ਪਟਿਆਲਾ, 12 ਅਗਸਤ (ਅਮਰਬੀਰ ਸਿੰਘ ਆਹਲੂਵਾਲੀਆ)-ਭੀਖ ਮੰਗਣਾ ਨਾ ਕੇਵਲ ਇੱਕ ਸਰਾਪ ਹੈ ਬਲਕਿ ਸਮਾਜ ਵਿਚ ਇਹ ਇਕ ਅਜਿਹੀ ਬਿਮਾਰੀ ਹੈ ਜਿਹੜੀ ਕਿ ਪੀੜ੍ਹੀ ਦਰ ਪੀੜ੍ਹੀ ਫੈਲਦੀ ਰਹਿੰਦੀ ਹੈ ਅਤੇ ਸਮਾਜ ਨੂੰ ਨਾਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਕਰਦੀ ਹੈ | ਇਸ ਲਈ ਜਿੰਨੇ ਕਸੂਰਵਾਰ ਉਹ ਲੋਕੀਂ ਹਨ ਜਿਹੜੇ ਕਿ ਭੀਖ ਮੰਗਦੇ ਹਨ ਓਨੇ ਹੀ ਉਹ ਲੋਕੀ ਵੀ ਹਨ ਜਿਹੜੇ ਕਿ ਭੀਖ ਦਿੰਦੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨੇ ਇਹ ਵਿਸ਼ਵਾਸ ਦਿਵਾਇਆ ਹੈ ਕਿ ਉਹ ਐਨ.ਜੀ.ਓਜ਼. ਦੇ ਸਹਿਯੋਗ ਨਾਲ ਪਟਿਆਲਾ ਸ਼ਹਿਰ ਨੂੰ ਜਲਦੀ ਹੀ ਭੀਖ ਮੁਕਤ ਸ਼ਹਿਰ ਬਣਾਉਣਗੇ | ਉਨ੍ਹਾਂ ਮਾਲ ਰੋਡ 'ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਕਈ ਸਵੈ-ਸੇਵੀ ਸੰਸਥਾਵਾਂ ਵੱਲੋਂ ਪਟਿਆਲਾ ਨੂੰ ਭੀਖ ਮੁਕਤ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕੇਂਦਰੀ ਲਾਇਬਰੇਰੀ, ਸ੍ਰੀ ਕਾਲੀ ਮਾਤਾ ਮੰਦਰ ਤੋਂ ਲੈ ਕੇ ਫੁਹਾਰਾ ਚੌਾਕ ਤੱਕ ਸਕੂਲੀ ਬੱਚਿਆਂ ਦੀ ਬਣਾਈ ਗਈ ਇੱਕ ਵਿਸ਼ਾਲ ਮਨੁੱਖੀ ਚੇਨ ਨੂੰ ਓਮੈਕਸ ਮਾਲ ਦੇ ਸਾਹਮਣੇ ਸੰਬੋਧਨ ਕਰਦਿਆਂ ਕਿਹਾ ਕਿ ਪਟਿਆਲਾ ਪ੍ਰਸ਼ਾਸਨ ਸ਼ਹਿਰ ਨੂੰ ਭੀਖ ਮੁਕਤ ਬਣਾਉਣ ਲਈ ਕਾਫ਼ੀ ਯਤਨ ਕਰ ਰਿਹਾ ਹੈ ਪਰ ਇਹ ਯਤਨ ਤਾਂ ਹੀ ਸਿਰੇ ਚੜ੍ਹ ਸਕਦੇ ਹਨ ਜੇਕਰ ਲੋਕੀਂ ਵੀ ਇਸ ਵਿਚ ਸ਼ਾਮਲ ਹੋਣ | ਉਨ੍ਹਾਂ ਆਸ ਜ਼ਾਹਿਰ ਕੀਤੀ ਕਿ ਹੌਲੀ-ਹੌਲੀ ਪੰਜਾਬ ਦੇ ਹੋਰ ਜ਼ਿਲਿ੍ਹਆਂ ਵਿਚ ਵੀ ਅਜਿਹੀ ਮੁਹਿੰਮ ਚੱਲੇਗੀ | ਦੂਜੇ ਪਾਸੇ ਅੱਜ ਸਾਰਾ ਦਿਨ ਗਰਮੀ ਅਤੇ ਹੁੰਮਸ ਦੇ ਬਾਵਜੂਦ 9 ਹਜ਼ਾਰ ਤੋਂ ਵੱਧ ਸਕੂਲੀ ਬੱਚਿਆਂ ਨੇ ਇੱਕ ਵਿਸ਼ਾਲ ਮਨੁੱਖੀ ਚੇਨ ਬਣਾ ਕੇ ਸ਼ਹਿਰ ਨੂੰ ਭੀਖ ਮੁਕਤ ਬਣਾਉਣ ਦੀ ਲੋਕਾਂ ਨੂੰ ਅਪੀਲ ਕੀਤੀ | ਇਨ੍ਹਾਂ ਬੱਚਿਆਂ ਵਿਚ ਉਹ ਦਿਵਿਆਂਗ ਬੱਚੇ ਵੀ ਸਨ ਜਿਹੜੇ ਕਿ ਬੋਲ ਅਤੇ ਸੁਣ ਨਹੀਂ ਸਕਦੇ | ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਐਸ.ਐਸ.ਪੀ. ਡਾ: ਐਸ.ਭੂਪਤੀ ਨੇ ਇਸ ਮਨੁੱਖੀ ਚੇਨ ਦੀ ਸ਼ੁਰੂਆਤ ਸਵੇਰੇ ਲਗਪਗ 9.00 ਵਜੇ ਕੀਤੀ | ਕੁਮਾਰ ਅਮਿਤ ਮੁਤਾਬਿਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਭੀਖ ਮੰਗਣ ਵਾਲੇ 70 ਬੱਚਿਆਂ ਨੂੰ ਵੱਖ-ਵੱਖ ਸਕੂਲਾਂ ਦੀਆਂ ਸਮਾਰਟ ਕਲਾਸਾਂ ਵਿਚ ਪੜ੍ਹਾਇਆ ਜਾ ਰਿਹਾ ਹੈ ਅਤੇ ਕੋਸ਼ਿਸ਼ ਹੋਵੇਗੀ ਕਿ ਵੱਧ ਤੋਂ ਵੱਧ ਭੀਖ ਮੰਗਣ ਵਾਲੇ ਬੱਚਿਆਂ ਨੂੰ ਉਤਸ਼ਾਹਿਤ ਕਰਕੇ ਸਕੂਲਾਂ ਵਿਚ ਲਿਆਂਦਾ ਜਾਵੇ | ਇਨ੍ਹਾਂ ਬੱਚਿਆਂ ਨੇ ਛੋਟੇ-ਛੋਟੇ ਗਰੁੱਪਾਂ ਵਿਚ ਪੀ. ਆਰ.ਟੀ.ਸੀ. ਦੀਆਂ ਬੱਸਾਂ ਵਿਚ ਜਾ ਕੇ ਭੀਖ ਮੰਗ ਕੇ ਲੋਕਾਂ ਨੂੰ ਜਾਗਰੂਕ ਕੀਤਾ | ਸ਼ਾਪਿੰਗ ਮਾਲ ਦੇ ਬਾਹਰ ਬੱਚਿਆਂ ਨੇ ਸਾਰਾ ਦਿਨ ਸਕਿੱਟ ਅਤੇ ਨੁੱਕੜ ਨਾਟਕਾਂ ਦੀ ਪੇਸ਼ਕਾਰੀ ਕੀਤੀ ਜਿਸ ਰਾਹੀਂ ਲੋਕਾਂ ਨੂੰ ਭੀਖ ਨਾ ਦੇਣ ਬਾਰੇ ਜਾਗਰੂਕ ਕੀਤਾ | ਇਸ ਪ੍ਰੋਗਰਾਮ ਦੀ ਸਮਾਪਤੀ ਮੌਕੇ ਓਮੈਕਸ ਮਾਲ ਵਿਖੇ ਆਈ.ਜੀ. ਏ.ਐਸ. ਰਾਏ, ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਐਸ.ਐਸ.ਪੀ. ਡਾ: ਐਸ. ਭੂਪਤੀ ਦੀ ਹਾਜ਼ਰੀ ਵਿਚ ਸਕੂਲੀ ਬੱਚਿਆਂ ਵੱਲੋਂ ਭੀਖ ਦੇ ਖ਼ਾਤਮੇ ਵਾਲੇ ਸਲੋਗਨਾਂ ਵਾਲੇ 6 ਹਜ਼ਾਰ ਗ਼ੁਬਾਰੇ ਛੱਡੇ ਗਏ | ਇਸ ਮੌਕੇ ਪੀ.ਆਰ.ਟੀ.ਸੀ ਦੇ ਚੇਅਰਮੈਨ ਕੇ.ਕੇ. ਸ਼ਰਮਾ, ਕਾਂਗਰਸ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਪ੍ਰੇਮ ਕਿਸ਼ਨਪੁਰੀ, ਨਗਰ ਨਿਗਮ ਵਿਖੇ ਵਿਰੋਧੀ ਧਿਰ ਦੇ ਆਗੂ ਸੰਜੀਵ ਬਿੱਟੂ ਸ਼ਰਮਾ, ਬਲਾਕ ਪ੍ਰਧਾਨ ਕੇ.ਕੇ. ਮਲਹੋਤਰਾ, ਬਲਾਕ ਪ੍ਰਧਾਨ ਨਰੇਸ਼ ਦੁੱਗਲ ,ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਪੂਨਮਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼ੌਕਤ ਅਹਿਮਦ ਪਰੇ, ਐਸ.ਡੀ.ਐਮ. ਅਨਮੋਲ ਸਿੰਘ ਧਾਲੀਵਾਲ, ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਸ੍ਰੀਮਤੀ ਅਨੀਤਾਪ੍ਰੀਤ ਕੌਰ, ਐਸ.ਪੀ. ਸਿਟੀ ਕੇਸਰ ਸਿੰਘ, ਜ਼ਿਲ੍ਹਾ ਬਾਲ ਵਿਕਾਸ ਅਧਿਕਾਰੀ ਸ੍ਰੀਮਤੀ ਸ਼ਾਇਨਾ ਕਪੂਰ ਅਤੇ ਵੱਖ-ਵੱਖ ਸਵੈ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਤੇ ਵੱਡੀ ਗਿਣਤੀ ਵਿਚ ਸਕੂਲਾਂ ਦੇ ਅਧਿਆਪਕ ਤੇ ਬੱਚੇ ਵੀ ਮੌਜੂਦ ਸਨ |
ਰਾਜਪੁਰਾ, 12 ਅਗਸਤ (ਜੀ.ਪੀ. ਸਿੰਘ)-ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਚੰਡੀਗੜ੍ਹ ਅਤੇ ਇੰਸਪੈਕਟਰ ਜਨਰਲ ਪੁਲਿਸ ਵਿਜੀਲੈਂਸ ਬਿਊਰੋ ਸ਼ਾਖਾ ਪੰਜਾਬ-ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰੀਤੀਪਾਲ ਸਿੰਘ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਪਟਿਆਲਾ ਦੀ ...
ਪਟਿਆਲਾ, 12 ਅਗਸਤ (ਜ.ਸ. ਢਿੱਲੋਂ)-ਜੀ.ਐਸ.ਟੀ. ਲੱਗਣ ਤੋਂ ਬਾਅਦ ਲਗਾਤਾਰ ਵੱਧ ਰਹੀ ਮਹਿੰਗਾਈ ਨੂੰ ਗ਼ਰੀਬ ਅਤੇ ਮੱਧ ਵਰਗੀ ਪਰਿਵਾਰਾਂ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਮੰਨਦੇ ਹੋਏ ਸਮਾਜ ਸੇਵੀ ਸੰਸਥਾ ਨਿਊ ਪਟਿਆਲਾ ਵੈੱਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ...
ਨਾਭਾ, 12 ਅਗਸਤ (ਕਰਮਜੀਤ ਸਿੰਘ)-ਨਾਭਾ ਨੇੜਲੇ ਪਿੰਡ ਥੂਹੀ ਤੋਂ ਲੰਘਦੀ ਨਹਿਰ ਵਿਚੋਂ ਇਕ ਤੈਰਦੀ ਲਾਸ਼ ਮਿਲਣ ਕਾਰਨ ਲੋਕਾਂ ਵਿਚ ਦਹਿਸ਼ਤ ਫੈਲ ਗਈ | ਇਸ ਸਬੰਧੀ ਸਦਰ ਥਾਣਾ ਨਾਭਾ ਦੇ ਸਹਾਇਕ ਥਾਣੇਦਾਰ ਮੱਘਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਥੂਹੀ ...
ਰਾਜਪੁਰਾ, 12 ਅਗਸਤ (ਜੀ.ਪੀ. ਸਿੰਘ)-ਲੰਘੀ ਰਾਤ ਸਥਾਨਕ ਗਗਨ ਚੌਕ ਨੇੜੇ ਵਾਪਰੇ ਇਕ ਸੜਕ ਹਾਦਸੇ 'ਚ ਪੈਦਲ ਜਾ ਰਹੇ ਇਕ ਵਿਅਕਤੀ ਦੀ ਮੌਤ ਹੋ ਗਈ | ਥਾਣਾ ਸ਼ਹਿਰੀ ਦੀ ਬੱਸ ਅੱਡਾ ਪੁਲਿਸ ਚੌਕੀ ਦੇ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਰਿਤਿਕ ਤੁਲੀ ਨੇ ਸ਼ਿਕਾਇਤ ਦਰਜ ...
ਪਟਿਆਲਾ, 12 ਅਗਸਤ (ਆਤਿਸ਼ ਗੁਪਤਾ)-ਇੱਥੇ ਦੇ ਘੁੰਮਣ ਨਗਰ ਕੋਲ ਵਾਪਰੇ ਸੜਕ ਹਾਦਸੇ ਦੌਰਾਨ ਪਤੀ-ਪਤੀ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਇਲਾਜ ਲਈ ਡਾਕਟਰ ਕੋਲ ਲੈ ਕੇ ਜਾਇਆ ਗਿਆ | ਜ਼ਖਮੀਆਂ 'ਚ ਸੁਰਜੀਤ ਸਿੰਘ ਅਤੇ ਉਸ ਦੀ ਪਤਨੀ ਗੁਰਮੀਤ ਕੋਰ ਵਾਸੀ ਘੁੰਮਣ ਨਗਰ-ਬੀ ਪਟਿਆਲਾ ...
ਪਟਿਆਲਾ, 12 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਜਥੇਬੰਦੀ ਦੇ ਸੂਬਾ ਪੱਧਰੀ ਸੱਦੇ ਤਹਿਤ ਸੈਂਕੜਿਆਂ ਦੀ ਗਿਣਤੀ ਵਿਚ ਸਥਾਨਕ ਨਹਿਰੂ ਪਾਰਕ ਵਿਚ ਇਕੱਤਰ ਹੋ ਕੇ ਮਿਡ-ਡੇ-ਮੀਲ ਦਫ਼ਤਰੀ ਮੁਲਾਜ਼ਮਾਂ ਨੇ ਪ੍ਰਦਰਸ਼ਨ ਕਰਦਿਆਂ ਮੁੱਖ ਮੰਤਰੀ ਦੇ ਨਾਂਅ ਤਹਿਸੀਲਦਾਰ ਰਣਜੀਤ ਸਿੰਘ ...
ਨਾਭਾ, 12 ਅਗਸਤ (ਕਰਮਜੀਤ ਸਿੰਘ)-ਨੇੜਲੇ ਪਿੰਡ ਦੁਲੱਦੀ ਸਥਿਤ ਬਾਜ਼ੀਗਰ ਬਸਤੀ ਪਹਾੜਪੁਰ ਸੜਕ 'ਤੇ ਇਕ 23 ਸਾਲਾ ਔਰਤ ਦੇ ਗੁੱਤ ਦੇ ਵਾਲ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ | ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ...
ਪਟਿਆਲਾ, 12 ਅਗਸਤ (ਜਸਪਾਲ ਸਿੰਘ ਢਿੱਲੋਂ)-ਅੱਜ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਦੇ ਚੌਥਾ ਦਰਜਾ ਮੁਲਾਜ਼ਮ ਆਗੂਆਂ ਦੀ ਬੈਠਕ ਹੋਈ ਜਿਸ ਵਿਚ ਰਾਮ ਪ੍ਰਸਾਦ ਸਹੋਤਾ, ਸੂਬਾ ਪ੍ਰਧਾਨ ਸਾਥੀ ਦਰਸ਼ਨ ਸਿੰਘ ਲੁਬਾਣਾ ਸ਼ਾਮਲ ਹੋਏ | ਯੂਨੀਅਨ ਦੇ ਸੂਬਾ ਜਨਰਲ ਸਕੱਤਰ ਮੋਹਨ ...
ਰਾਜਪੁਰਾ, 12 ਅਗਸਤ (ਜੀ.ਪੀ. ਸਿੰਘ)-ਅੱਜ ਸਥਾਨਕ ਰੇਲਵੇ ਸਟੇਸ਼ਨ 'ਤੇ ਦੇਸ਼ ਦੀ ਆਜ਼ਾਦੀ ਦੇ ਜਸ਼ਨਾਂ ਦੌਰਾਨ ਅਮਨ ਸ਼ਾਂਤੀ ਬਰਕਰਾਰ ਰੱਖਣ ਦੇ ਮੱਦੇਨਜ਼ਰ ਰੇਲਵੇ ਸੁਰੱਖਿਆ ਫੋਰਸ ਵੱਲੋਂ ਰੇਲਵੇ ਸੁਰੱਖਿਆ ਫੋਰਸ ਦੀ ਸੀਨੀਅਰ ਕਮਾਡੈਂਟ ਮੈਡਮ ਕਮਲਜੋਤ ਬਰਾੜ ਦੀ ਅਗਵਾਈ ...
ਪਟਿਆਲਾ, 12 ਅਗਸਤ (ਗੁਪਤਾ) - 27ਵੀਂ ਜ਼ਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਦੇ ਸਮਾਪਤੀ ਸਮਾਰੋਹ ਰੋਲਰ ਸਕੇਟਿੰਗ ਟਰੈਕ ਤੇ ਕੀਤਾ ਗਿਆ | ਇਸ ਸਮਾਗਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਹਾਜਰ ਹੋਏ ਜਦਕਿ ਆਈ.ਏ.ਐਸ. ਮਨਪ੍ਰੀਤ ਸਿੰਘ ...
ਪਟਿਆਲਾ, 12 ਅਗਸਤ (ਜ. ਸ. ਢਿੱਲੋਂ)-ਬਿ੍ਗੇਡੀਅਰ ਜੇ. ਐਸ. ਮਕੋਲ, ਗਰੁੱਪ ਕਮਾਂਡਰ ਐਨ.ਸੀ.ਸੀ. ਗਰੁੱਪ ਹੈੱਡ ਕੁਆਟਰ, ਪਟਿਆਲਾ ਨੇ 4 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ ਪਟਿਆਲਾ ਅਤੇ 3 ਪੰਜਾਬ ਏਅਰ ਸੁਕੇਰਡਨ ਦੇ ਕੈਡਟਾਂ ਨੂੰ ਰੁੱਖ ਲਗਾਉਣ ਅਤੇ ਬਚਾਉਣ ਦੀ ਮੁਹਿੰਮ ਵਿਚ ਵੱਧ ...
ਪਟਿਆਲਾ, 12 ਅਗਸਤ (ਢਿੱਲੋਂ)-ਪੱਲੇਦਾਰ ਯੂਨੀਅਨ ਦੀ ਇਕ ਬੈਠਕ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਮੰਜੋਲੀ ਦੀ ਪ੍ਰਧਾਨਗੀ 'ਚ ਹੋਈ | ਇਸ ਬੈਠਕ 'ਚ ਜਥੇਬੰਦੀ ਦੇ ਆਗੂਆਂ ਦੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਹੋਈ ਬੈਠਕ ਬਾਰੇ ਕੀਤੀਆਂ ਗਈਆਂ ਵਿਚਾਰਾਂ ਸਬੰਧੀ ਜਾਣੂੰ ...
ਨੋਗਾਵਾਂ, 12 ਅਗਸਤ (ਰਵਿੰਦਰ ਮੌਦਗਿਲ)-ਆਜ਼ਾਦੀ ਦਿਵਸ ਮੌਕੇ ਅਣਸੁਖਾਵੀਂ ਘਟਣਾ ਰੋਕਣ ਲਈ ਚੌਕਸ ਹੋਈ ਬਸੀ ਪਠਾਣਾ ਪੁਲਿਸ ਨੇ ਗਸ਼ਤ ਵਧਾ ਦਿੱਤੀ ਹੈ | ਥਾਣਾ ਮੁਖੀ ਸਬ-ਇੰਸਪੈਕਟਰ ਗੁਰਵੰਤ ਸਿੰਘ ਨੇ ਦੱਸਿਆ ਕਿ ਪਿੰਡਾਂ ਵਿਚ ਗਸ਼ਤ ਵਧਾਉਣ ਦੇ ਨਾਲ-ਨਾਲ ਬਸੀ ਪਠਾਣਾ ...
ਪਟਿਆਲਾ, 12 ਅਗਸਤ(ਜਸਪਾਲ ਸਿੰਘ ਢਿੱਲੋਂ) : ਪੰਜਾਬ ਬਿਜਲੀ ਨਿਗਮ ਦੀ ਉਜਾਲਾ ਯੋਜਨਾ ਦਾ ਉਦਘਾਟਨ ਸਾਬਕਾ ਵਿਦੇਸ਼ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨੇ ਕੀਤਾ | ਇਸ ਯੋਜਨਾ ਤਹਿਤ ਬਿਜਲੀ ਨਿਗਮ ਖਪਤਕਾਰ ਨੂੰ ਐਲ.ਈ.ਡੀ. ਬਲਬ ਅਤੇ ਹੋਰ ਸਾਜੋ ਸਮਾਨ ਮੁਹੱਈਆ ਕਰਵਾਏਗਾ | ਇਸ ...
ਪਟਿਆਲਾ, 12 ਅਗਸਤ (ਆਤਿਸ਼ ਗੁਪਤਾ)-ਪਟਿਆਲਾ ਪੁਲਿਸ ਨੇ ਵੱਖ-ਵੱਖ ਮਾਮਲਿਆਂ 'ਚ ਕਾਰਵਾਈ ਕਰਦੇ ਹੋਏ 7 ਗਰਾਮ ਸਮੈਕ ਅਤੇ 60 ਪੇਟੀਆਂ ਸ਼ਰਾਬ ਦੀਆਂ ਬਰਾਮਦ ਕਰਕੇ ਤਿੰਨ ਜਣਿਆਂ ਦੇ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ | ਇਹ ਕਾਰਵਾਈ ਥਾਣਾ ਤਿ੍ਪੜੀ ਦੇ ਸਹਾਇਕ ਥਾਣੇਦਾਰ ...
ਪਟਿਆਲਾ, 11 ਅਗਸਤ (ਜ.ਸ. ਢਿੱਲੋਂ, ਆਹਲੂਵਾਲੀਆ)-ਅੱਜ ਇੱਥੇ ਬਾਗ਼ਬਾਨੀ ਵਿਭਾਗ ਨੇ ਸਮਾਜਸੇਵੀ ਸੰਸਥਾਵਾਂ ਨਾਲ ਮਿਲ ਕੇ ਵਣ ਮਹਾਂਉਤਸਵ ਮਨਾਇਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਵਿਕਾਸ ਸ਼ੌਕਤ ਅਹਿਮਦ ਪਰੇ ਨੇ ਸ਼ਿਰਕਤ ਕੀਤੀ | ਇਸ ਮੌਕੇ ਉਪ ਨਿਰਦੇਸ਼ਕ ...
ਪਾਤੜਾਂ, 12 ਅਗਸਤ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਗੁਰੂ ਕੁਲ ਗਲੋਬਲ ਕਰਿਐਜਾਂ 'ਚ ਸੁਤੰਤਰਤਾ ਦਿਵਸ ਅਤੇ ਜਨਮ ਅਸ਼ਟਮੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਵੱਲੋਂ ਸ੍ਰੀ ਕਿ੍ਸ਼ਨ ਦੇ ਜੀਵਨ ਨੂੰ ਦਰਸਾਉਂਦੀਆਂ ਝਾਕੀਆਂ ਦਿਖਾਈਆਂ ਗਈਆਂ ...
ਪਟਿਆਲਾ-ਪੰਜਾਬ ਪੁਲਿਸ 'ਚੋਂ ਬਤੌਰ ਉਪ ਪੁਲਿਸ ਕਪਤਾਨ ਸੇਵਾ ਮੁਕਤ ਹੋਏ ਸ. ਜਰਮੇਜ ਸਿੰਘ ਸੰਧੂ ਦਾ ਜਨਮ 1930 'ਚ ਜ਼ਿਲ੍ਹਾ ਤਰਨਤਾਰਨ ਦੇ ਮਸ਼ਹੂਰ ਪਿੰਡ ਸ਼ਕਰੀ ਦੇ ਵਾਸੀ ਸ. ਲਛਮਣ ਸਿੰਘ ਦੇ ਘਰ ਹੋਇਆ | ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਸਰਹਾਲੀ ਕਲਾਂ ਤੋਂ ...
ਅਮਲੋਹ, 12 ਅਗਸਤ (ਸੂਦ)-ਥਾਣਾ ਅਮਲੋਹ ਦੀ ਪੁਲਿਸ ਦੇ ਥਾਣੇਦਾਰ ਸਾਹਿਬ ਸਿੰਘ ਨੇ ਪੁਲਿਸ ਪਾਰਟੀ ਸਮੇਤ ਜਤਿੰਦਰ ਸਿੰਘ ਉਰਫ਼ ਬਿੰਦੂ ਪੁੱਤਰ ਸਵਰਗੀ ਜਸਵੰਤ ਸਿੰਘ ਵਾਸੀ ਵਾਰਡ ਨੰਬਰ 7 ਅੰਨੀਆਂ ਰੋਡ ਅਮਲੋਹ ਨੂੰ 48 ਬੋਤਲਾਂ ਸ਼ਰਾਬ ਦੇਸੀ ਮਾਰਕਾ ਮੋਟਾ ਸੰਤਰਾ ਜੋ ...
ਪਟਿਆਲਾ, 12 ਅਗਸਤ(ਭਗਵਾਨ ਦਾਸ)- ਸੀਨੀਅਰ ਸੈਕੰਡਰੀ ਸਕੂਲ ਮਾਲਵਾ ਜੱਸੋਵਾਲ ਦੇ ਖਿਡਾਰੀਆਂ ਤੇ ਖਿਡਾਰਨਾਂ ਨੇ ਵੱਖ -ਵੱਖ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਅੰਡਰ 14, 17, 19, ਆਦਿ ਵਰਗਾਂ ਦੇ ਮੁਕਾਬਲੇ ਵਿੱਚ 95 ਕਿਲੋ ਕੁਸ਼ਤੀ ਵਰਗ ਵਿੱਚ ...
ਬੇਲਾ, 12 ਅਗਸਤ (ਮਨਜੀਤ ਸਿੰਘ ਸੈਣੀ)- ਬੀਤੇ ਦਿਨੀਂ ਡੱਲਾਂ ਪੁਲਿਸ ਨੇ ਨਜ਼ਦੀਕੀ ਪਿੰਡ ਕਾਹਨਪੁਰ ਵਿਖੇ ਕੀਤੀ ਜਾ ਰਹੀ ਗ਼ੈਰ ਕਾਨੂੰਨੀ ਰੇਤੇ ਦੀ ਨਿਕਾਸੀ ਕਰਦੇ ਸਮੇਂ ਕਾਂਗਰਸੀ ਆਗੂ ਸਿਕੰਦਰ ਸਿੰਘ ਚੱਕਲਾਂ ਵਿਰੁੱਧ ਮਾਈਨਿੰਗ ਐਕਟ ਵਿਰੁੱਧ ਮੁਕੱਦਮਾ ਨੰਬਰ 82 ਦਰਜ ...
ਨੂਰਪੁਰ ਬੇਦੀ, 12 ਅਗਸਤ (ਵਿੰਦਰਪਾਲ ਝਾਂਡੀਆਂ)- ਸ੍ਰੀ ਗੁਰੂ ਰਾਮਦਾਸ ਸਮਾਜ ਸੇਵਾ ਵੈੱਲਫੇਅਰ ਕਲਚਰਲ ਸੁਸਾਇਟੀ ਨੂਰਪੁਰ ਬੇਦੀ ਵੱਲੋਂ ਪੀ.ਜੀ.ਆਈ. ਚੰਡੀਗੜ੍ਹ ਦੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਲਈ ਅਰੰਭ ਕੀਤੀ ਮੁਫ਼ਤ ਬੱਸ ਸੇਵਾ ਤਿੰਨ ਦਿਨ ਲਈ ਬੰਦ ਰਹੇਗੀ | ...
ਪੁਰਖਾਲੀ, 12 ਅਗਸਤ (ਬੰਟੀ)- ਪਿੰਡ ਬੁਰਜਵਾਲਾ ਦੇ ਪੰਪੋਰ ਹਮਲੇ 'ਚ ਸ਼ਹੀਦ ਜਵਾਨ ਹੌਲਦਾਰ ਜਗਤਾਰ ਸਿੰਘ ਬੁਰਜਵਾਲਾ ਦੀ ਯਾਦ 'ਚ ਬਣਨ ਵਾਲੇ ਜਿੰਮ ਦੇ ਕਮਰੇ ਦਾ ਨੀਂਹ ਪੱਥਰ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਰੱਖਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ...
ਬੇਲਾ, 12 ਅਗਸਤ (ਮਨਜੀਤ ਸਿੰਘ ਸੈਣੀ)-ਨਹਿਰੂ ਯੁਵਾ ਕੇਂਦਰ ਰੂਪਨਗਰ ਦੇ ਕੋਆਡੀਨੇਟਰ ਸੁਰਿੰਦਰ ਸੈਣੀ ਦੀ ਅਗਵਾਈ ਹੇਠ ਕ੍ਰਾਂਤੀਕਾਰੀ ਯੂਥ ਕਲੱਬ ਬੇਲਾ ਅਤੇ ਬੇਲਾ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੀਬੀ ਸ਼ਰਨ ਕੌਰ ਆਡੀਟੋਰੀਅਮ ਵਿਖੇ ਬਲਾਕ ਪੱਧਰੀ ਯੂਥ ...
ਮੋਰਿੰਡਾ, 12 ਅਗਸਤ (ਕੰਗ)- ਨਜ਼ਦੀਕੀ ਪਿੰਡ ਢੰਗਰਾਲੀ ਦੇ ਵਸਨੀਕ ਕੁਲਵੰਤ ਸਿੰਘ(61) ਪੁੱਤਰ ਹਰਭਜਨ ਸਿੰਘ ਨੇ ਇੱਕ ਹਲਫ਼ੀਆ ਬਿਆਨ ਰਾਹੀਂ ਆਪਣੀ ਦਰਦ ਭਰੀ ਕਹਾਣੀ ਸੁਣਾਉਂਦਿਆਂ ਦੱਸਿਆ ਹੈ ਕਿ ਉਸ ਦੇ ਪਿਤਾ ਹਰਭਜਨ ਸਿੰਘ ਕੋਲ 8 ਏਕੜ ਜ਼ਮੀਨ ਪਿੰਡ ਢੰਗਰਾਲੀ ਵਿਚ ਸੀ ਜਿਸ ...
ਰੂਪਨਗਰ, 12 ਅਗਸਤ (ਮਨਜਿੰਦਰ ਸਿੰਘ ਚੱਕਲ)-ਨਜ਼ਦੀਕੀ ਪਿੰਡ ਖਾਬੜਾ ਦੀ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 'ਅਲੈਕਸ਼ਰੇਆ ਫਾਊਾਡੇਸ਼ਨ' ਵੱਲੋਂ ਨਸ਼ਿਆਂ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੇ ਉਨ੍ਹਾਂ ਤੋਂ ਬੱਚਣ ਦੇ ਉਪਾਅ 'ਤੇ ਸੈਮੀਨਾਰ ...
ਰੂਪਨਗਰ, 12 ਅਗਸਤ (ਪ.ਪ.)-ਸੰਤ ਕਰਮ ਸਿੰਘ ਅਕੈਡਮੀ ਵਿਚ ਐਜੂਕੇਸ਼ਨ ਸੈੱਲ ਦੇ ਸੈਮੀਨਾਰ ਦੌਰਾਨ ਐਸ.ਪੀ. ਟ੍ਰੈਫ਼ਿਕ ਸੁਰਿੰਦਰਜੀਤ ਕੌਰ ਦੇ ਨਿਰਦੇਸ਼ਾਂ ਅਨੁਸਾਰ ਏ.ਐਸ.ਆਈ. ਸੁਖਦੇਵ ਸਿੰਘ ਅਤੇ ਹੌਲਦਾਰ ਹਰਜਾਪ ਸਿੰਘ ਐਜੂਕੇਸ਼ਨ ਸੈੱਲ ਰੂਪਨਗਰ ਨੇ ਸੰਤ ਕਰਮ ਸਿੰਘ ...
ਸ੍ਰੀ ਚਮਕੌਰ ਸਾਹਿਬ, 12 ਅਗਸਤ (ਜਗਮੋਹਣ ਸਿੰਘ ਨਾਰੰਗ)-ਸਥਾਨਕ ਐੱਸ. ਐੱਸ. ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਵੱਲੋਂ ਅੱਜ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਵੱਲੋਂ ਇੱਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਪੈਟਰੋਲੀਅਮ ਪਦਾਰਥਾਂ ਦੀ ਵਰਤੋਂ ਅਤੇ ਬੱਚਤ ਬਾਰੇ ...
ਨੂਰਪੁਰ ਬੇਦੀ, 12 ਅਗਸਤ (ਹਰਦੀਪ ਸਿੰਘ ਢੀਂਡਸਾ)- ਲੰਬੇ ਸਮੇਂ ਤੋਂ ਨੂਰਪੁਰ ਬੇਦੀ ਇਲਾਕੇ ਦੇ ਪਸ਼ੂ ਪਾਲਕਾਂ ਦੀ ਸੇਵਾ ਕਰਨ ਵਾਲੇ ਵੈਟਰਨਰੀ ਡਾ. ਅਨੰਤ ਰਾਮ ਰੋਪੜ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਬਣ ਗਏ ਹਨ | ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ 'ਅਜੀਤ' ਨਾਲ ...
ਸ੍ਰੀ ਅਨੰਦਪੁਰ ਸਾਹਿਬ, 12 ਅਗਸਤ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਕਰਨਲ ਆਰ. ਐਸ. ਗੁਲੇਰੀਆ ਕਮਾਂਡਿੰਗ ਅਫ਼ਸਰ ਅਤੇ ਕਰਨਲ ਵਿਵੇਕ ਜਸਵਾਲ ਪ੍ਰਬੰਧਕ ਅਫ਼ਸਰ 23 ਪੰਜਾਬ ਬਟਾਲੀਅਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਥਾਨਕ ਐਸ.ਜੀ. ਐਸ. ਖ਼ਾਲਸਾ ਸੀ. ਸੈਕੰਡਰੀ ਸਕੂਲ ਦੇ ...
ਰਾਜਪੁਰਾ, 12 ਅਗਸਤ (ਜੀ.ਪੀ. ਸਿੰਘ)-ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਐਸ.ਐਮ.ਓ ਰਣਜੀਤ ਸਿੰਘ ਦੀ ਅਗਵਾਈ 'ਚ ਕੇਂਦਰ ਸਰਕਾਰ ਦੀ ਸਕੀਮ ਜਨ ਔਸ਼ਧੀ ਤਹਿਤ ਸਸਤੀਆਂ ਦਵਾਈਆਂ ਦੀ ਦੁਕਾਨ ਦੀ ਸ਼ੁਰੂਆਤ ਕਰਨ ਲਈ ਇਕ ਸਮਾਰੋਹ ਕਰਵਾਇਆ ਗਿਆ | ਜਿਸ ਦਾ ਉਦਘਾਟਨ ਹਲਕਾ ਰਾਜਪੁਰਾ ਦੇ ...
ਰਾਜਪੁਰਾ, 12 ਅਗਸਤ (ਜੀ.ਪੀ. ਸਿੰਘ)-ਪੰਜਾਬ ਨੰਬਰਦਾਰਾ ਯੂਨੀਅਨ ਤਹਿਸੀਲ ਰਾਜਪੁਰਾ ਦੀ ਇਕ ਬੈਠਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਮਹਿੰਦਰਗੰਜ ਵਿਚ ਯੂਨੀਅਨ ਦੇ ਤਹਿਸੀਲ ਪ੍ਰਧਾਨ ਹਰਭਜਨ ਸਿੰਘ ਚੱਕ ਅਤੇ ਯੂਨੀਅਨ ਦੇ ਚੀਫ਼ ਆਡੀਟਰ ਰਾਮ ਸਿੰਘ ਮਿਰਜ਼ਾਪੁਰ ਦੀ ਸਾਂਝੀ ...
ਪਟਿਆਲਾ, 12 ਅਗਸਤ (ਅਮਰਬੀਰ ਸਿੰਘ ਆਹਲੂਵਾਲੀਆ)-ਐਨ.ਐਸ.ਯੂ.ਆਈ. ਦੇ ਪੰਜਾਬ ਪ੍ਰਧਾਨ ਦੇ ਉਮੀਦਵਾਰ ਗੁੱਗੀ ਜੈ ਸਿੰਘ ਪੁਰ ਦੀ ਅਗਵਾਈ ਹੇਠ ਯੂਥ ਕਾਂਗਰਸੀ ਦਾ ਇਕ ਵਫ਼ਦ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਮਿਲਣ ਪਹੁੰਚਿਆ | ਉਨ੍ਹਾਂ ਨੂੰ ਵਾਰਡ ਨੰ. 16 ਡੀ.ਐਮ.ਡਬਲਿਊ. ...
ਪਟਿਆਲਾ, 12 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਮਾਨਵਤਾ ਭਲਾਈ ਚੈਰੀਟੇਬਲ ਸੁਸਾਇਟੀ ਪਟਿਆਲਾ ਵੱਲੋਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੇ ਕੈਰੀਅਰ ਸਬੰਧੀ ਕੈਰੀਅਰ ਅਕੈਡਮੀ ਭਾਦਸੋਂ ਰੋਡ ਪਟਿਆਲਾ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ | ਇਸ ਵਿਚ ਮੁੱਖ ਮਹਿਮਾਨ ਵਜੋਂ ...
ਪਟਿਆਲਾ, 12 ਅਗਸਤ (ਜ.ਸ.ਢਿੱਲੋਂ)-ਪ੍ਰਤਾਪ ਨਗਰ ਪਟਿਆਲਾ ਵਿਖੇ ਨਗਰ ਨਿਵਾਸੀਆਂ ਦਾ ਇਕੱਠ ਹੋਇਆ ਜਿਸ ਵਿਚ ਸ੍ਰੀ ਨਰੇਸ਼ ਕੁਮਾਰ ਦੁੱਗਲ ਸਾਬਕਾ ਕੌਾਸਲਰ ਉਚੇਚੇ ਤੌਰ 'ਤੇ ਸ਼ਾਮਲ ਹੋਏ | ਮੁਹੱਲਾ ਵਾਸੀਆਂ ਨੇ ਇਕਮਤ ਹੋ ਕੇ ਸਰਬ ਸੰਮਤੀ ਨਾਲ ਪ੍ਰਤਾਪ ਨਗਰ ਸੁਧਾਰ ਸਭਾ ਦੇ ...
ਦੇਵੀਗੜ੍ਹ, 12 ਅਗਸਤ (ਮੁਖਤਿਆਰ ਸਿੰਘ ਨੋਗਾਵਾਂ)-ਪਿੰਡਾਂ ਦੇ ਲੋਕਾਂ ਦੇ ਮਸਲਿਆਂ ਅਤੇ ਝਗੜਿਆਂ ਨੂੰ ਨਿਬੇੜਨ ਲਈ ਇਕ ਪਲੇਟਫ਼ਾਰਮ 'ਤੇ ਅਧਿਕਾਰੀਆਂ ਨੂੰ ਇਕੱਠੇ ਕਰਕੇ ਲਾਏ ਜਾ ਰਹੇ ਲੋਕ ਦਰਬਾਰਾਂ ਦਾ ਲੋਕਾਂ ਨੂੰ ਵੱਡਾ ਲਾਭ ਹੋ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ...
ਅਰਨੋਂ, 12 ਅਗਸਤ (ਦਰਸ਼ਨ ਸਿੰਘ ਪਰਮਾਰ)-ਪੰਜਾਬ ਨੰਬਰਦਾਰ ਯੂਨੀਅਨ ਦਾ ਇਕ ਵਫ਼ਦ ਹੱਕੀ ਮੰਗਾਂ ਲਈ ਕਾਰਜਕਾਰੀ ਸੂਬਾ ਪ੍ਰਧਾਨ ਸੁਰਜੀਤ ਸਿੰਘ ਨਨਹੇੜਾ ਦੀ ਅਗਵਾਈ ਹੇਠ ਕਰਨਬੀਰ ਸਿੰਘ ਸਿੱਧੂ ਪ੍ਰਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਪੰਜਾਬ ਨੂੰ ਮਿਲਿਆ | ਇਸ ਸਬੰਧ ਵਿਚ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX