ਤਾਜਾ ਖ਼ਬਰਾਂ


10ਵੀ/12ਵੀਂ ਦੇ ਕੰਪਾਰਟਮੈਂਟ ਅਤੇ ਰੀ-ਅਪੀਅਰ ਘੋਸ਼ਿਤ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਦਾ ਵਿਸ਼ੇਸ਼ ਮੌਕਾ
. . .  20 minutes ago
ਐੱਸ.ਏ.ਐੱਸ ਨਗਰ, 19 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀ/12ਵੀਂ 2017 ਦੇ ਕੰਪਾਰਟਮੈਂਟ ਅਤੇ ਰੀ-ਅਪੀਅਰ ਘੋਸ਼ਿਤ...
ਅਮਰੀਕਾ : ਗੁਰਦੁਆਰਾ ਸਾਹਿਬ ਦੀ ਕੰਧ 'ਤੇ ਨਫ਼ਰਤ ਭਰੇ ਸੰਦੇਸ਼ ਲਿਖਣ ਵਾਲੇ ਸ਼ੱਕੀ ਦੀ ਪਹਿਚਾਣ
. . .  40 minutes ago
ਵਾਸ਼ਿੰਗਟਨ, 19 ਸਤੰਬਰ - ਪੁਲਿਸ ਨੇ ਅਮਰੀਕਾ ਦੇ ਇੱਕ ਗੁਰਦੁਆਰਾ ਸਾਹਿਬ ਦੀ ਕੰਧ 'ਤੇ ਨਫ਼ਰਤ ਭਰੇ ਸੰਦੇਸ਼ ਲਿਖਣ ਤੇ ਇੱਕ ਪ੍ਰਤੱਖ ਦਰਸ਼ੀ ਨੂੰ ਗਲਾ ਕੱਟਣ ਦੀ ਧਮਕੀ ਦੇਣ ਦੇ ਮਾਮਲੇ 'ਚ ਇੱਕ ਸ਼ੱਕੀ ਦੀ ਪਹਿਚਾਣ...
ਮੈਲਬਾਰਨ (ਆਸਟ੍ਰੇਲੀਆ) : ਸਿੱਖ ਪਰਿਵਾਰ ਨੇ ਕ੍ਰਿਸਚੀਅਨ ਸਕੂਲ ਖ਼ਿਲਾਫ਼ ਜਿੱਤੀ ਕਾਨੂੰਨੀ ਲੜਾਈ
. . .  51 minutes ago
ਮੈਲਬਾਰਨ, 19 ਸਤੰਬਰ - ਮੈਲਬਾਰਨ 'ਚ ਇੱਕ ਸਿੱਖ ਪਰਿਵਾਰ ਨੇ ਕ੍ਰਿਸਚੀਅਨ ਸਕੂਲ ਖ਼ਿਲਾਫ਼ ਕਾਨੂੰਨੀ ਲੜਾਈ ਜਿੱਤ ਲਈ ਹੈ। ਆਸਟ੍ਰੇਲੀਆ ਟ੍ਰਿਬਿਊਨਲ ਨੇ ਸਿਦਕ ਸਿੰਘ ਅਰੋੜਾ ਨਾਂਅ ਦੇ ਸਿੱਖ ਵਿਦਿਆਰਥੀ ਦੇ...
ਨਾਭਾ ਜੇਲ੍ਹ ਕਾਂਡ 'ਚ ਸ਼ਾਮਲ ਗੁਰਜੀਤ ਸਿੰਘ ਲਾਡਾ ਗ੍ਰਿਫ਼ਤਾਰ
. . .  about 1 hour ago
ਰਾਜਪੁਰਾ, 19 ਸਤੰਬਰ - ਨਾਭਾ ਜੇਲ੍ਹ ਕਾਂਡ ਨੂੰ ਲੈ ਕੇ ਰਾਜਪੁਰਾ ਪੁਲਿਸ ਨੇ ਗੁਰਜੀਤ ਸਿੰਘ ਲਾਡਾ ਨਾਂਅ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ...
ਅੱਤਵਾਦੀ ਬਹਾਦੁਰ ਅਲੀ ਦਾ ਸਮਰਥਨ ਕਰਨ ਵਾਲੇ 2 ਵਿਅਕਤੀ ਗ੍ਰਿਫ਼ਤਾਰ
. . .  about 1 hour ago
ਜੰਮੂ, 19 ਸਤੰਬਰ - ਕੌਮੀ ਜਾਂਚ ਏਜੰਸੀ ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਬਹਾਦਰ ਅਲੀ ਦਾ ਸਮਰਥਨ ਕਰਨ ਵਾਲੇ 2 ਵਿਅਕਤੀਆਂ ਨੂੰ ਜੰਮੂ ਤੋਂ ਗ੍ਰਿਫ਼ਤਾਰ ਕੀਤਾ...
ਕੇਰਲ ਹਾਈਕੋਰਟ ਵੱਲੋਂ ਨਹਿਰੂ ਸਟੇਡੀਅਮ 'ਚ ਦੁਕਾਨਾਂ ਬੰਦ ਕਰਨ ਦੇ ਹੁਕਮ
. . .  about 1 hour ago
ਤਿਰੂਵਨੰਤਪੁਰਮ, 19 ਸਤੰਬਰ - ਕੇਰਲ ਹਾਈਕੋਰਟ ਨੇ ਫੀਫਾ ਵਿਸ਼ਵ ਕੱਪ ਅੰਡਰ-17 ਦੇ ਚੱਲਦਿਆਂ ਜਵਾਹਰ ਲਾਲ ਨਹਿਰੂ ਇੰਟਰਨੈਸ਼ਨਲ ਸਟੇਡੀਅਮ 'ਚ ਦੁਕਾਨਾਂ...
ਚੋਰੀ ਦੇ 12 ਮੋਟਰਸਾਇਕਲਾਂ ਸਮੇਤ 3 ਵਿਅਕਤੀ ਗ੍ਰਿਫ਼ਤਾਰ
. . .  about 1 hour ago
ਜਲਾਲਾਬਾਦ, 19 ਸਤੰਬਰ (ਹਰਪ੍ਰੀਤ ਸਿੰਘ ਪਰੂਥੀ) - ਥਾਣਾ ਸਦਰ ਜਲਾਲਾਬਾਦ ਪੁਲਸ ਨੇ ਚੋਰੀ ਦੇ 12 ਮੋਟਰਸਾਇਕਲਾਂ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋ ਪਹਿਲਾਂ...
ਵਾਅਦੇ ਤੋਂ ਮੁਕਰੀ ਕਾਂਗਰਸ ਸਰਕਾਰ, ਬੁਢਾਪਾ ਪੈਨਸ਼ਨ ਵਿਚ ਕੇਵਲ 250 ਰੁਪੲੇ ਦਾ ਵਾਧਾ
. . .  about 2 hours ago
ਚੰਡੀਗੜ, 19 ਸਤੰਬਰ (ਗੁਰਸੇਵਕ ਸਿੰਘ ਸੋਹਲ) - ਪੰਜਾਬ ਕਾਂਗਰਸ, ਜਿਸਨੇ ਚੋਣਾਂ ਤੋਂ ਪਹਿਲਾਂ ਬੁਢਾਪਾ ਪੈਨਸ਼ਨ 500 ਰੁਪੲੇ ਤੋਂ ਵਧਾ ਕੇ 1500 ਰੁਪੲੇ ਕਰਨ...
ਖੰਨਾ ਪੁਲਿਸ ਨੇ 68 ਲੱਖ ਦੀ ਪੁਰਾਣੀ ਕਰੰਸੀ ਸਮੇਤ 4 ਕੀਤੇ ਕਾਬੂ , ਕੇਸ ਦਰਜ
. . .  about 2 hours ago
ਜਬਰੀ ਉਗਰਾਹੀ ਮਾਮਲੇ 'ਚ ਨੇਤਾਵਾਂ ਦਾ ਹੋ ਸਕਦੈ ਹੱਥ - ਠਾਣੇ ਪੁਲਿਸ
. . .  about 3 hours ago
ਮਾਲੇਗਾਂਵ ਬੰਬ ਧਮਾਕੇ ਮਾਮਲੇ 'ਚ ਦੋ ਦੋਸ਼ੀਆਂ ਨੂੰ ਮਿਲੀ ਜ਼ਮਾਨਤ
. . .  about 3 hours ago
ਪ੍ਰੇਮੀ ਜੋੜੇ ਵਲੋਂ ਖੁਦਕੁਸ਼ੀ
. . .  about 4 hours ago
ਪ੍ਰਦੂਮਨ ਮਾਮਲੇ 'ਚ ਸੀ.ਬੀ.ਆਈ. ਜਾਂਚ ਲਈ ਹਰਿਆਣਾ ਸਰਕਾਰ ਨੇ ਕੀਤੀ ਸਿਫਾਰਿਸ਼
. . .  about 4 hours ago
ਗ੍ਰਿਫ਼ਤਾਰੀ ਵਕਤ ਆਪਣੀ ਭੈਣ ਦੇ ਘਰ ਬਿਰਯਾਨੀ ਖਾ ਰਿਹਾ ਸੀ ਦਾਊਦ ਦਾ ਭਰਾ ਕਾਸਕਰ
. . .  about 5 hours ago
ਲੋਕ ਭਲਾਈ ਸਕੀਮਾਂ ਦੀ ਨਿਗਰਾਨੀ ਲਈ ਸਾਬਕਾ ਫ਼ੌਜੀਆਂ ਦੀ ਹੋਵੇਗੀ ਨਿਯੁਕਤੀ
. . .  about 5 hours ago
ਬਾਲੀਵੁੱਡ ਅਦਾਕਾਰਾ ਸ਼ਮਿਤਾ ਸ਼ੈਟੀ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  about 6 hours ago
ਸਕੂਲ ਵੈਨ ਦੀ ਟੱਕਰ ਨਾਲ ਦੋ ਨੌਜਵਾਨਾਂ ਦੀ ਮੌਤ
. . .  about 6 hours ago
ਯੂ.ਪੀ. ਤੋਂ ਬੱਬਰ ਖ਼ਾਲਸਾ ਦੇ ਦੋ ਖਾੜਕੂ ਗ੍ਰਿਫ਼ਤਾਰ
. . .  about 6 hours ago
ਪਿੰਟੋ ਪਰਿਵਾਰ ਦੀ ਅਗਾਊਂ ਜਮਾਨਤ ਦੀ ਅਰਜੀ 'ਤੇ ਜੱਜ ਵਲੋਂ ਸੁਣਵਾਈ ਤੋਂ ਇਨਕਾਰ
. . .  about 7 hours ago
ਰਿਆਨ ਸਕੂਲ ਹੱਤਿਆਕਾਂਡ : ਸੀ.ਬੀ.ਆਈ. ਨੂੰ ਅਜੇ ਜਾਂਚ ਦਾ ਨੋਟਿਸਫਿਕੇਸ਼ਨ ਨਹੀਂ ਮਿਲਿਆ
. . .  about 7 hours ago
ਕਪੂਰਥਲਾ ਜੇਲ੍ਹ ਵਿਚੋਂ 6 ਸਮਾਰਟ ਫ਼ੋਨ ਸਮੇਤ ਇਤਰਾਜ਼ਯੋਗ ਵਸਤੂਆਂ ਬਰਾਮਦ
. . .  about 8 hours ago
ਸ਼ੱਕੀ ਆਈ.ਐਸ.ਆਈ. ਏਜੰਟ ਦਿੱਲੀ ਤੋਂ ਕਾਬੂ
. . .  about 8 hours ago
ਵਿਦਿਆਰਥਣ ਵੱਲੋਂ ਮੈਰੀਟੋਰੀਅਸ ਸਕੂਲ 'ਚ ਖੁਦਕੁਸ਼ੀ
. . .  about 8 hours ago
12 ਘੰਟਿਆਂ 'ਚ ਇਕ ਸਥਾਨ 'ਤੇ ਦੋ ਵਾਰ ਪਟੜੀ ਤੋਂ ਉਤਰੀ ਟਰੇਨ
. . .  about 8 hours ago
ਰੋਹਿੰਗਿਆ ਅੱਤਵਾਦੀ ਘਟਨਾਵਾਂ 'ਚ ਸ਼ਾਮਲ - ਆਂਗ ਸਾਨ ਸੂ ਕੀ
. . .  about 8 hours ago
ਹਿੰਦ ਪਾਕਿ ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਸਮੇਤ ਇੱਕ ਕਾਬੂ
. . .  about 9 hours ago
ਇਵਾਂਕਾ ਤੇ ਸੁਸ਼ਮਾ ਸਵਰਾਜ ਵਿਚਕਾਰ ਹੋਈ ਮੁਲਾਕਾਤ
. . .  about 9 hours ago
ਸ਼ਿਵ ਸੈਨਾ ਨੇ ਦਿੱਤੇ ਸੰਕੇਤ, ਭਾਜਪਾ ਨਾਲ ਟੁੱਟ ਸਕਦੈ ਗੱਠਜੋੜ
. . .  about 10 hours ago
ਯੂ.ਪੀ. 'ਚ ਯੋਗੀ ਸਰਕਾਰ ਦੇ 6 ਮਹੀਨੇ ਹੋਏ ਪੂਰੇ
. . .  about 10 hours ago
ਦਾਊਦ ਦਾ ਭਰਾ ਇਕਬਾਲ ਕਾਸਕਰ ਗ੍ਰਿਫ਼ਤਾਰ
. . .  1 day ago
ਪੰਜਾਬ ਦੇ ਦੋ ਆਈ.ਏ.ਐੱਸ.ਅਧਿਕਾਰੀ ਕੇਂਦਰ 'ਚ ਸੰਯੁਕਤ ਸਕੱਤਰ ਨਿਯੁਕਤ
. . .  1 day ago
ਸੁਣਿਆ ਹੈ ਲਸਕਰ 'ਚ ਕਮਾਂਡਰ ਦੀ ਪੋਸਟ ਖਾਲੀ ਹੈ- ਡੀ.ਜੀ.ਪੀ.
. . .  1 day ago
ਡੋਨਾਲਡ ਟਰੰਪ ਨੇ ਸੀ ਜਿਨਪਿੰਗ ਨਾਲ ਕੀਤੀ ਫ਼ੋਨ 'ਤੇ ਗੱਲ
. . .  1 day ago
ਨਾਈਜੀਰੀਆ 'ਚ ਆਤਮਘਾਤੀ ਹਮਲਾ, 15 ਮੌਤਾਂ
. . .  about 1 hour ago
ਕਸ਼ਮੀਰ 'ਚ ਸ਼ਾਂਤੀ ਬਹਾਲੀ ਲਈ ਚੱਲਦਾ ਰਹੇਗਾ ਅਪ੍ਰੇਸ਼ਨ 'ਆਲ.ਆਊਟ'- ਵੈਦ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਿਵਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਜਗਰਾਓਂ

ਗੁਰਬਤ ਦੀ ਜ਼ਿੰਦਗੀ ਬਤੀਤ ਕਰ ਰਿਹੈ ਆਜ਼ਾਦ ਹਿੰਦ ਫੌਜ ਦੇ ਯੋਧੇ ਗੋਪਾਲ ਸਿੰਘ ਦਾ ਪਰਿਵਾਰ

ਜਗਰਾਉਂ, 12 ਅਗਸਤ (ਜੋਗਿੰਦਰ ਸਿੰਘ)-ਅੰਗਰੇਜ਼ ਹਕੂਮਤ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਜੇਲ੍ਹਾਂ ਦੀਆਂ ਕਾਲ ਕੋਠੜੀਆਂ 'ਚ ਜ਼ਿੰਦਗੀ ਗੁਜ਼ਾਰਨ ਵਾਲੇ ਆਜ਼ਾਦ ਹਿੰਦ ਫੌਜ ਦੇ ਯੋਧੇ ਗੋਪਾਲ ਸਿੰਘ ਡੱਲਾ ਦਾ ਪਰਿਵਾਰ ਅਤਿ ਗੁਰਬਤ ਦੀ ਜ਼ਿੰਦਗੀ ਬਸਰ ਕਰ ਰਿਹਾ ਹੈ | ਬੁਢਾਪੇ 'ਚ ਮੰਜੇ 'ਤੇ ਬੈਠ ਕੇ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਗਿਣ ਰਹੀ ਗੋਪਾਲ ਸਿੰਘ ਦੀ ਵਿਧਵਾ ਪਤਨੀ ਮਹਿੰਦਰ ਕੌਰ ਗਰੀਬੀ ਨਾਲ ਜੂਝਦੀ ਸਮੇਂ ਦੀਆਂ ਸਰਕਾਰਾਂ ਤੋਂ ਆਸ ਹੀ ਛੱਡੀ ਚੁੱਕੀ ਹੈ | ਅੱਜ ਜਦੋਂ ਪਿੰਡ ਡੱਲਾ ਵਿਖੇ ਵਸੇ ਆਜ਼ਾਦ ਹਿੰਦ ਫੌਜ ਦੇ ਯੋਧੇ ਦੇ ਪਰਿਵਾਰ ਦੀ ਕਹਾਣੀ ਸੁਣੀ ਤਾਂ ਹੈਰਾਨੀ ਹੋਈ ਕਿ ਆਜ਼ਾਦੀ ਲਈ 7 ਸਾਲ ਜੇਲ੍ਹ ਕੱਟਣ ਵਾਲੇ ਇਸ ਮਹਾਨ ਯੋਧੇ ਦੀ ਪਤਨੀ ਮਹਿੰਦਰ ਕੌਰ ਦੀ ਪਿਛਲੇ ਲੰਬੇ ਸਮੇਂ ਤੋਂ ਪੈਨਸ਼ਨ ਵੀ ਬੰਦ ਹੈ | ਇੱਥੋਂ ਤੱਕ ਆਜ਼ਾਦੀ ਘੁਲਾਟੀਏ ਗੋਪਾਲ ਸਿੰਘ ਬਾਰੇ ਸ਼ਿਕਾਇਤ 'ਤੇ ਜਾਂਚ ਕਰਨ ਪੁੱਜੇ ਪੁਲਿਸ ਮੁਲਾਜ਼ਮ, ਸ਼ਿਕਾਇਤਕਰਤਾ ਨਾਲ ਮਿਲੀਭੁਗਤ ਕਰਕੇ ਇਸ ਪਰਿਵਾਰ ਤੋਂ ਆਜ਼ਾਦੀ ਘੁਲਾਟੀਏ ਨੂੰ ਉਸ ਸਮੇਂ ਮਿਲੇ ਮੈਡਲ, ਸਰਟੀਫ਼ਿਕੇਟ ਅਤੇ ਪੈਨਸ਼ਨ ਪੇਮੈਂਟ ਆਰਡਰ ਵੀ ਲੈ ਗਏ, ਜੋ ਅਜੇ ਤੱਕ ਨਹੀਂ ਮਿਲੇ | ਆਪਣੇ ਪੁੱਤਰ ਨਛੱਤਰ ਸਿੰਘ ਨਾਲ ਛੋਟੇ-ਛੋਟੇ ਦੋ ਕਮਰਿਆਂ 'ਚ ਰਹਿ ਕੇ ਦਿਨ ਕਟੀ ਕਰ ਰਹੀ ਮਾਤਾ ਮਹਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਦੇ ਪਤੀ ਨੇ ਆਜ਼ਾਦ ਹਿੰਦ ਫੌਜ 'ਚ ਜਨਰਲ ਮੋਹਨ ਸਿੰਘ ਨਾਲ ਰਹਿੰਦਿਆਂ ਜੇਲ੍ਹ ਕੱਟੀ ਹੈ, ਪਰ ਜਦੋਂ ਤੋਂ ਗੋਪਾਲ ਸਿੰਘ ਉਨ੍ਹਾਂ ਨੂੰ ਛੱਡ ਕੇ ਸਦਾ ਲਈ ਚਲਾ ਗਿਆ ਤਾਂ ਉਸ ਦੇ ਪਰਿਵਾਰ ਨਾਲ ਜੋ ਹੋਇਆ, ਉਹ ਦੱਸ ਨਹੀਂ ਸਕਦੀ | 90ਵੇਂ ਵਰ੍ਹੇ ਨੂੰ ਢੁੱਕੀ ਮਾਤਾ ਮਹਿੰਦਰ ਕੌਰ ਨੇ ਕਿਹਾ ਕਿ ਮੇਰੇ ਤਿੰਨ ਪੁੱਤਰਾਂ ਨੂੰ ਸਰਕਾਰ ਨੇ ਸਹੂਲਤ ਤਾਂ ਕੀ ਦੇਣੀ ਸੀ, ਉਲਟਾ 1986 'ਚ ਮੇਰੀ ਵੀ ਪੈਨਸ਼ਨ ਬੰਦ ਕਰ ਦਿੱਤੀ | ਗੋਪਾਲ ਸਿੰਘ ਦੇ ਪੁੱਤਰ ਨਛੱਤਰ ਸਿੰਘ ਨੇ ਪੈਨਸ਼ਨ ਬੰਦ ਹੋਣ 'ਤੇ ਉਸ ਸਮੇਂ ਪਿੰਡ ਦੀ ਪੰਚਾਇਤ ਵੱਲੋਂ ਸਰਪੰਚ ਤਰਲੋਕ ਸਿੰਘ ਡੱਲਾ ਦੀ ਅਗਵਾਈ 'ਚ ਮੌਕੇ ਦੇ ਡੀ.ਸੀ. ਨੂੰ ਲਿਖੀ ਹੋਈ ਚਿੱਠੀ ਵੀ ਦਿਖਾਈ, ਜਿਸ ਵਿਚ ਪੰਚਾਇਤ ਨੇ ਆਜ਼ਾਦ ਹਿੰਦ ਫੌਜ ਦੇ ਯੋਧੇ ਗੋਪਾਲ ਸਿੰਘ ਦੀ ਪਤਨੀ ਦੀ ਪੈਨਸ਼ਨ ਮੁੜ ਬਹਾਲ ਕਰਨ ਬਾਰੇ ਲਿਖਿਆ ਹੈ | ਮਾਤਾ ਮਹਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਦੋ ਹੋਰ ਪੁੱਤਰ ਤੇ ਇਕ ਧੀ ਵੀ ਹੈ | ਅੱਜ ਜਦੋਂ ਅਸੀਂ 70ਵਾਂ ਆਜ਼ਾਦੀ ਦਿਵਸ ਮਨਾਉਣ ਜਾ ਰਹੇ ਹਾਂ, ਉਸ ਸਮੇਂ ਗੁਰਬਤ 'ਚੋਂ ਗੁਜ਼ਰ ਰਹੇ ਇਸ ਮਹਾਨ ਯੋਧੇ ਦੇ ਪਰਿਵਾਰ ਦੀ ਸਮੇਂ ਦੀਆਂ ਸਰਕਾਰਾਂ ਜਾਂ ਪ੍ਰਸ਼ਾਸਨ ਨੂੰ ਜ਼ਰੂਰ ਸਾਰ ਲੈਣੀ ਚਾਹੀਦੀ ਹੈ |
ਗ੍ਰਹਿ ਵਿਭਾਗ ਕੋਲੋਂ ਫਾਈਲ ਗੁੰਮ
ਆਜ਼ਾਦੀ ਘੁਲਾਟੀਏ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਲੜਾਈ ਲੜ ਰਹੇ ਨੌਜਵਾਨ ਰੁਪਿੰਦਰ ਸਿੰਘ ਡੱਲਾ ਨੇ ਦੱਸਿਆ ਕਿ ਉਸ ਵੱਲੋਂ ਗ੍ਰਹਿ ਵਿਭਾਗ ਦੀ ਆਈ.ਐਨ.ਏ. ਬ੍ਰਾਂਚ ਦਿੱਲੀ ਤੋਂ ਗੋਪਾਲ ਸਿੰਘ ਬਾਰੇ ਜਾਣਕਾਰੀ ਮੰਗੀ ਗਈ ਸੀ, ਪਰ ਅੱਗੋਂ ਜਵਾਬ ਮਿਲਿਆ ਕਿ ਬ੍ਰਾਂਚ ਪਾਸੋਂ ਇਹ ਫਾਇਲਾਂ ਗੁੰਮ ਹੋ ਚੁੱਕੀਆਂ ਹਨ | ਉਨ੍ਹਾਂ ਦੱਸਿਆ ਕਿ ਉਹ ਹੁਣ ਵੀ ਡੀ.ਸੀ. ਦਫ਼ਤਰ ਜਾਂ ਹੋਰ ਵਿਭਾਗਾਂ ਪਾਸੋਂ ਇਸ ਯੋਧੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਯਤਨ ਕਰ ਰਿਹਾ |

ਦੁਕਾਨ 'ਚ ਪਾੜ ਲਗਾ ਕੇ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ

ਰਾਏਕੋਟ, 12 ਅਗਸਤ (ਸੁਸ਼ੀਲ)- ਬੀਤੀ ਰਾਤ ਸਥਾਨਕ ਕਮੇਟੀ ਗੇਟ ਦੇ ਬਾਹਰ ਸਥਿਤ ਇਕ ਦੁਕਾਨ 'ਚ ਪਾੜ ਲਗਾ ਕੇ ਅਣਪਛਾਤੇ ਚੋਰਾਂ ਵੱਲੋਂ ਨਕਦੀ ਅਤੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ | ਚੋਰੀ ਦੀ ਘਟਨਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਸੀ ...

ਪੂਰੀ ਖ਼ਬਰ »

ਜਗਰਾਉਂ ਸੀ.ਆਈ.ਏ. ਸਟਾਫ਼ ਵੱਲੋਂ ਸ਼ਰਾਬ ਤੇ ਗੱਡੀ ਸਮੇਤ ਦੋ ਕਾਬੂ

ਜਗਰਾਉਂ/ਗੁਰੂਸਰ ਸੁਧਾਰ, 12 ਅਗਸਤ (ਅਜੀਤ ਸਿੰਘ ਅਖਾੜਾ, ਬਲਵਿੰਦਰ ਸਿੰਘ ਧਾਲੀਵਾਲ)- ਜਗਰਾਉਂ ਸੀ.ਆਈ.ਏ. ਸਟਾਫ਼ ਵੱਲੋਂ ਪੱਖੋਵਾਲ-ਹਲਵਾਰਾ ਨਜ਼ਦੀਕ ਕਾਰ ਸਵਾਰ ਦੋ ਵਿਅਕਤੀਆਂ ਪਾਸੋਂ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ ਕੀਤੀ ਗਈ | ਇਸ ਸਬੰਧੀ ਤਫ਼ਤੀਸ਼ ਕਰ ਰਹੇ ਜਗਰਾਉਂ ...

ਪੂਰੀ ਖ਼ਬਰ »

ਚੋਰੀ ਦੇ ਕੇਸ 'ਚ ਭਗੌੜਾ ਕਾਬੂ

ਜਗਰਾਉਂ, 12 ਅਗਸਤ (ਅਜੀਤ ਸਿੰਘ ਅਖਾੜਾ)- ਜਗਰਾਉਂ ਪੀ.ਓ. ਸਟਾਫ਼ ਵੱਲੋਂ ਚੋਰੀ ਦੇ ਕੇਸ 'ਚ ਭਗੌੜੇ ਵਿਅਕਤੀ ਨੂੰ ਕਾਬੂ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਓ. ਸਟਾਫ਼ ਦੇ ਇੰਚਾਰਜ ਜਸਪਾਲ ਸਿੰਘ ਚੋਪੜਾ ਨੇ ਦੱਸਿਆ ਕਿ ਐਸ.ਐਸ.ਪੀ. ਸੁਰਜੀਤ ਸਿੰਘ, ਐਸ.ਪੀ. (ਡੀ) ...

ਪੂਰੀ ਖ਼ਬਰ »

ਦਾਜ ਮੰਗਣ ਦੇ ਦੋਸ਼ 'ਚ ਪਤੀ ਿਖ਼ਲਾਫ਼ ਮਾਮਲਾ ਦਰਜ

ਜਗਰਾਉਂ, 12 ਅਗਸਤ (ਅਜੀਤ ਸਿੰਘ ਅਖਾੜਾ)- ਜਗਰਾਉਂ ਪੁਲਿਸ ਥਾਣਾ ਮਹਿਲਾ 'ਚ ਇਕ ਔਰਤ ਵੱਲੋਂ ਆਪਣੇ ਪਤੀ 'ਤੇ ਦਾਜ ਦਹੇਜ ਮੰਗਣ ਅਤੇ ਕੱੁਟਮਾਰ ਕਰਨ ਦਾ ਦੋਸ਼ ਲਗਾਇਆ | ਪ੍ਰਾਪਤ ਜਾਣਕਾਰੀ ਅਨੁੁਸਾਰ ਪਿ੍ੰਕਾ ਪੱੁਤਰੀ ਪ੍ਰਵੀਨ ਕੁਮਾਰ ਵਾਸੀ ਜਗਰਾਉਂ ਨੇ ਦੋਸ਼ ਲਗਾਉਂਦਿਆਂ ...

ਪੂਰੀ ਖ਼ਬਰ »

50 ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਜਗਰਾਉਂ, 12 ਅਗਸਤ (ਅਜੀਤ ਸਿੰਘ ਅਖਾੜਾ)-ਜਗਰਾਉਂ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ. ਅਮਰਜੀਤ ਸਿੰਘ ਐਾਟੀਨਾਰਕੋਟਿਕ ਸੈਲ ਜਗਰਾਉਂ ਵੱਲੋਂ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਸਥਾਨਕ ...

ਪੂਰੀ ਖ਼ਬਰ »

ਲੜਕੀ ਨਾਲ ਛੇੜਛਾੜ ਮਾਮਲੇ 'ਚ ਤਿੰਨ ਿਖ਼ਲਾਫ਼ ਮਾਮਲਾ ਦਰਜ

ਜਗਰਾਉਂ, 12 ਅਗਸਤ (ਅਜੀਤ ਸਿੰਘ ਅਖਾੜਾ)-ਪੁਲਿਸ ਥਾਣਾ ਸਿਟੀ ਜਗਰਾਉਂ 'ਚ ਇਕ ਲੜਕੀ ਨਾਲ ਛੇੜਛਾੜ ਦੇ ਮਾਮਲੇ 'ਚ ਤਿੰਨ ਨੌਜਵਾਨਾਂ ਿਖ਼ਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਆਤਮ ਨਗਰ ਜਗਰਾਉਂ ਦੇ ਇਕ ਵਿਅਕਤੀ ਨੇ ਪੁਲਿਸ ਪਾਸ ਦਰਜ ਕਰਵਾਏ ...

ਪੂਰੀ ਖ਼ਬਰ »

ਸਵੱਛ ਪੰਜਾਬ ਤੋਂ ਵਾਂਝੇ ਮੰਡੀ ਮੁੱਲਾਂਪੁਰ-ਦਾਖਾ ਨੂੰ ਕੂੜੇ ਦੇ ਢੇਰਾਂ ਤੇ ਗੰਦਗੀ ਨੇ ਘੇਰਿਆ

ਮੁੱਲਾਂਪੁਰ-ਦਾਖਾ, 12 ਅਗਸਤ (ਨਿਰਮਲ ਸਿੰਘ ਧਾਲੀਵਾਲ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਵੱਲੋਂ 2014 'ਚ ਸਵੱਛ ਭਾਰਤ ਤਹਿਤ ਮੰਡੀ ਮੁੱਲਾਂਪੁਰ-ਦਾਖਾ ਮਿਊਾਸਪਲ ਕੌਾਸਲ ਦੇ 13 ਵਾਰਡਾਂ ਅਤੇ ਕੌਾਸਲ ਦੀ ਹਦੂਦ ਅੰਦਰ ਅਖ਼ਬਾਰੀ ਤਸਵੀਰਾਂ ਦਾ ਚਿਹਰਾ ਬਣਨ ਲਈ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX