ਤਾਜਾ ਖ਼ਬਰਾਂ


ਵਿਸ਼ਵ ਕੱਪ ਹਾਕੀ 2018 : ਜਰਮਨੀ ਨੇ ਮਲੇਸ਼ੀਆ ਅਤੇ ਹਾਲੈਂਡ ਨੇ ਪਾਕਿਸਤਾਨ ਨੂੰ ਹਰਾਇਆ
. . .  1 day ago
ਭੁਵਨੇਸ਼ਵਰ 9 ਦਸੰਬਰ (ਡਾ. ਚਹਿਲ) - ਪੁਰਸ਼ ਵਿਸ਼ਵ ਕੱਪ ਹਾਕੀ ਦੇ ਅੱਜ ਪੂਲ ਮੈਚ ਸਮਾਪਤ ਹੋ ਗਏ। ਪੂਲ ਡੀ ਦੇ ਆਖ਼ਰੀ ਦੌਰ ਦੇ ਮੁਕਾਬਲੇ 'ਚ ਜਰਮਨੀ ਨੇ ਏਸ਼ੀਅਨ ਹਾਕੀ ਦੀ...
ਨਾਭਾ ਜੇਲ੍ਹ 'ਚ ਹਵਾਲਾਤੀ ਦੀ ਭੇਦਭਰੇ ਹਾਲਾਤਾਂ 'ਚ ਮੌਤ
. . .  1 day ago
ਨਾਭਾ, 9 ਦਸੰਬਰ (ਕਰਮਜੀਤ ਸਿੰਘ) - ਪੰਜਾਬ ਦੀ ਅਤਿ ਸੁਰੱਖਿਅਤ ਜੇਲ੍ਹਾਂ ਵਿਚੋਂ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਕਿਉਰਿਟੀ ਜੇਲ੍ਹ ਵਿਚ ਹਵਾਲਾਤੀ ਸੁਖਪ੍ਰੀਤ ਸਿੰਘ (23 ਸਾਲ) ਥਾਣਾ ਕਲਾਨੌਰ...
ਦੁਬਈ ਤੋਂ ਆਏ ਯਾਤਰੀ ਤੋਂ 84 ਲੱਖ ਦਾ ਸੋਨਾ ਬਰਾਮਦ
. . .  1 day ago
ਮੁੰਬਈ, 9 ਦਸੰਬਰ - ਮੁੰਬਈ ਹਵਾਈ ਅੱਡੇ 'ਤੇ ਦੁਬਈ ਤੋਂ ਆਏ ਇੱਕ ਯਾਤਰੀ ਤੋਂ 84,59,862 ਲੱਖ ਦਾ ਸੋਨਾ ਬਰਾਮਦ ਹੋਇਆ...
ਕਮੇਡੀ ਕਿੰਗ ਕਪਿਲ ਸ਼ਰਮਾ ਦੇ ਵਿਆਹ ਦੇ ਜਸ਼ਨ ਹੋਏ ਸ਼ੁਰੂ
. . .  1 day ago
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿਲੋਂ) - 12 ਦਸੰਬਰ ਨੂੰ ਆਪਣੀ ਮਹਿਲਾ ਦੋਸਤ ਗਿੰਨੀ ਚੈਤਰਥ ਨਾਲ ਵਿਆਹ ਕਰਵਾਉਣ ਜਾ ਰਹੇ ਕਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਵਿਆਹ ਦੇ ਜਸ਼ਨ ਸ਼ੁਰੂ ਹੋ ਗਏ ਹਨ। ਉਨ੍ਹਾਂ ਦੇ ਘਰ ਮਹਿੰਦੀ ਰਸਮ...
ਕਰਤਾਰਪੁਰ ਕਾਰੀਡੋਰ 'ਚ ਹੈ ਪਾਕਿਸਤਾਨ ਫੌਜ ਦੀ ਸਾਜ਼ਸ਼ - ਕੈਪਟਨ
. . .  1 day ago
ਚੰਡੀਗੜ੍ਹ, 9 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਤੋਂ ਠੀਕ ਪਹਿਲਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਪਾਕਿਸਤਾਨੀ ਫ਼ੌਜ ਮੁਖੀ ਵੱਲੋਂ ਕਰਤਾਰਪੁਰ...
ਠੇਕੇਦਾਰ ਦੀ ਵੱਡੀ ਅਣਗਹਿਲੀ ਕਾਰਨ ਦੋ ਨੌਜਵਾਨ ਮੋਟਰਸਾਈਕਲ ਸਮੇਤ ਡਰੇਨ 'ਚ ਡਿੱਗੇ
. . .  1 day ago
ਅਜਨਾਲਾ, 7 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਮੰਡੀ ਬੋਰਡ ਅਧੀਨ ਆਉਂਦੀ ਗੁਜਰਪੁਰਾ ਤੋਂ ਅੰਬ ਕੋਟਲੀ ਤੱਕ ਬਣਾਈ ਜਾ ਰਹੀ ਲਿੰਕ ਸੜਕ ਨੂੰ ਬਣਾਂ ਰਹੇ ਠੇਕੇਦਾਰ ਵੱਲੋਂ ਅਣਗਹਿਲੀ ਵਰਤਦਿਆਂ ਡਰੇਨ 'ਤੇ ਬਣੇ ਖਸਤਾ ਹਾਲਤ ਪੁਲ ਨੂੰ ਰਾਤ ਸਮੇਂ ਤੋੜ ਦੇਣ ਉਪਰੰਤ...
ਸੂਬੇ 'ਚ ਭਾਜਪਾ ਦੀ ਹੀ ਬਣੇਗੀ ਸਰਕਾਰ - ਵਸੁੰਧਰਾ ਰਾਜੇ
. . .  1 day ago
ਜੈਪੁਰ, 9 ਦਸੰਬਰ- ਜੈਪੁਰ 'ਚ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਹੋਰ ਸੀਨੀਅਰ ਭਾਜਪਾ ਆਗੂ ਪਾਰਟੀ ਦੀ ਕੋਰ ਕਮੇਟੀ 'ਚ ਸ਼ਾਮਲ ਹੋਏ। ਇਸ ਮੌਕੇ ਵਸੁੰਧਰਾ ਰਾਜੇ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਹ ਬਹੁਮਤ ਨਾਲ ਸਰਕਾਰ ਬਣਾਉਣਗੇ। ਇਸ ਦੇ ਨਾਲ ਹੀ ਉਨ੍ਹਾਂ .....
ਬਰਗਾੜੀ ਮੋਰਚਾ ਹੋਇਆ ਖ਼ਤਮ, ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਕੀਤਾ ਗਿਆ ਐਲਾਨ
. . .  1 day ago
ਫ਼ਰੀਦਕੋਟ, 9 ਦਸੰਬਰ (ਗਗਨਦੀਪ ਸਿੰਘ)- ਫ਼ਰੀਦਕੋਟ 'ਚ ਪਿਛਲੇ 192 ਦਿਨਾਂ ਤੋਂ ਚੱਲ ਰਿਹਾ ਬਰਗਾੜੀ ਮੋਰਚਾ ਅੱਜ ਖ਼ਤਮ ਹੋ ਗਿਆ ਹੈ। ਇਸ ਦਾ ਐਲਾਨ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਕੀਤਾ ਗਿਆ ਹੈ। ਇਸ ਮੋਰਚੇ 'ਚ ਸ਼ਾਮਲ ਹੋਈਆਂ ਸਿੱਖ ਸੰਗਤਾਂ ਵੱਲੋਂ ਇਹ .....
ਮੁੰਬਈ ਦੇ ਮਲਾੜ ਇਲਾਕੇ 'ਚ ਲੱਗੀ ਭਿਆਨਕ ਅੱਗ
. . .  1 day ago
ਮੁੰਬਈ, 9 ਦਸੰਬਰ- ਮੁੰਬਈ ਦੇ ਮਲਾੜ ਇਲਾਕੇ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਝੁਗੀ-ਝੌਪੜੀਆਂ ਵਾਲੇ ਇਲਾਕੇ 'ਚ ਲੱਗੀ ਅੱਗ ਦੀ ਖ਼ਬਰ ਮਿਲਦਿਆਂ ਹੀ ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤਿਆਂ ਦੀਆਂ 4 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ .....
ਜੰਮੂ-ਕਸ਼ਮੀਰ : ਪੁਲਿਸ ਵੱਲੋਂ ਲੋੜੀਂਦਾ ਅੱਤਵਾਦੀ ਗ੍ਰਿਫ਼ਤਾਰ
. . .  1 day ago
ਸ੍ਰੀਨਗਰ, 9 ਦਸੰਬਰ- ਜੰਮੂ-ਕਸ਼ਮੀਰ 'ਚ ਕਿਸ਼ਤਵਾੜ ਪੁਲਿਸ ਵੱਲੋਂ ਲੋੜੀਂਦੇ ਅੱਤਵਾਦੀ ਰਿਯਾਜ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਇਹ ਅੱਤਵਾਦੀ ਨੌਜਵਾਨਾਂ ਨੂੰ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਲਈ ਉਕਸਾਉਂਦਾ.....
ਲੋਕ ਸਭਾ ਅਤੇ ਵਿਧਾਨ ਸਭਾਵਾਂ 'ਚ ਔਰਤਾਂ ਲਈ ਇੱਕ ਤਿਹਾਈ ਸੀਟਾਂ ਰਾਖਵੀਂਆਂ ਰੱਖਣ ਦਾ ਮਤਾ ਪਾਸ ਹੋਵੇ-ਰਾਹੁਲ
. . .  1 day ago
ਨਵੀਂ ਦਿੱਲੀ, 9 ਦਸੰਬਰ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੱਖ-ਵੱਖ ਸੂਬਿਆਂ 'ਚ ਕਾਂਗਰਸ ਅਤੇ ਕਾਂਗਰਸ-ਗਠਜੋੜ ਸਰਕਾਰਾਂ ਨੂੰ ਚਿੱਠੀ ਲਿਖ ਕੇ ਅਗਲੇ ਵਿਧਾਨ ਸਭਾ ਸੈਸ਼ਨ ਦੌਰਾਨ ਲੋਕ ਸਭਾ ਅਤੇ ਵਿਧਾਨ ਸਭਾਵਾਂ 'ਚ ਔਰਤਾਂ ਲਈ ਇੱਕ ਤਿਹਾਈ ਸੀਟਾਂ ਰਾਖਵੀਂਆਂ...
ਅਫ਼ਗ਼ਾਨਿਸਤਾਨ 'ਚ 14 ਅੱਤਵਾਦੀ ਢੇਰ
. . .  1 day ago
ਕਾਬੂਲ, 9 ਦਸੰਬਰ- ਅਫ਼ਗ਼ਾਨਿਸਤਾਨ 'ਚ ਪੂਰਬੀ ਸੂਬੇ ਗਜਨੀ ਦੇ ਦਹਿਯਾਕ ਜ਼ਿਲ੍ਹੇ 'ਚ ਤਾਲਿਬਾਨ ਅੱਤਵਾਦੀਆਂ ਦੇ ਖ਼ਿਲਾਫ਼ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਕਾਰਵਾਈ 'ਚ ਘੱਟੋ ਘੱਟ 14 ਅੱਤਵਾਦੀ ਮਾਰੇ ਗਏ ਜਦਕਿ 15 ਹੋਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੂਬਾ.....
ਤੇਲੰਗਾਨਾ ਚੋਣਾਂ : ਸਾਨੂੰ ਕਿਸੇ ਗੱਠਜੋੜ ਦੀ ਲੋੜ ਨਹੀਂ- ਟੀ.ਆਰ.ਐਸ
. . .  1 day ago
ਹੈਦਰਾਬਾਦ, 9 ਦਸੰਬਰ- ਟੀ.ਆਰ.ਐਸ ਦੇ ਬੁਲਾਰੇ ਭਾਨੂ ਪ੍ਰਸਾਦ ਨੇ ਤੇਲੰਗਾਨਾ ਚੋਣਾਂ 'ਤੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਗੱਠਜੋੜ ਦੀ ਲੋੜ ਨਹੀਂ ਹੈ ਕਿਉਂਕਿ ਉਹ ਆਪਣੇ ਦਮ 'ਤੇ ਸਰਕਾਰ ਬਣਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਨੂੰ .....
ਬੋਲੀਵੀਆ 'ਚ ਵਾਪਰਿਆ ਦਰਦਨਾਕ ਬੱਸ ਹਾਦਸਾ, 17 ਲੋਕਾਂ ਦੀ ਮੌਤ
. . .  1 day ago
ਲਾ ਪਾਜ਼, 9 ਦਸੰਬਰ- ਬੋਲੀਵੀਆ 'ਚ ਦੋ ਮਿੰਨੀ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ। ਸਥਾਨਕ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਦੇਸ਼ ਦੀ ਰਾਜਧਾਨੀ ਲਾ ਪਾਜ਼ ਅਤੇ ਅਚਾਨਕੀ ਕਸਬੇ ਨੂੰ ਜੋੜਨ ਵਾਲੇ ਹਾਈਵੇਅ 'ਤੇ...
ਵਿਜੈ ਮਾਲਿਆ ਦੀ ਸਪੁਰਦਗੀ ਲਈ ਸੀ.ਬੀ.ਆਈ ਟੀਮ ਬ੍ਰਿਟੇਨ ਲਈ ਹੋਈ ਰਵਾਨਾ, ਕੱਲ੍ਹ ਹੋਵੇਗੀ ਸੁਣਵਾਈ
. . .  1 day ago
ਨਵੀ ਦਿੱਲੀ, 9 ਦਸੰਬਰ- ਭਾਰਤੀ ਬੈਂਕਾਂ ਤੋਂ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਬ੍ਰਿਟੇਨ ਭੱਜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਸਪੁਰਦਗੀ ਮਾਮਲੇ ਦੀ ਲੰਡਨ ਕੋਰਟ 'ਚ ਚੱਲ ਰਹੀ ਸੁਣਵਾਈ 'ਚ ਸ਼ਾਮਲ ਹੋਣ ਦੇ ਲਈ ਸੀ.ਬੀ.ਆਈ. ਅਤੇ ਈ.ਡੀ. ਦੀ ਟੀਮ ਬ੍ਰਿਟੇਨ .....
ਨਸ਼ੇ ਦੀ ਓਵਰ ਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
. . .  1 day ago
ਸਬਰੀਮਾਲਾ ਮੰਦਰ ਮੁੱਦਾ : ਭਾਜਪਾ ਵਰਕਰਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਕੀਤਾ ਘਿਰਾਓ
. . .  1 day ago
ਸੁਰੱਖਿਆ ਕਾਰਨਾਂ ਕਰ ਕੇ ਅੱਜ ਵੀ ਨਹੀਂ ਹੋਏ ਨਿਰੰਕਾਰੀ ਭਵਨਾਂ ਵਿਖੇ ਸਤਿਸੰਗ
. . .  1 day ago
ਐਮ.ਕੇ. ਸਟਾਲਿਨ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ
. . .  1 day ago
ਕਾਰ ਦੇ ਹਾਦਸਾਗ੍ਰਸਤ ਹੋਣ ਨਾਲ 2 ਲੋਕਾਂ ਦੀ ਮੌਤ, 3 ਜ਼ਖਮੀ
. . .  1 day ago
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : ਚੌਥੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਆਸਟ੍ਰੇਲੀਆ 104/4
. . .  1 day ago
ਸੰਗਰੂਰ 'ਚ ਰਾਮ ਭਗਤਾਂ ਦੀ ਵਿਸ਼ਾਲ ਧਰਮ ਸਭਾ ਸ਼ੁਰੂ
. . .  1 day ago
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : 45 ਓਵਰਾਂ ਤੋਂ ਬਾਅਦ ਆਸਟ੍ਰੇਲੀਆ 93/4
. . .  1 day ago
ਜੰਮੂ-ਕਸ਼ਮੀਰ 'ਚ ਮੁੱਠਭੇੜ ਦੌਰਾਨ ਤਿੰਨ ਅੱਤਵਾਦੀ ਢੇਰ
. . .  1 day ago
ਈਸ਼ਾ ਅੰਬਾਨੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਉਦੈਪੁਰ ਪਹੁੰਚੇ ਕਈ ਸਿਤਾਰੇ
. . .  1 day ago
ਬਾਦਲ ਤੇ ਹੋਰ ਸੀਨੀਅਰ ਅਕਾਲੀ ਲੀਡਰਸ਼ਿਪ ਵੱਲੋਂ ਅੱਜ ਵੀ ਜੋੜੇ ਝਾੜਨ ਤੇ ਬਰਤਨ ਸਾਫ਼ ਕਰਨ ਦੀ ਸੇਵਾ ਜਾਰੀ
. . .  1 day ago
ਸ੍ਰੀਨਗਰ 'ਚ ਮੁੱਠਭੇੜ ਜਾਰੀ, ਇੰਟਰਨੈੱਟ ਸੇਵਾਵਾਂ ਮੁਅੱਤਲ
. . .  1 day ago
ਦਿਨ-ਦਿਹਾੜੇ ਬੰਦੂਕ ਦੀ ਨੋਕ 'ਤੇ ਲੱਖਾਂ ਦੀ ਲੁੱਟ
. . .  1 day ago
ਦੋ ਕਾਰਾਂ ਦੇ ਆਪਸ 'ਚ ਟਕਰਾਉਣ ਨਾਲ ਇਕ ਨੌਜਵਾਨ ਦੀ ਮੌਤ
. . .  1 day ago
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : ਦੂਜੀ ਪਾਰੀ 'ਚ ਭਾਰਤ 307 ਦੌੜਾਂ 'ਤੇ ਆਲ ਆਊਟ, ਆਸਟ੍ਰੇਲੀਆ ਨੂੰ ਦਿੱਤਾ 322 ਦੌੜਾਂ ਦਾ ਟੀਚਾ
. . .  1 day ago
ਆਸਾਮ ਪੰਚਾਇਤ ਚੋਣਾਂ : ਦੂਜੇ ਪੜਾਅ ਲਈ ਵੋਟਿੰਗ ਜਾਰੀ
. . .  1 day ago
ਦਰਦਨਾਕ ਹਾਦਸਾ, ਟਰੱਕ ਅਤੇ ਵੈਨ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 11 ਲੋਕਾਂ ਦੀ ਮੌਤ
. . .  1 day ago
ਅੱਜ ਦਾ ਵਿਚਾਰ
. . .  1 day ago
ਮੈਕਸੀਕੋ ਦੀ ਵਨੇਸਾ ਪਾਂਸ ਡੀ ਲਿਓਨ ਨੇ ਮਿਸ ਵਰਲਡ 2018 ਦਾ ਜਿੱਤਿਆ ਖ਼ਿਤਾਬ
. . .  2 days ago
ਇਸਲਾਮ ਵਾਲਾ ਦਾ ਲਾਂਸ ਨਾਇਕ ਸੁਖਚੈਨ ਸਿੰਘ ਅਰੁਣਾਚਲ ਪ੍ਰਦੇਸ਼ ਵਿਚ ਸ਼ਹੀਦ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਨੇ ਕੈਨੇਡਾ ਨੂੰ 5-1 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਬਣਾਈ ਜਗ੍ਹਾ
. . .  2 days ago
ਹਾਕੀ ਵਿਸ਼ਵ ਕੱਪ 2018 : ਕੈਨੇਡਾ ਨੇ ਭਾਰਤ ਖਿਲਾਫ ਕੀਤਾ ਗੋਲ, ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਤੇ ਕੈਨੇਡਾ ਵਿਚਾਲੇ ਸਖਤ ਮੁਕਾਬਲਾ ਜਾਰੀ
. . .  2 days ago
ਹਾਕੀ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਭਾਰਤ ਕੈਨੇਡਾ ਤੋਂ 1-0 ਨਾਲ ਅੱਗੇ, ਗੋਲ ਕਰਨ ਦੇ ਗੁਆਏ ਕਈ ਮੌਕੇ
. . .  2 days ago
ਹਾਕੀ ਵਿਸ਼ਵ ਕੱਪ 2018 : ਕੈਨੇਡਾ ਵਲੋਂ ਦਿੱਤਾ ਜਾ ਰਿਹੈ ਸਖਤ ਮੁਕਾਬਲਾ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਵੱਲੋਂ ਹਮਲਾਵਰ ਖੇਡ ਜਾਰੀ, ਪਰੰਤੂ ਦੂਸਰਾ ਗੋਲ ਕਰਨ ਲਈ ਕਰਨਾ ਪੈ ਰਿਹੈ ਸੰਘਰਸ਼
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਵਲੋਂ ਖੇਡੀ ਜਾ ਰਹੀ ਹੈ ਹਮਲਾਵਰ ਖੇਡ
. . .  2 days ago
ਹਾਕੀ ਵਿਸ਼ਵ ਕੱਪ 2018 : ਪਹਿਲੇ ਕੁਆਟਰ ਦੇ ਖਤਮ ਹੋਣ ਤੱਕ ਭਾਰਤ ਕੈਨੇਡਾ ਤੋਂ 1-0 ਨਾਲ ਅੱਗੇ
. . .  2 days ago
ਭਾਰਤ ਨੇ ਤੀਸਰੇ ਪੈਨਲਟੀ ਕਾਰਨਰ ਦਾ ਗੁਆਇਆ ਮੌਕਾ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਵਲੋਂ ਕੈਨੇਡਾ ਖਿਲਾਫ ਪਹਿਲਾ ਗੋਲ, ਦੂਸਰੇ ਪੈਨਲਟੀ ਕਾਰਨਰ ਦਾ ਉਠਾਇਆ ਲਾਭ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਤੇ ਕੈਨੇਡਾ ਵਿਚਾਲੇ ਸਖ਼ਤ ਮੁਕਾਬਲਾ, ਭਾਰਤ ਨੇ ਗੁਆਇਆ ਪੈਨਲਟੀ ਕਾਰਨਰ ਦਾ ਮੌਕਾ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਤੇ ਕੈਨੇਡਾ ਵਿਚਾਲੇ ਮੈਚ ਸ਼ੁਰੂ
. . .  2 days ago
ਮੋਦੀ ਸਰਕਾਰ ਦਾ ਜਲਦ ਹੋਵੇਗਾ ਸਿਆਸੀ ਖਾਤਮਾ- ਬੀਬੀ ਭੱਠਲ
. . .  2 days ago
ਬਾਦਲ ਪਰਿਵਾਰ ਅਕਾਲੀ ਦਲ ਦੀ ਹੋਰ ਜ਼ਿਆਦਾ ਬਦਨਾਮੀ ਨਾ ਕਰਵਾਉਣ-ਡਾ: ਅਜਨਾਲਾ, ਬੋਨੀ ਅਜਨਾਲਾ
. . .  2 days ago
ਸ਼ਰੀਫ਼ ਤੋਂ ਬਾਅਦ ਇਮਰਾਨ ਖਾਨ ਨੇ ਵੀ ਕੀਤਾ ਕਬੂਲ- ਮੁੰਬਈ ਹਮਲੇ 'ਚ ਸੀ ਪਾਕਿ ਅੱਤਵਾਦੀਆਂ ਦਾ ਹੱਥ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਸਾਉਣ ਸੰਮਤ 549
ਿਵਚਾਰ ਪ੍ਰਵਾਹ: ਸਾਡਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ, ਇਹ ਸਾਡਾ ਵਰਤਮਾਨ ਹੀ ਸਾਨੂੰ ਦੱਸਦਾ ਹੈ। -ਸਵਾਮੀ ਵਿਵੇਕਾਨੰਦ

ਸੰਪਾਦਕੀ

ਕਿਸਾਨਾਂ ਦੇ ਕਰਜ਼ੇ ਦਾ ਸਾਰਥਿਕ ਹੱਲ ਲੱਭੇ ਕੈਪਟਨ ਸਰਕਾਰ

ਵਾਅਦਾ ਸੀ ਕਿ ਸਰਕਾਰ ਬਣਦੇ ਸਾਰ ਹੀ ਕਰਜ਼ਾ ਮੁਆਫ਼ ਕਰਨ ਦਾ, ਪਰ ਸਰਕਾਰ ਬਣਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਕਾਂਗਰਸ ਪਾਰਟੀ ਬਹਾਨੇ ਲੱਭਣ ਲੱਗ ਪਈ। ਡਾ: ਹੱਕ ਦੀ ਅਗਵਾਈ ਵਿਚ ਮਾਹਿਰਾਂ ਦੀ ਇਕ ਕਮੇਟੀ ਬਣਾ ਕੇ ਕਰਜ਼ਾ ਮੁਆਫ਼ੀ ਸਕੀਮ ਬਣਾਉਣ ਲਈ ਕਿਸਾਨਾਂ ਤੋਂ ਸਮਾਂ ਮੰਗਿਆ ਗਿਆ। ਫਿਰ ਕਿਸਾਨਾਂ ਦੀ ਬੇਚੈਨੀ ਨੂੰ ਭਾਂਪ ਕੇ ਵਿਧਾਨ ਸਭਾ ਦੇ ਬਜਟ ਇਜਲਾਸ ਵਿਚ ਕਰਜ਼ਾ ਮੁਆਫ਼ੀ ਦੇ ਵਾਅਦੇ ਹੋਣ ਲੱਗੇ। ਕਿਸਾਨ ਹੋਰ ਉਤਸੁਕਤਾ ਨਾਲ ਦੇਖਣ ਲੱਗੇ। ਆਖਰ ਬਜਟ ਪੇਸ਼ ਹੋ ਹੀ ਗਿਆ। ਹੋਂਿੲਆ ਉਹੋ ਕੁਝ ਜਿਸ ਦੀ ਆਸ ਸੀ। ਕੇਵਲ 1500 ਕਰੋੜ ਰੁਪਏ ਨਾਲ ਕਰਜ਼ਾ ਮੁਆਫ਼ੀ ਕਰਨ ਦਾ ਐਲਾਨ ਕੀਤਾ ਗਿਆ। ਕਿਸਾਨ ਸੋਚੀਂ ਪੈ ਗਏ। ਏਨੀ ਛੋਟੀ ਰਕਮ ਨਾਲ ਕਿਸ ਨੂੰ ਕਿੰਨੀ ਰਾਹਤ ਮਿਲੇਗੀ, ਇਸ ਤੋਂ ਧਰਵਾਸ ਮਿਲਦੀ ਨਾ ਦਿਸੀ। ਵਾਅਦੇ ਅਨੁਸਾਰ ਬੈਂਕਾਂ ਅਤੇ ਸਹਿਕਾਰੀ ਅਦਾਰਿਆਂ ਦੇ 80,130 ਕਰੋੜ ਅਤੇ ਆੜ੍ਹਤੀਆਂ ਦੇ 45,000 ਕਰੋੜ ਦੇ ਕਰਜ਼ੇ ਦੀ ਵੱਡੀ ਰਕਮ ਦੇ ਮੁਕਾਬਲੇ 1500 ਕਰੋੜ ਕਿਸਾਨਾਂ ਨੂੰ ਮਜ਼ਾਕ ਜਾਪਣ ਲੱਗਿਆ। ਰਾਜ ਨੇਤਾ ਬਹੁਤ ਤੇਜ਼ ਅਤੇ ਢੀਠ ਹੁੰਦੇ ਹਨ। ਹਾਲਾਂ ਵੀ ਉਨ੍ਹਾਂ ਵੱਲੋਂ ਨਿੱਤ ਨਵੇਂ ਐਲਾਨ ਕਰਕੇ ਊਠ ਦਾ ਬੁੱਲ੍ਹ ਲਮਕਦਾ ਰੱਖਿਆ ਜਾ ਰਿਹਾ ਹੈ। ਅਖੇ ਸਰਕਾਰ ਛੇਤੀ ਹੀ ਸਾਰੀਆਂ ਬੈਂਕਾਂ ਨਾਲ ਗੱਲ ਕਰਕੇ ਕਿਸਾਨਾਂ ਦਾ ਸਾਰਾ ਕਰਜ਼ਾ ਆਪਣੇ ਸਿਰ ਲੈ ਲਵੇਗੀ। ਕੋਈ ਕਿਵੇਂ ਮੰਨੇ ਜਦੋਂ ਸਾਰੇ ਕਰਜ਼ੇ ਤੋਂ ਗੱਲ ਸਰਕਦੀ ਸਰਕਦੀ ਫ਼ਸਲੀ ਕਰਜ਼ੇ ਅਤੇ ਉਹ ਵੀ ਸਹਿਕਾਰੀ ਫ਼ਸਲੀ ਕਰਜ਼ੇ ਉਤੇ ਆ ਕੇ ਫਸ ਗਈ ਹੋਵੇ। ਇਸ ਵਿਚ ਪਾਈਆਂ ਘੁਣਤਰਾਂ ਸਮਾਂ ਪਾ ਕੇ ਨਿਤਰਨਗੀਆਂ, ਪਰ ਤਰ੍ਹਾਂ ਤਰ੍ਹਾਂ ਦੀਆਂ ਕਿਆਸ ਅਰਾਈਆਂ ਹਵਾ ਵਿਚ ਚੱਕਰ ਕੱਟ ਰਹੀਆਂ ਹਨ। ਜਿਨ੍ਹਾਂ ਨੇ ਸਮੁੱਚੇ ਕਿਸਾਨ ਵਰਗ ਦਾ ਦਿਮਾਗ ਚਕਰਾਇਆ ਹੋਇਆ ਹੈ। ਵੱਡੀਆਂ ਆਸਾਂ ਸਨ ਪਰ ਪੱਲੇ ਕੁਝ ਨਹੀਂ ਪਿਆ। ਫਿਰ ਵੀ ਸਰਕਾਰੀ ਕਰਜ਼ਾ ਮੁਆਫ਼ੀ ਸਕੀਮ ਨੂੰ ਘੋਖਣ ਲਈ ਹਾਲਾਂ ਸਮਾਂ ਚਾਹੀਦਾ ਹੈ, ਸਰਕਾਰੀ ਪਟਾਰੀ ਖੁੱਲ੍ਹਣ ਦਿਉ। ਸਾਡੇ ਤਾਂ ਜ਼ਮੀਨਾਂ ਦੇ ਖਾਤੇ ਮਾਲ ਵਿਭਾਗ ਕੋਲ ਕਈ ਪੁਸ਼ਤਾਂ ਤੋਂ ਸਾਂਝੇ ਹਨ। ਪੰਜ ਅਤੇ ਢਾਈ ਏਕੜ ਵਾਲਿਆਂ ਦੀ ਪਛਾਣ ਕਿਵੇਂ ਹੋਵੇਗੀ। ਬਹੁਤੇ ਕਿਸਾਨਾਂ ਨੇ ਤਾਂ ਹੱਦ ਕਰਜ਼ਾ ਵੱਧ ਬਣਾਉਣ ਲਈ ਖੇਤੀ ਕਰਨ ਲਈ ਪੰਜ ਏਕੜ ਤੋਂ ਵੱਧ ਦੀਆਂ ਜੋਤਾਂ ਦਰਸਾਈਆਂ ਹੋਈਆਂ ਹਨ, ਜ਼ਮੀਨ ਭਾਵੇਂ ਦੋ ਏਕੜ ਹੀ ਹਿੱਸੇ ਆਉਂਦੀ ਹੋਵੇ। ਅਸਲੋਂ ਕੁਝ ਹੋਰ ਅਤੇ ਕਾਗਜ਼ਾਂ ਵਿਚ ਕੁਝ ਹੋਰ, ਆਪੇ ਸਹੇੜੀ ਇਸ ਅੜਾਉਣੀ ਨੂੰ ਕਰਜ਼ਾ ਮੁਆਫ਼ੀ ਵਿਚ ਕਿਵੇਂ ਹੱਲ ਕਰਾਂਗੇ। ਇਸ ਸਬੰਧੀ ਪਟਾਰੀ ਖੁੱਲ੍ਹਣ ਉਤੇ ਕਦੀ ਫਿਰ ਲਿਖਾਂਗਾ। ਕਰਜ਼ਾ ਕੁਰਕੀ ਖ਼ਤਮ ਕਰਨ ਦੇ ਨਾਅਰੇ ਨੂੰ ਸਾਰਥਿਕ ਕਰਨ ਲਈ ਸਰਕਾਰ ਨੇ ਪੰਜਾਬ ਦੇ 1961 ਦੇ ਸਹਿਕਾਰਤਾ ਕਾਨੂੰਨ ਦੀ ਧਾਰਾ 67 ਏ ਨੂੰ ਵਿਧਾਨ ਸਭਾ ਵਿਚ ਕਾਨੂੰਨੀ ਸੋਧਾਂ ਨਾਲ ਖ਼ਤਮ ਕਰਕੇ ਕੁਰਕੀ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਜੇਕਰ ਇਸ ਕਾਨੂੰਨ ਨੂੰ ਧਿਆਨ ਨਾਲ ਪੜ੍ਹਿਆ ਜਾਵੇ ਤਾਂ ਸਾਰਾ ਸਹਿਕਾਰੀ ਵਿਭਾਗ, ਪੰਜਾਬ ਦੇ ਕਾਨੂੰਨਦਾਨ ਅਤੇ ਇਸ ਦਾ ਤਜਰਬਾ ਰੱਖਣ ਵਾਲੇ ਕਿਸਾਨ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਸ ਕਾਨੂੰਨ ਦੀ ਧਾਰਾ 67 ਏ ਦਾ ਕਰਜ਼ੇ ਦੀ ਕੁਰਕੀ ਨਾਲ ਕੋਈ ਸਬੰਧ ਨਹੀਂ। ਪੰਜਾਬ ਦੇ ਕਿਸਾਨਾਂ ਨੂੰ ਤਾਂ ਇਹ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਧਾਰਾ 67 ਏ ਬਰਨਾਲਾ ਸਰਕਾਰ ਨੇ ਭਾਰਤੀ ਕਿਸਾਨ ਯੂਨੀਅਨ ਦੇ ਅੰਦੋਲਨ ਤੋਂ ਬਾਅਦ ਮੁਲਤਵੀ ਕਰ ਦਿੱਤੀ ਸੀ ਅਤੇ ਪਿਛਲੇ 30 ਸਾਲਾਂ ਵਿਚ ਇਸ ਦੀ ਕਦੀ ਵੀ ਕਿਸੇ ਇਕ ਵੀ ਕੇਸ ਵਿਚ ਵਰਤੋਂ ਨਹੀਂ ਕੀਤੀ ਗਈ। ਇਹ ਵੀ ਹਰ ਕਿਸੇ ਨੂੰ ਪਤਾ ਹੈ ਕਿ ਧਾਰਾ 67 ਏ ਤਾਂ ਕਰਜ਼ੇ ਦੀ ਵਸੂਲੀ ਮਾਲੀਏ ਵਜੋਂ ਕਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਤੋਂ ਵੱਧ ਕੁਝ ਨਹੀਂ। ਇਸ ਧਾਰਾ ਅਧੀਨ ਕਿਸਾਨ ਨੂੰ ਗ੍ਰਿਫ਼ਤਾਰ ਕਰਕੇ 40 ਦਿਨਾਂ ਲਈ ਜੇਲ੍ਹ ਭੇਜਿਆ ਜਾਂਦਾ ਸੀ ਅਤੇ ਉਸ ਦਾ ਜੇਲ੍ਹ ਵਿਚ ਰਹਿਣ ਅਤੇ ਇਸ ਪ੍ਰਕਿਰਿਆ ਉਤੇ ਆਉਂਦਾ ਖਰਚਾ ਵੀ ਕਿਸਾਨ ਦੇ ਕਰਜ਼ੇ ਵਿਚ ਜੋੜ ਦਿੱਤਾ ਜਾਂਦਾ ਸੀ। ਉਸ ਤੋਂ ਬਾਅਦ ਕਰਜ਼ੇ ਦੀ ਕੁਰਕੀ ਲਈ ਇਸੇ ਸਹਿਕਾਰੀ ਕਾਨੂੰਨ ਦੀ ਧਾਰਾ 62 ਅਤੇ 63 ਅਧੀਨ ਕਾਰਵਾਈ ਕੀਤੀ ਜਾਂਦੀ ਹੈ। ਰਜਿਸਟਰਾਰ ਸਹਿਕਾਰੀ ਸਭਾਵਾਂ ਆਪਣੀਆਂ ਤਾਕਤਾਂ ਸਹਾਇਕ ਰਜਿਸਟਰਾਰ ਨੂੰ ਦੇ ਦਿੰਦਾ ਹੈ, ਜੋ ਇਕ ਇੰਸਪੈਕਟਰ ਪੱਧਰ ਦੇ ਅਧਿਕਾਰੀ ਨੂੰ ਕਾਨੂੰਨੀ ਕਾਰਵਾਈ ਨੂੰ ਅੱਗੇ ਤੋਰਨ ਲਈ ਸਾਲਸ ਮੁਕੱਰਰ ਕਰ ਦਿੰਦਾ ਹੈ। ਇਹ ਅਧਿਕਾਰੀ ਸਾਲਸੀ ਕਾਰਵਾਈ ਤੋਂ ਬਾਅਦ ਧਾਰਾ 63 ਅਧੀਨ ਕਰਜ਼ਦਾਰ ਤੋਂ ਜ਼ਮੀਨ ਦੀ ਬੋਲੀ ਜਾਂ ਕੁਰਕੀ ਕਰਕੇ ਵਸੂਲੀ ਕਰਨ ਦੇ ਹੁਕਮ ਦਿੰਦਾ ਹੈ। ਇੰਜ ਧਾਰਾ 67 ਏ ਖ਼ਤਮ ਕਰਨ ਦਾ ਕੁਰਕੀ ਨਾਲ ਦੂਰ ਦਾ ਵੀ ਵਾਸਤਾ ਨਹੀਂ। ਹੁਣ ਕੇਵਲ ਕਿਸਾਨ ਦੀ ਗ੍ਰਿਫ਼ਤਾਰੀ ਨਹੀਂ ਹੋਵੇਗੀ ਅਤੇ ਨਾ ਹੀ ਉਸ ਨੂੰ ਜੇਲ੍ਹ ਭੇਜਿਆ ਜਾਵੇਗਾ। ਹੁਣ ਤਾਂ ਸਿੱਧਾ ਹੀ ਧਾਰਾ 62 ਅਤੇ 63 ਅਧੀਨ ਕਾਰਵਾਈ ਕਰਕੇ ਕਿਸਾਨ ਦੀ ਕੁਰਕੀ ਹੋ ਜਾਇਆ ਕਰੇਗੀ। ਕੈਪਟਨ ਸਰਕਾਰ ਨੇ ਧਾਰਾ 62 ਅਤੇ 63 ਨੂੰ ਤਾਂ ਛੋਹਿਆ ਵੀ ਨਹੀਂ। ਫਿਰ ਕੁਰਕੀ ਕਿਵੇਂ ਬੰਦ ਹੋਵੇਗੀ? ਇਸ ਤਰ੍ਹਾਂ ਝੂਠਾ ਅਤੇ ਗੁਮਰਾਹਕੁੰਨ ਪ੍ਰਚਾਰ ਕਰਕੇ ਕੈਪਟਨ ਸਰਕਾਰ ਅਤੇ ਕਾਂਗਰਸ ਪਾਰਟੀ ਜਿੱਥੇ ਲੋਕਾਂ ਨੂੰ ਮੂਰਖ ਬਣਾ ਰਹੀ ਹੈ, ਉਥੇ ਲੋਕਾਂ ਵਿਚ ਆਪਣੀ ਸਾਖ਼ ਵੀ ਗੁਆ ਰਹੀ ਹੈ।
ਕਰਜ਼ੇ ਦੀ ਕੁਰਕੀ ਦਾ ਇਕ ਹੋਰ ਵੀ ਤਰੀਕਾ ਹੈ, ਜੋ ਵਪਾਰਕ ਬੈਂਕਾਂ ਅਪਣਾਉਂਦੀਆਂ ਹਨ। ਇਹ ਬੈਂਕਾਂ ਆਪਣੀ ਕਾਰਵਾਈ ਮੁਕੰਮਲ ਕਰਕੇ ਡਿਫਾਲਟਰ ਕਿਸਾਨ ਵਿਰੁੱਧ ਦੀਵਾਨੀ ਅਦਾਲਤ ਵਿਚ ਸੀ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਜਾਂ ਡੀ. ਆਰ. ਟੀ. ਜਾਂ ਬੈਂਕ ਨਾਲ ਸਬੰਧਤ ਰਿਜ਼ਰਵ ਬੈਂਕ ਵੱਲੋਂ ਬਣਾਏ ਕਾਨੂੰਨਾਂ ਅਧੀਨ ਮੁਕੱਦਮਾ ਦਾਇਰ ਕਰਦੀਆਂ ਹਨ। ਕਰਜ਼ਦਾਰ ਅਤੇ ਬੈਂਕ ਦੋਵਾਂ ਦੀ ਸੁਣਵਾਈ ਤੋਂ ਬਾਅਦ ਜਦੋਂ ਅਦਾਲਤ ਕਿਸਾਨ ਵਿਰੁੱਧ ਫ਼ੈਸਲਾ ਸੁਣਾ ਦਿੰਦੀ ਹੈ ਤਾਂ ਉਸ ਨੂੰ ਲਾਗੂ ਕਰਨ ਲਈ, ਕੁਰਕੀ ਕਰਨ ਲਈ ਹਲਕਾ ਤਹਿਸੀਲਦਾਰ ਨੂੰ ਹੁਕਮ ਦੇ ਦਿੰਦੀ ਹੈ। ਹਲਕਾ ਤਹਿਸੀਲਦਾਰ ਇਸ ਕੁਰਕੀ ਲਈ ਅਦਾਲਤੀ ਹੁਕਮਾਂ ਨੂੰ ਲਾਗੂ ਕਰਨ ਲਈ ਪਾਬੰਦ ਹੁੰਦਾ ਹੈ। ਸੀ. ਪੀ. ਸੀ. ਅਤੇ ਬੈਂਕਾਂ ਦੇ ਰਿਜ਼ਰਵ ਬੈਂਕ ਦੇ ਕਾਨੂੰਨਾਂ ਵਿਚ ਸੋਧ ਕਰਨ ਦਾ ਰਾਜ ਸਰਕਾਰ ਕੋਲ ਅਧਿਕਾਰ ਹੀ ਨਹੀਂ। ਇਹ ਕੰਮ ਕੇਵਲ ਦੇਸ਼ ਦੀ ਪਾਰਲੀਮੈਂਟ ਦੇ ਅਧਿਕਾਰ ਖੇਤਰ ਵਿਚ ਹੀ ਆਉਂਦਾ ਹੈ। ਇਹੋ ਨਹੀਂ ਹਾਲਾਂ ਤਾਂ 'ਦੀ ਪੰਜਾਬ ਲੈਂਡ ਰੈਵੇਨਿਊ ਐਕਟ, 1887' ਵਿਚ ਵੀ ਇਕ ਧਾਰਾ 67 ਏ ਮੌਜੂਦ ਹੈ, ਇਸ ਨੂੰ ਵੀ ਕੈਪਟਨ ਸਰਕਾਰ ਨੇ ਛੋਹਿਆ ਤੱਕ ਨਹੀਂ, ਕੇਵਲ ਸਹਿਕਾਰਤਾ ਕਾਨੂੰਨ ਦੀ ਧਾਰਾ 67 ਏ ਰੱਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਇਸ ਤੋਂ ਸਪੱਸ਼ਟ ਹੈ ਕਿ ਹਾਲਾਂ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਰਜ਼ੇ ਦੀ ਕੁਰਕੀ ਨਾਲ ਸਬੰਧਤ ਕਿਸੇ ਧਾਰਾ ਨੂੰ ਨਾ ਖ਼ਤਮ ਕੀਤਾ ਹੈ ਅਤੇ ਨਾ ਮੁਲਤਵੀ। ਕੇਵਲ ਸਹਿਕਾਰਤਾ ਕਾਨੂੰਨ ਦੀ ਧਾਰਾ 67 ਏ ਖ਼ਤਮ ਕਰਨ ਨਾਲ ਕੁਰਕੀ ਬਿਲਕੁਲ ਨਹੀਂ ਰੋਕੀ ਜਾ ਸਕਦੀ। ਇਹੋ ਜਿਹਾ ਗੁਮਰਾਹਕੁੰਨ ਪ੍ਰਚਾਰ ਸਰਕਾਰ ਦੀ ਸਾਖ਼ ਨੂੰ ਢਾਹ ਲਾਉਣ ਤੋਂ ਵੱਧ ਕੁਝ ਵੀ ਨਹੀਂ। ਇਹ ਕੋਰਾ ਝੂਠ ਅਤੇ ਕੂੜ ਪ੍ਰਚਾਰ ਹੈ, ਜੋ ਸਰਕਾਰਾਂ ਚਲਾਉਣ ਵਾਲੇ ਲੋਕਾਂ ਨੂੰ ਸ਼ੋਭਾ ਨਹੀਂ ਦਿੰਦਾ। ਇਸ ਵੇਲੇ ਕਿਸਾਨੀ ਬੇਹੱਦ ਨਾਜ਼ੁਕ ਦੌਰ ਵਿਚੋਂ ਲੰਘ ਰਹੀ ਹੈ। ਪਹਾੜ ਜਿੱਡੀ ਇਸ ਕਰਜ਼ੇ ਦੀ ਸਮੱਸਿਆ ਤੋਂ ਇਲਾਵਾ ਲਗਾਤਾਰ ਕਿਸਾਨਾਂ ਦੀ ਇਕ ਤੋਂ ਬਾਅਦ ਦੂਜੀ ਫ਼ਸਲ ਰੁਲ ਰਹੀ ਹੈ। ਆਲੂ, ਪਿਆਜ਼, ਟਮਾਟਰ, ਸਬਜ਼ੀਆਂ, ਸੂਰਜਮੁਖੀ, ਮੱਕੀ, ਅਤੇ ਦਾਲਾਂ ਆਦਿ ਦਾ ਸਰਕਾਰ ਵੱਲੋਂ ਮਿਥੇ ਸਮੱਰਥਨ ਮੁੱਲ ਦੇ ਨੇੜੇ-ਤੇੜੇ ਵੀ ਭਾਅ ਨਹੀਂ ਮਿਲ ਰਿਹਾ। ਕਿਸਾਨ ਰੋਸ ਵਜੋਂ ਇਹ ਫ਼ਸਲਾਂ ਤੇ ਸਬਜ਼ੀਆਂ ਸੜਕਾਂ ਉਤੇ ਸੁੱਟ ਕੇ ਵੀ ਥੱਕ ਗਏ। ਕਿਸਾਨ ਨੂੰ ਅੰਨਦਾਤਾ ਕਹਿਣ ਵਾਲੀ ਕੋਈ ਵੀ ਸਰਕਾਰ ਕਿਸਾਨਾਂ ਦੀ ਮੱਦਦ ਉਤੇ ਨਹੀਂ ਆਈ। ਔਖੇ ਸਮੇਂ ਕਿਸੇ ਨੇ ਵੀ ਉਸ ਦੀ ਬਾਂਹ ਨਹੀਂ ਫੜੀ। ਅੱਜ ਸਮੁੱਚਾ ਕਿਸਾਨ ਵਰਗ ਉਖੜ ਚੁੱਕਾ ਹੈ। ਅਜਿਹੇ ਸਮੇਂ ਅਜਿਹੇ ਵੱਡੇ ਸੰਕਟ ਉਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਕਾਂਗਰਸ ਪਾਰਟੀ ਆਪਣੇ ਵਾਅਦੇ ਤੋਂ ਨਹੀਂ ਭੱਜ ਸਕਦੀ। ਜੇ ਇਸ ਦਾ ਵਤੀਰਾ ਗੁਮਰਾਹਕੁੰਨ ਹੀ ਰਿਹਾ ਤਾਂ ਉਸ ਦਾ ਤਾਂ ਬਹੁਤ ਵੱਡਾ ਨੁਕਸਾਨ ਹੋਵੇਗਾ ਹੀ, ਸਗੋਂ ਲੋਕਾਂ ਦਾ ਰਾਜਨੇਤਾਵਾਂ ਤੋਂ ਵਿਸ਼ਵਾਸ ਉੱਠ ਜਾਵੇਗਾ। ਜ਼ਮੀਨੀ ਪੱਧਰ ਉਤੇ ਕਿਸਾਨ ਦੀ ਹਾਲਤ ਇੰਨੀ ਪਤਲੀ ਹੋ ਗਈ ਹੈ ਕਿ ਗੱਲ ਹੁਣ ਖੁਦਕੁਸ਼ੀਆਂ ਤੱਕ ਸੀਮਤ ਨਹੀਂ। ਹਾਲਾਤ ਵਿਗੜਨ ਦੇ ਵੀ ਆਸਾਰ ਹਨ। ਲੋੜ ਹੈ ਜੇ ਸਰਕਾਰ ਕੋਲ ਸਾਧਨ ਨਹੀਂ ਤਾਂ ਸਾਰੀਆਂ ਰਾਜਸੀਆਂ ਪਾਰਟੀਆਂ, ਸਮੇਤ ਵਿਰੋਧੀ ਧਿਰਾਂ ਦੇ ਮਿਲ ਕੇ, ਕੇਂਦਰ ਸਰਕਾਰ ਉਤੇ ਉਸ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਦਬਾਅ ਪਾਉਣ। ਆਖਰ ਉਨ੍ਹਾਂ ਦੀਆਂ ਨੀਤੀਆਂ ਕਾਰਨ ਹੀ ਤਾਂ ਕਿਸਾਨ ਕਰਜ਼ੇ ਦੇ ਜਾਲ ਵਿਚ ਫਸੇ ਹਨ। ਜੇਕਰ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਲੱਖਾਂ ਕਰੋੜਾਂ ਦੇ ਕਰਜ਼ੇ ਉਤੇ ਲਗਾਤਾਰ ਲਕੀਰ ਫੇਰ ਸਕਦੀ ਹੈ ਤਾਂ ਦੇਸ਼ ਦੇ ਅੰਨਦਾਤੇ ਲਈ ਕੇਂਦਰ ਦਾ ਖਜ਼ਾਨਾ ਕਿਉਂ ਖਾਲੀ ਹੋ ਜਾਂਦਾ ਹੈ। ਇਸ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਵਾਅਦੇ ਤੋਂ ਭੱਜਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਸਮਾਂ ਮੰਗ ਕਰਦਾ ਹੈ ਕਿ ਉਹ ਸਿਰਫ ਗੱਲਾਂ ਨਾ ਕਰਨ, ਇਮਾਨਦਾਰੀ ਨਾਲ ਤੁਰੰਤ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਉਸ ਵਿਚ ਇਸ ਮੁੱਦੇ 'ਤੇ ਗਹਿਰਾਈ ਵਿਚ ਵਿਚਾਰ-ਚਰਚਾ ਕਰਕੇ ਇਸ ਮਸਲੇ ਦਾ ਹੱਲ ਲੱਭਿਆ ਜਾਏ।

-ਮੋ: 98142-28005

 

ਭਾਰਤੀ ਸਰਕਾਰਾਂ ਨੇ ਹਮੇਸ਼ਾ ਬਹੁਕੋਨੀ ਲੜਾਈ ਤੋਂ ਸੰਕੋਚ ਕੀਤਾ

(ਕੱਲ੍ਹ ਤੋਂ ਅੱਗੇ) ਸਾਡੀ ਆਖਰੀ ਵੱਡੀ ਲੜਾਈ 1971 ਵਾਲੀ ਸੀ, ਜਿਸ ਨੂੰ ਲੜਨ ਲਈ ਭਾਰਤ ਨੇ ਆਗਾਮੀ ਤੌਰ 'ਤੇ ਯੋਜਨਾਬੰਦੀ ਕੀਤੀ ਸੀ। ਇੰਦਰਾ ਗਾਂਧੀ ਕੋਲ ਆਗਾਮੀ ਤੌਰ 'ਤੇ ਚੀਨ ਵੱਲੋਂ ਪੈਦਾ ਹੋਣ ਵਾਲੀ ਚੁਣੌਤੀ, ਜਿਸ ਦਾ ਕਿ ਉਸ ਤੋਂ ਪਹਿਲੇ ਭਾਰਤੀ ਹੁਕਮਰਾਨਾਂ ਨੂੰ ਵੀ ...

ਪੂਰੀ ਖ਼ਬਰ »

ਸਿਆਸੀ ਮੰਤਵਾਂ ਲਈ ਵਰਤਿਆ ਜਾ ਰਿਹਾ ਹੈ ਭ੍ਰਿਸ਼ਟਾਚਾਰ ਦਾ ਔਜ਼ਾਰ

ਕੀ ਅੱਜ ਭਾਰਤ ਵਿਚ ਭ੍ਰਿਸ਼ਟਾਚਾਰ ਤੋਂ ਬਿਨਾਂ ਰਾਜਨੀਤੀ ਕੀਤੀ ਜਾ ਸਕਦੀ ਹੈ? ਇਸ ਸਵਾਲ ਦੇ ਜਵਾਬ ਵਿਚ ਅਸੀਂ ਏਨਾ ਜ਼ਰੂਰ ਕਹਿ ਸਕਦੇ ਹਾਂ ਕਿ ਜਦੋਂ ਆਜ਼ਾਦ ਹੋਏ ਸੀ ਤਾਂ ਭ੍ਰਿਸ਼ਟਾਚਾਰ ਤੋਂ ਬਿਨਾਂ ਰਾਜਨੀਤੀ ਦੀਆਂ ਸੰਭਾਵਨਾਵਾਂ ਬਹੁਤ ਸਨ। ਸਾਨੂੰ ਯਾਦ ਹੈ ਕਿ ਜਦੋਂ 50 ...

ਪੂਰੀ ਖ਼ਬਰ »

ਮੌਨਸੂਨ ਇਜਲਾਸ ਤੋਂ ਆਸ

ਸੰਸਦ ਦਾ ਸੈਸ਼ਨ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਸਰਕਾਰੀ ਧਿਰ ਵੱਲੋਂ ਵਿਰੋਧੀ ਪਾਰਟੀਆਂ ਨਾਲ ਜੋ ਮੀਟਿੰਗਾਂ ਕੀਤੀਆਂ ਗਈਆਂ, ਉਹ ਇਸ ਨਜ਼ਰੀਏ ਤੋਂ ਵੀ ਮਹੱਤਵਪੂਰਨ ਹਨ ਕਿ ਸਰਕਾਰ ਇਹ ਚਾਹੁੰਦੀ ਹੈ ਕਿ ਇਸ ਮੌਨਸੂਨ ਇਜਲਾਸ ਵਿਚ ਦੋ ਦਰਜਨ ਦੇ ਕਰੀਬ ਮਹੱਤਵਪੂਰਨ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX