ਤਾਜਾ ਖ਼ਬਰਾਂ


ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 40 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਦਿੱਤਾ 169 ਦੌੜਾਂ ਦਾ ਟੀਚਾ
. . .  1 day ago
ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  1 day ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  1 day ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  1 day ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਦੀ ਮੌਤ
. . .  1 day ago
ਗੁਰਦਾਸਪੁਰ, 18 ਅਪ੍ਰੈਲ (ਆਲਮਬੀਰ ਸਿੰਘ) - ਨੇੜਲੇ ਪਿੰਡ ਕੋਠੇ ਘੁਰਾਲਾ ਬਾਈਪਾਸ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ...
ਉੜੀਸਾ : ਈ.ਵੀ.ਐਮ 'ਚ ਖ਼ਰਾਬੀ ਹੋਣ ਕਾਰਨ 4 ਬੂਥਾਂ 'ਤੇ ਦੁਬਾਰਾ ਹੋਵੇਗੀ ਵੋਟਿੰਗ- ਚੋਣ ਅਧਿਕਾਰੀ
. . .  1 day ago
ਭੁਵਨੇਸ਼ਵਰ, 18 ਅਪ੍ਰੈਲ- ਉੜੀਸਾ ਦੇ ਮੁੱਖ ਚੋਣ ਅਧਿਕਾਰੀ ਸੁਰੇਂਦਰ ਕੁਮਾਰ ਨੇ ਕਿਹਾ ਹੈ ਕਿ ਸੁਰੇਂਦਰਗੜ੍ਹ ਦੇ ਬੂਥ ਨੰਬਰ 213, ਬੁਨਾਈ ਦੇ ਬੂਥ ਨੰਬਰ 129 ਅਤੇ ਦਾਸਪੱਲਾ ਵਿਧਾਨ ਸਭਾ ਖੇਤਰ 'ਚ ਬੂਥ ਨੰਬਰ 210 ਅਤੇ 222 'ਚ ਈ.ਵੀ.ਐਮ 'ਚ ਖ਼ਰਾਬੀ ਦੇ ਚੱਲਦਿਆਂ ...
ਮਾਲੇਗਾਓਂ ਧਮਾਕਾ ਦੇ ਪੀੜਤ ਨੇ ਸਾਧਵੀ ਪ੍ਰਗਿਆ ਦੀ ਉਮੀਦਵਾਰੀ ਦੇ ਖ਼ਿਲਾਫ਼ ਕੀਤੀ ਸ਼ਿਕਾਇਤ
. . .  1 day ago
ਨਵੀਂ ਦਿੱਲੀ, 18 ਅਪ੍ਰੈਲ- ਭਾਰਤੀ ਜਨਤਾ ਪਾਰਟੀ ਵੱਲੋਂ ਮਾਲੇਗਾਓਂ ਦੀ ਦੋਸ਼ੀ ਸਾਧਵੀ ਪ੍ਰਗਿਆ ਠਾਕੁਰ ਨੂੰ ਲੋਕ ਸਭਾ ਚੋਣਾਂ ਦੀ ਟਿਕਟ ਦਿੱਤੇ ਜਾਣ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਹੁਣ ਮਾਲੇਗਾਓਂ ਧਮਾਕੇ ਦੇ ਪੀੜਤ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਉਨ੍ਹਾਂ ਦੀ ....
ਪਾਕਿਸਤਾਨ ਦੇ ਵਿੱਤ ਮੰਤਰੀ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਇਸਲਾਮਾਬਾਦ, 18 ਅਪ੍ਰੈਲ- ਵਿੱਤੀ ਸੰਕਟ ਤੋਂ ਜੂਝ ਰਹੇ ਪਾਕਿਸਤਾਨ ਦੇ ਕੇਂਦਰੀ ਵਿੱਤ ਮੰਤਰੀ ਅਸਦ ਉਮਰ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। ਇਸ 'ਤੇ ਅੰਤਿਮ ਫ਼ੈਸਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਲਿਆ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ....
ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਕੀਤੀ ਖ਼ਾਰਜ
. . .  1 day ago
ਨਵੀਂ ਦਿੱਲੀ, 18 ਅਪ੍ਰੈਲ- ਈ.ਡੀ ਅਤੇ ਸੀ.ਬੀ.ਆਈ. ਦੀ ਮੰਗ ਨੂੰ ਧਿਆਨ 'ਚ ਰੱਖਦੇ ਹੋਏ ਵਿਸ਼ੇਸ਼ ਅਦਾਲਤ ਨੇ ਅਗਸਤਾ ਵੈਸਟਲੈਂਡ ਮਾਮਲੇ ਦੇ ਕਥਿਤ ਵਿਚੌਲੀਏ ਕ੍ਰਿਸਚੀਅਨ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ....
ਅਖਿਲੇਸ਼ ਯਾਦਵ ਨੇ ਆਜ਼ਮਗੜ੍ਹ ਤੋਂ ਭਰਿਆ ਨਾਮਜ਼ਦਗੀ ਪੱਤਰ
. . .  1 day ago
ਜੰਮੂ ਕਸ਼ਮੀਰ 'ਚ 3 ਵਜੇ ਤੱਕ 38.5 ਫ਼ੀਸਦੀ ਹੋਈ ਵੋਟਿੰਗ
. . .  1 day ago
ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ਪੁੱਜੇ ਯਾਤਰੀ ਕੋਲੋਂ ਲੱਖਾਂ ਦਾ ਸੋਨਾ ਹੋਇਆ ਬਰਾਮਦ
. . .  1 day ago
ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਜੈੱਟ ਏਅਰਵੇਜ਼ ਦੀਆਂ ਸਾਰੀਆਂ ਉਡਾਣਾਂ ਬੰਦ
. . .  1 day ago
ਗੰਨੇ ਦੀ ਬਕਾਇਆ ਅਦਾਇਗੀ ਲਈ ਡੀ.ਸੀ ਦਫ਼ਤਰ ਸੰਗਰੂਰ ਪਹੁੰਚਿਆ ਕਿਸਾਨਾਂ ਦਾ ਧਰਨਾ
. . .  1 day ago
ਮੰਗਾ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਮੋਗਾ- ਜਲੰਧਰ ਹਾਈਵੇ 'ਤੇ ਧਰਨਾ
. . .  1 day ago
ਸਾਬਕਾ ਚੇਅਰਮੈਨ ਸੁਖਚਰਨ ਸਿੰਘ ਛਿੰਦਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਨਿਯੁਕਤ
. . .  1 day ago
ਛੱਤੀਸਗੜ੍ਹ 'ਚ ਦੁਪਹਿਰ 1 ਵਜੇ ਤੱਕ 47.02 ਫ਼ੀਸਦੀ ਹੋਈ ਵੋਟਿੰਗ
. . .  1 day ago
ਮਹਾਰਾਸ਼ਟਰ 'ਚ 1 ਵਜੇ ਤੱਕ 35.6 ਫ਼ੀਸਦੀ ਹੋਈ ਵੋਟਿੰਗ
. . .  1 day ago
ਹੁਣ ਵੱਟਸਐਪ 'ਤੇ ਨਹੀਂ ਹੋਵੇਗਾ ਪੰਜਾਬ ਸਰਕਾਰ ਦਾ ਕੋਈ ਵੀ ਕੰਮ
. . .  1 day ago
ਸਾਧਵੀ ਪ੍ਰਗਿਆ ਨੂੰ ਟਿਕਟ ਦਿੱਤੇ ਜਾਣ 'ਤੇ ਉਮਰ ਅਬਦੁੱਲਾ ਨੇ ਭਾਜਪਾ 'ਤੇ ਸਾਧਿਆ ਨਿਸ਼ਾਨਾ
. . .  1 day ago
ਵਾਪਰੇ ਭਿਆਨਕ ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ
. . .  1 day ago
ਪ੍ਰੈੱਸ ਕਾਨਫ਼ਰੰਸ ਦੌਰਾਨ ਭਾਜਪਾ ਦੇ ਬੁਲਾਰੇ 'ਤੇ ਇਕ ਵਿਅਕਤੀ ਨੇ ਸੁੱਟੀ ਜੁੱਤੀ
. . .  1 day ago
ਸੁਲਤਾਨਪੁਰ ਲੋਕ ਸਭਾ ਸੀਟ ਤੋਂ ਮੇਨਕਾ ਗਾਂਧੀ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  1 day ago
ਲਖਨਊ : ਨਾਮਜ਼ਦਗੀ ਭਰਨ ਤੋਂ ਬਾਅਦ ਪੂਨਮ ਸਿਨਹਾ ਨੇ ਕੀਤਾ ਰੋਡ ਸ਼ੋਅ
. . .  1 day ago
ਪੱਛਮੀ ਬੰਗਾਲ: ਰਾਏਗੰਜ 'ਚ ਸੀ.ਪੀ.ਐਮ ਉਮੀਦਵਾਰ ਮੁਹੰਮਦ ਸਲੀਮ ਦੀ ਗੱਡੀ 'ਤੇ ਹੋਇਆ ਹਮਲਾ
. . .  1 day ago
ਪੁਰਤਗਾਲ 'ਚ ਸੈਲਾਨੀਆ ਨਾਲ ਭਰੀ ਬੱਸ ਦੇ ਹਾਦਸਾ ਗ੍ਰਸਤ ਹੋਣ ਕਾਰਨ 29 ਮੌਤਾਂ, 28 ਜ਼ਖਮੀ
. . .  1 day ago
ਛੱਤੀਸਗੜ੍ਹ 'ਚ ਚੋਣਾਂ ਦੌਰਾਨ ਨਕਸਲੀਆਂ ਨੇ ਕੀਤਾ ਆਈ.ਡੀ. ਧਮਾਕਾ
. . .  1 day ago
ਬੀ.ਕੇ.ਯੂ. ਵੱਲੋਂ ਭਾਜਪਾ ਨੂੰ ਸਮਰਥਨ ਨਾ ਦੇਣ ਦਾ ਐਲਾਨ
. . .  1 day ago
ਪੱਛਮੀ ਬੰਗਾਲ : ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ
. . .  1 day ago
ਕਰੋੜਾਂ ਦੀ ਹੈਰੋਇਨ ਸਮੇਤ ਦੋ ਕਾਬੂ
. . .  1 day ago
ਆਦਰਸ਼ ਸਕੂਲ ਮਨਾਵਾਂ ਦੇ ਸਟਾਫ਼ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਮੈਨੇਜਮੈਂਟ ਖ਼ਿਲਾਫ਼ ਰੋਸ ਧਰਨਾ
. . .  1 day ago
ਤਾਮਿਲਨਾਡੂ 'ਚ 11 ਵਜੇ ਤੱਕ 30.62 ਫ਼ੀਸਦੀ ਹੋਈ ਵੋਟਿੰਗ
. . .  1 day ago
ਛੱਤੀਸਗੜ੍ਹ 'ਚ 11 ਵਜੇ ਤੱਕ 26.2 ਅਤੇ ਅਸਮ 'ਚ 26.39 ਫ਼ੀਸਦੀ ਹੋਈ ਵੋਟਿੰਗ
. . .  1 day ago
ਪੂਨਮ ਸਿਨਹਾ ਨੇ ਲੋਕ ਸਭਾ ਚੋਣਾਂ ਦੇ ਲਈ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  1 day ago
ਸਿਰ ਵੱਢ ਕੇ ਕਤਲ ਕੀਤੀ ਲੜਕੀ ਦੇ ਮਾਮਲੇ 'ਚ ਪੁਲਿਸ ਵੱਲੋਂ ਤਿੰਨ ਕਾਬੂ
. . .  1 day ago
ਲੋਕ ਸਭਾ ਚੋਣਾਂ : ਉੱਤਰ ਪ੍ਰਦੇਸ਼ 'ਚ 11 ਵਜੇ ਤੱਕ 24.31 ਫ਼ੀਸਦੀ ਹੋਈ ਵੋਟਿੰਗ
. . .  1 day ago
ਪਾਕਿਸਤਾਨ 'ਚ ਯਾਤਰੀ ਨਾਲ ਭਰੀ ਬੱਸ 'ਤੇ ਹੋਏ ਹਮਲੇ 'ਚ 14 ਮੌਤਾਂ
. . .  1 day ago
ਮਨੀਪੁਰ 'ਚ 11 ਵਜੇ ਤੱਕ 32 ਫ਼ੀਸਦੀ ਹੋਈ ਵੋਟਿੰਗ
. . .  1 day ago
ਸ੍ਰੀ ਮੁਕਤਸਰ ਸਾਹਿਬ: ਜਗਮੀਤ ਸਿੰਘ ਬਰਾੜ 19 ਨੂੰ ਅਕਾਲੀ ਦਲ 'ਚ ਹੋਣਗੇ ਸ਼ਾਮਲ
. . .  1 day ago
ਲੋਕ ਸਭਾ ਚੋਣਾਂ : ਬਿਹਾਰ 'ਚ 10 ਵਜੇ ਤੱਕ 19.5 ਫ਼ੀਸਦੀ ਹੋਈ ਵੋਟਿੰਗ
. . .  1 day ago
ਮਿਸ਼ੇਲ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  1 day ago
ਛੱਤੀਸਗੜ੍ਹ : ਪੋਲਿੰਗ ਬੂਥ 'ਤੇ ਤਾਇਨਾਤ ਚੋਣ ਅਧਿਕਾਰੀ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ
. . .  1 day ago
ਵੱਖ-ਵੱਖ ਪਿੰਡਾਂ ਦੀਆ ਪੰਚਾਇਤਾਂ ਨਾਲ ਚੋਣਾਂ ਸਬੰਧੀ ਅੱਜ ਵਿਚਾਰ ਵਟਾਂਦਰਾ ਕਰਨਗੇ ਸਰਕਾਰੀਆ
. . .  1 day ago
ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜ ਬੱਬਰ ਨੇ ਪਾਈ ਵੋਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਸਾਉਣ ਸੰਮਤ 549
ਿਵਚਾਰ ਪ੍ਰਵਾਹ: ਸਾਡਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ, ਇਹ ਸਾਡਾ ਵਰਤਮਾਨ ਹੀ ਸਾਨੂੰ ਦੱਸਦਾ ਹੈ। -ਸਵਾਮੀ ਵਿਵੇਕਾਨੰਦ

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਬਾਰਡਰ ਏਰੀਆ ਸੰਘਰਸ਼ ਕਮੇਟੀ ਅਤੇ ਸੀ. ਪੀ. ਆਈ. ਐੱਮ. ਵੱਲੋਂ ਡਾਕਟਰਾਂ ਦੀਆਂ ਮਨਮਾਨੀਆਂ ਿਖ਼ਲਾਫ਼ ਰੋਸ ਪ੍ਰਦਰਸ਼ਨ

ਫ਼ਿਰੋਜ਼ਪੁਰ, 17 ਜੁਲਾਈ (ਤਪਿੰਦਰ ਸਿੰਘ)- ਬਾਰਡਰ ਏਰੀਆ ਸੰਘਰਸ਼ ਕਮੇਟੀ ਅਤੇ ਸੀ. ਪੀ. ਆਈ. ਐੱਮ. ਨਾਲ ਸਬੰਧਿਤ ਸੈਂਕੜੇ ਕਾਰਕੁੰਨਾਂ ਵੱਲੋਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਦੇ ਕੁਝ ਡਾਕਟਰਾਂ ਅਤੇ ਹੇਠਲੇ ਡਾਕਟਰੀ ਅਮਲੇ ਦੀਆਂ ਮਨਮਾਨੀਆਂ ਿਖ਼ਲਾਫ਼ ਧਰਨਾ ਮਾਰਿਆ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ | ਧਰਨੇ 'ਚ ਪਿੰਡ ਗੱਟੀ ਮੱਤੜ, ਮੱਤੜ ਹਿਠਾੜ, ਰਾਓ ਕੇ ਹਿਠਾੜ, ਹਜ਼ਾਰਾ ਸਿੰਘ ਵਾਲਾ, ਮਿੱਡਾ, ਕੋਠੇ ਕਿਲੀ ਅਤੇ ਕਾਲੂ ਅਰਾਈਾ ਆਦਿ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ | ਧਰਨਾਕਾਰੀ ਮੰਗ ਕਰ ਰਹੇ ਸਨ ਕਿ ਹਸਪਤਾਲ 'ਚ ਫ਼ਰਜ਼ੀ ਛੱਬੀਆਂ ਬਣਾਉਣ ਵਾਲੇ ਡਾਕਟਰੀ ਅਮਲੇ ਿਖ਼ਲਾਫ਼ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ | ਜਥੇਬੰਦੀ ਦੇ ਆਗੂ ਕੁਲਦੀਪ ਸਿੰਘ ਖੁੰਗਰ ਅਤੇ ਹੰਸਾ ਸਿੰਘ ਨੇ ਦੋਸ਼ ਲਗਾਇਆ ਕਿ ਪਿਛਲੇ ਲੰਬੇ ਸਮੇਂ ਤੋਂ ਹਸਪਤਾਲ 'ਚ ਤਾਇਨਾਤ ਕੁਝ ਡਾਕਟਰੀ ਅਮਲੇ ਦੇ ਲੋਕ ਆਪਣੇ ਪੱਧਰ 'ਤੇ ਹੀ ਡਾਕਟਰਾਂ ਦਾ ਬੋਰਡ ਬਣਾ ਕੇ 'ਗਰੀਵੀਅਸ ਇੰਜਰੀ' ਐਲਾਨ ਦਿੰਦੇ ਹਨ | ਇੱਥੇ ਜ਼ਿਕਰਯੋਗ ਹੈ ਕਿ ਗੱਟੀ ਮੱਤੜ ਪਿੰਡ 'ਚ ਹਰਬੰਸ ਅਤੇ ਅਮਰੀਕ ਸਿੰਘ ਵਿਚਕਾਰ ਝਗੜਾ ਹੋਇਆ ਸੀ | ਦੋਸ਼ ਹੈ ਕਿ ਅਮਰੀਕ ਸਿੰਘ ਨੇ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਮਿਲੀਭੁਗਤ ਨਾਲ ਦੂਜੀ ਧਿਰ ਦੇ ਮਾਸਟਰ ਹਰਬੰਸ ਸਿੰਘ 'ਤੇ 326 ਬਣਵਾ ਦਿੱਤੀ ਅਤੇ ਉਕਤ ਮਾਮਲੇ ਿਖ਼ਲਾਫ਼ ਹਰਬੰਸ ਸਿੰਘ ਵੱਲੋਂ ਉੱਚ ਸਿਵਲ ਅਧਿਕਾਰੀਆਂ ਨੂੰ ਬੇਨਤੀ ਕਰਨ 'ਤੇ ਸਿਵਲ ਸਰਜਨ ਵੱਲੋਂ ਐੱਸ. ਐੱਮ. ਓ. ਨੂੰ ਡਾਕਟਰਾਂ ਦਾ ਬੋਰਡ ਬਣਾ ਕੇ ਮਸਲਾ ਹੱਲ ਕਰਨ ਲਈ ਲਿਖਿਆ | ਦੋਸ਼ ਹੈ ਕਿ ਸਬੰਧਿਤ ਐੱਸ. ਐੱਮ. ਓ. ਵੱਲੋਂ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਹਸਪਤਾਲ 'ਚ ਫ਼ਰਜ਼ੀ ਛੱਬੀਆਂ ਬਣਾਉਣ ਦਾ ਕੰਮ ਸਿਵਲ ਸਰਜਨ ਅਤੇ ਐੱਸ. ਐੱਮ. ਓ. ਦੀ ਮਿਲੀਭੁਗਤ ਨਾਲ ਹੋ ਰਿਹਾ | ਉਕਤ ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਕਤ ਮਾਮਲਾ ਜਲਦ ਨਾ ਸੁਲਝਾਇਆ ਤਾਂ 19 ਜੁਲਾਈ ਨੂੰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਧਰਨੇ 'ਚ ਕਰਨੈਲ ਸਿੰਘ ਸਰਪੰਚ, ਹਰਨਾਮ ਸਿੰਘ ਸਰਪੰਚ, ਕਸ਼ਮੀਰ ਸਿੰਘ ਪੰਚ, ਮਹਿਲ ਸਿੰਘ ਪੰਚ ਸਮੇਤ ਦਰਜਨ ਤੋਂ ਵੱਧ ਪਿੰਡ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ |

ਮੁਕੱਦਮਾ ਦਰਜ ਕਰਵਾਉਣ ਦਾ ਡਰਾਵਾ ਦੇ ਕੇ 5 ਲੱਖ ਮੁਆਵਜ਼ਾ ਲੈਣ ਵਾਲੇ ਥਾਣੇਦਾਰ ਸਣੇ 4 'ਤੇ ਮਾਮਲਾ ਦਰਜ, ਥਾਣੇਦਾਰ ਮੁਅੱਤਲ

ਜ਼ੀਰਾ/ਫ਼ਿਰੋਜ਼ਪੁਰ, 17 ਜੁਲਾਈ (ਮਨਜੀਤ ਸਿੰਘ ਢਿੱਲੋਂ/ਤਪਿੰਦਰ ਸਿੰਘ)- ਸਾਲ 2009 'ਚ ਪ੍ਰਵਾਸੀ ਮਜ਼ਦੂਰ ਨੂੰ ਮਾਰ ਦੇਣ ਅਤੇ ਉਸ ਵੱਲੋਂ ਆਪਣੇ ਮਾਲਕ ਦੇ ਘਰੋਂ ਚੋਰੀ ਕੀਤੇ ਸਮਾਨ ਜ਼ਬਤ ਕਰਨ ਸਬੰਧੀ ਮੁਕੱਦਮਾ ਦਰਜ ਕਰਵਾਉਣ ਦਾ ਡਰਾਵਾ ਦੇ ਕੇ 5 ਲੱਖ ਰੁਪਏ ਦਾ ਮੁਆਵਜ਼ਾ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੇ ਨਵੇਂ ਫ਼ੈਸਲੇ ਕਾਰਨ ਵਿਦਿਆਰਥੀ ਈ. ਟੀ. ਟੀ. 'ਚ ਦਾਖ਼ਲਾ ਲੈਣ ਤੋਂ ਹੋਏ ਵਾਂਝੇ

ਜਲਾਲਾਬਾਦ,17 ਜੁਲਾਈ (ਜਤਿੰਦਰ ਪਾਲ ਸਿੰਘ/ਸਤਿੰਦਰ ਸਿੰਘ ਸੋਢੀ)- ਪੰਜਾਬ 'ਚ ਬਿਨਾਂ ਹਿੰਦੀ ਤੋਂ ਦਸਵੀਂ ਪਾਸ ਵਿਦਿਆਰਥੀਆਂ ਲਈ ਈ. ਟੀ. ਟੀ. 'ਚ ਦਾਖਲਾ ਪੰਜਾਬ ਸਰਕਾਰ ਵੱਲੋਂ ਨਵੇਂ ਬਣੇ ਕਾਨੂੰਨਾਂ ਮੁਤਾਬਿਕ ਲੈਣ ਦਾ ਸੁਪਨਾ ਖਤਮ ਹੋ ਗਿਆ ਹੈ | ਇਸ ਨਵੇਂ ਕਾਨੂੰਨ ਮੁਤਾਬਕ ...

ਪੂਰੀ ਖ਼ਬਰ »

ਟਰੱਕ ਚਾਲਕ ਤੋਂ 5 ਹਜ਼ਾਰ ਨਕਦੀ ਖੋਹਣ ਵਾਲੇ 4 ਨਾਮਜ਼ਦ

ਜ਼ੀਰਾ, 17 ਜੁਲਾਈ (ਮਨਜੀਤ ਸਿੰਘ ਢਿੱਲੋਂ)- ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਆਪਣੇ-ਆਪ ਨੂੰ ਫਾਈਨਾਂਸਰ ਦੱਸ ਕੇ ਇਕ ਟਰੱਕ ਚਾਲਕ ਪਾਸੋਂ 5 ਹਜ਼ਾਰ ਨਕਦੀ ਖੋਹਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ 4 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ...

ਪੂਰੀ ਖ਼ਬਰ »

ਜੂਆ ਖੇਡਦੇ 7 ਜਣੇ ਨਕਦੀ ਸਣੇ ਕਾਬੂ

ਅਬੋਹਰ, 17 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)- ਪੁਲਿਸ ਵੱਲੋਂ ਇੱਥੇ ਨਵੀਂ ਆਬਾਦੀ ਵਿਚ ਛਾਪੇਮਾਰੀ ਕਰਕੇ 7 ਜਣਿਆਂ ਨੂੰ ਜੂਆ ਖੇਡਦੇ ਹੋਏ ਨਕਦੀ ਸਮੇਤ ਕਾਬੂ ਕੀਤਾ ਗਿਆ | ਐੱਚ. ਸੀ. ਭਗਵਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਨਵੀਂ ਆਬਾਦੀ ਦੀ ਗਲੀ ...

ਪੂਰੀ ਖ਼ਬਰ »

1965 ਦੀ ਲੜਾਈ 'ਚ ਸ਼ਹੀਦ ਹੋਏ ਸੈਨਿਕਾਂ ਦੀਆਂ ਵਿਧਵਾਵਾਂ ਤੇ ਸਾਬਕਾ ਸੈਨਿਕਾਂ ਨੂੰ ਸਫ਼ਰੀ ਭੱਤੇ ਦੀ ਸਹੂਲਤ

ਫ਼ਿਰੋਜ਼ਪੁਰ, 17 ਜੁਲਾਈ (ਜਸਵਿੰਦਰ ਸਿੰਘ ਸੰਧੂ)- 1965 ਦੀ ਲੜਾਈ 'ਚ ਸ਼ਹੀਦ ਹੋਏ ਸੈਨਿਕਾਂ ਦੀਆਂ ਵਿਧਵਾਵਾਂ ਅਤੇ 1965 ਦੀ ਲੜਾਈ ਵਿਚ ਹਿੱਸਾ ਲੈਣ ਵਾਲੇ ਜਿਉਂਦੇ ਸੈਨਿਕਾਂ ਨੂੰ ਸਰਕਾਰ ਵੱਲੋਂ ਸਫ਼ਰੀ ਭੱਤੇ ਦੀ ਸਹੂਲਤ ਦਿੱਤੀ ਜਾਣੀ ਹੈ, ਇਸ ਲਈ ਇਨ੍ਹਾਂ ਸਾਬਕਾ ਸੈਨਿਕਾਂ ...

ਪੂਰੀ ਖ਼ਬਰ »

ਜ਼ਿਲ੍ਹੇ ਦੇ 5 ਵਿਦਿਆਰਥੀਆਂ ਨੂੰ ਮਿਲਿਆ ਮੈਰੀਟੋਰੀਅਸ ਸਕੂਲਾਂ 'ਚ ਦਾਖ਼ਲਾ 8 20 ਜੁਲਾਈ ਤੱਕ ਹੋਵੇਗੀ ਆਨ-ਲਾਈਨ ਕੌਾਸਲਿੰਗ

ਫ਼ਿਰੋਜ਼ਪੁਰ, 17 ਜੁਲਾਈ (ਪਰਮਿੰਦਰ ਸਿੰਘ)- ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਫ਼ਿਰੋਜ਼ਪੁਰ ਦੀ ਐੱਮ. ਆਈ. ਐੱਸ. ਸ਼ਾਖਾ ਵਿਖੇ ਪੰਜਾਬ ਰਾਜ ਵਿਚ ਚੱਲ ਰਹੇ 9 ਮੈਰੀਟੋਰੀਅਸ ਸਕੂਲਾਂ 'ਚ ਦਾਖ਼ਲੇ ਲਈ ਪਹਿਲੇ ਦਿਨ ਦੀ ਆਨ-ਲਾਈਨ ਕੌਾਸਲਿੰਗ ਸਫਲਤਾਪੂਰਵਕ ਸਮਾਪਤ ...

ਪੂਰੀ ਖ਼ਬਰ »

ਪੈਨਸ਼ਨਾਂ ਨਾ ਮਿਲਣ 'ਤੇ ਬਜ਼ੁਰਗਾਂ, ਅੰਗਹੀਣਾਂ ਅਤੇ ਵਿਧਵਾਵਾਂ ਵੱਲੋਂ ਰੋਸ ਪ੍ਰਦਰਸ਼ਨ

ਅਬੋਹਰ, 17 ਜੁਲਾਈ (ਸੁਖਜੀਤ ਸਿੰਘ ਬਰਾੜ)- ਪੈਨਸ਼ਨਾਂ ਨਾ ਮਿਲਣ 'ਤੇ ਸਥਾਨਕ ਸ਼ਹਿਰ ਦੇ ਬਜ਼ੁਰਗਾਂ, ਅੰਗਹੀਣਾਂ ਤੇ ਵਿਧਵਾਵਾਂ ਵੱਲੋਂ ਸਥਾਨਕ ਜੇ. ਪੀ. ਪਾਰਕ ਵਿਖੇ ਇਕੱਤਰ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਰੇਸ਼ਮਾ ਰਾਣੀ, ਰਾਜ ਰਾਣੀ, ਨਿਰਮਲਾ ਦੇਵੀ, ...

ਪੂਰੀ ਖ਼ਬਰ »

ਰੇਲਵੇ ਫਾਟਕ 'ਤੇ ਖੜ੍ਹੀ ਪੁਲਿਸ ਵੈਨ 'ਚੋਂ ਕੈਦੀ ਫ਼ਰਾਰ-ਲੋਕਾਂ ਨੇ ਭੱਜ ਕੇ ਫੜਿਆ

ਤਲਵੰਡੀ ਭਾਈ, 17 ਜੁਲਾਈ (ਰਵਿੰਦਰ ਸਿੰਘ ਬਜਾਜ, ਕੁਲਜਿੰਦਰ ਸਿੰਘ ਗਿੱਲ)- ਅੱਜ ਦੁਪਹਿਰ 12 ਵਜੇ ਜਦੋਂ ਤਲਵੰਡੀ ਭਾਈ ਦੇ ਫਾਟਕ ਬੰਦ ਸਨ ਤਾਂ ਟ੍ਰੈਫ਼ਿਕ ਵਿਚ ਖੜ੍ਹੀ ਮੱਧ ਪ੍ਰਦੇਸ਼ ਦੀ ਪੁਲਿਸ ਦੀ ਇਕ ਟਵੇਰਾ ਵੱਡੀ ਐੱਮ. ਪੀ. 09 ਬੀ. ਡੀ. 4473 'ਚੋਂ ਇਕ ਕੈਦੀ ਸਮੇਤ ਹੱਥਕੜੀ ਭੱਜ ...

ਪੂਰੀ ਖ਼ਬਰ »

ਸਿਲੰਡਰ ਨਾਲ ਅੱਗ ਲੱਗਣ ਕਾਰਨ ਘਰ ਦਾ ਸਮਾਨ ਸੜਿਆ

ਮੰਡੀ ਅਰਨੀਵਾਲਾ, 17 ਜੁਲਾਈ (ਨਿਸ਼ਾਨ ਸਿੰਘ ਸੰਧੂ)- ਪਿੰਡ ਅਲਿਆਣਾ 'ਚ ਇਕ ਗਰੀਬ ਪਰਿਵਾਰ ਦੇ ਘਰ ਵਿਚ ਉਸ ਵੇਲੇ ਅੱਗ ਲੱਗ ਕੇ ਕਮਰੇ ਅੰਦਰ ਪਿਆ ਸਾਰਾ ਸਮਾਨ ਸੜ ਗਿਆ, ਜਦ ਪਰਿਵਾਰ ਦੀ ਇਕ ਔਰਤ ਸਿਲੰਡਰ 'ਤੇ ਚਾਹ ਬਣਾਉਣ ਲੱਗੀ ਅਤੇ ਸਿਲੰਡਰ ਤੋਂ ਅੱਗ ਭੜਕ ਪਈ | ਪ੍ਰਾਪਤ ...

ਪੂਰੀ ਖ਼ਬਰ »

ਕਲਯੁੱਗੀ ਪੁੱਤਰ ਨੇ ਮਾਂ-ਬਾਪ ਨੂੰ ਕੁੱਟਮਾਰ ਕੇ ਕੀਤਾ ਜ਼ਖ਼ਮੀ

ਫ਼ਾਜ਼ਿਲਕਾ, 17 ਜੁਲਾਈ (ਅਮਰਜੀਤ ਸ਼ਰਮਾ)- ਪਿੰਡ ਸ਼ਹਿਤੀਰ ਵਾਲਾ ਵਿਖੇ ਇਕ ਕਲਯੁੱਗੀ ਪੁੱਤਰ ਵੱਲੋਂ ਆਪਣੇ ਮਾਤਾ-ਪਿਤਾ ਨੂੰ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਜਸਪਾਲ ਸਿੰਘ ਵਾਸੀ ਸ਼ਹਿਤੀਰਵਾਲਾ ਨੇ ਦੱਸਿਆ ...

ਪੂਰੀ ਖ਼ਬਰ »

ਸ਼ਗਨ ਸਕੀਮ 21 ਹਜ਼ਾਰ ਹੋਣ ਸਬੰਧੀ ਹਾਲੇ ਤੱਕ ਦਫ਼ਤਰ 'ਚ ਨਹੀਂ ਆਏ ਹੁਕਮ

ਅਬੋਹਰ, 17 ਜੁਲਾਈ (ਸੁਖਜੀਤ ਸਿੰਘ ਬਰਾੜ)- ਪੰਜਾਬ ਸਰਕਾਰ ਨੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਮੌਕੇ ਦਿੱਤੀ ਜਾਣ ਵਾਲੀ ਸ਼ਗਨ ਸਕੀਮ 15 ਹਜ਼ਾਰ ਤੋਂ 21 ਹਜ਼ਾਰ ਰੁਪਏ ਕਰਨ ਦਾ ਤਾਂ ਭਾਵੇਂ ਐਲਾਨ ਕਰ ਦਿੱਤਾ ਹੈ ਪਰ ਤਹਿਸੀਲ ਭਲਾਈ ਅਫ਼ਸਰਾਂ ਦੇ ਦਫ਼ਤਰਾਂ ਵਿਚ ...

ਪੂਰੀ ਖ਼ਬਰ »

ਵਿਆਹੁਤਾ ਨੂੰ ਤੰਗ ਪੇ੍ਰਸ਼ਾਨ ਕਰਨ 'ਤੇ ਸਹੁਰਾ ਪਰਿਵਾਰ ਿਖ਼ਲਾਫ਼ ਮਾਮਲਾ ਦਰਜ

ਫ਼ਿਰੋਜ਼ਪੁਰ, 17 ਜੁਲਾਈ (ਤਪਿੰਦਰ ਸਿੰਘ)- ਪਿੰਡ ਮਹਾਲਮ ਦੀ ਹਰਜਿੰਦਰ ਕੌਰ ਨਾਂਅ ਦੀ ਲੜਕੀ ਨੂੰ ਸਹੁਰਾ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਨ 'ਤੇ ਪੀੜਤਾ ਦੇ ਪਤੀ ਲਖਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਸੱਸ ਨਸੀਬ ਕੌਰ ਪਤਨੀ ਬਲਦੇਵ ਸਿੰਘ ਿਖ਼ਲਾਫ਼ ...

ਪੂਰੀ ਖ਼ਬਰ »

ਬੈਂਕ ਨਾਲ ਠੱਗੀ ਮਾਰਨ ਵਾਲਿਆਂ ਿਖ਼ਲਾਫ਼ ਮਾਮਲਾ ਦਰਜ

ਫ਼ਾਜ਼ਿਲਕਾ, 17 ਜੁਲਾਈ(ਦਵਿੰਦਰ ਪਾਲ ਸਿੰਘ)- ਅਰਨੀਵਾਲਾ ਥਾਣਾ ਪੁਲਿਸ ਨੇ ਬੈਂਕ ਨੂੰ ਜਾਅਲੀ ਕਾਗ਼ਜ਼ਾਤ ਦੇ ਲੋਨ ਪਾਸ ਕਰਵਾ ਕੇ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਦੋ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਸੁਸ਼ੀਲ ਕੁਮਾਰ ਬੈਂਕ ...

ਪੂਰੀ ਖ਼ਬਰ »

ਊਸ਼ਾ ਅਗਰਵਾਲ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ

ਮੁੱਦਕੀ, 17 ਜੁਲਾਈ (ਭਾਰਤ ਭੂਸ਼ਨ ਅਗਰਵਾਲ)- ਸਥਾਨਕ ਕਸਬਾ ਮੁੱਦਕੀ ਦੇ ਟਕਸਾਲੀ ਕਾਂਗਰਸੀ ਆਗੂ ਤੇ ਬਲਾਕ ਕਾਂਗਰਸ ਕਮੇਟੀ ਮੁੱਦਕੀ ਪ੍ਰਧਾਨ ਕਮਲ ਅਗਰਵਾਲ ਦੀ ਪਤਨੀ ਸ੍ਰੀਮਤੀ ਊਸ਼ਾ ਰਾਣੀ ਅਗਰਵਾਲ ਮੁੱਦਕੀ ਨਮਿਤ ਗਰੁੜ ਪੁਰਾਣ ਦੇ ਪਾਠ ਦੇ ਭੋਗ ਸਥਾਨਕ ਕਸਬੇ ਦੇ ਕਾਸਲ ...

ਪੂਰੀ ਖ਼ਬਰ »

ਡੇਂਗੂ ਦਾ ਲਾਰਵਾ ਮਿਲਣ 'ਤੇ ਕੱਟੇ ਚਲਾਨ

ਫ਼ਿਰੋਜ਼ਪੁਰ, 17 ਜੁਲਾਈ (ਮਲਕੀਅਤ ਸਿੰਘ)- ਸਿਵਲ ਸਰਜਨ ਡਾ. ਗੁਰਮਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਅਤੇ ਡਾ. ਯੁਵਰਾਜ ਦੀ ਅਗਵਾਈ ਵਿਚ ਅੱਜ ਸਿਹਤ ਵਿਭਾਗ ਦੀ ਐਾਟੀ ਟੀਮ ਵੱਲੋਂ ਅਜ਼ਾਦ ਨਗਰ ਵਿਚ ਆਉਂਦੇ ਘਰਾਂ ਅਤੇ ਦੁਕਾਨਾਂ ਦੀ ਅਚਨਚੇਤ ਚੈ ਕਿੰਗ ਕੀਤੀ ਗਈ, ਜਿਸ ਵਿਚ ...

ਪੂਰੀ ਖ਼ਬਰ »

ਬਾਜੀਦਪੁਰ ਦੇ ਨੰਬਰਦਾਰ ਸ਼ਿੰਗਾਰਾ ਸਿੰਘ ਨਹੀਂ ਰਹੇ

ਫ਼ਿਰੋਜ਼ਪੁਰ, 17 ਜੁਲਾਈ (ਜਸਵਿੰਦਰ ਸਿੰਘ ਸੰਧੂ)- ਪਿੰਡ ਬਾਜੀਦਪੁਰ ਦੇ ਨੰਬਰਦਾਰ ਸ਼ਿੰਗਾਰਾ ਸਿੰਘ ਨਹੀਂ ਰਹੇ | ਉਹ 72 ਸਾਲਾਂ ਦੇ ਸਨ ਤੇ ਕੁਝ ਬਿਮਾਰ ਚੱਲਦੇ ਆ ਰਹੇ ਸਨ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ | ਉਹ ਆਪਣੇ ਪਿੱਛੇ 3 ਲੜਕੇ ਗੁਰਪ੍ਰੀਤ ਸਿੰਘ, ਡਾ. ਗੁਰਮੀਤ ...

ਪੂਰੀ ਖ਼ਬਰ »

ਮੇਰੇ ਪਤੀ ਿਖ਼ਲਾਫ਼ ਦਰਜ ਕੀਤੇ ਝੂਠੇ ਮੁਕੱਦਮੇ ਰੱਦ ਕਰੋ-ਗੁਰਦੀਸ਼ ਕੌਰ

ਫ਼ਿਰੋਜ਼ਪੁਰ, 17 ਜੁਲਾਈ (ਜਸਵਿੰਦਰ ਸਿੰਘ ਸੰਧੂ)- ਪਿੰਡ ਦੇ ਮੁਖੀ ਸਰਪੰਚ ਵੱਲੋਂ ਤਨਦੇਹੀ ਨਾਲ ਫ਼ਰਜ਼ ਨਿਭਾਉਣ ਸਮੇਂ ਗਲਤ ਨੂੰ ਗਲਤ ਕਹਿਣਾ ਤੇ ਸਹੀ ਕੰਮ ਕਰਨਾ ਕੋਈ ਗੁਨਾਹ ਨਹੀਂ ਹੁੰਦਾ, ਜਿਸ ਦੀ ਸਜ਼ਾ ਮੇਰੇ ਪਤੀ (ਪ੍ਰੀਤਮ ਸਿੰਘ ਬਾਠ) ਨੂੰ ਜਾਨਲੇਵਾ ਹਮਲਾ ਕਰਕੇ ...

ਪੂਰੀ ਖ਼ਬਰ »

ਬੀ. ਏ. ਭਾਗ ਤੀਜੇ 'ਚ ਦੇਵ ਸਮਾਜ ਕਾਲਜ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ

ਫ਼ਿਰੋਜ਼ਪੁਰ, 17 ਜੁਲਾਈ (ਪਰਮਿੰਦਰ ਸਿੰਘ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬੀ. ਏ. ਤੀਸਰੇ ਸਾਲ ਦੇ 6ਵੇਂ ਸਮੈਸਟਰ ਦੀ ਪ੍ਰੀਖਿਆ 'ਚੋਂ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਦੀ ਵਿਦਿਆਰਥਣ ਸੁਖਬੀਰ ਕੌਰ ਨੇ 72.33 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਫ਼ਿਰੋਜ਼ਪੁਰ 'ਚ ...

ਪੂਰੀ ਖ਼ਬਰ »

ਐੱਨ. ਐੱਸ. ਐੱਸ. ਵਲੰਟੀਅਰਾਂ ਨੇ ਸਕੂਲ ਵਿਖੇ ਬੂਟੇ ਲਗਾਏ

ਫ਼ਿਰੋਜ਼ਪੁਰ, 17 ਜੁਲਾਈ (ਪਰਮਿੰਦਰ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਆਂ ਪਹਿਲਵਾਨ ਵਿਖੇ ਪਿ੍ੰਸੀਪਲ ਸੁਨੀਤਾ ਰਾਣੀ ਤੇ ਪ੍ਰੋਗਰਾਮ ਅਫ਼ਸਰ ਸੰਜੀਵ ਟੰਡਨ ਦੀ ਅਗਵਾਈ 'ਚ ਐੱਨ. ਐੱਸ. ਐੱਸ. ਵਲੰਟੀਅਰਾਂ ਵੱਲੋਂ ਬੂਟੇ ਲਗਾਏ ਗਏ | ਪੋ੍ਰਗਰਾਮ ਅਫ਼ਸਰ ਸੰਜੀਵ ...

ਪੂਰੀ ਖ਼ਬਰ »

ਹੈਰੋਇਨ ਸਣੇ ਵਿਅਕਤੀ ਕਾਬੂ

ਫ਼ਿਰੋਜ਼ਪੁਰ, 17 ਜੁਲਾਈ (ਤਪਿੰਦਰ ਸਿੰਘ)- ਸਦਰ ਪੁਲਿਸ ਫ਼ਿਰੋਜ਼ਪੁਰ ਵੱਲੋਂ ਥਾਣਾ ਆਰਿਫ਼ ਕੇ ਅਧੀਨ ਪੈਂਦੇ ਪਿੰਡ ਬਨਾਂ ਵਾਲੀ ਵਾਸੀ ਨੋਨਿਹਾਲ ਸਿੰਘ ਉਰਫ਼ ਨਿੱਕਾ ਪੁੱਤਰ ਬਿੱਕਰ ਸਿੰਘ ਪਾਸੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ | ਸਦਰ ਥਾਣਾ ...

ਪੂਰੀ ਖ਼ਬਰ »

ਨੰਬਰਦਾਰ ਸ਼ਿੰਗਾਰਾ ਸਿੰਘ ਮੀਹਾਂ ਸਿੰਘ ਵਾਲਾ ਦੀ ਮੌਤ 'ਤੇ ਦੁੱਖ ਪ੍ਰਗਟ

ਜ਼ੀਰਾ, 17 ਜੁਲਾਈ (ਮਨਜੀਤ ਸਿੰਘ ਢਿੱਲੋਂ)- ਹਲਕਾ ਜ਼ੀਰਾ ਦੇ ਕਾਂਗਰਸੀ ਆਗੂ ਨੰਬਰਦਾਰ ਸ਼ਿੰਗਾਰਾ ਮੀਹਾਂ ਸਿੰਘ ਵਾਲਾ ਦੀ ਅਚਾਨਕ ਮੌਤ ਹੋ ਗਈ | ਉਨ੍ਹਾਂ ਦੇ ਅਕਾਲ ਚਲਾਣੇ 'ਤੇ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਚੇਅਰਮੈਨ ਕਿਸਾਨ ...

ਪੂਰੀ ਖ਼ਬਰ »

ਸੰਤ ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲੇ ਨੇ ਸੇਵਾ ਕਰ ਰਹੇ ਨੌਜਵਾਨਾਂ ਨੂੰ ਲੰਗਰ ਵਰਤਾਏ

ਮੱੁਦਕੀ, 17 ਜੁਲਾਈ (ਭਾਰਤ ਭੂਸ਼ਨ ਅਗਰਵਾਲ)- ਕਸਬਾ ਮੱੁਦਕੀ ਤੋਂ ਪਿੰਡ ਮਿਰਜ਼ੇ ਕੇ ਦੇ ਗੇਟ ਤੱਕ ਬੂਟੇ ਲਗਾਉਣ ਦਾ ਉਪਰਾਲਾ ਕਰਦੇ ਹੋਏ ਸਖ਼ਤ ਮਿਹਨਤ ਕਰ ਰਹੀ ਨੌਜਵਾਨ ਸਭਾ ਪੱਤੀ ਛੋਕਰ ਮੱੁਦਕੀ ਦੇ ਨੌਜਵਾਨਾਂ ਨੂੰ ਗੁਰਦੁਆਰਾ ਸ਼ਹੀਦ ਗੰਜ ਪ੍ਰਬੰਧਕ ਕਮੇਟੀ ਅਤੇ ...

ਪੂਰੀ ਖ਼ਬਰ »

ਬਿਜਲੀ ਦਫ਼ਤਰ ਮਖੂ 'ਚ ਹੋਈ ਟੀ. ਐੱਸ. ਯੂ. ਦੀ ਚੋਣ ਵਿਵਾਦਾਂ 'ਚ ਘਿਰੀ

ਮਖੂ, 17 ਜੁਲਾਈ (ਵਰਿੰਦਰ ਮਨਚੰਦਾ )- ਬਿਜਲੀ ਦਫ਼ਤਰ ਸਬ-ਡਵੀਜ਼ਨ ਮਖੂ ਦੀ ਅੱਜ ਟੀ. ਐੱਸ. ਯੂ. ਦੀ ਕੀਤੀ ਗਈ ਚੋਣ ਉਸ ਵੇਲੇ ਵਿਵਾਦਾਂ ਵਿਚ ਘਿਰ ਗਈ, ਜਦੋਂ ਸਾਬਕਾ ਸਕੱਤਰ ਦਲੇਰ ਸਿੰਘ ਨੇ ਇਸ ਕੀਤੀ ਗਈ ਨਵੀਂ ਚੋਣ 'ਤੇ ਇਕ ਲਿਖ਼ਤੀ ਪ੍ਰੈੱਸ ਨੋਟ ਜਾਰੀ ਕਰਕੇ ਆਪਣੀ ਅਸਹਿਮਤੀ ...

ਪੂਰੀ ਖ਼ਬਰ »

ਆਪਣੀ ਫੋਕੀ ਟੌਹਰ ਲਈ ਕਾਂਗਰਸੀ ਕਰ ਰਹੇ ਨੇ ਪੱਤਰਕਾਰਾਂ ਨਾਲ ਬਦਸਲੂਕੀਆਂ

ਤਲਵੰਡੀ ਭਾਈ, 17 ਜੁਲਾਈ (ਰਵਿੰਦਰ ਸਿੰਘ ਬਜਾਜ)- ਪੰਜਾਬ 'ਚ ਕੈਪਟਨ ਸਰਕਾਰ ਦੇ ਰਾਜ 'ਚ ਪੱਤਰਕਾਰਾਂ ਨਾਲ ਹੋ ਰਹੀਆਂ ਸ਼ਰ੍ਹੇਆਮ ਬਦਸਲੂਕੀਆਂ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੀਆਂ | ਇਕ ਪਾਸੇ ਤਾਂ ਕੈਪਟਨ ਸਰਕਾਰ ਪੱਤਰਕਾਰਾਂ ਦੀ ਸੁਰੱਖਿਆ ਲਈ ਵੱਡੇ-ਵੱਡੇ ਵਾਅਦੇ ਕਰ ਰਹੀ ...

ਪੂਰੀ ਖ਼ਬਰ »

ਮਾਤਾ ਗੁਜਰੀ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਬੀ. ਐੱਸ. ਸੀ. ਫਿਜ਼ਿਕਸ 'ਚ ਗੋਲਡ ਮੈਡਲ ਲਿਆ

ਫ਼ਿਰੋਜ਼ਪੁਰ, 17 ਜੁਲਾਈ (ਪਰਮਿੰਦਰ ਸਿੰਘ)- ਮਾਤਾ ਗੁਜਰੀ ਪਬਲਿਕ ਸਕੂਲ ਭੜਾਣਾ ਦੀ ਵਿਦਿਆਰਥਣ ਜਸ਼ਨਦੀਪ ਕੌਰ ਪੱੁਤਰੀ ਗਗਨਦੀਪ ਸਿੰਘ ਕੋਹਾਲਾ ਨੇ ਇਸ ਸਕੂਲ ਵਿਚ ਸੈਸ਼ਨ 2011-12 ਦੌਰਾਨ 10ਵੀਂ ਵਿਚੋਂ 90.69 ਅੰਕ ਲੈ ਕੇ ਸਕੂਲ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਸੀ, ਹੁਣ ...

ਪੂਰੀ ਖ਼ਬਰ »

ਸਬ-ਡਵੀਜ਼ਨ ਗੁਰੂਹਰਸਹਾਏ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਚੋਣ

ਗੁਰੂਹਰਸਹਾਏ, 17 ਜੁਲਾਈ (ਹਰਚਰਨ ਸਿੰਘ ਸੰਧੂ)- ਸਬ ਅਰਬਨ ਸਬ-ਡਵੀਜ਼ਨ ਗੁਰੂਹਰਸਹਾਏ ਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਇਕ ਅਹਿਮ ਮੀਟਿੰਗ ਹੋਈ, ਜਿਸ 'ਚ ਸਮੂਹ ਕਰਮਚਾਰੀਆਂ ਨੇ ਹਿੱਸਾ ਲਿਆ | ਮੀਟਿੰਗ ਦੌਰਾਨ ਸਮੂਹ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸਬੰਧੀ ਵਿਚਾਰ ...

ਪੂਰੀ ਖ਼ਬਰ »

ਪਾਸਟਰ ਦੇ ਕਤਲ ਨੂੰ ਲੈ ਕੇ ਮਸੀਹ ਭਾਈਚਾਰੇ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਾਪਿਆ ਮੰਗ-ਪੱਤਰ

ਫ਼ਿਰੋਜ਼ਪੁਰ, 17 ਜੁਲਾਈ (ਜਸਵਿੰਦਰ ਸਿੰਘ ਸੰਧੂ)- ਮਸੀਹ ਭਾਈਚਾਰੇ ਵੱਲੋਂ ਚਲੰਤ ਮਾਮਲਿਆਂ ਅਤੇ ਭਾਈਚਾਰੇ ਦੇ ਮਸਲਿਆਂ ਵਿਚਾਰਨ ਸਬੰਧੀ ਚਰਚ ਯਿਸੂ ਭਵਨ ਨਿਊ ਜਨਤਾ ਪ੍ਰੀਤ ਨਗਰ ਫ਼ਿਰੋਜ਼ਪੁਰ ਸ਼ਹਿਰ ਵਿਖੇ ਪਾਸਟਰ ਬੋਹੜ ਮਸੀਹ ਦੀ ਅਗਵਾਈ ਹੇਠ ਮੀਟਿੰਗ ਹੋਈ, ਜਿਸ 'ਚ ...

ਪੂਰੀ ਖ਼ਬਰ »

ਨਵ-ਨਿਯੁਕਤ ਡੀ. ਡੀ. ਪੀ. ਓ. ਦਾ ਕੰਪਿਊਟਰ ਅਧਿਆਪਕਾਂ ਵੱਲੋਂ ਸਵਾਗਤ

ਫ਼ਿਰੋਜ਼ਪੁਰ, 17 ਜੁਲਾਈ (ਪਰਮਿੰਦਰ ਸਿੰਘ)- ਕੰਪਿਊਟਰ ਅਧਿਆਪਕਾਂ ਦੀਆਂ ਪਿਛਲੇ 3 ਮਹੀਨਿਆਂ ਤੋਂ ਰੁਕੀਆਂ ਹੋਈਆਂ ਤਨਖਾਹਾਂ ਨੂੰ ਜਾਰੀ ਕਰਵਾਉਣ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈ.ਸਿ) ਵਜੋਂ ਨਵ-ਨਿਯੁਕਤ ਹੋਏ ਮਲਕੀਤ ਸਿੰਘ ਦਾ ਸਵਾਗਤ ਕਰਨ ਦੇ ਮਨੋਰਥ ਨਾਲ ਅੱਜ ...

ਪੂਰੀ ਖ਼ਬਰ »

ਬੀਬੀ ਭੁਪਿੰਦਰ ਕੌਰ ਭਾਈ ਘਨੱਈਆ ਜੀ ਐਵਾਰਡ ਨਾਲ ਸਨਮਾਨਿਤ

ਫ਼ਿਰੋਜ਼ਪੁਰ, 17 ਜੁਲਾਈ (ਤਪਿੰਦਰ ਸਿੰਘ)- ਸਾਹਿਤ ਸੰਗੀਤ ਕਲਾ ਮੰਚ ਵੱਲੋਂ ਪੰਜਾਬ ਦੀ ਪ੍ਰਸਿੱਧ ਸ਼ਾਇਰਾ ਕੁਲਵਿੰਦਰ ਕੌਰ ਕਿਰਨ ਦੀ ਲਿਖੀ ਗ਼ਜ਼ਲਾਂ ਦੀ ਕਿਤਾਬ ਖ਼ੁਸ਼ਬੂ ਦਾ ਕਾਫ਼ਲਾ ਦੀ ਘੁੰਡ ਚੁਕਾਈ ਮੌਕੇ ਫ਼ਿਰੋਜ਼ਪੁਰ ਦੀ ਉੱਘੀ ਸਮਾਜ ਸੇਵਕਾ ਬੀਬੀ ਭੁਪਿੰਦਰ ...

ਪੂਰੀ ਖ਼ਬਰ »

ਪਾਸਟਰ ਦੀ ਹੱਤਿਆ ਨੇ ਮਸੀਹ ਭਾਈਚਾਰੇ ਦੇ ਹਿਰਦੇ ਵਲੂੰਧਰੇ-ਪਾਸਟਰ ਸੁਰਿੰਦਰ

ਮਖੂ, 18 ਜੁਲਾਈ (ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ)- ਲੁਧਿਆਣਾ ਵਿਖੇ ਪਾਸਟਰ ਸੁਲਤਾਨ ਮਸੀਹ ਦੀ ਕੁੱਝ ਅਣਪਛਾਤਿਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਨੇ ਮਸੀਹ ਭਾਈਚਾਰੇ ਦੇ ਹਿਰਦੇ ਵਲੰੂਧਰ ਕੇ ਰੱਖ ਦਿੱਤੇ ਹਨ ਤੇ ਘੱਟ ਗਿਣਤੀ ਮਸੀਹ ਭਾਈਚਾਰੇ 'ਚ ਬੜਾ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ 'ਚ ਟਾਈਪਿੰਗ ਮੁਕਾਬਲਾ ਕਰਵਾਇਆ

ਫ਼ਿਰੋਜ਼ਪੁਰ, 17 ਜੁਲਾਈ (ਪ. ਪ.)- ਪੰਜਾਬ ਰਾਜ ਤਕਨੀਕ ਕਿੱਤਾ ਅਗਵਾਈ ਬਿਊਰੋ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਦੀ ਸਰਪ੍ਰਸਤੀ ਅਤੇ ਜ਼ਿਲ੍ਹਾ ਗਾਈਡੈਂਸ ਕੌਾਸਲਰ ਸੰਦੀਪ ਕੰਬੋਜ ਦੀ ਅਗਵਾਈ ਹੇਠ ਸਰਕਾਰੀ ਕੰਨਿਆ ...

ਪੂਰੀ ਖ਼ਬਰ »

ਵਿਸ਼ਵ ਯੂਥ ਸਕਿੱਲ ਦਿਵਸ ਮਨਾਇਆ

ਫ਼ਿਰੋਜ਼ਪੁਰ, 17 ਜੁਲਾਈ (ਪ.ਪ.)- ਸਰਕਾਰੀ ਸੈਕੰਡਰੀ ਸਕੂਲ ਬਜੀਦਪੁਰ ਵਿਖੇ ਵਿਸ਼ਵ ਯੂਥ ਸਕਿਲ ਦਿਵਸ ਮਨਾਇਆ ਗਿਆ, ਜਿਸ 'ਚ ਹੈਲਥ ਕੇਅਰ ਇੰਸਟਕਟਰ ਸ੍ਰੀਮਤੀ ਸੋਨੀਆ ਨੇ ਵਿਸ਼ੇਸ਼ ਰੂਪ 'ਚ ਸ਼ਿਰਕਤ ਕਰਦਿਆਂ ਰਮਸਾ ਪੋ੍ਰਗਰਾਮ ਤਹਿਤ ਭਵਿੱਖ ਵਿਚ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਦੂਸਰੀ ਵੁਸ਼ੂ ਚੈਂਪੀਅਨਸ਼ਿਪ ਕਰਵਾਈ

ਫ਼ਿਰੋਜ਼ਪੁਰ, 17 ਜੁਲਾਈ (ਜਸਵਿੰਦਰ ਸਿੰਘ ਸੰਧੂ)- ਵੁਸ਼ੂ ਸਪੋਰਟਸ ਵੈੱਲਫੇਅਰ ਐਸੋਸੀਏਸ਼ਨ ਫ਼ਿਰੋਜ਼ਪੁਰ ਵੱਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਵਿਖੇ ਦੂਸਰੀ ਵੁਸ਼ੂ ਚੈਂਪੀਅਨਸ਼ਿਪ ਕਰਵਾਈ ਗਈ, ਜਿਸ 'ਚ ਫ਼ਿਰੋਜ਼ਪੁਰ ਜ਼ਿਲੇ੍ਹ ਦੇ ਵੱਖ-ਵੱਖ ਸਕੂਲਾਂ ...

ਪੂਰੀ ਖ਼ਬਰ »

ਮੋਟਰਸਾਈਕਲਾਂ ਦੀ ਟੱਕਰ 'ਚ ਇਕ ਗੰਭੀਰ ਜ਼ਖ਼ਮੀ

ਫ਼ਿਰੋਜ਼ਪੁਰ, 17 ਜੁਲਾਈ (ਤਪਿੰਦਰ ਸਿੰਘ)- ਸਰਹੱਦੀ ਪਿੰਡ ਗੁਲਾਮ ਹੁਸੈਨ ਨੇੜੇ ਹੋਈ ਦੋ ਮੋਟਰਸਾਈਕਲਾਂ 'ਚ ਟੱਕਰ ਦੌਰਾਨ ਬਲਵਿੰਦਰ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਨਿਹਾਲਾ ਕਿਲਚਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਪੁਲਿਸ ਮੁਤਾਬਿਕ ਦੋਸ਼ੀ ਅਕਾਸ਼ ਪੁੱਤਰ ਮੰਗਲ ...

ਪੂਰੀ ਖ਼ਬਰ »

ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਮਸ਼ਾਲ ਮਾਰਚ 30 ਨੂੰ - ਡਾ. ਕੰਬੋਜ

ਫ਼ਿਰੋਜ਼ਪੁਰ, 17 ਜੁਲਾਈ (ਜਸਵਿੰਦਰ ਸਿੰਘ ਸੰਧੂ)- ਸ਼ਹੀਦ ਊਧਮ ਸਿੰਘ ਮੈਮੋਰੀਅਲ ਸੁਸਾਇਟੀ ਚੰਡੀਗੜ੍ਹ ਵੱਲੋਂ ਕੈਂਸਰ ਪੀੜਤ ਬੱਚਿਆਂ ਨੂੰ ਸਮਰਪਿਤ ਸ਼ਹੀਦੀ ਸਮਾਗਮ ਤੇ ਮਿਸ਼ਾਲ ਮਾਰਚ 30 ਜੁਲਾਈ ਐਤਵਾਰ ਨੂੰ ਦੁਪਹਿਰ 2 ਵਜੇ ਸ਼ਹੀਦ ਊਧਮ ਸਿੰਘ ਭਵਨ ਸੈਕਟਰ 44 ...

ਪੂਰੀ ਖ਼ਬਰ »

ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

ਅਬੋਹਰ, 17 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)- ਪਿੰਡ ਸੱਪਾਂਵਾਲੀ ਵਿਖੇ ਇਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ | ਜਾਣਕਾਰੀ ਅਨੁਸਾਰ ਤੇਜੱਸਵੀ (16 ਸਾਲ) ਪੁੱਤਰ ਭੁਪਿੰਦਰ ਵਾਸੀ ਸੱਪਾਂਵਾਲੀ ਹਰੀਪੁਰਾ ਦੇ ਡੀ. ਏ. ਵੀ. ਸਕੂਲ ਦਾ 12ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ...

ਪੂਰੀ ਖ਼ਬਰ »

ਵਲੰਟੀਅਰ ਸਾਬਕਾ ਫ਼ੌਜੀਆਂ ਨੂੰ ਪਿੰਡਾਂ 'ਚ 'ਖ਼ੁਸ਼ਹਾਲੀ ਦੇ ਰਾਖੇ' ਦੇ ਤੌਰ 'ਤੇ ਕੀਤਾ ਜਾਵੇਗਾ ਨਾਮਜ਼ਦ

ਫ਼ਿਰੋਜ਼ਪੁਰ 17 ਜੁਲਾਈ (ਜਸਵਿੰਦਰ ਸਿੰਘ ਸੰਧੂ)- ਪੰਜਾਬ ਸਰਕਾਰ ਵੱਲੋਂ ਗਾਰਡੀਅਨਸ ਆਫ਼ ਗਵਰਨੈਂਸ ਸਕੀਮ ਅਧੀਨ ਵਲੰਟੀਅਰ ਸਾਬਕਾ ਫ਼ੌਜੀਆਂ ਨੂੰ ਪਿੰਡ ਅਤੇ ਪੰਚਾਇਤ ਲੈਵਲ 'ਤੇ ਖ਼ੁਸ਼ਹਾਲੀ ਦੇ ਰਾਖੇ ਦੇ ਤੌਰ 'ਤੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਨੂੰ ਲਾਗੂ ਕਰਨ ਲਈ ...

ਪੂਰੀ ਖ਼ਬਰ »

ਕਸ਼ਯਪ ਰਾਜਪੂਤ ਮਹਿਰਾ ਸਭਾ ਦੀ ਮੀਟਿੰਗ

ਜ਼ੀਰਾ, 17 ਜੁਲਾਈ (ਨਿ. ਪ. ਪ.)- ਕਸ਼ਯਪ ਰਾਜਪੂਤ ਮਹਿਰਾ ਸਭਾ ਦੀ ਅਹਿਮ ਮੀਟਿੰਗ ਪ੍ਰਧਾਨ ਮਾਸਟਰ ਮੁਕੰਦ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਵੱਖ-ਵੱਖ ਮੁੱਦਿਆਂ ਸਬੰਧੀ ਸਭਾ ਵੱਲੋਂ ਵਿਚਾਰਾਂ ਕੀਤੀਆਂ ਗਈਆਂ ਅਤੇ ਪੰਜਾਬ ਮੈਂਬਰਸ਼ਿਪ ਲਈ ਫਾਰਮ ਭਰੇ ਗਏ | ਇਸ ਦੌਰਾਨ ...

ਪੂਰੀ ਖ਼ਬਰ »

ਇਨਸਾਫ਼ ਦੀ ਆਵਾਜ਼ ਸੰਘਰਸ਼ ਕਮੇਟੀ ਵੱਲੋਂ ਸਰਕਲ ਕਮੇਟੀ ਦਾ ਗਠਨ

ਫ਼ਿਰੋਜ਼ਪੁਰ, 17 ਜੁਲਾਈ (ਜਸਵਿੰਦਰ ਸਿੰਘ ਸੰਧੂ)- ਇਨਸਾਫ਼ ਦੀ ਆਵਾਜ਼ ਸੰਘਰਸ਼ ਦੀ ਮੀਟਿੰਗ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਹੋਈ, ਜਿਸ 'ਚ ਜ਼ਿਲ੍ਹਾ ਕਮੇਟੀ ਮੈਂਬਰਾਂ ਵੱਲੋਂ ਹਾਜ਼ਰ ਹੋ ਕੇ ਫ਼ਿਰੋਜ਼ਪੁਰ ਸਰਕਲ ਕਮੇਟੀ ਦਾ ਗਠਨ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਨਾਜਾਇਜ਼ ਕੀਤੀਆਂ ਬਦਲੀਆਂ ਦੇ ਵਿਰੋਧ 'ਚ ਸਿੱਖਿਆ ਪੋ੍ਰਵਾਈਡਰ ਅਧਿਆਪਕਾਂ ਨੇ ਮਾਰਿਆ ਧਰਨਾ

ਫ਼ਿਰੋਜ਼ਪੁਰ, 17 ਜੁਲਾਈ (ਪਰਮਿੰਦਰ ਸਿੰਘ)- ਸਿੱਖਿਆ ਪੋ੍ਰਵਾਈਡਰ ਅਧਿਆਪਕਾਂ ਦੀਆਂ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੀਆਂ ਗਈਆਂ ਬਦਲੀਆਂ ਦੇ ਵਿਰੋਧ 'ਚ ਅੱਜ ਸਿੱਖਿਆ ਪੋ੍ਰਵਾਈਡਰ ਅਧਿਆਪਕਾਂ ਨੇ ਵੱਡੀ ਗਿਣਤੀ 'ਚ ਇਕੱਠਾ ਹੋ ਕੇ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ...

ਪੂਰੀ ਖ਼ਬਰ »

ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਾਲਾ ਕਮਿਊਨਿਟੀ ਹੈਲਥ ਸੈਂਟਰ ਫ਼ਿਰੋਜ਼ਸ਼ਾਹ ਖ਼ੁਦ ਬਿਮਾਰ

• ਸਰਬਜੀਤ ਸਿੰਘ ਧਾਲੀਵਾਲ ਫ਼ਿਰੋਜ਼ਸ਼ਾਹ, 17 ਜੁਲਾਈ- ਦੇਸ਼ ਦੀ ਵੰਡ ਸਮੇਂ ਬਣਿਆ ਕਮਿਊਨਿਟੀ ਹੈਲਥ ਸੈਂਟਰ ਫ਼ਿਰੋਜ਼ਸ਼ਾਹ ਜੋ ਇਲਾਕੇ ਦੀਆਂ 100 ਤੋਂ ਉੱਪਰ ਪਿੰਡਾਂ ਨੂੰ ਸਿਹਤ ਸਹੂਲਤਾਂ ਦਿੰਦਾ ਹੈ, ਦੀ ਸਮੇਂ ਦੀਆਂ ਸਰਕਾਰਾਂ ਵੱਲੋਂ ਇਮਾਰਤ ਪੱਖੋਂ ਤਾਂ ਤਰੱਕੀ ...

ਪੂਰੀ ਖ਼ਬਰ »

ਕਿਸਾਨਾਂ ਨੇ ਦੁਪਹਿਰ ਤੱਕ ਰੱਖਿਆ ਚੱਕਾ ਜਾਮ-ਆਵਾਜਾਈ ਰਹੀ ਪੂਰੀ ਤਰ੍ਹਾਂ ਠੱਪ

ਸ੍ਰੀਗੰਗਾਨਗਰ, 17 ਜੁਲਾਈ (ਦਵਿੰਦਰਜੀਤ ਸਿੰਘ)- ਸਿੰਚਾਈ ਪਾਣੀ ਪੂਰਾ ਦੇਣ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਸਮੇਤ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸਵੇਰੇ 8 ਤੋਂ ਦੁਪਹਿਰ 12 ਵਜੇ ਤੱਕ ਚੱਕਾ ਜਾਮ ਕਰਕੇ ਕਿਸਾਨ ਕਰਫ਼ਿਊ ਲਗਾਇਆ | ਇਸ ਦੌਰਾਨ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 3 ਹੋਈ

ਜਲਾਲਾਬਾਦ, 17 ਜੁਲਾਈ (ਜਤਿੰਦਰ ਪਾਲ ਸਿੰਘ)- ਸਨਿੱਚਰਵਾਰ ਸਵੇਰੇ ਆਈ. ਟੀ. ਆਈ. ਜਲਾਲਾਬਾਦ ਕੋਲ ਵਾਪਰੇ ਹਾਦਸੇ 'ਚ ਇਕ ਹੋਰ ਮੌਤ ਹੋ ਗਈ ਹੈ | ਡਰਾਈਵਰ ਦੇ ਸੌਣ ਕਰਕੇ ਸਫ਼ੈਦੇ 'ਚ ਵੱਜਣ ਕਰਕੇ ਟਰੈਕਸ ਗੱਡੀ ਵਿਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕੁਝ ਨੂੰ ਜਿਆਦਾ ...

ਪੂਰੀ ਖ਼ਬਰ »

ਗਾਂਜੇ ਸਣੇ ਵਿਅਕਤੀ ਗਿ੍ਫ਼ਤਾਰ

ਸ੍ਰੀਗੰਗਾਨਗਰ, 17 ਜੁਲਾਈ (ਦਵਿੰਦਰਜੀਤ ਸਿੰਘ)- ਜ਼ਿਲ੍ਹੇ ਦੀ ਸਾਦੁਲ ਸ਼ਹਿਰ ਪੁਲਿਸ ਨੇ ਇਕ ਵਿਅਕਤੀ ਨੂੰ ਇਕ ਕਿੱਲੋ 200 ਗ੍ਰਾਮ ਗਾਂਜੇ ਸਮੇਤ ਗਿ੍ਫ਼ਤਾਰ ਕੀਤਾ ਹੈ | ਸਾਦੁਲ ਸ਼ਹਿਰ ਥਾਣਾ ਇੰਚਾਰਜ ਭੁਪਿੰਦਰ ਸੋਨੀ ਨੇ ਦੱਸਿਆ ਕਿ ਐੱਸ. ਆਈ. ਸੁਰੇਸ਼ ਕਸਵਾ ਨੇ ਰਾਤ ਗਸ਼ਤ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਪਤੀ-ਪਤਨੀ ਜ਼ਖ਼ਮੀ

ਸ੍ਰੀਗੰਗਾਨਗਰ, 17 ਜੁਲਾਈ (ਦਵਿੰਦਰਜੀਤ ਸਿੰਘ)- ਮੋਟਰਸਾਈਕਲ 'ਤੇ ਜਾ ਪਤੀ-ਪਤਨੀ ਇਕ ਸਾਨ੍ਹ ਦੇ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਏ, ਜਿਸ ਦੌਰਾਨ ਪਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਪਤਨੀ ਦਾ ਪੈਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ | ਦੋਵਾਂ ਨੂੰ ਇਲਾਜ ਲਈ ਹਸਪਤਾਲ ...

ਪੂਰੀ ਖ਼ਬਰ »

ਵੈਟਰਨ ਖਿਡਾਰੀਆਂ ਨੇ ਖੇਡਾਂ ਦੇ ਵਿਕਾਸ ਲਈ ਪੂਰੇ ਯਤਨ ਕਰਨ ਦੀ ਸਰਕਾਰ ਤੋਂ ਕੀਤੀ ਮੰਗ

ਅਬੋਹਰ, 17 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)- ਸਰਕਾਰਾਂ ਹਰ ਪਾਸੇ ਪੂਰਾ ਜ਼ੋਰ ਲਾਉਂਦੀਆਂ ਹਨ, ਭਾਵੇਂ ਉਹ ਵਿਕਾਸ ਦੀ ਗੱਲ ਹੋਵੇ ਜਾਂ ਕੋਈ ਹੋਰ ਪਰ ਖੇਡਾਂ ਬਾਰੇ ਓਨੇ ਯਤਨ ਨਹੀਂ ਕੀਤੇ ਜਾਂਦੇ, ਜਿੰਨੇ ਹੋਣੇ ਚਾਹੀਦੇ ਹਨ | ਇਹ ਪ੍ਰਗਟਾਵਾ ਰਾਸ਼ਟਰੀ ਪੱਧਰ 'ਤੇ ਕਈ ਵਾਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX