ਤਾਜਾ ਖ਼ਬਰਾਂ


ਰੇਰਾ ਵੱਲੋਂ ਰੀਅਲ ਅਸਟੇਟ ਇਸ਼ਤਿਹਾਰਾਂ ਵਿਚ ਰਜਿਸਟਰੇਸ਼ਨ ਨੰਬਰ ਦਰਸਾਉਣ ਦੀਆਂ ਹਦਾਇਤਾਂ
. . .  14 minutes ago
ਚੰਡੀਗੜ੍ਹ, 20 ਫਰਵਰੀ (ਵਿਕਰਮਜੀਤ ਮਾਨ) - 'ਦੀ ਰੀਅਲ ਅਸਟੇਟ ਰੈਗੂਲੇਟਰੀ ਅਥਾਰਿਟੀ (ਰੇਰਾ), ਪੰਜਾਬ ਨੇ ਰੀਅਲ ਅਸਟੇਟ ਨਾਲ ਸਬੰਧਿਤ ਸਾਰੇ ਇਸ਼ਤਿਹਾਰਾਂ ਵਿਚ ਅਥਾਰਿਟੀ ਵੱਲੋਂ ਜਾਰੀ ਕੀਤਾ ਰਜਿਸਟਰੇਸ਼ਨ ਨੰਬਰ ਦਰਸਾਉਣ ਦੀਆਂ...
ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਸ਼ਹਿਰ 'ਚ ਧਮਾਕਾ, 3 ਦੀ ਮੌਤ
. . .  25 minutes ago
ਕਾਬੁਲ, 20 ਫਰਵਰੀ - ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਸ਼ਹਿਰ 'ਚ ਹੋਏ ਧਮਾਕੇ 'ਚ 3 ਦੀ ਲੋਕਾਂ ਦੀ ਮੌਤ ਹੋਈ ਹੈ। ਜਦਕਿ 2 ਹੋਰ...
ਜੰਮੂ-ਕਸ਼ਮੀਰ 'ਚ ਦੁਪਹਿਰ 12.41 'ਤੇ ਆਇਆ 3.3 ਤੀਬਰਤਾ ਵਾਲਾ ਭੁਚਾਲ
. . .  about 1 hour ago
ਰਾਜਾਸਾਂਸੀ: ਅੰਮ੍ਰਿਤਸਰ-ਬਰਮਿੰਘਮ ਸਿੱਧੀ ਹਵਾਈ ਉਡਾਣ ਮੁੜ ਹੋਈ ਸ਼ੁਰੂ
. . .  56 minutes ago
ਅਜਨਾਲਾ, 20 ਫਰਵਰੀ (ਹੇਰ, ਖੀਵਾ)-ਇੱਥੋਂ ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡਾ ਰਾਜਾਸਾਂਸੀ ਤੋਂ ਅੱਜ ਅੰਮ੍ਰਿਤਸਰ ਤੋਂ ਬਰਮਿੰਘਮ ਵਿਚਾਲੇ ਸਿੱਧੀ ਹਵਾਈ ਉਡਾਣ ਅੱਜ ਸ਼ੁਰੂ ਹੋ ਗਈ।ਜਿਸ ਦਾ ਰਸਮੀ ਉਦਘਾਟਨ ਅੱਜ ਕੇਂਦਰੀ ਮੰਤਰੀ ਸ੍ਰੀ ਵਿਜੇ ਸਾਂਪਲਾ...
ਬੈਂਸ ਕੁੱਟਮਾਰ ਮਾਮਲੇ 'ਚ ਕੜਵਲ ਤੇ ਗੁਰਪ੍ਰੀਤ ਗੋਪੀ 'ਤੇ ਮਾਮਲਾ ਦਰਜ
. . .  about 2 hours ago
ਲੁਧਿਆਣਾ, 20 ਫਰਵਰੀ (ਪਰਮਿੰਦਰ ਅਹੂਜਾ)- ਬੈਂਸ ਕੁੱਟਮਾਰ ਮਾਮਲੇ 'ਚ ਪੁਲਿਸ ਨੇ ਸੀਨੀਅਰ ਕਾਂਗਰਸੀ ਆਗੂ ਕਰਮਲਜੀਤ ਸਿੰਘ ਕੜਵਲ ਤੇ ਕੌਂਸਲਰ ਦੀ ਚੋਣ ਲੜ ਰਹੀ ਮਹਿਲਾ ਦੇ ਬੇਟੇ ਗੁਰਪ੍ਰੀਤ ਸਿੰਘ ਗੋਪੀ 'ਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ...
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੱਲੋਂ ਭਾਰਤੀ ਅਧਿਕਾਰੀਆਂ ਨਾਲ ਮੁਲਾਕਾਤ
. . .  about 2 hours ago
ਮੁੰਬਈ, 20 ਫਰਵਰੀ- ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਇੱਥੇ ਇੰਡੀਆ-ਕੈਨੇਡਾ ਵਾਰਤਾ 2018 ਤਹਿਤ ਭਾਰਤੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕੈਨੇਡਾ 'ਚ ਭਾਰਤ ਦੇ ਹਾਈ ਕਮਿਸ਼ਨਰ ਵਿਕਾਸ ਸਵਰੂਪ ਤੋਂ ਇਲਾਵਾ...
ਟਰੂਡੋ ਨੇ ਮੁੰਬਈ ਵਿਖੇ ਪ੍ਰਸਿੱਧ ਭਾਰਤੀ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਕੀਤੀ ਮੁਲਾਕਾਤ
. . .  about 2 hours ago
ਮੁੰਬਈ, 20 ਫਰਵਰੀ(ਸਤਪਾਲ ਜੌਹਲ)- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਥੇ ਪ੍ਰਸਿੱਧ ਭਾਰਤੀ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ। ਟਰੂਡੋ ਨੇ ਇਸ ਮੌਕੇ ਟਾਟਾ ਸੰਨਜ਼ ਦੇ ਚੇਅਰਮੈਨ ਨਟਰਾਜਨ ਚੰਦਰਸੇਕਰਨ, ਇੰਨਫੋਇਸਸ ਦੇ ਮੁੱਖ...
ਪੀ.ਐਨ.ਬੀ.ਤੇ ਗੀਤਾਂਜਲੀ ਦੇ 30 ਕਰਮਚਾਰੀ ਸੀਬੀਆਈ ਦੇ ਮੁੰਬਈ ਦਫ਼ਤਰ ਪਹੁੰਚੇ
. . .  about 3 hours ago
ਟਰੂਡੋ ਅੱਜ ਦੁਪਹਿਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਕਰਨਗੇ ਮੁਲਾਕਾਤ
. . .  about 3 hours ago
ਲਿਪ ਤੇ ਆਪ ਵਰਕਰ ਅੱਜ ਕਰਨਗੇ ਲੁਧਿਆਣਾ 'ਚ ਪ੍ਰਦਰਸ਼ਨ
. . .  about 4 hours ago
ਸੀਰੀਆ 'ਚ ਫ਼ੌਜੀ ਗੋਲਾਬਾਰੀ 'ਚ 94 ਨਾਗਰਿਕਾਂ ਦੀ ਮੌਤ
. . .  about 4 hours ago
ਕਮਲ ਹਸਨ ਦੀ ਪਾਰਟੀ ਲਾਂਚਿੰਗ ਸਮਾਰੋਹ 'ਚ ਪਹੁੰਚਣਗੇ ਕੇਜਰੀਵਾਲ
. . .  about 4 hours ago
ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਛੁਪਣਗਾਹ ਤੋਂ ਹਥਿਆਰ ਕੀਤੇ ਬਰਾਮਦ
. . .  about 5 hours ago
ਜੂਨੀਅਰ ਟਰੰਪ ਭਾਰਤ ਪੁੱਜੇ
. . .  about 6 hours ago
ਸਰਹੱਦ 'ਤੇ ਬੀ ਐੱਸ ਐੱਫ ਵੱਲੋਂ ਪਾਕਿ ਤਸਕਰ ਢੇਰ
. . .  about 6 hours ago
ਮਟਰ ਪ੍ਰੋਸੈਸਿੰਗ ਫ਼ੈਕਟਰੀ 'ਚ ਅਮੋਨੀਆ ਗੈਸ ਦਾ ਸਿਲੰਡਰ ਫਟਣ ਕਾਰਨ 4 ਦੀ ਮੌਤ, 11 ਜ਼ਖ਼ਮੀ
. . .  about 6 hours ago
ਟਰੂਡੋ ਅੱਜ ਫ਼ਿਲਮੀ ਸਿਤਾਰਿਆਂ ਨਾਲ ਕਰਨਗੇ ਮੁਲਾਕਾਤ
. . .  about 6 hours ago
ਅੱਜ ਦਾ ਵਿਚਾਰ
. . .  about 7 hours ago
ਪਟਨਾ ਨਜ਼ਦੀਕ ਬੱਸ ਹਾਦਸੇ 'ਚ 7 ਦੀ ਮੌਤ , 25 ਜ਼ਖ਼ਮੀ
. . .  1 day ago
ਅਸੀਂ ਅਖੰਡ ਭਾਰਤ ਦਾ ਸਮਰਥਨ ਕਰਦੇ ਹਾਂ- ਟਰੂਡੋ
. . .  1 day ago
ਮਨੀਗ੍ਰਾਮ ਦੇ ਮਾਲਕ ਨੂੰ ਜ਼ਖ਼ਮੀ ਕਰਕੇ ਲੁੱਟੇ 5 ਲੱਖ
. . .  1 day ago
ਸਾਂਝੇ ਮੁਹਿੰਮ ਦੌਰਾਨ 12 ਨਕਸਲੀ ਗ੍ਰਿਫ਼ਤਾਰ
. . .  1 day ago
ਛੱਤੀਸਗੜ੍ਹ ਵਿਧਾਨ ਸਭਾ 'ਚੋਂ 30 ਵਿਧਾਇਕ ਮੁਅੱਤਲ
. . .  1 day ago
ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ 'ਚ 3 ਨਾਗਰਿਕ ਜ਼ਖ਼ਮੀ
. . .  1 day ago
ਪਾਕਿਸਤਾਨ ਵੱਲੋਂ ਉੜੀ ਸੈਕਟਰ 'ਚ ਗੋਲੀਬਾਰੀ
. . .  1 day ago
21 ਨੂੰ ਹੋਵੇਗੀ ਕੈਪਟਨ-ਟਰੂਡੋ ਮੁਲਾਕਾਤ
. . .  1 day ago
ਸੁਰੇਸ਼ ਕੁਮਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਮੁੜ ਬਣੇ ਸਕੱਤਰ
. . .  1 day ago
ਮੋਬਾਈਲ ਮਾਰਕੀਟ 'ਚ ਲੱਗੀ ਭਿਆਨਕ ਅੱਗ
. . .  1 day ago
ਬੈਂਕ ਘੁਟਾਲੇ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ
. . .  1 day ago
ਝੁੱਗੀ ਨੂੰ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ
. . .  1 day ago
ਸਿੱਧੂ ਤੇ ਜਾਖੜ ਨੇ ਫ਼ਰੀਦਕੋਟ ਵਿਖੇ 216 ਕਰੋੜ ਦੇ ਸੀਵਰੇਜ ਪ੍ਰੋਜੈਕਟ ਕਰਵਾਏ ਸ਼ੁਰੂ
. . .  1 day ago
ਕੈਪਟਨ-ਟਰੂਡੋ ਮੁਲਾਕਾਤ 'ਤੇ ਸਸਪੈਂਸ ਅਜੇ ਵੀ ਜਾਰੀ
. . .  1 day ago
ਜਸਟਿਸ ਲੋਯਾ ਮਾਮਲੇ ਦੀ ਅਗਲੀ ਸੁਣਵਾਈ 5 ਮਾਰਚ ਨੂੰ
. . .  1 day ago
ਬੈਂਕ ਦਾ ਸਟਾਕ ਰੂਮ ਤੋੜ ਕੇ 5 ਲੱਖ 61 ਦੀ ਲੁੱਟ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਹਮਸਫ਼ਰ ਐਕਸਪ੍ਰੈੱਸ ਨੂੰ ਦਿਖਾਈ ਹਰੀ ਝੰਡੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਹਾੜ ਸੰਮਤ 549
ਿਵਚਾਰ ਪ੍ਰਵਾਹ: ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ। -ਕੰਫਿਊਸ਼ੀਅਸ
  •     Confirm Target Language  

ਕਪੂਰਥਲਾ / ਫਗਵਾੜਾ

ਭਾਜਪਾ ਵਿਧਾਇਕ ਤੇ ਇੰਸਪੈਕਟਰ ਇੰਦਰਜੀਤ ਦੇ ਸਬੰਧਾਂ ਦੀ ਜਾਂਚ ਹੋਵੇ- ਜੋਗਿੰਦਰ ਸਿੰਘ ਮਾਨ

ਫਗਵਾੜਾ,18 ਜੂਨ (ਹਰੀਪਾਲ ਸਿੰਘ)- ਪੰਜਾਬ ਦੀ ਐਸ.ਟੀ.ਐਫ. ਵੱਲੋਂ ਨਸ਼ਾ ਤਸਕਰਾਂ ਦੇ ਨਾਲ ਸਬੰਧਾਂ ਤੇ ਨਸ਼ੇ ਤੇ ਹਥਿਆਰਾਂ ਦੇ ਨਾਲ ਗਿ੍ਫ਼ਤਾਰ ਪੰਜਾਬ ਪੁਲਿਸ ਦੇ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਲੈ ਕੇ ਫਗਵਾੜਾ ਵਿਚ ਸਿਆਸੀ ਭੂਚਾਲ ਆਇਆ ਹੋਇਆ ਹੈ | ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਮਾਨ ਨੇ ਇਥੇ ਰੈਸਟ ਹਾਊਸ ਵਿਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਫਗਵਾੜਾ ਦੇ ਭਾਜਪਾ ਵਿਧਾਇਕ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਦੋਸ਼ਾਂ ਦੀ ਝੜੀ ਲਗਾ ਦਿੱਤੀ | ਮਾਨ ਨੇ ਕਥਿਤ ਤੌਰ 'ਤੇ ਦੋਸ਼ ਲਗਾਉਂਦੇ ਹੋਏ ਭਾਜਪਾ ਵਿਧਾਇਕ ਤੇ ਉਸ ਦੇ ਸਾਥੀਆਂ ਵੱਲੋਂ ਪਿਛਲੇ ਸਾਲਾਂ ਦੌਰਾਨ ਕੀਤੇ ਲੈਣ-ਦੇਣ ਤੇ ਇਸ ਕਾਲੇ ਕਾਰੋਬਾਰ ਵਿਚ ਬਣਾਈ ਬੇਨਾਮੀ ਸੰਪਤੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ | ਉਨ੍ਹਾਂ ਦੋਸ਼ ਲਾਉਂਦੇ ਹੋਏ ਕਿਹਾ ਕਿ ਇੰਦਰਜੀਤ ਸਿੰਘ ਨੂੰ ਜਦੋਂ ਗਿ੍ਫ਼ਤਾਰ ਕਰਕੇ ਫਗਵਾੜਾ ਲਿਆਂਦਾ ਗਿਆ ਤਾਂ ਹਲਕਾ ਵਿਧਾਇਕ ਨੇ ਐਸ.ਟੀ.ਐਫ. ਦੇ ਅੱਗੇ ਇੰਦਰਜੀਤ ਨੂੰ ਕਲੀਨ ਚਿੱਟ ਦਿੱਤੀ ਸੀ | ਉਨ੍ਹਾਂ ਦੇ ਸਿਆਸੀ ਕੈਰੀਅਰ ਵਿਚ ਅਜਿਹਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਹਲਕਾ ਵਿਧਾਇਕ ਤੇ ਉਸ ਦੇ ਸਾਥੀਆਂ ਨੇ ਫਗਵਾੜਾ ਨੂੰ ਨਸ਼ੇ ਦਾ ਗੜ੍ਹ ਬਣਾ ਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਸ਼ਾਸਨ ਵਿਚ ਇੰਦਰਜੀਤ ਸਿੰਘ ਵਰਗੀਆਂ ਕਾਲੀਆਂ ਭੇਡਾਂ ਦਾ ਨਸ਼ੇ ਦਾ ਕਾਰੋਬਾਰ ਪੂਰੇ ਜੋਬਨ 'ਤੇ ਸੀ ਤੇ ਇਸ ਤੋਂ ਕੀਤੀ ਗਈ ਕਾਲੀ ਕਮਾਈ ਦੇ ਨਾਲ ਜ਼ਮੀਨਾਂ ਦੀ ਖ਼ਰੀਦੋ-ਫ਼ਰੋਖ਼ਤ ਹੋਈ | ਮਾਨ ਨੇ ਕਿਹਾ ਕਿ ਇਸ ਦੀ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ | ਉਨ੍ਹਾਂ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਫਗਵਾੜਾ ਦੇ ਖ਼ੁਫ਼ੀਆ ਵਿਭਾਗ ਵੱਲੋਂ ਨਸ਼ੇ ਦੇ ਕਾਰੋਬਾਰ ਨੂੰ ਲੈ ਕਿ ਬਣਾਈ ਕਾਲੀ ਸੂਚੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ | ਇਸ ਮੌਕੇ ਕਾਂਗਰਸ ਦਿਹਾਤੀ ਦੇ ਪ੍ਰਧਾਨ ਦਲਜੀਤ ਸਿੰਘ ਰਾਜੂ, ਸੀਨੀਅਰ ਕਾਂਗਰਸੀ ਆਗੂ ਸਤਬੀਰ ਸਿੰਘ ਸਾਬੀ, ਮਨੀਸ਼ ਪ੍ਰਭਾਕਰ, ਅਵਿਨਾਸ਼ ਗੁਪਤਾ, ਗੁਰਜੀਤ ਪਾਲ ਵਾਲੀਆ, ਗੋਪੀ ਬੇਦੀ, ਮਨੀਸ਼ ਭਾਰਦਵਾਜ ਆਦਿ ਮੌਜੂਦ ਸਨ | ਦੂਸਰੇ ਪਾਸੇ ਹਲਕਾ ਵਿਧਾਇਕ ਸੋਮ ਪ੍ਰਕਾਸ਼ ਨੇ ਮਾਨ ਵੱਲੋਂ ਲਗਾਏ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਇਹ ਸਾਰਾ ਕੁੱਝ ਝੂਠ ਹੈ | ਉਨ੍ਹਾਂ ਕਿਹਾ ਕਿ ਉਹ ਮਾਨ ਦੇ ਿਖ਼ਲਾਫ਼ ਮਾਣਹਾਨੀ ਦਾ ਕੇਸ ਕਰਨਗੇ | ਉਨ੍ਹਾਂ ਕਿਹਾ ਕਿ ਜੇਕਰ ਮੈਂ ਇੰਸਪੈਕਟਰ ਇੰਦਰਜੀਤ ਸਿੰਘ ਦੀ ਸਿਫ਼ਾਰਿਸ਼ ਕੀਤੀ ਹੈ ਤਾਂ ਐਸ.ਟੀ.ਐਫ. ਮੇਰੇ ਖਿਲਾਫ਼ ਕਾਰਵਾਈ ਕਰਨ ਲਈ ਆਜ਼ਾਦ ਹੈ | ਉਨ੍ਹਾਂ ਕਿਹਾ ਕਿ ਸੂਬੇ ਵਿਚ ਕਾਂਗਰਸ ਦੀ ਸਰਕਾਰ ਹੈ, ਉਹ ਇਸ ਮਾਮਲੇ ਦੀ ਜਾਂਚ ਕਰਵਾਏ |

ਇਕ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਇਕ ਜ਼ਖ਼ਮੀ

ਖਲਵਾੜਾ, 18 ਜੂਨ (ਮਨਦੀਪ ਸਿੰਘ ਸੰਧੂ)- ਪਿੰਡ ਅਕਾਲਗੜ੍ਹ ਦੇ ਇਕ ਨੌਜਵਾਨ ਦੀ ਅੱਤੋਵਾਲ (ਜ਼ਿਲ੍ਹਾ ਹੁਸ਼ਿਆਰਪੁਰ) ਨੇੜੇ ਹੋਏ ਸੜਕ ਹਾਦਸੇ 'ਚ ਮੌਤ ਹੋ ਗਈ, ਜਦਕਿ ਇਕ ਦੇ ਗੰਭੀਰ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ ਰੋਹਿਤ ਪੁੱਤਰ ਪਰਗਟ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਵਾਲਿਆਂ ਿਖ਼ਲਾਫ਼ ਮਾਮਲਾ ਦਰਜ

ਭੁਲੱਥ, 18 ਜੂਨ (ਤੱਖਰ)- ਭੁਲੱਥ ਪੁਲਿਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲਿਆਂ ਿਖ਼ਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਹੈ | ਦੇਸ ਰਾਜ ਪੱੁਤਰ ਬਾਬੂ ਰਾਮ ਵਾਸੀ ਪਿੰਡ ਬੂਲੋਵਾਲ ਥਾਣਾ ਕਰਤਾਰਪੁਰ ਜਲੰਧਰ ਨੇ ਆਪਣੇ ਭਤੀਜੇ ਸੰਦੀਪ ...

ਪੂਰੀ ਖ਼ਬਰ »

ਡੇਅਰੀ ਉਦਮ ਸਿਖਲਾਈ ਕੋਰਸ 3 ਤੋਂ

ਕਪੂਰਥਲਾ, 18 ਜੂਨ (ਵਿ. ਪ੍ਰ.)- ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਡੇਅਰੀ ਉੱਦਮ ਸਿਖਲਾਈ ਕੋਰਸ ਦੇ ਦੂਜੇ ਪੜਾਅ ਦੀ ਇੰਟਰਵਿਊ 23 ਜੂਨ ਨੂੰ ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ ਫਗਵਾੜਾ ਵਿਖੇ 10 ਵਜੇ ਹੋਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਅਰੀ ਵਿਕਾਸ ਵਿਭਾਗ ...

ਪੂਰੀ ਖ਼ਬਰ »

ਕੱਪੜੇ ਦੇ ਸ਼ੋਅ ਰੂਮ 'ਚ ਚੋਰੀ

ਬੇਗੋਵਾਲ, 18 ਜੂਨ (ਸੁਖਜਿੰਦਰ ਸਿੰਘ)- ਬੀਤੀ ਰਾਤ ਸਥਾਨਕ ਕਸਬੇ ਦੇ ਟਾਂਡਾ ਰੋਡ ਸਥਿਤ ਇਕ ਕੱਪੜੇ ਦੇ ਸ਼ੋਅ ਰੂਮ ਵਿਚ ਚੋਰੀ ਕਰਨ ਵਾਲੇ ਤਿੰਨ ਨੌਜਵਾਨਾਂ ਿਖ਼ਲਾਫ਼ ਬੇਗੋਵਾਲ ਪੁਲਿਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਦੁਕਾਨ ਦੇ ਮਾਲਕ ...

ਪੂਰੀ ਖ਼ਬਰ »

ਨਿਹੰਗਾਂ ਦੇ ਪਸ਼ੂਆਂ ਨੇ ਕਿਸਾਨ ਦਾ 6 ਏਕੜ ਕਮਾਦ ਉਜਾੜਿਆ

ਨਡਾਲਾ, 18 ਜੂਨ (ਮਾਨ)- ਚੱਕਰਵਰਤੀ ਨਿਹੰਗ ਸਿੰਘਾਂ ਦੇ ਦਲ ਦੇ 1000 ਦੇ ਕਰੀਬ ਪਸ਼ੂਆਂ ਨੇ ਨਡਾਲਾ ਵਾਸੀ ਕਿਸਾਨ ਦਾ 6 ਏਕੜ ਕਮਾਦ ਉਜਾੜ ਦਿੱਤਾ | ਇਸ ਦੇ ਨਾਲ ਗਾਵਾਂ ਦੇ ਝੁੰਡ ਨੇ ਕਈ ਕਿਸਾਨਾਂ ਦਾ ਹਰਾ ਚਾਰਾ ਵੀ ਖਾ ਕੇ ਕਿਸਾਨਾਂ ਨੂੰ ਮੁਸੀਬਤ ਵਿਚ ਪਾ ਦਿੱਤਾ | ਨਡਾਲਾ ਵਾਸੀ ...

ਪੂਰੀ ਖ਼ਬਰ »

ਸੰਗਰਾਂਦ ਦਾ ਦਿਹਾੜਾ ਮਨਾਇਆ

ਜਲੰਧਰ, 18 ਜੂਨ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਛੇਵੀਂ ਪਾਤਿਸ਼ਾਹੀ ਬਸਤੀ ਸ਼ੇਖ ਵਿਖੇ ਸੰਗਰਾਂਦ ਦਾ ਸ਼ੁੱਭ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਮਲਜੀਤ ਸਿੰਘ ਭਾਟੀਆ ਅਤੇ ਨਰਿੰਦਰ ਸਿੰਘ ਚੀਮਾ ਨੂੰ ...

ਪੂਰੀ ਖ਼ਬਰ »

ਜੀ. ਜੀ. ਐੱਸ. ਐਵੀਨਿਊ ਵਿਚ ਸੜਕ ਦਾ ਨਿਰਮਾਣ ਸ਼ੁਰੂ

ਜਲੰਧਰ, 18 ਜੂਨ (ਸ਼ਿਵ)- ਜੀ. ਜੀ. ਐੱਸ. ਐਵਿਨਿਊ 4-6 ਮਰਲਾ ਬਲਾਕ ਵਿਚ ਇੰਪਰੂਵਮੈਂਟ ਟਰੱਸਟ ਨੇ 30 ਲੱਖ ਦੀ ਲਾਗਤ ਨਾਲ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ | ਰਾਜਨ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤੱਕ ਕਈ ਸਾਲਾਂ ਤੋਂ ਸੜਕਾਂ ਦਾ ਨਿਰਮਾਣ ਨਾ ਹੋਣ ...

ਪੂਰੀ ਖ਼ਬਰ »

ਔਰਤਾਂ ਨੂੰ 50 ਫ਼ੀਸਦੀ ਹਿੱਸਾ ਦੇਣ ਦੀ ਕੌਾਸਲਰ ਵਿਪਨ ਵੱਲੋਂ ਸ਼ਲਾਘਾ

ਜਲੰਧਰ, 18 ਜੂਨ (ਸ਼ਿਵ)- ਕੌਾਸਲਰ ਵਿਪਨ ਕੁਮਾਰ ਨੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਥਾਨਕ ਸਰਕਾਰਾਂ ਵਿਭਾਗ ਦੀਆਂ ਸੰਸਥਾਵਾਂ ਵਿਚ 50 ਫ਼ੀਸਦੀ ਰਾਖਵਾਂ ਕਰਨ ਲਾਗੂ ਕਰਨ ਦੇ ਮਾਮਲੇ ਵਿਚ ਕੀਤੀ ਗਈ ਮੀਟਿੰਗ ਵਿਚ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਜਲੰਧਰ, 18 ਜੂਨ (ਹਰਵਿੰਦਰ ਸਿੰਘ ਫੁੱਲ)- ਗੁਰਦੁਆਰਾ ਗੁਰੂ ਨਾਨਕ ਸਤਿਸੰਗ ਸਭਾ, ਰਸਤਾ ਮਹੱਲਾ ਫਗਵਾੜਾ ਗੇਟ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਜਿਸ ਵਿਚ ਗੁਰਦੁਆਰਾ ਸਾਹਿਬ ਦੀਆਂ ਬੀਬੀਆਂ ਦੇ ਜੱਥੇ ਵੱਲੋਂ ਸ੍ਰੀ ਸੁਖਮਨੀ ...

ਪੂਰੀ ਖ਼ਬਰ »

'ਮੇਰਾ ਜਲੰਧਰ' ਐਪ ਰਾਹੀਂ 400 ਲੋਕਾਂ ਨੇ ਕੀਤੀ ਨਿਗਮ ਨੂੰ ਬਿੱਲਾਂ ਦੀ ਅਦਾਇਗੀ

ਜਲੰਧਰ, 18 ਜੂਨ (ਸ਼ਿਵ)-ਨਗਰ ਨਿਗਮ ਜਲੰਧਰ ਨੇ ਲੋਕਾਂ ਦੇ ਜਾਇਦਾਦ ਟੈਕਸ ਤੇ ਪਾਣੀ ਸੀਵਰੇਜ ਬਿੱਲਾਂ ਦੇ ਬਿੱਲਾਂ ਦੀ ਅਦਾਇਗੀ ਦੀ ਸਹੂਲਤ ਘਰ ਬੈਠੇ ਦੇਣ ਲਈ 'ਮੇਰਾ ਜਲੰਧਰ' ਐਪ ਦੀ ਸ਼ੁਰੂਆਤ ਕਰ ਦਿੱਤੀ ਹੈ ਤੇ ਹੁਣ ਤੱਕ 400 ਦੇ ਕਰੀਬ ਲੋਕ ਨਿਗਮ ਵੱਲੋਂ ਸ਼ੁਰੂ ਕੀਤੇ ਗਏ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਸ਼ਰਨ ਦਾਸ ਗਾਖਲ 'ਚ ਜੋੜ ਮੇਲਾ ਸਮਾਪਤ

ਮਕਸੂਦਾਂ, 18 ਜੂਨ (ਵੇਹਗਲ)-ਗੁਰਦੁਆਰਾ ਬਾਬਾ ਸ਼ਰਨ ਦਾਸ ਗਾਖਲ ਵਿਖੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਸਪਾਲ ਸਿੰਘ ਗਾਖਲ ਦੀ ਪ੍ਰਧਾਨਗੀ ਹੇਠ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ...

ਪੂਰੀ ਖ਼ਬਰ »

ਤੱਲ੍ਹਣ ਦੇ ਸ਼ਹੀਦੀ ਜੋੜ ਮੇਲੇ 'ਚ ਭਾਰੀ ਰੌਣਕਾਂ

ਜਲੰਧਰ, 18 ਜੂਨ (ਜਸਪਾਲ ਸਿੰਘ)-ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਵਿਖੇ 66ਵਾਂ ਸ਼ਹੀਦੀ ਜੋੜ ਮੇਲਾ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਗੁਰਦੁਆਰਾ ਸਾਹਿਬ ਦੇ ਰਸੀਵਰ-ਕਮ-ਤਹਿਸੀਲਦਾਰ ਸ੍ਰੀ ਕਰਨਦੀਪ ਸਿੰਘ ਭੁੱਲਰ ਦੀ ਦੇਖ-ਰੇਖ ਹੇਠ ...

ਪੂਰੀ ਖ਼ਬਰ »

ਵਿਰਾਟ ਦੀ ਸੈਨਾ ਹੋਈ ਓਵਲ 'ਚ ਢੇਰ ਤੇ ਮਿੱਠਾਪੁਰੀਏ ਮਨਪ੍ਰੀਤ ਸਿੰਘ ਕੋਰੀਅਨ ਦੀ ਯੋਧੇ ਬਣੇ ਲੰਡਨ 'ਚ ਸ਼ੇਰ ...

ਜਲੰਧਰ, 18 ਜੂਨ (ਜਤਿੰਦਰ ਸਾਬੀ)- ਇਕ ਪਾਸੇ ਸਾਰੇ ਵਿਸ਼ਵ ਦੀਆਂ ਨਜ਼ਰਾਂ ਓਵਲ ( ਇੰਗਲੈਂਡ ) ਵਿਖੇ ਖੇਡੇ ਜਾ ਰਹੇ ਭਾਰਤ ਤੇ ਪਾਕਿਸਤਾਨ ਦੇ ਚੈਂਪੀਅਨਜ਼ ਟਰਾਫੀ ਦੇ ਮਹਾਂਮੁਕਾਬਲੇ 'ਤੇ ਟਿਕੀਆਂ ਸਨ ਤੇ ਹਾਕੀ ਦੇ ਮੈਚ ਵੱਲ ਸਿਰਫ ਹਾਕੀ ਖੇਡ ਪ੍ਰੇਮੀਆਂ ਦੀਆਂ ਹੀ ਨਜ਼ਰਾਂ ...

ਪੂਰੀ ਖ਼ਬਰ »

ਉਦਯੋਗਪਤੀ ਨਾਲ ਹੋਈ ਕੁੱਟਮਾਰ ਸਬੰਧੀ ਮਾਮਲਾ ਸੁਲਝਿਆ

ਜਲੰਧਰ, 18 ਜੂਨ (ਹੇਮੰਤ)-ਬੀਤੇ ਦਿਨੀਂ ਸਥਾਨਕ ਜਵਾਹਰ ਨਗਰ ਵਿਖੇ ਇਕ ਹੋਟਲ 'ਚ ਜਨਮ ਦਿਨ ਦੇ ਸਬੰਧ 'ਚ ਰੱਖੀ ਗਈ ਪਾਰਟੀ ਦੌਰਾਨ ਉਦਯੋਗਪਤੀ ਵਿਕਰਾਂਤ ਗੋਤਮ ਨਾਲ ਹੋਈ ਕੁੱਟਮਾਰ ਸਬੰਧੀ ਮਾਮਲਾ ਆਪਸੀ ਸੁਲਾਹ ਨਾਲ ਸੁਲਝਾ ਲਿਆ ਗਿਆ ਹੈ | ਜਦ ਕਿ ਸਬੰਧਤ ਥਾਣਾ ਨੰ: 4 ਦੇ ...

ਪੂਰੀ ਖ਼ਬਰ »

ਨਵਯੁੱਗ ਉਰਜਾ ਗਰੁੱਪ ਸ਼ਾਹਕੋਟ ਵੱਲੋਂ ਲਗਾਏ ਚਾਰ ਰੋਜ਼ਾ 'ਯੋਗ ਕੈਂਪ' ਦੀ ਹੋਈ ਸ਼ੁਰੂਆਤ

ਸ਼ਾਹਕੋਟ, 18 ਜੂਨ (ਦਲਜੀਤ ਸਿੰਘ ਸਚਦੇਵਾ)-ਸ਼੍ਰੀ ਸ਼੍ਰੀ ਨਵਯੁੱਗ ਉਰਜਾ ਗਰੁੱਪ ਸ਼ਾਹਕੋਟ ਵੱਲੋਂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ 18 ਜੂਨ ਤੋਂ 21 ਜੂਨ ਤੱਕ ਲਗਾਏ ਗਏ 'ਯੋਗ ਕੈਂਪ' ਦੀ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ...

ਪੂਰੀ ਖ਼ਬਰ »

ਪਾਯੋਨੀਅਰ ਨੇ ਸਿਆਲੂ ਰੁੱਤ ਦੀ ਮੱਕੀ ਦੀ ਕਟਾਈ 'ਤੇ ਸੈਮੀਨਾਰ ਕਰਵਾਇਆ

ਮੱਲ੍ਹੀਆਂ ਕਲਾਂ, 18 ਜੂਨ (ਮਨਜੀਤ ਮਾਨ)-ਸਿਆਲੂ ਰੁੱਤ ਦੀ ਮੱਕੀ ਦੇ ਕਟਾਈ ਦਿਵਸ ਮੌਕੇ ਹਾਈਬਿ੍ਡ ਬੀਜਾਂ ਦੀ ਸਿਰਮੌਰ ਕੰਪਨੀ 'ਪਾਯੋਨੀਅਰ' ਵੱਲੋਂ ਆਰ. ਬੀ. ਐਮ. ਡਾ: ਪਰਮਜੀਤ ਸਿੰਘ ਸਲੂਜਾ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਜਲੰਧਰ/ਕਪੂਰਥਲਾ ਦੇ ਇੰਚਾਰਜ ਡਾ: ਜਸਪਾਲ ...

ਪੂਰੀ ਖ਼ਬਰ »

ਡੇਰਾ ਆਲੋਵਾਲ ਵਿਖੇ ਸੰਤ ਸਮਾਗਮ ਤੇ ਢਾਡੀ ਦਰਬਾਰ ਕਰਵਾਇਆ

ਫਿਲੌਰ, 18 ਜੂਨ (ਇੰਦਰਜੀਤ ਚੰਦੜ੍ਹ)-ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਨੰਗਲ ਬੇਟ ਆਲੋਵਾਲ ਵਿਖੇ ਸੰਤ ਬਾਬਾ ਜਰਨੈਲ ਸਿੰਘ ਤੇ ਸੰਤ ਬਾਬਾ ਸੁਖਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ...

ਪੂਰੀ ਖ਼ਬਰ »

ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਮਨਾਈ

ਮਕਸੂਦਾਂ, 18 ਜੂਨ (ਵੇਹਗਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੂਰਤ ਨਗਰ, ਮਕਸੂਦਾਂ 'ਚ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਸਮਾਗਮ ਕਰਵਾਇਆ ਗਿਆ, ਜਿਸ 'ਚ ਹਜ਼ੂਰੀ ਰਾਗੀ ਜਥੇ ਤੋਂ ਇਲਾਵਾ ਪ੍ਰਸਿੱਧ ਪ੍ਰਚਾਰਕ ਡਾ: ਜਸਵੰਤ ਸਿੰਘ ਨੇ ਬਾਬਾ ਪ੍ਰੇਮ ਸਿੰਘ ...

ਪੂਰੀ ਖ਼ਬਰ »

ਬੱਚਿਆ ਦੇ ਸਰੀਰਕ ਵਿਕਾਸ ਲਈ ਪੌਸ਼ਟਿਕ ਖਾਣਾ ਜ਼ਰੂਰੀ-ਮੋਨਿਸ਼ਾ ਸਿੱਕਾ

ਜਲੰਧਰ, 18 ਜੂਨ (ਰਣਜੀਤ ਸਿੰਘ ਸੋਢੀ)-ਬੱਚਿਆ ਦੇ ਸਰੀਰਕ ਵਿਕਾਸ ਲਈ ਪੌਸ਼ਟਿਕ ਖਾਣਾ ਜ਼ਰੂਰੀ ਹੈ | ਜਿਸ ਨਾਲ ਉਹ ਬਿਮਾਰੀਆਂ ਤੋਂ ਦੂਰ ਰਹਿੰਦੇ ਹਨ | ਬੱਚਿਆਂ ਨੂੰ ਦਿਨ 'ਚ ਤਿੰਨ ਵਾਰ ਖਾਣਾ ਖਾਣਾ ਚਾਹੀਦਾ ਹੈ, ਜਿਸ ਨਾਲ ਬੱਚਿਆਂ ਦਾ ਸੰਪੂਰਨ ਵਿਕਾਸ ਹੁੰਦਾ ਹੈ | ਇਨ੍ਹਾਂ ...

ਪੂਰੀ ਖ਼ਬਰ »

ਡਾ: ਸਹਿਗਲ ਨੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਦਾ ਅਹੁਦਾ ਸੰਭਾਲਿਆ

ਜਲੰਧਰ, 18 ਜੂਨ (ਐੱਮ. ਐੱਸ. ਲੋਹੀਆ)-ਡਾ. ਵਿਕਰਮ ਸਮਰਾਟ ਸਹਿਗਲ ਨੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਕਮ ਡਰੱਗ ਇੰਸਪੈਕਟਰ ਜਲੰਧਰ ਦਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਐੱਨ. ਐੱਮ. ਐੱਮ ਇੰਪਲਾਇਜ਼ ਐਸੋਸੀਏਸ਼ਨ ਤੇ ਪੰਜਾਬ ਆਯੁਰਵੈਦਿਕ ਮੈਡੀਕਲ ਅਫ਼ਸਰ ...

ਪੂਰੀ ਖ਼ਬਰ »

ਪੰਜਾਬ ਹਾਕੀ ਟੀਮ ਦੀ ਕਪਤਾਨੀ ਉਲੰਪੀਅਨ ਗੁਰਬਾਜ਼ ਹੱਥ

ਜਲੰਧਰ, 18 ਜੂਨ (ਜਤਿੰਦਰ ਸਾਬੀ)-ਹਾਕੀ ਇੰਡੀਆ ਵੱਲੋਂ ਲਖਨਊ ਵਿਖੇ ਕਰਵਾਈ ਜਾ ਰਹੀ 7ਵੀਂ ਹਾਕੀ ਇੰਡੀਆ ਸੀਨੀਅਰ ਰਾਸ਼ਟਰੀ ਮੈਨ ਹਾਕੀ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਸੀਨੀਅਰ ਹਾਕੀ ਟੀਮ ਦੀ ਕਪਤਾਨੀ ਉਲੰਪੀਅਨ ਗੁਰਬਾਜ਼ ਸਿੰਘ ਕਰੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਸੀ.ਕੇ. ਨਾਇਡੂ ਕ੍ਰਿਕਟ ਟਰਾਫੀ ਲਈ ਜਲੰਧਰ ਦੀ ਟੀਮ ਦਾ ਐਲਾਨ

ਜਲੰਧਰ, 18 ਜੂਨ (ਜਤਿੰਦਰ ਸਾਬੀ)- ਸੀ.ਕੇ ਨਾਇਡੂ ਕ੍ਰਿਕਟ ਟਰਾਫੀ ਅੰਡਰ 23 ਸਾਲ ਵਰਗ ਵਿੱਚ ਹਿੱਸਾ ਲੈਣ ਵਾਲੀ ਜ਼ਿਲ੍ਹਾ ਜਲੰਧਰ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ | ਕੋਚ ਹਰਜਿੰਦਰ ਸਿੰਘ ਹੈਰੀ, ਸਮੀਰ ਮਹਿਰਾ ਤੇ ਰਣਦੀਪ ਜੋਸ਼ੀ ਨੇ ਐਲਾਨ ਕਰਦਿਆਂ ਦੱਸਿਆ ਕਿ ਟੀਮ ...

ਪੂਰੀ ਖ਼ਬਰ »

ਜੀ. ਐੱਸ. ਟੀ. 'ਤੇ ਕਰਵਾਇਆ ਸੈਮੀਨਾਰ

ਜਲੰਧਰ, 18 ਜੂਨ (ਸ਼ਿਵ)- ਕਰ ਮਾਮਲਿਆਂ ਦੇ ਮਾਹਿਰ ਵਿਨਮਰ ਗੁਪਤਾ ਨੇ ਉਨ੍ਹਾਂ ਕਾਰੋਬਾਰੀਆਂ ਦੀ ਚਿੰਤਾ ਨੂੰ ਦੂਰ ਕਰਦਿਆਂ ਕਿਹਾ ਹੈ ਜਿਨ੍ਹਾਂ ਕਾਰੋਬਾਰੀਆਂ ਦੀ ਅਜੇ ਤੱਕ ਜ਼ਿਆਦਾ ਭਾਰ ਹੋਣ ਕਰਕੇ ਜੀ. ਐੱਸ. ਟੀ. ਵੈੱਬਸਾਈਟ 'ਤੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ ...

ਪੂਰੀ ਖ਼ਬਰ »

ਕੰਗ ਸਾਹਬੂ 'ਚ ਦਸਤਾਰ ਸਿਖਲਾਈ ਕੈਂਪ ਲਗਾਇਆ

ਲਾਂਬੜਾ, 18 ਜੂਨ (ਕੁਲਜੀਤ ਸਿੰਘ ਸੰਧੂ)-ਇਥੋਂ ਦੇ ਨਜ਼ਦੀਕੀ ਪਿੰਡ ਕੰਗ ਸਾਹਬੂ 'ਚ ਸਮਾਜ ਸੇਵੀ ਸੰਸਥਾ ਸਿੱਖ ਰਿਲੀਫ ਯੂ. ਕੇ. ਵੱਲੋਂ 7 ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ | ਸ: ਬਲਵੀਰ ਸਿੰਘ ਬੈਂਸ ਦੀ ਯੋਗ ਅਗਵਾਈ 'ਚ ਲਗਾਏ ਗਏ 7 ਰੋਜ਼ਾ ਦਸਤਾਰ ਸਿਖਲਾਈ ਕੈਂਪ 'ਚ ...

ਪੂਰੀ ਖ਼ਬਰ »

ਪੀ.ਡਬਲਿਊ.ਡੀ. ਵਰਕਰਜ਼ ਯੂਨੀਅਨ ਦੀ ਮੀਟਿੰਗ

ਜਲੰਧਰ, 18 ਜੂਨ (ਜਸਪਾਲ ਸਿੰਘ)-ਪੰਜਾਬ ਪੀ.ਡਬਲਿਊ.ਡੀ. ਵਰਕਰਜ਼ ਯੂਨੀਅਨ (ਇੰਟਕ) ਦੀ ਜ਼ਰੂਰੀ ਮੀਟਿੰਗ ਮੇਜਰ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਦਫ਼ਤਰ ਨਵੀਂ ਬਾਰਾਦਰੀ ਜਲੰਧਰ ਵਿਖੇ ਹੋਈ, ਜਿਸ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਠੇਕੇਦਾਰੀ ਸਿਸਟਮ ...

ਪੂਰੀ ਖ਼ਬਰ »

ਪੰਜਾਬੀ ਰਾਈਟਰਜ਼ ਫੋਰਮ ਜਮਸ਼ੇਰ ਵੱਲੋਂ ਨਾਟਕਕਾਰ ਔਲਖ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਜਮਸ਼ੇਰ ਖ਼ਾਸ, 18 ਜੂਨ (ਕਪੂਰ)- ਪੰਜਾਬੀ ਰਾਈਟਰਜ਼ ਫੋਰਮ ਜਮਸ਼ੇਰ ਖ਼ਾਸ ਦੀ ਸਾਹਿਤਕ ਸਭਾ ਦੀ ਮੀਟਿੰਗ ਫੋਰਮ ਦੇ ਪ੍ਰਧਾਨ ਪ੍ਰੋ: ਜਸਬੀਰ ਸਿੰਘ ਸੰਧੂ ਰਾਸ਼ਟਰਪਤੀ ਐਵਾਰਡੀ ਦੀ ਪ੍ਰਧਾਨਗੀ ਹੇਠ ਹੋਈ | ਸਭਾ 'ਚ ਪਹੁੰਚੇ ਸਾਰੇ ਕਲਮਕਾਰਾਂ, ਗਾਇਕਾਂ, ਗੀਤਕਾਰਾਂ, ਪਤਵੰਤਿਆਂ ...

ਪੂਰੀ ਖ਼ਬਰ »

ਪੰਜਾਬ ਖੇਡ ਵਿਭਾਗ ਦੀ ਖੇਡ ਗਰੇਡੇਸ਼ਨ ਨੀਤੀ ਖਿਡਾਰੀਆਂ ਲਈ ਜੀਅ ਦਾ ਜੰਜਾਲ ਬਣੀ

ਜਲੰਧਰ, 18 ਜੂਨ (ਜਤਿੰਦਰ ਸਾਬੀ)- ਅੰਤਰ ਰਾਸ਼ਟਰੀ, ਰਾਸ਼ਟਰੀ ਤੇ ਰਾਜ ਪੱਧਰੀ ਮੁਕਾਬਲਿਆਂ 'ਚੋਂ ਤਗਮੇਂ ਜੇਤੂ ਖਿਡਾਰੀਆਂ ਲਈ ਸਰਕਾਰੀ ਨੌਕਰੀਆਂ, ਵਿੱਦਿਅਕ ਸੰਸਥਾਵਾਂ ਵਿੱਚ ਦਾਖਲੇ ਸਮੇੇਂ ਮਿਲਦੇ ਤਿੰਨ ਪ੍ਰਤੀਸ਼ਤ ਕੋਟੇ ਲਈ ਪੰਜਾਬ ਖੇਡ ਵਿਭਾਗ ਵੱਲੋਂ ਬਣਾਈ ਖੇਡ ...

ਪੂਰੀ ਖ਼ਬਰ »

ਬਾਕਸਿੰਗ ਕੋਚਿੰਗ ਕੈਂਪ ਸਮਾਪਤ

ਜਲੰਧਰ, 18 ਜੂਨ (ਜਤਿੰਦਰ ਸਾਬੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਖੇ ਲਗਾਏ ਗਏ ਮੁਫ਼ਤ ਸਮਰ ਬਾਕਸਿੰਗ ਕੋਚਿੰਗ ਕੈਂਪ ਦੇ ਵਿੱਚ ਜਲੰਧਰ ਤੇ ਇਸ ਦੇ ਆਸ ਪਾਸ ਦੇ ਜ਼ਿਲਿ੍ਹਆਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਤੇ ਕੋਚ ਵਰਿੰਦਰ ਥਾਪਰ ਤੇ ਸੌਰਵ ਵੱਲੋਂ ਖਿਡਾਰੀਆਂ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਜਲੰਧਰ, 18 ਜੂਨ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਹਰਕਿ੍ਸ਼ਨ ਨਿਵਾਸ (ਮਲਕੋ ਤਰਾੜ) ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਦੀਵਾਨ ਸਜਾਏ ਗਏ | ਜਿਸ ਵਿਚ ...

ਪੂਰੀ ਖ਼ਬਰ »

ਹਰਜੀ ਪਾਰਕ ਵਿਚ ਪਿਤਾ ਦਿਵਸ ਮਨਾਇਆ

ਜਲੰਧਰ, 18 ਜੂਨ (ਹਰਵਿੰਦਰ ਸਿੰਘ ਫੁੱਲ)-ਅੱਜ ਹਰਜੀ ਪਾਰਕ ਜੇ. ਪੀ. ਨਗਰ ਵਿਚ ਜਿਹੜੇ ਬਜ਼ੁਰਗ ਸੈਰ ਕਰਨ ਆਉਂਦੇ ਸੀ, ਉਨ੍ਹਾਂ ਦੇ ਨਾਲ ਪਾਰਕ ਵਿਚ ਕੇਕ ਕੱਟ ਕੇ ਪਿਤਾ ਦਿਵਸ ਮਨਾਇਆ ਗਿਆ ਅਤੇ ਬਜ਼ੁਰਗਾਂ ਤੋਂ ਆਸ਼ੀਰਵਾਦ ਲਿਆ ਗਿਆ | ਇਸ ਦੌਰਾਨ ਪ੍ਰੋਗਰਾਮ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਬਾਬਾ ਫਕੀਰ ਦਾਸ ਦਾ ਧਾਰਮਿਕ ਮੇਲਾ 24 ਤੋਂ

ਲੋਹੀਆਂ ਖਾਸ, 18 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)- ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਫਕੀਰ ਦਾਸ ਜੀ ਪਿੰਡ ਸਿੰਧੜ ਤੇ ਗ੍ਰਾਮ ਪੰਚਾਇਤ ਸਿੰਧੜ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਫਕੀਰ ਦਾਸ ਜੀ ਦਾ ਸਲਾਨਾ ਜੋੜ ਮੇਲਾ ਤੇ ਧਾਰਮਿਕ ਦੀਵਾਨ 24 ਜੂਨ ...

ਪੂਰੀ ਖ਼ਬਰ »

ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ 'ਚ ਸਮਾਗਮ ਕਰਵਾਇਆ

ਆਦਮਪੁਰ, 18 ਜੂਨ (ਹਰਪ੍ਰੀਤ ਸਿੰਘ)-ਨੇੜੇ ਪਿੰਡ ਪਧਿਆਣਾ ਵਿਖੇ ਜੂਨ 84 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ 'ਚ 33ਵਾਂ ਸ਼ਹੀਦੀ ਸਮਾਗਮ ਨੌਜਵਾਨ ਸਭਾ ਤੇ ਸਮੂਹ ਪਿੰਡ ਵਾਸੀਆਂ ਵੱਲੋਂ ਗੁਰਦੁਆਰਾ ਪਹਾੜੀ ਦਰਬਾਜਾ ਪਧਿਆਣਾ ਵਿਖੇ ਪੂਰੇ ਸ਼ਰਧਾ ਤੇ ਉਤਸ਼ਾਹ ਨਾਲ ...

ਪੂਰੀ ਖ਼ਬਰ »

ਸ਼ਾਹਕੋਟ 'ਚ ਲੈਫ: ਕਰਨਲ ਮਨਮੋਹਨ ਸਿੰਘ ਵੱਲੋਂ ਸੀ. ਐੱਸ. ਡੀ. ਕੰਟੀਨ ਦਾ ਉਦਘਾਟਨ

ਸ਼ਾਹਕੋਟ, 18 ਜੂਨ (ਦਲਜੀਤ ਸਿੰਘ ਸਚਦੇਵਾ)- ਸੈਨਿਕ ਭਵਨ ਸ਼ਾਹਕੋਟ ਵਿਖੇ ਸਵ: ਮੇਜਰ ਸੁਰਿੰਦਰ ਸਿੰਘ ਦੀ ਯਾਦ ਵਿੱਚ ਫੌਜੀਆਂ, ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਹੂਲਤ ਲਈ ਖੋਲ੍ਹੀ ਗਈ ਸੀ.ਐੱਸ.ਡੀ. ਕੰਟੀਨ ਦੁਬਾਰਾ ਪੱਕੇ ਤੌਰ 'ਤੇ ਸ਼ੁਰੂ ਹੋਈ ਹੈ | ਇਸ ...

ਪੂਰੀ ਖ਼ਬਰ »

ਪੀਰ ਬਾਬਾ ਬਾਵਾ ਖ਼ਾਨ ਦਾ ਮੇਲਾ ਕੱਲ੍ਹ ਤੋਂ

ਫਗਵਾੜਾ, 18 ਜੂਨ (ਅਸ਼ੋਕ ਕੁਮਾਰ ਵਾਲੀਆ)- ਪਿੰਡ ਰਾਣੀਪੁਰ ਦੇ ਦਰਬਾਰ ਪੀਰ ਬਾਬਾ ਬਾਵਾ ਖ਼ਾਨ ਦਾ ਸਾਲਾਨਾ ਜੋੜ ਮੇਲਾ 20 ਤੇ 21 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਪ੍ਰਧਾਨ ਲਾਲ ਸਿੰਘ ਨੇ ਦੱਸਿਆ ਕਿ 20 ਜੂਨ ਨੂੰ ਝੰਡੇ ਤੇ ਚਿਰਾਗ਼ ਦੀ ਰਸਮ ਅਦਾ ਕੀਤੀ ਜਾਵੇਗੀ, ਉਪਰੰਤ ...

ਪੂਰੀ ਖ਼ਬਰ »

ਪੀਰ ਬਾਬਾ ਨੌਬਤ ਸ਼ਾਹ ਵਲੀ ਦੀ ਦਰਗਾਹ 'ਤੇ ਮੇਲਾ

ਭੁਲੱਥ, 18 ਜੂਨ (ਤੱਖਰ, ਮੁਲਤਾਨੀ)- ਪੀਰ ਬਾਬਾ ਨੌਬਤ ਸ਼ਾਹ ਵਲੀ ਪੀਰ (ਥਾਣੇ ਵਾਲੇ ਪੀਰ) ਦੀ ਦਰਗਾਹ 'ਤੇ ਸਾਲਾਨਾ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਦੌਰਾਨ ਪਹਿਲਾਂ ਸਵੇਰਸਾਰ ਚਾਦਰ ਤੇ ਝੰਡੇ ਦੀ ਰਸਮ ਅਦਾ ਕੀਤੀ | ਉਪਰੰਤ ਖੁੱਲੇ ਪੰਡਾਲ ਵਿਚ ਸੱਭਿਆਚਾਰਕ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਵੱਲੋਂ ਜਲ ਬੱਸ ਨੂੰ ਬੰਦ ਕਰਨ ਦਾ ਸਵਾਗਤ

ਸੁਲਤਾਨਪੁਰ ਲੋਧੀ, 18 ਜੂਨ (ਥਿੰਦ, ਹੈਪੀ)- ਕਿਸਾਨ ਸੰਘਰਸ਼ ਕਮੇਟੀ ਦੀ ਹੰਗਾਮੀ ਮੀਟਿੰਗ ਪਿੰਡ ਸਾਂਗਰਾ ਵਿਖੇ ਸੂਬਾਈ ਆਗੂ ਕੁਲਦੀਪ ਸਿੰਘ ਸਾਂਗਰਾ ਤੇ ਪਰਮਜੀਤ ਸਿੰਘ ਬਾਊਪਰ ਦੀ ਅਗਵਾਈ ਹੇਠ ਹੋਈ | ਇਸ ਮੌਕੇ ਮੰਡ ਖੇਤਰ ਦੇ ਇਕੱਤਰ ਹੋਏ ਕਿਸਾਨਾਂ ਨੇ ਸੈਰ ਸਪਾਟਾ ...

ਪੂਰੀ ਖ਼ਬਰ »

ਨਾਟਕਕਾਰ ਪ੍ਰੋ: ਅਜਮੇਰ ਸਿੰਘ ਔਲਖ ਤੇ ਲੇਖਕ ਰਾਮੂਵਾਲੀਆ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਸੁਲਤਾਨਪੁਰ ਲੋਧੀ, 18 ਜੂਨ (ਥਿੰਦ, ਹੈਪੀ)- ਸਾਹਿਤ ਸਭਾ ਸੁਲਤਾਨਪੁਰ ਲੋਧੀ ਦੀ ਮੀਟਿੰਗ ਪ੍ਰਧਾਨ ਡਾ: ਸਵਰਨ ਸਿੰਘ ਦੀ ਅਗਵਾਈ ਹੇਠ ਸਥਾਨਕ ਨਿਰਮਲ ਕੁਟੀਆ ਵਿਖੇ ਹੋਈ, ਜਿਸ ਦੌਰਾਨ ਪ੍ਰਸਿੱਧ ਨਾਟਕਕਾਰ ਪ੍ਰੋ: ਅਜਮੇਰ ਔਲਖ ਤੇ ਲੇਖਕ ਇਕਬਾਲ ਰਾਮੂਵਾਲੀਆ ਦੀ ਮੌਤ 'ਤੇ ...

ਪੂਰੀ ਖ਼ਬਰ »

'ਪੀਰ ਬਾਬਾ ਮੱਸਤ ਦੋ ਰੁੱਖਾਂ ਵਾਲਾ' ਦਾ ਮੇਲਾ ਅੱਜ

ਸੁਭਾਨਪੁਰ 18 ਜੂਨ (ਸਤਨਾਮ ਸਿੰਘ)- ਪਿੰਡ ਹਮੀਰਾ ਦੇ ਨਜ਼ਦੀਕ ਲੱਖਣ ਕਲਾਂ ਜੀ. ਟੀ. ਰੋਡ 'ਤੇ ਸਥਿਤ ਪੀਰ ਬਾਬਾ ਮੱਸਤ ਦੋ ਰੁੱਖਾਂ ਵਾਲਾ ਦੇ ਦਰਬਾਰ ਵਿਖੇ ਸਾਲਾਨਾ ਮੇਲਾ 19 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਮੇਲੇ ਦੀ ਖ਼ੁਸ਼ੀ 'ਚ ਦਰਗਾਹ 'ਤੇ ਚਾਦਰ ਤੇ ਝੰਡੇ ਦੀ ਰਸਮ ਅਦਾ ...

ਪੂਰੀ ਖ਼ਬਰ »

ਪਿੰਡ ਭਾਣੋ ਲੰਗਾ 'ਚ ਬਾਬਾ ਖੇਤਰਪਾਲ ਦਾ ਸਾਲਾਨਾ ਮੇਲਾ

ਹੁਸੈਨਪੁਰ, 18 ਜੂਨ (ਸੋਢੀ)- ਪਿੰਡ ਭਾਣੋ ਲੰਗਾ ਵਿਖੇ ਬਾਬਾ ਖੇਤਰਪਾਲ ਦਾ ਸਾਲਾਨਾ ਮੇਲਾ ਬਾਬਾ ਪਾਲੀ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਸਭ ਤੋਂ ਪਹਿਲਾ ਦਰਬਾਰ 'ਤੇ ਚਾਦਰ ਚੜ੍ਹਾਉਣ ਦੀ ਰਸਮ ਸਮੂਹ ਸੰਗਤਾਂ ਵੱਲੋਂ ਸਾਂਝੇ ਤੌਰ 'ਤੇ ਨਿਭਾਈ ਗਈ | ਉਪਰੰਤ ਬਾਅਦ ਲੋਕ ...

ਪੂਰੀ ਖ਼ਬਰ »

ਪਿੰਡ ਕੁਲਾਰ ਵਿਖੇ ਸਾਲਾਨਾ ਜੋੜ ਮੇਲਾ 25 ਤੋਂ

ਮਲਸੀਆਂ, 18 ਜੂਨ (ਸੁਖਦੀਪ ਸਿੰਘ)-ਪਿੰਡ ਕੁਲਾਰ, ਜ਼ਿਲ੍ਹਾ ਜਲੰਧਰ ਦੇ ਗੁਰਦੁਆਰਾ ਬਾਬਾ ਰਾਮ ਜੋਗੀ ਪੀਰ ਜੀ ਵਿਖੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਰਾਮ ਜੋਗੀ ਪੀਰ ਸਾਹਿਬ ਚਾਹਲ ਦੀ ਮਿੱਠੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ 25 ਤੋਂ 27 ਜੂਨ ਤੱਕ ...

ਪੂਰੀ ਖ਼ਬਰ »

ਨੰਬਰਦਾਰ ਗੁਰਦਿਆਲ ਸਿੰਘ ਭੰਡਾਲ ਨਮਿਤ ਅੰਤਿਮ ਅਰਦਾਸ ਅੱਜ

ਕਪੂਰਥਲਾ, 18 ਜੂਨ (ਵਿ. ਪ੍ਰ.)- ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਦੇ ਐਸ.ਐਲ.ਏ. ਮੰਗਲ ਸਿੰਘ ਭੰਡਾਲ ਸਟੇਟ ਐਵਾਰਡੀ ਦੇ ਪਿਤਾ ਨੰਬਰਦਾਰ ਗੁਰਦਿਆਲ ਸਿੰਘ ਭੰਡਾਲ ਜੋ ਬੀਤੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ, ਨਮਿਤ ਸ੍ਰੀ ਅਖੰਡ ...

ਪੂਰੀ ਖ਼ਬਰ »

ਬਘਾਣਾ ਵਿਖੇ ਮਸ਼ੂਮ ਸ਼ਾਹ ਦਾ ਜੋੜ ਮੇਲਾ 22 ਨੂੰ

ਰਿਹਾਣਾ ਜੱਟਾਂ, 18 ਜੂਨ (ਜੁਨੇਜਾ)- ਪਿੰਡ ਬਘਾਣਾ ਵਿਖੇ ਰਿਹਾਣਾ ਜੱਟਾਂ ਰੋਡ 'ਤੇ ਸਥਿਤ ਦਰਬਾਰ ਬਾਬਾ ਮਸ਼ੂਮ ਸ਼ਾਹ ਦਾ ਜੋੜ ਮੇਲਾ ਮੁੱਖ ਸੇਵਾਦਾਰ ਪੂਰਨ ਭਗਤ ਦੀ ਅਗਵਾਈ ਹੇਠ 22 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਚਿਰਾਗ਼ਾਂ ਦੀ ਰਸਮ 21 ਜੂਨ ਸ਼ਾਮ 4 ਵਜੇ ਹੋਵੇਗੀ | ਉਪਰੰਤ ...

ਪੂਰੀ ਖ਼ਬਰ »

ਸੜਕ ਦੀ ਹਾਲਤ ਸੁਧਾਰਨ ਦੀ ਮੰਗ

ਢਿਲਵਾਂ, 18 ਜੂਨ (ਗੋਬਿੰਦ ਸੁਖੀਜਾ)- ਕਸਬਾ ਢਿਲਵਾਂ ਤੋਂ ਪਿੰਡ ਸੰਗਰਾਵਾਂ, ਸੰਗੋਵਾਲ ਨੂੰ ਜਾਣ ਵਾਲੀ ਸੜਕ ਦਾ ਬਹੁਤ ਮੰਦਾ ਹਾਲ ਹੈ | ਸਮਾਜ ਸੇਵਕ ਜਤਿੰਦਰ ਸਿੰਘ ਢਿੱਲੋਂ, ਕਰਮਜੀਤ ਸਿੰਘ ਨੰਬਰਦਾਰ, ਸੁਖਜਿੰਦਰ ਸਿੰਘ ਢਿੱਲੋਂ, ਤਰਲੋਚਨ ਸਿੰਘ, ਰਾਜਿੰਦਰ ਕੁਮਾਰ, ...

ਪੂਰੀ ਖ਼ਬਰ »

ਸਾਲਾਨਾ ਜਾਗਰਣ ਕਰਵਾਇਆ

ਆਦਮਪੁਰ, 18 ਜੂਨ (ਹਰਪ੍ਰੀਤ ਸਿੰਘ)-ਮਾਂ ਭਗਵਤੀ ਜਾਗਰਣ ਕਲੱਬ ਮੁਹੱਲਾ ਸੱਗਰਾਾ ਆਦਮਪੁਰ ਵੱਲੋਂ ਸੇਵਾਦਾਰ ਬੀਬੀ ਸੋਮਾ ਰਾਣੀ ਦੀ ਦੇਖ ਰੇਖ ਹੇਠ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਮਾਤਾ ਜੀ ਦਾ ਸਾਲਾਨਾ ਵਿਸ਼ਾਲ ਜਾਗਰਣ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ...

ਪੂਰੀ ਖ਼ਬਰ »

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਰੋਸ ਮੁਜ਼ਾਹਰਾ 22 ਨੂੰ

ਫਿਲੌਰ, 18 ਜੂਨ (ਇੰਦਰਜੀਤ ਚੰਦੜ੍ਹ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਤਹਿਸੀਲ ਕਮੇਟੀ ਦੀ ਮੀਟਿੰਗ ਸਿੰਗਾਰਾ ਰਾਮ ਦੁਸਾਂਝ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਇਹ ਫੈਸਲਾ ਕੀਤਾ ਗਿਆ ਕਿ 19 ਤੋਂ 23 ਜੂਨ ਤੱਕ ਪੰਜਾਬ ਦੇ ਸਮੂਹ ਤਹਿਸੀਲ ਹੈਡਕੁਆਰਟਰਾਂ 'ਤੇ ਰੋਸ ...

ਪੂਰੀ ਖ਼ਬਰ »

ਕੋਟਲਾ ਪਿੰਡ ਦੀ ਸੜਕ ਦਾ ਚੌਧਰੀ ਸੁਰਿੰਦਰ ਸਿੰਘ ਵੱਲੋਂ ਉਦਘਾਟਨ

ਕਿਸ਼ਨਗੜ੍ਹ, 18 ਜੂਨ (ਲਖਵਿੰਦਰ ਸਿੰਘ ਲੱਕੀ)-ਹਲਕਾ ਕਰਤਾਰਪੁਰ ਦੇ ਪਿੰਡ ਕੋਟਲਾ ਦੀ ਲੰਬਾ ਪਿੰਡ ਿਲੰਕ ਸੜਕ 'ਤੇ ਲੁੱਕ-ਬੱਜਰੀ ਪਾਉਣ ਦਾ ਸ਼ੁਭ ਉਦਘਾਟਨ ਚੌਧਰੀ ਸੁਰਿੰਦਰ ਸਿੰਘ ਵਿਧਾਇਕ ਕਰਤਾਰਪੁਰ ਨੇ ਰਿਬਨ ਕੱਟ ਕੇ ਕੀਤਾ | ਜ਼ਿਕਰਯੋਗ ਹੈ ਕਿ ਉਕਤ ਿਲੰਕ ਸੜਕ ਦਾ ...

ਪੂਰੀ ਖ਼ਬਰ »

ਮੁੱਖ ਚੌਕ 'ਚ ਆਵਾਜਾਈ ਦਾ ਮੰਦਾ ਹਾਲ, ਲੋਕ ਪ੍ਰੇਸ਼ਾਨ

ਗੁਰਾਇਆ, 18 ਜੂਨ (ਬਲਵਿੰਦਰ ਸਿੰਘ)-ਹਾਈਵੇ ਦੇ 6 ਮਾਰਗੀ ਬਣਨ ਤੋਂ ਬਾਅਦ ਸ਼ਹਿਰ ਵਾਸੀਆਂ ਨੂੰ ਇਹ ਜਾਪ ਰਿਹਾ ਸੀ ਕਿ ਗੁਰਾਇਆ ਚੌਾਕ ਵਿਖੇ ਆਵਾਜਾਈ ਦੀ ਸਮੱਸਿਆ ਹੱਲ ਹੋ ਜਾਵੇਗੀ ਪਰ ਹਾਈਵੇ 'ਤੇ ਪੁਲ ਬਣਨ ਦੇ ਬਾਵਜੂਦ ਆਵਾਜਾਈ ਦੀ ਸਥਿਤੀ ਚੌਕ ਵਿਖੇ ਬਦਤਰ ਹੋ ਰਹੀ ਹੈ | ...

ਪੂਰੀ ਖ਼ਬਰ »

ਸਿੱਖ ਮਿਸ਼ਨਰੀ ਸੰਸਥਾ ਵੱਲੋਂ ਸਕੂਲਾਂ 'ਚ ਗੁਰਮਤਿ ਕੀਰਤਨ ਦੀ ਸਿਖਲਾਈ ਦਿੱਤੀ ਜਾਵੇਗੀ- ਹਰਭਜਨ ਸਿੰਘ

ਕਪੂਰਥਲਾ, 18 ਜੂਨ (ਵਿ. ਪ੍ਰ.)- ਸੰਤ ਬਾਬਾ ਮਾਝਾ ਸਿੰਘ ਸੀਨੀਅਰ ਸੈਕੰਡਰੀ ਮਾਡਲ ਸਕੂਲ ਮਕਸੂਦਪੁਰ ਵਿਚ ਗੁਰਬਾਣੀ ਕੀਰਤਨ ਸਿਖਲਾਈ ਦਾ ਇਕ ਰੋਜ਼ਾ ਕੈਂਪ ਡੇਰਾ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਮਕਸੂਦਪੁਰ ਦੇ ਮੁਖੀ ਸੰਤ ਬਾਬਾ ਰੌਸ਼ਨ ਸਿੰਘ ਦੀ ਅਗਵਾਈ ਵਿਚ ਸਿੱਖ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਭੁਲੱਥ ਵਿਸ਼ਵਾਸ ਤੇ ਬੇਗੋਵਾਲ ਡਾਇਮੰਡ ਦੇ ਅਹੁਦੇਦਾਰਾਂ ਦਾ ਸਿਖਲਾਈ ਕੈਂਪ

ਬੇਗੋਵਾਲ, 18 ਜੂਨ (ਸੁਖਜਿੰਦਰ ਸਿੰਘ)- ਡਿਸਟਿ੍ਕਟ ਗਵਰਨਰ ਲਾਇਨ ਸਰਵਣ ਸਿੰਘ ਖ਼ਾਲਸਾ ਦੀ ਅਗਵਾਈ ਹੇਠ 321 ਡੀ ਡਿਸਟਿ੍ਕਟ ਦੇ ਸਮੂਹ ਅਹੁਦੇਦਾਰਾਂ ਦਾ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿਚ ਲਾਇਨਜ਼ ਕਲੱਬ ਭੁਲੱਥ ਤੇ ਲਾਇਨਜ਼ ਕਲੱਬ ਬੇਗੋਵਾਲ ਡਾਇਮੰਡ ਦੇ ਅਹੁਦੇਦਾਰਾਂ ...

ਪੂਰੀ ਖ਼ਬਰ »

ਰਿਜ਼ਰਵੇਸ਼ਨ ਦੇ ਖ਼ਾਤਮੇ ਵਿਰੋਧੀ ਤੇ ਹੋਰ ਮੰਗਾਂ ਲਈ ਰੋਸ ਮਾਰਚ ਅੱਜ– ਹਰਭਜਨ ਖਲਵਾੜਾ

ਖਲਵਾੜਾ, 18 ਜੂਨ (ਮਨਦੀਪ ਸਿੰਘ ਸੰਧੂ)- ਬਹੁਜਨ ਸਮਾਜ ਪਾਰਟੀ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 19 ਜੂਨ ਨੂੰ ਸਵੇਰੇ 10 ਵਜੇ ਰੈਸਟ ਹਾਊਸ ਫਗਵਾੜਾ ਤੋਂ ਐਸ. ਡੀ. ਐਮ. ਦਫ਼ਤਰ ਤੱਕ ਤਹਿਸੀਲ ਪੱਧਰੀ ਰੋਸ ਮਾਰਚ ਕੱਢ ਕੇ ਉਪ ਮੰਡਲ ਮਜਿਸਟਰੇਟ ਫਗਵਾੜਾ ਨੂੰ ਮੰਗ ਪੱਤਰ ...

ਪੂਰੀ ਖ਼ਬਰ »

20 ਲੱਖ ਤੋਂ ਵੱਧ ਟਰਨਓਵਰ ਵਾਲੀਆ ਸਹਿਕਾਰੀ ਸਭਾਵਾਂ ਜੀ. ਐਸ. ਟੀ. ਅਧੀਨ ਰਜਿਸਟਰੇਸ਼ਨ ਕਰਵਾਉਣ- ਸਹਾਇਕ ਰਜਿਸਟਰਾਰ

ਫਗਵਾੜਾ, 18 ਜੂਨ (ਅਸ਼ੋਕ ਕੁਮਾਰ ਵਾਲੀਆ)- ਫ਼ਗਵਾੜਾ ਸਰਕਲ ਅਧੀਨ ਆਉਂਦੀਆਂ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫਗਵਾੜਾ ਪਰਮਜੀਤ ਸਿੰਘ ਨੇ ਕਿਹਾ ਕਿ ਜਿਹੜੀਆਂ ਸਭਾਵਾਂ ਦਾ ਬਿਜ਼ਨੈੱਸ ...

ਪੂਰੀ ਖ਼ਬਰ »

ਰੁੱਖਾਂ ਦੀ ਸੰਭਾਲ ਵੱਲ ਵੀ ਧਿਆਨ ਦੇਣਾ ਜ਼ਰੂਰੀ- ਮਨੋਹਰ ਧਾਰੀਵਾਲ

ਢਿਲਵਾਂ, 18 ਜੂਨ (ਪਲਵਿੰਦਰ ਸਿੰਘ, ਗੋਬਿੰਦ ਸੁਖੀਜਾ)- ਰੁੱਖਾਂ ਦਾ ਸਾਡੀ ਜ਼ਿੰਦਗੀ ਵਿਚ ਬਹੁਤ ਮਹੱਤਵ ਹੈ, ਇਹ ਸਾਨੂੰ ਆਕਸੀਜਨ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਪ੍ਰਦਾਨ ਕਰਦੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫ਼ਿਲਮ ਪੋ੍ਰਡਿਊਸਰ ਤੇ ਗਾਇਕ ਮਨੋਹਰ ...

ਪੂਰੀ ਖ਼ਬਰ »

ਥੈਲੇਸੀਮੀਆ ਦੇ ਪੀੜਤ ਬੱਚਿਆਂ ਲਈ 87 ਯੂਨਿਟ ਖ਼ੂਨ ਇਕੱਤਰ ਕੀਤਾ

ਫਗਵਾੜਾ, 18 ਜੂਨ (ਅਸ਼ੋਕ ਕੁਮਾਰ ਵਾਲੀਆ)- ਬੱਚਿਆਂ ਅੰਦਰ ਖ਼ੂਨ ਨਾ ਬਣਨ ਵਾਲੀ ਬਿਮਾਰੀ ਥੈਲੇਸੀਮੀਆ ਜਿਸ ਵਿਚ ਜਾਨ ਬਚਾਉਣ ਲਈ ਪੀੜਤ ਨੂੰ ਖ਼ੂਨ ਚੜ੍ਹਾਉਣਾ ਜ਼ਰੂਰੀ ਹੈ, ਪ੍ਰੰਤੂ ਬਲੱਡ ਬੈਂਕ ਖ਼ਾਲੀ ਹੋਣ ਕਾਰਨ ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ ਫਗਵਾੜਾ ...

ਪੂਰੀ ਖ਼ਬਰ »

ਪੀਰ ਬਾਬਾ ਅਲੀ ਅਹਿਮਦ ਸ਼ਾਹ ਦਾ ਮੇਲਾ 22 ਨੂੰ

ਸੁਭਾਨਪੁਰ, 18 ਜੂਨ (ਸਤਨਾਮ ਸਿੰਘ)- ਪਿੰਡ ਤਾਜਪੁਰ ਵਿਖੇ ਪੀਰ ਬਾਬਾ ਅਲੀ ਅਹਿਮਦ ਸ਼ਾਹ ਦਾ ਸਾਲਾਨਾ ਮੇਲਾ 22 ਜੂਨ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਸਾਈ ਹੰਸ ਰਾਜ ਮੁਨਸ਼ੀ ਭੱਠਾ ਮੱੁਦੋਵਾਲ ਨੇ ਦੱਸਿਆ ਕੇ ...

ਪੂਰੀ ਖ਼ਬਰ »

ਵਿਆਹੁਤਾ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਿਖ਼ਲਾਫ਼ ਮਾਫਲਾ ਦਰਜ

ਭੁਲੱਥ, 18 ਜੂਨ (ਤੱਖਰ)- ਭੁਲੱਥ ਪੁਲਿਸ ਨੇ ਵਿਆਹੁਤਾ ਨੂੰ ਹੋਰ ਦਹੇਜ ਲਿਆਉਣ ਲਈ ਮਜਬੂਰ ਕਰਨ ਵਾਲਿਆਂ ਿਖ਼ਲਾਫ਼ ਵੱਖ-ਵੱਖ ਮੁਕਦਮੇ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਰਾਜਬੀਰ ਕੌਰ ਪੁੱਤਰੀ ਜਤਿੰਦਰਪਾਲ ਸਿੰਘ ਵਾਸੀ ਰਾਮਗੜ੍ਹ ਦਾ ਵਿਆਹ ...

ਪੂਰੀ ਖ਼ਬਰ »

ਪ੍ਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਝੋਨੇ ਦੀ ਲੁਆਈ ਲਈ ਕਿਸਾਨਾਂ ਲਈ ਪੈਦਾ ਹੋਈ ਮੁਸ਼ਕਿਲ

ਸੁਲਤਾਨਪੁਰ ਲੋਧੀ, 18 ਜੂਨ (ਥਿੰਦ, ਹੈਪੀ)- 15 ਜੂਨ ਤੋਂ ਸ਼ੁਰੂ ਹੋਈ ਝੋਨੇ ਦੀ ਲੁਆਈ ਲਈ ਇਸ ਵਾਰ ਪ੍ਰਵਾਸੀ ਮਜ਼ਦੂਰਾਂ ਦੇ ਘੱਟ ਗਿਣਤੀ ਵਿਚ ਆਉਣ ਕਰਕੇ ਕਿਸਾਨਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਿਸਾਨਾਂ ਨੇ ਦੱਸਿਆ ਕਿ ਬੀਤੇ ਦਿਨੀਂ ਮੀਂਹ ਪੈਣ ਕਾਰਨ ...

ਪੂਰੀ ਖ਼ਬਰ »

ਥਾਣੇ 'ਚ ਹਰ ਵਿਅਕਤੀ ਨੂੰ ਇਨਸਾਫ਼ ਮਿਲੇਗਾ- ਅਮਰਨਾਥ

ਭੁਲੱਥ, 18 ਜੂਨ (ਤੱਖਰ, ਮੁਲਤਾਨੀ)- ਥਾਣਾ ਭੁਲੱਥ ਵਿਖੇ ਨਵ-ਨਿਯੁਕਤ ਐਸ.ਐਚ.ਓ. ਅਮਰਨਾਥ ਨੇ ਪੱਤਰਕਾਰਾਂ ਨਾਲ ਕੀਤੀ ਮੀਟਿੰਗ ਵਿਚ ਕਿਹਾ ਕਿ ਥਾਣੇ ਵਿਚ ਹਰ ਵਿਅਕਤੀ ਨੂੰ ਇਨਸਾਫ਼ ਮਿਲੇਗਾ ਤੇ ਹਰ ਨੇਕ ਵਿਅਕਤੀ ਦਾ ਆਦਰ ਮਾਨ ਕੀਤਾ ਜਾਵੇਗਾ | ਉਨ੍ਹਾਂ ਗੁੰਡਾ ਅਨਸਰਾਂ ਨੂੰ ...

ਪੂਰੀ ਖ਼ਬਰ »

ਟੂ ਵੀਲ੍ਹਰ ਸਪੇਅਰ ਤੇ ਰਿਪੇਅਰ ਦੀਆਂ ਦੁਕਾਨਾਂ 22 ਤੋਂ 25 ਤੱਕ ਬੰਦ ਰਹਿਣਗੀਆਂ

ਕਪੂਰਥਲਾ, 18 ਜੂਨ (ਵਿ. ਪ੍ਰ.)- ਕਪੂਰਥਲਾ ਟੂ ਵੀਲ੍ਹਰ ਸਪੇਅਰ ਐਾਡ ਰਿਪੇਅਰ ਯੂਨੀਅਨ ਦੀ ਇਕ ਮੀਟਿੰਗ ਯੂਨੀਅਨ ਦੇ ਪ੍ਰਧਾਨ ਐਮ.ਪੀ. ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਫ਼ੈਸਲਾ ਲਿਆ ਕਿ ਗਰਮੀ ਦੀਆਂ ਛੁੱਟੀਆਂ 22 ਤੋਂ 25 ...

ਪੂਰੀ ਖ਼ਬਰ »

ਭਗਤ ਜਵਾਲਾ ਦਾਸ ਦੀ ਬਰਸੀ ਕੱਲ੍ਹ

ਫਗਵਾੜਾ, 18 ਜੂਨ (ਅਸ਼ੋਕ ਕੁਮਾਰ ਵਾਲੀਆ)- ਪਿੰਡ ਲੱਖਪੁਰ ਵਿਖੇ ਭਗਤ ਜਵਾਲਾ ਦਾਸ ਡਿਵੈਲਪਮੈਂਟ ਕਮੇਟੀ ਲੱਖਪੁਰ ਵੱਲੋਂ ਬ੍ਰਹਮ ਗਿਆਨੀ ਭਗਤ ਜਵਾਲਾ ਦਾਸ ਦ ਬਰਸੀ 20 ਤੇ 21 ਜੂਨ ਨੂੰ ਮਨਾਈ ਜਾ ਰਹੀ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਧਾਰਮਿਕ ਸਮਾਗਮ ਦੌਰਾਨ ਰਾਗੀ, ਢਾਡੀ ਤੇ ...

ਪੂਰੀ ਖ਼ਬਰ »

ਬਾਬਾ ਚਿਮਟੇ ਸ਼ਾਹ ਬਘਾਣਾ ਦੀ ਯਾਦ 'ਚ ਮੇਲਾ 26-27 ਨੂੰ

ਰਿਹਾਣਾ ਜੱਟਾਂ, 18 ਜੂਨ (ਜੁਨੇਜਾ)- ਦਰਬਾਰ ਬਾਬਾ ਚਿਮਟੇ ਸ਼ਾਹ ਪਿੰਡ ਬਘਾਣਾ ਰਿਹਾਣਾ ਜੱਟਾਂ ਵਿਖੇ ਸਾਲਾਨਾ ਜੋੜ ਮੇਲਾ 26 ਤੇ 27 ਜੂਨ ਨੂੰ ਮੁੱਖ ਸੇਵਾਦਾਰ ਸਾਈਾ ਹਜਾਰਾ ਰਾਮ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ | ਚਿਰਾਗ਼ਾਂ ਦੀ ਰਸਮ 25 ਜੂਨ ਨੂੰ ਸ਼ਾਮ 4 ਵਜੇ ਹੋਵੇਗੀ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX