ਤਾਜਾ ਖ਼ਬਰਾਂ


ਦੱਖਣੀ ਅਫ਼ਰੀਕਾ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਦਿੱਤਾ ਸੱਦਾ
. . .  5 minutes ago
ਵਿਦੇਸ਼ ਮੰਤਰਾਲੇ ਵੱਲੋਂ ਨੀਰਵ ਮੋਦੀ ਤੇ ਮੇਹੁਲ ਚੋਕਸੀ ਦਾ ਪਾਸਪੋਰਟ ਰੱਦ
. . .  10 minutes ago
ਮੁਕਾਬਲੇ 'ਚ ਮਾਰਿਆ ਗਿਆ ਗਾਰੋ ਲਿਬਰੇਸ਼ਨ ਆਰਮੀ ਦਾ ਚੀਫ਼ ਕਮਾਂਡਰ
. . .  37 minutes ago
ਨਵੀਂ ਦਿੱਲੀ, 24 ਫਰਵਰੀ - ਮੇਘਾਲਿਆ ਦੇ ਗਾਰੋ ਹਿੱਲ ਇਲਾਕੇ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਗਾਰੋ ਨੈਸ਼ਨਲ ਲਿਬਰੇਸ਼ਨ ਆਰਮੀ ਦਾ ਚੀਫ਼...
ਕਪੂਰਥਲਾ ਦੇ ਵਾਰਡ ਨੰ. 2 ਤੋਂ ਕਾਂਗਰਸੀ ਉਮੀਦਵਾਰ ਜੇਤੂ
. . .  about 1 hour ago
ਕਪੂਰਥਲਾ, 24 ਫਰਵਰੀ (ਅਮਰਜੀਤ ਕੋਮਲ) - ਇੱਥੋਂ ਦੇ ਵਾਰਡ ਨੰ. 2 ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਅਗਰਵਾਲ ਜੇਤੂ ਰਹੇ। ਮਨੀਸ਼ ਨੇ ਅਕਾਲੀ ਭਾਜਪਾ ਉਮੀਦਵਾਰ ਕਵਿਤਾ ਬਜਾਜ ਨੂੰ 125...
ਖਰੜ : ਵਾਰਡ ਨੰਬਰ ਨੰ.14 ਤੋਂ ਆਜ਼ਾਦ ਉਮੀਦਵਾਰ ਜੇਤੂ
. . .  about 2 hours ago
ਖਰੜ, 24 ਫਰਵਰੀ (ਗੁਰਮੁੱਖ ਸਿੰਘ ਮਾਨ) -ਨਗਰ ਕੌਂਸਲ ਖਰੜ ਦੇ ਵਾਰਡ ਨੰਬਰ ਨੰ.14 ਦੀ ਹੋਈ ਉਪ ਚੋਣ ਵਿਚ ਆਜ਼ਾਦ ਉਮੀਦਵਾਰ ਸੋਹਨ ਸਿੰਘ...
ਬੂਥ 'ਤੇ ਕਬਜ਼ੇ ਦੇ ਵਿਰੋਧ 'ਚ ਸੁਰਜੀਤ ਜਿਆਣੀ ਵੱਲੋਂ ਧਰਨਾ
. . .  about 2 hours ago
ਫ਼ਾਜ਼ਿਲਕਾ, 24 ਫਰਵਰੀ (ਦਵਿੰਦਰ ਪਾਲ)- ਇੱਥੋਂ ਦੇ ਵਾਰਡ ਨੰ.7 'ਚ ਹੋਈ ਜ਼ਿਮਨੀ ਚੋਣ 'ਚ ਕਾਂਗਰਸ ਵੱਲੋਂ ਬੂਥ 'ਤੇ ਕਬਜ਼ੇ ਦੇ ਵਿਰੋਧ 'ਚ ਸਾਬਕਾ ਮੰਤਰੀ ਸੁਰਜੀਤ ਜਿਆਣੀ ਨੇ ਹਾਈਵੇਅ...
ਫ਼ਾਜ਼ਿਲਕਾ ਦੇ ਵਾਰਡ ਨੰ.7 ਤੋਂ ਕਾਂਗਰਸੀ ਉਮੀਦਵਾਰ ਜੇਤੂ
. . .  about 2 hours ago
ਫ਼ਾਜ਼ਿਲਕਾ, 24 ਫਰਵਰੀ (ਦਵਿੰਦਰ) - ਇੱਥੋਂ ਦੇ ਵਾਰਡ ਨੰ.7 ਤੋਂ ਕਾਂਗਰਸੀ ਉਮੀਦਵਾਰ ਬਿਮਲਾ ਰਾਣੀ ਨੇ ਜਿੱਤ...
ਪਾਤੜਾਂ 'ਚ ਭਾਰੀ ਗੜੇਮਾਰੀ
. . .  about 2 hours ago
ਪਟਿਆਲਾ, 24 ਫਰਵਰੀ (ਚੱਢਾ)- ਪਾਤੜਾਂ 'ਚ ਅੱਜ ਸ਼ਾਮ ਭਾਰੀ ਗੜੇਮਾਰੀ ਹੋਈ। ਭਾਰੀ ਗੜੇਮਾਰੀ ਕਾਰਨ ਇੱਥੇ ਮੌਸਮ ਦਾ ਮਿਜ਼ਾਜ ਬਦਲ...
ਗੁਰੂ ਰਾਮਦਾਸ ਹਵਾਈ ਅੱਡੇ ਤੋਂ ਡੇਢ ਕਿੱਲੋ ਸੋਨੇ ਸਮੇਤ ਇੱਕ ਕਾਬੂ
. . .  about 2 hours ago
1984 ਸਿੱਖ ਦੰਗੇ ਮਾਮਲੇ 'ਚ ਅਦਾਲਤ ਵੱਲੋਂ ਸੀ.ਬੀ.ਆਈ. ਨੂੰ ਨੋਟਿਸ
. . .  about 2 hours ago
ਸੁਲਤਾਨਪੁਰ ਲੋਧੀ ਦੇ ਵਾਰਡ ਨੰ.9 ਤੋਂ ਕਾਂਗਰਸੀ ਉਮੀਦਵਾਰ ਜਤਿੰਦਰ ਰਾਜੂ ਜੇਤੂ
. . .  about 3 hours ago
ਲੁਧਿਆਣਾ ਨਗਰ ਨਗਰ ਨਿਗਮ ਦੀ ਚੋਣ-62 ਫ਼ੀਸਦੀ ਤੋਂ ਵੱਧ ਪੋਲਿੰਗ, ਕਈ ਥਾਂਈ ਵੋਟਿੰਗ ਜਾਰੀ
. . .  about 3 hours ago
ਰਾਜਪੁਰਾ ਦੇ ਵਾਰਡ ਨੰਬਰ 9 ਦੀ ਜ਼ਿਮਨੀ ਚੋਣ 'ਚ ਕਾਂਗਰਸੀ ਉਮੀਦਵਾਰ ਨਰਿੰਦਰ ਸ਼ਾਸਤਰੀ 768 ਵੋਟਾਂ ਦੇ ਭਾਰੀ ਬਹੁਮਤ ਨਾਲ ਜਿੱਤੇ
. . .  about 3 hours ago
ਡੇਰਾ ਬਾਬਾ ਵਡਭਾਗ ਸਿੰਘ ਮੈੜੀ ਜਾ ਰਹੀ ਸ਼ਰਧਾਲੂਆਂ ਦੀ ਗੱਡੀ ਪਲਟੀ, 12 ਗੰਭੀਰ ਜ਼ਖਮੀ
. . .  about 3 hours ago
ਦੀਨਾਨਗਰ, ਗੁਰਦਾਸਪੁਰ ਅਤੇ ਫ਼ਤਿਹਗੜ੍ਹ ਚੂੜੀਆਂ ਤੋਂ ਕਾਂਗਰਸੀ ਉਮੀਦਵਾਰ ਜੇਤੂ ਕਰਾਰ
. . .  about 3 hours ago
ਲੁਧਿਆਣਾ : ਅਕਾਲੀ-ਕਾਂਗਰਸੀ ਵਰਕਰਾਂ ਵਿਚਾਲੇ ਜ਼ਬਰਦਸਤ ਝੜਪ
. . .  about 4 hours ago
ਜਗਰਾਉਂ ਦੇ ਵਾਰਡ ਨੰ. 17 ਦੀ ਜ਼ਿਮਨੀ ਚੋਣ 'ਚ ਭਾਜਪਾ ਜੇਤੂ
. . .  about 4 hours ago
ਪਾਤੜਾਂ ਵਾਰਡ ਨੰਬਰ 11 ਤੋ ਕਾਂਗਰਸੀ ਉਮੀਦਵਾਰ ਜੇਤੂ
. . .  about 4 hours ago
ਜਗਰਾਉਂ ਦੇ ਵਾਰਡ ਨੰ. 17 'ਚ 79 ਫੀਸਦੀ ਵੋਟਿੰਗ
. . .  about 4 hours ago
ਆਜ਼ਾਦ ਉਮੀਦਵਾਰ ਦੇ ਬੇਟੇ ਨਾਲ ਮਾਰਕੁੱਟ, ਗੋਲੀ ਚੱਲਣ ਨਾਲ ਦਹਿਸ਼ਤ
. . .  about 4 hours ago
ਭੜਕੇ ਵਰਕਰਾਂ 'ਤੇ ਪੁਲਿਸ ਵੱਲੋਂ ਲਾਠੀਚਾਰਜ
. . .  about 4 hours ago
ਮੇਲੇ 'ਚ ਫਟਿਆ ਗੈਸ ਸਲੰਡਰ ਵਿਅਕਤੀ ਸਮੇਤ ਕਈ ਬੱਚੇ ਜ਼ਖਮੀ
. . .  about 5 hours ago
ਭਿਆਨਕ ਹਾਦਸੇ 'ਚ 9 ਸਕੂਲੀ ਬੱਚਿਆਂ ਦੀ ਮੌਤ, 10 ਜ਼ਖਮੀ
. . .  about 5 hours ago
ਜਗਰਾਓਂ ਦੇ ਵਾਰਡ ਨੰਬਰ 17 'ਚ 65 ਫੀਸਦੀ ਤੇ ਪਾਇਲ ਦੇ ਵਾਰਡ ਨੰਬਰ 5 'ਚ 73.50 ਫੀਸਦੀ ਪੋਲਿੰਗ
. . .  about 5 hours ago
ਸਾਬਕਾ ਸੂਬਾ ਪ੍ਰਧਾਨ ਗੁਰਲਾਲ ਸੈਲਾ ਨੇ ਬਸਪਾ ਛੱਡੀ
. . .  about 6 hours ago
ਕਾਂਗਰਸੀਆਂ ਵੱਲੋਂ ਅਕਾਲੀ ਭਾਜਪਾ ਪੋਲਿੰਗ ਏਜੰਟ ਦੀ ਕੁੱਟਮਾਰ
. . .  about 6 hours ago
ਕਾਂਗਰਸੀਆਂ ਵਲੋਂ ਬੂਥਾਂ 'ਤੇ ਕਬਜ਼ੇ ਦੀਆਂ ਖ਼ਬਰਾਂ, ਸਹਿਮ ਦਾ ਮਾਹੌਲ, ਲੋਕ ਬਿਨਾਂ ਵੋਟ ਪਾਏ ਘਰਾਂ ਨੂੰ ਪਰਤੇ
. . .  about 6 hours ago
ਲੁਧਿਆਣਾ ਨਗਰ ਨਿਗਮ ਚੋਣ : 44 ਫ਼ੀਸਦੀ ਵੋਟਿੰਗ ਹੋਈ
. . .  about 6 hours ago
ਜਗਰਾਉਂ : ਦੁਪਹਿਰ 2 ਵਜੇ ਤੱਕ 65 ਫੀਸਦੀ ਪੋਲਿੰਗ
. . .  about 7 hours ago
ਵਾਰਡ ਨੰਬਰ 44 ਵਿਚ ਪੁਲਿਸ ਨੇ ਪੱਤਰਕਾਰਾਂ ਨੂੰ ਮਾਰੇ ਧੱਕੇ
. . .  about 7 hours ago
ਪਾਤੜਾਂ ਵਾਰਡ ਨੰਬਰ 11 ਦੀ ਜ਼ਿਮਨੀ ਚੋਣ 'ਚ 70 ਫ਼ੀਸਦੀ ਹੋਈ ਪੋਲਿੰਗ
. . .  about 7 hours ago
ਜਗਰਾਉਂ ਦੇ ਵਾਰਡ ਨੰਬਰ 17 ਦੇ ਬੂਥ ਨੰ: 118 ਵਿਖੇ ਵੋਟਰਾਂ 'ਚ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ
. . .  about 7 hours ago
ਜ਼ਿਮਨੀ ਚੋਣ ਦਾ ਕੰਮ ਅਮਨ ਅਮਾਨ ਨਾਲ ਜਾਰੀ
. . .  about 7 hours ago
ਹਿਮਾਚਲ 'ਚ ਤਾਜ਼ਾ ਬਰਫ਼ਬਾਰੀ
. . .  about 8 hours ago
ਦੋ ਕਾਰਾਂ ਵਿਚੋਂ 1 ਕਿੱਲੋ ਅਫ਼ੀਮ ਤੇ 4 ਕੁਇੰਟਲ ਚੂਰਾ ਪੋਸਤ ਬਰਾਮਦ, 3 ਕਾਬੂ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਸਾਉਣ ਸੰਮਤ 549
ਿਵਚਾਰ ਪ੍ਰਵਾਹ: ਸਾਡਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ, ਇਹ ਸਾਡਾ ਵਰਤਮਾਨ ਹੀ ਸਾਨੂੰ ਦੱਸਦਾ ਹੈ। -ਸਵਾਮੀ ਵਿਵੇਕਾਨੰਦ
  •     Confirm Target Language  

ਧਰਮ ਤੇ ਵਿਰਸਾ

ਅੱਜ ਪ੍ਰਕਾਸ਼ ਦਿਵਸ 'ਤੇ ਵਿਸ਼ੇਸ਼

ਸ੍ਰੀ ਹਰਿਕ੍ਰਿਸ਼ਨ ਧਿਆਈਐ...

ਸਿੱਖ ਧਰਮ ਵਿਚ ਸਭ ਤੋਂ ਛੋਟੀ ਉਮਰ ਦੇ ਸਤਿਗੁਰੂ, ਜਿਨ੍ਹਾਂ ਨੂੰ 'ਬਾਲਾ ਪ੍ਰੀਤਮ' ਅਤੇ 'ਅਸ਼ਟਮ ਬਲਬੀਰਾ' ਜਿਹੇ ਲਕਬਾਂ ਨਾਲ ਯਾਦ ਕੀਤਾ ਜਾਂਦਾ ਹੈ, ਉਹ ਗੁਰੂ ਨਾਨਕ ਦੇਵ ਜੀ ਦੀ ਅੱਠਵੀਂ ਜੋਤਿ ਦੇ ਮਾਲਕ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਨ। ਆਪ ਦਾ ਪ੍ਰਕਾਸ਼ 7 ਜੁਲਾਈ, 1656 ਈ: ਨੂੰ ਸ੍ਰੀ ਗੁਰੂ ਹਰਿਰਾਇ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਆਪ ਦਾ ਇਕ ਵੱਡਾ ਭਰਾ ਰਾਮਰਾਇ ਸੀ, ਜਿਸ ਨੂੰ ਆਪਣੇ ਪਿਤਾ ਪਿੱਛੋਂ ਗੁਰਗੱਦੀ ਦੀ ਪੂਰੀ ਆਸ ਸੀ ਪਰ ਗੁਰੂ ਹਰਿਰਾਇ ਜੀ ਦੀ ਪਾਰਖੂ ਅੱਖ ਨੇ ਦੋਵਾਂ ਪੁੱਤਰਾਂ ਵਿਚੋਂ ਸਾਫ਼ ਅੰਤਰ ਲੱਭ ਲਿਆ ਸੀ।
ਜਦੋਂ ਰਾਮਰਾਇ ਨੇ ਦਿੱਲੀ ਵਿਖੇ ਔਰੰਗਜ਼ੇਬ ਦੇ ਪ੍ਰਭਾਵ ਹੇਠ ਆ ਕੇ ਉਸ ਨੂੰ ਖੁਸ਼ ਕਰਨ ਲਈ ਗੁਰਬਾਣੀ ਦੀ ਇਕ ਪੰਕਤੀ ('ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ' ਦੀ ਥਾਂ 'ਮਿਟੀ ਬੇਈਮਾਨ ਕੀ...' ਵਜੋਂ) ਬਦਲ ਦਿੱਤੀ ਤਾਂ ਗੁਰੂ ਹਰਿਰਾਇ ਜੀ ਨੇ ਉਸ ਨੂੰ ਤਿਆਗ ਦਿੱਤਾ ਅਤੇ ਗੁਰਗੱਦੀ ਦੀ ਜ਼ਿੰਮੇਵਾਰੀ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਸੌਂਪ ਦਿੱਤੀ।
ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਅੱਠਵੇਂ ਗੁਰੂ ਵਜੋਂ 6 ਅਕਤੂਬਰ, 1661 ਈ: ਨੂੰ ਗੁਰਗੱਦੀ 'ਤੇ ਬਿਰਾਜਮਾਨ ਹੋਏ। ਉਸ ਸਮੇਂ ਆਪ ਦੀ ਉਮਰ ਕਰੀਬ ਸਵਾ ਪੰਜ ਸਾਲ ਦੀ ਸੀ। ਰਾਮਰਾਇ ਨੂੰ ਇਸ ਨਾਲ ਬੜਾ ਦੁੱਖ ਹੋਇਆ ਤੇ ਉਸ ਨੇ ਮਸੰਦਾਂ ਅਤੇ ਧੀਰ ਮੱਲ (ਗੁਰੂ ਹਰਿਰਾਇ ਜੀ ਦਾ ਵੱਡਾ ਭਰਾ/ਬਾਬਾ ਗੁਰਦਿੱਤਾ ਜੀ ਦਾ ਪੁੱਤਰ/ਗੁਰੂ ਹਰਿਗੋਬਿੰਦ ਸਾਹਿਬ ਦਾ ਪੋਤਰਾ) ਦੀ ਮਦਦ ਨਾਲ ਆਪਣੇ-ਆਪ ਨੂੰ ਗੁਰੂ ਵਜੋਂ ਸਥਾਪਿਤ ਕਰਨ ਦੀ ਬਹੁਤ ਕੋਸ਼ਿਸ਼ ਕੀਤੀ। ਫਿਰ ਉਸ ਨੇ ਔਰੰਗਜ਼ੇਬ ਦੇ ਦਰਬਾਰ ਵਿਚ ਰਹਿ ਕੇ ਕਾਫ਼ੀ ਵਿਉਂਤਾਂ ਗੁੰਦੀਆਂ ਪਰ ਉਸ ਨੂੰ ਆਪਣੇ ਮਕਸਦ ਵਿਚ ਕਾਮਯਾਬੀ ਨਾ ਮਿਲੀ।
ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਮਸਲੇ ਵਿਚ ਕੋਈ ਦਖ਼ਲ ਨਾ ਦਿੱਤਾ ਪਰ ਫਿਰ ਉਸ ਨੇ ਸੋਚਿਆ ਕਿ ਰਾਮਰਾਇ ਗੁਰੂ ਬਣ ਕੇ ਸਰਕਾਰੀ ਨੀਤੀ ਅਨੁਸਾਰ ਚੱਲੇਗਾ ਅਤੇ ਹਕੂਮਤ ਇਸ ਪਾਸਿਓਂ ਬੇਫ਼ਿਕਰ ਹੋ ਜਾਵੇਗੀ, ਤਾਂ ਉਸ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਪਧਾਰਨ ਦਾ ਸੱਦਾ ਭੇਜਿਆ।
ਸ੍ਰੀ ਗੁਰੂ ਹਰਿਰਾਇ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ 'ਨਹਿ ਮਲੇਛ ਕੋ ਦਰਸ਼ਨ ਦੇ ਹੈਂ' ਕਹਿ ਕੇ ਔਰੰਗਜ਼ੇਬ ਦੇ ਮੱਥੇ ਲੱਗਣ ਤੋਂ ਵਰਜ ਦਿੱਤਾ ਸੀ ਅਤੇ ਕਿਹਾ ਸੀ ਕਿ ਕਿਸੇ ਦੀ ਧਮਕੀ ਹੇਠ ਨਹੀਂ ਆਉਣਾ। ਆਪ ਨੇ ਆਪਣੇ ਗੁਰੂ-ਪਿਤਾ ਦਾ ਹੁਕਮ ਮੰਨਦਿਆਂ ਸਿੱਖੀ ਦੀ ਅਣਖ ਅਤੇ ਸ਼ੋਭਾ ਨੂੰ ਉੱਚਾ ਰੱਖਣ ਲਈ ਦਿੱਲੀ ਦਰਬਾਰ ਵਿਚ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਗੁਰੂ ਜੀ ਨਾਲ ਸਬੰਧਤ ਇਕ ਸਾਖੀ ਵਿਚ ਪੜ੍ਹਨ ਨੂੰ ਮਿਲਦਾ ਹੈ ਕਿ ਇਕ ਵਾਰ ਆਪ ਪਾਲਕੀ ਵਿਚ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਤਾਂ ਬ੍ਰਾਹਮਣਾਂ ਦਾ ਸਿਖਾਇਆ ਇਕ ਕੋਹੜੀ ਗੁਰੂ ਜੀ ਦੀ ਪਾਲਕੀ ਅੱਗੇ ਆ ਕੇ ਲੇਟ ਗਿਆ ਤੇ ਰੋਗ ਰਾਜ਼ੀ ਕਰਨ ਲਈ ਬੇਨਤੀ ਕਰਨ ਲੱਗਾ। ਬ੍ਰਾਹਮਣਾਂ ਨੂੰ ਸ਼ੱਕ ਸੀ ਕਿ ਇਸ ਛੋਟੇ ਬਾਲ-ਗੁਰੂ ਵਿਚ ਅਜਿਹਾ ਕਰਨ ਦੀ ਕੋਈ ਸਮਰੱਥਾ ਨਹੀਂ ਹੋਵੇਗੀ ਪਰ ਉਨ੍ਹਾਂ ਦੀ ਹੈਰਾਨੀ ਦੀ ਹੱਦ ਹੋ ਗਈ ਜਦੋਂ ਗੁਰੂ ਜੀ ਨੇ ਆਪਣਾ ਰੁਮਾਲ ਉਸ ਕੋਹੜੀ ਨੂੰ ਦਿੰਦਿਆਂ ਕਿਹਾ ਕਿ ਇਸ ਨੂੰ ਆਪਣੇ ਸਰੀਰ 'ਤੇ ਫੇਰ ਅਤੇ ਗੁਰੂ ਨਾਨਕ ਜੀ ਦੇ ਚਰਨਾਂ ਵਿਚ ਅਰਦਾਸ ਕਰ। ਇਉਂ ਕਰਨ ਨਾਲ ਕੋਹੜੀ ਦਾ ਰੋਗ ਦੂਰ ਹੋ ਗਿਆ ਤੇ ਗੁਰੂ ਜੀ ਦੀ ਕੀਰਤੀ ਦਿਨੋ-ਦਿਨ ਹੋਰ ਫੈਲਣ ਲੱਗੀ।
ਔਰੰਗਜ਼ੇਬ ਨੇ ਮਿਰਜ਼ਾ ਰਾਜਾ ਜੈ ਸਿੰਘ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਕਿਸੇ ਵੀ ਤਰ੍ਹਾਂ ਦਿੱਲੀ ਆਉਣ ਲਈ ਪ੍ਰੇਰਿਤ ਕੀਤਾ ਜਾਵੇ। ਰਾਜਾ ਜੈ ਸਿੰਘ ਨੇ ਗੁਰੂ ਜੀ ਨੂੰ ਦਿੱਲੀ ਆਉਣ ਲਈ ਸੱਦਾ-ਪੱਤਰ ਭੇਜਿਆ, ਨਾਲ ਹੀ ਦਿੱਲੀ ਦੀਆਂ ਸੰਗਤਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਿੱਖ ਸੰਗਤਾਂ ਨੂੰ ਰਾਮਰਾਇ ਦੀਆਂ ਚਾਲਾਂ ਤੋਂ ਸਾਵਧਾਨ ਕਰਨ ਲਈ ਦਰਸ਼ਨ ਦਿਓ। ਉਸ ਸਮੇਂ ਗੁਰੂ ਜੀ ਦੀ ਉਮਰ ਕਰੀਬ ਸਾਢੇ ਸੱਤ ਸਾਲ ਸੀ। ਆਪ ਨੇ ਕੁਝ ਸੋਚ-ਵਿਚਾਰ ਕੇ ਦਿੱਲੀ ਜਾਣ ਦਾ ਫੈਸਲਾ ਕੀਤਾ। ਸਿੱਖ ਸੰਗਤਾਂ ਦਾ ਵੱਡਾ ਇਕੱਠ ਵੀ ਆਪ ਦੇ ਨਾਲ ਹੋ ਤੁਰਿਆ। ਗੁਰੂ ਜੀ ਨੇ ਅੰਬਾਲਾ ਨੇੜੇ ਪੰਜੋਖਰਾ ਵਿਖੇ ਠਹਿਰਾਓ ਕੀਤਾ ਅਤੇ ਕੁਝ ਚੋਣਵੇਂ ਸਿੱਖਾਂ (ਭਾਈ ਦਰਗਾਹ ਮੱਲ, ਭਾਈ ਮਤੀ ਦਾਸ, ਭਾਈ ਦਿਆਲਾ, ਭਾਈ ਗੁਰਦਿੱਤਾ, ਭਾਈ ਸਤੀ ਦਾਸ ਤੇ ਮਸੰਦ ਗੁਰਬਖਸ਼ ਮੱਲ) ਸਮੇਤ ਮਾਤਾ ਕ੍ਰਿਸ਼ਨ ਕੌਰ ਜੀ ਤੋਂ ਬਿਨਾਂ ਬਾਕੀ ਸੰਗਤ ਨੂੰ ਵਾਪਸ ਭੇਜ ਦਿੱਤਾ।
ਪੰਜੋਖਰਾ ਵਿਖੇ ਲਾਲ ਚੰਦ ਨਾਂਅ ਦਾ ਅਭਿਮਾਨੀ ਬ੍ਰਾਹਮਣ ਰਹਿੰਦਾ ਸੀ। ਉਸ ਨੇ ਸਿੱਖਾਂ ਨੂੰ ਸੁਣਾ ਕੇ ਕਿਹਾ ਕਿ ਦੁਆਪਰ ਦੇ ਅਵਤਾਰ ਸ੍ਰੀ ਕ੍ਰਿਸ਼ਨ ਨੇ ਤਾਂ ਗੀਤਾ ਦੀ ਰਚਨਾ ਕੀਤੀ ਸੀ ਤੇ ਇਹ 7-8 ਸਾਲ ਦਾ ਬੱਚਾ ਖੁਦ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਅਖਵਾਉਂਦਾ ਹੈ। ਮੈਂ ਇਨ੍ਹਾਂ ਨੂੰ ਤਾਂ ਗੁਰੂ ਮੰਨਾਂਗਾ, ਜੇ ਇਹ ਗੀਤਾ ਦੇ ਕਿਸੇ ਸਲੋਕ ਦਾ ਅਰਥ ਕਰਕੇ ਵਿਖਾਉਣ। ਗੁਰੂ ਜੀ ਨੇ ਉਸ ਦੀ ਤਸੱਲੀ ਕਰਾਉਣ ਲਈ ਕਿਹਾ ਕਿ ਉਹ ਪਿੰਡ ਵਿੱਚੋਂ ਆਪਣੀ ਮਰਜ਼ੀ ਦਾ ਕੋਈ ਬੰਦਾ ਲੈ ਆਵੇ, ਗੀਤਾ ਦੇ ਅਰਥ ਤਾਂ ਉਹੀ ਕਰ ਦੇਵੇਗਾ।
ਪੰਡਿਤ ਪਿੰਡ 'ਚੋਂ ਇਕ ਗੂੰਗੇ ਤੇ ਬੋਲੇ ਛੱਜੂ ਝਿਉਰ ਨੂੰ ਲੈ ਆਇਆ। ਗੁਰੂ ਜੀ ਨੇ ਉਸ ਦੇ ਸਿਰ ਉੱਤੇ ਆਪਣੀ ਛੜੀ ਰੱਖੀ ਤੇ ਪੰਡਿਤ ਨੂੰ ਕਿਹਾ, 'ਪੁੱਛੋ, ਜੋ ਪੁੱਛਣਾ ਚਾਹੁੰਦੇ ਹੋ।' ਪੰਡਿਤ ਨੇ ਜਿੰਨੇ ਵੀ ਸਵਾਲ ਕੀਤੇ, ਗੁਰੂ ਬਖ਼ਸ਼ਿਸ਼ ਨਾਲ ਛੱਜੂ ਨੇ ਸਾਰਿਆਂ ਦੇ ਸਹੀ ਜਵਾਬ ਦਿੱਤੇ। ਪੰਡਿਤ ਦੀ ਤਸੱਲੀ ਹੋ ਗਈ ਤੇ ਉਹ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ। ਗਿਆਨ-ਚਰਚਾ ਵਾਲੀ ਇਸ ਥਾਂ 'ਤੇ ਗੁਰਦੁਆਰਾ ਪੰਜੋਖਰਾ ਸਾਹਿਬ ਸੁਸ਼ੋਭਿਤ ਹੈ। ਇਸ ਪ੍ਰਸੰਗ ਨੂੰ ਪੰਥ ਪ੍ਰਸਿੱਧ ਕਵੀ ਡਾ: ਹਰੀ ਸਿੰਘ ਜਾਚਕ ਨੇ ਇਕ ਲੰਬੀ ਕਵਿਤਾ ਵਿਚ ਇਉਂ ਬਿਆਨਿਆ ਹੈ-
ਦਿੱਬ ਦ੍ਰਿਸ਼ਟੀ ਨਾਲ ਛੱਜੂ ਨੇ ਮੁੱਖ ਵਿੱਚੋਂ,
ਪਾਵਨ ਗੀਤਾ ਦਾ ਅਰਥ ਵੀਚਾਰ ਕੀਤਾ।
ਕੌਤਕ ਤੱਕ ਸਾਰਾ ਲਾਲ ਚੰਦ ਪੰਡਿਤ,
ਚਰਨਾਂ ਵਿਚ ਢਹਿ ਕੇ ਨਮਸਕਾਰ ਕੀਤਾ।
(ਵਿਰਸੇ ਦੇ ਅੰਗ ਸੰਗ, ਪੰਨਾ 41)
ਗੁਰੂ ਜੀ ਥਾਨੇਸਰ, ਕੁਰੂਕਸ਼ੇਤਰ, ਪਾਣੀਪਤ ਤੋਂ ਹੁੰਦੇ ਹੋਏ ਦਿੱਲੀ ਵਿਖੇ ਰਾਜਾ ਜੈ ਸਿੰਘ ਦੇ ਬੰਗਲੇ ਵਿਚ ਪਹੁੰਚੇ। ਇਹੋ ਬੰਗਲਾ ਅੱਜਕਲ੍ਹ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਜੋਂ ਪੂਰੀ ਦੁਨੀਆ ਵਿਚ ਵਿਖਿਆਤ ਹੈ। ਰਾਜੇ ਦੀ ਰਾਣੀ ਨੇ ਗੁਰੂ-ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ ਪਰ ਨਾਲ ਹੀ ਬਾਲ-ਗੁਰੂ ਦੀ ਪਰਖ ਕਰਨੀ ਚਾਹੀ। ਉਸ ਨੇ ਕੁਝ ਗੋਲੀਆਂ ਨੂੰ ਨਾਲ ਲਿਆ ਤੇ ਸਭ ਨੇ ਇਕੋ ਜਿਹੇ ਕੱਪੜੇ ਪਾ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ। ਜਾਣੀਜਾਣ ਸਤਿਗੁਰੂ ਨੇ ਪੂਰੇ ਇਕੱਠ ਵਿੱਚੋਂ ਰਾਣੀ ਨੂੰ ਪਛਾਣ ਲਿਆ ਤਾਂ ਰਾਣੀ ਦੀ ਸ਼ਰਧਾ ਹੋਰ ਵੀ ਪੱਕੀ ਹੋ ਗਈ।
ਦਿੱਲੀ ਵਿਚ ਗੁਰੂ ਜੀ ਨੇ ਔਰੰਗਜ਼ੇਬ ਨੂੰ ਦਰਸ਼ਨ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ। ਕਿਹਾ ਜਾਂਦਾ ਹੈ ਕਿ ਬਾਦਸ਼ਾਹ ਅੱਧੀ ਘੜੀ ਬੰਗਲਾ ਸਾਹਿਬ ਦੇ ਸਾਹਮਣੇ ਖੜ੍ਹਾ ਰਿਹਾ। ਅਗਲੇ ਦਿਨ ਬਾਦਸ਼ਾਹ ਨੇ ਆਪਣੇ ਪੁੱਤਰ ਨੂੰ ਭੇਜਿਆ। ਗੁਰੂ ਜੀ ਨੇ ਉਸ ਨੂੰ ਆਤਮਿਕ ਉਪਦੇਸ਼ ਦਿੱਤਾ। ਜਦੋਂ ਉਸ ਨੇ ਗੁਰਗੱਦੀ ਬਾਰੇ ਰਾਮਰਾਇ ਦੇ ਦਾਅਵੇ ਦੀ ਗੱਲ ਕੀਤੀ ਤਾਂ ਗੁਰੂ ਜੀ ਨੇ ਸਪੱਸ਼ਟ ਕੀਤਾ, 'ਗੁਰਗੱਦੀ ਕੋਈ ਜੱਦੀ ਵਿਰਾਸਤ ਨਹੀਂ। ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਆਪਣੇ ਸੇਵਕ ਨੂੰ ਗੱਦੀ ਦਿੱਤੀ। ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਨੇ ਵੀ ਅਜਿਹਾ ਹੀ ਕੀਤਾ ਸੀ। ਗੁਰੂ ਰਾਮਦਾਸ ਜੀ ਨੇ ਸਭ ਤੋਂ ਛੋਟੇ ਪੁੱਤਰ ਨੂੰ ਹੀ ਇਸ ਦੇ ਯੋਗ ਸਮਝਿਆ। ਗੁਰੂ ਹਰਿਗੋਬਿੰਦ ਸਾਹਿਬ ਨੇ ਛੋਟੇ ਪੋਤਰੇ ਨੂੰ ਇਹ ਦਾਤ ਬਖ਼ਸ਼ੀ ਸੀ। ਨਾਲੇ ਗੁਰਬਾਣੀ ਵਿਚ 'ਮਿਟੀ ਮੁਸਲਮਾਨ ਕੀ' ਹੈ, 'ਮਿਟੀ ਬੇਈਮਾਨ ਕੀ' ਨਹੀਂ। ਰਾਮਰਾਇ ਨੇ ਗੁਰਬਾਣੀ ਨੂੰ ਬਦਲ ਕੇ ਅਰਥਾਂ ਦਾ ਅਨਰਥ ਕੀਤਾ ਹੈ, ਜਿਸ ਕਰਕੇ ਗੁਰੂ-ਪਿਤਾ ਨੇ ਉਸ ਨੂੰ ਛੇਕ ਦਿੱਤਾ।'
ਆਪਣੇ ਪੁੱਤਰ ਪਾਸੋਂ ਇਹ ਗੱਲਾਂ ਸੁਣ ਕੇ ਔਰੰਗਜ਼ੇਬ ਨੂੰ ਯਕੀਨ ਹੋ ਗਿਆ ਕਿ ਰਾਮਰਾਇ ਨਾਲ ਕੋਈ ਵਧੀਕੀ ਨਹੀਂ ਹੋਈ। ਉਸ ਨੇ ਰਾਮਰਾਇ ਨੂੰ ਸੱਤ ਪਿੰਡ ਪੁਰਵੜਾ, ਧਮਵਾਲ, ਚਮਾਧਰੀ, ਦਰਤਨਾਵਲੀ, ਪੰਡਿਤਵਾੜੀ, ਮਿਆਵਲ ਤੇ ਰਾਜਪੁਰਾ ਜਾਗੀਰ ਵਜੋਂ ਦੇ ਦਿੱਤੇ। ਇਥੇ ਹੀ ਪਿੱਛੋਂ ਦੇਹਰਾਦੂਨ ਵਸਿਆ। ਰਾਮਰਾਇ ਆਪਣੀ ਜਗੀਰ ਵੱਲ ਚਲਾ ਗਿਆ ਅਤੇ ਆਪਣੀ ਵੱਖਰੀ ਸੰਪ੍ਰਦਾਇ ਬਣਾ ਕੇ ਬੈਠ ਗਿਆ।
ਜਦੋਂ ਗੁਰੂ ਜੀ ਦਿੱਲੀ ਵਿਚ ਪਹੁੰਚੇ ਸਨ ਤਾਂ ਉਥੇ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ। ਲੋਕੀਂ ਬਿਮਾਰੀ ਕਾਰਨ ਮਰ ਰਹੇ ਸਨ। ਸਭ ਪਾਸੇ ਹਾਹਾਕਾਰ ਮਚੀ ਹੋਈ ਸੀ। ਗੁਰੂ ਜੀ ਨੇ ਆਪਣੀ ਪ੍ਰਵਾਹ ਨਾ ਕੀਤੀ ਤੇ ਪੀੜਤਾਂ ਦੀ ਹੱਥੀਂ ਸੇਵਾ ਵਿਚ ਜੁਟ ਗਏ। ਉਹ ਲੋਕਾਂ ਦੇ ਘਰਾਂ ਤੇ ਮਹੱਲਿਆਂ ਵਿਚ ਵੀ ਗਏ। ਇਉਂ ਚੇਚਕ ਦੀ ਬਿਮਾਰੀ ਨੇ ਆਪ ਨੂੰ ਵੀ ਘੇਰ ਲਿਆ। ਗੁਰੂ ਜੀ ਨੇ ਸੱਚਖੰਡ ਵਾਪਸੀ ਦਾ ਸਮਾਂ ਨੇੜੇ ਜਾਣ ਕੇ ਨੇੜੇ ਬੈਠੀਆਂ ਸੰਗਤਾਂ ਨੂੰ ਆਖ਼ਰੀ ਬਚਨ ਕਹੇ, 'ਬਾਬਾ ਬਕਾਲੇ।' ਅਰਥਾਤ ਸਾਡੇ ਤੋਂ ਬਾਅਦ ਗੁਰਗੱਦੀ ਸੰਭਾਲਣ ਵਾਲੇ ਮਹਾਂਪੁਰਖ ਬਕਾਲੇ ਵਿਚ ਹਨ। ਉਨ੍ਹਾਂ ਦਾ ਇਸ਼ਾਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਵੱਲ ਸੀ, ਜੋ ਰਿਸ਼ਤੇ ਵਿਚ ਉਨ੍ਹਾਂ ਦੇ ਦਾਦਾ ਲਗਦੇ ਸਨ। 30 ਮਾਰਚ, 1664 ਈ: ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਵਿਖੇ ਹੀ ਜੋਤੀ ਜੋਤਿ ਸਮਾ ਗਏ। ਜਿਥੇ ਆਪ ਦਾ ਸਸਕਾਰ ਕੀਤਾ ਗਿਆ, ਉਥੇ ਅੱਜਕਲ੍ਹ ਗੁਰਦੁਆਰਾ ਬਾਲਾ ਸਾਹਿਬ ਸੁਭਾਇਮਾਨ ਹੈ। ਆਪ ਦੀ ਵਿਲੱਖਣ ਪ੍ਰਤਿਭਾ ਅਤੇ ਦਰਦੀਆਂ ਦਾ ਦਰਦ ਵੰਡਾਉਣ ਕਰਕੇ ਹੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਚੰਡੀ ਦੀ ਵਾਰ' ਦੀ ਅਰੰਭਕ ਪਉੜੀ ਵਿਚ ਫ਼ਰਮਾਇਆ ਹੈ-
ਸ੍ਰੀ ਹਰਿਕ੍ਰਿਸ਼ਨ ਧਿਆਈਐ
ਜਿਸੁ ਡਿਠੈ ਸਭਿ ਦੁਖੁ ਜਾਇ॥


-ਐਸੋਸੀਏਟ ਪ੍ਰੋਫੈਸਰ, ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਤਲਵੰਡੀ ਸਾਬੋ (ਬਠਿੰਡਾ)-151302. ਮੋਬਾ: 94643-60051

ਗੁਰਦੁਆਰਾ ਬੜੀ ਸੰਗਤ ਬੁਰਹਾਨਪੁਰ (ਮੱਧ ਪ੍ਰਦੇਸ਼)

ਭਾਰਤ ਦੇ ਰਾਜ ਮੱਧ ਪ੍ਰਦੇਸ਼ ਦੇ ਵੱਡੇ ਉਦਯੋਗਿਕ ਸ਼ਹਿਰ ਬੁਰਹਾਨਪੁਰ ਵਿਚ ਤਾਪਤੀ ਨਦੀ ਦੇ ਕੰਢੇ 'ਤੇ ਗੁਰਦੁਆਰਾ ਬੜੀ ਸੰਗਤ ਸਾਹਿਬ ਸੁਸ਼ੋਭਿਤ ਹੈ। ਇਤਿਹਾਸਕ ਹਵਾਲਿਆਂ ਮੁਤਾਬਿਕ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੁਗਲ ਹਾਕਮ ਬਹਾਦਰ ਸ਼ਾਹ ਦੇ ...

ਪੂਰੀ ਖ਼ਬਰ »

ਯਾਤਰਾ ਪੁਰਾਤਨ ਰਿਆਸਤਾਂ ਦੀ

ਬੀਜਾਪੁਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਕਿਹਾ ਜਾਂਦਾ ਹੈ ਕਿ ਇਸ ਗੁੰਬਦ ਵਿਚ ਕਿਸੇ ਵੀ ਨੁਕਰੇ ਕੋਈ ਹੌਲੀ ਜਿਹੀ ਆਵਾਜ਼ ਵੀ ਮੂੰਹੋਂ ਕੱਢੇ ਜਾਂ ਕੋਈ ਗੱਲ ਕਰੇ ਤਾਂ ਉਹ ਫੱਟ ਦੂਸਰੀ ਨੁਕਰ ਵਿਚ ਸੁਣੀ ਜਾ ਸਕਦੀ ਹੈ, ਇਹ ਹੀ ਇਸ ਗੁੰਬਦ ਦੀ ਕਾਰੀਗਰੀ ਦਾ ਨਮੂਨਾ ਹੈ। ...

ਪੂਰੀ ਖ਼ਬਰ »

ਗੁਰੂ ਸਾਹਿਬਾਨ ਦੇ ਨਾਮਵਰ ਘੋੜੇ-ਘੋੜੀਆਂ

ਧੰਨ ਹਨ ਉਹ ਵਡਭਾਗੇ ਘੋੜੇ-ਘੋੜੀਆਂ, ਜਿਨ੍ਹਾਂ ਨੂੰ ਗੁਰੂ ਪਾਤਸ਼ਾਹੀਆਂ ਦੀ ਸਵਾਰੀ ਬਣਨ ਦਾ ਮਾਣ ਪ੍ਰਾਪਤ ਹੋਇਆ। ਸੁੰਦਰ ਛਵੀ, ਨਿਰਾਲੀ ਚਾਲ, ਬੇਮਿਸਾਲ ਪਿਆਰ, ਵਫ਼ਾਦਾਰੀ ਅਤੇ ਸੇਵਾ ਦੇ ਜਜ਼ਬੇ ਨਾਲ ਭਰਪੂਰ ਘੋੜੇ-ਘੋੜੀਆਂ ਆਪਣੇ ਇਲਾਹੀ ਸ਼ਾਹ ਅਸਵਾਰਾਂ ਤੋਂ ਜਿੰਦ ਵਾਰਦੇ ...

ਪੂਰੀ ਖ਼ਬਰ »

ਗੁਰੂ ਕਾ ਬਾਗ ਬਨਾਮ ਗੁਰਦੁਆਰਾ ਮੰਜੀ ਸਾਹਿਬ

ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਸਰੋਵਰ ਦੀ ਪਰਿਕਰਮਾ ਦੇ ਬਾਹਰਵਾਰ ਪੂਰਬੀ ਹੱਦ ਵੱਲ ਕੌਲਸਰ ਸਰੋਵਰ ਤੋਂ ਅਖਾੜਾ ਬ੍ਰਹਮ ਬੂਟਾ ਤੱਕ ਪਹਿਲਾਂ ਸ੍ਰੀ ਗੁਰੂ ਅਰਜਨ ਪਾਤਸ਼ਾਹ ਦੁਆਰਾ ਲਗਵਾਇਆ ਖੂਬਸੂਰਤ ਬਾਗ਼ ਮੌਜੂਦ ਹੁੰਦਾ ਸੀ। ਇਹ ਬਾਗ਼ ਸ਼ਹਿਰ ਦੇ ਨਿਰਮਾਣ ਵੇਲੇ ...

ਪੂਰੀ ਖ਼ਬਰ »

ਖ਼ਲੀਲ ਜਿਬਰਾਨ

ਇਕ ਜੀਵਨੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਇਹ ਕਹਿ ਕੇ ਉਸ ਨੇ ਆਪਣੀ ਪੁਸਤਕ 'ਅਰਥ-ਗੌਡਸ' ਦਾ ਖਰੜਾ ਮੈਨੂੰ ਦਿੰਦਿਆਂ ਕਿਹਾ, 'ਮੀਸ਼ਾ, ਮੈਨੂੰ ਉੱਚੀ ਆਵਾਜ਼ 'ਚ ਪੜ੍ਹ ਕੇ ਸੁਣਾ।' ਇਹ ਇਕ ਲੰਮੀ ਵਾਰਤਕ ਕਵਿਤਾ ਸੀ, ਜਿਸ ਵਿਚ ਤਿੰਨ ਦੇਵਤੇ ਮਨੁੱਖ ਅਤੇ ਮਨੁੱਖ ਦੀ ਹੋਣੀ ...

ਪੂਰੀ ਖ਼ਬਰ »

ਸੱਯਦ ਕਰਮ ਅਲੀ ਸ਼ਾਹ

ਸੱਯਦ ਕਰਮ ਅਲੀ ਸ਼ਾਹ ਦਾ ਜਨਮ ਉਨੀਵੀਂ ਸਦੀ ਦੇ ਆਰੰਭ ਵਿਚ ਅਤੇ ਦਿਹਾਂਤ 1870 ਈ: ਤੋਂ ਬਾਅਦ ਦਾ ਖਿਆਲ ਕੀਤਾ ਜਾਂਦਾ ਹੈ। ਇਹ ਸੂਫ਼ੀਆਂ ਦੇ ਕਾਦਰੀ ਸਿਲਸਿਲੇ ਵਿਚੋਂ ਸੀ ਅਤੇ ਬਟਾਲੇ (ਜ਼ਿਲ੍ਹਾ ਗੁਰਦਾਸਪੁਰ) ਵਾਲੇ ਪੀਰ ਹੁਸੈਨ ਦਾ ਮੁਰੀਦ ਸੀ। ਪੀਰ ਹੁਸੈਨ ਨਾਲ ਕਰਮ ਅਲੀ ਸ਼ਾਹ ...

ਪੂਰੀ ਖ਼ਬਰ »

ਸ਼ਬਦ ਵਿਚਾਰ

ਸੁਣਿ ਸੁਣਿ ਕਾਮ ਗਹੇਲੀਏ ਕਿਆ ਚਲਹਿ ਬਾਹ ਲੁਡਾਇ॥

ਸਿਰੀ ਰਾਗੁ ਮਹਲਾ ੩ ਸੁਣਿ ਸੁਣਿ ਕਾਮ ਗਹੇਲੀਏ ਕਿਆ ਚਲਹਿ ਬਾਹ ਲੁਡਾਇ॥ ਆਪਣਾ ਪਿਰੁ ਨ ਪਛਾਣਹੀ ਕਿਆ ਮੁਹੁ ਦੇਸਹਿ ਜਾਇ॥ ਜਿਨੀ ਸਖੀ ਕੰਤੁ ਪਛਾਣਿਆ ਹਉ ਤਿਨ ਕੈ ਲਾਗਉ ਪਾਇ॥ ਤਿਨ ਹੀ ਜੈਸੀ ਥੀ ਰਹਾ ਸਤਸੰਗਤਿ ਮੇਲਿ ਮਿਲਾਇ॥ ੧॥ ਮੁੰਧੇ ਕੂੜਿ ਮੁਠੀ ...

ਪੂਰੀ ਖ਼ਬਰ »

ਪ੍ਰੇਰਨਾ-ਸਰੋਤ

ਪ੍ਰੇਮ ਹੀ ਜੀਵਨ ਦਾ ਧਰਮ ਹੈ

ਗਿਆਨ ਦੀ ਹੋਂਦ ਸਥਾਈ ਹੈ। ਜਿਹੜਾ ਵੀ ਵਿਅਕਤੀ ਅਧਿਆਤਮਕ ਸੱਚ ਨੂੰ ਪਛਾਣ ਲੈਂਦਾ ਹੈ, ਉਸ ਨੂੰ ਪਰਮਾਤਮਾ ਤੋਂ ਪ੍ਰੇਰਿਤ ਕਹਿੰਦੇ ਹਨ। ਸਵਾਮੀ ਵਿਵੇਕਾਨੰਦ ਗਿਆਨਯੋਗ ਵਿਚ ਲਿਖਦੇ ਹਨ ਕਿ ਪਰਮਾਤਮਾ ਦੀ ਸਰਬਉੱਚ ਕਲਪਨਾ ਜੋ ਅਸੀਂ ਕਰ ਸਕਦੇ ਹਾਂ, ਉਹ ਮਨੁੱਖੀ ਹੈ। ਅਸੀਂ ...

ਪੂਰੀ ਖ਼ਬਰ »

ਸ਼ਬਦ ਗੁਰੂ

ਅਨਮੋਲ ਵਿਰਸੇ ਦੀ ਸੰਭਾਲ

ਬੰਦਾ ਕਿੱਡਾ ਵੀ ਵੱਡਾ, ਕਿੱਡਾ ਵੀ ਇਮਾਨਦਾਰ, ਸੱਚਾ-ਸੁੱਚਾ ਹੋਵੇ, ਉਸ ਨੂੰ ਇਸ਼ਟ ਮੰਨਣ ਨਾਲ ਉਹ ਦੇਸ਼ ਕਾਲ ਦੀਆਂ ਸੀਮਾਵਾਂ ਵਿਚ ਬੱਝ ਜਾਂਦਾ ਹੈ। ਇਸ਼ਟ ਦੇ ਦੇਸ਼ ਕਾਲ ਹੀ ਨਹੀਂ, ਜਾਤ, ਵਰਣ, ਦੇਸ਼, ਮਜ਼੍ਹਬ ਦੀਆਂ ਸੀਮਾਵਾਂ ਤੋਂ ਵੀ ਮੁਕਤ ਹੋਣ ਦਾ ਸੰਕਲਪ ਧੁੰਦਲੇ ਜਿਹੇ ਰੂਪ ...

ਪੂਰੀ ਖ਼ਬਰ »

ਅਕਾਲੀ ਦਲ ਨੇ ਐਮਰਜੈਂਸੀ ਵਿਰੁੱਧ ਮੋਰਚਾ ਕਿਵੇਂ ਲਾਇਆ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ) ਐਮਰਜੈਂਸੀ ਵਿਰੁੱਧ ਗ੍ਰਿਫ਼ਤਾਰੀਆਂ ਦੇਣ ਲਈ ਜਨ ਸੰਘ ਨੇ ਵੀ ਐਲਾਨ ਕੀਤਾ ਕਿ ਹਰ ਮਹੀਨੇ 100 ਵਲੰਟੀਅਰ ਗ੍ਰਿਫ਼ਤਾਰੀ ਦਿਆ ਕਰਨਗੇ। ਪਰ ਕੰਮ ਠੁੱਸ ਹੋ ਗਿਆ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ...

ਪੂਰੀ ਖ਼ਬਰ »

ਅਮਰੀਕਾ ਦੇ ਗੁਰੂ-ਘਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਨੈਸ਼ਨਲ ਗੁਰਦੁਆਰਾ, ਵਾਸ਼ਿੰਗਟਨ : ਇਸ ਗੁਰੂ-ਘਰ ਦੀ ਸਥਾਪਨਾ ਇਕ ਸਿਰੜੀ ਸਿੱਖ ਸ਼ਮਸ਼ੇਰ ਸਿੰਘ ਦੀ ਮਿਹਨਤ ਦਾ ਨਤੀਜਾ ਹੈ। ਉਹ ਵਿਸ਼ਵ ਬੈਂਕ ਵਿਚੋਂ ਉੱਚ ਅਧਿਕਾਰੀ ਰਿਟਾਇਰ ਹੋਇਆ ਸੀ। ਉਸੇ ਨੇ ਸੰਗਤ ਨੂੰ ਪ੍ਰੇਰ ਕੇ ਇਹ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX