ਤਾਜਾ ਖ਼ਬਰਾਂ


ਕਾਂਗਰਸ ਨੇ ਗੁਜਰਾਤ ਚੋਣਾ ਲਈ 77 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਭਾਜਪਾ ਨੇ ਕਾਂਗਰਸੀ ਉਮੀਦਵਾਰਾਂ ਦੀ ਫ਼ਰਜ਼ੀ ਲਿਸਟ ਜਾਰੀ ਕੀਤੀ - ਕਾਂਗਰਸ
. . .  1 day ago
ਗਾਂਧੀਨਗਰ, 19 ਨਵੰਬਰ- ਗੁਜਰਾਤ ਕਾਂਗਰਸ ਦੇ ਬੁਲਾਰੇ ਮਨੀਸ਼ ਦੋਸ਼ੀ ਨੇ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਨੇ ਸੋਸ਼ਲ ਮੀਡੀਆ 'ਤੇ ਗੁਜਰਾਤ ਚੋਣਾ ਲਈ ਕਾਂਗਰਸੀ ਉਮੀਦਵਾਰਾਂ ਦੀ ਝੂਠੀ ਲਿਸਟ ਜਾਰੀ ਕੀਤੀ ਹੈ। ਮਨੀਸ਼ ਨੇ ਕਿਹਾ ਕਿ ਭਾਜਪਾ...
ਸਰਬੱਤ ਖ਼ਾਲਸਾ ਧਿਰਾਂ ਤੇ ਮੁਤਵਾਜ਼ੀ ਜਥੇਦਾਰਾਂ ਦੀ ਗੁਰੂ ਨਗਰੀ 'ਚ ਪੰਜ ਘੰਟੇ ਚੱਲੀ ਅਹਿਮ ਇਕੱਤਰਤਾ
. . .  1 day ago
ਅੰਮ੍ਰਿਤਸਰ, 19 ਨਵੰਬਰ (ਜਸਵੰਤ ਸਿੰਘ ਜੱਸ)- ਸਰਬੱਤ ਖ਼ਾਲਸਾ ਸੰਮੇਲਨ ਦਾ ਆਯੋਜਨ ਕਰਨ ਵਾਲੀਆਂ ਪੰਥਕ ਧਿਰਾਂ 'ਚ ਸ਼ਾਮਿਲ ਅਕਾਲੀ ਦਲ ਅੰਮ੍ਰਿਤਸਰ ਅਤੇ ਯੂਨਾਈਟਿਡ ਅਕਾਲੀ ਦਲ ਦੇ ਸੀਨੀਅਰ ਆਗੂਆਂ ਅਤੇ ਦੋ ਮੁਤਵਾਜ਼ੀ ਜਥੇਦਾਰਾਂ ਦੀ...
ਪਣਜੀ ਵਿਖੇ ਫਿਲਮ ਫ਼ੈਸਟੀਵਲ ਦੀਆਂ ਤਿਆਰੀਆਂ ਸਿਖ਼ਰਾਂ 'ਤੇ
. . .  1 day ago
ਪਣਜੀ, 19 ਨਵੰਬਰ- ਕੱਲ੍ਹ ਤੋਂ ਗੋਆ ਦੇ ਪਣਜੀ 'ਚ ਸ਼ੁਰੂ ਹੋ ਰਹੇ 48ਵੇਂ 'ਇੰਟਰਨੈਸ਼ਨਲ ਫਿਲਮ ਫ਼ੈਸਟੀਵਲ' ਦੀਆਂ ਤਿਆਰੀਆਂ ਸਿਖ਼ਰਾਂ...
ਪੁਲਿਸ ਨੇ ਹਥਿਆਰਾਂ ਸਮੇਤ ਤਿੰਨ ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਸ੍ਰੀਨਗਰ, 19 ਨਵੰਬਰ- ਜੰਮੂ-ਕਸ਼ਮੀਰ ਪੁਲਿਸ ਨੇ ਤਿੰਨ ਅੱਤਵਾਦੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਇੱਕ ਐੱਸ.ਐਲ.ਆਰ., ਇੱਕ ਪਿਸਟਲ ਤੇ ਗ੍ਰਨੇਡ ਬਰਾਮਦ ਹੋਏ ਹਨ। ਪੁਲਿਸ ਹੋਰ...
ਮਾਈਨਿੰਗ ਅਫ਼ਸਰ ਨੇ ਫਾਇਰਿੰਗ ਕਰਕੇ ਭਜਾਏ ਨਜਾਇਜ਼ ਮਾਈਨਿੰਗ ਕਾਰੋਬਾਰੀ
. . .  1 day ago
ਘਨੌਰ, 19 ਨਵੰਬਰ (ਜਾਦਵਿੰਦਰ ਸਿੰਘ ਸਮਰਾਓ)- ਹਲਕਾ ਘਨੌਰ ਦੇ ਪਿੰਡ ਰਾਜਗੜ੍ਹ ਵਿਖੇ ਨਜਾਇਜ਼ ਮਾਈਨਿੰਗ ਕਰ ਰਹੇ ਕਾਰੋਬਾਰੀਆਂ ਨੂੰ ਪਟਿਆਲਾ ਮਾਈਨਿੰਗ ਅਫ਼ਸਰ ਜੀ.ਐੱਮ. ਟਹਿਲ ਸਿੰਘ ਸੇਖੋਂ ਨੇ ਗੋਲੀ ਚਲਾ ਕੇ ਭਜਾ ਦਿੱਤਾ। ਇਸ ਦੌਰਾਨ ਇੱਕ...
ਗੁਜਰਾਤ 'ਚ ਕਾਂਗਰਸ ਅਤੇ ਪਾਟੀਦਾਰ ਰਾਖਵਾਂਕਰਨ ਸਮਿਤੀ ਵਿਚਕਾਰ ਬਣੀ ਸਹਿਮਤੀ
. . .  1 day ago
ਅਹਿਮਦਾਬਾਦ, 19 ਨਵੰਬਰ - ਗੁਜਰਾਤ ਕਾਂਗਰਸ ਦੇ ਪ੍ਰਧਾਨ ਭਰਤ ਸਿੰਘ ਸੋਲੰਕੀ ਦਾ ਕਹਿਣਾ ਹੈ ਕਿ ਕਾਂਗਰਸ ਅਤੇ ਪਾਟੀਦਾਰ ਰਾਖਵਾਂਕਰਨ ਸਮਿਤੀ ਵਿਚਕਾਰ ਪਿਛਲੀ ਮੀਟਿੰਗ ਦੌਰਾਨ...
ਰਾਸ਼ਟਰਪਤੀ ਰਾਬਰਟ ਮੁਗਾਬੇ ਨੂੰ ਸੱਤਾਧਾਰੀ ਪਾਰਟੀ ਨੇ ਕੀਤਾ ਬਰਖ਼ਾਸਤ
. . .  1 day ago
ਹਰਾਰੇ, 19 ਨਵੰਬਰ - ਜ਼ਿੰਬਾਬਵੇ ਦੀ ਸੱਤਾਧਾਰੀ ਪਾਰਟੀ ਨੇ ਰਾਸ਼ਟਰਪਤੀ ਰਾਬਰਟ ਮੁਗਾਬੇ ਨੂੰ ਪਾਰਟੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਪਾਰਟੀ ਦੀ ਮੀਟਿੰਗ ਦੌਰਾਨ ਰਾਬਰਟ ਮੁਗਾਬੇ...
ਸ੍ਰੀਨਗਰ ਦੇ ਪਰਿਮਪੋਰਾ ਇਲਾਕੇ 'ਚ ਗਰਨੇਡ ਧਮਾਕਾ
. . .  1 day ago
ਚੇਨਈ : 40 ਮੈਟ੍ਰਿਕ ਟਨ ਚੰਦਨ ਦੀ ਲੱਕੜੀ ਬਰਾਮਦ, ਤਿੰਨ ਗ੍ਰਿਫ਼ਤਾਰ
. . .  1 day ago
ਆਵਾਰਾ ਸਾਨ੍ਹ ਦੇ ਹਮਲੇ 'ਚ ਵਿਦੇਸ਼ੀ ਨਾਗਰਿਕ ਦੀ ਮੌਤ
. . .  1 day ago
ਯੂ.ਪੀ ਨਹੀ ਰਿਲੀਜ਼ ਹੋਣ ਦਿਆਂਗੇ 'ਪਦਮਾਵਤੀ' - ਉਪ ਮੁੱਖ ਮੰਤਰੀ ਮੌਰਿਆ
. . .  1 day ago
ਸ੍ਰੀਲੰਕਾਈ ਅਦਾਲਤ ਨੇ 8 ਭਾਰਤੀ ਮਛੇਰਿਆ ਨੂੰ 30 ਨਵੰਬਰ ਤੱਕ ਭੇਜਿਆ ਪੁਲਿਸ ਰਿਮਾਂਡ 'ਤੇ
. . .  1 day ago
ਅਮਰੀਕਾ 'ਚ ਰੋਜੀ ਰੋਟੀ ਕਮਾਉਣ ਗਏ ਪੰਜਾਬੀ ਦੀ ਅਚਾਨਕ ਮੌਤ
. . .  1 day ago
ਭਾਰਤ-ਸ੍ਰੀਲੰਕਾ ਟੈਸਟ : ਚੌਥੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਦੂਸਰੀ ਪਾਰੀ 'ਚ ਭਾਰਤ 171/1
. . .  1 day ago
ਕਸ਼ਮੀਰ 'ਚ 3-ਜੀ ਤੇ 4-ਜੀ ਸੇਵਾਵਾਂ ਬਹਾਲ
. . .  1 day ago
ਜਗਤਾਰ ਸਿੰਘ ਜੌਹਲ ਤੇ ਤਲਜੀਤ ਸਿੰਘ ਨੂੰ 5-5 ਦਿਨ ਦਾ ਪੁਲਿਸ ਰਿਮਾਂਡ
. . .  1 day ago
ਭਾਰਤ ਨੂੰ ਪਹਿਲਾ ਝਟਕਾ : ਸ਼ਿਖਰ ਧਵਨ 94 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ ਸ੍ਰੀਲੰਕਾ ਟੈਸਟ ਮੈਚ : ਭਾਰਤ ਬਿਨਾਂ ਵਿਕਟ ਗੁਆਏ 157 ਦੌੜਾਂ ਬਣਾ ਕੇ ਖੇਡ ਰਿਹੈ
. . .  1 day ago
ਪਦਮਾਵਤੀ ਦੀ ਰਿਲੀਜ਼ ਤਰੀਕ ਟਾਲੀ ਗਈ
. . .  1 day ago
ਸਾਬਕਾ ਪ੍ਰਧਾਨ ਮੰਤਰੀ ਨੂੰ ਮਿਲੇਗਾ ਇੰਦਰਾ ਗਾਂਧੀ ਸ਼ਾਂਤੀ ਅਵਾਰਡ
. . .  1 day ago
ਸੜਕ ਹਾਦਸੇ 'ਚ ਪਤਨੀ ਦੀ ਹੋਈ ਮੌਤ, ਪਤੀ ਗੰਭੀਰ, 15 ਨਵੰਬਰ ਨੂੰ ਹੋਇਆ ਸੀ ਵਿਆਹ
. . .  1 day ago
ਭਾਰਤ ਸ੍ਰੀਲੰਕਾ ਟੈਸਟ ਮੈਚ : ਭਾਰਤ ਨੇ ਬਿਨਾਂ ਵਿਕਟ ਗੁਆਏ ਚਾਹ ਦੇ ਸਮੇਂ ਤੱਕ ਬਣਾਈਆਂ 70 ਦੌੜਾਂ
. . .  1 day ago
ਸ਼ਾਦੀ ਸਮਾਗਮ ਦੌਰਾਨ ਮੌਜ-ਮਸਤੀ 'ਚ ਚਲਾਈ ਗੋਲੀ
. . .  1 day ago
ਧਮਾਕੇ 'ਚ ਜ਼ਖਮੀ ਹੋਇਆ ਜਵਾਨ ਹੋਇਆ ਸ਼ਹੀਦ
. . .  1 day ago
ਭਾਰਤ ਸ੍ਰੀਲੰਕਾ ਟੈਸਟ ਮੈਚ : ਸ੍ਰੀਲੰਕਾ 294 'ਤੇ ਆਲ ਆਊਟ, ਭਾਰਤ ਖਿਲਾਫ ਮਿਲੀ 122 ਦੌੜਾਂ ਦੀ ਲੀਡ
. . .  1 day ago
ਵਿਦਿਆਰਥਣ ਦੀ ਨਕਲੀ ਫ਼ੋਟੋ ਲਗਾਉਣ 'ਤੇ ਪਾਕਿ ਡਿਫੈਂਸ ਦਾ ਟਵੀਟਰ ਹੈਂਡਲ ਮੁਅਤਲ
. . .  1 day ago
ਭਾਰਤ ਸ੍ਰੀਲੰਕਾ ਟੈਸਟ ਮੈਚ ਦਾ ਚੌਥਾ ਦਿਨ : ਲੰਚ ਤੱਕ ਸ੍ਰੀਲੰਕਾ ਨੇ 8 ਵਿਕਟਾਂ 'ਤੇ ਬਣਾਇਆ 263 ਦੌੜਾਂ
. . .  1 day ago
ਐਟਮੀ ਹਮਲੇ ਦੇ ਟਰੰਪ ਦੇ ਆਦੇਸ਼ ਨੂੰ ਫੌਜ ਮੰਨਣ ਤੋਂ ਕਰ ਸਕਦੀ ਹੈ ਇਨਕਾਰ - ਅਮਰੀਕੀ ਨਿਊਕਲੀਅਰ ਕਮਾਂਡਰ
. . .  1 day ago
ਹੌਲਦਾਰ ਦੀ ਆਪਣੀ ਹੀ ਰਫਲ ਦੀ ਗੋਲੀ ਚਲਣ ਨਾਲ ਹੋਈ ਮੌਤ
. . .  1 day ago
ਇੰਦਰਾ ਗਾਂਧੀ ਦੇ ਜਨਮ ਦਿਨ ਮੌਕੇ ਰਾਹੁਲ ਨੇ ਦਿੱਤੀ ਸ਼ਰਧਾਂਜਲੀ
. . .  1 day ago
ਭਾਰਤ ਸ੍ਰੀਲੰਕਾ ਟੈਸਟ ਮੈਚ ਦਾ ਚੌਥਾ ਦਿਨ : ਸ੍ਰੀਲੰਕਾ 7 ਵਿਕਟਾਂ 'ਤੇ 201 ਦੌੜਾਂ ਬਣਾ ਕੇ ਖੇਡ ਰਿਹੈ
. . .  1 day ago
ਰਾਹੁਲ ਗਾਂਧੀ ਨੂੰ ਪਾਰਟੀ ਦਾ ਬਣਾਇਆ ਜਾ ਸਕਦੈ ਪ੍ਰਧਾਨ
. . .  1 day ago
ਪ੍ਰਧਾਨ ਮੰਤਰੀ ਨੇ ਮਾਨੂਸ਼ੀ ਛਿੱਲਰ ਨੂੰ ਦਿੱਤੀ ਵਧਾਈ
. . .  1 day ago
ਪੁਲਿਸ ਚੌਂਕੀ ਨੂੰ ਲੱਗੀ ਭਿਆਨਕ ਅੱਗ, ਭਾਰੀ ਨੁਕਸਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਿਵਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਫ਼ਤਹਿਗੜ੍ਹ ਸਾਹਿਬ

ਸਾਬਕਾ ਚੇਅਰਮੈਨ ਸਿੰਗਲਾ ਦੇ ਨੌਕਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ

ਫ਼ਤਹਿਗੜ੍ਹ ਸਾਹਿਬ, 12 ਸਤੰਬਰ (ਭੂਸ਼ਨ ਸੂਦ, ਅਰੁਣ ਆਹੂਜਾ)-ਥਾਣਾ ਮੰਡੀ ਗੋਬਿੰਦਗੜ੍ਹ ਦੇ ਐਸ.ਐਚ.ਓ. ਇੰਸ. ਮਹਿੰਦਰ ਸਿੰਘ ਅਤੇ ਸੀ.ਆਈ.ਏ. ਸਟਾਫ਼ ਸਰਹਿੰਦ ਦੇ ਇੰਚਾਰਜ ਹਰਮਿੰਦਰ ਸਿੰਘ ਨੇ ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਉਦਯੋਗਪਤੀ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਜੋਗਿੰਦਰਪਾਲ ਸਿੰਗਲਾ ਦੀ ਰਿਹਾਇਸ਼ ਵਿਖੇ ਕੰਮ ਕਰਦੇ ਇਕ ਨੌਕਰ ਦੇ 2012 ਦੌਰਾਨ ਹੋਏ ਅੰਨੇ੍ਹ ਕਤਲ ਕਾਂਡ ਦੀ ਗੁੱਥੀ ਸੁਲਝਾਉਣ ਵਿਚ ਅਹਿਮ ਸਫ਼ਲਤਾ ਹਾਸਲ ਕਰਦਿਆਂ 2 ਕਥਿਤ ਦੋਸ਼ੀਆਂ ਨੂੰ ਮੰਡੀ ਗੋਬਿੰਦਗੜ੍ਹ ਵਿਖੇ ਗੁਰੂ ਕੀ ਨਗਰੀ ਇਲਾਕੇ ਤੋਂ ਗਿ੍ਫ਼ਤਾਰ ਕੀਤਾ ਹੈ, ਜਦੋਂਕਿ ਹੱਤਿਆ ਉਪਰੰਤ ਕਥਿਤ ਦੋਸ਼ੀਆਂ ਦੀ ਸਹਾਇਤਾ ਕਰਨ ਵਾਲੇ ਤੀਜੇ ਵਿਅਕਤੀ ਦੀ ਪੁਲਿਸ ਵਲੋਂ ਭਾਲ ਜਾਰੀ ਹੈ | ਅੱਜ ਜ਼ਿਲ੍ਹਾ ਪੁਲਿਸ ਹੈੱਡਕੁਆਟਰ ਵਿਖੇ ਪੈੱ੍ਰਸ ਕਾਨਫ਼ਰੰਸ ਨੰੂ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ (ਆਈ.ਪੀ.ਐਸ.) ਨੇ ਦੱਸਿਆ ਕਿ ਐਸ.ਪੀ. (ਡੀ) ਦਲਜੀਤ ਸਿੰਘ ਰਾਣਾ ਅਤੇ ਡੀ.ਐਸ.ਪੀ. ਅਮਲੋਹ ਮਨਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਥਾਣਾ ਮੰਡੀ ਗੋਬਿੰਦਗੜ੍ਹ ਦੇ ਮੁਖੀ ਇੰਸ. ਮਹਿੰਦਰ ਸਿੰਘ ਅਤੇ ਸੀ.ਆਈ.ਏ. ਸਟਾਫ਼ ਸਰਹਿੰਦ ਦੇ ਇੰਚਾਰਜ ਐਸ.ਆਈ. ਹਰਮਿੰਦਰ ਸਿੰਘ ਨੇ ਸਾਂਝੇ ਤੌਰ ਤੇ ਆਈ.ਪੀ.ਸੀ. ਦੀ ਧਾਰਾ 302 ਅਧੀਨ ਮਿਤੀ 17 ਫਰਵਰੀ 2012 ਨੂੰ ਦਰਜ ਕੀਤੇ ਮੁਕੱਦਮਾ ਨੰਬਰ 29 ਤਹਿਤ ਮਿ੍ਤਕ ਨੌਕਰ ਰਾਮ ਬਹਾਦਰ ਪੁੱਤਰ ਦੇਵ ਸੁਨਾਰ ਵਾਸੀ ਨੇਪਾਲ ਦੇ ਹੋਏ ਅੰਨੇ੍ਹ ਕਤਲ ਦੇ ਮਾਮਲੇ ਵਿਚ 2 ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਦੋਂਕਿ ਹੱਤਿਆ ਉਪਰੰਤ ਕਥਿਤ ਦੋਸ਼ੀਆਂ ਦੀ ਸਬੂਤ ਮਿਟਾਉਣ ਅਤੇ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਲਿਜਾਣ ਵਿਚ ਸਹਾਇਤਾ ਕਰਨ ਤੀਜੇ ਕਥਿਤ ਦੋਸ਼ੀ ਦੀ ਸਰਗਰਮੀ ਨਾਲ ਭਾਲ ਜਾਰੀ ਹੈ | ਸ੍ਰੀਮਤੀ ਅਲਕਾ ਮੀਨਾ ਨੇ ਦੱਸਿਆ ਕਿ 17 ਫਰਵਰੀ ਨੂੰ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਸਾਬਕਾ ਚੇਅਰਮੈਨ ਜੋਗਿੰਦਰਪਾਲ ਸਿੰਗਲਾ ਵਾਸੀ ਚੰਦਰਲੋਕ, ਮੰਡੀ ਗੋਬਿੰਦਗੜ੍ਹ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਸੀ ਕਿ ਉਸ ਦੀ ਪਤਨੀ 15 ਫਰਵਰੀ 2012 ਨੂੰ ਦਿੱਲੀ ਗਈ ਹੋਈ ਸੀ ਤੇ ਉਸ ਦੇ ਬਾਕੀ ਪਰਿਵਾਰਕ ਮੈਂਬਰ ਪਹਿਲਾ ਹੀ ਵਿਦੇਸ਼ ਜਾ ਚੁੱਕੇ ਸੀ, ਉਸ ਦਿਨ ਘਰ ਵਿਚ ਉਹ ਅਤੇ ਉਸ ਦੇ ਨੌਕਰ ਹੀ ਘਰ ਵਿਚ ਸੀ ਤੇ 2 ਵਜੇ ਉਹ ਖੰਨਾ ਵਿਖੇ ਇਕ ਭੋਗ ਸਮਾਗਮ ਲਈ ਚਲਿਆ ਗਿਆ ਤੇ ਪੌਣੇ 5 ਵਜੇ ਦੇ ਕਰੀਬ ਉਸ ਨੂੰ ਇਕ ਹੋਰ ਨੌਕਰ ਰਜੇਸ਼ ਉਰਫ਼ ਰਾਜੂ ਨੇ ਦੱਸਿਆ ਕਿ ਘਰ ਦੀ ਬੇਸਮੈਂਟ ਵਿਚ ਰਾਮ ਬਹਾਦਰ ਦੀ ਖ਼ੂਨ ਨਾਲ ਲੱਥਪੱਥ ਲਾਸ਼ ਅਤੇ ਕਤਲ ਕਰਨ ਲਈ ਵਰਤੋਂ ਕੀਤਾ ਲੋਹੇ ਦਾ ਦਾਤ ਪਿਆ ਸੀ | ਉਨ੍ਹਾਂ ਦੱਸਿਆ ਕਿ ਉਸ ਸਮੇਂ ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਮੁਕੱਦਮਾ ਦਰਜ ਕਰਕੇ ਕਥਿਤ ਹਤਿਆਰਿਆਂ ਨੂੰ ਲੱਭਣ ਦੀ ਕੋਸ਼ਿਸ਼ ਵੀ ਕੀਤੀ ਸੀ ਪ੍ਰੰਤੂ ਕੋਈ ਸੁਰਾਗ ਹੱਥ ਨਹੀਂ ਲੱਗਿਆ | ਜ਼ਿਲ੍ਹਾ ਪੁਲਿਸ ਮੁਖੀ ਨੇ ਹਾਲੀਆ ਤਫ਼ਤੀਸ਼ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 8 ਸਤੰਬਰ ਨੂੰ ਇੰਸ. ਮਹਿੰਦਰ ਸਿੰਘ ਨੂੰ ਸੂਚਨਾ ਮਿਲੀ ਕਿ ਗੋਪਾਲ ਸ਼ਰਮਾ ਅਤੇ ਉਸ ਦੇ ਸਾਥੀ ਸੰਨੀ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਗੁਰੂ ਨਾਨਕ ਕਾਲੋਨੀ ਮੰਡੀ ਗੋਬਿੰਦਗੜ੍ਹ ਨੂੰ ਉਕਤ ਨੌਕਰ ਰਾਮ ਬਹਾਦਰ ਦੀ ਹੱਤਿਆ ਬਾਰੇ ਗੱਲ ਕਰਦਿਆਂ ਸੁਣਿਆ ਸੀ, ਜਿਸ ਤੇ ਇਨ੍ਹਾਂ ਦੋਵੇਂ ਅਧਿਕਾਰੀਆਂ ਨੇ ਬੀਤੀ ਦਿਨ 11 ਸਤੰਬਰ ਨੂੰ ਦੋਵੇਂ ਕਥਿਤ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ, ਜਿਸ ਵਿਚ ਕਥਿਤ ਦੋਸ਼ੀਆਂ ਨੇ ਇਸ ਕਤਲ ਕਾਂਡ ਨੂੰ ਅੰਜਾਮ ਦੇਣ ਦੀ ਗੱਲ ਮੰਨੀ |
ਘਰਦੀਆਂ ਚਾਬੀਆਂ ਨੂੰ ਲੈ ਕੇ ਨੌਕਰ ਦਾ ਕੀਤਾ ਸੀ ਕਤਲ-ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਤਫ਼ਤੀਸ਼ ਵਿਚ ਸਾਹਮਣੇ ਆਇਆ ਹੈ ਕਿ ਮਿ੍ਤਕ ਨੌਕਰ ਦਾ ਇਨ੍ਹਾਂ ਦੋਵੇਂ ਕਥਿਤ ਦੋਸ਼ੀਆਂ ਨਾਲ ਉੱਠਣਾ ਬੈਠਣਾ ਸੀ ਤੇ ਕਤਲ ਤੋਂ ਕੁਝ ਦਿਨ ਪਹਿਲਾ ਉਸ ਨੇ ਕਥਿਤ ਦੋਸ਼ੀਆਂ ਨੂੰ ਜਾਣਕਾਰੀ ਦਿੱਤੀ ਸੀ ਕੇ ਉਸ ਦੇ ਮਾਲਕ ਵਿਦੇਸ਼ ਜਾ ਰਹੇ ਹਨ ਤੇ ਉਸ ਮੌਕੇ ਹੋਈ ਗੱਲਬਾਤ ਦੌਰਾਨ ਕਥਿਤ ਦੋਸ਼ੀਆਂ ਨੂੰ ਯਕੀਨ ਹੋ ਗਿਆ ਕਿ ਘਰ ਦੀਆਂ ਚਾਬੀਆਂ ਉਕਤ ਨੌਕਰ ਕੋਲ ਹੀ ਰਹਿਣਗੀਆਂ | ਜਿਸ ਤੇ ਉਨ੍ਹਾਂ ਸਾਜ਼ਿਸ਼ ਘੜ ਕੇ 15 ਫਰਵਰੀ 2012 ਨੂੰ ਦੁਪਹਿਰ ਸਮੇਂ ਲੋਹੇ ਦੀ ਦਾਤ ਨਾਲ ਹਮਲੇ ਕਰਕੇ ਰਾਮ ਬਹਾਦਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਇਸ ਸਮੇਂ ਕਥਿਤ ਦੋਸ਼ੀਆਂ ਕੋਲ ਇਕ ਦੇਸੀ ਪਿਸਤੌਲ ਵੀ ਸੀ ਪ੍ਰੰਤੂ ਉਸ ਦੀ ਕਤਲ ਵਿਚ ਵਰਤੋਂ ਨਹੀਂ ਕੀਤੀ ਸੀ | ਇਸ ਦੌਰਾਨ ਜਦੋਂ ਉਨ੍ਹਾਂ ਮਿ੍ਤਕ ਨੌਕਰ ਕੋਲੋਂ ਚਾਬੀਆਂ ਦੀ ਭਾਲ ਕੀਤੀ ਤਾਂ ਪਤਾ ਲੱਗਾ ਕਿ ਨੌਕਰ ਕੋਲ ਸਿਰਫ਼ ਮੇਨ ਗੇਟ ਦੀਆਂ ਹੀ ਚਾਬੀਆਂ ਸਨ, ਜੋ ਗੇਟ ਦੇ ਕੂੰਡੇ ਨਾਲ ਹੀ ਟੰਗੀਆਂ ਹੋਈਆਂ ਸਨ | ਕਥਿਤ ਦੋਸ਼ੀਆਂ ਫਿਰ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਤਾਂ ਕੀਤੀ ਪ੍ਰੰਤੂ ਘਰ ਵਿਚ ਕੁੱਤਿਆਂ ਦੇ ਭੌਾਕਣ ਕਾਰਨ ਉਨ੍ਹਾਂ ਨੂੰ ਘਰੋਂ ਬਾਹਰ ਨਿਕਲਣਾ ਪਿਆ | ਉਨ੍ਹਾਂ ਦੱਸਿਆ ਕਿ ਪੈਦਲ ਆਏ ਇਨ੍ਹਾਂ ਦੋਵੇਂ ਕਥਿਤ ਦੋਸ਼ੀਆਂ ਨੂੰ ਇਨ੍ਹਾਂ ਦਾ ਇਕ ਹੋਰ ਸਾਥੀ ਆਪਣੇ ਸਪਲੈਂਡਰ ਮੋਟਰਸਾਈਕਲ ਤੇ ਬਿਠਾ ਕੇ ਵਾਪਸ ਲੈ ਗਿਆ, ਜਿਸ ਦੀ ਵੀ ਹੁਣ ਪੁਲਿਸ ਵਲੋਂ ਸਰਗਰਮੀ ਨਾਲ ਭਾਲ ਜਾਰੀ ਹੈ |
  ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਗੋਪਾਲ ਸ਼ਰਮਾ ਉਰਫ਼ ਗੋਪੀ ਕੋਲ ਜੋ 32 ਬੋਰ ਦਾ ਨਾਜਾਇਜ਼ ਪਿਸਤੌਲ ਸੀ, ਜੋ ਬਾਅਦ ਵਿਚ ਉਸ ਪਾਸੋਂ ਬਰਾਮਦ ਕਰਨ 'ਤੇ ਮੁਕੱਦਮਾ ਨੰ. 207 ਮਿਤੀ 14 ਦਸੰਬਰ 2012 ਨੂੰ 307, 120-ਬੀ ਅਤੇ ਅਸਲਾ ਐਕਟ ਤਹਿਤ ਖੰਨਾ ਥਾਣੇ ਵਿਖੇ ਦਰਜ ਹੋ ਚੁੱਕਿਆ ਹੈ | ਇਸ ਤੋਂ ਇਲਾਵਾ 21 ਨਵੰਬਰ 2014 ਨੂੰ ਗੋਪਾਲ ਸ਼ਰਮਾ ਿਖ਼ਲਾਫ਼ ਧਾਰਾ 399, 402, 411 ਆਈ.ਪੀ.ਸੀ. ਅਤੇ ਅਸਲਾ ਐਕਟ ਤਹਿਤ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਵੀ ਮੁਕੱਦਮਾ ਦਰਜ ਹੋਇਆ ਸੀ | ਇੱਥੇ ਹੀ ਬੱਸ ਨਹੀਂ ਸਗੋਂ ਦੂਜੇ ਕਥਿਤ ਦੋਸ਼ੀ ਸੰਨੀ ਕੁਮਾਰ ਿਖ਼ਲਾਫ਼ ਵੀ ਥਾਣਾ ਸਿਟੀ ਖੰਨਾ ਵਿਖੇ 5 ਮਈ 2013 ਨੂੰ ਅਸਲਾ ਐਕਟ ਤਹਿਤ ਮੁਕੱਦਮਾ ਨੰਬਰ 111 ਦਰਜ ਕੀਤਾ ਗਿਆ ਸੀ, ਪ੍ਰੰਤੂ ਇਨ੍ਹਾਂ ਗਿ੍ਫ਼ਤਾਰੀਆਂ ਦੌਰਾਨ ਇਸ ਕਤਲ ਕਾਂਡ ਵਿਚ ਇਨ੍ਹਾਂ ਦੋਵੇਂ ਵਿਅਕਤੀਆਂ ਦੀ ਕਥਿਤ ਸ਼ਮੂਲੀਅਤ ਬਾਰੇ ਪੁਲਿਸ ਨੂੰ ਕੋਈ ਅੰਦਾਜ਼ਾ ਵੀ ਨਹੀਂ ਸੀ ਲੱਗਿਆ, ਜਿਸ ਕਰਕੇ ਉਹ ਬਚਦੇ ਰਹੇ | ਸ੍ਰੀਮਤੀ ਅਲਕਾ ਮੀਨਾ ਨੇ ਦੱਸਿਆ ਕਿ ਟਿਊਬਵੈੱਲ ਤੇ ਨੌਕਰੀ ਕਰਦੇ 9ਵੀਂ ਪਾਸ ਗੋਪਾਲ ਸ਼ਰਮਾ ਅਤੇ ਬੇਰੁਜ਼ਗਾਰ 10 ਜਮਾਤ ਪਾਸ ਸੰਨੀ ਕੁਮਾਰ ਨੂੰ ਅੱਜ ਮਾਣਯੋਗ ਅਦਾਲਤ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਦੋਵੇਂ ਕਥਿਤ ਦੋਸ਼ੀਆਂ ਦਾ 3 ਦਿਨ ਲਈ ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਗੋਪਾਲ ਸ਼ਰਮਾ ਉਰਫ਼ ਗੋਪੀ ਕੋਲ ਜੋ 32 ਬੋਰ ਦਾ ਨਾਜਾਇਜ਼ ਪਿਸਤੌਲ ਸੀ, ਜੋ ਬਾਅਦ ਵਿਚ ਉਸ ਪਾਸੋਂ ਬਰਾਮਦ ਕਰਨ 'ਤੇ ਮੁਕੱਦਮਾ ਨੰ. 207 ਮਿਤੀ 14 ਦਸੰਬਰ 2012 ਨੂੰ 307, 120-ਬੀ ਅਤੇ ਅਸਲਾ ਐਕਟ ਤਹਿਤ ਖੰਨਾ ਥਾਣੇ ਵਿਖੇ ਦਰਜ ਹੋ ਚੁੱਕਿਆ ਹੈ। ਇਸ ਤੋਂ ਇਲਾਵਾ 21 ਨਵੰਬਰ 2014 ਨੂੰ ਗੋਪਾਲ ਸ਼ਰਮਾ ਖ਼ਿਲਾਫ਼ ਧਾਰਾ 399, 402, 411 ਆਈ.ਪੀ.ਸੀ. ਅਤੇ ਅਸਲਾ ਐਕਟ ਤਹਿਤ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਵੀ ਮੁਕੱਦਮਾ ਦਰਜ ਹੋਇਆ ਸੀ। ਇੱਥੇ ਹੀ ਬੱਸ ਨਹੀਂ ਸਗੋਂ ਦੂਜੇ ਕਥਿਤ ਦੋਸ਼ੀ ਸੰਨੀ ਕੁਮਾਰ ਖ਼ਿਲਾਫ਼ ਵੀ ਥਾਣਾ ਸਿਟੀ ਖੰਨਾ ਵਿਖੇ 5 ਮਈ 2013 ਨੂੰ ਅਸਲਾ ਐਕਟ ਤਹਿਤ ਮੁਕੱਦਮਾ ਨੰਬਰ 111 ਦਰਜ ਕੀਤਾ ਗਿਆ ਸੀ, ਪ੍ਰੰਤੂ ਇਨ੍ਹਾਂ ਗ੍ਰਿਫ਼ਤਾਰੀਆਂ ਦੌਰਾਨ ਇਸ ਕਤਲ ਕਾਂਡ ਵਿਚ ਇਨ੍ਹਾਂ ਦੋਵੇਂ ਵਿਅਕਤੀਆਂ ਦੀ ਕਥਿਤ ਸ਼ਮੂਲੀਅਤ ਬਾਰੇ ਪੁਲਿਸ ਨੂੰ ਕੋਈ ਅੰਦਾਜ਼ਾ ਵੀ ਨਹੀਂ ਸੀ ਲੱਗਿਆ, ਜਿਸ ਕਰਕੇ ਉਹ ਬਚਦੇ ਰਹੇ। ਸ੍ਰੀਮਤੀ ਅਲਕਾ ਮੀਨਾ ਨੇ ਦੱਸਿਆ ਕਿ ਟਿਊਬਵੈੱਲ ਤੇ ਨੌਕਰੀ ਕਰਦੇ 9ਵੀਂ ਪਾਸ ਗੋਪਾਲ ਸ਼ਰਮਾ ਅਤੇ ਬੇਰੁਜ਼ਗਾਰ 10 ਜਮਾਤ ਪਾਸ ਸੰਨੀ ਕੁਮਾਰ ਨੂੰ ਅੱਜ ਮਾਣਯੋਗ ਅਦਾਲਤ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਦੋਵੇਂ ਕਥਿਤ ਦੋਸ਼ੀਆਂ ਦਾ 3 ਦਿਨ ਲਈ ਪੁਲਿਸ ਰਿਮਾਂਡ ਦੇ ਦਿੱਤਾ।

ਐਕਸ ਪੈਰਾ ਮਿਲਟਰੀ ਪਰਸੋਨਲ ਜ਼ੋਨਲ ਮੀਟਿੰਗ 15 ਨੰੂ ਬਸੀ 'ਚ

ਬਸੀ ਪਠਾਣਾ, 12 ਸਤੰਬਰ (ਗ.ਸ. ਰੁਪਾਲ, ਐਚ.ਐਸ. ਗੌਤਮ)-ਆਲ ਇੰਡੀਆ ਐਕਸ ਪੈਰਾ ਮਿਲਟਰੀ ਪਰਸੋਨਲ ਐਸੋਸੀਏਸ਼ਨ ਦੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਜ਼ੋਨਲ ਮੀਟਿੰਗ (ਤਿਮਾਹੀ) 15 ਸਤੰਬਰ ਸ਼ੁੱਕਰਵਾਰ ਸਵੇਰੇ 10 ਵਜੇ ਆਈ.ਟੀ.ਆਈ. ਬਸੀ ਪਠਾਣਾ ਦੀ ਵਾਟਰ ਟੈਂਕੀ ਨੇੜੇ ਟਿ੍ਪਲ-12 ...

ਪੂਰੀ ਖ਼ਬਰ »

ਪੁਲਿਸ ਲੋਕਾਂ ਨਾਲ ਮਿੱਤਰਤਾ ਵਾਲਾ ਵਿਵਹਾਰ ਕਰਨ ਲਈ ਵਚਨਬੱਧ-ਅਲਕਾ ਮੀਨਾ

ਫ਼ਤਹਿਗੜ੍ਹ ਸਾਹਿਬ, 12 ਸਤੰਬਰ (ਭੂਸ਼ਨ ਸੂਦ, ਅਰੁਣ ਆਹੂਜਾ)-ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ (ਆਈ.ਪੀ.ਐਸ) ਨੇ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨਾਲ ਇਕ ਮੀਟਿੰਗ ਕਰਕੇ ਜਿੱਥੇ ਜ਼ਿਲ੍ਹੇ ਵਿਚ ਕਾਨੂੰਨ ਵਿਵਸਥਾ, ਪੁਲਿਸ ਤੇ ਟ੍ਰੈਫ਼ਿਕ ਪੁਲਿਸ ਦੀਆਂ ...

ਪੂਰੀ ਖ਼ਬਰ »

ਪੰਜਾਬ ਸਟੇਟ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਵਲੋਂ ਪਾਠ ਭੇਟਾ ਸਬੰਧੀ ਬੈਠਕ

ਭੜੀ, 12 ਸਤੰਬਰ (ਭਰਪੂਰ ਸਿੰਘ ਹਵਾਰਾ)-ਪੰਜਾਬ ਸਟੇਟ ਬਾਬਾ ਬੁੱਢਾ ਜੀ ਗ੍ਰੰਥੀ ਸਭਾ (ਪੰਜਾਬ) ਦੀ ਇਕ ਬੈਠਕ ਪਾਠਾਂ ਦੀ ਭੇਟਾ ਬਾਰੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਹੋਈ | ਇਸ ਮੌਕੇ ਮੁੱਖ ਅਹੁਦੇਦਾਰ ਪੰਜਾਬ ਸਟੇਟ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਨੇ ਰਾਗੀ, ਗ੍ਰੰਥੀ ...

ਪੂਰੀ ਖ਼ਬਰ »

ਬਸੀ ਪਠਾਣਾ ਦੀ ਸੀਵਰੇਜ ਉਸਾਰੀ 4 ਮਹੀਨੇ ਤੋਂ ਠੱਪ

ਬਸੀ ਪਠਾਣਾ, 12 ਸਤੰਬਰ (ਗੁਰਬਚਨ ਸਿੰਘ ਰੁਪਾਲ)-ਸ਼ਹਿਰ ਵਿਚ ਮੁੱਖ ਸੜਕ 'ਤੇ ਪੀ.ਆਰ.ਟੀ.ਸੀ. ਦੇ ਨਵੇਂ 4 ਕਰੋੜੀ ਬੱਸ ਅੱਡੇ ਦੇ ਉਦਘਾਟਨ ਮੌਕੇ ਪੁੱਜੇ ਉਸ ਵੇਲੇ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ 28 ਫਰਵਰੀ 2014 ਨੂੰ 36 ਕਰੋੜੀ ਸੀਵਰੇਜ ਸਿਸਟਮ ਦਾ ਨੀਂਹ ਪੱਥਰ ਵੀ ਰੱਖਿਆ ...

ਪੂਰੀ ਖ਼ਬਰ »

ਪੁਲਿਸ ਲੋਕਾਂ ਨਾਲ ਮਿੱਤਰਤਾ ਵਾਲਾ ਵਿਵਹਾਰ ਕਰਨ ਲਈ ਵਚਨਬੱਧ-ਅਲਕਾ ਮੀਨਾ

ਫ਼ਤਹਿਗੜ੍ਹ ਸਾਹਿਬ, 12 ਸਤੰਬਰ (ਭੂਸ਼ਨ ਸੂਦ, ਅਰੁਣ ਆਹੂਜਾ)-ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ (ਆਈ.ਪੀ.ਐਸ) ਨੇ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨਾਲ ਇਕ ਮੀਟਿੰਗ ਕਰਕੇ ਜਿੱਥੇ ਜ਼ਿਲ੍ਹੇ ਵਿਚ ਕਾਨੂੰਨ ਵਿਵਸਥਾ, ਪੁਲਿਸ ਤੇ ਟ੍ਰੈਫ਼ਿਕ ਪੁਲਿਸ ਦੀਆਂ ...

ਪੂਰੀ ਖ਼ਬਰ »

ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਦੀ ਤਰਜ਼ 'ਤੇ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣਗੀਆਂ-ਵਿਧਾਇਕ ਨਾਗਰਾ

ਫ਼ਤਹਿਗੜ੍ਹ ਸਾਹਿਬ, 12 ਸਤੰਬਰ (ਭੂਸ਼ਨ ਸੂਦ)-ਪੰਜਾਬ ਸਰਕਾਰ ਰਾਜ ਦੇ ਹਰੇਕ ਵਰਗ ਦੇ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਦਿਵਾਉਣ ਲਈ ਵਚਨਬੱਧ ਹੈ ਤੇ ਸਰਕਾਰ ਵੱਲੋਂ ਹਰੇਕ ਵਰਗ ਦੇ ਲੋਕਾਂ ਤੱਕ ਸਹੂਲਤਾਂ ਪਹੰੁਚਾਉਣ ਵਿਚ ਕਿਸੇ ਕਿਸਮ ਦੀ ਢਿੱਲ ਨਹੀਂ ਕੀਤੀ ...

ਪੂਰੀ ਖ਼ਬਰ »

ਨਗਰ ਕੌਾਸਲ ਦੀ ਜਗ੍ਹਾ 'ਤੇ ਰਸਤਾ ਬਣਾਉਣ ਦੇ ਦੋਸ਼ ਹੇਠ ਮੁਕੱਦਮਾ ਦਰਜ

ਫ਼ਤਹਿਗੜ੍ਹ ਸਾਹਿਬ, 12 ਸਤੰਬਰ (ਭੂਸ਼ਨ ਸੂਦ)-ਨਗਰ ਕੌਾਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਕਾਰਜ ਸਾਧਕ ਅਫ਼ਸਰ ਵਲੋਂ ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਕੋਲ ਕੀਤੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਬਲਵੀਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਅੱਤੇਵਾਲੀ ਥਾਣਾ ...

ਪੂਰੀ ਖ਼ਬਰ »

ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਨੂੰ ਘਰ-ਘਰ ਪਹੰੁਚਾਏਗਾ ਇਸਤਰੀ ਅਕਾਲੀ ਦਲ-ਬੀਬੀ ਹੁੰਦਲ

ਨੋਗਾਵਾਂ, 12 ਸਤੰਬਰ (ਰਵਿੰਦਰ ਮੌਦਗਿਲ)-ਇਸਤਰੀ ਅਕਾਲੀ ਦਲ ਦੇ ਸੂਬਾ ਜਥੇਬੰਦਕ ਸਕੱਤਰ ਬੀਬੀ ਮਨਪ੍ਰੀਤ ਕੌਰ ਹੁੰਦਲ ਨੇ ਮੀਟਿੰਗ ਦੌਰਾਨ ਇਸਤਰੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਸ਼ੋ੍ਰਮਣੀ ਅਕਾਲੀ ਦਲ ਨਾਲ ਜੁੜਨ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ...

ਪੂਰੀ ਖ਼ਬਰ »

ਥਾਣਾ ਮੂਲੇਪੁਰ ਦੇ ਸਾਂਝ ਕੇਂਦਰ ਕਮੇਟੀ ਮੈਂਬਰਾਂ ਦੀ ਮੀਟਿੰਗ ਹੋਈ

ਜਖ਼ਵਾਲੀ, 12 ਸਤੰਬਰ (ਨਿਰਭੈ ਸਿੰਘ)-ਥਾਣਾ ਮੂਲੇਪੁਰ ਸਥਿਤ ਸਾਂਝ ਕੇਂਦਰ ਮੂਲੇਪੁਰ ਵਿਖੇ ਥਾਣਾ ਮੁਖੀ ਇੰਸਪੈਕਟਰ ਸਤਿਨਾਮ ਸਿੰਘ ਵਿਰਕ ਅਤੇ ਸਾਂਝ ਕੇਂਦਰ ਇੰਚਾਰਜ ਥਾਣੇਦਾਰ ਨਾਇਬ ਸਿੰਘ ਦੀ ਅਗਵਾਈ ਹੇਠ ਸਾਂਝ ਕੇਂਦਰ ਕਮੇਟੀ ਮੈਂਬਰਾਂ ਦੀ ਮੀਟਿੰਗ ਹੋਈ | ਇਸ ਮੌਕੇ ...

ਪੂਰੀ ਖ਼ਬਰ »

ਸੁਖਜਿੰਦਰ ਸਿੰਘ ਬਾਗੜੀਆਂ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਨਿਯੁਕਤ

ਜਖ਼ਵਾਲੀ, 12 ਸਤੰਬਰ (ਨਿਰਭੈ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਸਾਂਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਨੇ ਯੂਥ ਆਗੂ ਸੁਖਜਿੰਦਰ ਸਿੰਘ ਬਾਗੜੀਆਂ ਨੂੰ ਸਬ-ਡਵੀਜ਼ਨ ਫ਼ਤਹਿਗੜ੍ਹ ਸਾਹਿਬ ਤੋਂ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਲਈ ਨਾਮਜ਼ਦ ਕਰਨ ਸਬੰਧੀ ...

ਪੂਰੀ ਖ਼ਬਰ »

ਬੀ.ਡੀ.ਪੀ.ਓ. ਸੁਰਿੰਦਰ ਸਿੰਘ ਧਾਲੀਵਾਲ ਵਲੋਂ ਵਿਕਾਸ ਕਾਰਜਾਂ ਦਾ ਨਿਰੀਖਣ

ਨੋਗਾਵਾਂ, 12 ਸਤੰਬਰ (ਰਵਿੰਦਰ ਮੌਦਗਿਲ)-ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਬਸੀ ਪਠਾਣਾ ਸੁਰਿੰਦਰ ਸਿੰਘ ਧਾਲੀਵਾਲ ਵਲੋਂ ਨਰੇਗਾ ਤਹਿਤ ਹੋਏ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਪਿੰਡ ਥਾਬਲਾਂ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਇੰਟਰਲਾਕ ਟਾਈਲ ਨਾਲ ਨਵੀਂ ...

ਪੂਰੀ ਖ਼ਬਰ »

ਗੋਡਿਆਂ ਦੇ ਮਰੀਜ਼ਾਂ ਦੀ ਨਾਰਾਇਣੀ ਆਯੁਰਵੈਦਿਕ ਸੈਂਟਰ 'ਚ ਜਾਂਚ ਕੱਲ੍ਹ-ਸਿੱਧੂ

ਜਲੰਧਰ, 12 ਸਤੰਬਰ (ਸ. ਰ.)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਦੇ ਐੱਮ. ਡੀ. ਰਣਦੀਪ ਸਿੱਧੂ ਨੇ ਦੱਸਿਆ ਕਿ ਨਾਰਾਇਣੀ ਆਯੁਰਵੈਦ ਵਲੋਂ ਪੁਰਾਤਨ ਜਾਣਕਾਰੀ ਦੇ ਆਧਾਰ 'ਤੇ ਆਯੁਰਵੈਦ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿਟ ਗੋਡਿਆਂ ਦੀਆਂ ਦਰਦਾਂ ...

ਪੂਰੀ ਖ਼ਬਰ »

ਦੇਸ਼ ਭਗਤ ਗਲੋਬਲ ਸਕੂਲ ਵਿਚ ਜ਼ਿਲ੍ਹਾ ਪੱਧਰੀ ਬਾਕਸਿੰਗ ਮੁਕਾਬਲੇ

ਅਮਲੋਹ, 12 ਸਤੰਬਰ (ਸੂਦ)-ਦੇਸ਼ ਭਗਤ ਗਲੋਬਲ ਸਕੂਲ ਵਲੋਂ ਜ਼ਿਲ੍ਹਾ ਅੰਤਰ ਸਕੂਲ ਬਾਕਸਿੰਗ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹੇ ਦੇ ਸਰਕਾਰੀ ਅਤੇ ਗ਼ੈਰ-ਸਰਕਾਰੀ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ | ਇਸ ਦਾ ਉਦਘਾਟਨ ਦੇਸ਼ ਭਗਤ ਯੂਨੀਵਰਸਿਟੀ ਦੀ ਪ੍ਰੋ: ...

ਪੂਰੀ ਖ਼ਬਰ »

ਅਕਾਲੀ ਦਲ (ਅ) ਵਲੋਂ ਲੋਕ ਜਾਗਰੂਕਤਾ ਕਾਨਫ਼ਰੰਸ ਅਮਲੋਹ 'ਚ 16 ਨੂੰ -ਜਥੇ. ਖ਼ਾਲਸਾ

ਅਮਲੋਹ, 12 ਸਤੰਬਰ (ਸੂਦ)-ਅਕਾਲੀ ਦਲ ਅੰਮਿ੍ਤਸਰ ਵਲੋਂ ਸੰਗਮ ਪੈਲੇਸ ਅਮਲੋਹ ਵਿਚ ਲੋਕ ਜਾਗਰੂਕਤਾ ਕਾਨਫ਼ਰੰਸ 16 ਸਤੰਬਰ ਨੂੰ ਕਰਵਾਈ ਜਾ ਰਹੀ ਹੈ, ਜਿਸ ਨੂੰ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸੰਬੋਧਨ ਕਰਨਗੇ | ਇਹ ਗੱਲ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ...

ਪੂਰੀ ਖ਼ਬਰ »

ਰਿਮਟ ਯੂਨੀਵਰਸਿਟੀ 'ਚ ਸਰੀਰਕ ਵਿਗਿਆਨ 'ਤੇ ਹੋਇਆ ਸਮਾਗਮ

ਫ਼ਤਹਿਗੜ੍ਹ ਸਾਹਿਬ, 12 ਸਤੰਬਰ (ਭੂਸ਼ਨ ਸੂਦ)-ਰਿਮਟ ਯੂਨੀਵਰਸਿਟੀ ਵਿਚ ਸਰੀਰਕ ਵਿਗਿਆਨ ਵਿਭਾਗ ਵਲੋਂ ਕਰਵਾਏ ਗਏ ਇਕ ਸਮਾਗਮ ਮੌਕੇ ਆਪਣੇ ਸੁਨੇਹੇ ਵਿਚ ਯੂਨੀਵਰਸਿਟੀ ਦੇ ਕੁਲਪਤੀ ਡਾ. ਹੁਕਮ ਚੰਦ ਬਾਂਸਲ ਨੇ ਕਿਹਾ ਕਿ ਸ਼ਖ਼ਸੀਅਤ ਵਿਕਾਸ ਲਈ ਸਕਰਾਤਮਕ ਸੋਚ ਦਾ ਹੋਣਾ ...

ਪੂਰੀ ਖ਼ਬਰ »

ਗੁਜਰੀ ਕਾਲਜ ਦੇ ਸਾਬਕਾ ਵਿਦਿਆਰਥੀ ਜਥੇਬੰਦੀ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 12 ਸਤੰਬਰ (ਭੂਸ਼ਨ ਸੂਦ)-ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਵਿਦਿਆਰਥੀ ਜਥੇਬੰਦੀ ਦੇ ਚੇਅਰਮੈਨ ਮਨਮੋਹਣ ਸਿੰਘ ਮੁਕਾਰੋਂਪੁਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਈ ਮੀਟਿੰਗ ਵਿਚ 3 ਦਸੰਬਰ ਨੂੰ ...

ਪੂਰੀ ਖ਼ਬਰ »

ਕਕਰਾਲਾ ਕਲਾਂ ਦੇ ਪੰਜਵੇਂ ਕੁਸ਼ਤੀ ਦੰਗਲ 'ਚ ਭੇਜਾ ਕੁਹਾਲੀ ਨੇ ਪੁੱਟੀ ਝੰਡੀ

ਖਮਾਣੋਂ, 12 ਸਤੰਬਰ (ਜੋਗਿੰਦਰ ਪਾਲ)-ਪਿੰਡ ਕਕਰਾਲਾ ਕਲਾਂ ਵਿਖੇ ਕਲੇਰ ਗੋਤ ਦੇ ਜਠੇਰੇ ਬਾਬਾ ਹੱਲਾ, ਦਾਦੀ ਸਤੀ ਨੂੰ ਸਮਰਪਿਤ ਅਤੇ ਸੁਰਜੀਤ ਸਿੰਘ ਕਾਕਾ ਪ੍ਰਧਾਨ ਦੀ ਨਿੱਘੀ ਯਾਦ ਵਿਚ ਪੰਜਵੇਂ ਮਹਾਨ ਕੁਸ਼ਤੀ ਦੰਗਲ 'ਚ ਪੰਜਾਬ ਦੇ ਨਾਮੀ ਪਹਿਲਵਾਨਾਂ ਨੇ ਭਾਗ ਲਿਆ | ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਬਲਾਕ ਖਮਾਣੋਂ ਦੀ ਮੀਟਿੰਗ

ਖਮਾਣੋਂ, 12 ਸਤੰਬਰ (ਜੋਗਿੰਦਰ ਪਾਲ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਖਮਾਣੋਂ ਦੀ ਮੀਟਿੰਗ ਮੇਜਰ ਸਿੰਘ ਬਰਵਾਲੀ ਕਲਾਂ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਪ੍ਰਧਾਨਗੀ ਹੇਠ ਖਮਾਣੋਂ ਵਿਖੇ ਹੋਈ | ਇਸ ਮੀਟਿੰਗ ਵਿਚ ਮਤਾ ਪਾਸ ਕੀਤਾ ਗਿਆ ਕਿ ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਸਕੂਲ ਭੁੱਟਾ ਨੂੰ ਡੈਸਕ ਦਾਨ

ਖਮਾਣੋਂ, 12 ਸਤੰਬਰ (ਜੋਗਿੰਦਰ ਪਾਲ)-ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਭੁੱਟਾ ਦੇ ਬੱਚਿਆਂ ਨੂੰ ਬੈਠਣ ਲਈ ਨਗਰ ਦੇ ਦਾਨੀ ਸੱਜਣਾਂ ਨੇ ਡੈਸਕ ਦਾਨ ਕੀਤੇ | ਇਸ ਮੌਕੇ ਸਰਪੰਚ ਸੁਰਿੰਦਰ ਕੌਰ ਅਤੇ ਸਮਾਜ ਸੇਵੀ ਮੋਹਣ ਸਿੰਘ ਭੁੱਟਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ...

ਪੂਰੀ ਖ਼ਬਰ »

ਬਾਬਾ ਜ਼ਾਹਰ ਵੀਰ ਦਰਗਾਹ 'ਤੇ ਚੌਾਕੀ ਅੱਜ

ਮੰਡੀ ਗੋਬਿੰਦਗੜ੍ਹ, 12 ਸਤੰਬਰ (ਬਲਜਿੰਦਰ ਸਿੰਘ)-ਨੇੜਲੇ ਪਿੰਡ ਬਦੀਨਪੁਰ ਵਿਖੇ ਬਾਬਾ ਜ਼ਾਹਰ ਵੀਰ ਦੀ ਦਰਗਾਹ 'ਤੇ ਲੱਗਣ ਵਾਲੇ ਸਾਲਾਨਾ ਮੇਲੇ ਮੌਕੇ ਅੱਜ 13 ਸਤੰਬਰ ਦੀ ਰਾਤ ਨੂੰ ਚੌਾਕੀ ਲੱਗੇਗੀ ਜਿਸ ਦੌਰਾਨ ਸਰਵੀਏ ਭਜਨਾਂ ਰਾਹੀਂ ਜ਼ਾਹਰ ਵੀਰ ਦੀ ਮਹਿਮਾ ਦਾ ਗੁਣਗਾਨ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਸੂਬੇ ਦੇ ਸਾਇੰਸ ਅਧਿਆਪਕਾਂ ਨੂੰ ਹੋਰ ਹੁਨਰਮੰਦ ਬਣਾਉਣ ਲਈ ਟ੍ਰੇਨਿੰਗ ਕੈਂਪ ਜਾਰੀ

ਫ਼ਤਹਿਗੜ੍ਹ ਸਾਹਿਬ, 12 ਸਤੰਬਰ (ਮਨਪ੍ਰੀਤ ਸਿੰਘ)-ਸੂਬੇ ਦੇ 217 ਬਲਾਕਾਂ ਦੇ ਸਾਇੰਸ ਅਧਿਆਪਕਾਂ ਦੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਵਿਖੇ ਚੱਲ ਰਹੇ ਟ੍ਰੇਨਿੰਗ ਕੈਂਪ ਵਿਚ ਅਧਿਆਪਕਾਂ ਨੂੰ ਹੋਰ ਹੁਨਰਮੰਦ ਬਣਾਉਣ ਲਈ ਟ੍ਰੇਨਿੰਗ ਜਾਰੀ ਹੈ ਤੇ ਇਹ ਕੈਂਪ ਮਿਤੀ ...

ਪੂਰੀ ਖ਼ਬਰ »

ਭਿੰਦਰਜੀਤ ਸਿੰਘ ਕੰਗ ਬਣੇ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ

ਖਮਾਣੋਂ, 12 ਸਤੰਬਰ (ਮਨਮੋਹਣ ਸਿੰਘ ਕਲੇਰ)-ਭਿੰਦਰਜੀਤ ਸਿੰਘ ਕੰਗ ਨਿਵਾਸੀ ਖਮਾਣੋਂ ਕਲਾਂ ਨੂੰ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖ਼ਾਲਸਾ ਵੱਲੋਂ ਸ਼ਿਕਾਇਤ ਨਿਵਾਰਨ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ | ਓ.ਐਸ.ਡੀ. ਲਾਲ ਸਿੰਘ ਦੇ ਹਸਤਾਖਰਾਂ ਹੇਠ ਜਾਰੀ ਪੱਤਰ ...

ਪੂਰੀ ਖ਼ਬਰ »

ਸ਼ੂਗਰ ਦੇ ਇਲਾਜ ਲਈ ਗੁਮਰਾਹਕੁੰਨ ਦਾਅਵਿਆਂ ਤੋਂ ਸੁਚੇਤ ਹੋਣ ਲੋਕ-ਸਾਧੂਗੜ੍ਹ

ਫ਼ਤਹਿਗੜ੍ਹ ਸਾਹਿਬ, 12 ਸਤੰਬਰ (ਅਰੁਣ ਆਹੂਜਾ)-ਸ਼ੂਗਰ ਦੀ ਬਿਮਾਰੀ ਦਾ ਇਲਾਜ ਅੱਜ ਤੱਕ ਐਮ.ਬੀ.ਬੀ.ਐਸ., ਐਮ.ਡੀ. ਅਤੇ ਡੀ.ਐਮ. ਵਰਗੀਆਂ ਡਿਗਰੀਆਂ ਪ੍ਰਾਪਤ ਕਰ ਚੁੱਕੇ ਉਹ ਵੱਡੇ ਡਾਕਟਰ ਨਹੀਂ ਕਰ ਪਾਏ, ਫਿਰ ਬਿਨਾਂ ਕਿਸੇ ਖੋਜ ਅਤੇ ਡਿਗਰੀ ਪ੍ਰਾਪਤ ਲੋਕ ਕਿਵੇਂ ਇਸ ਬਿਮਾਰੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਡਰਾਈਵਰ ਤੇ ਟੈਕਨੀਕਲ ਮੁਲਾਜ਼ਮ ਯੂਨੀਅਨ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 12 ਸਤੰਬਰ (ਭੂਸ਼ਨ ਸੂਦ)-ਪੰਜਾਬ ਸਰਕਾਰ ਡਰਾਈਵਰ ਤੇ ਟੈਕਨੀਕਲ ਮੁਲਾਜਮ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਟ੍ਰੈਫ਼ਿਕ 'ਚ ਵਿਘਨ ਪਾਉਣ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ-ਹੇਮੰਤ ਕੁਮਾਰ

ਫ਼ਤਹਿਗੜ੍ਹ ਸਾਹਿਬ, 12 ਸਤੰਬਰ (ਮਨਪ੍ਰੀਤ ਸਿੰਘ)-ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਨੰਦਾ ਵਲੋਂ ਦਿਨੋਂ ਦਿਨ ਵੱਧ ਰਹੀ ਟ੍ਰੈਫ਼ਿਕ ਸਮੱਸਿਆ ਦਾ ਹੱਲ ਕਰਨ ਲਈ ਟ੍ਰੈਫ਼ਿਕ ਮੁਲਾਜ਼ਮਾਂ ਨੂੰ ਇਸ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਦੇ ਚਲਦਿਆਂ ...

ਪੂਰੀ ਖ਼ਬਰ »

ਜੈ ਬਾਬਾ ਵਿਸ਼ਵਕਰਮਾ ਸਭਾ ਦੀ ਮੀਟਿੰਗ

ਨੋਗਾਵਾਂ, 12 ਸਤੰਬਰ (ਰਵਿੰਦਰ ਮੌਦਗਿਲ)-ਜੈ ਬਾਬਾ ਵਿਸ਼ਵਕਰਮਾ ਸਭਾ ਦੀ ਮੀਟਿੰਗ ਪ੍ਰਧਾਨ ਮਲਕੀਤ ਸਿੰਘ ਮਠਾੜੂ ਦੀ ਅਗਵਾਈ ਹੇਠ ਹੋਈ | ਜਿਸ ਦੌਰਾਨ ਹਾਜ਼ਰ ਮੈਂਬਰਾਂ ਵਲੋਂ ਸਰਵਸੰਮਤੀ ਨਾਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ...

ਪੂਰੀ ਖ਼ਬਰ »

ਸਰਕਾਰ ਵਲੋਂ ਹਰ ਵਰਗ ਦੇ ਲੋਕਾਂ ਲਈ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ-ਲੱਖੀ

ਜਖ਼ਵਾਲੀ, 12 ਸਤੰਬਰ (ਨਿਰਭੈ ਸਿੰਘ)-ਕਾਂਗਰਸ ਸਰਕਾਰ ਪੰਜਾਬ ਦੇ ਪਿੰਡਾਂ ਦਾ ਚਹੁੰ-ਮਾਰਗੀ ਵਿਕਾਸ ਕਰਨ ਲਈ ਵਚਨਬੱਧ ਹੈ, ਇਸ ਕਰਕੇ ਹੀ ਪਿੰਡਾਂ ਵਿਚ ਵਿਕਾਸ ਦੇ ਕੰਮ ਪੂਰੇ ਤੇਜ਼ ਗਤੀ ਨਾਲ ਬਿਨਾਂ ਕਿਸੇ ਭੇਦ-ਭਾਵ ਦੇ ਚੱਲ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਹਲਕੇ ਦੇ ਹਰ ਖੇਤਰ ਨੂੰ ਵਿਕਾਸ ਦੀਆਂ ਬੁਲੰਦੀਆਂ ਵੱਲ ਲੈ ਕੇ ਜਾਵਾਂਗੇ-ਭੱਲਾ

ਅਮਲੋਹ, 12 ਸਤੰਬਰ (ਸੂਦ)-ਪੰਜਾਬ ਦੀ ਕਾਂਗਰਸ ਸਰਕਾਰ ਨੇ ਚੋਣਾਂ ਸਮੇਂ ਜੋ ਵਾਅਦੇ ਸੂਬੇ ਦੀ ਜਨਤਾ ਨਾਲ ਕੀਤੇ ਸਨ ਉਹ ਸਾਰੇ ਹੀ ਵਾਅਦੇ ਇਕ-ਇਕ ਕਰਕੇ ਪੂਰੇ ਕੀਤੇ ਜਾਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਨਿੱਜੀ ਸਕੱਤਰ ਰਾਮ ਕਿਸ਼ਨ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਦੀ ਸਟੇਜ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਕਰਨਾ ਵੱਡੀ ਭੁੱਲ-ਪੰਜੋਲੀ

ਫ਼ਤਹਿਗੜ੍ਹ ਸਾਹਿਬ, 12 ਸਤੰਬਰ (ਭੂਸ਼ਨ ਸੂਦ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ. ਕਰਨੈਲ ਸਿੰਘ ਪੰਜੋਲੀ ਨੇ ਅੱਜ ਇੱਥੇ ਇਕ ਜਾਰੀ ਪੈੱ੍ਰਸ ਬਿਆਨ ਰਾਹੀਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਇਕ ਰਾਜਨੀਤਕ ਪਾਰਟੀ ਹੀ ਨਹੀਂ ਬਲਕਿ ਇਸ ਦੀ ਇਕ ...

ਪੂਰੀ ਖ਼ਬਰ »

ਅਪਾਹਜ ਲੋਕਾਂ ਦਾ ਮਦਦਗਾਰ ਬਣਿਆ ਖ਼ੁਦ ਅਪਾਹਜ ਗੁਰਵਿੰਦਰ ਸਿੰਘ ਸੋਨੀ

ਨੰਦਪੁਰ ਕਲੌੜ, 12 ਸਤੰਬਰ (ਜਰਨੈਲ ਸਿੰਘ ਧੁੰਦਾ)-ਪੰਜਾਬੀ ਦੀ ਕਹਾਵਤ ਹੈ ਕਿ ਹਿੰਮਤੀ ਦਾ ਹਮਾਇਤੀ ਰੱਬ ਹੁੰਦਾ ਹੈ ਅਤੇ ਇਹ ਬਲਾਕ ਬਸੀ ਪਠਾਣਾ ਦੇ ਪਿੰਡ ਧੁੰਦਾ ਦੇ ਨੌਜਵਾਨ ਗੁਰਵਿੰਦਰ ਸਿੰਘ ਸੋਨੀ 'ਤੇ ਬਿਲਕੁਲ ਢੁਕਦੀ ਹੈ | ਆਪਣੇ ਪਿਛਲੇ ਜੀਵਨ 'ਤੇ ਝਾਤੀ ਮਾਰਦਿਆਂ ਉਸ ...

ਪੂਰੀ ਖ਼ਬਰ »

ਸ਼ਹੀਦ ਊਧਮ ਸਿੰਘ ਸਮਾਰਕ 'ਤੇ ਫੈਲੀ ਗੰਦਗੀ ਤੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਰੋਸ

ਫ਼ਤਹਿਗੜ੍ਹ ਸਾਹਿਬ, 12 ਸਤੰਬਰ (ਮਨਪ੍ਰੀਤ ਸਿੰਘ)-ਫ਼ਤਹਿਗੜ੍ਹ ਸਾਹਿਬ ਰੋਜ਼ਾ ਸ਼ਰੀਫ਼ ਨਾਲ ਬਣੀ ਸ਼ਹੀਦ ਊਧਮ ਸਿੰਘ ਸਮਾਰਕ ਦੇ ਗੇਟ 'ਤੇ ਫੈਲੀ ਗੰਦਗੀ ਅਤੇ ਅੰਦਰ ਉੱਘੇ ਘਾਹ-ਫ਼ੂਸ ਨੂੰ ਲੈ ਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਚਿੰਤਾ ਜ਼ਾਹਰ ਕੀਤੀ ਹੈ | ਇਸ ...

ਪੂਰੀ ਖ਼ਬਰ »

ਬਾਜ਼ਾਰ ਵਿਚ 10 ਰੁਪਏ ਦੇ ਸਿੱਕੇ ਦੀ ਬੇਕਦਰੀ

ਬਸੀ ਪਠਾਣਾ, 12 ਸਤੰਬਰ (ਗ.ਸ. ਰੁਪਾਲ)- 10-10 ਰੁਪਏ ਦੇ ਸਿੱਕੇ ਕਾਰੋਬਾਰੀ, ਉਨ੍ਹਾਂ ਦੁਕਾਨਦਾਰਾਂ ਲਈ ਜਿਹੜੇ ਪਿੰਡਾਂ 'ਚ ਦੁਕਾਨਾਂ ਕਰਕੇ ਆਪਣਾ ਪੇਟ ਪਾਲਣ ਵਾਲੇ ਛੋਟੇ ਦੁਕਾਨਦਾਰਾਂ ਨਾਲ ਜੁੜੇ ਹਨ, ਲਈ ਮੁਸੀਬਤ ਬਣ ਚੁੱਕੇ ਹਨ | ਇਨ੍ਹਾਂ ਨੂੰ ਆਮ ਵਿਅਕਤੀ ਕਿਸੇ ਸੂਰਤ ਵਿਚ ...

ਪੂਰੀ ਖ਼ਬਰ »

ਨੰਦਪੁਰ ਕਲੌੜ ਇਲਾਕੇ ਨੂੰ ਚੌੜੀ ਸੜਕ ਰਾਹੀਂ ਜ਼ਿਲ੍ਹੇ ਨਾਲ ਜੋੜਨ ਦੀ ਮੰਗ

ਨੰਦਪੁਰ ਕਲੌੜ, 12 ਸਤੰਬਰ (ਜਰਨੈਲ ਸਿੰਘ ਧੁੰਦਾ)-ਸ਼੍ਰੋਮਣੀ ਅਕਾਲੀ ਦਲ (ਅ) ਸਰਕਲ ਬਸੀ ਪਠਾਣਾਂ ਦੇ ਸੀਨੀਅਰ ਮੀਤ ਪ੍ਰਧਾਨ ਹਰਚੰਦ ਸਿੰਘ ਘੁਮੰਡਗੜ੍ਹ ਨੇ ਆਪਣੇ ਸਾਥੀਆਂ ਸਮੇਤ ਦੱਸਿਆ ਕਿ ਬਸੀ ਪਠਾਣਾ ਤੋਂ ਖੇੜੀ ਚੌਾਕ ਬਰਾਸਤਾ ਘੁਮੰਡਗੜ੍ਹ, ਰੈਲੋਂ, ਰੁਪਾਲਹੇੜੀ ਸੜਕ ...

ਪੂਰੀ ਖ਼ਬਰ »

ਭੱਲਮਾਜਰਾ 'ਚ 32ਵਾਂ ਟੂਰਨਾਮੈਂਟ ਅੱਜ ਤੋਂ ਸ਼ੁਰੂ

ਜਖ਼ਵਾਲੀ, 12 ਸਤੰਬਰ (ਨਿਰਭੈ ਸਿੰਘ)-ਨਹਿਰੂ ਯੁਵਾ ਕੇਂਦਰ ਫ਼ਤਹਿਗੜ੍ਹ ਸਾਹਿਬ, ਖ਼ਾਲਸਾ ਯੂਥ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਭੱਲਮਾਜਰਾ ਵਲੋਂ 32ਵਾਂ ਸ਼ਾਨਦਾਰ ਕਬੱਡੀ ਟੂਰਨਾਮੈਂਟ ਅਤੇ ਗੁੱਗਾ ਮੈੜੀ ਮੇਲਾ ਅੱਜ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਭਲਕੇ ਨੰਦਪੁਰ ਵਿਖੇ ਬਾਬਾ ਰੋਡੂ ਯਾਦਗਾਰੀ ਸਾਲਾਨਾ ਕੁਸ਼ਤੀ ਦੰਗਲ

ਨੰਦਪੁਰ ਕਲੌੜ, 12 ਸਤੰਬਰ (ਜਰਨੈਲ ਸਿੰਘ ਧੁੰਦਾ)-ਪਿੰਡ ਨੰਦਪੁਰ ਵਿਖੇ ਦਸਮੇਸ਼ ਸਪੋਰਟਸ ਕਲੱਬ, ਗਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਭਲਕੇ 14 ਸਤੰਬਰ ਨੂੰ ਸ਼ਾਮ 4:00 ਵਜੇ ਬਾਬਾ ਰੋਡੂ ਯਾਦਗਾਰੀ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਰਿਹਾ ਹੈ | ਨੰਬਰਦਾਰ ...

ਪੂਰੀ ਖ਼ਬਰ »

ਪਾਇਨ ਗਰੋਵ ਪਬਲਿਕ ਸਕੂਲ ਵਿਖੇ ਜਾਗਰੂਕਤਾ ਕੈਂਪ ਲਗਾਇਆ

ਬਸੀ ਪਠਾਣਾ, 12 ਸਤੰਬਰ (ਰਵਿੰਦਰ ਮੌਦਗਿਲ)-ਪਾਇਨ ਗਰੋਵ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਸਵੈ ਸੁਰੱਖਿਆ ਸਬੰਧੀ ਜਾਗਰੂਕ ਕਰਨ ਲਈ ਕੈਂਪ ਲਗਾਇਆ ਗਿਆ | ਜਿਸ ਦੌਰਾਨ ਨਰਸਰੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ...

ਪੂਰੀ ਖ਼ਬਰ »

ਵਕੀਲਾਂ ਦੇ ਲਾਇਸੈਸਾਂ ਦੀ ਪੜਤਾਲ ਦੇ ਫਾਰਮ ਜਮ੍ਹਾਂ ਕਰਵਾਉਣ ਦਾ ਅੱਜ ਆਖ਼ਰੀ ਦਿਨ

ਫ਼ਤਹਿਗੜ੍ਹ ਸਾਹਿਬ, 12 ਸਤੰਬਰ (ਅਰੁਣ ਆਹੂਜਾ)-ਮਾਣਯੋਗ ਸੁਪਰੀਮ ਕੋਰਟ ਵਲੋਂ ਜਾਰੀ ਹਿਦਾਇਤਾਂ ਮੁਤਾਬਿਕ ਸਮੂਹ ਵਕੀਲਾਂ ਦੇ ਲਾਇਸੈਸਾਂ ਦੀ ਜਾਂਚ ਕਰਵਾਉਣ ਲਈ ਫਾਰਮ ਭਰਨ ਦੀ ਪ੍ਰਕ੍ਰਿਆ ਜਾਰੀ ਹੈ, ਜਿਸ ਅਧੀਨ 2012 ਤੋਂ ਪਹਿਲਾਂ ਦੇ ਉਨ੍ਹਾਂ ਸਮੂਹ ਵਕੀਲਾਂ ਦੇ ...

ਪੂਰੀ ਖ਼ਬਰ »

ਸੀਵਰੇਜ ਦੇ ਵਿਕਾਸ ਕਾਰਜ ਨਾ ਪੂਰੇ ਹੋਣ ਕਾਰਨ ਲੋਕ ਪ੍ਰੇਸ਼ਾਨ

ਅਮਲੋਹ, 12 ਸਤੰਬਰ (ਸੂਦ)-ਪੰਜਾਬ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਅਮਲੋਹ ਵਿਚ ਜੋ ਵਿਕਾਸ ਕਾਰਜ ਸ਼ੁਰੂ ਕਰਵਾਏ ਸਨ, ਉਹ ਹੁਣ ਤੱਕ ਪੂਰੇ ਨਹੀਂ ਹੋ ਸਕੇ | ਸ਼ਹਿਰ ਦੀ ਮੌਜ਼ੂਦਾ ਹਾਲਤ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਵਿਕਾਸ ਕਾਰਜ ਨਹੀਂ ਸਗੋਂ ਵਿਨਾਸ਼ ਕਾਰਜ ਹਨ ...

ਪੂਰੀ ਖ਼ਬਰ »

ਕਲੱਸਟਰ ਛਲੇੜੀ ਦੀਆਂ ਖੇਡਾਂ ਸ਼ੁਰੂ

ਜਖ਼ਵਾਲੀ, 12 ਸਤੰਬਰ (ਨਿਰਭੈ ਸਿੰਘ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਕਲੱਸਟਰ ਪਿੰਡ ਛਲੇੜੀ ਦੀਆਂ ਖੇਡਾਂ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਈਆਂ, ਜਿਸ ਦਾ ਉਦਘਾਟਨ ਪ੍ਰਸਿੱਧ ਨਾਟਕਕਾਰ ਮਾਸਟਰ ਨਿਰਭੈ ਸਿੰਘ ਧਾਲੀਵਾਲ ਨੇ ਰਿਬਨ ਕੱਟ ਕੇ ਕੀਤਾ | ਇਸ ...

ਪੂਰੀ ਖ਼ਬਰ »

ਹੁਣ ਝੋਨੇ ਦੀ ਕਟਾਈ ਲਈ ਐਸ.ਐਮ.ਐਸ. ਸਿਸਟਮ ਹੋਵੇਗਾ ਲਾਜ਼ਮੀ

ਬਸੀ ਪਠਾਣਾ, 12 ਸਤੰਬਰ (ਗੁਰਬਚਨ ਸਿੰਘ ਰੁਪਾਲ)-ਨੈਸ਼ਨਲ ਗ੍ਰੀਨ ਟਿ੍ਬਿਊਨਲ ਵਲੋਂ ਝੋਨੇ ਦੀ ਪਰਾਲੀ ਸਾੜਨ 'ਤੇ ਲਾਈ ਗਈ ਸਖ਼ਤ ਮਨਾਹੀ ਦੇ ਚਲਦਿਆਂ ਇਸ ਵਾਰ ਝੋਨੇ ਦੀ ਕਟਾਈ ਲਈ ਕੋਈ ਵੀ ਕੰਬਾਈਨ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਐਸ.ਐਸ.ਐਮ.ਐਸ.) ਤੋਂ ਬਗੈਰ ਕੰਮ ਨਹੀਂ ...

ਪੂਰੀ ਖ਼ਬਰ »

ਚੈਕਿੰਗ ਦੌਰਾਨ ਸਰਹਿੰਦ ਮੰਡੀ ਦੀਆਂ ਦੁਕਾਨਾਂ 'ਤੇ 4 ਬੱਚੇ ਬਾਲ ਮਜ਼ਦੂਰੀ ਕਰਦੇ ਮਿਲੇ

ਫ਼ਤਹਿਗੜ੍ਹ ਸਾਹਿਬ, 12 ਸਤੰਬਰ (ਮਨਪ੍ਰੀਤ ਸਿੰਘ)-ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਫ਼ਤਹਿਗੜ੍ਹ ਸਾਹਿਬ ਦੀ ਇਕ ਟੀਮ ਦੁਆਰਾ ਸਰਹਿੰਦ ਮੰਡੀ ਦੀਆਂ ਦੁਕਾਨਾਂ ਦੀ ਚੈਕਿੰਗ ਕਰ 4 ਬੱਚਿਆਂ ਨੂੰ ਬਾਲ ਮਜ਼ਦੂਰੀ ਕਰਦਿਆਂ ਫੜ ਕੇ ਬਾਲ ਭਲਾਈ ਕਮੇਟੀ ਦੇ ਹਵਾਲੇ ਕਰਨ ਦਾ ...

ਪੂਰੀ ਖ਼ਬਰ »

ਪਾਵਰਕਾਮ ਵਲੋਂ ਲੋਕਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ-ਧਰਮਸੋਤ, ਗੁਰਮ

ਅਮਲੋਹ, 12 ਸਤੰਬਰ (ਸ਼ਾਰਦਾ)-ਪਾਵਰਕਾਮ ਅਮਲੋਹ ਦੇ ਐਕਸੀਅਨ ਜੀ.ਐਸ. ਗੁਰਮ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਭਾਦਸੋਂ ਦੇ ਬਿਜਲੀ ਖਪਤਕਾਰਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਇੱਥੇ 20 ਮੈਗਾਵਾਟ ਦਾ ਟਰਾਂਸਫ਼ਾਰਮਰ ...

ਪੂਰੀ ਖ਼ਬਰ »

ਬੇਰੁਜ਼ਗਾਰਾਂ ਲਈ ਜ਼ਿਲ੍ਹਾ ਪੱਧਰ 'ਤੇ ਸਥਾਪਤ ਕੀਤਾ ਜਾਵੇਗਾ ਰੁਜ਼ਗਾਰ ਬਿਊਰੋ-ਬਰਾੜ

ਫ਼ਤਹਿਗੜ੍ਹ ਸਾਹਿਬ, 12 ਸਤੰਬਰ (ਭੂਸ਼ਨ ਸੂਦ)- ਪੰਜਾਬ ਸਰਕਾਰ ਵਲੋਂ ਘਰ-ਘਰ ਨੌਕਰੀ ਦੇਣ ਦੇ ਕੀਤੇ ਵਾਅਦੇ ਅਨੁਸਾਰ ਰਾਜ ਪੱਧਰ ਅਤੇ ਜ਼ਿਲ੍ਹਾ ਪੱਧਰ 'ਤੇ ਰੁਜ਼ਗਾਰ ਬਿਊਰੋ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿੱਥੇ ਕਿ ਬੇਰੁਜ਼ਗਾਰ ਨੌਜਵਾਨ ਲੜਕੇ ਤੇ ਲੜਕੀਆਂ ਦੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ-ਨਾਗਰਾ

ਫ਼ਤਹਿਗੜ੍ਹ ਸਾਹਿਬ, 12 ਸਤੰਬਰ (ਭੂਸ਼ਨ ਸੂਦ)- ਪੰਜਾਬ ਦੀ ਆਰਥਿਕਤਾ ਖੇਤੀਬਾੜੀ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ ਤੇ ਖੇਤੀਬਾੜੀ ਨਾਲ ਜੁੜੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ | ਇਨ੍ਹਾਂ ਵਿਚਾਰਾਂ ...

ਪੂਰੀ ਖ਼ਬਰ »

23 ਲਾਭਪਾਤਰੀ ਪਰਿਵਾਰਾਂ ਨੂੰ ਸ਼ਗਨ ਸਕੀਮ ਦੇ ਚੈੱਕ ਦਿੱਤੇ

ਬਸੀ ਪਠਾਣਾ, 12 ਸਤੰਬਰ (ਗ.ਸ. ਰੁਪਾਲ, ਐਚ.ਐਸ. ਗੌਤਮ)-ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੇ ਅੱਜ ਇੱਥੇ ਮਾਰਕੀਟ ਕਮੇਟੀ ਦਫ਼ਤਰ ਦੇ ਅਹਾਤੇ 'ਚ 23 ਜ਼ਰੂਰਤਮੰਦ ਲਾਭਪਾਤਰੀ ਪਰਿਵਾਰਾਂ ਨੂੰ ਉਨ੍ਹਾਂ ਦੀਆਂ ਬੱਚੀਆਂ ਦੇ ਵਿਆਹ ਮੌਕੇ ਦਿੱਤੀ ਜਾਣ ਵਾਲੀ 15000 ਰੁਪਏ ਦੀ ...

ਪੂਰੀ ਖ਼ਬਰ »

ਸਮੁੱਚੇ ਪੰਜਾਬ 'ਚੋਂ ਵੀਹ ਹਜ਼ਾਰ ਬਿਜਲੀ ਕਾਮੇ ਧਰਨੇ 'ਚ ਸ਼ਾਮਿਲ ਹੋਣਗੇ-ਚਾਹਲ

ਫ਼ਤਹਿਗੜ੍ਹ ਸਾਹਿਬ, 12 ਸਤੰਬਰ (ਮਨਪ੍ਰੀਤ ਸਿੰਘ)-ਖੰਨਾ ਸਰਕਲ ਅਧੀਨ ਕੰਮ ਕਰਦੀਆਂ ਡਵੀਜ਼ਨਾਂ, ਸਬ-ਡਵੀਜ਼ਨਾਂ ਤੇ ਸ਼ਿਕਾਇਤ ਘਰਾਂ ਦੇ ਬਿਜਲੀ ਮੁਲਾਜ਼ਮ ਆਗੂਆਂ ਨੇ ਅੱਜ ਇਥੇ ਇਕੱਠੇ ਹੋ ਕੇ ਪ੍ਰਤੀਨਿਧ ਕਨਵੈੱਨਸ਼ਨ ਕੀਤੀ | ਜਿਸ 'ਚ 122 ਪ੍ਰਤੀਨਿਧਾਂ ਨੇ ਭਾਗ ਲਿਆ | ...

ਪੂਰੀ ਖ਼ਬਰ »

ਸਰਹਿੰਦ ਪਬਲਿਕ ਸਕੂਲ 'ਚ ਸਨਮਾਨ ਸਮਾਗਮ ਕਰਵਾਇਆ

ਫ਼ਤਹਿਗੜ੍ਹ ਸਾਹਿਬ, 12 ਸਤੰਬਰ (ਭੂਸ਼ਨ ਸੂਦ)-ਸਰਹਿੰਦ ਪਬਲਿਕ ਸਕੂਲ ਸਰਹਿੰਦ ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਚੈੱਸ ਅਤੇ ਖੋ-ਖੋ ਮੁਕਾਬਲੇ ਵਿਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਖਮਾਣੋਂ ਵਿਖੇ ਰਾਮ ਲੀਲ੍ਹਾ ਦੀ ਰਿਹਰਸਲ ਸ਼ੁਰੂ

ਖਮਾਣੋਂ, 12 ਸਤੰਬਰ (ਜੋਗਿੰਦਰ ਪਾਲ)-ਸ਼ੰਕਰ ਡਰਾਮਾਟਿਕ ਕਲੱਬ ਅਤੇ ਰਾਮਲੀਲ੍ਹਾ ਕਮੇਟੀ ਖਮਾਣੋਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਅਤੇ ਨਵਰਾਤਰਿਆਂ ਦੌਰਾਨ ਰਾਮਲੀਲ੍ਹਾ ਵੀ ਖੇਡੀ ਜਾਵੇਗੀ, ਜੋ ਕਿ 20 ਸਤੰਬਰ ...

ਪੂਰੀ ਖ਼ਬਰ »

ਬਾਬਾ ਜੀਵਨ ਸਿੰਘ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਫ਼ਤਹਿਗੜ੍ਹ ਸਾਹਿਬ, 12 ਸਤੰਬਰ (ਅਰੁਣ ਆਹੂਜਾ)-ਬਾਬਾ ਜੈਤਾ ਸਿੰਘ ਉਰਫ਼ ਬਾਬਾ ਜੀਵਨ ਸਿੰਘ ਦਾ ਪ੍ਰਕਾਸ਼ ਦਿਹਾੜਾ ਚੁੰਨੀ ਕਲ੍ਹਾਂ ਵਿਖੇ ਸਮਾਜ ਸੇਵੀ ਮੋਹਨ ਸਿੰਘ ਤੇ ਸੰਗਤਾਂ ਵਲੋਂ ਸ਼ਰਧਾ ਨਾਲ ਮਨਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਪਾਠ ...

ਪੂਰੀ ਖ਼ਬਰ »

ਬਸੀ ਪਠਾਣਾ 'ਚ ਸ੍ਰੀ ਮਦਭਾਗਵਤ ਪੁਰਾਣ ਕਥਾ ਸਪਤਾਹ ਸਮਾਪਤ

ਬਸੀ ਪਠਾਣਾ, 12 ਸਤੰਬਰ (ਗ.ਸ. ਰੁਪਾਲ, ਐਚ.ਐਸ. ਗੌਤਮ)-ਇੱਥੋਂ ਦੇ ਵਿਹੜਾ ਕਲੰਦਰ ਸ਼ਾਹ ਸਥਿਤ ਮੰਦਿਰ ਸੰਤ ਨਾਰਾਇਣ ਦੀ ਸੰਚਾਲਕ ਮਾਤਾ ਕ੍ਰਿਸ਼ਨਾ ਦੇਵੀ ਦੀ ਸਰਪ੍ਰਸਤੀ ਹੇਠ ਸ਼ਹਿਰ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਸ੍ਰੀ 108 ਕਥਾ ਵਿਆਸ ਪੰ. ਵਿਮਲ ਕ੍ਰਿਸ਼ਨ ਸ਼ਾਸਤਰੀ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਅਮਲੋਹ ਦੀ ਮਹੀਨਾਵਾਰ ਮੀਟਿੰਗ

ਅਮਲੋਹ, 12 ਸਤੰਬਰ (ਰਾਮ ਸ਼ਰਨ ਸੂਦ)- ਪੰਜਾਬੀ ਸਾਹਿਤ ਸਭਾ (ਰਜਿ.) ਅਮਲੋਹ ਦੀ ਮਹੀਨਾਵਾਰ ਮੀਟਿੰਗ ਪਿ੍ੰਸੀਪਲ ਪੁਸ਼ਵਿੰਦਰ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਵਿਖੇ ਹੋਈ | ਮੀਟਿੰਗ 'ਚ ਪ੍ਰਸਿੱਧ ਸਾਹਿਤਕਾਰ ਅੰਮਿ੍ਤ ਅਜੀਜ, ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX