰ (ਬੈਂਗਲੁਰੂ) ...

ਪੂਰੀ ਖ਼ਬਰ »

ਕੈਨੇਡੀਅਨ ਰੱਖਿਆ ਮੰਤਰੀ ਸੱਜਣ ਨੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਨੂੰ ਲਿਖਿਆ ਧੰਨਵਾਦੀ ਪੱਤਰ

ਅੰਮਿ੍ਤਸਰ, 18 ਜੂਨ (ਸਟਾਫ਼ ਰਿਪੋਰਟਰ)-ਕੈਨੇਡਾ ਸਰਕਾਰ ਦੇ ਸਾਬਤ ਸੂਰਤ ਗੁਰਸਿੱਖ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਨੇ ਆਪਣੀ ਪੰਜਾਬ ਫ਼ੇਰੀ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਮਾਣ-ਸਨਮਾਨ ਲਈ ...

ਪੂਰੀ ਖ਼ਬਰ »

ਪੰਜਾਬ ਰਾਜ ਜ਼ਿਲ੍ਹਾ ਡੀ.ਸੀ. ਦਫ਼ਤਰ ਯੂਨੀਅਨ ਦੀ ਸੂਬਾ ਪੱਧਰੀ ਕਨਵੈੱਨਸ਼ਨ 23 ਨੂੰ

ਕਪੂਰਥਲਾ, 18 ਜੂਨ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਰਾਜ ਜ਼ਿਲ੍ਹਾ ਡੀ.ਸੀ. ਦਫ਼ਤਰ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਯੂਨੀਅਨ ਦੇ ਸੂਬਾਈ ਪ੍ਰਧਾਨ ਗੁਰਨਾਮ ਸਿੰਘ ਵਿਰਕ ਫ਼ਰੀਦਕੋਟ ਦੀ ਪ੍ਰਧਾਨਗੀ ਹੇਠ ਕਪੂਰਥਲਾ ਵਿਚ ਹੋਈ | ਜਿਸ ਵਿਚ ਯੂਨੀਅਨ ਦੇ 65ਵੇਂ ਸਥਾਪਨਾ ਦਿਵਸ ...

ਪੂਰੀ ਖ਼ਬਰ »

ਤਿੰਨ ਨਿਗਮਾਂ 'ਚ ਸਮਾਰਟ ਸਿਟੀ ਬਣਾਉਣ ਦਾ ਇੰਤਜ਼ਾਰ ਲੰਬਾ ਹੋਣ ਲੱਗਾ

ਜਲੰਧਰ, 18 ਜੂਨ (ਸ਼ਿਵ ਸ਼ਰਮਾ)-ਜੁਲਾਈ, ਅਗਸਤ 'ਚ ਸੰਭਾਵਿਤ ਸਮਝੀਆਂ ਜਾਂਦੀਆਂ ਨਗਰ ਨਿਗਮ ਚੋਣਾਂ 'ਚ ਤਿੰਨੇ ਸ਼ਹਿਰਾਂ ਵਿਚ ਸਮਾਰਟ ਸਿਟੀ ਦੇ ਪ੍ਰਾਜੈਕਟ ਲਟਕਣ ਦਾ ਮਾਮਲਾ ਮੁੱਦਾ ਬਣ ਸਕਦਾ ਹੈ ਕਿਉਂਕਿ ਅਜੇ ਤੱਕ ਜਲੰਧਰ, ਲੁਧਿਆਣਾ ਅਤੇ ਅੰਮਿ੍ਤਸਰ ਵਿਚ ਸਮਾਰਟ ਸਿਟੀ ...

ਪੂਰੀ ਖ਼ਬਰ »

ਇਟਲੀ ਦੀ ਕਾਰਾਬਿਨੇਰੀ ਪੁਲਿਸ 'ਚ ਪਹਿਲਾ ਪੰਜਾਬੀ ਹੋਇਆ ਭਰਤੀ

ਮਿਲਾਨ (ਇਟਲੀ) 18 ਜੂਨ (ਇੰਦਰਜੀਤ ਸਿੰਘ ਲੁਗਾਣਾ)-ਪੰਜਾਬ ਤੋਂ ਪ੍ਰਵਾਸੀਆਂ ਦੀ ਇਟਲੀ ਵਿਚ ਦੂਜੀ ਪੀੜ•੍ਹੀ ਸਮੂਹ ਭਾਰਤ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੀ | ਇਸ ਦੀ ਮਿਸਾਲ ਇਟਲੀ ਵਿਚ ਪੰਜਾਬ ਤੋਂ ਆ ਕੇ ਵੱਸੇ ਸਿੱਖ ਪਰਿਵਾਰ ਦੇ ਨੌਜਵਾਨ ...

ਪੂਰੀ ਖ਼ਬਰ »

ਸ੍ਰੀਲੰਕਾ ਵੱਲੋਂ 5 ਭਾਰਤੀ ਮਛੇਰੇ ਗਿ੍ਫ਼ਤਾਰ

ਰਾਮੇਸ਼ਵਰਮ, 18 ਜੂਨ (ਏਜੰਸੀ)-ਸ੍ਰੀਲੰਕਨ ਨੇਵੀ ਨੇ ਸ੍ਰੀਲੰਕਾ ਦੇ ਅਧਿਕਾਰ ਵਾਲੇ ਸਮੁੰਦਰ 'ਚ ਮੱਛੀਆਂ ਫੜ੍ਹਨ ਵਾਲੇ ਤਾਮਿਲਨਾਡੂ ਦੇ ਪੰਜ ਮਛੇਰਿਆਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਦੀਆਂ ਕਿਸ਼ਤੀਆਂ ਨੂੰ ਜ਼ਬਤ ਕੀਤਾ ਹੈ | ਇਸ ਸਬੰਧੀ ਸਟੇਟ ਫਿਸ਼ਰਮੈਨ ਐਸੋਸੀਏਸ਼ਨ ...

ਪੂਰੀ ਖ਼ਬਰ »

ਸਵਿਸ ਬੈਂਕ 'ਚ ਭਾਰਤੀਆਂ ਦਾ ਪੈਸਾ ਕਾਫੀ ਘੱਟ

ਨਵੀਂ ਦਿੱਲੀ, 18 ਜੂਨ (ਏਜੰਸੀ)-ਹੋਰ ਕਈ ਦੇਸ਼ਾਂ ਦੇ ਮੁਕਾਬਲੇ ਭਾਰਤ ਦੇ ਲੋਕਾਂ ਦਾ ਸਵਿਸ ਬੈਂਕ 'ਚ ਪੈਸਾ ਕਾਫੀ ਘੱਟ ਹੈ | ਸਵਿਟਜ਼ਰਲੈਂਡ ਦੇ ਪ੍ਰਾਈਵੇਟ ਬੈਂਕਰਾਂ ਦੇ ਇਕ ਗਰੁੱਪ ਦਾ ਮੰਨਣਾ ਹੈ ਕਿ ਸਵਿਸ ਬੈਂਕ 'ਚ ਭਾਰਤੀਆਂ ਦੀ ਬਜਾਏ ਸਿੰਘਾਪੁਰ ਤੇ ਹਾਂਗਕਾਂਗ ਵਰਗੇ ...

ਪੂਰੀ ਖ਼ਬਰ »

ਸਾਊਦੀ ਅਰਬ ਤੋਂ ਆ ਰਹੀ ਉਡਾਨ 'ਚ ਔਰਤ ਨੇ ਬੱਚੀ ਨੂੰ ਦਿੱਤਾ ਜਨਮ

ਨਵੀਂ ਦਿੱਲੀ, 18 ਜੂਨ (ਏਜੰਸੀ)-ਸਾਊਦੀ ਅਰਬ ਤੋਂ ਭਾਰਤੀ ਸ਼ਹਿਰ ਕੋਚੀ ਆ ਰਹੀ ਜੈੱਟ ਏਅਰਵੇਜ਼ ਦੀ ਇਕ ਉਡਾਨ 'ਚ ਅੱਜ ਇਕ ਬੱਚੀ ਦਾ ਜਨਮ ਹੋਇਆ | ਜਦੋਂ ਔਰਤ ਨੂੰ ਜਣੇਪਾ ਦਰਦ ਹੋਈ ਤਾਂ ਉਡਾਨ 9 ਡਬਲਊ 569 ਦੇ ਚਾਲਕ ਦਲ ਦੇ ਮੈਂਬਰਾਂ ਨੇ ਮੈਡੀਕਲ ਐਮਰਜੈਂਸੀ ਦਾ ਐਲਾਨ ਕਰ ਦਿੱਤਾ | ...

ਪੂਰੀ ਖ਼ਬਰ »

ਪਾਕਿਸਤਾਨ ਦੇ 2 ਕੂਟਨੀਤਕ ਅਧਿਕਾਰੀ ਅਫ਼ਗਾਨਿਸਤਾਨ ਵਿਚ ਲਾਪਤਾ

ਇਸਲਾਮਾਬਾਦ, 18 ਜੂਨ (ਏਜੰਸੀ)-ਅਫ਼ਗਾਨਿਸਤਾਨ ਦੇ ਜਲਾਲਾਬਾਦ ਪ੍ਰਾਂਤ ਸਥਿਤ ਕੌਾਸਲਖਾਨੇ 'ਚ ਤਾਇਨਾਤ ਦੋ ਪਾਕਿਸਤਾਨੀ ਕੂਟਨੀਤਕ ਅਧਿਕਾਰੀ ਸ਼ੁੱਕਰਵਾਰ ਤੋਂ ਲਾਪਤਾ ਹਨ | ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਅੱਜ ਇਥੇ ਦੱਸਿਆ ਕਿ ਦੋਵੇਂ ਕੂਟਨੀਤਕ ਸੜਕ ਮਾਰਗ ...

ਪੂਰੀ ਖ਼ਬਰ »

ਅਫਗਾਨਿਸਤਾਨ 'ਚ ਤਾਲਿਬਾਨ ਹਮਲੇ 'ਚ ਪੰਜ ਪੁਲਿਸ ਮੁਲਾਜ਼ਮਾਂ ਦੀ ਮੌਤ

ਕਾਬੁਲ, 18 ਜੂਨ (ਪੀ. ਟੀ. ਆਈ.)-ਅੱਜ ਅਫਗਾਨਿਸਤਾਨ ਦੇ ਪੂਰਬੀ ਸ਼ਹਿਰ ਗਰਦੇਜ਼ ਦੇ ਪੁਲਿਸ ਹੈਡਕੁਆਟਰ 'ਤੇ ਤਾਲਿਬਾਨ ਬਾਗੀਆਂ ਵਲੋਂ ਆਤਮਘਾਤੀ ਬੰਬ ਧਮਾਕੇ ਅਤੇ ਬਾਅਦ ਵਿਚ ਕੀਤੀ ਗੋਲੀਬਾਰੀ ਵਿਚ ਘੱਟੋ ਘੱਟ ਪੰਜ ਅਫਗਾਨ ਪੁਲਿਸ ਮੁਲਾਜ਼ਮ ਮਾਰੇ ਗਏ ਅਤੇ 15 ਵਿਅਕਤੀ ...

ਪੂਰੀ ਖ਼ਬਰ »

ਰਾਸ਼ਟਰਪਤੀ ਚੋਣਾਂ ਦੌਰਾਨ ਸੰਸਦ ਮੈਂਬਰਾਂ ਤੇ ਵਿਧਾਇਕਾਂ ਲਈ ਵੱਖ-ਵੱਖ ਰੰਗਾਂ ਦੀ ਹੋਵੇਗੀ ਵੋਟ ਪਰਚੀ

ਨਵੀਂ ਦਿੱਲੀ, 18 ਜੂਨ (ਏਜੰਸੀ)-17 ਜੁਲਾਈ ਨੂੰ ਰਾਸ਼ਟਰਪਤੀ ਚੋਣ ਲਈ ਪੈਣ ਵਾਲੀਆਂ ਵੋਟਾਂ ਸਮੇਂ ਸੰਸਦ ਮੈਂਬਰਾਂ ਲਈ ਹਰੇ ਰੰਗ ਦੀਆਂ ਤੇ ਵਿਧਾਇਕਾਂ ਲਈ ਗੁਲਾਬੀ ਰੰਗ ਦੀਆਂ ਵੋਟ ਪਰਚੀਆਂ ਦੀ ਵਰਤੋਂ ਕੀਤੀ ਜਾਵੇਗੀ | ਜੇਕਰ ਸੱਤਾਧਾਰੀ ਐਨ.ਡੀ.ਏ ਅਤੇ ਵਿਰੋਧੀ ਧਿਰ ਦੀ ...

ਪੂਰੀ ਖ਼ਬਰ »

ਸੈਰ ਕਰਦਿਆਂ ਰਾਜਨਾਥ ਸਿੰਘ ਦੇ ਪੈਰ ਦੀ ਹੱਡੀ ਟੁੱਟੀ

ਨਵੀਂ ਦਿੱਲੀ, 18 ਜੂਨ (ਏਜੰਸੀਆਂ)-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਅੱਜ ਪੈਰ ਦੀ ਹੱਡੀ ਟੁੱਟ ਜਾਣ ਦੀ ਖ਼ਬਰ ਹੈ | ਉਨ੍ਹਾਂ ਦੇ ਇਕ ਨੇੜਲੇ ਸਹਾਇਕ ਤੋਂ ਮਿਲੀ ਜਾਣਕਾਰੀ ਅਨੁਸਾਰ ਇਥੇ ਸਰਕਾਰੀ ਰਿਹਾਇਸ਼ 'ਤੇ ਸਵੇਰੇ ਸੈਰ ਕਰਦਿਆਂ ਅਚਾਨਕ ਉਨ੍ਹਾਂ ਦਾ ਗਿੱਟਾ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਹੀ ਵਿਸ਼ਵ 'ਚ ਛਾਇਆ ਯੋਗ ਦਾ ਜਾਦੂ

ਵਾਸ਼ਿੰਗਟਨ/ਬੀਜਿੰਗ, 18 ਜੂਨ (ਏਜੰਸੀਆਂ)-ਅੰਤਰਰਾਸ਼ਟਰੀ ਯੋਗ ਦਿਵਸ ਨੂੰ ਲੈ ਕੇ ਵਿਸ਼ਵ ਦੇ ਕਈ ਦੇਸ਼ਾਂ ਵਿਚ ਇਸ ਪ੍ਰਤੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ 21 ਜੂਨ ਨੂੰ ਮਨਾਏ ਜਾ ਰਹੇ ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਹੀ ਤਿਆਰੀ ਵਜੋਂ ਯੋਗ ਸਮਾਗਮ ਕਰਵਾਏ ਜਾ ...

ਪੂਰੀ ਖ਼ਬਰ »

ਛੱਤੀਸਗੜ੍ਹ 'ਚ ਮੁਕਾਬਲੇ ਦੌਰਾਨ 3 ਨਕਸਲੀ ਹਲਾਕ

ਰਾਜਨੰਦਗਾਉਂ, 18 ਜੂਨ (ਏਜੰਸੀ)-ਛੱਤੀਸਗੜ੍ਹ ਦੇ ਰਾਜਨੰਦਗਾਉਂ ਜ਼ਿਲ੍ਹੇ 'ਚ ਨਕਸਲ ਪ੍ਰਭਾਵਿਤ ਇਲਾਕੇ 'ਚ ਪੁਲਿਸ ਨਾਲ ਹੋਏ ਮੁਕਾਬਲੇ 'ਚ ਇਕ ਔਰਤ ਕਮਾਂਡਰ ਸਮੇਤ ਤਿੰਨ ਨਕਸਲੀ ਮਾਰੇ ਗਏ | ਰਾਜਨੰਦਗਾਉਂ ਦੇ ਪੁਲਿਸ ਕਪਤਾਨ ਨੇ ਦੱਸਿਆ ਕਿ ਇਹ ਮੁਕਾਬਲਾ ਆਉਂਧੀ ਪੁਲਿਸ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX