ਤਾਜਾ ਖ਼ਬਰਾਂ


ਡੂੰਘੀ ਖੱਡ 'ਚ ਸਕੂਲ ਵੈਨ ਦੇ ਡਿੱਗਣ ਨਾਲ ਵਿਦਿਆਰਥੀ ਦੀ ਮੌਤ
. . .  20 minutes ago
ਸ਼ਿਮਲਾ, 21 ਜੂਨ - ਹਿਮਾਚਲ ਪ੍ਰਦੇਸ਼ 'ਚ ਮੰਡੀ ਦੇ ਧਰਮਪੁਰ 'ਚ ਇਕ ਸਕੂਲ ਵੈਨ ਦੇ ਡੂੰਘੀ ਖੱਡ 'ਚ ਡਿੱਗਣ ਦਾ ਸਮਾਚਾਰ ਹੈ। ਵੈਨ ਦੇ ਖੱਡ 'ਚ ਡਿੱਗਣ ਨਾਲ 1 ਵਿਦਿਆਰਥੀ ਦੀ ਮੌਤ ਹੋ ਗਈ ਜਦਕਿ 11 ਵਿਦਿਆਰਥੀਆਂ ਸਮੇਤ ਡਰਾਈਵਰ...
ਮੁਸਲਮਾਨਾਂ ਅਤੇ ਦਲਿਤਾਂ ਦੇ ਖ਼ਿਲਾਫ਼ ਹੈ ਭਾਜਪਾ : ਓਵੈਸੀ
. . .  32 minutes ago
ਲਖਨਾਉ, 21 ਜੂਨ - ਏ.ਆਈ.ਐਮ.ਆਈ.ਐਮ. ਦੇ ਪ੍ਰਧਾਨ ਅਤੇ ਸਾਂਸਦ ਅਸਦੂਦੀਨ ਓਵੈਸੀ ਨੇ ਭਾਜਪਾ ਨੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਮੁਸਲਮਾਨਾਂ ਅਤੇ ਦਲਿਤਾਂ ਦੇ ਵਿਰੋਧੀ ਹੈ। ਓਵੈਸੀ ਨੇ ਕਿਹਾ ਕਿ ਜਦੋਂ ਤੋਂ ਭਾਜਪਾ ਸਰਕਾਰ ਸੱਤਾ 'ਚ ਆਈ ਹੈ, ਉਸ...
ਭਾਰਤ ਨੇ ਵੱਖ ਵੱਖ ਅਮਰੀਕੀ ਵਸਤੂਆਂ 'ਤੇ ਵਧਾਈ ਕਸਟਮ ਡਿਊਟੀ
. . .  about 1 hour ago
ਨਵੀਂ ਦਿੱਲੀ, 21 ਜੂਨ - ਭਾਰਤ ਨੇ ਜਵਾਬੀ ਕਾਰਵਾਈ ਤਹਿਤ ਅਮਰੀਕਾ ਤੋਂ ਆਉਣ ਵਾਲੀਆਂ ਕਈ ਵਸਤੂਆਂ 'ਤੇ ਕਸਟਮ ਡਿਊਟੀ ਵਧਾ ਦਿੱਤੀ ਹੈ। ਵਿੱਤ ਮੰਤਰਾਲਾ ਨੇ ਇਕ ਅਧਿਕਾਰਕ ਸੂਚਨਾ 'ਚ ਕਿਹਾ ਕਿ ਇਹ ਟੈਰਿਫ ਚਾਰ ਅਗਸਤ ਤੋਂ ਲਾਗੂ ਹੋਣਗੇ...
ਕਰਨਾਟਕ ਦੇ ਮੰਤਰੀ ਖ਼ਿਲਾਫ਼ ਆਮਦਨ ਕਰ ਵਿਭਾਗ ਨੇ ਦਰਜ ਕਰਵਾਈ ਸ਼ਿਕਾਇਤ
. . .  about 1 hour ago
ਬੈਂਗਲੁਰੂ, 21 ਜੂਨ - ਆਮਦਨ ਕਰ ਵਿਭਾਗ ਨੇ ਬੈਂਗਲੂਰ ਦੀ ਆਰਥਿਕ ਅਪਰਾਧਾਂ ਦੀ ਵਿਸ਼ੇਸ਼ ਅਦਾਲਤ 'ਚ ਇਕ ਸ਼ਿਕਾਇਤ ਦਰਜ ਕਰਵਾਈ, ਜਿਸ 'ਚ ਕਰਨਾਟਕ ਦੇ ਮੰਤਰੀ ਡੀ.ਕੇ ਸ਼ਿਵ ਕੁਮਾਰ 'ਤੇ ਇੱਕ ਹਵਾਲਾ ਨੈੱਟਵਰਕ ਚਲਾਏ ਜਾਣ ਦਾ...
ਤਾਲਿਬਾਨ ਨੂੰ ਗੱਲਬਾਤ ਲਈ ਰਾਜ਼ੀ ਕਰਨ 'ਚ ਪਾਕਿਸਤਾਨ ਨਾਕਾਮ - ਅਮਰੀਕਾ
. . .  about 2 hours ago
ਵਾਸ਼ਿੰਗਟਨ, 21 ਜੂਨ - ਟਰੰਪ ਪ੍ਰਸ਼ਾਸਨ ਦੇ ਇਕ ਚੋਟੀ ਦੇ ਅਧਿਕਾਰੀ ਨੇ ਸੰਸਦਾਂ ਨੂੰ ਦੱਸਿਆ ਕਿ ਤਾਲਿਬਾਨ ਨੂੰ ਵਾਰਤਾ ਦੇ ਮੇਜ਼ ਤੱਕ ਲਿਆਉਣ ਲਈ ਜਿਹੜੇ ਲਾਜ਼ਮੀ ਤੇ ਫ਼ੈਸਲਾਕੁਨ ਕਦਮਾਂ ਦੀ ਲੋੜ ਹੈ, ਉਹ ਅਮਰੀਕਾ ਦੀ ਨਜ਼ਰ 'ਚ ਪਾਕਿਸਤਾਨ ਨੇ ਨਹੀਂ ਚੁੱਕੇ। ਦੱਖਣੀ ਤੇ ਮੱਧ...
ਮੈਨੂੰ ਪਾਕਿਸਤਾਨ ਤੋਂ ਮਿਲ ਰਹੀਆਂ ਹਨ ਧਮਕੀਆਂ - ਰਵਿੰਦਰ ਰੈਨਾ
. . .  about 2 hours ago
ਸ੍ਰੀ ਨਗਰ, 21 ਜੂਨ - ਜੰਮੂ-ਕਸ਼ਮੀਰ ਦੇ ਭਾਜਪਾ ਸੂਬਾ ਪ੍ਰਧਾਨ ਰਵਿੰਦਰ ਰੈਨਾ ਨੇ ਕਿਹਾ ਕਿ ਉਨ੍ਹਾਂ ਨੂੰ ਪਿੱਛਲੇ ਕੁਛ ਮਹੀਨਿਆ ਤੋਂ ਕਰਾਚੀ ਤੋਂ ਧਮਕੀ ਭਰੇ ਫੋਨ ਆ ਰਹੇ ਹਨ। ਅੱਜ ਵੀ ਉਨ੍ਹਾਂ ਨੂੰ ਕਰਾਂਚੀ ਤੋਂ ਫੋਨ ਆਇਆ...
ਮਮਤਾ ਬੈਨਰਜੀ ਨੇ ਭਾਜਪਾ ਨੂੰ ਦੱਸਿਆ ਅੱਤਵਾਦੀ ਜਥੇਬੰਦੀ
. . .  about 2 hours ago
ਕੋਲਕਾਤਾ, 21 ਜੂਨ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਕ ਵਾਰ ਫਿਰ ਭਾਜਪਾ 'ਤੇ ਸ਼ਬਦੀ ਹਮਲੇ ਕਰਦਿਆਂ ਭਾਰਤੀ ਜਨਤਾ ਪਾਰਟੀ ਨੂੰ ਅੱਤਵਾਦੀ ਜਥੇਬੰਦੀ ਤੱਕ ਦੱਸ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਭਾਜਪਾ ਦੀ ਤਰ੍ਹਾਂ ਅੱਤਵਾਦੀ...
ਸ਼ੇਰੇ ਪੰਜਾਬ ਦੀ ਬਰਸੀ ਮਨਾਉਣ ਲਈ ਅਟਾਰੀ ਤੋਂ ਪਾਕਿਸਤਾਨ ਲਈ ਰਵਾਨਾ ਜਥਾ
. . .  about 3 hours ago
ਅਟਾਰੀ. 21 ਜੂਨ (ਰੁਪਿੰਦਰਜੀਤ ਸਿੰਘ ਭਕਨਾ ) - ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮਨਾਉਣ ਲਈ 266 ਮੈਂਬਰੀ ਜਥਾ ਅੰਤਰਰਾਸ਼ਟਰੀ ਰੇਲਵੇ ਸਟੇਸ਼ਨ ਅਟਾਰੀ ਤੋਂ ਜੈਕਾਰਿਆਂ ਦੀ ਗੂੰਜ ਹੇਠ ਵਿਸ਼ੇਸ਼ ਰੇਲ ਗੱਡੀ ਰਾਹੀਂ ਪਾਕਿਸਤਾਨ....
ਮਾਈਨਿੰਗ ਮਾਫ਼ੀਆ ਵੱਲੋਂ ਰੂਪਨਗਰ ਦੇ ਵਿਧਾਇਕ ਸੰਦੋਆ ਤੇ ਹਮਲਾ
. . .  about 3 hours ago
ਸ੍ਰੀ ਅਨੰਦਪੁਰ ਸਾਹਿਬ, 21 ਜੂਨ (ਜੇ ਐਸ ਨਿੱਕੂਵਾਲ, ਕਰਨੈਲ ਸਿੰਘ) - ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਮਾਈਨਿੰਗ ਮਾਫ਼ੀਆ ਵੱਲੋਂ ਬਲਾਕ ਨੂਰਪੁਰ ਬੇਦੀ ਦੇ ਬੇਈਹਾਰਾ ਵਿਖੇ ਸਤਲੁਜ ਦਰਿਆ ਲਾਗੇ ਕੁੱਝ ਵਿਅਕਤੀਆਂ...
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੇ ਘਰ ਲਿਆ ਧੀ ਨੇ ਜਨਮ
. . .  about 3 hours ago
ਆਕਲੈਂਡ, 21 ਜੂਨ (ਹਰਮਨਪ੍ਰੀਤ ਸਿੰਘ ਗੋਲੀਆ) - ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੇ ਘਰ ਧੀ ਨੇ ਜਨਮ ਲਿਆ ਹੈ ਜਿਸ ਦੀ ਪੁਸ਼ਟੀ ਉਹਨਾ ਨੇ ਆਪਣੀ ਨਵਜੰਮੀ ਧੀ ਅਤੇ ਪਾਰਟਨਰ ਨਾਲ ਲਈ ਗਈ ਤਸਵੀਰ ਸੋਸ਼ਲ ਮੀਡੀਆ ਉੱਤੇ ਸਾਂਝੀ ਕਰ...
ਕਰੰਟ ਲੱਗਣ ਕਾਰਣ ਕਿਸਾਨ ਦੀ ਮੌਤ
. . .  about 3 hours ago
ਜੰਡਿਆਲਾ ਗੁਰੂ, 21 ਜੂਨ ( ਰਣਜੀਤ ਸਿੰਘ ਜੋਸਨ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਡਵੀਜ਼ਨ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਸਰਲੀ ਕਲਾਂ ਵਿਖੇ ਇਕ ਕਿਸਾਨ ਦੀ ਬਿਜਲੀ ਦਾ ਕਰੰਟ ਲੱਗਣ ਕਾਰਣ ਹੋਈ ਅੱਜ ਤੜਕਸਾਰ ਕਥਿਤ ਮੌਤ ਤੋਂ ਬਾਅਦ ਕਿਸਾਨ ਮਜ਼ਦੂਰ ...
ਪੱਤਰਕਾਰ ਨੇ ਪਰਿਵਾਰ ਸਮੇਤ ਕੀਤੀ ਖ਼ੁਦਕੁਸ਼ੀ
. . .  about 3 hours ago
ਹੈਦਰਾਬਾਦ, 21 ਜੂਨ - ਤੇਲੰਗਾਨਾ ਦੇ ਸਿੱਧੀਪੇਟ ਜ਼ਿਲ੍ਹੇ 'ਚ ਇਕ ਪੱਤਰਕਾਰ ਨੇ ਆਪਣੇ ਪਰਿਵਾਰ ਸਮੇਤ ਖ਼ੁਦਕੁਸ਼ੀ ਕਰ ਲਈ। ਪੱਤਰਕਾਰ ਹਨੁਮੰਤ ਰਾਏ ਨੇ ਆਪਣੀ ਪਤਨੀ ਅਤੇ ਦੋ ਬੱਚਿਆ ਨੂੰ ਜ਼ਹਿਰ ਦੇਣ ਤੋਂ ਬਾਅਦ ਖ਼ੁਦ ਵੀ ਜ਼ਹਿਰ ਪੀ ਲਿਆ। ਇਸ ਦੌਰਾਨ ਗੁਆਂਢੀਆਂ ਵੱਲੋਂ ...
ਤੂਤੀਕੋਰਨ ਹਿੰਸਾ 'ਚ ਸ਼ਾਮਿਲ ਵਕੀਲ ਗ੍ਰਿਫ਼ਤਾਰ
. . .  about 4 hours ago
ਚੇਨਈ, 21 ਜੂਨ - ਤੂਤੀਕੋਰਨ ਹਿੰਸਾ ਮਾਮਲੇ 'ਚ ਪੁਲਿਸ ਨੇ ਚੇਨਈ ਹਵਾਈ ਅੱਡੇ 'ਤੋਂ ਵਾਂਚੀ ਨਾਥਨ ਨਾਮੀ ਇਕ ਵਕੀਲ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਕੀਲ ਤੂਤੀਕੋਰਨ ਹਿੰਸਾ ਦੇ ਦੌਰਾਨ ਉੱਥੇ ਕਾਰਕੁੱਨ ਦੇ ਤੌਰ 'ਤੇ ਸ਼ਾਮਿਲ...
ਮੱਧ ਪ੍ਰਦੇਸ਼ 'ਚ ਵਾਪਰੇ ਸੜਕ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 15
. . .  about 5 hours ago
ਭੋਪਾਲ, 21 ਜੂਨ - ਮੱਧ ਪ੍ਰਦੇਸ਼ ਦੇ ਮੁਰੈਨਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 15 ਹੋ ਗਈ ਹੈ। ਦੱਸ ਦੇਈਏ ਕਿ ਮੁਰੈਨਾ 'ਚ ਇਹ ਹਾਦਸਾ ਗੈਰ ਕਾਨੂੰਨੀ ਰੇਤ ਨਾਲ ਭਰੀ ਟਰੈਕਟਰ ਟਰਾਲੀ ਦੇ ਚਾਰ ਪਹੀਆ...
ਸ਼ੇਰੇ-ਪੰਜਾਬ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਨੂੰ ਰਵਾਨਾ ਹੋਇਆ ਸਿੱਖ ਸ਼ਰਧਾਲੂਆਂ ਦਾ ਜਥਾ
. . .  about 5 hours ago
ਅੰਮ੍ਰਿਤਸਰ, 21 ਜੂਨ (ਜੱਸ)- ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਵਿਖੇ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਅੱਜ ਜਥਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਵਧੀਕ ਸਕੱਤਰ ਬਲਵਿੰਦਰ...
ਪੁਲਿਸ ਨੇ ਭਾਜਪਾ ਪ੍ਰਧਾਨ ਦਲੀਪ ਘੋਸ਼ ਦੇ ਖ਼ਿਲਾਫ਼ ਦਰਜ ਕੀਤਾ ਮੁਕੱਦਮਾ
. . .  about 5 hours ago
ਪ੍ਰਸ਼ਾਸਨ ਦੇ ਨੱਕ ਥਲਿਓਂ 6 ਲੱਖ ਦੀ ਚੋਰੀ
. . .  about 5 hours ago
ਤਕਨੀਕੀ ਸਮੱਸਿਆ ਕਾਰਣ ਉਡਾਣ 'ਚ ਦੇਰੀ : ਏਅਰ ਏਸ਼ੀਆ
. . .  about 6 hours ago
800 ਅਪਾਹਜ ਲੋਕਾਂ ਨੇ ਯੋਗਾ ਕਰ ਕੇ ਬਣਾਇਆ ਵਰਲਡ ਰਿਕਾਰਡ
. . .  about 5 hours ago
ਪਾਸਪੋਰਟ ਦਫ਼ਤਰ ਦੇ ਅਧਿਕਾਰੀ 'ਤੇ ਮਹਿਲਾ ਨੇ ਲਗਾਇਆ ਧਰਮ ਦੇ ਨਾਮ 'ਤੇ ਬੇਇੱਜ਼ਤੀ ਕਰਨ ਦਾ ਦੋਸ਼
. . .  about 6 hours ago
ਭਾਰਤ-ਮਿਆਂਮਾਰ ਸਰਹੱਦੀ ਖੇਤਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 7 hours ago
18 ਹਜ਼ਾਰ ਫੁੱਟ ਦੀ ਉਚਾਈ 'ਤੇ ਜਵਾਨਾਂ ਵਲੋਂ ਯੋਗਾ
. . .  about 8 hours ago
ਮੱਧ ਪ੍ਰਦੇਸ਼ 'ਚ ਹਾਦਸਾ, 12 ਮੌਤਾਂ
. . .  about 8 hours ago
ਸਰਹੱਦ 'ਤੇ ਪਰਿਵਾਰਾਂ ਦੇ ਵਿਛੜਣ 'ਤੇ ਰੋਕ ਲਗਾਉਣ ਦੇ ਆਦੇਸ਼ 'ਤੇ ਟਰੰਪ ਨੇ ਕੀਤੇ ਦਸਤਖ਼ਤ
. . .  about 8 hours ago
ਬਾਬਾ ਰਾਮਦੇਵ ਨੇ ਦੋ ਲੱਖ ਤੋਂ ਵੱਧ ਲੋਕਾਂ ਨਾਲ ਯੋਗਾ ਕਰਕੇ ਬਣਾਇਆ ਵਿਸ਼ਵ ਰਿਕਾਰਡ
. . .  about 9 hours ago
ਪ੍ਰਧਾਨ ਮੰਤਰੀ ਨੇ 55 ਹਜ਼ਾਰ ਲੋਕਾਂ ਨਾਲ ਕੀਤਾ 'ਯੋਗਾ'
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਫੀਫਾ ਵਿਸ਼ਵ ਕੱਪ 2018 : ਉਰੂਗੋਏ ਨੇ ਸਾਉਦੀ ਅਰਬ ਨੂੰ 1-0 ਨਾਲ ਹਰਾ ਕੇ ਵਿਸ਼ਵ ਕੱਪ ਤੋਂ ਕੀਤਾ ਬਾਹਰ
. . .  1 day ago
ਗਿਰੀਡੀਹ [ਝਾਰਖੰਡ] 'ਚ ਬਿਜਲੀ ਡਿੱਗਣ ਨਾਲ 6 ਦੀ ਮੌਤ , 4 ਜ਼ਖ਼ਮੀ
. . .  1 day ago
ਦਿੱਲੀ ਤੋਂ 15 ਆਈ.ਪੀ.ਐੱਸ ਅਫ਼ਸਰਾਂ ਦਾ ਤਬਾਦਲਾ
. . .  1 day ago
ਫੀਫਾ ਵਿਸ਼ਵ ਕੱਪ 2018 : ਪੁਰਤਗਾਲ ਨੇ ਮੋਰਾਕੋ ਨੂੰ 1-0 ਨਾਲ ਹਰਾਇਆ
. . .  1 day ago
ਤਾਮਿਲਨਾਡੂ ਦੀ ਅਨੁਕ੍ਰਿਤੀ ਬਣੀ 'ਫੈਮਿਨਾ ਮਿਸ ਇੰਡੀਆ 2018'
. . .  1 day ago
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਪੁਰਤਗਾਲ ਮੋਰਾਕੋ ਤੋਂ 1-0 ਨਾਲ ਅੱਗੇ
. . .  about 1 hour ago
ਇੱਟਾਂ ਦੇ ਭੱਠੇ 'ਤੇ ਇਕੱਠੇ ਹੋਏ ਪਾਣੀ 'ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ
. . .  about 1 hour ago
ਪਟਿਆਲਾ ਦੇ ਵਾਦੀ ਹਸਪਤਾਲ 'ਚ ਸਿਹਤ ਵਿਭਾਗ ਵਲੋਂ ਛਾਪੇਮਾਰੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਿਵਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਸਾਇੰਸ ਬਲਾਕ ਦਾ ਉਦਘਾਟਨ ਤੇ ਪ੍ਰਬੰਧਕੀ ਬਲਾਕ ਦੇ ਨੀਂਹ-ਪੱਥਰ ਮੌਕੇ ਵਿਸ਼ਾਲ ਸਮਾਗਮ

ਤਲਵੰਡੀ ਭਾਈ, 12 ਸਤੰਬਰ (ਕੁਲਜਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਬਜਾਜ)-ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਭਾਈ ਵਿਖੇ ਕਾਲਜ ਦੇ ਵਿਕਾਸ ਕਾਰਜਾਂ ਸੰਬੰਧੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਭਾਈ ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ, ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ, ਬਾਬਾ ਸੋਹਣ ਸਿੰਘ ਕਾਰ ਸੇਵਾ ਵਾਲੇ ਨੇ ਉਚੇਚੇ ਤੌਰ 'ਤੇ ਹਾਜ਼ਰੀ ਲਵਾਈ | ਭਾਈ ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਸਿੱਖਿਆ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜ ਦੀ ਜਾਣਕਾਰੀ ਦਿੱਤੀ | ਇਸ ਸਮੇਂ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਆਦਿ ਨੇ ਵੀ ਵਿਚਾਰ ਰੱਖਦਿਆਂ ਨਰੋਏ ਸਮਾਜ ਦੀ ਸਿਰਜਣਾ ਲਈ ਔਰਤਾਂ ਦੀ ਉਚੇਰੀ ਸਿੱਖਿਆ ਵੱਲ ਉਚੇਰਾ ਧਿਆਨ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ | ਇਸ ਮੌਕੇ 'ਤੇ ਕਾਲਜ ਦੇ ਸਾਇੰਸ ਬਲਾਕ ਦਾ ਉਦਘਾਟਨ ਕਰਨ ਮੌਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅਰਦਾਸ ਕੀਤੀ, ਜਿਸ ਉਪਰੰਤ ਸਮੂਹ ਸ਼ਖ਼ਸੀਅਤਾਂ ਨੇ ਉਦਘਾਟਨੀ ਪੱਥਰ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ | ਇਸ ਸਮੇਂ ਕਾਲਜ ਦੇ ਪ੍ਰਬੰਧਕੀ ਬਲਾਕ ਦੇ ਨੀਂਹ ਪੱਥਰ ਰੱਖ ਕੇ ਉਸਾਰੀ ਆਰੰਭ ਵੀ ਕਰਵਾਈ ਗਈ | ਇਸ ਸਮਾਗਮ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ: ਕਿਰਪਾਲ ਸਿੰਘ ਬਡੰੂਗਰ ਨੇ ਸ਼ਮੂਲੀਅਤ ਕਰਨੀ ਸੀ, ਪ੍ਰੰਤੂ ਕਿਸੇ ਕਾਰਨ ਉਹ ਨਹੀਂ ਪੁੱਜ ਸਕੇ | ਇੱਥੇ ਇਹ ਵੀ ਦੱਸਣਯੋਗ ਹੈ ਕਿ ਉਕਤ ਨਵੀਂ ਤਿਆਰ ਹੋਈ ਬਿਲਡਿੰਗ 'ਤੇ 1 ਕਰੋੜ 70 ਲੱਖ 35 ਹਜ਼ਾਰ ਰੁਪਏ ਦਾ ਖ਼ਰਚ ਆਇਆ ਹੈ, ਜਿਸ ਦੀ ਕਾਰ ਸੇਵਾ ਬਾਬਾ ਸੋਹਣ ਸਿੰਘ ਕਾਰ ਸੇਵਾ ਬੀੜ ਬਾਬਾ ਬੁੱਢਾ ਸਾਹਿਬ ਵਲੋਂ ਕਰਵਾਈ ਗਈ, ਜਿਨ੍ਹਾਂ ਨੂੰ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਕਾਲਜ ਦੇ ਮੁੱਖ ਪ੍ਰਬੰਧਕ ਅਤੇ ਸ਼ੋ੍ਰਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਜਥੇਦਾਰ ਸਤਪਾਲ ਸਿੰਘ ਤਲਵੰਡੀ ਅਤੇ ਕਾਲਜ ਪਿ੍ੰਸੀਪਲ ਡਾ: ਹਰਬੰਸ ਕੌਰ ਵਲੋਂ ਆਏ ਹੋਏ ਸਾਰੇ ਹੀ ਮਹਿਮਾਨਾਂ ਨੂੰ ਸਿਰੋਪਾਉ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ 'ਤੇ ਜਥੇ: ਦਰਸ਼ਨ ਸਿੰਘ ਸ਼ੇਰਖਾਂ ਮੈਂਬਰ ਸ਼੍ਰੋਮਣੀ ਕਮੇਟੀ, ਰੁਪਿੰਦਰ ਸਿੰਘ ਮੋਨੂੰ ਪ੍ਰਧਾਨ ਨਗਰ ਕੌਾਸਲ, ਬਲਵਿੰਦਰ ਸਿੰਘ ਭੰਬਾ ਲੰਡਾ ਮੈਂਬਰ ਸ਼੍ਰੋਮਣੀ ਕਮੇਟੀ, ਗੁਰਮੀਤ ਸਿੰਘ ਮੁੱਦਕੀ ਪ੍ਰਧਾਨ ਨਗਰ ਪੰਚਾਇਤ, ਸੁਖਵਿੰਦਰ ਸਿੰਘ ਕਾਕਾ ਬਰਾੜ ਸਾਬਕਾ ਚੇਅਰਮੈਨ, ਮਾਸਟਰ ਗੁਰਨਾਮ ਸਿੰਘ ਮੈਂਬਰ ਜਨਰਲ ਕੌਾਸਲ, ਗੁਰਮੀਤ ਸਿੰਘ ਬੂਹ ਮੈਂਬਰ ਸ਼੍ਰੋਮਣੀ ਕਮੇਟੀ, ਗੁਰਦੀਪ ਸਿੰਘ ਘੜਿਆਲ, ਸੁਖਵਿੰਦਰ ਸਿੰਘ ਕਲਸੀ ਪ੍ਰਧਾਨ ਨੌਜਵਾਨ ਲੋਕ ਭਲਾਈ ਸਭਾ, ਬਲਦੇਵ ਸਿੰਘ ਬਰਾੜ ਜ਼ਿਲ੍ਹਾ ਮੀਤ ਪ੍ਰਧਾਨ ਅਕਾਲੀ ਦਲ, ਅੰਮਿ੍ਤ ਲਾਲ ਛਾਬੜਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਭੁਪਿੰਦਰ ਸਿੰਘ ਕਲਸੀ ਪ੍ਰਧਾਨ ਰਾਮਗੜ੍ਹੀਆ ਸੇਵਾ ਸੁਸਾਇਟੀ, ਹਰਨੇਕ ਸਿੰਘ ਘੜਿਆਲ, ਜਗਦੀਸ਼ ਗੋਇਲ, ਸੁਰਜੀਤ ਸਿੰਘ ਬਜਾਜ, ਅਮਰੀਕ ਸਿੰਘ ਚਲਾਣਾ ਤੋਂ ਇਲਾਵਾ ਇਲਾਕੇ ਦੇ ਵੱਡੀ ਗਿਣਤੀ ਵਿਚ ਪਤਵੰਤੇ ਮੌਜੂਦ ਸਨ |

ਪੇਂਡੂ-ਸਵੈ ਰੁਜ਼ਗਾਰ ਸੰਸਥਾ 'ਚ ਖਾਣਾ ਬਣਾਉਣ ਵਾਲੀ ਔਰਤ ਵੱਲੋਂ ਡਾਇਰੈਕਟਰ 'ਤੇ ਗੰਭੀਰ ਦੋਸ਼

ਜ਼ੀਰਾ, 12 ਸਤੰਬਰ (ਮਨਜੀਤ ਸਿੰਘ ਢਿੱਲੋਂ)-ਸਥਾਨਿਕ ਕੋਟ ਈਸੇ ਖ਼ਾਂ ਰੋਡ 'ਤੇ ਸਥਿਤ ਓ.ਬੀ.ਸੀ. ਦੀ ਪੇਂਡੂ ਸਵੈ ਰੁਜ਼ਗਾਰ ਸੰਸਥਾ 'ਚ ਖਾਣਾ ਬਣਾਉਣ ਵਾਲੀ 34 ਸਾਲਾਂ ਔਰਤ ਨੇ ਸੰਸਥਾ ਦੇ ਡਾਇਰੈਕਟਰ ਦਿਨੇਸ਼ ਗੋਇਲ 'ਤੇ ਜਿਸਮਾਨੀ ਛੇੜ-ਛਾੜ ਅਤੇ ਨਜਾਇਜ਼ ਸਬੰਧ ਬਣਾਏ ਜਾਣ ਦਾ ...

ਪੂਰੀ ਖ਼ਬਰ »

ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਰਿਟਾ: ਡੀ.ਐੱਸ.ਪੀ. ਔਲਖ ਨੇ ਵੱਡੇ ਫ਼ਰਕ ਨਾਲ ਜਿੱਤੀ

ਫ਼ਿਰੋਜ਼ਪੁਰ, 12 ਸਤੰਬਰ (ਜਸਵਿੰਦਰ ਸਿੰਘ ਸੰਧੂ)-ਪੰਜਾਬ ਪੁਲਿਸ ਦੇ ਸੇਵਾ ਮੁਕਤ ਮੁਲਾਜ਼ਮਾਂ ਅਤੇ ਅਧਿਕਾਰੀਆਂ ਵਲੋਂ ਹੱਕਾਂ, ਅਧਿਕਾਰਾਂ ਦੀ ਰਾਖੀ ਦੇ ਨਾਲ-ਨਾਲ ਸਮੱਸਿਆਵਾਂ ਦੇ ਖ਼ਾਤਮੇ ਲਈ ਬਣਾਈ ਗਈ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਿਰੋਜ਼ਪੁਰ ...

ਪੂਰੀ ਖ਼ਬਰ »

ਪੰਜਾਬੀ ਮਹਿਮਾਨ ਨਿਵਾਜੀ ਤੋਂ ਕੀਲੇ ਗਏ ਬਰਤਾਨੀਆ ਫ਼ੌਜੀ ਅਧਿਕਾਰੀ

ਫ਼ਿਰੋਜ਼ਪੁਰ, 12 ਸਤੰਬਰ (ਜਸਵਿੰਦਰ ਸਿੰਘ ਸੰਧੂ)-ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸਿੱਜਦਾ ਕਰਨ ਲਈ ਫ਼ਿਰੋਜ਼ਪੁਰ ਪਹੰੁਚੇ ਬਰਤਾਨੀਆ ਫ਼ੌਜ ਦੇ ਅਧਿਕਾਰੀ ਪੰਜਾਬੀ ਮਹਿਮਾਨ ਨਿਵਾਜੀ ਤੋਂ ਕੀਲੇ ਗਏ | ਦੱਸਣਯੋਗ ਹੈ ਕਿ ਬਰਤਾਨੀਆ ਫ਼ੌਜ ਵਲੋਂ ਸ਼ਰਧਾਂਜਲੀ ਸਮਾਰੋਹ 'ਚ ...

ਪੂਰੀ ਖ਼ਬਰ »

ਸੂਬੇ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ- ਮਨਪ੍ਰੀਤ ਸਿੰਘ ਬਾਦਲ

ਫ਼ਿਰੋਜ਼ਪੁਰ, 12 ਸਤੰਬਰ (ਜਸਵਿੰਦਰ ਸਿੰਘ ਸੰਧੂ)-ਪੰਜਾਬ ਸਰਕਾਰ ਦੇ ਖ਼ਜ਼ਾਨਾ ਮੰਤਰੀ ਦੇ ਫ਼ਿਰੋਜ਼ਪੁਰ ਵਿਖੇ ਸਾਰਾਗੜ੍ਹੀ ਸ਼ਹੀਦਾਂ ਦੀ ਯਾਦ 'ਚ ਕਰਵਾਏ ਜਾ ਰਹੇ ਸਮਾਗਮਾਂ 'ਚ ਪਹੰੁਚਣ ਤੋਂ ਪਹਿਲਾਂ ਆਪਣੇ ਪੁਰਾਣੇ ਸਾਥੀ ਪ੍ਰੀਤਮ ਸਿੰਘ ਪਿਆਰੇਆਣਾ ਦੀ ਰਿਹਾਇਸ਼ 'ਤੇ ...

ਪੂਰੀ ਖ਼ਬਰ »

ਆਰ. ਟੀ. ਏ. ਫ਼ਿਰੋਜ਼ਪੁਰ ਨੇ ਥਾਣਾ ਲੱਖੋ ਕੇ ਬਹਿਰਾਮ ਵਿਖੇ ਕੀਤੇ ਓਵਰਲੋਡ ਵਾਹਨ ਬੰਦ

ਲੱਖੋ ਕੇ ਬਹਿਰਾਮ, 12 ਸਤੰਬਰ (ਰਾਜਿੰਦਰ ਸਿੰਘ ਹਾਂਡਾ)-ਰੇਤ ਦੀ ਢੋਆ-ਢੁਆਈ 'ਚ ਲੱਗੇ ਓਵਰਲੋਡ ਟਰੈਕਟਰ-ਟਰਾਲਿਆਂ ਸਬੰਧੀ ਰੋਜ਼ਾਨਾ ਅਜੀਤ ਵਿਚ ਖ਼ਬਰ ਛਪਣ ਤੋਂ ਬਾਅਦ ਹਰਕਤ ਵਿਚ ਆਉਂਦਿਆਂ ਰਿਜਨਲ ਟਰਾਂਸਪੋਰਟ ਅਧਿਕਾਰੀ ਫ਼ਿਰੋਜ਼ਪੁਰ ਵਲੋਂ ਅੱਜ ਸਵੇਰ ਵਕਤ ...

ਪੂਰੀ ਖ਼ਬਰ »

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਵਲੋਂ ਸਾਰਾਗੜ੍ਹੀ ਸ਼ਹੀਦਾਂ ਨੂੰ ਕੀਤਾ ਸਿੱਜਦਾ

ਫ਼ਿਰੋਜ਼ਪੁਰ, 12 ਸਤੰਬਰ (ਰਾਕੇਸ਼ ਚਾਵਲਾ)-ਪੰਜਾਬ ਸਰਕਾਰ ਵਲੋਂ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਕਰਵਾਏ ਗਏ ਸੂਬਾ ਪੱਧਰੀ ਸਮਾਗਮ 'ਚ ਅੱਜ ਜ਼ਿਲ੍ਹਾ ਬਾਰ ਅਸੋਸੀਏਸ਼ਨ ਦੇ ਵਕੀਲਾਂ ਵਲੋਂ ਪਹੰੁਚ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ...

ਪੂਰੀ ਖ਼ਬਰ »

ਸੋਸ਼ਲ ਵੈੱਲਫੇਅਰ ਸੁਸਾਇਟੀ ਵੱਲੋਂ ਲਗਾਇਆ ਬਲੱਡ ਸ਼ੂਗਰ ਜਾਂਚ ਕੈਂਪ

ਫ਼ਾਜ਼ਿਲਕਾ, 12 ਸਤੰਬਰ (ਦਵਿੰਦਰ ਪਾਲ ਸਿੰਘ)-ਸੋਸ਼ਲ ਵੈਲਫੇਅਰ ਸੁਸਾਇਟੀ ਦੁਆਰਾ ਸ੍ਰੀਮਤੀ ਕਿਰਪਾ ਦੇਵੀ ਬੱਬਰ ਦੀ ਯਾਦ ਵਿਚ ਬਲੱਡ ਸ਼ੂਗਰ ਜਾਂਚ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ, ਜਨਰਲ ਸਕੱਤਰ ਕੰਵਲ ਚਰਾਇਆ ...

ਪੂਰੀ ਖ਼ਬਰ »

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਬ੍ਰਾਂਚ ਜਲਾਲਾਬਾਦ ਦੀ ਚੋਣ

ਜਲਾਲਾਬਾਦ, 12 ਸਤੰਬਰ (ਹਰਪ੍ਰੀਤ ਸਿੰਘ ਪਰੂਥੀ)-ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (1406-22 ਚੰਡੀਗੜ੍ਹ) ਬ੍ਰਾਂਚ ਜਲਾਲਾਬਾਦ ਦੀ ਮੀਟਿੰਗ ਪ.ਸ.ਸ.ਫ. ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਕਾਠਗੜ ਦੀ ਅਗਵਾਈ ਵਿੱਚ ਕੀਤੀ ਗਈ | ...

ਪੂਰੀ ਖ਼ਬਰ »

ਟੰਡਨ ਪਰਵਾਰ ਨੂੰ ਸਦਮਾ, ਭਾਰਤ ਭੂਸ਼ਨ ਟੰਡਨ ਦਾ ਦਿਹਾਂਤ

ਮਖੂ, 12 ਸਤੰਬਰ (ਵਰਿੰਦਰ ਮਨਚੰਦਾ)-ਆੜ੍ਹਤੀਆ ਭਾਰਤ ਭੂਸ਼ਨ ਟੰਡਨ ਦਾ ਦਿਹਾਂਤ ਹੋਣ ਨਾਲ ਪਰਿਵਾਰ ਵਾਲਿਆਂ ਨੂੰ ਭਾਰੀ ਸਦਮਾ ਪਹੁੰਚਿਆ ਹੈ | ਭਾਰਤ ਭੂਸ਼ਨ ਟੰਡਨ ਦੀ ਹੋਈ ਬੇਵਕਤੀ ਮੌਤ ਦੀ ਖ਼ਬਰ ਸੁਣਦਿਆਂ ਹੀ ਵੱਖ-ਵੱਖ ਸਿਆਸੀ, ਧਾਰਮਿਕ ਸਮਾਜਿਕ ਆਗੂ ਜਥੇ: ਇੰਦਰਜੀਤ ...

ਪੂਰੀ ਖ਼ਬਰ »

ਦੋ ਸਾਲਾਂ ਤੋਂ ਅਸਲ੍ਹਾ ਲਾਇਸੰਸ ਲੈਣ ਲਈ ਧੱਕੇ ਖਾ ਰਿਹੈ ਮਾਣਾ ਸਿੰਘ ਵਾਸੀ ਗੁਰਪ੍ਰੀਤ ਸਿੰਘ

ਫ਼ਿਰੋਜ਼ਸ਼ਾਹ, 12 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)-ਪਿੰਡ ਮਾਣਾ ਸਿੰਘ ਵਾਲਾ ਦੇ ਵਸਨੀਕ ਗੁਰਪ੍ਰੀਤ ਸਿੰਘ ਪੁੱਤਰ ਪਿ੍ਥੀ ਸਿੰਘ ਨੂੰ ਨਾ ਤਾਂ ਸੁਵਿਧਾ ਸੈਂਟਰ ਤੋਂ ਹੀ ਕੋਈ ਸੁਵਿਧਾ ਮਿਲੀ ਅਤੇ ਨਾ ਹੀ ਕਿਸੇ ਦਫ਼ਤਰ ਨੇ ਕੋਈ ਸੂਚਨਾ ਦਿੱਤੀ | ਪਿੰਡ ਮਾਣਾ ਸਿੰਘ ਵਾਲਾ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਦੇ ਆਗੂਆਂ ਨੇ ਏਜੰਟ ਤੋਂ ਕਿਸਾਨ ਦੇ ਪੈਸੇ ਵਾਪਸ ਕਰਵਾਏ

ਜ਼ੀਰਾ, 12 ਸਤੰਬਰ (ਮਨਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਜਸਕਰਨ ਸਿੰਘ ਕੋਠੇ ਦੇ ਗ੍ਰਹਿ ਵਿਖੇ ਹੋਈ | ਮੀਟਿੰਗ ਵਿਚ ਅਹਿਮ ਮੱੁਦੇ ਵਿਚਾਰ ਗਏ | ਪੰਜਾਬ ਵਿਚ ਭੋਲੇ-ਭਾਲੇ ਲੋਕਾਂ ਨੂੰ ਅਖੌਤੀ ਏਜੰਟ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ...

ਪੂਰੀ ਖ਼ਬਰ »

ਡੀ. ਟੀ. ਓ. ਦਫ਼ਤਰ ਖ਼ਤਮ ਹੋਣ ਬਾਅਦ ਸੂਬੇ ਵਿਚ ਵਾਹਨਾਂ ਦੀਆਂ ਰਜਿਸਟਰੇਸ਼ਨਾਂ ਨੂੰ ਲੱਗੀਆਂ ਬਰੇਕਾਂ

ਅਬੋਹਰ, 12 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਪੰਜਾਬ ਸਰਕਾਰ ਵੱਲੋਂ ਡੀ.ਟੀ.ਓ. ਦਫ਼ਤਰ ਖ਼ਤਮ ਕਰਕੇ ਬੇਸ਼ੱਕ ਲੋਕਾਂ ਨੂੰ ਸੁਵਿਧਾ ਦੇਣ ਦਾ ਸੁਪਨਾ ਵੇਖਿਆ ਸੀ ਪਰ ਹਾਲੇ ਤੱਕ ਇਹ ਸੁਪਨਾ ਪੂਰਾ ਹੋਣ 'ਚ ਸਮਾਂ ਲੱਗੇਗਾ | ਸੂਬੇ ਵਿਚ ਕਾਫ਼ੀ ਸਮੇਂ ਤੋਂ ਵਾਹਨਾਂ ਦੀ ...

ਪੂਰੀ ਖ਼ਬਰ »

ਕਿਸਾਨਾਂ ਤੇ ਪਸ਼ੂ ਪਾਲਕਾਂ ਲਈ ਵਰਦਾਨ ਸਾਬਤ ਹੋਵੇਗੀ ਮੱਕੀ ਦਾ ਆਚਾਰ ਬਣਾਉਣ ਵਾਲੀ ਇਟਲੀ ਦੀ ਤਕਨੀਕ

ਅਬੋਹਰ, 12 ਸਤੰਬਰ (ਕੁਲਦੀਪ ਸਿੰਘ ਸੰਧੂ)-ਮੱਕੀ ਦੀ ਫ਼ਸਲ ਤੋਂ ਆਚਾਰ ਬਣਾਉਣ ਵਾਲੀ ਇਟਲੀ ਦੀ ਤਕਨੀਕ ਕਿਸਾਨਾਂ ਤੇ ਪਸ਼ੂ ਪਾਲਕਾਂ ਲਈ ਵਰਦਾਨ ਸਾਬਤ ਹੋਵੇਗੀ | ਖੇਤੀ ਮਾਹਿਰਾਂ ਅਨੁਸਾਰ ਇਹ ਤਕਨੀਕ ਫ਼ਸਲੀ ਵਿਭਿੰਨਤਾ ਨੂੰ ਵੀ ਹੁਲਾਰਾ ਦੇਵੇਗੀ | ਕਾਂਗਰਸ ਦੇ ਸੂਬਾ ...

ਪੂਰੀ ਖ਼ਬਰ »

ਕਿਸਾਨਾਂ ਤੇ ਪਸ਼ੂ ਪਾਲਕਾਂ ਲਈ ਵਰਦਾਨ ਸਾਬਤ ਹੋਵੇਗੀ ਮੱਕੀ ਦਾ ਆਚਾਰ ਬਣਾਉਣ ਵਾਲੀ ਇਟਲੀ ਦੀ ਤਕਨੀਕ

ਅਬੋਹਰ, 12 ਸਤੰਬਰ (ਕੁਲਦੀਪ ਸਿੰਘ ਸੰਧੂ)-ਮੱਕੀ ਦੀ ਫ਼ਸਲ ਤੋਂ ਆਚਾਰ ਬਣਾਉਣ ਵਾਲੀ ਇਟਲੀ ਦੀ ਤਕਨੀਕ ਕਿਸਾਨਾਂ ਤੇ ਪਸ਼ੂ ਪਾਲਕਾਂ ਲਈ ਵਰਦਾਨ ਸਾਬਤ ਹੋਵੇਗੀ | ਖੇਤੀ ਮਾਹਿਰਾਂ ਅਨੁਸਾਰ ਇਹ ਤਕਨੀਕ ਫ਼ਸਲੀ ਵਿਭਿੰਨਤਾ ਨੂੰ ਵੀ ਹੁਲਾਰਾ ਦੇਵੇਗੀ | ਕਾਂਗਰਸ ਦੇ ਸੂਬਾ ...

ਪੂਰੀ ਖ਼ਬਰ »

ਨਸ਼ੀਲਾ ਪਾਊਡਰ ਰੱਖਣ ਦੇ ਮਾਮਲੇ 'ਚ 5 ਸਾਲ ਕੈਦ ਤੇ ਜੁਰਮਾਨਾ

ਮੋਗਾ, 12 ਸਤੰਬਰ (ਗੁਰਤੇਜ ਸਿੰਘ)-ਅੱਜ ਜ਼ਿਲ੍ਹਾ ਵਧੀਕ ਸੈਸ਼ਨ ਜੱਜ ਲਖਵਿੰਦਰ ਕੌਰ ਦੁੱਗਲ ਦੀ ਅਦਾਲਤ ਨੇ ਇਕ ਵਿਅਕਤੀ ਨੂੰ ਨਸ਼ੀਲਾ ਪਾਊਡਰ ਰੱਖਣ ਦੇ ਦੋਸ਼ 'ਚ ਸਬੂਤਾਂ ਤੇ ਗਵਾਹਾਂ ਦੇ ਆਧਾਰ 'ਤੇ 5 ਸਾਲ ਕੈਦ ਤੇ 25 ਹਜ਼ਾਰ ਰੁਪਏ ਜੁਰਮਾਨਾ ਭਰਨ ਦੇ ਆਦੇਸ਼ ਜਾਰੀ ਕੀਤੇ ਹਨ | ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਉਗੋਕੇ ਵਿਖੇ ਸੈਂਟਰ ਪੱਧਰੀ ਖੇਡਾਂ ਕਰਵਾਈਆਂ

ਕੁੱਲਗੜ੍ਹੀ, 12 ਸਤੰਬਰ (ਸੁਖਜਿੰਦਰ ਸਿੰਘ ਸੰਧੂ)-ਸਰਕਾਰੀ ਪ੍ਰਾਇਮਰੀ ਸਕੂਲ ਉਗੋਕੇ ਵਿਖੇ ਸੈਂਟਰ ਪੱਧਰੀ ਖੇਡਾਂ ਕਰਵਾਈਆਂ ਗਈਆਂ | ਲੜਕਿਆਂ ਦੀ 100 ਮੀਟਰ ਦੌੜ ਵਿਚ ਕਰਨਪੀ੍ਰਤ ਸਿੰਘ ਭੰਬਾ ਲੰਡਾ ਪਹਿਲੇ ਤੇ ਅੰਮਿ੍ਤਪਾਲ ਸਿੰਘ ਉਗੋਕੇ ਦੂਸਰੇ ਸਥਾਨ 'ਤੇ ਰਿਹਾ | ...

ਪੂਰੀ ਖ਼ਬਰ »

ਯੂਨੀਵਰਸਲ ਮਨੁੱਖੀ ਅਧਿਕਾਰ ਫ਼ਰੰਟ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ

ਜ਼ੀਰਾ, 12 ਸਤੰਬਰ (ਜਗਤਾਰ ਸਿੰਘ ਮਨੇਸ)-ਯੂਨੀਵਰਸਲ ਮਨੁੱਖੀ ਅਧਿਕਾਰ ਫ਼ਰੰਟ ਦੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸਿੰਘ ਸਭਾ ਜ਼ੀਰਾ ਵਿਖੇ ਕੌਮੀ ਚੇਅਰਮੈਨ ਤੇਜਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਖ਼ਾਸ ਤੌਰ 'ਤੇ ਤਿੰਨ ਮਤੇ ਪਾਸ ਕੀਤੇ ਗਏ, ਜਿਵੇਂ ...

ਪੂਰੀ ਖ਼ਬਰ »

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ

ਜ਼ੀਰਾ, 12 ਸਤੰਬਰ (ਜਗਤਾਰ ਸਿੰਘ ਮਨੇਸ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਪਿੰਡ ਸ਼ਾਹ ਵਾਲਾ ਵਿਖੇ ਬਲਾਕ ਪ੍ਰਧਾਨ ਪਲਵਿੰਦਰ ਸਿੰਘ ਸ਼ਾਹ ਵਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜਗਰੂਪ ਸਿੰਘ ਮਹੀਂਆਂ ਵਾਲਾ, ਕੁਲਵੰਤ ਸਿੰਘ ਤਲਵੰਡੀ, ...

ਪੂਰੀ ਖ਼ਬਰ »

ਨੰਬਰਦਾਰ ਜ਼ਿਲ੍ਹਾ ਯੂਨੀਅਨ 'ਚ ਕੋਈ ਵਿਸਤਾਰ ਨਹੀਂ ਕੀਤਾ- ਜ਼ਿਲ੍ਹਾ ਕਮੇਟੀ ਆਗੂ

ਗੁਰੂਹਰਸਹਾਏ, 12 ਸਤੰਬਰ (ਹਰਚਰਨ ਸਿੰਘ ਸੰਧੂ)-ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਗੁਰੂਹਰਸਹਾਏ ਤਹਿਸੀਲ ਕੰਮਪਲੈਕਸ ਵਿਖੇ ਮਲਕੀਤ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਹੋਈ, ਜਿਸ ਵਿਚ ਵਾਈਸ ਉਪ ਪ੍ਰਧਾਨ ਬਲਵੀਰ ਸਿੰਘ, ਪਰਮਜੀਤ ਹਾਂਡਾ ਜ਼ਿਲ੍ਹਾ ਜਨਰਲ ...

ਪੂਰੀ ਖ਼ਬਰ »

ਸ: ਪ੍ਰੀਤਮ ਸਿੰਘ ਨਮਿਤ ਰਖਾਏ ਪਾਠ ਦੇ ਭੋਗ 15 ਸਤੰਬਰ ਨੂੰ

ਕੁੱਲਗੜ੍ਹੀ, 12 ਸਤੰਬਰ (ਸੁਖਜਿੰਦਰ ਸਿੰਘ ਸੰਧੂ)-ਅਕਾਲੀ ਆਗੂ ਨਗਿੰਦਰ ਸਿੰਘ ਖੋਸਾ ਸਾਬਕਾ ਸਰਪੰਚ ਅਤੇ ਸੁਖਵਿੰਦਰ ਸਿੰਘ ਛਿੰਦਰ ਰੇਲਵੇ ਵਿਭਾਗ ਦੇ ਪਿਤਾ ਮਾਸਟਰ ਪ੍ਰੀਤਮ ਸਿੰਘ ਖੋਸਾ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਇਸ ਦੁੱਖ ਦੀ ਘੜੀ ਵਿਚ ਹਲਕਾ ਜ਼ੀਰਾ ਦੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਵਲੋਂ ਚੰਡੀਗੜ੍ਹ 'ਚ ਅਣਮਿਥੇ ਸਮੇਂ ਲਈ ਧਰਨਾ 18 ਸਤੰਬਰ ਤੋਂ- ਮੁਰਾਲੀ

ਮਮਦੋਟ, 12 ਸਤੰਬਰ (ਜਸਬੀਰ ਸਿੰਘ ਕੰਬੋਜ)-ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨਾਂ ਸਿਰ ਚੜੇ੍ਹ ਕਰਜ਼ੇ ਨੂੰ ਮੁਆਫ਼ ਕਰਾਉਣ, ਡਾ. ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਾਉਣ ਅਤੇ ਕਿਸਾਨ ਖੁਦਕੁਸ਼ੀਆਂ ਨੂੰ ਰੋਕਣ ਲਈ ਅਸਫਲ ਰਹੀ ...

ਪੂਰੀ ਖ਼ਬਰ »

ਛਾਉਣੀ ਰੇਲਵੇ ਸਟੇਸ਼ਨ ਦੇ ਬੰਦ ਪਏ ਸਾਈਕਲ ਸਟੈਂਡ ਅੰਦਰ ਪਏ ਲਾਵਾਰਸ ਵਾਹਨਾਂ ਦਾ ਨਹੀਂ ਕੋਈ ਵਾਰਸ

ਫ਼ਿਰੋਜ਼ਪੁਰ, 12 ਸਤੰਬਰ (ਪਰਮਿੰਦਰ ਸਿੰਘ)- ਰੇਲਵੇ ਵਿਭਾਗ ਭਾਵੇਂ ਆਪਣੀ ਸੁਰੱਖਿਆ ਸਬੰਧੀ ਵੱਡੇ-ਵੱਡੇ ਦਾਅਵੇ ਕਰਦੀ ਥੱਕਦੀ ਨਹੀਂ ਸੀ, ਪਰ ਪਿਛਲੇ ਇਕ ਮਹੀਨੇ ਤੋਂ ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਦੇ ਬਾਹਰ ਬਣਿਆ ਸਾਈਕਲ ਸਟੈਂਡ ਬੰਦ ਰਹਿਣ ਦੇ ਬਾਵਜੂਦ ਉਸ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਦੀ ਬਲਾਕ ਮੱਲਾਂਵਾਲਾ ਦੀ ਮੀਟਿੰਗ ਹੋਈ

ਮੱਲਾਂਵਾਲਾ, 12 ਸਤੰਬਰ (ਗੁਰਦੇਵ ਸਿੰਘ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਬਲਾਕ ਮੱਲਾਂਵਾਲਾ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਦਰਬਾਰਾ ਸਿੰਘ ਮੱਲ੍ਹੀ ਨੇ ਕੀਤੀ | ਮੀਟਿੰਗ ਵਿਚ ਜਥੇ: ਮਨਮੋਹਨ ਸਿੰਘ ਥਿੰਦ ਸਕੱਤਰ ਪੰਜਾਬ, ਗੁਰਬਚਨ ਸਿੰਘ ਜ਼ਿਲ੍ਹਾ ਪ੍ਰਧਾਨ, ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਇਆ

ਮੱਲਾਂਵਾਲਾ, 12 ਸਤੰਬਰ (ਗੁਰਦੇਵ ਸਿੰਘ)-ਪੰਜਾਬ ਵਿਚ ਖੇਤੀਬਾੜੀ ਦੀ ਰਹਿੰਦ-ਖੰੂਹਦ ਨੂੰ ਸਾੜਨ ਤੇ ਦੂਸ਼ਿਤ ਹੋ ਰਹੇ ਵਾਤਾਵਰਨ ਦੇ ਬਚਾਅ ਲਈ ਖੇਤੀਬਾੜੀ ਵਿਭਾਗ ਅਤੇ ਆਤਮਾ ਵਲੋਂ ਸਾਂਝੇ ਤੌਰ 'ਤੇ ਮੱਲਾਂਵਾਲਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿਚ ਡਾ: ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX