ਕਪੂਰਥਲਾ, 12 ਸਤੰਬਰ (ਵਿ. ਪ੍ਰ.)- ਉਘੀ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਦੀ ਅਗਵਾਈ ਵਿਚ ਕੈਂਡਲ ਮਾਰਚ ਕੱਢਿਆ ਗਿਆ, ਜੋ ਮਨੀ ਮਹੇਸ਼ ਮੰਦਿਰ ਤੋਂ ਆਰੰਭ ਹੋ ਕੇ ਸ਼ਹੀਦ ਭਗਤ ਸਿੰਘ ਚੌਕ ਵਿਚ ਸਮਾਪਤ ਹੋਇਆ | ਕੈਂਡਲ ਮਾਰਚ ਵਿਚ ਸ਼ਾਮਲ ਹਾਜ਼ਰ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੱਤਰਕਾਰ ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ | ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਦੇਸ਼ ਵਿਚ ਕੁੱਝ ਤਾਕਤਾਂ ਬੁੱਧੀਜੀਵੀ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਸੱਚ ਦੀ ਆਵਾਜ਼ ਕਦੇ ਬੰਦ ਨਹੀਂ ਹੋ ਸਕਦੀ | ਉਨ੍ਹਾਂ ਗੌਰੀ ਲੰਕੇਸ਼ ਦੇ ਕਾਤਲਾਂ ਦੀ ਤੁਰੰਤ ਗਿ੍ਫ਼ਤਾਰੀ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਦੇਸ਼ ਵਿਚ ਮੂਲਵਾਦੀ ਤਾਕਤਾਂ ਜੋ ਦੇਸ਼ ਨੂੰ ਫਿਰਕਾਪ੍ਰਸਤੀ ਵੱਲ ਲਿਜ਼ਾਣਾ ਚਾਹੁੰਦੀਆਂ ਹਨ, ਦਾ ਇਨਸਾਫ਼ ਪਸੰਦ ਲੋਕਾਂ ਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ | ਕੈਂਡਲ ਮਾਰਚ ਵਿਚ ਹਰਕਮਲ ਸਿੰਘ ਤਲਵੰਡੀ, ਜਗਦੀਸ਼ ਕੁਮਾਰ ਆਨੰਦ, ਕੁਲਦੀਪ ਸਿੰਘ ਤੇਜੀ, ਬੀਬੀ ਸਤਨਾਮ ਕੌਰ, ਅਵਤਾਰ ਸਿੰਘ ਥਿੰਦ, ਹਰਜੀਤ ਸਿੰਘ, ਨਵਤੇਜ ਸਿੰਘ, ਗੁਰਪਾਲ ਸਿੰਘ, ਲਖਵਿੰਦਰ ਕੁਮਾਰ, ਗੁਲਸ਼ਨ ਭੱਟੀ, ਮੋਹਨ ਸਿੰਘ, ਕੇਸ਼ਾ ਮੱਲ੍ਹੀ, ਜਸਵਿੰਦਰ ਸਿੰਘ, ਜਗਜੀਤ ਸਿੰਘ, ਪ੍ਰਦੀਪ ਸਿੰਘ ਤਲਵੰਡੀ, ਸੁਦੇਸ਼ ਕੁਮਾਰ, ਸਤਨਾਮ ਸਿੰਘ ਸੋਢੀ, ਸਮਸ਼ੇਰ ਰੱਤਾ, ਹਰਦੀਪ ਸਿੰਘ ਚੀਮਾ, ਲਵਪ੍ਰੀਤ ਸਿੰਘ ਡਡਵਿੰਡੀ, ਗੁਰਮੀਤ ਸਿੰਘ ਪਨੂੰ, ਹਰਵਿੰਦਰ ਸਿੰਘ, ਕਮਲਜੀਤ ਸਿੰਘ, ਦਾਰਾ ਸਿੰਘ ਤੋਂ ਇਲਾਵਾ ਪਾਰਟੀ ਦੇ ਹੋਰ ਵਰਕਰ ਹਾਜ਼ਰ ਸਨ |
ਫਗਾਵਾੜਾ ਵਾਸੀ ਵੱਲੋਂ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ ਵਿਰੋਧ 'ਚ ਰੋਸ ਧਰਨਾ
ਫਗਵਾੜਾ, (ਹਰੀਪਾਲ ਸਿੰਘ, ਟੀ. ਡੀ. ਚਾਵਲਾ)- ਪੱਤਰਕਾਰ ਤੇ ਕਰਨਾਟਕਾ ਦੀ ਉਘੀ ਲੇਖਕਾ ਗੌਰੀ ਲੰਕੇਸ਼ ਦੇ ਕਤਲ ਦੇ ਰੋਸ ਵਜੋਂ ਫਗਵਾੜਾ ਵਾਸੀਆਂ ਨੇ ਨਗਰ ਨਿਗਮ ਕੰਪਲੈਕਸ ਦੇ 'ਚ ਰੋਸ ਧਰਨਾ ਦੇਣ ਉਪਰੰਤ ਸ਼ਹਿਰ ਵਿਚ ਰੋਸ ਮਾਰਚ ਕੱਢਿਆ |
ਸਥਾਨਕ ਨਗਰ ਨਿਗਮ ਕੰਪਲੈਕਸ ਦੇ 'ਚ ਦਿੱਤੇ ਰੋਸ ਧਰਨੇ ਨੂੰ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਸਮੇਂ ਸਾਡੇ ਨਵੇਂ ਭਾਰਤ 'ਚ ਅੱਖਾਂ 'ਚ ਰੜਕਣ ਵਾਲਿਆਂ ਨੂੰ ਮਾਰਿਆ ਜਾਣ ਲੱਗ ਪਿਆ ਹੈ ਤੇ ਸੱਚ ਨੂੰ ਸੂਲੀ ਉਤੇ ਟੰਗਣ ਦਾ ਵਰਤਾਰਾ ਸਮਾਜ ਵਿਚ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕੇ ਸਰਕਾਰਾਂ ਸਮੇਤ ਵੱਖ-ਵੱਖ ਸੰਗਠਨਾਂ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਆਪਣੀ ਜਾਨ ਦੇਣੀ ਪੈ ਰਹੀ ਹੈ, ਅਜਿਹਾ ਵਰਤਾਰਾ ਕਲਮ ਦੀ ਆਜ਼ਾਦੀ ਉਤੇ ਹਮਲਾ ਹੈ। ਇਸ ਬੁਲਾਰਿਆਂ ਕਿਹਾ ਕੇ ਵਿਰੋਧੀ ਵਿਚਾਰਾਂ ਨੂੰ ਨਾ ਗੋਲੀਆਂ ਮਾਰ ਕੇ ਕਤਲ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਖ਼ਤਮ ਕੀਤਾ ਜਾ ਸਕਦਾ ਹੈ। ਇਸ ਮੌਕੇ ਆਗੂਆਂ ਨੇ ਸਾਰਿਆਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਸਮੂਹ ਬੁਲਾਰਿਆਂ ਨੇ ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਇਸ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦੀ ਮੰਗ ਕੀਤੀ ਹੈ। ਇਸ ਉਪਰੰਤ ਸਮੂਹ ਮੈਂਬਰਾਂ ਨੇ ਹੱਥਾਂ ਵਿਚ ਤਖ਼ਤੀਆਂ ਆਦਿ ਫੜ ਕੇ ਜੀ. ਟੀ. ਰੋਡ ਸਮੇਤ ਸ਼ਹਿਰ ਦੇ ਅਹਿਮ ਬਾਜ਼ਾਰਾਂ ਵਿਚ ਇੱਕ ਰੋਸ ਮਾਰਚ ਵੀ ਕੱਢਿਆ। ਇਸ ਰੋਸ ਮਾਰਚ ਵਿਚ ਸੀਨੀਅਰ ਵਕੀਲ ਐਸ.ਐਲ.ਵਿਰਦੀ, ਮਾਸਟਰ ਸੁਖਦੇਵ, ਹਰਭਜਨ ਸੁਮਨ, ਹੰਸ ਰਾਜ ਬੰਗੜ, ਜਸਵਿੰਦਰ ਕਾਨੂੰਗੋ ਸਮੇਤ ਹੋਰ ਲੇਖਕ ਆਦਿ ਸ਼ਾਮਲ ਹੋਏ।
ਢਿਲਵਾਂ, 12 ਸਤੰਬਰ (ਪਲਵਿੰਦਰ ਸਿੰਘ, ਗੋਬਿੰਦ ਸੁਖੀਜਾ)- ਢਿਲਵਾਂ ਦੇ ਉਘੇ ਕਿਸਾਨ ਨੰਬਰਦਾਰ ਕਰਮਜੀਤ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਘੁੱਗ ਪ੍ਰਧਾਨ ਸਹਿਕਾਰੀ ਸਭਾ, ਸੁਖਜਿੰਦਰ ਸਿੰਘ ਢਿੱਲੋਂ ਮੀਤ ਪ੍ਰਧਾਨ ਸਹਿਕਾਰੀ ਸਭਾ, ਤਰਲੋਚਨ ਸਿੰਘ, ਕਰਨਦੀਪ ਸਿੰਘ ਖੱਖ , ...
ਕਪੂਰਥਲਾ, 12 ਸਤੰਬਰ (ਸਡਾਨਾ)- ਕਪੂਰਥਲਾ ਜ਼ਿਲ੍ਹੇ ਵਿਚ ਡੇਂਗੂ ਨਾਲ ਪੀੜਤ ਮਰੀਜ਼ਾਂ ਦਾ ਆਂਕੜਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਜਿਸ ਤਹਿਤ ਮੁਹੱਲਾ ਕੇਸਰੀ ਬਾਗ ਦੀ ਵਸਨੀਕ ਇਕ ਔਰਤ ਦੀ ਡੇਂਗੂ ਕਾਰਨ ਜਲੰਧਰ ਦੇ ਇਕ ਹਸਪਤਾਲ ਵਿਖੇ ਮੌਤ ਹੋ ਗਈ | ਮਿ੍ਤਕਾ ਸੁਨੀਤਾ ਰਾਣੀ ...
ਸੁਲਤਾਨਪੁਰ ਲੋਧੀ, 12 ਸਤੰਬਰ (ਨਰੇਸ਼ ਹੈਪੀ)- ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਦੋ ਨਸ਼ੇ ਦੇ ਸੌਦਾਗਰਾਂ ਨੂੰ ਗਿ੍ਫ਼ਤਾਰ ਕਰਨ ਦੀ ਖ਼ਬਰ ਹੈ | ਐਸ. ਐਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਪਿੰਡ ਕਰਮਜੀਤਪੁਰ ਰੋਡ 'ਤੇ ਫਾਟਕ ਨੇੜੇ ਏ. ਐਸ. ਆਈ. ਦਿਲਬਾਗ ਸਿੰਘ ਵੱਲੋਂ ਸਮੇਤ ...
ਢਿਲਵਾਂ, 12 ਸਤੰਬਰ (ਪ੍ਰਵੀਨ ਕੁਮਾਰ)- ਕਾਂਗਰਸ ਪਾਰਟੀ ਹਾਈ ਕਮਾਂਡ ਦੇ ਆਦੇਸ਼ਾਂ ਅਨੁਸਾਰ ਹਲਕਾ ਭੁਲੱਥ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਮੰਡੇਰ ਬੇਟ ਵਿਖੇ ਕਰਵਾਏ ਸਮਾਗਮ ਦੌਰਾਨ ਖਡੂਰ ਸਾਹਿਬ ਤੋਂ ਕਾਂਗਰਸ ਦੇ ...
ਫਗਵਾੜਾ, 12 ਸਤੰਬਰ (ਹਰੀਪਾਲ ਸਿੰਘ)- ਸਥਾਨਕ ਹੁਸ਼ਿਆਰਪੁਰ ਰੋਡ 'ਤੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਵਿਚ ਦੋ ਧਿਰਾਂ ਦੇ ਦੋ ਵਿਅਕਤੀ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਸਥਾਨਕ ਸਿਵਲ ਵਿਚ ਦਾਖਲ ਕਰਵਾਇਆ ਗਿਆ ਹੈ | ਸਿਵਲ ਹਸਪਤਾਲ ਵਿਚ ਦਾਖਲ ਇਕ ਧਿਰ ਦੇ ਰਾਜ ...
ਹੁਸੈਨਪੁਰ, 12 ਸਤੰਬਰ (ਸੋਢੀ)- ਮਾਣਯੋਗ ਹਾਈ ਕੋਰਟ ਵੱਲੋਂ ਪੀਟਰ ਰੇੜਿ੍ਹਆਂ ਅਤੇ ਓਵਰਲੋਡ ਟਰਾਲੀਆਂ ਦੀ ਵਜਾ ਨਾਲ ਵਾਪਰ ਰਹੇ ਹਾਦਸਿਆਂ 'ਚ ਜਾਂਦੀਆਂ ਕੀਮਤੀ ਜਾਨਾਂ ਨੂੰ ਮੁੱਖ ਰੱਖਦਿਆਂ ਇਨ੍ਹਾਂ ਉਪਰ ਕਿਰਾਏ ਤੇ ਭਾਰ ਢੋਆ ਢੁਆਈ ਕਰਨ 'ਤੇ ਪਹਿਲਾ ਹੀ ਪਾਬੰਦੀ ਲਗਾਈ ...
ਢਿਲਵਾਂ,12 ਸਤੰਬਰ (ਗੋਬਿੰਦ ਸੁਖੀਜਾ, ਪਲਵਿੰਦਰ ਸਿੰਘ, ਪ੍ਰਵੀਨ ਕੁਮਾਰ)- ਸਥਾਨਕ ਕਸਬੇ ਢਿਲਵਾਂ ਵਿਚ ਇਕ ਵਿਅਕਤੀ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਆਤਮਹੱਤਿਆ ਕਰ ਲੈਣ ਦੀ ਖ਼ਬਰ ਹੈ | ਥਾਣਾ ਮੁਖੀ ਜਰਨੈਲ ਸਿੰਘ ਨੇ ਦੱਸਿਆ ਕਿ ਚਰਨਜੀਤ ਸਿੰਘ 45 ਸਾਲ ਪੁੱਤਰ ...
ਨਡਾਲਾ, 12 ਸਤੰਬਰ (ਮਾਨ)- ਨਡਾਲਾ-ਬੇਗੋਵਾਲ ਸੜਕ 'ਤੇ ਬਿਜਲੀ ਘਰ ਸਾਹਮਣੇ ਬੀਤੀ ਦੇਰ ਸ਼ਾਮ ਕਾਰ ਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਵਿਚ ਪਤੀ ਪਤਨੀ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਆਲਟੋ ਕਾਰ ਨੰਬਰ ਪੀ. ਬੀ. 09 ਐਨ 6297 ਜਿਸ ਨੰੂ ਗੁਰਦੇਵ ਸਿੰਘ ਪੁੱਤਰ ਸੁਖਆਦ ਸਿੰਘ ...
ਫਗਵਾੜਾ 12 ਸਤੰਬਰ (ਹਰੀਪਾਲ ਸਿੰਘ)- ਪਿੰਡ ਜਮਾਲਪੁਰ ਦੇ ਇਕ ਵਿਅਕਤੀ ਵੱਲੋਂ ਦਿੱਤੀ ਸ਼ਿਕਾਇਤ 'ਤੇ ਕਾਰਵਾਈ ਕਰਨ ਦੀ ਬਜਾਏ ਉਸ ਦੇ ਤੇ ਉਸ ਦੇ ਸਾਥੀਆਂ ਦੇ ਿਖ਼ਲਾਫ਼ ਕਰਾਸ ਕੇਸ ਦਰਜ਼ ਕਰਨ ਦੇ ਰੋਸ ਵਜੋਂ ਲੋਕ ਇਨਸਾਫ਼ ਪਾਰਟੀ ਦੇ ਆਗੂ ਜਰਨੈਲ ਨੰਗਲ ਦੀ ਅਗਵਾਈ ਵਿਚ ਇਕ ...
ਕਪੂਰਥਲਾ, 12 ਸਤੰਬਰ (ਵਿ. ਪ੍ਰ.)- ਪੰਜਾਬ ਨੈਸ਼ਨਲ ਬੈਂਕ ਵੱਲੋਂ ਚਲਾਏ ਜਾ ਰਹੇ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾਨ (ਆਰ ਸੇਟੀ) ਵੱਲੋਂ ਬਿਊਟੀ ਪਾਰਲਰ ਮੈਨੇਜਮੈਂਟ ਦੀ ਮੁਫ਼ਤ ਸਿਖਲਾਈ ਹਾਸਲ ਕਰਨ ਵਾਲੀਆਂ ਸਿਖਿਆਰਥਣਾਂ ਨੂੰ ਸੰਸਥਾਨ ਦੇ ਡਾਇਰੈਕਟਰ ਪਰਮਜੀਤ ...
ਕਪੂਰਥਲਾ, 12 ਸਤੰਬਰ (ਅਮਰਜੀਤ ਕੋਮਲ)-ਪੰਜਾਬ ਸਰਕਾਰ ਵੱਲੋਂ ਪਿੰਡ ਕਮਾਲਪੁਰ ਵਿਚ ਬਣਾਈ ਗਈ ਗਊਸ਼ਾਲਾ ਦੀ ਬਿਹਤਰੀ ਲਈ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਇੱਥੇ ਰੱਖੇ ਗਏ ਪਸ਼ੂਆਂ ਦੀ ਸਹੀ ਢੰਗ ਨਾਲ ਸੰਭਾਲ ਕੀਤੀ ਜਾ ਸਕੇ | ਇਹ ਸ਼ਬਦ ਮੁਹੰਮਦ ਤਇਅਬ ਡਿਪਟੀ ...
ਕਪੂਰਥਲਾ, 12 ਸਤੰਬਰ (ਸਡਾਨਾ)- ਥਾਣਾ ਕੋਤਵਾਲੀ ਪੁਲਿਸ ਨੇ ਮਾਡਰਨ ਜੇਲ੍ਹ ਦੀ ਇਕ ਹਵਾਲਾਤਣ ਪਾਸੋਂ ਮੋਬਾਈਲ ਫ਼ੋਨ ਬਰਾਮਦ ਹੋਣ ਦੇ ਮਾਮਲੇ ਤਹਿਤ ਉਸ ਿਖ਼ਲਾਫ਼ ਮਾਮਲਾ ਦਰਜ ਕਰ ਲਿਆ | ਆਪਣੀ ਸ਼ਿਕਾਇਤ ਵਿਚ ਸਹਾਇਕ ਸੁਪਰਡੈਂਟ ਸਤਨਾਮ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ...
ਸੁਭਾਨਪੁਰ, 12 ਸਤੰਬਰ (ਸਤਨਾਮ ਸਿੰਘ)- ਆਏ ਦਿਨ ਟਰੈਫ਼ਿਕ ਪੁਲਿਸ ਵੱਲੋਂ ਵੱਖ-ਵੱਖ ਸਕੂਲਾਂ 'ਚ ਬੱਚਿਆਂ ਨੂੰ ਆਵਾਜਾਈ ਨਿਯਮਾਂ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਸੈਮੀਨਾਰ ਲੱਗਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਅਣਗਹਿਲੀ ਵਰਤਣ ਨਾਲ ਹੋਣ ਵਾਲੇ ਹਾਦਸਿਆਂ ...
ਜਲੰਧਰ, 12 ਸਤੰਬਰ (ਜਸਪਾਲ ਸਿੰਘ)- ਗੌਰੀ ਲੰਕੇਸ਼ ਦੇ ਹਿੰਦੂਤਵੀ ਦਹਿਸ਼ਤਗਰਦਾਂ ਵਲੋਂ ਕੀਤੇ ਗਏ ਵਹਿਸ਼ੀਆਨਾ ਕਤਲ ਉਤੇ ਡੰੂਘੇ ਦੁੱਖ ਦਾ ਇਜ਼ਹਾਰ ਕਰਦਿਆਂ ਸਾਹਿਤ ਕਲਾ ਕੇਂਦਰ ਜਲੰਧਰ ਦੇ ਪ੍ਰਧਾਨ ਪ੍ਰੋ: ਗੋਪਾਲ ਸਿੰਘ ਬੁੱਟਰ ਨੇ ਕਿਹਾ ਕਿ 13 ਸਤੰਬਰ ਨੰੂ ਜਲੰਧਰ ਦੇ ...
ਕਪੂਰਥਲਾ, 12 ਸਤੰਬਰ (ਸਡਾਨਾ)- ਸ਼ਿਵ ਸੈਨਾ (ਬਾਲ ਠਾਕਰੇ) ਦੀ ਮੀਟਿੰਗ ਸ਼ਿਵ ਸੈਨਾ ਆਗੂ ਓਮਕਾਰ ਕਾਲੀਆ, ਕਾਲਾ ਪੰਡਤ, ਕਿਰਪਾਲ ਸਿੰਘ ਝੀਤਾ ਤੇ ਸੰਦੀਪ ਪੰਡਤ ਦੀ ਅਗਵਾਈ 'ਚ ਹੋਈ | ਮੀਟਿੰਗ 'ਚ ਸ਼ਹਿਰ ਤੇ ਆਸਪਾਸ ਦੇ ਕਈ ਇਲਾਕਿਆਂ 'ਚ ਸੜਕਾਂ, ਸਫ਼ਾਈ, ਸੀਵਰੇਜ, ਸਟਰੀਟ ...
ਜਲੰਧਰ 12 ਸਤੰਬਰ (ਰਣਜੀਤ ਸਿੰਘ ਸੋਢੀ)- ਡਿਪਸ ਸਕੂਲ ਅਰਬਨ ਅਸਟੇਟ ਫ਼ੇਜ਼-1 ਵਿਚ ਬੱਚਿਆਂ ਦੇ ਦਿਮਾਗ਼ੀ ਵਿਕਾਸ ਅਤੇ ਇਕਜੁੱਟ ਹੋ ਕੇ ਕੰਮ ਕਰਨ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਟਰਈਅਰ ਹੰਟ ਗਤੀਵਿਧੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਸਾਰੇ ਵਿਦਿਆਰਥੀਆਂ ਨੇ ਵੱਧ ...
ਜਲੰਧਰ, 12 ਸਤੰਬਰ (ਹਰਵਿੰਦਰ ਸਿੰਘ ਫੁੱਲ)-ਮਸ਼ਹੂਰ ਗਾਇਕ ਸਵ. ਦੇਸ ਰਾਜ ਦੀ ਯਾਦ 'ਚ ਇਕ ਸਮਾਗਮ ਸ਼ਹਿਰ ਦੇ ਕੇ.ਐਲ.ਸਹਿਗਲ ਮੈਮੋਰੀਅਲ ਹਾਲ ਵਿਖੇ ਸ਼ਾਮ 7 ਵਜੇ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦੇ ਹੋਏ ਕੀਮਤੀ ਭਗਤ ਤੇ ਤੌਸ਼ੀਨ ਦੇਸ ਰਾਜ ਨੇ ਦੱਸਿਆ ਕਿ ਪਹਿਲਾਂ ਇਹ ...
ਜਲੰਧਰ, 12 ਸਤੰਬਰ (ਸ਼ਿਵ)- ਲੋਕ-ਸਭਾ ਵਿਚ ਕਾਂਗਰਸ ਦੇ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਦਖ਼ਲ ਤੋਂ ਬਾਅਦ ਕਪੂਰਥਲਾ ਰੋਡ ਬਣਾਉਣ ਲਈ ਬਿਜਲੀ ਦੇ ਖੰਭੇ ਬਦਲਣ ਦਾ ਕੰਮ ਸ਼ੁਰੂ ਹੋ ਗਿਆ ਹੈ ਜਿਹੜਾ ਕਿ ਸਨਿਚਰਵਾਰ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ | ਕਾਂਗਰਸ ਦੇ ਉਪ ਪ੍ਰਧਾਨ ...
ਜਲੰਧਰ, 12 ਸਤੰਬਰ (ਜਤਿੰਦਰ ਸਾਬੀ)-ਪੰਜਾਬ ਖੇਡ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਅੰਡਰ 17 ਸਾਲ ਲੜਕੇ ਤੇ ਲੜਕੀਆਂ ਦੇ ਵਰਗ 'ਚ 16 ਤੇ 17 ਸਤੰਬਰ ਨੂੰ 10 ਖੇਡਾਂ ਦੇ ਵਿਚ ਜਲੰਧਰ ਦੇ ਵੱਖ-ਵੱਖ ਖੇਡ ਸਟੇਡੀਅਮਾਂ 'ਚ ਕਰਵਾਏ ਜਾ ਰਹੇ ਹਨ | ਇਹ ਜਾਣਕਾਰੀ ਜ਼ਿਲ੍ਹਾ ਖੇਡ ...
ਸੁਭਾਨਪੁਰ, 12 ਸਤੰਬਰ (ਜੱਜ)- ਵਿਧਾਨ ਸਭਾ ਹਲਕਾ ਭੁਲੱਥ ਵਿਚ ਕਾਂਗਰਸ ਪਾਰਟੀ ਦਾ ਆਧਾਰ ਲਗਾਤਾਰ ਉੱਪਰ ਉੱਠ ਰਿਹਾ ਹੈ ਤੇ ਪਾਰਟੀ ਹਲਕਾ ਭੁਲੱਥ ਵਿਚ ਪੂਰੀ ਤਰ੍ਹਾਂ ਮਜ਼ਬੂਤੀ ਨਾਲ ਉਭਰ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ...
ਸੁਲਤਾਨਪੁਰ ਲੋਧੀ, 12 ਸਤੰਬਰ (ਨਰੇਸ਼ ਹੈਪੀ, ਥਿੰਦ)- ਬਾਬਾ ਲਾਲਾਂ ਵਾਲਾ ਪੀਰ ਵੈੱਲਫੇਅਰ ਕਮੇਟੀ ਦੀ ਮੀਟਿੰਗ ਦਰਬਾਰ ਵਿਖੇ ਪ੍ਰਧਾਨ ਦੀਪਕ ਧੀਰ ਰਾਜੂ ਦੀ ਅਗਵਾਈ ਤੇ ਪ੍ਰਮੁੱਖ ਸੇਵਾਦਾਰ ਅਮਿੱਤ ਕੁਮਾਰ ਰਿੰਕੂ ਦੀ ਦੇਖ ਰੇਖ ਹੇਠ ਹੋਈ, ਜਿਸ ਵਿਚ ਸਾਈਾ ਲਾਡੀ ਸ਼ਾਹ ...
ਨਡਾਲਾ, 12 ਸਤੰਬਰ (ਮਾਨ)- ਗੁਰਦੁਆਰਾ ਬਾਉਲੀ ਸਾਹਿਬ ਦੇ ਨਿਸ਼ਕਾਮ ਸੇਵਕ ਬਾਬਾ ਮੱਸਾ ਸਿੰਘ ਦੀ 30ਵੀਂ ਬਰਸੀ 16 ਸਤੰਬਰ ਨੂੰ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਸ਼ਰਧਾ ਨਾਲ ਮਨਾਈ ਜਾਵੇਗੀ | ਇਸ ਸਬੰਧੀ ਮੈਨੇਜਰ ਮੋਹਨ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਸਬੰਧ ਵਿਚ ...
ਸੁਭਾਨਪੁਰ, 12 ਸਤੰਬਰ (ਜੱਜ)- ਵਿਧਾਨ ਸਭਾ ਹਲਕਾ ਭੁਲੱਥ ਵਿਚ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਮਜ਼ਬੂਤ ਹੈ ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਹੇਠ ਹਲਕਾ ਭੁਲੱਥ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਤੋਂ ਕੀਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ...
ਕਪੂਰਥਲਾ, 12 ਸਤੰਬਰ (ਵਿ. ਪ੍ਰ.)- ਬਹੁਜਨ ਸਮਾਜ ਪਾਰਟੀ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਥਾਪਰ ਨੇ ਐਸ. ਐਸ. ਪੀ. ਕਪੂਰਥਲਾ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਕਿ ਉਨ੍ਹਾਂ ਦੇ ਜਾਨ ਮਾਲ ਦੀ ਰਾਖੀ ਕੀਤੀ ਜਾਵੇ | ਪੱਤਰ ਵਿਚ ਉਨ੍ਹਾਂ ਕਿਹਾ ਕਿ ਪਿੰਡ ਧਾਲੀਵਾਲ ...
ਢਿਲਵਾਂ, 12 ਸਤੰਬਰ (ਪ੍ਰਵੀਨ ਕੁਮਾਰ)- ਢਿਲਵਾਂ ਵਿਖੇ ਕਾਂਗਰਸ ਪਾਰਟੀ ਦੀ ਇਕ ਮੀਟਿੰਗ ਹੋਈ ਜਿਸ ਵਿਚ ਕਾਂਗਰਸ ਹਾਈ ਕਮਾਂਡ ਵੱਲੋਂ ਹਲਕਾ ਭੁਲੱਥ ਦੇ ਲੋਕਾਂ ਦੀ ਸੇਵਾ ਲਈ ਨਿਯੁਕਤ ਕੀਤੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਮੀਟਿੰਗ ਨੂੰ ...
ਸ਼ਾਹਕੋਟ, 12 ਸਤੰਬਰ (ਸਚਦੇਵਾ, ਬਾਂਸਲ)- ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਤੇ ਹਲਕਾ ਸ਼ਾਹਕੋਟ ਦੇ ਵਿਧਾਇਕ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਪਤਨੀ ਤੇ ਨਾਇਬ ਸਿੰਘ ਕੋਹਾੜ ਸਾਬਕਾ ਐੱਮ. ਡੀ. ਕੋਆਪ੍ਰੇਟਿਵ ਬੈਂਕ ਜਲੰਧਰ ਦੀ ਮਾਤਾ ਨਸੀਬ ਕੌਰ ਕੋਹਾੜ (80) ਦਾ ਲੰਬਾਂ ...
ਸੁਲਤਾਨਪੁਰ ਲੋਧੀ, 12 ਸਤੰਬਰ (ਥਿੰਦ, ਹੈਪੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸੁਲਤਾਨਪੁਰ ਲੋਧੀ ਵਿਖੇ ਬੇਬੇ ਨਾਨਕੀ ਜੀ ਦੇ ਨਾਮ 'ਤੇ ਸੁਸ਼ੋਭਿਤ ਪੁਰਾਤਨ ਖੂਹੀ ਦੀ ਦਿੱਖ ਸੰਵਾਰਨ ਲਈ ਕਾਰ ਸੇਵਾ ਦੀ ...
ਕਾਲਾ ਸੰਘਿਆਂ, 12 ਸਤੰਬਰ (ਸੰਘਾ)- ਗੁਰੂ ਕਾ ਲੰਗਰ ਟੀਮ ਦੇ ਮੁੱਖ ਸੇਵਾਦਾਰ ਡਾ: ਸੁਰਜੀਤ ਸਿੰਘ ਖੁਸਰੋਪੁਰ ਤੇ ਸਮਾਜ ਸੇਵੀ ਜਸਵੀਰ ਸਿੰਘ ਖ਼ਾਲਸਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਪਿਤਾ ਮਹਿੰਦਰ ਸਿੰਘ ਦਾ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ...
ਜਲੰਧਰ, 12 ਸਤੰਬਰ (ਐੱਮ. ਐੱਸ. ਲੋਹੀਆ)- ਖੰਡੂਆ ਇਕ ਜਮਾਂਦਰੂ ਬਿਮਾਰੀ ਹੈ ਤੇ ਲਗਪਗ 800 ਨਵੇਂ ਜੰਮੇ ਬੱਚਿਆਂ 'ਚੋਂ ਇਕ ਬੱਚਾ ਕੱਟੇ ਹੋਏ ਬੁੱਲ ਤੇ ਕੱਟੇ ਹੋਏ ਤਾਲੂ ਨਾਲ ਪੈਦਾ ਹੁੰਦਾ ਹੈ | ਕੁਦਰਤ ਵਲੋਂ ਸੁੰਦਰ ਚਿਹਰੇ ਤੋਂ ਵਾਂਝੇ ਰਹੇ ਇਨ੍ਹਾਂ ਬੱਚਿਆਂ ਪ੍ਰਤੀ ਅਕਸਰ ...
ਬੇਗੋਵਾਲ, 12 ਸਤੰਬਰ (ਸੁਖਜਿੰਦਰ ਸਿੰਘ)- ਯੂਥ ਅਕਾਲੀ ਦਲ ਦੇ ਬੇਗੋਵਾਲ ਸਰਕਲ ਦੇ ਸ਼ਹਿਰੀ ਪ੍ਰਧਾਨ ਇੰਦਰਜੀਤ ਸਿੰਘ ਸਦਿਉੜਾ ਤੇ ਉਘੇ ਸਮਾਜ ਸੇਵੀ ਸਰਬਜੀਤ ਸਿੰਘ ਸਦਿਉੜਾ ਦੇ ਪਿਤਾ ਦਰਬਾਰਾ ਸਿੰਘ ਸਦਿਉੜਾ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਦਾ ਸਸਕਾਰ ...
ਸੁਲਤਾਨਪੁਰ ਲੋਧੀ, 12 ਸਤੰਬਰ (ਥਿੰਦ, ਹੈਪੀ)- ਪਿੰਡ ਕਾਲਰੂ ਵਿਖੇ ਸਰਕਾਰੀ ਐਲੀਮੈਂਟਰੀ ਅਤੇ ਮਿਡਲ ਸਕੂਲ ਦੇ ਸਹਿਯੋਗ ਨਾਲ ਬੱਚਿਆਂ ਦੇ ਮਾਪਿਆਂ ਤੇ ਇਲਾਕਾ ਨਿਵਾਸੀਆਂ ਨੂੰ ਸਕੂਲਾਂ ਤੇ ਸਿੱਖਿਆ ਦੇ ਗੁਣਾਤਮਕ ਵਿਕਾਸ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨ ਵਾਸਤੇ ...
ਫਗਵਾੜਾ, 12 ਸਤੰਬਰ (ਅਸ਼ੋਕ ਕੁਮਾਰ ਵਾਲੀਆ)- ਸਮਾਜ ਸੇਵੀ ਜਥੇਬੰਦੀ ਪਰਿਆਸ ਸਿਟੀਜ਼ਨ ਵੈੱਲਫੇਅਰ ਕੌਾਸਲ ਤੇ ਪੁਨਰਜੋਤ ਵੈੱਲਫੇਅਰ ਸੁਸਾਇਟੀ ਵੱਲੋਂ ਗੁਰਾਇਆ ਬਲੱਡ ਸੇਵਾ ਦੇ ਸਹਿਯੋਗ ਨਾਲ ਪਿੰਡ ਚਚਰਾੜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸੜਕ ਸੁਰੱਖਿਆ ਸਬੰਧੀ ...
ਫਗਵਾੜਾ, 12 ਸਤੰਬਰ (ਅਸ਼ੋਕ ਕੁਮਾਰ ਵਾਲੀਆ)- ਜੇ. ਸੀ. ਆਈ. ਫਗਵਾੜਾ ਸਿਟੀ ਵੱਲੋਂ 'ਜੇ. ਸੀ. ਆਈ. ਵੀਕ 2017' ਤਹਿਤ ਡਿਵਾਈਨ ਪਬਲਿਕ ਸਕੂਲ ਵਿਖੇ ਟੀਚਰ ਟਰੇਨਿੰਗ ਵਰਕਸ਼ਾਪ ਲਗਾਈ ਗਈ ਜਿਸ ਦੌਰਾਨ ਫੈਕਲਟੀ ਸੁਨੀਲ ਸ਼ਰਮਾ ਨੈਸ਼ਨਲ ਟਰੇਨਰ ਜੇ. ਸੀ. ਆਈ. ਨੇ ਅਧਿਆਪਕਾਂ ਨੂੰ ...
ਕਪੂਰਥਲਾ, 12 ਸਤੰਬਰ (ਵਿ. ਪ੍ਰ.)- ਬਾਵਾ ਲਾਲਵਾਨੀ ਪਬਲਿਕ ਸਕੂਲ ਕਪੂਰਥਲਾ ਦੇ 12ਵੀਂ ਬੀ ਜਮਾਤ ਦੇ ਵਿਦਿਆਰਥੀ ਧੈਰਿਆ ਚੋਪੜਾ ਨੇ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਜਿੱਤ ਕੇ ਸਕੂਲ ਦਾ ਨਾਂਅ ...
ਨਡਾਲਾ, 12 ਸਤੰਬਰ (ਮਾਨ)- ਲਾਇਨਜ਼ ਕਲੱਬ 321 ਡੀ. ਦੇ ਗਵਰਨਰ ਲਾਇਨ ਸਵਰਨ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਵਾਤਾਵਰਨ ਦੀ ਸੰਭਾਲ ਲਈ ਮਿਥੇ ਟੀਚੇ ਅਨੁਸਾਰ ਨਡਾਲਾ ਵਿਸ਼ਵਾਸ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਡਾਲਾ ਵਿਖੇ ਛਾਂਦਾਰ ਬੂਟੇ ਲਗਾਏ | ਪ੍ਰਧਾਨ ...
ਨਡਾਲਾ, 12 ਸਤੰਬਰ (ਮਾਨ)- ਮਾਤਾ ਵੈਸ਼ਨੋ ਦੇਵੀ ਕਲੱਬ ਨਡਾਲਾ ਵੱਲੋਂ 40ਵਾਂ ਸਾਲਾਨਾ ਜਗਰਾਤਾ 23 ਸਤੰਬਰ ਨੂੰ ਬੱਸ ਅੱਡਾ ਨਡਾਲਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਦਾ ਉਦਘਾਟਨ ਨਗਰ ਕੌਾਸਲ ਪ੍ਰਧਾਨ ਡਾ: ਨਰਿੰਦਰਪਾਲ ਬਾਵਾ ਕਰਨਗੇ ਜਦਕਿ ਜੋਤੀ ਪੂਜਣ ਸਰਦਾਰੀ ਲਾਲ ਸਾਬਕਾ ...
ਤਲਵੰਡੀ ਚੌਧਰੀਆਂ, 12 ਸਤੰਬਰ (ਪਰਸਨ ਲਾਲ ਭੋਲਾ)- ਮਾਸਟਰ ਜਸਬੀਰ ਸਿੰਘ ਮਾਤਾ ਤੇਜ ਕੌਰ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਦੀ ਅੰਤਿਮ ਅਰਦਾਸ ਲਈ ਉਨ੍ਹਾਂ ਦੇ ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਪਰਮਜੀਤਪੁਰ ...
ਸੁਲਤਾਨਪੁਰ ਲੋਧੀ, 12 ਸਤੰਬਰ (ਨਰੇਸ਼ ਹੈਪੀ)- ਵਾਲਮੀਕ ਨੌਜਵਾਨ ਸਭਾ ਮੁਹੱਲਾ ਸੈਯਦਾਂ ਸੁਲਤਾਨਪੁਰ ਲੋਧੀ ਦੀ ਮੀਟਿੰਗ ਪ੍ਰਦੀਪ ਪੈਲੇਸ ਕੱਟੜਾ ਬਾਜ਼ਾਰ ਵਿਖੇ ਸੋਮਨਾਥ ਲਾਹੌਰਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਭਾ ਦੇ ਪ੍ਰਧਾਨ ਦੀ ਚੋਣ ਸਬੰਧੀ ਵਿਚਾਰ ਵਟਾਂਦਰਾ ਕਰਨ ...
ਹੁਸੈਨਪੁਰ, 12 ਸਤੰਬਰ (ਸੋਢੀ)- ਖੇਡ ਮੇਲਿਆਂ ਨਾਲ ਜਿਥੇ ਸਾਡੀ ਆਪਸੀ ਭਾਈਚਾਰਕ ਸਾਂਝ ਵਧਦੀ ਉਥੇ ਸਾਨੂੰ ਜੁੜ ਬੈਠਣ ਦਾ ਸੁਭਾਗ ਵੀ ਪ੍ਰਾਪਤ ਹੁੰਦਾ ਹੈ | ਇਹ ਸ਼ਬਦ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਵਾਲਿਆਂ ਨੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ, ਗੁਰਦੁਆਰਾ ਪ੍ਰਬੰਧਕ ...
ਸੁਲਤਾਨਪੁਰ ਲੋਧੀ, 12 ਸਤੰਬਰ (ਨਰੇਸ਼ ਹੈਪੀ, ਥਿੰਦ)- ਬੇਬੇ ਨਾਨਕੀ ਸਿੱਖ ਮਿਸ਼ਨਰੀ ਕਾਲਜ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਧਾਰਮਿਕ ਲੈਕਚਰਾਂ ਦੀ ਲੜੀ ਤਹਿਤ ਧਰਮ ਪ੍ਰਚਾਰ ਕਮੇਟੀ ਦੇ ਦੁਆਬਾ ਜ਼ੋਨ ਦੇ ਇੰਚਾਰਜ ਭਾਈ ਸਰਬਜੀਤ ਸਿੰਘ ...
ਕਪੂਰਥਲਾ, 12 ਸਤੰਬਰ (ਵਿ. ਪ੍ਰ.)- ਪੰਜਾਬ ਸਰਕਾਰ ਦੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਚ ਜ਼ਿਲ੍ਹਾ ਪੱਧਰੀ ਅੰਡਰ 17 ਉਮਰ ਵਰਗ ਦੇ ਲੜਕੇ ਲੜਕੀਆਂ ਦਾ ਦੋ ਰੋਜ਼ਾ ਟੂਰਨਾਮੈਂਟ 16 ਤੇ 17 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ | ...
ਡਡਵਿੰਡੀ/ਸੁਲਤਾਨਪੁਰ ਲੋਧੀ, 12 ਸਤੰਬਰ (ਬਲਬੀਰ ਸਿੰਘ ਸੰਧਾ, ਨਰੇਸ਼ ਹੈਪੀ, ਥਿੰਦ)- ਸ੍ਰੀ ਗੁਰੂ ਨਾਨਕ ਕੀਰਤਨ ਐਾਡ ਵੈੱਲਫੇਅਰ ਸੁਸਾਇਟੀ ਡਡਵਿੰਡੀ ਵੱਲੋਂ ਸਮੂਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 8ਵਾਂ ਕੀਰਤਨ ਦਰਬਾਰ 30 ਸਤੰਬਰ ...
ਸੁਲਤਾਨਪੁਰ ਲੋਧੀ, 12 ਸਤੰਬਰ (ਨਰੇਸ਼ ਹੈਪੀ, ਥਿੰਦ)- ਭਗਵਤੀ ਸੇਵਾ ਦਲ ਮੁਹੱਲਾ ਦੀਵਾਨਾ 36 ਗਲੀ ਸੁਲਤਾਨਪੁਰ ਲੋਧੀ ਵੱਲੋਂ ਕਰਵਾਏ ਜਾ ਰਹੇ ਸਾਲਾਨਾ ਜਾਗਰਨ ਸਬੰਧੀ ਝੰਡਾ ਚੜ੍ਹਾਉਣ ਦੀ ਰਸਮ ਨਿਭਾਈ ਗਈ | ਇਸ ਮੌਕੇ ਪ੍ਰਧਾਨ ਵਿਸ਼ਾਲ ਟਕਸਾਲੀ ਨੇ ਦੱਸਿਆ ਕਿ ਭਗਵਤੀ ਸੇਵਾ ...
ਕਪੂਰਥਲਾ/ਫੱਤੂਢੀਂਗਾ, 12 ਸਤੰਬਰ (ਵਿ. ਪ੍ਰ., ਪ. ਪ੍ਰ.)- ਬੱਚਿਆਂ ਤੇ ਬੱਸਾਂ ਦੇ ਡਰਾਈਵਰਾਂ ਨੂੰ ਸੜਕ ਸੁਰੱਖਿਆ ਨਿਯਮਾਂ ਬਾਰੇ ਜਾਣਕਾਰੀ ਦੇਣ ਦੇ ਮਨੋਰਥ ਨਾਲ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਵਿਖੇ ਸੁਲਤਾਨਪੁਰ ਲੋਧੀ ਦੇ ਟਰੈਫਿਕ ਇੰਚਾਰਜ ਜੋਗਿੰਦਰ ਸਿੰਘ ਦੀ ...
ਫਗਵਾੜਾ, 12 ਸਤੰਬਰ (ਅਸ਼ੋਕ ਕੁਮਾਰ ਵਾਲੀਆ, ਟੀ. ਡੀ. ਚਾਵਲਾ)- ਕਪੂਰਥਲਾ ਡਿਸਟਿ੍ਕ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਜੀ. ਐਨ. ਏ. ਯੂਨੀਵਰਸਿਟੀ ਦੇ ਸਹਿਯੋਗ ਨਾਲ ਫਗਵਾੜਾ ਜੀ. ਟੀ. ਰੋਡ ਸਥਿਤ ਹੋਟਲ ਕਲੱਬ ਕਬਾਨਾ ਵਿਖੇ ਛੇ ਦਿਨ ਚੱਲਣ ਵਾਲੀ ਇੰਟਰ ਡਿਸਟਿਕ ਐਾਡ ਪੰਜਾਬ ...
ਖਲਵਾੜਾ, 12 ਸਤੰਬਰ (ਮਨਦੀਪ ਸਿੰਘ ਸੰਧੂ)- ਸੰਤ ਬਾਬਾ ਨਰਾਇਣ ਦਾਸ ਸਪੋਰਟਸ ਕਲੱਬ ਖਲਵਾੜਾ ਦੇ ਮੈਂਬਰਾਂ ਵੱਲੋਂ ਪਿੰਡ ਦੇ ਖੇਡ ਮੈਦਾਨ ਦੀ ਸਫ਼ਾਈ ਕਰਨ ਉਪਰੰਤ ਲੇਜ਼ਰ ਲੈਂਡ ਲੈਵਲਰ ਨਾਲ ਲੈਵਲ ਕਰਵਾਇਆ ਗਿਆ | ਇਸ ਮੌਕੇ ਕਲੱਬ ਦੇ ਮੀਡੀਆ ਸਕੱਤਰ ਵਰਿੰਦਰ ਕੁਮਾਰ ਮੋਨੂੰ ...
ਭੁਲੱਥ, 12 ਸਤੰਬਰ (ਮੁਲਤਾਨੀ)- ਲਾਇਨਜ਼ ਕਲੱਬ ਭੁਲੱਥ ਵਿਸ਼ਵਾਸ਼ ਵੱਲੋਂ ਆਪਣੇ ਸਮਾਜ ਸੇਵੀ ਕੰਮਾਂ ਨੂੰ ਜਾਰੀ ਰੱਖਦੇ ਹੋਏ ਪ੍ਰਧਾਨ ਰਜੇਸ਼ ਕੁਮਾਰ ਹੈਪੀ ਦੀ ਅਗਵਾਈ ਹੇਠ ਸਬ ਡਵੀਜ਼ਨ ਹਸਪਤਾਲ ਭੁਲੱਥ ਨੂੰ ਗੋਦ ਲੈਣ ਦਾ ਫੈਸਲਾ ਕੀਤਾ | ਇਸ ਮੌਕੇ ਸੀਨੀਅਰ ਮੈਡੀਕਲ ...
ਕਾਲਾ ਸੰਘਿਆਂ, 12 ਸਤੰਬਰ (ਸੰਘਾ)- ਲੋੜਵੰਦ ਤੇ ਬੇਸਹਾਰਿਆਂ ਦੀ ਮਦਦ ਲਈ ਯਤਨਸ਼ੀਲ ਸੰਸਥਾ ਗੁਰੂ ਕਾ ਲੰਗਰ ਟੀਮ ਤੇ ਦੋਨਾ ਪੱਤਰਕਾਰ ਮੰਚ ਵੱਲੋਂ ਪਿਮਸ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਪਿੰਡ ਖੁਸਰੋਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਏ ਗਏ ਮੁਫ਼ਤ ਮੈਡੀਕਲ ਤੇ ...
ਕਪੂਰਥਲਾ, 12 ਸਤੰਬਰ (ਵਿ. ਪ੍ਰ.)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਕਪੂਰਥਲਾ ਵਿਖੇ ਜ਼ਿਲ੍ਹਾ ਪੱਧਰੀ ਕਰਾਟੇ ਟੂਰਨਾਮੈਂਟ ਸਹਾਇਕ ਸਿੱਖਿਆ ਅਫ਼ਸਰ ਖੇਡਾਂ ਅਮਰੀਕ ਸਿੰਘ ਦੀ ਅਗਵਾਈ ਵਿਚ ਕਰਵਾਇਆ ਗਿਆ, ਜਿਸ ਵਿਚ ਸਰਕਾਰੀ ਹਾਈ ਸਕੂਲ ਜਵਾਲਾਪੁਰ ਦੀਆਂ ...
ਖਲਵਾੜਾ, 12 ਸਤੰਬਰ (ਮਨਦੀਪ ਸਿੰਘ ਸੰਧੂ)- ਪਿੰਡ ਮਾਣਕ ਵਿਖੇ ਗਲੋਬਲ ਵੈੱਲਫੇਅਰ ਸੁਸਾਇਟੀ ਤੇ ਅਸ਼ੀਰਵਾਦ ਹਸਪਤਾਲ ਪਲਾਹੀ ਰੋਡ ਫਗਵਾੜਾ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਸਮਾਜ ਸੇਵੀ ਪ੍ਰਵਾਸੀ ਭਾਰਤੀ ਦਿਲਬਾਗ ਬੰਗਾ ਤੇ ...
ਕਪੂਰਥਲਾ, 12 ਸਤੰਬਰ (ਸਡਾਨਾ)- ਟਰੈਫ਼ਿਕ ਇੰਚਾਰਜ ਦਰਸ਼ਨ ਲਾਲ ਸ਼ਰਮਾ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਕਪੂਰਥਲਾ ਦੇ ਐਨ. ਸੀ. ਸੀ. ਕੈਡਿਟਾਂ ਨੂੰ ਆਵਾਜਾਈ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ | ਸਕੂਲ ਪਿ੍ੰਸੀਪਲ ਬਲਵਿੰਦਰ ਸਿੰਘ ਬੱਟੂ ਦੀ ...
ਜਲੰਧਰ ਛਾਉਣੀ, 12 ਸਤੰਬਰ (ਪਵਨ ਖਰਬੰਦਾ)-ਥਾਣਾ ਛਾਉਣੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਛਾਪਾਮਾਰੀ ਕਰਦੇ ਹੋਏ ਇਕ ਵਿਅਕਤੀ ਨੂੰ ਹਜ਼ਾਰਾਂ ਦੀ ਨਗਦੀ ਸਮੇਤ ਦੜਾ-ਸੱਟਾ ਲਾਉਣ ਦੇ ਦੋਸ਼ 'ਚ ਕਾਬੂ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਜਸਵੰਤ ਸਿੰਘ ਨੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX