ਤਾਜਾ ਖ਼ਬਰਾਂ


ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ
. . .  51 minutes ago
ਫ਼ਤਿਹਗੜ੍ਹ ਸਾਹਿਬ ,19 ਜਨਵਰੀ { ਜਤਿੰਦਰ ਸਿੰਘ ਰਾਠੌਰ } - ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ ਕੀਤਾ ਗਿਆ। ਇਸ ਮੌਕੇ 'ਤੇ ਮੀਡੀਆ ਨੂੰ ਦੂਰ ਰੱਖਿਆ ਗਿਆ।
ਹਿਮਾਚਲ 'ਚ ਬੱਸ ਪਲਟਣ ਕਾਰਨ 17 ਵਿਦਿਆਰਥੀ ਜ਼ਖਮੀ
. . .  about 2 hours ago
ਹਮੀਰਪੁਰ, 19 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਇਕ ਸਕੂਲ ਬੱਸ ਦੇ ਪਲਟ ਜਾਣ ਕਾਰਨ 17 ਵਿਦਿਆਰਥੀ ਜ਼ਖਮੀ ਹੋ ਗਏ। ਇਕ ਨਿੱਜੀ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ।
ਰਾਹੁਲ ਦੇ ਸ਼ਕਤੀ ਪ੍ਰਾਜੈਕਟ ਦੀ ਪੰਜਾਬ 'ਚ ਕੈਪਟਨ ਵਲੋਂ ਸ਼ੁਰੂਆਤ
. . .  about 3 hours ago
ਚੰਡੀਗੜ੍ਹ, 19 ਜਨਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਸ਼ਕਤੀ ਪ੍ਰਾਜੈਕਟ ਨੂੰ ਅੱਜ ਇਥੇ ਲਾਂਚ ਕੀਤਾ ਗਿਆ। ਇਸ ਦਾ ਮਕਸਦ ਮਈ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਸੂਬੇ ਦੇ ਪਾਰਟੀ ਵਰਕਰਾਂ...
ਦਿਸ਼ਾਂਤ ਨੇ ਜੇ.ਈ.ਈ.ਮੇਨਜ਼ ਪ੍ਰੀਖਿਆ ਵਿਚ ਹਾਸਲ ਕੀਤੇ 99.99 ਫ਼ੀਸਦੀ ਅੰਕ
. . .  about 3 hours ago
ਚੰਡੀਗੜ੍ਹ, 19 ਜਨਵਰੀ (ਮਨਜੋਤ) - ਦਿਸ਼ਾਂਤ ਜਿੰਦਲ ਨੇ ਜੇ.ਈ.ਈ. ਮੇਨਜ਼ ਪ੍ਰੀਖਿਆ ਵਿਚ 99.99 ਫ਼ੀਸਦੀ ਅੰਕ ਹਾਸਲ ਕੀਤੇ...
ਪਸ਼ੂ ਪਾਲਣ ਵਿਭਾਗ ਸ਼ੁਰੂ ਕਰੇਗਾ ਮੋਬਾਈਲ ਡਿਸਪੈਂਸਰੀ -ਬਲਵੀਰ ਸਿੰਘ ਸਿੱਧੂ
. . .  about 4 hours ago
ਗੜ੍ਹਸ਼ੰਕਰ, 19 ਜਨਵਰੀ (ਧਾਲੀਵਾਲ)- ਪਸ਼ੂ ਪਾਲਣ ਵਿਭਾਗ ਵਲੋਂ ਪਿੰਡ-ਪਿੰਡ ਜਾ ਕੇ ਪਸ਼ੂਆਂ ਦੇ ਇਲਾਜ ਲਈ ਮੋਬਾਈਲ ਡਿਸਪੈਂਸਰੀ ਦਾ ਪ੍ਰਾਜੈਕਟ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਡਾਕਟਰ ਤੇ ਹੋਰ ਸਟਾਫ਼ ਤੇ ਸਹੂਲਤਾਂ ਨਾਲ ਲੈਸ ਮੋਬਾਈਲ ਡਿਸਪੈਂਸਰੀ ਵੱਲੋਂ ਪਿੰਡ-ਪਿੰਡ...
ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
. . .  about 4 hours ago
ਬਰਨਾਲਾ, 19 ਜਨਵਰੀ (ਧਰਮਪਾਲ ਸਿੰਘ)-ਪਿੰਡ ਠੀਕਰੀਵਾਲ ਤੋਂ ਚੁਹਾਣਕੇ ਖ਼ੁਰਦ ਨੂੰ ਜਾਂਦੀ ਸੜਕ 'ਤੇ ਹੋਈ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਮੋਟਰਸਾਈਕਲ 'ਤੇ ਸਵਾਰ ਦੋਵੇਂ ਚਾਲਕਾਂ ਦੀ ਮੌਤ ਹੋ ਗਈ। ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ...
ਸੰਗਰੂਰ ਅਦਾਲਤ 'ਚ ਹੋਵੇਗੀ ਬੇਅਦਬੀ ਮਾਮਲੇ ਦੀ ਸੁਣਵਾਈ
. . .  1 minute ago
ਸੰਗਰੂਰ, 19 ਜਨਵਰੀ (ਧੀਰਜ ਪਸ਼ੋਰੀਆ)- ਢਾਈ-ਕੁ ਸਾਲ ਪਹਿਲਾਂ ਮਲੇਰਕੋਟਲਾ ਵਿਖੇ ਧਾਰਮਿਕ ਗ੍ਰੰਥ ਕੁਰਾਨ-ਏ-ਸ਼ਰੀਫ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਸੰਬੰਧ 'ਚ ਮਲੇਰਕੋਟਲਾ ਥਾਣਾ ਵਿਖੇ ਦਰਜ ਮਾਮਲੇ ਦੀ ਸੁਣਵਾਈ ਹੁਣ ਸੰਗਰੂਰ ਅਦਾਲਤ ਵਿਖੇ ਹੋਵੇਗੀ। ਮਾਮਲੇ...
ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣਾ ਹੈ ਕੋਲਕਾਤਾ 'ਚ ਹੋਈ ਮਹਾਂ ਰੈਲੀ ਦਾ ਏਜੰਡਾ- ਰਵਿ ਸ਼ੰਕਰ ਪ੍ਰਸਾਦ
. . .  about 5 hours ago
ਕੋਲਕਾਤਾ, 19 ਜਨਵਰੀ- ਕੋਲਕਾਤਾ 'ਚ ਵਿਰੋਧੀ ਰੈਲੀ 'ਤੇ ਬੋਲਦਿਆਂ ਕੇਂਦਰੀ ਮੰਤਰੀ ਰਵਿ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਿਹੜੇ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖ ਸਕਦੇ ਅਤੇ ਉਹ ਅੱਜ ਇਕ ਮੰਚ 'ਤੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਰੈਲੀ 'ਚ ਵੱਖ-ਵੱਖ ਪਾਰਟੀਆਂ ਦੇ ....
ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕੀਤਾ ਕੰਗਾਲ- ਸਿਮਰਨਜੀਤ ਬੈਂਸ
. . .  about 5 hours ago
ਖੇਮਕਰਨ, 19 ਜਨਵਰੀ (ਸੰਦੀਪ ਮਹਿਤਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਕਿਸਾਨਾਂ ਦਾ ਦਰਦ ਜਾਣਨ ਲਈ ਸਰਹੱਦੀ ਕਸਬਾ ਖੇਮਕਰਨ ਵਿਖੇ ਪਹੁੰਚੇ। ਇਸ ਮੌਕੇ ਸਿਮਰਨਜੀਤ ਸਿੰਘ ਬੈਂਸ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ......
ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਦੀ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ 5 ਵਿਅਕਤੀਆਂ ਨੂੰ ਕੀਤਾ ਕਾਬੂ
. . .  about 5 hours ago
ਚੰਡੀਗੜ੍ਹ, 19 ਜਨਵਰੀ- ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ ਹੋਇਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰ ਬੁਲਾਰੇ ਨੇ ਦਸਿਆ ਕਿ ਇਨ੍ਹਾਂ ਪਾਸੋਂ ਪੁਲਿਸ ਨੇ 29 ਆਧਾਰ ਕਾਰਡ ਅਤੇ ....
ਨੈਸ਼ਨਲ ਮਿਊਜ਼ੀਅਮ ਫ਼ਾਰ ਇੰਡੀਅਨ ਸਿਨੇਮਾ ਦਾ ਉਦਘਾਟਨ ਕਰਨ ਪਹੁੰਚੇ ਮੋਦੀ
. . .  about 6 hours ago
ਮੁੰਬਈ, 19 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੈਸ਼ਨਲ ਮਿਊਜ਼ੀਅਮ ਫ਼ਾਰ ਇੰਡੀਅਨ ਸਿਨੇਮਾ (ਐਨ.ਐਮ.ਆਈ.ਸੀ) ਦਾ ਉਦਘਾਟਨ ਕਰਨ ਲਈ ਮੁੰਬਈ ਪਹੁੰਚੇ ....
ਆਈ.ਆਰ.ਸੀ.ਟੀ.ਸੀ. ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਜ਼ਮਾਨਤ
. . .  about 6 hours ago
ਨਵੀਂ ਦਿੱਲੀ, 19 ਜਨਵਰੀ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸਾਬਕਾ ਕੇਂਦਰੀ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਆਈ.ਆਰ.ਸੀ.ਟੀ.ਸੀ. ਮਾਮਲੇ 'ਚ ਸੀ.ਬੀ.ਆਈ. ਵੱਲੋਂ ਦਾਇਰ ਕੇਸ 'ਚ ਜ਼ਮਾਨਤ ਦੇ ਦਿੱਤੀ ....
ਈ. ਡੀ. ਵਲੋਂ ਜ਼ਾਕਿਰ ਨਾਇਕ ਦੇ ਪਰਿਵਾਰ ਦੀ ਜਾਇਦਾਦ ਅਟੈਚ
. . .  about 6 hours ago
ਨਵੀਂ ਦਿੱਲੀ, 19 ਜਨਵਰੀ- ਵਿਵਾਦਤ ਇਸਲਾਮੀ ਪ੍ਰਚਾਰਕ ਜ਼ਾਕਿਰ ਨਾਇਕ ਵਿਰੁੱਧ ਮਨੀ ਲਾਂਡਰਿੰਗ ਜਾਂਚ ਦੇ ਸੰਬੰਧ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ 16.40 ਕਰੋੜ ਰੁਪਏ ਦੀ ਜਾਇਦਾਦ ਅਟੈਚ ਕੀਤੀ ਹੈ। ਇਸ ਸੰਬੰਧੀ ਇੱਕ ਬਿਆਨ 'ਚ ਈ. ਡੀ. ਨੇ ਕਿਹਾ.....
ਜੇਕਰ ਮੌਸਮ ਬਦਲ ਸਕਦਾ ਹੈ ਤਾਂ ਭਾਜਪਾ ਦੀ ਸਰਕਾਰ ਕਿਉਂ ਨਹੀ - ਮਮਤਾ ਬੈਨਰਜੀ
. . .  about 7 hours ago
ਕੋਲਕਾਤਾ, 19 ਜਨਵਰੀ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ 'ਚ ਹੋ ਰਹੀ ਮਹਾਂ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਸ ਰੈਲੀ 'ਚ 23 ਤੋਂ 26 ਪਾਰਟੀਆਂ ਇਕੱਠੀਆਂ ਹੋਈਆਂ ਹਨ। ਉਨ੍ਹਾਂ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ....
ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਚਾਰ ਨੌਜਵਾਨਾਂ ਦੀ ਮੌਤ
. . .  about 7 hours ago
ਜੈਪੁਰ, 19 ਜਨਵਰੀ- ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਨੋਖਾ ਥਾਣਾ ਖੇਤਰ 'ਚ ਬੀਤੀ ਰਾਤ ਇੱਕ ਕਾਰ ਦੇ ਟਰੱਕ ਨਾਲ ਟਕਰਾਅ ਜਾਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਬੀਕਾਨੇਰ ਦੇ ਮੁਕਤਾਪ੍ਰਸਾਦ ਖੇਤਰ ਦੇ ਰਹਿਣ ਵਾਲੇ ਚਾਰ...
ਭਾਰਤ ਖ਼ਿਲਾਫ਼ ਜੋ ਕੰਮ ਪਾਕਿ ਨਹੀਂ ਕਰ ਸਕਿਆ ਉਹ ਮੋਦੀ ਨੇ 5 ਸਾਲਾਂ 'ਚ ਕਰ ਦਿੱਤਾ- ਕੇਜਰੀਵਾਲ
. . .  about 7 hours ago
ਮਹਾਂ ਗਠਜੋੜ 'ਮੋਦੀ' ਵਿਰੁੱਧ ਨਹੀਂ, ਦੇਸ਼ ਦੀ ਜਨਤਾ ਦੇ ਖ਼ਿਲਾਫ਼ ਹੈ- ਪ੍ਰਧਾਨ ਮੰਤਰੀ ਮੋਦੀ
. . .  about 8 hours ago
ਸੜਕ ਹਾਦਸੇ 'ਚ ਸਾਈਕਲ ਸਵਾਰ ਬਜ਼ੁਰਗ ਦੀ ਮੌਤ
. . .  about 7 hours ago
ਕੈਪਟਨ ਦੀ ਬਜਾਏ ਕੇਂਦਰ ਦੇ ਹੱਥ 'ਚ ਹੈ ਪੰਜਾਬ ਸਰਕਾਰ ਦੀ ਕਮਾਨ -ਖਹਿਰਾ
. . .  about 8 hours ago
ਸਬਰੀਮਾਲਾ ਮੰਦਰ ਦੇ ਦਰਸ਼ਨ ਕਰਨ ਪਹੁੰਚੀਆਂ ਔਰਤਾਂ ਪ੍ਰਦਰਸ਼ਨ ਦੇਖ ਪਰਤੀਆਂ ਵਾਪਸ
. . .  about 8 hours ago
ਮਹਾਂ ਰੈਲੀ: ਮੋਦੀ ਸਰਕਾਰ ਦੇ ਰਾਜ 'ਚ ਬੇਰੁਜ਼ਗਾਰੀ 'ਚ ਹੋਇਆ ਵਾਧਾ- ਐਮ.ਕੇ. ਸਟਾਲਿਨ
. . .  about 7 hours ago
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ ਨੇ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
. . .  about 9 hours ago
ਚੋਣਾਂ ਦੀ ਰੰਜਸ਼ ਕਾਰਨ ਇੱਕ ਪਰਿਵਾਰ 'ਤੇ ਗੋਲੀ ਬਾਰੀ, 3 ਗੰਭੀਰ ਜ਼ਖ਼ਮੀ
. . .  about 9 hours ago
ਸੁੱਚਾ ਸਿੰਘ ਛੋਟੋਪੁਰ ਦੀ ਅਗਵਾਈ 'ਚ ਹੋਈ 'ਆਪਣਾ ਪੰਜਾਬ ਪਾਰਟੀ' ਦੀ ਮੀਟਿੰਗ
. . .  about 9 hours ago
ਵਿਧਾਇਕ ਜਸਵਿੰਦਰ ਸਿੰਘ ਸੰਧੂ ਦਾ ਹੋਇਆ ਦਿਹਾਂਤ
. . .  about 9 hours ago
ਮੋਦੀ ਨੇ ਗੁਜਰਾਤ 'ਚ ਕੀਤਾ ਐੱਲ. ਐਂਡ. ਟੀ. ਆਰਮਡ ਸਿਸਟਮ ਕੰਪਲੈਕਸ ਦਾ ਉਦਘਾਟਨ
. . .  about 10 hours ago
ਬਰਫ਼ਬਾਰੀ ਕਾਰਨ ਸ੍ਰੀਨਗਰ 'ਚ ਪ੍ਰਭਾਵਿਤ ਹੋਈਆਂ ਉਡਾਣਾਂ
. . .  about 10 hours ago
ਖਹਿਰਾ ਦੀ ਅਗਵਾਈ 'ਚ ਹੋਈ ਪੰਜਾਬੀ ਏਕਤਾ ਪਾਰਟੀ ਦੀ ਸੂਬਾ ਪੱਧਰੀ ਮੀਟਿੰਗ
. . .  about 10 hours ago
ਦੱਖਣੀ ਭਾਰਤ 'ਤੇ ਹਮਲੇ ਦੀ ਸਾਜ਼ਿਸ਼ ਨਾਕਾਮ, ਤਿੰਨ ਗ੍ਰਿਫ਼ਤਾਰ
. . .  about 10 hours ago
ਲਾਲੂ ਪ੍ਰਸਾਦ ਯਾਦਵ ਦੀ ਜ਼ਮਾਨਤ ਅਰਜ਼ੀ 'ਤੇ 28 ਜਨਵਰੀ ਨੂੰ ਹੋਵੇਗੀ ਸੁਣਵਾਈ
. . .  about 10 hours ago
ਭਾਜਪਾ ਵਿਰੁੱਧ ਕੀਤੀ ਜਾ ਰਹੀ ਮਹਾਂ ਰੈਲੀ 'ਚ ਪਹੁੰਚੀ ਮਮਤਾ ਬੈਨਰਜੀ
. . .  about 11 hours ago
ਥੱਕੇ ਹੋਏ ਪਹਿਲਵਾਨ ਅਖਾੜੇ 'ਚ ਜਾ ਕੇ ਅਜ਼ਮਾਉਣਾ ਚਾਹੁੰਦੇ ਹਨ ਆਪਣੀ ਕਿਸਮਤ - ਅੱਬਾਸ ਨਕਵੀ
. . .  about 11 hours ago
ਸੁਰਜੀਤ ਰੱਖੜਾ ਅਤੇ ਕਬੀਰ ਦਾਸ ਨੇ ਦਿਆਲ ਸਿੰਘ ਕੋਲਿਆਂਵਾਲੀ ਨਾਲ ਕੀਤੀ ਮੁਲਾਕਾਤ
. . .  about 11 hours ago
ਤੇਲ ਪਾਈਪਲਾਈਨ 'ਚ ਅੱਗ ਲੱਗਣ ਕਾਰਨ 20 ਲੋਕਾਂ ਦੀ ਮੌਤ, 54 ਜ਼ਖਮੀ
. . .  about 12 hours ago
ਮਾਣਹਾਨੀ ਮਾਮਲੇ 'ਚ ਲੁਧਿਆਣਾ ਅਦਾਲਤ ਪੁੱਜੇ ਸੰਜੈ ਸਿੰਘ
. . .  about 8 hours ago
ਲਾਲੂ ਪ੍ਰਸਾਦ ਯਾਦਵ ਨਾਲ ਜੁੜੇ ਆਈ.ਆਰ.ਸੀ.ਟੀ.ਸੀ. ਘੋਟਾਲਾ ਮਾਮਲੇ ਦੀ 11 ਫਰਵਰੀ ਨੂੰ ਹੋਵੇਗੀ ਸੁਣਵਾਈ
. . .  about 12 hours ago
ਕੋਹਰੇ ਅਤੇ ਸੰਘਣੀ ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਟਰੇਨਾਂ
. . .  about 12 hours ago
ਸਬਰੀਮਾਲਾ ਮਾਮਲਾ : 2018 ਤੋਂ ਹੁਣ ਤੱਕ ਪੁਲਿਸ ਵਲੋਂ 67,094 ਲੋਕਾਂ 'ਤੇ ਮਾਮਲਾ ਦਰਜ
. . .  1 minute ago
ਲੱਦਾਖ਼ 'ਚ ਬਰਫ਼ੀਲੇ ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ ਮਾਰੇ ਲੋਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
. . .  about 13 hours ago
ਫਰਵਰੀ 'ਚ ਫਿਰ ਮਿਲਣਗੇ ਟਰੰਪ ਅਤੇ ਕਿਮ, ਵ੍ਹਾਈਟ ਹਾਊਸ ਵਲੋਂ ਖ਼ੁਲਾਸਾ
. . .  about 14 hours ago
ਕੋਲਕਾਤਾ 'ਚ ਅੱਜ ਮਮਤਾ ਕਰੇਗੀ ਮਹਾਂ ਰੈਲੀ, ਨਜ਼ਰ ਆਏਗੀ ਵਿਰੋਧੀ ਧਿਰਾਂ ਦੀ ਏਕਤਾ
. . .  about 14 hours ago
ਅੱਜ ਦਾ ਵਿਚਾਰ
. . .  about 15 hours ago
ਨੌਜਵਾਨ ਉੱਪਰ ਹਮਲਾ ਕਰਕੇ ਨਕਦੀ, ਮੋਟਰਸਾਈਕਲ ਅਤੇ ਮੋਬਾਈਲ ਦੀ ਲੁੱਟ
. . .  about 1 hour ago
ਕਈ ਸਿਆਸੀ ਪਾਰਟੀਆਂ ਦੇ ਆਗੂ ਪਹੁੰਚੇ ਕੋਲਕਾਤਾ
. . .  about 1 hour ago
ਬਾਲ ਵਿਆਹ ਦੇ ਮਾਮਲੇ 'ਚ ਤਿੰਨ ਗ੍ਰਿਫ਼ਤਾਰ
. . .  55 minutes ago
ਡੀ.ਐਮ.ਕੇ ਪ੍ਰਮੁੱਖ ਸਟਾਲਿਨ ਪਹੁੰਚੇ ਕੋਲਕਾਤਾ
. . .  about 1 hour ago
ਸ਼ੱਕੀ ਹਾਲਾਤਾਂ 'ਚ ਵਿਅਕਤੀ ਦੀ ਮੌਤ
. . .  1 day ago
ਹਰ ਬਰਾਤੀ ਨੇ ਬੱਸ 'ਚ ਲਈ ਆਪਣੀ ਆਪਣੀ ਟਿਕਟ, ਸਮਾਜ ਭਲਾਈ ਦਾ ਦਿੱਤਾ ਸੰਦੇਸ਼
. . .  1 day ago
ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਵਿਧਾਇਕ ਜ਼ੀਰਾ ਦੀ ਮੁਅੱਤਲੀ ਰੱਦ ਕਰਾਉਣ ਲਈ ਕੋਸ਼ਿਸ਼ਾਂ ਆਰੰਭ
. . .  1 day ago
ਖ਼ਰਾਬ ਭੋਜਨ ਦੀ ਸ਼ਿਕਾਇਤ ਕਰਨ ਵਾਲੇ ਫ਼ੌਜੀ ਦੇ ਬੇਟੇ ਦੀ ਸ਼ੱਕੀ ਹਾਲਤ 'ਚ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਸਾਉਣ ਸੰਮਤ 549
ਿਵਚਾਰ ਪ੍ਰਵਾਹ: ਸਾਡਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ, ਇਹ ਸਾਡਾ ਵਰਤਮਾਨ ਹੀ ਸਾਨੂੰ ਦੱਸਦਾ ਹੈ। -ਸਵਾਮੀ ਵਿਵੇਕਾਨੰਦ

ਮੁਕਤਸਰ ਸਾਹਿਬ

ਭਾਕਿਯੂ ਰਾਜੇਵਾਲ ਨੇ ਜੀ.ਐਸ.ਟੀ ਖਿਲਾਫ਼ ਤੇ ਕਰਜ਼ਾ ਮੁਆਫ਼ੀ ਲਈ ਤਹਿਸੀਲਦਾਰ ਭੰਡਾਰੀ ਨੂੰ ਦਿੱਤਾ ਮੰਗ-ਪੱਤਰ

ਮਲੋਟ, 17 ਜੁਲਾਈ (ਅਜਮੇਰ ਸਿੰਘ ਬਰਾੜ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਅੱਜ ਮਲੋਟ ਵਿਖੇ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਬਲਾਕ ਪੱਧਰੀ ਰੋਸ ਧਰਨਾ ਦਿੱਤਾ ਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਤਹਿਸੀਲਦਾਰ ਮਨਜੀਤ ਸਿੰਘ ਭੰਡਾਰੀ ਨੂੰ ਮੰਗ ਪੱਤਰ ਸੌਾਪਿਆ | ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਫ਼ੌਜੀ ਅਤੇ ਬਲਾਕ ਪ੍ਰਧਾਨ ਸ਼ਿੰਗਾਰਾ ਸਿੰਘ ਦੀ ਅਗਵਾਈ 'ਚ ਇਕੱਤਰ ਹੋਏ ਕਿਸਾਨਾਂ ਨੇ ਦਾਣਾ ਮੰਡੀ 'ਚ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਤੇ ਰਾਜ ਸਰਕਾਰਾਂ ਨੂੰ ਰੱਜ ਕੇ ਕੋਸਿਆ | ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਵਰਤੋਂ 'ਚ ਆਉਣ ਵਾਲੀਆਂ ਵਸਤਾਂ 'ਤੇ ਜੀ.ਐਸ.ਟੀ ਲਾਗੂ ਕਰਕੇ ਹੋਰ ਬੋਝ ਪਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਖੇਤੀ ਕਿਸਾਨਾਂ ਲਈ ਲਾਹੇਵੰਦ ਧੰਦਾ ਨਹੀਂ ਰਿਹਾ ਖੇਤੀ ਲਈ ਖ਼ਰਚੇ ਦਿਨੋਂ ਦਿਨ ਵੱਧ ਰਹੇ ਹਨ, ਜਦਕਿ ਆਮਦਨ ਦੀ ਥਾਂ ਕਿਸਾਨ ਘਾਟੇ 'ਚ ਜਾ ਕੇ ਦਿਨੋਂ ਦਿਨ ਕਰਜ਼ਾਈ ਹੋ ਰਿਹਾ ਹੈ | ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਕਿਸਾਨੀ ਵਸਤਾਂ 'ਤੇ ਲਗਾਏ ਗਏ ਜੀ.ਐਸ.ਟੀ. ਨੂੰ ਵਾਪਸ ਲਿਆ ਜਾਵੇ, ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇ, ਕਿਸਾਨਾਂ ਦੇ ਪੂਰੇ ਕਰਜ਼ਿਆਂ ਨੂੰ ਮੁਆਫ ਕਰਕੇ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇ | ਇਸ ਮੌਕੇ ਪ੍ਰਧਾਨ ਨਿਰਮਲ ਸਿੰਘ, ਸੁਖਜਿੰਦਰ ਸਿੰਘ ਗੁਰੂਸਰ, ਭਿੰਦਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਸੁਖਦੇਵ ਸਿੰਘ ਦੂਹੇਵਾਲਾ, ਰਣਜੀਤ ਸਿੰਘ ਖੇਮਾ ਖੇੜਾ, ਬਲਵੀਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਇਕਬਾਲ ਸਿੰਘ, ਰਣਜੀਤ ਸਿੰਘ ਬੂੜਾ ਗੁੱਜਰ, ਪਰਮਜੀਤ ਸਿੰਘ ਕੈਪਟਨ, ਹਰਪਾਲ ਸਿੰਘ, ਬਲਦੇਵ ਸਿੰਘ ਆਦਿ ਕਿਸਾਨ ਆਗੂ ਮੌਜੂਦ ਸਨ |

ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਲਈ ਅਰਜ਼ੀਆਂ ਮੰਗੀਆਂ

ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਹਰਮਹਿੰਦਰ ਪਾਲ)-ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਐਲ.ਬੀ.ਸੀ.ਟੀ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਜਾਣਗੇ | ਇਹ ਵਿਆਹ 4 ਨਵੰਬਰ ਨੂੰ ਸਥਾਨਕ ਸੰਤ ਮੰਦਰ ਡੇਰਾ ਸੰਤ ਬਾਬਾ ਬੱਗੂ ਭਗਤ, ...

ਪੂਰੀ ਖ਼ਬਰ »

ਬੱਚਿਆਂ ਨੂੰ ਅਧਿਕਾਰਾਂ ਬਾਰੇ ਦਿੱਤੀ ਜਾਣਕਾਰੀ

ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)-ਪਿੰਡ ਮਾਂਗਟਕੇਰ 'ਚ ਵਲੰਟੀਅਰ ਫਾਰ ਸ਼ੋਸਲ ਜਸਟਿਸ ਤੇ ਸੇਵ ਦਾ ਚਿਲਡਰਨ ਨਾਲ ਮਿਲ ਕੇ ਕੰਮ ਕਰ ਰਹੀ ਡੀ.ਏ ਜਸਪ੍ਰੀਤ ਕੌਰ ਨੇ ਬੱਚਿਆਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਅਧਿਕਾਰਾਂ ਪ੍ਰਤੀ ਜਾਣਕਾਰੀ ਦਿੱਤੀ ...

ਪੂਰੀ ਖ਼ਬਰ »

ਬਰੀਵਾਲਾ ਵਿਖੇ ਲਗਾਈ ਬਾਲ ਅਧਿਕਾਰ ਜਾਗਰੂਕਤਾ ਪ੍ਰਦਰਸ਼ਨੀ

ਮੰਡੀ ਬਰੀਵਾਲਾ, 17 ਜੁਲਾਈ (ਨਿਰਭੋਲ ਸਿੰਘ)-ਵਲੰਟੀਅਰ ਫ਼ਾਰ ਸੋਸ਼ਲ ਜਸਟਿਸ ਤੇ ਸੇਵ ਦਾ ਚਿਲਡਰਨ ਸੰਸਥਾ ਵੱਲੋਂ ਬਾਲ ਸੁਰੱਖਿਆ ਕਮੇਟੀ ਬਰੀਵਾਲਾ ਤੇ ਬਾਜਾ ਮਡਾਹਰ ਵੱਲੋਂ ਬਰੀਵਾਲਾ ਦੀ ਅਨਾਜ ਮੰਡੀ 'ਚ ਬਾਲ ਅਧਿਕਾਰ ਜਾਗਰੂਕਤਾ ਪ੍ਰਦਰਸ਼ਨੀ ਲਗਾਈ ਗਈ, ਜਿਸ 'ਚ ਲੋਕਾਂ ...

ਪੂਰੀ ਖ਼ਬਰ »

ਬਾਲ ਸਮੂਹ ਨੇ ਸੌ ਾਪਿਆ ਮੰਗ-ਪੱਤਰ

ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)-ਪਿੰਡ ਨੂਰਪੁਰ ਕ੍ਰਿਪਾਲਕੇ ਬਾਲ ਸੁਰੱਖਿਆ ਕਮੇਟੀ ਦੇ ਬੱਚਿਆਂ ਨੇ ਵਲੰਟੀਅਰ ਫਾਰ ਸ਼ੋਸਲ ਜਸਟਿਸ ਤੇ ਸੇਵ ਦਾ ਚਿਲਡਰਨ ਨਾਲ ਮਿਲ ਕੇ ਕੰਮ ਕਰ ਰਹੀ ਡੀ.ਏ ਜਸਪ੍ਰੀਤ ਕੌਰ ਤੇ ਮੈਡਮ ਸੁਮਨਦੀਪ ਨਾਲ ਮੀਟਿੰਗ ਕੀਤੀ | ...

ਪੂਰੀ ਖ਼ਬਰ »

ਮਾਲ ਵਿਭਾਗ 'ਚ ਕਾਨੰੂਗੋ ਤੇ ਪਟਵਾਰੀਆਂ ਦੇ ਤਬਾਦਲੇ

ਗਿੱਦੜਬਾਹਾ, 17 ਜੁਲਾਈ (ਪਰਮਜੀਤ ਸਿੰਘ ਥੇੜ੍ਹੀ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਗਿੱਦੜਬਾਹਾ, ਲੰਬੀ, ਮਲੋਟ ਸਮੇਤ ਸ੍ਰੀ ਮੁਕਤਸਰ ਸਾਹਿਬ 'ਚ ਮਾਲ ਵਿਭਾਗ ਵਿਚ ਵਿਭਾਗਾਂ ਹੁਕਮਾਂ ਅਨੁਸਾਰ ਕਾਨੰੂਗੋ ਤੇ ਪਟਵਾਰੀਆਂ ਦੇ ਤਬਾਦਲੇ ਹੋਏ ਹਨ | ਵਿਭਾਗ ਦੇ ਸੂਤਰਾਂ ਤੋਂ ...

ਪੂਰੀ ਖ਼ਬਰ »

ਨਾਬਾਰਡ ਵੱਲੋਂ ਜਨ ਜਾਗਰੂਕਤਾ ਲਈ ਚਲਾਈ 'ਜਲ ਹੀ ਜੀਵਨ ਹੈ' ਮੁਹਿੰਮ ਮੁਕੰਮਲ

ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)-ਨਾਬਾਰਡ ਦੀ ਅਗਵਾਈ ਵਿਚ ਪ੍ਰੋਗਰੈਸਿਵ ਯੂਥ ਫੋਰਮ ਘੱਗਾ ਵੱਲੋਂ ਜ਼ਿਲ੍ਹੇ ਦੇ ਪਿੰਡਾਂ 'ਚ ਚਲਾਏ 'ਜਲ ਹੀ ਜੀਵਨ ਹੈ' ਅਭਿਆਨ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ 200 ਪਿੰਡਾਂ 'ਚ ਜਲ ਦੂਤਾਂ ਨੇ ਲੋਕਾਂ ਨੂੰ ...

ਪੂਰੀ ਖ਼ਬਰ »

ਕੋਟਪਾ ਐਕਟ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ-ਅੰਜਲੀ ਭਾਵੜਾ

ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਹਰਮਹਿੰਦਰ ਪਾਲ)-ਤੰਬਾਕੂ ਕੰਟਰੋਲ ਸੈੱਲ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਜੂਵੈਨਾਈਲ ਜਸਟਿਸ ਐਕਟ ਤੇ ਕੋਟਪਾ ਐਕਟ ਨੂੰ ਸਖ਼ਤੀ ਨਾਲ ਲਾਗੂ ਕਰਨ ਸਬੰਧੀ ਸੂਬਾ ਪੱਧਰੀ ਵਰਕਸ਼ਾਪ ਲਗਾਈ ਗਈ | ਇਸ ਸਮੇਂ ਮੈਡਮ ਅੰਜਲੀ ...

ਪੂਰੀ ਖ਼ਬਰ »

ਚੋਰੀ ਦੇ ਮਾਮਲੇ ਨੂੰ ਲੰਬੀ ਪੁਲਿਸ ਨੇ 24 ਘੰਟਿਆਂ 'ਚ ਸੁਲਝਾਇਆ

ਲੰਬੀ, 17 ਜੁਲਾਈ (ਸ਼ਿਵਰਾਜ ਸਿੰਘ ਬਰਾੜ, ਮੇਵਾ ਸਿੰਘ)-ਜ਼ਿਲ੍ਹਾ ਪੁਲਿਸ ਮੁਖੀ ਸੁਸ਼ੀਲ ਕੁਮਾਰ ਸ਼ਿੰਦੇ ਦੀਆਂ ਹਦਾਇਤਾਂ 'ਤੇ ਬਲਜੀਤ ਸਿੰਘ ਸਿੱਧੂ ਕਪਤਾਨ ਪੁਲਿਸ (ਇਨਵੈਸਟੀਗੇਸ਼ਨ), ਦਵਿੰਦਰ ਸਿੰਘ ਬਰਾੜ ਕਪਤਾਨ ਪੁਲਿਸ ਮਲੋਟ ਤੇ ਇੰਸਪੈਕਟਰ ਬਿਕਰਮਜੀਤ ਸਿੰਘ ਮੁੱਖ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਕੋਟਲੀ ਦੇਵਨ ਵਿਖੇ ਲੀਗਲ ਲਿਟਰੇਸੀ ਕਲੱਬ ਵੱਲੋਂ ਸੈਮੀਨਾਰ

ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਹਾਈ ਸਕੂਲ ਪਿੰਡ ਕੋਟਲੀ ਦੇਵਨ ਵਿਖੇ ਲੀਗਲ ਲਿਟਰੇਸੀ ਕਲੱਬ ਵੱਲੋਂ ਇੰਚਾਰਜ ਸਾਗਰ ਕਸਰੀਜਾ ਦੀ ਦੇਖ ਰੇਖ ਹੇਠ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਮੈਡਮ ਹਰਗੁਰਜੀਤ ...

ਪੂਰੀ ਖ਼ਬਰ »

ਹੁੱਕਾ ਬਾਰ 'ਤੇ ਪਾਬੰਦੀ

ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਕੁਲਵੰਤ ਸਿੰਘ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਕਿਸੇ ਵੀ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਮਲੋਟ ਦੇ ਐਨ.ਸੀ. ਸੀ. ਕੈਡਿਟਾਂ ਦਾ ਸ਼ਾਨਦਾਰ ਪ੍ਰਦਰਸ਼ਨ

ਮਲੋਟ, 17 ਜੁਲਾਈ (ਰਣਜੀਤ ਸਿੰਘ ਪਾਟਿਲ)-20 ਪੰਜਾਬ ਬਟਾਲੀਅਨ ਬਠਿੰਡਾ ਨਾਲ ਸਬੰਧਿਤ ਡੀ.ਏ.ਵੀ. ਕਾਲਜ ਮਲੋਟ ਦੇ ਐਨ.ਸੀ.ਸੀ. ਕੈਡਿਟਾਂ ਦਾ, 14 ਬਟਾਲੀਅਨ ਨਾਭਾ ਵੱਲੋਂ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਕਰਵਾਏ 10 ਰੋਜ਼ਾ ਐਨ.ਸੀ.ਸੀ. ਕੈਂਪ ਦੌਰਾਨ ਪ੍ਰਦਰਸ਼ਨ ਸ਼ਲਾਘਾ ...

ਪੂਰੀ ਖ਼ਬਰ »

ਪਿ੍ੰ: ਬਲਦੇਵ ਸਿੰਘ ਅਜ਼ਾਦ ਨੂੰ 'ਆਪ' ਪੰਜਾਬ ਦਾ ਮੀਤ ਪ੍ਰਧਾਨ ਬਣਾਏ ਜਾਣ 'ਤੇ ਲੀਡਰਸ਼ਿਪ ਦਾ ਧੰਨਵਾਦ

ਮੰਡੀ ਲੱਖੇਵਾਲੀ, 17 ਜੁਲਾਈ (ਮਿਲਖ ਰਾਜ)-ਆਮ ਆਦਮੀ ਪਾਰਟੀ ਵੱਲੋਂ ਪਿ੍ੰ: ਬਲਦੇਵ ਸਿੰਘ ਅਜ਼ਾਦ ਲੱਖੇਵਾਲੀ ਨੂੰ ਪੰਜਾਬ ਪ੍ਰਦੇਸ਼ ਇਕਾਈ ਦਾ ਮੀਤ ਪ੍ਰਧਾਨ ਬਣਾਏ ਜਾਣ 'ਤੇ ਇਲਾਕੇ ਦੇ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਹੈ | ਪਿ੍ੰ: ਬਲਦੇਵ ਸਿੰਘ ਅਜ਼ਾਦ ਵਿਧਾਨ ਸਭਾ ਚੋਣਾਂ ...

ਪੂਰੀ ਖ਼ਬਰ »

ਪਖਾਨੇ ਬਣਾਉਣ 'ਚ ਕਥਿਤ ਘਪਲੇ ਦਾ ਦੋਸ਼ ਲਾਉਂਦਿਆਂ ਐਕਸੀਅਨ ਦਫ਼ਤਰ ਮੂਹਰੇ ਲਾਇਆ ਧਰਨਾ

ਮਲੋਟ, 17 ਜੁਲਾਈ (ਅਜਮੇਰ ਸਿੰਘ ਬਰਾੜ)-ਭਾਰਤ ਸਰਕਾਰ ਦੇ ਸਵੱਛ ਭਾਰਤ ਮੁਹਿੰਮ ਤਹਿਤ ਪਿੰਡਾਂ 'ਚ ਬਣਾਏ ਜਾ ਰਹੇ ਪਖਾਨੇ ਸਿਆਸੀ ਧੜੇਬੰਦੀ ਤੇ ਕਥਿਤ ਭਿ੍ਸ਼ਟਾਚਾਰ ਦੀ ਭੇਟ ਚੜ੍ਹ ਰਹੇ ਹਨ | ਪਖਾਨੇ ਬਣਾਉਣ ਲਈ ਲਾਭਪਾਤਰੀਆਂ ਤੋਂ ਖਾਲੀ ਚੈੱਕ ਤੇ ਏ.ਟੀ.ਐਮ ਕਾਰਡਾਂ ਦੀ ਮੰਗ ...

ਪੂਰੀ ਖ਼ਬਰ »

ਕਲਾਸ ਫੋਰ ਯੂਨੀਅਨ ਵੱਲੋਂ ਨਵਨਿਯੁਕਤ ਸਿਵਲ ਸਰਜਨ ਦਾ ਸਵਾਗਤ

ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)-ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਨੇ ਸ੍ਰੀ ਮੁਕਤਸਰ ਸਾਹਿਬ ਦੇ ਨਵਨਿਯੁਕਤ ਸਿਵਲ ਸਰਜਨ ਡਾ: ਸੁਖਪਾਲ ਸਿੰਘ ਦਾ ਅਹੁਦਾ ਸੰਭਾਲਣ 'ਤੇ ਸਵਾਗਤ ਕੀਤਾ | ਇਸ ਮੌਕੇ ਜ਼ਿਲ੍ਹਾ ...

ਪੂਰੀ ਖ਼ਬਰ »

ਭਾਈ ਤਾਰੂ ਸਿੰਘ ਦਿਵਸ ਮਨਾਇਆ

ਫ਼ਰੀਦਕੋਟ, 17 ਜੁਲਾਈ (ਚਰਨਜੀਤ ਸਿੰਘ ਗੋਂਦਾਰਾ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗੁਰਦੁਆਰਾ ਗਰੀਨ ਐਵੀਨਿਊ ਫ਼ਰੀਦਕੋਟ ਵਿਖੇ ਭਾਈ ਤਾਰੂ ਸਿੰਘ ਦਿਵਸ ਮਨਾਇਆ ਗਿਆ | ਇਸ ਦਿਵਸ ਨੂੰ ਮਨਾਉਣ ਦਾ ਮਕਸਦ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਗੌਰਵਮਈ ਵਿਰਸੇ ਪ੍ਰਤੀ ...

ਪੂਰੀ ਖ਼ਬਰ »

ਖੁਸ਼ਪ੍ਰੀਤ ਕੌਰ ਦੀ ਜਵਾਹਰ ਨਵੋਦਿਆ ਵਿਦਿਆਲਿਆ ਲਈ ਚੋਣ

ਫ਼ਰੀਦਕੋਟ, 17 ਜੁਲਾਈ (ਚਰਨਜੀਤ ਸਿੰਘ ਗੋਂਦਾਰਾ)-ਜਵਾਹਰ ਨਵੋਦਿਆ ਵਿਦਿਆਲਿਆ ਵੱਲੋਂ ਜਨਵਰੀ 2017 'ਚ ਲਈ ਗਈ ਪ੍ਰੀਖਿਆ 'ਚ ਸਰਕਾਰੀ ਪ੍ਰਾਇਮਰੀ ਸਕੂਲ ਮਨਜੀਤ ਇੰਦਰਪੁਰਾ ਫ਼ਰੀਦਕੋਟ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਪੁੱਤਰੀ ਮਹਿੰਦਰ ਸਿੰਘ ਦੀ ਚੋਣ ਹੋਈ ਹੈ | ਵਿਦਿਆਰਥਣ ...

ਪੂਰੀ ਖ਼ਬਰ »

ਪਰਮਿੰਦਰ ਸਿੰਘ ਬਰਾੜ ਨੇ ਬਤੌਰ ਪਿ੍ੰਸੀਪਲ ਅਹੁਦਾ ਸੰਭਾਲਿਆ

ਬਾਜਾਖਾਨਾ, 17 ਜੁਲਾਈ (ਜੀਵਨ ਗਰਗ)-ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੀ.ਈ.ਐੱਸ-1 ਦੀਆਂ ਤਾਜ਼ਾ ਤਾਇਨਾਤੀਆਂ ਅਨੁਸਾਰ ਪਰਮਿੰਦਰ ਸਿੰਘ ਬਰਾੜ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜਾਖਾਨਾ ਦਾ ਬਤੌਰ ਪਿ੍ੰਸੀਪਲ ਚਾਰਜ ਸੰਭਾਲਿਆ | ਇਸ ਸਮੇਂ ਸਮੁੱਚੇ ਸਟਾਫ਼ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਲੰਭਵਾਲੀ ਨੂੰ ਆਰ.ਓ. ਭੇਟ

ਬਾਜਾਖਾਨਾ, 17 ਜੁਲਾਈ (ਜੀਵਨ ਗਰਗ)-ਪਿੰਡ ਲੰਭਵਾਲੀ ਦੇ ਸਰਪੰਚ ਅਮਨਦੀਪ ਸਿੰਘ ਗਿੱਲ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਆਰ.ਓ. ਦਾਨ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਸਕੂਲ 'ਚ ਪੜ੍ਹ ਰਹੇ ਬੱਚੇ ਧਰਤੀ ...

ਪੂਰੀ ਖ਼ਬਰ »

ਸਮਾਜ ਸੇਵੀਆਂ ਨੇ ਦਾਣਾ ਮੰਡੀ 'ਚ ਬੂਟੇ ਲਾਉਣ ਸਬੰਧੀ ਸੈਕਟਰੀ ਬਰਾੜ ਨਾਲ ਕੀਤੀਆਂ ਵਿਚਾਰਾਂ

ਮਲੋਟ, 17 ਜੁਲਾਈ (ਅਜਮੇਰ ਸਿੰਘ ਬਰਾੜ)-ਮਲੋਟ ਵਿਖੇ ਸਰਗਰਮ ਵੱਖ-ਵੱਖ ਸਮਾਜਸੇਵੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਮਾਜਸੇਵੀ ਤੇ ਧਾਰਮਿਕ ਜਥੇਬੰਦੀਆਂ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਕੋਆਰਡੀਨੇਟਰ ਡਾ: ਸੁਖਦੇਵ ਸਿੰਘ ਗਿੱਲ ਦੀ ਅਗਵਾਈ ਵਿਚ ਸੈਕਟਰੀ ਮਾਰਕੀਟ ...

ਪੂਰੀ ਖ਼ਬਰ »

ਬਾਜਾਖਾਨਾ ਵਿਖੇ ਨਾਲੀਆਂ ਦੇ ਪਾਣੀ ਨੇ ਲੋਕਾਂ ਦਾ ਰਸਤਾ ਕੀਤਾ ਬੰਦ

ਬਾਜਾਖਾਨਾ, 17 ਜੁਲਾਈ (ਜੀਵਨ ਗਰਗ)-ਬਾਜਾਖਾਨਾ ਵਿਖੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਕੌਮੀ ਸ਼ਾਹ ਮਾਰਗ ਨੰਬਰ 15 ਕੋਟਕਪੂਰਾ-ਬਠਿੰਡਾ ਰੋਡ ਬਣਨ ਕਾਰਨ ਸੜਕ ਦੇ ਦੋਵੇਂ ਪਾਸੇ ਅਤੇ ਲੋਕਾਂ ਦੇ ਘਰਾਂ ਮੂਹਰੇ ਵੱਡੇ-ਵੱਡੇ ਟੋਏ ਪੁੱਟੇ ਪਏ ਹਨ | ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਮਾਸਟਰ ਜਸਵਿੰਦਰ ਸਿੰਘ 'ਮੱਲਣ' ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਦੋਦਾ, 17 ਜੁਲਾਈ (ਰਵੀਪਾਲ)-ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਜਸਵਿੰਦਰ ਸਿੰਘ ਮੱਲਣ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੱਲਣ ਵਿਖੇ ਬਤੌਰ ਮੁੱਖ ਅਧਿਆਪਕ ਸੇਵਾ ਨਿਭਾ ਰਹੇ ਸਨ | ਉਨ੍ਹਾਂ ਦੀ ਮੌਤ ਨਾਲ ਜਿੱਥੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ...

ਪੂਰੀ ਖ਼ਬਰ »

ਜ਼ਿਲ੍ਹਾ ਟੂਰਨਾਮੈਂਟ ਕਮੇਟੀ ਸ੍ਰੀ ਮੁਕਤਸਰ ਸਾਹਿਬ ਹਾਈ ਜ਼ੋਨ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਟੂਰਨਾਮੈਂਟ ਕਮੇਟੀ ਸ੍ਰੀ ਮੁਕਤਸਰ ਸਾਹਿਬ ਹਾਈ ਜ਼ੋਨ ਦੀ ਮੀਟਿੰਗ ਮੁੱਖ ਅਧਿਆਪਕ ਬਲਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜ਼ੋਨ ਟੂਰਨਾਮੈਂਟ 2017-18 ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ...

ਪੂਰੀ ਖ਼ਬਰ »

ਗੁਰਮੇਜ ਸਿੰਘ ਕਬਰਵਾਲਾ ਭਾਕਿਯੂ (ਲੱਖੋਵਾਲ) ਦੇ ਬਲਾਕ ਪ੍ਰਧਾਨ ਬਣੇ

ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮੀਟਿੰਗ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ | ਇਸ ਮੌਕੇ ਕਿਸਾਨੀ ਮਸਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਿੱਪਲ ਸਿੰਘ ਕੋਲਿਆਂਵਾਲੀ ਨੇ ...

ਪੂਰੀ ਖ਼ਬਰ »

ਖੇਤਾਂ ਨੂੰ ਨਾ ਸਾੜ, ਵਧੀਆ ਹੋਵੇਗਾ ਝਾੜ...

ਫ਼ਰੀਦਕੋਟ, 17 ਜੁਲਾਈ (ਜਸਵੰਤ ਸਿੰਘ ਪੁਰਬਾ)-ਖੇਤੀ ਦੀ ਰਹਿੰਦ ਖੂੰਹਦ ਨੂੰ ਨਾ ਸਾੜਨ ਲਈ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਸੁੱਖਣ ਵਾਲਾ ਤੇ ਪਿੰਡ ਢੁੱਡੀ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਏ ਗਏ | ਕੈਂਪਾਂ 'ਚ ਵੱਖ-ਵੱਖ ਪਿੰਡਾਂ ਦੇ ਅਗਾਂਹ ਵਧੂ ਕਿਸਾਨਾਂ ਨੇ ਭਾਗ ਲਿਆ | ...

ਪੂਰੀ ਖ਼ਬਰ »

ਬਰਗਾੜੀ ਦੇ ਤਿੰਨਾਂ ਪਿੰਡਾਂ ਦੇ ਲੋਕ 8 ਮਹੀਨੇ ਤੋਂ ਸ਼ੁੱਧ ਪਾਣੀ ਤੋਂ ਵਾਂਝੇ

ਬਰਗਾੜੀ, 17 ਜੁਲਾਈ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਦੇ ਤਿੰਨ ਪਿੰਡਾਂ (ਦਸਮੇਸ਼ ਨਗਰ, ਰੁਲੀਆ ਸਿੰਘ ਨਗਰ, ਬਰਗਾੜੀ) ਦਾ ਸਾਂਝਾ ਵਾਟਰ ਵਰਕਸ ਜੋ ਲੋਕਲ ਕਮੇਟੀ ਦੀ ਵਧੀਆ ਕਾਰਗੁਜ਼ਾਰੀ ਬਦਲੇ ਪਿਛਲੀ ਬਾਦਲ ਸਰਕਾਰ ਤੋਂ ਇਨਾਮ ਪ੍ਰਾਪਤ ਕਰ ਚੁੱਕਾ ਹੈ ਪ੍ਰੰਤੂ ਹੁਣ ਜਲ ...

ਪੂਰੀ ਖ਼ਬਰ »

ਚੱਕ ਗਾਂਧਾ ਸਿੰਘ ਵਾਲਾ ਦੇ ਪੰਜ ਬੱਚੇ ਮੈਰੀਟੋਰੀਅਸ ਤੇ ਦੋ ਬੱਚੇ ਨਵੋਦਿਆ ਵਿਦਿਆਲਿਆ ਲਈ ਚੁਣੇ

ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਹਰਮਹਿੰਦਰ ਪਾਲ)-ਹਰ ਸਾਲ ਸਿੱਖਿਆ ਵਿਭਾਗ ਵੱਲੋਂ ਦਸਵੀਂ 'ਚੋਂ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਮੈਰੀਟੋਰੀਅਸ ਸਕੂਲਾਂ 'ਚ ਦਾਖ਼ਲੇ ਲਈ ਇੱਕ ਵਿਸ਼ੇਸ਼ ਪ੍ਰੀਖਿਆ ਲਈ ਜਾਂਦੀ ਹੈ | ਇਸੇ ਤਰ੍ਹਾਂ ਹੀ ਇਸ ...

ਪੂਰੀ ਖ਼ਬਰ »

ਨੌਜਵਾਨਾਂ 'ਚ ਹੁਨਰਮੰਦੀ ਦੀ ਭਾਗੇਦਾਰ ਫਲਾਈ ਹਾਈ ਅਕੈਡਮੀ ਨੇ ਕੌਸ਼ਲ ਮੇਲਾ ਲਗਾਇਆ

ਮੰਡੀ ਕਿੱਲਿਆਂਵਾਲੀ, 17 ਜੁਲਾਈ (ਇਕਬਾਲ ਸਿੰਘ ਸ਼ਾਂਤ)-ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਨੌਜਵਾਨਾਂ 'ਚ ਹੁਨਰਮੰਦੀ ਦੀ ਕਲਾ ਉਭਾਰਨ 'ਚ ਭਾਗੇਦਾਰੀ ਨਿਭਾ ਰਹੀ ਫਲਾਈ ਹਾਈ ਅਕੈਡਮੀ ਮੰਡੀ ਕਿੱਲਿਆਂਵਾਲੀ ਵੱਲੋਂ ਕੌਸ਼ਲ ਮੇਲਾ ਲਗਾਇਆ ਗਿਆ, ਜਿਸ 'ਚ ਲਗਭਗ ...

ਪੂਰੀ ਖ਼ਬਰ »

ਪੰਜਾਬੀ ਜੁੱਤੀ ਯੂਨੀਅਨ ਨੇ ਸ਼ਹਿਰ 'ਚ ਕੱਢਿਆ ਵਿਸ਼ਾਲ ਰੋਸ ਮਾਰਚ

ਮਲੋਟ, 17 ਜੁਲਾਈ (ਅਜਮੇਰ ਸਿੰਘ ਬਰਾੜ)-ਕੇਂਦਰ ਸਰਕਾਰ ਵੱਲੋਂ ਪੰਜਾਬੀ ਜੁੱਤੀ 'ਤੇ ਜੀ.ਐਸ.ਟੀ ਲਗਾਉਣ ਦੇ ਰੋਸ ਵਜੋਂ ਪੰਜਾਬੀ ਜੁੱਤੀ ਯੂਨੀਅਨ ਦੇ ਮੈਂਬਰਾਂ ਨੇ ਕੇਂਦਰ ਸਰਕਾਰ ਖਿਲਾਫ਼ ਆਪਣੀ ਭੜਾਸ ਕੱਢਦਿਆਂ ਸ਼ਹਿਰ 'ਚ ਵਿਸ਼ਾਲ ਰੋਸ ਮਾਰਚ ਕੱਢਿਆ ਅਤੇ ਪੰਜਾਬੀ ਜੁੱਤੀ ...

ਪੂਰੀ ਖ਼ਬਰ »

ਬੇਕਾਬੂ ਕਾਰ ਅਧਿਆਪਕ ਦੇ ਘਰ ਨਾਲ ਟਕਰਾਈ, ਕਾਰ ਸਵਾਰ ਨੌਜਵਾਨ ਵਾਲ-ਵਾਲ ਬਚੇ

ਮੰਡੀ ਕਿੱਲਿਆਂਵਾਲੀ, 17 ਜੁਲਾਈ (ਇਕਬਾਲ ਸਿੰਘ ਸ਼ਾਂਤ)-ਅੱਜ ਸਵੇਰੇ ਪਿੰਡ ਘੁਮਿਆਰਾ ਵਿਖੇ ਬੇਕਾਬੂ ਕਾਰ ਪਲਟ ਕੇ ਸਰਕਾਰੀ ਅਧਿਆਪਕ ਦੇ ਮਕਾਨ ਦੇ ਦਰਵਾਜੇ ਨਾਲ ਟਕਰਾ ਗਈ | ਇਸ ਹਾਦਸੇ 'ਚ ਕਾਰ 'ਚ ਸਵਾਰ ਚਾਰ ਨੌਜਵਾਨ ਵਾਲ-ਵਾਲ ਬਚ ਗਏ | ਇਹ ਹਾਦਸਾ ਸਵੇਰੇ ਲਗਭਗ 6 ਵਜੇ ਦੀਪ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਮਾਈਨਰ 'ਚ ਪਾਣੀ ਲਗਾਤਾਰ ਛੱਡਿਆ ਜਾਵੇ-ਭਾਕਿਯੂ

ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਮਾਈਨਰ ਵਿਚ ਪਾਣੀ ਲਗਾਤਾਰ ਛੱਡਿਆ ਜਾਵੇ ਅਤੇ ਝੋਨੇ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਪਾਣੀ ਦੀ ਬੰਦੀ ਨਾ ਕੀਤੀ ਜਾਵੇ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ...

ਪੂਰੀ ਖ਼ਬਰ »

ਗੁਰਚਰਨ ਸਿੰਘ ਸਰਾਂ ਨੇ ਮਾਰਕੀਟ ਕਮੇਟੀ ਦੇ ਸਕੱਤਰ ਵਜੋਂ ਅਹੁਦਾ ਸੰਭਾਲਿਆ

ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸਥਾਨਕ ਮਾਰਕੀਟ ਕਮੇਟੀ ਦਫ਼ਤਰ ਵਿਖੇ ਗੁਰਚਰਨ ਸਿੰਘ ਸਰਾਂ ਨੇ ਮਾਰਕੀਟ ਕਮੇਟੀ ਦੇ ਸਕੱਤਰ ਵਜੋਂ ਅਹੁਦਾ ਸੰਭਾਲਿਆ | ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਕਰਨਬੀਰ ਸਿੰਘ ਬਰਾੜ ਨੇ ਸ: ਸਰਾਂ ...

ਪੂਰੀ ਖ਼ਬਰ »

ਪ੍ਰਾਇਮਰੀ ਅਧਿਆਪਕਾਂ ਦਾ ਵਫ਼ਦ ਮੰਗਾਂ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਲਿਆ

ਮਲੋਟ, 17 ਜੁਲਾਈ (ਰਣਜੀਤ ਸਿੰਘ ਪਾਟਿਲ)-ਬੀਤੇ ਦਿਨੀਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਅਹੁਦਾ ਸੰਭਾਲਣ 'ਤੇ ਬਲਜੀਤ ਕੁਮਾਰ ਨੂੰ ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਮਲੋਟ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਵਧਾਈ ...

ਪੂਰੀ ਖ਼ਬਰ »

ਸਹਾਰਾ ਕਲੱਬ ਗੱਗੜ ਦੇ ਨੌਜਵਾਨ ਬੀ.ਡੀ.ਪੀ.ਓ. ਲੰਬੀ ਨੂੰ ਮਿਲੇ

ਲੰਬੀ, 17 ਜੁਲਾਈ (ਮੇਵਾ ਸਿੰਘ)-ਬਲਾਕ ਲੰਬੀ ਦੇ ਪਿੰਡ ਗੱਗੜ 'ਚ ਪਿਛਲੀ ਸਰਕਾਰ ਦੌਰਾਨ ਪਿੰਡ ਦੀ ਸਹੂਲਤ ਲਈ ਬਣਾਈਆਂ ਗਈਆਂ ਸਾਂਝੀਆਂ ਥਾਵਾਂ ਦੀ ਹੋ ਰਹੀ ਬੇਕਦਰੀ ਸਬੰਧੀ ਸਹਾਰਾ ਕਲੱਬ ਗੱਗੜ ਦੇ ਨੌਜਵਾਨ ਬਲਜੀਤ ਸਿੰਘ ਢਿੱਲੋਂ ਬੀ.ਡੀ.ਪੀ.ਓ ਲੰਬੀ ਨੂੰ ਉਨ੍ਹਾਂ ਦੇ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ 'ਚ ਵੱਖ-ਵੱਖ ਮੁਕਾਬਲੇ ਕਰਵਾਏ

ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ ਹੇਠ ਵੋਟਰ ਜਾਗਰੂਕ ਮੁਹਿੰਮ ਤਹਿਤ ਸਥਾਨਕ ਬਠਿੰਡਾ ਰੋਡ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਭਾਸ਼ਣ, ਸਲੋਗਨ, ਲਿਖਾਈ ਤੇ ਪੋਸਟਰ ਮੇਕਿੰਗ ...

ਪੂਰੀ ਖ਼ਬਰ »

ਬੀ.ਏ. ਸਮੈਸਟਰ ਛੇਵਾਂ ਦਾ ਨਤੀਜਾ ਸ਼ਾਨਦਾਰ ਰਿਹਾ

ਗਿੱਦੜਬਾਹਾ, 17 ਜੁਲਾਈ (ਸ਼ਿਵਰਾਜ ਸਿੰਘ ਰਾਜੂ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਬੀ.ਏ. ਸਮੈਸਟਰ ਛੇਵਾਂ ਦੇ ਨਤੀਜੇ 'ਚ ਸਥਾਨਕ ਗੁਰੂ ਗੋਬਿੰਦ ਸਿੰਘ ਗਰਲਜ਼ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਕਾਲਜ 'ਚੋਂ ਬੀ.ਏ. ਸਮੈਸਟਰ ਛੇਵਾਂ 'ਚ ਰਮਨਦੀਪ ਕੌਰ ...

ਪੂਰੀ ਖ਼ਬਰ »

ਨਵੋਦਿਆ ਵਿਦਿਆਲਿਆ ਲਈ ਦਿੱਤੇ ਇਮਤਿਹਾਨ 'ਚੋਂ ਪਹਿਲਾ ਸਥਾਨ ਹਾਸਲ ਕੀਤਾ

ਦੋਦਾ, 17 ਜੁਲਾਈ (ਜਸਵੀਰ ਸਿੰਘ ਭੁੱਲਰ)-ਜਵਾਹਰ ਨਵੋਦਿਆ ਵਿਦਿਆਲਿਆ 'ਚ ਦਾਖਲਾ ਲੈਣ ਲਈ ਦਿੱਤੇ ਇਮਤਿਹਾਨ 'ਚੋਂ ਜ਼ਿਲ੍ਹਾ ਸ੍ਰੀ ਮੁਕਤਸਰ 'ਚੋਂ ਮਾਨਵਜੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ | ਜਾਣਕਾਰੀ ਦਿੰਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਸੁਖਨਾ ਅਬਲੂ ਦੇ ਮੁਖੀ ਤੇ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਡੋਡਾਂਵਾਲੀ ਦੇ ਚਾਰ ਵਿਦਿਆਰਥੀਆਂ ਦੀ ਮੈਰੀਟੋਰੀਅਸ ਸਕੂਲ ਲਈ ਚੋਣ

ਮੰਡੀ ਬਰੀਵਾਲਾ, 17 ਜੁਲਾਈ (ਨਿਰਭੋਲ ਸਿੰਘ)-ਸਰਕਾਰੀ ਹਾਈ ਸਕੂਲ ਡੋਡਾਂਵਾਲੀ ਦੀ ਵਿਦਿਆਰਥਣ ਸੰਦੀਪ ਕੌਰ ਪੁੱਤਰੀ ਲੇਖਾ ਸਿੰਘ, ਸ਼ਰਨਦੀਪ ਕੌਰ ਪੁੱਤਰੀ ਮਲਕੀਤ ਸਿੰਘ, ਸੁਖਪ੍ਰੀਤ ਕੌਰ ਪੁੱਤਰੀ ਸੁਖਚੈਨ ਸਿੰਘ, ਸੁਖਵੀਰ ਸਿੰਘ ਪੁੱਤਰ ਕਰਮ ਸਿੰਘ ਦੀ ਮੈਰੀਟੋਰੀਅਸ ...

ਪੂਰੀ ਖ਼ਬਰ »

ਹਨੀ ਫ਼ੱਤਣਵਾਲਾ ਦੀ ਅਗਵਾਈ 'ਚ 10 ਪਰਿਵਾਰ ਕਾਂਗਰਸ ਵਿਚ ਸ਼ਾਮਿਲ

ਮੰਡੀ ਬਰੀਵਾਲਾ, 17 ਜੁਲਾਈ (ਨਿਰਭੋਲ ਸਿੰਘ)-ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਘਾਟਾ ਪਿਆ, ਜਦ ਨਜ਼ਦੀਕੀ ਪਿੰਡ ਖੋਖਰ ਦੇ 10 ਪਰਿਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ | ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਸਾਬਕਾ ...

ਪੂਰੀ ਖ਼ਬਰ »

ਸਰਕਾਰੀ ਸੈਕੰਡਰੀ ਸਕੂਲ ਵਿਖੇ ਕੰਪਿਊਟਰ ਟਾਈਪਿੰਗ ਮੁਕਾਬਲਾ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਸੈਕੰਡਰੀ ਸਕੂਲ ਮੱਲਣ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੀਆਂ ਹਦਾਇਤਾਂ ਅਨੁਸਾਰ ਕੰਪਿਊਟਰ ਟਾਈਪਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਰਸ਼ਪਿੰਦਰ ਸਿੰਘ ਬਾਰ੍ਹਵੀਂ, ਜਸਪ੍ਰੀਤ ਸਿੰਘ ਦਸਵੀਂ, ...

ਪੂਰੀ ਖ਼ਬਰ »

ਪਿੰਡ ਕਬਰਵਾਲਾ ਦੇ 5 ਵਿਦਿਆਰਥੀਆਂ ਨੇ ਨਵੋਦਿਆ ਵਿਦਿਆਲਿਆ ਪ੍ਰੀਖਿਆ ਪਾਸ ਕੀਤੀ

ਮਲੋਟ, 17 ਜੁਲਾਈ (ਰਣਜੀਤ ਸਿੰਘ ਪਾਟਿਲ)-ਵਿੱਦਿਅਕ ਵਰੇ੍ਹ 2016-17 ਦੌਰਾਨ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਨਵੋਦਿਆ ਵਿਦਿਆਲਿਆ 'ਚ ਦਾਖਲਾ ਲੈਣ ਲਈ ਦਿੱਤੀ ਗਈ ਮੁਕਾਬਲੇ ਦੀ ਪ੍ਰੀਖਿਆ 'ਚ ਸਰਕਾਰੀ ਪ੍ਰਾਇਮਰੀ ਸਕੂਲ ਕਬਰ ਵਾਲਾ ਦੇ 4 ਵਿਦਿਆਰਥੀਆਂ ਸਮੇਤ ਪਿੰਡ ...

ਪੂਰੀ ਖ਼ਬਰ »

ਸਰਕਾਰੀ ਸਕੂਲ 'ਚ ਵੋਟ ਦੇ ਅਧਿਕਾਰ ਤੇ ਮਹੱਤਤਾ ਬਾਰੇ ਦਿੱਤੀ ਜਾਣਕਾਰੀ

ਲੰਬੀ, 17 ਜੁਲਾਈ (ਮੇਵਾ ਸਿੰਘ)-ਸਰਕਾਰੀ ਸੈਕੰਡਰੀ ਸਕੂਲ ਕੰਦੂਖੇੜਾ ਵਿਖੇ ਪਿ੍ੰਸੀਪਲ ਬਿਸਨੂੰ ਪੂਨੀਆ ਦੀ ਅਗਵਾਈ 'ਚ ਸਮੂਹ ਸਟਾਫ਼ ਤੇ ਬੱਚਿਆਂ ਨੇ ਵੋਟ ਦੇ ਅਧਿਕਾਰ ਤੇ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਆਮ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ...

ਪੂਰੀ ਖ਼ਬਰ »

ਮਨਪ੍ਰੀਤ ਕੌਰ ਨੇ ਐਨ.ਸੀ.ਸੀ. ਇੰਟਰ ਗਰੁੱਪ ਸ਼ੂਟਿੰਗ ਮੁਕਾਬਲੇ 'ਚ ਸੋਨ ਤਗਮਾ ਜਿੱਤਿਆ

ਮੰਡੀ ਕਿੱਲਿਆਂਵਾਲੀ, 17 ਜੁਲਾਈ (ਇਕਬਾਲ ਸਿੰਘ ਸ਼ਾਂਤ)-ਦਸਮੇਸ਼ ਗਰਲਜ਼ ਕਾਲਜ ਬਾਦਲ ਦੀ ਐਨ.ਸੀ.ਸੀ.ਦੀ (ਘੋੜਸਵਾਰੀ ਵਿੰਗ) ਦੀ ਕੈਡਿਟ ਮਨਪ੍ਰੀਤ ਕੌਰ ਨੇ ਐਨ.ਸੀ.ਸੀ.ਇੰਟਰ ਗਰੁੱਪ ਸ਼ੂਟਿੰਗ ਮੁਕਾਬਲੇ 'ਚ ਸੋਨ ਤਗਮਾ ਜਿੱਤ ਕੇ ਇੰਟਰ ਡਾਇਰੈਕਟੋਰੇਟ ਟੀਮ'ਚ ਜਗ੍ਹਾ ਬਣਾਈ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਦੇ ਬੀ.ਐਸ.ਸੀ. ਮੈਡੀਕਲ ਤੇ ਨਾਨ ਮੈਡੀਕਲ ਛੇਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ

ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)-ਪਿ੍ੰਸੀਪਲ ਡਾ: ਤੇਜਿੰਦਰ ਕੌਰ ਧਾਲੀਵਾਲ ਤੇ ਵਧੀਕ ਸਕੱਤਰ ਸੰਤੋਖ ਸਿੰਘ ਭੰਡਾਰੀ ਤੇ ਸਟਾਫ਼ ਦੇ ਅਣਥੱਕ ਯਤਨਾਂ ਨਾਲ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ ਦੇ ਸਾਇੰਸ ਵਿਭਾਗ ...

ਪੂਰੀ ਖ਼ਬਰ »

ਸਰਕਾਰੀ ਸਕੂਲ ਝਬੇਲਵਾਲੀ ਵਿਖੇ ਵੋਟਰ ਜਾਗਰੂਕਤਾ ਦਿਵਸ ਮਨਾਇਆ

ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਬੇਲਵਾਲੀ ਵਿਖੇ ਪਿ੍ੰਸੀ: ਸਰਬਜੀਤ ਕੌਰ ਦੀ ਰਹਿਨੁਮਾਈ, ਪਰਮਜੀਤ ਕੌਰ ਤੇ ਸ੍ਰੀਮਤੀ ਪਵਨਜੀਤ ਕੌਰ ਦੀ ਅਗਵਾਈ 'ਚ ਵੋਟਰ ਜਾਗਰੂਕਤਾ ਦਿਵਸ ਮਨਾਇਆ ਗਿਆ | ਇਸ ਦੌਰਾਨ ਉਕਤ ...

ਪੂਰੀ ਖ਼ਬਰ »

'ਟਾਈਮ' ਗੀਤ ਨੂੰ ਨੌਜਵਾਨ ਵਰਗ ਵੱਲੋਂ ਭਰਵਾਂ ਹੁੰਗਾਰਾ ਮਿਲੇਗਾ-ਸੋਨੂੰ ਗਿੱਲ

ਗਿੱਦੜਬਾਹਾ, 17 ਜੁਲਾਈ (ਸ਼ਿਵਰਾਜ ਸਿੰਘ ਰਾਜੂ)-'ਟਾਈਮ' ਗੀਤ ਨੂੰ ਨੌਜਵਾਨ ਵਰਗ ਦੀ ਪਸੰਦ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ ਤੇ ਨੌਜਵਾਨ ਵਰਗ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲੇਗਾ | ਇਹ ਪ੍ਰਗਟਾਵਾ ਗਿੱਦੜਬਾਹਾ ਦੇ ਉੱਭਰ ਰਹੇ ਗਾਇਕ ਸੋਨੂੰ ਗਿੱਲ ਨੇ ...

ਪੂਰੀ ਖ਼ਬਰ »

ਦਸਤ ਰੋਕੂ ਤੇ ਪਰਿਵਾਰ ਨਿਯੋਜਨ ਪੰਦਰਵਾੜਾ ਸਬੰਧੀ ਬਲਾਕ ਪੱਧਰੀ ਮੀਟਿੰਗ

ਲੰਬੀ, 17 ਜੁਲਾਈ (ਸ਼ਿਵਰਾਜ ਸਿੰਘ ਬਰਾੜ)-ਸਿਹਤ ਵਿਭਾਗ ਦੇ ਜ਼ਿਲ੍ਹਾ ਮੁੱਖ ਮੈਡੀਕਲ ਅਫ਼ਸਰ ਡਾ: ਸੁਖਪਾਲ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੰਬੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਕਿਰਨਪ੍ਰੀਤ ਕੌਰ ਸੇਖੋਂ ਦੀ ਅਗਵਾਈ 'ਚ ਕਮਿਊਨਿਟੀ ਹੈਲਥ ਸੈਂਟਰ ...

ਪੂਰੀ ਖ਼ਬਰ »

ਘੱਟ ਗਿਣਤੀ ਨਾਲ ਸਬੰਧਤ ਪਰਿਵਾਰ ਨੇ ਜ਼ਿਲ੍ਹਾ ਪੁਲਿਸ ਮੁਖੀ ਕੋਲ ਲਾਈ ਮਦਦ ਦੀ ਗੁਹਾਰ

ਮੰਡੀ ਲੱਖੇਵਾਲੀ, 17 ਜੁਲਾਈ (ਮਿਲਖ ਰਾਜ)-ਥਾਣਾ ਲੱਖੇਵਾਲੀ ਅਧੀਨ ਆਉਂਦੇ ਪਿੰਡ ਭੰਗਚੜੀ ਦੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਿਤ ਪਿੰਡ 'ਚ ਰਹਿੰਦੇ ਇਕੋ-ਇਕ ਸਵ: ਬਘੇਰ ਖਾਨ ਦੇ ਪਰਿਵਾਰ ਨੇ ਜ਼ਿਲ੍ਹਾ ਪੁਲਿਸ ਮੁਖੀ ਕੋਲ ਮਦਦ ਦੀ ਗੁਹਾਰ ਲਗਾਈ ਹੈ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX