ਤਾਜਾ ਖ਼ਬਰਾਂ


ਨਿਪਾਹ ਵਾਇਰਸ : ਕੇਂਦਰੀ ਸਿਹਤ ਮੰਤਰੀ ਨੇ ਉੱਚ-ਪੱਧਰੀ ਟੀਮ ਬਣਾਉਣ ਦਾ ਦਿੱਤਾ ਨਿਰਦੇਸ਼
. . .  3 minutes ago
ਨਵੀਂ ਦਿੱਲੀ, 21 ਮਈ- ਕੇਰਲ 'ਚ ਫੈਲੇ ਨਿਪਾਹ ਵਾਇਰਸ ਦੀ ਸਮੀਖਿਆ ਕਰਨ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਢਾ ਨੇ ਡਾਕਟਰਾਂ ਦੀ ਇੱਕ ਉੱਚ-ਪੱਧਰੀ ਟੀਮ ਬਣਾਉਣ ਦਾ ਨਿਰਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ...
ਰੂਸ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  15 minutes ago
ਨਵੀਂ ਦਿੱਲੀ, 21 ਮਈ- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਪਹੁੰਚੇ ਹਨ। ਰੂਸ ਦੇ ਸੋਚੀ 'ਚ ਇਨ੍ਹਾਂ ਦੋਹਾਂ ਨੇਤਾਵਾਂ ਵਿਚਕਾਰ ਗੈਰ ਰਸਮੀ...
ਜੰਮੂ-ਕਸ਼ਮੀਰ 'ਚ ਜੰਗਬੰਦੀ ਜਾਰੀ ਰਹੇਗੀ- ਸੀਤਾਰਮਨ
. . .  27 minutes ago
ਨਵੀਂ ਦਿੱਲੀ, 21 ਮਈ- ਜੰਮੂ-ਕਸ਼ਮੀਰ ਦੇ ਅਰਨੀਆ ਸੈਕਟਰ 'ਚ ਪਾਕਿਸਤਾਨੀ ਰੇਂਜਰਾਂ ਵਲੋਂ ਇੱਕ ਵਾਰ ਫਿਰ ਕਈ ਥਾਂਵਾਂ 'ਤੇ ਸਰਹੱਦੀ ਚੌਕੀਆਂ 'ਤੇ ਮੋਰਟਾਰ ਸੁੱਟੇ ਗਏ। ਇਸ ਮੁੱਦੇ 'ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਸ਼ਮੀਰ 'ਚ ਜੰਗਬੰਦੀ 'ਤੇ ਸਰਕਾਰ...
'ਆਪ' ਨੂੰ ਲੱਗਾ ਇੱਕ ਹੋਰ ਝਟਕਾ, ਰਾਣਾ ਹੰਸਰਾਜ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ
. . .  32 minutes ago
ਜਲੰਧਰ, 21 ਮਈ- ਜਲੰਧਰ 'ਚ ਆਮ ਆਦਮੀ ਪਾਰਟੀ ਨੂੰ ਇੱਕ ਤੋਂ ਬਾਅਦ ਇੱਕ ਵੱਡੇ ਝਟਕੇ ਲੱਗ ਰਹੇ ਹਨ। ਜਲੰਧਰ ਦੇ ਆਦਮਪੁਰ ਹਲਕੇ ਤੋਂ ਆਮ ਆਦਮੀ ਪਾਰਟੀ ਲਈ ਚੋਣ ਲੜ ਚੁੱਕੇ ਰਾਣਾ ਹੰਜਰਾਜ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ। ਸ਼੍ਰੋਮਣੀ ਅਕਾਲੀ...
ਮੱਧ ਪ੍ਰਦੇਸ਼ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 10 ਲੋਕਾਂ ਦੀ ਮੌਤ
. . .  about 1 hour ago
ਗੁਨਾ, 21 ਮਈ- ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ 'ਚ ਰੁਠਿਆਈ ਬਾਇਪਾਸ ਦੇ ਨਜ਼ਦੀਕ ਯਾਤਰੀਆਂ ਭਰੀ ਇੱਕ ਬੱਸ ਦੀ ਟਰੱਕ ਨਾਲ ਟੱਕਰ ਹੋਣ ਕਾਰਨ 10 ਲੋਕਾਂ ਦੀ ਮੌਤ ਹੋ ਗਈ, ਜਦਕਿ 47 ਤੋਂ ਵੱਧ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ...
ਕਾਵੇਰੀ ਜਲ ਮੁੱਦਾ: ਕੁਮਾਰਸਵਾਮੀ ਨੇ ਰਜਨੀਕਾਂਤ ਨੂੰ ਸੂਬੇ 'ਚ ਆਉਣ ਦਾ ਦਿੱਤਾ ਸੱਦਾ
. . .  about 1 hour ago
ਬੈਂਗਲੁਰੂ, 21 ਮਈ- ਜੇ ਡੀ (ਐੱਸ) ਨੇਤਾ ਐਚ. ਡੀ. ਕੁਮਾਰਸਵਾਮੀ ਨੇ ਭਾਵੇਂ ਅਜੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਅਹੁਦਾ ਨਾ ਸੰਭਾਲਿਆ ਹੋਵੇ, ਪਰ ਉਨ੍ਹਾਂ ਨੇ ਤਾਮਿਲਨਾਡੂ ਅਤੇ ਕਰਨਾਟਕ ਦਰਮਿਆਨ ਕਾਵੇਰੀ ਜਲ ਦੇ ਮੁੱਦੇ 'ਤੇ ਆਪਣੀ...
ਪਾਕਿਸਤਾਨ ਨੇ ਪੁਲਿਸ ਸਟੇਸ਼ਨ 'ਤੇ ਸੁੱਟੇ ਮੋਰਟਾਰ, ਇੱਕ ਪੁਲਿਸ ਕਰਮਚਾਰੀ ਜ਼ਖ਼ਮੀ
. . .  about 1 hour ago
ਜੰਮੂ, 21 ਮਈ- ਪਾਕਿਸਤਾਨ ਵਲੋਂ ਬੀਤੀ ਰਾਤ ਤੋਂ ਜੰਗਬੰਦੀ ਦੀ ਉਲੰਘਣਾ ਜਾਰੀ ਹੈ। ਪਾਕਿਸਤਾਨ ਵਲੋਂ ਆਰ. ਐਸ. ਪੁਰਾ ਸੈਕਟਰ 'ਚ ਅੱਜ ਇੱਕ ਪੁਲਿਸ ਸਟੇਸ਼ਨ 'ਤੇ ਮੋਰਟਾਰ ਸੁੱਟੇ ਗਏ, ਜਿਸ 'ਚ ਇੱਕ ਪੁਲਿਸ ਕਰਮਚਾਰੀ...
ਉੱਨਾਵ ਜਬਰ-ਜਨਾਹ ਮਾਮਲਾ : ਸੀ. ਬੀ. ਆਈ. ਨੇ ਭਾਜਪਾ ਵਿਧਾਇਕ 'ਤੇ ਕੱਸਿਆ ਸ਼ਿੰਕਜਾ
. . .  about 1 hour ago
ਲਖਨਊ, 21 ਮਈ- ਉੱਨਾਵ ਜਬਰ ਜਿਨਾਹ ਮਾਮਲੇ ਦੇ ਦੋਸ਼ੀ ਅਤੇ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ 'ਤੇ ਸੀ. ਬੀ. ਆਈ. ਨੇ ਸ਼ਿੰਕਜਾ ਕੱਸ ਦਿੱਤਾ ਹੈ। ਸੀ. ਬੀ. ਆਈ. ਨੇ ਪੀੜਤਾ ਦੇ ਪਿਤਾ ਨੂੰ ਫਰਜ਼ੀ ਮੁਕੱਦਮੇ 'ਚ ਜੇਲ੍ਹ ਭੇਜਣ ਦੇ ਦੋਸ਼ 'ਚ ਵਿਧਾਇਕ ਨੂੰ ਵੀ ਦੋਸ਼ੀ...
ਕੇਰਲ 'ਚ ਤੇਜ਼ ਬੁਖ਼ਾਰ ਕਾਰਨ 9 ਮੌਤਾਂ
. . .  about 1 hour ago
ਕਾਲੀਕਟ, 21 ਮਈ- ਕੇਰਲ 'ਚ ਨਿਪਾਹ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਸੂਬੇ ਦੇ ਕਾਲੀਕਟ ਜ਼ਿਲ੍ਹੇ 'ਚ ਤੇਜ਼ ਬੁਖ਼ਾਰ ਨਾਲ 9 ਲੋਕਾਂ ਦੀ ਮੌਤ ਦੀ ਖ਼ਬਰ ਹੈ। ਸਿਹਤ ਵਿਭਾਗ ਮੁਤਾਬਕ 9 ਲੋਕਾਂ 'ਚੋਂ ਦੋ ਦੇ ਇਸ ਖ਼ਤਰਨਾਕ ਵਾਇਰਸ ਕਾਰਨ ਪ੍ਰਭਾਵਿਤ ਹੋਣ ਦੀ ਪੁਸ਼ਟੀ...
ਪੁੱਤਰ ਵਲੋਂ ਪਿਓ ਅਤੇ ਭਤੀਜੇ ਦਾ ਕਤਲ
. . .  about 2 hours ago
ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ ਦੇ ਪਿੰਡ ਲੰਮੇ ਵਿਖੇ ਇੱਕ ਪੁੱਤਰ ਵਲੋਂ ਆਪਣੇ ਪਿਓ ਅਤੇ ਭਤੀਜੇ ਦਾ ਕਤਲ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਮ੍ਰਿਤਕਾਂ ਦੀ ਪਛਾਣ ਸੁਲੱਖਣ ਸਿੰਘ ਅਤੇ ਹਰਮੀਤ ਸਿੰਘ ਦੇ ਰੂਪ 'ਚ ਹੋਈ ਹੈ। ਦੱਸਿਆ ਜਾ...
ਚੱਲਦੀ ਕਾਰ 'ਚ ਮਹਿਲਾ ਨਾਲ ਸਮੂਹਿਕ ਜਬਰ ਜਨਾਹ
. . .  about 2 hours ago
ਲਖਨਊ, 21 ਮਈ - ਉੱਤਰ ਪ੍ਰਦੇਸ਼ ਦੇ ਏਟਾਹ 'ਚ ਪੈਂਦੇ ਪਿਲੂਆ ਵਿਖੇ ਚੱਲਦੀ ਕਾਰ ਵਿਚ ਮਹਿਲਾ ਨਾਲ ਚਾਰ ਵਿਅਕਤੀਆਂ ਵੱਲੋਂ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ...
ਸਿਓਨ ਹਸਪਤਾਲ ਦੇ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਜਾਰੀ
. . .  1 minute ago
ਮੁੰਬਈ, 21 ਮਈ - ਬੀਤੀ 19 ਮਈ ਨੂੰ ਜੇ.ਜੇ ਹਸਪਤਾਲ ਦੇ 2 ਰੈਜ਼ੀਡੈਂਟ ਡਾਕਟਰਾਂ ਨਾਲ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਗਈ ਮਾਰਕੁੱਟ ਨੂੰ ਲੈ ਕੇ ਸਿਓਨ ਹਸਪਤਾਲ ਮੁੰਬਈ...
ਮਹਾਰਾਸ਼ਟਰ : ਠਾਣੇ 'ਚ ਸਕੂਲ ਨੂੰ ਲੱਗੀ ਅੱਗ
. . .  about 3 hours ago
ਮੁੰਬਈ, 21 ਮਈ - ਮਹਾਰਾਸ਼ਟਰ ਦੇ ਠਾਣੇ 'ਚ ਵਾਲਮੀਕ ਚੌਂਕ ਨੇੜੇ ਗਾਂਧੀ ਨਗਰ ਸਕੂਲ 'ਚ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਦੀਆਂ...
ਕੁਮਾਰਸਵਾਮੀ ਅੱਜ ਮਿਲਣਗੇ ਸੋਨੀਆ ਅਤੇ ਰਾਹੁਲ ਨੂੰ
. . .  about 3 hours ago
ਨਵੀਂ ਦਿੱਲੀ, 21 ਮਈ - ਕਰਨਾਟਕ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਕੁਮਾਰਸਵਾਮੀ ਅੱਜ ਮੰਤਰੀ ਮੰਡਲ ਦੇ ਗਠਨ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਾਲ...
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 3 hours ago
ਸ੍ਰੀਨਗਰ, 21 ਮਈ - ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਅਰਨੀਆ ਸੈਕਟਰ 'ਚ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਇਸ ਤੋਂ ਇਲਾਵਾ ਪਾਕਿਸਤਾਨ ਵੱਲੋਂ ਬੀਤੀ ਰਾਤ ਸਾਂਭਾ...
ਸੋਨੀਆ, ਰਾਹੁਲ ਨੇ ਰਾਜੀਵ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 4 hours ago
ਪ੍ਰਧਾਨ ਮੰਤਰੀ ਰੂਸ ਲਈ ਹੋਏ ਰਵਾਨਾ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਆਈ.ਪੀ.ਐਲ 2018 : 5 ਓਵਰਾਂ ਬਾਅਦਚੇਨਈ ਸੁਪਰ ਕਿੰਗਜ਼ 27/3
. . .  1 day ago
ਆਈ.ਪੀ.ਐਲ 2018 : ਚੇਨਈ ਸੁਪਰ ਕਿੰਗਜ਼ ਨੂੰ ਲਗਾਤਾਰ 2 ਝਟਕੇ
. . .  1 day ago
ਆਈ.ਪੀ.ਐਲ 2018 : ਚੇਨਈ ਸੁਪਰ ਕਿੰਗਜ਼ ਨੂੰ ਪਹਿਲਾ ਝਟਕਾ
. . .  1 day ago
ਆਈ.ਪੀ.ਐਲ 2018 : 19.4 ਓਵਰਾਂ 'ਚ ਕਿੰਗਜ਼ ਇਲੈਵਨ ਪੰਜਾਬ ਦੀ ਪੂਰੀ ਟੀਮ 153 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਇੱਕ ਓਵਰ 'ਚ 2 ਝਟਕੇ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ 6ਵਾਂ ਝਟਕਾ
. . .  1 day ago
ਆਈ.ਪੀ.ਐਲ 2018 : 15 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ 102/5
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ 5ਵਾਂ ਝਟਕਾ, ਡੇਵਿਡ ਮਿਲਰ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਚੌਥਾ ਝਟਕਾ, ਮਨੋਜ ਤਿਵਾੜੀ 35 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : 10 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ 71/3
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਤੀਜਾ ਝਟਕਾ, ਕੇ.ਐੱਲ.ਰਾਹੁਲ 7 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਦੂਜਾ ਝਟਕਾ, ਆਰੋਨ ਫਿੰਚ 4 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਪਹਿਲਾ ਝਟਕਾ, ਕ੍ਰਿਸ ਗੇਲ ਖਾਤਾ ਖੋਲੇ ਬਿਨਾਂ ਆਊਟ
. . .  1 day ago
ਆਈ.ਪੀ.ਐਲ 2018 : ਦਿੱਲੀ ਡੇਅਰਡੇਵਿਲਸ ਨੇ ਮੁੰਬਈ ਨੂੰ 11 ਦੌੜਾਂ ਨਾਲ ਹਰਾਇਆ
. . .  1 day ago
ਕਾਂਗਰਸੀ ਵਰਕਰ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਆਈ.ਪੀ.ਐਲ 2018 : ਟਾਸ ਜਿੱਤ ਕੇ ਚੇਨਈ ਵੱਲੋਂ ਪੰਜਾਬ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐਲ 2018 : 15 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 127/7
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਸਾਉਣ ਸੰਮਤ 549
ਿਵਚਾਰ ਪ੍ਰਵਾਹ: ਸਾਡਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ, ਇਹ ਸਾਡਾ ਵਰਤਮਾਨ ਹੀ ਸਾਨੂੰ ਦੱਸਦਾ ਹੈ। -ਸਵਾਮੀ ਵਿਵੇਕਾਨੰਦ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

'ਇੰਦੂ ਸਰਕਾਰ' ਫ਼ਿਲਮ ਵਿਵਾਦ ਕਾਰਨ ਮਧੁਰ ਭੰਡਾਰਕਰ ਦੀ ਸੁਰੱਖਿਆ ਵਧਾਈ

ਮੁੰਬਈ, 17 ਜੁਲਾਈ (ਏਜੰਸੀ)- ਨਿਰਦੇਸ਼ਕ ਮਧੁਰ ਭੰਡਾਰਕਰ ਦੀਆਂ ਹੋਰ ਫ਼ਿਲਮਾਂ ਵਾਂਗ 'ਇੰਦੂ ਸਰਕਾਰ' ਨੂੰ ਵੀ ਅਸਲੀਅਤ ਦੀ ਕਾਫ਼ੀ ਨੇੜੇ ਮੰਨਿਆ ਜਾ ਰਿਹਾ ਹੈ | ਇਸ ਕਰਕੇ ਇਹ ਫ਼ਿਲਮ ਰਿਲੀਜ਼ ਹੋਣ ਨੂੰ ਲੈ ਕੇ ਕਾਫ਼ੀ ਵਿਰੋਧ ਹੋ ਰਿਹਾ ਹੈ | ਜ਼ਿਕਰਯੋਗ ਹੈ ਕਿ ਇਸ ਫਿਲਮ 'ਚ ਐਮਰਜੈਂਸੀ ਦੇ ਦੌਰ ਨੂੰ ਪੇਸ਼ ਕੀਤਾ ਗਿਆ ਹੈ | ਫ਼ਿਲਮ ਵਿਚ ਨੀਲ ਨਿਤਿਨ ਮੁਕੇਸ਼ ਦਾ ਕਿਰਦਾਰ ਸੰਜੇ ਗਾਂਧੀ ਤੋਂ ਪੇ੍ਰਰਿਤ ਦੱਸਿਆ ਜਾ ਰਿਹਾ ਹੈ | ਇਸੇ ਕਰਕੇ ਕਾਂਗਰਸ ਇਹ ਫ਼ਿਲਮ ਰਿਲੀਜ਼ ਕਰਨ ਦਾ ਵਿਰੋਧ ਕਰ ਰਹੀ ਹੈ | ਵੱਖ-ਵੱਖ ਸ਼ਹਿਰਾਂ 'ਚ 'ਇੰਦੂ ਸਰਕਾਰ' ਵਿਰੁੱਧ ਹੋ ਰਹੇ ਪ੍ਰਦਰਸ਼ਨ ਦੇ ਮੱਦੇਨਜ਼ਰ ਮਧੁਰ ਭੰਡਾਰਕਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ | ਦੂਜੇ ਪਾਸੇ ਕਾਂਗਰਸੀ ਵਰਕਰ ਮੁੰਬਈ 'ਚ ਸੈਂਸਰ ਬੋਰਡ ਦੇ ਦਫ਼ਤਰ ਬੋਰਡ ਮੁਖੀ ਨਾਲ ਫ਼ਿਲਮ ਸਬੰਧੀ ਗੱਲਬਾਤ ਕਰਨ ਪਹੁੰਚੇ | ਖ਼ਬਰ ਲਿਖੇ ਜਾਣ ਤੱਕ 14 ਪ੍ਰਤੀਨਿਧੀਆਂ ਨੂੰ ਪਹਿਲਾਜ ਨਿਹਲਾਨੀ ਨਾਲ ਮਿਲਣ ਦੀ ਇਜ਼ਾਜਤ ਮਿਲ ਗਈ ਸੀ | ਕਾਂਗਰਸ ਪਾਰਟੀ ਮੁਤਾਬਿਕ ਇਸ ਫ਼ਿਲਮ 'ਚ ਗਾਂਧੀ ਪਰਿਵਾਰ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਹਨ | ਕਾਂਗਰਸ ਨੂੰ ਸ਼ੱਕ ਹੈ ਕਿ ਗਾਂਧੀ ਪਰਿਵਾਰ ਦੇ ਦੋ ਮੈਂਬਰਾਂ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਸੰਜੇ ਗਾਂਧੀ ਨੂੰ ਗਲਤ ਰੂਪ 'ਚ ਵਿਖਾਇਆ ਗਿਆ ਹੈ | ਕਾਂਗਰਸੀ ਨੇਤਾ ਜਿਓਤਰਦਿਆ ਸਿੰਧੀਆ ਨੇ ਕਿਹਾ ਕਿ ਸਭ ਨੂੰ ਪਤਾ ਹੈ ਕਿ ਫ਼ਿਲਮ ਪਿੱਛੇ ਕੌਣ ਲੋਕ ਹਨ ਅਤੇ ਇਸ ਕਰਕੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ | ਫ਼ਿਲਮ ਸਬੰਧੀ ਨਾਗਪੁਰ ਦੇ ਇਕ ਹੋਟਲ 'ਚ ਪ੍ਰੈੱਸ ਕਾਨਫਰੰਸ ਕੀਤੀ ਜਾਣੀ ਸੀ ਪ੍ਰੰਤੂ ਪ੍ਰੈੱਸ ਕਾਨਫਰੰਸ ਤੋਂ ਠੀਕ ਪਹਿਲਾਂ ਕਾਂਗਰਸੀ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ | ਜਿਸ ਮਗਰੋਂ ਪ੍ਰੈੱਸ ਕਾਨਫਰੰਸ ਰੱਦ ਕਰ ਦਿੱਤੀ ਗਈ | ਮਧੁਰ ਭੰਡਾਰਕਰ ਆਪਣੀ ਟੀਮ ਨਾਲ ਰਸਤੇ 'ਚੋਂ ਹੀ ਵਾਪਸ ਮੁੜ ਗਏ | ਮਧੁਰ ਭੰਡਾਰਕਰ ਨੇ ਰਾਹੁਲ ਨੂੰ ਟਵੀਟ ਕਰਕੇ ਕਿਹਾ ਕੀ ਉਨ੍ਹਾਂ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨਹੀਂ ਹੈ |

ਲੈਸਟਰ ਦੀਆਂ ਪੰਜਾਬਣਾਂ ਨੇ ਮਨਾਇਆ ਤੀਆਂ ਦਾ ਤਿਉਹਾਰ

ਲੈਸਟਰ (ਇੰਗਲੈਂਡ), 17 ਜੁਲਾਈ (ਸੁਖਜਿੰਦਰ ਸਿੰਘ ਢੱਡੇ)-ਸਾਉਣ ਮਹੀਨੇ ਦਾ ਤਿਉਹਾਰ ਤੀਆਂ ਸਾਉਣ ਮਹੀਨਾ ਸ਼ੁਰੂ ਹੋਣ ਦੇ ਪਹਿਲੇ ਐਤਵਾਰ ਵਾਲੇ ਦਿਨ ਲੈਸਟਰ ਦੀਆਂ ਪੰਜਾਬਣ ਮੁਟਿਆਰਾਂ ਵੱਲੋਂ ਪਰਮਜੀਤ ਕੌਰ ਦੀ ਅਗਵਾਈ 'ਚ ਮਨਜਿੰਦਰ ਕੌਰ ਪੁਰੇਵਾਲ ਅਤੇ ਜੱਸੀ ਢਿੱਲੋਂ ਦੇ ...

ਪੂਰੀ ਖ਼ਬਰ »

ਥ੍ਰੀ ਡੀ ਤਕਨੀਕ ਨਾਲ ਬਣਾਇਆ ਚਾਰ ਹਜ਼ਾਰ ਸਾਲ ਪੁਰਾਣੀ ਖੋਪੜੀ ਦਾ ਚਿਹਰਾ

ਲੰਡਨ, 17 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਵਿਗਿਆਨੀਆਂ ਨੇ ਥ੍ਰੀ ਡੀ ਤਕਨੀਕ ਨਾਲ ਚਾਰ ਹਜ਼ਾਰ ਸਾਲ ਪੁਰਾਣੀ ਇਕ ਖ਼ਰਾਬ ਖੋਪੜੀ ਦੇ ਚਿਹਰੇ ਨੂੰ ਦੁਬਾਰਾ ਬਣਾਇਆ ਹੈ | ਇਹ ਖੋਪੜੀ ਤਾਮਰ ਕਾਲ ਦੇ ਇਕ ਕਿਸਾਨ ਦੀ ਦੱਸੀ ਜਾਂਦੀ ਹੈ | ਲਗਭਗ 30 ਸਾਲ ਤੱਕ ਬਕਸਟਨ ਅਜਾਇਬ ਘਰ ...

ਪੂਰੀ ਖ਼ਬਰ »

ਐਡੀਲੇਡ ਲਾਈਵ ਸ਼ੋਅ 'ਚ ਉੱਘੇ ਗਾਇਕਾਂ ਨੇ ਲਾਈਆਂ ਰੌਣਕਾਂ

ਐਡੀਲੇਡ, 17 ਜੁਲਾਈ (ਗੁਰਮੀਤ ਸਿੰਘ ਵਾਲੀਆ)-ਐਡੀਲੇਟ ਐਨਜਿਕ ਹਾਈਵੇ ਕੈਮਡਿਨ ਪਾਰਕ ਵਿਖੇ ਡਾਇਮੰਡ ਆਫ਼ ਪੰਜਾਬ ਦੇ ਮੁੱਖ ਪ੍ਰਮੋਟਰ ਸੱਤੀ ਸ਼ਾਹਪੁਰ, ਪਰਮਿੰਦਰ ਸਿੰਘ ਗਿੱਲ, ਹਰਗੋਬਿੰਦ ਸਿੰਘ, ਭੁਪਿੰਦਰ ਸਿੰਘ ਤੇ ਬਬਲੀ ਬਰਨਾਲੇ ਵਾਲੇ ਦੇ ਉੱਦਮ ਸਦਕਾ ਵੱਖਰਾ ...

ਪੂਰੀ ਖ਼ਬਰ »

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸੁਖਦੇਵ ਸਿੰਘ ਢੀਂਡਸਾ ਦਾ ਸਨਮਾਨ

ਲੰਡਨ, 17 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸਵਾਗਤ ਕੀਤਾ ਗਿਆ ਅਤੇ ਗੁਰੂ ਘਰ ਵੱਲੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਗੁਰਮੇਲ ਸਿੰਘ ਮੱਲ•ੀ ਨੇ ...

ਪੂਰੀ ਖ਼ਬਰ »

ਪਾਕਿ 'ਚ ਆਤਮਘਾਤੀ ਧਮਾਕਾ-ਦੋ ਜਵਾਨਾਂ ਦੀ ਮੌਤ

ਪਿਸ਼ਾਵਰ, 17 ਜੁਲਾਈ (ਏਜੰਸੀ)-ਪਾਕਿਸਤਾਨ 'ਚ ਅਰਧ ਸੈਨਿਕ ਬਲ ਦੇ ਜਵਾਨਾਂ ਨੂੰ ਲਿਜਾ ਰਹੇ ਇਕ ਵਾਹਨ 'ਤੇ ਇਕ ਆਤਮਘਾਤੀ ਹਮਲਾਵਰ ਵੱਲੋਂ ਹਮਲਾ ਕਰਨ ਦੀ ਖ਼ਬਰ ਹੈ | ਪੁਲਿਸ ਨੇ ਦੱਸਿਆ ਕਿ ਇਸ ਘਟਨਾ 'ਚ ਇਕ ਮੇਜਰ ਸਣੇ ਦੋ ਜਵਾਨਾਂ ਦੀ ਮੌਤ ਹੋ ਗਈ ਜਦਕਿ ਹੋਰ ਲੋਕਾਂ ਸਣੇ ਕੁੱਲ 10 ...

ਪੂਰੀ ਖ਼ਬਰ »

ਪਾਕਿ ਸੁਪਰੀਮ ਕੋਰਟ 'ਚ ਨਵਾਜ਼ ਸ਼ਰੀਫ਼ ਿਖ਼ਲਾਫ਼ ਸੁਣਵਾਈ ਫ਼ਿਰ ਸ਼ੁਰੂ

ਇਸਲਾਮਾਬਾਦ, 17 ਜੁਲਾਈ (ਏਜੰਸੀ)-ਪਾਕਿਸਤਾਨ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਪਰਿਵਾਰ ਿਖ਼ਲਾਫ਼ ਪਨਾਮਾਗੇਟ ਮਾਮਲੇ ਸਬੰਧੀ ਸੁਣਵਾਈ ਫ਼ਿਰ ਸ਼ੁਰੂ ਕਰ ਦਿੱਤੀ ਹੈ | ਇਕ ਹਫ਼ਤਾ ਪਹਿਲਾਂ ਸਾਂਝੀ ਜਾਂਚ ਕਮੇਟੀ ਨੇ ਆਪਣੀ ਅੰਤਿਮ ...

ਪੂਰੀ ਖ਼ਬਰ »

ਗੁਰੂ ਨਾਨਕ ਸਿੱਖ ਅਕੈਡਮੀ ਹੇਜ਼ ਵਿਖੇ 10ਵਾਂ ਸਾਲਾਨਾ ਸਮਾਗਮ

ਲੰਡਨ, 17 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪਹਿਲੇ ਸਿੱਖ ਸਕੂਲ ਗੁਰੂ ਨਾਨਕ ਸਿੱਖ ਅਕੈਡਮੀ ਹੇਜ਼ ਵਿਖੇ 10ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਤਿੰਨ ਦਿਨ ਚੱਲੇ ਸਮਾਗਮਾਂ ਮੌਕੇ 1 ਲੱਖ ਤੋਂ ਵੱਧ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਅੱਤਵਾਦੀ ਹਮਲਿਆਂ 'ਚ ਮੌਤਾਂ ਦਾ ਅੰਕੜਾ ਨਵੀਂ ਉਚਾਈ 'ਤੇ-ਸੰਯੁਕਤ ਰਾਸ਼ਟਰ

ਕਾਬੁਲ, 17 ਜੁਲਾਈ (ਏਜੰਸੀ)-ਸੰਯੁਕਤ ਰਾਸ਼ਟਰ ਵੱਲੋਂ ਜਾਰੀ ਕੀਤੀ ਇਕ ਰਿਪੋਰਟ ਅਨੁਸਾਰ ਅਫ਼ਗਾਨਿਸਤਾਨ 'ਚ ਇਸ ਸਾਲ ਦੇ ਪਹਿਲੇ 6 ਮਹੀਨਿਆਂ 'ਚ 1662 ਲੋਕਾਂ ਦੇ ਮਾਰੇ ਜਾਣ ਨਾਲ ਨਾਗਰਿਕਾਂ ਦੀ ਮੌਤ ਦਾ ਅੰਕੜਾ ਨਵੀਂ ਉਚਾਈ 'ਤੇ ਪਹੁੰਚ ਗਿਆ ਹੈ ਜਦਕਿ ਇਸੇ ਸਮਾਂ ਸੀਮਾ 'ਚ 3,500 ਤੋਂ ...

ਪੂਰੀ ਖ਼ਬਰ »

ਕੈਲਗਰੀ ਕਮਿਊਨਿਟੀ ਸੈਂਟਰ ਲਈ 8 ਲੱਖ ਡਾਲਰ ਦੇਣ ਦਾ ਐਲਾਨ

ਕੈਲਗਰੀ, 17 ਜੁਲਾਈ (ਜਸਜੀਤ ਸਿੰਘ ਧਾਮੀ)-ਸੱ ਭਿਆਚਾਰ ਤੇ ਸੈਰ-ਸਪਾਟਾ ਮੰਤਰੀ ਰਿਕਾਰਡੋ ਮਿਰਾਂਡਾ ਨੇ ਚਿਨੂਕ ਪਾਰਕ ਕੈਲਵਿਨ ਗਰੋਵ ਈਗਲ ਰਿਜ਼ ਕਮਿਊਨਿਟੀ ਐਸੋਸੀਏਸ਼ਨ ਵਾਸਤੇ ਨਵੇਂ ਕਮਿਊਨਿਟੀ ਸੈਂਟਰ ਦੀ ਉਸਾਰੀ ਲਈ 8 ਲੱਖ ਡਾਲਰ ਦੇਣ ਦਾ ਐਲਾਨ ਕੀਤਾ ਹੈ | ਮਿਰਾਂਡਾ ...

ਪੂਰੀ ਖ਼ਬਰ »

ਦੱਖਣੀ ਕੋਰੀਆ ਵੱਲੋਂ ਉੱਤਰੀ ਕੋਰੀਆ ਨੂੰ ਗੱਲਬਾਤ ਦਾ ਸੱਦਾ

ਸਿਓਲ, 17 ਜੁਲਾਈ (ਏਜੰਸੀ)-ਦੱਖਣੀ ਕੋਰੀਆ ਨੇ ਉ ੱਤਰੀ ਕੋਰੀਆ ਨਾਲ ਸਰਹੱਦ ਪਾਰ ਫੈਲੇ ਤਣਾਅ ਨੂੰ ਘੱਟ ਕਰਨ ਅਤੇ ਸਾਲ 1950 ਦੇ ਯੁੱਧ ਵਿਚ ਅਲੱਗ ਹੋਏ ਪਰਿਵਾਰਾਂ ਨੂੰ ਇਕ-ਦੂਜੇ ਨਾਲ ਮਿਲਾਉਣ ਲਈ ਗੱਲਬਾਤ ਦੀ ਸੱਦਾ ਦਿੱਤਾ ਹੈ | ਦੱਖਣੀ ਕੋਰੀਆ ਵੱਲੋਂ ਦਿੱਤਾ ਗਿਆ ਇਹ ਗੱਲਬਾਤ ...

ਪੂਰੀ ਖ਼ਬਰ »

ਮਾਨਚੈਸਟਰ ਵਿਖੇ ਮਸਜਿਦ 'ਚ ਲੱਗੀ ਅੱਗ

ਲੈਸਟਰ, 17 ਜੁਲਾਈ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਸ਼ਹਿਰ ਮਾਨਚੈਸਟਰ ਸ਼ਹਿਰ 'ਚ ਸਥਿਤ ਇਕ ਮਸਜਿਦ 'ਚ ਸ਼ੱਕੀ ਹਾਲਾਤ 'ਚ ਅੱਗ ਲੱਗ ਗਈ, ਜਿਸ ਨਾਲ ਮਸਜਿਦ ਬੁਰੀ ਤਰ੍ਹਾਂ ਨੁਕਸਾਨੀ ਗਈ | ਉੱਤਰੀ ਬਿ੍ਟੇਨ ਦੇ ਸ਼ਹਿਰ 'ਚ ਡ੍ਰਾਇਲਸਡੇਨ ਰੋਡ 'ਤੇ ਸਥਿਤ ਨਸਫ਼ਤ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX