ਤਾਜਾ ਖ਼ਬਰਾਂ


ਆਸਾਮ 'ਚ ਪਏ ਭਾਰੀ ਮੀਂਹ ਕਾਰਨ ਗੁਹਾਟੀ 'ਚ ਹੜ੍ਹ ਵਰਗੇ ਹਾਲਾਤ
. . .  about 1 hour ago
ਗੁਹਾਟੀ, 22 ਜੂਨ - ਆਸਾਮ 'ਚ ਅੱਜ ਪਏ ਭਾਰੀ ਮੀਂਹ ਕਾਰਨ ਗੁਹਾਟੀ 'ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਪਾਈਪਾਂ ਰਾਹੀਂ ਸ਼ਹਿਰ ਦਾ ਪਾਣੀ ਬਾਹਰ ਕੱਢਿਆ...
ਹਾਕੀ ਵਿਸ਼ਵ ਲੀਗ : ਮਲੇਸ਼ੀਆ ਨੇ ਭਾਰਤ ਨੂੰ 3-2 ਨਾਲ ਹਰਾਇਆ
. . .  about 2 hours ago
ਲੰਡਨ, 22 ਜੂਨ - ਇੱਥੇ ਹੋ ਰਹੀ ਹਾਕੀ ਵਿਸ਼ਵ ਲੀਗ ਦੇ ਦੂਸਰੇ ਕੁਆਰਟਰ ਫਾਈਨਲ 'ਚ ਮਲੇਸ਼ੀਆ ਨੇ ਭਾਰਤ...
ਹਾਕੀ ਵਿਸ਼ਵ ਲੀਗ : ਕੁਆਟਰ ਫਾਈਨਲ 'ਚ ਮਲੇਸ਼ੀਆ 3-2 ਨਾਲ ਅੱਗੇ
. . .  about 2 hours ago
ਲੁਟੇਰਿਆਂ ਵਿਗਿਆਨੀ ਤੋ ਖੋਈ ਕਰੇਟਾ ਗੱਡੀ
. . .  about 2 hours ago
ਕਰਨਾਲ, 22 ਜੂਨ (ਗੁਰਮੀਤ ਸਿੰਘ ਸੱਗੂ)-ਸੈਕਟਰ 12 ਸਥਿਤ ਮਿੰਨੀ ਸਕੱਤਰੇਤ ਦੇ ਸਾਹਮਣੇ ਸੁਪਰ ਮਾਲ ਦੀ ਪਾਰਕਿੰਗ ਤੋ ਇਕ ਵਿਗਿਆਨੀ ਤੋ ਤਿਨ ਲੁਟੇਰੇ ਦਿਨ ਦਿਹਾੜੇ ਇਕ ਕਰੇਟਾ ਕਾਰ ਖੋਹ ਕੇ ਫ਼ਰਾਰ ਹੋ ਗਏ। ਇਸ ਦੌਰਾਨ ਲੁਟੇਰਿਆਂ ਵੱਲੋਂ ਵਿਗਿਆਨੀ...
ਪਾਕਿਸਤਾਨ ਵੱਲੋਂ 4 ਭਾਰਤੀ ਕੈਦੀ ਰਿਹਾਅ
. . .  about 2 hours ago
ਅਟਾਰੀ, 22 ਜੂਨ (ਰੁਪਿੰਦਰਜੀਤ ਸਿੰਘ ਭਕਨਾ)- ਪਾਕਿਸਤਾਨ ਸਰਕਾਰ ਵੱਲੋਂ ਇਸਲਾਮਾਬਾਦ ਹਾਈ ਕੋਰਟ ਦੇ ਹੁਕਮਾਂ 'ਤੇ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ 'ਚ ਬੰਦ 4 ਭਾਰਤੀ ਕੈਦੀਆਂ ਨੂੰ ਅਟਾਰੀ-ਵਾਹਗਾ ਸਰਹੱਦ...
ਹਾਕੀ ਵਿਸ਼ਵ ਲੀਗ : ਭਾਰਤ-ਮਲੇਸ਼ੀਆ ਦੇ ਚੱਲ ਰਹੇ ਕੁਆਟਰ ਫਾਈਨਲ 'ਚ ਦੋਵੇਂ ਟੀਮਾਂ 2-2 ਨਾਲ ਬਰਾਬਰ
. . .  about 3 hours ago
ਅਫ਼ਗ਼ਾਨਿਸਤਾਨ ਤੇ ਆਇਰਲੈਂਡ ਆਈ.ਸੀ.ਸੀ.ਦੇ ਬਣੇ ਮੈਂਬਰ
. . .  about 3 hours ago
ਨਵੀਂ ਦਿੱਲੀ, 22 ਜੂਨ - ਆਈ.ਸੀ.ਸੀ.ਕੌਂਸਲ ਦੀ ਹੋਈ ਬੈਠਕ 'ਚ ਆਇਰਲੈਂਡ ਤੇ ਅਫ਼ਗ਼ਾਨਿਸਤਾਨ ਨੂੰ ਸਰਬਸੰਮਤੀ ਨਾਲ ਆਈ.ਸੀ.ਸੀ...
ਏ.ਡੀ.ਜੀ.ਪੀ. ਚੌਧਰੀ ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
. . .  about 3 hours ago
ਤਾਰਾਗੜ੍ਹ, 22 ਜੂਨ (ਸੋਨੂੰ ਮਹਾਜਨ)-ਸੁਰੱਖਿਆ ਏਜੰਸੀਆਂ ਵੱਲੋਂ ਬਮਿਆਲ ਸੈਕਟਰ ਰਾਹੀਂ ਕੁੱਝ ਅੱਤਵਾਦੀਆਂ ਦੇ ਪੰਜਾਬ ਅੰਦਰ ਦਾਖ਼ਲ ਹੋਣ ਦੇ ਅਲਰਟ ਕਾਰਨ ਅੱਜ ਸਹਾਇਕ ਡੀ.ਜੀ.ਪੀ. ਲਾਅ ਐਂਡ ਆਰਡਰ ਰੋਹਿਤ ਚੌਧਰੀ ਨੇ ਪੁਲਿਸ ਅਧਿਕਾਰੀਆਂ ਨਾਲ...
ਕੁਲਭੂਸ਼ਣ ਨੇ ਫਾਂਸੀ ਦੀ ਸਜਾ ਵਿਰੁੱਧ ਰਹਿਮ ਦੀ ਅਪੀਲ ਕੀਤੀ- ਪਾਕਿਸਤਾਨ
. . .  about 3 hours ago
ਪਾਕਿਸਤਾਨ ਨੇ ਕੁਲਭੂਸ਼ਣ ਯਾਦਵ ਦੇ ਕਬੂਲਨਾਮੇ ਦਾ ਦੂਸਰਾ ਵੀਡੀਉ ਕੀਤਾ ਜਾਰੀ
. . .  about 4 hours ago
ਸੀ.ਬੀ.ਐੱਸ.ਈ. +2 ਆਨਲਾਈਨ ਰੀ ਚੈਕਿੰਗ ਅਰਜ਼ੀਆਂ ਲਈ ਮਿਤੀ 27 ਜੂਨ ਤੱਕ ਵਧਾਈ
. . .  about 4 hours ago
ਪਾਕਿਸਤਾਨੀ ਹਮਲੇ 'ਚ 2 ਭਾਰਤੀ ਜਵਾਨ ਸ਼ਹੀਦ
. . .  about 4 hours ago
ਰਾਸ਼ਟਰਪਤੀ ਚੋਣਾ ਸੰਬੰਧੀ ਨਿਤਿਸ਼ ਨਾਲ ਕਰਾਂਗਾ ਗੱਲਬਾਤ- ਲਾਲੂ
. . .  about 4 hours ago
ਰਾਸ਼ਟਰਪਤੀ ਚੋਣ : 27 ਜੂਨ ਨੂੰ ਕਾਗ਼ਜ਼ ਦਾਖਲ ਕਰੇਗੀ ਮੀਰਾ ਕੁਮਾਰ
. . .  about 5 hours ago
ਸ਼੍ਰੋਮਣੀ ਕਮੇਟੀ ਵਿਧਾਨ ਸਭਾ 'ਚ ਹੋਈ ਦਸਤਾਰ ਬੇਅਦਬੀ ਦਾ ਮੁੱਦਾ ਵਿਚਾਰੇਗੀ- ਬਡੂੰਗਰ
. . .  about 6 hours ago
ਮੀਰਾ ਕੁਮਾਰ ਹੋਵੇਗੀ ਵਿਰੋਧੀ ਧਿਰ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ
. . .  about 6 hours ago
ਆਸਟ੍ਰੇਲੀਆ ਓਪਨ: ਮਲੇਸ਼ੀਆ ਦੀ ਸੋਨੀਆ ਚੀਹ ਨੂੰ ਹਰਾ ਕੇ ਸਾਇਨਾ ਨੇਹਵਾਲ ਕੁਆਰਟਰ ਫਾਈਨਲ
. . .  about 6 hours ago
26 ਜੂਨ ਤੋਂ ਬਾਅਦ ਉੱਤਰ ਭਾਰਤ 'ਚ ਭਾਰੀ ਮੀਂਹ ਦੀ ਸੰਭਾਵਨਾ
. . .  about 6 hours ago
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਵਿਰੋਧੀ ਧਿਰ ਦੀ ਬੈਠਕ 'ਚ ਪਹੁੰਚੇ
. . .  about 7 hours ago
ਘੁਸਪੈਠ ਦੀ ਕੋਸ਼ਿਸ਼ ਨਾਕਾਮ, 2 ਅੱਤਵਾਦੀ ਢੇਰ
. . .  about 7 hours ago
ਪਾਕਿ ਵੱਲੋਂ ਮੁੜ ਜੰਗਬੰਦੀ ਦੀ ਉਲੰਘਣਾ
. . .  about 7 hours ago
ਸਾਬਕਾ ਮੁੱਖ ਮੰਤਰੀ ਜ਼ਖਮੀ ਹੋਏ ਆਪ ਵਿਧਾਇਕਾ ਨੂੰ ਹਸਪਤਾਲ 'ਚ ਗਏ ਮਿਲਣ
. . .  about 7 hours ago
ਇਸਲਾਮਿਕ ਸਟੇਟ ਨੇ ਇਤਿਹਾਸਕ ਮਸਜਿਦ ਨੂੰ ਉਡਾਇਆ
. . .  about 8 hours ago
ਅਫ਼ਗ਼ਾਨਿਸਤਾਨ 'ਚ ਆਤਮਘਾਤੀ ਹਮਲਾ, 24 ਮੌਤਾਂ
. . .  about 9 hours ago
ਵਿਸ਼ਵ ਹਾਕੀ ਲੀਗ ਸੈਮੀਫਾਈਨਲ 'ਚ ਅੱਜ ਭਾਰਤ ਤੇ ਮਲੇਸ਼ੀਆ ਦਾ ਹੋਵੇਗਾ ਮੁਕਾਬਲਾ
. . .  about 9 hours ago
ਪਾਕਿਸਤਾਨ ਹੀ ਚਲੇ ਜਾਣ ਉਨ੍ਹਾਂ ਲਈ ਜਸ਼ਨ ਮਨਾਉਣ ਵਾਲੇ - ਘੱਟ ਗਿਣਤੀ ਕਮਿਸ਼ਨਰ
. . .  about 10 hours ago
ਮੋਗਾ ਵਿਖੇ ਡਾਕਟਰ 'ਤੇ ਹਮਲਾ, ਕਾਰ ਖੋਹੀ, ਹਾਲਤ ਗੰਭੀਰ
. . .  about 10 hours ago
ਆਪ ਵਿਧਾਇਕਾ ਵੀ ਹੋਈ ਜ਼ਖਮੀ, ਹਸਪਤਾਲ ਲਿਜਾਇਆ ਗਿਆ
. . .  about 10 hours ago
ਸਪੀਕਰ ਨੇ ਅਕਾਲੀ ਦਲ ਤੇ ਭਾਜਪਾ ਮੈਂਬਰਾਂ ਨੂੰ ਵੀ ਸਦਨ ਤੋਂ ਬਾਹਰ ਨਿਕਲਣ ਦਾ ਦਿੱਤਾ ਹੁਕਮ
. . .  about 11 hours ago
ਵਿਧਾਨ ਸਭਾ ਹੰਗਾਮਾ : ਕਾਂਗਰਸ ਸਿੱਖ ਮਰਿਆਦਾ ਦਾ ਸਨਮਾਨ ਨਹੀਂ ਕਰਦੀ - ਸੁਖਬੀਰ ਬਾਦਲ
. . .  about 11 hours ago
ਵਿਧਾਨ ਸਭਾ 'ਚ ਹੰਗਾਮੇ ਦੌਰਾਨ ਆਪ ਵਿਧਾਇਕ ਦੀ ਉਤਰੀ ਦਸਤਾਰ
. . .  about 11 hours ago
ਪੰਜਾਬ ਵਿਧਾਨ ਸਭਾ ਵਿਚੋਂ ਸਾਰੇ ਆਪ ਵਿਧਾਇਕਾਂ ਨੂੰ ਜ਼ਬਰਦਸਤੀ ਕੱਢਿਆ ਬਾਹਰ
. . .  about 11 hours ago
ਅਟਲ ਬਿਹਾਰੀ ਵਾਜਪਾਈ ਨੂੰ ਮਿਲੇ ਰਾਮਨਾਥ ਕੋਵਿੰਦ
. . .  about 12 hours ago
ਕਸ਼ਮੀਰ 'ਚ ਬੀਤੇ 24 ਘੰਟਿਆਂ 'ਚ ਚਾਰ ਅਪਰੇਸ਼ਨ, ਪੰਜ ਅੱਤਵਾਦੀ ਹਲਾਕ
. . .  about 12 hours ago
ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸਬੰਧੀ ਸੋਨੀਆ ਗਾਂਧੀ ਨੇ ਬੁਲਾਈ ਬੈਠਕ
. . .  about 13 hours ago
ਵਿਰਾਟ ਕੋਹਲੀ ਖੁਦ ਹੀ ਕੋਚ ਚੁਣ ਲੈਣ, ਬਾਕੀਆਂ ਦੀ ਕੀ ਲੋੜ - ਸੁਨੀਲ ਗਾਵਸਕਰ
. . .  about 13 hours ago
ਵਿਰੋਧੀ ਧਿਰ ਖੜਾ ਕਰੇਗਾ ਆਪਣਾ ਰਾਸ਼ਟਰਪਤੀ ਉਮੀਦਵਾਰ - ਸੀਤਾਰਾਮ ਯੇਚੁਰੀ
. . .  about 14 hours ago
ਅਰਸ਼ਦ ਵਾਰਸੀ ਦੇ ਘਰ ਚੱਲਿਆ ਬੁਲਡੋਜ਼ਰ
. . .  about 15 hours ago
ਮੁੱਠਭੇੜ 'ਚ ਤਿੰਨ ਅੱਤਵਾਦੀ ਢੇਰ
. . .  about 15 hours ago
ਜ਼ਮੀਨੀ ਵਿਵਾਦ 'ਚ ਚਲੀ ਗੋਲੀ 'ਚ 6 ਜ਼ਖ਼ਮੀ
. . .  about 1 hour ago
ਹਿੰਦੂ ਅੱਤਵਾਦੀ ਨਹੀ ਹੋ ਸਕਦਾ - ਅਨਿਲ ਵਿਜ
. . .  1 day ago
ਯੋਗ ਸਿਰਫ਼ ਭਾਰਤ ਲਈ ਨਹੀ, ਪੂਰੀ ਦੁਨੀਆ ਲਈ ਹੈ - ਸੁਸ਼ਮਾ ਸਵਰਾਜ
. . .  1 day ago
ਰਾਸ਼ਟਰਪਤੀ ਚੋਣ 'ਤੇ ਵਿਰੋਧੀ ਧਿਰ ਦੀ ਮੀਟਿੰਗ 'ਚ ਸ਼ਾਮਲ ਨਹੀ ਹੋਵੇਗਾ ਜੇ.ਡੀ.ਯੂ - ਕੇ.ਸੀ.ਤਿਆਗੀ
. . .  1 day ago
ਤੇਜੱਸਵੀ ਯਾਦਵ ਨੂੰ ਬਰਖ਼ਾਸਤ ਕੀਤਾ ਜਾਵੇ - ਸੁਸ਼ੀਲ ਮੋਦੀ
. . .  1 day ago
ਨਵੇਂ ਕੋਚ ਦਾ ਕਾਰਜਕਾਲ 2019 ਦੇ ਵਿਸ਼ਵ ਕੱਪ ਤੱਕ ਹੋਵੇਗਾ - ਸੀ.ਕੇ ਖੰਨਾ
. . .  1 day ago
ਰਾਸ਼ਟਰਪਤੀ ਚੋਣ ਨੂੰ ਲੈ ਕੇ ਵਿਰੋਧੀ ਧਿਰ ਦੀ ਮੀਟਿੰਗ 'ਚ ਹਿੱਸਾ ਨਹੀ ਲਏਗੀ ਮਮਤਾ ਬੈਨਰਜੀ
. . .  1 day ago
ਦਿੱਲੀ ਤੇ ਐਨ.ਸੀ.ਆਰ 'ਚ 6-7 ਅੱਤਵਾਦੀਆਂ ਦੇ ਵੜਨ ਦੀ ਖ਼ਬਰ
. . .  1 day ago
ਝਾਰਖੰਡ : ਪੁਲਿਸ ਵੱਲੋਂ 2 ਆਈ.ਈ.ਡੀਜ਼ ਡੰਪ ਤੇ ਹਥਿਆਰ ਬਰਾਮਦ
. . .  1 day ago
ਟੀਮ ਇੰਡੀਆ ਨੂੰ ਸ੍ਰੀਲੰਕਾ ਦੌਰੇ ਤੋਂ ਪਹਿਲਾ ਮਿਲ ਜਾਵੇਗਾ ਨਵਾਂ ਕੋਚ
. . .  1 day ago
ਨਵੀਂ ਦਿੱਲੀ : ਆਮਦਨ ਕਰ ਵਿਭਾਗ ਦੇ ਦਫ਼ਤਰ ਤੋਂ ਬਾਹਰ ਆਈ ਮੀਸਾ ਭਾਰਤੀ
. . .  1 day ago
ਬੈਂਗਲੁਰੂ : 70 ਕਰੋੜ ਦੀ ਤੁਰਕੀ ਦੀ ਕਰੰਸੀ ਬਰਾਮਦ, 4 ਗ੍ਰਿਫ਼ਤਾਰ
. . .  1 day ago
ਸਰਕਾਰ ਵੱਲੋਂ ਬੈਂਕਾਂ ਤੇ ਡਾਕਖ਼ਾਨਿਆਂ ਨੂੰ ਆਰ.ਬੀ.ਆਈ ਤੋਂ 500-1000 ਦੇ ਪੁਰਾਣੇ ਨੋਟ ਬਦਲਣ ਦੀ ਇਜਾਜ਼ਤ
. . .  1 day ago
ਆਸ਼ੀਸ਼ ਖੇਤਾਨ ਕੇਜਰੀਵਾਲ ਦੇ ਸਲਾਹਕਾਰ ਨਿਯੁਕਤ
. . .  1 day ago
ਸਲੰਡਰ ਫਟਣ ਕਾਰਨ ਤਿੰਨ ਮੌਤਾਂ
. . .  1 day ago
ਮੋਦੀ ਨਾਲ ਯੋਗਾ ਕਰਨ ਮਗਰੋਂ ਲੋਕਾਂ ਨੇ ਭਾਰਤ ਦੀ ਪੇਸ਼ ਕੀਤੀ ਇਕ ਹੋਰ ਤਸਵੀਰ, ਲੁੱਟੇ ਮੈਟ, ਸਨੈਕਸ,ਪਾਣੀ ਪਿੱਛੇ ਲੜਾਈ, 60 ਬੱਚੇ ਵੀ ਬਿਮਾਰ
. . .  1 day ago
ਯੋਗਾ ਸਟੇਜ 'ਤੇ ਮੌਜੂਦ ਹੋਣ ਦੇ ਬਾਵਜੂਦ ਕਿਰਨ ਖੇਰ ਵਲੋਂ ਯੋਗਾ ਨਾ ਕਰਨਾ ਬਣਿਆ ਚਰਚਾ ਦਾ ਵਿਸ਼ਾ
. . .  1 day ago
ਜ਼ਹਿਰੀਲੀ ਦਵਾਈ ਪੀ ਕੇ ਕਿਸਾਨ ਨੇ ਕੀਤੀ ਆਤਮ ਹੱਤਿਆ
. . .  1 day ago
ਆਪਣੀ ਜ਼ਿੰਮੇਵਾਰੀ ਨਿਭਾਉਣ 'ਚ ਅਸਫਲ ਹੋਈ ਦਿੱਲੀ ਸਰਕਾਰ ਤੇ ਐਮ.ਸੀ.ਡੀ. - ਹਾਈਕੋਰਟ
. . .  1 day ago
ਰਾਮਨਾਥ ਕੋਵਿੰਦ ਦਾ ਸਮਰਥਨ ਕਰੇਗੀ ਜੇ.ਡੀ.ਯੂ
. . .  1 day ago
ਫਾਈਨਲ ਤੋਂ ਪਹਿਲਾ ਕੋਹਲੀ ਨੇ ਕੁੰਬਲੇ ਨਾਲ ਕੀਤਾ ਝਗੜਾ - ਮੀਡੀਆ ਰਿਪੋਰਟਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਹਾੜ ਸੰਮਤ 549
ਿਵਚਾਰ ਪ੍ਰਵਾਹ: ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ। -ਕੰਫਿਊਸ਼ੀਅਸ
  •     Confirm Target Language  

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਯੋਗ ਮੁਆਵਜ਼ਾ ਨਾ ਮਿਲਣ ਕਾਰਨ ਦੁਕਾਨਦਾਰਾਂ ਤੇ ਮਕਾਨ ਮਾਲਕਾਂ 'ਚ ਭਾਰੀ ਰੋਸ

ਮਖੂ, 18 ਜੂਨ (ਵਰਿੰਦਰ ਮਨਚੰਦਾ)-ਨੈਸ਼ਨਲ ਹਾਈਵੇ ਐਨ. ਐੱਚ-15 'ਤੇ ਬਣ ਰਹੀ ਚਹੰੁ ਮਾਰਗੀ ਸੜਕ ਵਿਚ ਆਉਂਦੀਆਂ ਦੁਕਾਨਾਂ ਅਤੇ ਮਕਾਨਾਂ ਦਾ ਲੈਣ ਲਈ ਜ਼ੀਰਾ ਰੋਡ ਮਖੂ ਨਿਵਾਸੀ ਪਿਛਲੇ ਦੋ ਸਾਲਾਂ ਤੋਂ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ, ਪਰ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਨਹੀਂ ਮਿਲ ਰਿਹਾ | ਇਸ ਸਬੰਧ ਵਿਚ ਦੁਕਾਨਦਾਰਾਂ ਦਾ ਵਫ਼ਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਾਣਾ ਮੰਡੀ ਮਖੂ ਵਿਖੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਮਿਲਿਆ ਸੀ, ਉਸ ਵਕਤ ਸੁਖਬੀਰ ਸਿੰਘ ਬਾਦਲ ਨੇ ਦੁਕਾਨਦਾਰਾਂ ਅਤੇ ਮਕਾਨ ਮਾਲਕਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਨ੍ਹਾਂ ਦਾ ਬਣਦਾ ਹੱਕ ਦਿਵਾਇਆ ਜਾਵੇਗਾ, ਪਰ ਸਰਕਾਰੀ ਦਰਬਾਰੇ ਇਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ | ਹੁਣ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ 'ਤੇ ਇੱਕ ਵਾਰ ਫਿਰ ਦੁਕਾਨਦਾਰਾਂ ਅਤੇ ਮਕਾਨ ਮਾਲਕਾਂ ਨੂੰ ਉਮੀਦ ਹੋਈ ਹੈ ਕਿ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਜ਼ਰੂਰ ਮਿਲੇਗਾ | ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸੱਭਿਆਰਚਕ ਮੰਤਰੀ ਨਵਜੋਤ ਸਿੰਘ ਸਿੱਧੂ ਜਦ ਦਾਣਾ ਮੰਡੀ ਮਖੂ ਵਿਖੇ ਕਾਂਗਰਸ ਕਮੇਟੀ ਬਲਾਕ ਮਖੂ ਪ੍ਰਧਾਨ ਮਹਿੰਦਰ ਮਦਾਨ ਦੇ ਦਫ਼ਤਰ ਵਿਖੇ ਆਏ ਤਾਂ ਦੁਕਾਨਦਾਰਾਂ ਦਾ ਵਫ਼ਦ ਜਿਨ੍ਹਾਂ ਵਿਚ ਜਗੀਰ ਸਿੰਘ ਮੱਲ੍ਹੀ, ਹਰਪ੍ਰੀਤ ਸਿੰਘ ਗੋਰਾ, ਰਣਜੀਤ ਸਿੰਘ ਰਾਣਾ ਬਾਹਰ ਵਾਲੀ, ਰਮਨ ਕੱਕੜ, ਅਸ਼ਵਨੀ ਮਨਚੰਦਾ ਨੇ ਵਿਧਾਨ ਸਭਾ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਜਥੇ: ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ, ਵਿਜੇ ਕਾਲੜਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਬਲਾਕ ਪ੍ਰਧਾਨ ਮਹਿੰਦਰ ਮਦਾਨ ਦੀ ਅਗਵਾਈ 'ਚ ਨਵਜੋਤ ਸਿੰਘ ਸਿੱਧੂ ਨੂੰ ਮਿਲਿਆ ਅਤੇ ਦੱਸਿਆ ਕਿ ਬੀ ਐਾਡ ਆਰ ਵਿਭਾਗ ਵੱਲੋਂ 2014 ਵਿਚ ਸੜਕ ਦੀ ਪੈਮਾਇਸ਼ 100 ਫੁੱਟ ਦੀ ਥਾਂ 150 ਫੁੱਟ ਦਿਖਾਈ ਗਈ ਸੀ, ਜੋ ਕਿ ਗ਼ਲਤ ਸੀ | ਇਸ ਜਗ੍ਹਾ ਦਾ ਲੋਕਾਂ ਕੋਲ ਮਾਲਕੀ ਹੱਕ ਮੌਜੂਦ ਹਨ, ਪ੍ਰੰਤੂ ਤਕਰੀਬਨ 50 ਸਾਲ ਤੋਂ ਸੜਕ ਦੇ ਦੋਨਾ ਪਾਸੇ ਦੁਕਾਨਾਂ, ਮਕਾਨ, ਵਰਕਸ਼ਾਪ ਆਦਿ ਮੌਜੂਦ ਹਨ ਅਤੇ ਸ਼ਹਿਰ ਨੂੰ ਸਰਵੇ ਵਿਚ ਕਮਰਸ਼ੀਅਲ ਨਹੀਂ ਦਿਖਾਇਆ ਗਿਆ, ਜਦਕਿ ਸਾਰੇ ਸ਼ਹਿਰ ਵਿਚ ਸੜਕ ਨਾਲ ਲੋਕਾਂ ਕੋਲ ਆਪਣੀ ਆਪਣੀ ਮਾਲਕੀ ਹੱਦਬੰਦੀ ਕਵਰ ਕੀਤੀ ਹੈ, ਪਰ ਮੁਆਵਜ਼ਾ 150 ਫੁੱਟ ਸੜਕ ਨੂੰ ਛੱਡ ਕੇ ਮੁਸਤਰਕੇ ਖਾਤੇ ਵਿਚ ਵੰਡਿਆ ਜਾ ਰਿਹਾ ਹੈ, ਪੰਜ ਸਾਲ ਪਹਿਲਾਂ 2012 ਵਿਚ ਨਗਰ ਪੰਚਾਇਤ ਮਖੂ ਦਫ਼ਤਰ ਵੱਲੋਂ ਇੱਕ ਗ਼ਲਤ ਨੋਟਿਸ ਅਨੁਸਾਰ ਪਹਿਲਾਂ ਹੀ ਸੜਕ ਨਾਲ ਰਹਿੰਦੇ ਲੋਕ ਪਲੂਸ਼ਨ ਐਕਟ ਮੁਤਾਬਿਕ 33 ਫੁੱਟ ਦੋਵਾਂ ਪਾਸੇ ਆਪਣੀ ਮਾਲਕੀ ਦੁਕਾਨਾਂ ਨੂੰ ਪਿੱਛੇ ਕਰਕੇ ਪਾਰਕਿੰਗ ਛੱਡ ਚੁੱਕੇ ਹਨ ਅਤੇ ਉਨ੍ਹਾਂ ਨੂੰ ਮਲਬਾ, ਇਮਾਰਤ, ਜ਼ਮੀਨ ਦਾ ਮੁਆਵਜ਼ਾ ਵੀ ਨਹੀਂ ਦਵਾਇਆ ਗਿਆ, ਜਦਕਿ ਜ਼ਿਲ੍ਹਾ ਅੰਮਿ੍ਤਸਰ, ਤਰਨ ਤਾਰਨ ਸੜਕ ਨਾਲ ਵੱਸਦੀਆ ਦੁਕਾਨਾਂ, ਮਕਾਨਾਂ ਆਦਿ ਦਾ ਮੁਆਵਜ਼ਾ ਵਾਜਬ ਤੇ ਸਤੁੰਸਟ ਰੇਟਾਂ ਨਾਲ ਦਿੱਤਾ ਗਿਆ ਹੈ | ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਦੁਕਾਨਦਾਰਾਂ ਅਤੇ ਮਕਾਨ ਮਾਲਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦਾ ਬਣਦਾ ਹੱਕ ਦਿਵਾਇਆ ਜਾਵੇਗਾ |

ਪੰਜਾਬ ਰਾਜ ਗੋਦਾਮ ਨਿਗਮ ਇੰਪਲਾਈਜ਼ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ

ਜ਼ੀਰਾ, 18 ਜੂਨ (ਮਨਜੀਤ ਸਿੰਘ ਢਿੱਲੋਂ)-ਪੰਜਾਬ ਰਾਜ ਗੋਦਾਮ ਨਿਗਮ ਕਲਾਸ ਫੋਰਥ ਇੰਪਲਾਈਜ਼ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਜਨ-ਕਲਿਆਣ ਭਵਨ ਜ਼ੀਰਾ 'ਚ ਪੰਜਾਬ ਪ੍ਰਧਾਨ ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਸਾਂਝਾ ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ ...

ਪੂਰੀ ਖ਼ਬਰ »

ਏ. ਐੱਸ. ਆਈ. ਸੁਰਿੰਦਰ ਕੁਮਾਰ ਨਿਖੰਜ਼ ਨਵੇਂ ਚੌਕੀ ਮੁੱਖੀ ਨਿਯੁਕਤ

ਮੰਡੀ ਲਾਧੂਕਾ 18 ਜੂਨ (ਰਾਕੇਸ਼ ਛਾਬੜਾ)-ਏ. ਐੱਸ. ਆਈ ਸੁਰਿੰਦਰ ਕੁਮਾਰ ਨਿਖੰਜ਼ ਨੂੰ ਨਵਾਂ ਚੌਕੀ ਮੁੱਖੀ ਨਿਯੁਕਤ ਕੀਤਾ ਗਿਆ ਹੈ ਉਹ ਸੀ ਆਈ ਏ ਸਟਾਫ਼ ਫਾਜਿਲਕਾ ਤੋ ਤਬਦੀਲ ਹੋ ਕੇ ਆਏ ਹਨ ਉਨਾਂ ਤੋ ਪਹਿਲਾ ਨਿਯੁਕਤ ਏ ਆਈ ਆਈ ਓਮ ਪ੍ਰਕਾਸ਼ ਬਜਾਜ ਨੂੰ ਥਾਣਾ ਸਦਰ ਫਾਜਿਲਕਾ ...

ਪੂਰੀ ਖ਼ਬਰ »

ਨਜਾਇਜ਼ ਸ਼ਰਾਬ ਸਮੇਤ ਗਿ੍ਫਤਾਰ

ਫ਼ਾਜ਼ਿਲਕਾ, 18 ਜੂਨ(ਦਵਿੰਦਰ ਪਾਲ ਸਿੰਘ)-ਥਾਣਾ ਅਰਨੀਵਾਲਾ ਪੁਲਿਸ ਨੇ ਨਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗਿ੍ਫਤਾਰ ਕੀਤਾ ਹੈ | ਐੱਚ.ਸੀ. ਸੁਖਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਪਿੰਡ ਅਲਿਆਣਾ ਨੇੜੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੇ ਗਸ਼ਤ ਦੌਰਾਨ ਸਾਢੇ 9 ...

ਪੂਰੀ ਖ਼ਬਰ »

ਚੋਰੀ ਕਣਕ ਦੀ ਫਸਲ ਕੱਟਣ ਤੇ 3 ਲੋਕਾਂ 'ਤੇ ਮਾਮਲਾ ਦਰਜ

ਜਲਾਲਾਬਾਦ, 18 ਜੂਨ (ਕਰਨ ਚੁਚਰਾ)-ਸਦਰ ਥਾਣਾ ਪੁਲਿਸ ਨੇ ਚੋਰੀ ਕਣਕ ਦੀ ਫਸਲ ਕੱਟਣ ਵਾਲੇ 3 ਦੋਸ਼ੀਆਾ ਉੱਤੇ ਪਰਚਾ ਦਰਜ ਕੀਤਾ ਹੈ | ਜਾਾਚ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਤਨਾਮ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਲੱਧੂਵਾਲਾ ਉਤਾੜ ਨੇ ਸ਼ਿਕਾਇਤ ਦਰਜ ...

ਪੂਰੀ ਖ਼ਬਰ »

ਮਾਰਕੁਟਾਈ ਕਰਨ 'ਤੇ ਚਾਰ ਵਿਰੁੱਧ ਮਾਮਲਾ ਦਰਜ

ਫ਼ਾਜ਼ਿਲਕਾ, 18 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਿਟੀ ਪੁਲਿਸ ਨੇ ਮਾਰਕੁੱਟ ਦੇ ਮਾਮਲੇ ਵਿਚ ਚਾਰ ਜਣਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਸਾਹਿਬ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਮਾਧਵ ਨਗਰੀ ਫ਼ਾਜ਼ਿਲਕਾ ਨੇ ...

ਪੂਰੀ ਖ਼ਬਰ »

ਨਾਨ-ਕਮਰਸ਼ੀਅਲ ਵਾਹਨਾਂ ਦੀ ਰਜਿਸਟਰੇਸ਼ਨ ਦਾ ਕੰਮ ਮੁੜ ਐੱਸ.ਡੀ.ਐੱਮ. ਦਫ਼ਤਰਾਂ ਨੂੰ ਮਿਲਿਆ

ਜ਼ੀਰਾ, 18 ਜੂਨ (ਮਨਜੀਤ ਸਿੰਘ ਢਿੱਲੋਂ)-ਸਰਕਾਰੀ ਦਫ਼ਤਰਾਂ ਦੀ ਖ਼ੱਜਲ-ਖ਼ੁਆਰੀ ਨਿਪਟਾਉਣ ਅਤੇ ਆਮ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਨਾਨ-ਕਮਰਸ਼ੀਅਲ ਵਾਹਨਾਂ ਦੀ ਰਜਿਸਟਰੇਸ਼ਨ ਦਾ ਕੰਮ ਸਬ-ਡਵੀਜ਼ਨ ਪੱਧਰ 'ਤੇ ਐੱਸ. ਡੀ. ਐੱਮ. ...

ਪੂਰੀ ਖ਼ਬਰ »

ਨਾਬਾਲਿਗਾ ਨੂੰ ਭਜਾਉਣ ਵਾਲੇ 2 ਦੋਸ਼ੀਆਾ 'ਤੇ ਮਾਮਲਾ ਦਰਜ਼

ਜਲਾਲਾਬਾਦ, 18 ਜੂਨ (ਕਰਨ ਚੁਚਰਾ)-ਸਦਰ ਥਾਣਾ ਪੁਲਿਸ ਨੇ ਵਿਆਹ ਕਰਵਾਉਣ ਦੀ ਨੀਅਤ ਨਾਲ ਨਾਬਾਲਿਗਾ ਨੂੰ ਭਜਾਉਣ ਵਾਲੇ 2 ਦੋਸ਼ੀਆਾ 'ਤੇ ਮਾਮਲਾ ਦਰਜ ਕੀਤਾ ਹੈ | ਜਾਾਚ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜੱਗਾ ਸਿੰਘ ਪੁੱਤਰ ਰਾਜ ਸਿੰਘ ਵਾਸੀ ...

ਪੂਰੀ ਖ਼ਬਰ »

ਟਰਾਂਸਫ਼ਾਰਮਰ 'ਚੋਂ 50 ਲੀਟਰ ਤੇਲ ਚੋਰੀ

ਮੋਗਾ, 18 ਜੂਨ (ਸ਼ਿੰਦਰ ਸਿੰਘ ਭੁਪਾਲ)-ਨਿਰਮਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਜੋਗੇਵਾਲਾ ਦੇ ਖੇਤ ਵਿਚ ਲੱਗੇ ਬਿਜਲੀ ਦੇ ਟਰਾਂਸਫਾਰਮਰ 'ਚੋਂ 50 ਲੀਟਰ ਤੇਲ 13 ਜੂਨ ਦੀ ਰਾਤ ਨੂੰ ਚੋਰੀ ਹੋਣ ਦੀ ਖ਼ਬਰ ਹੈ | ਇਸ ਸਬੰਧ ਵਿਚ ਨਿਰਮਲ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਹੌਲਦਾਰ ...

ਪੂਰੀ ਖ਼ਬਰ »

ਅਦਾਰਾ ਲੋਹਮਣੀ ਨੇ ਔਲਖ ਅਤੇ ਰਾਮੂੰਵਾਲੀਆ ਦੀ ਮੌਤ 'ਤੇ ਦੁੱਖ ਪ੍ਰਗਟਾਇਆ

ਮੋਗਾ, 18 ਜੂਨ (ਸ਼ਿੰਦਰ ਸਿੰਘ ਭੁਪਾਲ)-ਅੰਤਰ-ਰਾਸ਼ਟਰੀ ਲੇਖਕ ਪਾਠਕ ਮੰਚ ਅਦਾਰਾ ਲੋਹਮਣੀ ਦੇ ਸੰਪਾਦਕੀ ਮੰਡਲ ਦੀ ਇਕ ਵਿਸ਼ੇਸ਼ ਮੀਟਿੰਗ ਨਿਰਮਲਜੀਤ ਕੌਰ ਦੀ ਪ੍ਰਧਾਨਗੀ ਹੇਠ ਉਨ੍ਹਾ ਦੇ ਗ੍ਰਹਿ ਅੰਮਿ੍ਤਸਰ ਰੋਡ ਮੋਗਾ ਵਿਖੇ ਹੋਈ | ਮੀਟਿੰਗ ਦੌਰਾਨ ਇਕ ਸ਼ੌਕ ਮਤੇ ...

ਪੂਰੀ ਖ਼ਬਰ »

ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪ੍ਰਧਾਨ ਬਲਦੇਵ ਸਿੰਘ ਨਾਲ ਕੀਤਾ ਦੁੱਖ ਸਾਂਝਾ

ਬੱਧਨੀ ਕਲਾਂ, 18 ਜੂਨ (ਸੰਜੀਵ ਕੋਛੜ)-ਨਗਰ ਪੰਚਾਇਤ ਬੱਧਨੀ ਕਲਾਂ ਦੇ ਪ੍ਰਧਾਨ ਬਲਦੇਵ ਸਿੰਘ ਧਾਲੀਵਾਲ ਦੀ ਧਰਮ ਪਤਨੀ ਬੀਬੀ ਹਰਦੀਪ ਕੌਰ ਜੋ ਕਿ ਬੀਤੇ ਦਿਨੀਂ ਅਚਾਨਕ ਸਦੀਵੀਂ ਵਿਛੋੜਾ ਦੇ ਗਏ ਸਨ | ਉਨ੍ਹਾਂ ਦੀ ਹੋਈ ਬੇਵਕਤੀ ਮੌਤ 'ਤੇ ਦੁੱਖ ਦੀ ਘੜੀ 'ਚ ਪਹੁੰਚੇ ਹਲਕਾ ...

ਪੂਰੀ ਖ਼ਬਰ »

ਦਰੱਖ਼ਤ ਨਾਲ ਮੋਟਰਸਾਈਕਲ ਟਕਰਾਉਣ ਨਾਲ ਇਕ ਨੌਜਵਾਨ ਦੀ ਮੌਤ

ਬਾਘਾ ਪੁਰਾਣਾ, 18 ਜੂਨ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਨੇੜੇ ਇਕ ਮੋਟਰਸਾਈਕਲ ਦਰੱਖ਼ਤ ਨਾਲ ਟਕਰਾਉਣ ਨਾਲ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਮੁਤਾਬਿਕ ਇਕ ਨੌਜਵਾਨ ਲੜਕਾ ਆਪਣੇ ਪਲਸਰ ਮੋਟਰਸਾਈਕਲ ਉੱਪਰ ਬਾਘਾ ਪੁਰਾਣਾ ਤੋਂ ...

ਪੂਰੀ ਖ਼ਬਰ »

ਕਬਜ਼ੇ ਦੀ ਨੀਅਤ ਨਾਲ ਝੋਨਾ ਵਾਹਿਆ

ਮੋਗਾ, 18 ਜੂਨ (ਸ਼ਿੰਦਰ ਸਿੰਘ ਭੁਪਾਲ)-ਜਗਜੀਤ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਘੱਲ ਕਲਾਂ ਨੇ ਥਾਣਾ ਸਦਰ ਮੋਗਾ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਹਰਦੇਵ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਗੁਰਸਿਮਰਨ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਘੱਲ ਕਲਾਂ ਨੇ ਹਮਮਸ਼ਵਰਾ ਹੋ ...

ਪੂਰੀ ਖ਼ਬਰ »

ਮੰਦਰ ਪਿੰਡ ਦੇ ਮਜ਼ਦੂਰ ਦੀ ਕਰੰਟ ਲੱਗਣ ਨਾਲ ਹੋਈ ਮੌਤ

ਫਤਹਿਗੜ੍ਹ ਪੰਜਤੂਰ, 18 ਜੂਨ (ਜਸਵਿੰਦਰ ਸਿੰਘ)-ਪਿੰਡ ਮੰਦਰ ਦੇ ਇਕ ਨੌਜਵਾਨ ਮਜ਼ਦੂਰ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੇ ਪਿਤਾ ਵੀਰ ਸਿੰਘ ਪਿੰਡ ਮੰਦਰ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੇਰਾ ਬੇਟਾ ...

ਪੂਰੀ ਖ਼ਬਰ »

ਮੰਦਰ ਪਿੰਡ ਦੇ ਮਜ਼ਦੂਰ ਦੀ ਕਰੰਟ ਲੱਗਣ ਨਾਲ ਹੋਈ ਮੌਤ

ਫਤਹਿਗੜ੍ਹ ਪੰਜਤੂਰ, 18 ਜੂਨ (ਜਸਵਿੰਦਰ ਸਿੰਘ)-ਪਿੰਡ ਮੰਦਰ ਦੇ ਇਕ ਨੌਜਵਾਨ ਮਜ਼ਦੂਰ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੇ ਪਿਤਾ ਵੀਰ ਸਿੰਘ ਪਿੰਡ ਮੰਦਰ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੇਰਾ ਬੇਟਾ ...

ਪੂਰੀ ਖ਼ਬਰ »

ਝੋਕ ਹਰੀ ਹਰ ਗੁਰਦੁਆਰਾ ਸਾਹਿਬ 'ਚ ਬੂਟਾ ਲਗਾ ਕੇ ਲਾਡੀ ਗਹਿਰੀ ਵੱਲੋਂ ਰੱੁਖ ਲਗਾਓ ਮੁਹਿੰਮ ਦੀ ਸ਼ੁਰੂਆਤ

ਫ਼ਿਰੋਜ਼ਪੁਰ, 18 ਜੂਨ (ਜਸਵਿੰਦਰ ਸਿੰਘ ਸੰਧੂ)-ਫ਼ਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਅੰਦਰ ਹਜ਼ਾਰਾਂ ਬੂਟੇ ਲਗਾ ਕੇ ਹਲਕੇ ਨੂੰ ਹਰਿਆ-ਭਰਿਆ ਕਰ ਸ਼ੱੁਧ ਵਾਤਾਵਰਨ ਸਿਰਜਣ ਲਈ ਵਿਧਾਇਕ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਨੇ ਰੱੁਖ ਲਗਾਓ ...

ਪੂਰੀ ਖ਼ਬਰ »

ਸੜਕ ਠੀਕ ਨਾ ਬਣਨ 'ਤੇ ਲੋਕਾਂ ਨੂੰ ਰੌਲਾ ਪਾਉਣਾ ਪਿਆ ਮਹਿੰਗਾ

ਬਾਘਾ ਪੁਰਾਣਾ, 18 ਜੂਨ (ਬਲਰਾਜ ਸਿੰਗਲਾ)-ਪਿਛਲੀ ਗਠਬੰਧਨ ਦੀ ਬਾਦਲ ਸਰਕਾਰ ਵੱਲੋਂ ਚੋਣ ਵਰ੍ਹਾ ਹੋਣ ਕਰਕੇ ਵੱਡੇ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਗਏ ਜਿਸ ਤਹਿਤ ਬਾਘਾ ਪੁਰਾਣਾ ਸ਼ਹਿਰ ਅੰਦਰ ਦੀ ਸੜਕਾਂ ਗਲੀਆਂ-ਨਾਲੀਆਂ ਬਣਾਉਣ ਦਾ ਕੰਮ ਵੱਡੇ ਪੱਧਰ 'ਤੇ ਕੀਤਾ ਗਿਆ ਪਰ ...

ਪੂਰੀ ਖ਼ਬਰ »

ਨਸ਼ੇ ਦੇ ਖ਼ਾਤਮੇ ਲਈ ਡੀ.ਐਸ.ਪੀ. ਜਤਿੰਦਰ ਸਿੰਘ ਨੇ ਬੁੱਕਣਵਾਲਾ ਵਾਸੀਆਂ ਨਾਲ ਕੀਤੀ ਮੀਟਿੰਗ

ਮੋਗਾ, 18 ਜੂਨ (ਗੁਰਤੇਜ ਸਿੰਘ)-ਨਸ਼ੇ ਦੀ ਅਲਾਮਤ ਨੂੰ ਖ਼ਤਮ ਕਰਨ ਲਈ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਹਰ ਹੀਲਾ ਵਰਤ ਰਿਹਾ ਹੈ ਅਤੇ ਪੁਲਿਸ ਅਧਿਕਾਰੀ ਪਿੰਡਾਂ ਵਿਚ ਜਾ ਕੇ ਲੋਕਾਂ ਨਾਲ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ | ਇਸੇ ਸਬੰਧ ਵਿਚ ਪਿੰਡ ...

ਪੂਰੀ ਖ਼ਬਰ »

ਕਾਰ ਸਵਾਰਾਂ ਿਖ਼ਲਾਫ਼ ਲੁੱਟ ਦਾ ਮਾਮਲਾ ਦਰਜ

ਮੋਗਾ, 18 ਜੂਨ (ਸ਼ਿੰਦਰ ਸਿੰਘ ਭੁਪਾਲ)-ਹਰਜਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸਰਹਾਲੀ ਮਖੂ ਜ਼ਿਲ੍ਹਾ ਫ਼ਿਰੋਜ਼ਪੁਰ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਬੁੱਕਣਵਾਲਾ ਕੋਲ ਸਵੇਰੇ 11:15 ਵਜੇ ਦੇ ਕਰੀਬ 16 ਮਈ ਨੂੰ ਜਾ ਰਿਹਾ ਸੀ | ਉਸ ਸਮੇਂ ਤਿੰਨ ਨਾਮਾਲੂਮ ...

ਪੂਰੀ ਖ਼ਬਰ »

ਕਣਕ ਦੇ 185 ਗੱਟੇ ਖ਼ੁਰਦ-ਬੁਰਦ ਦੇ ਦੋਸ਼ ਤਹਿਤ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ

ਬਾਘਾ ਪੁਰਾਣਾ, 18 ਜੂਨ (ਬਲਰਾਜ ਸਿੰਗਲਾ)-ਕਣਕ ਦੇ ਭਰੇ ਹੋਏ 185 ਗੱਟੇ ਖ਼ੁਰਦ-ਬੁਰਦ ਦੇ ਦੋਸ਼ ਤਹਿਤ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਜਾਣਕਾਰੀ ਮੁਤਾਬਿਕ ਪੁਲਿਸ ਥਾਣਾ ਬਾਘਾ ਪੁਰਾਣਾ ਵਿਖੇ ਕੁਲਵੰਤ ਰਾਏ ਉਰਫ਼ ਭੱਲੂ ਪੁੱਤਰ ...

ਪੂਰੀ ਖ਼ਬਰ »

ਭਾਈ ਦੀਦਾਰ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਮੋਗਾ, 18 ਜੂਨ (ਸ਼ਿੰਦਰ ਸਿੰਘ ਭੁਪਾਲ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸਰਦਾਰ ਨਗਰ ਮੋਗਾ ਦੇ ਮੈਂਬਰ ਭਾਈ ਦੀਦਾਰ ਸਿੰਘ ਮਰਵਾਹਾ ਦੀ ਬੇਵਕਤੀ ਮੌਤ 'ਤੇ ਪਰਿਵਾਰ ਨਾਲ ਦੁੱਖ ਪ੍ਰਗਟਾਉਣ ਵਾਲਿਆਂ ਸਮੇਂ ਮੁੱਖ ਸੇਵਾਦਾਰ ਬੀਬੀ ਹਰਮੀਤ ਕੌਰ ਪਿ੍ੰਸੀਪਲ, ਜੋਗਿੰਦਰ ...

ਪੂਰੀ ਖ਼ਬਰ »

ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਸਬੰਧੀ ਇੰਡੀਅਨ ਐਕਸ ਸਰਵਿਸ ਲੀਗ ਵੱਲੋਂ ਮੀਟਿੰਗ

ਫ਼ਿਰੋਜ਼ਪੁਰ, 18 ਜੂਨ (ਜਸਵਿੰਦਰ ਸਿੰਘ ਸੰਧੂ)-ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਐਕਸ ਸਰਵਿਸ ਲੀਗ ਜਥੇਬੰਦੀ ਵੱਲੋਂ ਪ੍ਰਧਾਨ ਸੂਬੇਦਾਰ ਚਰਨ ਸਿੰਘ ਕੀਰਤੀ ਚੱਕਰ ਦੀ ਅਗਵਾਈ ਹੇਠ ਪ੍ਰਤਾਪ ਨਗਰ ਚੰੁਗੀ ਨੰਬਰ 8 ਲਾਗੇ ਮੀਟਿੰਗ ਕੀਤੀ ਗਈ, ਜਿਸ ਵਿਚ ...

ਪੂਰੀ ਖ਼ਬਰ »

ਦੋ ਟਰੈਕਟਰ-ਟਰਾਲੀਆਂ ਰੇਤ ਦੀਆਂ ਭਰੀਆਂ ਕਾਬੂ

ਫ਼ਿਰੋਜ਼ਪੁਰ, 18 ਜੂਨ (ਜਸਵਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਮਖੂ ਅਧੀਨ ਪੈਂਦੇ ਪਿੰਡ ਅਰਾਈਆਂ ਵਾਲਾ ਦੇ ਬੱਸ ਅੱਡੇ ਤੋਂ ਪੁਲਿਸ ਨੇ ਦੋ ਟਰੈਕਟਰ-ਟਰਾਲੀਆਂ ਨੂੰ ਰੇਤ ਦੇ ਕਾਰੋਬਾਰ 'ਚ ਲੱਗਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ | ਸਬ-ਇੰਸਪੈਕਟਰ ਮੰਗਲ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਬਾਘਾ ਪੁਰਾਣਾ ਪੁਲਿਸ ਵੱਲੋਂ 12 ਬੋਤਲਾਂ ਸ਼ਰਾਬ ਸਮੇਤ ਇਕ ਕਾਬੂ

ਬਾਘਾ ਪੁਰਾਣਾ, 18 ਜੂਨ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਪੁਲਿਸ ਵੱਲੋਂ 12 ਬੋਤਲਾਂ ਠੇਕੇ ਦੀ ਸ਼ਰਾਬ ਦੇਸੀ ਸਮੇਤ ਇਕ ਵਿਅਕਤੀ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਹੌਲਦਾਰ ਰਾਜਾ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ...

ਪੂਰੀ ਖ਼ਬਰ »

405 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 40 ਕਿੱਲੋ ਲਾਹਣ ਸਮੇਤ ਦੋ ਕਾਬੂ

ਫ਼ਿਰੋਜ਼ਪੁਰ, 18 ਜੂਨ (ਜਸਵਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਸਦਰ ਨੇ ਪਿੰਡ ਅਸਮਾਨ ਵਾਲਾ ਤੋਂ ਇੱਕ ਵਿਅਕਤੀ ਨੂੰ 40 ਕਿੱਲੋ ਲਾਹਣ ਸਮੇਤ ਕਾਬੂ ਕੀਤਾ ਹੈ | ਹੌਲਦਾਰ ਰਾਜ ਪਾਲ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਬਲ਼ੀ ਸਿੰਘ ਪੱੁਤਰ ਮਹਿੰਦਰ ਸਿੰਘ ਵਾਸੀ ਪਿੰਡ ਬੋਰਾ ਵਾਲੀ ...

ਪੂਰੀ ਖ਼ਬਰ »

ਮੀਂਹਾਂ ਦੇ ਪਾਣੀ ਨੂੰ ਬੋਰ ਕਰਕੇ ਪਾਇਆ ਜਾਵੇਗਾ ਧਰਤੀ 'ਚ- ਏ. ਡੀ. ਸੀ. ਵਨੀਤ ਕੁਮਾਰ

ਫ਼ਿਰੋਜ਼ਪੁਰ, 18 ਜੂਨ (ਜਸਵਿੰਦਰ ਸਿੰਘ ਸੰਧੂ)-ਧਰਤੀ ਹੇਠਲੇ ਪਾਣੀ ਦਾ ਸਤਰ ਦਿਨੋ-ਦਿਨ ਹੇਠਾਂ ਡਿਗਦੇ ਜਾਣ ਤੋਂ ਚਿੰਤਤ ਸਰਕਾਰਾਂ ਵੱਲੋਂ ਘੜੀ ਯੋਜਨਾ ਤਹਿਤ ਮੀਹਾਂ ਦੇ ਪਾਣੀ ਨੂੰ ਇਕੱਤਰ ਕਰਕੇ ਧਰਤੀ ਹੇਠਾਂ ਪਾਏ ਜਾਣ ਦੇ ਪੋ੍ਰਜੈਕਟ ਦੀ ਸ਼ੁਰੂਆਤ ਅੱਜ ਪਿੰਡ ਝੋਕ ...

ਪੂਰੀ ਖ਼ਬਰ »

ਮਖੂ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ-ਸਿੱਧੂ

ਮਖੂ, 18 ਜੂਨ (ਵਰਿੰਦਰ ਮਨਚੰਦਾ)-ਕਾਂਗਰਸ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਚੋਣਾਂ ਤੋਂ ਪਹਿਲਾਂ ਦਾਣਾ ਮੰਡੀ ਮਖੂ ਵਿਖੇ ਆਪਣੇ ਕੀਤੇ ਹੋਏ ਵਾਅਦੇ ਮੁਤਾਬਿਕ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਮਹਿੰਦਰ ਮਦਾਨ ਦੀ ਆੜ੍ਹਤ ...

ਪੂਰੀ ਖ਼ਬਰ »

ਗੁਰਦੁਆਰਾ ਤੰਬੂਮਾਲ ਸਾਹਿਬ ਦਾ ਮਾਮਲਾ ਫਿਰ ਗਰਮਾਇਆ

ਮੋਗਾ, 18 ਜੂਨ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਜ਼ਿਲ੍ਹਾ ਮੋਗਾ ਦੇ ਪਿੰਡ ਡਗਰੂ ਵਿਖੇ ਬਣੇ ਇਤਿਹਾਸਕ ਗੁਰਦੁਆਰਾ ਤੰਬੂਮਾਲ ਸਾਹਿਬ ਦਾ ਮਾਮਲਾ ਇਕ ਵਾਰ ਫਿਰ ਗਰਮਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਸਥਿਤੀ ਉਸ ਵੇਲੇ ਤਣਾਵ ਪੂਰਨ ਬਣ ਗਈ ...

ਪੂਰੀ ਖ਼ਬਰ »

ਪੁਰਾਣੇ ਝਗੜੇ ਦੇ ਚੱਲਦਿਆਂ ਮਾਰੀਆਂ ਸੱਟਾਂ

ਫ਼ਿਰੋਜ਼ਪੁਰ, 18 ਜੂਨ (ਜਸਵਿੰਦਰ ਸਿੰਘ ਸੰਧੂ)-ਗੁਰਦੁਆਰਾ ਸਾਰਾਗੜ੍ਹੀ ਸਾਹਿਬ ਦੇ ਨਜ਼ਦੀਕ ਪੁਰਾਣੀ ਰੰਜਸ਼ ਦੇ ਚੱਲਦਿਆਂ ਕੁੱਝ ਵਿਅਕਤੀਆਂ ਨੇ ਮਸ਼ਮਸ਼ਵਰਾ ਹੋ ਕੇ ਰਾਜੇਸ਼ ਗਰੋਵਰ ਪੱੁਤਰ ਸੁਸ਼ੀਲ ਕੁਮਾਰ ਵਾਸੀ ਧਵਨ ਕਾਲੋਨੀ ਦੇ ਉੱਪਰ ਹਮਲਾ ਕਰਦਿਆਂ ਗੰਭੀਰ ...

ਪੂਰੀ ਖ਼ਬਰ »

ਹੈਰੋਇਨ, ਨਸ਼ੀਲੀਆਂ ਗੋਲੀਆਂ ਅਤੇ ਸਕੂਟਰੀ ਬਰਾਮਦ

ਮੋਗਾ, 18 ਜੂਨ (ਸ਼ਿੰਦਰ ਸਿੰਘ ਭੁਪਾਲ)-ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨਾਰਕੋਟਿਕ ਸੈਲ ਮੋਗਾ ਅਤੇ ਉਸ ਨਾਲ ਗਸ਼ਤ ਕਰ ਰਹੀ ਪੁਲਿਸ ਪਾਰਟੀ ਵੱਲੋਂ ਬਾਅਦ ਦੁਪਹਿਰ 4:30 ਵਜੇ ਦੇ ਕਰੀਬ ਕੱਚਾ ਦੁਸਾਂਝ ਰੋਡ ਮੋਗਾ ਤੋਂ ਜਸਪ੍ਰੀਤ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਬਸਤੀ ...

ਪੂਰੀ ਖ਼ਬਰ »

ਸਾਹਿਲ ਟੈਲੀਕਾਮ ਦਾ ਸ਼ਟਰ ਤੋੜ ਕੇ ਹਜ਼ਾਰਾਂ ਦਾ ਮਾਲ ਚੋਰੀ

ਫ਼ਿਰੋਜ਼ਪੁਰ, 18 ਜੂਨ (ਜਸਵਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਕੈਂਟ ਅਧੀਨ ਪੈਂਦੇ ਖੇਤਰ ਝੋਕ ਰੋਡ ਮੁਕਤਸਰ ਚੌਕ 'ਤੇ ਸਥਿਤ ਸਾਹਿਲ ਟੈਲੀਕਾਮ ਨੂੰ ਅਗਿਆਤ ਚੋਰਾਂ ਨੇ ਨਿਸ਼ਾਨਾ ਬਣਾਉਂਦੇ ਹੋਏ ਜਿੰਦਰੇ ਤੋੜ ਕੇ ਹਜ਼ਾਰਾਂ ਦਾ ਸਮਾਨ ਚੋਰੀ ਕਰ ਲਿਆ | ਹੌਲਦਾਰ ਬਲਦੇਵ ਰਾਜ ...

ਪੂਰੀ ਖ਼ਬਰ »

ਗਰਿਲ ਕੰਪਨੀ ਦੇ ਇੰਜੀਨੀਅਰਾਂ ਵੱਲੋਂ ਗਿੱਲ ਰੋਡ ਦਾ ਰਸਤਾ ਬੰਦ ਕਰਨ ਨਾਲ ਲੋਕ ਪ੍ਰੇਸ਼ਾਨ

ਮੁੱਦਕੀ, 18 ਜੂਨ (ਭੁਪਿੰਦਰ ਸਿੰਘ)-ਸਥਾਨਕ ਕਸਬੇ ਵਿਚ ਦੀ ਜੋ ਬਾਈਪਾਸ ਲੰਘ ਰਿਹਾ ਹੈ, ਇਸ ਦੇ ਪਿੰਡ ਗਿੱਲ ਨੂੰ ਜਾਂਦੇ ਰਸਤੇ ਉੱਪਰ ਇੱਕ ਤਾਂ ਸੜਕ ਮਹਿਕਮੇ ਵੱਲੋਂ ਪਹਿਲਾਂ ਹੀ ਲੋਕਾਂ ਦੀ ਸਹੂਲਤ ਲਈ ਕੋਈ ਪੁਲ ਬਣਾਉਣ ਦੀ ਸੁਵਿਧਾ ਨਹੀਂ ਰੱਖੀ | ਦੂਸਰਾ ਪਿੰਡ ਗਿੱਲ ਨੂੰ ...

ਪੂਰੀ ਖ਼ਬਰ »

ਦੇਸ਼ ਭਗਤ ਵਧਾਵਾ ਰਾਮ ਯਾਦਗਾਰੀ ਕਮੇਟੀ ਦੀ ਬੈਠਕ ਹੋਈ

ਫ਼ਾਜ਼ਿਲਕਾ, 18 ਜੂਨ (ਦਵਿੰਦਰ ਪਾਲ ਸਿੰਘ)-ਦੇਸ਼ ਭਗਤ ਵਧਾਵਾ ਰਾਮ ਯਾਦਗਾਰੀ ਕਮੇਟੀ ਦੀ ਮੀਟਿੰਗ ਮਹਿੰਗਾ ਰਾਮ ਦੀ ਪ੍ਰਧਾਨਗੀ ਹੇਠ ਪ੍ਰਤਾਪ ਬਾਗ ਵਿਖੇ ਹੋਈ | ਜਿਸ ਵਿਚ ਅਜਮੇਰ ਸਿੰਘ ਔਲਖ, ਕੈਲਾਸ਼ ਵੰਤੀ ਸੂਬਾ ਕਮੇਟੀ ਮੈਂਬਰ, ਕਾਮਰੇਡ ਹਰਬੰਸ ਸਿੰਘ, ਸਾਬਕਾ ਡੀ.ਜੀ.ਪੀ. ...

ਪੂਰੀ ਖ਼ਬਰ »

ਕਾਲਮ ਨਵੀਸ ਪੱਤਰਕਾਰ ਮੰਚ ਪੰਜਾਬ ਵੱਲੋਂ ਉ ੱਘੇ ਨਾਟਕਕਾਰ ਪ੍ਰੋ: ਅਜਮੇਰ ਸਿੰਘ ਔਲਖ਼ ਨੂੰ ਸ਼ਰਧਾਂਜਲੀ

ਜ਼ੀਰਾ, 18 ਜੂਨ (ਮਨਜੀਤ ਸਿੰਘ ਢਿੱਲੋਂ)-ਕਾਲਮ ਨਵੀਸ ਪੱਤਰਕਾਰ ਮੰਚ ਪੰਜਾਬ ਦੀ ਕਾਰਜਕਾਰਨੀ ਨੇ ਉ ੱਘੇ ਪੰਜਾਬੀ ਨਾਵਲਕਾਰ ਪ੍ਰੋ: ਅਜਮੇਰ ਸਿੰਘ ਔਲਖ਼ ਦੇ ਦਿਹਾਂਤ ਉ ੱਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕੀਤਾ ਹੈ | ਮੰਚ ਦੀ ਕਾਰਜ਼ਕਾਰਨੀ ਮੈਂਬਰਾਂ ਨੇ ਕਿਹਾ ਕਿ ਪ੍ਰੋ. ...

ਪੂਰੀ ਖ਼ਬਰ »

ਸੀਮਿੰਟ, ਆਇਰਨ ਐਾਡ ਟਿੰਬਰ ਐਸੋਸੀਏਸ਼ਨ ਦੇ ਨਰਿੰਦਰ ਸਿੰਘ ਪ੍ਰਧਾਨ ਤੇ ਗੁਰਮੀਤ ਸਿੰਘ ਜਰਨਲ ਸਕੱਤਰ ਬਣੇ

ਜ਼ੀਰਾ, 18 ਜੂਨ (ਮਨਜੀਤ ਸਿੰਘ ਢਿੱਲੋਂ)-ਸੀਮਿੰਟ, ਆਇਰਨ ਐਾਡ ਟਿੰਬਰ ਐਸੋਸੀਏਸ਼ਨ ਜ਼ੀਰਾ ਦੀ ਮੀਟਿੰਗ ਜ਼ੀਰਾ ਵਿਖੇ ਸੰਧੂ ਸੀਮਿੰਟ ਸਟੋਰ 'ਤੇ ਹੋਈ, ਜਿਸ ਵਿੱਚ ਐਸੋਸੀਏਸ਼ਨ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਨਰਿੰਦਰ ਸਿੰਘ ਸੰਧੂ ਨੂੰ ਸੀਮਿੰਟ, ਆਇਰਨ ...

ਪੂਰੀ ਖ਼ਬਰ »

ਲੋੜਵੰਦ ਤੇ ਗ਼ਰੀਬ ਲਾਭਪਾਤਰੀਆਂ ਨੂੰ ਸਰਕਾਰ ਵੱਲੋਂ ਪੈਨਸ਼ਨ ਤੇ ਆਟਾ-ਦਾਲ ਦੇਣ ਦੀ ਮੰਗ

ਫ਼ਿਰੋਜ਼ਪੁਰ, 18 ਜੂਨ (ਜਸਵਿੰਦਰ ਸਿੰਘ ਸੰਧੂ)-7-7 ਮਹੀਨਿਆਂ ਤੋਂ ਪੈਨਸ਼ਨਾਂ ਨੂੰ ਤਰਸ ਰਹੇ ਲਾਭਪਾਤਰੀਆਂ ਅਤੇ ਆਟਾ-ਦਾਲ ਤੋਂ ਵਾਂਝੇ ਬੈਠੇ ਗ਼ਰੀਬ ਲੋੜਵੰਦਾਂ ਨੂੰ ਸਰਕਾਰ ਤੁਰੰਤ ਰਾਸ਼ਨ ਤੇ ਪੈਨਸ਼ਨ ਮੁਹੱਈਆ ਕਰਵਾਏ | ਇਹ ਮੰਗ ਪੰਜਾਬ ਸਟੇਟ ਸਿਵਲ ਸਪਲਾਈ ਪਨਸਪ ...

ਪੂਰੀ ਖ਼ਬਰ »

ਨਰੋਏ ਸਮਾਜ ਦੀ ਸਿਰਜਣਾ ਲਈ ਨੌਜਵਾਨ ਵਰਗ ਅੱਗੇ ਆਵੇ-ਸਾਈਾਆਵਾਲਾ

ਫ਼ਿਰੋਜ਼ਪੁਰ, 18 ਜੂਨ (ਜਸਵਿੰਦਰ ਸਿੰਘ ਸੰਧੂ)-ਪੰਜਾਬ ਦੀ ਸਿਆਸਤ 'ਚ ਲੰਬਾ ਸਮਾਂ ਛਾਏ ਰਹੇ ਮਹਿੰਦਰ ਸਿੰਘ ਸਾਈਾਆਵਾਲਾ ਪਰਿਵਾਰ ਦੇ ਫ਼ਰਜ਼ੰਦ ਅਸ਼ੀਸ਼ਪ੍ਰੀਤ ਸਿੰਘ ਸੰਧੂ ਸਾਈਾਆਵਾਲਾ ਵੱਲੋਂ ਸਿਆਸੀ ਅਤੇ ਸਮਾਜਿਕ ਗਤੀਵਿਧੀਆਂ 'ਚ ਭਾਗ ਲੈ ਸਾਈਾਆਵਾਲਾ ਪਰਿਵਾਰ ਨੂੰ ...

ਪੂਰੀ ਖ਼ਬਰ »

ਸਾਮਾ ਪਰਿਵਾਰ ਨਾਲ ਦੱੁਖ ਦਾ ਪ੍ਰਗਟਾਵਾ

ਮਖੂ, 18 ਜੂਨ (ਵਰਿੰਦਰ ਮਨਚੰਦਾ)-ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਅਮਰੀਕ ਸਿੰਘ ਸਾਮਾ ਅਤੇ ਪੈੱ੍ਰਸ ਕਲੱਬ ਫ਼ਿਰੋਜ਼ਪੁਰ ਦੇ ਚੇਅਰਮੈਨ ਸ: ਹਰਚਰਨ ਸਿੰਘ ਸਾਮਾ ਦੇ ਸਤਿਕਾਰਯੋਗ ਤਾਇਆ ਜੀ ਜਵਾਹਰ ਸਿੰਘ ਨੰਬਰਦਾਰ ਨੂਰਪੁਰ ਸੇਠਾਂ ਦੇ ਪਰਲੋਕ ਸਿਧਾਰ ਜਾਣ 'ਤੇ ਮਖੂ ਦੇ ...

ਪੂਰੀ ਖ਼ਬਰ »

ਮੱਲਾਂਵਾਲਾ ਮਿੰਨੀ ਪੀ. ਐੱਚ. ਸੀ. ਨੂੰ ਅਪਗ੍ਰੇਡ ਕਰਕੇ 25 ਬੈੱਡ ਦਾ ਹਸਪਤਾਲ ਬਣਾਉਣ ਦੀ ਮੰਗ

ਮੱਲਾਂਵਾਲਾ, 18 ਜੂਨ (ਗੁਰਦੇਵ ਸਿੰਘ)-ਜ਼ਿਲ੍ਹਾ ਫ਼ਿਰੋਜ਼ਪੁਰ ਦੀ ਸਬ-ਡਵੀਜ਼ਨ ਜ਼ੀਰਾ ਦੇ ਦੋ ਦਰਜਨ ਤੋਂ ਵਧੇਰੇ ਪਿੰਡਾਂ ਦੀਆਂ ਸਿਹਤ ਸਹੂਲਤਾਂ ਨੂੰ ਹਰ ਰੋਜ਼ ਬਾਅਦ ਦੁਪਹਿਰ ਤਾਲਾ ਲੱਗ ਜਾਂਦਾ ਹੈ | ਇਨ੍ਹਾਂ ਪਿੰਡਾਂ ਲਈ ਨਗਰ ਪੰਚਾਇਤ ਮੱਲਾਂਵਾਲਾ 'ਚ ਬਣਿਆ ਮਿੰਨੀ ...

ਪੂਰੀ ਖ਼ਬਰ »

ਕੀ ਇਸ ਵਾਰ ਨਹਿਰੀ ਪਾਣੀ ਦੀ ਚੋਰੀ ਰੋਕਣ ਵਿਚ ਸਫਲ ਹੋਵੇਗਾ ਸਿੰਚਾਈ ਵਿਭਾਗ

ਮ ਮਦੋਟ, 18 ਜੂਨ (ਸੁਖਦੇਵ ਸਿੰਘ ਸੰਗਮ)-ਰਾਜ ਵਿਚ 15 ਜੂਨ ਤੋਂ ਸ਼ੁਰੂ ਹੋਈ ਝੋਨੇ ਦੀ ਲਵਾਈ ਲਈ ਸਿੰਚਾਈ ਮਹਿਕਮੇ ਵੱਲੋਂ ਨਹਿਰਾਂ ਵਿਚ ਪਾਣੀ ਤਾਂ ਛੱਡ ਦਿੱਤਾ ਗਿਆ, ਪਰ ਇਨ੍ਹਾਂ ਨਹਿਰਾਂ ਦੇ ਨਾਲ ਲੱਗਦੀ ਜ਼ਮੀਨ ਦੇ ਮਾਲਕ ਕਿਸਾਨਾਂ ਵੱਲੋਂ ਪਾਣੀ ਦੀ ਕੀਤੀ ਜਾ ਰਹੀ ...

ਪੂਰੀ ਖ਼ਬਰ »

ਸਟੱਡੀ ਸਰਕਲ ਵੱਲੋਂ ਲਗਾਇਆ ਗਿਆ 10 ਰੋਜ਼ਾ ਗਿਆਨ ਅੰਜਨ ਸਮਰ ਕੈਂਪ ਸਮਾਪਤ

ਗੁਰੂਹਰਸਹਾਏ, 18 ਜੂਨ (ਅਮਰਜੀਤ ਸਿੰਘ ਬਹਿਲ)-ਸਥਾਨਕ ਸ਼ਹਿਰ ਦੇ ਗੁਰਦੁਆਰਾ ਬਾਬਾ ਵਿਸ਼ਵਕਰਮਾ ਵਿਖੇ ਗਰਮੀਆਂ ਦੀਆਂ ਛੱੁਟੀਆਂ ਨੂੰ ਮੱੁਖ ਰੱਖਦੇ ਹੋਏ ਸਕੂਲੀ ਬੱਚਿਆਂ ਨੂੰ ਨੈਤਿਕ ਸਿੱਖਿਆ ਦੇਣ ਸਬੰਧੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗੁਰਦੁਆਰਾ ...

ਪੂਰੀ ਖ਼ਬਰ »

ਸਿੰਚਾਈ ਮਹਿਕਮਾ ਕਿਸਾਨਾਂ ਨੂੰ ਪਾਣੀ ਮੁਹੱਈਆ ਕਰਵਾਉਣ ਤੋਂ ਪਹਿਲਾ ਨਹਿਰਾਂ ਦੀ ਸਫ਼ਾਈ ਕਰਨਾ ਭੁੱਲਿਆ

ਮੰਡੀ ਲਾਧੂਕਾ 18 ਜੂਨ (ਰਾਕੇਸ਼ ਛਾਬੜਾ)-15 ਜੂਨ ਤੋ ਸਰਕਾਰ ਨੇ ਪੰਜਾਬ ਵਿੱਚ ਝੋਨਾ ਲਗਾਉਣ ਦਾ ਐਲਾਨ ਕੀਤਾ ਹੋਇਆ ਹੈ ਇਸ ਦਿਨ ਤੋ ਪਾਵਰ ਕਾਮ ਵੱਲੋਂ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾ ਰਹੀ ਹੈ | ਪਰ ਵਾਅਦੇ ਮੁਤਾਬਕ ਕਿਸਾਨਾਂ ਨੂੰ ਨਹਿਰੀ ਪਾਣੀ ...

ਪੂਰੀ ਖ਼ਬਰ »

ਬੱਸ ਕਿਰਾਏ 'ਚ ਵਾਧੇ ਦੀ ਨਿੰਦਾ

ਅਬੋਹਰ, 18 ਜੂਨ (ਸੁਖਜੀਤ ਸਿੰਘ ਬਰਾੜ)-ਪੰਜਾਬ ਸਰਕਾਰ ਵੱਲੋਂ ਬੱਸ ਕਿਰਾਏ ਵਿਚ ਚੁੱਪ-ਚੁਪੀਤੇ ਵਾਧਾ ਕੀਤੇ ਜਾਣ ਦੀ ਨਿੰਦਾ ਕਰਦਿਆਂ ਸਥਾਨਕ ਸੀਨੀਅਰ ਆਗੂ ਕਾਮਰੇਡ ਅਵਤਾਰ ਸਿੰਘ, ਗੁਰਮੇਜ ਗੇਜੀ, ਸੁਰਿੰਦਰ ਸਿੰਘ ਦਲਮੀਰ ਖੇੜਾ ਆਦਿ ਨੇ ਕਿਹਾ ਕਿ ਸੂਬੇ ਦੀ ਆਮ ਜਨਤਾ ਤਾਂ ...

ਪੂਰੀ ਖ਼ਬਰ »

ਸ੍ਰੀ ਸਨਾਤਨ ਧਰਮ ਪ੍ਰਚਾਰਕ ਰਾਮ ਨਾਟਕ ਕਲੱਬ ਦੀ ਮੀਟਿੰਗ ਭਲਕੇ

ਅਬੋਹਰ, 18 ਜੂਨ (ਸੁਖਜੀਤ ਸਿੰਘ ਬਰਾੜ)-ਸ੍ਰੀ ਸਨਾਤਨ ਧਰਮ ਪ੍ਰਚਾਰਕ ਰਾਮ ਨਾਟਕ ਕਲੱਬ ਦੀ ਮੀਟਿੰਗ ਭਲਕੇ 20 ਜੂਨ ਦਿਨ ਮੰਗਲਵਾਰ ਨੂੰ ਸ਼ਾਮ ਸੱਤ ਵਜੇ ਸਥਾਨਕ ਗਲੀ ਨੰਬਰ 14 'ਚ ਸਥਿਤ ਸਨਾਤਨ ਧਰਮ ਮੰਦਿਰ ਵਿਖੇ ਹੋਵੇਗੀ | ਇਹ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਮਹੇਸ਼ ...

ਪੂਰੀ ਖ਼ਬਰ »

ਬੀਬਾ ਰਾਜਦੀਪ ਕੌਰ ਨੇ ਸ਼ੁਰੂ ਕਰਵਾਇਆ ਕ੍ਰਿਕਟ ਟੂਰਨਾਮੈਂਟ

ਫ਼ਾਜ਼ਿਲਕਾ, 18 ਜੂਨ (ਦਵਿੰਦਰ ਪਾਲ ਸਿੰਘ)-ਸਮਾਈਲ ਸਪੋਰਟਸ ਕਲੱਬ ਪਿੰਡ ਕਰਨੀ ਖੇੜਾ ਵੱਲੋਂ ਅੱਜ ਕ੍ਰਿਕਟ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ | ਇਸ ਦੀ ਸ਼ੁਰੂਆਤ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਬਾਈ ਜਸਵਿੰਦਰ ਸਿੰਘ ਰੋਕੀ ਦੀ ਭੈਣ ਰਾਜਦੀਪ ਕੌਰ ਨੇ ਕੀਤੀ | ...

ਪੂਰੀ ਖ਼ਬਰ »

ਸਵ. ਸੁਖਜੀਤ ਸਿੰਘ ਦੀ ਯਾਦ 'ਚ ਲੱਗਿਆ 8 ਦਿਨਾ ਸੰਗੀਤ ਕੈਂਪ ਸਮਾਪਤ

ਫ਼ਾਜ਼ਿਲਕਾ, 18 ਜੂਨ (ਦਵਿੰਦਰ ਪਾਲ ਸਿੰਘ)-ਸੰਗੀਤ ਨੂੰ ਸਮਰਪਿਤ ਸੁਰ ਆਂਗਣ ਫ਼ਾਜ਼ਿਲਕਾ ਵੱਲੋਂ ਨੌਜਵਾਨਾਂ ਤੇ ਬਾਲ ਕਲਾਕਾਰਾਂ ਨੂੰ ਸੰਗੀਤ ਵਿਚ ਰੁਚੀ ਵਧਾਉਣ ਤੇ ਉਨ੍ਹਾਂ ਦੀ ਪ੍ਰਤਿਭਾ ਵਿਚ ਸੁਧਾਰ ਕਰਨ ਲਈ ਲਗਾਇਆ ਗਿਆ 8 ਦਿਨਾਂ ਸੰਗੀਤ ਕੈਂਪ ਸਮਾਪਤ ਹੋ ਗਿਆ | ਇਹ ...

ਪੂਰੀ ਖ਼ਬਰ »

ਮੁਰਾਦਵਾਲਾ ਦਲ ਸਿੰਘ ਦੀਆਂ ਅਧੂਰੀਆਂ ਪਈਆਂ ਗਲੀਆਂ ਨਾਲੀਆਂ ਤੋਂ ਪਿੰਡ ਵਾਸੀ ਪ੍ਰੇਸ਼ਾਨ

ਮੰਡੀ ਅਰਨੀਵਾਲਾ, 18 ਜੂਨ (ਨਿਸ਼ਾਨ ਸਿੰਘ ਸੰਧੂ)-ਪਿੰਡ ਮੁਰਾਦਵਾਲਾ ਦਲ ਸਿੰਘ ਦੇ ਵਸਨੀਕਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਪਿੰਡ ਦਾ ਅਧੂਰਾ ਪਿਆ ਵਿਕਾਸ ਨੇਪਰੇ ਚਾੜ੍ਹੇ ਜਾਣ ਦੀ ਮੰਗ ਕੀਤੀ ਹੈ | ਪਿੰਡ ਵਾਸੀਆਂ ਵੱਲੋਂ ਆਪਣੇ ...

ਪੂਰੀ ਖ਼ਬਰ »

ਸੁਸਾਇਟੀ ਨੇ ਸ਼ਹੀਦ ਭਗਤ ਸਿੰਘ ਯਾਦਗਾਰ ਦੀ ਨੁਹਾਰ ਬਦਲੀ

ਅਬੋਹਰ, 18 ਜੂਨ (ਸੁਖਜੀਤ ਸਿੰਘ ਬਰਾੜ)-ਸਮਾਜ ਸੇਵੀ ਸੰਸਥਾ ਜੈ ਹਿੰਦ ਜੈ ਭਾਰਤ ਵੈੱਲਫੇਅਰ ਸੁਸਾਇਟੀ ਵੱਲੋਂ ਅੱਜ ਸਥਾਨਕ ਭਗਤ ਸਿੰਘ ਚੌਾਕ ਵਿਖੇ ਸਥਿਤ ਸ. ਭਗਤ ਸਿੰਘ ਦੀ ਯਾਦਗਾਰ ਦੀ ਸਾਫ਼-ਸਫ਼ਾਈ ਕਰ ਨੁਹਾਰ ਬਦਲੀ ਗਈ | ਸੁਸਾਇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ...

ਪੂਰੀ ਖ਼ਬਰ »

ਘਰ ਵਿੱਚ ਨੌਜਵਾਨ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ

ਮੰਡੀ ਅਰਨੀਵਾਲਾ, 18 ਜੂਨ (ਨਿਸ਼ਾਨ ਸਿੰਘ ਸੰਧੂ)-ਸਥਾਨਕ ਮੰਡੀ ਦੇ ਇਕ ਨੌਜਵਾਨ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਖਬਰ ਹੈ | ਉਸ ਦੀ ਲਾਸ਼ ਆਪਣੇ ਘਰ ਵਿਚੋਂ ਹੀ ਫਾਹਾ ਲੱਗੀ ਹੋਈ ਮਿਲੀ ਹੈ | ਜਾਣਕਾਰੀ ਅਨੁਸਾਰ ਕਰੀਬ 25 ਸਾਲਾ ਨੌਜਵਾਨ ਵਿੰਕਲ ਕੁਮਾਰ ਪੁੱਤਰ ਦੀਵਾਨ ਚੰਦ ...

ਪੂਰੀ ਖ਼ਬਰ »

ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਬਿਲਡਿੰਗ ਦੇ ਨਵੀਨੀਕਰਨ ਦਾ ਕੰਮ ਕਈ ਮਹੀਨਿਆਂ ਤੋਂ ਅਧੂਰਾ ਲਟਕਿਆ

ਅਬੋਹਰ, 18 ਜੂਨ (ਸੁਖਜੀਤ ਸਿੰਘ ਬਰਾੜ)- ਸਥਾਨਕ ਸ਼ਹਿਰ ਵਿਚ ਸਥਿਤ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਬਿਲਡਿੰਗ ਦੇ ਨਵੀਨੀਕਰਨ ਦਾ ਕੰਮ ਬੀਤੇ ਕਈ ਮਹੀਨਿਆਂ ਤੋਂ ਅਧੂਰਾ ਹੀ ਲਟਕਿਆ ਪਿਆ ਹੈ | ਅਜਿਹੇ ਵਿਚ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ੂ ਆਪਣਾ ਦਫ਼ਤਰ ...

ਪੂਰੀ ਖ਼ਬਰ »

ਇਲਾਕੇ ਵਿੱਚ ਠੇਕੇਦਾਰਾਂ ਵੱਲੋਂ ਵਿਕਾਸ ਕਾਰਜਾਂ ਵਿਚ ਮੌਜੂਦਾ ਸਰਕਾਰ ਮੌਕੇ ਵੀ ਕੁਤਾਹੀਆਂ ਜਾਰੀ

ਜਲਾਲਾਬਾਦ, 18 ਜੂਨ(ਹਰਪ੍ਰੀਤ ਸਿੰਘ ਪਰੂਥੀ)-ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਸਰਕਾਰ ਨਾਲ ਸੰਬੰਧਿਤ ਅਤੇ ਸਥਾਨਕ ਲੀਡਰਾਂ ਅਤੇ ਸੰਬੰਧਿਤ ਅਧਿਕਾਰੀਆਂ ਦੇ ਚਹੇਤੇ ਠੇਕੇਦਾਰਾਂ ਨੇ ਸਰਕਾਰੀ ਪੈਸੇ ਦੇ ਬਹੁਤ ਬੁੱਲੇ ਲੱੁਟੇ ਅਤੇ ਕਿਸੇ ਵੀ ਲੀਡਰ ਜਾਂ ਅਧਿਕਾਰੀ ਨੇ ...

ਪੂਰੀ ਖ਼ਬਰ »

ਰਾਈਸ ਮਿੱਲ 'ਚ ਚਾਵਲ ਤੇ ਝੋਨੇ ਦੇ ਗੱਟੇ ਚੋਰੀ

ਜਲਾਲਾਬਾਦ, 18 ਜੂਨ (ਕਰਨ ਚੁਚਰਾ)-ਪਿਛਲੇ ਕੁੱਝ ਸਮੇਂ ਤੋਂ ਚੋਰਾਂ ਦੇ ਹੌਸਲੇ ਲਗਾਤਾਰ ਵੱਧ ਰਹੇ ਹਨ ਅਤੇ ਬੀਤੀ ਰਾਤ ਸਥਾਨਕ ਫ਼ਾਜ਼ਿਲਕਾ ਰੋਡ ਸਥਿੱਤ ਅਰੋੜਾ ਰਾਈਸ ਮਿੱਲ 'ਚ ਚੋਰਾਂ ਨੇ ਬਾਸਮਤੀ ਚਾਵਲ ਅਤੇ ਝੋਨੇ ਦੇ ਕਰੀਬ 91 ਗੱਟੇ ਚੋਰੀ ਕਰ ਲਏ | ਚੋਰੀ ਦੀ ਸੂਚਨਾ ਨਗਰ ...

ਪੂਰੀ ਖ਼ਬਰ »

ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਵਿਅਕਤੀ ਲਾਪਤਾ

ਅਬੋਹਰ, 18 ਜੂਨ (ਸੁਖਜੀਤ ਸਿੰਘ ਬਰਾੜ)-ਸਥਾਨਕ ਉੱਤਮ ਵਿਹਾਰ ਕਲੋਨੀ ਦੇ ਵਸਨੀਕ ਇੱਕ ਵਿਅਕਤੀ ਦੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਲਾਪਤਾ ਹੋ ਜਾਣਾ ਦਾ ਮਾਮਲਾ ਸਾਹਮਣੇ ਆਇਆ ਹੈ | ਸਥਾਨਕ ਨਗਰ ਥਾਨਾ ਦੋ ਨੂੰ ਦਿੱਤੀ ਸੂਚਨਾ ਅਨੁਸਾਰ ਉੱਤਮ ਵਿਹਾਰ ਕਲੋਨੀ ਦੀ ਵਸਨੀਕ ...

ਪੂਰੀ ਖ਼ਬਰ »

ਜੰਡਵਾਲਾ ਹਨੁਵੰਤਾ ਕੋਲ ਮਲੂਕਪੁਰਾ ਮਾਈਨਰ ਨਹਿਰ ਟੁੱਟੀ

ਖੂਈਆਂ ਸਰਵਰ, 18 ਜੂਨ (ਜਗਜੀਤ ਸਿੰਘ ਧਾਲੀਵਾਲ)-ਅੱਜ ਸਵੇਰੇ-ਸਵੇਰੇ ਮਲੂਕਪੁਰਾ ਮਾਈਨਰ ਨਹਿਰ ਗੁੰਮਜਾਲ ਬਰਾਂਚ ਜੰਡਵਾਲਾ ਹਨੁਵੰਤਾ ਕੋਲ ਟੱੁਟ ਗਈ | ਜਿਸ ਨਾਲ ਕਰੀਬ ਸੌਾ ਏਕੜ 'ਚ ਪਾਣੀ ਭਰ ਗਿਆ | ਕਿਸਾਨ ਸੁਖਦੇਵ ਕੁਮਾਰ, ਕਾਮਰੇਡ ਹਰਗੋਬਿੰਦ ਸਿੰਘ ਸੰਧੂ, ਇੰਦਰ ਮੋਹਨ, ...

ਪੂਰੀ ਖ਼ਬਰ »

ਦੇਸ਼ ਭਗਤ ਵਧਾਵਾ ਰਾਮ ਯਾਦਗਾਰੀ ਕਮੇਟੀ ਦੀ ਬੈਠਕ ਹੋਈ

ਫ਼ਾਜ਼ਿਲਕਾ, 18 ਜੂਨ(ਦਵਿੰਦਰ ਪਾਲ ਸਿੰਘ)-ਦੇਸ਼ ਭਗਤ ਵਧਾਵਾ ਰਾਮ ਯਾਦਗਾਰੀ ਕਮੇਟੀ ਦੀ ਮੀਟਿੰਗ ਮਹਿੰਗਾ ਰਾਮ ਦੀ ਪ੍ਰਧਾਨਗੀ ਹੇਠ ਪ੍ਰਤਾਪ ਬਾਗ ਵਿਖੇ ਹੋਈ | ਜਿਸ ਵਿਚ ਅਜਮੇਰ ਸਿੰਘ ਔਲਖ, ਕੈਲਾਸ਼ ਵੰਤੀ ਸੂਬਾ ਕਮੇਟੀ ਮੈਂਬਰ, ਕਾਮਰੇਡ ਹਰਬੰਸ ਸਿੰਘ, ਸਾਬਕਾ ਡੀ.ਜੀ.ਪੀ. ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX