ਤਾਜਾ ਖ਼ਬਰਾਂ


ਸੁਲਤਾਨਪੁਰ ਲੋਧੀ 'ਚ ਮੀਂਹ ਪੈਣ ਕਾਰਨ ਠੰਢ 'ਚ ਹੋਇਆ ਵਾਧਾ
. . .  13 minutes ago
ਸੁਲਤਾਨਪੁਰ ਲੋਧੀ, 21 ਜਨਵਰੀ (ਥਿੰਦ, ਹੈਪੀ)- ਅੱਜ ਸਵੇਰੇ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਇਲਾਕਿਆਂ 'ਚ ਮੀਂਹ ਪੈਣ ਕਾਰਨ ਠੰਢ 'ਚ ਹੋਰ ਵਾਧਾ ਹੋ ਗਿਆ ਹੈ। ਹਾਲਾਂਕਿ ਇਹ ਮੀਂਹ ਕਣਕ ਦੀ ਫ਼ਸਲ ਲਈ ਕਾਫ਼ੀ ਲਾਹੇਵੰਦ ਮੰਨਿਆ ਜਾ ਰਿਹਾ ਹੈ। ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਆਉਣ...
ਇਜ਼ਰਾਈਲ ਨੇ ਸੀਰੀਆ 'ਚ ਈਰਾਨੀ ਟਿਕਾਣਿਆਂ 'ਤੇ ਕੀਤੇ ਹਮਲੇ
. . .  58 minutes ago
ਯਰੂਸ਼ਲਮ, 21 ਜਨਵਰੀ- ਇਜ਼ਰਾਈਲੀ ਫੌਜੀਆਂ ਨੇ ਅੱਜ ਤੜਕੇ ਸੀਰੀਆ 'ਚ ਈਰਾਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ। ਇਜ਼ਰਾਈਲ ਦੀ ਰੱਖਿਆ ਫੌਜ (ਆਈ. ਡੀ. ਐੱਫ.) ਨੇ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਇਜ਼ਰਾਈਲੀ ਫੌਜੀਆਂ ਦੀ...
ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਦਿੱਲੀ ਜਾਣ ਵਾਲੀਆਂ ਕਈ ਟਰੇਨਾਂ
. . .  about 1 hour ago
ਨਵੀਂ ਦਿੱਲੀ, 21 ਜਨਵਰੀ- ਸੰਘਣੀ ਧੁੰਦ ਅਤੇ ਘੱਟ ਦ੍ਰਿਸ਼ਟਤਾ ਕਾਰਨ ਅੱਜ ਰਾਜਧਾਨੀ ਦਿੱਲੀ ਨੂੰ ਜਾਣ ਵਾਲੀਆਂ 11 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਇਸ ਕਾਰਨ ਟੇਰਨ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ...
ਮਾਲੀ 'ਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਸੈਨਿਕਾਂ 'ਤੇ ਹੋਏ ਹਮਲੇ 'ਚ 10 ਦੀ ਮੌਤ, 25 ਜ਼ਖ਼ਮੀ
. . .  about 1 hour ago
ਬਮਾਕੂ, 21 ਜਨਵਰੀ- ਅਫ਼ਰੀਕਾ ਦੇ ਅੱਠਵੇਂ ਸਭ ਤੋਂ ਵੱਡੇ ਦੇਸ਼ ਮਾਲੀ ਦੇ ਉੱਤਰੀ ਇਲਾਕੇ 'ਚ ਲੰਘੇ ਦਿਨ ਅੱਤਵਾਦੀਆਂ ਵਲੋਂ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਸੈਨਿਕਾਂ 'ਤੇ ਵੱਡਾ ਹਮਲਾ ਕੀਤਾ ਗਿਆ। ਅਲਜੀਰੀਆ ਦੀ ਸਰਹੱਦ ਦੇ ਕੋਲ ਹੋਏ ਇਸ ਹਮਲੇ 'ਚ ਅਫ਼ਰੀਕੀ ਦੇਸ਼ ਚਾਡ...
ਅੱਜ ਦਾ ਵਿਚਾਰ
. . .  about 2 hours ago
ਅਜਨਾਲਾ : ਘਰ ਚੋਂ 15 ਤੋਲੇ ਸੋਨੇ ਦੇ ਗਹਿਣੇ, ਨਗਦੀ ਅਤੇ ਕੈਨੇਡੀਅਨ ਡਾਲਰ ਚੋਰੀ
. . .  1 day ago
ਅਜਨਾਲਾ, 20 ਜਨਵਰੀ ( ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਸ਼ਹਿਰ ਦੇ ਵਾਰਡ ਨੰਬਰ 6 'ਚ ਸਤਪਾਲ ਸਿੰਘ ਭੱਠੇ ਵਾਲਿਆਂ ਦੇ ਘਰੋਂ ਚੋਰਾਂ ਨੇ 15 ਤੋਲੇ ਸੋਨੇ ਦੇ ਗਹਿਣੇ, 25 ਹਜਾਰ...
ਕੇਂਦਰੀ ਜੇਲ੍ਹ 'ਚ ਕੈਦੀ ਦੀ ਮੌਤ
. . .  1 day ago
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ) - ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਕੈਦੀ ਦੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਮੌਤ ਹੋ ਜਾਣ ਦੀ ਖ਼ਬਰ ਹੈ। ਜਿਸ...
ਮਹਾਰਸ਼ਟਰ ਦੇ ਪਾਲਘਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  1 day ago
ਮੁੰਬਈ, 20 ਜਨਵਰੀ - ਮਹਾਰਾਸ਼ਟਰ ਦੇ ਪਾਲਘਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.6 ਮਾਪੀ ਗਈ...
ਹਿੰਦ-ਪਾਕਿ ਸਰਹੱਦ ਪਾਰ ਕਰਦਾ ਪਾਕਿ ਨਾਗਰਿਕ ਕਾਬੂ
. . .  1 day ago
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਕੌਮੀ ਸਰਹੱਦ ਪਾਰ ਕਰ ਕੇ ਭਾਰਤੀ ਖੇਤਰ 'ਚ ਦਾਖ਼ਲ ਹੋਏ ਇਕ ਅਧਖੜ ਉਮਰ ਦੇ ਵਿਅਕਤੀ ਨੂੰ ਬੀ.ਐੱਸ.ਐਫ...
ਗਣਤੰਤਰ ਦਿਵਸ ਦੇ ਸਬੰਧ ਵਿੱਚ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਰੈੱਡ ਅਲਰਟ ਜਾਰੀ
. . .  1 day ago
ਰਾਜਾਸਾਂਸੀ, 20 (ਹਰਦੀਪ ਸਿੰਘ ਖੀਵਾ)26 ਜਨਵਰੀ ਨੂੰ ਦੇਸ਼ ਭਰ ਵਿੱਚ ਮਨਾਏ ਜਾ ਰਹੇ ਗਣਤੰਤਰ ਦਿਵਸ ਤਹਿਤ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਰੈੱਡ ਅਲਰਟ ਜਾਰੀ ਕਰਦਿਆਂ ਸੁਰੱਖਿਆ ਪ੍ਰਬੰਧ...
ਯੂ.ਐਨ. ਦੇ ਬੇਸ 'ਤੇ ਹੋਏ ਹਮਲੇ ਵਿਚ 8 ਸ਼ਾਂਤੀ ਸੈਨਿਕਾਂ ਦੀ ਮੌਤ
. . .  1 day ago
ਮਾਸਕੋ, 20 ਜਨਵਰੀ - ਅਫ਼ਰੀਕੀ ਮੁਲਕ ਮਾਲੀ ਵਿਚ ਸੰਯੁਕਤ ਰਾਸ਼ਟਰ ਦੇ ਬੇਸ 'ਤੇ ਹੋਏ ਅੱਤਵਾਦੀ ਹਮਲੇ ਵਿਚ 8 ਸ਼ਾਂਤੀ ਸੈਨਿਕਾਂ ਦੀ ਮੌਤ ਹੋ ਗਈ ਤੇ ਕਈ ਸੈਨਿਕ ਜ਼ਖਮੀ ਹੋਏ ਹਨ। ਜ਼ਖਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ...
ਰੈਲੀ ਵਿਚ ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਕੀਤਾ ਐਲਾਨ, ਮਾਂ ਸੀ ਬਹੁਤ ਪ੍ਰੇਸ਼ਾਨ
. . .  1 day ago
ਬਰਨਾਲਾ, 20 ਜਨਵਰੀ - ਬਰਨਾਲਾ 'ਚ ਆਮ ਆਦਮੀ ਪਾਰਟੀ ਦੀ ਹੋਈ ਰੈਲੀ ਵਿਚ ਸੰਗਰੂਰ ਤੋਂ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ 1 ਜਨਵਰੀ ਤੋਂ ਸ਼ਰਾਬ ਪੀਣੀ ਛੱਡ ਦਿੱਤੀ ਹੈ ਤੇ ਉਹ ਇਸ ਸਬੰਧ...
ਕਾਂਗਰਸੀ ਵਿਧਾਇਕਾਂ ਦੀ ਰਿਜ਼ਾਰਟ ਵਿਚ ਲੜਾਈ, ਇਕ ਹਸਪਤਾਲ ਭਰਤੀ
. . .  1 day ago
ਬੈਂਗਲੁਰੂ, 20 ਜਨਵਰੀ - ਕਰਨਾਟਕ 'ਚ ਸਿਆਸੀ ਡਰਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਹਿਲਾ ਕਾਂਗਰਸ ਤੇ ਜਨਤਾ ਦਲ ਸੈਕੂਲਰ ਨੇ ਭਾਜਪਾ 'ਤੇ ਵਿਧਾਇਕਾਂ ਦੀ ਖ਼ਰੀਦ ਫ਼ਰੋਖ਼ਤ ਦਾ ਦੋਸ਼ ਲਗਾਇਆ। ਹੁਣ ਮਾਮਲਾ ਮਾਰਕੁੱਟ ਤੱਕ ਪਹੁੰਚ ਗਿਆ ਹੈ। ਕਿਹਾ ਜਾ ਰਿਹਾ ਹੈ ਕਿ...
ਚਿੜੀਆ ਘਰ 'ਚ ਸ਼ੇਰ ਸੈਲਾਨੀਆਂ 'ਤੇ ਹਮਲਾ, ਇਕ ਦੀ ਮੌਤ
. . .  1 day ago
ਜ਼ੀਰਕਪੁਰ, 20 ਜਨਵਰੀ, (ਹਰਦੀਪ ਸਿੰਘ ਹੈਪੀ ਪੰਡਵਾਲਾ) - ਇੱਥੋਂ ਦੇ ਛੱਤਬੀੜ ਚਿੜੀਆ ਘਰ 'ਚ ਅੱਜ ਸ਼ਾਮ ਸ਼ੇਰ ਸਫ਼ਰੀ 'ਚ ਸ਼ੇਰ ਨੇ ਇਕ ਵਿਅਕਤੀ ਨੂੰ ਮਾਰ ਮੁਕਾਇਆ। ਜਾਣਕਾਰੀ ਅਨੁਸਾਰ ਐਤਵਾਰ ਸੈਲਾਨੀਆਂ ਨੂੰ ਲਾਈਨ ਸਫ਼ਾਰੀ 'ਚ ਸ਼ੇਰ ਦਿਖਾਉਣ ਲੈ ਕੇ ਗਈ ਬੱਸ...
ਪਾਕਿਸਤਾਨ ਨੇ ਕਠੂਆ 'ਚ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਜੰਮੂ, 20 ਜਨਵਰੀ - ਪਾਕਿਸਤਾਨੀ ਸੈਨਿਕਾਂ ਵਲੋਂ ਅੱਜ ਐਤਵਾਰ ਜੰਮੂ ਕਸ਼ਮੀਰ ਦੇ ਕਠੂਆ ਸਥਿਤ ਅੰਤਰਰਾਸ਼ਟਰੀ ਬਾਰਡਰ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਤੇ ਛੋਟੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਇਸ ਉਲੰਘਣਾ 'ਚ ਕਿਸੇ ਦੇ ਮਾਰੇ ਜਾਣ ਦੀ ਰਿਪੋਰਟ ਨਹੀਂ ਹੈ। ਪਿਛਲੇ...
'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਪਟਨਾਇਕ - ਧਰਮਿੰਦਰ ਪ੍ਰਧਾਨ
. . .  1 day ago
ਸੀਤਾਰਮਨ ਨੇ ਤਾਮਿਲਨਾਡੂ ਰੱਖਿਆ ਉਦਯੋਗਿਕ ਕਾਰੀਡੋਰ ਦਾ ਕੀਤਾ ਉਦਘਾਟਨ
. . .  1 day ago
ਹੁਣ ਤੋਂ ਹੀ ਹਾਰ ਦੇ ਬਹਾਨੇ ਲੱਭ ਰਹੀ ਹੈ ਵਿਰੋਧੀ ਧਿਰ- ਪ੍ਰਧਾਨ ਮੰਤਰੀ ਮੋਦੀ
. . .  1 day ago
ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਆਮ ਆਦਮੀ ਪਾਰਟੀ ਇਕੱਲਿਆਂ ਲੜੇਗੀ ਚੋਣ : ਕੇਜਰੀਵਾਲ
. . .  1 day ago
ਹਵਾਈ ਅੱਡੇ ਤੋਂ ਲੱਖਾਂ ਦੇ ਸੋਨੇ ਸਮੇਤ ਇਕ ਕਾਬੂ
. . .  1 day ago
'ਆਪ' ਨੇ ਚੰਡੀਗੜ੍ਹ ਤੋਂ ਹਰਮੋਹਨ ਧਵਨ ਨੂੰ ਐਲਾਨਿਆ ਉਮੀਦਵਾਰ
. . .  1 day ago
ਸੀਰੀਆ 'ਚ ਹੋਏ ਬੰਬ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ
. . .  1 day ago
ਅਫ਼ਗ਼ਾਨਿਸਤਾਨ 'ਚ ਗਵਰਨਰ ਦੇ ਕਾਫ਼ਲੇ 'ਤੇ ਹਮਲਾ, ਅੱਠ ਲੋਕਾਂ ਦੀ ਮੌਤ
. . .  1 day ago
ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ 'ਚ ਜੰਗਬੰਦੀ ਦੀ ਉਲੰਘਣਾ
. . .  1 day ago
ਆਪਣਾ ਪੰਜਾਬ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਨੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  1 day ago
ਟੀਮ ਇੰਡੀਆ ਲਈ ਵਰਲਡ ਕੱਪ ਖੇਡ ਚੁੱਕੀਆਂ ਕਬੱਡੀ ਖਿਡਾਰਨਾਂ ਦਾ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ
. . .  1 day ago
ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਮਾਇਆਵਤੀ 'ਤੇ ਟਿੱਪਣੀ ਕਰਨ ਵਾਲੀ ਭਾਜਪਾ ਵਿਧਾਇਕ ਨੂੰ ਮਹਿਲਾ ਆਯੋਗ ਭੇਜੇਗਾ ਨੋਟਿਸ
. . .  1 day ago
ਪਿੰਡ ਠੀਕਰੀਵਾਲਾ ਪਹੁੰਚੇ ਕੇਜਰੀਵਾਲ, ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਕੀਤੀ ਸ਼ਰਧਾਂਜਲੀ ਭੇਟ
. . .  1 day ago
ਪੰਜਾਬ 'ਚ ਮਹਾਂ ਗੱਠਜੋੜ ਦਾ ਹਿੱਸਾ ਨਹੀਂ ਹੋਵੇਗੀ ਆਮ ਆਦਮੀ ਪਾਰਟੀ - ਖਹਿਰਾ
. . .  1 day ago
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤ੍ਰਿਵੇਂਦਰ ਸਿੰਘ ਰਾਵਤ
. . .  1 day ago
ਗਣਤੰਤਰ ਦਿਵਸ ਤੋਂ ਪਹਿਲਾਂ ਕਾਸਗੰਜ 'ਚ ਧਾਰਾ 144 ਲਾਗੂ
. . .  1 day ago
ਸ਼ਿਵਰਾਜ ਚੌਹਾਨ ਨੇ ਭਾਜਪਾ ਨੇਤਾ ਦੀ ਹੱਤਿਆ ਨੂੰ ਸਾਜ਼ਿਸ਼ ਦੱਸਦਿਆਂ ਸੀ.ਬੀ.ਆਈ. ਜਾਂਚ ਦੀ ਕੀਤੀ ਮੰਗ
. . .  1 day ago
ਆਸਟ੍ਰੇਲੀਆਈ ਓਪਨ : ਮਾਰਿਆ ਸ਼ਾਰਾਪੋਵਾ ਨੂੰ 22 ਸਾਲਾਂ ਐਸ਼ਲੇ ਬਾਰਟੀ ਨੇ ਹਰਾਇਆ
. . .  1 day ago
ਸੰਗਰੂਰ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
. . .  1 day ago
22 ਜਨਵਰੀ ਨੂੰ ਅਟਾਰੀ ਬਾਰਡਰ ਆਉਣਗੇ ਰਾਜਨਾਥ ਸਿੰਘ- ਮਲਿਕ
. . .  1 day ago
ਮੌਸਮ ਵਿਭਾਗ ਵੱਲੋਂ ਜੰਮੂ-ਕਸ਼ਮੀਰ ਅਤੇ ਹਿਮਾਚਲ 'ਚ ਮੀਂਹ ਅਤੇ ਬਰਫ਼ਬਾਰੀ ਦੀ ਚੇਤਾਵਨੀ
. . .  1 day ago
ਰੂਰਲ ਵੈਟਰਨਰੀ ਫਾਰਮਾਸਿਸਟ 26 ਜਨਵਰੀ ਨੂੰ ਮੁੱਖ ਮੰਤਰੀ ਦਾ ਕਰਨਗੇ ਘਿਰਾਓ
. . .  1 day ago
ਡੈਨਮਾਰਕ ਦੇ ਪ੍ਰਧਾਨ ਮੰਤਰੀ ਨੇ ਪਤਨੀ ਨਾਲ ਤਾਜ ਮਹਲ ਦਾ ਕੀਤਾ ਦੀਦਾਰ
. . .  1 day ago
ਮੈਕਸੀਕੋ ਤੇਲ ਪਾਈਪਲਾਈਨ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 73
. . .  1 day ago
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਏਮਜ਼ ਤੋਂ ਮਿਲੀ ਛੁੱਟੀ
. . .  about 1 hour ago
ਸੰਘਣੀ ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਟਰੇਨਾਂ
. . .  about 1 hour ago
ਖੇਤਾਂ 'ਚੋਂ ਮਿਲੀ ਭਾਜਪਾ ਨੇਤਾ ਦੀ ਲਾਸ਼
. . .  about 1 hour ago
ਸੋਮਾਲੀਆ 'ਚ ਅਮਰੀਕੀ ਹਵਾਈ ਹਮਲੇ 'ਚ ਅਲ-ਸ਼ਬਾਬ ਦੇ 52 ਅੱਤਵਾਦੀ ਢੇਰ
. . .  about 1 hour ago
ਚਿੱਲੀ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  43 minutes ago
ਅੱਜ ਫਿਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
. . .  about 1 hour ago
ਕੇਜਰੀਵਾਲ ਅੱਜ ਬਰਨਾਲਾ ਤੋਂ ਕਰਨਗੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦਾ ਆਗਾਜ਼- ਚੀਮਾ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ
. . .  2 days ago
ਹਿਮਾਚਲ 'ਚ ਬੱਸ ਪਲਟਣ ਕਾਰਨ 17 ਵਿਦਿਆਰਥੀ ਜ਼ਖਮੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਭਾਦੋਂ ਸੰਮਤ 549
ਿਵਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ

ਹੁਸ਼ਿਆਰਪੁਰ / ਮੁਕੇਰੀਆਂ

ਫ਼ੌਜੀ ਜਵਾਨ ਦੀ ਅਚਾਨਕ ਮੌਤ ਨਹੀਂ, ਕਤਲ ਹੈ-ਪਰਿਵਾਰਕ ਮੈਂਬਰਾਂ ਦਾ ਦਾਅਵਾ

ਹਰਿਆਣਾ, 13 ਸਤੰਬਰ (ਹਰਮੇਲ ਸਿੰਘ ਖੱਖ)-ਬੀਤੇ ਦਿਨੀਂ ਪਿੰਡ ਬਸੀ ਬਾਬੂ ਖਾਂ ਨਜ਼ਦੀਕ ਫ਼ੌਜੀ ਜਵਾਨ ਅਮਨਦੀਪ ਸਿੰਘ (35) ਦੀ ਭੇਦਭਰੀ ਹਾਲਤ 'ਚ ਲਾਸ਼ ਮਿਲੀ ਸੀ ਤੇ ਪੁਲਿਸ ਵਲੋਂ ਬਿਜਲੀ ਦੇ ਕਰੰਟ ਨਾਲ ਅਚਾਨਕ ਹੋਈ ਮੌਤ ਦੇ ਸਬੰਧ 'ਚ 174 ਦੀ ਕਾਰਵਾਈ ਕੀਤੀ ਗਈ, ਪਰ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਫ਼ੌਜੀ ਜਵਾਨ ਨੂੰ ਮਾਰ ਕੇ ਇਸ ਜਗ੍ਹਾ ਲਿਆਂਦਾ ਗਿਆ ਹੈ | ਇਸ ਸਬੰਧੀ ਮਿ੍ਤਕ ਦੇ ਪਿਤਾ ਨਰਾਇਣ ਦਾਸ ਨੇ ਦੱਸਿਆ ਕਿ ਉਸ ਦਾ ਪੁੱਤਰ 28 ਅਗਸਤ ਨੂੰ ਫ਼ੌਜ 'ਚੋਂ ਛੱੁਟੀ ਆਇਆ ਹੋਇਆ ਸੀ ਤੇ 4 ਅਗਸਤ ਨੂੰ ਸ਼ਾਮ ਕਰੀਬ 7:15 ਵਜੇ ਆਪਣੇ ਮੋਟਰਸਾਈਕਲ 'ਤੇ ਕਿਤੇ ਗਿਆ ਜਦ ਉਸ ਦੀ ਪਤਨੀ ਅਨੀਤਾ ਰਾਣੀ ਵਲੋਂ ਕੁੱਝ ਸਮੇਂ ਬਾਅਦ ਉਸ ਨੂੰ ਵਾਰ-ਵਾਰ ਫ਼ੋਨ ਕੀਤਾ ਗਿਆ, ਪਰ ਸੰਪਰਕ ਨਹੀਂ ਹੋਇਆ ਤੇ ਫਿਰ ਉਸ ਵਲੋਂ ਅਮਨਦੀਪ ਦੇ ਫ਼ੋਨ ਨਾ ਮਿਲਣ ਬਾਰੇ ਆਪਣੇ ਭਰਾ ਤੇ ਸਾਨੂੰ ਫ਼ੋਨ ਕੀਤਾ ਅਤੇ ਅਸੀਂ ਮੌਕੇ 'ਤੇ ਜਾ ਕੇ ਕਰੀਬ ਪੂਰੀ ਰਾਤ ਹੀ ਉਸ ਦੀ ਭਾਲ ਕਰਕੇ ਰਹੇ ਤੇ ਸਵੇਰੇ ਪਿੰਡ ਬਸੀ ਬਾਬੂ ਖਾਂ ਨਜ਼ਦੀਕ ਤੋਂ ਉਸ ਲਾਸ਼ ਬਾਰੇ ਪਤਾ ਲੱਗਿਆ | ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ਲਾਸ਼ ਮਿਲੀ ਹੈ, ਉਸ ਸਥਾਨ ਤੋਂ ਕੋਈ ਵੀ ਐਸਾ ਕਾਰਨ ਨਹੀਂ ਮਿਲਦਾ, ਜਿਸ ਤੋਂ ਪਤਾ ਲੱਗ ਸਕੇ ਕਿ ਇਸ ਜਗ੍ਹਾ 'ਤੇ ਹੀ ਕਰੰਟ ਲੱਗਿਆ ਹੋਵੇ | ਉਨ੍ਹਾਂ ਕਿਹਾ ਕਿ ਸਾਨੂੰ ਯਕੀਨ ਹੈ ਕਿ ਅਮਨਦੀਪ ਸਿੰਘ ਨੂੰ ਹੋਰ ਜਗ੍ਹਾ 'ਤੇ ਕਰੰਟ ਨਾਲ ਮਾਰਿਆ ਅਤੇ ਫਿਰ ਇਸ ਸੰੁਨਸਾਨ ਜਗ੍ਹਾ ਨੂੰ ਸਿਰਫ਼ ਲਾਸ਼ ਸੁੱਟਣ ਲਈ ਹੀ ਵਰਤੋਂ 'ਚ ਲਿਆਂਦਾ ਗਿਆ ਹੈ | ਉਨ੍ਹਾਂ ਮੰਗ ਕੀਤੀ ਹੈ ਕਿ 174 ਦੀ ਕਾਰਵਾਈ ਨੂੰ ਬਦਲ ਕੇ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਹੀਂ ਹੋਇਆ ਤਾਂ ਉਨ੍ਹਾਂ ਵਲੋਂ ਧਰਨਾ ਲਗਾਇਆ ਜਾਵੇਗਾ ਅਤੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇਗਾ | ਇਸ ਸਬੰਧੀ ਜਦ ਐਸ. ਆਈ ਯਾਦਵਿੰਦਰ ਸਿੰਘ ਬਰਾੜ ਥਾਣਾ ਮੁਖੀ ਹਰਿਆਣਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਫ਼ੌਜੀ ਜਵਾਨ ਦੇ ਪੋਰਸਮਾਰਟਮ ਤੋਂ ਪਤਾ ਲੱਗਿਆ ਹੈ ਕਿ ਮੌਤ ਕਰੰਟ ਨਾਲ ਹੋਈ ਹੈ, ਜਿਸ ਦੇ ਸਬੰਧ 'ਚ ਹੋਰ ਜਾਂਚ ਲਈ ਕੁੱਝ ਸੈਂਪਲ ਲੈਬਾਰਟਰੀ ਲਈ ਵੀ ਭੇਜੇ ਗਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣ 'ਤੇ ਹੋਰ ਵੀ ਸਥਿਤੀ ਸਪਸ਼ਟ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਮਿ੍ਤਕ ਦੇ ਫ਼ੋਨ ਡਿਟੇਲ ਦੀ ਵੀ ਪੂਰੀ ਜਾਂਚ ਕੀਤੀ ਜਾ ਰਹੀ ਹੈ |

ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਅਧਿਆਪਕਾਂ ਵੱਲੋਂ ਰੋਸ ਧਰਨਾ

ਗੜ੍ਹਦੀਵਾਲਾ, 13 ਅਗਸਤ (ਚੱਗਰ)-ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ.ਸੀ.ਸੀ.ਟੀ.ਯ.ੂ) ਦੇ ਮੈਂਬਰਾਂ ਵੱਲੋਂ ਯੂਨੀਅਨ ਦੇ ਸੱਦੇ 'ਤੇ ਪੰਜਾਬ ਸਰਕਾਰ ਦੀਆਂ ਅਧਿਆਪਕ ਵਿਰੋਧੀ ਅਤੇ ਉੱਚ ਸਿੱਖਿਆਂ ਵਿਰੋਧੀ ਨੀਤੀਆਂ ਦੇ ...

ਪੂਰੀ ਖ਼ਬਰ »

2 ਲੋੜੀਂਦੇ ਕਾਬੂ

ਹੁਸ਼ਿਆਰਪੁਰ, 13 ਸਤੰਬਰ (ਨਰਿੰਦਰ ਸਿੰਘ ਬੱਡਲਾ)-ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਮਾਮਲਿਆਂ 'ਚ ਲੋੜੀਂਦੇ 2 ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਮੁਤਾਬਿਕ ਥਾਣਾ ਮਾਡਲ ਟਾਊਨ ਪੁਲਿਸ ਨੇ ਇਕ ਮਾਮਲੇ 'ਚ ਲੋੜੀਂਦੇ ਇੰਦਰਜੀਤ ਵਾਸੀ ਹਮੀਰਾ ਨੂੰ ਗਿ੍ਫ਼ਤਾਰ ਕਰ ...

ਪੂਰੀ ਖ਼ਬਰ »

ਫ਼ੈਕਟਰੀ 'ਚ ਨਕਲੀ ਤਿਆਰ ਕੀਤੇ ਜਾ ਰਹੇ ਪੇਂਟ (ਰੰਗ) ਤੇ ਪੱਟੀ ਦਾ ਪਰਦਾਫਾਸ਼, ਕੇਸ ਦਰਜ

ਦਸੂਹਾ, 13 ਸਤੰਬਰ (ਭੁੱਲਰ)-ਅੱਜ ਦਸੂਹਾ ਪੁਲਿਸ ਨੇ ਚੰਡੀਦਾਸ-ਕਮਾਹੀ ਦੇਵੀ ਸੜਕ 'ਤੇ ਇਕ ਫ਼ੈਕਟਰੀ ਵਿਚ ਤਿਆਰ ਕੀਤਾ ਜਾਂਦਾ ਨਕਲੀ ਪੇਂਟ (ਰੰਗ) ਅਤੇ ਦੀਵਾਰਾਂ 'ਤੇ ਕਰਨ ਵਾਲੀ ਪੱਟੀ ਫੜਨ ਦਾ ਪਰਦਾਫਾਸ਼ ਕੀਤਾ ਹੈ | ਡੀ.ਐਸ.ਪੀ. ਦਸੂਹਾ ਸ੍ਰੀ ਰਜਿੰਦਰ ਕੁਮਾਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਜਬਰ ਜਨਾਹ ਕਰਨ ਵਾਲੇ ਿਖ਼ਲਾਫ਼ ਮਾਮਲਾ ਦਰਜ

ਹਾਜੀਪੁਰ, 13 ਸਤੰਬਰ (ਰਣਜੀਤ ਸਿੰਘ/ਪੁਨੀਤ ਭਾਰਦਵਾਜ)-ਥਾਣਾ ਹਾਜੀਪੁਰ ਪੁਲਿਸ ਨੇ ਇਕ ਵਿਅਕਤੀ ਿਖ਼ਲਾਫ਼ ਜਬਰ ਜਨਾਹ ਕਰਨ 'ਤੇ ਮੁਕੱਦਮਾ ਦਰਜ ਕੀਤਾ ਹੈ | ਇਸ ਸਬੰਧੀ ਥਾਣਾ ਹਾਜੀਪੁਰ ਵਿਚ ਆਪਣੀ ਸ਼ਿਕਾਇਤ ਰਾਹੀਂ ਪੀੜਤ ਔਰਤ ਨੇ ਦੱਸਿਆ ਕਿ ਮੈਂ ਆਪਣੇ ਘਰ ਵਿਚ ਇਕੱਲੀ ਸੀ ...

ਪੂਰੀ ਖ਼ਬਰ »

ਪੱਤਰਕਾਰ ਰਾਜੀਵ ਸ਼ਰਮਾ ਸੜਕ ਹਾਦਸੇ 'ਚ ਜ਼ਖਮੀ

ਮੁਕੇਰੀਆਂ, 13 ਸਤੰਬਰ (ਰਾਮਗੜ੍ਹੀਆ)-ਮੁਕੇਰੀਆਂ ਗੁਰਦਾਸਪੁਰ ਰੋਡ 'ਤੇ ਪੈਂਦੇ ਰੇਲਵੇ ਫਾਟਕ 'ਤੇ ਬਣੇ ਫਲਾਈ ਓਵਰ 'ਤੇ ਅੱਜ ਆਪਣੇ ਬੱਚੇ ਨੂੰ ਸਕੂਲ ਤੋਂ ਆਪਣੇ ਮੋਟਰਸਾਈਕਲ 'ਤੇ ਘਰ ਲੈ ਕੇ ਜਾਂਦੇ ਸਮੇਂ 'ਰੋਜ਼ਾਨਾ ਅਜੀਤ' ਦੇ ਕਸਬਾ ਨੌਸ਼ਹਿਰਾ ਪੱਤਨ ਤੋਂ ਪੱਤਰਕਾਰ ਤੇ ...

ਪੂਰੀ ਖ਼ਬਰ »

ਕਰੈਡਿਟ ਕਾਰਡ ਹੈਕ ਕਰਕੇ ਖਾਤੇ 'ਚੋਂ 67057 ਦੀ ਠੱਗੀ

ਦਸੂਹਾ, 13 ਸਤੰਬਰ (ਭੁੱਲਰ)-ਭਾਰਤੀ ਜੀਵਨ ਬੀਮਾ ਨਿਗਮ ਦੇ ਇਕ ਮੁਲਾਜ਼ਮ ਦੇ ਐਕਸਿਸ ਬੈਂਕ ਦੇ ਕਰੈਡਿਟ ਕਾਰਡ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਹੈਕ ਕਰਕੇ 67057 ਰੁਪਏ ਉਸ ਦੇ ਖਾਤੇ 'ਚੋਂ ਠੱਗੀ ਕਰਨ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਹਰਿੰਦਰਪਾਲ ਸਿੰਘ ਪੁੱਤਰ ...

ਪੂਰੀ ਖ਼ਬਰ »

ਐੱੱਸ. ਐੱੱਸ. ਏ./ਰਮਸਾ ਯੂਨੀਅਨ ਅਧਿਆਪਕਾਂ ਦੀ ਬੈਠਕ

ਹਾਜੀਪੁਰ, 13 ਸਤੰਬਰ (ਰਣਜੀਤ ਸਿੰਘ)-ਅੱਜ ਹਾਜੀਪੁਰ ਵਿਚ ਐਸ.ਐਸ.ਏ./ਰਮਸਾ ਅਧਿਆਪਕ ਯੂਨੀਅਨ ਬਲਾਕ ਹਾਜੀਪੁਰ ਬਲਾਕ ਤਲਵਾੜਾ ਤੇ ਬਲਾਕ ਮੁਕੇਰੀਆਂ ਦੇ ਅਧਿਆਪਕਾਂ ਦੀ ਬੈਠਕ ਜ਼ਿਲ੍ਹਾ ਕਮੇਟੀ ਮੈਂਬਰਾਂ ਰਜਿੰਦਰ ਸਿੰਘ, ਗੁਰਦਿਆਲ ਸਿੰਘ ਤੇ ਅਰਵਿੰਦਰ ਸਿੰਘ ਰਾਣਾ ਦੀ ...

ਪੂਰੀ ਖ਼ਬਰ »

ਪ੍ਰਦੁਮਨ ਦੇ ਕਤਲ ਦੇ ਵਿਰੋਧ 'ਚ ਲੇਬਰ ਪਾਰਟੀ ਵਲੋਂ ਕੈਂਡਲ ਮਾਰਚ

ਮਾਹਿਲਪੁਰ, 13 ਸਤੰਬਰ (ਦੀਪਕ ਅਗਨੀਹੋਤਰੀ)-ਲੇਬਰ ਪਾਰਟੀ ਭਾਰਤ ਵਲੋਂ ਰਾਇਨ ਸਕੂਲ ਵਿਚ ਪ੍ਰਦੁਮਨ ਦੇ ਕਤਲ ਦੀ ਗੁੱਥੀ ਸੁਲਝਾਉਣ ਤੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿਵਾਉਣ ਲਈ ਮਾਹਿਲਪੁਰ 'ਚ ਕੈਂਡਲ ਮਾਰਚ ਕੱਢਿਆ ਗਿਆ ਅਤੇ ਪ੍ਰਦੁਮਨ ਦੇ ਪਰਿਵਾਰ ਪ੍ਰਤੀ ਹਮਦਰਦੀ ...

ਪੂਰੀ ਖ਼ਬਰ »

'ਸਵੱਛ ਭਾਰਤ ਮਿਸ਼ਨ' ਤਹਿਤ 15 ਤੋਂ ਮਨਾਏ ਜਾਣਗੇ ਵਿਸ਼ੇਸ਼ ਦਿਵਸ-ਡੀ. ਸੀ.

ਹੁਸ਼ਿਆਰਪੁਰ, 13 ਸਤੰਬਰ (ਨਰਿੰਦਰ ਸਿੰਘ ਬੱਡਲਾ/ਹਰਪ੍ਰੀਤ ਕੌਰ)-'ਸਵੱਛ ਭਾਰਤ ਮਿਸ਼ਨ' ਤਹਿਤ ਜ਼ਿਲ੍ਹੇ 'ਚ 15 ਸਤੰਬਰ ਤੋਂ 1 ਅਕਤੂਬਰ ਤੱਕ 'ਸਵੱਛਤਾ ਹੀ ਸੇਵਾ' ਥੀਮ ਤਹਿਤ ਵਿਸ਼ੇਸ਼ ਦਿਵਸ ਮਨਾਉਂਦੇ ਹੋਏ ਸਫ਼ਾਈ ਵਿਵਸਥਾ ਸਬੰਧੀ ਜਾਗਰੂਕਤਾ ਲਿਆਂਦੀ ਜਾਵੇਗੀ | ਡਿਪਟੀ ...

ਪੂਰੀ ਖ਼ਬਰ »

ਟਰੈਫ਼ਿਕ ਨਿਯਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇ-ਡੀ. ਸੀ.

ਹੁਸ਼ਿਆਰਪੁਰ, 13 ਸਤੰਬਰ (ਨਰਿੰਦਰ ਸਿੰਘ ਬੱਡਲਾ/ ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਨਾਲ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ 'ਚ ਟਰੈਫ਼ਿਕ ਨਿਯਮਾਂ ਨੂੰ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ 4.50 ਲੱਖ ਦੀ ਠੱਗੀ-2 ਨਾਮਜ਼ਦ

ਹੁਸ਼ਿਆਰਪੁਰ, 13 ਸਤੰਬਰ (ਨਰਿੰਦਰ ਸਿੰਘ ਬੱਡਲਾ)-ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਥਿਤ ਤੌਰ 'ਤੇ 4.50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਮੇਹਟੀਆਣਾ ਪੁਲਿਸ ਨੇ 2 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਮੰਨਣਹਾਨਾ ਦੀ ਵਾਸੀ ...

ਪੂਰੀ ਖ਼ਬਰ »

6 ਸਾਲਾ ਬੱਚੀ ਨਾਲ ਜਬਰ-ਜਨਾਹ, ਦੋਸ਼ੀ ਫ਼ਰਾਰ

ਗੜ੍ਹਸ਼ੰਕਰ, 13 ਸਤੰਬਰ (ਸੁਮੇਸ਼ ਬਾਲੀ/ਧਾਲੀਵਾਲ)-ਥਾਣਾ ਗੜ੍ਹਸ਼ੰਕਰ ਦੇ ਬੀਰਮਪੁਰ ਦੀ ਇੱਕ 6 ਸਾਲਾ ਬੱਚੀ ਨਾਲ ਜਬਰ-ਜਨਾਹ ਹੋਣ ਦਾ ਸਮਾਚਾਰ ਹੈ | ਇਸ ਸਬੰਧੀ ਥਾਣਾ ਗੜ੍ਹਸ਼ੰਕਰ ਪੁਲਿਸ ਨੂੰ ਪੀੜਤ ਬੱਚੀ ਦੇ ਪਰਿਵਾਰ ਵਲੋਂ ਸ਼ਿਕਾਇਤ ਦਿੰਦਿਆਂ ਕਥਿਤ ਦੋਸ਼ੀ ਵਿਰੁੱਧ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ
ਲੜੀਵਾਰ ਨਿੱਤਨੇਮ ਤੇ ਕੀਰਤਨ ਸਮਾਗਮ

ਹੁਸ਼ਿਆਰਪੁਰ, 13 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਿੱਤਨੇਮ ਸੇਵਾ ਸੁਸਾਇਟੀ ਵਲੋਂ ਕਰਵਾਏ ਜਾ ਰਹੇ ਲੜੀਵਾਰ ਸਵੇਰ ਦੇ ਨਿੱਤਨੇਮ ਅਤੇ ਕੀਰਤਨ ਸਮਾਗਮਾਂ ਦੀ ਲੜੀ ਤਹਿਤ ਅੱਜ ਦੇ ਦੀਵਾਨ ਡੇਰਾ ਬਾਬਾ ਚਰਨਸ਼ਾਹ ...

ਪੂਰੀ ਖ਼ਬਰ »

ਐਸ. ਪੀ. ਐਨ. ਕਾਲਜ 'ਚ ਪ੍ਰੋਫੈਸਰਾਂ ਨੇ ਦਿੱਤਾ ਧਰਨਾ

ਮੁਕੇਰੀਆਂ, 13 ਸਤੰਬਰ (ਰਾਮਗੜ੍ਹੀਆ)-ਐਸ.ਪੀ.ਐਨ. ਕਾਲਜ ਮੁਕੇਰੀਆਂ ਵਿਚ ਸਿੱਖਿਅਕਾਂ ਦੁਆਰਾ ਅੱਜ ਧਰਨਾ ਦਿੱਤਾ ਗਿਆ | ਕਾਲਜ ਦੀ ਪੀ.ਸੀ.ਸੀ.ਟੀ.ਯੂ. ਯੂਨੀਅਨ ਦੇ ਪ੍ਰਧਾਨ ਸੁਨੀਲ ਅਗਰਵਾਲ ਨੇ ਦੱਸਿਆ ਕਿ ਸਰਕਾਰ ਦੀਆਂ ਅਧਿਆਪਕ ਵਿਰੋਧੀ ਨੀਤੀਆਂ ਦੇ ਵਿਰੋਧ ਵਿਚ ਯੂਨੀਅਨ ...

ਪੂਰੀ ਖ਼ਬਰ »

ਜੀ. ਜੀ. ਐੱਸ. ਖ਼ਾਲਸਾ ਸਕੂਲ ਮਿਆਣੀ ਵਲੋਂ ਕਬੱਡੀ ਵਿਚ ਵਧੀਆ ਪ੍ਰਦਰਸ਼ਨ

ਮਿਆਣੀ, 13 ਸਤੰਬਰ (ਹਰਜਿੰਦਰ ਸਿੰਘ ਮੁਲਤਾਨੀ)-ਜੀ.ਜੀ.ਐੱਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਲਖਿੰਦਰ (ਮਿਆਣੀ) ਦੀ ਕਬੱਡੀ ਅੰਡਰ 19 ਲੜਕੇ ਅਤੇ ਅੰਡਰ 17 ਲੜਕੀਆਂ ਦੀ ਕਬੱਡੀ ਟੀਮ ਨੇ ਜਿੱਥੇ ਜੌਨ-1 ਵਿਚ ਪਹਿਲਾ ਸਥਾਨ ਹਾਸਲ ਕੀਤਾ | ਉਸ ਦੇ ਨਾਲ ਜ਼ਿਲ੍ਹਾ ਕਬੱਡੀ ਮੁਕਾਬਲੇ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਮਿਆਣੀ, 13 ਸਤੰਬਰ (ਹਰਜਿੰਦਰ ਸਿੰਘ ਮੁਲਤਾਨੀ)-ਸੀ.ਆਈ.ਏ. ਸਟਾਫ਼ ਦੀ ਟੀਮ ਨੇ ਪਿੰਡ ਮਿਆਣੀ ਵਿਖੇ ਇਕ ਔਰਤ ਨੂੰ 30 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਹੈ | ਹੌਲਦਾਰ ਅਸ਼ੋਕ ਕੁਮਾਰ ਦੀ ਅਗਵਾਈ ਵਿਚ ਟੀਮ ਨੇ ਮੁਖ਼ਬਰ ਦੀ ਸੂਚਨਾ ਦੇ ਆਧਾਰ 'ਤੇ ...

ਪੂਰੀ ਖ਼ਬਰ »

ਜ਼ਿਲ੍ਹਾ ਲੇਖਕ ਮੰਚ ਹੁਸ਼ਿਆਰਪੁਰ ਨੇ ਆਲ ਇੰਡੀਆ ਮੁਸ਼ਾਇਰਾ ਕਰਵਾਇਆ

ਹੁਸ਼ਿਆਰਪੁਰ, 13 ਸਤੰਬਰ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ)-ਜ਼ਿਲ੍ਹਾ ਲੇਖਕ ਮੰਚ ਹੁਸ਼ਿਆਰਪੁਰ ਵਲੋਂ ਕਰਵਾਏ ਆਲ ਇੰਡੀਆ ਮੁਸ਼ਾਇਰੇ 'ਚ ਮੰਚ ਦੇ ਕਨਵੀਨਰ ਰਘਵੀਰ ਸਿੰਘ ਟੇਰਕਿਆਣਾ ਵਲੋਂ ਇਸ ਵਾਰ ਪ੍ਰੋ: ਮੋਹਨ ਸਿੰਘ ਔਜਲਾ ਐਵਾਰਡ 2017 ਜਗਸੀਰ ਜੀਦਾ ਨੂੰ ...

ਪੂਰੀ ਖ਼ਬਰ »

ਕਾਂਗਰਸੀ ਆਗੂ 'ਤੇ ਲੱਗੇ ਦੋਸ਼ਾਂ ਤੋਂ ਬਾਅਦ ਪੁਲਿਸ 'ਤੇ ਕਾਕਾ ਸ਼ਿਕਾਰੀ ਦੇ ਪਰਿਵਾਰ ਨੂੰ ਜਲਦ ਇਨਸਾਫ਼ ਦੇਣ ਦਾ ਦਬਾਅ ਵਧਿਆ

ਗੜ੍ਹਸ਼ੰਕਰ, 13 ਸਤੰਬਰ (ਧਾਲੀਵਾਲ)-7 ਸਤੰਬਰ ਨੂੰ ਪਿੰਡ ਸਤਨੌਰ ਵਿਖੇ ਗੈਂਗਵਾਰ 'ਚ ਮਾਰੇ ਗਏ ਗੜ੍ਹਸ਼ੰਕਰ ਨਿਵਾਸੀ ਰੋਹਿਤ ਕੁਮਾਰ ਉਰਫ਼ ਕਾਕਾ ਸ਼ਿਕਾਰੀ ਦੇ ਪਰਿਵਾਰ ਵਲੋਂ ਕਾਂਗਰਸ ਦੀ ਇਕ ਮਹਿਲਾ ਆਗੂ 'ਤੇ ਪੁਲਿਸ ਦੀ ਕਾਰਵਾਈ 'ਚ ਕਥਿਤ ਤੌਰ 'ਤੇ ਰੁਕਾਵਟ ਪਾਉਣ, ...

ਪੂਰੀ ਖ਼ਬਰ »

ਜੀ. ਟੀ. ਬੀ. ਸਕੂਲ ਦਸੂਹਾ ਦੀ ਵਾਲੀਬਾਲ ਟੀਮ ਵਲੋਂ ਪਹਿਲਾ ਸਥਾਨ

ਦਸੂਹਾ, 13 ਸਤੰਬਰ (ਭੁੱਲਰ/ਕੌਸ਼ਲ)-ਗੁਰੁੂ ਤੇਗ਼ ਬਹਾਦਰ ਖ਼ਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦਸੂਹਾ ਦੇ ਪਿ੍ੰਸੀਪਲ ਡਾ. ਸੁਰਜੀਤ ਕੌਰ ਬਾਜਵਾ ਦੀ ਸਰਪ੍ਰਸਤੀ ਹੇਠ ਸਕੂਲ ਦੇ ਖੇਡ ਵਿਭਾਗ ਦੇ ਇੰਚਾਰਜ ਹਰਨਾਮ ਸਿੰਘ ਅਤੇ ਕੋਚ ਹਰਜੋਤ ਸਿੰਘ ਦੀ ਅਗਵਾਈ ਹੇਠ ਸਕੂਲ ...

ਪੂਰੀ ਖ਼ਬਰ »

ਬੁਨਿਆਦੀ ਸਹੂਲਤਾਂ ਨੂੰ ਤਰਸ ਰਿਹਾ ਹੈ ਬੀਤ ਇਲਾਕਾ

ਬੀਣੇਵਾਲ, 13 ਸਤੰਬਰ (ਰਾਜਵਿੰਦਰ ਸਿੰਘ)-ਬੀਤ ਇਲਾਕੇ 'ਚ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਬੀਣੇਵਾਲ ਅੱਡਾ ਝੁੱਗੀਆਂ ਵਿਖੇ ਹਸਪਤਾਲ ਦਾ ਨਿਰਮਾਣ ਕਰਵਾਇਆ ਗਿਆ ਹੈ ਪਰ ਇਸ ਸੀ.ਐਚ.ਸੀ. 'ਚ ਸਿਹਤ ਸਹੂਲਤਾਂ ਨਾ-ਮਾਤਰ ਹਨ | ਲੋਕਾਂ ਨੂੰ ਇਲਾਜ ਲਈ 20-25 ਕਿਲੋਮੀਟਰ ਦੂਰ ਹੀ ...

ਪੂਰੀ ਖ਼ਬਰ »

ਮਾਤਾ ਹਰਕ੍ਰਿਸ਼ਨ ਕੌਰ ਧਾਮੀ ਨੂੰ ਸ਼ਰਧਾਂਜਲੀਆਂ ਭੇਟ

ਸ਼ਾਮਚੁਰਾਸੀ, 13 ਸਤੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਮਾਤਾ ਹਰਕ੍ਰਿਸ਼ਨ ਕੌਰ ਧਾਮੀ ਸੁਪਤਨੀ ਸਵ: ਮਲਕੀਅਤ ਸਿੰਘ ਧਾਮੀ ਪਿੰਡ ਪੱਜੋਦਿਉਤਾ ਨੂੰ ਸਮਾਜ ਦੇ ਵੱਖ-ਵੱਖ ਵਰਗ ਦੇ ਵਿਅਕਤੀਆਂ ਨੇ ਉਨ੍ਹਾਂ ਦੀਆਂ ਸਿੱਖਿਆ ...

ਪੂਰੀ ਖ਼ਬਰ »

ਹਾਜੀਪੁਰ 'ਚ ਭਗਵਤ ਕਥਾ 20 ਤੋਂ ਸ਼ੁਰੂ

ਹਾਜੀਪੁਰ, 13 ਸਤੰਬਰ (ਰਣਜੀਤ ਸਿੰਘ)- ਸ੍ਰੀ ਕਿ੍ਸ਼ਨ ਗਿਰੀ ਧਾਮ ਬੋਲੀਆਂ ਮੰਦਿਰ 'ਚ ਸ੍ਰੀ ਭਗਵਤ ਕਥਾ 20 ਸਤੰਬਰ ਤੋਂ 26 ਸਤੰਬਰ ਤੱਕ ਚੱਲ ਰਹੀ ਹੈ | ਇਸ ਸਬੰਧੀ ਜਾਣਕਾਰੀ ਅਨੁਸਾਰ ਰੋਜ਼ਾਨਾ ਸਵੇਰੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਰਾਤ 9 ਵਜੇ ਤੋਂ ਲੈ ਕੇ 11 ਵਜੇ ਤੱਕ ਬਾਹਰੋਂ ਆਏ ...

ਪੂਰੀ ਖ਼ਬਰ »

ਪੌਸ਼ਟਿਕ ਖੁਰਾਕ ਦਿਵਸ ਮਨਾਇਆ

ਹੁਸ਼ਿਆਰਪੁਰ, 13 ਸਤੰਬਰ (ਬਲਜਿੰਦਰਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਪਲਾਂਵਲਾ ਵਿਖੇ ਪੌਸ਼ਟਿਕ ਖੁਰਾਕ ਦਿਵਸ ਮਨਾਇਆ ਗਿਆ | ਇਸ ਮੌਕੇ ਡਾ: ਪ੍ਰਦੀਪ ਕੁਮਾਰ ਭਾਟੀਆ ਨੇ ਬੱਚਿਆਂ ਦੀ ਸਿਹਤ ਤੇ ਪੋਸ਼ਣ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਜਨਮ ਤੋਂ ਬਾਅਦ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਵਲੋਂ ਪਾਬੰਦੀਆਂ ਦੇ ਹੁਕਮ

ਹੁਸ਼ਿਆਰਪੁਰ, 13 ਸਤੰਬਰ (ਨਰਿੰਦਰ ਸਿੰਘ ਬੱਡਲਾ/ਹਰਪ੍ਰੀਤ ਕੌਰ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਵਿਪੁਲ ਉਜਵਲ ਵਲੋਂ ਵੱਖ-ਵੱਖ ਪਾਬੰਦੀਆਂ ਦੇ 6 ਹੁਕਮ ਜਾਰੀ ਕੀਤੇ ਗਏ ਹਨ | ਜਾਰੀ ਕੀਤੇ ਪਹਿਲੇ ਹੁਕਮ ਅਨੁਸਾਰ ਜ਼ਿਲ੍ਹੇ ਦੀ ਹੱਦ ਅੰਦਰ ਮਿਲਟਰੀ ਵਰਦੀ ਅਤੇ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਸਮੇਤ 3 ਤਸਕਰ ਕਾਬੂ

ਹੁਸ਼ਿਆਰਪੁਰ, 13 ਸਤੰਬਰ (ਨਰਿੰਦਰ ਸਿੰਘ ਬੱਡਲਾ)-ਜ਼ਿਲ੍ਹਾ ਪੁਲਿਸ ਨੇ 3 ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ ਕੀਤੇ | ਜਾਣਕਾਰੀ ਮੁਤਾਬਿਕ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਉਜਵਲ ਵਾਸੀ ਜੰਡੋਲੀ ਨੂੰ ਕਾਬੂ ਕਰਕੇ ਉਸ ਤੋਂ ...

ਪੂਰੀ ਖ਼ਬਰ »

ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਸਹਾਇਕ ਕਮਿਸ਼ਨਰ ਨੂੰ ਮੰਗ-ਪੱਤਰ

ਹੁਸ਼ਿਆਰਪੁਰ, 13 ਸਤੰਬਰ (ਹਰਪ੍ਰੀਤ ਕੌਰ)-ਮੰਡੀਆ ਵਿਚ ਕਿਸਾਨਾਂ ਦੀ ਹੋ ਰਹੀ ਲੁੱਟ ਖਸੁੱਟ ਨੂੰ ੂ ਰੋਕਣ, ਕਿਸਾਨੀ ਜਿਣਸਾਂ ਦੇ ਪੈਸੇ ਸਮੇਂ ਸਿਰ ਮਿਲਣ ਨੂੰ ਯਕੀਨੀ ਬਣਾਉਣ ਅਤੇ ਮੰਡੀਆਂ ਵਿਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਨੂੰ ਲੈ ਕੇ ਲੇਬਰ ਪਾਰਟੀ ...

ਪੂਰੀ ਖ਼ਬਰ »

ਅਸ਼ੋਕ ਵਿਜੈ ਦਸਮੀ 'ਤੇ ਸਮਾਗਮ ਕਰਵਾਉਣ ਸਬੰਧੀ ਮੀਟਿੰਗ

ਮਾਹਿਲਪੁਰ , 13 ਸਤੰਬਰ (ਰਜਿੰਦਰ ਸਿੰਘ)-ਮਾਹਿਲਪੁਰ ਦੀਆਂ ਵੱਖ ਵੱਖ ਸੁਸਾਇਟੀਆਂ, ਮੰਚ ਅਤੇ ਐਸੋਸੀਏਸ਼ਨਾਂ ਵੱਲੋਂ ਸਾਂਝੇ ਤੌਰ 'ਤੇ ਅਸ਼ੋਕ ਵਿਜੈ ਦਸਮੀ 'ਤੇ ਸਮਾਗਮ ਕਰਵਾਉਣ ਸਬੰਧੀ ਮੀਟਿੰਗ ਹੋਈ | ਇਸ ਮੀਟਿੰਗ ਦੌਰਾਨ ਰਾਮਾਬਾਈ ਅੰਬੇਡਕਰ ਇਸਤਰੀ ਜਾਗਿ੍ਤੀ ਮੰਚ ਦੇ ...

ਪੂਰੀ ਖ਼ਬਰ »

ਬੀ. ਐਨ. ਡੀ. ਸਕੂਲ ਵਲੋਂ ਸ਼ਬਦ ਗਾਇਨ 'ਚ ਪਹਿਲਾ ਸਥਾਨ

ਅੱਡਾ ਸਰਾਂ, 13 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਸਹਿ ਅਕਾਦਮਿਕ ਵਿੱਦਿਅਕ ਮੁਕਾਬਲਿਆਂ 'ਚ ਬੀ.ਐਨ.ਡੀ. ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਦੇ ਮੁਕਾਬਿਲਆਂ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਸ਼ਬਦ ਗਾਇਨ ਦੀ ਟੀਮ 'ਚ ਮਨਜੋਤ ਕੌਰ, ...

ਪੂਰੀ ਖ਼ਬਰ »

ਸਵਾਮੀ ਨਾਥਨ ਰਿਪੋਰਟ ਨਾ ਲਾਗੂ ਕਰਕੇ ਕਿਸਾਨਾਂ ਨਾਲ ਕੀਤਾ ਜਾ ਰਿਹਾ ਧੋਖਾ-ਭਾਕਿਯੂ

ਹਰਿਆਣਾ, 13 ਸਤੰਬਰ (ਹਰਮੇਲ ਸਿੰਘ ਖੱਖ)-ਕੇਂਦਰ ਸਰਕਾਰ ਵਲੋਂ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਨਾ ਕਰਕੇ ਕਿਸਾਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਦੇਵ ਸਿੰਘ ਧੂਤ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਕਸਬਾ ...

ਪੂਰੀ ਖ਼ਬਰ »

ਕਿੱਤਣਾ ਦੇ ਮਿਡਲ ਸਕੂਲ ਦਾ ਨਾਂਅ ਸ਼ਹੀਦ ਸਰਵਣ ਦਾਸ ਦੇ ਨਾਂਅ 'ਤੇ ਰੱਖਿਆ

ਗੜ੍ਹਸ਼ੰਕਰ 13 ਸਤੰਬਰ (ਧਾਲੀਵਾਲ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਬਲਾਕ ਗੜ੍ਹਸ਼ੰਕਰ ਦੇ ਪਿੰਡ ਕਿੱਤਣਾ ਦੇ ਸਰਕਾਰੀ ਮਿਡਲ ਸਕੂਲ ਦਾ ਨਾਂਅ ਸ਼ਹੀਦ ਸਰਵਣ ਦਾਸ ਸਰਕਾਰੀ ਮਿਡਲ ਸਕੂਲ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ | ਇਸ ਵਾਸਤੇ ਆਰ.ਟੀ.ਆਈ. ਕਾਰਕੁੰਨ ...

ਪੂਰੀ ਖ਼ਬਰ »

ਹੋਣਹਾਰ ਵਿਦਿਆਰਥਣ ਦਾ ਵਿਸ਼ੇਸ਼ ਸਨਮਾਨ

ਪੱਸੀ ਕੰਢੀ, 13 ਸਤੰਬਰ (ਅਮਰਜੀਤ ਸਿੰਘ ਤਿਹਾੜਾ)-ਸਰਕਾਰੀ ਐਲੀਮੈਂਟਰੀ ਸਕੂਲ ਕਕੋਆ ਦੀ ਹੋਣਹਾਰ ਵਿਦਿਆਰਥਣ ਪ੍ਰਭਸ਼ਰਨ ਪ੍ਰੀਤ ਕੌਰ ਓਢਰਾ ਦਾ ਸੈਂਟਰ ਰਜਪਾਲਵਾਂ ਦੇ ਸਮੂਹ ਅਧਿਆਪਕਾਂ ਵਲੋਂ ਸੈਂਟਰ ਹੈੱਡ ਟੀਚਰ ਰਾਜ ਕੁਮਾਰ ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ ਕੀਤਾ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਖੇਡਾਂ 'ਚ ਰਾਮਗੜ੍ਹ ਸਕੂਲ ਨੇ ਤਿੰਨ ਗੋਲਡ ਮੈਡਲ ਜਿੱਤੇ

ਰਾਮਗੜ੍ਹ ਸੀਕਰੀ, 13 ਸਤੰਬਰ (ਕਟੋਚ)-ਸਰਕਾਰੀ ਸੈਕੰਡਰੀ ਸਕੂਲ ਰਾਮਗੜ੍ਹ ਸੀਕਰੀ ਦੇ ਖਿਡਾਰੀਆਂ ਨੇ ਜ਼ੋਨਲ ਤੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਲਾਘਾਯੋਗ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤ ਕੇ ਆਪਣੇ ਸਕੂਲ ਦਾ ਨਾਂਅ ਚਮਕਾਇਆ ਹੈ | ਪਿ੍ੰਸੀਪਲ ਸੁਨੀਤਾ ...

ਪੂਰੀ ਖ਼ਬਰ »

ਆਈ. ਜੀ. ਨੇ ਸੰਤ ਪ੍ਰੇਮ ਸਿੰਘ ਫਿਟਨੈੱਸ ਕਲੱਬ ਦਾ ਕੀਤਾ ਉਦਘਾਟਨ

ਮਿਆਣੀ, 13 ਸਤੰਬਰ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਅਵਾਨ ਘੋੜੇਸ਼ਾਹ ਵਿਖੇ ਹੋਏ ਇਕ ਸਮਾਗਮ ਦੌਰਾਨ ਸਰਪੰਚ ਸਤਪਾਲ ਸਿੰਘ ਮੁਲਤਾਨੀ ਦੀ ਅਗਵਾਈ ਵਿਚ ਬਣਾਏ ਗਏ ਸੰਤ ਪ੍ਰੇਮ ਸਿੰਘ ਫਿਟਨੈੱਸ ਕਲੱਬ ਦਾ ਉਦਘਾਟਨ ਕੀਤਾ ਗਿਆ | ਗਰਾਮ ਪੰਚਾਇਤ ਅਤੇ ਰਿੱਚੀ ਟਰੈਵਲਜ਼ ਜਲੰਧਰ ...

ਪੂਰੀ ਖ਼ਬਰ »

ਬੀ. ਐਸ. ਡੀ. ਸਕੂਲ 'ਚ ਹੋਣਹਾਰ ਖਿਡਾਰੀ ਸਨਮਾਨਿਤ

ਅੱਡਾ ਸਰਾਂ, 13 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਬੀ.ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ ਵਿਖੇ ਹੋਏ ਸਮਾਗਮ ਦੌਰਾਨ ਹੋਣਹਾਰ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਅਧਿਆਪਕ ਰਜਿੰਦਰ ਸਿੰਘ ਬੀਰਮਪੁਰ ਨੇ ਦੱਸਿਆ ਕਿ ਬੀਤੀ ਦਿਨੀਂ ਹੋਈਆਂ ਸਕੂਲ ਖੇਡਾਂ ...

ਪੂਰੀ ਖ਼ਬਰ »

ਜ਼ਿਲ੍ਹਾ ਫੈਮਿਲੀ ਵੈੱਲਫੇਅਰ ਕਮੇਟੀ ਦਾ ਗਠਨ

ਹੁਸ਼ਿਆਰਪੁਰ, 13 ਸਤੰਬਰ (ਨਰਿੰਦਰ ਸਿੰਘ ਬੱਡਲਾ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਹੁਸ਼ਿਆਰਪੁਰ ਜ਼ਿਲ੍ਹੇ ਵਾਸਤੇ ਤਿੰਨ ਮੈਂਬਰੀ ਜ਼ਿਲ੍ਹਾ ਫੈਮਿਲੀ ਵੈੱਲਫੇਅਰ ਕਮੇਟੀ ਦਾ ਗਠਨ ਕੀਤਾ ਗਿਆ | ਇਸ ਸਬੰਧੀ ...

ਪੂਰੀ ਖ਼ਬਰ »

ਜ਼ਿਲ੍ਹਾ ਹੁਸ਼ਿਆਰਪੁਰ ਦੀ ਟੀਮ ਨੇ 2 ਗੋਲਡ ਤੇ 5 ਸਿਲਵਰ ਮੈਡਲ ਜਿੱਤੇ

ਟਾਂਡਾ ਉੜਮੁੜ, 13 ਸਤੰਬਰ (ਗੁਰਾਇਆ)-ਹੁਸ਼ਿਆਰਪੁਰ ਜ਼ਿਲੇ੍ਹ ਦੀ ਵੁਸ਼ੂ ਟੀਮ 20ਵੀਂ ਪੰਜਾਬ ਜੂਨੀਅਰ ਵੁਸ਼ੂ ਚੈਂਪੀਅਨਸ਼ਿਪ ਵਿਚ ਭਾਗ ਲੈਣ ਉਪਰੰਤ ਵਾਪਸ ਪਰਤੀ | ਜ਼ਿਲ੍ਹਾ ਵੁਸ਼ੂ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਰੋੜਾ ਅਤੇ ਜ਼ਿਲ੍ਹਾ ਸਕੱਤਰ ਪ੍ਰਦੀਪ ...

ਪੂਰੀ ਖ਼ਬਰ »

ਸਰਕਾਰੀ ਸਕੂਲ ਫਲਾਹੀ 'ਚੋਂ ਮਿਡ-ਡੇ-ਮੀਲ ਦਾ ਸਾਮਾਨ ਚੋਰੀ

ਹੁਸ਼ਿਆਰਪੁਰ, 13 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਲਾਹੀ 'ਚ ਚੋਰੀ ਹੋਣ ਦਾ ਸਮਾਚਾਰ ਹੈ | ਇਸ ਸਬੰਧੀ ਮੇਹਟੀਆਣਾ ਪੁਲਿਸ ਕੋਲ ਪਿ੍ੰਸੀਪਲ ਮਰਿਦੁਲਾ ਸ਼ਰਮਾ ਨੇ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਚੋਰ ਸਕੂਲ ਦੇ ਕਮਰਿਆਂ ਦੇ ਜਿੰਦੇ ...

ਪੂਰੀ ਖ਼ਬਰ »

ਹਾਜੀਪੁਰ ਪੁਲਿਸ ਦੀਆਂ ਅੱਖਾਂ ਸਾਹਮਣੇ ਹੋ ਰਹੀ ਹੈ ਓਵਰਲੋਡਿੰਗ-ਪੁਲਿਸ ਚੁੱਪ

ਹਾਜੀਪੁਰ, 13 ਸਤੰਬਰ (ਪੁਨੀਤ ਭਾਰਦਵਾਜ)- ਬਲਾਕ ਹਾਜੀਪੁਰ ਦੇ ਪਿੰਡ ਭਵਨਾਲ ਤੋਂ ਸਵੇਰੇ ਹਾਜੀਪੁਰ ਨੂੰ ਚੱਲਣ ਵਾਲੀਆਂ ਬੱਸਾਂ ਨੇ ਸਾਰੀਆਂ ਹੱਦਾਂ ਪਾਰ ਕਰ ਲਈਆਂ ਹਨ | ਦੇਖਣ ਵਿਚ ਆਇਆ ਹੈ ਕਿ ਇਨ੍ਹਾਂ ਮਿੰਨੀ ਬੱਸਾਂ ਵਿਚ ਸਵਾਰੀਆਂ ਬਾਹਰ ਤੱਕ ਲਟਕੀਆਂ ਹੁੰਦੀਆਂ ਹਨ | ...

ਪੂਰੀ ਖ਼ਬਰ »

ਮਾਡਰਨ ਗਰੁੱਪ ਆਫ਼ ਕਾਲਜ ਵਿਖੇ ਵਿਦਿਆਰਥੀਆਂ ਲਈ ਪਲੇਸਮੈਂਟ ਕੈਂਪ

ਭੰਗਾਲਾ, 13 ਸਤੰਬਰ (ਸਰਵਜੀਤ ਸਿੰਘ)-ਮਾਡਰਨ ਗਰੁੱਪ ਆਫ਼ ਕਾਲਜ ਪੰਡੋਰੀ ਭਗਤ ਵਿਖੇ ਪਲੇਸਮੈਂਟ ਡਰਾਈਵ ਸੋਨੀ ਇੰਡੀਆ ਨਾਮਵਰ ਮਲਟੀ ਕੰਪਨੀ ਨੇ ਕੀਤੀ, ਜਿਸ ਵਿਚ ਬੀ.ਕਾਮ, ਬੀ.ਸੀ.ਏ. ਅਤੇ ਬੀ.ਬੀ.ਏ. ਦੇ ਵਿਦਿਆਰਥੀਆਂ ਨੇ ਹਿੱਸਾ ਲਿਆ¢ ਇਸ ਸਮੇਂ 15 ਵਿਦਿਆਰਥੀਆਂ ਦੀ ਚੋਣ ਕੀਤੀ ...

ਪੂਰੀ ਖ਼ਬਰ »

ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾਉਣ ਵਾਲਾ ਨਾਮਜ਼ਦ

ਹੁਸ਼ਿਆਰਪੁਰ, 13 ਸਤੰਬਰ (ਨਰਿੰਦਰ ਸਿੰਘ ਬੱਡਲਾ)-ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਦੇ ਕਥਿਤ ਦੋਸ਼ 'ਚ ਥਾਣਾ ਗੜ੍ਹਦੀਵਾਲਾ ਪੁਲਿਸ ਨੇ ਇਕ ਕਥਿਤ ਦੋਸ਼ੀ ਨੂੰ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਮਿਰਜਾਪੁਰ ਦੇ ਵਾਸੀ ਗੁੱਡੂ ਨੇ ਪੁਲਿਸ ...

ਪੂਰੀ ਖ਼ਬਰ »

ਜਥੇ: ਕੋਹਾੜ ਦੀ ਪਤਨੀ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਸ਼ਾਹਕੋਟ, 13 ਸਤੰਬਰ (ਦਲਜੀਤ ਸਿੰਘ ਸਚਦੇਵਾ, ਬਾਂਸਲ)- ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ ਵਿਧਾਨ ਸਭਾ 'ਚ ਅਕਾਲੀ ਦਲ ਦੇ ਡਿਪਟੀ ਲੀਡਰ ਅਤੇ ਹਲਕਾ ਸ਼ਾਹਕੋਟ ਦੇ ਵਿਧਾਇਕ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਪਤਨੀ ਤੇ ਨਾਇਬ ਸਿੰਘ ਕੋਹਾੜ ਸਾਬਕਾ ਐੱਮ.ਡੀ. ...

ਪੂਰੀ ਖ਼ਬਰ »

ਵੁੱਡਬਰੀ ਵਰਲਡ ਸਕੂਲ ਵਲੋਂ ਕਰਾਟੇ ਪ੍ਰਤੀਯੋਗਤਾ 'ਚ ਬੈੱਸਟ ਟੀਮ ਐਵਾਰਡ

ਮੁਕੇਰੀਆਂ, 13 ਸਤੰਬਰ (ਰਾਮਗੜ੍ਹੀਆ)-ਵੱੁਡਬਰੀ ਵਰਲਡ ਸਕੂਲ ਮੁਕੇਰੀਆਂ ਦੇ 52 ਵਿਦਿਆਰਥੀਆ ਨੇ ਪਠਾਨਕੋਟ ਦੇ ਸ੍ਰੀ ਸਾਈਾ ਗਰੁੱਪ ਆਫ਼ ਇੰਸਟੀਚਿਊਟ ਵਿਚ ਕਰਵਾਏ ਗਏ 6ਵੇਂ ਦਾਮਿਕਾ ਕਾਈ ਪੰਜਾਬ ਰਾਜ ਕਰਾਟੇ ਪ੍ਰਤੀਯੋਗਤਾ 2017 ਵਿਚ ਭਾਗ ਲਿਆ | ਵੱੁਡਬਰੀ ਵਰਲਡ ਸਕੂਲ ...

ਪੂਰੀ ਖ਼ਬਰ »

ਸੰਤਾਂ-ਮਹਾਂਪੁਰਸ਼ਾਂ ਦੀ ਯਾਦ 'ਚ ਗੁਰਮਤਿ ਸਮਾਗਮ

ਹੁਸ਼ਿਆਰਪੁਰ, 13 ਸਤੰਬਰ (ਨਰਿੰਦਰ ਸਿੰਘ ਬੱਡਲਾ)-ਪਿੰਡ ਭੁੰਗਰਨੀ ਵਿਖੇ ਸੰਤਾਂ ਮਹਾਂਪੁਰਸ਼ਾਂ ਦੀ ਯਾਦ 'ਚ ਗੁਰਮਤਿ ਸਮਾਗਮ ਕਰਵਾਏ ਗਏ | ਇਸ ਮੌਕੇ ਬਾਬਾ ਸੁਖਚੈਨ ਸਿੰਘ ਹੈਡਗ੍ਰੰਥੀ ਭੁੰਗਰਨੀ, ਭਾਈ ਪਰਮਜੀਤ ਸਿੰਘ ਬੰਗਿਆਂ ਵਾਲੀਆਂ ਬੀਬੀਆਂ ਦਾ ਜਥਾ, ਭਾਈ ਅਵਤਾਰ ...

ਪੂਰੀ ਖ਼ਬਰ »

ਬਾਬਾ ਮੰਝ ਸਕੂਲ ਵਲੋਂ ਜੇਤੂ ਬੱਚਿਆਂ ਦਾ ਸਨਮਾਨ

ਹਰਿਆਣਾ, 13 ਸਤੰਬਰ (ਹਰਮੇਲ ਸਿੰਘ ਖੱਖ)-ਬਾਬਾ ਮੰਝ ਕਾਨਵੈਂਟ ਸੀਨੀ: ਸੈਕੰ: ਸਕੂਲ ਕੰਗਮਾਈ ਦੇ ਬੱਚਿਆਂ ਨੇ ਵੂ-ਸ਼ੂ ਖੇਡਾਂ 'ਚ ਅਹਿਮ ਜਿੱਤਾਂ ਹਾਸਿਲ ਕੀਤੀਆਂ | ਇਸ ਸਬੰਧੀ ਪਿ੍ੰ: ਪਰਮਜੀਤ ਕੌਰ ਸਿੱਧੂ ਨੇ ਦੱਸਿਆ ਕਿ ਵੂ-ਸ਼ੂ ਦੇ ਖੇਡ ਮੁਕਾਬਲਿਆਂ 'ਚੋਂ ਬਾਬਾ ਮੰਝ ਸਕੂਲ ...

ਪੂਰੀ ਖ਼ਬਰ »

ਰਾਜਨ ਚੌਧਰੀ ਨੇ ਪ੍ਰਾਪਤ ਕੀਤਾ ਚਾਂਦੀ ਦਾ ਤਗਮਾ

ਹੁਸ਼ਿਆਰਪੁਰ, 13 ਸਤੰਬਰ (ਨਰਿੰਦਰ ਸਿੰਘ ਬੱਡਲਾ)-ਛੱਤੀਸਗੜ੍ਹ ਵਿਖੇ ਹੋਈ ਨੈਸ਼ਨਲ ਜੂਨੀਅਰ ਓਪਨ ਕਿੱਕ ਬਾਕਸਿੰਗ ਚੈਂਪੀਅਨਸ਼ਿਪ 'ਚ ਡੀ.ਏ.ਵੀ. ਕਾਲਜੀਏਟ ਸਕੂਲ ਹੁਸ਼ਿਆਰਪੁਰ ਦੇ ਵਿਦਿਆਰਥੀ ਰਾਜਨ ਚੌਧਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਸਰਾ ਸਥਾਨ ਹਾਸਲ ਕਰਕੇ ...

ਪੂਰੀ ਖ਼ਬਰ »

ਪਿ੍ੰ: ਹੇਮਰਾਜ ਸਪੋਰਟਸ ਐਾਡ ਵੈੱਲਫੇਅਰ ਕਲੱਬ ਡੱਫਰ ਦੀ ਮੀਟਿੰਗ

ਗੜ੍ਹਦੀਵਾਲਾ, 13 ਸਤੰਬਰ (ਚੱਗਰ)-ਪਿ੍ੰ: ਹੇਮਰਾਜ ਸਪੋਰਟਸ ਐਾਡ ਵੈੱਲਫੇਅਰ ਕਲੱਬ ਡੱਫਰ ਦੀ ਮੀਟਿੰਗ ਕਲੱਬ ਪ੍ਰਧਾਨ ਫ਼ਕੀਰ ਸਿੰਘ ਸਹੋਤਾ ਦੀ ਅਗਵਾਈ ਹੇਠ ਹੋਈ | ਜਿਸ ਦੌਰਾਨ ਹਰ ਸਾਲ ਦੀ ਤਰ੍ਹਾਂ ਕਰਵਾਏ ਜਾ ਰਹੇ 25ਵੇਂ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ ਸਬੰਧੀ ਵਿਚਾਰ ...

ਪੂਰੀ ਖ਼ਬਰ »

ਗਿਲਜੀਆਂ ਵਲੋਂ ਸਿਵਲ ਡਿਸਪੈਂਸਰੀ ਗੜ੍ਹਦੀਵਾਲਾ ਦਾ ਦੌਰਾ

ਗੜ੍ਹਦੀਵਾਲਾ, 13 ਸਤੰਬਰ (ਚੱਗਰ)-ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਵਲੋਂ ਅੱਜ ਸਿਵਲ ਡਿਸਪੈਂਸਰੀ ਗੜ੍ਹਦੀਵਾਲਾ ਦਾ ਦੌਰਾ ਕੀਤਾ ਗਿਆ | ਇਸ ਮੌਕੇ ਐਸ.ਐਮ.ਓ. ਭੰੂਗਾ ਡਾ. ਰਣਜੀਤ ਸਿੰਘ ਘੋਤੜਾ ਵੀ ਉਨ੍ਹਾਂ ਦੇ ਨਾਲ ਸਨ | ਇਸ ਮੌਕੇ ਉਨ੍ਹਾਂ ਸਿਹਤ ਅਧਿਕਾਰੀਆਂ ਕੋਲੋਂ ...

ਪੂਰੀ ਖ਼ਬਰ »

ਕਿਸਾਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਕੀਤੀ ਤਾਂ ਸੰਘਰਸ਼ ਕਰਾਂਗੇ-ਸਚਦੇਵਾ

ਹੁਸ਼ਿਆਰਪੁਰ, 13 ਸਤੰਬਰ (ਹਰਪ੍ਰੀਤ ਕੌਰ)-ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਜਨਤਾ ਨਾਲ ਕੀਤੇ ਸਨ, ਉਨ੍ਹਾਂ ਦੀ ਸੱਚਾਈ ਜਨਤਾ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ | ਇਹ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਪਰਮਜੀਤ ਸਿੰਘ ...

ਪੂਰੀ ਖ਼ਬਰ »

ਸੰਮਤੀ ਸਟੇਡੀਅਮ ਦਸੂਹਾ ਵਿਖੇ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ

ਦਸੂਹਾ, 13 ਸਤੰਬਰ (ਭੁੱਲਰ)-ਸੰਮਤੀ ਸਟੇਡੀਅਮ ਦਸੂਹਾ ਵਿਖੇ ਬਲਾਕ-2 ਦੇ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈਆਂ | ਇਨ੍ਹਾਂ ਖੇਡਾਂ ਵਿਚ ਬਲਾਕ ਪੱਧਰੀ ਸਕੂਲੀ ਬੱਚਿਆਂ ਦੇ ਖੇਡਾਂ ਦੇ ਮੁਕਾਬਲੇ ਕਰਵਾਏ ਗਏ | ਤਿੰਨ ਰੋਜ਼ਾ ਖੇਡਾਂ ਦੌਰਾਨ ...

ਪੂਰੀ ਖ਼ਬਰ »

ਪਿੰਡ ਬਨਿਆਲ ਵਿਖੇ ਛਿੰਝ ਮੇਲਾ ਕਰਵਾਇਆ

ਦਸੂਹਾ, 13 ਸਤੰਬਰ (ਕੌਸ਼ਲ)-ਦਸੂਹਾ ਦੇ ਪਿੰਡ ਬਨਿਆਲ ਵਿਖੇ ਪੀਰ ਬਾਬਾ ਲੱਖ ਦਾਤਾ ਦੀ ਜਗ੍ਹਾ 'ਤੇ ਛਿੰਝ ਕਮੇਟੀ ਤੇ ਪੰਚਾਇਤ ਦੇ ਸਹਿਯੋਗ ਨਾਲ ਛਿੰਝ ਮੇਲਾ ਕਰਵਾਇਆ ਗਿਆ | ਇਸ ਮੌਕੇ ਵਿਧਾਇਕ ਅਰੁਣ ਡੋਗਰਾ ਮਿੱਕੀ ਅਤੇ ਜਗਮੋਹਣ ਸਿੰਘ ਘੰੁਮਣ ਨੇ ਛਿੰਝ ਮੇਲੇ ਦੀ ਸ਼ੁਰੂਆਤ ...

ਪੂਰੀ ਖ਼ਬਰ »

ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ 'ਚ ਬਿਰਧ ਆਸ਼ਰਮ ਨੂੰ ਫਲ ਤੇ ਹੋਰ ਸਾਮਾਨ ਭੇਟ

ਹੁਸ਼ਿਆਰਪੁਰ, 13 ਸਤੰਬਰ (ਨਰਿੰਦਰ ਸਿੰਘ ਬੱਡਲਾ)-ਲਾਇਨਜ਼ ਕਲੱਬ ਮੇਹਟੀਆਣਾ ਗੋਲਡ ਬੰਦਗੀ ਵਲੋਂ ਪ੍ਰਧਾਨ ਪਰਮਿੰਦਰਪਾਲ ਨਿੱਝਰ ਦੀ ਅਗਵਾਈ 'ਚ ਸਾਕਾ ਸਾਰਾਗੜ੍ਹੀ ਦੇ ਜੰਗੀ ਸ਼ਹੀਦਾਂ ਦੀ ਯਾਦ 'ਚ ਪਿੰਡ ਸਾਹਨੀ ਦੇ ਗੁਰੂ ਨਾਨਕ ਬਿਰਧ ਆਸ਼ਰਮ ਵਿਖੇ ਬਜ਼ੁਰਗਾਂ ਨੂੰ ਫਲ, ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਸਕੂਲ ਵੇਟ ਲਿਫ਼ਟਿੰਗ ਖੇਡ ਮੁਕਾਬਲੇ ਸਮਾਪਤ

ਗੜ੍ਹਦੀਵਾਲਾ, 13 ਸਤੰਬਰ (ਚੱਗਰ/ਗੋਂਦਪੁਰ)-ਜ਼ਿਲ੍ਹਾ ਸਿੱਖਿਆ ਅਫ਼ਸਰ ਸਲਵਿੰਦਰ ਸਿੰਘ ਦੇ ਨਿਰਦੇਸ਼ਾਂ ਤੇ ਪਿ੍ੰ: ਬਲਬੀਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਸਕੂਲੀ ਵੇਟ ਲਿਫ਼ਟਿੰਗ ਖੇਡ ਮੁਕਾਬਲੇ 2017-18 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜਟਾਂ ਵਿਖੇ ...

ਪੂਰੀ ਖ਼ਬਰ »

ਭਾਈ ਸਰਬਜੀਤ ਸਿੰਘ ਜੌਹਲ ਦੀ ਬਰਸੀ ਮਨਾਈ

ਗੜ੍ਹਦੀਵਾਲਾ, 13 ਸਤੰਬਰ (ਚੱਗਰ/ਗੋਂਦਪੁਰ)-ਪਿੰਡ ਜੌਹਲ ਵਿਖੇ ਭਾਈ ਸਰਬਜੀਤ ਸਿੰਘ ਜੌਹਲ ਦੀ ਬਰਸੀ ਮਨਾਈ ਗਈ ਜਿਸ ਦੌਰਾਨ ਪਾਠ ਦੇ ਭੋਗ ਉਪਰੰਤ ਵੱਖ-ਵੱਖ ਕੀਰਤਨੀ ਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਾਇਆ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ...

ਪੂਰੀ ਖ਼ਬਰ »

ਪੰਜਾਬ ਰੋਡੇਵਜ਼ ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ

ਹੁਸ਼ਿਆਰਪੁਰ, 13 ਸਤੰਬਰ (ਨਰਿੰਦਰ ਸਿੰਘ ਬੱਡਲਾ)-ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ ਬੈਂਕ ਕਾਲੋਨੀ ਹੁਸ਼ਿਆਰਪੁਰ ਵਿਖੇ ਪ੍ਰਧਾਨ ਮੋਹਣ ਸਿੰਘ ਮਰਵਾਹਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੂਬੇ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਨੇ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਦਸੂਹਾ, 13 ਸਤੰਬਰ (ਭੱੁਲਰ/ਕੌਸ਼ਲ)-ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਵਿਖੇ ਪੋਲ ਸਾਇੰਸ ਐਮ.ਏ. ਪਹਿਲਾ ਦੇ ਸਮੈਸਟਰ 2 ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰ. ਨਰਿੰਦਰ ਕੌਰ ਘੁੰਮਣ ਨੇ ਦੱਸਿਆ ਕਿ ਵਿਦਿਆਰਥਣ ਰੱਜੀ ਨੇ 298 ਅੰਕ ਲੈ ਕੇ ਪਹਿਲਾ, ਸੁਨੀਤਾ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦ ਸਿੰਘਾਂ 'ਚ 21 ਰੋਜ਼ਾ ਕੀਰਤਨ ਸਮਾਗਮਾਂ ਦੀ ਲੜੀ ਸਮਾਪਤ

ਹੁਸ਼ਿਆਰਪੁਰ, 13 ਸਤੰਬਰ (ਨਰਿੰਦਰ ਸਿੰਘ ਬੱਡਲਾ)-ਗੁਰਦੁਆਰਾ ਸ਼ਹੀਦ ਸਿੰਘਾਂ ਦਸ਼ਮੇਸ਼ ਨਗਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਰਣਜੀਤ ਸਿੰਘ ਤੇ ਬੀਬੀ ਸੰਦੀਪ ਕੌਰ ਦੀ ਦੇਖ-ਰੇਖ 'ਚ ਬਾਬਾ ਸੇਖ ਫਰੀਦ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ 'ਚ ਸ਼ੁਰੂ ਕੀਤੀ 21 ਰੋਜ਼ਾ ਸ੍ਰੀ ...

ਪੂਰੀ ਖ਼ਬਰ »

ਭੋਲ ਕਲੋਤਾ ਹਸਪਤਾਲ ਵਿਚ ਸਿਹਤ ਸਹੂਲਤਾਂ ਵਿਚ ਹੋ ਰਿਹੈ ਲਗਾਤਾਰ ਸੁਧਾਰ

ਰਾਮਗੜ੍ਹ ਸੀਕਰੀ, 13 ਸਤੰਬਰ (ਕਟੋਚ)-ਸਾਬਕਾ ਸਿਹਤ ਮੰਤਰੀ ਪੰਜਾਬ ਮਰਹੂਮ ਸ੍ਰੀ ਰਮੇਸ਼ ਡੋਗਰਾ ਦੇ ਉਪਰਾਲਿਆਂ ਸਦਕਾ ਹੋਂਦ ਵਿਚ ਆਏ ਕਮਿਊਨਿਟੀ ਹੈਲਥ ਸੈਂਟਰ ਭੋਲ ਕਲੋਤਾ ਜੋ ਪਿਛਲੇ ਕੁਝ ਸਾਲਾਂ ਤੋਂ ਸਰਕਾਰੀ ਪੱਖੋਂ ਅਣਗੌਲਿਆ ਰਿਹਾ ਸੀ, ਦੇ ਸਰਕਾਰ ਬਦਲਣ ਨਾਲ ਦਿਨ ...

ਪੂਰੀ ਖ਼ਬਰ »

ਮਨਜੀਤ ਸਿੰਘ ਟਾਂਡਾ ਦੀ ਪੁਸਤਕ ਰਲੀਜ਼

ਗੁਰਦਾਸਪੁਰ, 13 ਸਤੰਬਰ (ਬੰਦੇਸ਼ਾ)-ਹਿਸੋਟਰੀਅਨ ਮਨਜੀਤ ਸਿੰਘ ਟਾਂਡਾ ਵੱਲੋਂ ਲਿਖੀ ਗਈ ਪੁਸਤਕ 'ਸਿੱਖ ਪੰਥ ਦਾ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ' ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੰੂਗਰ ਵੱਲੋਂ ਰਲੀਜ਼ ...

ਪੂਰੀ ਖ਼ਬਰ »

ਪ੍ਰਕਾਸ਼ ਦਿਹਾੜੇ ਸਬੰਧੀ ਧਾਰਮਿਕ ਸਮਾਗਮ

ਕੋਟਫਤੂਹੀ, 13 ਸਤੰਬਰ (ਅਮਰਜੀਤ ਸਿੰਘ ਰਾਜਾ)-ਪਿੰਡ ਟੋਡਰਪੁਰ 'ਚ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਸਬੰਧੀ ਰਾਤਰੀ ਦੇ ਧਾਰਮਿਕ ਸਮਾਗਮ ਕਰਵਾਏ ਗਏ | ਇਸ ਮੌਕੇ ਭਾਈ ਮਲਕੀਅਤ ਸਿੰਘ ਖਾਨਪੁਰ ਥਿਆੜਾ ਤੇ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਦੀ ਹੰਗਾਮੀ ਇਕੱਤਰਤਾ

ਦਸੂਹਾ, 13 ਸਤੰਬਰ (ਭੁੱਲਰ)-ਉੱਘੀ ਚਿੰਤਕ ਅਤੇ ਸੀਨੀਅਰ ਕੰਨੜ ਪੱਤਰਕਾਰਾਂ ਗ਼ੌਰੀ ਲੰਕੇਸ਼ ਦਾ ਕਤਲ ਦੇ ਰੋਸ ਵਜੋ ਅਤੇ ਖੱਬੇ-ਪੱਖੀ, ਧਰਮ-ਨਿਰਪੱਖ ਅਤੇ ਬਹੁਪੱਖੀ ਸੋਚ ਦੀਆਂ ਹਾਮੀਤਾਕਤਾਂ ਨੂੰ ਖ਼ਾਮੋਸ਼ ਅਤੇ ਖ਼ਤਮ ਕਰਨ ਯਤਨਾਂ ਦਾ ਵਿਰੋਧ ਕਰਨ ਲਈ ਪੰਜਾਬੀ ਸਾਹਿਤ ...

ਪੂਰੀ ਖ਼ਬਰ »

ਪੀ. ਡਬਲਯੂ. ਡੀ. ਵਰਕਰਜ਼ ਯੂਨੀਅਨ ਦੀ ਬੈਠਕ

ਰਾਮਗੜ੍ਹ ਸੀਕਰੀ, 13 ਸਤੰਬਰ (ਕਟੋਚ)-ਅੱਜ ਪੀ.ਡਬਲਯੂ.ਡੀ. ਫ਼ੀਲਡ ਦੇ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਤਲਵਾੜਾ ਤੇ ਮੁਕੇਰੀਆਂ ਬਰਾਂਚ ਦੀ ਬੈਠਕ ਜਨਰਲ ਸਕੱਤਰ ਰਾਜੀਵ ਸ਼ਰਮਾ ਦੀ ਅਗਵਾਈ ਵਿਚ ਕੀਤੀ ਗਈ | ਬੈਠਕ ਵਿਚ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਭਾਗ ਲਿਆ | ਇਸ ...

ਪੂਰੀ ਖ਼ਬਰ »

ਪੁਲਿਸ ਨੇ ਬਿਨਾਂ ਨੰਬਰੀ ਸਵਿੱਫਟ ਕਾਰ ਕਬਜ਼ੇ 'ਚ ਲਈ

ਗੜ੍ਹਸ਼ੰਕਰ, 13 ਸਤੰਬਰ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਨੇ ਬੰਗਾ ਰੋਡ 'ਤੇ ਸਫ਼ੈਦੇ ਦੇ ਦਰਖ਼ਤ ਨਾਲ ਟਕਰਾਈ ਸਵਿੱਫਟ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਕਬਜ਼ੇ ਵਿਚ ਲੈ ਲਿਆ ਹੈ | ਬੰਗਾ ਤੋਂ ਗੜ੍ਹਸ਼ੰਕਰ ਵੱਲ ਨੂੰ ਆ ਰਹੀ ਚਿੱਟੇ ਰੰਗ ਦੀ ਸਵਿੱਫਟ ਕਾਰ ਸਵੇਰ ਸਾਰ ਸ਼ਹਿਰ ...

ਪੂਰੀ ਖ਼ਬਰ »

ਬਾਲੀ ਹਸਪਤਾਲ ਵਿਖੇ ਮੁਫ਼ਤ ਚੈਕਅਪ ਕੈਂਪ

ਹੁਸ਼ਿਆਰਪੁਰ, 13 ਸਤੰਬਰ (ਹਰਪ੍ਰੀਤ ਕੌਰ)-ਅਲਾਇੰਸ ਕਲੱਬ ਹੁਸ਼ਿਆਰਪੁਰ ਵਲੋਂ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਜਨਮ ਸ਼ਤਾਬਦੀ ਨੂੰ ਸਮਰਪਿਤ ਦੋ ਰੋਜ਼ਾ ਇਕ ਮੁਫ਼ਤ 'ਬੋਨ ਮਾਸ ਡੈਂਸਟੀ' ਚੈਕਅਪ ਕੈਂਪ ਡਾ. ਐਮ. ਜਮੀਲ ਬਾਲੀ ਦੀ ਅਗਵਾਈ ਹੇਠ ਸਥਾਨਕ ਬਾਲੀ ਹਸਪਤਾਲ ਵਿਖੇ ...

ਪੂਰੀ ਖ਼ਬਰ »

ਮੁਰਾਦਪੁਰ ਨਰਿਆਲਾ 'ਚ ਪ੍ਰਚਾਰ ਲਹਿਰ ਤਹਿਤ ਸਮਾਗਮ

ਹੁਸ਼ਿਆਰਪੁਰ, 13 ਸਤੰਬਰ (ਨਰਿੰਦਰ ਸਿੰਘ ਬੱਡਲਾ)-ਗੁਰਮਤਿ ਪ੍ਰਚਾਰ ਸਮਾਗਮਾਂ ਦੀ ਲੜੀ ਤਹਿਤ ਪਿੰਡ ਮੁਰਾਦਪੁਰ ਨਰਿਆਲਾ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਾਈ ਹਰਜਾਚਕ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਟਿੱਬਾ ਸਾਹਿਬ ਅਤੇ ਦਮਦਮੀ ਟਕਸਾਲ ਦੇ ਵਿਦਵਾਨ ਗਿਆਨੀ ...

ਪੂਰੀ ਖ਼ਬਰ »

ਪੈਨਸ਼ਨਰਾਂ ਤੇ ਫੈਮਿਲੀ ਪੈਨਸ਼ਨਰਾਂ ਦੀ ਮਹੀਨਾਵਾਰ ਮੀਟਿੰਗ

ਹੁਸ਼ਿਆਰਪੁਰ, 13 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸ਼ਹਿਰੀ ਮੰਡਲ ਪਾਵਰਕਾਮ ਦੇ ਪੈਨਸ਼ਨਰਾਂ ਤੇ ਫੈਮਿਲੀ ਪੈਨਸ਼ਨਰਾਂ ਦੀ ਮਹੀਨਾਵਾਰ ਮੀਟਿੰਗ ਜਗਦੀਸ਼ ਕੁਮਾਰ ਮੰਡਲ ਪ੍ਰਧਾਨ (ਸ਼ਹਿਰੀ) ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਬੈਂਗਲੌਰ ਵਿਖੇ ਗ਼ੌਰੀ ਲੰਕੇਸ਼ ਦੀ ਹੋਈ ...

ਪੂਰੀ ਖ਼ਬਰ »

ਰਾਸ਼ਟਰੀ ਸੰਤੁਲਿਤ ਖ਼ੁਰਾਕ ਜਾਗਰੂਕਤਾ ਹਫ਼ਤਾ ਮਨਾਇਆ

ਭੰਗਾਲਾ, 13 ਸਤੰਬਰ (ਸਰਵਜੀਤ ਸਿੰਘ)-ਅੱਜ ਮੁੱਢਲਾ ਸਿਹਤ ਕੇਂਦਰ ਬੁੱਢਾਬੜ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਮਰਜੀਤ ਸਿੰਘ ਦੀ ਅਗਵਾਈ ਹੇਠ ਰਾਸ਼ਟਰੀ ਸੰਤੁਲਿਤ ਖ਼ੁਰਾਕ ਜਾਗਰੂਕਤਾ ਹਫ਼ਤਾ ਮਨਾਇਆ ਗਿਆ ¢ ਜਾਗਰੂਕਤਾ ਕੈਂਪ ਦੌਰਾਨ ਮਾਹਿਰ ਡਾਕਟਰਾਂ ਨੇ ਸੰਤੁਲਿਤ ...

ਪੂਰੀ ਖ਼ਬਰ »

ਪਿੰਡ ਫਤਿਹਪੁਰ ਵਿਖੇ ਸਿਲਾਈ ਸੈਂਟਰ ਖੋਲਿ੍ਹਆ

ਪੱਸੀ ਕੰਢੀ, 13 ਸਤੰਬਰ (ਜਗਤਾਰ ਸਿੰਘ)-ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਵਲੋਂ ਬਲਾਕ ਕੋਆਰਡੀਨੇਸ਼ਨ ਕਮੇਟੀ ਭੂੰਗਾ ਦੇ ਸਹਿਯੋਗ ਨਾਲ ਕਸਬਾ ਗੜ੍ਹਦੀਵਾਲਾ ਦੇ ਪਿੰਡ ਫਤਹਿਪੁਰ ਵਿਖੇ ਸਿਲਾਈ ਸੈਂਟਰ ਖੋਲਿ੍ਹਆ ਗਿਆ | ਜਿਸ ਦਾ ਉਦਘਾਟਨ ਨਹਿਰੂ ਯੁਵਾ ਕੇਂਦਰ ...

ਪੂਰੀ ਖ਼ਬਰ »

ਗਤਕਾ ਮੈਡਲ ਜੇਤੂ ਖਿਡਾਰੀਆਂ ਦਾ ਸਨਮਾਨ

ਟਾਂਡਾ ਉੜਮੁੜ, 13 ਸਤੰਬਰ (ਸੁਖਨਿੰਦਰ ਸਿੰਘ ਕਲੋਟੀ)-ਵਿੱਦਿਅਕ ਸੰਸਥਾ ਡਿਪਸ ਸਕੂਲ ਟਾਂਡਾ ਦੇ ਪ੍ਰਬੰਧਕਾਂ ਵਲੋਂ ਜ਼ਿਲ੍ਹਾ ਪੱਧਰੀ ਗਤਕਾ ਟੂਰਨਾਮੈਂਟ ਵਿਚ ਮੈਡਲ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਸੰਸਥਾ ਦੇ ਚੇਅਰਮੈਨ ਗੁਰਬਚਨ ਸਿੰਘ ਤੇ ਸੀ.ਈ.ਓ. ...

ਪੂਰੀ ਖ਼ਬਰ »

ਲੜਕੀਆਂ ਨੂੰ ਸਕੂਲ ਸਿੱਖਿਆ ਵੱਲ ਪ੍ਰੇਰਿਤ ਕਰਨ ਲਈ ਕੈਂਪ

ਗੜ੍ਹਦੀਵਾਲਾ, 13 ਸਤੰਬਰ (ਚੱਗਰ)-ਸਰਕਾਰੀ ਹਾਈ ਸਕੂਲ ਦਾਰਾਪੁਰ ਵਿਖੇ ਲੜਕੀਆਂ ਨੂੰ ਸਕੂਲ ਸਿੱਖਿਆ ਵੱਲ ਪ੍ਰੇਰਿਤ ਕਰਨ ਤੇ ਜੀਵਨ ਦੀਆਂ ਚੁਨੌਤੀਆਂ ਦਾ ਮੁਕਾਬਲਾ ਕਰਨ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ | ਇਸ ਮੌਕੇ ਹੈੱਡਮਾਸਟਰ ਅਸ਼ੋਕ ਕੁਮਾਰ ਅਤੇ ਵੱਖ-ਵੱਖ ਬੁਲਾਰਿਆਂ ...

ਪੂਰੀ ਖ਼ਬਰ »

ਜਨਮ ਤੋਂ ਕੱਟੇ ਬੁੱਲ੍ਹ ਤੇ ਤਾਲੂ (ਖੰਡੂਏ) ਦੇ ਇਲਾਜ ਦਾ ਮੁਫ਼ਤ ਕੈਂਪ 15 ਤੋਂ

ਜਲੰਧਰ, 13 ਸਤੰਬਰ (ਐੱਮ. ਐੱਸ. ਲੋਹੀਆ)-ਖੰਡੂਆ ਇਕ ਜਮਾਂਦਰੂ ਬਿਮਾਰੀ ਹੈ ਤੇ ਲਗਭਗ 800 ਨਵੇਂ ਜੰਮੇ ਬੱਚਿਆਂ 'ਚੋਂ ਇਕ ਬੱਚਾ ਕੱਟੇ ਹੋਏ ਬੁੱਲ ਤੇ ਕੱਟੇ ਹੋਏ ਤਾਲੂ ਨਾਲ ਪੈਦਾ ਹੁੰਦਾ ਹੈ | ਕੁਦਰਤ ਵਲੋਂ ਸੁੰਦਰ ਚਿਹਰੇ ਤੋਂ ਵਾਂਝੇ ਰਹੇ ਇਨ੍ਹਾਂ ਬੱਚਿਆਂ ਪ੍ਰਤੀ ਅਕਸਰ ...

ਪੂਰੀ ਖ਼ਬਰ »

ਵਿੱਕੀ ਤੇ ਖੰਨਾ ਵਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ

ਟਾਂਡਾ ਉੜਮੁੜ, 13 ਸਤੰਬਰ (ਦੀਪਕ ਬਹਿਲ)-ਨੌਜਵਾਨ ਨਸ਼ਿਆਂ ਨੂੰ ਤਿਆਗ ਕੇ ਆਪਣੀਆਂ ਵਿਰਾਸਤੀ ਖੇਡਾਂ ਨਾਲ ਜੁੜਨ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਵਿਕੀ ਤੇ ਸਮਾਜ ਸੇਵੀ ਸੋਨੂੰ ...

ਪੂਰੀ ਖ਼ਬਰ »

ਭਗਤ ਧੰਨਾ ਜੱਟ ਕਬੱਡੀ ਟੂਰਨਾਮੈਂਟ 'ਚ ਬੋਪਾਰਾਏ ਕਲੱਬ ਦੀ ਝੰਡੀ

ਸ਼ਾਮਚੁਰਾਸੀ, 13 ਸਤੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਲੋਕਾਂ ਦੀ ਸਿਹਤ, ਮਾਨਸਿਕ ਤੰਦਰੁਸਤੀ ਤੇ ਪਿੰਡਾਂ ਵਿਚ ਭਾਈਚਾਰਕ ਏਕਤਾ ਪਾਉਣ ਵਿਚ ਪੇਡੂ ਖੇਡ ਮੇਲਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸ਼ਾਮਚੁਰਾਸੀ ਦੀ ਸਾਬਕਾ ...

ਪੂਰੀ ਖ਼ਬਰ »

ਬਾਬਾ ਸ਼ਾਮੀ ਸ਼ਾਹ ਮੇਲੇ ਦੌਰਾਨ ਕਲਾਕਾਰਾਂ ਨੇ ਲਗਵਾਈਆਂ ਹਾਜ਼ਰੀਆਂ

ਸ਼ਾਮਚੁਰਾਸੀ, 13 ਸਤੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਦਰਬਾਰ ਬਾਬਾ ਸ਼ਾਮੀ ਸ਼ਾਹ ਸ਼ਾਮਚੁਰਾਸੀ ਦੇ ਸਥਾਨ 'ਤੇ ਚਾਰ ਰੋਜ਼ਾ ਬਾਬਾ ਸ਼ਾਮੀ ਸ਼ਾਹ ਮੇਲੇ 'ਤੇ ਪੰਜਾਬੀ ਵਿਰਸੇ, ਸਾਹਿਤ ਅਤੇ ਸੱਭਿਆਚਾਰ ਰੰਗ ਨਾਲ ਰੰਗੀ ਗਾਇਕੀ ਦੇ ਸੱਭਿਆਚਾਰਕ ਪ੍ਰੋਗਰਾਮ ਦਾ ਦਰਸ਼ਕਾਂ ਨੇ ...

ਪੂਰੀ ਖ਼ਬਰ »

ਗੁਰਦੁਆਰਾ ਕ੍ਰਿਪਾ ਨਿਧਾਨ 'ਚ ਬਾਬਾ ਬੁੱਢਾ ਜੀ ਦੇ ਬਰਸੀ ਸਮਾਗਮ

ਹਰਿਆ ਣਾ 13 ਸਤੰਬਰ (ਹਰਮੇਲ ਸਿੰਘ ਖੱਖ)-ਗੁਰਦੁਆਰਾ ਕ੍ਰਿਪਾ ਨਿਧਾਨ ਬਾਬਾ ਬੁੱਢਾ ਸਾਹਿਬ ਹਰਿਆਣਾ ਵਿਖੇ ਬਾਬਾ ਬੁੱਢਾ ਸਾਹਿਬ ਜੀ ਦੇ ਬਰਸੀ ਸਮਾਗਮ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਹਜੂਰੀ ਵਿਚ ਮੁੱਖ ਸੇਵਾਦਾਰ ਸੰਤ ਬਾਬਾ ਜਗਦੀਪ ਸਿੰਘ ਅਤੇ ਸਰਪ੍ਰਸਤ ਮਾਤਾ ਸੁਰਜੀਤ ...

ਪੂਰੀ ਖ਼ਬਰ »

ਤੀਸਰੀ ਜਮਾਤ ਦੀ ਵਿਦਿਆਰਥਣ ਲੋਕ ਗੀਤ ਮੁਕਾਬਲਿਆਂ ਵਿਚ ਜ਼ਿਲ੍ਹੇ 'ਚੋਂ ਪਹਿਲੇ ਸਥਾਨ 'ਤੇ

ਦਸੂਹਾ, 13 ਸਤੰਬਰ (ਭੁੱਲਰ)-ਸਰਕਾਰੀ ਐਲੀਮੈਂਟਰੀ ਸਕੂਲ ਕਕੋਆ ਦੀ ਤੀਸਰੀ ਜਮਾਤ ਦੀ ਵਿਦਿਆਰਥਣ ਪ੍ਰਭਸ਼ਰਨਪ੍ਰੀਤ ਕੌਰ ਉਡਰਾ ਪੁੱਤਰੀ ਇੰਦਰ ਸੁਖਦੀਪ ਸਿੰਘ ਉਡਰਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਕਾਬਲਿਆਂ ਵਿਚ ਲੋਕ ਗੀਤ ਪੇਸ਼ ਕਰਕੇ ਜ਼ਿਲ੍ਹੇ ਵਿਚੋਂ ਪਹਿਲਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX