ਸ੍ਰੀ ਚਮਕੌਰ ਸਾਹਿਬ,13 ਸਤੰਬਰ (ਜਗਮੋਹਣ ਸਿੰਘ ਨਾਰੰਗ)-ਗ਼ਲਤ ਤਰੀਕੇ ਨਾਲ ਵਿਦੇਸ਼ ਭੇਜਣ ਦੇ ਸੰਨ 2015 ਵਿਚ ਦਰਜ ਕੀਤੇ ਸਥਾਨਕ ਪੁਲਿਸ ਵਲੋਂ ਇਕ ਕੇਸ ਵਿਚ ਨਾਮਜ਼ਦ ਪੰਜ ਦੋਸ਼ੀਆਂ ਵਿਚੋਂ ਪੁਲਿਸ ਨੇ ਰੂਪੋਸ਼ ਚਲੇ ਆ ਰਹੇ 4 ਦੋਸ਼ੀਆਂ ਵਿਚੋਂ ਦੋ ਨੂੰ ਕਾਬੂ ਕਰ ਲਿਆ ਹੈ ਜਿਨ੍ਹਾਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਜਦਕਿ ਇਕ ਨੂੰ ਪਹਿਲਾਂ ਹੀ ਕਾਬੂ ਕਰ ਲਿਆ ਗਿਆ ਸੀ | ਸਥਾਨਕ ਡੀ. ਐੱਸ. ਪੀ. ਨਵਰੀਤ ਸਿੰਘ ਵਿਰਕ ਵਲੋਂ ਅੱਜ ਸਥਾਨਕ ਪੁਲਿਸ ਸਟੇਸ਼ਨ ਵਿਚ ਕੀਤੀ ਪੈੱ੍ਰਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸੰਨ 2010 ਵਿਚ ਨੇੜਲੇ ਪਿੰਡ ਖੋਖਰਾਂ ਦੇ ਰਵਿੰਦਰਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਨੂੰ ਅਮਰੀਕ ਭੇਜਣ ਦੇ ਨਾਂਅ 'ਤੇ 18 ਲੱਖ 50 ਹਜ਼ਾਰ ਰੁਪਏ ਗ਼ੈਰ ਕੰਨੂਨੀ ਤੌਰ 'ਤੇ ਵਿਦੇਸ਼ ਭੇਜਣ ਦਾ ਕੰਮ ਕਰਦੇ ਟਰੈਵਲ ਏਜੰਟਾਂ ਨੇ ਲਏ ਸਨ | ਲੇਕਿਨ ਇਨ੍ਹਾਂ ਏਜੰਟਾਂ ਨੇ ਅਮਰੀਕਾ ਸਿੱਧਾ ਭੇਜਣ ਦੀ ਬਜਾਏ ਰਵਿੰਦਰਪਾਲ ਨੂੰ ਗੁਆਟੇਮਾਲਾ ਤੋਂ ਤੁਰਕੀ ਉੱਥੋਂ ਮੈਕਸੀਕੋ ਪਹੁੰਚਾ ਦਿੱਤਾ ਜਿੱਥੋਂ ਉਹ ਗੁੰਮ ਹੋ ਗਿਆ ਜਿਸ ਬਾਰੇ ਕੁਝ ਵੀ ਪਤਾ ਨਹੀਂ ਲੱਗਾ | ਜਿਸ 'ਤੇ ਪੁਲਿਸ ਨੇ ਪੰਜ ਵਿਅਕਤੀਆਂ ਕੇਸਰ ਸਿੰਘ ਵਾਸੀ ਖੋਖਰਾਂ, ਉਸ ਦੀ ਪਤਨੀ ਮਨਦੀਪ ਕੌਰ, ਜਗਤਾਰ ਸਿੰਘ ਖੋਖਰਾਂ, ਬਲਦੇਵ ਸਿੰਘ ਵਾਸੀ ਅਨੰਦਪੁਰ ਸਾਹਿਬ ਅਤੇ ਉਸ ਦੀ ਪਤਨੀ ਮਨਜੀਤ ਕੌਰ ਿਖ਼ਲਾਫ਼ ਅਧੀਨ ਧਾਰਾ 420 ਆਈ. ਪੀ. ਸੀ. 24 ਇਮੀਗ੍ਰੇਸ਼ਨ ਐਕਟ 1983 ਤਹਿਤ ਮਾਮਲਾ ਦਰਜ ਕਰ ਲਿਆ ਸੀ | ਇਨ੍ਹਾਂ ਵਿਚੋਂ ਕੇਸਰ ਨੂੰ ਮਾਮਲਾ ਦਰਜ ਕਰਦਿਆਂ ਹੀ ਕਾਬੂ ਕਰ ਲਿਆ ਗਿਆ ਸੀ ਲੇਕਿਨ ਬਾਕੀ ਉਦੋਂ ਤੋ ਹੀ ਰੂਪੋਸ਼ ਚਲੇ ਆ ਰਹੇ ਸਨ | ਲੇਕਿਨ ਹੁਣ ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਸੰਧੂ ਵਲੋਂ ਅਜਿਹੇ ਮਨੁੱਖੀ ਤਸਕਰਾਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਉਨ੍ਹਾਂ ਦੀ (ਸ੍ਰੀ ਵਿਰਕ) ਦੀ ਅਗਵਾਈ ਹੇਠ ਸਥਾਨਕ ਥਾਣਾ ਮੁਖੀ ਰਾਜਨਪਾਲ ਅਤੇ ਡੱਲਾ ਪੁਲਿਸ ਚੌਾਕੀ ਦੇ ਇੰਚਾਰਜ ਵਲੋਂ ਪੁਲਿਸ ਪਾਰਟੀ ਸਮੇਤ ਇਕ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਨਾਕਾਬੰਦੀ ਦੌਰਾਨ ਇਕ ਸਵਿਫ਼ਟ ਕਾਰ ਨੰਬਰ ਪੀ. ਬੀ. 65 ਯੂ-2744 ਨੂੰ ਜਦੋਂ ਰੋਕ ਕੇ ਪੁੱਛਗਿੱਛ ਕੀਤੀ ਗਈ ਤਾਂ ਕਾਰ ਚਲਾ ਰਹੇ ਵਿਅਕਤੀ ਨੇ ਆਪਣੀ ਸ਼ਨਾਖ਼ਤ ਗ਼ਲਤ ਦੱਸੀ ਲੇਕਿਨ ਜਦੋਂ ਕਾਗ਼ਜ਼ਾਤ ਦੀ ਜਾਂਚ ਕੀਤੀ ਤਾਂ ਉਕਤ ਵਿਅਕਤੀ ਮਿਤੀ 5-10-2015 ਨੂੰ ਅਧੀਨ ਧਾਰਾ 420 ਆਈ. ਪੀ. ਸੀ. 24 ਇਮੀਗ੍ਰੇਸ਼ਨ ਐਕਟ 1983 ਤਹਿਤ ਦਰਜ ਮਾਮਲੇ ਵਿਚ ਸ਼ਾਮਿਲ ਦੋਸ਼ੀ ਜਗਤਾਰ ਸਿੰਘ ਵਾਸੀ ਖੋਖਰ ਅਤੇ ਬਲਦੇਵ ਸਿੰਘ ਵਾਸੀ ਸ੍ਰੀ ਅਨੰਦਪੁਰ ਸਾਹਿਬ ਸਨ | ਡੀ. ਐੱਸ. ਪੀ. ਸ੍ਰੀ ਵਿਰਕ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੁਣ ਦੋ ਔਰਤਾਂ ਦੀ ਗਿ੍ਫ਼ਤਾਰੀ ਬਾਕੀ ਹੈ ਜਿਨ੍ਹਾਂ ਨੂੰ ਜਲਦੀ ਹਿਰਾਸਤ ਵਿਚ ਲੈ ਲਿਆ ਜਾਵੇਗਾ | ਇਸ ਮੌਕੇ ਇੰਸਪੈਕਟਰ ਰਾਜਨਪਾਲ ਅਤੇ ਏ. ਐੱਸ. ਆਈ. ਰਾਜਿੰਦਰ ਕੁਮਾਰ ਵੀ ਹਾਜ਼ਰ ਸਨ |
ਰੂਪਨਗਰ, 13 ਸਤੰਬਰ (ਗੁਰਪ੍ਰੀਤ ਸਿੰਘ ਹੁੰਦਲ, ਮਨਜਿੰਦਰ ਸਿੰਘ ਚੱਕਲ)-ਸਥਾਨਕ ਪੰਜਾਬ ਰੋਡਵੇਜ਼ ਡੀਪੂ ਦੇ ਗੇਟ 'ਤੇ ਪੰਜਾਬ ਰੋਡਵੇਜ਼ ਦੇ ਸਮੂਹ ਮੁਲਾਜ਼ਮਾਂ ਨੇ ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਗੇਟ ਰੈਲੀ ਕੀਤੀ | ਬੁਲਾਰਿਆਂ ਨੇ ...
ਰੂਪਨਗਰ, 13 ਸਤੰਬਰ (ਮਨਜਿੰਦਰ ਸਿੰਘ ਚੱਕਲ)-ਜ਼ਿਲ੍ਹਾ ਜੇਲ੍ਹ, ਰੂਪਨਗਰ ਵਿਚ ਬੰਦੀਆਂ ਅਤੇ ਕੈਦੀਆਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸੀ.ਜੇ.ਐਮ ਰੂਪਨਗਰ ਅਜੀਤਪਾਲ ਸਿੰਘ, ਅਤੇ ਸੀ.ਜੇ.ਐਮ ਮੋਹਾਲੀ ਮੈਡਮ ਮੋਨਿਕਾ ਲਾਂਬਾ ਨੇ ਸਾਂਝੇ ਤੌਰ 'ਤੇ ਅਚਨਚੇਤ ਦੌਰਾ ਕੀਤਾ | ...
ਸ੍ਰੀ ਅਨੰਦਪੁਰ ਸਾਹਿਬ, 13 ਸਤੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਅਨੰਦਪੁਰ ਸਾਹਿਬ ਪੁਲਿਸ ਵਲੋਂ ਫ਼ੌਜੀ ਪੁਲ ਦੇ ਲਾਗੇ ਨਹਿਰ ਦੀ ਪਟੜੀ 'ਤੇ ਲਗਾਏ ਨਾਕੇ ਦੌਰਾਨ ਇਕ ਵਿਅਕਤੀ ਨੂੰ 12 ਬੋਤਲਾਂ ਸਮੇਤ ਕਾਬੂ ਕਰ ਲਿਆ | ਏ. ਐਸ. ਆਈ. ਚਿਰੰਜੀ ਲਾਲ ਨੇ ਦੱਸਿਆ ਕਿ ਨਾਕੇ ...
ਰੂਪਨਗਰ, 13 ਸਤੰਬਰ (ਪ.ਪ.)-ਜ਼ਿਲ੍ਹਾ ਸੈਸ਼ਨ ਜੱਜ ਬੀ.ਐਸ. ਸੰਧੂ ਦੀ ਅਦਾਲਤ ਨੇ ਨਾਬਾਲਗਾ ਦੇ ਅਗਵਾ ਅਤੇ ਜਬਰ ਜਨਾਹ ਦੇ ਮਾਮਲੇ 'ਚ ਇੱਕ ਵਿਅਕਤੀ ਨੂੰ 10 ਸਾਲ ਦੀ ਕੈਦ ਅਤੇ ਜੁਰਮਾਨੇ ਸਜਾ ਸੁਣਾਈ ਹੈ | ਸਰਕਾਰੀ ਪੱਖਾਂ ਅਨੁਸਾਰ 23 ਮਾਰਚ 2017 ਨੂੰ ਨਾਬਾਲਗ ਨੇ ਥਾਣਾ ਸਿਟੀ ...
ਮੋਰਿੰਡਾ, 13 ਸਤੰਬਰ (ਤਰਲੋਚਨ ਸਿੰਘ ਕੰਗ, ਪਿ੍ਤਪਾਲ ਸਿੰਘ)-ਬਲਾਕ ਕਾਂਗਰਸ ਦੀ ਇਕੱਤਰਤਾ ਸਥਾਨਕ ਕਾਂਗਰਸ ਮੋਰਿੰਡਾ ਵਿਖੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਵਿਜੈ ਸ਼ਰਮਾ ਟਿੰਕੂ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿਚ ਜ਼ਿਲ੍ਹਾ ਐੱਸ. ਸੀ. ਵਿੰਗ ਅਤੇ ਬਲਾਕ ਮੋਰਿੰਡਾ ਦੇ ...
ਨੰਗਲ, 13 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਰੋਡਵੇਜ਼ ਸਾਂਝੀ ਐਕਸ਼ਨ ਕਮੇਟੀ ਵਲੋਂ ਲਏ ਫ਼ੈਸਲੇ ਅਨੁਸਾਰ ਪੰਜਾਬ ਰੋਡਵੇਜ਼ ਨੰਗਲ ਡੀਪੂ ਵਿਖੇ ਅੱਜ ਸਮੂਹ ਯੂਨੀਅਨਾਂ ਵਲੋਂ ਪੰਜਾਬ ਰੋਡਵੇਜ਼ ਕੰਟਰੈਕਟ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ...
ਰੂਪਨਗਰ, 13 ਸਤੰਬਰ (ਸਤਨਾਮ ਸਿੰਘ ਸੱਤੀ, ਗੁਰਪ੍ਰੀਤ ਸਿੰਘ ਹੁੰਦਲ)-ਪੰਜਾਬ ਦੇ ਵੱਖ-ਵੱਖ ਵਿਭਾਗਾਂ ਸਮੇਤ ਤਿੰਨ ਸਰਕਾਰੀ ਥਰਮਲ ਪਲਾਂਟਾਂ ਵਿਚ ਲੰਬੇ ਸਮੇਂ ਤੋਂ ਕੰਮ ਕਰਦੇ ਠੇਕਾ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਧਾਰਿਤ ਠੇਕਾ ਮੁਲਾਜ਼ਮ ਸੰਘਰਸ਼ ...
ਨੂਰਪੁਰ ਬੇਦੀ, 13 ਸਤੰਬਰ (ਰਾਜੇਸ਼ ਚੌਧਰੀ)-ਧਰਮ ਯੁੱਧ ਮੋਰਚੇ ਦੌਰਾਨ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ 34 ਸ਼ਹੀਦ ਸਿੰਘਾਂ ਦੀ 34ਵੀਂ ਬਰਸੀ ਗੁਰਦੁਆਰਾ ਸ਼ਹੀਦ ਸਿੰਘਾਂ ਸਰਾਏ ਪੱਤਣ ਵਿਖੇ ਸ਼ਰਧਾਪੂਰਵਕ ਮਨਾਈ ਗਈ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਤਖ਼ਤ ਸ੍ਰੀ ਦਮਦਮਾ ...
ਰੂਪਨਗਰ, 13 ਸਤੰਬਰ (ਸਤਨਾਮ ਸਿੰਘ ਸੱਤੀ, ਮਨਜਿੰਦਰ ਸਿੰਘ ਚੱਕਲ)-ਪੰਜਾਬ ਸਕੂਲ ਸਿੱਖਿਆ ਬੋਰਡ ਐਸ. ਏ. ਐਸ. ਨਗਰ ਵਲੋਂ ਦਸਵੀਂ ਅਤੇ ਬਾਰ੍ਹਵੀਂ ਸ੍ਰੇਣੀ ਦੀਆਂ ਅਨੁਪੂਰਕ ਪ੍ਰੀਖਿਆਵਾਂ ਸਤੰਬਰ 2017 (ਕੇਵਲ ਓਪਨ ਸਕੂਲ) 15 ਸਤੰਬਰ ਤੋਂ 29 ਸਤੰਬਰ ਤੱਕ ਸਰਕਾਰੀ ਸੀਨੀਅਰ ...
ਸ੍ਰੀ ਅਨੰਦਪੁਰ ਸਾਹਿਬ, 13 ਸਤੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੀ ਸ੍ਰੀ ਦਸਮੇਸ਼ ਮਾਰਸ਼ਲ ਆਰਟਸ ਅਕੈਡਮੀ ਦੇ 11 ਐਥਲੀਟਾਂ ਨੇ ਸੰਗਰੂਰ ਵਿਖੇ ਹੋਈ ਸੂਬਾ ਪੱਧਰੀ ਓਪਨ ਐਥਲੈਟਿਕਸ ਮੀਟ ਵਿਚ ਪੁਜ਼ੀਸ਼ਨਾਂ ਹਾਸਲ ਕਰਕੇ ਜਿੱਥੇ ਇਲਾਕੇ ਦਾ ਮਾਣ ਵਧਾਇਆ ਹੈ ...
ਪੁਰਖਾਲੀ, 13 ਸਤੰਬਰ (ਅੰਮਿ੍ਤਪਾਲ ਬੰਟੀ)-ਪੰਜਾਬ ਵਿਚ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਕਾਨੂੰਨ ਲਾਗੂ ਹੁੰਦਿਆਂ ਹੀ ਸਿੱਖਿਆ ਵਿਭਾਗ ਨੇ ਆਮ ਜਨਤਾ ਨੂੰ ਇਸ ਕਾਨੂੰਨ ਬਾਰੇ ਜਾਗਰੂਕ ਕਰਨ ਲਈ ਪੰਜਾਬ ਭਰ ਦੇ ਸਕੂਲਾਂ ਵਿਚ ਸਕੂਲ ਮੈਨੇਜਮੈਂਟ ਕਮੇਟੀਆਂ, ਸਕੂਲਾਂ 'ਚ ...
ਸ੍ਰੀ ਅਨੰਦਪੁਰ ਸਾਹਿਬ, 13 ਸਤੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਨੇੜਲੇ ਪਿੰਡ ਗੱਜਪੁਰ ਬੇਲਾ ਦੇ ਜੰਮਪਲ ਅਤੇ ਸਰਕਾਰੀ ਹਾਈ ਸਕੂਲ ਸ਼ਾਹਪੁਰ ਬੇਲਾ ਦੇ ਅਧਿਆਪਕ ਵਰਿੰਦਰ ਸਿੰਘ ਪਰਮਾਰ ਦੇ ਬੇਟੇ ਕੰਵਰ ਅਦਿੱਤਿਆ ਪ੍ਰਤਾਪ ਸਿੰਘ ਨੇ 44ਵੀਂ ਜ਼ਿਲ੍ਹਾ ...
ਮੋਰਿੰਡਾ, 13 ਸਤੰਬਰ (ਪਿ੍ਤਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਅਧਿਆਪਕ ਦਿਵਸ ਮੌਕੇ ਸਟੇਟ ਐਵਾਰਡ ਨਾਲ ਸਨਮਾਨਿਤ ਕੀਤੇ ਅਧਿਆਪਕ ਸਤਵਿੰਦਰ ਸਿੰਘ ਮੜੋਲਵੀ ਦਾ ਵੱਖ-ਵੱਖ ਅਧਿਆਪਕ ਆਗੂਆਂ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸਤਵਿੰਦਰ ਸਿੰਘ ...
ਨੰਗਲ, 13 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਰੋਟਰੀ ਕਲੱਬ ਭਾਖੜਾ ਨੰਗਲ ਦੇ ਸਾਬਕਾ ਪ੍ਰਧਾਨ ਜੀਤ ਰਾਮ ਸ਼ਰਮਾ ਦੇ ਗ੍ਰਹਿ ਵਿਖੇ ਪਹੰੁਚ ਕੇ ਉਨ੍ਹਾਂ ਦੇ ਭਰਾ ਸ਼ਕਤੀ ਸ਼ਰਮਾ ਦੀ ਪਿਛਲੇ ਦਿਨੀਂ ਹੋਈ ਮੌਤ 'ਤੇ ਗਹਿਰਾ ...
ਸ੍ਰੀ ਅਨੰਦਪੁਰ ਸਾਹਿਬ, 13 ਸਤੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੇ ਐੱਸ. ਜੀ. ਐੱਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਲਾਕ ਪ੍ਰਾਇਮਰੀ ਸਕੂਲ ਖੇਡਾਂ ਦੇ ਦੂਸਰੇ ਦਿਨ ਕਬੱਡੀ ਅਤੇ ਖੋ-ਖੋ ਦੇ ਫਸਵੇਂ ਮੁਕਾਬਲੇ ਹੋਏ | ਜਿਨ੍ਹਾਂ ਵਿਚ ਬਲਾਕ ...
ਮੋਰਿੰਡਾ, 13 ਸਤੰਬਰ (ਕੰਗ)-ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਵੱਲੋਂ ਸ਼ੀਤਲਾ ਮਾਤਾ ਮੰਦਿਰ ਵਿਚ ਸ਼ੂਗਰ ਜਾਂਚ ਕੈਂਪ ਲਾਇਆ ਗਿਆ | ਪ੍ਰੀਸ਼ਦ ਦੇ ਪ੍ਰਧਾਨ ਆਰਕੀਟੈਕਟ ਜਸਮੀਤ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ 51 ਮਰੀਜ਼ਾਂ ਦੀ ਸ਼ੂਗਰ ਦੀ ਜਾਂਚ ਕੀਤੀ | ਇਸ ਮੌਕੇ 'ਤੇ ...
ਨਵਾਂਸ਼ਹਿਰ, 13 ਸਤੰਬਰ (ਦੀਦਾਰ ਸਿੰਘ ਸ਼ੇਤਰਾ)- ਕਿ੍ਸ਼ੀ ਵਿਗਿਆਨ ਕੇਂਦਰ, ਲੰਗੜੋਆ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ: ਜੁਗਰਾਜ ਸਿੰਘ ਮਰੋਕ ਨੇ ਦੱਸਿਆ ਕਿ ਆਉਣ ਵਾਲਾ ਸਮਾਂ ਮਟਰਾਂ ਦੀ ਅਗੇਤੀ ਬਿਜਾਈ ਲਈ ਢੁਕਵਾਂ ਹੈ | ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ...
ਸ੍ਰੀ ਅਨੰਦਪੁਰ ਸਾਹਿਬ, 13 ਸਤੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੇ ਹੋਟਲ ਹੋਲੀ ਸਿਟੀ ਵਿਖੇ ਸਾਈਕਿਲੰਗ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਵਲੋਂ ਸਾਰਾਗੜ੍ਹੀ ਦਿਵਸ ਨੂੰ ਲੈ ਕੇ ਇਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ...
ਰੂਪਨਗਰ, 13 ਸਤੰਬਰ (ਸਤਨਾਮ ਸਿੰਘ ਸੱਤੀ, ਗੁਰਪ੍ਰੀਤ ਸਿੰਘ ਹੁੰਦਲ)-ਪਾਵਰਕਾਮ ਐਾਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੱਦੇ 'ਤੇ ਪਾਵਰਕਾਮ ਦੇ ਸਰਕਲ ਹੈੱਡ ਕੁਆਟਰ ਰੂਪਨਗਰ ਵਿਖੇ ਧਰਨਾ ਦਿੱਤਾ ਗਿਆ | ਇਹ ਧਰਨਾ ਪਾਵਰਕਾਮ ਵਿਚ ਲਗਾਤਾਰ ਕੰਮ ਅਤੇ ...
ਨੰਗਲ, 13 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਏਕ ਪਹਿਲ ਵੈੱਲਫੇਅਰ ਸੁਸਾਇਟੀ ਨੰਗਲ ਵਲੋਂ ਜਨਰਲ ਸਕੱਤਰ ਅਜੈ ਸ਼ਰਮਾ ਦੀ ਅਗਵਾਈ ਹੇਠ ਐਡੀਸ਼ਨਲ ਮੁੱਖ ਚੋਣ ਅਫ਼ਸਰ ਪੰਜਾਬ ਸਰਕਾਰ ਮਨਪ੍ਰੀਤ ਸਿੰਘ ਨੂੰ ਇਕ ਮੰਗ ਪੱਤਰ ਸੌਾਪ ਕੇ ਮੰਗ ਕੀਤੀ ਕਿ ਚੋਣਾਂ ਦੌਰਾਨ ਪੋਿਲੰਗ ਬੂਥਾਂ ...
ਸ੍ਰੀ ਅਨੰਦਪੁਰ ਸਾਹਿਬ, 13 ਸਤੰਬਰ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਬਾਰ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਦਾ ਇੱਕ ਵਫ਼ਦ ਪ੍ਰਧਾਨ ਮੁਨੀਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਉਪ ਮੰਡਲ ਮੈਜਿਸਟੇ੍ਰਟ ਰਾਕੇਸ਼ ਗਰਗ ਨੂੰ ਮਿਲਿਆ | ਜਿੱਥੇ ਤਹਿਸੀਲ ਅੰਦਰ ਪਿਛਲੇ ਸਮੇਂ ...
ਪੁਰਖਾਲੀ, 13 ਸਤੰਬਰ (ਬੰਟੀ)-ਡਾਇਰੈਕਟਰ ਸਿੱਖਿਆ ਵਿਭਾਗ (ਸੈਸਿ) ਪੰਜਾਬ ਐਸ. ਏ. ਐਸ. ਨਗਰ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਰੂਪਨਗਰ ਅਤੇ ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਸ੍ਰੀਮਤੀ ਜਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲ੍ਹਾ ਪੱਧਰੀ ...
ਸ੍ਰੀ ਅਨੰਦਪੁਰ ਸਾਹਿਬ, 13 ਸਤੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਪਰਿਆਸ ਕਲਾ ਮੰਚ ਰਜਿਸਟਰ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਨਰਿੰਜਣ ਸਿੰਘ ਰਾਣਾ ਦੀ ਅਗਵਾਈ ਹੇਠ ਪੰਜਾਬ ਦੇ ਮਸ਼ਹੂਰ ਸ਼ਾਇਰ ਲੋਕ ਸੰਪਰਕ ਵਿਭਾਗ ਦੇ ਸੇਵਾ ਮੁਕਤ ਡਿਪਟੀ ਡਾਇਰੈਕਟਰ ਕੁਲਵੰਤ ...
ਮੋਰਿੰਡਾ, 13 ਸਤੰਬਰ (ਪਿ੍ਤਪਾਲ ਸਿੰਘ)-ਬਲਾਕ ਮੋਰਿੰਡਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 3 ਰੋਜ਼ਾ ਖੇਡ ਮੁਕਾਬਲੇ ਸਥਾਨਕ ਮਿਲਟਰੀ ਗਰਾੳਾੂਡ ਵਿਖੇ ਅੱਜ ਸ਼ੁਰੂ ਹੋ ਗਏ | ਇਸ ਖੇਡ ਟੂਰਨਾਮੈਂਟ ਦਾ ਉਦਘਾਟਨ ਜਸਮਿੰਦਰ ਸਿੰਘ ਮੜੋਲੀ ਨੇ ਕੀਤਾ | ਇਸ ਸਬੰਧੀ ਜਾਣਕਾਰੀ ...
ਨੂਰਪੁਰ ਬੇਦੀ, 13 ਸਤੰਬਰ (ਵਿੰਦਰਪਾਲ ਝਾਂਡੀਆਂ)-ਬਲਾਕ ਦੇ ਪਿੰਡ ਬਾਲੇਵਾਲ ਵਿਖੇ ਅੱਜ ਅਧਿਕਾਰੀਆਂ ਵਲੋਂ ਪੰਚਾਇਤ ਦੇ ਸਾਲ 2016-17 ਦੌਰਾਨ ਮਗਨਰੇਗਾ ਸਕੀਮ ਤਹਿਤ ਪਿੰਡ 'ਚ ਕਰਵਾਏ ਕੰਮਾਂ ਦਾ ਸੋਸ਼ਲ ਆਡਿਟ ਕੀਤਾ ਗਿਆ ਤੇ ਕੀਤੇ ਗਏ ਕੰਮਾਂ ਬਾਰੇ ਸ਼ਾਮਲ ਪਿੰਡ ਤੇ ਪੰਚਾਇਤ ...
ਨੰਗਲ, 13 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਰੋਡਵੇਜ ਕੰਡਕਟਰ ਯੂਨੀਅਨ ਇਕਾਈ ਨੰਗਲ ਦੀ ਚੋਣ ਬਲਵਿੰਦਰ ਸਿੰਘ ਗੜ੍ਹਸ਼ੰਕਰੀ ਦੀ ਅਗਵਾਈ ਹੇਠ ਨੰਗਲ ਡੀਪੂ ਵਿਚ ਹੋਈ ਜਿਸ ਵਿਚ ਸਰਪ੍ਰਸਤ ਅਮਰਜੀਤ ਸਿੰਘ ਇੰਸਪੈਕਟਰ ਨੂੰ ਚੁਣਿਆ ਗਿਆ ਜਦੋਂ ਕਿ ਪ੍ਰਧਾਨ ਨਸੀਬ ਚੰਦ ...
ਕੀਰਤਪੁਰ ਸਾਹਿਬ, 13 ਸਤੰਬਰ (ਵਿਜੈਪਾਲ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀਰਤਪੁਰ ਸਾਹਿਬ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਅਤੇ ਐੱਸ. ਪੀ. ਟ੍ਰੈਫ਼ਿਕ ਇੰਚਾਰਜ ਮੈਡਮ ਸੁਰਿੰਦਰਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਹਿਲਾ ...
ਭਰਤਗੜ੍ਹ 13 ਸਤੰਬਰ (ਜਸਬੀਰ ਸਿੰਘ ਬਾਵਾ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਕੋਹਾਂ ਦੂਰ ਕਰਕੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਵਲੋਂ ਭਰਤਗੜ੍ਹ 'ਚ ਖੇਡ ਸਟੇਡੀਅਮ ਦਾ ਨਿਰਮਾਣ ...
ਨੂਰਪੁਰ ਬੇਦੀ, 13 ਸਤੰਬਰ (ਰਾਜੇਸ਼ ਚੌਧਰੀ)-ਨੰਬਰਦਾਰਾਂ ਦੀਆਂ ਸਮੱਸਿਆਵਾਂ ਸਬੰਧੀ ਨੰਬਰਦਾਰਾਂ ਦਾ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਮੀਰਪੁਰ ਦੀ ਅਗਵਾਈ ਹੇਠ ਐਸ. ਡੀ. ਐਮ. ਅਨੰਦਪੁਰ ਸਾਹਿਬ ਨੂੰ ਮਿਲਿਆ | ਇਸ ਦੌਰਾਨ ਨੰਬਰਦਾਰਾਂ ਦੇ ਰਹਿੰਦੇ ਮਾਣ ਭੱਤੇ ...
ਕੀਰਤਪੁਰ ਸਾਹਿਬ, 13 ਸਤੰਬਰ (ਵਿਜੈਪਾਲ ਸਿੰਘ ਢਿੱਲੋਂ)-ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੁਲਿਸ ਐਜੂਕੇਸ਼ਨ ਸੈੱਲ ਦੀ ਟੀਮ ਵਲੋਂ ਟਰੱਕ ਯੂਨੀਅਨ ਕੀਰਤਪੁਰ ਸਾਹਿਬ ਵਿਖੇ ਏ. ਐੱਸ. ਆਈ. ਸੁਖਦੇਵ ਸਿੰਘ ਦੀ ਟੀਮ ਵਲੋਂ ...
ਰੂਪਨਗਰ, 13 ਸਤੰਬਰ (ਗੁਰਪ੍ਰੀਤ ਸਿੰਘ ਹੁੰਦਲ, ਮਨਜਿੰਦਰ ਸਿੰਘ ਚੱਕਲ)-ਸਾਇੰਸ ਟੀਚਰਜ਼ ਐਸੋ: ਰੂਪਨਗਰ ਦੀ ਮੀਟਿੰਗ ਸਰਪ੍ਰਸਤ ਦਵਿੰਦਰ ਕੁਮਾਰ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਹਰਪਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮਹਾਰਾਜਾ ਰਣਜੀਤ ਸਿੰਘ ਬਾਗ਼ ਰੂਪਨਗਰ ਵਿਖੇ ਹੋਈ | ...
ਰੂਪਨਗਰ, 13 ਸਤੰਬਰ (ਗੁਰਪ੍ਰੀਤ ਸਿੰਘ ਹੁੰਦਲ, ਮਨਜਿੰਦਰ ਸਿੰਘ ਚੱਕਲ)-ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ/ਪੀ. ਐੱਸ. ਪੀ. ਸੀ. ਐੱਲ. ਦੀ ਮਹੀਨਾਵਾਰ ਮੀਟਿੰਗ ਮੁਰਲੀ ਮਨੋਹਰ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਮੀਟਿੰਗ ਵਿਚ ਸਰਕਲ ਪ੍ਰਧਾਨ ਰਾਧੇ ਸ਼ਾਮ ਉਚੇਚੇ ...
ਨੂਰਪੁਰ ਬੇਦੀ, 13 ਸਤੰਬਰ (ਢੀਂਡਸਾ)-ਬਲਾਕ ਦੇ ਪਿੰਡ ਅਬਿਆਣਾ ਕਲਾਂ ਦੇ ਮਹਿਲਾ ਮੰਡਲ ਨੇ ਪਿੰਡ ਦੀਆਂ ਲੋੜਾਂ ਅਨੁਸਾਰ ਲੋੜੀਂਦਾ ਸਮਾਨ ਖ਼ਰੀਦਿਆ ਗਿਆ | ਪਿੰਡ ਨੂੰ ਪਿਛਲੀ ਸਰਕਾਰ ਵੇਲੇ ਮਹਿਲਾ ਮੰਡਲ ਦੇ ਸਮਾਨ ਲਈ ਆਈ ਇਕ ਲੱਖ ਦੀ ਗਰਾਂਟ ਨਾਲ 2 ਪੇਟੀਆਂ, 5 ਟੇਬਲ, 10 ਕੰਬਲ, ...
ਰੂਪਨਗਰ, 13 ਸਤੰਬਰ (ਸਤਨਾਮ ਸਿੰਘ ਸੱਤੀ, ਮਨਜਿੰਦਰ ਸਿੰਘ ਚੱਕਲ)-ਨੰਗਲ ਚੌਕ ਰੂਪਨਗਰ ਤੋਂ ਭਾਖੜਾ ਨਹਿਰ ਕੋਲੋਂ ਲੰਘ ਕੇ ਮਾਜਰੀ ਠੇਕੇਦਾਰਾਂ ਜਾਣ ਵਾਲੇ ਮਾਰਗ 'ਤੇ 4 ਸਾਲ ਪਹਿਲਾਂ ਲੋਕ ਨਿਰਮਾਣ ਵਿਭਾਗ ਨੇ ਇੱਕ ਪੁਲੀ ਚੌੜੀ ਤਾਂ ਕਰ ਦਿੱਤੀ ਪਰ ਮੁੜ ਕੇ ਚਾਲੂ ਕਰਨੀ ਹੀ ...
ਨੰਗਲ, 13 ਸਤੰਬਰ (ਪ੍ਰੋ. ਅਵਤਾਰ ਸਿੰਘ)-ਅੱਜ ਨੰਗਲ ਬਲਾਕ ਦੇ ਪ੍ਰਾਇਮਰੀ ਸਕੂਲਾਂ ਦੇ ਬਲਾਕ ਪੱਧਰੀ ਖੇਡ ਮੁਕਾਬਲੇ ਬੀ.ਪੀ.ਈ.ਓ ਸ੍ਰੀਮਤੀ ਸੁਦੇਸ਼ ਹੰਸ ਦੀ ਅਗਵਾਈ ਵਿਚ ਸ. ਪ੍ਰਾ. ਸਕੂਲ ਨੰਗਲ ਲੜਕੇ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਏ | ਇਨ੍ਹਾਂ ਮੁਕਾਬਲਿਆਂ ਵਿਚ ...
ਨੰਗਲ, 13 ਸਤੰਬਰ (ਪ੍ਰੋ: ਅਵਤਾਰ ਸਿੰਘ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰੋਪੜ ਨਵਾਂ ਸ਼ਹਿਰ ਜ਼ੋਨ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ ਦੋ ਨਯਾ ਨੰਗਲ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਾਰਾਗੜ੍ਹੀ ਯੁੱਧ ਦੀ 120ਵੀਂ ਵਰ੍ਹੇਗੰਢ ਨੂੰ ਸਮਰਪਿਤ ...
ਰੂਪਨਗਰ, 13 ਸਤੰਬਰ (ਗੁਰਪ੍ਰੀਤ ਸਿੰਘ ਹੁੰਦਲ, ਮਨਜਿੰਦਰ ਸਿੰਘ ਚੱਕਲ)- ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਗੁਰਨੀਤ ਤੇਜ ਨੇ ਅੱਜ ਰੂਪਨਗਰ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਰੂ-ਬਰੂ ਹੁੰਦਿਆਂ ਕਿਹਾ ਕਿ ਮੀਡੀਆ ਨੂੰ ਸਨਸਨੀਖ਼ੇਜ਼ ਖ਼ਬਰਾਂ ਤੋਂ ਪਰਹੇਜ਼ ...
ਚੰਡੀਗੜ੍ਹ, 13 ਸਤੰਬਰ (ਅਜੀਤ ਬਿਊਰੋ)- ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਸਰਕਾਰੀ ਸੇਵਾਵਾਂ ਦੇ ਰਹੇ 1 ਹਜ਼ਾਰ ਤੋਂ ਜ਼ਿਆਦਾ ਇੰਜੀਨੀਅਰਾਂ ਵੱਲੋਂ '50ਵਾਂ ਇੰਜੀਨੀਅਰ ਦਿਵਸ' 15 ਸਤੰਬਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਾਅ ਆਡੀਟੋਰੀਅਮ ਵਿਖੇ ਮਨਾਇਆ ...
ਰੂਪਨਗਰ, 13 ਸਤੰਬਰ (ਸਤਨਾਮ ਸਿੰਘ ਸੱਤੀ)-ਦੇਸ਼ ਦੀ ਵਕਾਰੀ ਸੰਸਥਾ ਆਈ.ਆਈ.ਟੀ. ਰੂਪਨਗਰ ਨੇ ਰੋਪੜ ਕੈਂਪਸ ਵਿਚ ਆਧੁਨਿਕ ਮਿੱਟੀ, ਪਾਣੀ ਅਤੇ ਪੌਦਾ ਲੈਬ ਦੀ ਸਥਾਪਨਾ ਕੀਤੀ ਹੈ ਜਿਸ ਲਈ ਕੈਂਪਸ ਦੀ ਢਾਈ ਏਕੜ ਜ਼ਮੀਨ ਰਾਖਵੀਂ ਰੱਖੀ ਗਈ ਹੈ ਜਿੱਥੇ ਇਸ ਯੋਜਨਾ ਦਾ ਆਰੰਭ ਕੀਤਾ ...
ਰੂਪਨਗਰ, 13 ਸਤੰਬਰ (ਸੱਤੀ, ਹੁੰਦਲ)-ਰੋਟਰੀ ਕਲੱਬ ਰੂਪਨਗਰ ਵਲੋਂ ਪਰਮਾਰ ਹਸਪਤਾਲ ਰੂਪਨਗਰ ਵਿਖੇ ਹੱਡੀਆਂ ਅਤੇ ਜੋੜਾਂ ਦਾ ਸੈਮੀਨਾਰ ਅਤੇ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ ਜਿਸ ਵਿਚ 50 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ 35 ਮਰੀਜ਼ਾਂ ਦੀਆਂ ਹੱਡੀਆਂ ਦੀ ...
ਨੂਰਪੁਰ ਬੇਦੀ, 13 ਸਤੰਬਰ (ਹਰਦੀਪ ਸਿੰਘ ਢੀਂਡਸਾ)-ਪੰਜਾਬ ਵਿਚ ਖੇਡਾਂ ਦੀ ਨਰਸਰੀ ਸਮਝੇ ਜਾਂਦੇ ਪ੍ਰਾਇਮਰੀ ਸਕੂਲਾਂ ਦੇ ਖਿਡਾਰੀਆਂ ਦੇ ਅੱਜ ਕੱਲ੍ਹ ਬਲਾਕ ਪੱਧਰ ਦੇ ਮੁਕਾਬਲੇ ਵੱਖ-ਵੱਖ ਸਿੱਖਿਆ ਬਲਾਕਾਂ ਵਿਚ ਕਰਵਾਏ ਜਾ ਰਹੇ ਹਨ ਪਰ ਇਨ੍ਹਾਂ ਖੇਡਾਂ ਵਿਚ ਹਾਲਤ 'ਪੱਲੇ ...
ਰੂਪਨਗਰ, 13 ਸਤੰਬਰ (ਸਤਨਾਮ ਸਿੰਘ ਸੱਤੀ, ਗੁਰਪ੍ਰੀਤ ਸਿੰਘ ਹੁੰਦਲ)-ਰੋਟਰੀ ਇੰਟਰਨੈਸ਼ਨਲ ਵਲੋਂ ਮੰਗੋਲੀਆ ਵਿਚ ਚਲਾਏ 10 ਰੋਜ਼ਾ ਮੋਟਾਪੇ ਦੀ ਸਰਜਰੀ ਦੀ ਸਿਖਲਾਈ ਦੇ ਮਿਸ਼ਨ ਨੂੰ ਪੂਰਾ ਕਰਕੇ ਭਾਰਤ ਦੇ 15 ਡਾਕਟਰ ਵਤਨ ਪਰਤ ਆਏ ਹਨ ਜਿਨ੍ਹਾਂ ਵਿਚ ਰੂਪਨਗਰ ਦੇ ਪ੍ਰਸਿੱਧ ...
ਰੂਪਨਗਰ, 13 ਸਤੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਖੇਡ ਵਿਭਾਗ ਵਲੋਂ ਸਾਲ 2017-18 ਸੈਸ਼ਨ ਲਈ 17 ਸਾਲ ਤੋਂ ਘੱਟ ਉਮਰ ਦੇ ਲੜਕੇ ਅਤੇ ਲੜਕੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 16 ਅਤੇ 17 ਸਤੰਬਰ ਨੂੰ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਕਰਵਾਏ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ...
ਸ੍ਰੀ ਅਨੰਦਪੁਰ ਸਾਹਿਬ, 13 ਸਤੰਬਰ (ਨਿੱਕੂਵਾਲ, ਕਰਨੈਲ ਸਿੰਘ)-ਅਮਨ ਤੇ ਵਿਕਾਸ ਕਮੇਟੀ ਵੱਲੋਂ ਮਿ੍ਤਕਾ ਪੱਤਰਕਾਰ ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਸਖ਼ਤ ਸਜਾਵਾਂ ਦੇਣ ਦੇ ਉਦੇਸ਼ ਨਾਲ ਇੱਕ ਮੰਗ ਪੱਤਰ ਐਸ.ਡੀ.ਐਮ. ਰਾਕੇਸ਼ ਗਰਗ ਨੂੰ ਦਿੱਤਾ ਗਿਆ | ਕਨਵੀਨਰ ਜੰਗ ਸਿੰਘ ...
ਸੰਧਵਾਂ, 13 ਸਤੰਬਰ (ਪ੍ਰੇਮੀ ਸੰਧਵਾਂ) - ਪਿੰਡ ਸੰਧਵਾਂ ਦੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਖੇਡ ਸਟੇਡੀਅਮ ਵਿਖੇ ਬਲਾਕ ਸਿੱਖਿਆ ਅਫ਼ਸਰ ਕਰਨੈਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਬੰਗਾ ਦੇ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਜੋਨਲ ਸਕੱਤਰ ਪਿੰ੍ਰਸੀਪਲ ...
ਸੰਧਵਾਂ, 13 ਸਤੰਬਰ (ਪ੍ਰੇਮੀ ਸੰਧਵਾਂ)-ਸੀਨੀਅਰ ਮੈਡੀਕਲ ਅਫਸਰ ਡਾ: ਮਨਪ੍ਰੀਤ ਕੌਰ ਸੁੱਜੋਂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਿਹਤ ਇੰਸਪੈਕਟਰ ਰਜੇਸ਼ ਕੁਮਾਰ ਤੇ ਸਿਹਤ ਇੰਸਪੈਕਟਰ ਦਰਬਾਰਾ ਸਿੰਘ ਕੰਗਰੋੜ ਦੀ ਅਗਵਾਈ 'ਚ ਡਿਸਪੈਂਸਰੀ ਸੂੰਢ, ਆਂਗਣਵਾੜੀ ...
ਬੰਗਾ, 13 ਸਤੰਬਰ (ਕਰਮ ਲਧਾਣਾ) - ਦਾਤਾ ਗੁਲਾਮੇ ਸ਼ਾਹ ਬੰਗਾ 'ਚ ਹੋਏ ਸਲਾਨਾ ਜੋੜ ਮੇਲੇ ਦੌਰਾਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਸਕੱਤਰ ਅਤੇ ਸਿਵਲ ਜੱਜ ਮਨਾਯੋਗ ਪਰਿੰਦਰ ਸਿੰਘ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ...
ਬੰਗਾ, 13 ਸਤੰਬਰ (ਕਰਮ ਲਧਾਣਾ)-ਅਮਰੀਕਾ ਵਸਦੇ ਪੰਜਾਬੀ ਦੇ ਪ੍ਰਸਿੱਧ ਗਾਇਕ ਰੇਸ਼ਮ ਸਿੰਘ ਰੇਸ਼ਮ ਜੋ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਟਕੜ ਖੁਰਦ ਦੇ ਜੰਮਪਲ ਅਤੇ ਪਿਛਲੇ ਲੰਬੇ ਸਮੇਂ ਤੋਂ ਇਸ ਇਲਾਕੇ ਵਿੱਚ ਅੱਖਾਂ ਦੇ ਮੁਫ਼ਤ ...
ਰੂਪਨਗਰ, 13 ਸਤੰਬਰ (ਮਨਜਿੰਦਰ ਸਿੰਘ ਚੱਕਲ)-ਸਥਾਨਕ ਗਿਆਨੀ ਜ਼ੈਲ ਸਿੰਘ ਨਗਰ ਵਿਖੇ ਉਦੋਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਪਤਾ ਨਹੀਂ ਕਿੱਥੋਂ 40-50 ਬਾਂਦਰਾਂ ਦਾ ਝੁੰਡ ਆ ਗਿਆ ਅਤੇ ਦੋ ਟੋਲਿਆਂ ਵਿਚ ਜ਼ਬਰਦਸਤ ਲੜਾਈ ਸ਼ੁਰੂ ਹੋ ਗਈ ਅਤੇ ਇਹ ਬਾਂਦਰ ਲਗਭਗ 2 ਘੰਟੇ ...
ਰੂਪਨਗਰ, 13 ਸਤੰਬਰ (ਮਨਜਿੰਦਰ ਸਿੰਘ ਚੱਕਲ)-ਕਾਨੂੰਨੀ ਸਾਖਰਤਾ ਦੇ ਸਮੇਂ ਦੀ ਮੁੱਖ ਲੋੜ ਹੈ ਤੇ ਇਹ ਜ਼ਰੂਰੀ ਹੈ ਕਿ ਵਿਦਿਆਰਥੀ ਕਾਨੂੰਨੀ ਤੌਰ 'ਤੇ ਵੀ ਸਾਖਸਰ ਹੋਣ ਅਤੇ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਪ੍ਰਤੀ ਜਾਣੂ ਹੋਣ | ਇਹ ਪ੍ਰਗਟਾਵਾ ਮਾਨਯੋਗ ਜ਼ਿਲ੍ਹਾ ਅਤੇ ...
ਭੱਦੀ, 13 ਸਤੰਬਰ (ਨਰੇਸ਼ ਧੌਲ)- ਆਪਣੇ ਸਮੇਂ ਦੀ ਨਾਮਵਾਰ ਸ਼ਖ਼ਸੀਅਤ ਚੌਧਰੀ ਮਿਲਖੀ ਰਾਮ ਭੀਖਾ (100) ਪਿੰਡ ਟਕਾਰਲਾ ਜੋ ਪਿਛਲੇ ਦਿਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਦਾ ਅੰਤਿਮ ਸਸਕਾਰ ਉਨ੍ਹਾਂ ਦੀ ਜੱਦੀ ਪਿੰਡ ਟਕਾਰਲਾ ਦੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX