ਤਾਜਾ ਖ਼ਬਰਾਂ


ਰੇਲਵੇ ਵੱਲੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ 10 ਖਿਡਾਰਨਾਂ ਨੂੰ 1.30 ਕਰੋੜ ਦੇਣ ਦਾ ਐਲਾਨ
. . .  16 minutes ago
ਨਵੀਂ ਦਿੱਲੀ, 27 ਜੁਲਾਈ - ਭਾਰਤੀ ਰੇਲਵੇ ਨੇ ਵਿਸ਼ਵ ਕੱਪ ਦੀ ਉਪ ਜੇਤੂ ਮਹਿਲਾ ਕ੍ਰਿਕਟ ਟੀਮ ਦੀਆਂ 10 ਖਿਡਾਰਨਾਂ ਤੋਂ 1.30 ਕਰੋੜ ਰੁਪਏ ਦੇਣ ਦਾ ਐਲਾਨ...
ਵਿਜੀਲੈਂਸ ਵੱਲੋਂ ਹੌਲਦਾਰ 3000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  29 minutes ago
ਫ਼ਿਰੋਜ਼ਪੁਰ, 27 ਜੁਲਾਈ (ਤਪਿੰਦਰ ਸਿੰਘ) - ਵਿਜੀਲੈਂਸ ਬਿਓਰੋ ਨੇ ਥਾਣਾ ਲੱਖੋਂ ਕੇ ਬਹਿਰਾਮ 'ਚ ਤਾਇਨਾਤ ਇੱਕ ਹੌਲਦਾਰ ਜੀਤ ਸਿੰਘ ਨੂੰ 3000 ਰੁਪਏ ਰਿਸ਼ਵਤ ਲੈਂਦਿਆਂ ਰੰਗੇ...
ਭਾਰਤ-ਸ੍ਰੀਲੰਕਾ ਟੈਸਟ : ਦੂਸਰੇ ਦਿਨ ਦਾ ਖੇਡ ਖ਼ਤਮ, ਸ੍ਰੀਲੰਕਾ 154/5
. . .  44 minutes ago
ਗਾਲੇ, 27 ਜੁਲਾਈ - ਭਾਰਤ ਅਤੇ ਸ੍ਰੀਲੰਕਾ ਵਿਚਕਾਰ ਪਹਿਲੇ ਟੈਸਟ ਮੈਚ ਦੇ ਦੂਸਰੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਸ੍ਰੀਲੰਕਾ ਨੇ 5 ਵਿਕਟਾਂ ਦੇ ਨੁਕਸਾਨ 'ਤੇ 154 ਦੌੜਾਂ ਬਣਾਈਆ ਸਨ...
ਸੰਜੇ ਦੱਤ ਨੂੰ ਫਿਰ ਜੇਲ੍ਹ ਭੇਜਿਆ ਜਾ ਸਕਦੈ
. . .  about 1 hour ago
ਨਵੀਂ ਦਿੱਲੀ, 27 ਜੁਲਾਈ - ਇਕ ਵਾਰ ਫਿਰ ਅਦਾਕਾਰ ਸੰਜੇ ਦੱਤ ਦੀਆਂ ਮੁਸ਼ਕਲਾਂ 'ਚ ਵਾਧਾ ਹੋ ਸਕਦਾ ਹੈ। ਮਹਾਰਾਸ਼ਟਰ ਸਰਕਾਰ ਨੇ ਸੰਜੇ ਦੱਤ ਨੂੰ 1993 ਦੇ ਬੰਬ ਧਮਾਕੇ ਮਾਮਲੇ 'ਚ ਦਿੱਤੀ ਗਈ ਸਜ਼ਾ ਦੀ ਮਿਆਦ ਤੋਂ ਅੱਠ ਮਹੀਨੇ ਪਹਿਲਾ ਹੀ ਰਿਹਾਅ ਤੇ ਵੀ.ਆਈ.ਪੀ. ਸਹੂਲਤਾਂ...
ਈ.ਡੀ. ਨੇ ਲਾਲੂ ਯਾਦਵ ਸਮੇਤ ਪਰਿਵਾਰਕ ਮੈਂਬਰਾਂ ਖਿਲਾਫ ਮਾਮਲਾ ਕੀਤਾ ਦਰਜ
. . .  about 2 hours ago
ਨਵੀਂ ਦਿੱਲੀ, 27 ਜੁਲਾਈ - ਇਨਫਾਰਸਮੈਂਟ ਡਾਇਰੈਕਟੋਰੇਟ ਨੇ ਆਰ.ਜੇ.ਡੀ. ਸੁਪ੍ਰੀਮੋ ਲਾਲੂ ਪ੍ਰਸਾਦ ਯਾਦਵ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਖਿਲਾਫ ਮਨੀ ਲਾਂਡਰਿੰਗ ਤਹਿਤ ਮਾਮਲਾ ਦਰਜ ਕੀਤਾ...
ਪੰਜ ਸਿੰਘ ਸਾਹਿਬਾਨ ਵੱਲੋਂ ਇਟਲੀ ਦੀ ਕੰਪਨੀ ਦੁਆਰਾ ਸਿੱਖਾਂ ਲਈ ਬਣਾਈ ਕਿਰਪਾਨ ਦਾ ਨਮੂਨਾ ਰੱਦ
. . .  about 1 hour ago
ਅੰਮ੍ਰਿਤਸਰ, 27 ਜੁਲਾਈ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖਤ ਸਕਤਰੇਤ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿੱਚ ਇਟਲੀ ਦੀ ਇੱਕ ਕੰਪਨੀ ਵੱਲੋਂ ਸਿੱਖਾਂ ਦੇ ਧਾਰਨ ਕਰਨ ਲਈ ਧਾਤ ਦੀ ਬਣੀ ਕਿਰਪਾਨ ਦੇ ਪੇਸ਼ ਕੀਤੇ ਗਏ ਨਮੂਨੇ ਨੂੰ ਰੱਦ ਕਰਨ ਦੇ ਨਾਲ ਨਾਲ...
ਭਲਕੇ ਨਿਤਿਸ਼ ਨੂੰ ਬਹੁਮਤ ਸਾਬਤ ਕਰਨਾ ਹੋਵੇਗਾ
. . .  about 2 hours ago
ਪਟਨਾ, 27 ਜੁਲਾਈ - ਭਾਜਪਾ ਦੇ ਸਮਰਥਨ ਨਾਲ ਬਿਹਾਰ ਦੇ ਮੁੱਖ ਮੰਤਰੀ ਬਣੇ ਨਿਤਿਸ਼ ਕੁਮਾਰ ਭਲਕੇ ਬਿਹਾਰ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਬਹੁਮਤ ਸਾਬਤ...
ਬਗ਼ਾਵਤ ਦੀ ਰਾਹ 'ਤੇ ਸ਼ਰਦ ਯਾਦਵ
. . .  about 2 hours ago
ਪਟਨਾ, 27 ਜੁਲਾਈ - ਬਿਹਾਰ 'ਚ ਨਿਤਿਸ਼ ਕੁਮਾਰ ਵਲੋਂ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਉਣ ਤੋਂ ਬਾਅਦ ਪਾਰਟੀ ਦੇ ਸੀਨੀਅਰ ਨੇਤਾ ਤੇ ਰਾਜ ਸਭਾ ਮੈਂਬਰ ਸ਼ਰਦ ਯਾਦਵ ਨੇ ਦਿੱਲੀ ਵਿਚ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ...
ਠੇਕੇਦਾਰਾਂ ਦੇ ਦੋ ਧੜਿਆਂ ਵਿਚਕਾਰ ਚੱਲੀ ਗੋਲੀ
. . .  about 3 hours ago
ਝਗੜੇ ਦੇ ਚੱਲਦਿਆਂ ਭਰਾ ਨੇ ਭਰਾ ਦਾ ਕੀਤਾ ਕਤਲ
. . .  about 3 hours ago
ਸੁਪਰੀਮ ਕੋਰਟ ਨੇ 'ਇੰਦੂ ਸਰਕਾਰ' 'ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ
. . .  about 3 hours ago
ਭਾਰਤ ਸ੍ਰੀਲੰਕਾ ਟੈਸਟ ਮੈਚ ਦਾ ਦੂਸਰਾ ਦਿਨ : ਭਾਰਤ ਨੇ ਪਹਿਲੀ ਪਾਰੀ 'ਚ ਬਣਾਈਆਂ 600 ਦੌੜਾਂ
. . .  about 4 hours ago
ਸੜਕ ਹਾਦਸੇ ਵਿਚ ਹੋਈਆਂ ਤਿੰਨ ਮੌਤਾਂ ਮਗਰੋਂ ਲੋਕਾਂ ਨੇ ਨੈਸ਼ਨਲ ਹਾਈਵੇ ਕੀਤਾ ਠੱਪ
. . .  about 4 hours ago
ਸੁਖਬੀਰ ਬਾਦਲ ਵਲੋਂ ਡੇਰਾ ਬਾਬਾ ਨਾਨਕ ਤੋਂ ਜਬਰ ਵਿਰੋਧੀ ਲਹਿਰ ਦੀ ਸ਼ੁਰੂਆਤ
. . .  about 5 hours ago
ਨਿਤਿਸ਼ ਮੌਕਾਪ੍ਰਸਤ ਬੰਦਾ ਹੈ - ਲਾਲੂ ਯਾਦਵ
. . .  about 5 hours ago
ਕੇਂਦਰੀ ਮੰਤਰੀ ਮੰਡਲ 'ਚ ਸ਼ਾਮਲ ਹੋ ਸਕਦੀ ਹੈ ਨਿਤਿਸ਼ ਦੀ ਪਾਰਟੀ
. . .  about 5 hours ago
ਭਾਰਤ ਸ੍ਰੀਲੰਕਾ ਟੈਸਟ ਮੈਚ : ਭਾਰਤ ਨੇ ਲੰਚ ਤੱਕ ਸੱਤ ਵਿਕਟਾਂ 'ਤੇ ਬਣਾਈਆਂ 503 ਦੌੜਾਂ
. . .  about 6 hours ago
ਘੁਸਪੈਠ ਦੀ ਕੋਸ਼ਿਸ਼ 'ਚ ਤਿੰਨ ਅੱਤਵਾਦੀ ਹੋਏ ਢੇਰ
. . .  about 6 hours ago
ਮੋਦੀ ਨੇ ਏ.ਪੀ.ਜੇ. ਅਬਦੁਲ ਕਲਾਮ ਸਮਾਰਕ ਦਾ ਕੀਤਾ ਉਦਘਾਟਨ
. . .  about 6 hours ago
ਵਕਤ ਆਉਣ 'ਤੇ ਸਾਰਿਆਂ ਨੂੰ ਜਵਾਬ ਦੇਵਾਂਗਾ - ਨਿਤਿਸ਼ ਕੁਮਾਰ
. . .  about 6 hours ago
ਸਿਰ ਚੜ੍ਹੇ ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਵਲੋਂ ਖੁਦਕੁਸ਼ੀ
. . .  about 7 hours ago
ਮੋਦੀ ਨੇ ਨਿਤਿਸ਼ ਨੂੰ ਦਿੱਤੀ ਵਧਾਈ
. . .  about 7 hours ago
ਨਿਤਿਸ਼ ਨੇ ਦਿੱਤਾ ਧੋਖਾ - ਰਾਹੁਲ ਗਾਂਧੀ
. . .  about 7 hours ago
ਸੀ.ਬੀ.ਆਈ. ਅਦਾਲਤ 'ਚ ਪੇਸ਼ ਹੋਏ ਮੁੱਖ ਮੰਤਰੀ ਵੀਰਭੱਦਰ
. . .  about 7 hours ago
ਨਿਤਿਸ਼ ਭਾਜਪਾ ਦੇ ਸਮਰਥਨ ਨਾਲ ਬਿਹਾਰ ਦੇ ਇਕ ਵਾਰ ਫਿਰ ਬਣੇ ਮੁੱਖ ਮੰਤਰੀ
. . .  about 8 hours ago
ਸ਼ਰਦ ਯਾਦਵ ਨਿਤਿਸ਼ ਨਾਲ ਹੋਏ ਨਾਰਾਜ਼
. . .  about 8 hours ago
ਬੱਸ ਦਾ ਇੰਤਜ਼ਾਰ ਕਰ ਰਹੇ ਲੋਕਾਂ 'ਤੇ ਚੜਾਈ ਕਾਰ, ਤਿੰਨ ਮੌਤਾਂ
. . .  about 8 hours ago
ਨਿਤਿਸ਼-ਮੋਦੀ ਦੋਸਤੀ 'ਤੇ ਅਖਿਲੇਸ਼ ਦਾ ਤੰਜ - 'ਨਾ ਨਾ ਕਰਤੇ ਪਿਆਰ ਤੁਮਹੀਂ ਸੇ ਕਰ ਬੈਠੇ'
. . .  about 9 hours ago
ਲਾਲੂ ਦੀ ਪਾਰਟੀ ਮਨਾ ਰਹੀ ਹੈ 'ਵਿਸ਼ਵਾਸਘਾਤ ਦਿਵਸ'
. . .  about 9 hours ago
ਭਾਜਪਾ ਨਾਲ ਗੱਠਜੋੜ 'ਤੇ ਨਿਤਿਸ਼ ਦੀ ਪਾਰਟੀ 'ਚ ਦਰਾਰ
. . .  about 9 hours ago
ਅੱਜ ਸਵੇਰੇ 10 ਵਜੇ ਹੀ ਸਹੁੰ ਚੁੱਕ ਲੈਣਗੇ ਨਿਤਿਸ਼
. . .  about 16 hours ago
ਬਿਹਾਰ ਦੇ ਰਾਜਪਾਲ ਕੇ.ਐਨ.ਤ੍ਰਿਪਾਠੀ ਹਸਪਤਾਲ 'ਚ ਦਾਖਲ
. . .  1 day ago
ਫਾਈਨਾਂਸਰ ਤੇ ਸਾਥੀਆਂ ਵੱਲੋਂ ਕਬਾੜ ਦਾ ਕੰਮ ਕਰਦੇ ਨੌਜਵਾਨ ਦਾ ਕਤਲ
. . .  1 day ago
ਗੁੜ ਮੰਡੀ 'ਚ ਸ਼ੱਕੀ ਵਿਅਕਤੀਆਂ ਦੇ ਘੁੰਮਣ ਦੀ ਪੁਲਿਸ ਨੂੰ ਮਿਲੀ ਸੂਚਨਾ
. . .  1 day ago
ਬਿਹਾਰ ਦੇ ਰਾਜਪਾਲ ਕੇ.ਐਨ.ਤ੍ਰਿਪਾਠੀ ਹਸਪਤਾਲ 'ਚ ਦਾਖਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਸਾਉਣ ਸੰਮਤ 549
ਿਵਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ
  •     Confirm Target Language  

ਪਹਿਲਾ ਸਫ਼ਾ

ਗਊ ਰੱਖਿਆ ਦੇ ਨਾਂਅ 'ਤੇ ਹਿੰਸਾ ਬਰਦਾਸ਼ਤ ਨਹੀਂ-ਮੋਦੀ

ਸਰਬ ਪਾਰਟੀ ਮੀਟਿੰਗ 'ਚ ਵਿਰੋਧੀ ਪਾਰਟੀਆਂ ਨੂੰ ਭਿ੍ਸ਼ਟ ਨੇਤਾਵਾਂ ਤੋਂ ਦੂਰੀ ਬਣਾਉਣ ਦੀ ਅਪੀਲ
ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਸੋਮਵਾਰ ਤੋਂ ਸ਼ੁਰੂ ਹੋਣ ਜਾ ਰਹੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਬੁਲਾਈ ਸਰਬ ਪਾਰਟੀ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਊ ਰੱਖਿਆ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ | ਉਨ੍ਹਾਂ ਨੇ ਕਿਹਾ ਕਿ ਗਊ ਰੱਖਿਆ ਦੇ ਨਾਂਅ 'ਤੇ ਕਾਨੂੰਨ ਨੂੰ ਹੱਥ 'ਚ ਲੈਣ ਵਾਲਿਆਂ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਤੋਂ ਇਲਾਵਾ ਭਿ੍ਸ਼ਟਾਚਾਰ ਦੇ ਮੁੱਦੇ 'ਤੇ ਸ੍ਰੀ ਮੋਦੀ ਨੇ ਕਿਹਾ ਕਿ ਇਸ ਨੂੰ ਸਰਕਾਰ ਬਿਲਕੁੱਲ ਵੀ ਸਹਿਣ ਨਹੀਂ ਕਰੇਗੀ | ਮੰਨਿਆ ਜਾ ਰਿਹਾ ਹੈ ਕਿ ਸ੍ਰੀ ਮੋਦੀ ਦਾ ਇਸ਼ਾਰਾ ਹਾਲ ਹੀ 'ਚ ਆਰ.ਜੇ.ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਹੋਈ ਕਾਰਵਾਈ ਵੱਲ ਸੀ |
ਗਊ ਰੱਖਿਅਕਾਂ ਨੂੰ ਸਖ਼ਤ ਚਿਤਾਵਨੀ
ਬੈਠਕ ਤੋਂ ਬਾਅਦ ਸੰਸਦੀ ਮਾਮਲਿਆਂ ਦੇ ਮੰਤਰੀ ਆਨੰਤ ਕੁਮਾਰ ਨੇ ਦੱਸਿਆ ਕਿ ਬੈਠਕ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਊ ਰੱਖਿਆ ਦੇ ਨਾਂਅ 'ਤੇ ਜੋ ਹਿੰਸਾ ਕਰ ਰਹੇ ਹਨ, ਉਨ੍ਹਾਂ ਿਖ਼ਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ | ਕੁਮਾਰ ਅਨੁਸਾਰ ਸ੍ਰੀ ਮੋਦੀ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣਾ ਰਾਜ ਸਰਕਾਰਾਂ ਦੀ ਅਹਿਮ ਜ਼ਿੰਮੇਵਾਰੀ ਹੈ ਅਤੇ ਗਊ ਰੱਖਿਆ ਦੇ ਨਾਂਅ 'ਤੇ ਗੁੰਡਾਗਰਦੀ ਅਤੇ ਹਿੰਸਾ ਕਰਨ ਵਾਲਿਆਂ ਖਿਲਾਫ਼ ਸੂਬਾ ਸਰਕਾਰਾਂ ਨੂੰ ਕਾਰਵਾਈ ਕਰਨੀ
ਚਾਹੀਦੀ ਹੈ | ਇਸ ਬਾਰੇ 'ਚ ਇਕ ਅਡਵਾਇਜ਼ਰੀ ਵੀ ਸਾਰਿਆਂ ਸੂਬਿਆਂ ਨੂੰ ਭੇਜੀ ਜਾ ਚੁੱਕੀ ਹੈ | ਮੋਦੀ ਨੇ ਕਿਹਾ ਕਿ ਜੋ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਹਨ, ਉਨ੍ਹਾਂ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਸਾਰੀਆਂ ਪਾਰਟੀਆਂ ਨੂੰ ਮਿਲ ਕੇ ਇਸ ਨੂੰ ਸਮਾਪਤ ਕਰਨਾ ਹੋਵੇਗਾ | ਦੇਸ਼ ਦੀ ਇਹ ਭਾਵਨਾ ਹੈ ਕਿ ਗਾਂ ਦੀ ਰੱਖਿਆ ਹੋਣੀ ਚਾਹੀਦੀ ਹੈ ਪਰ ਇਸ ਲਈ ਕਾਨੂੰਨ ਹੈ | ਕਾਨੂੰਨ ਨੂੰ ਹੱਥ ਵਿਚ ਲੈਣਾ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਸਾਰੀਆਂ ਸੂਬਾ ਸਰਕਾਰਾਂ ਨੂੰ ਇਸ ਸਬੰਧ ਵਿਚ ਕਾਰਵਾਈ ਕਰਨੀ ਚਾਹੀਦੀ ਹੈ | ਪਰ ਇਸ ਮੁੱਦੇ ਨੂੰ ਰਾਜਨੀਤਕ ਅਤੇ ਫਿਰਕੂ ਰੰਗ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ | ਬੈਠਕ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਭਿ੍ਸ਼ਟਾਚਾਰ ਿਖ਼ਲਾਫ਼ ਜੋ ਲੜਾਈ ਸ਼ੁਰੂ ਹੋਈ ਹੈ, ਉਹ ਜਾਰੀ ਰਹੇਗੀ | ਉਨ੍ਹਾਂ ਨੇ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਭਿ੍ਸ਼ਟ ਨੇਤਾਵਾਂ ਤੋਂ ਦੂਰੀ ਅਪਣਾਉਂਦੇ ਹੋਏ ਕਾਨੂੰਨੀ ਕਾਰਵਾਈ ਨੂੰ ਅੱਗੇ ਵਧਾਉਣ ਲਈ ਯਤਨ ਕਰਨ | ਹਾਲ ਹੀ ਵਿਚ ਰਾਜਨੀਤਕ ਗਲਿਆਰਾਂ ਵਿਚ ਭਿ੍ਸ਼ਟਾਚਾਰ ਨੂੰ ਲੈ ਕੇ ਸਭ ਤੋਂ ਜ਼ਿਆਦਾ ਚਰਚਾ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਹੋਈ ਕਾਰਵਾਈ ਦੀ ਹੈ | ਇਸ ਤਰ੍ਹਾਂ ਸ੍ਰੀ ਮੋਦੀ ਦੀ ਟਿੱਪਣੀ ਨੂੰ ਉਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ | ਪ੍ਰਧਾਨ ਮੰਤਰੀ ਨੇ ਜੀ.ਐ ੱਸ.ਟੀ. ਨੂੰ ਲੈ ਕੇ ਹੋਈ ਸੰਵਿਧਾਨਕ ਸੋਧ, ਸਾਰੇ ਸੂਬਿਆਂ ਵਿਚ ਇਸ ਨੂੰ ਲਾਗੂ ਕੀਤੇ ਜਾਣ ਨੂੰ ਲੈ ਕੇ ਸਾਰੀਆਂ ਪਾਰਟੀਆਂ ਦਾ ਧੰਨਵਾਦ ਕੀਤਾ | ਇਸ ਤੋਂ ਇਲਾਵਾ ਰਾਸ਼ਟਰਪਤੀ ਚੋਣ ਦੀ ਮਾਣ-ਮਰਿਆਦਾ ਬਣਾਏ ਰੱਖਣ ਲਈ ਵੀ ਮੋਦੀ ਨੇ ਸਾਰੀਆਂ ਪਾਰਟੀਆਂ ਦਾ ਧੰਨਵਾਦ ਕੀਤਾ | ਸ੍ਰੀ ਮੋਦੀ ਨੇ ਇਸ ਮੌਕੇ ਸਾਰੀਆਂ ਪਾਰਟੀਆਂ ਨੂੰ 9 ਅਗਸਤ ਨੂੰ 'ਭਾਰਤ ਛੱਡੋ' ਅੰਦੋਲਨ ਦੀ ਆ ਰਹੀ 75ਵੀਂ ਵਰ੍ਹੇਗੰਢ ਮਨਾਉਣ ਦੀ ਵੀ ਅਪੀਲ ਕੀਤੀ | ਸ੍ਰੀ ਮੋਦੀ ਨੇ ਉੱਤਰ-ਪੂਰਬੀ ਭਾਰਤ 'ਚ ਆਏ ਹੜ੍ਹਾਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ | ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ |

ਹੰਗਾਮੇਦਾਰ ਹੋਵੇਗਾ ਅੱਜ ਤੋਂ ਸ਼ੁਰੂ ਹੋ ਰਿਹਾ ਮੌਨਸੂਨ ਇਜਲਾਸ

ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਸੰਸਦ ਦਾ ਮੌਨਸੂਨ ਇਜਲਾਸ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ ਤੇ ਵਿਰੋਧੀ ਧਿਰਾਂ ਇਸ 'ਚ ਕਈ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਨ ਲਈ ਤਿਆਰ ਹਨ, ਜਿਸ ਕਾਰਨ ਇਸ ਇਜਲਾਸ ਦੇ ਹੰਗਾਮੇਦਾਰ ਰਹਿਣ ਦੇ ਆਸਾਰ ਹਨ | 11 ਅਗਸਤ ਤੱਕ ਚੱਲਣ ਵਾਲੇ ਇਸ ਇਜਲਾਸ 'ਚ ਵਿਰੋਧੀ ਧਿਰਾਂ ਡੋਕਲਾਮ 'ਚ ਚੀਨ ਨਾਲ ਵਿਵਾਦ, ਅਮਰਨਾਥ ਸ਼ਰਧਾਲੂਆਂ 'ਤੇ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਕਸ਼ਮੀਰ ਦੀ ਸਥਿਤੀ, ਪਾਕਿਸਤਾਨ ਪ੍ਰਤੀ ਨੀਤੀ, ਜੀ.ਐਸ.ਟੀ., ਬੀਫ ਨੂੰ ਲੈ ਕੇ ਹੋਈਆਂ ਹਿੰਸਕ ਘਟਨਾਵਾਂ, ਗਊ ਰੱਖਿਆ ਨਾਲ ਜੁੜੀਆਂ ਘਟਨਾਵਾਂ ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਸਮੇਤ ਕਈ ਮੁੱਦੇ ਚੁੱਕਣ ਨੂੰ ਲੈ
ਕੇ ਤਿਆਰ ਹਨ | ਵਿਰੋਧੀ ਧਿਰਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਚੋਣ ਦੇ ਮੁੱਦੇ ਦੇ ਨਾਲ ਹੀ ਉਹ ਸਦਨ 'ਚ ਸਰਕਾਰ ਨੂੰ ਘੇਰਨ ਲਈ ਇਕਜੁੱਟ ਹਨ | ਕੁਝ ਪਾਰਟੀਆਂ ਵੱਲੋਂ ਗਊ ਹੱਤਿਆ 'ਤੇ ਪਾਬੰਦੀ ਸਬੰਧੀ ਜਾਰੀ ਨੋਟੀਫਿਕੇਸ਼ਨ ਨੂੰ ਉਠਾਇਆ ਜਾਏਗਾ ਤੇ ਸਰਕਾਰ ਤੋਂ ਇਸ 'ਤੇ ਸਪੱਸ਼ਟੀਕਰਨ ਦੇਣ ਬਾਰੇ ਮੰਗ ਕੀਤੀ ਜਾਏਗੀ | ਕਾਂਗਰਸੀ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਤੇ ਰਾਸ਼ਟਰੀ ਹਿੱਤਾਂ ਨੂੰ ਪ੍ਰਭਾਵਿਤ ਕਰਨ ਵਾਲਾ ਹਰ ਮੁੱਦਾ 125 ਕਰੋੜ ਭਾਰਤੀਆਂ ਲਈ ਚਿੰਤਾ ਦਾ ਵਿਸ਼ਾ ਹੈ ਤੇ ਜ਼ਿੰਮੇਵਾਰ ਵਿਰੋਧੀ ਧਿਰ ਹੋਣ ਨਾਤੇ ਅਸੀਂ ਸਾਰੇ ਮੁੱਦੇ ਉਠਾਵਾਂਗੇ | ਸੀ.ਪੀ.ਆਈ. ਆਗੂ ਡੀ. ਰਾਜਾ ਨੇ ਕਿਹਾ ਕਿ ਗਊ ਰੱਖਿਆ ਨਾਂਅ ਨਾਲ ਜੁੜੀਆਂ ਘਟਨਾਵਾਂ ਤੇ ਕੁੱਟ ਕੁੱਟ ਕੇ ਹੱਤਿਆ ਕਰਨ ਵਰਗੇ ਮਾਮਲਿਆਂ ਸਬੰਧੀ ਕੀ ਕਦਮ ਚੁੱਕੇ ਗਏ ਹਨ, ਬਾਰੇ ਸਰਕਾਰ ਤੋਂ ਜਵਾਬ ਤਲਬੀ ਕੀਤੀ ਜਾਏਗੀ | ਸਰਕਾਰ ਇਸ ਇਜਲਾਸ ਦੌਰਾਨ ਕਰੀਬ ਦੋ ਦਰਜਨ ਬਿੱਲ ਲਿਆ ਰਹੀ ਹੈ ਜਿਨ੍ਹਾਂ ਨੂੰ ਪਾਸ ਕਰਨ ਲਈ ਉਸ ਨੂੰ ਵਿਰੋਧੀ ਧਿਰਾਂ ਤੋਂ ਸਹਿਯੋਗ ਦੀ ਉਮੀਦ ਹੈ | ਜ਼ਿਕਰਯੋਗ ਹੈ ਕਿ 18 ਵਿਰੋਧੀ ਧਿਰਾਂ ਨੇ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਅਹੁਦੇ ਲਈ ਐਨ.ਡੀ.ਏ. ਦੇ ਉਮੀਦਵਾਰਾਂ ਖਿਲਾਫ ਆਪਣੇ ਉਮੀਦਵਾਰ ਖੜੇ੍ਹ ਕਰਨ ਲਈ ਹੱਥ ਮਿਲਾਇਆ ਹੈ ਤੇ ਅਜਿਹੇ ਸਮੇਂ ਇਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਸੰਸਦ 'ਚ ਸਰਕਾਰ ਨੂੰ ਕਈ ਮੁੱਦਿਆਂ 'ਤੇ ਘੇਰਨਗੀਆਂ | ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਮੌਨਸੂਨ ਇਜਲਾਸ 'ਚ ਕਈ ਮਹੱਤਵਪੂਰਨ ਵਿਸ਼ੇ ਆਉਣਗੇ ਤੇ ਅਸੀਂ ਨਿਯਮਾਂ ਅਨੁਸਾਰ ਸਾਰੇ ਮੁੱਦਿਆਂ 'ਤੇ ਸਦਨ 'ਚ ਚਰਚਾ ਲਈ ਤਿਆਰ ਹਾਂ | ਰਾਜ ਸਭਾ 'ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਸਰਬ-ਦਲੀ ਬੈਠਕ ਬਾਅਦ ਕਿਹਾ ਕਿ ਸਰਕਾਰ ਤੋਂ ਚੀਨ ਨਾਲ ਜਾਰੀ ਸਰਹੱਦੀ ਵਿਵਾਦ, ਕਸ਼ਮੀਰ 'ਚ ਵਿਗੜਦੀ ਸਥਿਤੀ ਤੇ ਗਊ ਰੱਖਿਆ ਦੇ ਨਾਂਅ 'ਤੇ ਭੀੜ ਵੱਲੋਂ ਹਿੰਸਾ ਕਰਨ ਦੇ ਮਾਮਲਿਆਂ 'ਤੇ ਜਵਾਬ ਮੰਗਿਆ ਜਾਏਗਾ |

ਅਮਰਨਾਥ ਯਾਤਰੀਆਂ ਦੀ ਬੱਸ ਖੱਡ 'ਚ ਡਿੱਗੀ-17 ਮੌਤਾਂ, 29 ਜ਼ਖ਼ਮੀ

ਸ੍ਰੀਨਗਰ/ਜੰਮੂ, 16 ਜੁਲਾਈ (ਮਨਜੀਤ ਸਿੰਘ, ਮਹਿੰਦਰਪਾਲ ਸਿੰਘ)-ਸ੍ਰੀਨਗਰ-ਜੰਮੂ ਹਾਈਵੇਅ 'ਤੇ ਸਥਿਤ ਜ਼ਿਲ੍ਹੇ ਰਾਮਬਣ ਇਲਾਕੇ 'ਚ ਅਮਰਨਾਥ ਯਾਤਰੀਆਂ ਦੀ ਬੱਸ ਜਿਹੜੀ ਸ੍ਰੀਨਗਰ ਵੱਲ ਜਾ ਰਹੀ ਸੀ, ਨਿਚਨਾਲੇ (ਬਾਨਿਹਾਲ) ਨੇੜੇ ਅਚਾਨਕ ਬੱਸ ਦਾ ਟਾਇਰ ਫਟਣ ਕਾਰਨ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਕੇ ਗਹਿਰੀ ਖੱਡ 'ਚ ਜਾ ਡਿੱਗੀ | ਜਿਸ 'ਚ ਮੌਕੇ 'ਤੇ ਹੀ 17 ਯਾਤਰੀਆਂ ਦੀ ਮੌਤ ਹੋ ਗਈ ਤੇ 29 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ 26 ਯਾਤਰੀਆਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ | ਇਹ ਸਾਰੇ ਯਾਤਰੀ ਵੱਖ-ਵੱਖ ਰਾਜਾਂ ਨਾਲ ਸੰਬਧਿਤ ਸਨ | ਸਰਕਾਰੀ ਸੂਤਰਾਂ ਅਨੁਸਾਰ ਜੇ.ਕੇ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਜੇ.ਕੇ ਐਸ.ਆਰ.ਟੀ.ਸੀ.) ਦੀ ਬੱਸ ਨੰਬਰ ਜੇ.ਕੇ 02 ਵਾਈ.ਏ. 0594 ਜਿਹੜੀ ਯਾਤਰੀਆਂ ਨੂੰ ਲੈ ਕੇ ਸ੍ਰੀਨਗਰ ਜਾ ਰਹੀ ਸੀ, ਬਾਨਿਹਾਲ ਦੇ ਨਿਚਨਾਲਾ ਪਹਾੜੀ ਇਲਾਕੇ 'ਚ ਦੁਪਹਿਰ 2 ਵਜੇ ਦੇ ਕਰੀਬ ਹਾਦਸਾਗ੍ਰਸਤ ਹੋ ਗਈ | ਹਾਦਸੇ  ਦੀ ਖ਼ਬਰ ਮਿਲਦੇ ਹੀ ਫ਼ੌਜ, ਪੁਲਿਸ, ਸਿਵਲ ਬਚਾਅ ਟੀਮਾਂ ਨੇ ਕਾਰਵਾਈ ਕਰਦੇ ਮਿ੍ਤਕਾਂ ਅਤੇ ਜ਼ਖ਼ਮੀਆਂ ਨੂੰ ਗਹਿਰੀ ਖੱਡ 'ਚੋਂ ਕੱਢਿਆ | ਇਸ ਦੌਰਾਨ ਫ਼ੌਜ ਦੇ ਹੈਲੀਕਪਟਰ ਅਤੇ ਨੇੜੇ ਹਸਪਤਾਲ ਦੀਆਂ ਐਾਬੂਲੈਂਸਾਂ ਨੂੰ ਤਲਬ ਕਰਕੇ ਜ਼ਖ਼ਮੀਆਂ ਨੂੰ ਹਸਪਤਾਲ ਪੁਹੰਚਾ ਦਿੱਤਾ ਗਿਆ, ਜਿਥੋਂ ਗੰਭੀਰ ਜ਼ਖ਼ਮੀਆਂ ਨੂੰ ਹੈਲੀਕਪਟਰ ਰਾਹੀਂ ਜੰਮੂ ਮੈਡੀਕਲ ਕਾਲਜ ਅਤੇ ਸ੍ਰੀਨਗਰ ਦੇ ਸਿਕਮਸ ਅਤੇ ਐ ੱਸ.ਐ ੱਮ.ਐ ੱਚ. ਹਸਪਤਾਲਾਂ 'ਚ ਪਹੁੰਚਾ ਦਿੱਤਾ ਗਿਆ ਹੈ | ਉਕਤ ਬੱਸ 'ਚ ਦੇਸ਼ ਦੇ ਵੱਖ-ਵੱਖ ਰਾਜਾਂ ਨਾਲ ਸੰਬਧਿਤ ਯਾਤਰੀ ਸਵਾਰ ਸਨ ਜਿਹੜੇ ਅਮਰਨਾਥ ਯਾਤਰਾ ਕਰਨ ਜਾ ਰਹੇ ਸਨ | ਜੇ. ਕੇ. ਸਟੇਟ ਰੋਡ ਟਰਾਂਸਪੋਰਟ (ਐਸ. ਆਰ. ਟੀ. ਸੀ) ਨੇ ਰਾਮਬਣ ਨੇੜੇ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ |
ਮੁਆਵਜ਼ੇ ਦਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ 2-2 ਲੱਖ ਅਤੇ ਗੰਭੀਰ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ | ਇਸ ਤੋਂ ਪਹਿਲਾਂ ਸ੍ਰੀ ਮੋਦੀ ਨੇ ਇਸ ਹਾਦਸੇ 'ਚ ਮਾਰੇ ਗਏ ਲੋਕਾਂ ਪ੍ਰਤੀ ਆਪਣਾ ਦੁੱਖ ਪ੍ਰਗਟ ਕੀਤਾ ਸੀ | ਇਸ ਤੋਂ ਇਲਾਵਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀ ਹਾਦਸੇ 'ਚ ਮਾਰੇ ਗਏ ਲੋਕਾਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਰਾਜਪਾਲ ਨੇ ਸ਼ਰਾਇਨ ਬੋਰਡ ਵੱਲੋਂ ਮਿ੍ਤਕਾਂ ਦੇ ਪਰਿਵਾਰਾਂ ਲਈ 3-3 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ |

ਰਾਸ਼ਟਰਪਤੀ ਚੋਣ ਅੱਜ ਸਾਰੇ ਪ੍ਰਬੰਧ ਮੁਕੰਮਲ

ਕੋਵਿੰਦ ਤੇ ਮੀਰਾ ਕੁਮਾਰ ਵਿਚਕਾਰ ਮੁੱਖ ਮੁਕਾਬਲਾ
ਨਵੀਂ ਦਿੱਲੀ, 16 ਜੁਲਾਈ (ਏਜੰਸੀ)- ਭਾਰਤ ਦੇ 14ਵੇਂ ਰਾਸ਼ਟਰਪਤੀ ਦੀ ਚੋਣ ਲਈ 17 ਜੁਲਾਈ ਨੂੰ ਵੋਟਾਂ ਪਾਈਆਂ ਜਾ ਰਹੀਆਂ ਹਨ ਤੇ ਇਸ ਸਥਿਤੀ ਨੂੰ ਕਾਬੂ 'ਚ ਰੱਖਣ ਲਈ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ | ਇਸ ਚੋਣ ਲਈ ਸੰਸਦ ਭਵਨ ਤੇ ਸਬੰਧਤ ਸੂਬਿਆਂ ਦੀਆਂ ਵਿਧਾਨ ਸਭਾਵਾਂ 'ਚ ਸਵੇਰੇ 10 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋਣਗੀਆਂ ਜੋ ਕਿ ਸ਼ਾਮ 5 ਵਜੇ ਤੱਕ ਪੈਣਗੀਆਂ | ਰਾਸ਼ਟਰੀ ਰਾਜਧਾਨੀ ਦਿੱਲੀ ਤੇ ਕੇਂਦਰੀ ਸ਼ਾਸਤ ਪ੍ਰਦੇਸ਼ ਪੁਡੂਚੇਰੀ ਸਣੇ ਸੰਸਦ ਭਵਨ ਅਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਦੋਵੇਂ ਸਦਨਾਂ ਦੇ ਚੁਣੇ ਹੋਣੇ ਮੈਂਬਰ ਆਪਣੀਆਂ ਵੋਟਾਂ ਪਾਉਣ ਲਈ ਯੋਗ ਹਨ | ਚੋਣਾਂ ਲਈ ਕੁੱਲ 32 ਚੋਣ ਸਟੇਸ਼ਨ ਬਣਾਏ ਗਏ ਹਨ | ਚੋਣਾਂ ਦੌਰਾਨ ਪਈਆਂ ਵੋਟਾਂ ਦੀ ਗਿਣਤੀ 20 ਜੁਲਾਈ ਨੂੰ ਕੀਤੀ ਜਾਵੇਗੀ ਤੇ ਇਸ ਦਿਨ ਦੀ ਸ਼ਾਮ ਨੂੰ ਚੋਣ ਨਤੀਜਾ ਵੀ ਐਲਾਨ ਕਰ ਦਿੱਤਾ ਜਾਵੇਗਾ | ਇਸ ਤੋਂ ਬਾਅਦ ਨਵੇਂ ਰਾਸ਼ਟਰਪਤੀ 25 ਜੁਲਾਈ ਨੂੰ ਆਪਣਾ ਅਹੁਦਾ ਸੰਭਾਲ ਲੈਣਗੇ | ਅਧਿਕਾਰੀਆਂ ਅਨੁਸਾਰ ਸੰਸਦ ਭਵਨ ਦੇ ਕਮਰਾ ਨੰਬਰ 62 'ਚ ਵੋਟਿੰਗ ਹੋਵੇਗੀ ਤੇ ਸੰਸਦ ਮੈਂਬਰ ਆਪਣੇ ਸੂਬੇ ਦੀ ਪ੍ਰਤੀਨਿਧਤਾ ਕਰਦੇ ਟੇਬਲ ਅਨੁਸਾਰ ਹੀ ਵੋਟ ਪਾਉਣਗੇ | ਚੋਣ ਮੰਡਲ ਦੀਆਂ ਇਨ੍ਹਾਂ ਵੋਟਾਂ ਦੀ ਕੁੱਲ ਕੀਮਤ 10,98,903 ਹੈ | ਜ਼ਿਕਰਯੋਗ ਹੈ ਕਿ ਇਹ ਮੁਕਾਬਲਾ ਮੁੱਖ ਤੌਰ 'ਤੇ ਰਾਸ਼ਟਰੀ ਲੋਕਤੰਤਰ ਗਠਜੋੜ (ਐੱਨ. ਡੀ. ਏ.) ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਮ ਨਾਥ ਕੋਵਿੰਦ ਤੇ ਵਿਰੋਧੀ ਧਿਰ ਕਾਂਗਰਸ ਵੱਲੋਂ ਇਸ ਅਹੁਦੇ ਲਈ ਚੁਣੀ ਗਈ ਉਮੀਦਵਾਰ ਮੀਰਾ ਕੁਮਾਰ ਵਿਚਕਾਰ ਹੋਵੇਗਾ ਪਰ ਸ੍ਰੀ ਕੋਵਿੰਦ ਨੂੰ 63 ਫੀਸਦੀ ਵੋਟਾਂ ਪੈਣ ਦੀ ਉਮੀਦ ਹੈ |

ਨਵਾਜ਼ ਸ਼ਰੀਫ ਿਖ਼ਲਾਫ਼ 15 ਮਾਮਲੇ ਮੁੜ ਖੋਲ੍ਹੇ ਜਾਣ-ਜਾਂਚ ਕਮੇਟੀ

ਇਸਲਾਮਾਬਾਦ, 16 ਜੁਲਾਈ (ਏਜੰਸੀ)-ਮੀਡੀਆ ਰਿਪੋਰਟਾਂ ਮੁਤਾਬਿਕ ਸੰਯੁਕਤ ਜਾਂਚ ਟੀਮ ਜਿਸ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਪਰਿਵਾਰ ਦੀਆਂ ਲੰਡਨ ਵਾਲੀਆਂ ਸੰਪਤੀਆਂ ਦੀ ਪਨਾਮਾ ਪੇਪਰਜ਼ ਲੀਕ ਸਕੈਂਡਲ ਤਹਿਤ ਜਾਂਚ ਕੀਤੀ ਹੈ, ਉਸ ਨੇ ਸ਼ਰੀਫ ਿਖ਼ਲਾਫ ਬੰਦ ਕੀਤੇ 15 ਮਾਮਲਿਆਂ ਨੂੰ ਮੁੜ ਖੋਲ੍ਹਣ ਦੀ ਸਿਫਾਰਸ਼ ਕੀਤੀ ਹੈ | ਸ਼ਰੀਫ ਿਖ਼ਲਾਫ 1990 ਦੇ ਦਹਾਕੇ ਦਾ ਇਹ ਉੱਚ-ਪੱਧਰੀ ਸਕੈਂਡਲ ਮਨੀ-ਲਾਂਡਰਿੰਗ ਨਾਲ ਸਬੰਧਿਤ ਹੈ ਜਦੋਂ ਉਨ੍ਹਾਂ ਪ੍ਰਧਾਨ ਮੰਤਰੀ ਰਹਿੰਦਿਆਂ ਲੰਡਨ 'ਚ ਸੰਪਤੀਆਂ ਖ੍ਰੀਦੀਆਂ ਤੇ ਬੀਤੇ ਸਾਲ ਪਨਾਮਾ ਪੇਪਰਜ਼ ਲੀਕ ਹੋਣ 'ਤੇ ਸ਼ਰੀਫ ਪਰਿਵਾਰ ਦੀਆਂ ਵਿਦੇਸ਼ਾਂ 'ਚ ਕੰਪਨੀਆਂ ਦੇ ਖੁਲਾਸਾ ਹੋਇਆ ਹੈ | ਪਾਕਿਸਤਾਨ 'ਡਾਨ' ਅਖ਼ਬਾਰ ਮੁਤਾਬਿਕ ਇਨ੍ਹਾਂ 15 ਮਾਮਲਿਆਂ 'ਚੋਂ 3 ਮਾਮਲੇ 1994 ਤੇ 2011 'ਚ ਪਾਕਿਸਤਾਨ ਪੀਪਲਜ਼ ਪਾਰਟੀ ਦੇ ਕਾਰਜਕਾਲ ਸਮੇਂ ਤੇ 12 ਰਾਸ਼ਟਰਪਤੀ ਪ੍ਰਵੇਜ਼ ਮੁਸ਼ਰਫ ਵੱਲੋਂ 1999 'ਚ ਦਰਜ ਕਰਵਾਏ ਗਏ ਸਨ ਜਦੋਂ ਉਸ ਨੇ ਨਵਾਜ਼ ਸ਼ਰੀਫ ਸਰਕਾਰ ਦਾ ਤਖਤਾ ਪਲਟ ਕਰਦਿਆਂ ਸੱਤਾ 'ਤੇ ਆਪ ਕਬਜ਼ਾ ਕਰ ਲਿਆ ਸੀ | ਜੇ.ਆਈ.ਟੀ ਮੁਤਾਬਿਕ ਇਨ੍ਹਾਂ 15 ਮਾਮਲਿਆਂ ਨੂੰ ਬਿਨਾਂ ਉਚਿਤ ਮੁਕੱਦਮਾ ਚਲਾਇਆ ਤੇ ਸਬੂਤਾਂ ਨੂੰ ਬਾਹਰ ਲਿਆਉਣ ਦਾ ਮੌਕਾ ਦਿੱਤੇ ਬਗੈਰ ਹੀ ਰੱਦ
ਕਰ ਦਿੱਤਾ ਗਿਆ ਹੈ ਤੇ ਇਨ੍ਹਾਂ ਨੂੰ ਮੁੜ ਖੋਲਿ੍ਹਆ ਜਾਣਾ ਚਾਹੀਦਾ ਹੈ | ਨਵਾਜ਼ ਪਰਿਵਾਰ ਦੇ ਲੰਡਨ ਸਥਿਤ 4 ਅਪਾਰਟਮੈਂਟਸ ਨਾਲ ਸਬੰਧਿਤ ਮਾਮਲੇ ਦੀ ਦਸੰਬਰ 1999 'ਚ ਨੈਸ਼ਨਲ ਅਕਾਊਾਟਬਿਲਟੀ ਬਿਊਰੋ ਵੱਲੋਂ ਵੀ ਜਾਂਚ ਸ਼ੁਰੂ ਕੀਤੀ ਗਈ ਸੀ | ਦੱਸਣਯੋਗ ਹੈ ਕਿ 10 ਜੁਲਾਈ ਨੂੰ 6 ਮੈਂਬਰੀ ਜੇ.ਆਈ.ਟੀ ਨੇ ਸੁਪਰੀਮ ਕੋਰਟ 'ਚ ਆਪਣੀ ਅੰਤਿਮ ਰਿਪੋਰਟ ਦਾਖ਼ਲ ਕਰਦਿਆਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੇ ਉਸਦੇ ਬੱਚਿਆਂ ਿਖ਼ਲਾਫ ਉਨ੍ਹਾਂ ਦੀ ਬੇਹਿਸਾਬੀ ਆਮਦਨ ਦੇ ਸ੍ਰੋਤਾਂ ਸਬੰਧੀ ਭਿ੍ਸ਼ਟਾਚਾਰ ਦਾ ਮਾਮਲਾ ਦਰਜ ਕਰਨ ਦੀ ਸਿਫਾਰਸ਼ ਕੀਤੀ ਸੀ ਤੇ ਸ਼ਰੀਫ ਨੇ ਇਸ ਰਿਪੋਰਟ ਨੂੰ 'ਰੱਦੀ' ਤੇ ਝੂਠੇ ਆਧਾਰਹੀਣ ਇਲਜ਼ਾਮਾਂ ਦਾ ਪੁਲੰਦਾ ਕਰਾਰ ਦਿੰਦਿਆ ਖਾਰਜ ਕਰ ਦਿੱਤਾ ਸੀ |

ਪਾਦਰੀ ਦੀ ਹੱਤਿਆ ਦੇ ਵਿਰੋਧ 'ਚ ਲੁਧਿਆਣਾ-ਜਲੰਧਰ ਮੁੱਖ ਸੜਕ 'ਤੇ ਜ਼ੋਰਦਾਰ ਪ੍ਰਦਰਸ਼ਨ

ਨੈਸ਼ਨਲ ਹਾਈਵੇਅ 'ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ
ਲੁਧਿਆਣਾ, 16 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਲੇਮਟਾਬਰੀ ਦੇ ਮੁਹੱਲਾ ਪੀਰੂ ਬੰਦਾ 'ਚ ਬੀਤੀ ਦੇਰ ਰਾਤ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਪਾਦਰੀ ਦੀ ਕੀਤੀ ਹੱਤਿਆ ਨੂੰ ਲੈ ਕੇ ਅੱਜ ਰੋਹ 'ਚ ਆਏ ਇਸਾਈ ਭਾਈਚਾਰੇ ਨਾਲ ਸਬੰਧਿਤ ਲੋਕਾਂ ਵੱਲੋਂ ਜਲੰਧਰ-ਬਾਈਪਾਸ ਚੌਕ 'ਚ ਧਰਨਾ ਦੇ ਕੇ ਪੁਲਿਸ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ | ਲੋਕਾਂ ਵੱਲੋਂ ਕੀਤੇ ਇਸ ਪ੍ਰਦਰਸ਼ਨ ਕਾਰਨ ਨੈਸ਼ਨਲ ਹਾਈਵੇਅ 1 'ਤੇ ਆਵਾਜਾਈ ਚਾਰ ਘੰਟੇ ਤੱਕ ਪ੍ਰਭਾਵਿਤ ਰਹੀ, ਜਦਕਿ ਪੁਲਿਸ ਇਸ ਘਟਨਾ 'ਚ ਖਾੜਕੂਆਂ ਦੀ ਸ਼ਮੂਲੀਅਤ ਸਮੇਤ ਕਈ ਹੋਰ ਥਿਊਰੀਆਂ 'ਤੇ ਕੰਮ ਕਰ ਰਹੀ ਹੈ | ਜਾਣਕਾਰੀ ਅਨੁਸਾਰ ਬੀਤੀ ਰਾਤ ਮੁਹੱਲਾ ਪੀਰੂ ਬੰਦਾ ਸਥਿਤ ਦਾ ਟੈਂਪਲ ਆਫ਼ ਗੌਡ ਗਿਰਜਾ ਘਰ ਦੇ ਪਾਦਰੀ ਸ੍ਰੀ ਸੁਲਤਾਨ ਮਸੀਹ ਦੀ ਹੱਤਿਆ ਕਰ ਦਿੱਤੀ ਗਈ ਸੀ | ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਸੀ ਅਤੇ ਪੁਲਿਸ ਵੱਲੋਂ ਉਥੇ ਭਾਰੀ ਗਿਣਤੀ 'ਚ ਫੋਰਸ ਤਾਇਨਾਤ ਕਰ ਦਿੱਤੀ ਸੀ | ਅੱਜ ਸਵੇਰੇ 9 ਵਜੇ ਦੇ ਕਰੀਬ ਇਸਾਈ ਭਾਈਚਾਰੇ ਨਾਲ ਸਬੰਧਿਤ ਵੱਡੀ ਗਿਣਤੀ 'ਚ ਲੋਕ ਕ੍ਰਿਸਚਨ ਯੂਨਾਈਟਿਡ ਫੈਡਰੇਸ਼ਨ
ਦੇ ਪ੍ਰਧਾਨ ਸ੍ਰੀ ਅਲਬਰਟ ਦੂਆ ਦੀ ਪ੍ਰਧਾਨਗੀ ਹੇਠ ਗਿਰਜਾ ਘਰ ਦੇ ਬਾਹਰ ਇਕੱਠੇ ਹੋਏ ਅਤੇ ਪਹਿਲਾਂ ਇਨ੍ਹਾਂ ਨੇ ਉਥੇ ਪੁਲਿਸ ਿਖ਼ਲਾਫ਼ ਪ੍ਰਦਰਸ਼ਨ ਕੀਤਾ | ਇਸ ਤੋਂ ਬਾਅਦ 10 ਵਜੇ ਦੇ ਕਰੀਬ ਇਹ ਪ੍ਰਦਰਸ਼ਨਕਾਰੀ ਪੈਦਲ ਮਾਰਚ ਕਰਦੇ ਹੋਏ ਜਲੰਧਰ-ਬਾਈਪਾਸ ਚੌਕ 'ਚ ਆ ਗਏ, ਜਿੱਥੇ ਇਨ੍ਹਾਂ ਨੇ ਧਰਨਾ ਦੇ ਦਿੱਤਾ | ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਪੁਲਿਸ ਦੀ ਕਾਰਵਾਈ 'ਤੇ ਅਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਨੇ ਮਿ੍ਤਕ ਪਾਦਰੀ ਸੁਲਤਾਨ ਮਸੀਹ ਅਮਰ ਰਹੇ ਦੇ ਨਾਅਰੇ ਵੀ ਲਗਾਏ | ਪ੍ਰਦਰਸ਼ਨ ਕਾਰਨ ਉਥੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ | ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਗਈ, ਪਰ ਉਹ ਨਹੀਂ ਮੰਨੇ | ਇਸ ਸਮੇਂ ਪੁਲਿਸ ਦਾ ਪ੍ਰਦਰਸ਼ਨਕਾਰੀਆਂ ਨਾਲ ਤਕਰਾਰ ਹੋਇਆ ਪਰ ਉਥੇ ਮੌਜੂਦ ਅਧਿਕਾਰੀਆਂ ਤੇ ਆਗੂਆਂ ਦੀ ਦਖ਼ਲਅੰਦਾਜ਼ੀ ਕਾਰਨ ਸਥਿਤੀ 'ਤੇ ਜਲਦੀ ਹੀ ਕਾਬੂ ਪਾ ਲਿਆ ਗਿਆ | ਪ੍ਰਦਰਸ਼ਨ ਕਾਰਨ ਪੁਲਿਸ ਵੱਲੋਂ ਲਾਡੋਵਾਲ ਤੋਂ ਹੀ ਆਵਾਜਾਈ ਰੋਕ ਦਿੱਤੀ ਗਈ ਅਤੇ ਵਾਹਨਾਂ ਨੂੰ ਦੂਜੇ ਰੂਟ ਤੋਂ ਭੇਜਿਆ ਗਿਆ, ਜਦਕਿ ਦੂਸਰੇ ਪਾਸੇ ਪੁਲਿਸ ਵੱਲੋਂ ਸ਼ੇਰਪੁਰ ਚੌਕ ਤੋਂ ਹੀ ਵਾਹਨਾਂ ਦੇ ਰੂਟ ਨੂੰ ਬਦਲ ਦਿੱਤਾ ਗਿਆ | ਪ੍ਰਦਰਸ਼ਨਕਾਰੀਆਂ 'ਚ ਜ਼ਿਆਦਾਤਰ ਔਰਤਾਂ ਸ਼ਾਮਿਲ ਸਨ | ਜਦੋਂ ਪੁਲਿਸ ਅਧਿਕਾਰੀ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ 'ਚ ਅਸਫ਼ਲ ਰਹੇ ਤਾਂ ਉਥੇ ਵਿਧਾਇਕ ਸੁਰਿੰਦਰ ਡਾਬਰ, ਭਾਰਤ ਭੂਸ਼ਨ ਆਸ਼ੂ, ਸੰਜੇ ਤਲਵਾੜ ਤੇ ਕੁਲਦੀਪ ਸਿੰਘ ਵੈਦ ਸਮੇਤ ਕਈ ਆਗੂ ਉਥੇ ਪਹੁੰਚ ਗਏ, ਪਰ ਇਹ ਆਗੂ ਵੀ ਪ੍ਰਦਰਸ਼ਨਕਾਰੀਆਂ ਦੇ ਗੁੱਸੇ ਨੂੰ ਸ਼ਾਂਤ ਕਰਨ 'ਚ ਅਸਫ਼ਲ ਰਹੇ ਤਾਂ ਇਹ ਸਾਰੇ ਆਗੂ ਵੀ ਸਥਿਤੀ ਨੂੰ ਵੇਖਦਿਆਂ ਖੁਦ ਧਰਨੇ 'ਤੇ ਬੈਠ ਗਏ | ਪ੍ਰਦਰਸ਼ਨਕਾਰੀਆਂ ਦਾ ਕੁਝ ਵਾਹਨ ਚਾਲਕਾਂ ਨਾਲ ਤਕਰਾਰ ਵੀ ਹੋਇਆ | ਸਥਿਤੀ ਵਿਗੜਦੀ ਦੇਖ ਕੇ ਪੁਲਿਸ ਕਮਿਸ਼ਨਰ ਸ੍ਰੀ ਆਰ.ਐਨ. ਢੋਕੇ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਅਗਰਵਾਲ, ਡੀ.ਸੀ.ਪੀ. ਧੁਰਮਨ ਨਿੰਬਲੇ, ਗਗਨ ਅਜੀਤ ਸਿੰਘ, ਏ.ਸੀ.ਪੀ. ਸ੍ਰੀ ਮਨਿੰਦਰ ਬੇਦੀ ਸਮੇਤ ਕਈ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਇਸ ਮਾਮਲੇ 'ਚ ਢੁਕਵੀਂ ਕਾਰਵਾਈ ਕਰਨ ਅਤੇ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਕਰਨ ਦਾ ਭਰੋਸਾ ਦਿਵਾਇਆ | ਬਾਅਦ 'ਚ ਇਨ੍ਹਾਂ ਉਚ ਅਧਿਕਾਰੀਆਂ ਦੀ ਮੀਟਿੰਗ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਮੁਨੱਵਰ ਮਸੀਹ ਅਤੇ ਹੋਰ ਇਸਾਈ ਭਾਈਚਾਰੇ ਦੇ ਆਗੂਆਂ ਨਾਲ ਹੋਈ, ਜਿਸ 'ਚ ਪੁਲਿਸ ਕਮਿਸ਼ਨਰ ਨੇ ਚੇਅਰਮੈਨ ਤੇ ਇਸਾਈ ਭਾਈਚਾਰੇ ਨਾਲ ਸਬੰਧਿਤ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਕਾਤਲਾਂ ਨੂੰ ਗਿ੍ਫ਼ਤਾਰ ਕਰਨ 'ਚ ਕੋਈ ਕਸਰ ਨਹੀਂ ਛੱਡਣਗੇ | ਦੇਰ ਸ਼ਾਮ ਸਰਕਾਰ ਵੱਲੋਂ ਮਿ੍ਤਕ ਪਾਦਰੀ ਦੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਇਹ ਜਾਣਕਾਰੀ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਪ੍ਰਭਦੀਪ ਸਿੰਘ ਨੇ ਦਿੱਤੀ | ਡੇਢ ਘੰਟੇ ਦੇ ਕਰੀਬ ਚੱਲੀ ਇਸ ਮੀਟਿੰਗ 'ਚ ਮਿ੍ਤਕ ਸੁਲਤਾਨ ਮਸੀਹ ਦੀਆਂ ਅੰਤਿਮ ਰਸਮਾਂ 8 ਜੁਲਾਈ ਦਿਨ ਸੋਮਵਾਰ ਨੂੰ 4 ਵਜੇ ਅਦਾ ਕਰਨ ਦਾ ਐਲਾਨ ਕੀਤਾ ਤੇ ਪੁਲਿਸ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਅੰਤਿਮ ਯਾਤਰਾ ਸ਼ਾਂਤਮਈ ਢੰਗ ਨਾਲ ਹੋਵੇਗੀ | ਇਸ ਮੌਕੇ ਜੌਨਸਨ ਗਿੱਲ, ਸੁਨੀਲ ਥੋਮਸ, ਰਾਜ ਸਿੱਧੂ, ਅਰੁਣ ਹੈਨਰੀ, ਪਾਦਰੀ ਜੋਗਿੰਦਰ ਸਿੰਘ, ਬਚਨ ਮਸੀਹ, ਪਾਦਰੀ ਪ੍ਰਕਾਸ਼ ਪੀਟਰ, ਸਟੀਫ਼ਟ ਸਿੱਧੂ, ਐਮੁਨਲ ਗਿੱਲ, ਸੈਮਸਨ ਡੋਗਰ, ਰਾਜਨ ਗਿੱਲ, ਪਾਸਟਰ ਕੋਸ਼ੀ ਤੋਂ ਇਲਾਵਾ ਵੱਡੀ ਗਿਣਤੀ 'ਚ ਇਸਾਈ ਭਾਈਚਾਰੇ ਨਾਲ ਸਬੰਧਿਤ ਲੋਕ ਹਾਜ਼ਰ ਸਨ | ਦੱਸਣਯੋਗ ਹੈ ਕਿ ਬੀਤੇ ਸਮੇਂ 'ਚ ਲੁਧਿਆਣਾ 'ਚ ਕਤਲ ਕੀਤੇ ਅਮਿਤ ਸ਼ਰਮਾ, ਜਲੰਧਰ 'ਚ ਕਤਲ ਕੀਤੇ ਆਰ.ਐਸ.ਐਸ. ਆਗੂ ਸ੍ਰੀ ਜਗਦੀਸ਼ ਗਗਨੇਜਾ ਤੇ ਖੰਨਾ 'ਚ ਹੋਏ ਹਿੰਦੂ ਸ਼ਿਵ ਸੈਨਾ ਦੇ ਆਗੂਆਂ ਦੀ ਹੱਤਿਆ ਵੀ ਦਿਨ ਸ਼ਨੀਵਾਰ ਨੂੰ ਕੀਤੀ ਗਈ ਸੀ ਅਤੇ ਸਮਾਂ ਵੀ 8:30 ਤੋਂ ਲੈ ਕੇ 9 ਵਜੇ ਦੇ ਵਿਚਕਾਰ ਸੀ | ਹੱਤਿਆ ਲਈ ਇਸਤੇਮਾਲ ਕੀਤੇ ਗਏ ਪਿਸਤੌਲ ਵੀ 32 ਬੋਰ ਦੇ ਸਨ | ਪੁਲਿਸ ਇਸ ਥਿਊਰੀ 'ਤੇ ਵੀ ਕੰਮ ਕਰ ਰਹੀ ਹੈ |
ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ-ਪੁਲਿਸ ਕਮਿਸ਼ਨਰ
ਇਸ ਦੌਰਾਨ ਪੁਲਿਸ ਕਮਿਸ਼ਨਰ ਸ੍ਰੀ ਆਰ.ਐਨ. ਢੋਕੇ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ 'ਚ ਕਈ ਥਿਊਰੀਆਂ 'ਤੇ ਕੰਮ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ 'ਚ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ, ਜਿਸ 'ਚ ਡੀ.ਸੀ.ਪੀ ਗਗਨ ਅਜੀਤ ਸਿੰਘ, ਏ.ਡੀ.ਸੀ.ਪੀ ਰਤਨ ਸਿੰਘ ਬਰਾੜ, ਏ.ਸੀ.ਪੀ ਸ੍ਰੀ ਮਨਿੰਦਰ ਬੇਦੀ ਤੇ ਐਸ.ਐਚ.ਓ. ਸ: ਅਮਨਦੀਪ ਸਿੰਘ ਬਰਾੜ ਸ਼ਾਮਿਲ ਕੀਤੇ ਗਏ ਹਨ | ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ਨੂੰ ਜਲਦ ਹੱਲ ਕਰ ਲਿਆ ਜਾਵੇਗਾ | ਪੁਲਿਸ ਵੱਲੋਂ ਕਬਜ਼ੇ 'ਚ ਲਈਆਂ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਮਿ੍ਤਕ ਸੁਲਤਾਨ ਮਸੀਹ ਚਰਚ ਨੇੜੇ ਜਾਂਦੀ ਮੁੱਖ ਸੜਕ 'ਤੇ ਮੋਬਾਈਲ 'ਤੇ ਗੱਲ ਕਰ ਰਹੇ ਸੀ, ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਹਨ | ਨੌਜਵਾਨਾਂ ਵੱਲੋਂ ਸੁਲਤਾਨ ਮਸੀਹ 'ਤੇ ਦੋ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ 'ਚੋਂ ਇਕ ਗੋਲੀ ਉਨ੍ਹਾਂ ਦੀ ਗਰਦਨ ਅਤੇ ਦੂਜੀ ਉਨ੍ਹਾਂ ਦੇ ਮੂੰਹ ਤੇ ਲੱਗੀ | ਪੁਲਿਸ ਵੱਲੋਂ ਉਸ ਸੜਕ 'ਤੇ ਲੱਗੇ ਕੁਝ ਹੋਰ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਵੀ ਕਬਜ਼ੇ 'ਚ ਲਈ ਹੈ | ਗਿਰਜਾ ਘਰ ਦੇ ਨੇੜੇ ਮੁੱਖ ਸੜਕ 'ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ 'ਚ ਹਨੇ੍ਹਰਾ ਹੋਣ ਕਾਰਨ ਫਰਾਰ ਹੋ ਰਹੇ ਨੌਜਵਾਨਾਂ ਦੇ ਚਿਹਰੇ ਸਾਫ਼ ਦਿਖਾਈ ਨਹੀਂ ਦੇ ਰਹੇ ਹਨ |
ਮੁੱਖ ਮੰਤਰੀ ਵੱਲੋਂ ਪਾਦਰੀ ਦੀ ਵਿਧਵਾ ਨੂੰ ਪੰਜ ਲੱਖ ਰੁਪਏ ਤੇ ਪੁੱਤਰ ਨੂੰ ਪੁਲਿਸ 'ਚ ਨੌਕਰੀ ਦੇਣ ਦਾ ਐਲਾਨ
ਚੰਡੀਗੜ੍ਹ•, 16 ਜੁਲਾਈ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਰਾਤ ਨੂੰ ਲੁਧਿਆਣਾ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਮਾਰੇ ਗਏ ਪਾਦਰੀ ਦੀ ਵਿਧਵਾ ਨੂੰ ਪੰਜ ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਤੇ ਉਸ ਦੇ ਪੁੱਤਰ ਨੂੰ ਪੁਲਿਸ ਵਿਭਾਗ ਵਿਚ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ | ਮੁੱਖ ਮੰਤਰੀ ਨੇ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਮਾਰੇ ਗਏ ਪਾਦਰੀ ਸੁਲਤਾਨ ਮਸੀਹ ਦੇ ਪਰਿਵਾਰ ਨਾਲ ਫੋਨ 'ਤੇ ਦੁੱਖ ਸਾਂਝਾ ਕੀਤਾ ਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦਾ ਭਰੋਸਾ ਦਿਵਾਇਆ | ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਵੇਰੇ ਅਜਿਹੀਆਂ ਘਟਨਾਵਾਂ ਰਾਹੀਂ ਸੂਬੇ ਵਿਚ ਫਿਰਕਾਪ੍ਰਸਤੀ ਨੂੰ ਹਵਾ ਦੇਣ ਦੀ ਕੋਸ਼ਿਸ਼ ਕਰ ਰਹੀਆਂ ਫਿਰਕਾਪ੍ਰਸਤ ਸ਼ਕਤੀਆਂ ਵਿਰੁੱਧ ਤਿੱਖੀ ਕਾਰਵਾਈ ਕਰਨ ਲਈ ਪੁਲਿਸ ਨੂੰ ਨਿਰਦੇਸ਼ ਦਿੱਤੇ ਸਨ | ਉਨ੍ਹਾਂ ਸੁਲਤਾਨ ਮਸੀਹ ਦੀ ਵਿਧਵਾ ਸਰਬਜੀਤ ਕੌਰ ਨੂੰ ਉਸ ਦੇ ਪਤੀ ਦੀ ਮੌਤ ਕਾਰਨ ਹਰ ਸੰਭਵ ਸਰਕਾਰੀ ਮਦਦ ਦੇਣ ਦਾ ਭਰੋਸਾ ਦਿਵਾਇਆ | ਉਨ੍ਹਾਂ ਨੇ ਸਰਬਜੀਤ ਕੌਰ ਨੂੰ ਦੱਸਿਆ ਕਿ ਉਸ ਦੇ 18 ਸਾਲ ਦੇ ਪੁੱਤਰ ਅਲੀਸ਼ਾ ਨੂੰ ਪੁਲਿਸ ਵਿਭਾਗ ਵਿਚ ਨੌਕਰੀ ਮੁਹੱਈਆ ਕਰਵਾਈ ਜਾਵੇਗੀ |

ਇਰਾਕ 'ਚ ਲਾਪਤਾ 39 ਭਾਰਤੀਆਂ ਦੇ ਜੇਲ੍ਹ 'ਚ ਹੋਣ ਦੀ ਸੰਭਾਵਨਾ-ਸੁਸ਼ਮਾ

ਨਵੀਂ ਦਿੱਲੀ, 16 ਜੁਲਾਈ (ਜਗਤਾਰ ਸਿੰਘ)-ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਰਾਕ 'ਚ ਲਾਪਤਾ ਹੋਏ 39 ਭਾਰਤੀਆਂ ਜਿਨ੍ਹਾਂ 'ਚ ਜ਼ਿਆਦਾਤਾਰ ਪੰਜਾਬ ਦੇ ਹਨ, ਦੇ ਪਰਿਵਾਰਾਂ ਨਾਲ ਅੱਜ ਇਥੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਕੋਈ ਕਸਰ ਨਹੀਂ ਛੱਡੇਗੀ | ਸੁਸ਼ਮਾ ਨੇ ਅੱਜ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਕਿ ਲਾਪਤਾ 39 ਭਾਰਤੀਆਂ ਦੇ ਉੱਤਰ ਪੱਛਮੀ ਮੋਸੂਲ 'ਚ ਪੈਂਦੇ ਸ਼ਹਿਰ ਬਾਦੂਸ਼ ਵੀ ਜੇਲ੍ਹ 'ਚ ਹੋਣ ਦੀ ਸੰਭਾਵਨਾ ਹੈ | ਉਨ੍ਹਾਂ ਦੱਸਿਆ ਕਿ ਇਰਾਕ ਦੇ ਵਿਦੇਸ਼ ਮੰਤਰੀ 24 ਜੁਲਾਈ ਨੂੰ ਭਾਰਤ ਆ ਰਹੇ ਹਨ ਅਤੇ ਇਸ ਦੌਰਾਨ ਉਹ ਲਾਪਤਾ ਹੋਏ ਭਾਰਤੀਆਂ ਬਾਰੇ ਹੋਰ ਜਾਣਕਾਰੀ ਦੇ ਸਕਦੇ ਹਨ | ਦੱਸਣਯੋਗ ਹੈ ਕਿ ਇਰਾਕੀ ਸੈਨਾ ਵੱਲੋਂ
ਮੋਸੂਲ ਨੂੰ ਆਈ. ਐਸ. ਦੇ ਅੱਤਵਾਦੀਆਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਉਪਰੰਤ ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ ਨੂੰ ਲਾਪਤਾ ਭਾਰਤੀਆਂ ਦੀ ਜਾਣਕਾਰੀ ਹਾਸਲ ਕਰਨ ਲਈ ਇਰਾਕ ਭੇਜਿਆ ਗਿਆ ਸੀ | ਅੱਜ ਸੁਸ਼ਮਾ ਸਵਰਾਜ ਨੇ ਲਾਪਤਾ ਭਾਰਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ. ਕੇ. ਸਿੰਘ ਵੱਲੋਂ ਇਰਾਕ ਤੋਂ ਲਿਆਂਦੀ ਗਈ ਤਾਜ਼ਾ ਜਾਣਕਾਰੀ ਪ੍ਰਤੀ ਜਾਣੂ ਕਰਵਾਇਆ | ਸੁਸ਼ਮਾ ਨੇ ਦੱਸਿਆ ਕਿ ਇਰਾਕ ਦੇ ਇਕ ਪ੍ਰਸ਼ਾਸਕੀ ਅਧਿਕਾਰੀ ਨੇ ਖੁਫ਼ੀਆ ਸੂਤਰਾਂ ਦੇ ਹਵਾਲੇ ਤੋਂ ਵੀ. ਕੇ. ਸਿੰਘ ਨੂੰ ਦੱਸਿਆ ਹੈ ਕਿ ਪਹਿਲਾਂ ਉਕਤ ਭਾਰਤੀਆਂ ਨੂੰ ਇਕ ਹਸਪਤਾਲ ਦੇ ਨਿਰਮਾਣ ਦੇ ਕੰਮ 'ਚ ਲਗਾਇਆ ਗਿਆ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਖੇਤਾਂ 'ਚ ਕੰਮ ਕਰਨ ਦੇ ਲਈ ਲੈ ਗਏ ਅਤੇ ਜਿਥੋਂ ਉਨ੍ਹਾਂ ਨੂੰ ਬਾਦੂਸ਼ ਜੇਲ੍ਹ 'ਚ ਲਿਜਾਇਆ ਗਿਆ | ਇਸ ਤੋਂ ਬਾਅਦ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ | ਬਾਦੂਸ਼ 'ਚ ਅਜੇ ਵੀ ਇਰਾਕੀ ਸੈਨਾ ਅਤੇ ਆਈ. ਐਸ. ਦੇ ਅੱਤਵਾਦੀਆਂ ਵਿਚਾਲੇ ਜੰਗ ਜਾਰੀ ਹੈ | ਪਰਿਵਾਰਕ ਮੈਂਬਰਾਂ ਨਾਲ ਮੀਟਿੰਗ ਦੌਰਾਨ ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ, ਐਮ. ਜੇ. ਅਕਬਰ ਅਤੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ | ਸੁਸ਼ਮਾ ਨੇ ਦੱਸਿਆ ਕਿ ਇਰਾਕ ਦੇ ਵਿਦੇਸ਼ ਮੰਤਰੀ ਇਬਰਾਹਿਮ ਅਲ ਜਾਫ਼ਰੀ 24 ਜੁਲਾਈ ਨੂੰ ਭਾਰਤ ਦੌਰੇ 'ਤੇ ਆ ਰਹੇ ਹਨ, ਜਿਥੇ ਉਹ ਲਾਪਤਾ ਭਾਰਤੀਆਂ ਬਾਰੇ ਜਾਣਕਾਰੀ ਮੁਹੱਈਆ ਕਰਵਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਆਈ. ਐਸ. ਦੇ ਕਬਜ਼ੇ 'ਚੋਂ ਪੂਰਬੀ ਮੋਸੂਲ ਨੂੰ ਪੂਰੀ ਤਰ੍ਹਾਂ ਨਾਲ ਆਜ਼ਾਦ ਕਰਵਾ ਲਿਆ ਗਿਆ ਹੈ ਅਤੇ ਹੁਣ ਇਮਾਰਤਾਂ ਨੂੰ ਖਾਲੀ ਕੀਤਾ ਜਾ ਰਿਹਾ ਹੈ ਪ੍ਰੰਤੂ ਇਨ੍ਹਾਂ 'ਚ ਕੋਈ ਬੰਬ ਜਾ ਵਿਸਫੋਟਕ ਸਮੱਗਰੀ ਨਾ ਹੋਵੇ, ਇਸ ਲਈ ਸੁਰੱਖਿਆ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਇਮਾਰਤਾਂ 'ਚ ਦਾਖਲ ਹੋਣ ਨਹੀਂ ਦਿੱਤਾ ਜਾ ਰਿਹਾ | ਸੁਸ਼ਮਾ ਨੇ ਦੱਸਿਆ ਕਿ ਪੱਛਮੀ ਮੋਸੂਲ 'ਚ ਲੜਾਈ ਅਜੇ ਜਾਰੀ ਹੈ | ਜਦੋਂ ਬਾਦੂਸ਼ 'ਚ ਲੜਾਈ ਖ਼ਤਮ ਹੋ ਜਾਵੇਗੀ ਉਸ ਤੋਂ ਬਾਅਦ ਹੀ ਕੋਈ ਤਾਜ਼ਾ ਜਾਣਕਾਰੀ ਮਿਲ ਸਕੇਗੀ | ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਵੀ. ਕੇ. ਸਿੰਘ ਨੂੰ ਦੁਬਾਰਾ ਇਰਾਕ ਭੇਜਿਆ ਜਾਵੇਗਾ |
ਸੁਸ਼ਮਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਖਿੱਤੇ 'ਚ ਪੈਂਦੇ ਸਾਰੇ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਲਾਪਤਾ ਭਾਰਤੀਆਂ ਦੀ ਭਾਲ 'ਚ ਮਦਦ ਕਰਨ ਲਈ ਗੱਲਬਾਤ ਕੀਤੀ ਹੈ |

ਕੁਲਭੂਸ਼ਣ ਜਾਧਵ ਦੀ ਰਹਿਮ ਅਪੀਲ 'ਤੇ ਵਿਚਾਰ ਕਰ ਰਹੇ ਹਨ ਪਾਕਿ ਸੈਨਾ ਮੁਖੀ

ਪਾਕਿ ਦੀ ਸੈਨਿਕ ਅਦਾਲਤ ਵੱਲੋਂ ਅਪੀਲ ਖ਼ਾਰਜ ਇਸਲਾਮਾਬਾਦ, 16 ਜੁਲਾਈ (ਪੀ. ਟੀ. ਆਈ.)-ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ, ਜਿਸ ਨੂੰ ਪਾਕਿਸਤਾਨ ਦੀ ਇਕ ਸੈਨਿਕ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਦੀ ...

ਪੂਰੀ ਖ਼ਬਰ »

ਭਾਰਤੀ ਸੈਨਾ ਦੀ ਗੋਲੀਬਾਰੀ 'ਚ 4 ਪਾਕਿ ਸੈਨਿਕ ਹਲਾਕ-ਪਾਕਿ ਸੈਨਾ ਦਾ ਦਾਅਵਾ

ਇਸਲਾਮਾਬਾਦ, 16 ਜੁਲਾਈ (ਪੀ. ਟੀ. ਆਈ.)-ਪਾਕਿਸਤਾਨ ਦੀ ਸੈਨਾ ਨੇ ਕਿਹਾ ਕਿ ਭਾਰਤੀ ਸੈਨਾ ਵੱਲੋਂ ਜੰਗਬੰਦੀ ਦੀ ਉਲੰਘਣਾ ਕਰਦਿਆਂ ਹੋਇਆ ਮਕਬੂਜ਼ਾ ਕਸ਼ਮੀਰ 'ਚ ਪਾਕਿ ਸੈਨਾ ਦੇ ਜਵਾਨਾਂ ਦੇ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ | ਜਿਸ ਨਾਲ ਫ਼ੌਜ ਦੇ ਚਾਰ ਜਵਾਨ ਦਰਿਆ 'ਚ ਰੁੜ ਗਏ ...

ਪੂਰੀ ਖ਼ਬਰ »

'ਉੜਤਾ ਪੰਜਾਬ' ਦੀ 'ਆਈਫ਼ਾ' 'ਚ ਧੂਮ

• ਸ਼ਾਹਿਦ ਕਪੂਰ ਤੇ ਆਲੀਆ ਭੱਟ ਸਰਬੋਤਮ ਅਦਾਕਾਰ ਤੇ ਅਦਾਕਾਰਾ • 'ਨੀਰਜਾ' ਸਰਬੋਤਮ ਫ਼ਿਲਮ • ਦਿਲਜੀਤ ਦੁਸਾਂਝ ਨੂੰ ਸਰਬੋਤਮ 'ਡੈਬਿਊ' ਅਦਾਕਾਰ ਦਾ ਪੁਰਸਕਾਰ ਨਿਊਯਾਰਕ, 16 ਜੁਲਾਈ (ਏਜੰਸੀ)- ਨਿਊਯਾਰਕ ਦੇ ਮੈੱਟ ਲਾਈਫ਼ ਸਟੇਡੀਅਮ 'ਚ '18ਵੇਂ ਇੰਟਰਨੈਸ਼ਨਲ ਇੰਡੀਅਨ ...

ਪੂਰੀ ਖ਼ਬਰ »

ਚੀਨ 'ਚ ਅੱਗ ਲੱਗਣ ਨਾਲ 22 ਮੌਤਾਂ, 3 ਜ਼ਖ਼ਮੀ

ਬੀਜਿੰਗ, 16 ਜੁਲਾਈ (ਏਜੰਸੀ)-ਚੀਨ ਦੇ ਜਿਆਂਗਸੂ ਸੂਬੇ 'ਚ ਇਕ ਘਰ ਨੂੰ ਅੱਗ ਲੱਗਣ ਨਾਲ ਕਰੀਬ 22 ਲੋਕਾਂ ਦੀ ਝੁਲਸ ਕੇ ਮੌਤ ਗਈ | ਇਹ ਜਾਣਕਾਰੀ ਸਰਕਾਰੀ ਸੂਤਰਾਂ ਨੇ ਦਿੱਤੀ | ਸੂਤਰਾਂ ਨੇ ਦੱਸਿਆ ਚੈਂਗਸ਼ੂ ਸ਼ਹਿਰ ਦੇ ਯੂਸ਼ਾਨ ਕਸਬੇ 'ਚ ਸਥਿਤ ਇਕ ਦੋ ਮੰਜ਼ਿਲਾ ਰਿਹਾਇਸ਼ੀ ...

ਪੂਰੀ ਖ਼ਬਰ »

ਲੁਧਿਆਣਾ ਦੇ ਗੈਂਗਸਟਰ ਦਾ ਸਾਥੀ ਦਿੱਲੀ ਪੁਲਿਸ ਵਲੋਂ ਗਿ੍ਫ਼ਤਾਰ

ਨਵੀਂ ਦਿੱਲੀ, 16 ਜੁਲਾਈ (ਪੀ ਟੀ ਆਈ)-ਦਿੱਲੀ ਪੁਲਿਸ ਨੇ ਲੁਧਿਆਣਾ ਦੇ ਗੈਂਗਸਟਰ ਦੇ ਸਾਥੀ ਅਤੇ ਪੰਜਾਬ 'ਚ ਕਈ ਅਪਰਾਧਿਕ ਮਾਮਲਿਆਂ 'ਚ ਲੋੜੀਂਦੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਦੇ ਡਿਪਟੀ ਕਮਿਸ਼ਨਰ ਮਧੁਰ ਵਰਮਾ ਨੇ ਦੱਸਿਆ ਕਿ ਸੰਦੀਪ ਜੱਸਲ (26) ਨੂੰ 13 ...

ਪੂਰੀ ਖ਼ਬਰ »

ਰਾਸ਼ਟਰਪਤੀ ਚੋਣ 'ਵੰਡ-ਪਾਊ ਤੇ ਫਿਰਕੂ ਨਜ਼ਰੀਏ' ਿਖ਼ਲਾਫ ਲੜਾਈ ਹੈ-ਸੋਨੀਆ

ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਰਾਸ਼ਟਰਪਤੀ ਚੋਣ ਤੋਂ ਇਕ ਦਿਨ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਇਸ ਚੋਣ ਨੂੰ ' ਸੌੜੀ-ਦਿ੍ਸ਼ਟੀ, ਵੰਡ-ਪਾਊ ਤੇ ਫਿਰਕੂ ਨਜ਼ਰੀਏ' ਿਖ਼ਲਾਫ ਲੜਾਈ ਦੱਸਿਆ ਹੈ | ਆਪਣੇ ਰਾਸ਼ਟਰਪਤੀ ਤੇ ਉਪ-ਰਾਸ਼ਟਰਪਤੀ ਦੇ ਉਮੀਦਵਾਰ- ਮੀਰਾ ...

ਪੂਰੀ ਖ਼ਬਰ »

ਮੋਦੀ ਵੱਲੋਂ ਐਨ.ਡੀ.ਏ. ਦੇ ਰਾਸ਼ਟਰਪਤੀ ਉਮੀਦਵਾਰ ਕੋਵਿੰਦ ਨੂੰ ਅਗਾਊਾ ਵਧਾਈ

ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਨ.ਡੀ.ਏ. ਦੇ ਰਾਸ਼ਟਰਪਤੀ ਉਮੀਦਵਾਰ ਰਾਮ ਨਾਥ ਕੋਵਿੰਦ ਨੂੰ ਰਾਸ਼ਟਰਪਤੀ ਦੀ ਸਵੇਰੇ ਹੋਣ ਵਾਲੀ ਚੋਣ ਤੋਂ ਪਹਿਲਾਂ ਹੀ ਅਗਾਊਾ ਵਧਾਈ ਦਿੰਦਿਆਂ ਆਪਣੀ ਸਰਕਾਰ ਵੱਲੋਂ ਉਨ੍ਹਾਂ ਨੂੰ ਪੂਰੇ ...

ਪੂਰੀ ਖ਼ਬਰ »

ਅਮਰਨਾਥ ਅੱਤਵਾਦੀ ਹਮਲੇ 'ਚ ਜ਼ਖ਼ਮੀ ਸ਼ਰਧਾਲੂ ਔਰਤ ਦੀ ਮੌਤ-ਗਿਣਤੀ 8 ਹੋਈ

ਸ੍ਰੀਨਗਰ, 16 ਜੁਲਾਈ (ਏਜੰਸੀ)-ਅਮਰਨਾਥ ਸ਼ਰਧਾਲੂਆਂ 'ਤੇ ਹੋਏ ਅੱਤਵਾਦੀ ਹਮਲੇ 'ਚ ਜ਼ਖ਼ਮੀ ਹੋਈ ਸ਼ਰਧਾਲੂ ਔਰਤ ਦੀ ਅੱਜ ਹਸਪਤਾਲ 'ਚ ਮੌਤ ਹੋ ਗਈ | ਇਸ ਦੇ ਨਾਲ ਅੱਤਵਾਦੀ ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ 8 ਤੱਕ ਪੁੱਜ ਗਈ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਲਿਤਾ (47) ਜੋ ...

ਪੂਰੀ ਖ਼ਬਰ »

ਚੰਦ ਦੇ ਟੁਕੜੇ ਨੂੰ ਧਰਤੀ 'ਤੇ ਲਿਆਉਣ ਵਾਲੇ ਨੀਲ ਦੇ ਬੈਗ ਦੀ ਹੋਵੇਗੀ ਨਿਲਾਮੀ

ਨਿਊਯਾਰਕ, 16 ਜੁਲਾਈ (ਏਜੰਸੀ)-ਨੀਲ ਆਰਮਸਟਰਾਂਗ ਦੇ ਬੈਗ ਦੀ ਨਿਲਾਮੀ ਕੀਤੀ ਜਾ ਰਹੀ ਹੈ | ਇਹ ਉਹੀ ਬੈਗ ਹੈ ਜਿਸ ਵਿਚ ਨੀਲ ਚੰਦ 'ਤੇ ਜਾ ਕੇ ਪਹਿਲਾ ਨਮੂਨਾ ਲਿਆਇਆ ਸੀ | ਇਹ ਨਿਲਾਮੀ ਨਿਊਯਾਰਕ 'ਚ ਅਗਲੇ ਹਫ਼ਤੇ ਹੋਵੇਗੀ ਅਤੇ ਇਸ ਦੀ ਅਨੁਮਾਨਿਤ ਕੀਮਤ 20 ਤੋਂ 40 ਲੱਖ ਡਾਲਰ ਦੱਸੀ ...

ਪੂਰੀ ਖ਼ਬਰ »

ਖੁੰਢ-ਚਰਚਾ

ਚੀਨੀ ਵਸਤਾਂ ਤੋਂ ਪ੍ਰਹੇਜ਼ ਪਿਛਲੇ ਕਈ ਹਫ਼ਤਿਆਂ ਤੋਂ ਭਾਰਤ ਤੇ ਚੀਨ ਵਿਚਕਾਰ ਸੈਨਿਕ ਸਰਗਰਮੀਆਂ ਵਧਣ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਕੜਵਾਹਟ ਆਈ ਹੈ | 1962 ਦੀ ਜੰਗ ਮਗਰੋਂ ਜਿੱਥੇ ਭਾਰਤ ਨੇ ਬੇਸ਼ੁਮਾਰ ਤਰੱਕੀ ਕੀਤੀ ਹੈ, ਉੱਥੇ ਚੀਨ ਵੀ ਭਾਰਤ ਨੂੰ ਹਰ ਪਾਸੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX