ਤਾਜਾ ਖ਼ਬਰਾਂ


ਜੰਮੂ ਕਸ਼ਮੀਰ 'ਚ ਅਧਿਆਪਕ ਦਾ ਕਤਲ
. . .  14 minutes ago
ਜੰਮੂ, 18 ਅਕਤੂਬਰ - ਜੰਮੂ ਕਸ਼ਮੀਰ ਦੇ ਸ਼ੋਪੀਆਂ 'ਚ ਇਕ ਅਧਿਆਪਕ ਏਜਾਜ਼ ਅਹਿਮਦ ਦਾ ਗਲਾ ਕੱਟ ਕੇ ਹੱਤਿਆ ਕਰ ਦਿੱਤੀ ਗਈ। ਸਥਾਨਕ ਵਾਸੀਆਂ ਨੇ ਅਧਿਆਪਕ ਦੀ ਲਾਸ਼ ਨੂੰ ਬਰਾਮਦ ਕੀਤਾ। ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ...
ਵਾਈਟ ਹਾਊਸ 'ਚ ਟਰੰਪ ਨੇ ਭਾਰਤੀਆਂ ਨਾਲ ਮਨਾਈ ਦੀਵਾਲੀ
. . .  46 minutes ago
ਵਾਸ਼ਿੰਗਟਨ, 18 ਅਕਤੂਬਰ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਅਮਰੀਕੀਆਂ ਨਾਲ ਮਿਲ ਕੇ ਵਾਈਟ ਹਾਊਸ ਵਿਚ ਦੀਵਾਲੀ ਦਾ ਤਿਓਹਾਰ ਮਨਾਇਆ। ਟਰੰਪ ਨੇ ਭਾਰਤੀ ਅਮਰੀਕੀਆਂ ਵਲੋਂ ਅਮਰੀਕਾ ਵਿਚ ਵਿਗਿਆਨ, ਦਵਾਈਆਂ...
ਅਯੁੱਧਿਆ 'ਚ ਯੋਗੀ ਮਨਾਉਣਗੇ ਇਤਿਹਾਸ ਦੀ ਵੱਡੀ ਦੀਵਾਲੀ
. . .  about 1 hour ago
ਅਯੁੱਧਿਆ, 18 ਅਕਤੂਬਰ - ਅਯੁੱਧਿਆ 'ਚ ਇਤਿਹਾਸ ਦੀ ਸਭ ਤੋਂ ਵੱਡੀ ਦੀਵਾਲੀ ਮਨਾਉਣ ਦੀ ਤਿਆਰੀ ਚੱਲ ਰਹੀ ਹੈ। ਭਗਵਾਨ ਰਾਮ ਦੇ ਆਗਮਨ ਲਈ ਅਯੁੱਧਿਆ ਪੂਰੀ ਤਰ੍ਹਾਂ ਤਿਆਰ ਹੈ। ਸਰਯੂ ਨਦੀ 'ਤੇ ਰਾਮ ਦੀ ਪੈੜੀ 'ਚ ਅੱਜ ਦੀਪ ਉਤਸਵ ਮਨਾਇਆ ਜਾਵੇਗਾ। ਅਯੁੱਧਿਆ
ਪਾਕਿਸਤਾਨ ਵਲੋਂ ਰਾਜੌਰੀ 'ਚ ਵੀ ਗੋਲੀਬਾਰੀ
. . .  about 2 hours ago
ਜੰਮੂ, 18 ਅਕਤੂਬਰ - ਪਾਕਿਸਤਾਨ ਵਲੋਂ ਜੰਮੂ ਕਸ਼ਮੀਰ 'ਚ ਰਾਜੌਰੀ ਦੇ ਮੰਜਾਕੋਟੀ ਸੈਕਟਰ ਵਿਚ ਵੀ ਗੋਲੀਬਾਰੀ ਦੀ ਉਲੰਘਣਾ ਕੀਤੀ ਜਾ ਰਹੀ...
ਮੁੱਖ ਮੰਤਰੀ ਵਲੋਂ ਗੋਦ ਲਏ ਪਿੰਡ ਤੋਂ ਭਾਜਪਾ ਹਾਰੀ
. . .  about 2 hours ago
ਮੁੰਬਈ, 18 ਅਕਤੂਬਰ - ਮਹਾਰਾਸ਼ਟਰ ਗ੍ਰਾਮ ਪੰਚਾਇਤ ਚੋਣ ਦੇ ਦੂਸਰੇ ਪੜਾਅ ਦੇ ਨਤੀਜੇ ਮੰਗਲਵਾਰ ਰਾਤ ਜਾਰੀ ਕੀਤੇ ਗਏ। ਇਸ ਵਿਚ ਭਾਜਪਾ ਨੂੰ 1311, ਕਾਂਗਰਸ ਨੂੰ 312, ਸ਼ਿਵ ਸੈਨਾ ਨੂੰ 295 ਤੇ ਐਨ.ਸੀ.ਪੀ. ਨੂੰ 297 ਸੀਟਾਂ 'ਤੇ ਜਿੱਤ ਮਿਲੀ। ਇਸ ਤੋਂ ਇਲਾਵਾ...
ਪਾਕਿਸਤਾਨ ਗੋਲੀਬਾਰੀ ਦੀ ਉਲੰਘਣਾ
. . .  about 2 hours ago
ਜੰਮੂ, 18 ਅਕਤੂਬਰ - ਜੰਮੂ ਕਸ਼ਮੀਰ 'ਚ ਪੁੰਛ ਸੈਕਟਰ ਦੇ ਬਾਲਕੋਟ ਵਿਚ ਪਾਕਿਸਤਾਨ ਵਲੋਂ ਸੀਜ਼ਫਾਈਰ ਦੀ ਉਲੰਘਣਾ ਕੀਤੀ ਗਈ...
ਭਾਜਪਾ ਨੂੰ ਪਹਿਲਾਂ ਪਤਾ ਸੀ ਗੁਰਦਾਸਪੁਰ ਸੀਟ ਨਹੀਂ ਜਿੱਤ ਸਕਦੇ- ਵਿਜੇਵਰਗੀ
. . .  1 day ago
ਨਵੀਂ ਦਿੱਲੀ, 17 ਅਕਤੂਬਰ- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੇ ਵਰਗੀ ਨੇ ਕਿਹਾ ਕਿ ਪਾਰਟੀ ਨੂੰ ਪਹਿਲਾਂ ਪਤਾ ਸੀ ਕਿ ਗੁਰਦਾਸਪੁਰ ਸੀਟ ਨਹੀਂ ਜਿੱਤੀ ਦਾ ਸਕਦੀ। ਪਰ ਉਨ੍ਹਾਂ ਕਿਹਾ ਕਿ ਭਾਜਪਾ...
ਸੁਪਰੀਮ ਕੋਰਟ ਬਾਹਰ ਪਟਾਕੇ ਵਿਕਰੇਤਾਵਾਂ ਵੱਲੋਂ ਪ੍ਰਦਰਸ਼ਨ, 14 ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਮਾਨਯੋਗ ਸੁਪਰੀਮ ਕੋਰਟ ਦੇ ਸਾਹਮਣੇ ਅੱਜ ਪਟਾਕੇ ਵਿਕਰੇਤਾਵਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪੁਲਿਸ ਨੇ ਇਸ ਮੌਕੇ 3 ਔਰਤਾਂ ਸਮੇਤ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਉਚ ਅਦਾਲਤ ਨੇ ਪਟਾਕੇ...
ਹਰਿਆਣਾ ਦੀ ਲੋਕ ਗਾਇਕਾ ਤੇ ਡਾਂਸਰ ਹਰਸ਼ਿਤਾ ਦਹਿਆ ਦਾ ਕਤਲ
. . .  1 day ago
ਆਰ.ਐੱਸ.ਐੱਸ.ਆਗੂ ਹੱਤਿਆ ਮਾਮਲਾ : ਜਾਂਚ ਲਈ ਐੱਸਆਈਟੀ ਦਾ ਗਠਨ
. . .  1 day ago
ਪੰਚਕੂਲਾ ਹਿੰਸਾ ਮਾਮਲਾ : ਗੋਪਾਲ ਬੰਸਲ 4 ਤੇ ਲਾਲ ਸਿੰਘ ਨੂੰ 6 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਨਾਰੰਗ ਕਮਿਸ਼ਨ ਨੇ ਰਾਣਾ ਗੁਰਜੀਤ ਨੂੰ ਦਿੱਤੀ ਕਲੀਨ ਚਿੱਟ- ਕੈਪਟਨ
. . .  1 day ago
ਫ਼ੌਜ ਮੁਖੀ ਨੂੰ ਦੇਸ਼ ਦੀ ਅਰਥਵਿਵਸਥਾ 'ਤੇ ਟਿੱਪਣੀ ਕਰਨ ਦਾ ਹੱਕ- ਅਬਾਸੀ
. . .  1 day ago
ਕੇਰਲ ਹਾਈ ਕੋਰਟ ਨੇ ਸ੍ਰੀਸੰਥ 'ਤੇ ਦੁਬਾਰਾ ਲਗਾਈਆਂ ਪਾਬੰਦੀਆਂ
. . .  1 day ago
ਦਿੱਲੀ 'ਚ ਡੀਜ਼ਲ ਜੈੱਨਰੇਟਰਾਂ 'ਤੇ ਰੋਕ
. . .  1 day ago
ਅੱਤਵਾਦੀਆਂ ਨੇ ਕਤਲ ਕੀਤੇ ਸਰਪੰਚ ਦਾ ਘਰ ਵੀ ਸਾੜਿਆ
. . .  1 day ago
ਤਾਜ ਮਹਿਲ ਭਾਰਤੀ ਮਜ਼ਦੂਰਾਂ ਦੇ ਖੂਨ ਪਸੀਨੇ ਨਾਲ ਬਣਿਆ - ਯੋਗੀ
. . .  1 day ago
ਤਾਜ ਮਹਿਲ ਦੁਨੀਆਂ ਦੇ ਅਜੂਬਿਆਂ 'ਚੋਂ ਇੱਕ -ਯੂ.ਪੀ.ਰਾਜਪਾਲ
. . .  1 day ago
5 ਲੁਟੇਰਿਆਂ ਵੱਲੋਂ ਬਿਜਲੀ ਬੋਰਡ ਦੇ ਕੈਸ਼ੀਅਰ ਤੋਂ 2 ਲੱਖ ਦੀ ਲੁੱਟ
. . .  1 day ago
ਉੱਤਰ ਪ੍ਰਦੇਸ਼ ਸ਼ੀਆ ਵਕਫ਼ ਬੋਰਡ ਰਾਮ ਮੰਦਰ ਦੇ ਹੱਕ 'ਚ
. . .  1 day ago
ਕਮਾਈ ਦੇ ਮਾਮਲੇ 'ਚ ਭਾਜਪਾ ਸਭ ਤੋਂ ਅਮੀਰ ਪਾਰਟੀ
. . .  1 day ago
ਅਫ਼ਗ਼ਾਨ ਪੁਲਿਸ ਹੈੱਡ ਕੁਆਰਟਰ 'ਤੇ ਹਮਲਾ, 32 ਮੌਤਾਂ, 200 ਤੋਂ ਵੱਧ ਜ਼ਖਮੀ
. . .  1 day ago
ਚੰਡੀਗੜ੍ਹ ਹਵਾਈ ਅੱਡੇ ਤੋਂ 39 ਲੱਖ ਦੇ ਸੋਨੇ ਦੇ ਬਿਸਕੁਟ ਬਰਾਮਦ
. . .  1 day ago
ਰਾਜਨਾਥ ਤੇ ਕੈਪਟਨ ਨੇ ਕੀਤਾ ਹੁਸੈਨੀਵਾਲਾ ਚੈੱਕ ਪੋਸਟ ਵਿਖੇ ਦਰਸ਼ਕ ਗੈਲਰੀ ਦਾ ਉਦਘਾਟਨ
. . .  1 day ago
ਅਮਰੀਕਾ 'ਚ ਦਸਵੇਂ ਗੁਰੂ ਜੀ ਦੀ ਵਿਰਾਸਤ 'ਤੇ ਹੋਵੇਗੀ ਕਾਨਫ਼ਰੰਸ
. . .  1 day ago
ਸੋਨੀਆ ਦੇ ਜਵਾਈ ਨੂੰ ਲੈ ਕੇ ਰੱਖਿਆ ਮੰਤਰੀ ਵਲੋਂ ਪ੍ਰੈਸ ਕਾਨਫਰੰਸ
. . .  1 day ago
ਤਕਰਾਰ ਵਿਚਕਾਰ ਯੋਗੀ ਜਾਣਗੇ ਤਾਜਮਹੱਲ
. . .  1 day ago
ਅਫ਼ਗ਼ਾਨ ਪੁਲਿਸ ਹੈੱਡ ਕੁਆਰਟਰ 'ਤੇ ਹਮਲਾ, ਕਈਆਂ ਮੌਤਾਂ ਦਾ ਖ਼ਦਸ਼ਾ
. . .  1 day ago
ਈਰਾਨ ਨਾਲ ਪ੍ਰਮਾਣੂ ਸਮਝੌਤਾ ਮੁਕੰਮਲ ਤੌਰ 'ਤੇ ਖਤਮ ਕਰਨਾ ਸੰਭਵ- ਟਰੰਪ
. . .  1 day ago
ਮੋਦੀ ਨੇ 157 ਕਰੋੜ ਦੀ ਲਾਗਤ ਨਾਲ ਬਣੇ ਆਯੁਰਵੇਦ ਸੰਸਥਾ ਦਾ ਕੀਤਾ ਉਦਘਾਟਨ
. . .  1 day ago
ਪਾਕਿ ਸ਼ਹਿਰੀ ਬੀ.ਐਸ.ਐਫ. ਵਲੋਂ ਗ੍ਰਿਫਤਾਰ
. . .  about 1 hour ago
ਡੇਰਾ ਸਿਰਸਾ ਦਾ ਸੀ.ਏ. ਕਾਬੂ
. . .  2 minutes ago
ਈ.ਡੀ. ਤੇ ਆਮਦਨ ਕਰ ਵਿਭਾਗ ਦੀਆਂ ਟੀਮਾਂ ਡੇਰਾ ਸਿਰਸਾ ਪਹੁੰਚੀਆਂ
. . .  25 minutes ago
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਭਾਰਤੀ ਸਮੂਹ ਨਾਲ ਮਨਾਈ ਦੀਵਾਲੀ
. . .  48 minutes ago
ਸ੍ਰੀਲੰਕਾ ਨੇ ਨੇਵੀ ਨੇ 8 ਭਾਰਤੀ ਮਛੇਰੇ ਕੀਤੇ ਗ੍ਰਿਫਤਾਰ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਿਵਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਖੇਡ ਸੰਸਾਰ

ਪਹਿਲੇ ਦਿਨ ਭਾਰਤ ਨੇ ਬਣਾਈਆਂ 329 ਦੌੜਾਂ

ਕੈਂਡੀ, 12 ਅਗਸਤ (ਏਜੰਸੀ)- ਪਾਲਕੇਲੇ 'ਚ ਖੇਡੇ ਜਾ ਰਹੇ ਤੀਜੇ ਅਤੇ ਆਖ਼ਰੀ ਟੈਸਟ ਮੈਚ ਵਿਚ ਪਹਿਲੇ ਦਿਨ ਭਾਰਤ ਨੇ ਖੇਡ ਖ਼ਤਮ ਹੋਣ ਤੱਕ 6 ਵਿਕਟਾਂ ਦੇ ਨੁਕਸਾਨ ਨਾਲ 329 ਦੌੜਾਂ ਬਣਾਈਆਂ | ਦਿਨ ਦੀ ਖੇਡ ਖ਼ਤਮ ਹੋਣ ਤੱਕ ਰਿਧੀਮਾਨ ਸਾਹਾ (13*) ਅਤੇ ਹਾਰਦਿਕ ਪਾਂਡਿਆ (1*) ਕ੍ਰੀਜ਼ 'ਤੇ ਸਨ | ਕੇ. ਐਲ. ਰਾਹੁਲ (85) ਅਤੇ ਸ਼ਿਖ਼ਰ ਧਵਨ (119) ਦੀ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਸ੍ਰੀਲੰਕਾ ਦੀ ਟੀਮ ਇਸ ਟੈਸਟ ਤੋਂ ਬਾਹਰ ਹੁੰਦੀ ਦਿਖਾਈ ਦੇ ਰਹੀ ਸੀ, ਪਰ ਦੁਪਹਿਰ ਦੇ ਖਾਣੇ ਤੋਂ ਬਾਅਦ ਮੇਜ਼ਬਾਨ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਇਕ ਤੋਂ ਬਾਅਦ ਇਕ ਟੀਮ ਇੰਡੀਆ ਦੀਆਂ 6 ਵਿਰਟਾਂ ਝਟਕਾਈਆਂ ਤੇ ਮੈਚ ਨੂੰ ਆਪਣੀ ਪਕੜ ਤੋਂ ਦੂਰ ਹੋਣ ਤੋਂ ਬਚਾ ਲਿਆ | ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ | ਕੇ. ਐਲ. ਰਾਹੁਲ ਅਤੇ ਸ਼ਿਖ਼ਰ ਧਵਨ ਨੇ ਪਹਿਲਾ ਸੈਸ਼ਨ ਖ਼ਤਮ ਹੋਣ ਅਰਧ ਸੈਂਕੜੇ ਬਣਾ ਲਏ ਅਤੇ ਬਿਨਾਂ ਕੋਈ ਵਿਕਟ ਗਵਾਏ 134 ਦੌੜਾਂ ਟੀਮ ਲਈ ਬਣਾਈਆਂ | ਲੰਚ ਤੋਂ ਬਾਅਦ ਮੇਜ਼ਬਾਨ ਟੀਮ ਦੇ ਗੇਂਦਬਾਜ਼ਾਂ ਨੇ ਭਾਰਤੀ ਬੱਲੇਬਾਜ਼ਾਂ 'ਤੇ ਪਕੜ ਮਜ਼ਬੂਤ ਬਣਾਈ | ਜਦੋਂ ਭਾਰਤ ਦਾ ਸਕੋਰ 188 ਦੌੜਾਂ ਸੀ ਤਾਂ ਕੇ. ਐਲ. ਰਾਹੁਲ ਨੇ ਪੁਸ਼ਪਕੁਮਾਰਾ ਦੀ ਗੇਂਦ 'ਤੇ ਕਰੁਣਾਰਤਨੇ ਤੋਂ ਕੈਚ ਆਊਟ ਹੋ ਗਿਆ | ਕੁਝ ਦੇਰ ਬਾਅਦ ਹੀ ਪੁਸ਼ਪਕੁਮਾਰਾ ਨੇ ਸੈਂਕੜਾ ਪੂਰਾ ਕਰ ਚੁਕੇ ਸ਼ਿਖ਼ਰ ਧਵਨ ਨੂੰ ਵੀ ਆਊਟ ਕਰ ਦਿੱਤਾ | ਇਸ ਤਰ੍ਹਾਂ ਭਾਰਤ ਨੇ 219 ਦੌੜਾਂ ਦੇ ਸਕੋਰ 'ਤੇ ਆਪਣਾ ਦੂਜਾ ਵਿਕਟ ਗਵਾਇਆ | ਇਸ ਸਮੇਂ ਤੋਂ ਹੀ ਸ੍ਰੀਲੰਕਾ ਨੇ ਭਾਰਤ 'ਤੇ ਦਬਾਅ ਬਣਾਉਣਾ ਸ਼ੁਰੂ ਕੀਤਾ ਅਤੇ ਭਾਰਤ ਦੇ ਖ਼ਾਤੇ ਹਾਲੇ 10 ਦੌੜਾਂ ਹੀ ਹੋਰ ਜੁੜੀਆਂ ਸਨ ਕਿ ਲਕਸ਼ਣ ਸੰਦਾਕਨ ਨੇ ਚੇਤੇਸ਼ਵਰ ਪੁਜਾਰਾ (8) ਨੂੰ ਆਊਟ ਕੀਤਾ | ਦੂਜੇ ਸੈਸ਼ਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ 3 ਵਿਕਟਾਂ ਦੇ ਨੁਕਸਾਨ ਨਾਲ 235 ਦੌੜਾਂ 'ਤੇ ਪਹੁੰਚਿਆ | ਚਾਹ ਤੋਂ ਬਾਅਦ ਤੀਜੇ ਸੈਸ਼ਨ 'ਚ ਸ੍ਰੀਲੰਕਾ ਟੀਮ ਨੇ ਵੀ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਦੀਆਂ ਤਿੰਨ ਹੋਰ ਵਿਕਟਾਂ ਝਟਕਾਈਆਂ | ਚੌਥੀ ਵਿਕਟ ਲਈ ਕਪਤਾਨ ਵਿਰਾਟ ਕੋਹਲੀ ਅਤੇ ਅਜਿੰਕਯਾ ਰਹਾਣੇ ਖੇਡ ਰਹੇ ਸਨ ਕਿ ਰਹਾਣੇ (17) ਨੂੰ ਪੁਸ਼ਪਕੁਮਾਰਾ ਨੇ ਬੋਲਡ ਕਰ ਦਿੱਤਾ | ਰਹਾਣੇ ਤੋਂ ਬਾਅਦ ਕੋਹਲੀ ਅਤੇ ਅਸ਼ਵਿਨ ਨੇ 32 ਦੌੜਾਂ ਦੀ ਸਾਂਝੇਦਾਰੀ ਕੀਤੀ ਤਾਂ ਵਿਰਾਟ ਕੋਹਲੀ (41) ਨੂੰ ਸੰਦਾਕਨ ਨੇ ਆਊਟ ਕਰ ਦਿੱਤਾ | ਇਸ ਤੋਂ ਕੁਝ ਦੇਰ ਬਾਅਦ ਹੀ ਰਵੀਚੰਦਰਨ ਅਸ਼ਵਿਨ (31) ਨੂੰ ਵਿਸ਼ਵਾ ਫ਼ਰਨੇਂਡੋ ਦੀ ਗੇਂਦ 'ਤੇ ਡਿੱਕਵੇਲਾ ਨੇ ਕੈਚ ਕੀਤਾ |
ਧਵਨ ਤੇ ਰਾਹੁਲ ਦੀ ਸਾਂਝੇਦਾਰੀ ਨੇ ਤੋੜਿਆ 24 ਸਾਲ ਪੁਰਾਣਾ ਰਿਕਾਰਡ
ਟੀਮ ਇੰਡੀਆ ਦੀ ਸਲਾਮੀ ਜੋੜੀ ਸ਼ਿਖ਼ਰ ਧਵਨ ਤੇ ਲੋਕੇਸ਼ ਰਾਹੁਲ ਦੀ ਸ਼ਾਨਦਾਰ ਪਾਰੀ ਨੇ ਪਾਲਕੇਲੇ ਅੰਤਰਰਾਸ਼ਟਰੀ ਮੈਦਾਨ 'ਤੇ ਅੱਜ ਪਹਿਲੀ ਵਿਕਟ ਲਈ 188 ਦੌੜਾਂ ਬਣਾਉਂਦੇ ਹੋਏ 24 ਸਾਲ ਪੁਰਾਣੇ ਰਿਕਾਰਡ ਨੂੰ ਤੋੜਿਆ | ਮੈਚ ਦੀ ਪਹਿਲੀ ਪਾਰੀ 'ਚ ਦੋਵਾਂ ਨੇ 39.3 ਓਵਰਾਂ 'ਚ 188 ਦੌੜਾਂ ਦੀ ਸਾਂਝੇਦਾਰੀ ਕੀਤੀ, ਜੋ ਕਿ ਸ੍ਰੀਲੰਕਾ ਿਖ਼ਲਾਫ਼ ਉਸ ਦੇ ਮੈਦਾਨ 'ਤੇ ਪਹਿਲੀ ਵਿਕਟ ਲਈ ਬਣਾਇਆ ਗਿਆ ਸਭ ਤੋਂ ਵੱਡਾ ਸਕੋਰ ਹੈ | ਇਸ਼ ਤੋਂ ਪਹਿਲੇ ਇਹ ਰਿਕਾਰਡ ਨਵਜੋਤ ਸਿੰਘ ਸਿੱਧੂ ਅਤੇ ਮਨੋਜ ਕੁਮਾਰ ਪ੍ਰਭਾਕਰ ਦੀ ਸਾਂਝੇਦਾਰੀ ਦੇ ਨਾਂਅ ਸੀ, ਜਿਨ੍ਹਾਂ ਨੇ ਸਾਲ 1993 'ਚ 171 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ | ਇਸ ਤੋਂ ਇਲਾਵਾ ਲੋਕੇਸ਼ ਰਾਹੁਲ ਨੇ ਰਾਹੁਲ ਦ੍ਰਾਵਿੜ ਸਮੇਤ ਗੁੰਡੱਪਾ ਵਿਸ਼ਵਨਾਥ ਦਾ ਰਿਕਾਰਡ ਤੋੜਿਆ | ਰਾਹੁਲ ਨੇ 135 ਗੇਂਦਾਂ 'ਤੇ 85 ਦੌੜਾਂ ਬਣਾਈਆਂ, ਜਿਸ ਵਿਚ ਉਸ ਨੇ ਟੈਸਟ ਕੈਰੀਅਰ 'ਚ ਲਗਾਤਾਰ 7ਵਾਂ ਅਰਧ ਸੈਂਕੜਾ ਜਮਾਇਆ | ਜ਼ਿਕਰਯੋਗ ਹੈ ਕਿ ਰਾਹੁਲ ਦ੍ਰਾਵਿੜ ਅਤੇ ਵਿਸ਼ਵਨਾਥ ਦੇ ਨਾਂਅ ਲਗਾਤਾਰ 6 ਅਰਧ ਸੈਂਕੜੇ ਮਾਰਨ ਦਾ ਰਿਕਾਰਡ ਹੈ | ਹੁਣ ਉਹ ਲਗਾਤਾਰ 7 ਅਰਧ ਸੈਂਕੜੇ ਬਣਾਉਣ ਦੇ ਵਿਸ਼ਵ ਰਿਕਾਰਡ ਨਾਲ ਕੁਮਾਰ ਸੰਗਾਕਾਰ, ਕ੍ਰਿਸ ਰੋਜਰਸ ਸਮੇਤ ਐਾਡੀ ਫ਼ਲਾਵਰ ਜਿਹੇ ਦਿੱਗਜਾਂ ਦੀ ਸੂਚੀ 'ਚ ਸ਼ਾਮਿਲ ਹੋ ਗਿਆ ਹੈ ਅਤੇ ਇਸ ਰਿਕਾਰਡ ਨੂੰ ਤੋੜਣ ਲਈ ਹੁਣ ਸਿਰਫ਼ ਇਕ ਹੋਰ ਅਰਧ ਸੈਂਕੜੇ ਦੀ ਲੋੜ ਹੈ |

ਵਿਸ਼ਵ ਪੁਲਿਸ ਖੇਡਾਂ-ਪੰਜਾਬ ਪੁਲਿਸ ਦੇ ਤੈਰਾਕ ਰਾਜਵੀਰ ਸਿੰਘ ਨੇ ਜਿੱਤੇ ਕੁੱਲ 8 ਤਗਮੇ

ਜਲੰਧਰ, 12 ਅਗਸਤ (ਜਤਿੰਦਰ ਸਾਬੀ)- ਅਮਰੀਕਾ ਵਿਖੇ ਕਰਵਾਈਆਂ ਜਾ ਰਹੀਆਂ ਵਿਸ਼ਵ ਪੁਲਿਸ ਖੇਡਾਂ 'ਚ ਪੰਜਾਬ ਪੁਲਿਸ ਦੇ ਤੈਰਾਕ ਰਾਜਵੀਰ ਸਿੰਘ ਨੇ 4 ਚਾਂਦੀ ਤੇ 4 ਕਾਂਸੀ ਦੇ ਤਗਮੇ ਜਿੱਤ ਕੇ ਭਾਰਤ ਅਤੇ ਪੰਜਾਬ ਪੁਲਿਸ ਨਾਂਅ ਰੌਸ਼ਨ ਕੀਤਾ ਹੈ | ਪੰਜਾਬ ਪੁਲਿਸ ਵਿਚ ਏ.ਐਸ.ਆਈ ਦੇ ...

ਪੂਰੀ ਖ਼ਬਰ »

ਬਿਕਰਮਜੀਤ ਸਿੰਘ ਨੇ ਸੋਨੇ ਦਾ ਤਗਮਾ ਜਿੱਤਿਆ

ਬਟਾਲਾ, 12 ਅਗਸਤ (ਕਾਹਲੋਂ)- ਵਿਸ਼ਵ ਪੁਲਿਸ ਖੇਡਾਂ 'ਚ ਨਜ਼ਦੀਕੀ ਪਿੰਡ ਬੋਹਜਾ ਦੇ ਬਿਕਰਮਜੀਤ ਸਿੰਘ ਬਿੱਕਾ ਨੇ ਲੰਬੀ ਛਾਲ ਦੇ ਮੁਕਾਬਲੇ 'ਚ ਸੋਨੇ ਦਾ ਤਗਮਾ ਜਿੱਤ ਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ | ਬਿਕਰਮਜੀਤ ਸਿੰਘ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਉਨ੍ਹਾਂ ਦੇ ...

ਪੂਰੀ ਖ਼ਬਰ »

ਬਲਜਿੰਦਰ ਸਿੰਘ ਤੇ ਹਰਭਜਨ ਸਿੰਘ ਨੇ ਜਿੱਤੇ 2-2 ਤਗਮੇ

ਪਟਿਆਲਾ, 12 ਅਗਸਤ (ਚਹਿਲ)- ਪਟਿਆਲਾ ਨੇੜਲੇ ਪਿੰਡ ਰੋੜਗੜ੍ਹ ਦੇ ਜੰਮਪਲ ਅਤੇ ਪੰਜਾਬ ਪੁਲਿਸ ਦੇ ਜਵਾਨ ਬਲਜਿੰਦਰ ਸਿੰਘ ਨੇ ਵਿਸ਼ਵ ਪੁਲਿਸ ਖੇਡਾਂ ਦੇ ਥਰੋਅ ਮੁਕਾਬਲਿਆਂ 'ਚ ਦੋ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ਇਸੇ ਤਰ੍ਹਾਂ ਹਰਭਜਨ ਸਿੰਘ ਨੇ ਕੁਸ਼ਤੀ 'ਚ ਦੋ ...

ਪੂਰੀ ਖ਼ਬਰ »

ਖੇਡ ਸੰਸਾਰ

 ਖੇਡ ...

ਪੂਰੀ ਖ਼ਬਰ »

ਲਲਿਤ ਮੋਦੀ ਨੇ ਬੀ.ਸੀ.ਸੀ.ਆਈ. ਨੂੰ ਭੇਜਿਆ ਅਸਤੀਫ਼ਾ

ਨਵੀਂ ਦਿੱਲੀ, 12 ਅਗਸਤ (ਏਜੰਸੀ)- ਆਈ. ਪੀ. ਐਲ. ਦੇ ਸਾਬਕਾ ਚੇਅਰਮੈਨ ਅਤੇ ਕਮਿਸ਼ਨਰ ਲਲਿਤ ਮੋਦੀ ਨੇ ਅੱਜ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ | ਲੰਡਨ 'ਚ ਰਹਿ ਰਹੇ ਲਲਿਤ ਮੋਦੀ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਉਹ ਹੁਣ ਕ੍ਰਿਕਟ ਪ੍ਰਸ਼ਾਸਨ ਨੂੰ ਅਲਵਿਦਾ ਕਹਿ ਰਹੇ ...

ਪੂਰੀ ਖ਼ਬਰ »

ਗੁਰੂ ਨਾਨਕ ਪਬਲਿਕ ਸਕੂਲ ਦੀਆਂ ਖਿਡਾਰਨਾਂ ਰਾਸ਼ਟਰੀ ਥਰੋਅ-ਬਾਲ ਮੁਕਾਬਲੇ ਲਈ ਰਵਾਨਾ

ਰਾਏਕੋਟ, 12 ਅਗਸਤ (ਬਲਵਿੰਦਰ ਸਿੰਘ ਲਿੱਤਰ)- ਰਾਸ਼ਟਰੀ ਥਰੋਅ ਬਾਲ ਚੈਂਪੀਅਨਸ਼ਿਪ 'ਚ ਪੰਜਾਬ ਦੀ ਟੀਮ ਲਈ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੱਸੀਆਂ ਤੋਂ ਚੁਣੀਆਂ ਗਈਆਂ ਲੜਕੀਆਂ ਨੂੰ ਖੇਡਣ ਲਈ ਰਵਾਨਾ ਕੀਤਾ ਗਿਆ | ਜਿਨ੍ਹਾਂ ਵਿਚ ਜਸ਼ਨਦੀਪ ਕੌਰ ਤਲਵੰਡੀ ...

ਪੂਰੀ ਖ਼ਬਰ »

ਸੁਪਰ-7 ਕਬੱਡੀ ਲੀਗ-ਮੋਗਾ ਤੇ ਲੁਧਿਆਣਾ ਦੇ ਖਿਡਾਰੀਆਂ ਦੇ ਟਰਾਇਲ ਮੁਲਤਵੀ

ਬਠਿੰਡਾ, 12 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)- 25 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਨੈਸ਼ਨਲ ਸਟਾਈਲ ਕਬੱਡੀ ਦੀ ਪਹਿਲੀ ਸੁਪਰ-7 ਕਬੱਡੀ ਲੀਗ ਲਈ ਮੋਗਾ ਅਤੇ ਲੁਧਿਆਣਾ ਦੇ ਖਿਡਾਰੀਆਂ ਦੇ ਟਰਾਇਲ ਫ਼ਰੀਦਕੋਟ ਅਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਹੋਣਗੇ | ਪੰਜਾਬ ਕਬੱਡੀ ...

ਪੂਰੀ ਖ਼ਬਰ »

ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ

ਜੈਵਲਿਨ ਥਰੋਅ ਦੇ ਫ਼ਾਈਨਲ 'ਚ ਦਵਿੰਦਰ ਸਿੰਘ 12ਵੇਂ ਸਥਾਨ 'ਤੇ ਕਾਬਜ਼

ਲੰਡਨ, 12 ਅਗਸਤ (ਏਜੰਸੀ)- ਲੰਡਨ ਵਿਖੇ ਚੱਲ ਰਹੀ ਆਈ.ਏ.ਏ.ਐਫ਼. ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਜੈਵਲਿਨ ਥਰੋਅ ਦੇ ਫ਼ਾਈਨਲ ਮੁਕਾਬਲੇ 'ਚ ਪਹੁੰਚਣ ਵਾਲੇ ਪਹਿਲੇ ਭਾਰਤੀ ਅਥਲੀਟ ਦਵਿੰਦਰ ਸਿੰਘ ਕੰਗ ਨੇ ਫ਼ਾਈਨਲ ਵਿਚ 12ਵਾਂ ਸਥਾਨ ਪ੍ਰਾਪਤ ਕੀਤਾ ਹੈ। ਸੈਮੀਫ਼ਾਈਨਲ ...

ਪੂਰੀ ਖ਼ਬਰ »

ਅਕਤੂਬਰ 'ਚ ਸ਼ੁਰੂ ਹੋਵੇਗੀ ਤੀਜੀ ਕਬੱਡੀ ਲੀਗ-ਫਤਹਿਜੰਗ ਬਾਜਵਾ

ਜਲੰਧਰ, 12 ਅਗਸਤ (ਜਤਿੰਦਰ ਸਾਬੀ)- ਪੰਜਾਬ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਅੰਦਰ ਤੀਜੀ ਸਰਕਲ ਸਟਾਈਲ ਕਬੱਡੀ ਲੀਗ 13 ਅਕਤੂਬਰ ਤੋਂ 14 ਨਵੰਬਰ ਤੱਕ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਸ਼ਵ ਕਬੱਡੀ ਫੈਡਰੇਸ਼ਨ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX