ਤਾਜਾ ਖ਼ਬਰਾਂ


ਚਲਦੀ ਕਾਰ 'ਚ ਲੱਗੀ ਅੱਗ , 3 ਨੌਜਵਾਨ ਵਾਲ ਵਾਲ ਬਚੇ
. . .  about 2 hours ago
ਜਲੰਧਰ ,22 ਜਨਵਰੀ - ਜਲੰਧਰ ਫਗਵਾੜਾ ਰੋਡ 'ਤੇ ਹਵੇਲੀ 'ਚ ਖਾਣਾ ਖਾਣ ਜਾ ਰਹੇ ਨੌਜਵਾਨਾਂ ਦੀ ਗੱਡੀ 'ਚ ਅਚਾਨਕ ਅੱਗ ਲੱਗ ਗਈ। ਪਰ ਇਨ੍ਹਾਂ ਤਿੰਨੇ ਨੌਜਵਾਨਾਂ ਦਾ ਬਚਾਅ ਹੋ ਗਿਆ। ਇਹ ਨੌਜਵਾਨ ਮਾਡਲ ਟਾਊਨ ਦੇ ਰਹਿਣ ਵਾਲੇ ...
ਖ਼ਰਾਬ ਮੌਸਮ ਦੇ ਚੱਲਦਿਆਂ 10 ਟਰੇਨਾਂ ਰੱਦ - ਉੱਤਰ ਰੇਲਵੇ
. . .  about 2 hours ago
ਨਵੀਂ ਦਿੱਲੀ, 22 ਜਨਵਰੀ - ਉੱਤਰ ਰੇਲਵੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਖ਼ਰਾਬ ਮੌਸਮ ਦੇ ਚੱਲਦਿਆਂ ਇੱਥੇ ਆਉਣ ਤੇ ਜਾਣ ਵਾਲੀਆਂ 36 ਟਰੇਨਾਂ ਲੇਟ ਹਨ ਜਦਕਿ 10 ਨੂੰ ਰੱਦ ਕਰਨਾ ਪਿਆ ਹੈ ਤੇ 13 ਦੇ ਸਮੇਂ 'ਚ ਤਬਦੀਲੀ ਕੀਤੀ ...
ਐਮ ਬੀ ਬੀ ਐੱਸ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਦੀ ਸ਼ੱਕੀ ਹਾਲਤਾਂ 'ਚ ਖ਼ੁਦਕੁਸ਼ੀ
. . .  about 3 hours ago
ਲੁਧਿਆਣਾ , 22 ਜਨਵਰੀ [ ਪਰਮਿੰਦਰ ਸਿੰਘ ਅਹੂਜਾ]-ਸਥਾਨਕ ਸੀ ਐਮ ਸੀ ਹਸਪਤਾਲ ਦੇ ਹੋਸਟਲ 'ਚ ਐਮ ਬੀ ਬੀ ਐੱਸ ਦੀ ਪੜ੍ਹਾਈ ਕੇ ਰਹੇ ਵਿਦਿਆਰਥੀ ਵੱਲੋਂ ਸ਼ੱਕੀ ਹਾਲਤਾਂ 'ਚ ਖ਼ੁਦਕੁਸ਼ੀ ਕਰ ...
ਭਾਰਤੀ ਕ੍ਰਿਕਟ ਟੀਮ ਨੇ ਕੀਤਾ ਅਭਿਆਸ
. . .  about 3 hours ago
ਜੋਹਾਨਸਬਰਗ, 22 ਜਨਵਰੀ - ਦੱਖਣੀ ਅਫ਼ਰੀਕਾ ਖ਼ਿਲਾਫ਼ 24 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੇ ਤੀਸਰੇ ਤੇ ਆਖ਼ਰੀ ਟੈਸਟ ਮੈਚ ਲਈ ਭਾਰਤੀ ਕ੍ਰਿਕਟ ਟੀਮ ਨੇ ਜੰਮ ਕੇ ਅਭਿਆਸ ਕੀਤਾ। ਤਿੰਨ ਟੈਸਟ ਮੈਚਾਂ ਦੀ ਲੜੀ ਭਾਰਤ ਪਹਿਲਾ ਹੀ 2-0 ਨਾਲ ...
ਯੇਰੂਸ਼ਲਮ 'ਚ ਅਗਲੇ ਸਾਲ ਖੁੱਲ੍ਹੇਗਾ ਅਮਰੀਕੀ ਸਫ਼ਾਰਤਖ਼ਾਨਾ - ਅਮਰੀਕਾ ਉਪਰਾਸ਼ਟਰਪਤੀ
. . .  about 4 hours ago
ਨਿਊਯਾਰਕ, 22 ਜਨਵਰੀ - ਅਮਰੀਕਾ ਦੇ ਉਪਰਾਸ਼ਟਰਪਤੀ ਮਾਈਕ ਪੈਂਸ ਦਾ ਕਹਿਣਾ ਹੈ ਕਿ ਯੇਰੂਸਲਮ 'ਚ ਅਗਲੇ ਸਾਲ ਅਮਰੀਕੀ ਸਫ਼ਾਰਤਖ਼ਾਨਾ...
ਸ਼ਹੀਦ ਚੰਦਨ ਕੁਮਾਰ ਰਾਏ ਦਾ ਹੋਇਆ ਅੰਤਿਮ ਸਸਕਾਰ
. . .  about 5 hours ago
ਲਖਨਊ, 22 ਜਨਵਰੀ - ਜੰਮੂ-ਕਸ਼ਮੀਰ ਦੇ ਪੁੰਛ ਵਿਖੇ ਪਾਕਿਸਤਾਨ ਦੀ ਗੋਲੀਬਾਰੀ 'ਚ ਸ਼ਹੀਦ ਹੋਏ ਚੰਦਨ ਕੁਮਾਰ ਰਾਏ ਦਾ ਅੰਤਿਮ ਸਸਕਾਰ ਉੱਤਰ ਪ੍ਰਦੇਸ਼ ਦੇ ਚੰਦੌਲੀ ਵਿਖੇ ਹੋਇਆ। ਇਸ ਮੌਕੇ ਸ਼ਹੀਦ...
ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਆਉਣਗੇ ਭਾਰਤ
. . .  about 5 hours ago
ਨਵੀਂ ਦਿੱਲੀ, 22ਜਨਵਰੀ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 17 ਫਰਵਰੀ ਤੋਂ 23 ਫਰਵਰੀ ਤੱਕ ਭਾਰਤ ਦੌਰੇ 'ਤੇ ਆ ਰਹੇ...
ਕਾਂਗਰਸ ਸੰਸਦ ਦੇ ਬਜਟ ਸੈਸ਼ਨ 'ਚ ਉਠਾਏਗੀ ਜਸਟਿਸ ਲੋਯਾ ਦੀ ਮੌਤ ਦਾ ਮਾਮਲਾ
. . .  about 5 hours ago
ਆਈ.ਪੀ.ਐੱਲ-11 ਦਾ ਉਦਘਾਟਨ 6 ਅਪ੍ਰੈਲ ਨੂੰ
. . .  about 5 hours ago
ਜਿਊਰਕ ਪਹੁੰਚੇ ਪ੍ਰਧਾਨ ਮੰਤਰੀ
. . .  about 5 hours ago
ਨੋਵਾਕ ਜੌਕੋਵਿਕ ਆਸਟ੍ਰੇਲੀਆ ਓਪਨ ਤੋਂ ਹੋਏ ਬਾਹਰ
. . .  about 6 hours ago
ਆਪ ਵਿਧਾਇਕਾਂ ਨੇ ਚੋਣ ਕਮਿਸ਼ਨ ਦੇ ਫ਼ੈਸਲੇ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ਵਾਪਸ ਲਈ
. . .  about 6 hours ago
ਡੇਢ ਕਿੱਲੋ ਹੈਰੋਇਨ ਸਮੇਤ ਯੁਗਾਂਡਾ ਦੀ ਮਹਿਲਾ ਗ੍ਰਿਫਤਾਰ
. . .  about 6 hours ago
ਰਾਜੋਆਣਾ ਸਜ਼ਾ ਮਾਮਲੇ ਦੇ ਨਿਪਟਾਰੇ ਲਈ ਐੱਸ.ਜੀ.ਪੀ.ਸੀ ਰਾਸ਼ਟਰਪਤੀ ਕੋਲ ਕਰੇਗੀ ਪਹੁੰਚ - ਭਾਈ ਲੌਂਗੋਵਾਲ
. . .  about 6 hours ago
ਪਾਕਿਸਤਾਨ ਹਾਫ਼ਿਜ਼ ਨੂੰ ਦੁਨੀਆ ਤੋਂ ਲੁਕਾਉਣਾ ਚਾਹੁੰਦਾ ਹੈ - ਸਾਬਕਾ ਪਾਕਿ ਸਫ਼ੀਰ
. . .  about 7 hours ago
ਆਪ ਵਿਧਾਇਕ ਅਯੋਗ ਕਰਾਰ ਦੇਣ ਦਾ ਮਾਮਲਾ : ਹਾਈਕੋਰਟ 'ਚ ਸੁਣਵਾਈ 20 ਮਾਰਚ ਨੂੰ
. . .  about 7 hours ago
ਜੰਮੂ-ਕਸ਼ਮੀਰ : ਪਾਕਿਸਤਾਨ ਵੱਲੋਂ ਪੁਲਵਾਮਾ ਦੇ ਲਾਸੀਪੋਰਾ 'ਚ ਗੋਲੀਬਾਰੀ
. . .  about 7 hours ago
ਨਿਰਭੈਆ ਮਾਮਲੇ ਦੀ ਸੁਣਵਾਈ 16 ਫਰਵਰੀ 'ਤੇ ਪਈ
. . .  about 8 hours ago
ਅੱਤਵਾਦੀਆਂ ਵੱਲੋਂ ਫ਼ੌਜੀ ਵਾਹਨ 'ਤੇ ਗ੍ਰਨੇਡ ਹਮਲਾ
. . .  about 8 hours ago
ਪਦਮਾਵਤ ਦੀ ਰਿਲੀਜ਼ ਰੁਕਵਾਉਣ ਲਈ ਨੌਜਵਾਨ ਟਾਵਰ 'ਤੇ ਚੜਿਆ
. . .  about 8 hours ago
ਜਸਟਿਸ ਲੋਯਾ ਕੇਸ ਦੀ ਅਗਲੀ ਸੁਣਵਾਈ 2 ਫਰਵਰੀ ਨੂੰ
. . .  about 9 hours ago
ਗਊਸ਼ਾਲਾ 'ਚੋਂ ਹਿਰਨ ਚੁੱਕਣ ਨੂੰ ਲੈ ਕੇ ਬਿਸ਼ਨੋਈ ਸਮਾਜ ਚੱਕਾ ਜਾਮ
. . .  about 10 hours ago
ਸੁਪਰੀਮ ਕੋਰਟ ਵੱਲੋਂ ਆਸਾਰਾਮ ਨੂੰ ਰਾਹਤ ਨਹੀਂ
. . .  about 10 hours ago
ਅਫ਼ਗ਼ਾਨਿਸਤਾਨ 'ਚ ਸੰਯੁਕਤ ਰਾਸ਼ਟਰ ਦੀ ਸਟਾਫ਼ ਮੈਂਬਰ ਤੇ ਉਸ ਦਾ ਬੱਚਾ ਅਗਵਾ
. . .  about 11 hours ago
10 ਕਿੱਲੋ ਗਾਂਜੇ ਸਮੇਤ ਵਿਅਕਤੀ ਕਾਬੂ
. . .  about 11 hours ago
ਧੁੰਦ ਕਾਰਨ 40 ਗੱਡੀਆਂ ਆਪਸ 'ਚ ਟਕਰਾਈਆਂ, 3 ਦੀ ਮੌਤ
. . .  1 minute ago
ਇੰਡੀਅਨ ਮੁਜ਼ਾਹਦੀਨ ਦਾ ਅੱਤਵਾਦੀ ਅਬਦੁਲ ਸੁਭਾਨ ਕੁਰੈਸ਼ੀ ਗ੍ਰਿਫ਼ਤਾਰ
. . .  about 12 hours ago
ਪਦਮਾਵਤ 'ਤੇ ਪੁਨਰਵਿਚਾਰ ਲਈ ਸੁਪਰੀਮ ਕੋਰਟ ਤਿਆਰ
. . .  about 13 hours ago
ਸੜਕ ਹਾਦਸੇ 'ਚ 5 ਦੀ ਮੌਤ, 4 ਜ਼ਖ਼ਮੀ
. . .  about 13 hours ago
ਵਿਸ਼ਵ ਆਰਥਿਕ ਫੋਰਮ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਦਾਵੋਸ ਰਵਾਨਾ
. . .  about 13 hours ago
ਥਾਈਲੈਂਡ ਵਿਖੇ ਬੰਬ ਧਮਾਕਾ, 3 ਦੀ ਮੌਤ
. . .  about 15 hours ago
ਪਾਕਿ ਵੱਲੋਂ ਵੱਖ-ਵੱਖ ਥਾਵਾਂ 'ਤੇ ਗੋਲੀਬਾਰੀ
. . .  about 15 hours ago
ਅੱਜ ਸੁਪਰੀਮ ਕੋਰਟ 'ਚ ਹੋਵੇਗੀ ਜਸਟਿਸ ਲੋਯਾਂ ਦੀ ਮੌਤ ਸੰਬੰਧੀ ਪਟੀਸ਼ਨ 'ਤੇ ਸੁਣਵਾਈ
. . .  about 15 hours ago
ਘੱਟ ਦ੍ਰਿਸ਼ਟੀ ਕਾਰਨ 22 ਟਰੇਨਾਂ ਲੇਟ, 10 ਰੱਦ
. . .  1 minute ago
ਵਿਦੇਸ਼ ਮੰਤਰਾਲੇ ਵੱਲੋਂ ਕਾਬੁਲ ਹਮਲੇ ਦੀ ਨਿੰਦਾ
. . .  36 minutes ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਿਵਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਪਹਿਲਾ ਸਫ਼ਾ

ਸੰਯੁਕਤ ਰਾਸ਼ਟਰ ਵਲੋਂ ਉੱਤਰੀ ਕੋਰੀਆ ਿਖ਼ਲਾਫ਼ ਹੋਰ ਸਖ਼ਤ ਪਾਬੰਦੀਆਂ

ਸੰਯੁਕਤ ਰਾਸ਼ਟਰ, 12 ਸਤੰਬਰ (ਏਜੰਸੀ)-ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਨੇ ਸਰਬਸੰਮਤੀ ਨਾਲ ਉਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤਹਿਤ ਉੱਤਰੀ ਕੋਰੀਆ ਿਖ਼ਲਾਫ ਹੁਣ ਤੱਕ ਦੀਆਂ ਸਭ ਤੋਂ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ | ਯੂ. ਐਨ. ਐਸ. ਸੀ. ਦੇ ਪਾਬੰਦੀਆਂ ਲਗਾਉਣ ਵਾਲੇ ਪ੍ਰਸਤਾਵ ਦਾ ਮਸੌਦਾ ਅਮਰੀਕਾ ਵਲੋਂ ਤਿਆਰ ਕੀਤਾ ਗਿਆ ਸੀ, ਜਿਸ ਨੂੰ ਰੂਸ ਤੇ ਚੀਨ ਸਮੇਤ ਸੁਰੱਖਿਆ ਪ੍ਰੀਸ਼ਦ ਦੇ 15 ਮੈਂਬਰ ਦੇਸ਼ਾਂ ਨੇ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ | ਉੱਤਰੀ ਕੋਰੀਆ ਿਖ਼ਲਾਫ ਇਹ ਪਾਬੰਦੀਆਂ ਉਸ ਵਲੋਂ 3 ਸਤੰਬਰ ਨੂੰ 6ਵੇਂ ਸ਼ਕਤੀਸ਼ਾਲੀ ਪ੍ਰਮਾਣੂ ਪ੍ਰੀਖਣ ਕਰਨ ਦੇ ਮੱਦੇਨਜ਼ਰ ਲਗਾਈਆਂ ਗਈਆਂ ਹਨ | ਇਨ੍ਹਾਂ ਪਾਬੰਦੀਆਂ ਤਹਿਤ ਉੱਤਰੀ ਕੋਰੀਆ ਦੇ ਵੱਡੇ ਕੱਪੜਾ ਨਿਰਯਾਤ 'ਤੇ ਪਾਬੰਦੀ ਲਗਾਉਣ ਦੇ ਨਾਲ ਹੀ ਉਸ ਦੇ ਰੁਜ਼ਗਾਰ ਨੂੰ ਵੀ ਸੀਮਤ ਕਰਦਿਆਂ ਉਸ ਨੂੰ ਤੇਲ ਦੀ ਹੋਣ ਵਾਲੀ ਸਪਲਾਈ 'ਚ 30 ਫੀਸਦ ਦੀ ਕਟੌਤੀ ਕੀਤੀ ਗਈ ਹੈ | ਉੱਤਰੀ ਕੋਰੀਆ ਤੋਂ ਆਉਣ-ਜਾਣ ਵਾਲੇ ਜਹਾਜ਼ਾਂ ਦੀ ਬਿਨਾਂ ਤਾਕਤ ਦੀ ਵਰਤੋਂ ਕੀਤਿਆਂ ਜਾਂਚ  ਕੀਤੀ ਜਾ ਸਕੇਗੀ ਅਤੇ ਹਥਿਆਰਾਂ ਲਈ ਇਸਤੇਮਾਲ ਕੀਤੇੇ ਜਾਣ ਵਾਲੇ ਸਾਮਾਨ ਤੇ ਤਕਨੀਕ ਨੂੰ ਵੀ ਪਾਬੰਦੀਆਂ ਦੀ ਸੂਚੀ 'ਚ ਸ਼ਾਮਿਲ ਕੀਤਾ ਗਿਆ ਹੈ | ਅਮਰੀਕਾ ਉੱਤਰੀ ਕੋਰੀਆ ਦੇ ਤੇਲ ਨਿਰਯਾਤ 'ਤੇ ਪੂਰਨ ਪਾਬੰਦੀ, ਵਿਦੇਸ਼ਾਂ 'ਚ ਉਸ ਦੇ ਰਹਿਣ ਵਾਲੇ ਕਰੀਬ 93,000 ਨਾਗਰਿਕਾਂ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਹਟਾਉਣ, ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਯਾਤਰਾ 'ਤੇ ਪਾਬੰਦੀ ਅਤੇ ਉਸ ਦੀਆਂ ਜਾਇਦਾਦਾਂ ਨੂੰ ਫਰੀਜ ਕਰਨਾ ਚਾਹੁੰਦਾ ਸੀ ਪਰ ਚੀਨ ਤੇ ਰੂਸ ਦੇ ਵਿਰੋਧ ਕਾਰਨ ਅਮਰੀਕਾ ਨੂੰ ਆਪਣੇ ਕਦਮ ਪਿੱਛੇ ਖਿੱਚਣੇ ਪਏ | ਸੰਯੁਕਤ ਰਾਸ਼ਟਰ 'ਚ ਅਮਰੀਕਾ ਦੀ ਰਾਜਦੂਤ ਨਿਕੀ ਹੇਲੀ ਦਾ ਕਹਿਣਾ ਹੈ ਕਿ ਇਨ੍ਹਾਂ ਪਾਬੰਦੀਆਂ ਨਾਲ ਉੱਤਰੀ ਕੋਰੀਆ ਨੂੰ ਸਾਲਾਨਾ 1.3 ਅਰਬ ਡਾਲਰ ਦਾ ਨੁਕਸਾਨ ਹੋਵੇਗਾ | ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਕਿਹਾ ਹੈ ਕਿ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਦੇਸ਼ਾਂ ਵੱਲੋਂ ਸਰਬਸੰਮਤੀ ਨਾਲ ਲਗਾਈਆਂ ਇਨ੍ਹਾਂ ਪਾਬੰਦੀਆਂ ਨਾਲ ਕੋਰੀਆਈ ਖੇਤਰ 'ਚ ਸ਼ਾਂਤੀ ਤੇ ਸਥਿਰਤਾ ਕਾਇਮ ਹੋਵੇਗੀ |
ਉੱਤਰੀ ਕੋਰੀਆ ਦਾ ਪਾਬੰਦੀਆਂ ਮੰਨਣ ਤੋਂ ਇਨਕਾਰ, ਅਮਰੀਕਾ ਨੂੰ ਧਮਕੀ ਦਿੱਤੀ
ਜਨੇਵਾ, (ਏਜੰਸੀ)- ਉੱਤਰੀ ਕੋਰੀਆ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਲੋਂ ਅੱਜ ਉਨ੍ਹਾਂ ਿਖ਼ਲਾਫ਼ ਐਲਾਨੀਆਂ ਗਈਆਂ ਸਖ਼ਤ ਪਾਬੰਦੀਆਂ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਅਮਰੀਕਾ ਨੂੰ ਮੜ ਧਮਕੀ ਦਿੱਤੀ ਹੈ ਕਿ ਉਸ ਨੂੰ ਇਸ ਲਈ ਵੱਡਾ 'ਖਮਿਆਜ਼ਾ' ਭੁਗਤਣਾ ਪਵੇਗਾ | ਸੰਯੁਕਤ ਰਾਸ਼ਟਰ ਵਲੋਂ ਕਰਵਾਈ ਗਈ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉੱਤਰੀ ਕੋਰੀਆ ਦੇ ਰਾਜਦੂਤ ਹਾਨ ਤਏ ਸਾਂਗ ਨੇ ਕਿਹਾ ਹੈ ਕਿ ਅਮਰੀਕਾ ਸਾਡੇ ਿਖ਼ਲਾਫ਼ ਰਾਜਨੀਤਕ, ਆਰਥਿਕ ਅਤੇ ਸੈਨਿਕ ਦੁਸ਼ਮਣੀ ਦੇ ਚੱਲਦਿਆਂ ਸਾਨੂੰ ਦਬਾਉਣ ਲਈ ਇਹ ਗੰਦੀ ਸਿਆਸਤ ਖੇਡ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਡਾ ਪਰਮਾਣੂ ਪ੍ਰੋਗਰਾਮ ਪਹਿਲਾਂ ਹੀ ਆਪਣੇ ਅੰਤਿਮ ਪੜਾਅ 'ਤੇ ਪੁੱਜ ਚੁੱਕਾ ਹੈ |

ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ 11 ਅਕਤੂਬਰ ਨੂੰ

• ਨਤੀਜਾ 15 ਅਕਤੂਬਰ ਨੂੰ • ਪਹਿਲੀ ਵਾਰ ਵੀ.ਵੀ. ਪੈਟ ਮਸ਼ੀਨਾਂ ਦੀ ਹੋਵੇਗੀ ਵਰਤੋਂ • ਚੋਣ ਜ਼ਾਬਤਾ ਲਾਗੂ • ਵਿਨੋਦ ਖੰਨਾ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਈ ਸੀ ਸੀਟ
ਨਵੀਂ ਦਿੱਲੀ, 12 ਸਤੰਬਰ (ਏਜੰਸੀ)-ਚੋਣ ਕਮਿਸ਼ਨ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ 11 ਅਕਤੂਬਰ ਨੂੰ ਕਰਵਾਉਣ ਦਾ ਐਲਾਨ ਕੀਤਾ ਹੈ ਜਦੋਂਕਿ ਨਤੀਜਾ 15 ਅਕਤੂਬਰ ਨੂੰ ਐਲਾਨਿਆ ਜਾਵੇਗਾ | ਭਾਜਪਾ ਦੇ ਸੰਸਦ ਮੈਂਬਰ ਵਿਨੋਦ ਖੰਨਾ ਦੇ ਦਿਹਾਂਤ ਕਾਰਨ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਸੀਟ ਖ਼ਾਲੀ ਹੋਈ ਸੀ | ਚੋਣ ਕਮਿਸ਼ਨ ਵਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ 11 ਅਕਤੂਬਰ ਨੂੰ ਗੁਰਦਾਸਪੁਰ ਹਲਕੇ ਦੀ ਜ਼ਿਮਨੀ ਚੋਣ ਹੋਵੇਗੀ ਅਤੇ 15 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ | ਇਸ ਸਬੰਧੀ ਨੋਟੀਫ਼ਿਕੇਸ਼ਨ 15 ਸਤੰਬਰ ਨੂੰ ਜਾਰੀ ਕੀਤਾ ਜਾਵੇਗਾ ਅਤੇ ਉਸੇ ਦਿਨ ਨਾਮਜ਼ਦਗੀ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ | ਨਾਮਜ਼ਦਗੀ ਦਾਖਲ ਕਰਨ ਦੀ ਆਖ਼ਰੀ ਤਰੀਕ 22 ਸਤੰਬਰ ਹੋਵੇਗੀ ਅਤੇ 25 ਸਤੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਜਾਵੇਗੀ | 27 ਸਤੰਬਰ ਤੱਕ ਨਾਮਜ਼ਦਗੀ ਵਾਪਸ ਲਈ ਜਾ ਸਕਦੀ ਹੈ | ਚੋਣ ਕਮਿਸ਼ਨ ਅਨੁਸਾਰ ਜ਼ਿਮਨੀ ਚੋਣ 'ਚ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਵੀ. ਵੀ. ਪੈਟ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ | ਗੁਰਦਾਸਪੁਰ ਦੇਸ਼ ਦਾ ਪਹਿਲਾ ਲੋਕ ਸਭਾ ਹਲਕਾ ਹੋਵੇਗਾ, ਜਿੱਥੇ ਪਹਿਲੀ ਵਾਰ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਵੀ. ਵੀ. ਪੈਟ ਮਸ਼ੀਨਾਂ ਰਾਹੀ ਵੋਟਾਂ ਪਾਈਆਂ ਜਾਣਗੀਆਂ | ਅੱਜ ਚੋਣ ਕਮਿਸ਼ਨ ਦੇ ਐਲਾਨ ਨਾਲ ਗੁਰਦਾਸਪੁਰ ਜ਼ਿਲ੍ਹੇ ਅਤੇ ਪੂਰੇ ਲੋਕ ਸਭਾ ਹਲਕੇ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ | ਇਸ ਤੋਂ ਇਲਾਵਾ ਕੇਰਲਾ ਦੇ ਵੈਂਗਰਾ ਵਿਧਾਨ ਸਭਾ ਹਲਕੇ ਲਈ ਵੀ ਜ਼ਿਮਨੀ ਚੋਣ ਇਸੇ ਦਿਨ ਹੀ ਹੋਵੇਗੀ, ਜਿਸ ਦੇ ਲਈ ਵੱਖੋ-ਵੱਖ ਨੋਟੀਫ਼ਿਕੇਸ਼ਨ 15 ਸਤੰਬਰ ਨੂੰ ਜਾਰੀ ਕੀਤੇ ਜਾਣਗੇ | ਜ਼ਿਕਰਯੋਗ ਹੈ ਕਿ ਵੈਂਗਰਾ ਵਿਧਾਨ ਸਭਾ ਹਲਕੇ ਦੀ ਸੀਟ ਵਿਧਾਇਕ ਪੀ.ਕੇ. ਖੁਨਿਆਲਕੁਟੀ ਵਲੋਂ ਮਲਾਂਪੁਰਮ ਲੋਕ ਸਭਾ ਦੀ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਖਾਲੀ ਹੋਈ ਸੀ |

ਅਜੇ ਤੱਕ ਕਿਸੇ ਪਾਰਟੀ ਦਾ ਉਮੀਦਵਾਰ ਸਪੱਸ਼ਟ ਨਹੀਂ

ਬਟਾਲਾ ਤੋਂ ਇੰਚਾਰਜ ਡਾ: ਕਾਹਲੋਂ
ਉੱਘੇ ਫ਼ਿਲਮ ਅਭਿਨੇਤਾ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸਾਂਸਦ ਵਿਨੋਦ ਖੰਨਾ ਦੇ ਦਿਹਾਂਤ ਪਿੱਛੋਂ ਖਾਲੀ ਹੋਈ ਇਸ ਲੋਕ ਸਭਾ ਸੀਟ ਲਈ ਅੱਜ ਚੋਣਾਂ ਦਾ ਬਿਗਲ ਵੱਜ ਗਿਆ ਹੈ | ਚੋਣ ਕਮਿਸ਼ਨ ਵਲੋਂ ਚੋਣ ਜ਼ਾਬਤਾ ਲਾਗੂ ਕਰਦਿਆਂ 11 ਅਕਤੂਬਰ ਨੂੰ ਵੋਟਾਂ ਪੈਣ ਦਾ ਦਿਨ ਤੈਅ ਕੀਤਾ ਗਿਆ ਹੈ ਅਤੇ ਇਸ ਚੋਣ ਦਾ ਨਤੀਜਾ 15 ਅਕਤੂਬਰ ਨੂੰ ਆਵੇਗਾ | ਭਾਵੇਂ ਕਿ ਇਸ ਹਲਕੇ ਤੋਂ ਚੋਣ ਲੜਨ ਲਈ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਵਲੋਂ ਪਿਛਲੇ ਦਿਨਾਂ ਵਿਚ ਚੋਣ ਸਰਗਰਮੀਆਂ ਆਰੰਭ ਕਰ ਦਿੱਤੀਆਂ ਗਈਆਂ ਸਨ ਪਰ ਅੱਜ ਚੋਣਾਂ ਦਾ ਐਲਾਨ ਹੋਣ ਤੱਕ ਕੋਈ ਵੀ ਸਿਆਸੀ ਧਿਰ ਆਪਣਾ ਉਮੀਦਵਾਰ ਸਪੱਸ਼ਟ ਨਹੀਂ ਕਰ ਸਕੀ |
ਜਿੱਥੇ ਆਮ ਆਦਮੀ ਪਾਰਟੀ ਵਲੋਂ ਕੋਈ ਸਥਾਨਕ ਉਮੀਦਵਾਰ ਦਿੱਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ, ਉੱਥੇ ਭਾਜਪਾ ਵਲੋਂ ਸ੍ਰੀ ਵਿਨੋਦ ਖੰਨਾ ਦੀ ਪਤਨੀ ਸ੍ਰੀਮਤੀ ਕਵਿਤਾ ਖੰਨਾ ਅਤੇ ਭਾਜਪਾ ਆਗੂ ਤੇ ਉੱਘੇ ਕਾਰੋਬਾਰੀ ਸ੍ਰੀ ਸਵਰਨ ਸਲਾਰੀਆ ਚੋਣ ਲੜਨ ਦੇ ਇਛੁੱਕ ਹਨ | ਕਾਂਗਰਸ ਪਾਰਟੀ ਦੇ ਸਥਾਨਕ ਵਿਧਾਇਕਾਂ 'ਚੋਂ ਕੁਝ ਵਿਧਾਇਕ ਸਰਵ ਪ੍ਰਮਾਣਿਤ ਚਿਹਰੇ ਅਤੇ ਸਾਫ਼-ਸੁਥਰੇ ਅਕਸ ਵਾਲੇ ਹਰਮਨ ਪਿਆਰੇ ਆਗੂ ਸ੍ਰੀ ਸੁਨੀਲ ਜਾਖੜ ਨੂੰ ਚੋਣ ਲੜਾਏ ਜਾਣ ਦੇ ਹੱਕ ਵਿਚ ਹਨ | ਇਸ ਤੋਂ ਇਲਾਵਾ ਪਿਛਲੀ ਚੋਣ (2009) 'ਚ ਸ੍ਰੀ ਵਿਨੋਦ ਖੰਨਾ ਦਾ ਜੇਤੂ ਰੱਥ ਰੋਕਣ ਵਾਲੇ ਅਤੇ ਲੋਕ ਸਭਾ ਹਲਕੇ ਵਿਚ ਚੰਗਾ ਆਧਾਰ ਬਣਾ ਚੁੱਕੇ ਸ: ਪ੍ਰਤਾਪ ਸਿੰਘ ਬਾਜਵਾ (ਮੈਂਬਰ ਰਾਜ ਸਭਾ) ਦਾ ਪਰਿਵਾਰ ਵੀ ਆਪਣੇ ਕਿਸੇ ਨੌਜਵਾਨ ਨੂੰ ਚੋਣ ਲੜਾਉਣ ਦਾ ਇੱਛੁਕ ਹੈ | ਇਸ ਤੋਂ ਇਲਾਵਾ ਹੁਣ ਵਿਧਾਨ ਸਭਾ ਚੋਣਾਂ ਵਿਚ ਬਟਾਲਾ ਤੋਂ ਥੋੜ੍ਹੇ ਫਰਕ ਨਾਲ ਚੋਣ ਹਾਰ ਚੁੱਕੇ ਸ੍ਰੀ ਅਸ਼ਵਨੀ ਸੇਖੜੀ ਦੇ ਵੀ ਚੋਣ ਲੜਨ ਦੇ ਚਾਹਵਾਨ ਹੋਣ ਦੇ ਚਰਚੇ ਹਨ | ਭਾਵੇਂ ਕਿ ਚਾਹਵਾਨ ਹੋਰ ਵੀ ਹੋ ਸਕਦੇ ਹਨ ਪਰ ਕਾਂਗਰਸ ਪਾਰਟੀ ਜ਼ਿਮਨੀ ਚੋਣ ਆਪਣੇ ਸੀਨੀਅਰ ਆਗੂ ਨੂੰ ਲੜਾਉਣ ਦੇ ਰੌਾਅ ਵਿਚ ਹੈ ਕਿਉਂਕਿ ਸੂਬੇ ਅੰਦਰ ਕਾਂਗਰਸ ਸਰਕਾਰ ਹੋਣ ਅਤੇ ਸਰਕਾਰ ਬਣਨ ਉਪਰੰਤ ਪਹਿਲੀ ਚੋਣ ਕਰਕੇ ਚੰਗਾ ਪ੍ਰਭਾਵ ਛੱਡਣਾ ਚਾਹੁੰਦੀ ਕਾਂਗਰਸ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ | ਜ਼ਿਲ੍ਹੇ ਦੀ ਲੀਡਰਸ਼ਿਪ ਦੀ ਖਿੱਚੋਤਾਣ ਕਾਰਨ ਪੱਬ ਪੋਚ-ਪੋਚ ਕੇ ਧਰਦਿਆਂ ਕਾਂਗਰਸ ਚੋਣ ਜਿੱਤਣ ਤੇ ਇਕਜੁਟਤਾ ਵਿਖਾਉਣ ਲਈ ਕਿਸੇ ਸੀਨੀਅਰ ਨੂੰ ਟਿਕਟ ਦੇ ਕੇ ਇਕ ਤੀਰ ਨਾਲ ਦੋ ਨਿਸ਼ਾਨੇ ਲਗਾਉਣ ਦੀ ਤਾਕ 'ਚ ਹੈ |
ਜੇਕਰ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਪਿਛਲੀ ਸਿਆਸੀ ਤਸਵੀਰ ਵੱਲ ਝਾਤ ਮਾਰੀਏ ਤਾਂ ਇਸ ਹਲਕੇ 'ਚ ਲੰਬਾ ਸਮਾਂ ਕਾਂਗਰਸ ਪਾਰਟੀ ਦੀ ਸਰਦਾਰੀ ਰਹੀ ਹੈ | ਦੇਸ਼ ਦੀ ਵੰਡ ਤੋਂ ਬਾਅਦ ਇਸ ਹਲਕੇ ਤੋਂ ਬਣੇ ਸਾਂਸਦਾਂ ਦਾ ਬਿਊਰਾ ਇਸ ਪ੍ਰਕਾਰ ਹੈ:-
ਸਾਲ ਸੰਸਦ ਮੈਂਬਰ ਪਾਰਟੀ
1952 ਤੇਜਾ ਸਿੰਘ ਅਕਰਪੁਰੀ ਇੰਡੀਅਨ ਨੈਸ਼ਨਲ ਕਾਂਗਰਸ
1957 ਦੀਵਾਨ ਚੰਦ ਸ਼ਰਮਾ ਇੰਡੀਅਨ ਨੈਸ਼ਨਲ ਕਾਂਗਰਸ
1962 ਦੀਵਾਨ ਚੰਦ ਸ਼ਰਮਾ ਇੰਡੀਅਨ ਨੈਸ਼ਨਲ ਕਾਂਗਰਸ
1967 ਪ੍ਰਬੋਧ ਚੰਦਰ ਇੰਡੀਅਨ ਨੈਸ਼ਨਲ ਕਾਂਗਰਸ
1977 ਜਗਿਆ ਦੱਤ ਸ਼ਰਮਾ ਜਨਤਾ ਪਾਰਟੀ
1980 ਸੁਖਬੰਸ ਕੌਰ ਭਿੰਡਰ ਇੰਡੀਅਨ ਨੈਸ਼ਨਲ ਕਾਂਗਰਸ
1984 ਸੁਖਬੰਸ ਕੌਰ ਭਿੰਡਰ ਇੰਡੀਅਨ ਨੈਸ਼ਨਲ ਕਾਂਗਰਸ
1989 ਸੁਖਬੰਸ ਕੌਰ ਭਿੰਡਰ ਇੰਡੀਅਨ ਨੈਸ਼ਨਲ ਕਾਂਗਰਸ
1991 ਸੁਖਬੰਸ ਕੌਰ ਭਿੰਡਰ ਇੰਡੀਅਨ ਨੈਸ਼ਨਲ ਕਾਂਗਰਸ
1996 ਸੁਖਬੰਸ ਕੌਰ ਭਿੰਡਰ ਇੰਡੀਅਨ ਨੈਸ਼ਨਲ ਕਾਂਗਰਸ
1998 ਵਿਨੋਦ ਖੰਨਾ ਭਾਰਤੀ ਜਨਤਾ ਪਾਰਟੀ
1999 ਵਿਨੋਦ ਖੰਨਾ ਭਾਰਤੀ ਜਨਤਾ ਪਾਰਟੀ
2004 ਵਿਨੋਦ ਖੰਨਾ ਭਾਰਤੀ ਜਨਤਾ ਪਾਰਟੀ
2009 ਪ੍ਰਤਾਪ ਸਿੰਘ ਬਾਜਵਾ ਇੰਡੀਅਨ ਨੈਸ਼ਨਲ ਕਾਂਗਰਸ
2014 ਵਿਨੋਦ ਖੰਨਾ ਭਾਰਤੀ ਜਨਤਾ ਪਾਰਟੀ

ਜੇਕਰ ਇਸ ਹਲਕੇ 'ਚ ਸ੍ਰੀ ਵਿਨੋਦ ਖੰਨਾ ਦੀ ਆਮਦ ਬਾਰੇ ਗੱਲ ਕਰੀਏ ਤਾਂ ਸ੍ਰੀ ਖੰਨਾ ਨੂੰ ਭਾਰਤੀ ਜਨਤਾ ਪਾਰਟੀ ਨੇ 1980 ਤੋਂ 1996 ਤੱਕ ਲਗਾਤਾਰ 5 ਵਾਰ ਚੋਣ ਜਿੱਤ ਕੇ ਮੈਂਬਰ ਪਾਰਲੀਮੈਂਟ ਬਣਨ ਦਾ ਇਤਿਹਾਸ ਰਚਣ ਵਾਲੇ ਸਵਰਗੀ ਸ੍ਰੀਮਤੀ ਸੁਖਬੰਸ ਕੌਰ ਭਿੰਡਰ ਦੀਆਂ ਜਿੱਤਾਂ ਨੂੰ ਵਿਰਾਮ ਲਗਾਉਣ ਲਈ ਫ਼ਿਲਮ ਨਗਰੀ ਤੋਂ ਗੁਰਦਾਸਪੁਰ ਲਿਆਂਦਾ ਸੀ |
ਭਾਜਪਾ ਆਪਣੀ ਇਸ ਰਣਨੀਤੀ 'ਚ ਕਾਮਯਾਬ ਰਹੀ ਅਤੇ 1998 ਦੀਆਂ ਚੋਣਾਂ 'ਚ ਸ੍ਰੀ ਵਿਨੋਦ ਖੰਨਾ ਨੇ ਸ੍ਰੀਮਤੀ ਸੁਖਬੰਸ ਕੌਰ ਭਿੰਡਰ ਨੂੰ ਹਰਾ ਕੇ ਇਸ ਲੋਕ ਸਭਾ ਹਲਕੇ ਤੋਂ ਜੇਤੂ ਸ਼ੁਰੂਆਤ ਕੀਤੀ | ਫਿਰ ਸ੍ਰੀ ਵਿਨੋਦ ਖੰਨਾ 1999 ਤੋਂ 2004 ਦੀ ਚੋਣ ਜਿੱਤ ਕੇ ਲਗਾਤਾਰ 3 ਵਾਰ ਮੈਂਬਰ ਪਾਰਲੀਮੈਂਟ ਬਣੇ | ਇਸ ਹਲਕੇ ਤੋਂ ਸ੍ਰੀ ਵਿਨੋਦ ਖੰਨਾ ਦੀ ਚੌਥੀ ਜਿੱਤ ਰੋਕਣ ਲਈ ਕਾਂਗਰਸ ਪਾਰਟੀ ਨੇ ਵੀ ਭਾਜਪਾ ਵਾਂਗ ਚੰਗੀ ਰਣਨੀਤੀ ਵਿਖਾਈ ਅਤੇ ਇਸ ਹਲਕੇ ਤੋਂ ਸ: ਪ੍ਰਤਾਪ ਸਿੰਘ ਬਾਜਵਾ ਨੂੰ ਚੋਣ ਮੈਦਾਨ 'ਚ ਉਤਾਰਿਆ ਪ੍ਰਤਾਪ ਸਿੰਘ ਬਾਜਵਾ 2009 ਦੀਆਂ ਲੋਕ ਸਭਾ ਚੋਣਾਂ 'ਚ ਸ੍ਰੀ ਵਿਨੋਦ ਖੰਨਾ ਨੂੰ ਚਿੱਤ ਕਰਕੇ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹੇ | ਫਿਰ ਪੰਜ ਸਾਲ ਬਾਅਦ ਹੋਈਆਂ 16ਵੀਆਂ ਲੋਕ ਸਭਾ ਚੋਣਾਂ 'ਚ ਮੁੜ ਮੁਕਾਬਲਾ ਸ੍ਰੀ ਵਿਨੋਦ ਖੰਨਾ ਅਤੇ ਸ: ਪ੍ਰਤਾਪ ਸਿੰਘ ਬਾਜਵਾ ਦਰਮਿਆਨ ਹੋਇਆ | ਇਨ੍ਹਾਂ 2014 ਦੀਆਂ ਲੋਕ ਸਭਾ ਚੋਣਾਂ 'ਚ ਸ੍ਰੀ ਵਿਨੋਦ ਖੰਨਾ ਇਕ ਲੱਖ ਛੱਤੀ ਹਜ਼ਾਰ ਇਕ ਸੌ ਛੇ ਵੋਟਾਂ ਦੇ ਫ਼ਰਕ ਨਾਲ ਸ: ਬਾਜਵਾ ਨੂੰ ਪਛਾੜ ਕੇ ਚੌਥੀ ਵਾਰ ਸਾਂਸਦ ਬਣੇ | ਇਸ ਚੋਣ 'ਚ ਸ੍ਰੀ ਵਿਨੋਦ ਖੰਨਾ ਨੂੰ 4 ਲੱਖ 82 ਹਜ਼ਾਰ 114 ਵੋਟਾਂ ਅਤੇ ਸ: ਪ੍ਰਤਾਪ ਸਿੰਘ ਬਾਜਵਾ ਨੂੰ 3 ਲੱਖ 46 ਹਜ਼ਾਰ 8 ਵੋਟਾਂ ਮਿਲੀਆਂ ਇਸ ਚੋਣ ਦਾ ਦਿਲਚਸਪ ਪਹਿਲੂ ਇਹ ਵੀ ਰਿਹਾ ਕਿ ਇਸ ਚੋਣ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ: ਸੁੱਚਾ ਸਿੰਘ ਛੋਟੇਪੁਰ 1 ਲੱਖ 73 ਹਜ਼ਾਰ 325 ਵੋਟਾਂ ਪ੍ਰਾਪਤ ਕਰ ਗਏ | ਇਹ ਸੀਟ ਕੇਂਦਰ 'ਚ ਸਰਕਾਰ ਹੋਣ ਕਰਕੇ ਭਾਜਪਾ ਲਈ ਅਤੇ ਪੰਜਾਬ 'ਚ ਸਰਕਾਰ ਹੋਣ ਕਰਕੇ ਕਾਂਗਰਸ ਪਾਰਟੀ ਲਈ ਨੱਕ ਦਾ ਸਵਾਲ ਬਣੀ ਹੋਈ ਹੈ | ਜੇਕਰ ਕਾਂਗਰਸ ਪਾਰਟੀ ਦੀ ਸਥਿਤੀ ਦੀ ਗੱਲ ਕਰੀਏ ਤਾਂ ਇਸ ਵੇਲੇ ਗੁਰਦਾਸਪੁਰ ਲੋਕ ਸਭਾ ਹਲਕੇ 'ਚ ਪੈਂਦੇ 9 ਵਿਧਾਨ ਸਭਾ ਹਲਕਿਆਂ 'ਚੋਂ 7 ਅੰਦਰ ਕਾਂਗਰਸ ਪਾਰਟੀ ਦੇ ਵਿਧਾਇਕ, ਭਾਜਪਾ ਦਾ ਇਕ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਕ ਵਿਧਾਇਕ ਹੈ | ਵਿਧਾਨ ਸਭਾ ਹਲਕਾ ਪਠਾਨਕੋਟ ਤੋਂ ਅਮਿਤ ਵਿੱਜ, ਭੋਆ ਤੋਂ ਜੋਗਿੰਦਰਪਾਲ, ਗੁਰਦਾਸਪੁਰ ਤੋਂ ਬਰਿੰਦਰਮੀਤ ਸਿੰਘ ਪਾਹੜਾ, ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ, ਫਤਿਹਗੜ੍ਹ ਚੂੜੀਆਂ ਤੋਂ ਤਿ੍ਪਤ ਰਜਿੰਦਰ ਸਿੰਘ ਬਾਜਵਾ, ਕਾਦੀਆਂ ਤੋਂ ਫ਼ਤਿਹਜੰਗ ਸਿੰਘ ਬਾਜਵਾ, ਦੀਨਾਨਗਰ ਤੋਂ ਸ੍ਰੀਮਤੀ ਅਰੁਣਾ ਚੌਧਰੀ (ਸਾਰੇ ਕਾਂਗਰਸ), ਹਲਕਾ ਸੁਜਾਨਪੁਰ ਤੋਂ ਦਿਨੇਸ਼ ਬੱਬੂ (ਭਾਜਪਾ) ਅਤੇ ਬਟਾਲਾ ਤੋਂ ਲਖਬੀਰ ਸਿੰਘ ਲੋਧੀਨੰਗਲ (ਸ਼੍ਰੋਮਣੀ ਅਕਾਲੀ ਦਲ) ਦੇ ਵਿਧਾਇਕ ਹਨ |

ਕਾਂਗਰਸ 'ਚ ਮੁੱਖ ਭੂਮਿਕਾ ਨਿਭਾਉਣ ਲਈ ਤਿਆਰ ਹਾਂ-ਰਾਹੁਲ

• ਸਿਆਸੀ ਪਾਰਟੀਆਂ 'ਚ ਵੰਸ਼ਵਾਦ ਵੱਡੀ ਸਮੱਸਿਆ • ਸਿੱਖ ਵਿਰੋਧੀ ਦੰਗਿਆਂ ਦੀ ਕੀਤੀ ਨਿੰਦਾ
ਵਾਸ਼ਿੰਗਟਨ, 12 ਸਤੰਬਰ (ਏਜੰਸੀਆਂ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਕਾਰਜਕਾਰੀ ਜ਼ਿੰਮੇਵਾਰੀ ਨਿਭਾਉਣ ਲਈ ਕਹਿੰਦੀ ਹੈ ਤਾਂ ਉਹ ਇਸ ਲਈ ਪੂਰੀ ਤਰ੍ਹਾਂ ਤਿਆਰ ਹਨ | ਬਰਕਲੇ 'ਚ 'ਵਰਸਿਟੀ ਆਫ਼ ਕੈਲੀਫੋਰਨੀਆ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ 2012 ਦੇ ਨੇੜੇ ਕਾਂਗਰਸ ਨੇ ਲੋਕਾਂ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਸੀ | ਉਨ੍ਹਾਂ ਕਿਹਾ ਕਿ ਅਜਿਹਾ ਕਿਸੇ ਵੀ ਪਾਰਟੀ ਨਾਲ ਹੋ ਸਕਦਾ ਹੈ ਜੋ 10 ਸਾਲਾਂ ਤੋਂ ਸੱਤਾ 'ਚ ਹੋਵੇ | ਉਨ੍ਹਾਂ ਕਿਹਾ ਕਿ ਅਸੀਂ 2004 ਵਿਚ ਜੋ ਸੰਕਲਪ ਲਿਆ ਸੀ ਉਹ 10 ਸਾਲ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਸੀ ਅਤੇ ਇਹ ਪੂਰੀ ਤਰ੍ਹਾਂ ਸਪੱਸ਼ਟ ਸੀ ਕਿ ਅਸੀਂ 2004 ਵਿਚ ਜੋ ਸੰਕਲਪ ਲਿਆ ਸੀ ਉਸ ਨੇ 2010-11 'ਚ ਆਉਂਦੇ-ਆਉਂਦੇ ਕੰਮ ਕਰਨਾ ਬੰਦ ਕਰ ਦਿੱਤਾ | ਉਨ੍ਹਾਂ ਕਿਹਾ ਕਿ ਮੈਂ ਇਹ ਕਹਿ ਸਕਦਾ ਹਾਂ ਕਿ 2012 ਦੇ ਨੇੜੇ ਕਾਂਗਰਸ ਪਾਰਟੀ 'ਚ ਕੁੱਝ ਹੰਕਾਰ ਆ ਗਿਆ ਸੀ ਅਤੇ ਉਸ ਨੇ ਲੋਕਾਂ ਨਾਲ ਸੰਪਰਕ ਬੰਦ ਕਰ ਦਿੱਤਾ ਸੀ | ਇਹ ਪੁੱਛੇ ਜਾਣ 'ਤੇ ਕਿ ਕੀ ਉਹ ਕਾਂਗਰਸ ਪਾਰਟੀ 'ਚ ਕਾਰਜ ਕਾਰੀ ਭੂਮਿਕਾ ਨਿਭਾਉਣ ਲਈ ਤਿਆਰ ਹਨ, ਉਨ੍ਹਾਂ ਕਿਹਾ ਕਿ ਮੈਂ ਅਜਿਹਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ, ਪਰ ਇਸ ਸਬੰਧੀ ਫ਼ੈਸਲਾ ਪਾਰਟੀ ਨੇ ਕਰਨਾ ਹੈ ਅਤੇ ਇਸ ਸਬੰਧੀ ਪ੍ਰਕਿਰਿਆ ਜਾਰੀ ਹੈ |
ਸਿੱਖ ਵਿਰੋਧੀ ਦੰਗਿਆਂ ਦੀ ਨਿੰਦਾ
ਇਸ ਮੌਕੇ ਰਾਹੁਲ ਨੇ 1984 ਵਿਚ ਹੋਏ ਸਿੱਖ ਵਿਰੋਧੀ ਦੰਗਿਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੀ ਨਿੰਦਾ ਕਰਦੇ ਹਨ | ਉਨ੍ਹਾਂ ਕਿਹਾ ਕਿ ਹਿੰਸਾ ਨਾਲ ਕਿਸੇ ਦਾ ਕੋਈ ਭਲਾ ਨਹੀਂ ਹੋਵੇਗਾ | ਭਾਰਤ ਦੀ ਪਛਾਣ ਅਹਿੰਸਾ ਦੀ ਹੈ ਅਤੇ ਇਸੇ ਰਸਤੇ 'ਤੇ ਚੱਲ ਕੇ ਦੇਸ਼ ਅੱਗੇ ਵਧਿਆ ਹੈ | ਰਾਹੁਲ ਨੇ 1984 'ਚ ਇੰਦਰਾ ਗਾਂਧੀ ਦੀ ਹੱਤਿਆ ਦੇ ਬਾਅਦ ਹੋਏ ਸਿੱਖ ਵਿਰੋਧੀ ਦੰਗਿਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਮੈਂ ਉਨ੍ਹਾਂ ਦੇ ਨਿਆਂ ਲਈ ਉਨ੍ਹਾਂ ਦੇ ਨਾਲ ਹਾਂ | ਆਪਣੀ ਦਾਦੀ ਦੀ ਹੱਤਿਆ ਸਬੰਧੀ ਗੱਲ ਕਰਦਿਆਂ ਰਾਹੁਲ ਨੇ ਕਿਹਾ ਕਿ ਮੇਰੀ ਦਾਦੀ ਸਿੱਖਾਂ ਨੂੰ ਆਪਣਾ ਮੰਨਦੀ ਸੀ | ਜਦੋਂ ਚੋਣ ਹਾਰ ਗਏ ਸੀ ਤਾਂ ਵੀ ਸਾਡੇ ਘਰ ਦੇ ਚਾਰੇ ਪਾਸੇ ਸਿੱਖ ਹੀ ਰਹਿੰਦੇ ਸਨ | ਰਾਹੁਲ ਨੇ ਕਿਹਾ ਕਿ ਮੈਂ ਬਚਪਨ ਤੋਂ ਹੀ ਹਿੰਸਾ ਦੇ ਦੁੱਖ ਨੂੰ ਝੱਲਿਆ ਹੈ | ਮੈਨੂੰ ਪਤਾ ਹੈ ਕਿ ਹਿੰਸਾ ਨਾਲ ਕੀ ਨੁਕਸਾਨ ਹੋ ਸਕਦਾ ਹੈ | ਕਿਸੇ ਵੀ ਵਿਅਕਤੀ ਿਖ਼ਲਾਫ਼ ਹਿੰਸਾ ਹੋਣੀ ਗ਼ਲਤ ਗੱਲ ਹੈ | ਹਿੰਸਾ ਨਾਲ ਕਿਸੇ ਦਾ ਭਲਾ ਨਹੀਂ ਹੋਣ ਵਾਲਾ | ਇਨ੍ਹੀਂ ਦਿਨੀਂ ਭਾਰਤ 'ਚ ਮੁਸਲਮਾਨਾਂ ਿਖ਼ਲਾਫ਼ ਹਿੰਸਾ ਹੋ ਰਹੀ ਹੈ | ਉਨ੍ਹਾਂ ਨੂੰ ਗਊ ਮਾਸ ਖਾਣ ਦੇ ਸ਼ੱਕ 'ਚ ਮਾਰਿਆ ਜਾ ਰਿਹਾ ਹੈ ਅਤੇ ਨਾਲ ਦਲਿਤਾਂ ਨੂੰ ਵੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ |
ਵੰਸ਼ਵਾਦ ਵੱਡੀ ਸਮੱਸਿਆ

ਇਹ ਪੁੱਛੇ ਜਾਣ 'ਤੇ ਕਿ ਕੀ ਕਾਂਗਰਸ ਪਾਰਟੀ ਵੰਸ਼ਵਾਦ ਦੀ ਰਾਜਨੀਤੀ ਨਾਲ ਜ਼ਿਆਦਾ ਜੁੜੀ ਹੋਈ ਹੈ ਤਾਂ ਰਾਹੁਲ ਨੇ ਇਸ ਦੇ ਜਵਾਬ 'ਚ ਤਰਕ ਦਿੱਤਾ ਕਿ ਭਾਰਤ 'ਚ ਵੰਸ਼ਵਾਦ ਚੱਲ ਰਿਹਾ ਹੈ | ਦੇਸ਼ ਦੀਆਂ ਜ਼ਿਆਦਾਤਰ ਸਿਆਸੀ ਪਾਰਟੀਆਂ 'ਚ ਇਹ ਵੱਡੀ ਸਮੱਸਿਆ ਹੈ | ਉਨ੍ਹਾਂ ਕਿਹਾ ਅਖਿਲੇਸ਼ ਯਾਦਵ ਇਕ ਵੰਸ਼ ਦੇ ਵਾਰਿਸ ਹਨ, ਸਟਾਲਿਨ ਇਕ ਵੰਸ਼ ਦੇ ਵਾਰਿਸ ਹਨ, ਇਥੋਂ ਤੱਕ ਕਿ ਅਭਿਸ਼ੇਕ ਬੱਚਨ ਵੀ ਇਕ ਵੰਸ਼ ਦੇ ਵਾਰਿਸ ਹਨ | ਭਾਰਤ ਇਸੇ ਤਰ੍ਹਾਂ ਚੱਲਦਾ ਹੈ | ਇਸ ਲਈ ਮੇਰੇ ਪਿੱਛੇ ਨਾ ਪਵੋ ਕਿਉਂਕਿ ਭਾਰਤ ਇਸੇ ਤਰ੍ਹਾਂ ਚੱਲਦਾ ਹੈ | ਅੰਬਾਨੀ ਕਾਰੋਬਾਰ ਚਲਾ ਰਹੇ ਹਨ |
ਨੋਟਬੰਦੀ ਤੇ ਜੀ. ਐਸ. ਟੀ. ਨੇ ਅਰਥਚਾਰੇ ਨੂੰ ਬਰਬਾਦ ਕੀਤਾ

ਰਾਹੁਲ ਗਾਂਧੀ ਨੇ ਨੋਟਬੰਦੀ ਅਤੇ ਜਲਦਬਾਜ਼ੀ 'ਚ ਲਾਗੂ ਕੀਤੇ ਜੀ. ਐਸ. ਟੀ. ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੰਦਾ ਕਰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਕਦਮਾਂ ਨੇ ਦੇਸ਼ ਦੇ ਅਰਥਚਾਰੇ ਦਾ ਵੱਡਾ ਨੁਕਸਾਨ ਕੀਤਾ ਹੈ | ਨੋਟਬੰਦੀ ਕਾਰਨ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) 'ਚ ਦੋ ਫ਼ੀਸਦੀ ਦੀ ਗਿਰਾਵਟ ਆਈ ਹੈ | ਨੋਟਬੰਦੀ ਦਾ ਫ਼ੈਸਲਾ ਮੁੱਖ ਆਰਥਿਕ ਸਲਾਹਕਾਰ, ਮੰਤਰੀ ਮੰਡਲ ਅਤੇ ਇਥੋਂ ਤੱਕ ਕਿ ਸੰਸਦ ਦੀ ਸਲਾਹ ਲਏ ਬਿਨਾਂ ਹੀ ਲਿਆ ਗਿਆ, ਜਿਸ ਕਾਰਨ ਵੱਡਾ ਨੁਕਸਾਨ ਹੋਇਆ ਹੈ |
ਕਸ਼ਮੀਰ 'ਚ ਅੱਤਵਾਦ ਲਈ ਮੋਦੀ ਸਰਕਾਰ ਜ਼ਿੰਮੇਵਾਰ

ਜੰਮੂ-ਕਸ਼ਮੀਰ 'ਚ ਅੱਤਵਾਦ ਦੀ ਸਮੱਸਿਆ ਲਈ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਦੱਸਦਿਆਂ ਰਾਹੁਲ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਸੱਤਾ 'ਚ ਆਈ ਸੀ ਤਾਂ ਕਸ਼ਮੀਰ 'ਚ ਅੱਤਵਾਦ ਸਿਖ਼ਰ 'ਤੇ ਸੀ ਪਰ ਜਦੋਂ 2013 ਵਿਚ ਸਾਡਾ ਸ਼ਾਸਨ ਖ਼ਤਮ ਹੋਇਆ, ਉਸ ਵੇਲੇ ਤੱਕ ਅਸੀਂ ਅੱਤਵਾਦ ਦਾ ਲੱਕ ਤੋੜ ਦਿੱਤਾ ਸੀ | ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਕਸ਼ਮੀਰ 'ਚ ਅੱਤਵਾਦ ਅਤੇ ਹਿੰਸਾ 'ਚ ਵਾਧਾ ਹੋਇਆ ਹੈ |
ਵੰਸ਼ਵਾਦ ਬਾਰੇ ਰਾਹੁਲ ਦੇ ਬਿਆਨ 'ਤੇ ਕਾਂਗਰਸ ਅਤੇ ਭਾਜਪਾ 'ਚ ਸ਼ਬਦੀ ਜੰਗ
ਨਵੀਂ ਦਿੱਲੀ, 12 ਸਤੰਬਰ (ਉਪਮਾ ਡਾਗਾ ਪਾਰਥ)-ਰਾਹੁਲ ਗਾਂਧੀ ਵਲੋਂ ਅਮਰੀਕਾ ਦੌਰੇ ਦੌਰਾਨ ਵੰਸ਼ਵਾਦ ਦੀ ਸਿਆਸਤ 'ਤੇ ਦਿੱਤੇ ਬਿਆਨ 'ਤੇ ਭਾਜਪਾ ਅਤੇ ਕਾਂਗਰਸ 'ਚ ਸ਼ਬਦੀ ਜੰਗ ਜਾਰੀ ਹੈ।
ਰਾਹੁਲ ਨੇ ਕੀਤਾ ਦੇਸ਼ ਦਾ ਅਪਮਾਨ-ਸਮ੍ਰਿਤੀ ਇਰਾਨੀ
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਉਣ ਦਾ ਮੋਰਚਾ ਸੰਭਾਲਦਿਆਂ ਪਾਰਟੀ ਉਪ ਪ੍ਰਧਾਨ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਇਕ ਨਾਕਾਮ ਵੰਸ਼ਵਾਦੀ ਨੇ ਅਮਰੀਕਾ ਜਾ ਕੇ ਆਪਣੇ ਨਾਕਾਮ ਸਿਆਸੀ ਸਫ਼ਰ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਲੋਕਤੰਤਰ ਵੰਸ਼ਵਾਦ ਨਾਲ ਨਹੀਂ, ਸਗੋਂ ਮੈਰਿਟ ਦੇ ਆਧਾਰ 'ਤੇ ਚਲਦਾ ਹੈ।
ਰਾਹੁਲ ਨੇ ਸਨਮਾਨ ਵਧਾਇਆ-ਕਾਂਗਰਸ
ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਰਾਹੁਲ ਗਾਂਧੀ ਦੇ ਬਿਆਨ ਨੂੰ ਸੰਤੁਲਿਤ ਕਰਾਰ ਦਿੰਦਿਆਂ ਕਿਹਾ ਕਿ ਰਾਹੁਲ ਨੇ ਵਿਦੇਸ਼ੀ ਧਰਤੀ 'ਤੇ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਆਪਣੀਆਂ ਨਾਕਾਮੀਆਂ ਨੂੰ ਸਵੀਕਾਰ ਕੀਤਾ ਹੈ ਅਤੇ ਸੱਤਾਧਾਰੀ ਪਾਰਟੀ ਦੀਆਂ ਕਮਜ਼ੋਰੀਆਂ ਵੀ ਦੱਸੀਆਂ ਹਨ। ਆਨੰਦ ਸ਼ਰਮਾ ਨੇ ਪ੍ਰਧਾਨ ਮੰਤਰੀ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵਾਰ-ਵਾਰ ਵਿਦੇਸ਼ਾਂ 'ਚ ਭਾਰਤ ਦਾ ਅਪਮਾਨ ਕੀਤਾ ਹੈ।

ਸਿੱਧੂ ਵਲੋਂ ਸਾਰਾਗੜ੍ਹੀ ਦੇ ਇਤਿਹਾਸ ਨੂੰ ਸਕੂਲਾਂ ਦੇ ਸਿਲੇਬਸ 'ਚ ਸ਼ਾਮਿਲ ਕਰਨ ਦਾ ਐਲਾਨ

ਫਿਰੋਜ਼ਪੁਰ 'ਚ ਰਾਜ ਪੱਧਰੀ ਸ਼ਰਧਾਂਜਲੀ ਸਮਾਗਮ
ਫ਼ਿਰੋਜ਼ਪੁਰ, 12 ਸਤੰਬਰ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)-12 ਸਤੰਬਰ 1897 ਨੂੰ ਸਾਰਾਗੜ੍ਹੀ ਚੌਕੀ 'ਤੇ 10 ਹਜ਼ਾਰ ਅਫ਼ਗਾਨੀਆਂ ਵਲੋਂ ਕੀਤੇ ਗਏ ਹਮਲੇ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ ਸ਼ਹਾਦਤ ਦਾ ਜਾਮ ਪੀਣ ਵਾਲੇ 21 ਸਿੱਖ ਫ਼ੌਜੀਆਂ ਦੀ 120ਵੀਂ ਵਰ੍ਹੇਗੰਢ ਮੌਕੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫ਼ਿਰੋਜ਼ਪੁਰ ਛਾਉਣੀ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ 'ਚ ਪੰਜਾਬ ਸਰਕਾਰ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ ਕੈਬਨਿਟ ਮੰਤਰੀ ਤੋਂ ਇਲਾਵਾ ਭਾਰਤੀ ਅਤੇ ਬਰਤਾਨੀਆ ਫ਼ੌਜ ਦੇ ਅਧਿਕਾਰੀਆਂ ਵਲੋਂ ਪਹੰੁਚ ਕੇ ਸ਼ਹੀਦਾਂ ਨੂੰ ਸਿਜਦਾ ਕਰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਦੇ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਉਪਰੰਤ ਭਾਈ ਹਰਨਾਮ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਅਤੇ ਭਾਈ ਸੁਖਜਿੰਦਰ ਸਿੰਘ ਹਜ਼ੂਰੀ ਜਥਾ ਗੁਰਦੁਆਰਾ ਸਾਰਾਗੜ੍ਹੀ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ | ਕੈਪਟਨ ਅਮਰਿੰਦਰ ਸਿੰਘ ਵਲੋਂ ਸਾਰਾਗੜ੍ਹੀ ਦੀ ਲੜਾਈ ਸਬੰਧੀ ਲਿਖੀ ਖੋਜ ਭਰਪੂਰ ਪੁਸਤਕ ਨੂੰ ਮਨਪ੍ਰੀਤ ਸਿੰਘ ਬਾਦਲ ਨੇ ਬਿ੍ਟਿਸ਼ ਫ਼ੌਜ ਦੇ ਡੈਲੀਗੇਸ਼ਨ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਨੂੰ ਆਪਣੇ ਹੱਥੀਂ ਭੇਟ ਕੀਤਾ | ਇਸ ਮੌਕੇ ਇਕੱਠ ਨੂੰ ਸੰਬੋਧਨ  ਕਰਦਿਆਂ ਸ: ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਾਰਾਗੜ੍ਹੀ ਦੇ ਬਲੀਦਾਨ ਦੀ ਮਿਸਾਲ ਪੂਰੀ ਦੁਨੀਆ ਵਿਚ ਨਹੀਂ ਮਿਲਦੀ, ਜਿੱਥੇ 21 ਸਿੱਖ ਸੈਨਿਕਾਂ ਨੇ 10 ਹਜ਼ਾਰ ਪਠਾਣਾਂ ਦਾ ਬਹਾਦਰੀ ਨਾਲ ਮੁਕਾਬਲਾ ਕਰਕੇ ਸ਼ਹਾਦਤ ਦਾ ਜਾਮ ਪੀਤਾ | ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਸਾਰਾਗੜ੍ਹੀ ਯਾਦਗਾਰ ਨੂੰ ਅਤਿ ਸੁੰਦਰ ਬਣਾਉਣ ਲਈ ਰੱਖੀ ਗਈ ਮੰਗ ਨੂੰ ਪੂਰਾ ਕਰਨ ਦਾ ਐਲਾਨ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਵਿਚ ਬਣਨ ਵਾਲੇ ਸਮਾਰਕ, ਮਿਊਜ਼ੀਅਮ ਆਦਿ 'ਤੇ ਜਿੰਨੀ ਵੀ ਰਾਸ਼ੀ ਦੀ ਲੋੜ ਹੋਵੇਗੀ, ਉਹ ਪੰਜਾਬ ਸਰਕਾਰ ਵਲੋਂ ਦਿੱਤੀ ਜਾਵੇਗੀ | ਸ: ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਦਿ੍ੜ੍ਹਤਾ ਨਾਲ ਜਿੱਥੇ ਪਹਿਰਾ ਦਿੱਤਾ ਜਾਵੇਗਾ, ਉੱਥੇ ਕਾਂਗਰਸ ਸਰਕਾਰ ਦੇ ਰਾਜ 'ਚ ਸਾਰਾਗੜ੍ਹੀ ਸ਼ਹੀਦਾਂ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀਆਂ ਸਮਾਰਕਾਂ ਨੂੰ ਅਤਿ ਸੁੰਦਰ ਅਤੇ ਪੇ੍ਰਰਨਾ ਸਰੋਤ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ | ਇਸ ਮੌਕੇ ਸ: ਸਿੱਧੂ ਨੇ ਸਾਰਾਗੜ੍ਹੀ ਦੇ ਸ਼ਾਨਾਮਤੇ ਇਤਿਹਾਸ ਨੂੰ ਸਕੂਲਾਂ ਦੇ ਸਿਲੇਬਸ 'ਚ ਸ਼ਾਮਿਲ ਕਰਨ ਦਾ ਐਲਾਨ ਕੀਤਾ | ਸ: ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ | ਉੱਘੇ ਇਤਿਹਾਸਕਾਰ ਗੁਰਿੰਦਰਪਾਲ ਸਿੰਘ ਜੋਸਨ, ਮੇਜਰ ਜਨਰਲ ਡੰਕਨ ਫਰਾਂਸਿਸ ਕੈਪੇ, ਲਾਂਸ ਕੋਰਪਲ ਰਣਵੀਰ ਸਿੰਘ ਨੇ ਵੀ ਸੰਬੋਧਨ ਕੀਤਾ | ਨੈਸ਼ਨਲ ਐਵਾਰਡੀ ਡਾ: ਰਾਮੇਸ਼ਵਰ ਸਿੰਘ ਅਤੇ ਸ: ਭੋਗਲ ਨੇ ਸਾਰਾਗੜ੍ਹੀ ਦੇ ਇਤਿਹਾਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਮਾਗਮ ਦੌਰਾਨ ਦੇਸ਼-ਵਿਦੇਸ਼ ਤੋਂ ਪਹੰੁਚੀਆਂ ਸ਼ਖ਼ਸੀਅਤਾਂ ਭਾਰਤੀ ਅਤੇ ਬਰਤਾਨੀਆ ਫ਼ੌਜੀ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ | ਸਮਾਗਮ ਸਮਾਪਤੀ 'ਤੇ ਸਾਰਾਗੜ੍ਹੀ ਸ਼ਹੀਦਾਂ ਦੇ ਵਾਰਸਾਂ ਨੂੰ ਸਨਮਾਨ ਕਰਨ ਤੋਂ ਇਲਾਵਾ ਸਮਾਗਮਾਂ 'ਚ ਪਹੰੁਚੇ ਇਤਿਹਾਸਕਾਰ ਗੁਰਿੰਦਰਪਾਲ ਸਿੰਘ ਜੋਸਨ, ਬਰਤਾਨੀਆ ਫ਼ੌਜ ਦੇ ਮੇਜਰ ਜਨਰਲ ਡੰਕਨ ਫਰਾਂਸਿਸ ਕੈਪੇ, ਬਿ੍ਗੇਡੀਅਰ ਟੀਮੋਥੀ ਜੋਹਨ ਸੀਲ, ਕਰਨਲ ਜੌਨ ਰੀਚਰਡ ਕੈਂਡਲ, ਮੇਜਰ ਸਰਤਾਜ ਸਿੰਘ ਗੋਗਣਾ, ਕੈਪਟਨ ਦਲਜਿੰਦਰ ਸਿੰਘ ਵਿਰਦੀ ਤੋਂ ਇਲਾਵਾ ਅਸ਼ੋਕ ਕੁਮਾਰ ਚੌਹਾਨ, ਹਰਪ੍ਰੀਤ ਕੌਰ, ਹਰਸ਼ਾਲ ਸਿੰਘ, ਰਣਵੀਰ ਸਿੰਘ ਆਦਿ ਨੂੰ ਵੀ ਸਨਮਾਨਿਤ ਗਿਆ | ਇਸ ਮੌਕੇ ਸਾਰਾਗੜ੍ਹੀ ਮੈਮੋਰੀਅਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮੇਜਰ ਜਨਰਲ ਰਾਜੇਸ਼ ਕੁੰਦਰਾ ਜੀ.ਓ.ਸੀ., ਸੁਮੇਰ ਸਿੰਘ ਗੁਰਜਰ ਕਮਿਸ਼ਨਰ, ਉਪ-ਚੇਅਰਮੈਨ-ਕਮ- ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਵਲੋਂ ਸਮੂਹ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਧੰਨਵਾਦ ਕੀਤਾ | ਇਸ ਮੌਕੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਸਤਿਕਾਰ ਕੌਰ ਗਹਿਰੀ, ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਵਿਧਾਇਕ ਡਾ: ਹਰਜੋਤ ਕਮਲ, ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਨੱਥੂ ਰਾਮ, ਤਰਸੇਮ ਸਿੰਘ ਅਟਾਰੀ, ਐਮ.ਐਸ. ਛੀਨਾ ਆਈ.ਜੀ. ਬਠਿੰਡਾ ਜੌਨ, ਰਜਿੰਦਰ ਸਿੰਘ ਡੀ.ਆਈ.ਜੀ., ਵਿਨੀਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ, ਭੁਪਿੰਦਰ ਸਿੰਘ ਸਿੱਧੂ ਐਸ.ਐਸ.ਪੀ., ਹਰਜੀਤ ਸਿੰਘ ਸੰਧੂ ਐਸ.ਡੀ.ਐਮ., ਕਰਨਲ ਨਿਤੇਸ਼ ਜਸਵਾਲ, ਕਰਨਲ ਅਭਿਸ਼ੇਕ ਮਿਸ਼ਰਾ, ਜੈਜੀਤ ਸਿੰਘ ਜੌਹਲ ਆਦਿ ਹਾਜ਼ਰ ਸਨ |
ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਵੀ ਹੋਏ ਨਤਮਸਤਕ
ਫ਼ਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਵੀ ਆਪਣੇ ਸਾਥੀਆਂ ਸਮੇਤ ਸਮਾਗਮਾਂ 'ਚ ਸ਼ਾਮਿਲ ਹੋਏ | ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਘੁਬਾਇਆ ਨੇ ਕਿਹਾ ਕਿ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਰਹਿੰਦੀ ਦੁਨੀਆ ਤੱਕ ਯਾਦ ਰੱਖੀ ਜਾਵੇਗੀ | ਇਸ ਮੌਕੇ ਉਨ੍ਹਾਂ ਨਾਲ ਮੱਖਣ ਸਿੰਘ ਸਾਬਕਾ ਮੈਂਬਰ ਐਸ.ਐਸ.ਬੋਰਡ, ਦਿਲਬਾਗ ਸਿੰਘ ਵਿਰਕ, ਚਰਨਦੀਪ ਸਿੰਘ ਬੱਗੇ ਵਾਲਾ, ਪੰਜਾਬ ਸਿੰਘ ਚਾਂਦੀ ਵਾਲਾ ਆਦਿ ਆਗੂ ਨਾਲ ਸਨ |

ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ 'ਚ ਸ਼ੋ੍ਰਮਣੀ ਕਮੇਟੀ ਵਲੋਂ ਗੁਰਮਤਿ ਸਮਾਗਮ

21 ਸਿੱਖ ਸ਼ਹੀਦ ਕੌਮ ਦੇ ਮਹਾਂਨਾਇਕ-ਭਾਈ ਚਾਵਲਾ
ਫ਼ਿਰੋਜ਼ਪੁਰ, 12 ਸਤੰਬਰ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)-ਸਾਰਾਗੜ੍ਹੀ ਜੰਗ 'ਚ ਅਫ਼ਗਾਨੀ ਦੁਸ਼ਮਣਾਂ ਦੇ ਛੱਕੇ ਛੁਡਾਉਣ ਵਾਲੇ 21 ਸਿੱਖ ਮਹਾਨ ਸ਼ਹੀਦਾਂ ਦੀ ਯਾਦ 'ਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੰੂਗਰ ਦੀ ਅਗਵਾਈ ਹੇਠ ਇਤਿਹਾਸਕ ਗੁਰਦੁਆਰਾ ਜ਼ਾਮਨੀ ਸਾਹਿਬ ਵਜੀਦਪੁਰ ਵਿਖੇ ਗੁਰਮਤਿ ਸਮਾਗਮ ਕਰਵਾ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੱੁਲ ਭੇਟ ਕੀਤੇ ਗਏ | ਇਸ ਦੌਰਾਨ ਕੀਰਤਨ ਅਤੇ ਕਥਾ ਉਪਰੰਤ ਸ਼ੋ੍ਰਮਣੀ ਕਮੇਟੀ ਵਲੋਂ ਸਾਰਾਗੜ੍ਹੀ ਜੰਗ ਦੇ ਸ਼ਹੀਦ ਸਿੱਖ ਫ਼ੌਜੀਆਂ ਦੀ ਯਾਦ 'ਚ ਕਰਵਾਏ ਸਮਾਗਮ ਨੂੰ ਇਤਿਹਾਸਕ ਕਰਾਰ ਦਿੰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਾਂ ਦਾ ਸਮੁੱਚਾ ਇਤਿਹਾਸ ਕੁਰਬਾਨੀਆਂ ਦੀ ਵਿਲੱਖਣ ਗਾਥਾ ਹੈ | ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਜੰਗ ਦੇ 21 ਸਿੱਖ ਫ਼ੌਜੀਆਂ ਵਲੋਂ ਹਜ਼ਾਰਾਂ ਦੀ ਗਿਣਤੀ 'ਚ ਦੁਸ਼ਮਣਾਂ ਦਾ ਦਲੇਰੀ ਨਾਲ ਮੁਕਾਬਲਾ ਕਰਕੇ ਆਪਣੇ ਇਤਿਹਾਸ ਨੂੰ ਦੁਹਰਾ ਕੇ ਦਰਸਾ ਦਿੱਤਾ ਕਿ ਸਿੱਖ ਮੈਦਾਨੇ ਜੰਗ 'ਚੋਂ ਕਦੀ ਵੀ ਪਿੱਛੇ ਨਹੀਂ ਹਟਦੇ | ਉਨ੍ਹਾਂ ਨੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਪੋ੍ਰ: ਕਿਰਪਾਲ ਸਿੰਘ ਬਡੰੂਗਰ ਦੇ ਉੱਦਮ ਦੀ ਪ੍ਰਸੰਸਾ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੇ ਇਸ ਇਤਿਹਾਸ ਨੂੰ ਨੌਜਵਾਨ ਪੀੜੀ ਤੱਕ ਲੈ ਕੇ ਜਾਣਾ ਸਮੇਂ ਦੀ ਮੁੱਖ ਲੋੜ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਸਾਰਾਗੜ੍ਹੀ ਦੇ 21 ਸ਼ਹੀਦ ਸਿੱਖ ਕੌਮ ਦੇ ਮਹਾਂਨਾਇਕ ਹਨ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਨੇ ਸਟੇਜ ਸੰਚਾਲਨ ਕੀਤਾ | ਇਸ ਮੌਕੇ ਜਨਮੇਜਾ ਸਿੰਘ ਸੇਖੋਂ, ਹਰੀ ਸਿੰਘ ਜ਼ੀਰਾ, ਜੋਗਿੰਦਰ ਸਿੰਘ ਜਿੰਦੂ, ਜਥੇ: ਸਤਪਾਲ ਸਿੰਘ ਤਲਵੰਡੀ, ਬੀਬੀ ਜੋਗਿੰਦਰ ਕੌਰ, ਦਰਸ਼ਨ ਸਿੰਘ ਸ਼ੇਰਖਾਂ, ਪ੍ਰੀਤਮ ਸਿੰਘ ਮਲਸੀਆਂ, ਗੁਰਮੀਤ ਸਿੰਘ ਬੂਹ, ਦਰਸ਼ਨ ਸਿੰਘ ਮੋਠਾਂ ਵਾਲਾ, ਬਲਵਿੰਦਰ ਸਿੰਘ ਭੰਬਾ ਲੰਡਾ, ਲਖਬੀਰ ਸਿੰਘ, ਬੀਬੀ ਗੁਰਿੰਦਰ ਕੌਰ, ਸੁਖਹਰਪ੍ਰੀਤ ਸਿੰਘ ਰੋਡੇ, ਬੀਬੀ ਕਿਰਨਬੀਰ ਕੌਰ, ਬੀਬੀ ਜਸਵਿੰਦਰ ਕੌਰ ਜ਼ੀਰਾ, ਸੁਖਦੇਵ ਸਿੰਘ ਭੂਰਾ ਕੋਹਨਾ, ਕੇਵਲ ਸਿੰਘ, ਕੁਲਵਿੰਦਰ ਸਿੰਘ ਰਮਦਾਸ, ਮੈਨੇਜਰ ਕੁਲਵੰਤ ਸਿੰਘ ਆਦਿ ਸੰਗਤ 'ਚ ਹਾਜ਼ਰ ਸਨ |

ਟਰੈਕਟਰ 'ਤੇ ਝਰੀਟਾਂ ਪਾਉਣ ਕਰਕੇ ਬੱਚੇ ਦੀ ਗਲ ਘੁੱਟ ਕੇ ਹੱਤਿਆ

ਅੰਮਿ੍ਤਸਰ/ਮਾਨਾਂਵਾਲਾ, 12 ਸਤੰਬਰ (ਰੇਸ਼ਮ ਸਿੰਘ, ਗੁਰਦੀਪ ਸਿੰਘ ਨਾਗੀ)- ਬੀਤੀ ਰਾਤ ਅੰਮਿ੍ਤਸਰ ਜ਼ਿਲ੍ਹੇ ਦੇ ਪਿੰਡ ਮਲਕਪੁਰ 'ਚ ਇਕ ਮਾਸੂਮ ਬੱਚੇ ਦਾ ਗਲ਼ਾ ਘੁੱਟ ਕੇ ਮਾਰਨ ਮਗਰੋਂ ਉਸ ਨੂੰ ਤੂੜੀ ਵਾਲੇ ਕਮਰੇ 'ਚ ਦੱਬ ਦੇਣ ਦੀ ਮੰਦਭਾਗੀ ਘਟਨਾ ਵਾਪਰੀ, ਜਿਸ ਦੇ ਦੋਸ਼ੀ ਨੌਜਵਾਨ ਨੂੰ ਪੁਲਿਸ ਨੇ 12 ਘੰਟਿਆਂ 'ਚ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਜ਼ਿਲ੍ਹਾ ਪੁਲਿਸ ਮੁਖੀ ਸ: ਪਰਮਪਾਲ ਸਿੰਘ ਨੇ ਅੱਜ ਇਥੇ ਆਪਣੇ ਦਫ਼ਤਰ ਵਿਖੇ ਕਰਵਾਏ ਪੱਤਰਕਾਰ
ਸੰਮੇਲਨ 'ਚ ਇਹ ਖ਼ੁਲਾਸਾ ਕਰਦਿਆਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਨੌਜਵਾਨ ਦੀ ਸ਼ਨਾਖ਼ਤ ਗੁਰਪ੍ਰੀਤ ਸਿੰਘ (19) ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਮਲਕਪੁਰ ਜ਼ਿਲ੍ਹਾ ਅੰਮਿ੍ਤਸਰ ਵਜੋਂ ਹੋਈ ਹੈ, ਜਿਸ ਨੇ ਪੁਲਿਸ ਕੋਲ ਆਪਣਾ ਜੁਰਮ ਕਬੂਲਦਿਆਂ ਮੰਨਿਆ ਕਿ ਉਸ ਨੇ ਬੱਚੇ ਨੂੰ ਕਈ ਵਾਰ ਆਪਣੇ ਟਰੈਕਟਰ 'ਤੇ ਝਰੀਟਾਂ ਪਾਉਣ ਤੋਂ ਵਰਜਿਆ ਸੀ ਪਰ ਬੱਚਾ ਹਟਦਾ ਨਹੀਂ ਸੀ, ਜਿਸ ਕਾਰਨ ਗ਼ੁੱਸੇ 'ਚ ਆ ਕੇ ਉਸ ਨੇ ਉਸ ਦਾ ਗਲ ਘੁੱਟ ਕੇ ਹੱਤਿਆ ਕਰਨ ਉਪਰੰਤ ਲਾਸ਼ ਆਪਣੇ ਤੂੜੀ ਵਾਲੇ ਬਰਾਂਡੇ 'ਚ ਲੁਕੋ ਦਿੱਤੀ ਅਤੇ ਖ਼ੁਦ ਬੱਚੇ ਨੂੰ ਭਾਲਣ ਵਾਲਿਆਂ 'ਚ ਹੀ ਫਿਰਦਾ ਰਿਹਾ | ਇਹ ਘਟਨਾ ਬੀਤੀ ਸ਼ਾਮ ਪਵਨਦੀਪ ਕੌਰ ਤੇ ਗੁਰਮੀਤ ਸਿੰਘ ਦਾ ਮਾਸੂਮ 6 ਸਾਲਾ ਸ਼ੁੱਭਮਪ੍ਰੀਤ ਸਿੰਘ ਕੱਲ੍ਹ ਸਕੂਲ ਤੋਂ ਘਰ ਵਾਪਸ ਆਇਆ, ਸ਼ਾਮ ਵੇਲੇ ਖੇਡਣ ਲਈ ਘਰੋਂ ਬਾਹਰ ਚਲਾ ਗਿਆ ਪਰ ਦੇਰ ਸ਼ਾਮ ਤੱਕ ਘਰ ਨਾ ਆਉਣ ਕਰਕੇ ਮਾਪਿਆਂ ਨੇ ਸ਼ੁੱਭਮਪ੍ਰੀਤ ਸਿੰਘ ਦੀ ਭਾਲ ਸ਼ੁਰੂ ਕੀਤੀ ਪਰ ਕਾਫ਼ੀ ਭੱਜ ਨੱਠ ਦੇ ਬਾਵਜੂਦ ਜਦੋਂ ਉਹ ਨਾ ਮਿਲਿਆ ਤਾਂ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੂੰ ਬੱਚੇ ਦੇ ਗੁੰਮ ਹੋਣ ਬਾਰੇ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਅੰਮਿ੍ਤਸਰ ਦਿਹਾਤੀ ਦੇ ਐਸ. ਐਸ. ਪੀ. ਸ: ਪਰਮਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਐਸ. ਪੀ. ਐਸ. ਸਿੰਘ ਰੰਧਾਵਾ ਤੇ ਸਮੁੱਚੇ ਜ਼ਿਲ੍ਹੇ ਦੇ ਡੀ. ਐਸ. ਪੀ., ਐਸ. ਐਚ. ਓ. ਭਾਰੀ ਪੁਲਿਸ ਪਾਰਟੀ ਸਮੇਤ ਪੁੱਜ ਗਏ | ਪੁਲਿਸ ਨੇ ਪਿੰਡ ਮਲਕਪੁਰ ਨੂੰ ਘੇਰਾ ਪਾ ਲਿਆ ਅਤੇ ਬੱਚੇ ਦੀ ਭਾਲ ਕੀਤੀ ਤਾਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਚਾਨਕ ਗੁਰਮੀਤ ਸਿੰਘ ਦੇ ਘਰ ਦੇ ਨਜ਼ਦੀਕ ਹੀ ਰਹਿਣ ਵਾਲਾ ਗੁਰਮੇਜ ਸਿੰਘ ਵਿਅਕਤੀ ਜੋ ਮਿੱਟੀ ਢੋਣ ਦਾ ਕੰਮ ਕਰਦਾ ਹੈ, ਦੀ ਹਵੇਲੀ 'ਚ ਬਣੇ ਤੂੜੀ ਵਾਲੇ ਕਮਰੇ ਦੇ ਬਾਹਰ ਜਦੋਂ ਬੱਚੇ ਜੁੱਤੀ ਮਿਲੀ ਤਾਂ ਬੱਚੇ ਦੀ ਮਾਂ ਨੇ ਤੁਰੰਤ ਜੱੁਤੀ ਪਹਿਚਾਣ ਲਈ ਤਾਂ ਪੁਲਿਸ ਨੇ ਤੂੜੀ ਵਾਲੇ ਕਮਰੇ ਨੂੰ ਫਰੋਲਿਆ ਤਾਂ ਗਲ ਘੁੱਟ ਕੇ ਮਾਰੇ ਗਏ ਮਾਸੂਮ ਦੀ ਲਾਸ਼ ਤੂੜੀ 'ਚੋਂ ਬਰਾਮਦ ਹੋ ਗਈ, ਜਿਸ ਤੋਂ ਬਾਅਦ ਪੂਰੇ ਪਿੰਡ 'ਚ ਮਾਤਮ ਛਾ ਗਿਆ | ਜ਼ਿਕਰਯੋਗ ਹੈ ਕਿ ਸ਼ੁੱਭਮਪ੍ਰੀਤ ਸਿੰਘ ਮਾਪਿਆਂ ਦਾ ਇਕਲੌਤਾ ਪੱੁਤਰ ਸੀ | ਜਾਣਕਾਰੀ ਅਨੁਸਾਰ ਕਥਿਤ ਦੋਸ਼ੀ ਉਸੇ ਹਵੇਲੀ ਦੇ ਮਾਲਕ ਗੁਰਮੇਜ ਸਿੰਘ ਦਾ ਹੀ ਬਾਲਗ ਲੜਕਾ ਨਿਕਲਿਆ, ਜਿਸ ਹਵੇਲੀ 'ਚੋਂ ਸ਼ੁੱਭਮਪ੍ਰੀਤ ਸਿੰਘ ਦੀ ਲਾਸ਼ ਮਿਲੀ ਸੀ | ਪੁਲਿਸ ਵਲੋਂ ਜਿਥੇ ਬੱਚੇ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਉਥੇ ਦੋਸ਼ੀ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ | ਪੁਲਿਸ ਇਸ ਕਤਲ ਦੇ ਸਬੰਧ 'ਚ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ |

ਵਿਆਹ ਤੋਂ ਨਾਂਹ ਕਰਨ 'ਤੇ ਪ੍ਰੇਮੀ ਵਲੋਂ ਪ੍ਰੇਮਿਕਾ ਦਾ ਕਤਲ

ਹਿਸਾਰ, 12 ਸਤੰਬਰ (ਪ੍ਰਵੀਨ ਕੁਮਾਰ)-ਵਿਆਹ ਤੋਂ ਨਾਂਹ ਕਰਨ 'ਤੇ ਗ਼ੁੱਸੇ 'ਚ ਆਏ ਨੌਜਵਾਨ ਨੇ ਗਲਾ ਕੱਟ ਕੇ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ | ਦੋਸ਼ੀ ਨੇ ਸ਼ਹਿਰ ਦੇ ਇਕ ਰੈਸਟੋਰੈਂਟ 'ਚ ਇਸ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ, ਜਦ ਉਹ ਲੜਕੀ ਨਾਲ ਉੱਥੇ ਬੈਠਾ ਸੀ | ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਮਾਮਲੇ 'ਚ ਪਾਕਿ ਅਦਾਲਤ 'ਚ ਨਵੀਂ ਅਰਜ਼ੀ ਦਾਇਰ

ਲਾਹੌਰ, 12 ਸਤੰਬਰ (ਪੀ. ਟੀ. ਆਈ.)-ਬਰਤਾਨਵੀ ਪੁਲਿਸ ਅਧਿਕਾਰੀ ਜਾਹਨ ਪੀ ਸਾਂਡਰਸ ਦੇ ਕਤਲ ਮਾਮਲੇ ਵਿਚ ਮਹਾਨ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਨਿਰਦੋਸ਼ ਸਾਬਤ ਕਰਨ ਲਈ ਮਾਮਲੇ ਦੀ ਛੇਤੀ ਸੁਣਵਾਈ ਲਈ ਲਾਹੌਰ ਹਾਈ ਕੋਰਟ ਵਿਚ ਇਕ ਤਾਜ਼ਾ ਪਟੀਸ਼ਨ ਦਾਇਰ ਕੀਤੀ ਹੈ | 7 ਮਹੀਨੇ ...

ਪੂਰੀ ਖ਼ਬਰ »

ਟਰੰਪ ਵਲੋਂ ਭਾਰਤੀ ਮੂਲ ਦੀ ਮਨੀਸ਼ਾ ਸਿੰਘ ਉੱਚ ਕੂਟਨੀਤਕ ਅਹੁਦੇ ਲਈ ਨਾਮਜ਼ਦ

ਵਾਸ਼ਿੰਗਟਨ, 12 ਸਤੰਬਰ (ਏਜੰਸੀਆਂ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੀ ਅਮਰੀਕੀ ਵਕੀਲ ਮਨੀਸ਼ਾ ਸਿੰਘ ਨੂੰ ਆਰਥਿਕ ਕੂਟਨੀਤੀ ਦੀ ਮੁਖੀ ਵਜੋਂ ਵਿਦੇਸ਼ ਮੰਤਰਾਲੇ 'ਚ ਇਕ ਮਹੱਤਵਪੂਰਨ ਪ੍ਰਸ਼ਾਸਨਿਕ ਅਹੁਦੇ ਲਈ ਨਾਮਜ਼ਦ ਕੀਤਾ ਹੈ | ਫਲੋਰੀਡਾ ਦੀ ...

ਪੂਰੀ ਖ਼ਬਰ »

ਸਮਝੌਤੇ ਦੀ ਗੁੰਜਾਇਸ਼ ਨਾ ਹੋਵੇ ਤਾਂ ਅਦਾਲਤ ਤਲਾਕ ਲਈ ਖਤਮ ਕਰ ਸਕਦੀ ਹੈ 6 ਮਹੀਨੇ ਦਾ ਉਡੀਕ ਸਮਾਂ

ਨਵੀਂ ਦਿੱਲੀ, 12 ਸਤੰਬਰ (ਪੀ. ਟੀ. ਆਈ.)-ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਆਪਸੀ ਸਹਿਮਤੀ ਨਾਲ ਤਲਾਕ ਵਾਲੇ ਮਾਮਲੇ ਵਿਚ ਜੇਕਰ ਦੋਵਾਂ ਧਿਰਾਂ ਵਿਚ ਸਮਝੌਤੇ ਦੀ ਕੋਈ ਗੁੰਜਾਇਸ਼ ਨਾ ਬਚੀ ਹੋਵੇ ਤਾਂ 6 ਮਹੀਨੇ ਦੇ ਉਡੀਕ ਸਮੇਂ (ਕੂਲਿੰਗ ਪੀਰੀਅਡ) ਨੂੰ ਅਦਾਲਤ ਖਤਮ ਕਰ ਸਕਦੀ ਹੈ ...

ਪੂਰੀ ਖ਼ਬਰ »

ਕੇਂਦਰ ਵਲੋਂ ਮਹਿੰਗਾਈ ਭੱਤੇ 'ਚ 1 ਫੀਸਦੀ ਵਾਧਾ

ਨਵੀਂ ਦਿੱਲੀ, 12 ਸਤੰਬਰ (ਉਪਮਾ ਡਾਗਾ ਪਾਰਥ)-ਕੇਂਦਰ ਨੇ ਤਿਉਹਾਰਾਂ ਤੋਂ ਪਹਿਲਾਂ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤੋਹਫਾ ਦਿੰਦਿਆਂ ਮਹਿੰਗਾਈ ਭੱਤੇ 'ਚ 1 ਫੀਸਦੀ ਦਾ ਵਾਧਾ ਕਰ ਦਿੱਤਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ...

ਪੂਰੀ ਖ਼ਬਰ »

ਪਤਨੀ 'ਤੇ ਲਾਏ ਦੋਸ਼ਾਂ ਨੂੰ ਨਾ ਸਹਾਰਦਿਆਂ ਭਰਾ ਦਾ ਹੀ ਕੀਤਾ ਕਤਲ

ਸ੍ਰੀ ਮੁਕਤਸਰ ਸਾਹਿਬ, 12 ਸਤੰਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਆਪਣੀ ਪਤਨੀ 'ਤੇ ਲਾਏ ਨਾਜਾਇਜ਼ ਸਬੰਧਾਂ ਦੇ ਦੋਸ਼ਾਂ ਨੂੰ ਨਾ ਸਹਾਰਦੇ ਹੋਏ ਸਥਾਨਕ ਗੋਨਿਆਣਾ ਰੋਡ ਵਿਖੇ ਭਰਾ ਨੇ ਆਪਣੇ ਛੋਟੇ ਭਰਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ | ਪ੍ਰਾਪਤ ...

ਪੂਰੀ ਖ਼ਬਰ »

ਫ਼ਸਲ ਖ਼ਰੀਦ ਬਾਰੇ ਜਵਾਬ ਨਾ ਦੇਣ 'ਤੇ ਖੇਤੀਬਾੜੀ ਸਕੱਤਰ ਤਲਬ

ਚੰਡੀਗੜ੍ਹ, 12 ਸਤੰਬਰ (ਸੁਰਜੀਤ ਸਿੰਘ ਸੱਤੀ)-ਪੰਜਾਬ 'ਚ ਸੂਰਜਮੁਖੀ, ਮੱਕੀ ਤੇ ਦਾਲਾਂ ਦੀ ਖ਼ਰੀਦ ਬਾਰੇ ਪ੍ਰੋਗਰਾਮ ਪੇਸ਼ ਨਾ ਕਰਨ ਕਾਰਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਏ.ਕੇ ਮਿੱਤਲ ਦੀ ਅਗਵਾਈ ਵਾਲੀ ਡਿਵੀਜ਼ਨ ਬੈਂਚ ਨੇ ਭਾਰਤੀ ਕਿਸਾਨ ਯੂਨੀਅਨ ਦੇ ...

ਪੂਰੀ ਖ਼ਬਰ »

ਚਾਰ ਨਿਗਮਾਂ ਦੀਆਂ ਚੋਣਾਂ ਇਸੇ ਵਰ੍ਹੇ ਹੋਣੀਆਂ ਮੁਸ਼ਕਿਲ

• ਵਾਰਡਬੰਦੀ ਦਾ ਕੰਮ ਅਜੇ ਵਿਚਾਲੇ ਲਟਕਿਆ • ਕਾਂਗਰਸ ਲਈ ਚੋਣਾਂ 'ਚ ਦੇਰੀ ਨਾਲ ਵਧ ਰਹੀ ਹੈ ਸਿਰਦਰਦੀ • ਨਿਗਮਾਂ ਦੀ ਮਿਆਦ ਪੁੱਗ ਰਹੀ ਇਸੇ ਮਹੀਨੇ ¸ ਮੇਜਰ ਸਿੰਘ ¸ ਜਲੰਧਰ, 12 ਸਤੰਬਰ-ਪੰਜਾਬ ਦੀਆਂ ਚਾਰ ਪ੍ਰਮੁੱਖ ਨਗਰ ਨਿਗਮਾਂ ਦੀ ਮਿਆਦ ਸਤੰਬਰ ਦੇ ਆਖ਼ਰੀ ...

ਪੂਰੀ ਖ਼ਬਰ »

'84 ਸਿੱਖ ਵਿਰੋਧੀ ਦੰਗੇ ਮਾਮਲੇ 'ਚ ਵਰਮਾ ਦਾ ਲਾਈ ਡਿਟੈਕਟਰ ਟੈਸਟ 3 ਨੂੰ

ਨਵੀਂ ਦਿੱਲੀ, 12 ਸਤੰਬਰ (ਏਜੰਸੀ)-ਸੀ. ਬੀ. ਆਈ. ਨੇ ਅੱਜ ਦਿੱਲੀ ਅਦਾਲਤ ਨੂੰ ਦੱਸਿਆ ਹੈ ਕਿ 1984 ਸਿੱਖ ਵਿਰੋਧੀ ਦੰਗਾ ਮਾਮਲੇ 'ਚ ਗਵਾਹ ਵਿਵਾਦਗ੍ਰਸਤ ਹਥਿਆਰ ਡੀਲਰ ਅਭਿਸ਼ੇਕ ਵਰਮਾ ਦਾ ਲਾਈ ਡਿਟੈਕਟਰ (ਝੂਠ ਦਾ ਪਤਾ ਲਾਉਣ ਵਾਲਾ) ਟੈਸਟ 3 ਤੋਂ 6 ਅਕਤੂਬਰ ਨੂੰ ਹੋਵੇਗਾ | ਸੀ. ਬੀ. ...

ਪੂਰੀ ਖ਼ਬਰ »

ਭਾਰਤ ਅਤੇ ਬੇਲਾਰੂਸ ਵਲੋਂ 10 ਸਮਝੌਤਿਆਂ 'ਤੇ ਦਸਤਖ਼ਤ

ਨਵੀਂ ਦਿੱਲੀ, 12 ਸਤੰਬਰ (ਉਪਮਾ ਡਾਗਾ ਪਾਰਥ)-ਦੁਵੱਲੇ ਸਫ਼ਾਰਤੀ ਸਬੰਧਾਂ ਦੀ 25ਵੀਂ ਵਰ੍ਹੇਗੰਢ ਮਨਾ ਰਹੇ ਭਾਰਤ ਅਤੇ ਬੇਲਾਰੂਸ ਨੇ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣ 'ਤੇ ਸਹਿਮਤੀ ਪ੍ਰਗਟਾਈ ਹੈ | ਦੋਵਾਂ ਦੇਸ਼ਾਂ ਨੇ ਵੱਖ-ਵੱਖ ਖੇਤਰਾਂ 'ਚ ਸਹਿਯੋਗ ਵਧਾਉਣ ਅਤੇ ਰੱਖਿਆ ...

ਪੂਰੀ ਖ਼ਬਰ »

ਪਾਸ਼ ਦੀ ਕਵਿਤਾ 'ਸਭ ਤੋਂ ਖ਼ਤਰਨਾਕ' ਨੂੰ ਐੱਨ. ਸੀ. ਈ. ਆਰ. ਟੀ. ਦੇ ਸਿਲੇਬਸ 'ਚੋਂ ਨਹੀਂ ਹਟਾਇਆ ਜਾਵੇਗਾ-ਸੇਨਾਪਤੀ

ਨਵੀਂ ਦਿੱਲੀ, 12 ਸਤੰਬਰ (ਏਜੰਸੀ)-'ਨੈਸ਼ਨਲ ਕੌਾਸਲ ਆਫ਼ ਐਜੂਕੇਸ਼ਨ ਰਿਸਰਚ ਐਾਡ ਟ੍ਰੇਨਿੰਗ' ਨੇ ਅੱਜ ਕਿਹਾ ਹੈ ਕਿ ਕ੍ਰਾਂਤੀਕਾਰੀ ਪੰਜਾਬੀ ਕਵੀ ਅਵਤਾਰ ਸਿੰਘ ਪਾਸ਼ ਦੀ ਪ੍ਰਸਿੱਧ ਕਵਿਤਾ 'ਸਭ ਤੋਂ ਖ਼ਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ' ਨੂੰ ਐੱਨ. ਸੀ. ਈ. ਆਰ. ਟੀ. ...

ਪੂਰੀ ਖ਼ਬਰ »

ਯਮਨ 'ਚ ਅਗਵਾ ਭਾਰਤੀ ਪਾਦਰੀ ਨੂੰ ਆਈ.ਐਸ. ਦੇ ਕਬਜ਼ੇ 'ਚੋਂ ਛੁਡਵਾਇਆ

ਮਸਕਟ/ਨਵੀਂ ਦਿੱਲੀ, 12 ਸਤੰਬਰ (ਏਜੰਸੀ)-ਯਮਨ 'ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੁਆਰਾ ਬੰਧਕ ਬਣਾਏ ਗਏ ਪਾਦਰੀ ਥਾਮਸ ਉਜ਼ੂਨਾਲਿਲ ਨੂੰ ਬਚਾਅ ਲਿਆ ਗਿਆ ਹੈ | ਓਮਾਨ ਸਰਕਾਰ ਦੀ ਮਦਦ ਨਾਲ ਉਨ੍ਹਾਂ ਨੂੰ ਛੁਡਾਏ ਜਾਣ ਦੀ ਖ਼ਬਰ ਹੈ | ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ...

ਪੂਰੀ ਖ਼ਬਰ »

ਸ਼ਸ਼ੀਕਲਾ ਅੰਤਰਿਮ ਜਨਰਲ ਸਕੱਤਰ ਦੇ ਅਹੁਦੇ ਤੋਂ ਬਰਖਾਸਤ

ਚੇਨਈ, 12 ਸਤੰਬਰ (ਪੀ. ਟੀ. ਆਈ.)-ਅੱਜ ਅੱਨਾ. ਡੀ. ਐਮ. ਕੇ. ਦੀ ਚੋਟੀ ਦੇ ਨੀਤੀ ਘਾੜੂ ਸੰਗਠਨ ਨੇ ਜ਼ੇਲ੍ਹ ਵਿਚ ਕੈਦ ਕੱਟ ਰਹੀ ਰਹੀ ਜਨਰਲ ਸਕੱਤਰ ਵੀ. ਕੇ. ਸ਼ਸ਼ੀਕਲਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਕੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਅਤੇ ਉਸ ਵਲੋਂ ਕੀਤੀਆਂ ਸਾਰੀਆਂ ...

ਪੂਰੀ ਖ਼ਬਰ »

ਕੈਪਟਨ ਦੇ ਜੀਵਨ 'ਤੇ ਆਧਾਰਿਤ ਕਿਤਾਬ 'ਲੋਕਾਂ ਦਾ ਮਹਾਰਾਜਾ' ਲੰਡਨ 'ਚ ਰਿਲੀਜ਼

ਇੰਦਰਾ ਗਾਂਧੀ ਨੂੰ ਹਮਲਾ ਕਰਨ ਤੋਂ ਰੋਕਿਆ ਸੀ-ਕੈਪਟਨ ਲੰਡਨ, 12 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੈਪਟਨ ਅਮਰਿੰਦਰ ਸਿੰਘ ਦੇ ਜੀਵਨ 'ਤੇ ਅਧਾਰਿਤ ਕਿਤਾਬ ''ਲੋਕਾਂ ਦਾ ਮਹਾਰਾਜਾU ਅੱਜ ਲੰਡਨ 'ਚ ਰਿਲੀਜ਼ ਕੀਤੀ ਗਈ | ਇਸ ਮੌਕੇ ਕਿਤਾਬ ਦੇ ਲੇਖਕ ਖੁਸ਼ਵੰਤ ਸਿੰਘ ਵੀ ...

ਪੂਰੀ ਖ਼ਬਰ »

ਹੁਣ 100 ਰੁਪਏ ਦਾ ਸਿੱਕਾ ਲਿਆ ਰਹੀ ਹੈ ਸਰਕਾਰ

ਨਵੀਂ ਦਿੱਲੀ, 12 ਸਤੰਬਰ (ਏਜੰਸੀ)-ਆਰ. ਬੀ. ਆਈ. ਦੁਆਰਾ ਕਈ ਨਵੇਂ ਨੋਟ ਜਾਰੀ ਕਰਨ ਦੇ ਬਾਅਦ ਹੁਣ ਛੇਤੀ ਹੀ 100 ਰੁਪਏ ਦਾ ਸਿੱਕਾ ਲਿਆਉਣ ਦੀ ਤਿਆਰੀ ਹੈ | ਵਿੱਤ ਮੰਤਰਾਲੇ ਨੇ 100 ਤੇ 5 ਰੁਪਏ ਦੇ ਨਵੇਂ ਸਿੱਕੇ ਜਾਰੀ ਕਰਨ ਲਈ ਇਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ | ਤਾਮਿਲਨਾਡੂ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX