ਤਾਜਾ ਖ਼ਬਰਾਂ


ਨਗਰੋਟਾ ਆਰਮੀ ਕੈਂਪ 'ਤੇ ਹੋਏ ਅੱਤਵਾਦੀ ਹਮਲੇ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 29 ਅਕਤੂਬਰ- ਕੌਮੀ ਜਾਂਚ ਏਜੰਸੀ ਨੂੁੰ ਨਗਰੋਟਾ ਆਰਮੀ ਕੈਂਪ 'ਤੇ ਹੋਏ ਅੱਤਵਾਦੀ ਹਮਲੇ ਦੇ ਕੇਸ 'ਚ ਵੱਡੀ ਸਫਲਤਾ ਹਾਸਿਲ ਹੋਈ ਹੈ। ਕੌਮੀ ਜਾਂਚ ਏਜੰਸੀ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਮੁਹੰਮਦ ਅਸ਼ਰਫ਼ ਖਾਂਡੇ ਨੂੰ ਇੰਦਰਾ ਗਾਂਧੀ ਕੌਮਾਂਤਰੀ ਏਅਰਪੋਰਟ ਤੋਂ ...
ਅਫ਼ਗ਼ਾਨਿਸਤਾਨ 'ਚ ਚੋਣਾਂ ਦੌਰਾਨ ਹੋਏ ਧਮਾਕੇ 'ਚ ਮਾਰੇ ਗਏ 130 ਤੋਂ ਵੱਧ ਲੋਕ
. . .  1 day ago
ਕਾਬੂਲ, 29 ਅਕਤੂਬਰ - ਅਫ਼ਗ਼ਾਨਿਸਤਾਨ 'ਚ ਚੋਣਾਂ ਦੌਰਾਨ ਹੋਏ ਧਮਾਕੇ 'ਚ ਲਗਭਗ 130 ਲੋਕਾਂ ਦੀ ਮੌਤ ਹੋ ਗਈ । ਚੋਣ ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ, ਸਕੂਲ 'ਚ ਪੈ ਰਹੀਆਂ ਵੋਟਾਂ ਦੌਰਾਨ ਜਦ ਧਮਾਕਾ ਹੋਇਆ ਤਾਂ ਵੋਟਰਾਂ 'ਚ ਭੱਜ-ਦੌੜ ਮੱਚ ਗਈ....
ਮਜ਼ਦੂਰਾਂ ਵੱਲੋਂ ਪ੍ਰਵਾਸੀ ਮਜ਼ਦੂਰ ਨਾਲ ਕੁੱਟ ਮਾਰ, ਮੌਤ
. . .  1 day ago
ਕੋਟਕਪੂਰਾ, 20 ਅਕਤੂਬਰ (ਮੋਹਰ ਗਿੱਲ)- ਕੋਟਕਪੂਰਾ ਦੀ ਨਵੀ ਦਾਣਾ ਮੰਡੀ 'ਚ ਕੁੱਝ ਪ੍ਰਵਾਸੀ ਮਜ਼ਦੂਰਾਂ ਵੱਲੋਂ ਕੁੱਟ-ਮਾਰ ਕਰ ਕੇ ਇਕ ਪ੍ਰਵਾਸੀ ਮਜ਼ਦੂਰ ਵਿਕਰਮ (16) ਚੌਰਗਾਂਓ ਜ਼ਿਲ੍ਹਾ ਮੁੰਗੇਰ (ਬਿਹਾਰ), ਜੋ ਕਿ ਇੱਥੇ ਝੁੱਗੀਆਂ ਬਣਾ ਕੇ ਰਹਿ ਰਹੇ ਹਨ, ਨੂੰ ਮੌਤ ਦੇ ਘਾਟ....
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ
. . .  1 day ago
ਸ੍ਰੀਨਗਰ, 20 ਅਕਤੂਬਰ -ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਜਾਰੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਜਵਾਨਾਂ ਨੇ ਪਠਾਨ ਇਲਾਕੇ 'ਚੋਂ ਤਿੰਨ ਅੱਤਵਾਦੀਆਂ ਨੂੰ ਘੇਰ ਲਿਆ ਹੈ। ਫਿਲਹਾਲ ਦੋਵਾਂ ਪਾਸੀਓ ਗੋਲਾਬਾਰੀ ਜਾਰੀ ....
ਜੰਮੂ-ਕਸ਼ਮੀਰ ਸਥਾਨਕ ਨਗਰ ਨਿਗਮ ਚੋਣ ਨਤੀਜੇ, 43 ਸੀਟਾਂ 'ਤੇ ਜਿੱਤੀ ਭਾਜਪਾ
. . .  1 day ago
ਸ੍ਰੀਨਗਰ, 20 ਅਕਤੂਬਰ- ਜੰਮੂ-ਕਸ਼ਮੀਰ ਸਥਾਨਕ ਨਗਰ ਨਿਗਮ ਦੇ 75 ਵਾਰਡਾਂ 'ਚ 43 ਸੀਟਾਂ 'ਤੇ ਭਾਜਪਾ, 14 'ਤੇ ਕਾਂਗਰਸ ਅਤੇ 18 ਸੀਟਾਂ 'ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਮਿਊਂਸੀਪਲ ਕਮੇਟੀ ਦੇ 7 ਵਾਰਡਾਂ 'ਚੋਂ ਭਾਜਪਾ ਨੇ 2 ...
ਦੱਖਣੀ ਅਫ਼ਰੀਕਾ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ 27 ਲੋਕਾਂ ਦੀ ਮੌਤ
. . .  1 day ago
ਜੋਹਨਸਬਰਗ, 20 ਅਕਤੂਬਰ- ਦੱਖਣੀ ਅਫ਼ਰੀਕਾ ਦੇ ਲਿਮਪੋਪੋ ਸੂਬੇ 'ਚ ਇੱਕ ਟਰੱਕ ਦੇ ਦੂਜੇ ਵਾਹਨਾਂ ਨਾਲ ਟਕਰਾਉਣ ਕਾਰਨ 27 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ ਕਈ ਹੋਰ ਜ਼ਖ਼ਮੀ ਵੀ ਹੋਏ ਹਨ। ਸੂਬੇ ਦੇ ਆਵਾਜਾਈ ਮੰਤਰੀ ਮਕੋਮਾ ਮੁਖਰੂਪੇਟੇ ਨੇ ਦੱਸਿਆ ਕਿ...
ਅਸਾਮ 'ਚ ਬੱਸ ਦੇ ਤਲਾਅ 'ਚ ਡਿੱਗਣ ਕਾਰਨ 7 ਮੌਤਾਂ, 20 ਜ਼ਖਮੀ
. . .  1 day ago
ਦਿਸ ਪੁਰ, 20 ਅਕਤੂਬਰ - ਅਸਮ ਰੋਡਵੇਜ਼ ਦੀ ਬੱਸ ਬੇਕਾਬੂ ਹੋ ਕੇ ਗੁਹਾਟੀ ਅਤੇ ਮੁਕਲਮੁਆ ਦੇ ਤਲਾਅ 'ਚ ਡਿਗ ਗਈ। ਇਸ ਹਾਦਸੇ 'ਚ ਲੋਕਾਂ ਦੀ ਮੌਤ ਹੋ ਗਈ ਜਦਕਿ 20 ਲੋਕ ਜ਼ਖਮੀ ਹੋ ਗਏ। ਜ਼ਖਮੀ ਲੋਕਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ....
ਕੈਪਟਨ ਦਾ ਨਿਰਦੇਸ਼- ਪੰਜਾਬ 'ਚ ਧਾਰਮਿਕ-ਸਮਾਜਿਕ ਆਯੋਜਨਾਂ ਦੀ ਮਨਜ਼ੂਰੀ ਲਈ ਤਿਆਰ ਹੋਣ ਦਿਸ਼ਾ-ਨਿਰਦੇਸ਼
. . .  1 day ago
ਨਵੀਂ ਦਿੱਲੀ, 20 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗ੍ਰਹਿ ਸਕੱਤਰ ਐੱਨ. ਐੱਸ. ਕਲਸੀ ਨੂੰ ਸੂਬੇ 'ਚ ਧਾਰਮਿਕ ਅਤੇ ਸਮਾਜਿਕ ਆਯੋਜਨਾਂ ਦੀ ਮਨਜ਼ੂਰੀ ਸੰਬੰਧੀ ਵਿਸਥਾਰਪੂਰਵਕ ਦਿਸ਼ਾ-ਨਿਰਦੇਸ਼ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ...
ਰਾਏਕੋਟ ਪੁਲਿਸ ਵੱਲੋਂ ਜਾਅਲੀ ਸਰਟੀਫਿਕੇਟ ਤਿਆਰ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
. . .  1 day ago
ਰਾਏਕੋਟ, 20 ਅਕਤੂਬਰ (ਸੁਸ਼ੀਲ) - ਸਥਾਨਕ ਥਾਣਾ ਸਦਰ ਪੁਲਿਸ ਨੇ ਜਾਅਲੀ ਸਰਟੀਫਿਕੇਟ ਤਿਆਰ ਕਰਨ ਵਾਲੇ ਇਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਥਾਣਾ ਰਾਏਕੋਟ 'ਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਡੀ.ਐੱਸ.ਪੀ. ਗੁਰਮੀਤ ਸਿੰਘ ਅਤੇ....
ਅੰਮ੍ਰਿਤਸਰ : ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਦਰਬਾਰ ਸਾਹਿਬ 'ਚ 23 ਅਕਤੂਬਰ ਨੂੰ ਪੈਣਗੇ ਭੋਗ
. . .  1 day ago
ਅੰਮ੍ਰਿਤਸਰ, 20 ਅਕਤੂਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਵਲੋਂ ਰੇਲ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਆਉਣ ਵਾਲੀ 21 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਅਤੇ 23..
ਰਾਮ-ਲੀਲਾ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਹੈ ਇਸ ਹਾਦਸੇ ਦਾ ਜ਼ਿੰਮੇਵਾਰ- ਧਰਮਵੀਰ ਗਾਂਧੀ
. . .  1 day ago
ਪਟਿਆਲਾ, 20 ਅਕਤੂਬਰ (ਅਮਨਦੀਪ ਸਿੰਘ) - ਪਟਿਆਲਾ ਤੋਂ ਸਾਂਸਦ ਡਾ. ਧਰਮਵੀਰ ਗਾਂਧੀ ਨੇ ਬੀਤੀ ਦਿਨੀਂ ਹੋਏ ਅੰਮ੍ਰਿਤਸਰ ਵਿਖੇ ਹੋਏ ਦਰਦਨਾਕ ਰੇਲ ਹਾਦਸੇ 'ਤੇ ਬੋਲਦਿਆਂ ਕਿਹਾ ਇਹ ਬਹੁਤ ਦੁਖਦਾਈ ਘਟਨਾ ਹੈ। ਇਸ ਦਾ ਕਸੂਰਵਾਰ ਰਾਮ ਲੀਲਾ ਕਮੇਟੀ ਅਤੇ ...
ਨਵਜੋਤ ਸਿੱਧੂ ਨੇ ਕਿਹਾ- ਸਟੇਜ ਤੋਂ ਲੋਕਾਂ ਨੂੰ ਗਰਾਊਂਡ ਅੰਦਰ ਆਉਣ ਲਈ ਕਈ ਵਾਰ ਕੀਤੀ ਗਈ ਸੀ ਬੇਨਤੀ
. . .  1 day ago
ਅੰਮ੍ਰਿਤਸਰ, 20 ਅਕਤੂਬਰ- ਅੰਮ੍ਰਿਤਸਰ 'ਚ ਬੀਤੇ ਦਿਨ ਵਾਪਰੇ ਰੇਲ ਹਾਦਸੇ 'ਤੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਧੋਬੀ ਘਾਟ ਜ਼ਮੀਨ 'ਤੇ ਸੀਟਾਂ ਖ਼ਾਲੀ ਸਨ। ਉਨ੍ਹਾਂ ਕਿਹਾ ਕਿ ਰਾਵਣ ਸੁਰੱਖਿਅਤ ਰੂਪ ਨਾਲ ਬੰਨ੍ਹਿਆ ਹੋਇਆ ਸੀ ਅਤੇ ਉਸ ਦੇ ਡਿੱਗਣ ਕਾਰਨ ਹਫੜਾ-ਦਫੜੀ...
ਰੇਲ ਹਾਦਸੇ ਵਾਲੀ ਥਾਂ 'ਤੇ ਪੁੱਜੇ ਸੁਖਬੀਰ ਸਿੰਘ ਬਾਦਲ, ਸਖ਼ਤ ਕਾਰਵਾਈ ਦੀ ਕੀਤੀ ਮੰਗ
. . .  1 day ago
ਅੰਮ੍ਰਿਤਸਰ, 20 ਅਕਤੂਬਰ (ਰਾਜੇਸ਼)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਰੇਲ ਹਾਦਸੇ ਵਾਲੀ ਥਾਂ 'ਤੇ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਸੰਬੰਧਿਤ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗੀ ਕੀਤੀ। ਜਾਣਕਾਰੀ ....
ਅੰਮ੍ਰਿਤਸਰ ਰੇਲ ਹਾਦਸੇ 'ਤੇ ਸੰਯੁਕਤ ਰਾਸ਼ਟਰ ਸਮੇਤ ਵਿਸ਼ਵ ਦੇ ਕਈ ਦੇਸ਼ਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ
. . .  1 day ago
ਨਵੀਂ ਦਿੱਲੀ, 20 ਅਕਤੂਬਰ- ਅੰਮ੍ਰਿਤਸਰ 'ਚ ਬੀਤੇ ਦਿਨ ਦੁਸਹਿਰੇ ਮੌਕੇ ਰਾਵਣ ਨੂੰ ਸਾੜਨ ਦੌਰਾਨ ਵਾਪਰੇ ਰੂਹ ਕੰਬਾਊ ਰੇਲ ਹਾਦਸੇ 'ਤੇ ਵਿਸ਼ਵ ਦੇ ਵੱਖ-ਵੱਖ ਨੇਤਾਵਾਂ ਅਤੇ ਸੰਯੁਕਤ ਰਾਸ਼ਟਰ ਦੇ ਮੁਖੀ ਐਂਟਨੀਓ ਗੁਟਾਰੇਸ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗੁਟਾਰੇਸ ਨੇ...
ਰੇਲ ਹਾਦਸੇ ਦੌਰਾਨ ਮਾਰੇ ਗਏ ਲੋਕਾਂ 'ਚੋਂ 36 ਦਾ ਹੋਇਆ ਅੰਤਿਮ ਸਸਕਾਰ
. . .  1 day ago
ਅੰਮ੍ਰਿਤਸਰ, 20 ਅਕਤੂਬਰ (ਰਾਜੇਸ਼) - ਦੁਸਹਿਰੇ ਮੌਕੇ ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਵਾਪਰੇ ਦਰਦਨਾਕ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ 'ਚੋਂ 36 ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਜਿਨ੍ਹਾਂ 'ਚੋਂ 29 ਮ੍ਰਿਤਕਾਂ ਦਾ ਸਸਕਾਰ ਦੁਰਗਿਆਨਾ ਮੰਦਰ, 5 ਮ੍ਰਿਤਕਾਂ ਦਾ....
ਅੰਮ੍ਰਿਤਸਰ 'ਚ ਰੇਲ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਸੁਖਪਾਲ ਖਹਿਰਾ
. . .  1 day ago
ਅੰਮ੍ਰਿਤਸਰ ਰੇਲ ਹਾਦਸੇ 'ਤੇ ਰੂਸੀ ਰਾਸ਼ਟਰਪਤੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
. . .  1 day ago
ਝੋਨੇ ਦਾ ਝਾੜ ਘੱਟ ਆਉਣ ਕਾਰਨ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਰੇਲਵੇ ਬੋਰਡ ਦੇ ਚੇਅਰਮੈਨ ਅਤੇ ਉੱਤਰੀ ਰੇਲਵੇ ਦੇ ਜੀ.ਐਮ ਨੇ ਘਟਨਾ ਵਾਲੀ ਥਾਂ ਦਾ ਕੀਤਾ ਦੌਰਾ
. . .  1 day ago
ਧੋਬੀ ਘਾਟ 'ਚ ਦੁਸਹਿਰਾ ਮਨਾਉਣ ਲਈ ਕਮੇਟੀ ਨੇ ਪੁਲਿਸ ਕੋਲੋਂ ਕੀਤੀ ਸੀ ਸੁਰੱਖਿਆ ਪ੍ਰਬੰਧਾਂ ਦੀ ਮੰਗ
. . .  1 day ago
ਜਲੰਧਰ : ਫੜੇ ਗਏ ਕਸ਼ਮੀਰੀ ਨੌਜਵਾਨਾਂ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  1 day ago
ਰੇਲ ਹਾਦਸੇ ਦੌਰਾਨ ਮੌਕੇ 'ਤੇ ਮੌਜੂਦ ਸਨ ਨਵਜੋਤ ਕੌਰ ਸਿੱਧੂ - ਮਨਦੀਪ ਮੰਨਾ
. . .  1 day ago
ਅੰਮ੍ਰਿਤਸਰ ਰੇਲ ਹਾਦਸੇ ਕਾਰਨ ਰੱਦ ਹੋਈਆਂ ਇਹ ਟਰੇਨਾਂ
. . .  1 day ago
ਰੇਲ ਹਾਦਸੇ ਦੇ ਸੋਗ ਵਜੋਂ ਅੰਮ੍ਰਿਤਸਰ 'ਚ ਸੋਮਵਾਰ ਤੱਕ ਬੰਦ ਰਹਿਣਗੇ ਵਿਦਿਅਕ ਅਤੇ ਸਰਕਾਰੀ ਅਦਾਰੇ -ਕੈਪਟਨ
. . .  1 day ago
ਕੈਪਟਨ ਨੇ ਕਿਹਾ- ਅੰਮ੍ਰਿਤਸਰ ਰੇਲ ਹਾਦਸੇ ਦੀ ਹੋਵੇਗੀ ਨਿਆਂਇਕ ਜਾਂਚ
. . .  1 day ago
ਜੌੜਾ ਫਾਟਕ 'ਤੇ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਸੁਰੇਸ਼ ਅਰੋੜਾ
. . .  1 day ago
ਅੰਮ੍ਰਿਤਸਰ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਦਾ ਹਾਲ ਜਾਣਨ ਹਸਪਤਾਲ ਪਹੁੰਚੇ ਰਾਜਪਾਲ ਬਦਨੌਰ
. . .  1 day ago
ਕੈਪਟਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤੁਰੰਤ 3 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ
. . .  1 day ago
ਅੰਮ੍ਰਿਤਸਰ ਰੇਲ ਹਾਦਸਾ : ਇਸ ਹਾਦਸੇ ਦੀ ਹੋਵੇਗੀ ਮੈਜਿਸਟਰੇਟ ਜਾਂਚ - ਕੈਪਟਨ
. . .  1 day ago
ਵਧੇਰੇ ਲਾਸ਼ਾਂ ਦੀ ਪਹਿਚਾਣ ਹੋ ਗਈ ਹੈ- ਕੈਪਟਨ
. . .  1 day ago
ਅੰਮ੍ਰਿਤਸਰ ਰੇਲ ਹਾਦਸਾ : 4 ਹਫ਼ਤਿਆਂ 'ਚ ਦਿੱਤੀ ਜਾਵੇ ਇਸ ਹਾਦਸੇ ਦੀ ਰਿਪੋਰਟ - ਕੈਪਟਨ
. . .  1 day ago
ਮੈਂ ਕੱਲ੍ਹ ਇਜ਼ਰਾਈਲ ਜਾ ਰਿਹਾ ਸਾਂ। ਹਵਾਈ ਅੱਡੇ 'ਤੇ ਮਿਲੀ ਹਾਦਸੇ ਦੀ ਸੂਚਨਾ- ਕੈਪਟਨ
. . .  1 day ago
ਅੰਮ੍ਰਿਤਸਰ ਰੇਲ ਹਾਦਸਾ : ਇਹ ਹਾਦਸਾ ਬਹੁਤ ਵੱਡਾ ਹੈ - ਕੈਪਟਨ
. . .  1 day ago
ਪੂਰੇ ਹਿੰਦੁਸਤਾਨ ਦੀ ਹਮਦਰਦੀ ਪੀੜਤਾਂ ਦੇ ਨਾਲ- ਕੈਪਟਨ
. . .  1 day ago
ਕੈਪਟਨ ਅਮਰਿੰਦਰ ਸਿੰਘ ਵਲੋਂ ਅੰਮ੍ਰਿਤਸਰ ਰੇਲ ਹਾਦਸੇ 'ਤੇ ਪ੍ਰੈੱਸ ਕਾਨਫ਼ਰੰਸ ਸ਼ੁਰੂ
. . .  1 day ago
ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ 'ਚ ਪਹੁੰਚੇ ਕੈਪਟਨ
. . .  1 day ago
ਅੰਮ੍ਰਿਤਸਰ ਰੇਲ ਹਾਦਸੇ ਲਈ ਡਰਾਈਵਰ ਅਤੇ ਰੇਲਵੇ ਜ਼ਿੰਮੇਵਾਰ ਨਹੀ - ਲੁਹਾਨੀ
. . .  1 day ago
ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਪਹੁੰਚੇ ਕੈਪਟਨ
. . .  1 day ago
ਜੌੜਾ ਫਾਟਕ 'ਤੇ ਪਹੁੰਚੇ ਏ. ਆਈ. ਜੀ. ਕ੍ਰਾਈਮ ਵਿਜੈ ਪ੍ਰਤਾਪ
. . .  1 day ago
ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ 'ਚ ਪਹੁੰਚੇ ਕੈਪਟਨ
. . .  1 day ago
ਰੇਲ ਹਾਦਸੇ 'ਤੇ ਅੰਮ੍ਰਿਤਸਰ 'ਚ ਹਜ਼ਾਰਾਂ ਲੋਕਾਂ ਵਲੋਂ ਪ੍ਰਦਰਸ਼ਨ
. . .  1 day ago
ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤਾਂ ਲਈ ਐੱਸ. ਜੀ. ਪੀ. ਸੀ. ਵਲੋਂ ਭੇਜਿਆ ਜਾ ਰਿਹਾ ਹੈ ਲੰਗਰ
. . .  1 day ago
ਅੰਮ੍ਰਿਤਸਰ ਰੇਲ ਹਾਦਸਾ : ਹਿਰਾਸਤ 'ਚ ਲਿਆ ਗਿਆ ਟਰੇਨ ਚਾਲਕ
. . .  1 day ago
ਅੰਮ੍ਰਿਤਸਰ ਰੇਲ ਹਾਦਸਾ : ਚਾਰ ਲੋਕਾਂ ਵਿਰੁੱਧ ਦਰਜ ਹੋਈ ਐੱਫ. ਆਈ. ਆਰ.
. . .  1 day ago
ਅੰਮ੍ਰਿਤਸਰ ਪਹੁੰਚੇ ਕੈਪਟਨ ਅਮਰਿੰਦਰ ਸਿੰਘ
. . .  1 day ago
ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਦੀ ਦੋ ਦਿਨਾਂ ਕੌਮੀ ਬੈਠਕ ਅੱਜ ਤੋਂ
. . .  1 day ago
ਅੰਮ੍ਰਿਤਸਰ ਪਹੁੰਚਣ ਲਈ ਏ. ਟੀ. ਐੱਸ. ਦੀ ਅਨੁਮਤੀ ਦਾ ਇੰਤਜ਼ਾਰ ਕਰ ਰਹੇ ਹਨ ਕੈਪਟਨ
. . .  1 day ago
20 ਲਾਸ਼ਾਂ ਦੀ ਅਜੇ ਤੱਕ ਨਹੀਂ ਹੋਈ ਪਹਿਚਾਣ
. . .  1 day ago
ਅੰਮ੍ਰਿਤਸਰ ਰੇਲ ਹਾਦਸਾ : 8 ਟਰੇਨਾਂ ਕੀਤੀਆਂ ਗਈਆਂ ਰੱਦ
. . .  1 day ago
ਅੱਜ ਅੰਮ੍ਰਿਤਸਰ ਪੁੱਜਣਗੇ ਕੈਪਟਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਿਵਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਪਹਿਲਾ ਸਫ਼ਾ

ਗੋਰਖਪੁਰ ਹਸਪਤਾਲ ਹਾਦਸਾ

ਆਕਸੀਜਨ ਦੀ ਕਮੀ ਕਾਰਨ ਨਹੀਂ ਹੋਈ ਬੱਚਿਆਂ ਦੀ ਮੌਤ

• ਯੂ. ਪੀ. ਸਰਕਾਰ ਨੇ ਦਿੱਤੀ ਸਫ਼ਾਈ • ਮੈਡੀਕਲ ਕਾਲਜ ਦਾ ਪਿ੍ੰਸੀਪਲ ਮੁਅੱਤਲ • ਦੋਸ਼ੀਆਂ ਿਖ਼ਲਾਫ਼ ਸਖ਼ਤ ਕਾਰਵਾਈ ਹੋਵੇਗੀ-ਯੋਗੀ
ਗੋਰਖਪੁਰ, 12 ਅਗਸਤ (ਏਜੰਸੀ)-ਯੂ. ਪੀ. ਦੇ ਗੋਰਖਪੁਰ 'ਚ ਬੀ ਆਰ ਡੀ ਹਸਪਤਾਲ 'ਚ 30 ਬੱਚਿਆਂ ਦੀ ਦਰਦਨਾਕ ਮੌਤ 'ਤੇ ਯੂ. ਪੀ. ਸਰਕਾਰ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਆਕਸੀਜਨ ਸਪਲਾਈ ਦੀ ਕਮੀ ਕਾਰਨ ਬੱਚਿਆਂ ਦੀ ਮੌਤ ਨਹੀਂ ਹੋਈ ਹੈ | ਯੂ ਪੀ ਦੇ ਸਿਹਤ ਮੰਤਰੀ ਸਿੱਧਾਰਥਨਾਥ ਸਿੰਘ ਨੇ ਸਨਿਚਰਵਾਰ ਨੂੰ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਝ ਘੰਟਿਆਂ ਲਈ ਆਕਸੀਜਨ ਦੀ ਸਪਲਾਈ ਜ਼ਰੂਰ ਰੁਕੀ ਸੀ ਪਰ ਮੌਤ ਦਾ ਕਾਰਨ ਆਕਸੀਜਨ ਦੀ ਸਪਲਾਈ ਠੱਪ ਹੋਣਾ ਨਹੀਂ ਹੈ | ਉਨ੍ਹਾਂ ਨੇ ਨਾਲ ਹੀ ਕਿਹਾ ਕਿ ਮਾਮਲੇ 'ਚ ਲਾਪਰਵਾਹੀ ਵਰਤਣ ਕਾਰਨ ਕਾਲਜ ਦੇ ਪਿ੍ੰਸੀਪਲ ਡਾ: ਰਜੀਵ ਮਿਸ਼ਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਿਸ ਨੇ ਬਾਅਦ ਵਿਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ | ਉਨ੍ਹਾਂ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਮੁੱਖ ਮੰਤਰੀ ਨੇ ਕਿਹਾ ਕਿ ਆਕਸੀਜਨ ਸਪਲਾਈ ਕਰਨ ਵਾਲੀ ਕੰਪਨੀ ਦੀ ਭੂਮਿਕਾ ਸਬੰਧੀ ਵੀ ਜਾਂਚ ਕੀਤੀ ਜਾਵੇਗੀ | ਇਸੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਉਹ ਗੋਰਖਪੁਰ ਦੀ ਘਟਨਾ 'ਤੇ ਨਜ਼ਰ ਰੱਖ ਰਹੇ ਹਨ | ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਉਹ ਕੇਂਦਰ ਅਤੇ ਯੂ ਪੀ ਸਰਕਾਰ ਦੇ ਅਧਿਕਾਰੀਆਂ ਦੇ ਲਗਾਤਾਰ ਸੰਪਰਕ 'ਚ ਹਨ | ਕੇਂਦਰੀ ਸਿਹਤ ਰਾਜ ਮੰਤਰੀ ਅਨੁਪ੍ਰੀਆ ਪਟੇਲ ਅਤੇ ਕੇਂਦਰੀ ਸਿਹਤ ਸਕੱਤਰ ਗੋਰਖਪੁਰ ਮਾਮਲੇ 'ਤੇ ਨਜ਼ਰ ਰੱਖਣਗੇ | ਖਚਾਖਚ ਭਰੇ ਪੱਤਰਕਾਰ ਸੰਮੇਲਨ 'ਚ ਸਿੱਧਾਰਥਨਾਥ ਸਿੰਘ ਨੂੰ ਪੱਤਰਕਾਰਾਂ ਦੇ ਸਖ਼ਤ ਸਵਾਲਾਂ ਦਾ ਸਾਹਮਣਾ ਕਰਨਾ ਪਿਆ | ਸਿਹਤ ਮੰਤਰੀ ਨੇ ਕਿਹਾ ਕਿ ਮਹੀਨੇ 'ਚ ਬੱਚਿਆਂ ਦੀਆਂ ਮੌਤਾਂ ਹੁੰਦੀਆਂ ਰਹੀਆਂ ਹਨ | ਉਨ੍ਹਾਂ ਕਿਹਾ ਕਿ ਅਗਸਤ 2014 'ਚ 567 ਬੱਚਿਆਂ ਦੀ ਮੌਤ ਹੋਈ ਸੀ | ਉਨ੍ਹਾਂ ਨੇ ਕਿਹਾ ਕਿ ਅਸੀਂ ਬੱਚਿਆਂ ਦੀ ਮੌਤ ਨੂੰ ਘੱਟ ਕਰ ਕੇ ਨਹੀਂ ਦੇਖ ਰਹੇ | ਮੈਡੀਕਲ ਕਾਲਜ 'ਚ ਬੱਚਿਆਂ ਨੂੰ ਆਖ਼ਰੀ ਸਟੇਜ 'ਤੇ ਲਿਆਂਦਾ ਜਾਂਦਾ ਹੈ | ਗੈਸ ਸਪਲਾਈ 'ਚ ਜ਼ਰੂਰ ਰਾਤ 11:30 ਤੋਂ ਸਵੇਰੇ 1:30 ਵਜੇ ਤੱਕ ਰੁਕਾਵਟ ਆਈ ਸੀ ਪਰ ਉਸ ਦੇ ਬਾਅਦ ਗੈਸ ਸਿਲੰਡਰ ਨਾਲ ਸਪਲਾਈ ਜਾਰੀ ਹੈ | ਪਾਈਪ ਰਾਹੀਂ ਕੀਤੀ ਜਾਣ ਵਾਲੀ ਤਰਲ ਗੈਸ ਦੀ ਪ੍ਰੈਸ਼ਰ ਘੱਟ ਹੋਣ ਦੇ ਸਿਲੰਡਰ ਨਾਲ ਸਪਲਾਈ ਜਾਰੀ ਹੈ | 10 ਅਗਸਤ ਨੂੰ 7 ਬੱਚਿਆਂ ਦੀ ਮੌਤ ਹੋਈ ਪਰ ਇਹ ਮੌਤਾਂ ਗੈਸ ਸਪਲਾਈ ਦੀ ਕਮੀ ਕਾਰਨ ਨਹੀਂ ਹੋਈਆਂ | ਇਨ੍ਹਾਂ 'ਚ ਕਈ ਮੌਤਾਂ ਏ ਈ ਐਸ, ਇਨਫੈਕਸ਼ਨ, ਲੀਵਰ ਫ਼ੇਲ੍ਹ ਦੇ ਕਾਰਨ ਹੋਈਆਂ ਹਨ | ਉਨ੍ਹਾਂ ਕਿਹਾ ਕਿ ਗੈਸ ਸਪਲਾਈ 'ਚ ਰੁਕਾਵਟ ਆਉਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ | ਯੂ ਪੀ ਦੇ ਡਾਕਟਰੀ ਸਿੱਖਿਆ ਮੰਤਰੀ ਆਸ਼ੂਤੋਸ਼ ਟੰਡਨ ਨੇ ਕਿਹਾ ਕਿ ਗੈਸ ਸਪਲਾਈ ਡੀਲਰ ਦਾ ਕੁਝ ਭੁਗਤਾਨ ਬਾਕੀ ਸੀ, 1 ਅਗਸਤ ਨੂੰ ਇਸ ਸਬੰਧੀ ਪੱਤਰ ਲਿਖਿਆ ਗਿਆ ਸੀ | 5 ਤਰੀਕ ਨੂੰ ਭੁਗਤਾਨ ਭੇਜਿਆ ਗਿਆ ਸੀ | 7 ਨੂੰ ਭੁਗਤਾਨ ਕਾਲਜ ਦੇ ਖਾਤੇ 'ਚ ਆਇਆ ਪਰ ਡੀਲਰ ਦਾ ਕਹਿਣਾ ਹੈ ਕਿ ਉਸ ਨੂੰ ਭੁਗਤਾਨ 11 ਤਰੀਕ ਨੂੰ ਮਿਲਿਆ | ਭੁਗਤਾਨ 'ਚ ਦੇਰੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ | ਰਿਪੋਰਟ ਆਉਂਦੇ ਹੀ ਦੋਸ਼ੀਆਂ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |
ਕੰਪਨੀ 'ਤੇ ਛਾਪਾ, ਮਾਲਕ ਫ਼ਰਾਰ
ਬੀ. ਆਰ. ਡੀ. ਮੈਡੀਕਲ ਕਾਲਜ 'ਚ ਆਕਸੀਜਨ ਦੀ ਸਪਲਾਈ ਕਰਨ ਵਾਲੀ ਕੰਪਨੀ ਪੁਸ਼ਪਾ ਸੇਲਜ਼ ਪ੍ਰਾਈਵੇਟ ਲਿ. 'ਤੇ ਪੁਲਿਸ ਨੇ ਛਾਪਾ ਮਾਰਿਆ | ਕੰਪਨੀ ਦੇ ਮਾਲਕ ਮਨੀਸ਼ ਭੰਡਾਰੀ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਸੀ | ਘਟਨਾ ਦੇ ਬਾਅਦ ਭੰਡਾਰੀ ਫ਼ਰਾਰ ਹੈ |
ਆਕਸੀਜਨ ਸਪਲਾਈ ਦੀ ਵੀ ਹੋਵੇਗੀ ਜਾਂਚ-ਯੋਗੀ
ਲਖਨਊ, 12 ਅਗਸਤ (ਏਜੰਸੀ)-ਯੂ. ਪੀ. ਦੇ ਮੁੱਖ ਮੰਤਰੀ ਆਦਿੱਤਿਆਨਾਥ ਨੇ ਬੀ. ਆਰ. ਡੀ. ਕਾਲਜ 'ਚ ਬੱਚਿਆਂ ਦੀਆਂ ਮੌਤਾਂ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਯੋਗੀ ਨੇ ਸਰਕਾਰ ਦਾ ਬਚਾਅ ਵੀ ਕੀਤਾ | ਮੁੱਖ ਮੰਤਰੀ ਨੇ ਮੀਡੀਆ 'ਚ ਮੌਤਾਂ ਦੇ ਵੱਖ-ਵੱਖ ਅੰਕੜਿਆਂ 'ਤੇ ਸਵਾਲ ਚੁੱਕੇ | ਉਨ੍ਹਾਂ ਕਿਹਾ ਕਿ ਇੰਸੇਫੇਲਾਈਟ ਨਾਲ ਨਿਪਟਣਾ ਵੱਡੀ ਚੁਣੌਤੀ ਹੈ | ਉਨ੍ਹਾਂ ਕਿਹਾ ਕਿ ਆਕਸੀਜਨ ਸਪਲਾਈ ਕਰਨ ਵਾਲੀ ਫ਼ਰਮ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ | ਮੀਡੀਆ ਸਾਹਮਣੇ ਆਏ ਯੋਗੀ ਨੇ ਕਿਹਾ ਕਿ ਉਹ ਪਿਛਲੀ 9 ਜੁਲਾਈ ਤੇ 9 ਅਗਸਤ ਨੂੰ ਬੀ. ਆਰ. ਡੀ. ਹਸਪਤਾਲ ਦਾ ਦੌਰਾ ਕਰ ਚੁੱਕੇ ਹਨ | ਹਸਪਤਾਲ ਦੀ ਸਮੱਸਿਆ ਤੇ ਉਸ ਦੇ ਹੱਲ ਬਾਰੇ ਹਸਪਤਾਲ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਸੀ ਤੇ ਖ਼ਾਮੀਆਂ 'ਤੇ ਕਾਰਵਾਈ ਵੀ ਕੀਤੀ | ਇਸ ਦੌਰਾਨ ਕਿਸੇ ਨੇ ਵੀ ਉਨ੍ਹਾਂ ਨੂੰ ਹਸਪਤਾਲ 'ਚ ਆਕਸੀਜਨ ਦੀ ਕਮੀ ਬਾਰੇ ਨਹੀਂ ਦੱਸਿਆ | ਜੇਕਰ ਮੌਤਾਂ ਆਕਸੀਜਨ ਦੀ ਕਮੀ ਕਾਰਨ ਹੋਈਆਂ ਹਨ ਤਾਂ ਇਹ ਗੰਭੀਰ ਅਪਰਾਧ ਹੈ | ਉਨ੍ਹਾਂ ਨਾਲ ਹੀ 5 ਦਿਨਾਂ 'ਚ ਬੱਚਿਆਂ ਦੀਆਂ ਮੌਤਾਂ ਦਾ ਅੰਕੜਾ ਪੇਸ਼ ਕਰਦਿਆਂ ਕਿਹਾ ਕਿ 7 ਅਗਸਤ ਨੂੰ 9 ਮੌਤਾਂ ਹੋਈਆਂ, 8 ਨੂੰ 12, 9 ਨੂੰ 10, 10 ਨੂੰ 23 ਅਤੇ 11 ਅਗਸਤ ਨੂੰ 11 ਮੌਤਾਂ ਹੋਈਆਂ | ਇਹ ਸਾਰੀਆਂ ਮੌਤਾਂ ਵੱਖ-ਵੱਖ ਕਾਰਨਾਂ ਕਰ ਕੇ ਹੋਈਆਂ | ਉਨ੍ਹਾਂ ਕਿਹਾ ਕਿ ਆਕਸੀਜਨ ਸਪਲਾਈ ਕਰਨ ਵਾਲੇ ਦੀ ਭੂਮਿਕਾ ਵੀ ਤੈਅ ਹੋਵੇਗੀ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ |

ਸੁਤੰਤਰਤਾ ਦਿਵਸ ਸਮਾਰੋਹ ਦੇ ਮੱਦੇਨਜ਼ਰ ਰਾਜਧਾਨੀ 'ਚ ਸਖ਼ਤ ਸੁਰੱਖਿਆ ਪ੍ਰਬੰਧ

ਨਵੀਂ ਦਿੱਲੀ, 12 ਅਗਸਤ (ਬਲਵਿੰਦਰ ਸਿੰਘ ਸੋਢੀ)-ਭਾਰਤ ਦੀ ਸੁਤੰਤਰਤਾ ਦਿਵਸ ਦੇ ਕੀਤੇ ਜਾ ਰਹੇ ਸਮਾਰੋਹ ਪ੍ਰਤੀ ਸੁਰੱਖਿਆ ਵਿਵਸਥਾ ਨੂੰ ਪਿਛਲੇ ਸਾਲਾਂ ਦੇ ਮੁਕਾਬਲੇ ਹੋਰ ਜ਼ਿਆਦਾ ਸਖ਼ਤ ਬਣਾਇਆ ਗਿਆ ਹੈ ਅਤੇ ਲਾਲ ਕਿਲ੍ਹੇ ਦੇ ਬਾਹਰ ਅਤੇ ਅੰਦਰ ਲੱਗੇ ਦਰੱਖਤਾਂ 'ਤੇ ਕਮਾਂਡੋ ਤਾਇਨਾਤ ਕੀਤੇ ਜਾਣਗੇ | ਇਸ ਦੇ ਨਾਲ ਹੀ ਹੈਲੀਕਾਪਟਰਾਂ ਵਿਚ ਹਥਿਆਰਾਂ ਸਮੇਤ ਕਮਾਂਡੋ ਟੀਮਾਂ ਵੀ ਹਰ ਤਰੀਕੇ ਨਾਲ ਨਜ਼ਰ ਰੱਖਣਗੀਆਂ | ਤਾਇਨਾਤ ਕਮਾਂਡੋ ਆਪਣਾ ਸਿੱਧਾ ਸੰਪਰਕ ਕੰਟਰੋਲ ਰੂਮ ਦੇ ਨਾਲ ਰੱਖਣਗੇ ਅਤੇ ਪਲ-ਪਲ ਦੀ ਜਾਣਕਾਰੀ ਸਾਂਝੀ ਕਰਨਗੇ | ਕੰਟਰੋਲ ਰੂਮ ਵਿਚ ਵੀ ਇਸ ਵਾਰ 25 ਪੁਲਿਸ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ ਅਤੇ ਕੰਟਰੋਲ ਰੂਮ ਨੂੰ ਸਿੱਧਾ ਐਨ. ਐਸ. ਜੀ. ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਨਾਲ ਜੋੜਿਆ ਗਿਆ ਹੈ | ਪ੍ਰਧਾਨ ਮੰਤਰੀ ਅਤੇ ਹੋਰ ਵੀ. ਆਈ. ਪੀ. ਦੇ ਮਾਰਗ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ | ਇਸ ਮਾਰਗ 'ਤੇ ਆਧੁਨਿਕ ਹਥਿਆਰਾਂ ਨਾਲ ਲੈਸ 14 ਕਮਾਂਡੋ ਗੱਡੀਆਂ 'ਪ੍ਰਾਕਰਮ' ਨੂੰ ਲਗਾਇਆ ਗਿਆ ਹੈ | ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ | ਦੱਸਿਆ ਜਾ ਰਿਹਾ ਹੈ ਕਿ 20 ਹਜ਼ਾਰ ਪੁਲਿਸ ਕਰਮਚਾਰੀ ਲਾਲ ਕਿਲ੍ਹਾ ਅਤੇ ਵੀ. ਆਈ. ਪੀ. ਰੂਟ 'ਤੇ ਤਾਇਨਾਤ ਹੋਣਗੇ ਅਤੇ 500 ਵਿਸ਼ੇਸ਼ ਕਮਾਂਡੋ ਲਾਲ ਕਿਲ੍ਹੇ ਦੇ ਆਸਪਾਸ ਤਾਇਨਾਤ ਹੋਣਗੇ | ਇਸ ਦੇ ਨਾਲ ਹੀ 600 ਦੇ ਕਰੀਬ ਸੀ. ਸੀ. ਟੀ. ਵੀ. ਕੈਮਰੇ ਲਾਲ ਕਿਲ੍ਹੇ ਦੇ ਆਸਪਾਸ ਲਗਾਏ ਗਏ ਹਨ |

ਫੁੱਲ ਡਰੈੱਸ ਰਿਹਰਸਲ ਅੱਜ

ਆਜ਼ਾਦੀ ਦਿਹਾੜੇ ਸਬੰਧੀ ਫੁੱਲ ਡਰੈੱਸ ਰਿਹਰਸਲ 13 ਅਗਸਤ ਨੂੰ ਕੀਤੀ ਜਾ ਰਹੀ ਹੈ, ਜਿਸ ਕਾਰਨ ਕਈ ਥਾਵਾਂ 'ਤੇ ਰਸਤੇ ਬੰਦ ਕੀਤੇ ਗਏ ਹਨ ਅਤੇ ਕਈ ਥਾਵਾਂ 'ਤੇ ਟ੍ਰੈਫਿਕ ਨੂੰ ਦੂਸਰੇ ਰੂਟਾਂ 'ਤੇ ਬਦਲਿਆ ਗਿਆ ਹੈ | ਸੁਰੱਖਿਆ ਨੂੰ ਵੇਖਦੇ ਹੋਏ ਸਰਹੱਦਾਂ 'ਤੇ ਹਰ ਆਉਣ-ਜਾਣ ਵਾਲੀਆਂ ਗੱਡੀਆਂ ਦੀ ਵਿਸ਼ੇਸ਼ ਤੌਰ 'ਤੇ ਚੈਕਿੰਗ ਕੀਤੀ ਜਾ ਰਹੀ ਹੈ | ਸੰਯੁਕਤ ਪੁਲਿਸ ਕਮਿਸ਼ਨਰ (ਟ੍ਰੈਫਿਕ) ਗਰੀਮਾ ਭਟਨਾਗਰ ਦਾ ਕਹਿਣਾ ਹੈ ਕਿ ਸਵੇਰੇ 5 ਵਜੇ ਤੋਂ ਲੈ ਕੇ 9 ਵਜੇ ਤੱਕ ਦਿੱਲੀ ਦੇ ਕਈ ਮਾਰਗਾਂ ਨੂੰ ਬੰਦ ਕੀਤਾ ਗਿਆ ਹੈ ਅਤੇ ਬਲਿਊ ਲਾਈਨ 'ਤੇ ਮੈਟਰੋ ਪਹਿਲਾਂ ਦੀ ਤਰ੍ਹਾਂ ਚੱਲੇਗੀ | ਲਾਲ ਕਿਲ੍ਹਾ ਅਤੇ ਜਾਮਾ ਮਸਜਿਦ ਮੈਟਰੋ ਸਟੇਸ਼ਨਾਂ ਤੋਂ ਸਵੇਰੇ 6.30 ਵਜੇ ਤੋਂ ਬਾਅਦ ਆਉਣ-ਜਾਣ 'ਤੇ ਪੂਰੀ ਤਰ੍ਹਾਂ ਰੋਕ ਹੋਵੇਗੀ | ਇਸੇ ਤਰ੍ਹਾਂ ਕਈ ਹੋਰ ਮਾਰਗਾਂ ਨੂੰ ਸਮੇਂ ਅਨੁਸਾਰ ਬੰਦ ਕੀਤਾ ਗਿਆ ਹੈ, ਤਾਂ ਕਿ ਰਿਹਰਸਲ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਪਵੇ |

ਜੇ. ਡੀ. (ਯੂ) ਨੇ ਰਾਜ ਸਭਾ 'ਚ ਸ਼ਰਦ ਯਾਦਵ ਨੂੰ ਪਾਰਟੀ ਦੇ ਅਹੁਦੇ ਤੋਂ ਹਟਾਇਆ

ਆਰ. ਸੀ. ਪੀ. ਸਿੰਘ ਹੋਣਗੇ ਉੱਚ ਸਦਨ 'ਚ ਪਾਰਟੀ ਦੇ ਨਵੇਂ ਨੇਤਾ
ਨਵੀਂ ਦਿੱਲੀ, 12 ਅਗਸਤ (ਉਪਮਾ ਡਾਗਾ ਪਾਰਥ)-ਜਨਤਾ ਦਲ ਯੂਨਾਈਟਿਡ ਜੇ. ਡੀ (ਯੂ) ਦੇ ਰਾਜ ਸਭਾ ਮੈਂਬਰਾਂ ਨੇ ਬਿਹਾਰ 'ਚ ਭਾਜਪਾ ਨਾਲ ਗਠਜੋੜ ਕਰਨ ਦੇ ਫ਼ੈਸਲੇ ਦਾ ਵਿਰੋਧ ਕਰਨ ਵਾਲੇ ਪਾਰਟੀ ਦੇ ਆਗੂ ਸ਼ਰਦ ਯਾਦਵ ਨੂੰ ਰਾਜ ਸਭਾ 'ਚੋਂ ਪਾਰਟੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ | ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਦੱਸਿਆ ਕਿ ਸ਼ਰਦ ਯਾਦਵ ਦੀ ਥਾਂ 'ਤੇ ਰਾਜ ਸਭਾ 'ਚ ਪਾਰਟੀ ਦੇ ਆਗੂ ਆਰ. ਸੀ. ਪੀ. ਸਿੰਘ ਹੋਣਗੇ | ਪਾਰਟੀ ਦੇ ਸੰਸਦ ਮੈਂਬਰਾਂ ਨੇ ਉੱਚ ਸਦਨ 'ਚ ਪਾਰਟੀ ਦੇ ਆਗੂ ਆਰ. ਸੀ. ਪੀ. ਸਿੰਘ ਨੂੰ ਨਿਯੁਕਤ ਕਰਨ ਸਬੰਧੀ ਅੱਜ ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਕ ਚਿੱਠੀ ਸੌਾਪੀ | ਆਰ. ਸੀ. ਪੀ. ਸਿੰਘ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ

ਕਸ਼ਮੀਰ 'ਚ ਮੁਕਾਬਲੇ ਦੌਰਾਨ 2 ਜਵਾਨ ਸ਼ਹੀਦ

ਸ੍ਰੀਨਗਰ, 12 ਅਗਸਤ (ਏਜੰਸੀ)- ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ 2 ਜਵਾਨ ਸ਼ਹੀਦ ਹੋ ਗਏ ਜਦਕਿ ਕੈਪਟਨ ਸਮੇਤ ਤਿੰਨ ਹੋਰ ਜਵਾਨ ਜ਼ਖ਼ਮੀ ਹੋ ਗਏ | ਮੁਕਾਬਲੇ 'ਚ ਇਕ ਅੱਤਵਾਦੀ ਦੇ ਵੀ ਮਾਰੇ ਜਾਣ ਦੀ ਖਬਰ ਹੈ | ਇਸ ਸਬੰਧੀ ਰੱਖਿਆ ਸੂਤਰਾਂ ਨੇ ਦੱਸਿਆ ਕਿ ਸ਼ੋਪੀਆਂ ਦੇ ਅਵਨੀਰਾ ਪਿੰਡ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਦੇ ਆਧਾਰ 'ਤੇ ਫੌਜ ਤੇ ਪੁਲਿਸ ਦੇ ਐਸ.ਓ.ਜੀ. (ਸਪੈਸ਼ਲ ਆਪਰੇਸ਼ਨ ਗਰੁੱਪ) ਵੱਲੋਂ ਖੇਤਰ 'ਚ ਸਾਂਝਾ ਆਪਰੇਸ਼ਨ ਚਲਾਇਆ ਗਿਆ | ਹਾਲਾਂਕਿ ਜਦੋਂ ਸੁਰੱਖਿਆ ਬਲ ਉਸ ਖੇਤਰ ਵੱਲ ਜਾ ਰਹੇ ਸਨ ਤਾਂ ਲੁਕੇ ਹੋਏ ਅੱਤਵਾਦੀਆਂ ਨੇ ਉਨ੍ਹਾਂ 'ਤੇ ਸਵੈ-ਚਾਲਿਤ ਹਥਿਆਰਾਂ ਨਾਲ ਗੋਲੀਬਾਰੀ ਕਰ ਦਿੱਤੀ | ਸੁਰੱਖਿਆ ਬਲਾਂ ਨੇ ਵੀ ਇਸ ਦਾ ਢੁੱਕਵਾਂ ਦਿੱਤਾ | ਦੋਵਾਂ ਪਾਸਿਆਂ ਤੋਂ ਸ਼ੁਰੂ ਹੋਈ ਹੋਈ ਗੋਲੀਬਾਰੀ ਨੇ ਮੁਕਾਬਲੇ ਦਾ ਰੂਪ ਧਾਰ ਲਿਆ, ਜਿਸ 'ਚ ਪੰਜ ਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ 92 ਬੇਸ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿਥੇ ਦੋ ਜਵਾਨਾਂ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ |

ਪਾਕਿ ਗੋਲੀਬਾਰੀ 'ਚ ਜਵਾਨ ਸ਼ਹੀਦ

ਸ੍ਰੀਨਗਰ, 12 ਅਗਸਤ (ਮਨਜੀਤ ਸਿੰਘ)-ਜੰਮੂ ਕਸ਼ਮੀਰ ਦੇ ਪੁਣਛ ਸੈਕਟਰ 'ਚ ਪਾਕਿ ਫੌਜ ਵੱਲੋਂ ਜੰਗਬੰਦੀ ਦੀ ਉਲੰਘਣਾ ਤਹਿਤ ਕੀਤੀ ਗੋਲੀਬਾਰੀ 'ਚ ਭਾਰਤੀ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ | ਫੌਜੀ ਸੂਤਰਾਂ ਅਨੁਸਾਰ ਪੁਣਛ ਸੈਕਟਰ 'ਚ ਨਿਯੰਤਰਣ ਰੇਖਾ ਦੇ ਕਿ੍ਸ਼ਨਾ ਘਾਟੀ ਸੈਕਟਰ ਸਥਿਤ ਫੌਜੀ ਚੌਕੀਆਂ ਨੂੰ ਨਿਸ਼ਾਨਾ ਸਾਧ ਕੇ ਮੋਰਟਾਰ ਦਾਗੇ ਗਏ, ਜਿਸ ਦਾ ਭਾਰਤੀ ਫੌਜ ਨੇ ਵੀ ਢੁਕਵਾਂ  ਜਵਾਬ ਦਿੱਤਾ। ਦੋਪਾਸੜ ਗੋਲੀਬਾਰੀ 'ਚ ਫੌਜੀ ਜਵਾਨ ਜਗਰਾਮ ਸਿੰਘ ਤੋਮਰ ਵਾਸੀ ਮੱਧ ਪ੍ਰਦੇਸ਼ ਸ਼ਹੀਦ ਹੋ ਗਿਆ। ਇਸ ਦੌਰਾਨ ਜੰਮੂ-ਕਸ਼ਮੀਰ ਦੇ ਕੇਰਨ ਸੈਕਟਰ ਦੀ ਬਲਬੀਰ ਪੋਸਟ ਨੇੜੇ ਬਾਰੂਦੀ ਸੁਰੰਗ ਧਮਾਕੇ 'ਚ ਰਾਈਫਲ ਮੈਨ ਅਕਸ਼ੇ ਕੁਮਾਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸ੍ਰੀਨਗਰ ਦੇ ਬਦਾਮੀ ਬਾਗ ਛਾਵੜੀ ਦੇ 92 ਬੇਸ ਫੌਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ।
ਮੇਂਢਰ ਸੈਕਟਰ
ਮੇਂਢਰ ਸੈਕਟਰ 'ਚ ਪਾਕਿ ਫੌਜ ਵੱਲੋਂ ਕੀਤੀ ਗੋਲੀਬਾਰੀ 'ਚ ਇਕ ਔਰਤ ਦੀ ਮੌਤ ਹੋ ਗਈ। ਰੱਖਿਆ ਸੂਤਰਾਂ ਅਨੁਸਾਰ ਮੇਂਢਰ ਸੈਕਟਰ ਵਿਖੇ ਸਵੇਰ 5.15 ਵਜੇ ਪਾਕਿ ਫੌਜ ਨੇ ਹਲਕੇ ਤੇ ਆਧੁਨਿਕ ਹਥਿਆਰਾਂ ਨਾਲ ਭਾਰਤੀ ਚੌਕੀਆਂ ਤੇ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਭਾਰਤੀ ਫੌਜ ਨੇ ਵੀ ਇਸ ਦਾ ਮੂੰਹਤੋੜ ਜਵਾਬ ਦਿੱਤਾ। ਪਾਕਿ ਫੌਜ ਨੇ ਮੇਂਢਰ ਸੈਕਟਰ 'ਚ ਮੋਰਟਾਰ ਦਾਗੇ, ਜਿਸ 'ਚ ਭਾਰਤ ਦੇ ਕਈ ਮਕਾਨਾਂ ਨੂੰ ਨੁਕਸਾਨ ਪੁਹੰਚਿਆ। ਇਨ੍ਹਾਂ 'ਚੋਂ ਇਕ ਮੋਰਟਾਰ ਗੋਲਖੰਡ ਧਰਾਨਾ ਪਿੰਡ ਵਿਖੇ ਮੁਹੰਮਦ ਸ਼ਬੀਰ ਦੇ ਘਰ ਨੇੜੇ ਆ ਕੇ ਡਿੱਗਾ, ਜਿਸ ਦੇ ਫਟਣ ਨਾਲ ਉਸ ਦੀ ਪਤਨੀ ਰਿਕੀਆਂ ਬੀ (40) ਦੀ ਮੌਤ ਹੋ ਗਈ।

ਵਿਕਾਸ ਬਰਾਲਾ ਅਤੇ ਅਸ਼ੀਸ਼ ਨੂੰ 25 ਤੱਕ ਜੇਲ੍ਹ ਭੇਜਿਆ

ਚੰਡੀਗੜ੍ਹ, 12 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)-ਆਈ. ਏ. ਐਸ. ਅਧਿਕਾਰੀ ਦੀ ਲੜਕੀ ਵਰਨਿਕਾ ਦਾ ਪਿੱਛਾ ਕਰਨ ਅਤੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੇ ਮਾਮਲੇ 'ਚ ਗਿ੍ਫ਼ਤਾਰ ਹਰਿਆਣਾ ਭਾਜਪਾ ਪ੍ਰਧਾਨ ਦੇ ਲੜਕੇ ਵਿਕਾਸ ਬਰਾਲਾ ਅਤੇ ਉਸ ਦੇ ਸਾਥੀ ਅਸ਼ੀਸ਼ ਨੂੰ ਦੋ ਦਿਨ ਰਿਮਾਂਡ ਤੋਂ ਬਾਅਦ ਅੱਜ ਪੁਲਿਸ ਨੇ ਅਦਾਲਤ 'ਚ ਪੇਸ਼ ਕੀਤਾ | ਦੋਵੇਂ ਲੜਕਿਆਂ ਨੂੰ ਅਦਾਲਤ ਨੇ 25 ਅਗਸਤ ਤੱਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ | ਪੁਲਿਸ ਟੀਮ ਨੇ ਦੋਵੇਂ ਲੜਕਿਆਂ ਦਾ ਰਿਮਾਂਡ ਵਧਾਏ ਜਾਣ ਦੀ ਮੰਗ ਨਹੀਂ ਕੀਤੀ ਸੀ,  ਜਿਸ ਕਾਰਨ ਦੋਵਾਂ ਨੂੰ 14 ਦਿਨ ਲਈ ਨਿਆਇਕ ਹਿਰਾਸਤ 'ਚ ਭੇਜਿਆ ਗਿਆ। ਪੁਲਿਸ ਨੇ ਸਖ਼ਤ ਸੁਰੱਖਿਆ 'ਚ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਿੱਥੋਂ ਹੁਣ ਦੋਵਾਂ ਨੂੰ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਦੇ ਬਾਅਦ ਮਾਮਲੇ ਬਾਰੇ ਗੱਲ ਕਰਦਿਆਂ ਵਿਕਾਸ ਬਰਾਲਾ ਦੇ ਵਕੀਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਕਾਸ ਦੇ ਪਰਿਵਾਰ ਵੱਲੋਂ ਜ਼ਮਾਨਤ ਲਗਾਏ ਜਾਣ ਦੀ ਜਲਦੀ ਨਹੀਂ ਕੀਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਕਿਧਰੇ ਜ਼ਮਾਨਤ ਲੈਣ ਨਾਲ ਕਿਸੇ ਨੂੰ ਅਜਿਹਾ ਨਾ ਲੱਗੇ ਕੇ ਜਾਂਚ 'ਚ ਹੀ ਲੜਕਿਆਂ ਨੂੰ ਜ਼ਮਾਨਤ ਦਿਵਾ ਲਈ ਗਈ ਹੈ। ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਪੁਲਿਸ ਨੇ ਰਿਮਾਂਡ ਦੀ ਮੰਗ ਨਹੀਂ ਕੀਤੀ ਹੈ, ਜਿਸ ਤੋਂ ਇਹ ਸਾਫ਼ ਹੋ ਗਿਆ ਹੈ ਕਿ ਪੁਲਿਸ ਲੜਕਿਆਂ ਤੋਂ ਮਾਮਲੇ ਬਾਰੇ ਪੁੱਛਗਿੱਛ ਕਰ ਚੁੱਕੀ ਹੈ ਅਤੇ ਹੁਣ ਪੁਲਿਸ ਨੂੰ ਉਨ੍ਹਾਂ ਦੀ ਲੋੜ ਨਹੀਂ ਹੈ। ਵਕੀਲ ਨੇ ਕਿਹਾ ਕਿ ਵਿਕਾਸ ਨੇ ਉਨ੍ਹਾਂ ਨੂੰ ਏਨੀ ਗੱਲ ਜ਼ਰੂਰ ਕਹੀ ਹੈ ਕਿ ਉਸ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਅਤੇ ਉਸ ਦੀ ਜਲਦੀ ਜ਼ਮਾਨਤ ਕਰਾਈ ਜਾਵੇ। ਰਿਮਾਂਡ ਦੌਰਾਨ ਸੀਨ ਆਫ਼ ਕ੍ਰਾਈਮ ਨੂੰ ਦੁਹਰਾਇਆ ਗਿਆ ਸੀ ਅਤੇ ਲਗਾਤਾਰ ਦੋਵੇਂ ਲੜਕਿਆਂ ਤੋਂ ਪੁੱਛਗਿੱਛ ਕੀਤੀ ਗਈ ਸੀ। ਇਨ੍ਹਾਂ ਦੋ ਦਿਨਾਂ ਦੌਰਾਨ ਐਸ. ਐਸ. ਪੀ. ਈਸ਼ ਸਿੰਗਲ ਵੀ ਪੁਲਿਸ ਸਟੇਸ਼ਨ ਪਹੁੰਚਦੇ ਰਹੇ ਅਤੇ ਉਨ੍ਹਾਂ ਨੇ ਵੀ ਲੜਕਿਆਂ ਤੋਂ ਪੁੱਛਗਿੱਛ ਕੀਤੀ।

ਪਾਕਿ ਵਿਚ ਹੋਏ ਬੰਬ ਧਮਾਕੇ 'ਚ 15 ਹਲਾਕ

ਕਰਾਚੀ, 12 ਅਗਸਤ (ਏਜੰਸੀ)- ਪਾਕਿਸਤਾਨ ਦੇ ਸ਼ਹਿਰ ਕੋਇਟਾ ਵਿਖੇ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ 'ਚ 15 ਲੋਕ ਮਾਰੇ ਗਏ ਤੇ 30 ਤੋਂ ਵੱਧ ਜਖ਼ਮੀ ਹੋ ਗਏ ਹਨ | ਬਲੋਚਿਸਤਾਨ ਦੇ ਗ੍ਰਹਿ ਮੰਤਰੀ ਮੀਰ ਸਰਫਰਾਜ਼ ਬੁਗਤੀ ਨੇ ਦੱਸਿਆ ਕਿ ਇਹ ਬੰਬ ਧਮਾਕਾ ਪਿਸ਼ੀਨ ਬੱਸ ਅੱਡੇ ਨੇੜੇ ...

ਪੂਰੀ ਖ਼ਬਰ »

ਅਹੁਦੇ ਤੋਂ ਹਟਾਉਣ ਦੀਆਂ ਸਾਜਿਸ਼ਾਂ ਤਿੰਨ ਸਾਲ ਪਹਿਲਾਂ ਸ਼ੁਰੂ ਹੋ ਗਈਆਂ ਸਨ-ਨਵਾਜ਼ ਸ਼ਰੀਫ਼

ਲਾਹੌਰ, 12 ਅਗਸਤ (ਏਜੰਸੀ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਉਣ ਦੀਆਂ ਸਾਜਿਸ਼ਾਂ ਤਿੰਨ ਸਾਲ ਪਹਿਲਾਂ ਸ਼ੁਰੂ ਹੋ ਗਈਆਂ ਸਨ | ਸ਼ਰੀਫ਼ ਨੇ ਪ੍ਰਧਾਨ ਮੰਤਰੀ ਅਹੁਦੇ ਦੇ ਅਯੋਗ ਹੋਣ ...

ਪੂਰੀ ਖ਼ਬਰ »

ਹੁਣ ਪੱਥਰਬਾਜ਼ਾਂ ਤੇ ਅੱਤਵਾਦੀਆਂ ਨਾਲ ਮੁਕਾਬਲਾ ਕਰਨਗੇ ਰੋਬੋਟ

ਨਵੀਂ ਦਿੱਲੀ, 12 ਅਗਸਤ (ਏਜੰਸੀ)- ਕਸ਼ਮੀਰ 'ਚ ਅੱਤਵਾਦੀਆਂ ਤੇ ਪੱਥਰਬਾਜ਼ਾਂ ਨਾਲ ਲੋਹਾ ਲੈਂਦੀ ਭਾਰਤੀ ਫੌਜ ਨੂੰ ਜਲਦ ਹੀ ਵੱਡੀ ਰਾਹਤ ਮਿਲ ਸਕਦੀ ਹੈ ਕਿਉਂਕਿ ਹੁਣ ਵਾਦੀ 'ਚ ਅੱਤਵਾਦ ਨਾਲ ਲੜਨ 'ਚ ਰੋਬੋਟ ਫੌਜ ਦੀ ਮਦਦ ਕਰਨਗੇ | ਰੱਖਿਆ ਮੰਤਰਾਲਾ ਇਸ ਲਈ ਰੋਬੋਟਿਕ ਵੈਪਨ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਮੋਰਟਾਰਾਂ ਨਾਲ ਹਮਲਾ, 13 ਮੌਤਾਂ

ਕਾਬੁਲ, 12 ਅਗਸਤ (ਏਜੰਸੀ)-ਅਫਗਾਨਿਸਤਾਨ ਦੇ ਫਾਰਯਾਬ ਸੂਬੇ 'ਚ ਅੱਤਵਾਦੀਆਂ ਵੱਲੋਂ ਇਕ ਰਿਹਾਇਸ਼ੀ ਇਲਾਕੇ 'ਤੇ ਸੁੱਟੇ ਗਏ ਮੋਰਟਾਰਾਂ ਨਾਲ 13 ਲੋਕਾਂ ਦੀ ਮੌਤ ਹੋ ਗਈ ਤੇ 3 ਜ਼ਖਮੀ ਹੋ ਗਏ | ਅਧਿਕਾਰੀਆਂ ਦੇ ਹਵਾਲੇ ਨਾਲ ਖਬਰ ਏਜੰਸੀ ਵੱਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ ...

ਪੂਰੀ ਖ਼ਬਰ »

ਪੱਥਰਬਾਜ਼ੀ ਦੀ ਆੜ 'ਚ ਜ਼ਾਕਿਰ ਮੂਸਾ ਮੁੜ ਫ਼ਰਾਰ

ਸ੍ਰੀਨਗਰ, 12 ਅਗਸਤ (ਮਨਜੀਤ ਸਿੰਘ)-ਜ਼ਿਲ੍ਹਾ ਪੁਲਵਾਮਾ ਦੇ ਤਰਾਲ ਸੈਕਟਰ ਦੇ ਨੂਰਪੁਰਾ ਪਿੰਡ ਵਿਖੇ ਅੱਤਵਾਦੀ ਕਮਾਂਡਰ ਜ਼ਾਕਿਰ ਮੂਸਾ ਦੀ ਭਾਲ 'ਚ 18 ਘੰਟੇ ਚੱਲਿਆ ਆਪ੍ਰੇਸ਼ਨ ਸਨਿਚਰਵਾਰ ਸਵੇਰੇ 8.30 ਵਜੇ ਸਮਾਪਤ ਹੋ ਗਿਆ | ਸੂਤਰਾਂ ਅਨੁਸਾਰ ਬੀਤੀ ਸ਼ਾਮ ਹਿਜ਼ਬੁਲ ...

ਪੂਰੀ ਖ਼ਬਰ »

ਨਿਪਾਲ 'ਚ ਹੜ੍ਹਾਂ ਤੇ ਢਿਗਾਂ ਡਿੱਗਣ ਨਾਲ 36 ਮੌਤਾਂ

ਕਠਮੰਡੂ, 12 ਅਗਸਤ (ਏਜੰਸੀ)- ਨਿਪਾਲ ਦੇ ਕਈ ਜ਼ਿਲਿ੍ਹਆਂ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਆਏ ਹੜ੍ਹਾਂ ਤੇ ਢਿਗਾਂ ਡਿਗਣ ਨਾਲ 36 ਲੋਕ ਮਾਰੇ ਗਏ ਤੇ ਸੈਂਕੜੇ ਹੋਰ ਬੇਘਰ ਹੋ ਗਏ ਹਨ | ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਸੁਨਸਾਰੀ ਜ਼ਿਲ੍ਹੇ 'ਚ 7, ਸਿੰਧੁਲੀ ਤੇ ...

ਪੂਰੀ ਖ਼ਬਰ »

ਅਮਿਤ ਸ਼ਾਹ ਵੱਲੋਂ ਨਿਤਿਸ਼ ਨੂੰ ਐਨ. ਡੀ. ਏ 'ਚ ਸ਼ਾਮਿਲ ਹੋਣ ਦਾ ਸੱਦਾ

ਨਵੀਂ ਦਿੱਲੀ, 12 ਅਗਸਤ (ਉਪਮਾ ਡਾਗਾ ਪਾਰਥ)-ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਬਿਹਾਰ ਦੇ ਮੁੱਖ ਮੰਤਰੀ ਤੇ ਜਨਤਾ ਦਲ-ਯੂ ਦੇ ਪ੍ਰਧਾਨ ਨਿਤਿਸ਼ ਕੁਮਾਰ ਨੂੰ ਕੇਂਦਰ 'ਚ ਸੱਤਾਧਾਰੀ ਰਾਸ਼ਟਰੀ ਲੋਕਤੰਤਰਿਕ ਗਠਜੋੜ (ਐਨ.ਡੀ.ਏ.) 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ | ਅਮਿਤ ...

ਪੂਰੀ ਖ਼ਬਰ »

ਕੁਪਵਾੜਾ 'ਚ ਫੌਜੀ ਕੈਂਪ 'ਤੇ ਅੱਤਵਾਦੀ ਹਮਲਾ, ਜਵਾਨ ਜ਼ਖ਼ਮੀ

ਸ੍ਰੀਨਗਰ, 12 ਅਗਸਤ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲੇ੍ਹ 'ਚ ਕੰਟਰੋਲ ਰੇਖਾ ਨਾਲ ਲੱਗੇ ਕਲਾਰੂਸ ਇਲਾਕੇ 'ਚ ਸਨਿਚਰਵਾਰ ਤੜਕੇ ਅੱਤਵਾਦੀਆਂ ਨੇ 41 ਰਾਸ਼ਟਰੀ ਰਾਈਫਲਸ ਦੇ ਹੈਡਕੁਆਰਟਰ 'ਤੇ ਹਮਲਾ ਕਰ ਦਿੱਤਾ, ਜਿਸ 'ਚ ਫੌਜ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ | ...

ਪੂਰੀ ਖ਼ਬਰ »

'ਮਕਬੂਜ਼ਾ ਕਸ਼ਮੀਰ ਤੇ ਗਿਲਗਿਤ-ਬਾਲਤਿਸਤਾਨ ਪਾਕਿਸਤਾਨ ਦਾ ਹਿੱਸਾ ਨਹੀਂ'

ਨਵੀਂ ਦਿੱਲੀ, 12 ਅਗਸਤ (ਏਜੰਸੀ)-ਮਕਬੂਜ਼ਾ ਕਸ਼ਮੀਰ ਦੇ ਇਕ ਸਿਆਸੀ ਆਗੂ ਮਿਸਫ਼ਰ ਖਾਨ ਨੇ ਪਾਕਿਸਤਾਨੀ ਸੁਰੱਖਿਆ ਬਲਾਂ ਵੱਲੋਂ ਮਕਬੂਜ਼ਾ ਕਸ਼ਮੀਰ ਦੇ ਲੋਕਾਂ 'ਤੇ ਕੀਤੇ ਜਾਂਦੇ ਜ਼ੁਲਮਾਂ ਦੇ ਲਈ ਪਾਕਿਸਤਾਨ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਪਾਕਿਸਤਾਨ ਦੀਆਂ ...

ਪੂਰੀ ਖ਼ਬਰ »

ਟਰੰਪ ਉੱਤਰੀ ਕੋਰੀਆ ਦੇ ਿਖ਼ਲਾਫ਼ ਸੰਜਮ ਵਰਤਣ-ਸ਼ੀ ਜਿਨਪਿੰਗ

ਦੋਵਾਂ ਆਗੂਆਂ ਵਿਚਾਲੇ ਫ਼ੋਨ 'ਤੇ ਗੱਲਬਾਤ ਬੀਜਿੰਗ, 12 ਅਗਸਤ (ਆਈ. ਏ. ਐਨ. ਐਸ)-ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਆਪਣੇ ਅਮਰੀਕੀ ਹਮਰੁਤਬਾ ਡੋਨਾਲਡ ਟਰੰਪ ਨੂੰ ਕੋਰੀਆਈ ਪ੍ਰਾਇਦੀਪ 'ਚ ਜਾਰੀ ਤਣਾਅ ਨੂੰ ਵਧਾਉਣ ਤੋਂ ਰੋਕਣ ਦੇ ਲਈ ਉੱਤਰੀ ਕੋਰੀਆ ਦੇ ਿਖ਼ਲਾਫ਼ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX