ਤਾਜਾ ਖ਼ਬਰਾਂ


ਚੰਡੀਗੜ੍ਹ ਸਥਿਤ ਪੰਜਾਬ ਸਰਕਾਰ ਦੇ ਦਫ਼ਤਰ 25 ਅਗਸਤ ਨੂੰ ਰਹਿਣਗੇ ਬੰਦ
. . .  3 minutes ago
ਚੰਡੀਗੜ੍ਹ, 24 ਅਗਸਤ (ਬਿਕਰਮਜੀਤ ਮਾਨ)- ਪੰਜਾਬ ਸਰਕਾਰ ਨੇ ਇਕ ਅਧਿਸੂਚਨਾ ਜਾਰੀ ਕਰਦਿਆਂ ਚੰਡੀਗੜ੍ਹ ਸਥਿਤ ਪੰਜਾਬ ਸਰਕਾਰ ਦੇ ਸਾਰੇ ਦਫ਼ਤਰ 25 ਅਗਸਤ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।ਸਰਕਾਰੀ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ...
ਭਾਰਤ ਸ੍ਰੀਲੰਕਾ ਦੂਸਰਾ ਇਕ ਦਿਨਾਂ ਮੈਚ : ਸ੍ਰੀਲੰਕਾ 18 ਓਵਰਾਂ ਤੋਂ ਬਾਅਦ 84/3 'ਤੇ
. . .  16 minutes ago
ਸੂਬੇ ਵਿਚ ਹਾਲਾਤ ਨਾਜ਼ੁਕ - ਐਡਵੋਕੇਟ ਜਨਰਲ ਪੰਜਾਬ
. . .  42 minutes ago
ਚੰਡੀਗੜ੍ਹ 24 ਅਗਸਤ (ਸੁਰਜੀਤ ਸੱਤੀ) - ਪੰਜਾਬ ਦੇ ਐਡਵੋਕੇਟ ਜਨਰਲ ਨੇ ਕਿਹਾ ਸੂਬੇ ਵਿਚ ਹਾਲਾਤ ਨਾਜ਼ੁਕ ਹਨ, ਕੰਪਨੀਆਂ ਘੱਟ ਮਿਲੀਆਂ ਹੋਣ ਕਾਰਨ ਕੁੱਝ ਵੀ ਵਾਪਰ ਸਕਦਾ ਹੈ। ਹਰਿਆਣਾ ਨੂੰ ਤੁਰੰਤ ਹੋਰ ਕੰਪਨੀਆਂ ਦੇਣ ਲਈ ਕੇਂਦਰੀ ਗ੍ਰਹਿ ਸਕੱਤਰ ਮੀਟਿੰਗ...
ਕਿਸਾਨ ਵਲੋਂ ਖੁਦਕੁਸ਼ੀ
. . .  1 minute ago
ਸ਼ਹਿਣਾ, 24 ਅਗਸਤ (ਸੁਰੇਸ਼ ਗੋਗੀ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਵਿਖੇ ਬੀਤੀ ਰਾਤ ਇਕ ਕਿਸਾਨ ਗੁਰਮੇਲ ਸਿੰਘ ਵੱਲੋਂ ਕਰਜ ਦੀ ਪ੍ਰੇਸ਼ਾਨੀ ਦੇ ਚੱਲਦਿਆਂ ਆਪਣੇ ਖੇਤ ਜਾ ਕੇ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰ...
ਹਰਿਆਣਾ 'ਚ ਰੋਡਵੇਜ਼ ਦੀ ਰਾਤ ਸੇਵਾ ਵੀ ਕੀਤੀ ਗਈ ਬੰਦ
. . .  about 1 hour ago
ਚੰਡੀਗੜ੍ਹ, 24 ਅਗਸਤ - ਭਲਕੇ ਡੇਰਾ ਸਿਰਸਾ ਮੁਖੀ ਦੇ ਮਾਮਲੇ ਵਿਚ ਭਲਕੇ ਸੀ.ਬੀ.ਆਈ. ਅਦਾਲਤ ਪੰਚਕੂਲਾ ਵਿਖੇ ਸੁਣਾਏ ਜਾਣ ਫ਼ੈਸਲੇ ਨੂੰ ਮੁੱਖ ਰੱਖਦੇ ਹੋਏ ਸੁਰੱਖਿਆ ਦੇ ਮੱਦੇਨਜ਼ਰ ਹਰਿਆਣਾ 'ਚ ਰੋਡਵੇਜ਼ ਦੀ ਨਾਈਟ ਸਰਵਿਸ (ਰਾਤ ਸੇਵਾ) ਬੰਦ ਰੱਖੇ ਜਾ ਰਹੀ...
ਭਾਰਤ ਸ੍ਰੀਲੰਕਾ ਦੂਸਰਾ ਵਨਡੇ - ਭਾਰਤ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਲਿਆ ਫੈਸਲਾ
. . .  about 2 hours ago
ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਤੁਰੰਤ ਪ੍ਰਭਾਵ ਨਾਲ ਇੰਟਰਨੈੱਟ ਬੰਦ
. . .  about 2 hours ago
ਚੰਡੀਗੜ੍ਹ, 24 ਅਗਸਤ - ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਤੁਰੰਤ ਪ੍ਰਭਾਵ ਨਾਲ ਇੰਟਰਨੈੱਟ ਤੇ ਮੋਬਾਈਲ ਡਾਟਾ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਉੱਥੇ ਹੀ , ਪੰਜਾਬ ਦੇ ਗਵਰਨਰ ਹਾਊਸ 'ਚ ਹੀ ਹਰਿਆਣਾ ਪੰਜਾਬ ਤੇ ਚੰਡੀਗੜ੍ਹ ਪ੍ਰਦੇਸ਼ਾਂ ਦੀ ਕੋਰਡੀਨੈਸ਼ਨ ਕਮੇਟੀ...
ਇੰਪਰੂਵਮੈਂਟ ਟਰੱਸਟ ਘੁਟਾਲੇ 'ਚ ਕੈਪਟਨ ਅਮਰਿੰਦਰ ਸਿੰਘ ਅਦਾਲਤ 'ਚ ਹੋਏ ਪੇਸ਼
. . .  about 2 hours ago
ਐੱਸ. ਏ. ਐੱਸ. ਨਗਰ, 24 ਅਗਸਤ (ਜਸਬੀਰ ਸਿੰਘ ਜੱਸੀ) - ਇੰਪਰੂਵਮੈਂਟ ਟਰੱਸਟ ਘੁਟਾਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਹਾਲੀ ਦੀ ਅਦਾਲਤ 'ਚ ਪੇਸ਼ ਹੋਏ । ਅਦਾਲਤ ਨੇ ਇਸ ਮਾਮਲੇ 'ਚ ਕੁੱਝ ਬਿੰਦੂਆਂ 'ਤੇ ਮੁੜ ਜਾਂਚ ਕਰਕੇ ਰਿਪੋਰਟ ਪੇਸ਼ ਕਰਨ...
ਭਲਕੇ ਜਾਰੀ ਹੋਵੇਗਾ 200 ਰੁਪਏ ਦਾ ਨੋਟ
. . .  about 3 hours ago
ਸੁਪਰੀਮ ਕੋਰਟ ਦੇ ਫੈਸਲੇ ਤੋਂ ਸਰਕਾਰ ਨੂੰ ਲੱਗਾ ਧੱਕਾ - ਪੀ.ਚਿਦੰਬਰਮ
. . .  about 3 hours ago
ਪੀ.ਆਰ.ਟੀ.ਸੀ. ਦੇ ਚਾਰ ਡੀਪੋਆਂ ਤੋਂ 25 ਤੇ 26 ਅਗਸਤ ਨੂੰ ਬੱਸ ਸੇਵਾ ਬੰਦ
. . .  about 3 hours ago
ਮਮਤਾ ਬੈਨਰਜੀ ਨੇ ਮੁਹੱਰਮ ਦੌਰਾਨ ਦੁਰਗਾ ਮੂਰਤੀ ਵਿਸਰਜਨ 'ਤੇ ਲਗਾਈ ਰੋਕ
. . .  about 4 hours ago
ਇਕ ਵੀ ਜਾਨ ਗਈ ਤਾਂ ਹਰਿਆਣਾ ਦਾ ਡੀ.ਜੀ.ਪੀ. ਹੋਵੇਗਾ ਬਰਖ਼ਾਸਤ - ਹਾਈਕੋਰਟ
. . .  about 3 hours ago
ਨਿਜਤਾ ਹੈ ਬੁਨਿਆਦੀ ਹੱਕ - ਸੁਪਰੀਮ ਕੋਰਟ
. . .  about 5 hours ago
ਚੀਨ ਦਾ ਆਪਣੇ ਸ਼ਹਿਰੀਆਂ ਨੂੰ ਨਿਰਦੇਸ਼- ਭਾਰਤ 'ਚ ਰਹਿਣ 'ਸਾਵਧਾਨ'
. . .  about 5 hours ago
ਬਰਾਜ਼ੀਲ 'ਚ ਕਿਸ਼ਤੀ ਡੁੱਬਣ ਕਾਰਨ 10 ਤੋਂ ਵੱਧ ਮੌਤਾਂ
. . .  about 6 hours ago
ਸਵਾਈਨ ਫਲੂ ਨਾਲ ਔਰਤ ਦੀ ਹੋਈ ਮੌਤ
. . .  about 6 hours ago
ਨਿਜਤਾ ਮੌਲਿਕ ਹੱਕ ਹੈ ਜਾਂ ਨਹੀਂ , ਫ਼ੈਸਲਾ ਅੱਜ
. . .  about 7 hours ago
ਭਾਰਤ ਸ੍ਰੀਲੰਕਾ ਵਿਚਕਾਰ ਦੂਸਰਾ ਇਕ ਦਿਨਾ ਮੈਚ ਅੱਜ
. . .  about 7 hours ago
ਜੱਜ ਨੇ ਇਕ ਕਰੋੜ ਦੇ ਬਦਲੇ ਨੋਟ - ਵਕੀਲ ਨੇ ਲਗਾਇਆ ਦੋਸ਼
. . .  about 7 hours ago
ਡੇਰਾ ਸੱਚਾ ਸੌਦਾ ਸਲਾਬਤਪੁਰਾ ਵਲੋਂ ਅਮਨ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ
. . .  1 day ago
15 ਪੀ.ਸੀ.ਐੱਸ. ਅਧਿਕਾਰੀ ਆਈ.ਏ.ਐੱਸ ਬਣੇ
. . .  1 day ago
ਸਾਹਨੇਵਾਲ ਹਵਾਈ ਅੱਡੇ ਤੋਂ ਲੁਧਿਆਣਾ-ਦਿੱਲੀ ਹਵਾਈ ਸੇਵਾ ਦੀ ਸ਼ੁਰੂਆਤ 2 ਸਤੰਬਰ ਤੋਂ - ਬਿੱਟੂ
. . .  1 day ago
ਨੌਂ ਨੂੰ ਜ਼ਹਿਰੀਲੇ ਸੱਪਾਂ ਦੇ ਡੱਸਿਆ ,ਇੱਕ ਦੀ ਮੌਤ
. . .  1 day ago
ਪੰਜਾਬ ਦੇ ਸਾਰੇ ਵਿੱਦਿਅਕ ਅਦਾਰੇ 25 ਅਗਸਤ ਨੂੰ ਬੰਦ ਕਰਨ ਦੇ ਹੁਕਮ
. . .  1 day ago
ਚੰਡੀਗੜ੍ਹ ਦੇ ਸਕੂਲ ਅਤੇ ਕਾਲਜ 24 ਅਤੇ 25 ਅਗਸਤ ਨੂੰ ਬੰਦ
. . .  1 day ago
ਮਾਨਸਾ ਜ਼ਿਲ੍ਹੇ 'ਚ ਸਾਰੇ ਵਿੱਦਿਅਕ ਅਦਾਰੇ 25 ਨੂੰ ਰਹਿਣਗੇ ਬੰਦ
. . .  1 day ago
ਕਾਹਲੋਂ ਬੱਸ ਡਰਾਈਵਰ ਦੇ ਕਤਲ ਦੀ ਗੁੱਥੀ ਸੁਲਝੀ, ਗੈਂਗਸਟਰ ਕਾਬੂ
. . .  1 day ago
53 ਤੋਪ ਦੇ ਗੋਲੇ ਬਰਾਮਦ
. . .  1 day ago
ਵੇਨ ਰੂਨੀ ਵੱਲੋਂ ਰਿਟਾਇਰਮੈਂਟ ਦਾ ਐਲਾਨ
. . .  1 day ago
ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਵੱਲੋਂ ਪ੍ਰੀਖਿਆਵਾਂ ਤੇ ਇੰਟਰਵਿਊ ਦੀਆਂ ਤਰੀਕਾਂ ਤਬਦੀਲ
. . .  1 day ago
ਸਿੱਖ ਸੰਗਤਾਂ ਗੁਰੂ ਘਰਾਂ ਦੀ ਸੁਰੱਖਿਆ ਪ੍ਰਤੀ ਸਾਵਧਾਨ ਰਹਿਣ-ਸਿੰਘ ਸਾਹਿਬ
. . .  1 day ago
ਸੁਪਰੀਮ ਕੋਰਟ ਨੇ ਸ਼ਸ਼ੀਕਲਾ ਵੱਲੋਂ ਦਾਇਰ ਸਜਾ ਦੀ ਮੁੜ ਸਮੀਖਿਆ ਦੀ ਅਰਜ਼ੀ ਕੀਤੀ ਰੱਦ
. . .  1 day ago
ਅਸ਼ਵਨੀ ਲੋਹਾਨੀ ਰੇਲਵੇ ਬੋਰਡ ਦੇ ਨਵੇਂ ਚੇਅਰਮੈਨ ਨਿਯੁਕਤ
. . .  1 day ago
ਭੇਦਭਰੀ ਹਾਲਤ 'ਚ ਧਾਰਮਿਕ ਅਸਥਾਨ ਦੇ ਮੁੱਖ ਸੇਵਾਦਾਰ ਦਾ ਕਤਲ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਿਵਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਬਰਨਾਲਾ

ਬੀਬੀ ਕਿਰਨਜੀਤ ਕੌਰ ਮਹਿਲ ਕਲਾਂ ਦੀ ਬਰਸੀ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਈ

ਮਹਿਲ ਕਲਾਂ, 12 ਅਗਸਤ (ਅਵਤਾਰ ਸਿੰਘ ਅਣਖੀ)-ਵਿਦਿਆਰਥਣ ਕਿਰਨਜੀਤ ਕੌਰ ਦੀ 20ਵੀਂ ਬਰਸੀ ਐਕਸ਼ਨ ਕਮੇਟੀ ਮਹਿਲ ਕਲਾਂ ਵੱਲੋਂ ਸਮੂਹ ਇਨਸਾਫ਼ ਪਸੰਦ ਜਥੇਬੰਦੀਆਂ ਦੇ ਸਹਿਯੋਗ ਨਾਲ ਅਨਾਜ ਮੰਡੀ ਮਹਿਲ ਕਲਾਂ ਵਿਖੇ ਇਨਕਲਾਬੀ ਜੋਸ਼ੋ ਖਰੋਸ਼ ਨਾਲ ਮਨਾਈ ਗਈ | ਇਸ ਮੌਕੇ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਆਪ ਆਗੂ ਸੁਖਪਾਲ ਸਿੰਘ ਖਹਿਰਾ ਨੇ ਮਹਿਲ ਕਲਾਂ ਇਲਾਕੇ ਦੇ ਅਣਖੀਲੇ ਲੋਕਾਾ ਨੂੰ ਸਲਾਮ ਕਹਿੰਦਿਆਂ ਕਿਹਾ ਕਿ ਵੀਹ ਸਾਲ ਲਗਾਤਾਰ ਸੰਘਰਸ਼ ਜਾਰੀ ਰੱਖਣਾ ਕੋਈ ਛੋਟੀ ਪ੍ਰਾਪਤੀ ਨਹੀਂ ਹੈ ਇਹ ਆਪਣੇ ਆਪ ਵਿਚ ਇਕ ਇਤਿਹਾਸ ਹੈ ¢ ਖਹਿਰਾ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਕਿਰਨਜੀਤ ਦੇ ਕਾਤਲ ਸਜਾ ਕੱਟ ਕੇ ਘਰ ਆ ਗਏ ਪਰ ਕਿਰਨਜੀਤ ਦੀ ਰਾਖੀ ਲਈ ਜੱਦੋ-ਜਹਿਦ ਕਰਨ ਵਾਲੇ ਲੋਕ ਆਗੂ ਮਨਜੀਤ ਧਨੇਰ ਉੱਪਰ ਉਮਰ ਕੈਦ ਦੀ ਸਜਾ ਦੀ ਤਲਵਾਰ ਲਟਕ ਰਹੀ ਹੈ ¢ ਉਨ•ਾਂ ਕਿਹਾ ਕਿ ਮੈਂ ਇਹ ਮੁੱਦਾ ਵਿਧਾਨ ਸਭਾ ਵਿਚ ਉਠਾਵਾਂਗਾ ਕਿ ਗਵਰਨਰ ਪੰਜਾਬ ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਰੱਦ ਕਰਨ¢ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਅੱਜ ਔਰਤ ਸਮੇਤ ਦੇਸ਼ ਦਾ ਹਰ ਕਿਰਤੀ ਵਰਗ ਘੋਰ ਤੰਗੀਆਂ ਤੁਰਸ਼ੀਆਂ ਕਰ ਕੇ ਗੁਲਾਮੀ ਦੀ ਜੂਨ ਭੁਗਤ ਰਿਹਾ ਹੈ | ਇਸ ਗੁਲਾਮੀ ਤੋਂ ਮੁਕਤੀ ਲਈ ਕਿਰਤੀ ਲੋਕਾਂ ਨੂੰ ਮਹਿਲ ਕਲਾਂ ਦੇ ਇਸ ਸਾਂਝੇ ਘੋਲ ਤੋਂ ਪ੍ਰੇਰਨਾ ਲੈ ਕੇ ਲੋਕ ਜੱਦੋ-ਜਹਿਦ ਨੂੰ ਲਾਮਬੰਦ ਕੀਤਾ ਜਾਣਾ ਸਮੇਂ ਦੀ ਮੁੱਖ ਲੋੜ ਹੈ¢ ਬੀ.ਕੇ.ਯੂ. ਡਕੌਾਦਾ ਦੇ ਬੂਟਾ ਸਿੰਘ ਬੁਰਜ ਗਿੱਲ, ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਸਰਕਾਰਾਂ ਬਦਲ ਗਈਆਂ ਪਰ ਕਿਰਤੀ ਲੋਕਾਂ ਦੀ ਤਕਦੀਰ ਨਹੀਂ ਬਦਲੀ ਉਨ•ਾਂ ਸਮੂਹ ਕਿਰਤੀ ਲੋਕਾਂ ਨੂੰ ਲਾਮਬੰਦ ਹੋ ਕੇ ਸੰਘਰਸ਼ਾਂ ਦੇ ਰਾਹ ਪੈਣ ਦਾ ਸੱਦਾ ਦਿੱਤਾ | ਸੀ.ਪੀ.ਆਈ. ਦੇ ਸਕੱਤਰੇਤ ਮੈਂਬਰ ਕਸ਼ਮੀਰ ਸਿੰਘ ਗਦਾਈਆ, ਸੀ.ਪੀ.ਐਮ. ਪੰਜਾਬ ਦੇ ਸਕੱਤਰੇਤ ਮੈਂਬਰ ਸਾਥੀ ਮਹੀਪਾਲ, ਅਧਿਆਪਕ ਦਲ ਪੰਜਾਬ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਭੰਡਾਰੀ,
ਟੀ.ਐਫ. ਦੇ ਆਗੂ ਗੁਰਮੀਤ ਸਿੰਘ ਸੁਖਪੁਰਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਧੰਨਾ ਮੱਲ ਮਾਨਸਾ, ਟੀ.ਐਸ.ਯੂ ਦੇ ਇਕਬਾਲ ਸਿੰਘ, ਦਰਸ਼ਨ ਸਿੰਘ, ਇਸਤਰੀ ਆਗੂ ਭੈਣ ਪ੍ਰੇਮਪਾਲ ਕੌਰ ਨੇ ਕਿਹਾ ਕਿ ਅੱਜ ਲਿਤਾੜੇ ਜਾ ਰਹੇ ਤਬਕਿਆਂ ਵੱਲੋਂ ਸਾਮਰਾਜ ਪ੍ਰਸਤ ਲੋਕ ਮਾਰੂ ਨੀਤੀਆਂ ਖ਼ਿਲਾਫ਼ ਸਾਂਝੇ ਤੌਰ 'ਤੇ ਡਟਵੀਂ ਜੱਦੋ ਜਹਿਦ ਕਰਨ ਦੀ ਅਹਿਮ ਲੋੜ ਹੈ। ਇਸ ਮੌਕੇ ਪੰਜਾਬ ਯੂਨੀਵਰਸਿਟੀ ਵਿਚ ਫ਼ੀਸਾਂ ਦੇ ਵਾਧੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਵਾਲੀ ਐਸ.ਐਫ.ਐਸ. ਦੀ ਜਨਰਲ ਸਕੱਤਰ ਸਤਵਿੰਦਰ ਕੌਰ ਨੂੰ ਐਕਸ਼ਨ ਕਮੇਟੀ ਮਹਿਲ ਕਲਾਂ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਐਕਸ਼ਨ ਕਮੇਟੀ ਮਹਿਲ ਕਲਾਂ ਦੇ ਕਨਵੀਨਰ ਮਾ: ਗੁਰਵਿੰਦਰ ਸਿੰਘ ਕਲਾਲਾ, ਸਾਥੀ ਨਰਾਇਣ ਦੱਤ ਨੇ ਕਿਹਾ ਕਿ ਇਹ ਸੰਘਰਸ਼ ਹਰ ਸਾਲ ਲੋਕਾਂ ਨੂੰ ਜਮਹੂਰੀ ਸਮਾਜ ਦੀ ਸਿਰਜਣਾ ਲਈ ਜੂਝਣ ਦਾ ਸੰਦੇਸ਼ ਦਿੰਦਾ ਹੈ। ਉਨਾਂ ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੇ ਕਿਰਤੀ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਪਿਰਮਿਲ ਸਿੰਘ ਵਿਧਾਇਕ ਭਦੌੜ, ਮੀਤ ਹੇਅਰ ਵਿਧਾਇਕ ਬਰਨਾਲਾ, ਪ੍ਰੀਤਮ ਸਿੰਘ ਦਰਦੀ, ਮਲਕੀਤ ਸਿੰਘ ਵਜੀਦਕੇ, ਪ੍ਰੇਮ ਕੁਮਾਰ, ਕੁਲਵੰਤ ਰਾਏ ਪੰਡੋਰੀ, ਅਮਰਜੀਤ ਕੁੱਕੂ, ਗੁਰਦੇਵ ਸਿੰਘ ਸਹਿਜੜਾ, ਜਰਨੈਲ ਸਿੰਘ ਚੰਨਣਵਾਲ, ਮਲਕੀਤ ਸਿੰਘ ਸਿੱਧੂ, ਨਿਹਾਲ ਸਿੰਘ, ਅਮਰ ਸਿੰਘ ਜਲਾਲਦੀਵਾਲ, ਗੁਰਜੰਟ ਸਿੰਘ ਹਮੀਦੀ, ਏਕਮ ਸਿੰਘ ਛੀਨੀਵਾਲ, ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਦਰਸ਼ਨ ਸਿੰਘ ਉਗੋਕੇ, ਮਾ: ਦਰਸ਼ਨ ਸਿੰਘ, ਯਸ਼ਪਾਲ ਸਿੰਘ ਮਹਿਲ ਕਲਾਂ, ਕਰਮਜੀਤ ਸਿੰਘ ਬੀਹਲਾ, ਦਰਸ਼ਨ ਸਿੰਘ ਰਾਏਸਰ, ਪਰਮਜੀਤ ਕੌਰ ਜੋਧਪੁਰ, ਗਗਨ ਆਜ਼ਾਦ, ਗੁਰਵੀਰ ਲੌਂਗੋਵਾਲ, ਭੋਲਾ ਸਿੰਘ ਕਲਾਲ ਮਾਜਰਾ, ਭਾਨ ਸਿੰਘ ਸੰਘੇੜਾ, ਅਜਮੇਰ ਅਕਲੀਆ, ਰਾਮ ਸਿੰਘ ਹਠੂਰ, ਹਰਭਗਵਾਨ ਭੀਖੀ, ਸੁਰਜੀਤ ਦਿਹੜ, ਮੇਲਾ ਸਿੰਘ ਕੱਟੂ, ਅਮਰਜੀਤ ਕੌਰ ਆਦਿ ਹਾਜ਼ਰ ਸਨ। ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਰਾਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਨਾਟਕ 'ਅੱਗ ਦਾ ਸਫਾ ਹੈ', ਆਜ਼ਾਦ ਕਲਾ ਮੰਚ ਬਰਨਾਲਾ ਵੱਲੋਂ ਰਣਜੀਤ ਭੋਤਨਾ ਦੀ ਨਿਰਦੇਸ਼ਨਾ ਹੇਠ 'ਉਹ ਜੱਟ ਕਿਹੜੇ ਪਿੰਡ ਰਹਿੰਦਾ ਹੈ' ਦੀ ਸਫਲ ਪੇਸ਼ਕਾਰੀ ਕੀਤੀ ਗਈ।

ਅਕਾਲੀ-ਭਾਜਪਾ ਸਰਕਾਰ ਦੇ ਨਕਸ਼ੇ ਕਦਮਾਂ 'ਤੇ ਚੱਲ ਰਿਹੈ ਕੈਪਟਨ ਅਮਰਿੰਦਰ ਸਿੰਘ- ਖਹਿਰਾ

ਮਹਿਲ ਕਲਾਂ, 12 ਅਗਸਤ (ਅਵਤਾਰ ਸਿੰਘ ਅਣਖੀ)- ਸੱਤਾ ਪ੍ਰਾਪਤੀ ਲਈ ਲੋਕਾਂ ਨੂੰ ਮਨ ਲਭਾਊ ਨਾਅਰੇ ਦੇਣ ਵਾਲਾ ਸੂਬੇ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਨਕਸ਼ੇ ਕਦਮਾਂ 'ਤੇ ਹੀ ਚਲ ਰਿਹਾ ਹੈ | ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ...

ਪੂਰੀ ਖ਼ਬਰ »

ਪਿੰਡ ਬੱਲੋਕੇ ਵਿਖੇ ਸਾਬਕਾ ਫ਼ੌਜੀ ਨੇ ਫਾਹਾ ਲਿਆ

ਸ਼ਹਿਣਾ, 12 ਅਗਸਤ (ਸੁਰੇਸ਼ ਗੋਗੀ)-ਥਾਣਾ ਸ਼ਹਿਣਾ ਅਧੀਨ ਪੈਂਦੇ ਪਿੰਡ ਬੱਲੋਕੇ ਵਿਖੇ ਬੀਤੀ ਰਾਤ ਇਕ ਸਾਬਕਾ ਫ਼ੌਜੀ ਨੇ ਘਰ ਵਿਚ ਛੱਤ ਵਾਲੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ | ਥਾਣਾ ਸ਼ਹਿਣਾ ਦੇ ਏ.ਐਸ.ਆਈ. ਜਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਜਾ ਸਿੰਘ ...

ਪੂਰੀ ਖ਼ਬਰ »

90 ਬੋਤਲਾਂ ਦੇਸੀ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ

ਧਨੌਲਾ, 12 ਅਗਸਤ (ਚੰਗਾਲ)-ਪੰਜਾਬ ਸਰਕਾਰ ਦੁਆਰਾ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਐਸ.ਐਸ.ਪੀ. ਬਰਨਾਲਾ ਹਰਜੀਤ ਸਿੰਘ ਤੇ ਡੀ.ਐਸ.ਪੀ. ਬਰਨਾਲਾ ਰਾਜੇਸ਼ ਛਿੱਬਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਥਾਣਾ ਧਨੌਲਾ ਦੇ ਐਸ.ਐਚ.ਓ. ਇੰਸ. ਕੁਲਦੀਪ ਸਿੰਘ ਦੀ ਅਗਵਾਈ ਹੇਠ ਧਨੌਲਾ ...

ਪੂਰੀ ਖ਼ਬਰ »

ਵਾਈ. ਐੱਸ. ਦੇ ਵਿਦਿਆਰਥੀਆਂ ਨੇ 'ਗੂੰਗੇ-ਬੋਲੇ' ਸਕੂਲ ਦੀ ਲਗਾਈ ਫੇਰੀ

ਬਰਨਾਲਾ, 12 ਅਗਸਤ (ਅਸ਼ੋਕ ਭਾਰਤੀ)-ਵਾਈ.ਐਸ. ਸਕੂਲ ਹੰਡਿਆਇਆ ਦੇ ਵਿਦਿਆਰਥੀਆਂ ਨੇ 'ਗੂੰਗੇ-ਬੋਲੇੇ' ਸਕੂਲ ਬਰਨਾਲਾ ਦੀ ਫੇਰੀ ਲਗਾਈ | ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗੂੰਗੇ-ਬੋਲੇ ਬੱਚਿਆਂ ਬਾਰੇ ਦੱਸਣਾ ਸੀ ਕਿ ਉਹ ਕਿਵੇਂ ਜ਼ਿੰਦਗੀ ਵਿਚ ਆਵਾਜ਼ ਨਾ ਹੋਣ ਦੇ ...

ਪੂਰੀ ਖ਼ਬਰ »

ਸੰਤ ਹਰਚੰਦ ਸਿੰਘ ਲੌ ਾਗੋਵਾਲ ਦੀ ਬਰਸੀ ਸਬੰਧੀ ਮੀਟਿੰਗ

ਤਪਾ ਮੰਡੀ, 12 ਅਗਸਤ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸ਼ਹੀਦ ਸੰਤ ਹਰਚੰਦ ਸਿੰਘ ਲੌਾਗੋਵਾਲ ਦੀ ਬਰਸੀਂ ਦੇ ਸਬੰਧ ਵਿਚ ਅੱਜ ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਦੀ ਅਗਵਾਈ ਹੇਠ ਤਪਾ ਅਤੇ ਰੂੜੇਕੇ ਸਰਕਲਾਂ ਦੀ ਸ਼੍ਰੋਮਣੀ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਉਗੋਕੇ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਸ਼ਹਿਣਾ, 12 ਅਗਸਤ (ਸੁਰੇਸ਼ ਗੋਗੀ)-ਸਰਕਾਰੀ ਹਾਈ ਸਕੂਲ ਉਗੋਕੇ ਵਿਖੇ ਤੀਜ ਦੀਆਂ ਤੀਆਂ ਦਾ ਤਿਉਹਾਰ ਮੁੱਖ ਅਧਿਆਪਕ ਕੁਲਦੀਪ ਸਿੰਘ ਕਮਲ ਦੀ ਅਗਵਾਈ ਵਿਚ ਮਨਾਇਆ ਗਿਆ | ਇਸ ਮੌਕੇ 'ਤੇ ਵਿਦਿਆਰਥਣਾਂ ਦੇ ਮਹਿੰਦੀ ਰਚਾਉਣ ਦੇ ਮੁਕਾਬਲੇ ਕਰਵਾਏ ਗਏ | ਸੁੰਦਰ ਮਹਿੰਦੀ ਰਚਾਉਣ ...

ਪੂਰੀ ਖ਼ਬਰ »

ਆਜ਼ਾਦੀ ਦਿਹਾੜਾ ਸਮਾਗਮ ਲਈ ਵਧੀਕ ਡਿਪਟੀ ਕਮਿਸ਼ਨਰ ਨੇ ਲਿਆ ਫੁੱਲ ਡਰੈੱਸ ਰਿਹਰਸਲ ਦਾ ਜਾਇਜ਼ਾ

ਬਰਨਾਲਾ, 12 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਦੇ ਬਾਬਾ ਕਾਲਾ ਮਹਿਰ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜੇ ਸਬੰਧੀ ਅੱਜ ਵਧੀਕ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਫੁੱਲ ਡਰੈਸ ਰਿਹਰਸਲ ਦਾ ...

ਪੂਰੀ ਖ਼ਬਰ »

ਬੀਬੜੀਆਂ ਮਾਈਆਂ ਮੰਦਿਰ ਵਿਖੇ ਪੁਰਾਤਨ ਛੱਪੜੀ ਨੂੰ ਸੰਵਾਰਨ ਦਾ ਕਾਰਜ ਸ਼ੁਰੂ

ਸ਼ਹਿਣਾ, 12 ਅਗਸਤ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਪ੍ਰਾਚੀਨ ਬੀਬੜੀਆਂ ਮਾਈਆਂ ਮੰਦਰ ਵਿਖੇ ਪੁਰਾਤਨ ਛੱਪੜੀ ਜਿੱਥੇ ਕਿ ਛਿਮਾਹੀ ਮੇਲੇ ਦੌਰਾਨ ਸ਼ਰਧਾਲੂ ਮਿੱਟੀ ਕੱਢਦੇ ਹਨ, ਉਕਤ ਛੱਪੜੀ ਦੀ ਦਿੱਖ ਸੰਵਾਰਨ ਲਈ ਬੀਬੜੀਆਂ ਮਾਈਆਂ ਪ੍ਰਬੰਧਕੀ ਕਮੇਟੀ ਵੱਲੋਂ ਕਾਰਜ ...

ਪੂਰੀ ਖ਼ਬਰ »

ਪੰਧੇਰ ਵਿਖੇ ਕਿਸਾਨ ਸਿਖਲਾਈ ਕੈਂਪ ਲਾਇਆ

ਧਨੌਲਾ, 12 ਅਗਸਤ (ਜਤਿੰਦਰ ਸਿੰਘ ਧਨੌਲਾ)-ਪਿੰਡ ਪੰਧੇਰ ਵਿਖੇ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ | ਕੈਂਪ ਦੌਰਾਨ ਬਲਾਕ ਬਰਨਾਲਾ ਦੇ ਸੁਖਪਾਲ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਅਤੇ ਗੁਰਮੀਤ ਸਿੰਘ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਨਰਮੇ ਦੀ ਫ਼ਸਲ ਤੇ ...

ਪੂਰੀ ਖ਼ਬਰ »

ਦਿੜ੍ਹਬਾ ਵਿਖੇ ਤੀਆਂ ਵਾਂਗ ਤੂਤਾਂ ਵਾਲੇ ਖੂਹ 'ਤੇ ਧੀਆਂ ਦੀ ਲੋਹੜੀ ਮੰੁਡਿਆਂ ਵਾਂਗ ਮਨਾਈ ਜਾਵੇਗੀ-ਸੁੱਖੀ ਬਰਾੜ

ਦਿੜ੍ਹਬਾ ਮੰਡੀ, 12 ਅਗਸਤ (ਪਰਵਿੰਦਰ ਸੋਨੂੰ) - ਵਰਲਡ ਪੰਜਾਬੀ ਹੈਰੀਟੇਜ ਸੈਂਟਰ ਦੀ ਫਾਉਂਡਰ ਡਾਇਰੈਕਟਰ ਅਤੇ ਨਾਮਵਰ ਗਾਇਕਾ ਬੀਬਾ ਸੁਖਮਿੰਦਰ ਕੌਰ ਸੁੱਖੀ ਬਰਾੜ ਨੇ ਕਿਹਾ ਕਿ ਦਿੜ੍ਹਬਾ ਪਿੰਡ ਅਜੇ ਵੀ ਆਪਣੇ ਪੁਰਾਣੇ ਵਿਰਸੇ ਨੂੰ ਆਪਣੇ ਵਿੱਚ ਸਮੋਈ ਬੈਠਾ ਹੈ | ਤੀਆਂ ...

ਪੂਰੀ ਖ਼ਬਰ »

ਆਜ਼ਾਦੀ ਦਿਵਸ ਦੇ ਬਾਈਕਾਟ ਦਾ ਐਲਾਨ

ਸੰਗਰੂਰ, 12 ਅਗਸਤ (ਦਮਨ, ਅਮਨ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਤਵਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ 15 ਅਗਸਤ ਨੰੂ ਭਾਰਤੀ ਕਿਸਾਨ ਯੂਨੀਅਨ ਵੱਲੋਂ ਆਜ਼ਾਦੀ ...

ਪੂਰੀ ਖ਼ਬਰ »

ਸੋਸ਼ਲ ਮੀਡੀਆ 'ਤੇ ਪਾਈ ਤਸਵੀਰ ਨੂੰ ਲੈ ਕੇ ਹੋਈ ਲੜਾਈ 'ਚ ਰੋੜਿਆਂ ਦੀ ਹੋਈ ਮੂਹਲੇਧਾਰ ਬਰਸਾਤ

ਭਵਾਨੀਗੜ੍ਹ, 12 ਅਗਸਤ (ਰਣਧੀਰ ਸਿੰਘ ਫੱਗੂਵਾਲਾ)-ਬਾਲਦ ਕੈਂਚੀਆਂ ਤੋਂ ਨਾਭਾ ਨੂੰ ਜਾਂਦੀ ਸੜਕ 'ਤੇ ਦੋ ਧਿਰਾਂ ਵਿਚਕਾਰ ਹੋਈ ਲੜਾਈ ਵਿੱਚ ਇੱਕ ਕਾਰ ਦੀ ਭੰਨਤੋੜ ਕਰਨ ਕਾਰਨ ਪੁਲਿਸ ਵੱਲੋਂ ਦੋਵੇਂ ਦੇ ਕਰੀਬ ਸਾਢੇ ਚਾਰ ਦਰਜ਼ਨ ਵਿਅਕਤੀਆਂ 'ਤੇ ਮਾਮਲਾ ਦਰਜ਼ ਕਰ ਲੈਣ ਦਾ ...

ਪੂਰੀ ਖ਼ਬਰ »

ਮੰਡਲ ਦਫ਼ਤਰ ਦੇ ਗੇਟ ਅੱਗੇ ਦਿੱਤਾ ਰੋਸ ਧਰਨਾ

ਲਹਿਰਾਗਾਗਾ, 12 ਅਗਸਤ (ਅਸ਼ੋਕ ਗਰਗ, ਸੂਰਜ ਭਾਨ ਗੋਇਲ)-ਪਿੰਡ ਕੜੈਲ ਅਤੇ ਰਾਮਪੁਰਾ ਗੁੱਜਰਾਂ ਦੇ ਕੁਝ ਵਿਅਕਤੀਆਂ ਵੱਲੋਂ ਬਿਜਲੀ ਚੋਰੀ ਦੀ ਚੈਕਿੰਗ ਸਬੰਧੀ ਬਣੀ ਟੀਮ ਨਾਲ ਕੀਤੇ ਦੁਰ ਵਿਵਹਾਰ, ਗਾਲ਼ੀ-ਗਲੋਚ ਅਤੇ ਰਿਕਾਰਡ ਖੋਹਣ ਦੇ ਮਾਮਲੇ ਨੂੰ ਲੈ ਕੇ ਬਿਜਲੀ ਕਾਮਿਆਂ ...

ਪੂਰੀ ਖ਼ਬਰ »

ਅਧਿਕਾਰੀਆਂ ਦੀ ਮਿਲੀਭੁਗਤ ਦਾ ਨਤੀਜਾ-ਰਾਏ

ਲਹਿਰਾਗਾਗਾ, 12 ਅਗਸਤ (ਅਸ਼ੋਕ ਗਰਗ, ਸੂਰਜ ਭਾਨ ਗੋਇਲ)-ਨਗਰ ਕੌਾਸਲ ਲਹਿਰਾਗਾਗਾ ਦੇ ਕਾਂਗਰਸੀ ਕੌਾਸਲਰ ਗੁਰਲਾਲ ਸਿੰਘ ਵੱਲੋਂ ਨਗਰ ਕੌਾਸਲ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਸਦਕਾ 50 ਹਜ਼ਾਰ ਤੋਂ ਵੱਧ ਇੱਟਾਂ ਖ਼ੁਰਦ-ਬੁਰਦ ਕਰਨ ਦੇ ਲਗਾਏ ਦੋਸ਼ਾਂ ਤੋਂ ਬਾਅਦ ਇਹ ਗੱਲ ...

ਪੂਰੀ ਖ਼ਬਰ »

45 ਲੱਖ ਦੀ ਠੱਗੀ ਮਾਰਨ ਵਾਲੇ ਵਿਰੁੱਧ ਮਾਮਲਾ ਦਰਜ

ਸੰਗਰੂਰ, 12 ਅਗਸਤ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਥਾਣਾ ਸਿਟੀ ਸੰਗਰੂਰ ਪੁਲਿਸ ਵੱਲੋਂ ਨੋਟ ਬਦਲੀ ਦੇ ਨਾਂਅ ਉੱਤੇ 45 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਇੱਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਖੇਤਾਂ 'ਚ ਬਣੇ ਘਰ ਨੰੂ ਚੋਰਾਂ ਨੇ ਰਾਤ ਸਮੇਂ ਲਾਇਆ ਪਾੜ

ਅਮਰਗੜ•, 12 ਅਗਸਤ (ਸੁਖਜਿੰਦਰ ਸਿੰਘ ਝੱਲ) – ਪਿੰਡ ਬਾਠਾਂ ਵਿਖੇ ਖੇਤਾਂ ਵਿਚ ਬਣੇ ਇਕ ਘਰ ਨੂੰ ਚੋਰਾਂ ਨੇ ਰਾਤ ਸਮੇਂ ਪਾੜ ਲਾ ਕੇ ਨਗਦੀ ਅਤੇ ਗਹਿਣੇ ਚੋਰੀ ਕਰ ਲਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਦਰਸ਼ਨ ਸਿੰਘ ਦੱਸਿਆ ਕਿ ਜਗਮੇਲ ਸਿੰਘ ਪੁੱਤਰ ਭਜਨ ਸਿੰਘ ਜੋ ...

ਪੂਰੀ ਖ਼ਬਰ »

ਜ਼ਮਾਨਤ 'ਤੇ ਆਇਆ ਕੈਦੀ 1 ਕਿੱਲੋ ਅਫ਼ੀਮ ਸਣੇ ਕਾਬੂ

ਸੰਗਰੂਰ, 12 ਅਗਸਤ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਸੀ.ਆਈ.ਏ. ਸਟਾਫ਼ ਬਹਾਦਰ ਸਿੰਘ ਵਾਲਾ ਦੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਇੱਕ ਕਿੱਲੋ ਅਫ਼ੀਮ ਸਣੇ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਹਰਵਿੰਦਰ ਸਿੰਘ ਖਹਿਰਾ ...

ਪੂਰੀ ਖ਼ਬਰ »

ਟੇਲੈਂਟ ਹੰਟ ਤੇ ਦਸਤਾਰ ਮੁਕਾਬਲੇ ਕਰਵਾਏ

ਮਲੇਰਕੋਟਲਾ, 12 ਅਗਸਤ (ਕੁਠਾਲਾ, ਹਨੀਫ਼ ਥਿੰਦ)-ਸਥਾਨਕ ਤਾਰਾ ਕਾਨਵੈਂਟ ਸਕੂਲ ਵਿਖੇ ਵਿਦਿਆਰਥੀਆਂ ਨੂੰ ਆਪਣੀ ਮਾਣਮੱਤੀ ਵਿਰਾਸਤ ਨਾਲ ਜੋੜਨ ਅਤੇ ਉਨ੍ਹਾਂ ਅੰਦਰਲੀ ਕਲਾਤਮਕਤਾ ਨੂੰ ਉਭਾਰਨ ਲਈ ਲੜਕਿਆਂ ਦੇ ਟੇਲੈਂਟ ਹੰਟ ਤੇ ਦਸਤਾਰ ਮੁਕਾਬਲੇ ਕਰਵਾਏ ਗਏ | ...

ਪੂਰੀ ਖ਼ਬਰ »

ਬਾਜ਼ੀਗਰ ਭਾਈਚਾਰੇ ਵੱਲੋਂ ਪ੍ਰਧਾਨ ਨਗਰ ਕੌ ਾਸਲ ਦਾ ਸਨਮਾਨ

ਅਹਿਮਦਗੜ੍ਹ, 12 ਅਗਸਤ (ਪੁਰੀ)-ਨਗਰ ਕੌਸ਼ਲ ਅਹਿਮਦਗੜ੍ਹ ਦੇ ਨਵੇਂ ਚੁਣੇ ਗਏ ਪ੍ਰਧਾਨ ਸ੍ਰੀ ਸ਼ਿਰਾਜ਼ ਮੁਹੰਮਦ ਦਾ ਅੱਜ ਸਥਾਨਕ ਬਾਜ਼ੀਗਰ ਭਾਈਚਾਰੇ ਵੱਲੋਂ ਸਨਮਾਨ ਕੀਤਾ ਗਿਆ | ਬਾਜ਼ੀਗਰ ਬਸਤੀ ਪੰਜਾਬ ਪ੍ਰਦੇਸ਼ ਕਾਂਗਰਸ ਬਾਜ਼ੀਗਰ ਸੈੱਲ ਦੇ ਪ੍ਰਧਾਨ ਸ੍ਰੀ ਜੱਗੀ ...

ਪੂਰੀ ਖ਼ਬਰ »

ਬੱਚਿਆਂ ਦੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ

ਸੁਨਾਮ ਊਧਮ ਸਿੰਘ ਵਾਲਾ, 12 ਅਗਸਤ (ਧਾਲੀਵਾਲ, ਭੁੱਲਰ) - ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਡਾਇਰੈਕਟਰ ਜਗਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਤਹਿਤ ਬਲਾਕ ਸੁਨਾਮ ਵੱਲੋਂ ਮੈਡਮ ਸੁਖਦੀਪ ਕੌਰ ਦੀ ਅਗਵਾਈ ਵਿੱਚ ਸਥਾਨਕ ਤੋਰਨ ਮਾਡਲ ਹਾਈ ਸਕੂਲ ਵਿਖੇ ਵਿਦਿਆਰਥੀਆਂ ਦੇ ...

ਪੂਰੀ ਖ਼ਬਰ »

ਕਬੱਡੀ ਟੂਰਨਾਮੈਂਟ ਕਰਵਾਇਆ

ਭਵਾਨੀਗੜ੍ਹ, 12 ਅਗਸਤ (ਜਰਨੈਲ ਸਿੰਘ ਮਾਝੀ)-ਸਰਕਾਰੀ ਮਿਡਲ ਸਕੂਲ ਰਾਮਪੁਰਾ ਵਿਖੇ ਪੰਜਾਬ ਸਕੂਲ ਜ਼ੋਨ ਭਵਾਨੀਗੜ੍ਹ ਵੱਲੋਂ ਅੰਡਰ-19 ਸਰਕਲ ਕਬੱਡੀ ਟੂਰਨਾਮੈਂਟ ਜ਼ੋਨ ਸਕੱਤਰ ਸ੍ਰੀਮਤੀ ਤਰਵਿੰਦਰ ਕੌਰ ਅਤੇ ਮੈਨੇਜਰ ਜਗਤਾਰ ਸਿੰਘ ਮਾਨ ਦੀ ਅਗਵਾਈ ਹੇਠ ਕਰਵਾਇਆ ਗਿਆ | ...

ਪੂਰੀ ਖ਼ਬਰ »

ਪੈਰਾਮਾਊਟ ਦੇ ਖਿਡਾਰੀਆਂ ਨੇ ਜਿੱਤੇ 12 ਗੋਲਡ ਮੈਡਲ

ਚੀਮਾ ਮੰਡੀ, 12 ਅਗਸਤ (ਦਲਜੀਤ ਸਿੰਘ ਮੱਕੜ) - ਸਥਾਨਕ ਪੈਰਾਮਾਊਾਟ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਪੰਜਾਬ ਸਕੂਲ ਗੇਮਜ਼ ਜ਼ੋਨ ਪੱਧਰੀ ਕਿੱਕ ਬਾਕਸਿੰਗ ਮੁਕਾਬਲੇ ਜੋ ਸੁਨਾਮ ਵਿਖੇ ਹੋਏ ਵਿਚ 12 ਖਿਡਾਰੀਆਂ ਨੇ ਅੰਡਰ 14, 17, 19 ਵਰਗ ਵਿਚ ਗੋਲਡ ਮੈਡਲ ਹਾਸਲ ਕਰ ਕੇ ਜਿੱਥੇ ...

ਪੂਰੀ ਖ਼ਬਰ »

ਘੋੜਾ ਟਰਾਲੇ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਕੁਚਲਿਆ

ਧਨੌਲਾ, 12 ਅਗਸਤ (ਚੰਗਾਲ)-ਅੱਜ ਧਨੌਲਾ ਨਜ਼ਦੀਕ ਬਣੇ ਬਾਈਪਾਸ ਰਾਜਗੜ੍ਹ ਰੋਡ 'ਤੇ ਟਰਾਲੇ ਵੱਲੋਂ ਮੋਟਰਸਾਈਕਲ 'ਤੇ ਆ ਰਹੇ ਨੌਜਵਾਨ ਨੂੰ ਕੁਚਲ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦਿਆਂ ਥਾਣਾ ਧਨੌਲਾ ਦੇ ਥਾਣੇਦਾਰ ਦਿਲਬਾਰ ਸਿੰਘ, ਹੋਲਦਾਰ ਯਾਦਵਿੰਦਰ ...

ਪੂਰੀ ਖ਼ਬਰ »

ਬੀਹਲਾ ਵਿਖੇ ਬੱਚਿਆਂ ਦੇ ਅਧਿਕਾਰਾਂ ਸਬੰਧੀ ਜਾਗਰੂਕਤਾ ਸੈਮੀਨਾਰ

ਮਹਿਲ ਕਲਾਂ, 12 ਅਗਸਤ (ਅਵਤਾਰ ਸਿੰਘ ਅਣਖੀ)-ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਵਿਖੇ ਹੈੱਡ ਟੀਚਰ ਹਰਪ੍ਰੀਤ ਸਿੰਘ ਦੀਵਾਨਾ ਦੀ ਅਗਵਾਈ ਹੇਠ ਬੱਚਿਆਂ ਦੇ ਅਧਿਕਾਰਾਂ ਅਤੇ ਸੁਰੱਖਿਆ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਬਾਲ ਵਿਕਾਸ ਅਫ਼ਸਰ ਮੀਨਾ ...

ਪੂਰੀ ਖ਼ਬਰ »

ਬੀਬੀ ਘਨੌਰੀ ਵੱਲੋਂ ਸਰਪੰਚ ਸੁਖਦੇਵ ਸਿੰਘ ਮਨਾਲ ਦਾ ਸਨਮਾਨ

ਮਹਿਲ ਕਲਾਂ, 12 ਅਗਸਤ (ਅਵਤਾਰ ਸਿੰਘ ਅਣਖੀ)-ਪਿੰਡ ਮਨਾਲ ਵਿਖੇ ਸੁਖਦੇਵ ਸਿੰਘ ਮਨਾਲ ਨੂੰ ਸਰਬ ਸੰਮਤੀ ਨਾਲ ਸਰਪੰਚ ਚੁਣੇ ਜਾਣ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਬੀਬੀ ਹਰਚੰਦ ਕੌਰ ਘਨੌਰੀ ਵਲੋਂ ਸਰਪੰਚ ਸੁਖਦੇਵ ਸਿੰਘ ਮਨਾਲ ਅਤੇ ਪੰਚ ਨਿਰਮਲ ...

ਪੂਰੀ ਖ਼ਬਰ »

ਸ਼ਹਿਣਾ ਪੁਲਿਸ ਨੇ ਚੋਰੀ ਦੇ ਤਿੰਨ ਸਿਲੰਡਰਾਂ ਸਮੇਤ ਨੌਜਵਾਨ ਕੀਤਾ ਕਾਬੂ

ਸ਼ਹਿਣਾ, 12 ਅਗਸਤ (ਸੁਰੇਸ਼ ਗੋਗੀ)-ਸ਼ਹਿਣਾ ਪੁਲਿਸ ਵੱਲੋਂ ਗੈਸ ਸਿਲੰਡਰ ਚੋਰੀ ਕਰਨ ਦੇ ਦੋਸ਼ ਵਿਚ ਇਕ ਨੌਜਵਾਨ ਨੂੰ ਚੋਰੀ ਦੇ ਤਿੰਨ ਸਿਲੰਡਰਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਥਾਣਾ ਮੁਖੀ ਜਗਜੀਤ ਸਿੰਘ ਘੁਮਾਣ ਨੇ ਦੱਸਿਆ ਕਿ ਸ਼ਹਿਣਾ ਦੇ ਗੁਰਦੀਪ ...

ਪੂਰੀ ਖ਼ਬਰ »

ਭਾਕਿਯੂ ਲੱਖੋਵਾਲ ਵੱਲੋਂ ਮੋਟਰਸਾਈਕਲ ਮਾਰਚ ਭਲਕੇ

ਬਰਨਾਲਾ, 12 ਅਗਸਤ (ਧਰਮਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਸਥਾਨਕ ਗੁ: ਸਿੰਘ ਸਭਾ ਵਿਖੇ ਰੱਖੀ ਗਈ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਦੇਸ਼ ਆਜ਼ਾਦ ਹੋਏ ਨੂੰ 70 ਸਾਲ ਦੇ ਕਰੀਬ ਬੀਤ ...

ਪੂਰੀ ਖ਼ਬਰ »

ਪੁਲਿਸ ਜ਼ਿਲ੍ਹਾ ਮੁਖੀ ਨੇ ਵਿਦਿਆਰਥੀਆਂ ਨਾਲ ਟਰੈਫ਼ਿਕ ਸਬੰਧੀ ਕੀਤੇ ਨੁਕਤੇ ਸਾਂਝੇ

ਤਪਾ ਮੰਡੀ, 12 ਅਗਸਤ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਟਰੈਫ਼ਿਕ ਨਿਯਮਾਂ ਬਾਰੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਜਿਸ ਦੇ ਮੱੁਖ ਮਹਿਮਾਨ ਬਰਨਾਲਾ ਜ਼ਿਲੇ• ਦੇ ਐਸ.ਐਸ.ਪੀ ਹਰਜੀਤ ਸਿੰਘ ਸਨ ਜਿਨ•ਾਂ ਨੂੰ ਸਕੂਲ ਦੀ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

ਬੀ. ਡੀ. ਪੀ. ਓ. ਵੜੈਚ ਨੇ ਦਲਜੀਤ ਕੌਰ ਤੋਂ ਵਸੂਲ ਕੀਤੀ ਜੁਰਮਾਨੇ ਦੀ ਰਕਮ ਪੰਚ ਪਰਮਜੀਤ ਕੌਰ ਨੂੰ ਸੌ ਾਪੀ

ਮਹਿਲ ਕਲਾਂ, 12 ਅਗਸਤ (ਤਰਸੇਮ ਸਿੰਘ ਚੰਨਣਵਾਲ)-ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਕਲਾਲ ਮਾਜਰਾ ਦੇ ਵਾਰਡ ਨੰ: 5 ਅਤੇ ਬੂਥ ਨੰ: 64 ਨਾਲ ਸਬੰਧਤ ਪੰਚ ਦੇ ਅਹੁਦੇ ਲਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦਾਇਰ ਪਟੀਸ਼ਨ ਪਰਮਜੀਤ ਕੌਰ ਬਨਾਮ ਦਲਜੀਤ ਕੌਰ ਪਿੰਡ ...

ਪੂਰੀ ਖ਼ਬਰ »

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਨੇ ਤਿੰਨ ਰੋਜ਼ਾ ਸਮਾਗਮ ਕਰਵਾਇਆ

ਸ਼ਹਿਣਾ, 12 ਅਗਸਤ (ਸੁਰੇਸ਼ ਗੋਗੀ)-ਜਥੇਦਾਰ ਕ੍ਰਿਪਾਲ ਸਿੰਘ ਬਡੂੰਗਰ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤੀ ਧਰਮ ਪ੍ਰਚਾਰ ਲਹਿਰ ਤਹਿਤ ਗੁਰਦੁਆਰਾ ਸੁੱਚਾਸਰ ਪੱਖੋਕੇ ਵਿਖੇ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਅਤੇ ਸੰਤ ਦਰਬਾਰ ਸਿੰਘ ...

ਪੂਰੀ ਖ਼ਬਰ »

ਹੈਮਰ ਥ੍ਰੋਅ 'ਚ ਤਗ਼ਮਾ ਜਿੱਤਣ ਵਾਲੇ ਖਿਡਾਰੀ ਦਾ ਸੁਖਪਾਲ ਸਿੰਘ ਖਹਿਰਾ ਨੇ ਕੀਤਾ ਸਨਮਾਨ

ਬਰਨਾਲਾ, 12 ਅਗਸਤ (ਰਾਜ ਪਨੇਸਰ)-ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਸ਼ਹਿਰ ਬਰਨਾਲਾ ਦੇ ਹੋਣਹਾਰ ਖਿਡਾਰੀ ਦਮਨੀਤ ਸਿੰਘ ਦਾ ਚੈਂਪੀਅਨ ਅਥਲੀਟ ਵਿਚ ਤਗ਼ਮਾ ਜਿੱਤਣ 'ਤੇ ਘਰ ਜਾ ਕੇ ਸਨਮਾਨ ਕੀਤਾ ਗਿਆ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX