ਤਾਜਾ ਖ਼ਬਰਾਂ


ਕਸ਼ਮੀਰ ਦੇ ਦੂਸਰੇ ਦੌਰੇ 'ਤੇ ਜਲਦ ਜਾਣਗੇ ਕੇਂਦਰ ਦੇ ਵਾਰਤਾਕਾਰ
. . .  17 minutes ago
ਸ੍ਰੀਨਗਰ, 22 ਨਵੰਬਰ - ਕੇਂਦਰ ਸਰਕਾਰ ਦੇ ਵਾਰਤਾਕਾਰ ਦਿਨੇਸ਼ਵਰ ਸ਼ਰਮਾ ਜੰਮੂ ਕਸ਼ਮੀਰ ਦੇ ਦੂਸਰੇ ਦੌਰੇ 'ਤੇ ਜਲਦ ਜਾਣਗੇ। ਰਿਪੋਰਟਾਂ ਮੁਤਾਬਿਕ ਉਹ ਜੰਮੂ ਤੇ ਸ੍ਰੀਨਗਰ ਜਾਣਗੇ। ਵਾਰਤਾਕਾਰ ਦਿਨੇਸ਼ਵਰ ਸ਼ਰਮਾ ਇਸ ਵਾਰ ਸ਼ੋਪੀਆਂ ਤੇ ਕੁਲਗਾਮ ਵਰਗੇ ਇਲਾਕਿਆਂ...
ਕੁਪਵਾੜਾ ਵਿਚ ਵੱਡਾ ਸਰਚ ਅਪਰੇਸ਼ਨ ਜਾਰੀ
. . .  32 minutes ago
ਸ੍ਰੀਨਗਰ, 22 ਨਵੰਬਰ - ਅੱਜ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਫ਼ੌਜ ਵੱਲੋਂ ਵੱਡਾ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ। ਬੀਤੇ ਦਿਨ ਇੱਥੇ ਅੱਤਵਾਦੀਆਂ ਵੱਲੋਂ ਸੁਰੱਖਿਆ ਬਲਾਂ 'ਤੇ ਹਮਲਾ ਕੀਤਾ ਗਿਆ ਸੀ, ਇਸ ਹਮਲੇ ਵਿਚ ਇਕ ਜਵਾਨ ਸ਼ਹੀਦ ਹੋ ਗਿਆ ਸੀ ਤੇ ਦੋ ਜ਼ਖਮੀ...
ਯੂਥ ਕਾਂਗਰਸ ਨੇ ਮੋਦੀ ਦਾ ਉਡਾਇਆ ਮਜ਼ਾਕ,ਭੱਖਿਆ ਵਿਵਾਦ
. . .  about 1 hour ago
ਨਵੀਂ ਦਿੱਲੀ, 22 ਨਵੰਬਰ - ਗੁਜਰਾਤ ਦੀਆਂ ਵਕਾਰੀ ਚੋਣਾਂ ਦੇ ਮਾਹੌਲ 'ਚ ਸਿਆਸੀ ਦਲਾਂ ਵਿਚਕਾਰ ਬਿਆਨਬਾਜ਼ੀ ਤੋਂ ਇਲਾਵਾ ਟਵੀਟਰ 'ਤੇ ਕਾਰਟੂਨ ਤੇ ਪੋਸਟਰਾਂ ਰਾਹੀਂ ਵੀ ਇਕ ਦੂਜੇ 'ਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ। ਹੁਣ ਯੂਥ ਕਾਂਗਰਸ ਦੀ ਮੈਗਜ਼ੀਨ ਯੁਵਾ ਦੇਸ਼ ਦੇ ਇਕ ਟਵੀਟ...
ਬਿਹਾਰ 'ਚ ਅਧਿਆਪਕਾਂ ਨੂੰ ਖੁੱਲ੍ਹੇ 'ਚ ਮਲਤਿਆਗ ਰਹੇ ਲੋਕਾਂ ਦੀ ਫ਼ੋਟੋ ਖਿੱਚਣ ਦਾ ਆਦੇਸ਼
. . .  about 2 hours ago
ਪਟਨਾ, 22 ਨਵੰਬਰ - ਬਿਹਾਰ ਸਰਕਾਰ ਨੇ ਆਪਣੇ ਅਧਿਆਪਕਾਂ ਨੂੰ ਇਕ ਵਿਵਾਦਗ੍ਰਸਤ ਆਦੇਸ਼ ਦਿੰਦੇ ਹੋਏ ਡਿਊਟੀ ਸੌਂਪੀ ਹੈ ਕਿ ਜੋ ਲੋਕ ਖੁੱਲ੍ਹੇ 'ਚ ਮਲਤਿਆਗ ਕਰਦੇ ਹਨ ਉਨ੍ਹਾਂ ਦੀ ਅਧਿਆਪਕ ਫ਼ੋਟੋ ਖਿੱਚਣ ਤੇ ਉਨ੍ਹਾਂ ਲੋਕਾਂ 'ਤੇ ਨਜ਼ਰ ਰੱਖਣ। ਇਸ ਆਦੇਸ਼ ਦੇ ਜਾਰੀ ਹੋਣ ਮਗਰੋਂ ਬਿਹਾਰ...
ਮੁਗਲ ਰੋਡ ਚਾਰ ਦਿਨ ਬੰਦ ਰਹਿਣ ਮਗਰੋਂ ਖੁੱਲ੍ਹਾ
. . .  about 2 hours ago
ਸ੍ਰੀਨਗਰ, 22 ਨਵੰਬਰ - ਜੰਮੂ ਕਸ਼ਮੀਰ 'ਚ ਭਾਰੀ ਬਰਫ਼ਬਾਰੀ ਕਾਰਨ ਇਤਿਹਾਸਕ ਮੁਗਲ ਰੋਡ ਲਗਾਤਾਰ ਚਾਰ ਦਿਨ ਬੰਦ ਰਿਹਾ, ਬੀਤੇ ਦਿਨ ਇਸ ਨੂੰ ਆਵਾਜਾਈ ਲਈ ਦੁਬਾਰਾ ਖੋਲ੍ਹ ਦਿੱਤਾ...
ਧੁੰਦ ਦੇ ਚੱਲਦਿਆਂ 30 ਟਰੇਨਾਂ ਦੇਰੀ ਵਿਚ
. . .  about 2 hours ago
ਨਵੀਂ ਦਿੱਲੀ, 22 ਨਵੰਬਰ - ਸੰਘਣੀ ਧੁੰਦ ਦੇ ਚੱਲਦਿਆਂ ਦਿੱਲੀ ਤੋਂ ਜਾਣ ਤੇ ਆਉਣ ਵਾਲੀਆਂ 30 ਟਰੇਨਾਂ ਦੇਰੀ ਵਿਚ ਚੱਲ ਰਹੀਆਂ ਹਨ। ਇਕ ਟਰੇਨ ਰੱਦ ਹੋ ਗਈ ਹੈ ਤੇ ਚਾਰ ਟਰੇਨਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ...
ਯੂ.ਪੀ. 'ਚ ਮਿਊਂਸੀਪਲ ਚੋਣਾਂ ਸ਼ੁਰੂ
. . .  about 2 hours ago
ਲਖਨਊ, 22 ਨਵੰਬਰ - ਉਤਰ ਪ੍ਰਦੇਸ਼ 'ਚ ਮਿਊਂਸੀਪਲ ਚੋਣਾਂ ਦੇ ਪਹਿਲੇ ਗੇੜ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਗੋਰਖਪੁਰ 'ਚ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਵੀ ਵੋਟ ਪਾਈ ਹੈ। ਯੋਗੀ ਦਾ ਕਹਿਣਾ ਹੈ ਕਿ ਇਨ੍ਹਾਂ ਚੋਣਾਂ 'ਚ ਭਾਜਪਾ ਨੂੰ ਵੱਡੀ ਜਿੱਤ ਪ੍ਰਾਪਤ...
ਸੋਮਾਲੀਆ 'ਚ ਅਮਰੀਕੀ ਹਮਲੇ 'ਚ 100 ਅੱਤਵਾਦੀਆਂ ਦੀ ਮੌਤ
. . .  1 day ago
ਟਾਂਡਾ 'ਚ ਸ਼ੱਕੀ ਹਾਲਤ ਵਿਚ ਪਿਤਾ-ਪੁੱਤਰ ਦੀ ਮੌਤ
. . .  1 day ago
ਬਗਦਾਦ 'ਚ ਆਤਮਘਾਤੀ ਕਾਰ ਬੰਬ ਧਮਾਕੇ 'ਚ 21 ਦੀ ਮੌਤ
. . .  1 day ago
ਸੀਰਤ ਨੂੰ ਪੇਸ਼ ਨਾ ਕਰਨ ਤੇ ਅਦਾਲਤ ਨੇ ਲੁਧਿਆਣਾ ਜੇਲ੍ਹ ਸੁਪਰਡੈਂਟ ਨੂੰ ਕੀਤਾ ਨੋਟਿਸ ਜਾਰੀ
. . .  1 day ago
ਮੰਡੀ ਕਲਾਂ ਦੇ ਨੌਜਵਾਨ ਨੇ ਥਾਣੇਦਾਰ ਤੋਂ ਦੁਖੀ ਹੋ ਕੇ ਕੀਤੀ ਖ਼ੁਦਕੁਸ਼ੀ
. . .  1 day ago
ਬੰਗਲਾਦੇਸ਼ ਦੇ ਡਿਪਟੀ ਕਮਿਸ਼ਨਰਾਂ ਨੇ ਸਪੈਸ਼ਲ ਪ੍ਰੋਗਰਾਮ 'ਚ ਲਿਆ ਹਿੱਸਾ
. . .  1 day ago
ਤਿੰਨ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
. . .  1 day ago
ਲੁਧਿਆਣਾ : ਟਰੇਨ ਹੇਠਾਂ ਆਉਣ ਨਾਲ 3 ਮੌਤਾਂ
. . .  1 day ago
ਸਾਬਕਾ ਫ਼ੌਜੀ ਤੋਂ ਏ.ਕੇ-47 ਬਰਾਮਦ
. . .  1 day ago
ਪੰਜਾਬੀ ਸਮਝਣਾ ਤੇ ਬੋਲਣਾ ਸਿਖ ਗਈ ਹਾਂ - ਸ਼ਿਲਪਾ ਸ਼ੈਟੀ
. . .  1 day ago
ਚੰਡੀਗੜ੍ਹ ਸਮੂਹਿਕ ਜਬਰ ਜਨਾਹ ਮਾਮਲਾ - ਪੁਲਿਸ ਕਰੇਗੀ ਇੱਕ ਲੱਖ ਇਨਾਮ ਦੀ ਘੋਸ਼ਣਾ
. . .  1 day ago
ਸਕੂਲੋਂ ਵਿਰਵੇ ਬੱਚਿਆਂ ਦਾ ਘਰੋਂ ਘਰੀਂ ਸਰਵੇਖਣ 23 ਨਵੰਬਰ ਤੋਂ
. . .  1 day ago
ਪ੍ਰਦੂਮਨ ਹੱਤਿਆਕਾਂਡ : ਪਿੰਟੋ ਪਰਿਵਾਰ ਨੂੰ ਮਿਲੀ ਅਗਾਊਂ ਜ਼ਮਾਨਤ
. . .  1 day ago
ਕੁਪਵਾੜਾ ਮੁੱਠਭੇੜ : ਇੱਕ ਜਵਾਨ ਸ਼ਹੀਦ, 2 ਜ਼ਖਮੀ
. . .  1 day ago
ਸਿੱਧੂ ਪਰਿਵਾਰ ਦੇ ਖੜੇ ਕੀਤੇ ਹਨ ਆਲੀਸ਼ਾਨ ਮਹਿਲ - ਮੰਨਾਂ
. . .  1 day ago
ਤ੍ਰਿਪੁਰਾ 'ਚ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਨਜੀਬ ਅਹਿਮਦ ਲਾਪਤਾ ਮਾਮਲਾ : ਸੀ.ਬੀ.ਆਈ ਨੂੰ ਨਹੀ ਮਿਲੀ 9 ਵਿਦਿਆਰਥੀਆਂ ਦੇ ਲਾਈ ਡਿਟੈਕਟਰ ਟੈਸਟ ਦੀ ਇਜਾਜ਼ਤ
. . .  1 day ago
ਇਮਾਰਤਾਂ ਦੀ ਉਸਾਰੀ ਤੇ ਸੁਰੱਖਿਆ ਸਬੰਧੀ ਬਣੇਗਾ ਨਵਾਂ ਕਾਨੂੰਨ- ਕੈਪਟਨ
. . .  1 day ago
ਪ੍ਰਦੂਮਨ ਹੱਤਿਆਕਾਂਡ : ਅਸ਼ੋਕ ਦੀ ਰਿਹਾਈ 'ਤੇ ਪਿਤਾ ਨੇ ਜਤਾਈ ਖ਼ੁਸ਼ੀ
. . .  1 day ago
ਜਥੇਦਾਰ ਸੁਖਦੇਵ ਸਿੰਘ ਭੌਰ ਵਲੋਂ ਸਮੂਹ ਸ਼ਰੋਮਣੀ ਕਮੇਟੀ ਮੈਂਬਰਾਂ ਨੂੰ ਸਿਅਾਸੀ ਗਲਬੇ 'ਚੋਂ ਬਾਹਰ ਨਿਕਲਣ ਦਾ ਸੱਦਾ
. . .  1 day ago
ਪਲਾਸਟਿਕ ਫ਼ੈਕਟਰੀ ਹਾਦਸਾ : ਮ੍ਰਿਤਕਾਂ ਦੀ ਗਿਣਤੀ 13 ਹੋਈ
. . .  1 day ago
ਮੁੱਖ ਮੰਤਰੀ ਵਲੋਂ ਮਾਰੇ ਗਏ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜੇ ਦਾ ਐਲਾਨ
. . .  1 day ago
ਮੁੱਖ ਮੰਤਰੀ ਵੱਲੋਂ ਪਲਾਸਟਿਕ ਕਰਖ਼ਾਨੇ ਦੇ ਹਾਦਸੇ ਵਾਲੀ ਥਾਂ ਦਾ ਦੌਰਾ
. . .  1 day ago
ਟਰੱਕ ਅਤੇ ਬੱਸ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਤੇ 20 ਜ਼ਖਮੀ
. . .  1 day ago
ਕੈਪਟਨ ਲੁਧਿਆਣਾ ਲਈ ਹੋਏ ਰਵਾਨਾ
. . .  1 day ago
ਪ੍ਰਦੂਮਨ ਹਤਿਆਕਾਂਡ : ਬੱਸ ਕੰਡਕਟਰ ਅਸ਼ੋਕ ਨੂੰ ਜ਼ਮਾਨਤ
. . .  1 day ago
7 ਸਾਲਾ ਬੱਚੀ ਦੀ ਜਬਰ ਜਨਾਹ ਕਰਕੇ ਹੱਤਿਆ ਕਰਨ ਵਾਲਾ ਸਕਾ ਮਾਮਾ ਪੁਲਿਸ ਅੜਿੱਕੇ
. . .  1 day ago
ਸਜਾ ਸੁਣਾਏ ਜਾਣ 'ਤੇ ਮੁਜ਼ਰਮ ਨੇ ਅਦਾਲਤੀ ਛੱਤ ਤੋਂ ਲਗਾਈ ਛਲਾਂਗ, ਲੱਤ ਟੁੱਟੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਭਾਦੋਂ ਸੰਮਤ 549
ਿਵਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ
  •     Confirm Target Language  

ਫ਼ਤਹਿਗੜ੍ਹ ਸਾਹਿਬ

ਸ਼ਾਮਲਾਤ ਜ਼ਮੀਨ ਦਾ ਕਬਜ਼ਾ ਲੈਣ ਪਹੰੁਚੀ ਰੈਵੀਨਿਊ ਵਿਭਾਗ ਤੇ ਨਗਰ ਕੌ ਾਸਲ ਦੀ ਟੀਮ ਬੇਰੰਗ ਪਰਤੀ

ਫ਼ਤਹਿਗੜ੍ਹ ਸਾਹਿਬ, 13 ਸਤੰਬਰ (ਮਨਪ੍ਰੀਤ ਸਿੰਘ, ਅਰੁਣ ਅਹੂਜਾ)-ਨਗਰ ਕੌਾਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੇ ਅਧੀਨ ਆਉਂਦੀ ਬ੍ਰਾਹਮਣ ਮਾਜਰਾ ਦੀ ਸ਼ਾਮਲਾਤ ਜ਼ਮੀਨ ਦਾ ਕਬਜ਼ਾ ਲੈਣ ਪਹੰੁਚੀ ਰੈਵੀਨਿਊ ਵਿਭਾਗ ਤੇ ਨਗਰ ਕੌਾਸਲ ਦੀ ਟੀਮ ਨੂੰ ਉਸ ਸਮੇਂ ਵਾਪਸ ਪਰਤਣਾ ਪਿਆ, ਜਦੋਂ ਜ਼ਮੀਨ ਦੀ ਇਕ ਪਾਰਟੀ ਵਲੋਂ ਹਾਈਕੋਰਟ ਦੇ ਵਕੀਲ ਦਾ ਕਾਗ਼ਜ਼ ਦਿਖਾਏ ਜਾਣ 'ਤੇ ਕਬਜ਼ਾ ਲੈਣ ਗਈ ਟੀਮ ਨੂੰ ਵਾਪਸ ਪਰਤਣਾ ਪਿਆ | ਇਸ ਮੌਕੇ ਜ਼ਮੀਨ ਦੇ ਕਾਬਜ਼ਕਾਰਾਂ ਨੇ ਦੱਸਿਆ ਕਿ ਉਹ ਇਸ ਜ਼ਮੀਨ 'ਤੇ ਪਿਛਲੇ ਪੰਜ-ਛੇ ਦਹਾਕਿਆਂ ਤੋਂ ਪਹਿਲਾਂ ਦੇ ਕਾਬਜ਼ਕਾਰ ਹਨ ਤੇ ਉਨ੍ਹਾਂ ਦੇ ਪੁਰਖਿਆਂ ਦੇ ਨਾਂਅ ਇਸ ਜ਼ਮੀਨ ਦੀਆਂ ਗਿਰਦਾਵਰੀਆਂ ਵੀ ਚੜ੍ਹੀਆਂ ਹੋਈਆ ਹਨ ਤੇ ਉਨ੍ਹਾਂ ਦੀ ਕਥਿਤ ਤੌਰ 'ਤੇ ਸੁਣਵਾਈ ਨਹੀਂ ਹੋ ਰਹੀ | ਇਸ ਮੌਕੇ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਦੀਆਂ ਹਦਾਇਤਾਂ 'ਤੇ ਪਹੰੁਚੇ ਕਾਨੰੂਗੋ ਕੁਲਦੀਪ ਸਿੰਘ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 121 ਕਨਾਲਾਂ ਜ਼ਮੀਨ ਤੇ 64 ਕਨਾਲ ਜ਼ਮੀਨ ਦਾ ਕਬਜ਼ਾ ਲੈਣ ਲਈ ਅੱਜ ਟੀਮ ਪਹੁੰਚੀ ਸੀ, ਜਿਸ ਦੁਆਰਾ ਜ਼ਮੀਨ ਦੇ ਕਾਬਜ਼ਕਾਰਾਂ ਨਾਲ ਗੱਲ ਕੀਤੀ ਗਈ, ਜਿਨਾਂ ਦੁਆਰਾ ਕਿ ਹਾਈਕੋਰਟ ਦੇ ਵਕੀਲ ਦੇ ਕਾਗ਼ਜ਼ ਦਿਖਾਏ ਜਾਣ ਤੋਂ ਬਾਅਦ ਟੀਮ ਨੇ ਉਨ੍ਹਾਂ ਨੂੰ ਪੁਖ਼ਤਾ ਕਾਗ਼ਜ਼ ਦਿਖਾਉਣ ਲਈ ਸ਼ਾਮ ਤੱਕ ਦਾ ਸਮਾਂ ਦਿੱਤਾ ਹੈ ਅਤੇ ਜਿਸ ਦੇ ਬਾਅਦ ਹੀ ਅਗਲਾ ਫ਼ੈਸਲਾ ਲਿਆ ਜਾਵੇਗਾ | ਇਸ ਮੌਕੇ ਕਾਬਜ਼ਕਾਰੀਆਂ ਨੇ ਪੈੱ੍ਰਸ ਨੂੰ ਕਾਗ਼ਜ਼ ਪੱਤਰ ਵੀ ਵਿਖਾਏ ਤੇ ਕਿਹਾ ਕਿ ਉਨ੍ਹਾਂ ਦੇ ਪੁਰਖੇ ਇਸ ਜ਼ਮੀਨ 'ਤੇ ਕਾਬਜ਼ ਸਨ ਤੇ ਉਨ੍ਹਾਂ ਦੁਆਰਾ ਮੁੜ ਅਧਿਕਾਰੀਆਂ ਨਾਲ ਗੱਲ ਕੀਤੀ ਜਾਵੇਗੀ | ਇਸ ਸਬੰਧੀ ਐਸ.ਡੀ.ਐਮ. ਅਮਰਿੰਦਰ ਸਿੰਘ ਟਿਵਾਣਾ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਪੀ.ਪੀ. ਐਕਟ ਅਧੀਨ ਫ਼ੈਸਲਾ ਆਉਣ 'ਤੇ ਉਨ੍ਹਾਂ ਦੁਆਰਾ ਕਬਜ਼ਾ ਲੈਣ ਲਈ ਨਗਰ ਕੌਾਸਲ ਤੇ ਰੈਵੀਨਿਊ ਵਿਭਾਗ ਦੀ ਟੀਮ ਭੇਜੀ ਗਈ ਸੀ, ਜਿਸ ਦੁਆਰਾ ਕਿ ਉਨ੍ਹਾਂ ਨੂੰ ਕਾਰਵਾਈ ਦੀ ਰਿਪੋਰਟ ਅਜੇ ਸੌਾਪੀ ਜਾਣੀ ਹੈ, ਜਿਸ ਦੇ ਬਾਅਦ ਹੀ ਉਹ ਜਾਣਕਾਰੀ ਦੇ ਸਕਦੇ ਹਨ |

ਕਾਲਜ ਅਧਿਆਪਕਾਂ ਵਲੋਂ ਰੋਸ ਵਜੋਂ ਧਰਨਾ

ਫ਼ਤਹਿਗੜ੍ਹ ਸਾਹਿਬ, 13 ਸਤੰਬਰ (ਭੂਸ਼ਨ ਸੂਦ)-ਪੰਜਾਬ ਅਤੇ ਚੰਡੀਗੜ੍ਹ ਟੀਚਰਜ਼ ਯੂਨੀਅਨ ਦੇ ਸੱਦੇ 'ਤੇ ਮਾਤਾ ਗੁਜਰੀ ਵਿਖੇ, ਕਾਲਜ ਯੂਨਿਟ ਦੇ ਪ੍ਰਧਾਨ ਡਾ. ਹਰਮਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਦੋ ਘੰਟਿਆਂ ਲਈ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਸਮੂਹ ਅਧਿਆਪਕਾਂ ਵਲੋਂ ...

ਪੂਰੀ ਖ਼ਬਰ »

ਲੱਖਾ ਸਿੰਘ ਵਾਲਾ ਦੇ ਸਰਕਾਰੀ ਮਿਡਲ ਸਕੂਲ ਵਿਚ ਸਟਾਫ਼ ਦੀ ਘਾਟ

ਸਲਾਣਾ, 13 ਸਤੰਬਰ (ਗੁਰਚਰਨ ਸਿੰਘ ਜੰਜੂਆ)-ਭਾਵੇਂ ਕਿ ਪੰਜਾਬ ਸਰਕਾਰ ਸਕੂਲਾਂ 'ਚ ਵਿੱਦਿਆ ਦਾ ਮਿਆਰ ਉਚਾ ਚੁੱਕਣ ਲਈ ਦਿਨ ਪ੍ਰਤੀ ਦਿਨ ਉਪਰਾਲੇ ਕਰ ਰਹੀ ਹੈ | ਪਰ ਕਈ ਸਕੂਲਾਂ ਵਿਚ ਸਟਾਫ਼ ਦੀ ਘਾਟ ਹੋਣ ਕਾਰਨ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ...

ਪੂਰੀ ਖ਼ਬਰ »

ਜੀ.ਟੀ.ਬੀ. ਸਕੂਲ ਦੇ ਮੈਦਾਨ ਵਿਚ 'ਚ ਚਾਰਾ ਬੀਜਣ ਦਾ ਪੰਚਾਇਤ ਵਲੋਂ ਵਿਰੋਧ

ਸੰਘੋਲ, 13 ਸਤੰਬਰ (ਹਰਜੀਤ ਸਿੰਘ ਮਾਵੀ)-ਪਿੰਡ ਖੰਟ ਦੇ ਗੁਰੂ ਤੇਗ਼ ਬਹਾਦਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿਚ ਬੀਜ ਦਿੱਤੇ ਗਏ ਚਾਰੇ ਕਾਰਨ ਉੱਥੇ ਖੇਡਣ ਆਉਣ ਵਾਲੇ ਬੱਚਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡ ਦੇ ਸਰਪੰਚ ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਨੂੰ ਤਨਖ਼ਾਹਾਂ ਨਾ ਮਿਲਣ ਕਰਕੇ ਯੂਨੀਅਨ ਨੇ ਲਗਾਇਆ ਧਰਨਾ

ਫ਼ਤਹਿਗੜ੍ਹ ਸਾਹਿਬ, 13 ਸਤੰਬਰ (ਅਰੁਣ ਆਹੂਜਾ)-ਸਫ਼ਾਈ ਸੇਵਕ ਯੂਨੀਅਨ ਵਲੋਂ ਨਗਰ ਕੌਾਸਲ ਦਫ਼ਤਰ 'ਚ ਧਰਨਾ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ | ਇਹ ਰੋਸ ਪ੍ਰਦਰਸ਼ਨ ਮੁਲਾਜ਼ਮਾਂ ਨੂੰ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਰਕੇ ਕੀਤਾ ਗਿਆ ...

ਪੂਰੀ ਖ਼ਬਰ »

ਪਲੇਟਫ਼ਾਰਮ ਤੋਂ ਮਿਲੇ ਲਾਵਾਰਸ ਬੈਗ 'ਚੋਂ ਤਿੰਨ ਕਿੱਲੋ ਗਾਂਜਾ ਬਰਾਮਦ

ਫ਼ਤਹਿਗੜ੍ਹ ਸਾਹਿਬ, 13 ਸਤੰਬਰ (ਭੂਸ਼ਨ ਸੂਦ, ਮਨਪ੍ਰੀਤ ਸਿੰਘ)-ਰੇਲਵੇ ਪੁਲਿਸ ਦੇ ਏ.ਡੀ.ਜੀ.ਪੀ. ਰੋਹਿਤ ਚੌਧਰੀ ਦੁਆਰਾ ਨਸ਼ਿਆਂ ਿਖ਼ਲਾਫ਼ ਚਲਾਈ ਮੁਹਿੰਮ ਦੌਰਾਨ ਸਰਹਿੰਦ ਰੇਲਵੇ ਪੁਲਿਸ ਨੇ ਪਲੇਟਫ਼ਾਰਮ ਤੋਂ ਤਿੰਨ ਕਿੱਲੋ ਗਾਂਜਾ ਬਰਾਮਦ ਕੀਤਾ ਹੈ | ਰੇਲਵੇ ਪੁਲਿਸ ਦੇ ...

ਪੂਰੀ ਖ਼ਬਰ »

ਬਾਲ ਸੁਰੱਖਿਆ ਵਿਭਾਗ ਵਲੋਂ ਉਮਾ ਰਾਣਾ ਸਕੂਲ ਦੀ ਅਚਨਚੇਤ ਜਾਂਚ

ਸੰਘੋਲ, 13 ਸਤੰਬਰ (ਹਰਜੀਤ ਸਿੰਘ ਮਾਵੀ)-ਜ਼ਿਲੇ੍ਹ ਵਿਚ ਸਕੂਲਾਂ ਵਲੋਂ ਵਿਦਿਆਰਥੀਆਂ ਦੀ ਸੁਰੱਖਿਆ ਪ੍ਰਤੀ ਅਣਗਹਿਲੀ ਵਰਤੇ ਜਾਣ ਦਾ ਮਾਮਲਾ ਉਠਾਏ ਜਾਣ ਮਗਰੋਂ ਸਬੰਧਤ ਵਿਭਾਗ ਹਰਕਤ ਵਿਚ ਆ ਗਏ ਹਨ | ਅੱਜ ਬਾਲ ਸੁਰੱਖਿਆ ਅਫ਼ਸਰ ਹਰਭਜਨ ਸਿੰਘ ਮਹਿਮੀ ਫ਼ਤਹਿਗੜ੍ਹ ...

ਪੂਰੀ ਖ਼ਬਰ »

ਪਾਵਰਕਾਮ ਦੇ ਐਸ.ਐਸ.ਏ. ਨੂੰ ਘੇਰ ਕੇ ਕੁੱਟਮਾਰ ਕਰਨ ਦੇ ਦੋਸ਼ ਹੇਠ 4 ਿਖ਼ਲਾਫ਼ ਮੁਕੱਦਮਾ ਦਰਜ

ਫ਼ਤਹਿਗੜ੍ਹ ਸਾਹਿਬ, 13 ਸਤੰਬਰ (ਭੂਸ਼ਨ ਸੂਦ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਗਰਿੱਡ ਅੱਤੇਵਾਲੀ ਉੱਪਰ ਡਿਊਟੀ 'ਤੇ ਤਾਇਨਾਤ ਐਸ.ਐਸ.ਏ. ਮਹਿੰਦਰਪਾਲ ਸਿੰਘ ਪੁੱਤਰ ਸਵਰਗੀ ਮਿਹਰ ਸਿੰਘ ਨੂੰ ਵਿਭਾਗ ਦੇ ਹੀ 3 ਜੇ.ਈ. ਅਤੇ ਇਕ ਠੇਕੇਦਾਰ ਵੱਲੋਂ ਕਥਿਤ ਰੂਪ ਵਿਚ ਰਸਤੇ ਵਿਚ ...

ਪੂਰੀ ਖ਼ਬਰ »

50 ਪੇਟੀ ਨਾਜਾਇਜ਼ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਨੌਗਾਵਾਂ, 13 ਸਤੰਬਰ (ਰਵਿੰਦਰ ਮੌਦਗਿਲ)-ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ ਦੇ ਨਿਰਦੇਸ਼ 'ਤੇ ਕੀਤੀ ਨਾਕੇਬੰਦੀ ਦੌਰਾਨ ਬਸੀ ਪਠਾਣਾ ਪੁਲਿਸ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਐਸ.ਐਚ.ਓ. ਗੁਰਵੰਤ ਸਿੰਘ ...

ਪੂਰੀ ਖ਼ਬਰ »

ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਅਧਿਆਪਕ

ਅਮਲੋਹ/ਸਲਾਣਾ, 13 ਸਤੰਬਰ (ਰਾਮ ਸ਼ਰਨ ਸੂਦ, ਗੁਰਚਰਨ ਸਿੰਘ ਜੰਜੂਆ)-ਜ਼ਿਲ੍ਹਾ ਪ੍ਰੀਸ਼ਦ ਅਤੇ ਨਗਰ ਕੌਾਸਲਾਂ ਤੋਂ ਲੰਮੀ ਸੰਘਰਸ਼ ਲੜ ਕੇ ਸਿੱਖਿਆ ਵਿਭਾਗ ਪ੍ਰਾਪਤ ਕਰਨ ਵਾਲੇ ਅਧਿਆਪਕ ਅੱਜ-ਕੱਲ੍ਹ ਆਪਣੇ ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਹਨ | ਇਸ ਗੱਲ ਦਾ ...

ਪੂਰੀ ਖ਼ਬਰ »

ਪੈਨਸ਼ਨਰ ਐਾਡ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੀ ਮਾਸਿਕ ਬੈਠਕ

ਮੰਡੀ ਗੋਬਿੰਦਗੜ੍ਹ, 13 ਸਤੰਬਰ (ਬਲਜਿੰਦਰ ਸਿੰਘ)-ਪੈਨਸ਼ਨਰ ਐਾਡ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਮੰਡੀ ਗੋਬਿੰਦਗੜ੍ਹ ਦੀ ਮਾਸਿਕ ਬੈਠਕ ਸਥਾਨਕ ਸ੍ਰੀ ਕ੍ਰਿਸ਼ਨਾ ਮੰਦਿਰ ਦੇ ਮੈਡੀਕਲ ਹਾਲ ਵਿਚ ਬਲਦੇਵ ਸਿੰਘ ਸੇਵਾ-ਮੁਕਤ ਜ਼ਿਲੇ੍ਹਦਾਰ ਦੀ ਪ੍ਰਧਾਨਗੀ ਹੇਠ ਹੋਈ | ਇਸ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 13 ਸਤੰਬਰ (ਭੂਸ਼ਨ ਸੂਦ, ਅਰੁਣ ਆਹੂਜਾ)-ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਲਖਬੀਰ ਸਿੰਘ ਰਾਏ ਇਕ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਪਾਰਟੀ ਦੇ ਜ਼ੋਨ ਮਾਲਵਾ-2 ਦੇ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ, ...

ਪੂਰੀ ਖ਼ਬਰ »

ਸ਼ੈਲਰ ਮਾਲਕਾਂ ਲਈ ਬਾਰਦਾਨੇ ਦੀ ਪੁਰਾਣੀ ਪਾਲਸੀ ਲਾਗੂ ਕੀਤੀ ਜਾਵੇ-ਸੈਣੀ

ਫ਼ਤਹਿਗੜ੍ਹ ਸਾਹਿਬ, 13 ਸਤੰਬਰ (ਭੂਸ਼ਨ ਸੂਦ)-ਪੰਜਾਬ ਸਰਕਾਰ ਵਲੋਂ ਪੰਜਾਬ ਦੇ ਡਿਫਾਲਟਰ ਸ਼ੈਲਰ ਮਾਲਕਾਂ ਲਈ ਜਾਰੀ ਕੀਤੀ ਗਈ ਓ.ਟੀ.ਐਸ. (ਇਕਮੁਸਤ ਪੈਸੇ ਭਰਨ ਦੀ ਨੀਤੀ) ਸਹੀ ਢੰਗ ਨਾਲ ਲਾਗੂ ਨਹੀਂ ਕੀਤੀ ਗਈ ਕਿਉਂਕਿ ਇਸ ਦੀਆਂ ਧਰਾਵਾਂ ਕਾਫ਼ੀ ਸਖ਼ਤ ਸਨ ਜਿਸ ਕਾਰਨ ਨਾ ...

ਪੂਰੀ ਖ਼ਬਰ »

ਸੈਂਟਰ ਪੱਧਰ ਦੀਆਂ ਖੇਡਾਂ 'ਚ ਐਲੀਮੈਂਟਰੀ ਸਕੂਲ ਕੌਲਗੜ੍ਹ ਨੇ ਕੀਤੀਆਂ ਚੰਗੀਆਂ ਪ੍ਰਾਪਤੀਆਂ

ਅਮਲੋਹ, 13 ਸਤੰਬਰ (ਸੂਦ)-ਸੈਂਟਰ ਪੱਧਰ ਦੀਆਂ ਹੋਈਆ ਵੱਖ-ਵੱਖ ਖੇਡਾਂ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਕੌਲਗੜ੍ਹ ਦੇ ਵਿਦਿਆਰਥੀਆਂ ਨੇ ਵੱਡੇ ਸਥਾਨ ਹਾਸਿਲ ਕੀਤੇ, ਜਿਨ੍ਹਾਂ ਦਾ ਅੱਜ ਸਕੂਲ ਵਿਚ ਪਿੰਡ ਦੇ ਸਰਪੰਚ ਪਰਮਵੀਰ ਸਿੰਘ ਮਾਂਗਟ ਦੀ ਅਗਵਾਈ ਵਿਚ ਸਨਮਾਨ ਕੀਤਾ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਨੂੰ ਹੋਰ ਹੁਨਰਮੰਦ ਬਣਾਉਣ ਲਈ ਟ੍ਰੇਨਿੰਗ ਕੈਂਪ ਜਾਰੀ

ਫ਼ਤਹਿਗੜ੍ਹ ਸਾਹਿਬ, 13 ਸਤੰਬਰ (ਮਨਪ੍ਰੀਤ ਸਿੰਘ)-ਸੂਬੇ ਦੇ 217 ਬਲਾਕਾਂ ਦੇ ਸਾਇੰਸ ਅਧਿਆਪਕਾਂ ਦੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਵਿਖੇ ਚੱਲ ਰਹੇ ਟ੍ਰੇਨਿੰਗ ਕੈਂਪ ਵਿਚ ਅਧਿਆਪਕਾਂ ਨੂੰ ਹੋਰ ਹੁਨਰਮੰਦ ਬਣਾਉਣ ਲਈ ਟ੍ਰੇਨਿੰਗ ਜਾਰੀ ਹੈ ਤੇ ਇਹ ਕੈਂਪ ਮਿਤੀ ...

ਪੂਰੀ ਖ਼ਬਰ »

ਜ਼ੋਨ ਪੱਧਰੀ ਖੇਡਾਂ ਵਿਚ ਸਰਕਾਰੀ ਹਾਈ ਸਕੂਲ ਬਡਵਾਲਾ ਸਕੂਲ ਦੀ ਝੰਡੀ

ਨੰਦਪੁਰ ਕਲੌੜ, 13 ਸਤੰਬਰ (ਜਰਨੈਲ ਸਿੰਘ ਧੁੰਦਾ)-ਬਲਾਕ ਬਸੀ ਪਠਾਣਾ ਅਧੀਨ ਸਰਕਾਰੀ ਹਾਈ ਸਕੂਲ ਬਡਵਾਲਾ ਦੇ ਵਿਦਿਆਰਥੀਆਂ ਨੇ ਬਸੀ ਪਠਾਣਾ ਜ਼ੋਨ ਦੀਆਂ ਸਰਕਾਰੀ ਸਕੂਲਾਂ ਦੀਆਂ ਗਰਮ ਰੁੱਤ ਦੀਆਂ ਖੇਡਾਂ ਸਾਲ 2017 ਵਿਚ ਭਾਗ ਲਿਆ, ਜਿਸ ਵਿਚ ਬਡਵਾਲਾ ਸਕੂਲ ਦੇ ਵਿਦਿਆਰਥੀਆਂ ...

ਪੂਰੀ ਖ਼ਬਰ »

'ਸਵੱਛਤਾ ਹੀ ਸੇਵਾ ਹੈ' ਪ੍ਰੋਗਰਾਮ ਅਧੀਨ ਸਫ਼ਾਈ ਸੇਵਕਾਂ ਨੂੰ ਰੇਹੜੀਆਂ ਦੀ ਵੰਡ

ਖਮਾਣੋਂ, 13 ਸਤੰਬਰ (ਮਨਮੋਹਣ ਸਿੰਘ ਕਲੇਰ)-'ਸਵੱਛ ਭਾਰਤ ਮੁਹਿੰਮ' ਦੀ ਤੀਜੀ ਵਰੇ੍ਹਗੰਢ ਮੌਕੇ ਨਗਰ ਪੰਚਾਇਤ ਖਮਾਣੋਂ ਵਲੋਂ 'ਸਵੱਛਤਾ ਹੀ ਸੇਵਾ ਹੈ' ਅਧੀਨ ਇਕ ਪ੍ਰੋਗਰਾਮ, ਜੋ ਕਿ 15 ਸਤੰਬਰ ਤੋਂ 2 ਅਕਤੂਬਰ ਤੱਕ ਚੱਲੇਗਾ, ਜਿਸ ਦੌਰਾਨ ਸ਼ਹਿਰ ਦੀ ਸੁਚਾਰੂ ਸਫ਼ਾਈ ਢੰਗ ਨਾਲ ...

ਪੂਰੀ ਖ਼ਬਰ »

ਕੇਂਦਰ ਸਰਕਾਰ ਗੁਰਦੁਆਰਿਆਂ ਦੇ ਲੰਗਰਾਂ ਦਾ ਟੈਕਸ ਮੁਆਫ਼ ਕਰੇ-ਭਾਈ ਰਣਜੀਤ ਸਿੰਘ

ਜਖ਼ਵਾਲੀ, 13 ਸਤੰਬਰ (ਨਿਰਭੈ ਸਿੰਘ)- ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਕਹਿਣ 'ਤੇ ਗੁਰਦੁਆਰਾ ਸਾਹਿਬ ਦੇ ਲੰਗਰਾਂ 'ਤੇ ਲੱਗਾ ਜੀ.ਐਸ.ਟੀ. ਬਿਨਾਂ ਸ਼ਰਤ ਮੁਆਫ਼ ਕਰਨਾ ਚਾਹੀਦਾ ਹੈ | ਇਨ੍ਹਾਂ ...

ਪੂਰੀ ਖ਼ਬਰ »

70 ਸਾਲਾ ਪ੍ਰਵਾਸੀ ਬਜ਼ੁਰਗ ਔਰਤ ਭੇਦਭਰੀ ਹਾਲਤ 'ਚ ਲਾਪਤਾ

ਮੰਡੀ ਗੋਬਿੰਦਗੜ੍ਹ, 13 ਸਤੰਬਰ (ਬਲਜਿੰਦਰ ਸਿੰਘ)-70 ਸਾਲਾ ਪ੍ਰਵਾਸੀ ਬਜ਼ੁਰਗ ਔਰਤ ਰਾਮ ਸ਼ੀਲਾ ਦੇਵੀ, ਜੋ ਕਿ ਸਥਾਨਕ ਮੁਹੱਲਾ ਇਕਬਾਲ ਨਗਰ ਵਿਚ ਆਪਣੇ ਬੇਟੇ ਕੋਲ ਰਹਿੰਦੀ ਸੀ, ਬੀਤੀ 10 ਸਤੰਬਰ ਤੋਂ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਤੂਰਾਂ ਦੇ ਵਿਦਿਆਰਥੀਆ ਨੇ ਖੇਡਾਂ 'ਚ ਮੱਲਾਂ ਮਾਰੀਆਂ

ਸਲਾਣਾ, 13 ਸਤੰਬਰ (ਗੁਰਚਰਨ ਸਿੰਘ ਜੰਜੂਆ)- ਸਰਕਾਰੀ ਪ੍ਰਾਇਮਰੀ ਸਕੂਲ ਚਤਰਪੁਰਾ ਵਿਖੇ ਹੋਈਆਂ ਸੈਂਟਰ ਜੱਸੜਾਂ ਦੀਆਂ ਖੇਡਾਂ 'ਚ ਸਰਕਾਰੀ ਪ੍ਰਾਇਮਰੀ ਸਕੂਲ ਤੂਰਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜਮਾਤ ਵਾਰ ਦੌੜਾਂ 50 ਮੀਟਰ, 100 ਮੀਟਰ ਵਿਚ ਪਹਿਲਾ ...

ਪੂਰੀ ਖ਼ਬਰ »

ਸਰਕਾਰ ਸੂਬੇ ਦੇ 45 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਵਚਨਬੱਧ-ਕਾਕਾ ਰਣਦੀਪ ਸਿੰਘ

ਮੰਡੀ ਗੋਬਿੰਦਗੜ੍ਹ, 13 ਸਤੰਬਰ (ਬਲਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਸੂਬੇ ਦੇ 45 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਟੀਚਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਨੇ ਅੱਜ ਸਥਾਨਕ ਅਮਲੋਹ ਰੋਡ ...

ਪੂਰੀ ਖ਼ਬਰ »

ਵਿਧਾਇਕ ਰਣਦੀਪ ਸਿੰਘ ਨੇ 27 ਲੜਕੀਆਂ ਦੇ ਪਰਿਵਾਰਾਂ ਨੂੰ ਸ਼ਗਨ ਸਕੀਮ ਦੇ ਚੈੱਕ ਦਿੱਤੇ

ਅਮਲੋਹ, 13 ਸਤੰਬਰ (ਰਾਮ ਸ਼ਰਨ ਸੂਦ)- ਅਮਲੋਹ ਹਲਕੇ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਅੱਜ ਇੱਥੇ ਕਾਂਗਰਸ ਦਫ਼ਤਰ 'ਚ 27 ਲੜਕੀਆਂ ਦੇ ਪਰਿਵਾਰਾਂ ਨੂੰ ਸ਼ਗਨ ਸਕੀਮ ਦੀ ਰਾਸ਼ੀ ਦੇ ਚੈੱਕ ਤਕਸੀਮ ਕੀਤੇ | ਇਹ ਚੈੱਕ 2008 ਤੋਂ ਸਤੰਬਰ 2016 ਤੱਕ ਦੇ ਉਨ੍ਹਾਂ ਪਰਿਵਾਰਾਂ ਦੇ ਸਨ | ਅੱਜ ...

ਪੂਰੀ ਖ਼ਬਰ »

ਸ੍ਰੀ ਬਾਂਕੇ ਬਿਹਾਰੀ ਸੇਵਾ ਸੰਮਤੀ ਨੇ ਕਲਸ਼ ਯਾਤਰਾ ਕੱਢੀ

ਫ਼ਤਹਿਗੜ੍ਹ ਸਾਹਿਬ, 13 ਸਤੰਬਰ (ਮਨਪ੍ਰੀਤ ਸਿੰਘ, ਅਰੁਣ ਆਹੂਜਾ)-ਸ੍ਰੀ ਬਾਂਕੇ ਬਿਹਾਰੀ ਸੇਵਾ ਸੰਮਤੀ ਵਲੋਂ ਸ੍ਰੀ ਮੱਦ ਭਾਗਵਤ ਕਥਾ ਗਿਆਨ ਯੱਗ ਸਪਤਾਹ ਨੂੰ ਲੈ ਕੇ ਸਰਹਿੰਦ ਦੇ ਸੋਹਣ ਫਾਰਮ ਤੋਂ ਔਰਤਾਂ ਦੁਆਰਾ ਕਲਸ਼ ਯਾਤਰਾ ਕੱਢੀ ਗਈ | ਜਿਸ 'ਚ ਵਿਧਾਇਕ ਕੁਲਜੀਤ ਸਿੰਘ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਵਿੱਦਿਅਕ ਮੁਕਾਬਲਿਆਂ 'ਚ ਬਾਜ਼ੀ ਮਾਰੀ

ਅਮਲੋਹ, 13 ਸਤੰਬਰ (ਕੁਲਦੀਪ ਸ਼ਾਰਦਾ)- ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਫ਼ਤਹਿਗੜ੍ਹ ਸਾਹਿਬ ਅਤੇ ਐਮ.ਜੀ. ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਮੰਡੀ 'ਚ ਜ਼ਿਲ੍ਹਾ ਪੱਧਰੀ ਅਕਾਦਮਿਕ ਵਿੱਦਿਅਕ ਮੁਕਾਬਲੇ ...

ਪੂਰੀ ਖ਼ਬਰ »

ਭਮਾਰਸੀ ਦਾ ਕਬੱਡੀ ਖੇਡ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਤ

ਫ਼ਤਹਿਗੜ੍ਹ ਸਾਹਿਬ, 13 ਸਤੰਬਰ (ਅਰੁਣ ਆਹੂਜਾ)- ਸ੍ਰੀ ਮਾਨ 108 ਸੰਤ ਬਾਬਾ ਅਤਰ ਦਾਸ ਦੀ ਯਾਦ 'ਚ ਪਿੰਡ ਭਮਾਰਸੀ ਜ਼ੇਰ ਵਿਖੇ ਕਰਵਾਇਆ 56ਵਾਂ ਸਾਲਾਨਾ ਕਬੱਡੀ ਖੇਡ ਮੇਲਾ ਅੱਜ ਉਤਸ਼ਾਹ ਪੂਰਵਕ ਢੰਗ ਨਾਲ ਸਮਾਪਤ ਹੋ ਗਿਆ | ਅੱਜ ਦੇ ਮੈਚਾਂ ਦਾ ਉਦਘਾਟਨ ਅਤੇ ਇਨਾਮਾਂ ਦੀ ਵੰਡ ...

ਪੂਰੀ ਖ਼ਬਰ »

ਹਰਮਿੰਦਰ ਸਿੰਘ ਦੀ ਤਰੱਕੀ ਦੀ ਸਿਫ਼ਾਰਿਸ਼ ਉੱਚ ਅਧਿਕਾਰੀਆਂ ਕੋਲ ਵਿਚਾਰ ਅਧੀਨ-ਅਲਕਾ ਮੀਨਾ

ਫ਼ਤਹਿਗੜ੍ਹ ਸਾਹਿਬ, 13 ਸਤੰਬਰ (ਅਰੁਣ ਆਹੂਜਾ)-ਸਰਹਿੰਦ ਦੇ ਸੀ.ਆਈ.ਏ. ਸਟਾਫ਼ ਵਿਖੇ ਬਤੌਰ ਇੰਚਾਰਜ ਪੁਲਿਸ ਸੇਵਾਵਾਂ ਦੇਣ ਵਾਲੇ ਸਬ-ਇੰਸਪੈਕਟਰ ਹਰਮਿੰਦਰ ਸਿੰਘ ਸਮੇਤ 6 ਪੁਲਿਸ ਮੁਲਾਜ਼ਮਾਂ ਦੀ ਤਰੱਕੀ ਲਈ ਭੇਜੀ ਸਿਫ਼ਾਰਿਸ਼ ਪੰਜਾਬ ਪੁਲਿਸ ਵਿਭਾਗ ਦੇ ਉੱਚ ...

ਪੂਰੀ ਖ਼ਬਰ »

ਪੰਜਾਬੀ ਲਿਖਾਰੀਆਂ ਦੀ ਸਾਹਿਤਕ ਮਿਲਣੀ

ਮੰਡੀ ਗੋਬਿੰਦਗੜ੍ਹ, 13 ਸਤੰਬਰ (ਮੁਕੇਸ਼ ਘਈ)- ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ ਵਿਖੇ ਪੰਜਾਬੀ ਲਿਖਾਰੀਆਂ ਦੀ ਸਾਹਿਤਕ ਮਿਲਣੀ ਸਭਾ ਪ੍ਰਧਾਨ ਅਨੂਪ ਸਿੰਘ ਖ਼ਾਨਪੁਰੀ ਦੀ ਪ੍ਰਧਾਨਗੀ ਹੇਠ ਹੋਈ | ਇਕ ਸ਼ੋਕ ਮਤੇ ਰਾਹੀਂ ਲਿਖਾਰੀ ਸਭਾ ਦੇ ਮੈਂਬਰ ...

ਪੂਰੀ ਖ਼ਬਰ »

ਅੱਖਾਂ ਦਾਨ ਕਰਨ ਬਾਰੇ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਅਮਲੋਹ, 13 ਸਤੰਬਰ (ਸੂਦ)-ਸਿਵਲ ਹਸਪਤਾਲ ਅਮਲੋਹ ਤੋਂ ਅੱਖਾਂ ਦਾਨ ਕਰਨ ਬਾਰੇ ਜਾਗਰੂਕਤਾ ਵੈਨ ਨੂੰ ਅੱਜ ਸੀਨੀਅਰ ਮੈਡੀਕਲ ਅਫ਼ਸਰ ਡਾ. ਬਿਮਲਾ ਚਾਲੀਆ ਅਤੇ ਜ਼ਿਲ੍ਹਾ ਮਾਸ ਅਫ਼ਸਰ ਪਰਵਿੰਦਰ ਸਿੰਘ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਮੌਕੇ ਡਾ. ਬਿਮਲਾ ਚਾਲੀਆ ਨੇ ਕਿਹਾ ...

ਪੂਰੀ ਖ਼ਬਰ »

ਸ਼ਰਨ ਭੱਟੀ ਸੋਸ਼ਲ ਮੀਡੀਆ ਸੈੱਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਿਹਾਤੀ ਦੇ ਇੰਚਾਰਜ ਨਿਯੁਕਤ

ਮੰਡੀ ਗੋਬਿੰਦਗੜ੍ਹ, 13 ਸਤੰਬਰ (ਮੁਕੇਸ਼ ਘਈ)-ਵਿਧਾਨ ਸਭਾ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਦੀ ਅਗਵਾਈ ਹੇਠ ਅੱਜ ਇੱਥੋਂ ਦੇ ਬੱਸ ਅੱਡੇ ਅੰਦਰ ਨੌਜਵਾਨਾਂ ਦੇ ਭਾਰੀ ਇਕੱਠ ਹੇਠ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਸ਼ਰਨ ਭੱਟੀ ਨੂੰ ਜ਼ਿਲ੍ਹਾ ...

ਪੂਰੀ ਖ਼ਬਰ »

'ਸਵੱਛਤਾ ਹੀ ਸੇਵਾ' ਮੁਹਿੰਮ ਦੀ ਸ਼ੁਰੂਆਤ 15 ਤੋਂ ਹੋਵੇਗੀ-ਬਰਾੜ

ਫ਼ਤਹਿਗੜ੍ਹ ਸਾਹਿਬ, 13 ਸਤੰਬਰ (ਭੂਸ਼ਨ ਸੂਦ, ਰਾਜਿੰਦਰ ਸਿੰਘ)-ਸਵੱਛ ਭਾਰਤ ਮਿਸ਼ਨ ਅਧੀਨ ਜ਼ਿਲ੍ਹੇ ਨੰੂ ਸਵੱਛ ਕਰਨ ਲਈ 'ਸਵੱਛਤਾ ਹੀ ਸੇਵਾ' ਮੁਹਿੰਮ ਦੀ 15 ਸਤੰਬਰ ਤੋਂ ਸ਼ੁਰੂਆਤ ਕੀਤੀ ਜਾਵੇਗੀ ਜਿਸ ਦੌਰਾਨ ਸਕੂਲਾਂ, ਆਂਗਣਵਾੜੀਆਂ ਅਤੇ ਜਨਤਕ ਪਖਾਨਿਆਂ ਦੀ ਸਫ਼ਾਈ ਲਈ ...

ਪੂਰੀ ਖ਼ਬਰ »

ਮਹਿੰਦਰਜੀਤ ਸਿੰਘ ਬਣੇ ਸਰਹਿੰਦ ਬਲਾਕ ਦੇ ਬੀ.ਡੀ.ਪੀ.ਓ.

ਫ਼ਤਹਿਗੜ੍ਹ ਸਾਹਿਬ, 13 ਸਤੰਬਰ (ਅਰੁਣ ਆਹੂਜਾ)- ਬਾਘਾ ਪੁਰਾਣਾ ਇਲਾਕੇ ਤੋਂ ਤਬਦੀਲ ਹੋ ਕੇ ਆਏ ਮਹਿੰਦਰਜੀਤ ਸਿੰਘ ਨੇ ਅੱਜ ਬਲਾਕ ਪੰਚਾਇਤ ਤੇ ਵਿਕਾਸ ਅਫ਼ਸਰ ਸਰਹਿੰਦ ਦਾ ਅਹੁਦਾ ਸੰਭਾਲਿਆ ਹੈ, ਜਿਨ੍ਹਾਂ ਦਾ ਦਫ਼ਤਰ ਸਟਾਫ਼ ਵਲੋਂ ਫੁੱਲਾਂ ਵਾਲਾ ਬੁਕੇ ਭੇਟ ਕਰਕੇ ...

ਪੂਰੀ ਖ਼ਬਰ »

ਹਾਜੀ ਬਾਬਾ ਨੇ ਮਨਜੀਤ ਸਿੰਘ ਨੂੰ ਕੀਤਾ ਸਨਮਾਨਿਤ

ਫ਼ਤਹਿਗੜ੍ਹ ਸਾਹਿਬ, 13 ਸਤੰਬਰ (ਅਰੁਣ ਆਹੂਜਾ)-ਬਾਬਾ ਫ਼ਰੀਦ ਸਰਬ ਧਰਮ ਸੇਵਾ ਸੁਸਾਇਟੀ ਦੇ ਸਰਪ੍ਰਸਤ ਹਾਜੀ ਬਾਬਾ ਦਿਲਸ਼ਾਦ ਅਹਿਮਦ ਵਲੋਂ ਬਾਬਾ ਮਨਜੀਤ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮਨਜੀਤ ਸਿੰਘ ਨੇ ਕਿਹਾ ਕਿ ਸੁਸਾਇਟੀ ਵਲੋਂ ਸਮਾਜ ...

ਪੂਰੀ ਖ਼ਬਰ »

ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਦੀ ਹੋਈ

ਫ਼ਤਹਿਗੜ੍ਹ ਸਾਹਿਬ, 13 ਸਤੰਬਰ (ਭੂਸ਼ਨ ਸੂਦ)-ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਨੈਬ ਸਿੰਘ ਉੱਪਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਕਰਨਲ ਕੇ.ਐਸ. ਗਰੇਵਾਲ ਸੂਬਾ ਪ੍ਰਧਾਨ ਸ਼ਾਮਿਲ ਹੋਏ | ਮੀਟਿੰਗ ਦੀ ਸ਼ੁਰੂਆਤ ...

ਪੂਰੀ ਖ਼ਬਰ »

ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਪਸ਼ੂ ਹਸਪਤਾਲ ਅਮਲੋਹ ਦਾ ਕੀਤਾ ਉਦਘਾਟਨ

ਅਮਲੋਹ, 13 ਸਤੰਬਰ (ਰਾਮ ਸ਼ਰਨ ਸੂਦ, ਕੁਲਦੀਪ ਸ਼ਾਰਦਾ)- ਪੰਜਾਬ ਸਰਕਾਰ ਦੀਆ ਲੋਕ ਭਲਾਈ ਸਕੀਮਾਂ ਦੇ ਤਹਿਤ ਅਮਲੋਹ ਹਲਕੇ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਅੱਜ ਇਥੇ 72 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਪਸ਼ੂ ਹਸਪਤਾਲ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਹਾਕੀ ਟੂਰਨਾਮੈਂਟ 'ਚ ਰਾਏਪੁਰ ਮਾਜਰੀ ਸਕੂਲ ਅੱਵਲ

ਫ਼ਤਹਿਗੜ੍ਹ ਸਾਹਿਬ, 13 ਸਤੰਬਰ (ਰਾਜਿੰਦਰ ਸਿੰਘ)-ਸਿੱਖਿਆ ਵਿਭਾਗ ਪੰਜਾਬ ਵਲੋਂ ਜੋ ਜ਼ਿਲ੍ਹਾ ਪੱਧਰੀ ਹਾਕੀ ਟੂਰਨਾਮੈਂਟ ਅੰਡਰ-19 ਕੁੜੀਆਂ ਦੀਆਂ ਟੀਮਾਂ ਦਾ ਹਾਕੀ ਟੂਰਨਾਮੈਂਟ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਕਰਵਾਇਆ ਗਿਆ ਸੀ, ਉਸ ਵਿਚ ...

ਪੂਰੀ ਖ਼ਬਰ »

ਪੰਥ ਰਤਨ ਜਥੇਦਾਰ ਟੌਹੜਾ ਵਲੋਂ ਰੱਖਿਆ ਹੋਇਆ ਗੁਆਚਿਆ ਨੀਂਹ ਪੱਥਰ ਮਿਲਿਆ

ਅਮਲੋਹ, 13 ਸਤੰਬਰ (ਕੁਲਦੀਪ ਸ਼ਾਰਦਾ)-ਸ਼ੋ੍ਰਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਅਮਲੋਹ ਦੀ ਇਮਾਰਤ ਦਾ ਨੀਂਹ ਪੱਥਰ 24 ਅਗਸਤ 1977 ਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਲੋਂ ਰੱਖਿਆ ਗਿਆ ਸੀ ਕਿਉਂਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਸ਼੍ਰੋਮਣੀ ...

ਪੂਰੀ ਖ਼ਬਰ »

ਭੂਮੀ ਪੂਜਨ ਮੌਕੇ ਪੁੱਜੇ ਵਿਧਾਇਕ ਜੀ.ਪੀ. ਦਾ ਕਲੱਬ ਵਲੋਂ ਸਨਮਾਨ

ਬਸੀ ਪਠਾਣਾ, 13 ਸਤੰਬਰ (ਗ.ਸ. ਰੁਪਾਲ, ਗੌਤਮ)-ਸ੍ਰੀ ਰਾਮ ਨਾਟਕ ਕਲੱਬ ਵਲੋਂ ਵਿਖਾਈ ਜਾਣ ਵਾਲੀ ਰਾਮ-ਲੀਲ੍ਹਾ ਵਾਲੀ ਥਾਂ 'ਤੇ ਅੱਜ ਪੰਡਿਤ ਵਿਨੋਦ ਕੁਮਾਰ ਮਿਸ਼ਰਾ ਰਾਹੀਂ ਵਿਧੀ ਪੂਰਵਕ ਭੂਮੀ ਪੂਜਨ ਕਰਵਾਇਆ ਗਿਆ, ਜਿਸ ਵਿਚ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੇ ...

ਪੂਰੀ ਖ਼ਬਰ »

ਜ਼ਿਲ੍ਹਾ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ

ਫ਼ਤਹਿਗੜ੍ਹ ਸਾਹਿਬ, 13 ਸਤੰਬਰ (ਅਰੁਣ ਆਹੂਜਾ)-ਜ਼ਿਲ੍ਹਾ ਲਿਖਾਰੀ ਸਭਾ (ਰਜਿ.) ਫ਼ਤਹਿਗੜ੍ਹ ਸਾਹਿਬ ਦੀ ਮਾਸਿਕ ਇਕੱਤਰਤਾ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਵਿਖੇ ਸਭਾ ਦੇ ਪ੍ਰਧਾਨ ਐਡਵੋਕੇਟ ਦਰਬਾਰਾ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਹੋਈ | ਸਭਾ ਦੇ ਸ਼ੁਰੂ ...

ਪੂਰੀ ਖ਼ਬਰ »

ਡਰਾਈਵਰ ਤੇ ਟੈਕਨੀਕਲ ਯੂਨੀਅਨ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 13 ਸਤੰਬਰ (ਭੂਸ਼ਨ ਸੂਦ)-ਪੰਜਾਬ ਸਰਕਾਰ ਡਰਾਈਵਰ ਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਜਿਸ ...

ਪੂਰੀ ਖ਼ਬਰ »

ਦਵਿੰਦਰ ਸਿੰਘ 'ਪਿੰਕੀ' ਆਮ ਆਦਮੀ ਪਾਰਟੀ ਬਲਾਕ ਖਮਾਣੋਂ ਦੇ ਪ੍ਰਧਾਨ ਨਿਯੁਕਤ

ਖਮਾਣੋਂ, 13 ਸਤੰਬਰ (ਜੋਗਿੰਦਰ ਪਾਲ)-ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵਲੋਂ ਦਵਿੰਦਰ ਸਿੰਘ ਪਿੰਕੀ ਨੂੰ ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਫਰਵਰੀ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੀਤੀ ਅਣਥੱਕ ਮਿਹਨਤ ਸਦਕਾ ਆਮ ਆਦਮੀ ਪਾਰਟੀ ਬਲਾਕ ਖਮਾਣੋਂ ਦਾ ਪ੍ਰਧਾਨ ਨਿਯੁਕਤ ...

ਪੂਰੀ ਖ਼ਬਰ »

ਪਿੰਡ ਭਗੜਾਣਾ ਵਿਖੇ ਬਿਜਲੀ ਦੇ ਮੀਟਰਾਂ ਵਾਲੇ ਬਕਸਿਆਂ ਦੀ ਹਾਲਤ ਖਸਤਾ

ਫ਼ਤਹਿਗੜ੍ਹ ਸਾਹਿਬ, 13 ਸਤੰਬਰ (ਭੂਸ਼ਨ ਸੂਦ)-ਪਿੰਡ ਭਗੜਾਣਾ ਵਿਖੇ ਘਰੇਲੂ ਬਿਜਲੀ ਮੀਟਰਾਂ ਦੇ ਬਕਸਿਆਂ ਦੀ ਹਾਲਤ ਖਸਤਾ ਹੋ ਚੁੱਕੀ ਹੈ, ਪਰ ਵਿਭਾਗ ਵਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਪਿੰਡ ਦੇ ਸਰਪੰਚ ਗੁਰਮੇਲ ਸਿੰਘ, ਕਰਮਜੀਤ ਸਿੰਘ ਆਦਿ ਨੇ ਜਾਣਕਾਰੀ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਜ਼ਿਲ੍ਹੇ ਭਰ 'ਚ ਅੱਖਾਂ ਦਾਨ ਕਰਨ ਸਬੰਧੀ ਜਾਗਰੂਕਤਾ ਵੈਨ ਚਲਾਈ

ਫ਼ਤਹਿਗੜ੍ਹ ਸਾਹਿਬ/ਮੰਡੀ ਗੋਬਿੰਦਗੜ੍ਹ/ਬਸੀ ਪਠਾਣਾ, 13 ਸਤੰਬਰ (ਭੂਸ਼ਨ ਸੂਦ, ਮੁਕੇਸ਼ ਘਈ, ਗ.ਸ. ਰੁਪਾਲ, ਐਚ.ਐਸ. ਗੌਤਮ)-ਪੂਰੇ ਪੰਜਾਬ ਭਰ 'ਚ ਆਮ ਜਨਤਾ ਨੂੰ ਨੇਤਰ ਦਾਨ ਸਬੰਧੀ ਜਾਗਰੂਕ ਕਰਨ ਲਈ ਸਿਹਤ ਵਿਭਾਗ ਵਲੋਂ ਜਾਗਰੂਕਤਾ ਵੈਨ ਚਲਾਈ ਗਈ | ਇਹ ਜਾਗਰੂਕਤਾ ਵੈਨ ਨੂੰ 23 ...

ਪੂਰੀ ਖ਼ਬਰ »

ਵਿਧਾਨ ਸਭਾ ਦੀ ਲੋਕ ਲੇਖਾ ਕਮੇਟੀ ਨੇ ਚੇਅਰਮੈਨ ਨਾਗਰਾ ਦੀ ਅਗਵਾਈ 'ਚ ਪਸ਼ੂ ਮੇਲਾ ਗਰਾਊਾਡ ਦਾ ਲਿਆ ਜਾਇਜ਼ਾ

ਫ਼ਤਹਿਗੜ੍ਹ ਸਾਹਿਬ, 13 ਸਤੰਬਰ (ਭੂਸ਼ਨ ਸੂਦ)- ਪੰਜਾਬ ਵਿਧਾਨ ਸਭਾ ਦੀ ਲੋਕ ਲੇਖਾ ਕਮੇਟੀ ਨੇ ਬੱਚਤ ਭਵਨ ਵਿਖੇ ਜੀ.ਟੀ. ਰੋਡ 'ਤੇ ਸਥਿਤ ਜ਼ਿਲ੍ਹੇ ਦੇ ਪਿੰਡ ਨਬੀਪੁਰ ਵਿਖੇ 7.50 ਕਰੋੜ ਦੀ ਲਾਗਤ ਨਾਲ ਬਣਾਏ ਗਏ ਆਧੁਨਿਕ ਪਸ਼ੂ ਮੇਲਾ ਗਰਾਊਾਡ ਵਿਚ ਸਰਕਾਰੀ ਫ਼ੰਡਾਂ ਦੀ ਹੋਈ ...

ਪੂਰੀ ਖ਼ਬਰ »

ਸਮਾਜ ਸੇਵੀ ਕਲੱਬ ਦਾ ਗਠਨ

ਅਮਲੋਹ, 13 ਸਤੰਬਰ (ਕੁਲਦੀਪ ਸ਼ਾਰਦਾ)-ਬਲਾਕ ਅਮਲੋਹ ਅਧੀਨ ਪੈਂਦੇ ਪਿੰਡ ਲਾਡਪੁਰ ਵਿਖੇ ਗੁਰਸ਼ਰਨ ਸਿੰਘ ਰੁੜਕੀ ਦੀ ਅਗਵਾਈ ਵਿਚ ਅਗਾਂਹਵਧੂ ਨੌਜਵਾਨਾਂ ਦੀ ਮੀਟਿੰਗ ਹੋਈ, ਜਿਸ ਵਿਚ ਸਮਾਜਿਕ ਖੇਤਰ ਵਿਚ ਆ ਰਹੀਆਂ ਬੁਰਾਈਆਂ ਨੂੰ ਖ਼ਤਮ ਕਰਨ ਲਈ ਨੌਜਵਾਨ ਵਰਗ ਨੂੰ ਅੱਗੇ ...

ਪੂਰੀ ਖ਼ਬਰ »

ਕਲੱਸਟਰ ਮੂਲੇਪੁਰ ਦੇ 22 ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਕਰਵਾਈਆਂ

ਜਖ਼ਵਾਲੀ, 13 ਸਤੰਬਰ (ਨਿਰਭੈ ਸਿੰਘ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਲੱਸਟਰ ਮੂਲੇਪੁਰ ਅਧੀਨ ਪੈਂਦੇ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਸਰਕਾਰੀ ਐਲੀਮੈਂਟਰੀ ਸਕੂਲ ਜਖ਼ਵਾਲੀ ਵਿਖੇ ਕਰਵਾਈਆਂ ਗਈਆਂ, ਜਿਸ ਵਿਚ 22 ਸਕੂਲਾਂ ਦੇ ਬੱਚਿਆਂ ਨੇ ਕਬੱਡੀ, ਖੋ-ਖੋ, ...

ਪੂਰੀ ਖ਼ਬਰ »

ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਨੇ ਐਜੂਸੈਟ ਰਾਹੀਂ ਸਕੂਲ ਮੁਖੀਆਂ ਨੰੂ ਸੰਬੋਧਨ ਕੀਤਾ

ਫ਼ਤਹਿਗੜ੍ਹ ਸਾਹਿਬ, 13 ਸਤੰਬਰ (ਰਾਜਿੰਦਰ ਸਿੰਘ)-ਸ੍ਰੀ ਕਿ੍ਸ਼ਨ ਕੁਮਾਰ ਸਕੱਤਰ ਸਿੱਖਿਆ ਪੰਜਾਬ ਨੇ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਦੇ ਪਿ੍ੰਸੀਪਲਾਂ, ਮੁੱਖ ਅਧਿਆਪਕਾਂ ਅਤੇ ਮਿਡਲ ਸਕੂਲਾਂ ਦੇ ਮੁਖੀਆਂ ਨੰੂ ਐਜੂਸੈਟ ਰਾਹੀਂ ਸੰਬੋਧਨ ਕੀਤਾ | ਇਸੇ ਤਹਿਤ ਸਰਕਾਰੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX