ਸੰਗਰੂਰ, 12 ਸਤੰਬਰ (ਧੀਰਜ ਪਸ਼ੌਰੀਆ)-ਸੰਗਰੂਰ ਲਾਗਲੇ ਪਿੰਡ ਝਨੇੜੀ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਗਊਸ਼ਾਲਾ ਬਣਨ ਦੇ ਬਾਵਜੂਦ ਜ਼ਿਲ੍ਹੇ ਦੇ ਹਰ ਪਿੰਡ, ਸ਼ਹਿਰ ਤੇ ਕਸਬੇ ਵਿੱਚ ਆਵਾਰਾ ਪਸ਼ੂਆਂ ਦੀ ਭਰਮਾਰ ਹੈ | ਇੱਕ ਅੰਕੜੇ ਮੁਤਾਬਿਕ ਜ਼ਿਲ੍ਹੇ ਵਿੱਚ 5000 ਦੇ ਕਰੀਬ ਆਵਾਰਾ ਪਸ਼ੂ ਲੋਕਾਂ ਦੀ ਜਾਨ ਦਾ ਖੌਅ ਬਣ ਰਹੇ ਹਨ ਜਿਨ੍ਹਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ | ਇਨ੍ਹਾਂ ਆਵਾਰਾ ਪਸ਼ੂਆਂ ਕਾਰਨ ਸੜਕ ਹਾਦਸੇ ਅਤੇ ਫ਼ਸਲਾਂ ਦਾ ਉਜਾੜਾ ਤਾਂ ਹੋ ਹੀ ਰਿਹਾ ਹੈ ਹੁਣ ਇਹ ਪਸ਼ੂ ਖ਼ੰੂਖ਼ਾਰ ਹੋ ਕੇ ਲੋਕਾਂ ਦੀ ਜਾਨ ਵੀ ਲੈਣ ਲੱਗ ਪਏ ਹਨ | ਜ਼ਿਲ੍ਹਾ ਸੰਗਰੂਰ ਵਿੱਚ ਪਿਛਲੇ ਤਿੰਨ ਮਹੀਨਿਆਂ ਵਿੱਚ ਹੀ ਇਹ ਪਸ਼ੂ ਅੱਠ ਲੋਕਾਂ ਦੀ ਜਾਨ ਲੈ ਚੁੱਕੇ ਹਨ | ਗੱਲ ਸੰਗਰੂਰ ਦੀ ਕਰੀਏ ਜਿੱਥੇ ਗਊਸ਼ਾਲਾ ਸਿਰਫ਼ ਕੁਝ ਹੀ ਕਿੱਲੋਮੀਟਰ ਦੂਰ ਹੈ, ਵਿੱਚ ਵੀ ਹਰ ਬਾਜ਼ਾਰ ਅਤੇ ਗਲੀ ਵਿੱਚ ਖ਼ੰੂਖ਼ਾਰ ਆਵਾਰਾ ਪਸ਼ੂਆਂ ਦੀ ਮੌਜੂਦਗੀ ਹੈ | ਕੱਲ੍ਹ ਸਵੇਰ ਸੜਕ ਉੱਤੇ ਬੈਠੇ ਇਕ ਆਵਾਰਾ ਢੱਠੇ ਕਾਰਨ ਹੋਏ ਹਾਦਸੇ ਕਾਰਨ ਸੰਗਰੂਰ ਦਾ ਇੱਕ ਨਿਊਜ਼ ਪੇਪਰ ਏਜੰਟ ਮੋਹਿੰਦਰ ਟੁਟੇਜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ | ਸੱਚ ਮੰਨੀਏ ਤਾਂ ਨਾ ਤਾਂ ਸੰਗਰੂਰ ਸ਼ਹਿਰ ਨਾ ਹੀ ਜ਼ਿਲ੍ਹੇ ਦੇ ਖੇਤ ਇਨ੍ਹਾਂ ਆਵਾਰਾ ਪਸ਼ੂਆਂ ਤੋਂ ਮੁਕਤ ਹੋ ਸਕਣਗੇ ਕਿਉਂਕਿ ਪਿੰਡ ਝਨੇੜੀ ਵਿਖੇ ਪੰਜਾਬ ਸਰਕਾਰ ਵੱਲੋਂ ਨਿਰਮਾਣ ਕੀਤੀ ਗਊਸ਼ਾਲਾ ਦੀ ਆਉਣ ਵਾਲੇ ਦਿਨਾਂ ਵਿੱਚ ਵੱਧ ਤੋਂ ਵੱਧ ਸਮਰੱਥਾ 800 ਹੋ ਸਕਦੀ ਹੈ ਜਦ ਕਿ ਜ਼ਿਲ੍ਹੇ ਵਿੱਚ ਆਵਾਰਾ ਪਸ਼ੂਆਂ ਦੀ ਗਿਣਤੀ 5000 ਤੋਂ ਵੀ ਵੱਧ ਹੈ ਜੋ ਕਿ ਤੇਜ਼ੀ ਨਾਲ ਵਧ ਰਹੀ ਹੈ | ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਆਗੂ ਦਿਲਬਾਗ ਸਿੰਘ ਹਰੀਗੜ੍ਹ, ਰਾਜਪਾਲ ਸਿੰਘ ਮੰਗਵਾਲ, ਲਾਭ ਸਿੰਘ ਖੁਰਾਣਾ ਅਤੇ ਗੋਬਿੰਦਰ ਸਿੰਘ ਬਡਰੁੱਖਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਆਵਾਰਾ ਪਸ਼ੂਆਂ ਦਾ ਜਲਦ ਸਥਾਈ ਹੱਲ ਕਰੇ ਕਿਉਂਕਿ ਅੱਗੇ ਸਰਦੀ ਦੇ ਦਿਨ ਆ ਰਹੇ ਹਨ ਪੋਹ ਮਾਘ ਦੀਆਂ ਠੰਢੀਆਂ ਰਾਤਾਂ ਦੌਰਾਨ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੀ ਰਾਖੀ ਕਰਨ ਵਿੱਚ ਬਹੁਤ ਦਿੱਕਤ ਆਉਂਦੀ ਹੈ |
ਸੁਨਾਮ ਊਧਮ ਸਿੰਘ ਵਾਲਾ, 12 ਸਤੰਬਰ (ਧਾਲੀਵਾਲ, ਭੁੱਲਰ) - ਭਾਵੇਂ ਝੋਨੇ ਦੀ ਸਰਕਾਰੀ ਖ਼ਰੀਦ ਆਮ ਤੌਰ ਤੇ ਪਹਿਲੀ ਅਕਤੂਬਰ ਤੋਂ ਸ਼ੁਰੂ ਹੁੰਦੀ ਹੈ ਪਰ ਅਗੇਤੀ ਕਿਸਮ ਦੇ ਝੋਨੇ ਦੀ ਸੁਨਾਮ ਮੰਡੀ ਵਿੱਚ ਆਮਦ ਸ਼ੁਰੂ ਹੋ ਗਈ ਹੈ | ਅੱਜ ਸਥਾਨਕ ਅਨਾਜ ਮੰਡੀ ਵਿੱਚ ਇੱਕ ਕਿਸਾਨ ...
ਸੁਨਾਮ ਊਧਮ ਸਿੰਘ ਵਾਲਾ, 12 ਸਤੰਬਰ (ਭੁੱਲਰ, ਧਾਲੀਵਾਲ) - ਸਥਾਨਕ ਸ਼ਹਿਰ ਦੀ ਇੱਕ ਭੀੜ ਭੜੱਕੇ ਵਾਲੀ ਸਿਨਮਾ ਰੋਡ ਦੀ ਸੋਨੀ ਮਾਰਕੀਟ ਦੀ ਇੱਕ ਮੋਬਾਈਲਾਂ ਦੀ ਦੁਕਾਨ 'ਚੋਂ ਨੌਜਵਾਨਾਂ ਵੱਲੋਂ ਹਜ਼ਾਰਾਂ ਰੁਪਏ ਦੇ ਮੋਬਾਈਲ ਚੋਰੀ ਕਰ ਲੈਣ ਦੀ ਖ਼ਬਰ ਹੈ | ਸੁਨਾਮ ਪੁਲਿਸ ...
ਧਰਮਗੜ੍ਹ, 12 ਸਤੰਬਰ (ਗੁਰਜੀਤ ਸਿੰਘ ਚਹਿਲ)-ਵਿਰਸਾ ਸੰਭਾਲ ਸਰਦਾਰੀ ਲਹਿਰ ਅਤੇ ਸਰਬੱਤ ਦਾ ਭਲਾ ਸੇਵਾ ਦਲ ਖੇੜੀ ਵੱਲੋਂ ਸਿੱਖ ਪ੍ਰਚਾਰਕ ਬਾਬਾ ਦਲੇਰ ਸਿੰਘ ਖੇੜੀ ਵਾਲਿਆਂ ਦੀ ਅਗਵਾਈ ਹੇਠ 19 ਨਵੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਗੁਰਪ੍ਰਕਾਸ਼ ਖੇੜੀ ਸਾਹਿਬ ਵਿਖੇ ...
ਸ਼ੇਰਪੁਰ, 12 ਸਤੰਬਰ (ਦਰਸ਼ਨ ਸਿੰਘ ਖੇੜੀ) - ਬਲਾਕ ਸ਼ੇਰਪੁਰ ਦੇ ਪਿੰਡ ਸੁਲਤਾਨਪੁਰ ਦੇ ਸਰਪੰਚ ਜਗਤਾਰ ਸਿੰਘ ਨੇ ਨਾਇਬ ਤਹਿਸੀਲਦਾਰ ਸ਼ੇਰਪੁਰ 'ਤੇ ਨਾਜਾਇਜ਼ ਕਬਜ਼ਾ ਹਟਾਉਣ ਦੇ ਬਦਲੇ 50 ਹਜ਼ਾਰ ਰੁਪਏ ਮੰਗਣ ਦੇ ਦੋਸ਼ ਲਗਾਏ | ਸ਼ੇਰਪੁਰ ਵਿਖੇ ਚੋਣਵੇਂ ਪੱਤਰਕਾਰਾਂ ਨਾਲ ...
ਧਰਮਗੜ੍ਹ, 12 ਸਤੰਬਰ (ਗੁਰਜੀਤ ਸਿੰਘ ਚਹਿਲ) - ਥਾਣਾ ਧਰਮਗੜ੍ਹ ਦੀ ਪੁਲਿਸ ਨੇ ਦੋ ਵਿਅਕਤੀਆਂ ਨੰੂ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਜਾਣਕਾਰੀ ਦਿੰਦਿਆਂ ਐਸ.ਐਚ.ਓ. ਜਸਵੀਰ ਸਿੰਘ ਤੂਰ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਗਸ਼ਤ ...
ਸੰਗਰੂਰ, 12 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਭਾਰਤੀ ਖਾਧ ਨਿਗਮ ਦੇ ਕਰਮਚਾਰੀਆਂ ਵੱਲੋਂ ਬੀ.ਕੇ.ਕੇ. (ਭਾਰਤੀ ਖਾਧ ਨਿਗਮ ਕਰਮਚਾਰੀ ਸੰਘ) ਦੇ ਕੌਮੀ ਜਨਰਲ ਸਕੱਤਰ ਰਜਿੰਦਰਪਾਲ ਸਿੰਘ ਭੱਲੂ ਦੀ ਅਗਵਾਈ ਹੇਠ ਜ਼ਿਲ੍ਹਾ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ | ਇਸ ...
ਸੰਦੌੜ, 12 ਸਤੰਬਰ (ਗੁਰਪ੍ਰੀਤ ਸਿੰਘ ਚੀਮਾ) - ਨਜ਼ਦੀਕੀ ਪਿੰਡ ਭੂਦਨ ਵਿਖੇ ਅੱਜ ਸਵੇਰੇ ਇੱਕ ਨੌਜਵਾਨ ਨੇ ਦਰਖ਼ਤ ਨਾਲ ਫਾਹਾ ਲੈਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ ਵਿਚ ਸੰਦੌੜ ਪੁਲਿਸ ਨੇ 174 ਅਧੀਨ ਕਾਰਵਾਈ ਅਮਲ ਵਿਚ ਲਿਆਂਦੀ ਹੈ | ਥਾਣਾ ...
ਲਹਿਰਾਗਾਗਾ, 12 ਸਤੰਬਰ (ਗਰਗ, ਗੋਇਲ)-ਨੇੜਲੇ ਪਿੰਡ ਜਲੂਰ ਵਿਖੇ ਏਕ ਉਂਕਾਰ ਪਬਲਿਕ ਸਕੂਲ ਵਿੱਚ ਪੜ੍ਹਦੇ ਇੱਕ ਮਾਸੂਮ ਬੱਚੇ ਦੀ ਸਕੂਲ ਵੈਨ ਵਿੱਚੋਂ ਉੱਤਰਨ ਸਮੇਂ ਵੈਨ ਹੇਠ ਆ ਜਾਣ ਕਾਰਨ ਮੌਕੇ 'ਤੇ ਹੀ ਮੌਤ ਹੋਣ ਦੀ ਖ਼ਬਰ ਮਿਲੀ ਹੈ | ਮਿ੍ਤਕ ਬੱਚੇ ਦੀ ਪਹਿਚਾਣ ਹਰਬੀਰ ...
ਚੀਮਾ ਮੰਡੀ, 12 ਸਤੰਬਰ (ਜਗਰਾਜ ਮਾਨ) - ਕਸਬਾ ਚੀਮਾ ਦੇ ਵਿਕਾਸ ਕਾਰਜ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਿਤ ਹਨ | ਭਾਵੇਂ ਚੀਮਾ ਮੰਡੀ ਦੇ ਵਿਕਾਸ ਲਈ ਕਰੋੜਾ ਰੁਪਏਦੀਆਂ ਗਰਾਂਟਾਂ ਆ ਚੁੱਕੀਆਂ ਹਨ ਪਰ ਵਿਕਾਸ ਨਾ ਦੀ ਕੋਈ ਚੀਜ਼ ਨਜ਼ਰ ਹੀ ਨਹੀਂ ਆਉਂਦੀ | ਪਾਣੀ ਦੀ ਨਿਕਾਸੀ ਦਾ ...
ਮਲੇਰਕੋਟਲਾ, 12 ਸਤੰਬਰ (ਕੁਠਾਲਾ) - ਕਰੀਬ ਡੇਢ ਸਾਲ ਪਹਿਲਾਂ 17 ਫਰਵਰੀ 2016 ਤੋਂ ਆਮ ਆਵਾਜਾਈ ਲਈ ਗਾਡਰ ਲਾ ਕੇ ਪੱਕੇ ਤੌਰ 'ਤੇ ਬੰਦ ਕੀਤੇ ਅਤੇ ਅਪ੍ਰੈਲ 2017 ਵਿੱਚ ਢਾਹ ਦਿੱਤੇ ਗਏ ਬਹੁ-ਚਰਚਿਤ ਜਹਾਂਗੀਰ ਪੁਲ ਦਾ ਮਾਮਲਾ ਲੋਕ ਨਿਰਮਾਣ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਦੇ ...
ਧੂਰੀ, 12 ਸਤੰਬਰ (ਨਰਿੰਦਰ ਸੇਠ) - ਆਲ ਇੰਡੀਆ ਕਾਰ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਜੈ.ਐਸ. ਨਿਊਲ ਦੀ ਪ੍ਰਧਾਨਗੀ ਹੇਠ ਸਮੂਹ ਕਾਰ ਡੀਲਰ ਐਸੋਸੀਏਸ਼ਨ ਦੀ ਇੱਕ ਮੀਟਿੰਗ ਸਥਾਨਕ ਰਤਨਾ ਰਿਜ਼ੋਰਟ ਵਿਖੇ ਹੋਈ | ਮੀਟਿੰਗ ਵਿੱਚ ਆਲ ਇੰਡੀਆ ਐਸੋਸੀਏਸ਼ਨ ਦੇ ਮੀਤ ...
ਮਲੇਰਕੋਟਲਾ, 12 ਸਤੰਬਰ (ਕੁਠਾਲਾ) -ਪੰਜਾਬ ਦੇ ਲੋਕ ਨਿਰਮਾਣ ਅਤੇ ਸਮਾਜਿਕ ਸੁਰੱਖਿਆ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਨੇ ਹਲਕਾ ਮਲੇਰਕੋਟਲਾ ਦੇ ਸਭ ਤੋਂ ਵੱਡੇ ਪਿੰਡ ਹਥਨ ਵਿਖੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਲਗਾਏ ਪੈਨਸ਼ਨ ਕੈਂਪ ਵਿੱਚ ...
ਮਲੇਰਕੋਟਲਾ, 12 ਸਤੰਬਰ (ਹਨੀਫ਼ ਥਿੰਦ) - ਪਿਛਲੇ ਦਿਨੀਂ ਹਰਿਆਣਾ ਵਿੱਚ ਗੁਰੂਗ੍ਰਾਮ ਦੇ ਪ੍ਰਾਈਵੇਟ ਸਕੂਲ ਵਿੱਚ ਮਾਸੂਮ ਬੱਚੇ ਨਾਲ ਹੋਈ ਦਰਿੰਦਗੀ ਤੋਂ ਬਾਅਦ ਪੰਜਾਬ ਦੇ ਸਕੂਲਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਬੱਚਿਆਂ ਨੂੰ ਸਕੂਲਾਂ ਵਿਖੇ ਆਉਣ ਜਾਣ ਵਿੱਚ ਕੋਈ ...
ਸੰਗਰੂਰ, 12 ਸਤੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਸਥਾਨਕ ਨਵੀਂ ਅਨਾਜ ਮੰਡੀ ਲਾਗੇ ਵਾਰਡ ਨੰਬਰ 21 ਵਿਚ ਸਥਿਤ ਆਂਗਣਵਾੜੀ ਸੈਂਟਰ ਵਿੱਚੋਂ ਕੁੱਝ ਵਿਅਕਤੀਆਂ ਵੱਲੋਂ ਸਾਰਾ ਅਨਾਜ ਤੇ ਸਿਲੰਡਰ ਤੋਂ ਇਲਾਵਾ ਪਿਆ ਹੋਰ ਸਾਰਾ ਸਾਮਾਨ ਚੋਰੀ ਕੀਤੇ ਜਾਣ ਦਾ ਸਮਾਚਾਰ ...
ਸੁਨਾਮ ਊਧਮ ਸਿੰਘ ਵਾਲਾ, 12 ਸਤੰਬਰ (ਭੁੱਲਰ, ਧਾਲੀਵਾਲ) - ਸੁਨਾਮ ਰਾਈਸ ਮਿੱਲ ਐਸੋਸੀਏਸ਼ਨ ਦੀ ਇਕ ਇਕੱਤਰਤਾ ਵਿੱਚ ਮਦਨ ਲਾਲ ਪੋਪਲੀ ਨੂੰ ਸਰਬਸੰਮਤੀ ਨਾਲ ਸ਼ੈਲਰ ਐਸੋਸੀਏਸ਼ਨ ਦਾ ਪ੍ਰਧਾਨ ਅਤੇ ਰਜਨੀਸ਼ ਕਾਂਸਲ ਨੂੰ ਚੇਅਰਮੈਨ ਚੁਣ ਲਿਆ ਗਿਆ | ਇਸ ਤੋਂ ਪਹਿਲਾਂ ...
ਅਮਰਗੜ੍ਹ, 12 ਸਤੰਬਰ (ਸੁਖਜਿੰਦਰ ਸਿੰਘ ਝੱਲ) - ਰਾਮ ਸਰੂਪ ਮੈਮੋਰੀਅਲ ਸਕੂਲ ਚੌਾਦਾ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ | ਅਮਰਗੜ੍ਹ ਜ਼ੋਨ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕਰਨ ਵਾਲੀ ਇਸ ਟੀਮ ਨੂੰ ਚੇਅਰਮੈਨ ਸ਼ਸ਼ੀ ਸ਼ਰਮਾ ਤੇ ...
ਸੰਗਰੂਰ, 12 ਸਤੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਸਥਾਨਕ ਪੁਰਾਣੀ ਅਨਾਜ ਮੰਡੀ ਸਥਿਤ ਸ੍ਰੀ ਨੀਲ ਕੰਠ ਮਹਾਦੇਵ ਸ਼ਨੀਦੇਵ ਮੰਦਰ ਵਿਖੇ 4 ਅਤੇ 5 ਸਤੰਬਰ ਦੀ ਦਰਮਿਆਨੀ ਰਾਤ ਨੂੰ ਗੋਲਕ ਤੋੜ ਕੇ 20 ਹਜ਼ਾਰ ਰੁਪਏ ਦੀ ਚੋਰੀ ਕਰਨ ਵਾਲੇ ਵਿਅਕਤੀ ਨੂੰ ਥਾਣਾ ਸਿਟੀ ...
ਮਸਤੂਆਣਾ ਸਾਹਿਬ, 12 ਸਤੰਬਰ (ਦਮਦਮੀ)-ਮਾਤਾ ਰਾਜ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਰੁੱਖਾਂ ਦੇ ਪਿ੍ੰਸੀਪਲ ਡਾ. ਇਕਬਾਲ ਸਿੰਘ ਦੀ ਸਰਪ੍ਰਸਤੀ ਵਿੱਚ ਊਰਜਾ ਬਚਾਓ ਸੰਬੰਧੀ ਵਿਦਿਆਰਥੀਆਂ ਵਿੱਚ ਚੇਤਨਾ ਪੈਦਾ ਕਰਨ ਲਈ ਪੇਂਟਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ ...
ਨਦਾਮਪੁਰ/ਚੰਨੋ, 12 ਸਤੰਬਰ (ਹਰਜੀਤ ਸਿੰਘ ਨਿਰਮਾਣ) - ਸਥਾਨਕ ਨੈਸ਼ਨਲ ਹਾਈਵੇ 'ਤੇ ਸਥਿਤ ਪਿੰਡ ਚੰਨੋਂ ਵਿਖੇ ਪੈਪਸੀਕੋ ਵਰਕਰਜ਼ ਯੂਨੀਅਨ ਚੰਨੋਂ ਏਟਕ ਵੱਲੋਂ ਏ. ਆਈ. ਐੱਸ. ਐਫ. ਏ. ਆਈ. ਵਾਈ. ਐਫ. ਲੋਕ ਮਾਰਚ ਦਾ ਪਿੰਡ ਚੰਨੋਂ ਪਹੁੰਚਣੇ 'ਤੇ ਨਿੱਘਾ ਸਵਾਗਤ ਕੀਤਾ ਗਿਆ | ਇਹ ...
ਭਵਾਨੀਗੜ੍ਹ, 12 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਗੁਰੂ ਤੇਗ਼ ਬਹਾਦਰ ਕਾਲਜ ਦੇ ਬੀ.ਏ. ਭਾਗ ਦੂਜਾ ਦੇ ਵਿਦਿਆਰਥੀ ਅਨੀਫ਼ ਨੇ 92ਵੀਂ ਰਾਜ ਪੱਧਰੀ ਪੰਜਾਬ ਓਪਨ ਐਥਲੈਟਿਕ ਚੈਂਪੀਅਨਸ਼ਿਪ 2017 ਦੌਰਾਨ 200 ਮੀਟਰ ਵਰਗ ਦੌੜ ਦੇ ਅਹਿਮ ਮੁਕਾਬਲੇ ਵਿੱਚ ਸੋਨੇ ਦਾ ਤਗ਼ਮਾ ...
ਸੰਗਰੂਰ, 12 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪੰਜਾਬ ਪ੍ਰਦੇਸ਼ ਕਾਂਗਰਸ ਦੇ ਜ਼ਿਲ੍ਹਾ ਐਸ.ਸੀ. ਸੈੱਲ ਦੇ ਚੇਅਰਮੈਨ ਗੁਰਲਾਲ ਸਿੰਘ ਨੇ ਕਿਹਾ ਕਿ ਸਰਕਾਰੀ ਦਰਬਾਰੇ ਮਾਨ-ਸਨਮਾਨ ਨਾਲ ਮਿਲਣ ਕਾਰਨ ਕਾਂਗਰਸ ਨਾਲ ਸੰਬੰਧਤ ਐਸ.ਸੀ. ਮੋਰਚੇ ਦਾ ਵਫ਼ਦ ਪੰਜਾਬ ...
ਧੂਰੀ, 12 ਸਤੰਬਰ (ਨਰਿੰਦਰ ਸੇਠ) - ਧੂਰੀ ਸਿਟੀ ਦੇ ਐਸ.ਡੀ.ਓ. ਕੰਵਰਦੀਪ ਸਿੰਘ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧੂਰੀ ਸ਼ਹਿਰ ਵਿੱਚ ਚੱਲ ਰਹੇ ਬਿਜਲੀ ਸਿਸਟਮ ਸੁਧਾਰ ਦੇ ਕੰਮਾਂ ਤਹਿਤ 13 ਸਤੰਬਰ ਨੂੰ ਸ਼ਿਵਪੁਰੀ ਮੁਹੱਲਾ, ਜੌਲੀ ਵਾਲਿਆਂ ਦੀ ਧਰਮਸ਼ਾਲਾ ...
ਖਨੌਰੀ, 12 ਸਤੰਬਰ (ਰਾਜੇਸ਼ ਕੁਮਾਰ) -ਜ਼ਿਲ੍ਹਾ ਸੰਗਰੂਰ ਦੇ ਕਸਬਾ ਖਨੌਰੀ ਦੀ ਅਨਾਜ ਮੰਡੀ 'ਚ 1509 ਝੋਨੇ ਦੀ ਫ਼ਸਲ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਪਹਿਲੀ ਢੇਰੀ 2411 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿੱਕੀ | ਸਥਾਨਕ ਅਨਾਜ ਮੰਡੀ ਦੇ ਆੜ੍ਹਤੀ ਸੁਰਿੰਦਰ ਸਿੰਘ ਦੀ ਆਰ.ਕੇ. ...
ਮਲੇਰਕੋਟਲਾ, 12 ਸਤੰਬਰ (ਕੁਠਾਲਾ) - ਅੱਜ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪ੍ਰਧਾਨ ਬੰਤ ਸਿੰਘ ਹਥਨ ਦੀ ਪ੍ਰਧਾਨਗੀ ਹੇਠ ਨੰਬਰਦਾਰਾ ਯੂਨੀਅਨ ਮਲੇਰਕੋਟਲਾ ਦੀ ਹੋਈ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਕੁੱਝ ਚੌਧਰ ਦੇ ਭੁੱਖੇ ਵਿਅਕਤੀਆਂ ਕਾਰਨ ...
ਖਨੌਰੀ, 12 ਸਤੰਬਰ (ਬਲਵਿੰਦਰ ਸਿੰਘ ਥਿੰਦ) - ਜ਼ਿਲ੍ਹਾ ਸਫ਼ਾਈ ਮਜ਼ਦੂਰ ਯੂਨੀਅਨ ਸੰਗਰੂਰ ਦੀ ਇੱਕ ਵਿਸ਼ੇਸ਼ ਮੀਟਿੰਗ ਸਫ਼ਾਈ ਮਜ਼ਦੂਰ ਯੂਨੀਅਨ ਖਨੌਰੀ ਦੇ ਦਫ਼ਤਰ ਵਿਖੇ ਕਿਸ਼ੋਰੀ ਲਾਲ ਸਮਾਣਾ ਜ਼ਿਲ੍ਹਾ ਪ੍ਰਧਾਨ ਸਫ਼ਾਈ ਮਜ਼ਦੂਰ ਯੂਨੀਅਨ ਪਟਿਆਲਾ ਦੀ ਅਗਵਾਈ ਹੇਠ ...
ਸੰਗਰੂਰ, 12 ਸਤੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਅਖਿਲ ਭਾਰਤੀ ਸੁਤੰਤਰਤਾ ਸੈਨਾਨੀ ਤੇ ਉੱਤਰਾ ਅਧਿਕਾਰੀ ਸੰਯੁਕਤ ਸੰਗਠਨ ਪੰਜਾਬ ਪ੍ਰਦੇਸ਼ ਦੇ ਜਨਰਲ ਸਕੱਤਰ ਬਲਰਾਜ ਓਬਰਾਏ ਬਾਜ਼ੀ ਨੇ ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਦੇ ਵਾਰਸਾਂ ਦੀਆਂ ਕੁੱਝ ...
ਸੰਗਰੂਰ, 12 ਸਤੰਬਰ (ਧੀਰਜ ਪਸ਼ੌਰੀਆ) - ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਕਰਮਚਾਰੀ ਏਕਤਾ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਸ: ਸੁਰਮੁੱਖ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿੱਚ ਪੰਜਾਬ ਵਿੱਚੋਂ ਜ਼ਿਲ੍ਹਾ ਪ੍ਰਧਾਨਾਂ ...
ਸੰਗਰੂਰ, 12 ਸਤੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਲਾਗਲੇ ਪਿੰਡ ਤੁੰਗਾਂ ਵਿਖੇ ਨਰੇਗਾ ਮਜ਼ਦੂਰਾਂ ਦਾ ਇਕੱਠ ਸੀ.ਪੀ.ਆਈ. (ਐਮ) ਦੇ ਜ਼ਿਲ੍ਹਾ ਕਮੇਟੀ ਮੈਂਬਰ ਸਤਵੀਰ ਸਿੰਘ ਤੁੰਗਾਂ, ਨਰੇਗਾ ਆਗੂ ਬੇਅੰਤ ਸਿੰਘ, ਜੰਗ ਸਿੰਘ ਅਤੇ ਗੁਰਦੇਵ ਕੌਰ ਦੀ ਅਗਵਾਈ ਹੇਠ ਭਾਈ ...
ਲੁਧਿਆਣਾ, 12 ਸਤੰਬਰ (ਸਲੇਮਪੁਰੀ)-ਜੋ ਮਰੀਜ਼ ਘੱਟ ਸੁਣਨ ਦੀ ਵਜ੍ਹਾ ਨਾਲ ਪੇ੍ਰਸ਼ਾਨ ਹਨ ਅਤੇ ਕੰਨ ਦੀ ਬਿਹਤਰ ਕੁਆਲਿਟੀ ਦੀ ਮਸ਼ੀਨ ਬਹੁਤ ਮਹਿੰਗੀ ਹੋਣ ਕਰਕੇ ਖਰੀਦ ਨਹੀਂ ਸਕਦੇ, ਉਨ੍ਹਾਂ ਲਈ ਇਹ ਚੰਗੀ ਖ਼ਬਰ ਹੈ, ਕਿ ਮੈਕਸ ਕੰਪਨੀ ਦੁਆਰਾ ਜਰਮਨ ਤਕਨੀਕ ਆਧਾਰਿਤ ਕੰਨਾਂ ...
ਚੀਮਾ ਮੰਡੀ, 12 ਸਤੰਬਰ (ਜਗਰਾਜ ਮਾਨ) - ਬਲਾਕ ਪੱਧਰ 'ਤੇ ਹੋ ਰਹੀਆਂ ਪ੍ਰਾਇਮਰੀ ਸਕੂਲਾਂ ਦੇ ਖੇਡ ਮੁਕਾਬਲਿਆਂ ਵਿੱਚ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਅਤਰ ਸਿੰਘ ਇੰਟਰਨੈਸ਼ਨਲ ਸੀਨੀ: ਸੈਕੰਡਰੀ ਸਕੂਲ ਚੀਮਾ ਦੇ ਖਿਡਾਰੀਆਂ ਨੇ ਬਾਜ਼ੀ ਮਾਰਦਿਆਂ ਕਬੱਡੀ ...
ਚੀਮਾ ਮੰਡੀ, 12 ਸਤੰਬਰ (ਦਲਜੀਤ ਸਿੰਘ ਮੱਕੜ) - ਸਥਾਨਕ ਸੀਨੀਅਰ ਸੈਕੰਡਰੀ ਸਕੂਲ ਚੀਮਾ ਮੰਡੀ ਵਿੱਚ ਪਿ੍ੰਸੀਪਲ ਮੈਡਮ ਲਲਿਤਾ ਸ਼ਰਮਾ ਦੀ ਅਗਵਾਈ ਵਿੱਚ ਸੁਪਰੀਮ ਭਾਰਤ ਗੈਸ ਚੀਮਾ ਮੰਡੀ ਦੇ ਸਹਿਯੋਗ ਨਾਲ 'ਗੈਸ ਸੇਫ਼ਟੀ ਅਤੇ ਸੇਵਿੰਗ' ਕੈਂਪ ਲਗਾਇਆ ਗਿਆ | ਕੈਂਪ ਵਿੱਚ ...
ਸੰਗਰੂਰ, 12 ਸਤੰਬਰ (ਬਿੱਟਾ, ਦਮਨ) - ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਬਾਦਸ਼ਾਹਪੁਰ ਦੀ ਪ੍ਰਧਾਨਗੀ ਹੇਠ (ਨਿਹੰਗ ਛਾਉਣੀ ਬੁੱਢਾ ਦਲ ਬਰਨਾਲਾ ਕੈਂਚੀਆਂ ਸੰਗਰੂਰ) ਵਿਖੇ ਹੋਈ | ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ...
ਭਵਾਨੀਗੜ੍ਹ, 12 ਸਤੰਬਰ (ਰਣਧੀਰ ਸਿੰਘ ਫੱਗੂਵਾਲਾ)-ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਜਿਨ੍ਹਾਂ ਦਾ ਨਵੀਂ ਦਿੱਲੀ ਵਿਖੇ ਅਪ੍ਰੇਸ਼ਨ ਹੋਣ ਉਪਰੰਤ ਆਰਾਮ ਕਰ ਰਹੇ ਹਨ, ਦਾ ਹਾਲ ਚਾਲ ਪੁੱਛਣ ਲਈ ਦਲ ਦੇ ਸਰਕਲ ਪ੍ਰਧਾਨ ...
ਕੌਹਰੀਆਂ, 12 ਸਤੰਬਰ (ਮਾਲਵਿੰਦਰ ਸਿੰਘ ਸਿੱਧੂ) - ਤਹਿਸੀਲਾਂ ਵਿਚ ਆਪਣੇ ਨਿੱਤ ਦੇ ਕੰਮਕਾਜ ਕਰਵਾਉਣ ਲਈ ਲੋਕਾਂ ਨੂੰ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸੇ ਤਰ੍ਹਾਂ ਦਾ ਮਾਮਲਾ ਦਿੜ੍ਹਬਾ ਤਹਿਸੀਲ ਵਿੱਚ ਸਾਹਮਣੇ ਆਇਆ | ਜਿੱਥੇ ਇਕ ਵਿਅਕਤੀ ਨੇ ਇਕ ...
ਸੁਨਾਮ ਊਧਮ ਸਿੰਘ ਵਾਲਾ, 12 ਸਤੰਬਰ (ਧਾਲੀਵਾਲ, ਭੁੱਲਰ) - ਜਰਨਲਿਸਟਸ ਐਸੋਸੀਏਸ਼ਨ ਸੁਨਾਮ ਦੇ ਪੱਤਰਕਾਰਾਂ ਵੱਲੋਂ ਬੀਤੇ ਦਿਨੀਂ ਬੰਗਲੌਰ ਵਿਖੇ ਸੀਨੀਅਰ ਮਹਿਲਾ ਪੱਤਰਕਾਰ ਗ਼ੌਰੀ ਲੰਕੇਸ਼ ਦੀ ਕੀਤੀ ਗਈ ਹੱਤਿਆ ਦੀ ਸਖ਼ਤ ਨਿਖੇਧੀ ਕੀਤੀ | ਇਸ ਸਮੇਂ ਐਸੋਸੀਏਸ਼ਨ ਦੇ ...
ਸੁਨਾਮ, ਊਧਮ ਸਿੰਘ ਵਾਲਾ, 12 ਸਤੰਬਰ (ਧਾਲੀਵਾਲ, ਭੁੱਲਰ) - ਸੁਨਾਮ ਦੇ ਥਾਣਾ ਸਦਰ ਨਵੇਂ ਮੁਖੀ ਇੰਸਪੈਕਟਰ ਸਾਹਿਬ ਸਿੰਘ ਨੇ ਥਾਣੇ ਅਧੀਨ ਆਉਂਦੇ ਪਿੰਡਾਂ ਦੇ ਸਰਪੰਚਾਂ ਨਾਲ ਪਲੇਠੀ ਮਿਲਣੀ ਦੌਰਾਨ ਉਨ੍ਹਾਂ ਨੂੰ ਪੁਲਿਸ ਵੱਲੋਂ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਅਤੇ ...
ਰੂੜੇਕੇ ਕਲਾਂ, 12 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)- ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਗਿਆਨ ਸਾਗਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੌਲ਼ਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਹੋਏ ਵੱਖ-ਵੱਖ ਖੇਡ ਮੁਕਾਬਲਿਆਂ ਵਿਚੋਂ ਜਿੱਤ ਪ੍ਰਾਪਤ ਕਰ ਕੇ ਸੰਸਥਾ ਦਾ ...
ਬਰਨਾਲਾ, 12 ਸਤੰਬਰ (ਅਸ਼ੋਕ ਭਾਰਤੀ)-ਵਾਈ.ਐਸ. ਹੰਡਿਆਇਆ ਦੇ ਖਿਡਾਰੀਆਂ ਦਾ ਜ਼ਿਲ੍ਹਾ ਪੱਧਰ ਦੇ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਰਿਹਾ | ਖੇਡ ਇੰਚਾਰਜ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਤੀਰ ਅੰਦਾਜ਼ੀ ਅੰਡਰ-14, 17, 19 ਲੜਕਿਆਂ ਤੇ ਅੰਡਰ-14 ਲੜਕੀਆਂ ਦੀਆਂ ਟੀਮਾਂ ਨੇ ...
ਬਰਨਾਲਾ, 12 ਸਤੰਬਰ (ਅਸ਼ੋਕ ਭਾਰਤੀ)-ਸਾਰਾਗੜ੍ਹੀ ਦੀ ਜੰਗ 120ਵੀਂ ਵਰ੍ਹੇਗੰਢ ਮੌਕੇ ਸਮਾਜਿਕ ਸਮਰਸਤਾ ਮੰਚ ਜ਼ਿਲ੍ਹਾ ਬਰਨਾਲਾ ਵੱਲੋਂ ਬਾਲ ਸੰਸਕਾਰ ਕੇਂਦਰ ਵਿਖੇ ਸਮਾਗਮ ਕਰਵਾਇਆ | ਇਸ ਮੌਕੇ ਮੰਚ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਨੇ ਸੰਬੋਧਨ ਕਰਦਿਆਂ ...
ਬਰਨਾਲਾ, 12 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਆਈਲੈਟਸ ਅਤੇ ਵੀਜ਼ਾ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਪ੍ਰਸਿੱਧ ਸੰਸਥਾ ਮੈਕਰੋ ਗਲੋਬਲ ਮੋਗਾ ਬਰਾਂਚ ਬਰਨਾਲਾ ਦੀ ਵਿਦਿਆਰਥਣ ਨਵਪ੍ਰੀਤ ਕੌਰ ਪੁੱਤਰੀ ਕਿਰਨਪਾਲ ਸਿੰਘ ਖੱਟੜਾ ਵਾਸੀ ਪਿੰਡ ਮੂੰਮ ਨੇ ਆਈਲੈਟਸ ਵਿਚੋਂ 7 ...
ਧੂਰੀ, 12 ਸਤੰਬਰ (ਸੁਖਵੰਤ ਸਿੰਘ ਭੁੱਲਰ) - ਸਰਕਾਰੀ ਹਾਈ ਸਕੂਲ ਬਮਾਲ ਵਿਖੇ ਮੁੱਖ ਅਧਿਆਪਕ ਹਰਦੇਵ ਸਿੰਘ ਜਵੰਧਾ (ਨੈਸ਼ਨਲ ਅਵਾਰਡੀ) ਦੀ ਅਗਵਾਈ ਹੇਠ ਸਵੱਛ ਭਾਰਤ ਅਭਿਆਨ ਤਹਿਤ ਹਾਊਸ ਸਫ਼ਾਈ, ਸਲੋਗਨ ਲਿਖਣ ਅਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸਕੂਲ ਦੇ ...
ਰੁੜਕੀ ਕਲਾਂ, 12 ਸਤੰਬਰ (ਜਤਿੰਦਰ ਮੰਨਵੀ) - ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸ.ਸ.ਸ ਅਮਰਗੜ੍ਹ ਵਿਖੇ ਜ਼ੋਨਲ ਸਕੱਤਰ ਇੰਦਰਜੀਤ ਸਿੰਘ ਦੀ ਰਹਿਨੁਮਾਈ ਹੇਠ ਕਰਵਾਏ ਜ਼ੋਨਲ ਪੱਧਰੀ ਟੂਰਨਾਮੈਂਟ 'ਚ ਪਾਇਨੀਅਰ ਸਕੂਲ ਦੇ ਵਿਦਿਆਰਥੀਆਂ ਨੇ ਓਵਰ ਆਲ ਟਰਾਫ਼ੀ 'ਤੇ ਕਬਜ਼ਾ ...
ਰੁੜਕੀ ਕਲਾਂ, 12 ਸਤੰਬਰ (ਜਤਿੰਦਰ ਮੰਨਵੀ) - ਭਾਰਤੀ ਜੀਵਨ ਬੀਮਾ ਨਿਗਮ ਵੱਲੋਂ ਮਲੇਰਕੋਟਲਾ ਸ਼ਾਖਾ ਅਧੀਨ ਪੈਂਦੇ ਪਿੰਡ ਮੰਨਵੀ ਨੂੰ ਦੂਜੀ ਵਾਰ ਬੀਮਾ ਗਰਾਮ ਐਲਾਨਦਿਆਂ ਚੰਡੀਗੜ੍ਹ ਮੰਡਲ ਪ੍ਰਬੰਧਕ ਮੈਡਮ ਸਰਬਜੀਤ ਕੌਰ ਦੀ ਹਾਜ਼ਰੀ 'ਚ ਮਲੇਰਕੋਟਲਾ ਸ਼ਾਖਾ ਪ੍ਰਬੰਧਕ ...
ਮੂਨਕ, 12 ਸਤੰਬਰ (ਗਮਦੂਰ ਧਾਲੀਵਾਲ)-ਨਜ਼ਦੀਕੀ ਪਿੰਡ ਕੜੈਲ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਸਿੱਖ ਬੱਚਿਆਂ ਦੇ ਧਾਰਮਿਕ ਪ੍ਰੋਗਰਾਮ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਵੱਖ-ਵੱਖ ਧਾਰਮਿਕ ਪੇਸ਼ਕਾਰੀਆਂ ਕੀਤੀਆਂ ਗਈਆਂ ਜਿਵੇਂ ਕਿ ਗਤਕਾ, ਸ਼ਬਦ ਗਾਇਣ, ਕਵੀਸ਼ਰੀ, ...
ਮਲੇਰਕੋਟਲਾ, ਅਮਰਗੜ੍ਹ, 12 ਸਤੰਬਰ (ਥਿੰਦ, ਝੱਲ) - ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਅਤੇ ਵੈੱਲਫੇਅਰ ਕਲੱਬ ਸੰਗਾਲੀ ਵੱਲੋਂ ਕਰਵਾਏ ਗਏ ਪੰਜਵੇਂ 2 ਰੋਜ਼ਾ ਕਬੱਡੀ ਕੱਪ ਵਿੱਚ ਇੱਕ ਪਿੰਡ ਓਪਨ ਮੁਕਾਬਲੇ ਬੇਨੜਾ ਨੇ ਜਿੱਤਿਆ, ਦੂਜਾ ਸਥਾਨ ਦਤਾਲ, ਤੀਜਾ ਮੰਡੀਆਂ ਅਤੇ ਚੌਥਾ ...
ਸੰਦੌੜ, 12 ਸਤੰਬਰ (ਜਗਪਾਲ ਸਿੰਘ ਸੰਧੂ) - ਪਿੰਡ ਸੰਦੌੜ ਦੇ ਉਦਮੀਂ ਨੌਜਵਾਨ ਵਿਸਾਖਾ ਸਿੰਘ ਸੰਦੌੜ ਪਿੰਡ ਭੈਣੀ ਬੜਿੰਗਾ ਦੀ ਬਹੁਮੰਤਵੀ ਸਹਿਕਾਰੀ ਸਭਾ ਦੇ ਸਕੱਤਰ ਨਿਯੁਕਤ ਕੀਤੇ ਗਏ ਹਨ | ਇਸ ਸਬੰਧੀ ਸਭਾ ਦੇ ਪ੍ਰਧਾਨ ਨੇ ਦੱਸਿਆ ਕਿ ਸਭਾ ਦੀ ਇਕ ਹੰਗਾਮੀ ਮੀਟਿੰਗ ਮੇਰੀ ...
ਅਮਰਗੜ੍ਹ, 12 ਸਤੰਬਰ (ਸੁਖਜਿੰਦਰ ਸਿੰਘ ਝੱਲ) - ਸਤ੍ਹਾ ਹਾਸਲ ਕਰਨ ਤੋਂ ਵਾਂਝੀਆਂ ਰਹਿ ਗਈਆਂ ਪਾਰਟੀਆਂ ਕਈ ਤਰ੍ਹਾਂ ਦਾ ਕੂੜ ਪ੍ਰਚਾਰ ਕਰਨ ਵਿੱਚ ਲੱਗੀਆਂ ਹੋਈਆਂ ਹਨ | ਅਸਲ ਵਿੱਚ ਉਹ ਪੰਜਾਬ ਦੀ ਜਨਤਾ ਨੰੂ ਗੁਮਰਾਹ ਕਰ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ, ...
ਲਹਿਰਾਗਾਗਾ, 12 ਸਤੰਬਰ (ਅਸ਼ੋਕ ਗਰਗ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਖੋਖਰ ਵਿਖੇ ਜ਼ੋਨ ਪੱਧਰ ਦੇ ਕਬੱਡੀ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਲੜਕੇ 'ਤੇ ਲੜਕੀਆਂ ਦੀਆਂ 20 ਟੀਮਾਂ ਨੇ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ਵਿਚ ਅੰਡਰ 17 ਸਾਲਾਂ ਵਿਚ ਲੜਕੀਆਂ ਦੇ ...
ਸੰਗਰੂਰ, 12 ਸਤੰਬਰ (ਧੀਰਜ ਪਸ਼ੌਰੀਆ) - ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਸਥਾਨਕ ਡੀ. ਯੁਨੀਕ ਸਕਿੱਲ ਟਰੇਨਿੰਗ ਸੈਂਟਰ/ਇੰਜਨੀਅਰਜ਼ ਡਰੀਮ ਅਕੈਡਮੀ ਸੰਗਰੂਰ ਵਿਖੇ ਇੱਕ ਸਮਾਰੋਹ ਦੌਰਾਨ ਮੁੱਖ ਮਹਿਮਾਨ ਦੇ ਤੌਰ ਉੱਤੇ ...
ਮਲੇਰਕੋਟਲਾ, 12 ਸਤੰਬਰ (ਹਨੀਫ਼ ਥਿੰਦ) - ਪਿਛਲੇ ਦਿਨੀਂ ਜਲੰਧਰ ਜ਼ਿਲ੍ਹੇ ਦੇ ਪਿੰਡ ਉੱਪਲ ਭੂਪਾ ਵਿਖੇ ਅੰਗਹੀਣ ਖਿਡਾਰੀਆਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਪੰਜਾਬ ਪੱਧਰੀ ਪੈਰਾ ਉਲੰਪਿਕ ਗੇਮਜ਼ ਕਰਵਾਈਆਂ ਗਈਆਂ | ਇਹਨਾਂ ਖੇਡਾਂ ਵਿਚ ਪਾਵਰ ਲਿਫ਼ਟਿੰਗ ਦੇ ਮੁਕਾਬਲੇ ...
ਸੰਗਰੂਰ, 12 ਸਤੰਬਰ (ਧੀਰਜ ਪਸ਼ੌਰੀਆ) - ਸ਼ੋ੍ਰਮਣੀ ਅਕਾਲੀ ਦਲ (ਬ) ਲੀਗਲ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਤੁਕੀ ਬਿਆਨਬਾਜ਼ੀ ਕਾਰਨ ਪੰਜਾਬ ਵਿੱਚ ਕਿਸਾਨ ...
ਲੌਾਗੋਵਾਲ, 12 ਸਤੰਬਰ (ਵਿਨੋਦ) - ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਬੀਰ ਕਲਾਂ ਨੇ ਅੱਜ ਲੌਾਗੋਵਾਲ ਸਥਿਤ ਦੁੱਲਟ ਪੱਤੀ ਦੀ ਧਰਮਸ਼ਾਲਾ ਵਿਖੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਤੇ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ | ...
ਜਲੰਧਰ, 12 ਸਤੰਬਰ (ਐੱਮ. ਐੱਸ. ਲੋਹੀਆ)-ਖੰਡੂਆ ਇਕ ਜਮਾਂਦਰੂ ਬਿਮਾਰੀ ਹੈ ਤੇ ਲਗਭਗ 800 ਨਵੇਂ ਜੰਮੇ ਬੱਚਿਆਂ 'ਚੋਂ ਇਕ ਬੱਚਾ ਕੱਟੇ ਹੋਏ ਬੁੱਲ ਤੇ ਕੱਟੇ ਹੋਏ ਤਾਲੂ ਨਾਲ ਪੈਦਾ ਹੁੰਦਾ ਹੈ | ਕੁਦਰਤ ਵਲੋਂ ਸੁੰਦਰ ਚਿਹਰੇ ਤੋਂ ਵਾਂਝੇ ਰਹੇ ਇਨ੍ਹਾਂ ਬੱਚਿਆਂ ਪ੍ਰਤੀ ਅਕਸਰ ...
ਅਮਰਗੜ੍ਹ, 12 ਸਤੰਬਰ (ਸੁਖਜਿੰਦਰ ਸਿੰਘ ਝੱਲ) - ਅਦਾਲਤੀ ਬੰਦੀ ਕਾਰਨ ਚੁਣੇ ਹੋਏ ਮਲਟੀਪਰਪਜ਼ ਸਿਹਤ ਵਰਕਰ ਜਿਨ੍ਹਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਹੋਈ ਅਤੇ ਉਨ੍ਹਾਂ ਨੂੰ ਸਟੇਸ਼ਨ ਅਲਾਟ ਹੋਏ, ਨਿਯੁਕਤੀ ਪੱਤਰ ਵੀ ਪ੍ਰਾਪਤ ਹੋਏ ਤੇ 919 ਉਮੀਦਵਾਰਾਂ ਦਾ ਮੈਡੀਕਲ ਵੀ ਹੋਇਆ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX