ਤਾਜਾ ਖ਼ਬਰਾਂ


ਕਾਰ ਦੀ ਟੱਕਰ ਨਾਲ ਸੜਕ ਪਾਰ ਕਰ ਰਹੇ ਵਿਅਕਤੀ ਦੀ ਮੌਤ
. . .  26 minutes ago
ਫਿਲੌਰ, 21 ਜਨਵਰੀ (ਇੰਦਰਜੀਤ ਚੰਦੜ) – ਸਥਾਨਕ ਨੈਸ਼ਨਲ ਹਾਈਵੇ 'ਤੇ ਵਾਪਰੇ ਇਕ ਹਾਦਸੇ ਦੌਰਾਨ ਇਕ 40 ਸਾਲਾਂ ਦੇ ਕਰੀਬ ਇੱਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਇਨੋਵਾ ਕਾਰ ਜੋ ਜਲੰਧਰ ਤੋਂ ਲੁਧਿਆਣਾ ਵੱਲ ਜਾ ਰਹੀ ਸੀ ਕਿ ਫਿਲੌਰ...
ਐਨ.ਸੀ.ਪੀ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ 7 ਉਮੀਦਵਾਰਾਂ ਦੀ ਸੂਚੀ ਜਾਰੀ
. . .  23 minutes ago
ਨਵੀਂ ਦਿੱਲੀ, 21 ਜਨਵਰੀ - ਐਨ.ਸੀ.ਪੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ 7 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। 'ਆਪ' ਤੋਂ ਅਸਤੀਫ਼ਾ ਦੇਣ ਵਾਲੇ ਦਿੱਲੀ ਕੈਂਟ ਦੇ ਮੌਜੂਦਾ...
2.50 ਕਰੋੜ ਦੀ ਹੈਰੋਇਨ ਸਣੇ ਇੱਕ ਗ੍ਰਿਫ਼ਤਾਰ
. . .  48 minutes ago
ਲੁਧਿਆਣਾ, 21 ਜਨਵਰੀ (ਰੁਪੇਸ਼ ਕੁਮਾਰ) - ਐੱਸ.ਟੀ.ਐੱਫ ਲੁਧਿਆਣਾ ਰੇਂਜ ਨੇ ਨਾਕੇਬੰਦੀ ਦੌਰਾਨ ਇੱਕ ਵਿਅਕਤੀ ਨੂੰ 510 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ...
ਪੰਜਾਬ ਕਾਂਗਰਸ ਦੀ ਸੂਬਾ ਤੇ ਜ਼ਿਲ੍ਹਾ ਜਥੇਬੰਦੀਆਂ ਭੰਗ
. . .  41 minutes ago
ਲੁਧਿਆਣਾ, 21 ਜਨਵਰੀ (ਪੁਨੀਤ ਬਾਵਾ) - ਕੁੱਲ ਹਿੰਦ ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਸੂਬਾ ਜਥੇਬੰਦੀ ਅਤੇ ਜ਼ਿਲ੍ਹਾ ਜਥੇਬੰਦੀਆਂ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ, ਜਦਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ...
ਸਕਾਰਪੀਓ ਤੇ ਬੱਸ ਦੀ ਸਿੱਧੀ ਟੱਕਰ 'ਚ ਫ਼ੌਜ ਦੇ ਜਵਾਨ ਦੀ ਮੌਤ, 7 ਜ਼ਖ਼ਮੀ
. . .  59 minutes ago
ਗੜ੍ਹਸ਼ੰਕਰ, 21 ਜਨਵਰੀ (ਧਾਲੀਵਾਲ) - ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ 'ਤੇ ਸ਼ਾਮ ਸਮੇਂ ਸਕਾਰਪੀਓ ਗੱਡੀ ਅਤੇ ਬੱਸ ਦਰਮਿਆਨ ਸਿੱਧੀ ਟੱਕਰ ਹੋਣ ਕਾਰਨ ਸਕਾਰਪੀਓ ਸਵਾਰ ਫ਼ੌਜ ਦੇ ਇੱਕ ਜਵਾਨ...
ਇਨੋਵਾ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 21 ਜਨਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਅੱਜ ਸਵੇਰੇ ਸੁਨਾਮ-ਲਖਮੀਰਵਾਲਾ ਸੜਕ 'ਤੇ ਵਾਪਰੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ...
ਰਿਸ਼ਵਤ ਲੈਂਦਿਆਂ ਏ. ਸੀ. ਪੀ. ਦਾ ਰੀਡਰ ਰੰਗੇ ਹੱਥੀਂ ਕਾਬੂ
. . .  about 2 hours ago
ਜਲੰਧਰ, 21 ਜਨਵਰੀ- ਜਲੰਧਰ ਦੇ ਏ. ਸੀ. ਪੀ. ਵੈਸਟ ਬਰਜਿੰਦਰ ਸਿੰਘ ਦੇ ਰੀਡਰ ਰਾਜੇਸ਼ ਕੁਮਾਰ ਨੂੰ ਵਿਜੀਲੈਂਸ ਦੀ ਟੀਮ ਨੇ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਰਾਜੇਸ਼ ਕੁਮਾਰ ਨੂੰ ਟੀਮ ਆਪਣੇ...
ਰਿਸ਼ਵਤ ਮੰਗਣ ਵਾਲੇ ਪਟਵਾਰੀ ਦਫ਼ਤਰ 'ਤੇ ਵਿਜੀਲੈਂਸ ਵਲੋਂ ਛਾਪੇਮਾਰੀ, ਪਟਵਾਰੀ ਫ਼ਰਾਰ
. . .  about 2 hours ago
ਭੁਲੱਥ, 21 ਜਨਵਰੀ (ਸੁਖਜਿੰਦਰ ਸਿੰਘ ਮੁਲਤਾਨੀ)- ਅੱਜ ਦੁਪਹਿਰ ਵਿਜੀਲੈਂਸ ਵਿਭਾਗ ਕਪੂਰਥਲਾ ਨੇ ਡੀ. ਐੱਸ. ਪੀ. ਕੇਵਲ ਕ੍ਰਿਸ਼ਨ ਦੀ ਅਗਵਾਈ ਹੇਠ 30 ਹਜ਼ਾਰ ਰੁਪਏ ਰਿਸ਼ਵਤ ਵਜੋਂ...
ਦਿੱਲੀ ਆ ਸਕਣਗੇ ਭੀਮ ਆਰਮੀ ਚੀਫ਼ ਚੰਦਰਸ਼ੇਖਰ ਆਜ਼ਾਦ, ਅਦਾਲਤ ਨੇ ਸ਼ਰਤਾਂ 'ਤੇ ਦਿੱਤੀ ਇਜਾਜ਼ਤ
. . .  about 2 hours ago
ਨਵੀਂ ਦਿੱਲੀ, 21 ਜਨਵਰੀ- ਭੀਮ ਆਰਮੀ ਚੀਫ਼ ਚੰਦਰਸ਼ੇਖਰ ਆਜ਼ਾਦ ਨੂੰ ਤੀਸ ਹਜ਼ਾਰੀ ਕੋਰਟ ਨੇ ਰਾਜਧਾਨੀ ਦਿੱਲੀ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਇਹ ਇਜਾਜ਼ਤ ਸ਼ਰਤਾਂ 'ਤੇ...
ਅਕਾਲੀ ਦਲ ਤੋਂ ਬਾਅਦ ਹੁਣ ਭਾਜਪਾ ਦੀ ਸਹਿਯੋਗੀ ਜੇ. ਜੇ. ਪੀ. ਵੀ ਨਹੀਂ ਲੜੇਗੀ ਦਿੱਲੀ ਚੋਣਾਂ
. . .  about 2 hours ago
ਨਵੀਂ ਦਿੱਲੀ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਭਾਜਪਾ ਦੀ ਸਹਿਯੋਗੀ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਨੇ ਵੀ ਦਿੱਲੀ ਵਿਧਾਨ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਦੂਜੇ ਚੋਣ...
ਹੁਸ਼ਿਆਰਪੁਰ ਵਿਖੇ ਦੋ ਦੁਕਾਨਾਂ 'ਚ ਲੱਗੀ ਭਿਆਨਕ ਅੱਗ
. . .  about 2 hours ago
ਹੁਸ਼ਿਆਰਪੁਰ, 21 ਜਨਵਰੀ (ਬਲਜਿੰਦਰਪਾਲ ਸਿੰਘ)- ਘੰਟਾ ਘਰ ਦੇ ਨਜ਼ਦੀਕ ਡਰਾਈ-ਕਲੀਨਰ ਅਤੇ ਕੱਪੜਿਆਂ ਦੀ ਦੁਕਾਨ 'ਚ ਅੱਜ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ ਲੱਖਾਂ ਰੁਪਏ ਦਾ...
ਜਿਸ ਨੇ ਵਿਰੋਧ ਕਰਨਾ ਹੈ ਕਰ ਲਓ, ਨਾਗਰਿਕਤਾ ਕਾਨੂੰਨ ਵਾਪਸ ਨਹੀਂ ਹੋਵੇਗਾ- ਅਮਿਤ ਸ਼ਾਹ
. . .  about 3 hours ago
ਲਖਨਊ, 21 ਜਨਵਰੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਦੇ ਸਮਰਥਨ 'ਚ ਇੱਕ ਰੈਲੀ ਨੂੰ ਸੰਬੋਧਿਤ ਕੀਤਾ। ਉੱਤਰ ਪ੍ਰਦੇਸ਼ ਦੇ ਲਖਨਊ 'ਚ ਹੋਈ ਇਸ ਰੈਲੀ 'ਚ...
ਮੋਦੀ ਅਤੇ ਓਲੀ ਨੇ ਵਿਰਾਟ ਨਗਰ ਆਈ.ਸੀ.ਪੀ ਦਾ ਕੀਤਾ ਉਦਘਾਟਨ
. . .  about 3 hours ago
ਨੇਪਾਲ, 21 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਮੰਗਲਵਾਰ ਨੂੰ ਇੱਥੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਦੋਹਾਂ ...
ਜਲ ਸਪਲਾਈ ਵਿਭਾਗ ਦੇ ਐੱਸ. ਡੀ. ਓ. ਨੇ ਚਲਾਈ ਗੋਲੀ, ਕਲਰਕ ਜ਼ਖ਼ਮੀ
. . .  about 3 hours ago
ਸੰਗਰੂਰ, 21 ਜਨਵਰੀ (ਦਮਨਜੀਤ ਸਿੰਘ)- ਸੰਗਰੂਰ ਦੇ ਜਲ ਸਪਲਾਈ ਅਤੇ ਸੀਵਰੇਜ ਬੋਰਡ ਦਫ਼ਤਰ ਵਿਖੇ ਵਿਭਾਗ ਦੇ ਹੀ ਐੱਸ. ਡੀ. ਓ. ਵਲੋਂ ਇੱਕ ਕਲਰਕ 'ਤੇ ਗੋਲੀ ਚਲਾਉਣ ਦਾ ਸਨਸਨੀਖ਼ੇਜ਼ ਮਾਮਲਾ...
ਦੁਕਾਨ ਲੁੱਟਣ ਆਏ ਲੁਟੇਰਿਆ ਨੇ ਮਾਲਕ 'ਤੇ ਚਲਾਈ ਗੋਲੀ
. . .  about 4 hours ago
ਫ਼ਤਿਹਗੜ੍ਹ ਸਾਹਿਬ, 21 ਜਨਵਰੀ (ਬਲਜਿੰਦਰ ਸਿੰਘ) - ਫ਼ਤਿਹਗੜ੍ਹ ਸਾਹਿਬ 'ਚ ਪੈਂਦੇ ਸਰਹਿੰਦ ਮੰਡੀ ਓਵਰਬ੍ਰਿਜ ਨੇੜੇ ਸਥਿਤ ਕਰਿਆਨਾ ਦੀ ਹੋਲਸੇਲ ਦੀ ਦੁਕਾਨ '...
ਅਵੰਤੀਪੋਰਾ 'ਚ ਮੁਠਭੇੜ ਦੌਰਾਨ ਫੌਜ ਦਾ ਜਵਾਨ ਅਤੇ ਇੱਕ ਐੱਸ. ਪੀ. ਓ. ਸ਼ਹੀਦ
. . .  about 3 hours ago
ਹਾਈਕੋਰਟ ਪਹੁੰਚਿਆ ਜੇ. ਐੱਨ. ਯੂ. ਵਿਦਿਆਰਥੀ ਸੰਗਠਨ, ਲੇਟ ਫ਼ੀਸ ਅਤੇ ਹੋਸਟਲ ਮੈਨੂਅਲ 'ਚ ਬਦਲਾਅ ਦੀ ਕੀਤੀ ਮੰਗ
. . .  about 4 hours ago
ਕੁਫ਼ਰੀ 'ਚ ਹੋਈ ਤਾਜ਼ਾ ਬਰਫ਼ਬਾਰੀ, ਖਿੜੇ ਸੈਲਾਨੀਆਂ ਦੇ ਚਿਹਰੇ
. . .  about 4 hours ago
ਨੇਪਾਲ ਦੇ ਹੋਟਲ 'ਚੋਂ ਮਿਲੀਆਂ ਕੇਰਲ ਦੇ 8 ਸੈਲਾਨੀਆਂ ਦੀਆਂ ਲਾਸ਼ਾਂ
. . .  about 5 hours ago
ਧਾਰਾ 370 ਨੂੰ ਬੇਅਸਰ ਕਰਨ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  about 5 hours ago
ਸੰਗਰੂਰ : ਸ਼੍ਰੋਮਣੀ ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਹਾਂਡਾ ਅਤੇ ਸੁਨੀਤਾ ਸ਼ਰਮਾ ਨੇ ਦਿੱਤਾ ਅਸਤੀਫ਼ਾ
. . .  about 5 hours ago
ਪੁਲਵਾਮਾ 'ਚ ਸੀ. ਆਰ. ਪੀ. ਐੱਫ. ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  about 5 hours ago
ਸੁਨੀਲ ਯਾਦਵ ਹੀ ਲੜਨਗੇ ਕੇਜਰੀਵਾਲ ਵਿਰੁੱਧ ਚੋਣ
. . .  about 6 hours ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  about 6 hours ago
ਹਾਈਕੋਰਟ ਨੇ ਕੈਟ 'ਤੇ ਹੁਕਮ 'ਤੇ ਲਾਈ ਰੋਕ, ਦਿਨਕਰ ਗੁਪਤਾ ਨੂੰ ਡੀ. ਜੀ. ਪੀ. ਬਣਾਈ ਰੱਖਣ ਦੀ ਹਿਦਾਇਤ
. . .  about 6 hours ago
ਅੰਮ੍ਰਿਤਸਰ ਵਿਖੇ ਮਠਿਆਈਆਂ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ
. . .  about 2 hours ago
ਵਿਰਾਸਤੀ ਮਾਰਗ 'ਤੇ ਸ਼ਹੀਦ ਸਿੱਖ ਸੂਰਬੀਰ ਯੋਧਿਆਂ ਦੇ ਬੁੱਤ ਲਗਾਉਣ ਦੀ ਮੰਗ
. . .  about 6 hours ago
ਜਵਾਹਰ ਸੁਰੰਗ ਦੇ ਆਲੇ-ਦੁਆਲੇ ਭਾਰੀ ਬਰਫ਼ਬਾਰੀ ਕਾਰਨ ਕੌਮੀ ਹਾਈਵੇਅ-44 ਬੰਦ, ਸੈਂਕੜੇ ਟਰੱਕ ਫਸੇ
. . .  about 7 hours ago
ਦਿੱਲੀ ਵਿਧਾਨ ਸਭਾ ਚੋਣਾਂ : ਕੇਜਰੀਵਾਲ ਦੇ ਸਾਹਮਣੇ ਉਮੀਦਵਾਰ ਬਦਲ ਸਕਦੀ ਹੈ ਭਾਜਪਾ
. . .  about 7 hours ago
ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਇੱਕ ਹੋਰ ਸੂਚੀ
. . .  about 7 hours ago
ਸਰਬ ਪਾਰਟੀ ਮੀਟਿੰਗ ਤੋਂ ਪਹਿਲਾਂ ਸੁਖਬੀਰ ਨੇ ਸੱਦੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ
. . .  about 7 hours ago
ਧਾਰਾ 370 ਨੂੰ ਬੇਅਸਰ ਕਰਨ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਅੱਜ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ
. . .  about 8 hours ago
ਦਿੱਲੀ ਚੋਣਾਂ 'ਚ ਭਾਜਪਾ 50 ਤੋਂ ਵਧੇਰੇ ਸੀਟਾਂ 'ਤੇ ਜਿੱਤੇਗੀ- ਤੇਜਿੰਦਰ ਬੱਗਾ
. . .  about 8 hours ago
ਕਾਬੂ ਹੇਠ ਹੋਈ ਰਘੁਬੀਰ ਟੈਕਸਟਾਈਲ ਮਾਰਕੀਟ 'ਚ ਲੱਗੀ ਅੱਗ
. . .  about 9 hours ago
ਪੁਲਿਸ ਹਿਰਾਸਤ 'ਚ ਤੇਲਗੂ ਦੇਸ਼ਮ ਪਾਰਟੀ ਦੇ ਸੰਸਦ ਮੈਂਬਰ ਜੈਦੇਵ ਗੱਲਾ
. . .  about 9 hours ago
ਬਗ਼ਦਾਦ: ਅਮਰੀਕੀ ਦੂਤਾਵਾਸ ਨੇੜੇ ਇਕ ਵਾਰ ਫਿਰ ਦਾਗੇ ਗਏ ਰਾਕੇਟ
. . .  about 10 hours ago
ਸੂਰਤ 'ਚ ਰਘੁਵੀਰ ਟੈਕਸਟਾਈਲ ਮਾਰਕੀਟ 'ਚ ਲੱਗੀ ਭਿਆਨਕ ਅੱਗ
. . .  about 11 hours ago
ਅੱਜ ਦਾ ਵਿਚਾਰ
. . .  about 11 hours ago
ਜਲੰਧਰ : ਮਾਮੂਲੀ ਤਕਰਾਰ 'ਤੇ ਭਰਾ ਨੇ ਭਰਾ ਦੇ ਮਾਰਿਆ ਚਾਕੂ
. . .  1 day ago
ਵਿਜੀਲੈਂਸ ਟੀਮ ਨੇ ਏ.ਐੱਸ.ਆਈ ਨੂੰ 20 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
. . .  about 1 hour ago
ਦਿੱਲੀ ਵਿਧਾਨ ਸਭਾ ਚੋਣਾਂ : ਅਕਾਲੀ ਦਲ ਨੇ ਦਿੱਲੀ ਚੋਣਾਂ ਲੜਨ ਤੋਂ ਕੀਤਾ ਇਨਕਾਰ
. . .  1 day ago
ਪ੍ਰਧਾਨ ਮੰਤਰੀ ਤੇ ਜੇ.ਪੀ ਨੱਢਾ ਵੱਲੋਂ ਭਾਜਪਾ ਸ਼ਾਸਿਤ ਸੂਬਿਆ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ
. . .  7 minutes ago
ਸੁਰੱਖਿਆ ਪ੍ਰਬੰਧਾਂ ਤਹਿਤ ਰਾਜਾਸਾਂਸੀ ਹਵਾਈ ਅੱਡਾ ਵਿਖੇ ਰੈੱਡ ਅਲਰਟ ਜਾਰੀ
. . .  about 1 hour ago
ਪੂਰਬੀ ਲੰਡਨ 'ਚ ਤਿੰਨ ਸਿੱਖ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ
. . .  52 minutes ago
ਪੱਬ ਜੀ ਗੇਮ ਖੇਡਦੇ ਸਮੇਂ 12 ਵੀਂ ਜਮਾਤ ਦਾ ਵਿਦਿਆਰਥੀ ਹੋਇਆ ਬਿਮਾਰ
. . .  about 1 hour ago
ਦਿੱਲੀ 'ਚ ਭਾਜਪਾ ਨੇ 3 ਸੀਟਾਂ ਦਿੱਤੀਆਂ ਸਹਿਯੋਗੀਆਂ ਨੂੰ
. . .  about 1 hour ago
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਦਿੱਤਾ ਗਿਆ ਰੋਸ ਧਰਨਾ
. . .  about 1 hour ago
ਸਰਕਾਰੀ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਇਆ ਜਾਵੇ -ਮਨਜੀਤ ਸਿੰਘ ਰਾਏ
. . .  about 1 hour ago
ਕਾਲਿੰਦੀ ਕੁੰਜ-ਸ਼ਾਹੀਨ ਬਾਗ ਰੋਡ ਖੁਲ੍ਹਵਾਉਣ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ
. . .  about 1 hour ago
ਈ. ਡੀ. ਵਲੋਂ ਕਾਰਤੀ ਚਿਦੰਬਰਮ ਕੋਲੋਂ ਪੁੱਛਗਿੱਛ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਭਾਦੋਂ ਸੰਮਤ 549

ਪਹਿਲਾ ਸਫ਼ਾ

ਭਾਰਤ ਪੁੱਜੇ ਸ਼ਿੰਜੋ ਅਬੇ ਦਾ ਗਰਮਜੋਸ਼ੀ ਨਾਲ ਸਵਾਗਤ

• ਪ੍ਰਧਾਨ ਮੰਤਰੀ ਮੋਦੀ ਨੇ ਅਹਿਮਦਾਬਾਦ ਹਵਾਈ ਅੱਡੇ 'ਤੇ ਕੀਤੀ ਅਗਵਾਈ • ਰੋਡ ਸ਼ੋਅ 'ਚ ਹੋਏ ਸ਼ਾਮਿਲ • ਦੋਵੇਂ ਨੇਤਾ ਸਾਬਰਮਤੀ ਆਸ਼ਰਮ ਤੇ 16ਵੀਂ ਸਦੀ ਦੀ ਸੀਦੀ ਸਈਅਦ ਮਸਜਿਦ ਵੀ ਗਏ • ਦੇਸ਼ ਦੀ ਪਹਿਲੀ ਬੁਲੇਟ ਟਰੇਨ ਦਾ ਨੀਂਹ ਪੱਥਰ ਅੱਜ
ਅਹਿਮਦਾਬਾਦ, 13 ਸਤੰਬਰ (ਏਜੰਸੀਆਂ)-ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਦੋ ਦਿਨਾਂ ਦੌਰੇ 'ਤੇ ਅੱਜ ਭਾਰਤ ਪੁੱਜੇ | ਅਹਿਮਦਾਬਾਦ ਹਵਾਈ ਅੱਡੇ 'ਤੇ ਪੁੱਜਣ ਮੌਕੇ ਅਬੇ ਅਤੇ ਮੋਦੀ ਇਕ ਦੂਸਰੇ ਨੂੰ ਗਲੇ ਮਿਲੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਦਾ ਰਵਾਇਤੀ ਢੰਗ ਨਾਲ ਨਿੱਘਾ ਸਵਾਗਤ ਕੀਤਾ ਗਿਆ | ਸਰਦਾਰ ਵੱਲਭ ਭਾਈ ਪਟੇਲ ਹਵਾਈ ਅੱਡੇ 'ਤੇ ਉਨ੍ਹਾਂ ਨੇ ਗਾਰਡ ਆਫ਼ ਆਨਰ ਦਾ ਮੁਆਇਨਾ ਕੀਤਾ ਅਤੇ ਫ਼ੌਜ ਦੇ ਤਿੰਨਾਂ ਅੰਗਾਂ ਥਲ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ ਦੀਆਂ ਟੁਕੜੀਆਂ ਨੇ ਬੈਂਡ ਦੀ ਧੁਨ ਨਾਲ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ ਸ਼ਿੰਜੋ ਅਬੇ ਦੀ ਪਤਨੀ ਅਕਈ ਅਬੇ ਵੀ ਉਨ੍ਹਾਂ ਦੇ ਨਾਲ ਸੀ | ਇਸ ਮੌਕੇ ਗੁਜਰਾਤੀ ਕਲਾਕਾਰਾਂ ਨੇ ਰਵਾਇਤੀ ਢੰਗ ਨਾਲ ਉਨ੍ਹਾਂ ਦਾ ਸਵਾਗਤ ਕੀਤਾ | ਹਵਾਈ ਅੱਡੇ 'ਤੇ ਬੋਧੀ ਭਿਕਸ਼ੂ ਵੀ ਜਾਪਾਨ ਦੇ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਹਾਜ਼ਰ ਸਨ | ਇਸ ਦੇ ਬਾਅਦ ਦੋਵੇਂ ਆਗੂ ਖੁੱਲ੍ਹੀ ਜੀਪ 'ਚ ਰੋਡ ਸ਼ੋਅ ਕਰਦੇ ਹੋਏ ਸਾਬਰਮਤੀ ਆਸ਼ਰਮ ਪੁੱਜੇ | ਇਸ ਮੌਕੇ ਅਬੇ ਅਤੇ ਉਨ੍ਹਾਂ ਪਤਨੀ ਭਾਰਤੀ ਪਹਿਰਾਵੇ 'ਚ ਸਨ | ਅਬੇ ਨੇ ਨੀਲੇ ਰੰਗ ਦੀ ਜੈਕੇਟ ਅਤੇ ਕੁੜਤਾ ਪਜਾਮਾ ਪਾਇਆ ਹੋਇਆ ਸੀ | ਉਨ੍ਹਾਂ ਦੀ ਪਤਨੀ ਨੇ ਵੀ ਦੁਪੱਟੇ ਦੇ ਨਾਲ ਮੈਰੂਨ ਲਾਲ ਰੰਗ ਦਾ ਭਾਰਤੀ ਪਹਿਰਾਵਾ ਪਾਇਆ ਸੀ | ਕਰੀਬ ਅੱਧੇ ਘੰਟੇ ਦੇ ਇਸ ਅੱਠ ਕਿਲੋਮੀਟਰ ਲੰਮੇ ਰੋਡ ਸ਼ੋਅ ਦੌਰਾਨ ਹਵਾਈ ਅੱਡੇ ਤੋਂ ਸਾਬਰਮਤੀ ਆਸ਼ਰਮ ਤੱਕ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਦੌਰਾਨ ਦੇਸ਼ ਦੇ 28 ਸੂਬਿਆਂ ਦੇ ਕਲਾਕਾਰਾਂ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਆਪਣੇ ਸੂਬਿਆਂ ਦੀਆਂ ਪੇਸ਼ਕਾਰੀਆਂ ਵੀ ਦਿੱਤੀਆਂ | ਇਹ ਭਾਰਤ 'ਚ ਦੋ ਪ੍ਰਧਾਨ ਮੰਤਰੀਆਂ ਦਾ ਹੁਣ ਤੱਕ ਅਜਿਹਾ ਪਹਿਲਾ ਸਾਂਝਾ ਰੋਡ ਸ਼ੋਅ ਸੀ | ਸਾਬਰਮਤੀ ਆਸ਼ਰਮ 'ਚ ਉਨ੍ਹਾਂ ਮਹਾਤਮਾ ਗਾਂਧੀ ਦੀ ਤਸਵੀਰ 'ਤੇ ਸੂਤ ਦੀ ਮਾਲਾ ਪਾ ਕੇ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਸ੍ਰੀ ਮੋਦੀ ਨੇ ਅਬੇ ਜੋੜੇ ਨੂੰ ਆਸ਼ਰਮ 'ਚ ਕਈ ਚੀਜ਼ਾਂ ਬਾਰੇ ਖ਼ੁਦ ਜਾਣਕਾਰੀ ਦਿੱਤੀ | ਉਨ੍ਹਾਂ ਆਸ਼ਰਮ 'ਚ ਗਾਂਧੀ ਜੀ ਦੇ ਚਰਖੇ ਨਾਲ ਤਸਵੀਰ ਵੀ ਖਿਚਵਾਈ | ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿੰਜੋ ਅਬੇ ਨੂੰ ਮਹਾਤਮਾ ਗਾਂਧੀ ਅਤੇ ਆਤਮ ਕਥਾ ਅਤੇ ਚਰਖਾ ਭੇਟ ਕੀਤਾ | ਉਹ ਸਾਬਰਮਤੀ ਦੇ ਕਿਨਾਰੇ ਇਕ ਚਬੂਤਰੇ 'ਤੇ ਥੋੜ੍ਹੀ ਦੇਰ ਕੁਰਸੀਆਂ 'ਤੇ ਵੀ ਬੈਠੇ | ਇਸ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਵਿਦੇਸ਼ੀ ਮਹਿਮਾਨਾਂ ਨੂੰ ਲੈ ਕੇ 16ਵੀਂ ਸਦੀ ਦੀ ਪ੍ਰਸਿੱਧ ਸੀਦੀ ਸਈਅਦ ਮਸਜਿਦ ਵਿਖੇ ਲੈ ਕੇ ਗਏ | ਉਨ੍ਹਾਂ ਨੇ ਅਬੇ ਤੇ ਉਨ੍ਹਾਂ ਦੀ ਪਤਨੀ ਨੂੰ ਮਸਜਿਦ ਦੀ ਅਹਿਮੀਅਤ ਅਤੇ ਇਤਿਹਾਸ ਬਾਰੇ ਦੱਸਿਆ | ਦੋਵੇਂ ਨੇਤਾਵਾਂ ਨੇ ਸੂਬੇ ਦੀ ਵਿਰਾਸਤ ਸਬੰਧੀ ਇਕ ਪੇਸ਼ਕਾਰੀ ਵੀ ਦੇਖੀ | ਸ਼ਿੰਜੋ ਅਬੇ ਅਤੇ ਉਨ੍ਹਾਂ ਦੀ ਪਤਨੀ ਨੂੰ ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਦੇ ਬੁਟੀਕ ਹੈਰੀਟੇਜ ਹੋਟਲ ਆਫ਼ ਮੰਗਲਦਾਸ ਗਿਰਧਰਦਾਸ 'ਚ ਰਾਤ ਦੇ ਖਾਣੇ ਦੀ ਦਾਅਵਤ ਦਿੱਤੀ |
ਅੱਜ ਰੱਖਣਗੇ ਬੁਲੇਟ ਟਰੇਨ ਪ੍ਰਾਜੈਕਟ ਦਾ ਨੀਂਹ ਪੱਥਰ
ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਅਹਿਮਦਾਬਾਦ ਅਤੇ ਮੁੰਬਈ ਦਰਮਿਆਨ ਚੱਲਣ ਵਾਲੀ ਭਾਰਤ ਦੀ ਪਹਿਲੀ ਬੁਲੇਟ ਟਰੇਨ ਪ੍ਰਾਜੈਕਟ ਦਾ ਨੀਂਹ ਪੱਥਰ ਇਥੇ ਸਾਬਰਮਤੀ ਅਥਲੈਟਿਕਸ ਸਟੇਡੀਅਮ 'ਚ ਸਾਂਝੇ ਤੌਰ 'ਤੇ ਰੱਖਣਗੇ | ਇਸ ਦੇ ਬਾਅਦ ਦੋਵੇਂ ਨੇਤਾ ਗਾਂਧੀਨਗਰ ਵਿਖੇ 12ਵੇਂ ਭਾਰਤ-ਜਾਪਾਨ ਸਿਖ਼ਰ ਸੰਮੇਲਨ 'ਚ ਸ਼ਿਰਕਤ ਕਰਨਗੇ | ਜਿਸ ਦੌਰਾਨ ਕਈ ਸਮਝੌਤੇ ਕੀਤੇ ਜਾਣਗੇ | ਕੱਲ੍ਹ ਗੁਜਰਾਤ ਦੇ ਮੁੱਖ ਸਕੱਤਰ ਜੇ. ਐਨ. ਸਿੰਘ ਨੇ ਦੱਸਿਆ ਸੀ ਕਿ ਜਾਪਾਨ ਦੇ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਗੁਜਰਾਤ 'ਚ ਨਿਵੇਸ਼ ਸਬੰਧੀ 15 ਸਮਝੌਤੇ ਕੀਤੇ ਜਾਣਗੇ | ਕੱਲ੍ਹ ਹੋਰਨਾਂ ਸਮਾਗਮਾਂ 'ਚ ਹਿੱਸਾ ਲੈਣ ਤੋਂ ਬਾਅਦ ਦੋਵੇਂ ਨੇਤਾ ਮੁੱਖ ਮੰਤਰੀ ਵਿਜੇ ਰੁਪਾਣੀ ਵੱਲੋਂ ਰਾਤ ਦੀ ਦਾਅਵਤ 'ਚ ਹਿੱਸਾ ਲੈਣਗੇ ਅਤੇ ਇਸ ਦੇ ਬਾਅਦ ਰਾਤ ਕਰੀਬ ਸਾਢੇ 9 ਵਜੇ ਅਬੇ ਵਾਪਸ ਟੋਕੀਓ ਅਤੇ ਸ੍ਰੀ ਮੋਦੀ ਨਵੀਂ ਦਿੱਲੀ ਲਈ ਰਵਾਨਾ ਹੋ ਜਾਣਗੇ |
ਰੱਖਿਆ ਖੇਤਰ 'ਚ ਸਹਿਯੋਗ ਵਧਾਉਣ ਲਈ ਗੱਲਬਾਤ ਕਰਨਗੇ ਮੋਦੀ-ਅਬੇ
ਗਾਂਧੀ ਨਗਰ ਵਿਖੇ ਭਾਰਤ-ਜਾਪਾਨ ਸਾਲਾਨਾ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਜਾਪਾਨੀ ਹਮਰੁਤਬਾ ਨਾਲ ਦੋਵੇਂ ਦੇਸ਼ਾਂ ਦਰਮਿਆਨ ਰੱਖਿਆ ਦੇ ਖੇਤਰ 'ਚ ਸਹਿਯੋਗ ਹੋਰ ਮਜ਼ਬੂਤ ਕਰਨ ਸਬੰਧੀ ਗੱਲਬਾਤ ਕਰਨਗੇ | ਅਧਿਕਾਰਤ ਸੂਤਰਾਂ ਅਨੁਸਾਰ ਦੋਵੇਂ ਦੇਸ਼ਾਂ ਵੱਲੋਂ ਆਪਸੀ ਰਣਨੀਤਕ ਸਹਿਯੋਗ ਵਧਾਉਣ, ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਭਾਰਤ ਵੱਲੋਂ ਜਾਪਾਨ ਤੋਂ ਯੂ ਐਸ-2 ਜਹਾਜ਼ ਖਰੀਦਣ ਸਬੰਧੀ ਕਾਫ਼ੀ ਸਮੇਂ ਤੋਂ ਲਟਕਦੇ ਆ ਰਹੇ ਪ੍ਰਸਤਾਵ ਸਬੰਧੀ ਗੱਲਬਾਤ ਕੀਤੀ ਜਾਵੇਗੀ | ਭਾਰਤ-ਜਾਪਾਨ ਸਾਲਾਨਾ ਸੰਮੇਲਨ ਉਸ ਸਮੇਂ ਹੋ ਰਿਹਾ ਹੈ ਜਦੋਂ ਉੱਤਰੀ ਕੋਰੀਆ ਵੱਲੋਂ ਪ੍ਰਮਾਣੂ ਪ੍ਰੀਖਣ ਅਤੇ ਚੀਨ ਦੱਖਣੀ ਚੀਨ ਸਾਗਰ 'ਚ ਆਪਣਾ ਦਖਲ ਵਧਾ ਰਿਹਾ ਹੈ ਅਤੇ ਮੋਦੀ-ਅਬੇ ਵੱਲੋਂ ਇਨ੍ਹਾਂ ਮੁੱਦਿਆਂ 'ਤੇ ਚਰਚਾ ਕੀਤੀ ਜਾ ਸਕਦੀ ਹੈ | ਦੋਵੇਂ ਨੇਤਾਵਾਂ ਵੱਲੋਂ ਸਾਂਝੇ ਬਿਆਨ 'ਚ ਕੱਲ੍ਹ ਰੱਖਿਆ ਸਹਿਯੋਗ ਵਧਾਉਣ 'ਤੇ ਜ਼ੋਰ ਦਿੱਤੇ ਜਾਣ ਦੇ ਸੰਕੇਤ ਵੀ ਮਿਲੇ ਹਨ | ਅਬੇ ਦੇ ਭਾਰਤ ਦੌਰੇ ਤੋਂ ਪਹਿਲਾਂ ਭਾਰਤ-ਜਾਪਾਨ ਰੱਖਿਆ ਮੰਤਰੀਆਂ ਦੀ ਗੱਲਬਾਤ ਟੋਕੀਓ ਵਿਖੇ ਹੋਈ ਸੀ | ਜਿਸ ਦੌਰਾਨ ਸੈਨਿਕ ਸਾਜ਼ੋ ਸਾਮਾਨ ਦੇ ਉਤਪਾਦਨ 'ਚ ਸਹਿਯੋਗ ਵਧਾਉਣ, ਦੁਵੱਲੀਆਂ ਤਕਨੀਕਾਂ ਅਤੇ ਭਾਰਤ ਵੱਲੋਂ ਯੂ ਐਸ-2 ਜਹਾਜ਼ ਖਰੀਦਣ ਸਬੰਧੀ ਗੱਲਬਾਤ ਕੀਤੀ ਗਈ ਸੀ | ਜ਼ਿਕਰਯੋਗ ਹੈ ਕਿ ਪਿਛਲੇ ਸਾਲ ਉਸ ਵੇਲੇ ਭੜਕ ਗਿਆ ਸੀ ਜਦੋਂ ਉਸ ਨੂੰ ਪਤਾ ਲੱਗਾ ਸੀ ਕਿ ਜਾਪਾਨ ਭਾਰਤ ਨੂੰ ਘੱਟ ਕੀਮਤਾਂ 'ਤੇ ਹਥਿਆਰ ਵੇਚਣ ਦੀ ਯੋਜਨਾ ਬਣਾ ਰਿਹਾ ਹੈ |
ਗੈਰ ਊਰਜਾ ਖੇਤਰਾਂ 'ਚ ਪ੍ਰਮਾਣੂ ਸਹਿਯੋਗ
ਦੋਵੇਂ ਦੇਸ਼ਾਂ ਦੀ ਗੱਲਬਾਤ ਤੋਂ ਪਹਿਲਾਂ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤ ਤੇ ਜਾਪਾਨ ਗੈਰ ਊਰਜਾ ਖੇਤਰਾਂ 'ਚ ਪ੍ਰਮਾਣੂ ਸਹਿਯੋਗ ਵਧਾ ਸਕਦੇ ਹਨ | ਜਦੋਂਕਿ ਕਿ ਅਧਿਕਾਰੀ ਨੇ ਦੱਸਿਆ ਕਿ ਫਰਾਂਸ ਦੀ ਕੰਪਨੀ ਈ.ਡੀ.ਐਫ. ਅਤੇ ਅਮਰੀਕਾ ਦੀ ਕੰਪਨੀ ਵੈਸਟਿੰਗ ਹਾਊਸ ਵਲੋਂ ਭਾਰਤ 'ਚ ਪ੍ਰਮਾਣੂ ਊਰਜਾ ਪਲਾਂਟਾਂ ਦੇ ਨਿਰਮਾਣ ਲਈ ਜਾਪਾਨ ਤੋਂ ਸਾਜ਼ੋ ਸਾਮਾਨ ਖਰੀਦਣ ਸਬੰਧੀ ਸਮਝੌਤੇ ਦੇ ਆਸਾਰ ਘੱਟ ਹਨ | ਇਸ ਦੇ ਇਲਾਵਾ ਗੈਰ ਊਰਜਾ ਖੇਤਰਾਂ ਪ੍ਰਮਾਣੂ ਥੈਰੇਪੀ, ਰੈਡੀਏਸ਼ਨ, ਖੋਜ ਅਤੇ ਪ੍ਰਮਾਣੂ ਖੇਤਰ 'ਚ ਸਹਿਯੋਗ ਵਧਾਉਣ ਸਬੰਧੀ ਕਰਾਰ ਕੀਤੇ ਜਾਣ ਦੀ ਸੰਭਾਵਨਾ ਹੈ | ਜ਼ਿਕਰਯੋਗ ਹੈ ਕਿ ਵੈਸਟਿੰਗ ਹਾਊਸ ਅਤੇ ਈ.ਡੀ.ਐਫ. ਵਲੋਂ ਮਹਾਰਾਸ਼ਟਰ ਦੇ ਕੋਵਡਾ ਅਤੇ ਜੈਤਾਪੁਰ 'ਚ ਛੇ ਪ੍ਰਮਾਣੂ ਊਰਜਾ ਪਲਾਂਟ ਸਥਾਪਿਤ ਕੀਤੇ ਜਾਣੇ ਹਨ |

ਦਾਊਦ ਦੀ ਬਰਤਾਨੀਆ 'ਚ ਕਰੋੜਾਂ ਦੀ ਸੰਪਤੀ ਜ਼ਬਤ

ਦੁਨੀਆ ਦਾ ਦੂਜਾ ਸਭ ਤੋਂ ਵੱਡਾ ਅਮੀਰ ਅਪਰਾਧੀ
ਲੰਡਨ, 13 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਅੱਤਵਾਦੀ ਦਾਊਦ ਇਬਰਾਹੀਮ ਦੀ ਬਰਤਾਨੀਆ 'ਚ ਕਰੋੜਾਂ ਦੀ ਸੰਪਤੀ ਜ਼ਬਤ ਹੋ ਗਈ ਹੈ | ਸੂਤਰਾਂ ਅਨੁਸਾਰ ਦਾਊਦ ਇਬਰਾਹੀਮ ਫ਼ਿਲਹਾਲ ਪਾਕਿਸਤਾਨ 'ਚ ਰਹਿ ਰਿਹਾ ਹੈ | ਬਰਤਾਨੀਆ ਸਰਕਾਰ ਨੇ ਆਰਥਿਕ ਪਾਬੰਦੀਆਂ ਦੀ ਆਪਣੀ ਸੂਚੀ 'ਚ ਦਾਊਦ ਇਬਰਾਹੀਮ ਦੀ ਕਰੋੜਾਂ ਦੀਆਂ ਸੰਪਤੀਆਂ ਨੂੰ ਸ਼ਾਮਲ ਕੀਤਾ ਸੀ | ਭਾਰਤ ਦਾ ਇਹ ਗੁਨਾਹਗਾਰ ਹੁਣ ਲੰਡਨ 'ਚ ਆਪਣਾ ਧੰਦਾ ਨਹੀਂ ਚਲਾ ਸਕੇਗਾ | ਇਸ ਤੋਂ ਇਲਾਵਾ ਪਹਿਲਾਂ ਮੋਦੀ ਸਰਕਾਰ ਦੇ ਕਹਿਣ 'ਤੇ ਯੂ. ਏ. ਆਈ. ਨੇ ਵੀ ਦਾਊਦ ਦੀ 15 ਹਜ਼ਾਰ ਕਰੋੜ ਦੀ ਸੰਪਤੀ ਜ਼ਬਤ ਕੀਤੀ ਸੀ | ਪਿਛਲੇ ਮਹੀਨੇ ਅਗਸਤ 'ਚ ਬਰਤਾਨੀਆ ਸਰਕਾਰ ਦੇ ਖ਼ਜ਼ਾਨਾ ਵਿਭਾਗ ਨੇ ਸੂਚੀ ਜਾਰੀ ਕੀਤੀ ਸੀ | ਇਸ 'ਚ ਦਾਊਦ ਦੇ ਤਿੰਨ ਟਿਕਾਣਿਆਂ ਤੇ 21 ਉਪ ਨਾਂਵਾਂ ਦਾ ਜ਼ਿਕਰ ਹੈ | ਦਾਊਦ ਨੇ 21 ਨਾਂਅ ਬਦਲ ਕੇ ਜਾਇਦਾਦਾਂ ਖ਼ਰੀਦੀਆਂ ਸਨ | ਸੂਚੀ ਮੁਤਾਬਿਕ ਦਾਊਦ ਦੇ ਪਾਕਿਸਤਾਨ 'ਚ ਤਿੰਨ ਪਤੇ ਹਨ | ਇਸ ਸੂਚੀ ਦਾ ਮਤਲਬ ਹੈ ਕਿ ਲੰਡਨ 'ਚ ਦਾਊਦ ਨੇ ਜਿਹੜੇ ਕਰੋੜਾਂ ਦੇ ਹੋਟਲ, ਮਾਲ ਤੇ ਘਰ ਖ਼ਰੀਦੇ ਸਨ, ਉਹ ਉਸ ਦੇ ਹੱਥੋਂ ਨਿਕਲ ਜਾਣਗੇ | ਖ਼ਬਰਾਂ ਅਨੁਸਾਰ ਲੰਡਨ ਦੇ ਹਰਬਰਟ ਰੋਡ 'ਤੇ ਦਾਊਦ ਨੇ 35 ਕਰੋੜ ਦੀ ਜਾਇਦਾਦ ਖ਼ਰੀਦੀ ਸੀ | ਸਿਪਟਲ ਸਟਰੀਟ 'ਤੇ ਦਾਊਦ ਦਾ 45 ਕਮਰਿਆਂ ਵਾਲਾ ਆਲੀਸ਼ਾਨ ਹੋਟਲ, ਰੋਹੈਂਪਟਨ 'ਚ ਦਾਊਦ ਇਬਰਾਹੀਮ ਦੀ ਕਮਰਸ਼ੀਅਲ ਇਮਾਰਤ, ਲੰਡਨ ਦੇ ਹੀ ਜੌਨਸਬੁੱਡ ਰੋਡ 'ਤੇ ਦਾਊਦ ਦਾ ਵੱਡੇ ਮਕਾਨ ਤੋਂ ਇਲਾਵਾ ਸ਼ੈਫਰਡ ਬੁੱਸ਼, ਰੈਮਫੋਰਡ ਕ੍ਰੋਆਦੋ 'ਚ ਹੋਟਲ ਤੇ ਜਾਇਦਾਦਾਂ ਹਨ, ਜਦਕਿ ਮਿਡਲੈਂਡ ਦੇ ਸ਼ਹਿਰ ਵਰਕ ਸ਼ਾਇਰ 'ਚ ਇਕ ਹੋਟਲ ਅਤੇ ਹੋਰ ਰਿਹਾਇਸ਼ੀ ਜਾਇਦਾਦਾਂ ਤੋਂ ਇਲਾਵਾ ਡਾਰਟਫੋਰਡ 'ਚ ਹੋਟਲ, ਕੈਂਟ, ਐਸੈਕਸ ਅਤੇ ਕੇਂਦਰੀ ਲੰਡਨ 'ਚ ਜਾਇਦਾਦਾਂ ਹਨ | ਮੀਡੀਆ ਅਨੁਸਾਰ ਦਾਊਦ ਕੋਲ ਇਸ ਸਮੇਂ 6.7 ਬਿਲੀਅਨ ਡਾਲਰ (42,833 ਕਰੋੜ ਰੁਪਏ) ਦੀ ਜਾਇਦਾਦ ਹੈ ਅਤੇ ਉਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਅਮੀਰ ਅਪਰਾਧੀ ਹੈ | ਯੂ. ਕੇ. ਦੇ ਅਖ਼ਬਾਰ ਬ੍ਰਮਿੰਘਮ ਮੇਲ 'ਚ ਭਾਰਤ ਸਰਕਾਰ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਦਾਊਦ ਇਬਰਾਹੀਮ ਦਾ ਅੱਧਾ ਬਿਲੀਅਮ ਡਾਲਰ ਤੋਂ ਵੱਧ ਪੈਸਾ ਯੂ. ਕੇ., ਦੁਬਈ ਅਤੇ ਭਾਰਤ 'ਚ ਖ਼ਪਤ ਕੀਤਾ ਹੋਇਆ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਯੂ. ਏ. ਆਈ. 'ਚ ਦਾਊਦ ਇਬਰਾਹੀਮ ਦੀ 15 ਹਜ਼ਾਰ ਕਰੋੜ ਦੀ ਜਾਇਦਾਦ ਜ਼ਬਤ ਹੋਈ ਸੀ | ਯੂ. ਏ. ਆਈ. ਦੀ ਸਰਕਾਰ ਦਾ ਇਹ ਕਦਮ ਮੋਦੀ ਸਰਕਾਰ ਦੇ ਦੌਰੇ ਮਗਰੋਂ ਆਇਆ ਸੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੌਰੇ 'ਚ ਦਾਊਦ 'ਤੇ ਕਾਰਵਾਈ ਦੇ ਵੱਡੇ ਸੰਕੇਤ ਦੇ ਦਿੱਤੇ ਸਨ | ਮੁੰਬਈ ਦੇ 1993 ਬੰਬ ਧਮਾਕਿਆਂ ਦਾ ਮੁੱਖ ਸਾਜ਼ਿਸ਼ਕਰਤਾ ਦਾਊਦ ਪਾਕਿਸਤਾਨ 'ਚ ਛੁਪਿਆ ਬੈਠਾ ਹੈ, ਪਰ ਉਸ ਦੇ ਦੁਨੀਆ ਭਰ ਦੇ ਅੱਠ ਦੇਸ਼ਾਂ 'ਚ ਆਪਣੀ ਦੌਲਤ ਦਾ ਜਾਲ ਵਿਛਾਇਆ ਹੋਇਆ ਹੈ, ਜੇ ਦਾਊਦ ਦੀ ਦੌਲਤ ਜ਼ਬਤ ਹੋਣ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਉਹ ਜਲਦੀ ਕੰਗਾਲ ਹੋ ਜਾਵੇਗਾ |

ਡੇਰਾ ਸਿਰਸਾ ਦਾ ਆਈ.ਟੀ. ਮੁਖੀ ਗਿ੍ਫ਼ਤਾਰ, 60 ਹਾਰਡ ਡਿਸਕਾਂ ਬਰਾਮਦ

ਵਿਪਾਸਨਾ ਇੰਸਾਂ ਤੋਂ ਵੀ ਹੋਵੇਗੀ ਪੁੱਛਗਿੱਛ
ਪੰਚਕੂਲਾ, 13 ਸਤੰਬਰ (ਕਪਿਲ)-ਪੁਲਿਸ ਨੇ ਡੇਰੇ ਿਖ਼ਲਾਫ਼ ਕਾਰਵਾਈ ਕਰਦੇ ਹੋਏ ਡੇਰਾ ਸਿਰਸਾ ਦੇ ਆਈ. ਟੀ. ਹੈੱਡ ਵਿਨੀਤ ਕੁਮਾਰ ਨੂੰ ਸਿਰਸਾ ਤੋਂ ਗਿ੍ਫ਼ਤਾਰ ਕੀਤਾ ਹੈ, ਜਿਸ ਨੇ ਡੇਰੇ ਦੀਆਾ 60 ਹਾਰਡ ਡਿਸਕਾਂ ਕੱਢ ਕੇ ਛੁਪਾ ਦਿੱਤੀਆਂ ਸਨ ਤੇ ਡੇਰੇ ਦੀਆਂ ਕਾਫ਼ੀ ਸੀ. ਸੀ. ਟੀ. ਵੀ. ਫੁਟੇਜ਼ ਵੀ ਡਿਲੀਟ ਕਰ ਦਿੱਤੀਆਂ ਸਨ | ਸਿਰਸਾ ਡੇਰਾ ਹੈੱਡਕੁਆਟਰ ਦੇ ਆਈ. ਟੀ. ਹੈੱਡ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਇਕ ਖੇਤ ਤੋਂ 60 ਹਾਰਡ ਡਿਸਕਾਂ ਵੀ ਬਰਾਮਦ ਕਰ ਲਈਆਂ ਹਨ |
ਜਾਣਕਾਰੀ ਦਿੰਦੇ ਹੋਏ ਹਰਿਆਣਾ ਦੇ ਡੀ. ਜੀ. ਪੀ. ਬੀ. ਐੱਸ. ਸੰਧੂ ਨੇ ਕਿਹਾ ਕਿ ਡੇਰੇ ਦੀ ਤਲਾਸ਼ੀ ਮੁਹਿੰਮ ਦੌਰਾਨ ਕਈ ਹਾਰਡ ਡਿਸਕਾਂ ਮਿਲੀਆਂ ਹਨ, ਜਿਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ 25 ਅਗਸਤ ਨੂੰ ਡੇਰਾ ਮੁਖੀ ਰਾਮ ਰਹੀਮ ਦੇ ਨਾਲ ਆਈਆਂ ਲਗਪਗ 170 ਗੱਡੀਆਂ 'ਚੋਂ ਪੁਲਿਸ ਨੇ 65 ਗੱਡੀਆਂ ਨੂੰ ਕਬਜ਼ੇ 'ਚ ਲਿਆ ਸੀ, ਜਿਨ੍ਹਾਂ 'ਚੋਂ ਕਈ ਗੱਡੀਆਂ ਲਗਜ਼ਰੀ ਸਨ | ਉਨ੍ਹਾਂ ਦੱਸਿਆ ਕਿ ਸਾਰੀਆਂ ਗੱਡੀਆਂ ਦੇ ਮਾਲਕਾਂ ਨੂੰ ਪੁਲਿਸ ਨੇ ਨੋਟਿਸ ਭੇਜ ਕੇ ਜਾਂਚ ਲਈ ਬੁਲਾਇਆ ਹੈ | ਉਨ੍ਹਾਂ ਦੱਸਿਆ ਕਿ ਹਨੀਪ੍ਰੀਤ ਅਤੇ ਅਦਿੱਤਿਆ ਇੰਸਾਂ ਨੂੰ ਗਿ੍ਫ਼ਤਾਰ ਕਰਨ ਲਈ ਰਾਅ ਸਮੇਤ ਕਈ ਏਜੰਸੀਆਂ ਦੀ
ਮਦਦ ਲਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਡੇਰਾ ਸੱਚਾ ਸੌਦਾ ਮਾਮਲੇ 'ਚ ਪੁਲਿਸ ਨੂੰ ਕਈ ਮਹੱਤਵਪੂਰਨ ਜਾਣਕਾਰੀਆਂ ਮਿਲੀਆਂ ਹਨ ਅਤੇ ਪੁਲਿਸ ਸਾਰੇ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਹਰਿਆਣਾ ਪੁਲਿਸ ਨੂੰ ਡੇਰਾ ਸਿਰਸਾ ਤੋਂ ਭਾਰੀ ਗਿਣਤੀ 'ਚ ਹਾਰਡ ਡਿਸਕਾਂ ਮਿਲੀਆਂ ਹਨ, ਜਿਨ੍ਹਾਂ 'ਚ ਡੇਰੇ ਦੀ ਸੀ.ਸੀ. ਟੀ. ਵੀ ਫੁਟੇਜ਼ ਮਿਲੀ ਹੈ | ਉਨ੍ਹਾਂ ਦੱਸਿਆ ਕਿ ਆਈ. ਟੀ. ਮੁਖੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਡੇਰਾ ਮੁਖੀ ਨੂੰ ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ 'ਚੋਂ ਭਜਾਉਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੇ ਕੁੱਲ 8 ਕਰਮਚਾਰੀ ਸ਼ਾਮਿਲ ਸਨ ਤੇ ਹਰਿਆਣਾ ਪੁਲਿਸ ਵਲੋਂ 3 ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਨ੍ਹਾਂ ਤਿੰਨਾਂ 'ਚੋਂ 1 ਰਿਮਾਂਡ 'ਤੇ ਅਤੇ 2 ਨਿਆਇਕ ਹਿਰਾਸਤ 'ਚ ਹਨ, ਬਾਕੀ 5 ਪੁਲਿਸ ਕਰਮਚਾਰੀਆਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਗਿਆ ਹੈ | ਉਨ੍ਹਾਂ ਦੱਸਿਆ ਕਿ 25 ਅਗਸਤ ਨੂੰ ਡੇਰਾ ਮੁਖੀ ਦੇ ਨਾਲ ਪਹੁੰਚਣ ਵਾਲੇ ਇਕ ਰਾਜਸਥਾਨ ਪੁਲਿਸ ਅਤੇ ਇਕ ਚੰਡੀਗੜ੍ਹ ਪੁਲਿਸ ਦਾ ਕਰਮਚਾਰੀ ਵੀ ਸ਼ਾਮਿਲ ਹੈ | ਉਨ੍ਹਾਂ ਿਖ਼ਲਾਫ਼ ਵੀ ਪੁਲਿਸ ਕਾਰਵਾਈ ਕਰ ਸਕਦੀ ਹੈ | ਉਨ੍ਹਾਂ ਕਿਹਾ ਕਿ ਡੇਰਾ ਮਾਮਲੇ ਵਿਚ ਜਾਂਚ ਦਾ ਦਾਇਰਾ ਹਰਿਆਣਾ ਤੋਂ ਬਾਹਰੀ ਖੇਤਰਾਂ ਤੱਕ ਜਾ ਸਕਦਾ ਹੈ | ਹਰਿਆਣਾ ਪੁਲਿਸ ਡੇਰਾ ਪ੍ਰਬੰਧਕਾਂ ਦੇ 45 ਮੈਂਬਰਾਂ ਨੂੰ ਜਾਂਚ ਵਿਚ ਸ਼ਾਮਿਲ ਕਰਨ ਦੀ ਤਿਆਰੀ ਵਿਚ ਹੈ ਅਤੇ ਡੀ. ਜੀ. ਪੀ. ਨੇ ਕਿਹਾ ਕਿ ਡੇਰੇ ਦੀ ਪ੍ਰਬੰਧਕ ਬਿਪਾਸਨਾ ਨੂੰ ਵੀ ਜਾਂਚ 'ਚ ਸ਼ਾਮਿਲ ਕੀਤਾ ਜਾ ਸਕਦਾ ਹੈ |
ਸਾੜੀ ਗਈ ਲਗਜ਼ਰੀ ਕਾਰ ਦਾ ਡਰਾਈਵਰ ਗਿ੍ਫ਼ਤਾਰ

ਹਾਲਾਂਕਿ ਪੁਲਿਸ ਨੇ ਡੇਰੇ ਨਾਲ ਸਬੰਧਤ ਲੈਕਸਸ ਐਸ. ਯੂ. ਵੀ. ਕਾਰ, ਜਿਹੜੀ ਫੂਲਕਾਂ ਪਿੰਡ ਦੇ ਨੇੜੇ 28 ਅਗਸਤ ਨੂੰ ਸਾੜ ਦਿੱਤੀ ਗਈ ਸੀ, ਦੇ ਡਰਾਈਵਰ ਹਰਮੇਲ ਸਿੰਘ ਨੂੰ ਵੀ ਗਿ੍ਫ਼ਤਾਰ ਕਰ ਲਿਆ | ਹਰਮੇਲ ਸਿੰਘ ਨੂੰ ਰਾਜਸਥਾਨ ਤੋਂ ਗਿ੍ਫ਼ਤਾਰ ਕੀਤਾ ਗਿਆ | ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਸਬੂਤ ਮਿਟਾਉਣ ਅਤੇ ਨੁਕਸਾਨ ਪਹੁੰਚਾਉਣ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਗਿਆ |

ਡੇਰੇ ਦੀ ਕੁਰਬਾਨੀ ਗੈਂਗ ਦਾ ਇਕ ਹੋਰ ਮੈਂਬਰ ਗਿ੍ਫ਼ਤਾਰ

ਅੰਬਾਲਾ ਸ਼ਹਿਰ, (ਭੁਪਿੰਦਰ ਸਿੰਘ)-ਸਾਧਵੀ ਜਬਰ ਜਨਾਹ ਮਾਮਲੇ 'ਚ ਸੀ. ਬੀ. ਆਈ. ਅਦਾਲਤ ਵਲੋਂ ਡੇਰਾ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ, ਪੰਜਾਬ, ਹਰਿਆਣਾ ਦੇ ਕਈ ਸ਼ਹਿਰਾਂ 'ਚ ਅੱਗਾਂ ਲਾਉਣ, ਭੰਨ-ਤੋੜ ਕਰਨ ਅਤੇ ਵੱਡੇ ਪੱਧਰ 'ਤੇ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਬਣਾਏ ਗਏ ਕੁਰਬਾਨੀ ਗੈਂਗ ਦੇ ਇਕ ਹੋਰ ਮੈਂਬਰ ਨੂੰ ਅੰਬਾਲਾ ਪੁਲਿਸ ਨੇ ਅੱਜ ਗਿ੍ਫ਼ਤਾਰ ਕਰ ਲਿਆ | ਜਾਣਕਾਰੀ ਦਿੰਦਿਆਂ ਏ.ਐੱਸ.ਪੀ. ਨਿਤੀਕਾ ਗਹਿਲੋਤ ਨੇ ਦੱਸਿਆ ਕਿ ਫੜਿਆ ਗਿਆ ਡੇਰਾ ਸਮਰਥਕ ਭਾਗ ਸਿੰਘ ਮੋਹੜੇ ਦਾ ਰਹਿਣ ਵਾਲਾ ਹੈ, ਉਸ ਕੋਲੋਂ 14 ਲੱਖ ਰੁਪਏ ਬਰਾਮਦ ਹੋਏ ਹਨ | ਇਹ ਨੌਜਵਾਨ ਡੇਰੇ ਵਲੋਂ ਤਿਆਰ ਕੀਤੇ 15 ਮੈਂਬਰੀ ਕੁਰਬਾਨੀ ਗੈਂਗ ਦਾ ਮੈਂਬਰ ਹੈ, ਉਸ ਨੇ ਮੰਨਿਆ ਕਿ ਉਸਨੂੰ ਇਹ ਪੈਸੇ ਕੁਰਬਾਨੀ ਗੈਂਗ ਦੇ ਇੱਕ ਹੋਰ ਮੈਂਬਰ ਅਸ਼ੋਕ ਕੁਮਾਰ ਨੇ ਅੱਗਜ਼ਨੀ ਭੰਨ-ਤੋੜ ਅਤੇ ਹਿੰਸਕ ਵਾਰਦਾਤਾਂ ਲਈ ਭਾੜੇ ਦੇ ਗੁੰਡਿਆਂ ਨੂੰ ਦੇਣ ਲਈ ਦਿੱਤੇ ਸਨ | ਏ.ਐੱਸ.ਪੀ. ਮੁਤਾਬਿਕ ਭਾਗ ਸਿੰਘ ਨੇ ਖ਼ੁਲਾਸਾ ਕੀਤਾ ਹੈ ਕਿ ਸ਼ਾਤਿਰ ਦਿਮਾਗ਼ ਰਾਮ ਰਹੀਮ ਨੂੰ ਪਹਿਲਾਂ ਹੀ ਪਤਾ ਸੀ ਕਿ ਇਸ ਵਾਰ ਉਹ ਕਿਸੇ ਵੀ ਹਾਲਤ 'ਚ ਬਚ ਨਹੀਂ ਸਕਦਾ | ਇਸ ਲਈ ਉਸ ਨੇ ਪਹਿਲਾਂ ਹੀ ਕੁਰਬਾਨੀ ਗੈਂਗ ਬਣਾ ਕੇ ਸੂਬੇ ਦੇ ਵੱਖ-ਵੱਖ ਇਲਾਕਿਆਂ 'ਚ ਅਜਿਹੇ ਅੰਧ ਵਿਸ਼ਵਾਸੀ ਸਮਰਥਕਾਂ ਦੀਆਂ ਟੋਲੀਆਂ ਤਾਇਨਾਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ | ਜਿਸ ਦੇ ਮੈਂਬਰ ਉਸ ਦੇ ਇਕ ਇਸ਼ਾਰੇ 'ਤੇ ਮਰਨ-ਮਾਰਨ ਲਈ ਤਿਆਰ ਰਹਿੰਦੇ ਸਨ | ਡੇਰਾ ਮੁਖੀ ਆਪਣੇ ਅਮੀਰ ਭਗਤਾਂ ਕੋਲੋਂ ਸੇਵਾ ਅਤੇ ਪਰਮਾਰਥ ਦੇ ਨਾਂਅ 'ਤੇ ਪੈਸੇ ਇਕੱਠੇ ਕਰਦਾ ਸੀ ਅਤੇ ਭੋਲੇ ਭਾਲੇ ਗ਼ਰੀਬ ਸ਼ਰਧਾਲੂਆਂ ਨੂੰ ਆਪਣੇ ਜਾਲ 'ਚ ਫਸਾਉਣ ਲਈ ਸਮਾਗਮਾਂ ਦੌਰਾਨ ਘੜੀਆਂ, ਪੈਸੇ ਤੇ ਹੋਰ ਚੀਜ਼ਾਂ ਸੁੱਟ ਕੇ ਆਪਣੇ ਦਾਨੀ ਅਤੇ ਰੂਹਾਨੀ ਹੋਣ ਦਾ ਨਾਟਕ ਰਚਦਾ ਸੀ |

3 ਸਾਲਾਂ 'ਚ ਪੈਟਰੋਲ ਤੇ ਡੀਜ਼ਲ ਸਭ ਤੋਂ ਉੱਪਰਲੇ ਪੱਧਰ 'ਤੇ

2 ਮਹੀਨਿਆਂ 'ਚ ਇਕ ਵਾਰ ਵੀ ਨਹੀ ਾ ਘਟਿਆ ਭਾਅ
ਨਵੀਂ ਦਿੱਲੀ, 13 ਸਤੰਬਰ (ਏਜੰਸੀਆਂ)-ਮੁੰਬਈ ਤੇ ਦਿੱਲੀ 'ਚ ਪੈਟਰੋਲ ਦੀਆਂ ਕੀਮਤਾਂ 3 ਸਾਲਾਂ 'ਚ ਸਭ ਤੋਂ ਉੱਪਰਲੇ ਪੱਧਰ 'ਤੇ ਪਹੁੰਚ ਗਈਆਂ ਹਨ | ਮੁੰਬਈ 'ਚ ਪੈਟਰੋਲ ਦੀ ਕੀਮਤ 80 ਰੁਪਏ ਅਤੇ ਦਿੱਲੀ 'ਚ 70.38 ਰੁਪਏ ਪ੍ਰਤੀ ਲੀਟਰ ਤੱਕ ਹੋ ਗਈਆਂ ਹਨ | ਉੱਧਰ ਕੋਲਕਾਤਾ ਅਤੇ ਚੇਨਈ 'ਚ ਡੀਜ਼ਲ ਦੀਆਂ ਕੀਮਤਾਂ ਆਪਣੇ 3 ਸਾਲ ਦੇ ਸਭ ਤੋਂ ਉੱਪਰਲੇ ਪੱਧਰ 'ਤੇ ਪਹੁੰਚ ਗਈਆਂ ਹਨ | ਕੱਚੇ ਤੇਲ ਦੀਆਂ ਕੀਮਤਾਂ ਘਟਣ ਅਤੇ ਰੁਪਏ 'ਚ ਮਜ਼ਬੂਤੀ ਤੋਂ ਬਾਅਦ ਜਿਸ ਤਰ੍ਹਾਂ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ, ਇਸ ਨੂੰ ਲੈ ਕੇ ਤੇਲ ਮੰਤਰਾਲੇ ਨੇ ਹੰਗਾਮੀ ਮੀਟਿੰਗ ਬੁਲਾਈ ਹੈ | ਜਿਸ 'ਚ ਤੇਲ ਕੀਮਤਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ | ਜੁਲਾਈ ਤੋਂ ਬਾਅਦ ਦਿੱਲੀ 'ਚ ਪੈਟਰੋਲ ਦੀਆਂ ਕੀਮਤਾਂ 7.29 ਰੁਪਏ ਪ੍ਰਤੀ ਲੀਟਰ ਤੱਕ ਵਧੀਆਂ | ਦਿੱਲੀ 'ਚ ਪੈਟਰੋਲ ਦੀਆਂ ਕੀਮਤਾਂ ਵੱਧ ਕੇ 70.38 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ | ਇਸ ਤੋਂ ਪਹਿਲਾਂ ਅਗਸਤ 2014 'ਚ ਦਿੱਲੀ 'ਚ ਪੈਟਰੋਲ ਮਹਿੰਗਾ ਹੋ ਕੇ 70.33 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਸੀ | ਇਸ ਤਰ੍ਹਾਂ ਨਾਲ ਡੀਜ਼ਲ ਦੀਆਂ ਕੀਮਤਾਂ 1 ਜੁਲਾਈ ਤੋਂ ਬਾਅਦ 5.36 ਰੁਪਏ ਪ੍ਰਤੀ ਲੀਟਰ ਤਕ ਵਧੀਆਂ ਹਨ |
16 ਜੂਨ ਤੋਂ ਬਾਅਦ ਕਿੰਨਾ ਅੰਤਰ

16 ਜੂਨ 2017 ਨੂੰ ਦਿੱਲੀ 'ਚ ਪੈਟਰੋਲ ਦੀ ਕੀਮਤ 65.48 ਰੁਪਏ ਪ੍ਰਤੀ ਲੀਟਰ ਸੀ | 2 ਜੁਲਾਈ ਨੂੰ ਇਹ ਘੱਟ ਕੇ 63.06 ਰੁਪਏ ਪ੍ਰਤੀ ਲੀਟਰ 'ਤੇ ਆ ਗਈ | ਉਸ ਤੋਂ ਬਾਅਦ ਕੀਮਤ 'ਚ ਲਗਾਤਾਰ ਵਾਧਾ ਹੀ ਹੋਇਆ | ਹੁਣ ਪੈਟਰੋਲ 70.38 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਅਤੇ ਇਸ ਤਰ੍ਹਾਂ ਡੀਜ਼ਲ ਦੀ ਕੀਮਤ 16 ਜੂਨ ਨੂੰ 54.49 ਰੁਪਏ ਪ੍ਰਤੀ ਲੀਟਰ ਸੀ, ਜੋ 2 ਜੁਲਾਈ ਨੂੰ ਘੱਟ ਕੇ 53.36 ਰੁਪਏ ਪ੍ਰਤੀ ਲੀਟਰ 'ਤੇ ਆ ਗਈ | ਹੁਣ ਡੀਜ਼ਲ ਦਿੱਲੀ 'ਚ 58.72 ਰੁਪਏ ਪ੍ਰਤੀ ਲੀਟਰ ਹੋ ਗਈ ਹੈ |

ਜਾਰੀ ਰਹੇਗੀ ਰੋਜ਼ਾਨਾ ਭਾਅ ਬਦਲਣ ਦੀ ਵਿਵਸਥਾ-ਪ੍ਰਧਾਨ

ਨਵੀਂ ਦਿੱਲੀ, 13 ਸਤੰਬਰ (ਏਜੰਸੀਆਂ)-ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਰੋਕਣ ਲਈ ਸਰਕਾਰ ਦੀ ਦਖ਼ਲ ਅੰਦਾਜ਼ੀ ਤੋਂ ਇਨਕਾਰ ਕੀਤਾ ਹੈ | ਤੇਲ ਦੀਆਂ ਕੀਮਤਾਂ 'ਚ ਜੁਲਾਈ ਤੋਂ ਬਾਅਦ 7.3 ਰੁਪਏ ਪ੍ਰਤੀ ਲੀਟਰ ਦੇ ਵਾਧੇ 'ਤੇ ਉੱਠ ਰਹੇ ਸਵਾਲਾਂ ਦੇ ਵਿਚਕਾਰ ਉਨ੍ਹਾਂ ਨੇ ਇਹ ਗੱਲ ਕਹੀ ਹੈ | ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਜੀ.ਐਸ.ਟੀ. ਪ੍ਰੀਸ਼ਦ ਪੈਟਰੋਲੀਅਮ ਉਤਪਾਦਾਂ ਨੂੰ ਜੀ.ਐਸ.ਟੀ. ਦੇ ਦਾਇਰੇ 'ਚ ਲਿਆਉਣ 'ਤੇ ਵਿਚਾਰ ਕਰੇ | ਪੈਟਰੋਲੀਅਮ ਮੰਤਰੀ ਨੇ 3 ਜੁਲਾਈ ਤੋਂ ਕੀਮਤਾਂ 'ਚ ਵਾਧੇ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਟੈਕਸ 'ਚ ਕਟੌਤੀ ਨੂੰ ਲੈ ਕੇ ਵੀ ਕੋਈ ਪ੍ਰਤੀਬੱਧਤਾ ਨਹੀਂ ਪ੍ਰਗਟਾਈ | ਕੀਮਤਾਂ 'ਚ ਵਾਧੇ ਨੂੰ ਲੈ ਕੇ ਅਲੋਚਨਾ ਨੂੰ ਗ਼ਲਤ ਦੱਸਦੇ ਹੋਏ ਪ੍ਰਧਾਨ ਨੇ ਕਿਹਾ ਕਿ 16 ਜੂਨ ਨੂੰ ਨਵੀਂ ਵਿਵਸਥਾ ਦੇ ਬਾਅਦ ਇਕ ਪੰਦਰਵਾੜੇ ਤੱਕ ਕੀਮਤਾਂ 'ਚ ਆਈ ਕਮੀ ਦੀ ਅਣਦੇਖੀ ਕੀਤੀ ਗਈ ਅਤੇ ਕੇਵਲ ਅਸਥਾਈ ਤੌਰ 'ਤੇ ਮੁੱਲ 'ਚ ਵਾਧੇ ਨੂੰ ਜ਼ੋਰ-ਸ਼ੋਰ ਨਾਲ ਉਛਾਲਿਆ ਜਾ ਰਿਹਾ ਹੈ |

ਪਾਕਿ ਗੋਲਾਬਾਰੀ 'ਚ 2 ਬੀ.ਐਸ.ਐਫ. ਜਵਾਨਾਂ ਸਮੇਤ 5 ਜ਼ਖ਼ਮੀ

ਜੰਮੂ, 13 ਸਤੰਬਰ (ਏਜੰਸੀ)-ਜੰਮੂ-ਕਸ਼ਮੀਰ ਦੇ ਜੰਮੂ ਅਤੇ ਪੁਣਛ ਜ਼ਿਲ੍ਹੇ 'ਚ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ 'ਤੇ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਕਰਦਿਆਂ ਕੀਤੀ ਗੋਲਾਬਾਰੀ 'ਚ 2 ਬੀ. ਐਸ. ਐਫ. ਜਵਾਨਾਂ ਸਮੇਤ 5 ਵਿਅਕਤੀ ਜ਼ਖ਼ਮੀ ਹੋ ਗਏ | ਭਾਰਤੀ ਜਵਾਨਾਂ ਨੇ ਵੀ ਗੋਲਾਬਾਰੀ ਦਾ ਢੁਕਵਾਂ ਜਵਾਬ ਦਿੱਤਾ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਰੇਂਜਰਾਂ ਨੇ ਅੱਜ 3:15 ਵਜੇ ਜੰਮੂ ਜ਼ਿਲ੍ਹੇ 'ਚ ਅਖਨੂਰ ਬੈਲਟ ਦੇ ਪਰਗਵਾਲ ਸੈਕਟਰ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਰਾਏਪੁਰ ਸਰਹੱਦੀ ਚੌਕੀਆਂ 'ਤੇ ਅਤੇ ਬ੍ਰਾਹਮਨ ਬੇਲਾ ਵਿਖੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ | ਪਾਕਿ ਰੇਂਜਰਾਂ ਨੇ ਅੰਤਰਰਾਸ਼ਟਰੀ ਸਰਹੱਦ 'ਤੇ ਮਾਰਟਾਰ ਗੋਲੇ ਦਾਗੇ ਜਿਸ ਦਾ ਬੀ. ਐਸ. ਐਫ. ਜਵਾਨਾਂ ਨੇ ਵੀ ਜਵਾਬ ਦਿੱਤਾ | ਉਨ੍ਹਾਂ ਦੱਸਿਆ ਕਿ ਇਥੇ ਕਿਸੇ ਜਾਨੀ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ | ਇਕ ਹੋਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੰਗਬੰਦੀ ਦੀ ਉਲੰਘਣਾ ਦੀ ਦੂਜੀ ਘਟਨਾ 'ਚ ਪਾਕਿ ਸੈਨਾ ਨੇ 3 ਵਜੇ ਪੁਣਛ ਜ਼ਿਲ੍ਹੇ ਦੇ ਮਾਨਕੋਟੇ, ਸਬਜ਼ੀਆਂ ਅਤੇ ਦਿਗਵਾਰ ਦੇ ਸਰਹੱਦੀ ਇਲਾਕੇ 'ਚ ਗੋਲਾਬਾਰੀ ਕੀਤੀ | ਉਨ੍ਹਾਂ ਅੱਗੇ ਦੱਸਿਆ ਕਿ ਗੋਲੀਬਾਰੀ 'ਚ 2 ਬੀ. ਐਸ. ਐਫ. ਜਵਾਨ ਅਤੇ 3 ਆਮ ਨਾਗਰਿਕ ਜ਼ਖ਼ਮੀ ਹੋ ਗਏ | ਪਿਛਲੇ ਪੰਜਾਂ ਦਿਨਾਂ 'ਚ ਜੰਗਬੰਦੀ ਦੀ ਇਹ ਚੌਥੀ ਉਲੰਘਣਾ ਹੈ |

ਰਿਆਨ ਗਰੁੱਪ ਦੇ ਮਾਲਕਾਂ ਦੀ ਅੰਤਿ੍ਮ ਰਾਹਤ 'ਚ ਵਾਧਾ

ਮੁੰਬਈ, 13 ਸਤੰਬਰ (ਏਜੰਸੀ)- ਬੰਬਈ ਹਾਈਕੋਰਟ ਨੇ ਅੱਜ ਰਿਆਨ ਇੰਟਰਨੈਸ਼ਨਲ ਗਰੁੱਪ ਦੇ ਮਾਲਕਾਂ ਦੀ ਗਿ੍ਫ਼ਤਾਰੀ 'ਤੇ ਰੋਕ ਲਗਾਉਂਦਿਆਂ ਅੰਤਿ੍ਮ ਰਾਹਤ ਕਲ੍ਹ ਤੱਕ ਲਈ ਵਧਾ ਦਿੱਤੀ, ਜਦਕਿ ਮਿ੍ਤਕ ਬੱਚੇ ਦੇ ਪਿਤਾ ਵੱਲੋਂ ਸਕੂਲ ਮਾਲਕਾਂ ਦੀਆਂ ਅਗਾਊਾ ਜ਼ਮਾਨਤਾਂ ਦਾ ਵਿਰੋਧ ...

ਪੂਰੀ ਖ਼ਬਰ »

ਸ਼ਰਦ ਦੀ ਰਾਜ ਸਭਾ ਮੈਂਬਰਸ਼ਿਪ ਨਿਸ਼ਾਨੇ 'ਤੇ

ਪਹਾੜ ਨਾਲ ਲੜ ਰਹੇ ਹਾਂ ਸੱਟ ਤਾਂ ਲੱਗੇਗੀ ਹੀ-ਸ਼ਰਦ ਯਾਦਵ

ਨਵੀਂ ਦਿੱਲੀ, 13 ਸਤੰਬਰ (ਉਪਮਾ ਡਾਗਾ ਪਾਰਥ)-ਜਨਤਾ ਦਲ (ਯੂ) ਚੋਣ ਨਿਸ਼ਾਨ ਦੇ 'ਅਸਲੀ ਹੱਕਦਾਰ' ਦੀ ਜੰਗ ਹਾਰ ਚੁੱਕੇ ਸ਼ਰਦ ਯਾਦਵ ਨੇ ਇਕ ਵਾਰ ਫਿਰ ਦਾਅਵਾ ਕਰਦਿਆਂ ਦੁਹਰਾਇਆ ਹੈ ਕਿ ਉਹ ਹੀ ਅਸਲੀ ਜਨਤਾ ਦਲ (ਯੂ) ਹਨ ਅਤੇ ਉਹ ਇਸ ਨੂੰ ਸਾਬਤ ਕਰਨਗੇ | ਜਨਤਾ ਦਲ (ਯੂ) 'ਤੇ ...

ਪੂਰੀ ਖ਼ਬਰ »

7 ਕਿਲੋਮੀਟਰ ਸਮੁੰਦਰ ਦੇ ਅੰਦਰ ਦੌੜੇਗੀ ਦੇਸ਼ ਦੀ ਪਹਿਲੀ ਬੁਲੇਟ ਟਰੇਨ

ਅਹਿਮਦਾਬਾਦ, 13 ਸਤੰਬਰ (ਏਜੰਸੀ)-ਅਹਿਮਦਾਬਾਦ ਅਤੇ ਮੁੰਬਈ ਦਰਮਿਆਨ ਚੱਲਣ ਵਾਲੀ ਦੇਸ਼ ਦੀ ਪਹਿਲੀ ਬੁਲੇਟ ਟਰੇਨ ਦੇ ਪ੍ਰਾਜੈਕਟ ਨੂੰ ਪੂਰਾ ਹੋਣ 'ਚ ਕਰੀਬ ਪੰਜ ਸਾਲ ਦਾ ਸਮਾਂ ਲੱਗੇਗਾ ਅਤੇ ਆਮ ਲੋਕਾਂ ਨੂੰ 2022 ਤੱਕ ਬੁਲੇਟ ਟਰੇਨ 'ਚ ਸਫ਼ਰ ਕਰਨ ਦਾ ਮੌਕਾ ਮਿਲੇਗਾ | ਇਸ ...

ਪੂਰੀ ਖ਼ਬਰ »

ਐਨ. ਆਈ. ਏ. ਵੱਲੋਂ ਮੀਂਆ ਕਯੂਮ ਮੁੜ ਦਿੱਲੀ ਤਲਬ

ਸ੍ਰੀਨਗਰ, 13 ਸਤੰਬਰ (ਮਨਜੀਤ ਸਿੰਘ)-ਕਸ਼ਮੀਰ ਬਾਰ ਐਸੋਸੀਏਸ਼ਨ ਦੇ ਪ੍ਰਦਾਨ ਮੀਂਆ ਕਯੂਮ ਨੂੰ ਕੌਮੀ ਜਾਂਚ ਏਜੰਸੀ ਨੇ ਹਵਾਲਾ ਅੱਤਵਾਦੀ ਫ਼ੰਡਿੰਗ ਮਾਮਲੇ ਦੇ ਬਾਰੇ ਅਗਲੀ ਪੁਛਗਿੱਛ ਦੇ ਸਿਲਸਿਲੇ 'ਚ ਵੀਰਵਾਰ ਨੂੰ ਮੁੜ ਦਿੱਲੀ ਤਲਬ ਕੀਤਾ ਹੈ | ਇਸ ਮਾਮਲੇ ਦਾ ਸਖ਼ਤ ...

ਪੂਰੀ ਖ਼ਬਰ »

ਭਾਰਤ ਵਲੋਂ ਜਾਧਵ ਦੇ ਮਾਮਲੇ 'ਚ ਲਿਖ਼ਤੀ ਦਲੀਲ ਦਾਖ਼ਲ

ਨਵੀਂ ਦਿੱਲੀ, 13 ਸਤੰਬਰ (ਏਜੰਸੀ)-ਭਾਰਤ ਨੇ ਅੱਜ ਅੰਤਰਰਾਸ਼ਟਰੀ ਅਦਾਲਤ, ਜਿਹੜੀ ਕੁਲਭੂਸ਼ਣ ਜਾਧਵ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਹੈ, 'ਚ ਲਿਖਤੀ ਦਲੀਲ ਦਾਖ਼ਲ ਕੀਤੀ | ਭਾਰਤੀ ਜਲ ਸੈਨਾ ਦੇ ਸੇਵਾ ਮੁਕਤ ਅਧਿਕਾਰੀ ਜਾਧਵ ਨੂੰ ਪਾਕਿਸਤਾਨ ਦੀ ਸੈਨਾ ਅਦਾਲਤ ਨੇ ਜਾਸੂਸੀ ਦੇ ...

ਪੂਰੀ ਖ਼ਬਰ »

ਸਿੰਗਾਪੁਰ 'ਚ ਬਿਨਾਂ ਵੋਟਾਂ ਦੇ ਹਲੀਮਾ ਯਾਕੂਬ ਪਹਿਲੀ ਔਰਤ ਰਾਸ਼ਟਰਪਤੀ ਬਣੀ

ਸਿੰਗਾਪੁਰ, 13 ਸਤੰਬਰ (ਏਜੰਸੀ)-ਸਿੰਗਾਪੁਰ 'ਚ ਸੰਸਦ ਦੀ ਸਾਬਕਾ ਸਪੀਕਰ ਹਲੀਮਾ ਯਾਕੂਬ ਅੱਜ ਦੇਸ਼ ਦੀ ਪਹਿਲੀ ਔਰਤ ਰਾਸ਼ਟਰਪਤੀ ਬਣ ਗਈ | ਚੋਣ ਅਧਿਕਾਰੀ ਵਲੋਂ ਉਨ੍ਹਾਂ ਦੇ ਇਕਲੌਤੇ ਯੋਗ ਉਮੀਦਵਾਰ ਹੋਣ ਦਾ ਐਲਾਨ ਕਰਨ ਦੇ ਬਾਅਦ ਉਨ੍ਹਾਂ ਨੂੰ ਰਾਸ਼ਟਰਪਤੀ ਚੁਣ ਲਿਆ ਗਿਆ | ...

ਪੂਰੀ ਖ਼ਬਰ »

ਦਿੱਲੀ ਯੂਨੀਵਰਸਿਟੀ ਵਿਦਿਆਰਥੀ ਵਿੰਗ ਚੋਣਾਂ ਕਾਂਗਰਸ ਦੇ ਐਨ.ਐਸ.ਯੂ. ਆਈ. ਨੂੰ ਮਿਲੀ ਜਿੱਤ

ਪ੍ਰਧਾਨ ਤੇ ਉਪ-ਪ੍ਰਧਾਨ ਦੇ ਅਹੁਦਿਆਂ 'ਤੇ ਕਬਜ਼ਾ ਨਵੀਂ ਦਿੱਲੀ, 13 ਸਤੰਬਰ (ਉਪਮਾ ਡਾਗਾ ਪਾਰਥ)-ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਵਿੰਗ ਦੀਆਂ ਚੋਣਾਂ 'ਚ 4 ਸਾਲਾਂ ਬਾਅਦ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐਨ. ਐਸ. ਯੂ. ਆਈ.) ਕਾਂਗਰਸ ਦੇ ਵਿਦਿਆਰਥੀ ਵਿੰਗ ਨੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX