ਤਾਜਾ ਖ਼ਬਰਾਂ


ਤਿੰਨ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
. . .  20 minutes ago
ਕੋਲਕਾਤਾ, 21 ਨਵੰਬਰ - ਕੋਲਕਾਤਾ ਰੇਲਵੇ ਸਟੇਸ਼ਨ ਤੋਂ ਐੱਸ.ਟੀ.ਐੱਫ ਨੇ ਤਿੰਨ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਤੋਂ ਅਲ ਕਾਇਦਾ ਦੇ ਦਸਤਾਵੇਜ਼ ਬਰਾਮਦ ਹੋਏ...
ਲੁਧਿਆਣਾ : ਟਰੇਨ ਹੇਠਾਂ ਆਉਣ ਨਾਲ 3 ਮੌਤਾਂ
. . .  33 minutes ago
ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਅਹੂਜਾ) - ਸਥਾਨਕ ਡਾਬਾ ਨੇੜੇ ਰੇਲਵੇ ਲਾਈਨ 'ਤੇ ਟਰੇਨ ਹੇਠਾਂ ਆਉਣ ਨਾਲ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਜਿਸ ਸਮੇਂ ਇਹ...
ਸਾਬਕਾ ਫ਼ੌਜੀ ਤੋਂ ਏ.ਕੇ-47 ਬਰਾਮਦ
. . .  40 minutes ago
ਬਟਾਲਾ, 21 ਨਵੰਬਰ (ਕਾਹਲੋਂ) – ਬੀਤੇ ਕੱਲ੍ਹ ਬਟਾਲਾ ਪੁਲਿਸ ਨੇ ਇਕ ਸਾਬਕਾ ਫ਼ੌਜੀ ਨੂੰ ਕਾਬੂ ਕਰ ਉਸ ਕੋਲੋਂ ਇਕ ਏ.ਕੇ.-41 ਸਮੇਤ ਮੈਗਜ਼ੀਨ,23 ਜ਼ਿੰਦਾ ਰੌਂਦ ਅਤੇ ਇਕ ਹੋਰ ਵਿਅਕਤੀ ਕੋਲੋਂ ਇਕ 22 ਬੋਰ...
ਪੰਜਾਬੀ ਸਮਝਣਾ ਤੇ ਬੋਲਣਾ ਸਿਖ ਗਈ ਹਾਂ - ਸ਼ਿਲਪਾ ਸ਼ੈਟੀ
. . .  about 1 hour ago
ਚੰਡੀਗੜ੍ਹ, 21 ਨਵੰਬਰ (ਅਜਾਇਬ ਸਿੰਘ ਔਜਲਾ) - ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਬੱਚੇ ਦੀ ਦੇਖਭਾਲ 'ਚ...
ਚੰਡੀਗੜ੍ਹ ਸਮੂਹਿਕ ਜਬਰ ਜਨਾਹ ਮਾਮਲਾ - ਪੁਲਿਸ ਕਰੇਗੀ ਇੱਕ ਲੱਖ ਇਨਾਮ ਦੀ ਘੋਸ਼ਣਾ
. . .  about 1 hour ago
ਚੰਡੀਗੜ੍ਹ, 21 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ) - ਚੰਡੀਗੜ੍ਹ ਸਮੂਹਿਕ ਜਬਰ ਜਨਾਹ ਮਾਮਲੇ 'ਚ ਚੰਡੀਗੜ੍ਹ ਪੁਲਿਸ ਇੱਕ ਲੱਖ ਰੁਪਏ ਇਨਾਮ ਦੀ ਘੋਸ਼ਣਾ...
ਸਕੂਲੋਂ ਵਿਰਵੇ ਬੱਚਿਆਂ ਦਾ ਘਰੋਂ ਘਰੀਂ ਸਰਵੇਖਣ 23 ਨਵੰਬਰ ਤੋਂ
. . .  about 1 hour ago
ਹੀਰੋਂ ਖੁਰਦ (ਮਾਨਸਾ) 21 ਨਵੰਬਰ (ਗੁਰਵਿੰਦਰ ਸਿੰਘ ਚਹਿਲ)-ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵੱਲੋਂ ਵਿਸ਼ੇਸ਼ ਪੱਤਰ ਜਾਰੀ ਕਰਦਿਆਂ 6-14 ਸਾਲ ਵਰਗ ਦੇ ਸਕੂਲਾਂ ਤੋਂ ਵਿਰਵੇ ਬੱਚਿਆਂ...
ਪ੍ਰਦੂਮਨ ਹੱਤਿਆਕਾਂਡ : ਪਿੰਟੋ ਪਰਿਵਾਰ ਨੂੰ ਮਿਲੀ ਅਗਾਊਂ ਜ਼ਮਾਨਤ
. . .  about 1 hour ago
ਗੁਰੂਗ੍ਰਾਮ, 21 ਨਵੰਬਰ - ਪ੍ਰਦੂਮਨ ਹੱਤਿਆ ਮਾਮਲੇ 'ਚ ਪਿੰਟੋ ਪਰਿਵਾਰ ਨੂੰ ਅਦਾਲਤ ਨੇ ਅਗਾਊਂ ਜ਼ਮਾਨਤ ਦੇ ਦਿੱਤੀ...
ਕੁਪਵਾੜਾ ਮੁੱਠਭੇੜ : ਇੱਕ ਜਵਾਨ ਸ਼ਹੀਦ, 2 ਜ਼ਖਮੀ
. . .  about 1 hour ago
ਸ੍ਰੀਨਗਰ, 21 ਨਵੰਬਰ - ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਅੱਤਵਾਦੀਆਂ ਨਾਲ ਮੁੱਠਭੇੜ ਦੌਰਾਨ ਭਾਰਤੀ ਫੌਜ਼ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ, ਜਦਕਿ 2 ਜ਼ਖਮੀ ਹੋਏ...
ਸਿੱਧੂ ਪਰਿਵਾਰ ਦੇ ਖੜੇ ਕੀਤੇ ਹਨ ਆਲੀਸ਼ਾਨ ਮਹਿਲ - ਮੰਨਾਂ
. . .  about 1 hour ago
ਤ੍ਰਿਪੁਰਾ 'ਚ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ
. . .  1 minute ago
ਨਜੀਬ ਅਹਿਮਦ ਲਾਪਤਾ ਮਾਮਲਾ : ਸੀ.ਬੀ.ਆਈ ਨੂੰ ਨਹੀ ਮਿਲੀ 9 ਵਿਦਿਆਰਥੀਆਂ ਦੇ ਲਾਈ ਡਿਟੈਕਟਰ ਟੈਸਟ ਦੀ ਇਜਾਜ਼ਤ
. . .  about 1 hour ago
ਇਮਾਰਤਾਂ ਦੀ ਉਸਾਰੀ ਤੇ ਸੁਰੱਖਿਆ ਸਬੰਧੀ ਬਣੇਗਾ ਨਵਾਂ ਕਾਨੂੰਨ- ਕੈਪਟਨ
. . .  about 2 hours ago
ਪ੍ਰਦੂਮਨ ਹੱਤਿਆਕਾਂਡ : ਅਸ਼ੋਕ ਦੀ ਰਿਹਾਈ 'ਤੇ ਪਿਤਾ ਨੇ ਜਤਾਈ ਖ਼ੁਸ਼ੀ
. . .  about 2 hours ago
ਜਥੇਦਾਰ ਸੁਖਦੇਵ ਸਿੰਘ ਭੌਰ ਵਲੋਂ ਸਮੂਹ ਸ਼ਰੋਮਣੀ ਕਮੇਟੀ ਮੈਂਬਰਾਂ ਨੂੰ ਸਿਅਾਸੀ ਗਲਬੇ 'ਚੋਂ ਬਾਹਰ ਨਿਕਲਣ ਦਾ ਸੱਦਾ
. . .  about 2 hours ago
ਪਲਾਸਟਿਕ ਫ਼ੈਕਟਰੀ ਹਾਦਸਾ : ਮ੍ਰਿਤਕਾਂ ਦੀ ਗਿਣਤੀ 13 ਹੋਈ
. . .  about 3 hours ago
ਮੁੱਖ ਮੰਤਰੀ ਵਲੋਂ ਮਾਰੇ ਗਏ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜੇ ਦਾ ਐਲਾਨ
. . .  about 2 hours ago
ਮੁੱਖ ਮੰਤਰੀ ਵੱਲੋਂ ਪਲਾਸਟਿਕ ਕਰਖ਼ਾਨੇ ਦੇ ਹਾਦਸੇ ਵਾਲੀ ਥਾਂ ਦਾ ਦੌਰਾ
. . .  about 3 hours ago
ਟਰੱਕ ਅਤੇ ਬੱਸ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਤੇ 20 ਜ਼ਖਮੀ
. . .  about 3 hours ago
ਕੈਪਟਨ ਲੁਧਿਆਣਾ ਲਈ ਹੋਏ ਰਵਾਨਾ
. . .  about 3 hours ago
ਪ੍ਰਦੂਮਨ ਹਤਿਆਕਾਂਡ : ਬੱਸ ਕੰਡਕਟਰ ਅਸ਼ੋਕ ਨੂੰ ਜ਼ਮਾਨਤ
. . .  1 minute ago
7 ਸਾਲਾ ਬੱਚੀ ਦੀ ਜਬਰ ਜਨਾਹ ਕਰਕੇ ਹੱਤਿਆ ਕਰਨ ਵਾਲਾ ਸਕਾ ਮਾਮਾ ਪੁਲਿਸ ਅੜਿੱਕੇ
. . .  about 4 hours ago
ਸਜਾ ਸੁਣਾਏ ਜਾਣ 'ਤੇ ਮੁਜ਼ਰਮ ਨੇ ਅਦਾਲਤੀ ਛੱਤ ਤੋਂ ਲਗਾਈ ਛਲਾਂਗ, ਲੱਤ ਟੁੱਟੀ
. . .  about 4 hours ago
ਦਿੱਲੀ 'ਚ ਪੰਜਾਬ ਤੇ ਦਿੱਲੀ ਪੁਲਿਸ ਦੀ ਗੈਂਗਸਟਰਾਂ ਨਾਲ ਮੁੱਠਭੇੜ, ਪੰਜ ਕਾਬੂ
. . .  about 5 hours ago
ਸੜਕ ਹਾਦਸੇ ਵਿਚ ਇਕ ਪਰਿਵਾਰ ਦੇ ਚਾਰ ਜੀਆਂ ਦੀ ਮੌਤ
. . .  about 5 hours ago
ਹਸਪਤਾਲ ਨੇ 15 ਦਿਨ ਦੇ ਇਲਾਜ ਲਈ ਦਿੱਤਾ 18 ਲੱਖ ਦਾ ਬਿਲ, ਬੱਚੀ ਫਿਰ ਵੀ ਨਹੀਂ ਬਚੀ
. . .  about 5 hours ago
ਦੋ ਨੌਜਵਾਨ ਪੰਜ ਕਿਲੋ ਅਫੀਮ ਸਮੇਤ ਕਾਬੂ
. . .  about 5 hours ago
ਆਲਮੀ ਅਦਾਲਤ 'ਚ ਕਰੀਬੀ ਦੋਸਤ ਭਾਰਤ ਦੀ ਜਿੱਤ 'ਤੇ ਖੁਸ਼ੀ - ਬਰਤਾਨੀਆ
. . .  about 6 hours ago
ਵਿਪਿਨ ਕੁਮਾਰ ਹੱਤਿਆਕਾਂਡ : ਸਾਰਜ ਸਿੰਘ ਦਾ ਚਚੇਰਾ ਭਰਾ ਗ੍ਰਿਫ਼ਤਾਰ
. . .  about 6 hours ago
ਲੁਧਿਆਣਾ : ਇਕ ਦੁਕਾਨ ਨੂੰ ਲੱਗੀ ਭਿਆਨਕ ਅੱਗ
. . .  about 6 hours ago
ਐਕਟੀਵਾ ਸਵਾਰ ਔਰਤ ਨੂੰ ਕੈਂਟਰ ਨੇ ਦਰੜਿਆ, ਕਿੱਲੋਮੀਟਰ ਤੱਕ ਗਿਆ ਘੜੀਸਦਾ
. . .  about 6 hours ago
ਪਲਾਸਟਿਕ ਫ਼ੈਕਟਰੀ ਹਾਦਸਾ : ਫ਼ੈਕਟਰੀ ਦਾ ਮਲਬਾ ਕੀਤਾ ਜਾ ਰਿਹੈ ਇਕਠਾ, ਹੋਰ ਲਾਸ਼ਾਂ ਮਿਲਣ ਦਾ ਖ਼ਦਸ਼ਾ
. . .  about 6 hours ago
ਪਲਾਸਟਿਕ ਫ਼ੈਕਟਰੀ ਹਾਦਸਾ : ਟੈਕਸੀ ਯੂਨੀਅਨ ਦੇ ਪ੍ਰਧਾਨ ਦਾ ਕੀਤਾ ਗਿਆ ਅੰਤਿਮ ਸਸਕਾਰ
. . .  about 6 hours ago
ਭਾਰਤ ਬਣ ਸਕਦੈ ਰੋਬੋਟਿਕ ਸਰਜਰੀ ਦਾ ਦੂਸਰਾ ਵੱਡਾ ਬਾਜ਼ਾਰ
. . .  about 7 hours ago
ਤਿੰਨ ਲਾਪਤਾ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ
. . .  about 7 hours ago
ਕਿਸਾਨ ਵੱਲੋਂ ਖੁਦਕੁਸ਼ੀ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਹਾੜ ਸੰਮਤ 549
ਿਵਚਾਰ ਪ੍ਰਵਾਹ: ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ। -ਕੰਫਿਊਸ਼ੀਅਸ
  •     Confirm Target Language  

ਸੰਪਾਦਕੀ

ਬਰਸੀ 'ਤੇ ਵਿਸ਼ੇਸ਼

ਪੰਜਾਬੀ ਪੱਤਰਕਾਰੀ ਦੇ ਉਸਤਾਦ ਕਾਮਰੇਡ ਜਗਜੀਤ ਸਿੰਘ ਆਨੰਦ

ਕਾਮਰੇਡ ਜਗਜੀਤ ਸਿੰਘ ਆਨੰਦ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਸਾਏ ਹੋਏ ਨਗਰ ਤਰਨ ਤਾਰਨ ਦੇ ਜੰਮਪਲ ਸਨ। ਉਨ੍ਹਾਂ ਦਾ ਜਨਮ 28 ਦਸੰਬਰ, 1921 ਨੂੰ ਹੋਇਆ ਸੀ। ਉਨ੍ਹਾਂ ਦੇ ਪਿਤਾ ਸ: ਮਹਿਤਾਬ ਸਿੰਘ ਗੁਰਦੁਆਰਿਆਂ ਦੀ ਆਜ਼ਾਦੀ ਦੀ ਲਹਿਰ ਦੇ ਪ੍ਰਮੁੱਖ ਵਕਤਾ ਸਨ। ਕਾਮਰੇਡ ਆਨੰਦ ਨੂੰ ਰਾਜਨੀਤੀ ਦੀ ਚੇਟਕ ਘਰ ਤੋਂ ਹੀ ਲੱਗ ਗਈ ਸੀ। ਕਾਮਰੇਡ ਆਨੰਦ ਨੇ ਛੋਟੀ ਉਮਰ ਵਿਚ ਗ਼ਦਰੀ ਬਾਬਿਆਂ ਦਾ ਨਿੱਘ ਵੀ ਮਾਣਿਆ ਸੀ। ਮਹਾਨ ਦੇਸ਼ ਭਗਤ ਬਾਬਾ ਵਿਸਾਖਾ ਸਿੰਘ ਦਦੇਹਰ ਅਤੇ ਬਾਬਾ ਸ਼ੇਰ ਸਿੰਘ ਵੇਈਂਪੂੰਈਂ ਦੇ ਆਨੰਦ ਦੇ ਬਾਪ ਨਾਲ ਗੂੜ੍ਹੇ ਸਬੰਧ ਸਨ। ਉਹ ਅਕਸਰ ਹੀ ਘਰ ਆ ਕੇ ਮੀਟਿੰਗਾਂ ਕਰਿਆ ਕਰਦੇ ਸਨ।
ਕਾਮਰੇਡ ਆਨੰਦ ਨੇ ਮੁਢਲੀ ਵਿਦਿਆ ਤਰਨ ਤਾਰਨ ਤੋਂ ਪ੍ਰਾਪਤ ਕੀਤੀ ਅਤੇ ਉਚੇਰੀ ਵਿੱਦਿਆ ਲੈਣ ਲਈ ਲਾਹੌਰ ਚਲੇ ਗਏ। ਲਾਹੌਰ ਵਿਖੇ ਉਹ ਵਿਦਿਆਰਥੀਆਂ ਦੀ ਸ਼੍ਰੋਮਣੀ ਜਥੇਬੰਦੀ ਏ. ਆਈ. ਐਸ. ਐਫ. ਨਾਲ ਜੁੜ ਗਏ ਅਤੇ ਉਸ ਦੇ ਪ੍ਰਮੁੱਖ ਆਗੂ ਅਤੇ ਸਮਾਜਵਾਦੀ ਵਿਚਾਰਾਂ ਦੇ ਧਾਰਨੀ ਬਣੇ ਸਨ। ਇਸੇ ਸੋਚ ਆਧਾਰਤ ਉਹ ਕਿਰਤੀ ਵਰਗ ਦੇ ਹੱਕਾਂ ਲਈ ਲੋਕਾਂ ਨੂੰ ਆਖਰੀ ਸਾਹਾਂ ਤੱਕ ਲਾਮਬੰਦ ਕਰਦੇ ਰਹੇ ਸਨ।
ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਮਿਊਨਿਸਟ ਪਾਰਟੀ ਨੇ ਕਾਮਰੇਡ ਆਨੰਦ ਦੀ ਜ਼ਿੰਮੇਵਾਰੀ ਨਵਾਂ ਜ਼ਮਾਨਾ ਅਖ਼ਬਾਰ ਵਿਚ ਲਾ ਦਿੱਤੀ। ਜਦੋਂ ਉਨ੍ਹਾਂ ਨੇ ਅਖ਼ਬਾਰ ਦੇ ਐਡੀਟੋਰੀਅਲ ਬੋਰਡ ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਉਸ ਵੇਲੇ ਅਖ਼ਬਾਰ ਵਿਚ ਨਾਮਵਰ ਲੇਖਕ ਕਾਮਰੇਡ ਸੋਹਣ ਸਿੰਘ ਜੋਸ਼ ਅਤੇ ਕਾਮਰੇਡ ਅਰਜਨ ਸਿੰਘ ਗੜਗੱਜ ਕੰਮ ਕਰਦੇ ਸਨ। ਇਨ੍ਹਾਂ ਮਹਾਨ ਲੇਖਕਾਂ ਦੀ ਛਤਰ-ਛਾਇਆ ਹੇਠ ਕਾਮਰੇਡ ਆਨੰਦ ਨੇ ਲਿਖਣ ਵਿਚ ਮੁਹਾਰਤ ਹਾਸਲ ਕੀਤੀ ਸੀ।
ਕਾਮਰੇਡ ਆਨੰਦ ਆਪਣੀ ਵਿਵੇਕ ਬੁੱਧੀ ਸਦਕਾ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਬਣ ਗਏ। ਕਾ: ਆਨੰਦ ਦੀ ਅਦੁੱਤੀ ਸ਼ਖ਼ਸੀਅਤ ਸਦਕਾ ਪੰਜਾਬੀ ਬੋਲੀ ਦੀ ਪ੍ਰਣਾਈ ਹੋਈ ਇਹ ਅਖ਼ਬਾਰ ਬੁੱਧੀਜੀਵੀਆਂ ਅਤੇ ਮਹਾਨ ਲੇਖਕਾਂ ਵਿਚ ਮਕਬੂਲ ਹੋਈ।
ਕਾਮਰੇਡ ਆਨੰਦ ਇਕ ਸੁਲਝੇ ਹੋਏ ਕਮਿਊਨਿਸਟ ਹੋਣ ਦੇ ਨਾਲ-ਨਾਲ ਪੰਜਾਬੀ ਪੱਤਰਕਾਰੀ ਦੇ ਉਸਤਾਦ ਵੀ ਸਨ। ਉਨ੍ਹਾਂ ਨੇ ਅਨੇਕਾਂ ਪੱਤਰਕਾਰਾਂ ਨੂੰ ਪੱਤਰਕਾਰੀ ਦੇ ਹੁਨਰ ਸਿਖਾਏ ਅਤੇ ਉਨ੍ਹਾਂ ਦੇ ਸਿਖਾਏ ਹੋਏ ਪੱਤਰਕਾਰ ਅੱਜ ਆਪੋ-ਆਪਣੀ ਥਾਂ 'ਤੇ ਪ੍ਰਸਿੱਧ ਹਸਤੀਆਂ ਕਰਕੇ ਜਾਣੇ ਜਾਂਦੇ ਹਨ। ਉਨ੍ਹਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਵਿਚ ਕਈ ਪੁਸਤਕਾਂ ਵੀ ਪਾਈਆਂ ਹਨ। ਆਨੰਦ ਜੀ ਇਕ ਤਜਰਬੇਕਾਰ ਟਰਾਂਸਲੇਟਰ ਅਤੇ ਉਲਥਾਕਾਰ ਵੀ ਸਨ। ਉਨ੍ਹਾਂ ਨੇ ਕਈ ਕਿਤਾਬਾਂ ਦਾ ਪੰਜਾਬੀ ਵਿਚ ਅਨੁਵਾਦ ਵੀ ਕੀਤਾ ਹੈ। ਪੰਜਾਬੀ ਭਾਸ਼ਾ ਦੇ ਉਹ ਗੂੜ੍ਹ-ਗਿਆਨੀ ਸਨ। ਪੰਜਾਬੀ ਭਾਸ਼ਾ ਵਿਚ ਹੋਰ ਭਾਸ਼ਾਵਾਂ ਦੇ ਸ਼ਬਦ ਘਸੋੜਨ ਦੇ ਉਹ ਪੱਕੇ ਵਿਰੋਧੀ ਸਨ। ਉਨ੍ਹਾਂ ਨੇ ਆਪਣੀਆਂ ਲਿਖਤਾਂ ਵਿਚ ਹਿੰਦੂ-ਸਿੱਖ-ਮੁਸਲਿਮ-ਇਸਾਈ ਏਕਤਾ ਬਣਾਈ ਰੱਖਣ ਦਾ ਜ਼ੋਰਦਾਰ ਪ੍ਰਚਾਰ ਕੀਤਾ। ਉਨ੍ਹਾਂ ਦੀ ਸੋਚ ਸੀ ਕਿ ਜੰਗਾਂ ਲੋਕਾਈ ਦਾ ਹੱਲ ਨਹੀਂ ਹਨ। ਜੰਗਾਂ ਵਿਚ ਸਾਮਰਾਜੀ ਤਾਕਤਾਂ ਦੇ ਬਾਰੂਦ ਨਾਲ ਭੋਲੇ-ਭਾਲੇ ਅਤੇ ਬੇਕਸੂਰ ਲੋਕ ਹੀ ਮਾਰੇ ਜਾਂਦੇ ਹਨ। ਖ਼ੁਸ਼ਹਾਲ ਤੇ ਸੁਖੀ ਵਸਦੇ ਲੋਕ ਕਦੀ ਵੀ ਜੰਗ ਨਹੀਂ ਚਾਹੁੰਦੇ ਉਹ ਤਾਂ ਅਮਨ ਦੇ ਉਪਾਸ਼ਕ ਹੁੰਦੇ ਹਨ।
ਕਾਮਰੇਡ ਆਨੰਦ ਪੰਜਾਬ ਵਿਚ ਬੇਸ਼ੁਮਾਰ ਵਧੀ ਹੋਈ ਬੇਰੁਜ਼ਗਾਰੀ, ਗ਼ਰੀਬੀ ਅਤੇ ਨਾ-ਬਰਾਬਰੀ ਤੋਂ ਬੜੇ ਚਿੰਤਤ ਸਨ। ਉਹ ਲੋਚਦੇ ਸਨ ਕਿ ਪੰਜਾਬ ਦੀ ਜਵਾਨੀ ਬੇਰੁਜ਼ਗਾਰੀ ਵਿਰੁੱਧ ਸੰਘਰਸ਼ ਲਾਮਬੰਦ ਕਰੇ। ਜਦੋਂ ਉਨ੍ਹਾਂ ਨੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਅਧੀਨ ਨੌਜਵਾਨਾਂ ਦੇ ਵੱਡੇ ਇਕੱਠ ਵੇਖੇ ਤਾਂ ਉਨ੍ਹਾਂ ਨੇ ਮੁਹਿੰਮ ਬਾਬਤ ਐਡੀਟੋਰੀਅਲ ਲਿਖੇ ਅਤੇ ਨੌਜਵਾਨਾਂ ਦੀਆਂ ਮੰਗਾਂ ਦੀ ਜ਼ੋਰਦਾਰ ਪ੍ਰੋੜ੍ਹਤਾ ਕੀਤੀ। ਉਨ੍ਹਾਂ ਲਿਖਿਆ ਕਿ, 'ਸ਼ਹੀਦ ਸਰਾਭੇ ਤੇ ਭਗਤ ਸਿੰਘ ਵੇਲੇ ਦੇਸ਼ ਸਾਹਮਣੇ ਸੁਆਲਾਂ ਦਾ ਸੁਆਲ ਸੀ ਆਜ਼ਾਦੀ ਦੀ ਪ੍ਰਾਪਤੀ ਦਾ। ਅੱਜ ਸੁਆਲਾਂ ਦਾ ਸੁਆਲ ਹੈ ਦੇਸ਼ ਦੀ ਨੌਜਵਾਨੀ ਨੂੰ ਬੇਰੁਜ਼ਗਾਰੀ ਦੇ ਬਘਿਆੜ ਦੇ ਜੁਬਾੜਿਆਂ ਤੋਂ ਬਚਾਉਣ ਦਾ।
ਕਾਮਰੇਡ ਆਨੰਦ ਆਖਰੀ ਸਾਹਾਂ ਤੱਕ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਮੈਂਬਰ ਰਹੇ। ਉਨ੍ਹਾਂ ਨੇ ਦੇਸ਼ ਭਗਤ ਯਾਦਗਾਰ ਹਾਲ ਉਸਾਰਨ ਵਿਚ ਅਹਿਮ ਯੋਗਦਾਨ ਪਾਇਆ। ਉਹ ਗ਼ਦਰੀ ਬਾਬਿਆਂ ਦਾ ਮੇਲਾ ਸ਼ੁਰੂ ਕਰਨ ਵਾਲਿਆਂ ਵਿਚੋਂ ਇਕ ਸਨ। ਅੱਜ ਇਹ ਮੇਲਾ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰ ਚੁੱਕਾ ਹੈ।


-ਪ੍ਰਿਥੀਪਾਲ ਸਿੰਘ ਮਾੜੀਮੇਘਾ
ਬਾਬਾ ਸੋਹਣ ਸਿੰਘ ਭਕਨਾ ਭਵਨ, 40 ਕੋਰਟ ਰੋਡ, ਅੰਮ੍ਰਿਤਸਰ।
ਮੋਬਾਈਲ : 98760-78731.

ਪੇਸ਼ਾਵਾਰਾਨਾ ਪਹੁੰਚ ਤੋਂ ਅਜੇ ਵੀ ਦੂਰ ਹੈ ਪੰਜਾਬ ਪੁਲਿਸ

ਪੰਜਾਬ 'ਚ ਖਾੜਕੂਵਾਦ ਖ਼ਤਮ ਹੋਇਆਂ ਤਾਂ ਭਾਵੇਂ ਦੋ ਦਹਾਕੇ ਬੀਤ ਗਏ ਹਨ, ਪਰ ਇਸ ਨੂੰ ਖ਼ਤਮ ਕਰਨ ਲਈ ਪੁਲਿਸ ਤੰਤਰ 'ਚ ਪੈਦਾ ਹੋਇਆ ਟਿੱਡੀ ਦਲ ਅਜੇ ਖ਼ਤਮ ਨਹੀਂ ਹੋਇਆ। ਨਸ਼ਿਆਂ ਦੇ ਖ਼ਾਤਮੇ, ਗੈਂਗਵਾਰ ਨੂੰ ਨੱਥ ਪਾਉਣ ਵਰਗੀਆਂ ਅਲਾਮਤਾਂ ਨਾਲ ਮੱਥਾ ਲਗਾਉਣ ਲਈ ਖਾੜਕੂਵਾਦ ਦੇ ...

ਪੂਰੀ ਖ਼ਬਰ »

ਲੋੜ ਹੈ ਡੀ.ਡੀ. ਪੰਜਾਬੀ ਦੇ ਪ੍ਰੋਗਰਾਮਾਂ ਨੂੰ ਮਿਆਰੀ ਬਣਾਉਣ ਦੀ

ਡੀ.ਡੀ. ਪੰਜਾਬੀ ਚੈਨਲ 'ਤੇ ਗ਼ੈਰ-ਮਿਆਰੀ ਨਿੱਜੀ ਪ੍ਰੋਗਰਾਮਾਂ ਦੀ ਭਰਮਾਰ ਹੋ ਗਈ ਹੈ। ਪ੍ਰਾਈਮ ਟਾਈਮ ਸਾਰਾ ਇਨ੍ਹਾਂ ਦੇ ਲੇਖੇ ਲੱਗ ਚੁੱਕਾ ਹੈ। ਪੰਜਾਬੀ ਦਰਸ਼ਕਾਂ ਨੂੰ ਸ਼ਾਮ ਸਮੇਂ ਅਤੇ ਪ੍ਰਾਈਮ ਟਾਈਮ 'ਤੇ ਕੋਈ ਮਿਆਰੀ ਪ੍ਰੋਗਰਾਮ ਵੇਖਣ ਲਈ ਨਹੀਂ ਮਿਲਦਾ। ਨਤੀਜੇ ਵਜੋਂ ...

ਪੂਰੀ ਖ਼ਬਰ »

ਭਾਜਪਾ ਸਰਕਾਰ ਦਾ ਨਤੀਜਾ ਕਾਰਡ ਕਿਵੇਂ ਪੜ੍ਹਿਆ ਜਾਵੇ?

ਪਿਛਲੇ ਕਈ ਸਾਲਾਂ ਤੋਂ ਸਰਕਾਰਾਂ ਵਿਚ ਆਪਣੀਆਂ ਕਾਰਗੁਜ਼ਾਰੀਆਂ ਨੂੰ ਵਡਿਆਉਣ ਦੀ ਬਜਾਏ, ਦੂਸਰਿਆਂ ਦੀਆਂ ਨਾਕਾਮੀਆਂ ਨੂੰ ਗਿਣਾਉਣ ਅਤੇ ਵਾਰ-ਵਾਰ ਯਾਦ ਕਰਵਾਉਣ ਦਾ ਰੁਝਾਨ ਵੱਧ ਰਿਹਾ ਹੈ। ਕੇਂਦਰ ਵਿਚ ਸੱਤਾ 'ਚ ਆਉਣ ਤੋਂ ਪਹਿਲਾਂ, ਸੱਠ ਸਾਲ ਤੋਂ ਕਾਬਜ਼ ਸੱਤਾ ਦੇ ...

ਪੂਰੀ ਖ਼ਬਰ »

ਆਧਾਰ ਕਾਰਡ ਦਾ ਜ਼ਰੂਰੀ ਹੋਣਾ

ਕੇਂਦਰ ਸਰਕਾਰ ਵੱਲੋਂ ਆਧਾਰ ਕਾਰਡ ਨੂੰ ਬੈਂਕਿੰਗ ਕਾਰਜਾਂ ਲਈ ਲਾਜ਼ਮੀ ਕੀਤੇ ਜਾਣ ਦਾ ਫ਼ੈਸਲਾ ਜਿਥੇ ਦੇਸ਼ ਵਿਚ ਕਾਲੇ ਧਨ ਦੇ ਫੈਲਾਅ ਨੂੰ ਰੋਕਣ 'ਚ ਸਹਾਈ ਹੋਵੇਗਾ, ਉਥੇ ਹੀ ਬੈਂਕਾਂ ਵਿਚ ਕੈਸ਼ਲੈਸ ਹੋਣ ਦੀ ਯੋਜਨਾ ਨੂੰ ਵੀ ਇਸ ਨਾਲ ਮਜ਼ਬੂਤੀ ਮਿਲੇਗੀ। ਕੇਂਦਰ ਸਰਕਾਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX