ਤਾਜਾ ਖ਼ਬਰਾਂ


ਦੂਸਰੀ ਵਾਰ ਆਪ ਵਿਧਾਇਕ ਖਿਲਾਫ ਛੇੜਛਾੜ ਦਾ ਮਾਮਲਾ ਦਰਜ
. . .  3 minutes ago
ਨਵੀਂ ਦਿੱਲੀ, 21 ਜੁਲਾਈ - ਦਿੱਲੀ 'ਚ ਦੇਵਲੀ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਕਾਸ਼ ਜਾਰਵਾਲ ਖਿਲਾਫ ਦਿੱਲੀ ਪੁਲਿਸ ਨੇ ਸੰਗਮ ਵਿਹਾਰ ਥਾਣੇ 'ਚ ਮਹਿਲਾ ਨਾਲ ਛੇੜਛਾੜ, ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਤੇ ਧਮਕੀ ਦੇਣ ਦਾ ਮਾਮਲਾ ਦਰਜ...
ਪੋਸਟਰ 'ਚ ਹਿਟਲਰ ਨਾਲ ਕੀਤੀ ਗਈ ਕਿਰਨ ਬੇਦੀ ਦੀ ਤੁਲਨਾ
. . .  31 minutes ago
ਪੁਡੂਚੇਰੀ, 21 ਜੁਲਾਈ - ਪੁਡੂਚੇਰੀ ਦੀ ਉੱਪ ਰਾਜਪਾਲ ਕਿਰਨ ਬੇਦੀ ਤੇ ਸੂਬਾ ਸਰਕਾਰ ਵਿਚਕਾਰ ਵਿਵਾਦ ਜਾਰੀ ਹੈ। ਕਿਰਨ ਬੇਦੀ ਨੇ ਅੱਜ ਸਵੇਰੇ ਅਖਬਾਰ ਦੇ ਕੁਝ ਹਿੱਸਿਆਂ ਨੂੰ ਟਵੀਟ ਕੀਤਾ। ਜਿਸ 'ਚ ਪੋਸਟਰ ਛਪੇ ਹੋਏ ਹਨ। ਪੋਸਟਰ ਵਿਚ ਕਿਰਨ ਬੇਦੀ ਦੀ ਤੁਲਨਾ...
ਚੀਨ ਭਾਰਤ ਦਰਮਿਆਨ ਸਰਹੱਦੀ ਅੜਿੱਕੇ 'ਤੇ ਗਹਿਰੀ ਨਜ਼ਰ - ਅਮਰੀਕਾ
. . .  about 1 hour ago
ਵਾਸ਼ਿੰਗਟਨ, 21 ਜੁਲਾਈ - ਅਮਰੀਕਾ ਨੇ ਕਿਹਾ ਹੈ ਕਿ ਉਹ ਚੀਨ ਭਾਰਤ ਦਰਮਿਆਨ ਸਰਹੱਦੀ ਅੜਿੱਕੇ 'ਤੇ ਗੰਭੀਰਤਾ ਨਾਲ ਨਜ਼ਰ ਬਣਾ ਕੇ ਰੱਖ ਰਿਹਾ ਹੈ। ਟਰੰਪ ਸਰਕਾਰ ਨੇ ਦੋਵਾਂ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਤਣਾਅ ਨੂੰ ਘੱਟ ਕਰਕੇ ਗੱਲਬਾਤ ਨਾਲ ਮਸਲੇ ਹੱਲ...
ਗਰੀਸ 'ਚ ਆਇਆ ਤਕੜਾ ਭੁਚਾਲ, ਕਈ ਜ਼ਖਮੀ
. . .  about 1 hour ago
ਏਥਨਜ਼, 21 ਜੁਲਾਈ - ਗਰੀਸ ਦੇ ਕੋਸ ਟਾਪੂ 'ਤੇ ਸ਼ਕਤੀਸ਼ਾਲੀ ਭੁਚਾਲ ਆਉਣ ਕਾਰਨ 100 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ, ਕਈ ਘਰ ਨੁਕਸਾਨੇ ਗਏ ਹਨ। ਇਸ ਭੁਚਾਲ ਦੀ ਤੀਬਰਤਾ 6.5 ਮਾਪੀ...
ਜੰਮੂ ਪਠਾਨਕੋਟ ਹਾਈਵੇ 'ਤੇ ਹਾਦਸਾ, ਇਕ ਮੌਤ-22 ਜ਼ਖਮੀ
. . .  about 1 hour ago
ਜੰਮੂ, 21 ਜੁਲਾਈ - ਜੰਮੂ ਪਠਾਨਕੋਟ ਹਾਈਵੇ 'ਤੇ ਭਿਆਨਕ ਸੜਕ ਹਾਦਸੇ ਵਿਚ 22 ਲੋਕ ਜ਼ਖਮੀ ਹੋ ਗਏ ਹਨ ਤੇ ਇਕ ਮੌਤ ਹੋ ਗਈ...
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਭਾਰਤ ਨੇ ਅਸਟ੍ਰੇਲੀਆ ਨੂੰ 36 ਦੌੜਾਂ ਨਾਲ ਹਰਾਇਆ
. . .  about 9 hours ago
ਮਹਿਲਾ ਵਰਲਡ ਕੱਪ ਸੈਮੀਫਾਈਨਲ : ਅਸਟ੍ਰੇਲੀਆ ਨੂੰ ਹਰਾ ਕੇ ਭਾਰਤ ਫਾਈਨਲ 'ਚ
. . .  about 9 hours ago
ਮਹਿਲਾ ਵਰਲਡ ਕੱਪ ਸੈਮੀਫਾਈਨਲ : ਅਸਟ੍ਰੇਲੀਆ ਦੀ 9ਵੀਂ ਖਿਡਾਰਨ ਵੀ ਆਊਟ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 30.2 ਓਵਰਾਂ ਬਾਅਦ ਅਸਟ੍ਰੇਲੀਆ 154/7
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 30 ਓਵਰਾਂ ਬਾਅਦ ਅਸਟ੍ਰੇਲੀਆ 154/7
. . .  1 day ago
ਮਹਿਲਾ ਵਿਸ਼ਵ ਕੱਪ ਫਾਈਨਲ : ਅਸਟ੍ਰੇਲੀਆ ਦੀ 7ਵੀਂ ਖਿਡਾਰਨ ਵੀ ਆਊਟ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਅਸਟ੍ਰੇਲੀਆ ਦੀ ਛੇਵੀਂ ਖਿਡਾਰਨ ਆਊਟ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 28 ਓਵਰਾਂ ਬਾਅਦ ਅਸਟ੍ਰੇਲੀਆ 147/5
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਅਸਟ੍ਰੇਲੀਆ ਦੀ ਪੰਜਵੀਂ ਖਿਡਾਰਨ ਆਊਟ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 26 ਓਵਰਾਂ ਬਾਅਦ ਅਸਟ੍ਰੇਲੀਆ 140/3
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਅਸਟ੍ਰੇਲੀਆ ਨੂੰ ਚੌਥਾ ਝਟਕਾ, ਵਿਲਾਨੀ 75 ਦੌੜਾਂ ਬਣਾ ਕੇ ਆਊਟ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 23 ਓਵਰਾਂ ਬਾਅਦ ਅਸਟ੍ਰੇਲੀਆ 126/3
. . .  1 day ago
ਮੇਰੇ ਕੋਲ ਮੋਸੂਲ 'ਚ ਫਸੇ ਭਾਰਤੀਆਂ ਦੀ ਕੋਈ ਜਾਣਕਾਰੀ ਨਹੀਂ-ਇਰਾਕੀ ਰਾਜਦੂਤ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 18ਵੇਂ ਓਵਰ 'ਚ 3 ਖਿਡਾਰੀਆਂ ਪਿੱਛੇ ਅਸਟ੍ਰੇਲੀਆ ਦੀਆਂ 100 ਦੌੜਾਂ ਪੂਰੀਆਂ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 17 ਓਵਰਾਂ ਬਾਅਦ ਅਸਟ੍ਰੇਲੀਆ 78/3
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 16 ਓਵਰਾਂ ਬਾਅਦ ਅਸਟ੍ਰੇਲੀਆ 72/3
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 14 ਓਵਰਾਂ ਬਾਅਦ ਅਸਟ੍ਰੇਲੀਆ 66/3
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 12 ਓਵਰਾਂ ਬਾਅਦ ਅਸਟ੍ਰੇਲੀਆ 46/3
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 11 ਓਵਰਾਂ ਬਾਅਦ ਅਸਟ੍ਰੇਲੀਆ 41/3
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 8 ਓਵਰਾਂ ਬਾਅਦ ਅਸਟ੍ਰੇਲੀਆ25/3
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 21 ਦੌੜਾਂ 'ਤੇ ਅਸਟ੍ਰੇਲੀਆ ਨੂੰ ਤੀਸਰਾ ਝਟਕਾ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 9 ਦੌੜਾਂ 'ਤੇ ਅਸਟ੍ਰੇਲੀਆ ਨੂੰ ਦੂਸਰਾ ਝਟਕਾ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 2 ਓਵਰਾਂ ਬਾਅਦ ਅਸਟ੍ਰੇਲੀਆ 6/1
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਦੂਸਰੇ ਓਵਰ 'ਚ ਅਸਟ੍ਰੇਲੀਆ ਨੂੰ ਪਹਿਲਾ ਝਟਕਾ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਅਸਟ੍ਰੇਲੀਆ ਦੀ ਬੱਲੇਬਾਜ਼ੀ ਸ਼ੁਰੂ
. . .  1 day ago
ਹਰਮਨਪ੍ਰੀਤ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ ਅਸਟ੍ਰੇਲੀਆ ਨੂੰ ਦਿੱਤਾ 282 ਦੌੜਾਂ ਦਾ ਟੀਚਾ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 40 ਓਵਰਾਂ ਬਾਅਦ ਭਾਰਤ 249 /4
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਹਰਮਨਪ੍ਰੀਤ ਕੌਰ ਦੀਆਂ 150 ਦੌੜਾਂ ਪੂਰੀਆਂ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 39 ਓਵਰਾਂ ਬਾਅਦ ਭਾਰਤ 243 /4
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਭਾਰਤ ਦੀ ਚੌਥੀ ਖਿਡਾਰਨ ਆਊਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਹਾੜ ਸੰਮਤ 549
ਿਵਚਾਰ ਪ੍ਰਵਾਹ: ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ। -ਕੰਫਿਊਸ਼ੀਅਸ
  •     Confirm Target Language  

ਬਠਿੰਡਾ

ਨਸ਼ਾ ਤਸਕਰ ਦੀ ਅੰਤਿਮ ਅਰਦਾਸ ਉਪਰੰਤ ਪਰਿਵਾਰਿਕ ਮੈਂਬਰਾਂ ਨੇ ਬਠਿੰਡਾ-ਤਲਵੰਡੀ ਹਾਈਵੇ ਕੀਤਾ ਜਾਮ

ਤਲਵੰਡੀ ਸਾਬੋ, 18 ਜੂਨ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)- ਬੀਤੇ ਦਿਨ ਨੇੜਲੇ ਪਿੰਡ ਭਾਗੀਵਾਂਦਰ ਦੀ ਸੱਥ ਵਿਚ ਵੱਢ ਕੇ ਸੁੱਟਣ ਉਪਰੰਤ ਦਮ ਤੋੜ ਚੁੱਕੇ ਕਥਿਤ ਨਸ਼ਾ ਤਸਕਰ ਵਿਨੋਦ ਕੁਮਾਰ ਉਰਫ਼ ਮੋਨੂੰ ਅਰੋੜਾ ਦੀ ਅੰਤਿਮ ਅਰਦਾਸ ਅੱਜ ਸੁਰੱਖਿਆ ਪ੍ਰਬੰਧਾਂ ਹੇਠ ਤਲਵੰਡੀ ਸਾਬੋ ਦੇ ਲੇਲੇਵਾਲਾ ਰੋਡ 'ਤੇ ਮੋਨੂੰ ਅਰੋੜਾ ਦੇ ਗ੍ਰਹਿ ਵਿਖੇ ਹੋਈ | ਅੰਤਿਮ ਅਰਦਾਸ ਉਪਰੰਤ ਕਤਲ ਕਾਂਡ ਦੇ 8 ਦਿਨ ਲੰਘ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਵਿਚੋਂ ਕਿਸੇ ਦੀ ਵੀ ਗਿ੍ਫ਼ਤਾਰੀ ਨਾ ਕੀਤੇ ਜਾਣ ਦੇ ਵਿਰੋਧ ਵਿਚ ਮੋਨੂੰ ਦੇ ਪਰਿਵਾਰਿਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਸਥਾਨਕ ਦਸਮੇਸ਼ ਪਬਲਿਕ ਸਕੂਲ ਅੱਗੇ ਧਰਨਾ ਲਾ ਕੇ ਬਠਿੰਡਾ ਤਲਵੰਡੀ ਸਾਬੋ ਹਾਈਵੇ ਨੂੰ ਜਾਮ ਕਰਕੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਅੱਜ ਸਭ ਤੋਂ ਪਹਿਲਾਂ ਮੋਨੂੰ ਅਰੋੜਾ ਦੀ ਅੰਤਿਮ ਅਰਦਾਸ ਮੌਕੇ ਪਰਿਵਾਰ ਵੱਲੋਂ ਗਰੁੜ ਪੁਰਾਣ ਦਾ ਭੋਗ ਪਾਇਆ ਗਿਆ | ਭੋਗ ਉਪਰੰਤ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿ੍ਤਕ ਦੇ ਪਿਤਾ ਵਿਜੈ ਕੁਮਾਰ ਜੋ ਖ਼ੁਦ ਜ਼ਮਾਨਤ 'ਤੇ ਬਠਿੰਡਾ ਜੇਲ੍ਹ ਤੋਂ ਆਇਆ ਸੀ, ਨੇ ਕਥਿਤ ਤੌਰ 'ਤੇ ਦੋਸ਼ ਲਗਾਏ ਕਿ ਪੁਲਿਸ ਕਥਿਤ ਦੋਸ਼ੀਆਂ ਦੀ ਮੱਦਦ ਕਰਨ ਲੱਗੀ ਹੋਈ ਹੈ ਕਿਉਂਕਿ ਮੋਨੂੰ ਦੇ ਅੰਤਿਮ ਸੰਸਕਾਰ ਮੌਕੇ ਪੁਲਿਸ ਨੇ ਉਨ੍ਹਾਂ ਤੋਂ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ 7 ਦਿਨ ਦਾ ਸਮਾਂ ਮੰਗਿਆ ਸੀ ਅਤੇ ਅੱਜ ਭੋਗ ਵੀ ਪੈ ਗਿਆ ਪਰ ਪੁਲਿਸ ਇਕ ਵੀ ਦੋਸ਼ੀ ਨੂੰ ਗਿ੍ਫ਼ਤਾਰ ਨਹੀਂ ਕਰ ਸਕੀ | ਉਨ੍ਹਾਂ ਕਿਹਾ ਕਿ ਉਕਤ ਸਮੁੱਚੀ ਘਟਨਾ ਦਾ ਮਾਸਟਰ ਮਾਈਾਡ ਪਿੰਡ ਭਾਗੀਵਾਂਦਰ ਦੀ ਮਹਿਲਾ ਸਰਪੰਚ ਦਾ ਪੁੱਤਰ ਹੈ | ਵਿਜੈ ਕੁਮਾਰ ਨੇ ਪੱਤਰਕਾਰਾਂ ਨੂੰ ਅਮਰਿੰਦਰ ਸਿੰਘ ਰਾਜੂ 'ਤੇ ਬੀਤੇ ਸਮੇਂ ਵਿਚ ਤਲਵੰਡੀ ਸਾਬੋ ਥਾਣੇ ਵਿਚ ਦਰਜ ਪੰਜ ਅਪਰਾਧਿਕ ਮਾਮਲਿਆਂ ਦੀ ਕਾਪੀਆਂ ਵੀ ਦਿਖਾਈਆਂ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ 19 ਜੂਨ ਸ਼ਾਮ ਤੱਕ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕੀਤਾ ਗਿਆ ਤਾਂ ਉਹ ਆਪਣੇ ਸਮੁੱਚੇ ਪਰਿਵਾਰ ਸਮੇਤ ਡੀਜ਼ਲ ਪਾ ਕੇ ਆਤਮਦਾਹ ਕਰ ਲਵੇਗਾ | ਉੱਧਰ ਭਾਵੇਂ ਪੁਲਿਸ ਨੇ ਭੋਗ ਨੂੰ ਦੇਖਦਿਆਂ ਕਿਸੇ ਵਿਰੋਧ ਪ੍ਰਦਰਸ਼ਨ ਦੀ ਆਸ਼ੰਕਾ ਦੇ ਚੱਲਦਿਆਂ ਸ਼ਹਿਰ ਵਿਚ ਸੁਰੱਖਿਆ ਬਲ ਤੈਨਾਤ ਕੀਤੇ ਹੋਏ ਸਨ ਪ੍ਰੰਤੂ ਭੋਗ ਉਪਰੰਤ ਪੀੜਤ ਪਰਿਵਾਰ ਤੇ ਰਿਸ਼ਤੇਦਾਰ ਟਰੈਕਟਰ ਟਰਾਲੀਆਂ ਰਾਹੀਂ ਸਥਾਨਕ ਦਸਮੇਸ਼ ਪਬਲਿਕ ਸਕੂਲ ਕੋਲ ਪੈਂਦੇ ਰਜਵਾਹੇ 'ਤੇ ਪੁੱਜ ਕੇ ਬਠਿੰਡਾ-ਤਲਵੰਡੀ ਸਾਬੋ ਹਾਈਵੇ 'ਤੇ ਜਾਮ ਲਗਾਉਣ ਵਿਚ ਸਫਲ ਰਿਹਾ | ਧਰਨੇ ਦੌਰਾਨ ਪਰਿਵਾਰ ਨੇ ਸਥਾਨਕ ਪੁਲਿਸ ਤੇ ਪੰਜਾਬ ਸਰਕਾਰ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ 'ਤੇ ਕਥਿਤ ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ ਲਗਾਉਂਦਿਆਂ ਉਨ੍ਹਾਂ ਿਖ਼ਲਾਫ਼ ਵੀ ਜੰਮ ਕੇ ਨਾਅਰੇਬਾਜ਼ੀ ਕੀਤੀ | ਭਾਵੇਂ ਕਿ ਅਤਿਰਿਕਤ ਥਾਣਾ ਮੁਖੀ ਸੰਜੀਵ ਕੁਮਾਰ ਭਾਟੀ ਤੇ ਡੀ. ਐੱਸ. ਪੀ. ਬਰਿੰਦਰ ਸਿੰਘ ਗਿੱਲ ਧਰਨੇ ਵਾਲੀ ਥਾਂ ਪੁੱਜ ਗਏ ਸਨ ਪਰ ਉਨ੍ਹਾਂ ਧਰਨਾਕਾਰੀਆਂ ਨਾਲ ਕਿਸੇ ਕਿਸਮ ਦੀ ਗੱਲ ਨਾ ਕਰਦਿਆਂ ਧਰਨਾ ਚੁੱਕੇ ਜਾਣ ਦੀ ਉਡੀਕ ਕੀਤੀ | ਦੂਜੀ ਵਾਰ ਹਾਲਾਤ ਉਦੋਂ ਤਣਾਅਪੂਰਨ ਹੋ ਗਏ ਜਦੋਂ ਬਠਿੰਡਾ ਤੋਂ ਪੁੱਜੇ ਐੱਸ. ਪੀ. ਰੈਂਕ ਦੇ ਅਧਿਕਾਰੀ ਗੁਰਮੀਤ ਸਿੰਘ ਨੇ ਧਰਨਾਕਾਰੀਆਂ ਤੋਂ ਕਥਿਤ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ 10 ਦਿਨਾਂ ਦਾ ਸਮਾਂ ਮੰਗਿਆ ਪਰ ਧਰਨਾਕਾਰੀ ਪੁਲਿਸ ਨੂੰ ਹੋਰ ਸਮਾਂ ਦੇਣ ਦੇ ਮੂਡ ਵਿਚ ਨਹੀ ਸਨ, ਖ਼ਬਰ ਲਿਖੇ ਜਾਣ ਤੱਕ ਧਰਨਾ ਚੱਲ ਰਿਹਾ ਸੀ |
ਐੱਸ. ਪੀ. ਦੇ ਭਰੋਸੇ ਉਪਰੰਤ ਧਰਨਾ ਚੁੱਕਿਆ
ਕਥਿਤ ਨਸ਼ਾ ਤਸਕਰ ਮੋਨੂੰ ਅਰੋੜਾ ਨੂੰ ਵੱਢ ਕੇ ਸੁੱਟਣ ਉਪਰੰਤ ਉਸ ਦੀ ਹੋਈ ਮੌਤ ਕਾਰਨ ਕਥਿਤ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਮੋਨੂੰ ਦੇ ਪਰਿਵਾਰਕ ਮੈਂਬਰਾਂ ਵੱਲੋਂ ਅੱਜ ਭੋਗ ਉਪਰੰਤ ਬਠਿੰਡਾ-ਤਲਵੰਡੀ ਸਾਬੋ ਹਾਈਵੇ 'ਤੇ ਲਗਾਇਆ ਜਾਮ ਐੱਸ. ਪੀ. ਬਠਿੰਡਾ ਗੁਰਮੀਤ ਸਿੰਘ ਵੱਲੋਂ ਕਥਿਤ ਦੋਸ਼ੀਆਂ ਦੇ 19 ਜੂਨ ਨੂੰ ਗਿ੍ਫ਼ਤਾਰੀ ਵਾਰੰਟ ਜਾਰੀ ਕਰਨ ਦੇ ਭਰੋਸੇ ਉਪਰੰਤ ਪਰਿਵਾਰਕ ਮੈਂਬਰਾਂ ਨੇ ਦੇਰ ਰਾਤ ਧਰਨਾ ਚੁੱਕ ਲਿਆ |

ਪਰਚੇ 'ਚ ਦਰਜ ਕੀਤੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਕਾਰਵਾਈ 'ਤੇ ਉਠਾਏ ਸਵਾਲ

ਬਠਿੰਡਾ, 18 ਜੂਨ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਬੀਤੇ ਦਿਨੀਂ ਪਿੰਡ ਚੁੱਘੇ ਕਲਾਂ ਵਿਖੇ ਹੋਈ ਫਾਇਰਿੰਗ ਦੇ ਚੱਲਦਿਆਂ ਪਰਚੇ ਵਿਚ ਨਾਮਜ਼ਦ ਕੀਤੇ ਦੋ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਪੈ੍ਰੱਸ ਕਾਨਫ਼ਰੰਸ ਕਰਕੇ ਪੁਲਿਸ ਕਾਰਵਾਈ 'ਤੇ ਸਵਾਲ ਉਠਾਏ ਹਨ। ਫਾਇਰਿੰਗ 'ਚ ...

ਪੂਰੀ ਖ਼ਬਰ »

20 ਬੋਤਲਾਂ ਨਾਜਾਇਜ਼ ਸ਼ਰਾਬ ਸਣੇ 2 ਗਿ੍ਫ਼ਤਾਰ

ਬਠਿੰਡਾ, 18 ਜੂਨ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਛੇੜੀ ਮੁਹਿੰਮ ਤਹਿਤ ਅੰਗਰੇਜ਼ੀ ਅਤੇ ਰੂੜੀ ਮਾਰਕਾ ਸ਼ਰਾਬ ਦੀਆਂ 20 ਬੋਤਲਾਂ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਛਾਪੇਮਾਰੀ ਦੌਰਾਨ 130 ਲੀਟਰ ਲਾਹਣ ਬਰਾਮਦ ਕੀਤਾ ਹੈ। ...

ਪੂਰੀ ਖ਼ਬਰ »

ਸੂਏ 'ਚ ਡੁੱਬਣ ਕਾਰਨ ਬੱਚੇ ਦੀ ਮੌਤ

ਬਾਲਿਆਂਵਾਲੀ, 18 ਜੂਨ (ਕੁਲਦੀਪ ਮਤਵਾਲਾ)- ਪਿੰਡ ਕੋਟੜਾ ਕੌੜਾ ਵਿਖੇ ਸੂਏ 'ਚ ਨਹਾਉਣ ਗਏ ਇਕ ਗ਼ਰੀਬ ਪਰਿਵਾਰ ਦੇ ਇਕਲੌਤੇ ਪੁੱਤਰ ਬੀਰਾ ਸਿੰਘ (11) ਦੀ ਸੂਏ 'ਚ ਡੁੱਬਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਡੀ. ਐੱਸ. ਪੀ. ਮੌੜ ਦਵਿੰਦਰ ਸਿੰਘ ਤੇ ...

ਪੂਰੀ ਖ਼ਬਰ »

ਨੌਜਵਾਨ ਖੇਤ ਮਜ਼ਦੂਰ ਵੱਲੋਂ ਸਪਰੇਅ ਪੀ ਕੇ ਖੁਦਕੁਸ਼ੀ

ਬਠਿੰਡਾ, 18 ਜੂਨ (ਸੁਖਵਿੰਦਰ ਸਿੰਘ ਸੁੱਖਾ)-ਜ਼ਿਲ੍ਹੇ ਦੇ ਪਿੰਡ ਬੱਲੋ੍ਹ ਵਿਖੇ ਇਕ ਨੌਜਵਾਨ ਖੇਤ ਮਜ਼ਦੂਰ ਵੱਲੋਂ ਆਰਥਿਕ ਤੰਗੀ ਦੇ ਚੱਲਦਿਆਂ ਸਪਰੇਅ ਪੀ ਕੇ ਖ਼ੁਦਕੁਸ਼ੀ ਕਰ ਲਈ ਗਈ | ਪ੍ਰਾਪਤ ਜਾਣਕਾਰੀ ਅੰਮਿ੍ਤਪਾਲ ਸਿੰਘ (22) ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ...

ਪੂਰੀ ਖ਼ਬਰ »

ਮੌੜ ਪੁਲਿਸ ਵੱਲੋਂ ਸ਼ਰਾਬ ਤਸਕਰਾਂ 'ਤੇ ਮਾਮਲਾ ਦਰਜ

ਮੌੜ ਮੰਡੀ, 18 ਜੂਨ (ਗੁਰਜੀਤ ਸਿੰਘ ਕਮਾਲੂ)- ਨਾਜਾਇਜ਼ ਤਰੀਕੇ ਨਾਲ ਹੋਰਨਾਂ ਰਾਜਾਂ ਵਿਚ ਸ਼ਰਾਬ ਜਾਂ ਹੋਰ ਨਸ਼ਾ ਗ਼ੈਰ-ਕਾਨੰੂਨੀ ਤਰੀਕਿਆਂ ਨਾਲ ਲਿਆ ਕੇ ਵੇਚਣ ਵਾਲਿਆਂ ਿਖ਼ਲਾਫ਼ ਜ਼ਿਲ੍ਹਾ ਪੁਲਿਸ ਵੱਲੋਂ ਬਹੁਤ ਜ਼ਿਆਦਾ ਸਖ਼ਤੀ ਦਿਖਾਈ ਜਾ ਰਹੀ ਹੈ, ਜਿਸ ਦੇ ...

ਪੂਰੀ ਖ਼ਬਰ »

ਕ੍ਰਿਕਟ ਦੇ ਸ਼ੌਕੀਨਾਂ ਨੇ ਵੱਡੀਆਂ ਸਕਰੀਨਾਂ ਲਗਾ ਕੇ ਲਿਆ ਮੈਚ ਦਾ ਲੁਤਫ਼

ਬਠਿੰਡਾ, 18 ਜੂਨ (ਸੁਖਵਿੰਦਰ ਸਿੰਘ ਸੁੱਖਾ)- ਆਈ. ਸੀ. ਸੀ. ਚੈਂਪੀਅਨ ਟਰਾਫ਼ੀ ਦੇ ਲੰਡਨ ਵਿਖੇ ਅੱਜ ਹੋ ਰਹੇ ਭਾਰਤ-ਪਾਕਿਸਤਾਨ ਦੇ ਫਾਈਨਲ ਮੈਚ ਕਾਰਨ ਬਠਿੰਡਾ ਦਾ ਸਾਰਾ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਿਹਾ | ਅੱਜ ਦਾ ਨਜ਼ਾਰਾ ਕਰਫ਼ਿਊ ਵਰਗਾ ਦਿਸਿਆ | ਦੁਕਾਨਦਾਰ ਤੇ ਬਾਕੀ ...

ਪੂਰੀ ਖ਼ਬਰ »

ਵਰਚਿਊਸ ਕਲੱਬ ਨੇ ਅਜਮੇਰ ਔਲਖ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ

ਡੱਬਵਾਲੀ, 18 ਜੂਨ (ਇਕਬਾਲ ਸਿੰਘ ਸ਼ਾਂਤ)- ਵਰਚਿਊਸ ਕਲੱਬ (ਇੰਡੀਆ) ਨੇ ਜਗਤ ਪ੍ਰਸਿੱਧ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ ਹੈ | ਵਰਚਿਊਸ ਕਲੱਬ ਦੇ ਪ੍ਰਧਾਨ ਅਤੇ ਉੱਘੇ ਸਟੇਜ ਕਲਾਕਾਰ ਸੰਜੀਵ ਸ਼ਾਦ ਨੇ ਕਿਹਾ ਕਿ ਔਲਖ ਦੀ ਕਲਮ, ਉਨ੍ਹਾਂ ...

ਪੂਰੀ ਖ਼ਬਰ »

ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ

ਮਾਨਸਾ, 18 ਜੂਨ (ਵਿ. ਪ੍ਰਤੀ.)- ਸਿਹਤ ਵਿਭਾਗ ਵੱਲੋਂ ਪਿੰਡ ਬਾਜੇਵਾਲਾ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਡਾ. ਵਿਕਾਸ ਬਾਂਸਲ ਨੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਜਿੱਥੇ ਨਸ਼ੇੜੀ ਆਰਥਿਕ ਤੌਰ 'ਤੇ ...

ਪੂਰੀ ਖ਼ਬਰ »

ਮਲੇਰੀਆ ਦੇ ਬਚਾਅ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

ਜੋਗਾ, 18 ਜੂਨ (ਬਲਜੀਤ ਸਿੰਘ ਅਕਲੀਆ)- ਸਥਾਨਕ ਮੁੱਢਲਾ ਸਿਹਤ ਕੇਂਦਰ ਵਿਖੇ ਐੱਸ. ਐੱਮ. ਓ. ਿਖ਼ਆਲਾ ਕਲਾਂ ਡਾ. ਮੋਹਨ ਸਿੰਘ ਦੀ ਅਗਵਾਈ ਹੇਠ ਮਲੇਰੀਆ ਦੇ ਬਚਾਅ ਲਈ ਐੱਨ. ਵੀ. ਬੀ. ਡੀ. ਸੀ. ਪੀ. ਸ਼ਾਖਾ ਦੁਆਰਾ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਸਿਹਤ ਇੰਸਪੈਕਟਰ ਜਗਦੀਸ਼ ...

ਪੂਰੀ ਖ਼ਬਰ »

ਜੀ. ਐੱਸ. ਟੀ. ਲਾਗੂ ਨਾ ਕਰਨ ਦੀ ਮੰਗ ਨੂੰ ਲੈ ਕੇ ਮਾਰਕੀਟ ਕਮੇਟੀ ਕਰਮਚਾਰੀਆਂ ਵੱਲੋਂ ਧਰਨੇ ਦਾ ਐਲਾਨ

ਬੁਢਲਾਡਾ, 18 ਜੂਨ (ਕੁਲਦੀਪ ਗੋਇਲ)- ਮਾਰਕੀਟ ਕਮੇਟੀ ਬੁਢਲਾਡਾ ਕਰਮਚਾਰੀਆਂ ਦੀ ਜ਼ਰੂਰੀ ਇਕੱਤਰਤਾ ਅੱਜ ਇੱਥੇ ਦਫ਼ਤਰ ਵਿਖੇ ਕੀਤੀ ਗਈ, ਜਿਸ 'ਚ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਕੁਲਦੀਪ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਵੱਲੋਂ ...

ਪੂਰੀ ਖ਼ਬਰ »

ਪੰਜਾਬ ਦੀਆਂ ਸਿਆਸੀ ਧਿਰਾਂ ਤੇ ਲੋਕ ਕੈਪਟਨ ਸਰਕਾਰ ਨੂੰ ਵਾਅਦੇ ਪੂਰੇ ਕਰਨ ਲਈ ਸਮਾਂ ਦੇਣ- ਰਾਮੂਵਾਲੀਆ

ਮਾਨਸਾ, 18 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਛਲਾਵੇ ਰਹਿਤ ਹੈ | ਮੁੱਖ ਮੰਤਰੀ ਦੇ ਦਿਲ 'ਚ ਸੂਬੇ ਪ੍ਰਤੀ ਦਰਦ ਝਲਕਦਾ ਹੈ, ਉਹ ਰਾਜ ਨੂੰ ਨਸ਼ਾ ਤੇ ਭਿ੍ਸ਼ਟਾਚਾਰ ਮੁਕਤ ਕਰਨ ਦੇ ਨਾਲ ਹੀ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਨੂੰ ਧਾਰਮਿਕ ਪੁਸਤਕਾਂ ਤੇ ਵਾਜਾ ਜੋੜੀ ਸੈੱਟ ਭੇਟ

ਮਾਨਸਾ, 18 ਜੂਨ (ਵਿ. ਪ੍ਰ.)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਠੂਠਿਆਂਵਾਲੀ ਵਿਖੇ ਐੱਸ.ਜੀ.ਪੀ.ਸੀ. ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਗੁਰਦੁਆਰਾ ਸਾਹਿਬ ਲਈ ਧਾਰਮਿਕ ਪੁਸਤਕਾਂ ਅਤੇ ਵਾਜਾ ਜੋੜੀ ਸੈੱਟ ਦਿੱਤਾ | ਉਨ੍ਹਾਂ ਕਿਹਾ ਕਿ ਜਿੱਥੇ ...

ਪੂਰੀ ਖ਼ਬਰ »

ਗੁਰਮਤਿ ਕੈਂਪ 'ਚ ਧਾਰਮਿਕ ਲਿਟਰੇਚਰ ਵੰਡਿਆ

ਜੋਗਾ, 18 ਜੂਨ (ਘੜੈਲੀ)- ਹਲਕਾ ਜੋਗਾ ਤੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਝੱਬਰ ਨੇ ਪਿੰਡ ਰੱਲਾ ਵਿਖੇ ਚੱਲ ਰਹੇ ਗੁਰਮਤਿ ਕੈਂਪ 'ਚ ਧਾਰਮਿਕ ਲਿਟਰੇਚਰ ਵੰਡਿਆ | ਉਨ੍ਹਾਂ ਦੱਸਿਆ ਕਿ ਪਿੰਡ ਰੱਲਾ ਵਿਖੇ ਕੈਂਪਾਂ ...

ਪੂਰੀ ਖ਼ਬਰ »

ਭੱਟੀ ਦੀ ਨਿਯੁਕਤੀ ਹਾਈਕਮਾਂਡ ਦਾ ਸ਼ਲਾਘਾਯੋਗ ਫ਼ੈਸਲਾ- ਬਲਕਾਰ ਸਿੱਧੂ

ਚਾਉਕੇ, 18 ਜੂਨ (ਮਨਜੀਤ ਸਿੰਘ ਘੜੈਲੀ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰਨੀ ਕਮੇਟੀ ਮੈਂਬਰ ਤੇ ਕਾਂਗਰਸ ਸੱਭਿਆਚਾਰਕ ਸੈੱਲ ਦੇ ਸੂਬਾ ਵਾਈਸ ਚੇਅਰਮੈਨ ਬਲਕਾਰ ਸਿੱਧੂ ਨੇ ਜਾਰੀ ਪੈੱ੍ਰਸ ਬਿਆਨ ਰਾਹੀਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਮਲੋਟ ਤੋਂ ਵਿਧਾਇਕ ਸ. ...

ਪੂਰੀ ਖ਼ਬਰ »

ਢੱਠਿਆਂ ਦੀ ਫੇਟ ਵੱਜਣ ਨਾਲ ਬਜ਼ੁਰਗ ਫੱਟੜ

ਕਾਲਾਂਵਾਲੀ, 18 ਜੂਨ (ਭੁਪਿੰਦਰ ਪੰਨੀਵਾਲੀਆ)- ਦੋ ਢੱਠਿਆਂ ਦੇ ਭੇੜ 'ਚ ਆਉਣ ਨਾਲ ਇਕ ਬਜ਼ੁਰਗ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਜ਼ਖ਼ਮੀ ਹਾਲਤ ਵਿਚ ਮੰਡੀ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਵਿੱਚ ਸੁਧਾਰ ਹੈ | ਇੱਥੋਂ ਦੇ ...

ਪੂਰੀ ਖ਼ਬਰ »

ਸੈਨਿਕਾਂ ਦੇ ਪਰਿਵਾਰਾਂ ਲਈ ਲਗਾਇਆ ਯੋਗਾ ਕੈਂਪ

ਬਠਿੰਡਾ, 18 ਜੂਨ (ਕੰਵਲਜੀਤ ਸਿੰਘ ਸਿੱਧੂ)- 21 ਜੂਨ ਨੂੰ ਵਿਸ਼ਵ ਪੱਧਰ 'ਤੇ ਮਨਾਏ ਜਾ ਰਹੇ ਵਿਸ਼ਵ ਯੋਗਾ ਦਿਵਸ ਦੇ ਮੱਦੇਨਜ਼ਰ ਬਠਿੰਡਾ ਦੀ ਫ਼ੌਜੀ ਛਾਉਣੀ ਚੇਤਕ ਕੌਰਪਸ ਵਿਖ਼ੇ ਯੋਗ ਦਿਵਸ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਉਦਘਾਟਨ ਕਰਦਿਆਂ ਆਵਾ ਚੇਤਕ ਕੋਰਪਸ ਦੀ ਖੇਤਰੀ ...

ਪੂਰੀ ਖ਼ਬਰ »

ਸ੍ਰੀ ਦੁਰਗਾ ਮੰਦਿਰ ਝੁਨੀਰ ਦੇ ਕੋਲ ਗੰਦੇ ਛੱਪੜ ਦੀ ਸਫ਼ਾਈ ਕਰ ਕੇ ਪੱਕਾ ਕਰਨ ਦੀ ਮੰਗ

ਝੁਨੀਰ, 18 ਜੂਨ (ਵਸ਼ਿਸ਼ਟ)- ਕਸਬਾ ਝੁਨੀਰ ਦੇ ਸ੍ਰੀ ਦੁਰਗਾ ਮੰਦਿਰ ਅਤੇ ਬੱਸ ਅੱਡੇ ਦੇ ਕੋਲ ਗੰਦਾ ਵਿਸ਼ਾਲ ਛੱਪੜ ਅੱਜ ਗੰਦਗੀ ਦਾ ਭੰਡਾਰ ਬਣੇ ਹੋਣ ਕਾਰਨ ਸਭ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ | ਸਮਾਜ ਸੇਵੀ ਗੁਰਦੀਪ ਸਿੰਘ, ਗੁਰਦੀਪ ਸਿੰਘ ਗੈਟੀ ਤੇ ਵਿਕਾਸ ...

ਪੂਰੀ ਖ਼ਬਰ »

ਪਿੰਡਾਂ 'ਚ ਵਿਦੇਸ਼ ਪੜ੍ਹਾਈ ਬਾਰੇ ਸੈਮੀਨਾਰਾਂ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

ਨਥਾਣਾ, 18 ਜੂਨ (ਗੁਰਦਰਸ਼ਨ ਲੁੱਧੜ)- ਵਿਦੇਸ਼ ਦੀ ਪੜ੍ਹਾਈ ਲਈ ਸਲਾਹ ਦੇਣ ਵਾਲੀਆਂ ਸੰਸਥਾਵਾਂ ਨੂੰ ਹੁਣ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਵਿੱਦਿਅਕ ਸੰਸਥਾਵਾਂ ਅਤੇ ਵੱਡੇ ਸ਼ਹਿਰਾਂ ਤੋਂ ਬਾਅਦ ਪਿੰਡਾਂ ਵਿਚ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇੱਧਰ ਪੜ੍ਹਾਈ ਕਰ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਰਾਈਫ਼ਲ/ਪਿਸਟਲ ਮੁਕਾਬਲੇ 'ਚ ਦੁਪਿੰਦਰਜੀਤ ਤੇ ਯੁਵਦੀਪ ਸ਼ਾਂਤ ਨੇ ਤਗਮੇ ਜਿੱਤੇ

ਡੱਬਵਾਲੀ, 18 ਜੂਨ (ਪ. ਪ.)- ਸਥਾਨਕ ਪੁਆਇੰਟ ਟੂ ਪੁਆਇੰਟ ਰਾਈਫ਼ਲ ਅਕੈਡਮੀ ਦੇ ਨਿਸ਼ਾਨੇਬਾਜ਼ ਅਚੂਕ ਨਿਸ਼ਾਨੇ ਵੱਲ ਵਧਣ ਲੱਗੇ ਹਨ | ਜ਼ਿਲ੍ਹਾ ਪੱਧਰੀ 10 ਮੀਟਰ ਰਾਈਫਲ ਤੇ ਪਿਸਟਲ ਮੁਕਾਬਲੇ 'ਚ ਅਕੈਡਮੀ ਦੇ ਦੋ ਨਿਸ਼ਾਨੇਬਾਜ਼ਾਂ ਦੁਪਿੰਦਰਜੀਤ ਅਤੇ ਯੁਵਦੀਪ ਸ਼ਾਂਤ ਨੇ ...

ਪੂਰੀ ਖ਼ਬਰ »

ਕੈਪਟਨ ਸਰਕਾਰ ਕਿਸਾਨਾਂ ਦਾ ਸਰਕਾਰੀ ਤੇ ਗ਼ੈਰ-ਸਰਕਾਰੀ ਕਰਜ਼ਾ ਮੁਆਫ਼ ਕਰੇ- ਕਿਸਾਨ ਆਗੂ

ਚਾਉਕੇ, 18 ਜੂਨ (ਮਨਜੀਤ ਸਿੰਘ ਘੜੈਲੀ)- ਭਾਕਿਯੂ ਏਕਤਾ ਪੰਜਾਬ ਡਕੌਾਦਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਫੂਲੇਵਾਲਾ ਅਤੇ ਬਲਾਕ ਰਾਮਪੁਰਾ ਦੇ ਪ੍ਰਧਾਨ ਬਲਵਿੰਦਰ ਸਿੰਘ ਫ਼ੌਜੀ ਜੇਠੂਕੇ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੀ ਕੈਪਟਨ ਸਰਕਾਰ ...

ਪੂਰੀ ਖ਼ਬਰ »

ਖੇਤੀ ਮਾਹਿਰਾਂ ਨੇ ਨਰਮੇਂ ਦੇ ਖੇਤਾਂ ਦਾ ਲਿਆ ਜਾਇਜ਼ਾ

ਨਥਾਣਾ, 18 ਜੂਨ (ਗੁਰਦਰਸ਼ਨ ਲੁੱਧੜ)- ਬਲਾਕ ਨਥਾਣਾ ਨਾਲ ਸਬੰਧਿਤ ਖੇਤੀਬਾੜੀ ਵਿਕਾਸ ਅਫ਼ਸਰ ਡਾ. ਸਰਬਜੀਤ ਸਿੰਘ ਅਤੇ ਬਲਾਕ ਤਕਨਾਲੌਜੀ ਮੈਨੇਜਰ ਸੁਖਮੰਦਰ ਸਿੰਘ ਨੇ ਪਿੰਡ ਗੰਗਾ ਅਤੇ ਗਿੱਦੜ ਦੇ ਖੇਤਾਂ ਵਿਚ ਨਰਮੇਂ ਦੀ ਫ਼ਸਲ ਦਾ ਜਾਇਜ਼ਾ ਲੈ ਕੇ ਚਿੱਟੇ ਮੱਛਰ ਦਾ ...

ਪੂਰੀ ਖ਼ਬਰ »

ਵਿਧਾਨ ਸਭਾ ਦੀ ਕਾਰਵਾਈ ਦੌਰਾਨ ਹਰ ਪਾਰਟੀ ਦਾ ਵਿਧਾਇਕ ਮੇਰੇ ਲਈ ਸਨਮਾਨਯੋਗ ਹੋਵੇਗਾ- ਭੱਟੀ

ਤਲਵੰਡੀ ਸਾਬੋ, 18 ਜੂਨ (ਰਣਜੀਤ ਸਿੰਘ ਰਾਜੂ)- ਪੰਜਾਬ ਵਿਧਾਨ ਸਭਾ ਦੇ ਨਵ-ਨਿਯੁਕਤ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਵਿਧਾਨ ਸਭਾ 'ਚ ਆਪਣੀ ਡਿਊਟੀ ਦੌਰਾਨ ਉਨ੍ਹਾਂ ਲਈ ਹਰ ਪਾਰਟੀ ਦਾ ਵਿਧਾਇਕ ਸਨਮਾਨਯੋਗ ਹੋਵੇਗਾ | ਅੱਜ ਇਕ ਸਮਾਗਮ ਵਿਚ ...

ਪੂਰੀ ਖ਼ਬਰ »

ਰਿਹਾਇਸ਼ੀ ਪ੍ਰਾਪਰਟੀ 'ਤੇ ਪ੍ਰਾਪਰਟੀ ਟੈਕਸ ਲਗਾਉਣਾ ਸੰਵਿਧਾਨਕ ਹੱਕਾਂ ਦੀ ਉਲੰਘਣਾ- ਪੈਸੀਆ

ਰਾਮਾਂ ਮੰਡੀ, 18 ਜੂਨ (ਤਰਸੇਮ ਸਿੰਗਲਾ)- ਕੈਪਟਨ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਪ੍ਰਾਪਰਟੀ ਟੈਕਸ ਮੁਆਫ਼ ਕਰਨ ਦੇ ਵਾਅਦੇ ਹਵਾ ਹੋ ਰਹੇ ਹਨ | ਇਹ ਦੋਸ਼ ਸਰਕਾਰ 'ਤੇ ਲਾਉਂਦੇ ਹੋਏ ਸ਼ਿਵ ਸੈਨਾ ਹਿੰਦੁਸਤਾਨ ਪਾਰਟੀ ਦੇ ਬਲਾਕ ਪ੍ਰਧਾਨ ਮੁਰਾਰੀ ਲਾਲ ...

ਪੂਰੀ ਖ਼ਬਰ »

ਮੌੜ ਮੰਡੀ ਦਾ ਬੱਸ ਅੱਡਾ ਬਣਿਆ ਲਾਵਾਰਿਸ ਗਊਵੰਸ਼ ਦਾ ਟਿਕਾਣਾ

ਮੌੜ ਮੰਡੀ, 18 ਜੂਨ (ਲਖਵਿੰਦਰ ਸਿੰਘ ਮੌੜ)- ਪੰਜਾਬ 'ਚ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਗਊਆਂ ਦੀ ਸਾਂਭ-ਸੰਭਾਲ ਲਈ ਵਿਸ਼ੇਸ਼ ਗਊ ਕਰ ਦਾ ਪ੍ਰਬੰਧ ਕੀਤਾ ਸੀ ਤਾਂ ਜੋ ਸੜਕਾਂ ਅਤੇ ਰੇਲਵੇ ਲਾਈਨਾਂ ਦੇ ਨਾਲ ਫਿਰਦੀਆਂ ਆਵਾਰਾ ਗਊਆਂ ਨੂੰ ਸੰਭਾਲਿਆ ਜਾਵੇ ਪਰ ਇਕੱਠਾ ਕੀਤਾ ...

ਪੂਰੀ ਖ਼ਬਰ »

ਆਟਾ-ਦਾਲ ਤੇ ਬੁਢਾਪਾ ਪੈਨਸ਼ਨ ਨਾ ਮਿਲਣ ਕਾਰਨ ਲੋਕ ਪ੍ਰੇਸ਼ਾਨ

ਰਾਮਾਂ ਮੰਡੀ, 18 ਜੂਨ (ਅਮਰਜੀਤ ਸਿੰਘ ਲਹਿਰੀ)- ਪਿਛਲੇ 6 ਮਹੀਨਿਆਂ ਤੋਂ ਲਾਭਪਾਤਰੀਆਂ ਨੂੰ ਆਟਾ-ਦਾਲ ਅਤੇ ਬੁਢਾਪਾ ਪੈਨਸ਼ਨ ਨਾ ਮਿਲਣ ਕਾਰਨ ਬਜ਼ੁਰਗਾਂ ਤੇ ਵਿਧਵਾ ਔਰਤਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਹ ਪ੍ਰਗਟਾਵਾਂ ਭਾਜਪਾ ਮੰਡਲ ...

ਪੂਰੀ ਖ਼ਬਰ »

ਲਹਿਰਾ ਸੌ ਾਧਾ ਵਾਸੀਆਂ ਨੇ ਘਰਾਂ ਦੇ ਨਿਕਾਸੀ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਜਤਾਇਆ ਰੋਸ

ਲਹਿਰਾ ਮੁਹੱਬਤ, 18 ਜੂਨ (ਸੁਖਪਾਲ ਸਿੰਘ ਸੁੱਖੀ)- ਪਿੰਡ ਲਹਿਰਾ ਸੌਾਧਾ ਵਾਸੀਆਂ ਨੇ ਨਵੇਂ ਬਣਾਏ ਗਏ ਘਰਾਂ ਦੇ ਪਾਣੀ ਦੇ ਨਿਕਾਸੀ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਰੋਸ ਪ੍ਰਦਰਸ਼ਨ ਕੀਤਾ | ਇਸ ਸਮੇਂ ਪਿੰਡ ਵਾਸੀ ਦਰਸ਼ਨ ਸਿੰਘ, ਕੌਰ ਸਿੰਘ ਕਿਸਾਨ ਆਗੂ ਨੇ ਕਿਹਾ ਕਿ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਰਜਿਸਟ੍ਰੇਸ਼ਨ ਦੀ ਮੰਗ

ਨਥਾਣਾ, 18 ਜੂਨ (ਗੁਰਦਰਸ਼ਨ ਲੁੱਧੜ)- ਪੰਜਾਬ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਨਥਾਣਾ ਇਕਾਈ ਦੀ ਮੀਟਿੰਗ ਪਿੰਡ ਗੋਬਿੰਦਪੁਰਾ ਵਿਖੇ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਬੁਲਾਰਿਆਂ ਨੇ ਕਿਹਾ ਕਿ ਪੇਂਡੂ ਸਿਹਤ ...

ਪੂਰੀ ਖ਼ਬਰ »

ਕਾਂਗਰਸੀ ਵਰਕਰਾਂ ਵੱਲੋਂ ਡਿਪਟੀ ਸਪੀਕਰ ਭੱਟੀ ਨਾਲ ਮੁਲਾਕਾਤ

ਚਾਉਕੇ, 18 ਜੂਨ (ਮਨਜੀਤ ਸਿੰਘ ਘੜੈਲੀ)- ਹਲਕਾ ਮੌੜ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਐਡਵੋਕੇਟ ਜਗਦੇਵ ਸਿੰਘ ਰਾਮਪੁਰਾ ਦੀ ਅਗਵਾਈ 'ਚ ਹਲਕਾ ਮੌੜ ਦੇ ਕਾਂਗਰਸੀ ਵਰਕਰਾਂ ਨੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ. ਅਜਾਇਬ ਸਿੰਘ ...

ਪੂਰੀ ਖ਼ਬਰ »

ਰਾਹਗੀਰਾਂ ਲਈ ਮੁਸੀਬਤ ਬਣ ਰਹੇ ਨੇ ਰੇਲਵੇ ਦੇ ਧਰਤੀ ਹੇਠਲੇ ਪੁਲ

ਸੰਗਤ ਮੰਡੀ, 18 ਜੂਨ (ਅੰਮਿ੍ਤਪਾਲ ਸ਼ਰਮਾ)- ਬਠਿੰਡਾ-ਬੀਕਾਨੇਰ ਰੇਲ ਲਾਈਨ 'ਤੇ ਪੈਂਦੇ ਮਨੁੱਖ ਰਹਿਤ ਫਾਟਕਾਂ ਦੀ ਥਾਂ 'ਤੇ ਬਣਾਏ ਜਾ ਰਹੇ ਰੇਲਵੇ ਦੇ ਧਰਤੀ ਹੇਠਲੇ ਪੁਲ ਲੋਕਾਂ ਲਈ ਮੁਸੀਬਤ ਦਾ ਕਾਰਨ ਬਣਨ ਲੱਗੇ ਹਨ | ਪਿੰਡ ਪਥਰਾਲਾ ਦੇ ਸਰਪੰਚ ਜਗਤਾਰ ਸਿੰਘ, ਜਗਸੀਰ ਸਿੰਘ ...

ਪੂਰੀ ਖ਼ਬਰ »

ਦੇਸੀ ਪਿਸਤੌਲ ਸਣੇ ਕਾਬੂ

ਕਾਲਾਂਵਾਲੀ, 18 ਜੂਨ (ਭੁਪਿੰਦਰ ਪੰਨੀਵਾਲੀਆ)- ਸੀ. ਆਈ. ਏ. ਪੁਲਿਸ ਨੇ ਔਢਾਂ ਖੇਤਰ 'ਚੋਂ ਇਕ ਵਿਅਕਤੀ ਨੂੰ ਇਕ ਦੇਸੀ ਪਿਸਤੌਲ ਸਮੇਤ ਗਿ੍ਫ਼ਤਾਰ ਕੀਤਾ ਹੈ | ਏ. ਐੱਸ. ਆਈ. ਜੈ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬੀਤੀ ਰਾਤ ਔਢਾਂ ਖੇਤਰ 'ਚੋਂ ਦੀਪਾ ਵਾਸੀ ਔਢਾਂ ਨੂੰ 315 ਬੋਰ ਦੇ ...

ਪੂਰੀ ਖ਼ਬਰ »

ਰੋਇਲ ਕਾਲਜ ਬੋੜਾਵਾਲ ਵਿਖੇ ਪ੍ਰੋ: ਅਜਮੇਰ ਔਲਖ ਦੀ ਮੌਤ 'ਤੇ ਸ਼ੋਕ ਸਭਾ

ਬੁਢਲਾਡਾ, 18 ਜੂਨ (ਕੁਲਦੀਪ ਗੋਇਲ)- ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੀ ਲੰਬੀ ਬਿਮਾਰੀ ਤੋਂ ਬਾਅਦ ਹੋਈ ਮੌਤ ਉੱਪਰ ਰੌਇਲ ਕਾਲਜ ਬੋੜਾਵਾਲ ਵਿਖੇ ਸਮੁੱਚੇ ਸਟਾਫ਼ ਵੱਲੋਂ ਇਕ ਸ਼ੋਕ ਸਭਾ ਕੀਤੀ ਗਈ | ਪ੍ਰੋ. ਔਲਖ ਦੇ ਸਹਿਕਰਮੀ ਰਹੇ ਪਿ੍ੰਸੀਪਲ ਐੱਮ. ਆਰ. ਮਿੱਤਲ ਨੇ ...

ਪੂਰੀ ਖ਼ਬਰ »

ਨਹਿਰੀ ਪਾਣੀ ਦੀ ਬੰਦੀ ਕਾਰਨ 7 ਪਿੰਡਾਂ ਦੇ ਕਿਸਾਨ ਫ਼ਿਕਰਾਂ 'ਚ

ਸੰਗਤ ਮੰਡੀ, 18 ਜੂਨ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)- ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਸੱਤ ਪਿੰਡਾਂ ਦੇ ਕਿਸਾਨ ਨਹਿਰੀ ਪਾਣੀ ਦੀ ਬੰਦੀ ਕਾਰਨ ਫ਼ਿਕਰਾਂ ਵਿਚ ਪੈ ਗਏ ਹਨ | ਸੰਗਤ ਕਲਾਂ, ਗਹਿਰੀ ਬੁੱਟਰ, ਫੁੱਲੋ ਮਿੱਠੀ, ਜੱਸੀ ਬਾਗ ਵਾਲੀ, ਸੰਗਤ ਕੋਠੇ, ...

ਪੂਰੀ ਖ਼ਬਰ »

ਕੌਮਾਂਤਰੀ ਯੋਗ ਦਿਵਸ ਨੂੰ ਸਮਰਪਿਤ ਯੋਗਾ ਕੈਂਪ ਲਗਾਇਆ

ਬਠਿੰਡਾ, 18 ਜੂਨ (ਅ. ਪ੍ਰਤੀ.)- ਗਿਆਨਦੀਪ ਸ਼ਿਕਸ਼ਾ ਸਮਿਤੀ ਬਠਿੰਡਾ ਵੱਲੋਂ ਜ਼ਿਲ੍ਹਾ ਆਯੁਰਵੈਦਾ ਅਤੇ ਯੂਨਾਨੀ ਦਫ਼ਤਰ ਬਠਿੰਡਾ ਦੇ ਸਹਿਯੋਗ ਨਾਲ ਆਰ. ਸੀ. ਐੱਚ. ਪ੍ਰਾਜੈਕਟ ਦੇ ਤਹਿਤ ਕੌਮਾਂਤਰੀ ਯੋਗਾ ਦਿਵਸ ਨੂੰ ਸਮਰਪਿਤ ਇਕ ਯੋਗ ਕੈਂਪ ਸਥਾਨਕ ਖੇਤਾ ਸਿੰਘ ਬਸਤੀ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਵੱਲੋਂ ਕੀਤੇ ਹਰ ਵਾਅਦੇ ਪੂਰੇ ਕਰੇਗੀ ਕੈਪਟਨ ਸਰਕਾਰ- ਵਿਧਾਇਕ ਕੋਟਭਾਈ

ਗੋਨਿਆਣਾ, 18 ਜੂਨ (ਮਨਦੀਪ ਸਿੰਘ ਮੱਕੜ)- ਚੋਣਾਂ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ 'ਚ ਕਾਂਗਰਸ ਪਾਰਟੀ ਵੱਲੋਂ ਹਰ ਵਰਗ ਲਈ ਕੀਤੇ ਵਾਅਦੇ ਇਕ-ਇਕ ਕਰਕੇ ਕੈਪਟਨ ਸਰਕਾਰ ਪੂਰੇ ਕਰੇਗੀ | ਇਹ ਪ੍ਰਗਟਾਵਾ ਹਲਕਾ ਭੁੱਚੋ ਤੋਂ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ...

ਪੂਰੀ ਖ਼ਬਰ »

ਵਿਧਾਇਕ ਕਮਾਲੂ ਵੱਲੋਂ ਰਾਮਨਗਰ ਸਕੂਲ ਦੇ ਬੱਚਿਆਂ ਦਾ ਸਨਮਾਨ

ਮੌੜ ਮੰਡੀ, 18 ਜੂਨ (ਗੁਰਜੀਤ ਸਿੰਘ ਕਮਾਲੂ)- ਹਲਕਾ ਮੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਵੱਲੋਂ ਅੱਜ ਪਿੰਡ ਰਾਮਨਗਰ ਦੇ ਸੀਨੀਅਰ ਸੈਕੰਡਰੀ ਸਕੂਲ ਦੀ ਛੇਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ...

ਪੂਰੀ ਖ਼ਬਰ »

ਤੇਲੂ ਰਾਮ ਲਹਿਰੀ ਕੌ ਾਸਲਰ ਸ੍ਰੀ ਰਾਮਬਾਗ ਕਮੇਟੀ ਦੇ ਪ੍ਰਧਾਨ ਬਣੇ

ਰਾਮਾਂ ਮੰਡੀ, 18 ਜੂਨ (ਤਰਸੇਮ ਸਿੰਗਲਾ)-ਅੱਜ ਸਥਾਨਕ ਸ਼ਹਿਰ ਦੇ ਕੁੱਝ ਮੋਹਤਬਰਾਂ ਵੱਲੋਂ ਸ੍ਰੀ ਰਾਮਬਾਗ ਦੀ ਦੇਖ-ਰੇਖ ਨੂੰ ਲੈ ਕੇ ਇਕ ਮੀਟਿੰਗ ਕੀਤੀ ਗਈ ਅਤੇ ਸਰਬਸੰਮਤੀ ਨਾਲ ਸ੍ਰੀ ਰਾਮਬਾਗ ਪ੍ਰਬੰਧਕ ਕਮੇਟੀ ਦਾ ਨਵਾਂ ਗਠਨ ਕਰਕੇ ਚੋਣ ਕੀਤੀ ਗਈ, ਜਿਸ ਦੇ ਗੁਰਦਾਸ ...

ਪੂਰੀ ਖ਼ਬਰ »

ਰਿਫਾਇਨਰੀ ਪ੍ਰਬੰਧਕਾਂ ਿਖ਼ਲਾਫ਼ ਸੰਘਰਸ਼ ਤਿੱਖਾ ਕਰਨ ਸਬੰਧੀ ਮੀਟਿੰਗ 'ਚ ਵਿਚਾਰਾਂ

ਰਾਮਾਂ ਮੰਡੀ, 18 ਜੂਨ (ਤਰਸੇਮ ਸਿੰਗਲਾ)- ਗੁਰੂ ਗੋਬਿੰਦ ਸਿੰਘ ਰਿਫਾਇਨਰੀ ਕੰਟਰੈਕਟ ਵਰਕਰਜ਼ ਯੂਨੀਅਨ ਰਾਮਾਂ ਮੰਡੀ ਵੱਲੋਂ ਅੱਜ ਇਕ ਮੀਟਿੰਗ ਤੇਲੂ ਪਾਰਕ ਵਿਖੇ ਬੂਟਾ ਸਿੰਘ ਮਲਕਾਣਾ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ 'ਚ ਰਿਫਾਇਨਰੀ ਵਿਚ ਕੰਮ ਕਰ ਰਹੀਆਂ ਵੱਖ-ਵੱਖ ...

ਪੂਰੀ ਖ਼ਬਰ »

ਬੱਚਿਆਂ ਤੇ ਗਰਭਵਤੀ ਮਾਵਾਂ ਨੂੰ ਰਾਸ਼ਨ ਵੰਡਿਆ

ਰਾਮਾਂ ਮੰਡੀ, 18 ਜੂਨ (ਤਰਸੇਮ ਸਿੰਗਲਾ)- ਪਿੰਡ ਜੱਜਲ ਦੇ ਆਂਗਣਵਾੜੀ ਸੈਂਟਰ ਨੰ. 14 ਵਿਖੇ ਬੱਚਿਆਂ, ਗਰਭਵਤੀ ਮਾਵਾਂ ਅਤੇ ਨੰਨ੍ਹੇ ਬੱਚਿਆਂ ਦੀਆਂ ਮਾਵਾਂ ਨੂੰ ਗਰਮੀ ਦੀਆਂ ਛੁੱਟੀਆਂ ਦਾ ਨਾਸ਼ਤੇ ਦਾ ਰਾਸ਼ਨ ਵੰਡਿਆ ਗਿਆ | ਇਸ ਮੌਕੇ ਆਂਗਣਵਾੜੀ ਆਸ਼ਾ ਵਰਕਰ ਬਲਵਿੰਦਰ ...

ਪੂਰੀ ਖ਼ਬਰ »

ਯੂਨਾਈਟਿਡ ਅਕਾਲੀ ਦਲ ਵੱਲੋਂ ਵਿੱਤ ਮੰਤਰੀ 'ਤੇ ਵਧੀਕੀਆਂ ਕਰਨ ਦੇ ਦੋਸ਼

ਬਠਿੰਡਾ, 18 ਜੂਨ (ਸੁਖਵਿੰਦਰ ਸਿੰਘ ਸੁੱਖਾ)- ਯੂਨਾਈਟਿਡ ਅਕਾਲੀ ਦਲ ਨੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ 'ਤੇ ਵਧੀਕੀਆਂ ਕਰਨ ਦੇ ਦੋਸ਼ ਲਗਾਉਂਦਿਆਂ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਵਧੀਕੀਆਂ ਰੋਕਣ ਦੀ ਮੰਗ ਕੀਤੀ ਹੈ | ...

ਪੂਰੀ ਖ਼ਬਰ »

21 ਨੂੰ ਮਨਾਇਆ ਜਾਵੇਗਾ ਕੌਮੀ ਯੋਗਾ ਦਿਵਸ

ਰਾਮਾਂ ਮੰਡੀ, 18 ਜੂਨ (ਤਰਸੇਮ ਸਿੰਗਲਾ)- ਪਤੰਜਲੀ ਯੋਗ ਸੰਮਤੀ ਰਾਮਾਂ ਮੰਡੀ ਵੱਲੋਂ ਭਾਰਤ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਸਥਾਨਕ ਤੇਲੂ ਪਾਰਕ ਵਿਖੇ ਕੌਮੀ ਯੋਗਾ ਦਿਵਸ 21 ਜੂਨ ਨੂੰ ਪੂਰੇ ਧੂਮਧਾਮ ਨਾਲ ਮਨਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੋਗ ਟੀਚਰ ...

ਪੂਰੀ ਖ਼ਬਰ »

ਸ੍ਰੀ ਹੇਮਕੰੁਟ ਸਾਹਿਬ ਲਈ ਪੰਜਵੀਂ ਮੋਟਰਸਾਈਕਲ ਯਾਤਰਾ ਰਵਾਨਾ

ਬਠਿੰਡਾ, 18 ਜੂਨ (ਸੁਖਵਿੰਦਰ ਸਿੰਘ ਸੁੱਖਾ)- ਸ੍ਰੀ ਹੇਮਕੰੁਟ ਸਾਹਿਬ ਨੂੰ ਪੰਜਵੀਂ ਮੋਟਰਸਾਈਕਲ ਯਾਤਰਾ ਅੱਜ ਬਠਿੰਡਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਸ੍ਰੀ ਕਿਲ੍ਹਾ ਮੁਬਾਰਕ ਤੋਂ ਰਵਾਨਾ ਹੋਈ | 15 ਮੈਂਬਰੀ ਨੌਜਵਾਨਾਂ ਦੇ ਜਥੇ ਨੇ ਯਾਤਰਾ 'ਤੇ ਜਾਣ ਤੋਂ ਪਹਿਲਾਂ ...

ਪੂਰੀ ਖ਼ਬਰ »

ਮਿ੍ਤਕ ਦੇ ਪਿਤਾ ਨੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਲਾਈ ਇਨਸਾਫ਼ ਦੀ ਗੁਹਾਰ

ਰਾਮਾਂ ਮੰਡੀ, 18 ਜੂਨ (ਅਮਰਜੀਤ ਸਿੰਘ ਲਹਿਰੀ)- ਸਥਾਨਕ ਸ਼ਾਂਤ ਨਗਰ ਨਿਵਾਸੀ ਰਿਖੀ ਸਿੰਘ ਪੁੱਤਰ ਗੋਲੂ ਰਾਮ ਨੇ ਜ਼ਿਲ੍ਹਾ ਪੁਲਿਸ ਮੁਖੀ ਨਵੀਨ ਸਿੰਗਲਾ ਤੋਂ ਆਪਣੇ ਪੁੱਤਰ ਦੇ ਕਾਤਲਾਂ ਨੂੰ ਗਿ੍ਫ਼ਤਾਰ ਕਰਨ ਦੀ ਗੁਹਾਰ ਲਾਈ ਹੈ | ਪੀੜਤ ਰਿਖੀ ਸਿੰਘ ਨੇ ਦੱਸਿਆ ਕਿ ਉਸ ਦਾ ...

ਪੂਰੀ ਖ਼ਬਰ »

ਜਨਤਾ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ 'ਤੇ ਹੱਲ ਕਰਾਂਗੇ-ਖੁਸ਼ਬਾਜ ਜਟਾਣਾ

ਰਾਮਾਂ ਮੰਡੀ, 18 ਜੂਨ (ਅਮਰਜੀਤ ਸਿੰਘ ਲਹਿਰੀ)- ਯੂਥ ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਤੇ ਹਲਕਾ ਤਲਵੰਡੀ ਸਾਬੋ ਦੇ ਸੀਨੀਅਰ ਆਗੂ ਖੁਸ਼ਬਾਜ ਸਿੰਘ ਜਟਾਣਾ ਨੇ ਹਲਕੇ ਦੌਰੇ ਮੌਕੇ ਪੈੱ੍ਰਸਵਾਰਤਾ ਦੌਰਾਨ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਆਪਣੀ ...

ਪੂਰੀ ਖ਼ਬਰ »

ਦਿਉਣ ਵਿਖੇ ਬਾਬਾ ਬਨਵਾਰੀ ਲਾਲ ਨੇ ਪਹਿਲੇ ਜਾਗਰਣ ਦੀਵਾਨ 'ਚ ਸੰਗਤਾਂ ਨੂੰ ਕੀਤਾ ਨਿਹਾਲ

ਬੱਲੂਆਣਾ, 18 ਜੂਨ (ਗੁਰਨੈਬ ਸਾਜਨ)- ਬਠਿੰਡਾ ਦੇ ਪਿੰਡ ਦਿਉਣ ਦੀ ਅਨਾਜ ਮੰਡੀ ਵਿਖੇ ਸਮੂਹ ਪਿੰਡ ਵਾਸੀਆਂ ਤੇ ਗਰਾਮ ਪੰਚਾਇਤ ਗੁਰਦਰਸ਼ਨ ਸਿੰਘ, ਹਰਜਿੰਦਰ ਸਿੰਘ ਅਤੇ ਸੇਵਾਦਾਰਾਂ ਦੀ ਅਗਵਾਈ ਵਿਚ ਬਾਬਾ ਬਨਵਾਰੀ ਲਾਲ ਰਾਜਸਥਾਨ ਵਾਲਿਆਂ ਦਾ ਪਹਿਲਾ ਜਾਗਰਣ ਦੀਵਾਨ ...

ਪੂਰੀ ਖ਼ਬਰ »

ਬੰਬੇ ਇੰਟੀਰੀਅਰ ਟੀਮ ਨੇ ਚੁੰਮਿਆ ਤੇਸ਼ਵਰ ਕੱਪ

ਬਠਿੰਡਾ, 18 ਜੂਨ (ਸੁਖਵਿੰਦਰ ਸਿੰਘ ਸੁੱਖਾ)- ਤੇਸ਼ਵਰ ਕੱਪ ਦਾ ਫਾਈਨਲ ਮੁਕਾਬਲਾ ਬੰਬੇ ਇੰਟੀਅਰ ਅਤੇ ਸੁਜਾਤਾ ਟੀਮਾਂ ਵਿਚਕਾਰ ਖੇਡਿਆ ਗਿਆ | ਟਾਸ ਜਿੱਤ ਕੇ ਸੁਜਾਤਾ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਪਰ ਬੰਬੇ ਟੀਮ ਨੇ ਦੋ ਬੱਲੇਬਾਜ਼ਾਂ ਨੂੰ ਜ਼ੀਰੋ 'ਤੇ ਆਊਟ ...

ਪੂਰੀ ਖ਼ਬਰ »

ਮੁਫ਼ਤ ਆਯੁਰਵੈਦਾ ਜਾਂਚ ਤੇ ਜਾਗਰੂਕਤਾ ਕੈਂਪ ਲਗਾਇਆ

ਬਠਿੰਡਾ, 18 ਜੂਨ (ਸੁਖਵਿੰਦਰ ਸਿੰਘ ਸੁੱਖਾ)- ਸ਼ਹਿਰ ਦੇ ਅਤਿ ਪੱਛੜੇ ਇਲਾਕਿਆਂ 'ਚ ਆਰ. ਸੀ. ਐੱਚ. ਪ੍ਰਾਜੈਕਟ ਤਹਿਤ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੀ ਸਮਾਜ ਸੇਵੀ ਸੰਸਥਾ ਗਿਆਨਦੀਪ ਸ਼ਿਕਸ਼ਾ ਸਮਿਤੀ ਵੱਲੋਂ ਖੇਤਾ ਸਿੰਘ ਬਸਤੀ ਦੇ ਸਰਕਾਰੀ ਪ੍ਰਾਇਮਰੀ ਸਕੂਲ ...

ਪੂਰੀ ਖ਼ਬਰ »

'ਆਦਰਸ਼' ਦੀ ਥਾਂ 'ਅਨੈਤਿਕਤਾ' ਪਰੋਸੀ ਜਾ ਰਹੀ ਹੈ ਵਿਦਿਆਰਥੀਆਂ ਲਈ ਸਕੂਲੀ ਪਾਠਕ੍ਰਮ ਦੀਆਂ ਕਾਪੀਆਂ 'ਤੇ

ਬਠਿੰਡਾ ਛਾਉਣੀ, 18 ਜੂਨ (ਪਰਵਿੰਦਰ ਸਿੰਘ ਜੌੜਾ)- ਵਿਦਿਆਰਥੀਆਂ ਲਈ ਸਕੂਲੀ ਪਾਠਕ੍ਰਮ ਦੀਆਂ ਕਾਪੀਆਂ 'ਤੇ 'ਆਦਰਸ਼' ਦੀ ਥਾਂ 'ਅਨੈਤਿਕਤਾ' ਪਰੋਸੀ ਜਾ ਰਹੀ ਹੈ | 'ਵਿੱਦਿਆ ਵਿਚਾਰੀ ਤਾਂ ਪਰਉਪਕਾਰੀ' ਦਾ ਨਾਅਰਾ ਤਾਂ ਭਾਵੇਂ ਸਕੂਲਾਂ ਦੇ ਮੁੱਖ ਗੇਟਾਂ 'ਤੇ ਲਿਖਿਆ ਮਿਲਦਾ ਹੈ ...

ਪੂਰੀ ਖ਼ਬਰ »

ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਸ਼ੁਕਰਾਨੇ ਵਜੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ

ਤਲਵੰਡੀ ਸਾਬੋ, 18 ਜੂਨ (ਰਵਜੋਤ ਸਿੰਘ ਰਾਹੀ/ਰਣਜੀਤ ਸਿੰਘ ਰਾਜੂ)- ਪੰਜਾਬ ਵਿਧਾਨ ਸਭਾ ਦੇ ਡਿਪਟੀ ਡਾਇਰੈਕਟਰ ਅਤੇ ਵਿਧਾਨ ਸਭਾ ਹਲਕਾ ਮਲੋਟ ਦੇ ਵਿਧਾਇਕ ਅਜੈਬ ਸਿੰਘ ਭੱਟੀ ਨੇ ਨਿਯੁਕਤੀ ਉਪਰੰਤ ਸ਼ੁਕਰਾਨੇ ਵਜੋਂ ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX