ਚੰਡੀਗੜ੍ਹ, 12 ਅਗਸਤ (ਅਜਾਇਬ ਸਿੰਘ ਔਜਲਾ)-ਚੀਨੀ ਵਸਤੂਆਂ ਦੀ ਪੂਰੀ ਤਰ੍ਹਾਂ ਨਾਲ ਬਾਈਕਾਟ ਕਰਨ ਲਈ ਸਵਦੇਸ਼ੀ ਜਾਗਰਣ ਮੰਚ ਦੇ ਬੈਨਰ ਹੇਠ ਰਾਸ਼ਟਰੀ ਸਵਦੇਸ਼ੀ ਸੁਰੱਖਿਆ ਅਭਿਆਨ ਦੇ ਕਨਵੀਨਰ ਦੀਪਕ ਬੱਤਰਾ ਤੇ ਸਾਬਕਾ ਕੌਾਸਲਰ ਅਤੇ ਭਾਜਪਾ ਆਗੂ ਸੌਰਭ ਜੋਸ਼ੀ ਨੇ ਸਾਂਝੇ ਤੌਰ 'ਤੇ ਇਕ ਦਸਤਖ਼ਤ ਮੁਹਿੰਮ ਤਹਿਤ ਸੈਕਟਰ 17 ਦੇ ਪਲਾਜਾ 'ਚ ਇਕ ਵੱਡੀ ਵਾਲ ਲਗਾ ਕੇ ਇਸ ਦਸਤਖ਼ਤ ਮੁਹਿੰਮ ਦੇ ਜਰੀਏ ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਨੂੰ ਚੀਨੀ ਵਸਤੂਆਂ ਦਾ ਪੂਰੀ ਤਰ੍ਹਾਂ ਨਾਲ ਬਾਈਕਾਟ ਕਰਨ ਦੇ ਲਈ ਅਪੀਲ ਕੀਤੀ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੌਜੂਦ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਨਿਸ਼ਵਰ ਦੇ ਨਾਲ-ਨਾਲ ਅਮਿ੍ਤ ਸਾਗਰ ਨੇ ਕਿਹਾ ਕਿ ਚੀਨ ਜਿਥੇ ਤੋਂ ਭਾਰਤ 'ਚ ਅਰਬਾਂ ਖਰਬਾਂ ਦਾ ਚੀਨੀ ਮਾਲ ਜਿਸ ਵਿਚ ਚਾਈਨੀਜ ਮੋਬਾਈਲ, ਖਿਡੌਣੇ, ਸ਼ੂਜ ਤੇ ਹੋਰਨਾਂ ਇਲੈਕਟ੍ਰੋਨਿਕਸ ਵਸਤੂਆਂ ਭਾਰਤ ਵਿਚ ਵੇਚ ਕੇ ਆਪਣੀ ਅਰਥ ਵਿਵਸਥਾ ਨੂੰ ਮਜ਼ਬੂਤ ਕਰ ਰਿਹਾ ਹੈ, ਉਥੇ ਹੀ ਬਾਰਡਰ 'ਤੇ ਭਾਰਤ ਨੂੰ ਅੱਖਾਂ ਦਿਖਾ ਰਿਹਾ ਹੈ ਅਤੇ ਨਾਲ ਹੀ ਭਾਰਤ ਦੇ ਦੁਸ਼ਮਣ ਦੇਸ਼ ਪਾਕਿਸਤਾਨ ਦੀ ਅੰਦਰਖਾਤੇ ਸਹਾਇਤਾ ਕਰਦਾ ਹੈ | ਕਨਵੀਨਰ ਦੀਪਕ ਬੱਤਰਾ ਤੇ ਸੌਰਭ ਜੋਸ਼ੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਚੀਨ ਵਰਗੇ ਦੇਸ਼ ਨੂੰ ਸਬਕ ਸਿਖਾਉਣ ਦਾ ਸਭ ਤੋਂ ਸਟੀਕ ਤਰੀਕਾ ਇਹੋ ਹੈ ਕਿ ਭਾਰਤ ਵਿਚ ਚੀਨੀ ਵਸਤੂਆਂ ਦਾ ਬਾਈਕਾਟ ਹੋਵੇ | ਉਨ੍ਹਾਂ ਕਿਹਾ ਕਿ ਸਵਦੇਸ਼ੀ ਜਾਗਰਣ ਮੰਚ ਪੂਰੇ ਭਾਰਤ 'ਚ ਅਜਿਹੀ ਮੁਹਿੰਮ ਚਲਾ ਕੇ ਲੋਕਾਂ ਨੂੰ ਚੀਨੀ ਵਸਤੂਆਂ ਦਾ ਬਾਈਕਾਟ ਕਰਨ ਦੀ ਅਪੀਲ ਕਰ ਰਿਹਾ ਹੈ | ਇਸ ਮੌਕੇ ਜੋਸ਼ੀ ਨੇ ਕਿਹਾ ਕਿ ਸਵਦੇਸ਼ੀ ਜਾਗਰਣ ਮੰਚ ਵੱਲੋਂ ਪੂਰੇ ਭਾਰਤ 'ਚ ਇਸ ਮੁਹਿੰਮ ਨੂੰ ਚਲਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਚੰਡੀਗੜ੍ਹ 'ਚ 20 ਅਗਸਤ ਤੱਕ ਇਸ ਮੁਹਿੰਮ ਦੇ ਤਹਿਤ ਵੱਖ-ਵੱਖ ਸੈਕਟਰਾਂ ਦੀ ਮਾਰਕੀਟਾਂ, ਮੁਹੱਲੇ, ਕਾਲਜਾਂ ਤੇ ਸਕੂਲਾਂ 'ਚ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਆਯੋਜਿਤ ਕਰਕੇ ਚੀਨੀ ਪ੍ਰੋਡਕਟਸ ਦੇ ਬਾਈਕਾਟ ਲਈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੀ ਸਮਾਪਤੀ ਮੌਕੇ 20 ਅਗਸਤ ਨੂੰ ਸੈਕਟਰ 27 ਸਥਿਤ ਰਾਮ-ਲੀਲ੍ਹਾ ਮੈਦਾਨ 'ਚ ਇਕ ਵਿਸ਼ਾਲ ਜਨ ਸਭਾ ਕੀਤੀ ਜਾਵੇਗੀ, ਜਿਸ 'ਚ ਮੰਚ ਦੇ ਕੌਮੀ ਪੱਧਰ 'ਤੇ ਆਗੂ ਸ਼ਿਰਕਤ ਕਰਨਗੇ | ਇਸ ਮੌਕੇ ਤਿਰਲੋਕੀ ਨਾਥ ਸੰਘ ਚਾਲਕ ਚੰਡੀਗੜ੍ਹ, ਰਜਿੰਦਰ ਜੈਨ ਸਹਿ ਸੰਘ ਚਾਲਕ ਤੋਂ ਇਲਾਵਾ ਸਵਦੇਸ਼ੀ ਜਾਗਰਣ ਮੰਚ ਤੇ ਭਾਜਪਾ ਦੇ ਸੈਂਕੜਿਆਂ ਵਰਕਰ ਮੌਜੂਦ ਰਹੇ |
ਚੰਡੀਗੜ੍ਹ, 12 ਅਗਸਤ (ਮਨਜੋਤ ਸਿੰਘ ਜੋਤ)-ਚੰਡੀਗੜ੍ਹ 'ਚ ਲਗਾਤਾਰ ਵੱਧ ਰਹੇ ਸਵਾਈਨ ਫਲੂ ਦੇ ਮਾਮਲਿਆਂ ਤੋਂ ਚਿੰਤਤ ਸਿਹਤ ਵਿਭਾਗ ਵੱਲੋਂ ਮੁਨਿਆਦੀ (ਅਨਾੳਾੂਸਮੈਂਟ) ਦੀ ਮਦਦ ਨਾਲ ਲੋਕਾਂ ਨੂੰ ਜਾਗਰੂਕ ਕਰਨ ਦਾ ਫ਼ੈਸਲਾ ਲਿਆ ਹੈ | ਇਸ ਨੂੰ ਲੈ ਕੇ 29 ਟੀਮਾਂ ਦਾ ਗਠਨ ਕੀਤਾ ...
ਚੰਡੀਗੜ੍ਹ, 12 ਅਗਸਤ (ਮਾਨ)-ਕਾਂਗਰਸ ਦੀ ਸੀਨੀਅਰ ਲੀਡਰ ਤੇ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਜੋ ਕਿ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਸਬੰਧੀ ਪ੍ਰਦੇਸ਼ ਰਿਟਰਨਿੰਗ ਅਫ਼ਸਰ (ਪੀ. ਆਰ. ਓ.) ਵੀ ਹਨ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਪਾਰਟੀ ਦੇ ਵੱਖ-ਵੱਖ ...
ਚੰਡੀਗੜ੍ਹ, 12 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ 39 ਪੁਲਿਸ ਸਟੇਸ਼ਨ ਦੀ ਟੀਮ ਨੇ ਇਕ ਮੁਲਜ਼ਮ ਨੂੰ ਸਮੈਕ ਤੇ ਟੀਕਿਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਜੀਵਨ ਉਰਫ਼ ਰਿੰਪੀ ਵਜੋਂ ਹੋਈ ਹੈ | ਪੁਲਿਸ ਟੀਮ ਨੇ ਮੁਲਜ਼ਮ ਨੂੰ ਸਰਕਾਰੀ ...
ਚੰਡੀਗੜ੍ਹ, 12 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)-ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਮੁਲਜ਼ਮ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ ਜਿਸ ਦੀ ਪਛਾਣ ਸੰਨੀ ਵਜੋਂ ਹੋਈ ਹੈ | ਪੁਲਿਸ ਸਟੇਸ਼ਨ ਸੈਕਟਰ 3 ਦੀ ਟੀਮ ਨੇ ਮੁਲਜ਼ਮ ਨੂੰ ਗੁਪਤ ਸੂਚਨਾ ਦੇ ਆਧਾਰ ...
ਚੰਡੀਗੜ੍ਹ, 12 ਅਗਸਤ (ਮਨਜੋਤ ਸਿੰਘ ਜੋਤ)-ਚੰਡੀਗੜ੍ਹ 'ਚ ਸਵਾਈਨ ਫਲੂ ਦਾ ਪ੍ਰਕੋਪ ਲਗਾਤਾਰ ਵਧਦਾ ਹੀ ਜਾ ਰਿਹਾ ਹੈ | ਸਿਹਤ ਵਿਭਾਗ ਵੱਲੋਂ ਜੀ. ਐਮ. ਸੀ. ਐਚ.-32 ਦੇ 27 ਸਾਲਾ ਡਾਕਟਰ ਤੇ ਇਕ ਹੋਰ ਵਿਅਕਤੀ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਕੀਤੀ ਗਈ | ਵਿਭਾਗ ਤੋਂ ਮਿਲੀ ...
ਚੰਡੀਗੜ੍ਹ, 12 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)-ਆਜ਼ਾਦੀ ਦਿਵਸ ਨੂੰ ਲੈ ਕੇ ਸੈਕਟਰ 17 ਪਰੇਡ ਗਰਾਊਾਡ 'ਚ ਹੋਣ ਵਾਲੇ ਪ੍ਰੋਗਰਾਮ ਸਮੇਂ ਨੇੜੇ ਵਾਲੀਆਂ ਸੜਕਾਂ ਨੂੰ 15 ਅਗਸਤ ਦੀ ਸਵੇਰ ਆਵਾਜਾਈ ਲਈ ਬੰਦ ਕੀਤਾ ਜਾਵੇਗਾ | ਪਰੇਡ ਗਰਾਊਾਡ ਨੇੜੇ ਸੈਕਟਰ 16/17/22/23 ਚੌਕ ਤੋਂ ...
ਚੰਡੀਗੜ੍ਹ, 12 ਅਗਸਤ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ 'ਚ ਪੂਟਾ ਚੋਣਾਂ ਨੂੰ ਲੈ ਕੇ ਅੱਜ ਨਾਮਜ਼ਦਗੀਆਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਗਈ | ਇਨ੍ਹਾਂ ਚੋਣਾਂ 'ਚ ਵੀ. ਸੀ. ਗਰੁੱਪ ਤੋਂ ਸਿੱਖਿਆ ਵਿਭਾਗ ਦੇ ਪ੍ਰੋ: ਜਤਿੰਦਰ ਗਰੋਵਰ ਤੇ ਗੋਇਲ ਗਰੁੱਪ ਤੋਂ ਸਮਾਜ ...
ਬੀਜਾ, 12 ਅਗਸਤ (ਕਸ਼ਮੀਰਾ ਸਿੰਘ ਬਗ਼ਲੀ)-ਕੁਲਾਰ ਹਸਪਤਾਲ ਬੀਜਾ (ਖੰਨਾ) ਵਿਖੇ ਇੰਟਰਨੈਸ਼ਨਲ ਮੋਟਾਪਾ ਸਰਜਨ ਡਾਕਟਰ ਕੁਲਦੀਪਕ ਸਿੰਘ ਕੁਲਾਰ ਦੀ ਅਗਵਾਈ ਹੇਠ ਮੋਟਾਪੇ ਦੇ ਮਰੀਜ਼ਾਂ ਦਾ ਸੈਮੀਨਾਰ 15 ਅਗਸਤ ਨੂੰ ਸਵੇਰੇ 10 ਤੋਂ 12 ਵਜੇ ਤੱਕ ਲੱਗ ਰਿਹਾ ਹੈ¢ ਮੋਟਾਪੇ ਦੇ ...
ਚੰਡੀਗੜ੍ਹ, 12 ਅਗਸਤ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ 'ਚ ਸਤੰਬਰ ਨੂੰ ਹੋਣ ਵਾਲੀਆਂ ਵਿਦਿਆਰਥੀ ਚੋਣਾਂ ਨੂੰ ਲੈ ਕੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ ਗਈਆਂ ਹਨ | ਵਿਦਿਆਰਥੀ ਜਥੇਬੰਦੀ ਨੈਸ਼ਨਲ ਸਟੂਡੈਂਟ ਯੂਨੀਅਨ ਆਫ਼ ...
ਖਰੜ, 12 ਅਗਸਤ (ਜੰਡਪੁਰੀ)-ਪਾਵਰਕਾਮ ਐਾਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੀ ਅਗਵਾਈ ਹੇਠ ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਸ਼ਹਿਰੀ ਦਫ਼ਤਰ ਖਰੜ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ | ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਨੇ ...
ਚੰਡੀਗੜ੍ਹ, 12 ਅਗਸਤ (ਅਜਾਇਬ ਸਿੰਘ ਔਜਲਾ)-ਫ਼ਿਲਮਾਂ, ਟੀ. ਵੀ. ਤੇ ਥੀਏਟਰ ਦੇ ਪ੍ਰਤਿਭਾਵਾਨ ਅਦਾਕਾਰ ਤੇ ਨਿਰਦੇਸ਼ਕ ਜਰਨੈਲ ਹੁਸ਼ਿਆਰਪੁਰੀ ਨੇ ਦੇਰ ਸ਼ਾਮੀ ਚੰਡੀਗੜ੍ਹ ਵਿਖੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੁਆਰਾ ਨਿਰਮਾਣ ਕੀਤੀ ਲਘੂ ਪਰਿਵਾਰਕ ਫ਼ਿਲਮ 'ਸੰਸਕਾਰ' ...
ਚੰਡੀਗੜ੍ਹ, 12 ਅਗਸਤ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਪਾਰਟੀ ਦੇ ਬੁਲਾਰੇ ਸ. ਗੁਰਪ੍ਰਤਾਪ ਸਿੰਘ ਮਾਨ ਨੇ ਕਿਹਾ ਕਿ ਪਿਛਲੇ 10 ਸਾਲ ਤੋਂ ਅਜਮੇਰ ਸਿੰਘ ਲੱਖੋਵਾਲ ਪੰਜਾਬ ਮੰਡੀ ਬੋਰਡ ਦੀ ਪ੍ਰਧਾਨਗੀ ਦਾ ਆਨੰਦ ਮਾਣਦੇ ਰਹੇ ਤੇ ਕੁਰਸੀ ਜਾਂਦਿਆਂ ਹੀ ਉਨ੍ਹਾਂ ਨੂੰ ...
ਐੱਸ. ਏ. ਐੱਸ. ਨਗਰ, 12 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਅੰਦਰ ਸਿੱਖਿਆ ਦਾ ਮਿਆਰ ਉੱਚਾ ਚੁੱਕਣ, ਬੋਰਡ ਪ੍ਰਬੰਧਾਂ ਨੂੰ ਚੁਸਤ-ਦਰੁਸਤ ਕਰਨ ਤੇ ਬੋਰਡ ਕਰਮਚਾਰੀਆਂ/ ਅਧਿਕਾਰੀਆਂ ਨੂੰ ਆਧੁਨਿਕ ਸਮੇਂ ਦਾ ਹਾਣੀ ਬਣਾਉਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ...
ਪੰਚਕੂਲਾ, 12 ਅਗਸਤ (ਕਪਿਲ)-ਜਿਥੇ ਇਕ ਪਾਸੇ ਕੁਝ ਲੋਕ ਬੱਚਿਆਂ ਨੂੰ ਤਰਸਦੇ ਹਨ ਤੇ ਮੰਦਿਰਾਂ-ਗੁਰਦੁਆਰਿਆਂ 'ਚ ਇਸ ਲਈ ਮੁਰਾਦਾਂ ਮੰਗਦੇ ਹਨ, ਉਥੇ ਹੀ ਸਮਾਜ 'ਚ ਕੁਝ ਅਜਿਹੇ ਲੋਕ ਵੀ ਹਨ, ਜੋ ਲੜਕੀ ਪੈਦਾ ਹੋਣ 'ਤੇ ਉਸ ਨੂੰ ਅਪਣਾਉਂਦੇ ਨਹੀਂ ਅਤੇ ਜਨਮ ਤੋਂ ਬਾਅਦ ਉਸ ਨੂੰ ...
ਖਰੜ, 12 ਅਗਸਤ (ਜੰਡਪੁÐਰੀ)-ਪਿੰਡ ਮਸੋਲ ਦੇ 25 ਦੇ ਕਰੀਬ ਵਿਅਕਤੀਆ ਨੇ ਸਥਾਨਕ ਜੰਗਲਾਤ ਮਹਿਕਮੇ ਦੇ ਦਫ਼ਤਰ ਅੱਗੇ ਕਈ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਰੋਸ ਪ੍ਰਗਟ ਕੀਤਾ ਹੈ | ਇਸ ਸਬੰਧੀ ਕਾਕਾ ਸਿੰਘ, ਰਾਮ ਸਿੰਘ, ਸ਼ੰਕਰ ਸਿੰਘ, ਮਸਤਾ ਸਿੰਘ, ਹਰੀ ਸਿੰਘ, ਗਿਆਨ ਸਿੰਘ, ...
ਖਰੜ, 12 ਅਗਸਤ (ਮਾਨ)-ਸਬ ਡਵੀਜ਼ਨ ਪੱਧਰ ਦਾ ਆਜ਼ਾਦੀ ਦਿਵਸ ਅਨਾਜ ਮੰਡੀ ਖਰੜ ਵਿਖੇ ਮਨਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਨਾਇਬ ਤਹਿਸੀਲਦਾਰ ਖਰੜ ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਉਪ ਮੰਡਲ ਮੈਜਿਸਟੇ੍ਰਟ ਖਰੜ ਅਮਨਿੰਦਰ ਕੌਰ ਬਰਾੜ ਤਿਰੰਗਾ ...
ਐੱਸ. ਏ. ਐੱਸ. ਨਗਰ, 12 ਅਗਸਤ (ਕੇ. ਐੱਸ. ਰਾਣਾ)-ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਤੇ ਟੈਕਨਾਲੋਜੀ ਫੇਜ਼ 2 ਵਿਖੇ ਅੰਤਰਰਾਸ਼ਟਰੀ ਨੌਜਵਾਨ ਦਿਵਸ ਮਨਾਇਆ ਗਿਆ | ਇਸ ਮੌਕੇ ਕੈਂਪਸ 'ਚ ਕਰਵਾਏ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ...
ਕੁਰਾਲੀ, 12 ਅਗਸਤ (ਬਿੱਲਾ ਅਕਾਲਗੜ੍ਹੀਆ)-ਇਥੋਂ ਨੇੜਲੇ ਪਿੰਡ ਸਿੰਘ ਭਗਵੰਤਪੁਰਾ ਵਿਖੇ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਪਿੰਡ ਭਗਵੰਤਪੁਰਾ ਦੇ 2 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼ਮਸ਼ਾਨਘਾਟ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਨਰਿੰਦਰ ਸਿੰਘ ...
ਐੱਸ. ਏ. ਐੱਸ. ਨਗਰ, 12 ਅਗਸਤ (ਜਸਬੀਰ ਸਿੰਘ ਜੱਸੀ)-ਮੁਹਾਲੀ ਪੁਲਿਸ ਨੇ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਦੇ ਤਹਿਤ ਦੋ ਮੁਲਜ਼ਮਾਂ ਨੂੰ ਇਕ ਕਿੱਲੋ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਉਕਤ ਮੁਲਜ਼ਮਾਂ ਦੀ ਪਹਿਚਾਣ ਗੁਰਜੀਤ ਸਿੰਘ ਉਰਫ ਜੀਤਾ ...
ਐੱਸ. ਏ. ਐੱਸ. ਨਗਰ, 12 ਅਗਸਤ (ਝਾਂਮਪੁਰ)-ਗੁਰਦੁਆਰਾ ਸੰਤਸਰ ਸਾਹਿਬ ਸੈਕਟਰ 38 ਵੈਸਟ ਵਿਖੇ 14 ਤੋਂ 20 ਅਗਸਤ ਤੱਕ ਮਹਾਨ ਸੰਪਟ ਪਾਠ ਸਮਾਗਮ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਭਾਈ ਗੁਰਪ੍ਰੀਤ ਸਿੰਘ ਸੰਤਸਰ ਵਾਲਿਆਂ ਨੇ ਦੱਸਿਆ ਕਿ ਇਸ ਮੌਕੇ 19 ਅਗਸਤ ਨੂੰ ਰਾਤ 8 ਵਜੇ ...
ਡੇਰਾਬੱਸੀ, 12 ਅਗਸਤ (ਗੁਰਮੀਤ ਸਿੰਘ)-ਡੇਰਾਬੱਸੀ ਅਦਾਲਤ ਨੇ ਪੰਚਕੂਲਾ ਵਾਸੀ ਦੋ ਭਰਾਵਾਂ ਤੇ ਇਕ ਪ੍ਰਾਪਰਟੀ ਡੀਲਰ ਨੂੰ ਧੋਖਾਧੜੀ ਦੇ ਕੇਸ 'ਚ 3-3 ਸਾਲ ਦੀ ਸਜ਼ਾ ਸੁਣਾਉਂਦੇ 4-4 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ | ਦੋਸ਼ੀਆਂ ਦੀ ਪਹਿਚਾਣ ਪਵਨ ਕੁਮਾਰ ਤੇ ਨਰਿੰਦਰ ਕੁਮਾਰ ...
ਜਲੰਧਰ, 12 ਅਗਸਤ (ਅ.ਬ)-ਫ਼ਿਊਚਰ ਹੈਲਥ ਸੈਂਟਰ ਵਿਚ ਗੋਡਿਆਂ ਦੀ ਬੀਮਾਰੀ ਦਾ ਇਲਾਜ ਦਵਾਈ ਨਾਲ ਹੀ ਕੀਤਾ ਜਾਂਦੀ ਹੈ | ਜ਼ਿਲ੍ਹਾ ਅੰਮਿ੍ਤਸਰ ਦੀ ਰਹਿਣ ਵਾਲੀ ਬਲਜੀਤ ਕੌਰ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਗੋਡਿਆਂ ਦੀ ਬੀਮਾਰੀ ਨਾਲ ਪੇ੍ਰਸ਼ਾਨ ਸੀ ਤੇ ਆਸਾਨੀ ਨਾਲ ...
ਪੰਚਕੂਲਾ, 12 ਅਗਸਤ (ਕਪਿਲ)-ਮਹਿਲਾਵਾਂ ਦੇ ਵਾਲ ਕੱਟਣ ਦੀ ਘਟਨਾ ਪੰਚਕੂਲਾ ਦੇ ਪਿੰਡ ਅਭੇਪੁਰ 'ਚ ਵਾਪਰੀ ਹੈ | ਜਾਣਕਾਰੀ ਮੁਤਾਬਕ ਰੋਸ਼ਨੀ (18) ਰੋਜ਼ਾਨਾ ਦੀ ਤਰ੍ਹਾਂ ਆਪਣੇ ਪਰਿਵਾਰ ਦੇ ਨਾਲ ਛੱਤ 'ਤੇ ਸੁੱਤੀ ਪਈ ਸੀ ਕਿ ਅਚਾਨਕ ਉਸ ਨੂੰ ਲਗਪਗ ਰਾਤ 2 ਵਜੇ ਤੋਂ ਬਾਅਦ ਘਬਰਾਹਟ ...
ਐੱਸ. ਏ. ਐੱਸ. ਨਗਰ, 12 ਅਗਸਤ (ਨਰਿੰਦਰ ਸਿੰਘ ਝਾਂਮਪੁਰ)-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੇ ਪੂਰੇ ਟਰਾਈਸਿਟੀ 'ਚ ਜਵੈਲਰ (ਸੋਨਾ, ਚਾਂਦੀ, ਹੀਰੇ ਦੇ) ਕਾਰੋਬਾਰ ਵਿਚ ਪਾਰਦਰਸ਼ਤਾ ਨਾਲ ਕੰਮ ਕਰ ਰਹੇ 'ਪਵਿੱਤਰਾ ਜਵੈਲਰ' ਐੱਸ. ਸੀ. ਓ. 113 ਫੇਜ਼ 3ਬੀ2 ਮੁਹਾਲੀ ਵੱਲੋਂ ਆਜ਼ਾਦੀ ...
ਕੁਰਾਲੀ, 12 ਅਗਸਤ (ਹਰਪ੍ਰੀਤ ਸਿੰਘ)-ਪਿੰਡ ਚਤਾਮਲੀ ਦੇ ਨੌਜਵਾਨ ਨੇ ਸਥਾਨਕ ਡਾਕਘਰ 'ਚ ਤਾਇਨਾਤ ਡਾਕੀਏ 'ਤੇ ਕੰਮ 'ਚ ਅਣਗਹਿਲੀ ਵਰਤਣ ਦਾ ਦੋਸ਼ ਲਗਾਉਂਦੇ ਹੋਏ ਡਾਕੀਏ ਿਖ਼ਲਾਫ਼ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ | ਇਸ ਸਬੰਧੀ ਚੀਫ਼ ਪੋਸਟ ਮਾਸਟਰ ਚੰਡੀਗੜ੍ਹ ...
ਕੁਰਾਲੀ, 12 ਅਗਸਤ (ਬਿੱਲਾ ਅਕਾਲਗੜ੍ਹੀਆ)-ਪਿੰਡ ਪਡਿਆਲਾ ਦੀ ਪ੍ਰਭ ਆਸਰਾ ਸੰਸਥਾ ਵਿਖੇ 10 ਹੋਰ ਲਾਵਾਰਿਸਾਂ ਨੂੰ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਸੰਸਥਾ ਦੇ ਪ੍ਰਬੰਧਕਾਂ ਵੱਲੋਂ ਸੇਵਾ ਸੰਭਾਲ ਤੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ | ਸੰਸਥਾ ਦੇ ਮੁੱਖ ਪ੍ਰਬੰਧਕ ...
ਐੱਸ. ਏ. ਐੱਸ. ਨਗਰ, 12 ਅਗਸਤ (ਨਰਿੰਦਰ ਸਿੰਘ ਝਾਂਮਪੁਰ)-ਪੰਜਾਬੀ ਭਾਸ਼ਾ ਨੂੰ ਚੰਡੀਗੜ੍ਹ 'ਚ ਲਾਗੂ ਕਰਨ ਲਈ ਭਾਈ ਬਲਜੀਤ ਸਿੰਘ ਖ਼ਾਲਸਾ ਵੱਲੋਂ ਮੁੜ ਮੁਹਿੰਮ ਸ਼ੁਰੂ ਕੀਤੀ ਗਈ ਹੈ | ਇਸ ਸਬੰਧੀ ਭਾਈ ਬਲਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ 15 ਅਗਸਤ ਤੋਂ ਬਾਅਦ ਪੰਜਾਬੀ ਭਾਸ਼ਾ ...
ਐੱਸ. ਏ. ਐੱਸ. ਨਗਰ, 12 ਅਗਸਤ (ਜਸਬੀਰ ਸਿੰਘ ਜੱਸੀ)-ਮੁਹਾਲੀ ਪੁਲਿਸ ਨੇ ਬਲਟਾਣਾ 'ਚ ਅਜੇ ਜੈਨ ਨਾਂਅ ਦੇ ਵਪਾਰੀ ਦੇ ਹੋਏ ਕਤਲ ਦੀ ਗੁੱਥੀ ਸੁਲਝਾਉਂਦਿਆਂ 4 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ, ਜਦੋਂ ਕਿ 3 ਮੁਲਜ਼ਮ ਹਾਲੇ ਵੀ ਫ਼ਰਾਰ ਹਨ | ਗਿ੍ਫ਼ਤਾਰ ...
ਐੱਸ. ਏ. ਐੱਸ. ਨਗਰ, 12 ਅਗਸਤ (ਜਸਬੀਰ ਸਿੰਘ ਜੱਸੀ)-ਮੁਹਾਲੀ ਪੁਲਿਸ ਨੇ ਬਲਟਾਣਾ 'ਚ ਅਜੇ ਜੈਨ ਨਾਂਅ ਦੇ ਵਪਾਰੀ ਦੇ ਹੋਏ ਕਤਲ ਦੀ ਗੁੱਥੀ ਸੁਲਝਾਉਂਦਿਆਂ 4 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ, ਜਦੋਂ ਕਿ 3 ਮੁਲਜ਼ਮ ਹਾਲੇ ਵੀ ਫ਼ਰਾਰ ਹਨ | ਗਿ੍ਫ਼ਤਾਰ ...
ਐੱਸ. ਏ. ਐੱਸ. ਨਗਰ, 12 ਅਗਸਤ (ਜਸਬੀਰ ਸਿੰਘ ਜੱਸੀ)-ਐਸ. ਟੀ. ਐਫ਼. ਵੱਲੋਂ ਗਿ੍ਫ਼ਤਾਰ ਸਬ-ਇੰਸਪੈਕਟਰ ਸੁਸ਼ੀਲ ਕੁਮਾਰ, ਸਿਪਾਹੀ ਹਰਜੀਤ ਸਿੰਘ, ਹੌਲਦਾਰ ਜਰਨੈਲ ਸਿੰਘ, ਸਿਪਾਹੀ ਗਗਨਦੀਪ ਸਿੰਘ, ਪ੍ਰਾਈਵੇਟ ਵਿਅਕਤੀ ਗਗਨਦੀਪ ਸਿੰਘ ਮਾਨ ਵਾਸੀ ਖਰੜ, ਸੁਖਪ੍ਰੀਤ ਸਿੰਘ ਉਰਫ ...
ਪੰਚਕੂਲਾ, 12 ਅਗਸਤ (ਕਪਿਲ)-ਕੱਲ੍ਹ ਦੇਰ ਰਾਤ ਕ੍ਰਾਈਮ ਬ੍ਰਾਂਚ 2 ਦੇ ਐਸ. ਆਈ. ਰਮੇਸ਼ ਨੂੰ ਆਪਣੇ ਸਟਾਫ਼ ਦੇ ਨਾਲ ਚੈਕਿੰਗ ਦੌਰਾਨ ਪਿੰਡ ਕੀਰਤਪੁਰ ਕੋਲ ਇਕ ਕੈਂਟਰ ਲਾਵਾਰਿਸ ਹਾਲਤ 'ਚ ਮਿਲਿਆ, ਜਿਸ ਨੂੰ ਚੈੱਕ ਕਰਨ 'ਤੇ ਉਸ 'ਚੋਂ 350 ਪੇਟੀ ਸ਼ਰਾਬ ਮਿਲੀ | ਸ਼ਰਾਬ ਦੀ ਪੇਟੀ ...
ਐੱਸ. ਏ. ਐੱਸ. ਨਗਰ, 12 ਅਗਸਤ (ਜਸਬੀਰ ਸਿੰਘ ਜੱਸੀ)-ਐਸ. ਟੀ. ਐਫ਼. ਵੱਲੋਂ ਗਿ੍ਫ਼ਤਾਰ ਸਬ-ਇੰਸਪੈਕਟਰ ਸੁਸ਼ੀਲ ਕੁਮਾਰ, ਸਿਪਾਹੀ ਹਰਜੀਤ ਸਿੰਘ, ਹੌਲਦਾਰ ਜਰਨੈਲ ਸਿੰਘ, ਸਿਪਾਹੀ ਗਗਨਦੀਪ ਸਿੰਘ, ਪ੍ਰਾਈਵੇਟ ਵਿਅਕਤੀ ਗਗਨਦੀਪ ਸਿੰਘ ਮਾਨ ਵਾਸੀ ਖਰੜ, ਸੁਖਪ੍ਰੀਤ ਸਿੰਘ ਉਰਫ ...
ਜ਼ੀਰਕਪੁਰ, 12 ਅਗਸਤ (ਹੈਪੀ ਪੰਡਵਾਲਾ)-ਢਕੋਲੀ ਦੀ ਬਸੰਤ ਵਿਹਾਰ ਕਾਲੋਨੀ 'ਚ ਇਕ 50 ਸਾਲ ਦੇ ਵਿਅਕਤੀ ਦੀ ਲਾਸ਼ ਘਰ ਦੇ ਨੇੜੇ ਖਾਲੀ ਪਲਾਟ 'ਚੋਂ ਭੇਦਭਰੀ ਹਾਲਤ ਵਿਚੋਂ ਮਿਲੀ ਹੈ | ਮਿ੍ਤਕ ਦੀ ਪਹਿਚਾਣ ਵਜੀਰ ਸਿੰਘ ਦੇ ਰੂਪ ਵਿਚ ਹੋਈ ਹੈ, ਜੋ ਹਰਿਆਣਾ ਰੋਡਵੇਜ਼ ਦੇ ਡਿਪੂ 'ਚ ...
ਐੱਸ. ਏ. ਐੱਸ. ਨਗਰ, 12 ਅਗਸਤ (ਜਸਬੀਰ ਸਿੰਘ ਜੱਸੀ)-ਵਿਦੇਸ਼ ਗਏ ਸੇਵਾ ਮੁਕਤ ਮੰਡੀ ਬੋਰਡ ਦੇ ਸਾਬਕਾ ਅਧਿਕਾਰੀ ਦੇ ਘਰ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਘਟਨਾ ਤੋਂ ਅਗਲੇ ਦਿਨ ਉਕਤ ਅਧਿਕਾਰੀ ਜਗਤਾਰ ਸਿੰਘ ਸੰਘੇੜਾ ਦੀ ...
ਐੱਸ. ਏ. ਐੱਸ. ਨਗਰ, 12 ਅਗਸਤ (ਕੇ. ਐੱਸ. ਰਾਣਾ)-ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਦੀਆਂ ਕਥਿਤ ਮਨਮਾਨੀਆਂ ਤੇ ਵਧੀਕੀਆਂ ਦੇ ਰੋਸ ਵਜੋਂ ਗੌਰਮਿੰਟ ਆਈ. ਟੀ. ਆਈ. ਐਸ. ਸੀ. ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਸੰਘਰਸ਼ ਦਾ ਵਿਗੁਲ ...
ਐੱਸ. ਏ. ਐੱਸ. ਨਗਰ, 12 ਅਗਸਤ (ਨਰਿੰਦਰ ਸਿੰਘ ਝਾਮਪੁਰ)-ਅੱਜ ਮੁਹਾਲੀ ਵਿਚਲੇ ਕੌਮਾਂਤਰੀ ਹਵਾਈ ਅੱਡੇ 'ਤੇ ਆਏ ਇੰਡੀਗੋ ਦੇ ਜਹਾਜ਼ 'ਚੋਂ 900 ਗ੍ਰਾਮ ਸੋਨਾ ਬਰਾਮਦ ਹੋਇਆ ਹੈ | ਜਾਣਕਾਰੀ ਅਨੁਸਾਰ ਇਹ ਸੋਨਾ ਸੀਟ ਦੇ ਨਾਲ ਰਿੰਗ 'ਚ ਛੁਪਾ ਕੇ ਰੱਖਿਆ ਹੋਇਆ ਸੀ ਤੇ ਜਦੋਂ ਇਸ ਦੀ ਤੋੜ ...
ਡੇਰਾਬੱਸੀ, 12 ਅਗਸਤ (ਸ਼ਾਮ ਸਿੰਘ ਸੰਧੂ)-ਏ. ਟੀ. ਐੱਸ. ਮੀਡੌਜ਼, ਡੇਰਾਬੱਸੀ ਵੱਲੋਂ ਆਪਣੇ ਦੋ ਰਿਹਾਇਸ਼ੀ ਪ੍ਰਾਜੈਕਟਾਂ ਨੂੰ ਆਪਸ 'ਚ ਮਿਲਾਉਣ ਲਈ ਬਰਸਾਤੀ ਚੋਅ 'ਚ ਸੀਮਿੰਟ ਦੇ ਪਾਈਪ ਦਬਾ ਕੇ ਡਰੇਨੇਜ਼ ਵਿਭਾਗ ਤੋਂ ਲਿਖ਼ਤੀ ਪ੍ਰਵਾਨਗੀ ਲਿਆਂ ਬਗੈਰ ਆਰਜ਼ੀ ਲਾਂਘਾ ...
ਐੱਸ. ਏ. ਐੱਸ. ਨਗਰ, 12 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਬੋਰਡ ਮੈਨੇਜਮੈਂਟ ਵੱਲੋਂ ਸਿੱਖਿਆ ਬੋਰਡ ਦੇ ਸਹਾਇਕ ਪ੍ਰਕਾਸ਼ਨ ਅਫ਼ਸਰ (ਕੰਟਰੈਕਟ ਆਧਾਰ) ਪ੍ਰਕਾਸ਼ਨ ਸ਼ਾਖਾ ਦੀਆਂ ਸੇਵਾਵਾਂ ਸਮਾਪਤ ਕਰਨ ਦੇ ਕੀਤੇ ਫ਼ੈਸਲੇ ਨੂੰ ਹਾਈਕੋਰਟ ਨੇ ਰੱਦ ਕਰਦਿਆਂ ਸਹਾਇਕ ...
ਮੁੱਲਾਂਪੁਰ ਗਰੀਬਦਾਸ, 12 ਅਗਸਤ (ਦਿਲਬਰ ਸਿੰਘ ਖੈਰਪੁਰ)-ਸਥਾਨਕ ਪੁਲਿਸ ਵੱਲੋਂ ਭੈੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਚੋਰ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ, ਜਦਕਿ ਉਸ ਦੇ ਦੋ ਸਾਥੀ ਮੌਕੇ ਤੋਂ ਭੱਜ ਗਏ | ਇਸ ਸਬੰਧੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX