ਚੰਡੀਗੜ੍ਹ, 13 ਸਤੰਬਰ (ਆਰ. ਐੱਸ. ਲਿਬਰੇਟ)- ਸਫ਼ਾਈ ਕਰਮਚਾਰੀਆਂ ਨੂੰ ਬਰਖ਼ਾਸਤ ਕਰਨ ਤੇ ਹੋਰਾਂ ਨੂੰ ਮੁਅੱਤਲ ਕਰਨ ਦੀ ਕਾਰਵਾਈ ਦੇ ਮਾਮਲੇ ਵਿਚ ਅੱਜ ਨਵਾਂ ਮੋੜ ਆ ਗਿਆ ਹੈ | ਚਰਚਾ ਹੈ ਕਿ ਨਗਰ ਨਿਗਮ ਵੱਲੋਂ ਨੌਕਰੀਉਂ ਕੱਢਿਆਂ ਨੂੰ ਵਾਪਿਸ ਲਿਆ ਜਾਵੇਗਾ ਅਤੇ ਪੱਕਿਆਂ 'ਤੇ ਲਟਕੀ ਮੁਅੱਤਲੀ ਲਟਕੀ ਤਲਵਾਰ ਹਟ ਗਈ ਹੈ ਜਦਕਿ ਕਿਸੇ ਸਖ਼ਤ ਪ੍ਰਦਰਸ਼ਨ ਦੇ ਡਰੋਂ ਸਾਰਾ ਦਿਨ ਵਿਸ਼ੇਸ਼ ਪੁਲਿਸ ਟੁਕੜੀ ਸਾਰੇ ਪ੍ਰਬੰਧਾਂ ਨਾਲ ਰੋਕਣ ਲਈ ਨਗਰ ਨਿਗਮ ਦਫ਼ਤਰ 'ਚ ਤਾਇਨਾਤ ਰਹੀ | ਬਹੁਜਨ ਸਮਾਜ ਪਾਰਟੀ ਦਾ ਇਕ ਵਫ਼ਦ ਕਮਿਸ਼ਨਰ ਦਫ਼ਤਰ ਜਾ ਕੇ ਨਗਰ ਨਿਗਮ ਵੱਲੋਂ ਸਫ਼ਾਈ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨ ਅਤੇ ਹੋਰ 25 ਪੱਕੇ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨ ਲਈ ਵਧੀਕ ਕਮਿਸ਼ਨਰ ਨੂੰ ਭੇਜੀ ਗਈ ਸੂਚੀ ਨੂੰ ਰੱਦ ਕਰਨ ਸਬੰਧੀ ਮੰਗ ਪੱਤਰ ਦੇ ਕੇ ਆਇਆ ਜਦਕਿ ਕਰਮਚਾਰੀ ਜਥੇਬੰਦੀਆਂ ਦੇ ਸਫ਼ਾਈ ਕਰਮਚਾਰੀਆਂ ਦੇ ਹੱਕ 'ਚ ਨਗਰ ਨਿਗਮ ਕਮਿਸ਼ਨਰ ਬਾਲਦੇਓ ਪੁਰਸ਼ਾਰਥਾ ਨਾਲ ਹੋਈ ਬੈਠਕ ਦੇ ਹਵਾਲੇ ਨਾਲ ਆਗੂਆਂ ਨੇ ਦਾਅਵਾ ਕੀਤਾ ਹੈ | ਅਸ਼ਵਨੀ ਕੁਮਾਰ ਕਨਵੀਨਰ ਕੋਆਰਡੀਨੇਸ਼ਨ ਕਮੇਟੀ ਆਫ ਗਵਰਨਮੈਂਟ ਐਾਡ ਐੱਮ. ਸੀ. ਇੰਪਲਾਈ ਐਾਡ ਵਰਕਰਜ਼ ਯੂ. ਟੀ. ਚੰਡੀਗੜ੍ਹ ਨੇ ਕਮਿਸ਼ਨਰ ਨਾਲ ਹੋਈ ਬੈਠਕ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਨੌਕਰੀਓਾ ਕੱਢੇ ਸਫ਼ਾਈ ਕਰਮਚਾਰੀਆਂ ਨੂੰ ਵਾਪਿਸ ਕੰਮ 'ਤੇ ਲਏ ਜਾਣ ਦੇ ਨਾਲ ਹੋਰ ਪੱਕੇ ਤੇ ਡੇਲੀ ਵੇਜ਼ ਸਫ਼ਾਈ ਕਰਮਚਾਰੀਆਂ ਨੂੰ ਮੁਅੱਤਲ ਕੀਤੇ ਜਾਣ ਦੀ ਕਾਰਵਾਈ ਰੋਕ ਦਿੱਤੀ ਗਈ ਹੈ | ਜ਼ਿਕਰਯੋਗ ਇਹ ਵੀ ਹੈ ਕਿ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਗ੍ਰਹਿ ਸਕੱਤਰ ਸ੍ਰੀ ਅਨੁਰਾਗ ਅਗਰਵਾਲ ਦੁਆਰਾ 19 ਸਤੰਬਰ ਨੂੰ ਵਿਸ਼ੇਸ਼ ਬੈਠਕ ਦਾ ਸਮਾਂ ਦਿੱਤਾ ਹੋਇਆ ਹੈ ਤੇ ਇਹ ਸਮਾਂ ਬੀਤੇ ਦਿਨੀਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਹੀ ਦਿੱਤਾ ਗਿਆ ਸੀ | ਇਸ ਸਬੰਧੀ ਬੈਠਕ ਦੌਰਾਨ ਕਮਿਸ਼ਨਰ ਸ੍ਰੀ ਪੁਰਸ਼ਾਰਥਾ ਨੇ ਨਿਗਮ ਦੇ ਕੰਮਕਾਜ ਨੂੰ ਨਾ ਪ੍ਰਭਾਵਿਤ ਕੀਤੇ ਜਾਣ ਦੇ ਉਦੇਸ਼ ਨਾਲ ਫ਼ੈਸਲਾ ਕੀਤਾ ਹੈ | ਇਸ ਫ਼ੈਸਲੇ ਦੀ ਪੁਸ਼ਟੀ ਸਫ਼ਾਈ ਕਰਮਚਾਰੀ ਆਗੂ ਕ੍ਰਿਸ਼ਨ ਕੁਮਾਰ ਚੱਢਾ ਨੇ ਵੀ ਕੀਤੀ ਹੈ | ਕਮਿਸ਼ਨਰ ਨਗਰ ਨਿਗਮ ਸ੍ਰੀ ਪੁਰਸ਼ਾਰਥਾ ਨੇ ਕਿਹਾ ਮੇਅਰ ਸ੍ਰੀਮਤੀ ਆਸ਼ਾ ਕੁਮਾਰੀ ਜਸਵਾਲ ਕਿਸੇ ਦਫ਼ਤਰੀ ਕੰਮ ਲਈ ਸ਼ਹਿਰੋਂ ਬਾਹਰ ਹਨ, ਇਸ ਸਬੰਧੀ ਕੋਈ ਫ਼ੈਸਲਾ ਉਨ੍ਹਾਂ ਨਾਲ ਬੈਠਕ ਤੋਂ ਬਾਅਦ ਲਿਆ ਜਾਵੇਗਾ | ਮੇਅਰ ਸ੍ਰੀਮਤੀ ਜਸਵਾਲ ਨੇ ਕਿਹਾ ਕਮਿਸ਼ਨਰ ਨੇ ਅਜਿਹਾ ਕੋਈ ਫ਼ੈਸਲਾ ਲਿਆ ਹੈ ਤਾਂ ਇਹ ਹਾਊਸ ਯਾਨੀ ਸਮੂਹ ਕੌਾਸਲਰਾਂ ਦੇ ਫ਼ੈਸਲੇ ਦੇ ਿਖ਼ਲਾਫ਼ ਹੈ, ਉਹ ਇਸ ਫ਼ੈਸਲੇ ਨੂੰ ਲੈ ਕੇ ਚੰਡੀਗੜ੍ਹ ਆਉਂਦੇ ਹੀ ਬੈਠਕ ਕਰਨਗੇ | ਦੱਸਣਯੋਗ ਹੈ ਕਿ 12 ਸਤੰਬਰ ਨੂੰ ਇਸ ਮਾਮਲੇ ਸਬੰਧੀ ਮੇਅਰ ਨਗਰ ਨਿਗਮ ਨੇ ਕੌਾਸਲਰਾਂ ਸਹਿਤ ਪੱਤਰਕਾਰ ਮਿਲਣੀ ਦੌਰਾਨ ਨੌਕਰੀਉਂ ਕੱਢੇ ਸਫ਼ਾਈ ਕਰਮਚਾਰੀਆਂ ਨੂੰ ਵਾਪਿਸ ਲਏ ਜਾਣ ਦਾ ਐਲਾਨ ਕਰਦੇ ਪੱਕੇ ਸਫ਼ਾਈ ਕਰਮਚਾਰੀਆਂ ਦੇ ਆਗੂਆਂ ਸਹਿਤ ਹੋਰਾਂ ਨੂੰ ਵੀ ਮੁਅੱਤਲ ਕਰਨ ਸਬੰਧੀ ਅਧਿਕਾਰੀਆਂ ਕੋਲ ਫਾਈਲ ਚਲਾਏ ਜਾਣ ਦਾ ਇਸ਼ਾਰਾ ਕਰ ਚੁੱਕੇ ਹਨ |
ਚੰਡੀਗੜ੍ਹ, 13 ਸਤੰਬਰ (ਸੁਰਜੀਤ ਸਿੰਘ ਸੱਤੀ)-ਰਵਿੰਦਰ ਨਾਥ ਟੈਗੋਰ ਪਾਰਕ ਡਿਵੈੱਲਪਮੈਂਟ ਸੁਸਾਇਟੀ ਕਾਲਕਾ (ਪੰਚਕੂਲਾ) ਦੇ ਪ੍ਰਧਾਨ ਰਵਿੰਦਰ ਕੁਮਾਰ ਬਾਂਸਲ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦਾਖ਼ਲ ਪਟੀਸ਼ਨ 'ਤੇ ਵਿਰੋਧੀ ਧਿਰ ਪੇਸ਼ ਹੋਏ | ਦੋ ਧਿਰਾਂ ਨੇ ...
ਚੰਡੀਗੜ੍ਹ, 13 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਦੀ ਇਕ ਲੜਕੀ ਨਾਲ ਉਸ ਦੇ ਘਰ ਅੰਦਰ ਵੜ ਕੇ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਿਤ ਮਾਮਲੇ ਦੀ ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ ਸੈਕਟਰ 38-ਸੀ ਦੇ ਰਹਿਣ ਵਾਲੇ ਰਵੀ ਨੇ ...
ਚੰਡੀਗੜ੍ਹ, 13 ਸਤੰਬਰ (ਆਰ. ਐੱਸ. ਲਿਬਰੇਟ)- ਸਟੇਟ ਟਰਾਂਸਪੋਰਟ ਅਥਾਰਟੀ ਨੇ ਸੁਰੱਖਿਆ ਸਬੰਧੀ ਪਾਈਆਂ ਗਈਆਂ ਖ਼ਾਮੀਆਂ ਕਾਰਨ ਸੇਂਟ ਜੇਵੀਅਰ ਸਕੂਲ ਦੀਆਂ ਤਿੰਨ ਬੱਸਾਂ ਜ਼ਬਤ ਕਰ ਲਈਆਂ ਹਨ | ਇਹ ਕਾਰਵਾਈ ਅੱਜ ਇਸ ਸਕੂਲ ਦੀਆਂ 22 ਬੱਸਾਂ ਦੀ ਅਚਾਨਕ ਕੀਤੀ ਗਈ ਜਾਂਚ ਦੌਰਾਨ ...
ਚੰਡੀਗੜ੍ਹ, 13 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸੰਪਰਕ ਸੈਂਟਰ ਤੋਂ ਬਿੱਲ ਭਰ ਕੇ ਵਾਪਿਸ ਪਰਤ ਰਹੀ ਇਕ ਔਰਤ ਦਾ ਪਰਸ ਮੋਟਰਸਾਈਕਲ ਸਵਾਰ ਨੇ ਝਪਟ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ | ਸੈਕਟਰ 39 ਪੁਲਿਸ ਥਾਣਾ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਸੈਕਟਰ 38 ਦੀ ਰਹਿਣ ...
ਚੰਡੀਗੜ੍ਹ, 13 ਸਤੰਬਰ (ਮਨਜੋਤ ਸਿੰਘ ਜੋਤ)- ਪੀ. ਜੀ. ਆਈ. ਦੇ ਮਨੋਵਿਗਿਆਨ ਵਿਭਾਗ ਦੀ ਦੋ ਰੋਜ਼ਾ 13ਵੀਂ ਰਾਸ਼ਟਰੀ ਕਾਨਫ਼ਰੰਸ ਦੀ ਸ਼ੁਰੂਆਤ 15 ਨੂੰ ਹੋਵੇਗੀ | ਇਹ ਕਾਨਫ਼ਰੰਸ ਇੰਡੀਅਨ ਐਸੋਸੀਏਸ਼ਨ ਆਫ਼ ਜੈਰੀਐਟਰਿਕ ਮੈਂਟਲ ਹੈਲਥ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ | ਇਸ ...
ਚੰਡੀਗੜ੍ਹ, 13 ਸਤੰਬਰ (ਸੁਰਜੀਤ ਸਿੰਘ ਸੱਤੀ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਟੀ. ਐੱਸ. ਢੀਂਡਸਾ ਦੀ ਇਕਹਿਰੀ ਬੈਂਚ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਫੀਲੀਏਟਿਡ ਕਾਲਜਾਂ ਵਿਚ ਐਡਹਾਕ ਅਧਾਰ 'ਤੇ ਕਾਰਜਸ਼ੀਲ ਲੈਕਚਰਾਰਾਂ ਤੇ ਸਹਾਇਕ ਪ੍ਰੋਫੈਸਰਾਂ ...
ਚੰਡੀਗੜ੍ਹ, 13 ਸਤੰਬਰ (ਅਜੀਤ ਬਿਊਰੋ)- ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭਿ੍ਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਥਾਣਾ ਸ਼ਾਹਕੋਟ ਜਲੰਧਰ ਵਿਖੇ ਤਾਇਨਾਤ ਇਕ ਏ. ਐੱਸ. ਆਈ. ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ | ਇਸ ਸਬੰਧੀ ...
ਚੰਡੀਗੜ੍ਹ, 13 ਸਤੰਬਰ (ਅਜੀਤ ਬਿਊਰੋ)- ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਸਰਕਾਰੀ ਸੇਵਾਵਾਂ ਦੇ ਰਹੇ 1 ਹਜ਼ਾਰ ਤੋਂ ਜ਼ਿਆਦਾ ਇੰਜੀਨੀਅਰਾਂ ਵੱਲੋਂ '50ਵਾਂ ਇੰਜੀਨੀਅਰ ਦਿਵਸ' 15 ਸਤੰਬਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਾਅ ਆਡੀਟੋਰੀਅਮ ਵਿਖੇ ਮਨਾਇਆ ...
ਚੰਡੀਗੜ੍ਹ, 13 ਸਤੰਬਰ (ਅਜਾਇਬ ਸਿੰਘ ਔਜਲਾ)- ਫੈੱਡਰੇਸ਼ਨ ਆਫ਼ ਯੂ. ਟੀ. ਇੰਪਲਾਈਜ਼ ਵਰਕਰ ਚੰਡੀਗੜ੍ਹ ਵੱਲੋਂ ਨਗਰ ਕੌਾਸਲ ਪ੍ਰਸ਼ਾਸਨ ਵੱਲੋਂ ਕਰਮਚਾਰੀਆਂ ਨੂੰ ਮੁਅੱਤਲ ਕੀਤੇ ਜਾਣ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਫੈੱਡਰੇਸ਼ਨ ਦੇ ਪ੍ਰਧਾਨ ਰਘੁਬੀਰ ...
ਚੰਡੀਗੜ੍ਹ, 13 ਸਤੰਬਰ (ਸੁਰਜੀਤ ਸਿੰਘ ਸੱਤੀ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਟੀ. ਐੱਸ. ਢੀਂਡਸਾ ਦੀ ਇਕਹਿਰੀ ਬੈਂਚ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਫੀਲੀਏਟਿਡ ਕਾਲਜਾਂ ਵਿਚ ਐਡਹਾਕ ਅਧਾਰ 'ਤੇ ਕਾਰਜਸ਼ੀਲ ਲੈਕਚਰਾਰਾਂ ਤੇ ਸਹਾਇਕ ਪ੍ਰੋਫੈਸਰਾਂ ਨੂੰ ...
ਚੰਡੀਗੜ੍ਹ, 13 ਸਤੰਬਰ (ਸੁਰਜੀਤ ਸਿੰਘ ਸੱਤੀ)- ਹਰਿਆਣਾ 'ਚ ਇਕ ਲੱਖ ਕਰੋੜ ਰੁਪਏ ਦਾ ਵੈਟ ਘਪਲਾ ਹੋਣ ਦਾ ਦੋਸ਼ ਲਗਾਉਂਦਿਆਂ ਲੋਕਾਯੁਕਤ ਦੀ ਸਿਫ਼ਾਰਿਸ਼ ਮੁਤਾਬਿਕ ਕਾਰਵਾਈ ਨਾ ਕਰਨ ਦਾ ਦੋਸ਼ ਲਗਾਉਂਦੀ ਪਟੀਸ਼ਨ 'ਤੇ ਹਾਈਕੋਰਟ ਨੇ ਈ. ਡੀ. ਕੋਲੋਂ ਇਸ ਵੱਲੋਂ ਦਰਜ ਮਾਮਲਿਆਂ ...
ਚੰਡੀਗੜ੍ਹ, 13 ਸਤੰਬਰ (ਵਿ. ਪ੍ਰ.)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਵਜ਼ਾਰਤ ਦੀ ਮੀਟਿੰਗ 'ਚ ਸਾਲ 2017-18 ਲਈ ਹਰਿਆਣਾ ਆਬਕਾਰੀ ਨੀਤੀ ਦੇ ਪ੍ਰਵਧਾਨਾਵਾਂ ਵਿਚ ਸੋਧ ਨੂੰ ਪ੍ਰਵਾਨਗੀ ਦਿੱਤੀ | ਸੋਧ ਅਨੁਸਾਰ ਲਾਇਸੰਸਧਾਰਕ ਜਿਸ ...
ਚੰਡੀਗੜ੍ਹ, 13 ਸਤੰਬਰ (ਆਰ.ਐੱਸ.ਲਿਬਰੇਟ)- ਸੈਕਟਰ 43 ਚੰਡੀਗੜ੍ਹ ਸਮਾਰਟ ਸਿਟੀ ਦਾ 'ਮਾਡਲ' ਬਣੇਗਾ | ਇਸ ਲਈ ਸੈਕਟਰ ਵਿਚ ਵੱਖ-ਵੱਖ ਪ੍ਰਾਜੈਕਟਾਂ ਲਈ 75 ਏਕੜ ਥਾਂ ਲੋੜੀਂਦੀ ਹੈ, ਜਿਸ ਨੂੰ ਸਮਾਰਟ ਬਣਾਉਣ ਲਈ ਰੱਖੇ 5200 ਕਰੋੜ ਦੇ ਬਜਟ ਨਾਲ ਸੈਕਟਰ 43 ਦਾ ਕਾਇਆ ਕਲਪ ਕੀਤਾ ਜਾਵੇਗਾ | ...
ਚੰਡੀਗੜ੍ਹ, 13 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਪੁਲਿਸ ਦੀ ਐਾਟੀ ਮਨੁੱਖੀ ਤਸਕਰੀ ਯੂਨਿਟ ਵੱਲੋਂ ਇਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਮਨੁੱਖੀ ਤਸਕਰੀ, ਬਾਲ ਮਜ਼ਦੂਰੀ ਆਦਿ ਨਾਲ ਜੁੜੀ ਜਾਣਕਾਰੀ ਅਤੇ ਮੱਦਦ ਲਈ ਪੁਲਿਸ ਨੰਬਰਾਂ ਬਾਰੇ ...
ਚੰਡੀਗੜ੍ਹ, 13 ਸਤੰਬਰ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਵਿਚ ਅਦਾਰਾ ਜਨਚੇਤਨਾ ਵੱਲੋਂ ਅਗਾਂਹਵਧੂ ਸਾਹਿਤ ਦੀ ਪ੍ਰਦਰਸ਼ਨੀ ਲਗਾਈ ਗਈ | ਇਸ ਪੁਸਤਕ ਪ੍ਰਦਰਸ਼ਨੀ 'ਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਸਾਹਿਤ ਤੋਂ ਇਲਾਵਾ ਵੱਖ-ਵੱਖ ...
ਜ਼ੀਰਕਪੁਰ, 13 ਸਤੰਬਰ (ਅਵਤਾਰ ਸਿੰਘ)- ਬੀਤੀ ਰਾਤ ਬਲਟਾਣਾ ਦੀ ਕਲਗੀਧਰ ਮਾਰਕੀਟ ਵਿਚਲੇ ਬੈਂਕ ਆਫ ਬੜੌਦਾ ਵਿਖੇ ਅੱਗ ਲੱਗਣ ਨਾਲ ਕਰੀਬ 30 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ¢ ਇਹ ਅੰਦਾਜ਼ਾ ਬੈਂਕ ਦੇ ਸੀਨੀਅਰ ਅਧਿਕਾਰੀਆਂ ਵਲੋਂ ਮੌਕੇ ਦਾ ਦੌਰਾ ਕਰਨ ਤੋਂ ਬਾਅਦ ਲਗਾਇਆ ...
ਐੱਸ. ਏ. ਐੱਸ. ਨਗਰ, 13 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-15 ਲੱਖ ਰੁਪਏ ਖਰਚ ਕਰਕੇ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਕੰੁਭੜਾ ਦੀ ਹਾਲਤ ਸੁਧਾਰਨ ਲਈ ਮੁਰੰਮਤ ਦੇ ਕੰਮ ਦੀ ਸ਼ੁਰੂਆਤ ਅੱਜ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਵੱਲੋਂ ਟੱਕ ਲਗਾ ਕੇ ਕੀਤੀ ਗਈ | ਇਸ ਮੌਕੇ ...
ਚੰਡੀਗੜ੍ਹ, 13 ਸਤੰਬਰ (ਅਜਾਇਬ ਸਿੰਘ ਔਜਲਾ)- ਹਾਲ ਦੇ ਸਮੇਂ ਵਿਚ ਵਿਗਿਆਨ ਨੂੰ ਲੈ ਕੇ ਸਭ ਤੋਂ ਜ਼ਿਆਦਾ ਚਰਚਾ ਇਸ ਗੱਲ 'ਤੇ ਹੋ ਰਹੀ ਹੈ ਕਿ ਟਾਈਮ ਟ੍ਰੈਵਲ ਭਾਵ ਸਮੇਂ ਵਿਚ ਯਾਤਰਾ ਸੰਭਵ ਹੈ | ਆਇੰਸਟੀਨ ਦੇ ਰੀਐਲਟੀਵਿਟੀ ਦੇ ਸਧਾਰਨ ਸਿਧਾਂਤ 'ਤੇ ਵਿਚਾਰ ਕਰੀਏ ਤਾਂ ਇਸ ਗੱਲ ...
ਚੰਡੀਗੜ੍ਹ, 13 ਸਤੰਬਰ (ਵਿ. ਪ੍ਰ.)- ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿਚ ਪ੍ਰਦੁਮਣ ਦੀ ਮੌਤ ਦੇ ਮਾਮਲੇ ਦੀ ਜਾਂਚ ਸੂਬਾ ਸਰਕਾਰ ਸੀ. ਬੀ. ਆਈ. ਤੋਂ ਕਰਵਾਉਣ ਲਈ ਤਿਆਰ ਹੈ, ਜੇਕਰ ਪ੍ਰਦੁਮਣ ਦੇ ...
ਚੰਡੀਗੜ੍ਹ, 13 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਹਰ ਸਾਲ ਸ਼ਹਿਰ 'ਚ ਸੈਂਕੜੇ ਹੀ ਵਾਹਨ ਚੋਰੀ ਦੇ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਜ਼ਿਆਦਾਤਰ ਮਾਮਲਿਆਂ 'ਚ ਪੁਲਿਸ ਮੁਲਜ਼ਮਾਂ ਤੱਕ ਨਹੀਂ ਪਹੁੰਚ ਪਾਉਂਦੀ | ਵਾਹਨ ਚੋਰੀ ਦੇ ਅਜਿਹੇ ਹੀ ਤਿੰਨ ਹੋਰ ਮਾਮਲੇ ਪੁਲਿਸ ਨੇ ...
ਐੱਸ. ਏ. ਐੱਸ. ਨਗਰ, 13 ਸਤੰਬਰ (ਨਰਿੰਦਰ ਸਿੰਘ ਝਾਂਮਪੁਰ)- ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਨੇ ਸਾਰੀਆਂ ਡਿਵੈੱਲਪਮੈਂਟ ਅਥਾਰਟੀਆਂ ਦੀਆਂ ਪ੍ਰਾਪਰਟੀਆਂ ਨੂੰ ਈ-ਆਕਸ਼ਨ ਰਾਹੀਂ ਨਿਪਟਾਉਣ ਦਾ ਫ਼ੈਸਲਾ ਲਿਆ ਹੈ | ਇਹ ਸਿਸਟਮ ਪਿਛਲੇ ਕਈ ਦਹਾਕਿਆਂ ਤੋਂ ਚੱਲਦੀਆਂ ਆ ...
ਐੱਸ. ਏ. ਐੱਸ. ਨਗਰ, 13 ਸਤੰਬਰ (ਨਰਿੰਦਰ ਸਿੰਘ ਝਾਂਮਪੁਰ)- ਪੁੱਡਾ/ਗਮਾਡਾ ਵਿਭਾਗ ਦੇ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਪੰਜਾਬ ਫੀਲਡ ਐਾਡ ਵਰਕਸ਼ਾਪ ਵਰਕਰਜ਼ ਯੂਨੀਅਨ ਵਲੋਂ ਮੁੱਖ ਦਫ਼ਤਰ ਪੁੱਡਾ ਮੁਹਾਲੀ ਸਾਹਮਣੇ ਵਿਸ਼ਾਲ ਰੋਸ ਧਰਨਾ ਸਬੀਤਾ ਦੇਵੀ ਦੀ ਪ੍ਰਧਾਨਗੀ ...
ਖਰੜ, 13 ਸਤੰਬਰ (ਗੁਰਮੁੱਖ ਸਿੰਘ ਮਾਨ)- ਪੰਜਾਬ ਸਰਕਾਰ ਵਲੋਂ ਗਰੀਬਾਂ ਨੂੰ ਸਸਤਾ ਖਾਣਾ ਮੁਹੱਈਆ ਕਰਵਾਉਣ ਲਈ ਸਬ-ਡਵੀਜ਼ਨ ਖਰੜ ਅੰਦਰ ਪੈਂਦੇ ਸਿਵਲ ਹਸਪਤਾਲ ਦੇ ਮੁੱਖ ਦਰਵਾਜੇ 'ਤੇ 'ਸਾਡੀ ਰਸੋਈ' ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਪ ਮੰਡਲ ...
ਐੱਸ. ਏ. ਐੱਸ. ਨਗਰ, 13 ਸਤੰਬਰ (ਜਸਬੀਰ ਸਿੰਘ ਜੱਸੀ)- ਪਿੰਡ ਸਿੱਲ ਦੀ ਨਾਬਾਲਿਗ ਲੜਕੀ ਜੋ ਕਿ ਨੌਵੀਂ ਜਮਾਤ ਦੀ ਵਿਦਿਆਰਥਣ ਹੈ, ਨਾਲ ਕਰੀਬ ਢਾਈ ਮਹੀਨੇ ਪਹਿਲਾਂ ਪਿੰਡ ਸਿੱਲ ਦੇ ਹੀ 3 ਨੌਜਵਾਨਾਂ ਨੇ ਇਕ ਔਰਤ ਦੀ ਮੱਦਦ ਨਾਲ ਜਬਰ ਜਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ | ਇਸ ...
ਜ਼ੀਰਕਪੁਰ, 13 ਸਤੰਬਰ (ਅਵਤਾਰ ਸਿੰਘ)- ਟ੍ਰੈਫਿਕ ਪੁਲਿਸ ਵਲੋਂ ਨਿਯਮ ਤੋੜਨ ਵਾਲੇ ਵਾਹਨ ਚਾਲਕਾਂ ਿਖ਼ਲਾਫ਼ ਵਰਤੀ ਜਾ ਰਹੀ ਸਖ਼ਤੀ ਤੋਂ ਬਾਅਦ ਖੇਤਰ ਵਿਚ ਹਾਲਾਤ ਕਾਫੀ ਸੁਧਰ ਰਹੇ ਹਨ¢ ਜ਼ੀਰਕਪੁਰ-ਪਟਿਆਲਾ ਸੜਕ 'ਤੇ ਸਥਿਤ ਟ੍ਰਾਈਸਿਟੀ ਆਟੋਜ਼ ਨਾਮਕ ਕਾਰ ਏਜੰਸੀ ਦੇ ...
ਜ਼ੀਰਕਪੁਰ, 13 ਸਤੰਬਰ (ਅਵਤਾਰ ਸਿੰਘ) - ਬੀਤੀ ਰਾਤ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਬਲਟਾਣਾ ਦੀ ਰੇਲਵੇ ਫਾਟਕ ਸੜਕ 'ਤੇ ਇਕ ਵਪਾਰੀ ਤੋਂ ਪਿਸਤੌਲ ਦੀ ਨੋਕ 'ਤੇ ਕਰੀਬ 50 ਹਜ਼ਾਰ ਦੀ ਨਕਦੀ ਅਤੇ ਉਸ ਦਾ ਕੀਮਤੀ ਮੋਬਾਈਲ ਲੁੱਟ ਕੇ ਫ਼ਰਾਰ ਹੋ ਗਏ | ਮਾਮਲੇ ਸਬੰਧੀ ਜਾਣਕਾਰੀ ...
ਖਰੜ, 13 ਸਤੰਬਰ (ਜੰਡਪੁਰੀ)- ਖਰੜ ਵਿਚਲੇ ਕੇ. ਐੱਫ. ਸੀ. ਨਜ਼ਦੀਕ ਚੋਰਾਂ ਵਲੋਂ ਬੀਤੀ ਰਾਤ ਐੱਚ. ਡੀ. ਐੱਫ. ਸੀ ਬੈਂਕ ਦਾ ਏ. ਟੀ. ਐੱਮ. ਤੋੋੜਨ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ | ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਭਾਵੇਂ ਚੋਰਾਂ ਨੇ ਏ. ਟੀ. ਐੱਮ. ਮਸ਼ੀਨ ਦੀ ਜ਼ਰੂਰ ਭੰਨਤੋੜ ...
ਐੱਸ. ਏ. ਐੱਸ. ਨਗਰ, 13 ਸਤੰਬਰ (ਜਸਬੀਰ ਸਿੰਘ ਜੱਸੀ)- ਮੁਹਾਲੀ ਪੁਲਿਸ ਨੇ ਨਸ਼ਿਆਂ ਿਖ਼ਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਇਕ ਨੌਜਵਾਨ ਨੂੰ ਨਸ਼ੀਲੇ ਕੈਪੂਸਲਾਂ ਤੇ ਗੋਲੀਆਂ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਮੁਲਜ਼ਮ ਦੀ ਪਹਿਚਾਣ ਦਾਨਵੀਰ ਸਿੰਘ ਮੂਲ ...
ਡੇਰਾਬੱਸੀ, 13 ਸਤੰਬਰ (ਗੁਰਮੀਤ ਸਿੰਘ)- ਸਰਸਵਤੀ ਵਿਹਾਰ 'ਚ ਸਥਿਤ ਸਦਾ-ਸੁੱਖ ਪਾਰਕ ਜਿਸ 'ਚ ਕਿਸੇ ਵੇਲੇ ਨਗਰ ਕੌਾਸਲ ਵਲੋਂ ਫੁੱਲਾਂ ਦਾ ਮੇਲਾ ਲਗਾਇਆ ਜਾਂਦਾ ਸੀ, ਅੱਜ ਕੱਲ੍ਹ ਆਪਣੀ ਤਰਸਯੋਗ ਹਾਲਤ ਨੂੰ ਝੂਰ ਰਹੀ ਹੈ | ਪਾਰਕ ਨੇ ਜੰਗਲ ਦਾ ਰੂਪ ਧਾਰਨ ਕਰ ਲਿਆ ਹੈ, ਜਿਸ ਦੇ ...
ਖਰੜ, 13 ਸਤੰਬਰ (ਜੰਡਪੁਰੀ)- ਸ਼ਿਵਜੋਤ ਇਨਕਲੇਵ ਨਜ਼ਦੀਕ ਬਾਬਾ ਅਪਾਰਟਮੈਂਟ ਵਿਖੇ ਅੱਜ ਇਕ ਫਲੈਟ 'ਚੋਂ ਚੋਰਾਂ ਵੱਲੋਂ ਗਹਿਣੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਏ ਜਾਣ ਦੀ ਸੂਚਨਾ ਮਿਲੀ ਹੈ | ਇਸ ਸਬੰਧੀ ਪੀੜਤ ਔਰਤ ਬਾਲਾ ਦੇਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ...
ਖਰੜ, 13 ਸਤੰਬਰ (ਜੰਡਪੁਰੀ)- ਖਰੜ ਦੀ ਸਿਟੀ ਪੁਲਿਸ ਨੇ ਇਕ ਕੈਂਟਰ ਵਿਚ ਮੱਝਾਂ ਨੂੰ ਬੇਰਹਿਮੀ ਨਾਲ ਲੱਦ ਕੇ ਲਿਜਾਣ ਦੇ ਦੋਸ਼ ਹੇਠ ਸਾਬੂਦੀਨ, ਸ਼ਮਸਾਰ ਅਤੇ ਉਮਰ ਦਰਾਜ ਨਾਮਕ ਤਿੰਨ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਨ੍ਹਾਂ 'ਚੋਂ ਪੁਲਿਸ ਨੇ ਸਾਬੂਦੀਨ ਅਤੇ ...
ਖਰੜ, 13 ਸਤੰਬਰ (ਜੰਡਪੁਰੀ)- ਖਰੜ ਦੀ ਸਦਰ ਪੁਲਿਸ ਨੇ ਨਿਊ ਸੰਨੀ ਇਨਕਲੇਵ ਖਰੜ ਵਿਚਲੀ ਮੇਕ ਲਾਈਫ਼ ਵੀਜ਼ਾ ਕੰਸਲਟੈਂਟ ਨਾਮਕ ਇੰਮੀਗ੍ਰੇਸ਼ਨ ਕੰਪਨੀ ਦੇ ਪ੍ਰਬੰਧਕਾਂ ਸੁਨੀਲ ਕੁਮਾਰ, ਹਸਨਪ੍ਰੀਤ ਸਿੰਘ ਅਤੇ ਰਜਿੰਦਰਪਾਲ ਸਿੰਘ ਵਾਸੀਆਨ ਬਠਿੰਡਾ ਦੇ ਵਿਰੁੱਧ ਲੋਕਾਂ ...
ਐੱਸ. ਏ. ਐੱਸ. ਨਗਰ, 13 ਸਤੰਬਰ (ਕੇ. ਐੱਸ. ਰਾਣਾ)- ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ 'ਸਭ ਲਈ ਘਰ' ਮਿਸ਼ਨ ਤਹਿਤ ਪੰਜਾਬ ਸ਼ਹਿਰੀ ਆਵਾਸ ਯੋਜਨਾ ਤਹਿਤ ਬੇਘਰੇ ਸ਼ਹਿਰੀ ਐੱਸ. ਸੀ. ਤੇ ਬੀ. ਸੀ. ਪਰਿਵਾਰਾਂ ਨੂੰ ਮੁਫ਼ਤ ਮਕਾਨ ਮੁਹੱਈਆ ਕਰਵਾਏ ਜਾਣਗੇ | ਇਸ ਸਬੰਧੀ ਜਾਣਕਾਰੀ ...
ਐੱਸ. ਏ. ਐੱਸ. ਨਗਰ, 13 ਸਤੰਬਰ (ਕੇ. ਐੱਸ. ਰਾਣਾ)- ਦੀ ਐੱਸ. ਏ. ਐੱਸ. ਨਗਰ ਕੇਂਦਰੀ ਸਹਿਕਾਰੀ ਬੈਂਕ ਲਿਮ: ਐੱਸ. ਏ. ਐੱਸ. ਨਗਰ ਦਾ ਆਮ ਇਜਲਾਸ ਚੇਅਰਮੈਨ ਬਲਜੀਤ ਸਿੰਘ ਕਾਰਕੌਰ ਦੀ ਸਰਪ੍ਰਸਤੀ ਹੇਠ ਮੁਹਾਲੀ ਵਿਖੇ ਕੀਤਾ ਗਿਆ, ਜਿਸ 'ਚ ਬੈਂਕ ਦੀਆਂ ਮੈਂਬਰ ਸਭਾਵਾਂ ਵਿਚੋਂ ਵੱਡੀ ...
ਐੱਸ. ਏ. ਐੱਸ. ਨਗਰ, 13 ਸਤੰਬਰ (ਜਸਬੀਰ ਸਿੰਘ ਜੱਸੀ)- ਪਿਤਾ ਵਲੋਂ ਆਪਣੀ ਲੜਕੀ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਅਦਾਲਤ ਵਲੋਂ ਖਰਚਾ ਦੇਣ ਦੇ ਹੁਕਮਾਂ ਨੂੰ ਪਿਤਾ ਵਲੋਂ ਜਿੱਥੇ ਅਣਗੌਲਿਆ ਕੀਤਾ ਜਾ ਰਿਹਾ ਹੈ ਉੱਥੇ ਹੀ ਇਹ ਖਰਚਾ ਦਸੰਬਰ 2010 ...
ਐੱਸ. ਏ. ਐੱਸ. ਨਗਰ, 13 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)- ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦਾ ਇਕ ਵਫ਼ਦ ਰਾਸ਼ਟਰੀ ਜਨਰਲ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਦੀ ਅਗਵਾਈ 'ਚ ਗੰਨਾ ਉਤਪਾਦਕਾਂ ਦੀਆਂ ਮੰਗਾਂ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਕੇਨ ਕਮਿਸ਼ਨਰ ...
ਐੱਸ. ਏ. ਐੱਸ. ਨਗਰ, 13 ਸਤੰਬਰ (ਨਰਿੰਦਰ ਸਿੰਘ ਝਾਂਮਪੁਰ)- ਵਾਤਾਵਰਨ ਦੀ ਸ਼ੁੱਧਤਾ ਲਈ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਵੱਖ-ਵੱਖ ਕਿਸਮਾਂ ਦੇ ਬੂਟੇ ਲਾਏ ਗਏ | ਇਸ ਮੌਕੇ ਦਸਮੇਸ਼ ਵੈੱਲਫੇਅਰ ਕੌਾਸਲ ਵਲੋਂ ...
ਐੱਸ. ਏ. ਐੱਸ. ਨਗਰ, 13 ਸਤੰਬਰ (ਨਰਿੰਦਰ ਸਿੰਘ ਝਾਂਮਪੁਰ)- ਆਲ ਇੰਡੀਆ ਸਿੱਖ ਸਟੁੂਡੈਂਟਸ ਫੈੱਡਰੇਸ਼ਨ ਵੱਲੋਂ ਗੁਰਦੁਆਰਾ ਸੰਤ ਮੰਡਲ ਅਗੀਠਾ ਸਾਹਿਬ ਲੰਬਿਆਂ ਫੇਜ਼-8 ਮੁਹਾਲੀ ਵਿਖੇ ਸੰਤ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਦੇ ਸਹਿਯੋਗ ਸਦਕਾ ਫੈੱਡਰੇਸ਼ਨ ਦਾ 73ਵਾਂ ...
ਖਰੜ, 13 ਸਤੰਬਰ (ਮਾਨ/ ਜੰਡਪੁਰੀ)- ਕ੍ਰਿਸ਼ੀ ਵਿਗਿਆਨ ਕੇਂਦਰ ਐੱਸ. ਏ. ਐੱਸ. ਨਗਰ ਵਲੋਂ ਜ਼ਿਲ੍ਹੇ ਦੇ ਅਗਾਂਹਵਧੂ ਪਸ਼ੂ/ ਸੂਰ ਪਾਲਕਾਂ ਲਈ ਇਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ ਅਤੇ ਅਗਾਂਹਵਧੂ ਪਸ਼ੂ/ਸੂਰ ਪਾਲਕਾਂ ਨੂੰ ਸਿੱਧੂ ਕੈਲੋ ਪਿੱਗ ਫਾਰਮ ਦਾ ਦੌਰਾ ਵੀ ਕਰਵਾਇਆ ...
ਖਰੜ, 13 ਸਤੰਬਰ (ਜੰਡਪੁਰੀ) - ਖਰੜ ਦੀ ਸਿਟੀ ਪੁਲਿਸ ਨੇ ਸ਼ਿਵਾਲਿਕ ਸਿਟੀ ਸਥਿਤ ਇਕ ਐੱਨ. ਆਰ. ਆਈ. ਦੀ ਬੰਦ ਪਈ ਕੋਠੀ 'ਚੋਂ ਸਮਾਨ ਚੋਰੀ ਹੋਣ ਅਤੇ ਗਾਰਡਨ ਕਾਲੋਨੀ 'ਚੋਂ ਇਕ ਹੌਾਡਾ ਸਿਟੀ ਕਾਰ ਚੋਰੀ ਹੋਣ ਦੇ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਵੱਖ-ਵੱਖ ਧਾਰਾਵਾਂ ...
ਐੱਸ. ਏ. ਐੱਸ. ਨਗਰ, 13 ਸਤੰਬਰ (ਜਸਬੀਰ ਸਿੰਘ ਜੱਸੀ)- ਸ਼ਿਮਲਾ ਅਪਾਰਟਮੈਂਟ ਦੀ ਹੇਠਲੀ ਮੰਜ਼ਿਲ 'ਤੇ ਕਿਰਾਏ 'ਤੇ ਰਹਿਣ ਵਾਲੇ ਇਕ ਪਰਿਵਾਰ ਦੇ ਘਰੋਂ ਕੇਅਰ ਟੇਕਰ ਵਲੋਂ ਆਪਣੇ ਹੋਰਨਾਂ ਸਾਥੀਆਂ ਦੀ ਮੱਦਦ ਨਾਲ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਭਾਵੇਂ ਖਰੜ ਸਿਟੀ ...
ਐੱਸ. ਏ. ਐੱਸ. ਨਗਰ, 13 ਸਤੰਬਰ (ਜਸਬੀਰ ਸਿੰਘ ਜੱਸੀ)- ਏਅਰਪੋਰਟ ਰੋਡ 'ਤੇ ਵਾਪਰੇ ਇਕ ਸੜਕ ਹਾਦਸੇ 'ਚ ਇਕ ਲੜਕੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਦਕਿ ਦੂਜੀ ਲੜਕੀ ਦੀ ਹਾਲਤ ਗੰਭੀਰ ਬਣੀ ਹੋਈ ਹੈ | ਫਿਲਹਾਲ ਮਿ੍ਤਕ ਲੜਕੀ ਅਤੇ ਉਸ ਦੀ ਜ਼ਖ਼ਮੀ ਸਹੇਲੀ ਦੀ ਪਹਿਚਾਣ ...
ਐੱਸ. ਏ. ਐੱਸ. ਨਗਰ, 13 ਸਤੰਬਰ (ਜਸਬੀਰ ਸਿੰਘ ਜੱਸੀ)- ਬੀਤੀ ਦੇਰ ਰਾਤ ਸੈਕਟਰ-70 ਸਥਿਤ ਇਕ ਮਕਾਨ ਦੇ ਬਾਹਰ ਖੜ੍ਹੀ ਸਵਿੱਫਟ ਕਾਰ ਦੇ ਚੋਰਾਂ ਵਲੋਂ ਟਾਇਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਚੋਰ ਕਾਰ ਨੂੰ ਇੱਟਾਂ ਦੇ ਸਹਾਰੇ ਖੜ੍ਹੀ ਕਰਕੇ ਟਾਇਰ ਚੋਰੀ ਕਰਕੇ ਫ਼ਰਾਰ ਹੋ ...
ਜ਼ੀਰਕਪੁਰ, 13 ਸਤੰਬਰ (ਅਵਤਾਰ ਸਿੰਘ)- ਜ਼ੀਰਕਪੁਰ-ਅੰਬਾਲਾ ਸੜਕ 'ਤੇ ਸਥਿਤ ਮੈਕਡਾਨਲਡ ਕੋਲ ਬੀਤੀ 11 ਸਤੰਬਰ ਨੂੰ ਇਕ ਟਰੱਕ ਦੀ ਲਪੇਟ ਵਿਚ ਆ ਕੇ ਗੰਭੀਰ ਜ਼ਖ਼ਮੀ ਹੋਏ 45 ਸਾਲਾ ਵਿਅਕਤੀ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ | ਪੁਲਿਸ ਨੇ ਹਾਦਸੇ ਲਈ ਕਥਿਤ ਦੋਸ਼ੀ ਟਿੱਪਰ ਚਾਲਕ ...
ਜ਼ੀਰਕਪੁਰ, 13 ਸਤੰਬਰ (ਅਵਤਾਰ ਸਿੰਘ)- ਅੱਜ ਸਵੇਰੇ ਬਲਟਾਣਾ ਦੀ ਗੋਬਿੰਦ ਵਿਹਾਰ ਕਾਲੋਨੀ ਵਿਚ ਇਕ ਕਾਰ ਸਿੱਖ ਰਹੀ ਔਰਤ ਦੀ ਕਾਰ ਦੀ ਲਪੇਟ ਵਿਚ ਆ ਕੇ ਇਕ ਕਰੀਬ 76 ਸਾਲਾ ਬਜ਼ੁਰਗ ਔਰਤ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰ ਸਮੇਂ ਗੋਬਿੰਦ ਵਿਹਾਰ ਕਾਲੋਨੀ ...
ਖਰੜ, 13 ਸਤੰਬਰ (ਜੰਡਪੁਰੀ)- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਨੂੰ ਮੁਲਾਜ਼ਮਾਂ ਦੀਆਂ ਸਾਂਝੀਆਂ 13 ਸੂਤਰੀ ਮੰਗਾਂ ਦੀ ਪੂਰਤੀ ਲਈ 5 ਰੋਜ਼ਾ ਪੋਲ ਖੋਲ੍ਹ ਝੰਡਾ ਮਾਰਚ ਕਰਨ ਦਾ ਨੋਟਿਸ ਦੇ ਕੇ ਸੂਬੇ ਭਰ ਵਿਚ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX