ਤਾਜਾ ਖ਼ਬਰਾਂ


ਪੰਜਾਬ ਸਰਕਾਰ ਵੱਲੋਂ ਈਦ ਉੱਲ ਜੂਹਾ 'ਤੇ ਸਰਕਾਰੀ ਛੁੱਟੀ ਦਾ ਐਲਾਨ
. . .  22 minutes ago
ਲਹਿਰਾਗਾਗਾ ,21 ਅਗਸਤ (ਸੂਰਜ ਭਾਨ ਗੋਇਲ)- ਪੰਜਾਬ ਸਰਕਾਰ ਨੇ 22 ਅਗਸਤ ਬੁੱਧਵਾਰ ਨੂੰ ਈਦ ਉੱਲ ਜੂਹਾ (ਬਕਰੀਦ) ਦੇ ਮੌਕੇ ਗਜਿਟਡ ਛੁੱਟੀ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ 22 ਅਗਸਤ ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਚਾਹ ਤੱਕ ਇੰਗਲੈਂਡ ਦੂਜੀ ਪਾਰੀ 'ਚ 173/4
. . .  40 minutes ago
ਕਾਰ ਵਿਚੋਂ ਮਿਲੀ ਇਕ ਵਿਅਕਤੀ ਦੀ ਲਾਸ਼
. . .  about 1 hour ago
ਜੈਤੋ, 21 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਬਠਿੰਡਾ ਰੋਡ 'ਤੇ ਸਥਿਤ ਪੈਲੇਸ ਦੇ ਨੇੜੇ ਇਕ ਕਾਰ ਵਿਚੋਂ ਵਿਅਕਤੀ ਦੀ ਲਾਸ਼ ਮਿਲਣ ਦਾ ਪਤਾ ਲੱਗਿਆ ਹੈ...
ਚੀਨ ਦੇ ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 21 ਅਗਸਤ - ਚੀਨ ਦੇ ਰੱਖਿਆ ਮੰਤਰੀ ਤੇ ਸਟੇਟ ਕੌਂਸਲਰ ਵੇਈ ਫੇਂਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ...
ਕੈਪਟਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਦੀਆਂ ਤਿਆਰੀਆਂ ਸਬੰਧੀ ਕੀਤੀ ਸਮੀਖਿਆ
. . .  about 2 hours ago
ਚੰਡੀਗੜ੍ਹ, 21 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਸਬੰਧੀ ਕੀਤੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਲਤਾਨਪੁਰ ਲੋਧੀ 'ਚ ਸਾਰੇ ਵਿਭਾਗਾਂ ਨੂੰ ...
20 ਕੁਇੰਟਲ 60 ਕਿੱਲੋ ਨਕਲੀ ਪਨੀਰ ਬਰਾਮਦ, ਇਕ ਵਿਅਕਤੀ ਗ੍ਰਿਫ਼ਤਾਰ
. . .  about 2 hours ago
ਐਸ.ਏ.ਐਸ. ਨਗਰ, 21 ਅਗਸਤ- ਪਿਛਲੇ ਦਿਨੀਂ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ: ਬਲਬੀਰ ਸਿੰਘ ਸਿੱਧੂ ਵੱਲੋਂ ਨਕਲੀ ਪਨੀਰ ਅਤੇ ਹੋਰ ਖਾਧ ਪਦਾਰਥ ਤਿਆਰ ਕਰਨ ਵਾਲੇ ਮਿਲਾਵਟ ਖੋਰਾਂ ਨੂੰ ਨੱਥ ਪਾਉਣ ਲਈ ਦਿੱਤੇ ਗਏ ਸਖ਼ਤ ਆਦੇਸ਼ਾਂ ਅਨੁਸਾਰ ਅੱਜ ਡੇਅਰੀ...
ਜਲੰਧਰ ਦੇ ਅਬਾਦਪੁਰਾ 'ਚ ਮਾਮੂਲੀ ਵਿਵਾਦ 'ਤੇ ਚੱਲੀ ਗੋਲੀ, ਇੱਕ ਜ਼ਖ਼ਮੀ
. . .  about 3 hours ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਲੰਚ ਤੱਕ ਇੰਗਲੈਂਡ ਦੂਜੀ ਪਾਰੀ 'ਚ 84/4
. . .  about 3 hours ago
ਏਸ਼ੀਅਨ ਖੇਡਾਂ 2018 : ਭਾਰਤੀ ਮਹਿਲਾ ਪਹਿਲਵਾਨ ਦਿਵਿਆ ਕਾਕਰਨ ਨੇ ਜਿਤਿਆ ਕਾਂਸੇ ਦਾ ਤਗਮਾ
. . .  about 3 hours ago
ਮੋਟਰਸਾਈਕਲ -ਬੱਸ ਦੀ ਟੱਕਰ 'ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ
. . .  about 3 hours ago
ਸਮੁੰਦੜਾ, 21 ਅਗਸਤ(ਤੀਰਥ ਸਿੰਘ ਰੱਕੜ)- ਸਥਾਨਕ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਸੜਕ 'ਤੇ ਪਿੰਡ ਪਨਾਮ ਨੇੜੇ ਮੋਟਰਸਾਈਕਲ ਰੇਹੜੀ 'ਤੇ ਬੱਸ ਦਰਮਿਆਨ ਹੋਈ ਟੱਕਰ 'ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਮ੍ਰਿਤਕਾਂ ਦੀ ਪਹਿਚਾਣ ਸ਼ਿਵ ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਇੰਗਲੈਂਡ ਨੂੰ ਲੱਗਾ ਚੌਥਾ ਝਟਕਾ, ਓਲੀ ਪੋਪ ਨੂੰ ਸ਼ਮੀ ਨੇ ਕੀਤਾ ਆਊਟ
. . .  about 4 hours ago
ਜੰਮੂ ਅਤੇ ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  about 4 hours ago
ਸ੍ਰੀਨਗਰ, 21 ਅਗਸਤ- ਜੰਮੂ ਅਤੇ ਕਸ਼ਮੀਰ ਦੇ ਹੰਦਵਾੜਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋਣ ਦੀ ਖ਼ਬਰ ਸਾਹਮਣੇ ਆਈ...
ਕੇਰਲ 'ਚ ਹੜ੍ਹਾਂ ਦੀ ਸਥਿਤੀ 'ਤੇ ਬੁਲਾਈ ਗਈ ਸਰਬ ਦਲ ਬੈਠਕ
. . .  about 4 hours ago
ਤਿਰੂਵਨੰਤਪੁਰਮ, 21 ਅਗਸਤ- ਕੇਰਲ ਦੇ ਤਿਰੂਵਨੰਤਪੁਰਮ 'ਚ ਹੜ੍ਹਾਂ ਦੀ ਸਥਿਤੀ 'ਤੇ ਮੁੱਖ ਮੰਤਰੀ ਪਿਨਰਾਈ ਵਿਜੈਅਨ ਦੀ ਪ੍ਰਧਾਨਗੀ ਹੇਠ ਸਰਬ ਦਲ ਦੀ ਬੈਠਕ ਬੁਲਾਈ ਗਈ...
ਸ਼ਹੀਦ ਔਰੰਗਜ਼ੇਬ ਦੇ ਪਿਤਾ ਨੇ ਨਵਜੋਤ ਸਿੰਘ ਸਿੱਧੂ ਦੀ ਕੀਤੀ ਹਿਮਾਇਤ
. . .  about 4 hours ago
ਸ੍ਰੀਨਗਰ, 21 ਅਗਸਤ- ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ 'ਚ ਜੂਨ ਮਹੀਨੇ 'ਚ ਅੱਤਵਾਦੀਆਂ ਵੱਲੋਂ ਅਗਵਾ ਕਰ ਕੇ ਮਾਰੇ ਗਏ ਭਾਰਤੀ ਫ਼ੌਜ ਦੇ ਦੇ ਜਵਾਨ ਔਰੰਗਜ਼ੇਬ ਦੇ ਪਿਤਾ ਮੁਹੰਮਦ ਹਨੀਫ਼ ਨੇ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਯਾਤਰਾ ਦੀ ਹਿਮਾਇਤ ਕਰਦਿਆ ਕਿਹਾ ਕਿ...
ਬਿਆਸ ਦਰਿਆ 'ਚ ਜਲ ਪ੍ਰਵਾਹ ਕਰਨ ਲਈ ਸਵ. ਵਾਜਪਾਈ ਜੀ ਦੀਆਂ ਅਸਥੀਆਂ ਕੱਲ੍ਹ ਪੁੱਜਣਗੀਆਂ ਅੰਮ੍ਰਿਤਸਰ
. . .  about 5 hours ago
ਅੰਮ੍ਰਿਤਸਰ, 21 ਅਗਸਤ (ਹਰਮਿੰਦਰ ਸਿੰਘ)- ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਦੀਆਂ ਅਸਥੀਆਂ ਵਾਲਾ ਕਲਸ਼ ਕੱਲ੍ਹ (22 ਅਗਸਤ) ਨੂੰ ਬਿਆਸ ਦਰਿਆ 'ਚ ਜਲ ਪ੍ਰਵਾਹ ਕਰਨ ਲਈ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੇ ਪੁੱਜੇਗਾ...
ਮੰਦਸੌਰ ਜਬਰ-ਜਨਾਹ ਮਾਮਲਾ : ਅਦਾਲਤ ਨੇ ਦੋਸ਼ੀਆਂ ਨੂੰ ਸੁਣਾਈ ਫਾਂਸੀ ਦੀ ਸਜ਼ਾ
. . .  about 5 hours ago
ਭਾਰਤ 'ਚ ਸਿੱਧੂ ਨੂੰ ਨਿਸ਼ਾਨਾ ਬਣਾ ਰਹੇ ਲੋਕ ਅਮਨ ਨੂੰ ਪਹੁੰਚਾ ਰਹੇ ਹਨ ਨੁਕਸਾਨ- ਇਮਰਾਨ ਖਾਨ
. . .  about 5 hours ago
ਪਾਕਿਸਤਾਨ 'ਚ ਆਈ ਸਿਆਸੀ ਤਬਦੀਲੀ ਨਾਲ ਖ਼ਿੱਤੇ 'ਚ ਅਮਨ ਦੀਆਂ ਸੰਭਾਵਨਾਵਾਂ ਵਧੀਆਂ - ਨਵਜੋਤ ਸਿੱਧੂ
. . .  about 5 hours ago
ਸਿੱਧੂ ਨੂੰ ਨਿਸ਼ਾਨਾ ਬਣਾਉਣ ਵਾਲੇ ਲੋਕ ਅਮਨ ਅਤੇ ਸਦਭਾਵਨਾ ਨੂੰ ਨੁਕਸਾਨ ਪਹੁੰਚਾ ਰਹੇ ਹਨ- ਇਮਰਾਨ ਖ਼ਾਨ
. . .  about 5 hours ago
ਇਮਰਾਨ ਖ਼ਾਨ ਨੇ ਪਾਕਿਸਤਾਨ ਆਉਣ 'ਤੇ ਸਿੱਧੂ ਦਾ ਕੀਤਾ ਧੰਨਵਾਦ
. . .  about 6 hours ago
ਜਨਤਕ ਨਲਕੇ ਤੋਂ ਪਾਣੀ ਪੀਣ ਕਾਰਨ ਲੋਕਾਂ ਵੱਲੋਂ ਦਲਿਤ ਮਹਿਲਾ ਨਾਲ ਕੁੱਟ ਮਾਰ
. . .  about 6 hours ago
ਪਾਕਿ ਯਾਤਰਾ 'ਤੇ ਸਿੱਧੂ ਦੀ ਸਫ਼ਾਈ - ਮੋਦੀ ਵੀ ਬਿਨਾਂ ਆਗਿਆ ਤੋਂ ਗਏ ਸਨ ਪਾਕਿਸਤਾਨ
. . .  about 6 hours ago
ਪਿੰਡ ਦਿਹਾਣਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਪਾਵਨ ਸਰੂਪ ਅਗਨ ਭੇਟ
. . .  about 7 hours ago
ਗੁਰਧਾਮਾਂ ਦੇ ਦਰਸ਼ਨਾਂ ਲਈ ਕਰਤਾਰਪੁਰ ਲਾਂਘਾ ਖੋਲ੍ਹਿਆ ਜਾਵੇ - ਜਗਮੀਤ ਸਿੰਘ ਬਰਾੜ
. . .  about 7 hours ago
ਪਾਕਿਸਤਾਨ ਦੇ ਫੌਜ ਮੁਖੀ ਬਾਜਵਾ ਨੇ ਮੇਰੇ ਨਾਲ ਸ਼ਾਂਤੀ ਦੀ ਗੱਲ ਕੀਤੀ- ਸਿੱਧੂ
. . .  about 7 hours ago
ਮੋਦੀ ਜੀ ਨੇ ਵੀ ਨਵਾਜ਼ ਸ਼ਰੀਫ਼ ਨੂੰ ਸਹੁੰ ਚੁੱਕ ਸਮਾਗਮ 'ਚ ਬੁਲਾਇਆ ਸੀ- ਸਿੱਧੂ
. . .  about 7 hours ago
ਅਟਲ ਜੀ ਪਾਕਿਸਤਾਨ ਨਾਲ ਸੰਬੰਧ ਸੁਧਾਰਨਾ ਚਾਹੁੰਦੇ ਸਨ- ਸਿੱਧੂ
. . .  about 7 hours ago
ਮੇਰੀ ਪਾਕਿਸਤਾਨ ਯਾਤਰਾ ਨਾਲ ਦੋਹਾਂ ਦੇਸ਼ਾਂ ਵਿਚਾਲੇ ਸੰਬੰਧਾਂ ਦੇ ਸੁਧਾਰ ਦੀ ਸੰਭਾਵਨਾ ਬਣੀ- ਸਿੱਧੂ
. . .  about 7 hours ago
ਟਰੇਨ ਦੀ ਲਪੇਟ 'ਚ ਆਉਣ ਕਾਰਨ ਦੋ ਲੋਕਾਂ ਦੀ ਮੌਤ, ਪੰਜ ਜ਼ਖ਼ਮੀ
. . .  about 7 hours ago
ਏਸ਼ੀਅਨ ਖੇਡਾਂ 2018 : ਭਾਰਤੀ ਨਿਸ਼ਾਨੇਬਾਜ਼ ਸੰਜੀਵ ਰਾਜਪੂਤ ਨੇ 50 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਜਿਤਿਆ ਚਾਂਦੀ ਦਾ ਤਗਮਾ
. . .  about 8 hours ago
ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਵ੍ਹਟਸਐਪ ਦੇ ਸੀ. ਈ. ਓ. ਨਾਲ ਕੀਤੀ ਮੁਲਾਕਾਤ
. . .  about 8 hours ago
ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ 'ਤੇ ਪੰਜਾਬ ਮਿਲੇਗੀ ਉਮਰ ਕੈਦ ਦੀ ਸਜ਼ਾ
. . .  about 8 hours ago
ਕੇਰਲ ਦੀ ਮਦਦ ਲਈ ਅੱਗੇ ਆਇਆ ਯੂ. ਏ. ਈ., 700 ਕਰੋੜ ਰੁਪਏ ਦੀ ਮਦਦ ਦੀ ਕੀਤੀ ਪੇਸ਼ਕਸ਼
. . .  about 8 hours ago
ਟਰਨਬੁੱਲ ਹੀ ਰਹਿਣਗੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ
. . .  about 9 hours ago
ਸੁਪਰੀਮ ਕੋਰਟ ਦਾ ਅਹਿਮ ਫੈਸਲਾ, ਰਾਜ ਸਭਾ ਚੋਣਾਂ 'ਚ ਨਹੀਂ ਹੋਵੇਗੀ 'ਨੋਟਾ' ਦੀ ਵਰਤੋਂ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਭਾਦੋਂ ਸੰਮਤ 549
ਿਵਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ
  •     Confirm Target Language  

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਕਿਸਾਨਾਂ ਵਲੋਂ ਮੰਗਾਂ ਨੂੰ ਲੈ ਕੇ ਜ਼ਿਲ੍ਹੇ ਭਰ ਵਿਚ ਅਣਮਿੱਥੇ ਸਮੇਂ ਲਈ ਚੱਕਾ ਜਾਮ

ਸ੍ਰੀਗੰਗਾਨਗਰ, 13 ਸਤੰਬਰ (ਦਵਿੰਦਰਜੀਤ ਸਿੰਘ)-ਕਰਜ਼ੇ ਮੁਆਫ਼ੀ, ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਸਮੇਤ 11 ਮੰਗਾਂ ਨੂੰ ਲੈ ਕੇ ਰਾਜ ਭਰ ਵਿਚ ਅੰਦੋਲਨ ਕਰ ਰਹੇ ਕਿਸਾਨਾਂ ਨੇ ਅੱਜ ਅਣਮਿਥੇ ਸਮੇਂ ਲਈ ਚੱਕਾ ਜਾਮ ਸ਼ੁਰੂ ਕੀਤਾ | ਚੱਕਾ ਜਾਮ ਸ਼ਾਂਤੀ ਪੂਰਨ ਰਿਹਾ | ਜਾਮ ਦੇ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਪੂਰੇ ਦਿਨ ਵਾਹਨ ਚਾਲਕ ਜਾਮ ਖੁੱਲ੍ਹਣ ਦਾ ਇੰਤਜ਼ਾਰ ਕਰਦੇ ਰਹੇ | ਜਾਮ ਨੂੰ ਵੇਖਦਿਆਂ ਪੁਲਿਸ ਪ੍ਰਸ਼ਾਸਨ ਨੇ ਪੁਖ਼ਤਾ ਇੰਤਜ਼ਾਮ ਕੀਤੇ ਸਨ | ਵਧੀਕ ਐੱਸ.ਪੀ. ਸੁਰਿੰਦਰ ਸਿੰਘ ਨੇ ਦੱਸਿਆ ਕਿ ਸ੍ਰੀਗੰਗਾਨਗਰ ਜ਼ਿਲ੍ਹੇ 'ਚ ਅਬੋਹਰ ਬਾਈਪਾਸ, ਸਾਧੂਵਾਲੀ, ਨਾਥਾਂ ਵਾਲੀ, ਚੂਨਾਵਡ, ਫ਼ਤੂਹੀ, ਬਨਵਾਲੀ, ਰਾਇ ਸਿੰਘ ਨਗਰ, ਅਨੂਪਗੜ੍ਹ, ਕੇਸਰੀਸਿੰਘਪੁਰ, ਪਦਮਪੁਰ, ਘੜਸਾਨਾ, ਕਰਨਪੁਰ ਸਮੇਤ ਅਨੇਕਾਂ ਥਾਵਾਂ 'ਤੇ ਕਿਸਾਨਾਂ ਨੇ ਸੜਕਾਂ 'ਤੇ ਜਾਮ ਲਗਾਇਆ | ਕਿਸਾਨਾਂ ਨੇ ਅੱਜ ਸਵੇਰੇ ਦੁੱਧ, ਸਬਜ਼ੀ ਵਾਲਿਆਂ ਨੂੰ ਸ਼ਹਿਰ ਨਹੀਂ ਆਉਣ ਦਿੱਤਾ | ਨਾਲ ਹੀ ਸਕੂਲਾਂ, ਕਾਲਜਾਂ ਦੀਆਂ ਬੱਸਾਂ ਅਤੇ ਵਿਦਿਆਰਥੀਆਂ ਨੂੰ ਵੀ ਨਹੀਂ ਜਾਣ ਦਿੱਤਾ | ਰੋਡਵੇਜ਼ ਦੀਆਂ ਬੱਸਾਂ ਵੀ ਪੂਰੀ ਤਰ੍ਹਾਂ ਬੰਦ ਰਹੀਆਂ | ਕਿਸਾਨਾਂ ਨੇ ਜਾਮ ਵਾਲੀ ਜਗਾ 'ਤੇ ਲੰਗਰ ਵੀ ਲਗਾਏ ਹੋਏ ਸਨ | ਪੁਲਿਸ ਇਸ ਦੀ ਵੀਡੀਓਗ੍ਰਾਫ਼ੀ ਵੀ ਕਰਵਾ ਰਹੀ ਸੀ |

ਮਖੂ ਪੁਲਿਸ ਵਲੋਂ ਅੱਧੀ ਦਰਜਨ ਨਸ਼ਾ ਤਸਕਰਾਂ ਸਮੇਤ 2 ਮੋਟਰਸਾਈਕਲ ਚੋਰ ਕਾਬੂ

ਮਖੂ, 13 ਸਤੰਬਰ (ਧੰਜੂ, ਮਨਚੰਦਾ, ਥਿੰਦ)-ਪੁਲਿਸ ਥਾਣਾ ਮਖੂ ਵਲੋਂ ਬੀਤੇ ਦਿਨਾਂ ਦੌਰਾਨ ਮਖੂ ਸ਼ਹਿਰ ਅਤੇ ਨੇੜਲੇ ਪਿੰਡਾਂ ਵਿਚ ਸ਼ਰੇਆਮ ਚਿੱਟਾ (ਹੈਰੋਇਨ) ਵੇਚਣ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੁਲਿਸ ਵਲੋਂ ਕੀਤੀ ਹਰਕਤ ਦੇ ਨਤੀਜੇ ਉਸ ਵੇਲੇ ਸਾਹਮਣੇ ਆਉਣੇ ...

ਪੂਰੀ ਖ਼ਬਰ »

ਚੈੱਕ ਬਾਊਾਸ ਦੇ ਮਾਮਲੇ 'ਚੋਂ ਇਕ ਵਿਅਕਤੀ ਬਰੀ

ਫ਼ਿਰੋਜ਼ਪੁਰ, 13 ਸਤੰਬਰ (ਰਾਕੇਸ਼ ਚਾਵਲਾ)-ਚੈੱਕ ਬਾਉਂਸ ਦੇ ਮਾਮਲੇ 'ਚ ਨਾਮਜ਼ਦ ਇਕ ਵਿਅਕਤੀ ਨੂੰ ਫ਼ਿਰੋਜ਼ਪੁਰ ਦੀ ਅਦਾਲਤ ਨੇ ਬਰੀ ਕੀਤਾ ਹੈ | ਦਾਇਰ ਮਾਮਲੇ 'ਚ ਮੁੱਦਈ ਸਤੀਸ਼ ਕੁਮਾਰ ਪੱੁਤਰ ਸੋਹਣ ਲਾਲ ਵਾਸੀ ਕੂਚਾ ਦਿਲਸੁਖ ਰਾਏ ਫ਼ਿਰੋਜ਼ਪੁਰ ਨੇ ਦੱਸਿਆ ਕਿ ਮੁਲਜ਼ਮ ...

ਪੂਰੀ ਖ਼ਬਰ »

ਆਵਾਜਾਈ ਨਿਯਮਾਂ ਤੋਂ ਜਾਣੂ ਕਰਵਾਉਣ ਸਬੰਧੀ ਮਾਣਯੋਗ ਸੈਸ਼ਨ ਜੱਜ ਅਗਰਵਾਲ ਵਲੋਂ ਟਰੈਫ਼ਿਕ ਪਾਰਕ ਦਾ ਉਦਘਾਟਨ

ਫ਼ਿਰੋਜ਼ਪੁਰ, 13 ਸਤੰਬਰ (ਰਾਕੇਸ਼ ਚਾਵਲਾ)-ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਐੱਸ.ਕੇ. ਅਗਰਵਾਲ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਵਲੋਂ ਸਰਕਾਰੀ ...

ਪੂਰੀ ਖ਼ਬਰ »

ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਵਲੋਂ ਜ਼ਿਮਨੀ ਚੋਣ ਦੌਰਾਨ ਸੰਘਰਸ਼ ਦਾ ਐਲਾਨ

ਜ਼ੀਰਾ, 13 ਸਤੰਬਰ (ਮਨਜੀਤ ਸਿੰਘ ਢਿੱਲੋਂ)-ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਪੰਜਾਬ ਪ੍ਰਧਾਨ ਗੁਰਨਾਮ ਸਿੰਘ ਵਿਰਕ ਅਤੇ ਸੂਬਾ ਜਨਰਲ ਸਕੱਤਰ ਜੋਗਿੰਦਰ ਕੁਮਾਰ ਸੁਪਰਡੈਂਟ ਐੱਸ.ਡੀ.ਐਮ. ਦਫ਼ਤਰ ਜ਼ੀਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ...

ਪੂਰੀ ਖ਼ਬਰ »

ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਨਾਲ ਕਰ ਰਹੀ ਹੈ ਮਤਰੇਈ ਮਾਂ ਵਾਲਾ ਸਲੂਕ-ਧਰਮਸੋਤ ਜੰਗਲਾਤ ਮੰਤਰੀ

ਜ਼ੀਰਾ, 13 ਸਤੰਬਰ (ਮਨਜੀਤ ਸਿੰਘ ਢਿੱਲੋਂ, ਜਗਤਾਰ ਸਿੰਘ ਮਨੇਸ)-ਭਾਰਤੀ ਜਨਤਾ ਪਾਰਟੀ ਨੇ ਜਿੱਥੇ ਬੀਤੇ 10 ਸਾਲ ਅਕਾਲੀਆਂ ਵਲੋਂ ਪੰਜਾਬ ਦੇ ਕੀਤੇ ਜਾ ਰਹੇ ਉਜਾੜੇ ਨੂੰ ਅੱਖਾਂ ਬੰਦ ਕਰਕੇ ਦੇਖਿਆ, ਉੱਥੇ ਹੁਣ ਵੀ ਫ਼ੰਡ ਦੇਣ ਦੇ ਮਾਮਲੇ ਵਿਚ ਮਤਰੇਈ ਮਾਂ ਵਾਲਾ ਸਲੂਕ ਕੀਤਾ ...

ਪੂਰੀ ਖ਼ਬਰ »

10 ਗਰਾਮ ਹੈਰੋਇਨ ਸਣੇ ਇਕ ਔਰਤ ਸਮੇਤ ਤਿੰਨ ਵਿਅਕਤੀ ਕਾਬੂ

ਤਲਵੰਡੀ ਭਾਈ, 13 ਸਤੰਬਰ (ਰਵਿੰਦਰ ਸਿੰਘ ਬਜਾਜ)-ਥਾਣਾ ਘੱਲ ਖੁਰਦ ਪੁਲਿਸ ਵਲੋਂ ਨਸ਼ਾ ਸਮਗਲਰਾਂ ਖਿਲਾਫ਼ ਸ਼ਿਕੰਜਾ ਕਸਦਿਆਂ 10 ਗਰਾਮ ਹੈਰੋਇਨ ਸਣੇ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ...

ਪੂਰੀ ਖ਼ਬਰ »

ਜ਼ੀਰਾ ਨੇੜੇ ਨਹਿਰ ਵਿਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਜ਼ੀਰਾ, 13 ਸਤੰਬਰ (ਮਨੇਸ, ਢਿੱਲੋਂ)-ਜ਼ੀਰਾ ਨੇੜੇ ਪਿੰਡ ਬੰਡਾਲਾ ਨੌਾ ਦੇ ਕੋਲੋਂ ਲੰਘਦੀ ਨਹਿਰ ਵਿਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨੂੰ ਥਾਣਾ ਸਦਰ ਪੁਲਿਸ ਵਲੋਂ ਕਬਜ਼ੇ ਵਿਚ ਲੈ ਲਿਆ ਗਿਆ ਹੈ | ਇਸ ਸਬੰਧੀ ਥਾਣਾ ਸਦਰ ...

ਪੂਰੀ ਖ਼ਬਰ »

ਗਾਇਕ ਜੌਨ ਬੇਦੀ ਦੇ ਗੀਤ ਦਾ ਪੋਸਟਰ ਜਾਰੀ

ਗੁਰੂਹਰਸਹਾਏ, 13 ਸਤੰਬਰ (ਹਰਚਰਨ ਸਿੰਘ ਸੰਧੂ)-ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਜੌਨ ਬੇਦੀ ਦੇ ਨਵੇਂ ਗੀਤ 'ਮਿਹਰਾਂ ਕਿਉਂ ਕਰਦਾ ਨਹੀਂ' ਦਾ ਪੋਸਟਰ ਅੱਜ ਜਾਰੀ ਕੀਤਾ ਗਿਆ | ਕਤਰ ਜੀ.ਐੱਸ. ਰਿਕਾਰਡਜ਼ ਵਲੋਂ ਪੋਸਟਰ ਜਾਰੀ ਕਰਨ ਉਪਰੰਤ ਗੁਰਦੀਪ ਸਿੰਘ ਨੇ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਦੀ ਟੀਮ ਵਲੋਂ ਝੋਨੇ ਦੇ ਖੇਤਾਂ ਦਾ ਨਿਰੀਖਣ

ਕੁੱਲਗੜ੍ਹੀ, 13 ਸਤੰਬਰ (ਸੁਖਜਿੰਦਰ ਸਿੰਘ ਸੰਧੂ)-ਜ਼ਿਲ੍ਹਾ ਖੇਤੀਬਾੜੀ ਵਿਭਾਗ ਵਲੋਂ ਡਾ: ਮੁਖਤਿਆਰ ਸਿੰਘ ਭੁੱਲਰ, ਗੁਰਪ੍ਰੇਮ ਸਿੰਘ ਬੇਦੀ ਪ੍ਰੋਜੈਕਟ ਡਾਇਰੈਕਟਰ ਆਤਮਾ, ਸ਼ੈਲੀ ਸ਼ਰਮਾ ਏ. ਐੱਸ. ਆਈ., ਅਮਰਜੀਤ ਸਿੰਘ ਏ. ਐੱਸ. ਆਈ. ਦੀ ਟੀਮ ਵਲੋਂ ਪਿੰਡ ਕੁੱਲਗੜ੍ਹੀ ਦੇ ...

ਪੂਰੀ ਖ਼ਬਰ »

ਪੰਜਾਬ ਗ੍ਰਾਮੀਣ ਬੈਂਕ ਮਖੂ ਨੇ ਪਿੰਡ ਮੌਜਗੜ੍ਹ ਵਿਖੇ ਜਾਗਰੂਕਤਾ ਕੈਂਪ ਲਗਾਇਆ

ਮਖੂ, 13 ਅਗਸਤ (ਵਰਿੰਦਰ ਮਨਚੰਦਾ)-ਪੰਜਾਬ ਗਰਾਮੀਣ ਬੈਂਕ ਮਖੂ ਵਲੋਂ ਬਲਾਕ ਮਖੂ ਦੇ ਪਿੰਡ ਮੌਜਗੜ੍ਹ ਵਿਚ ਵਿੱਤੀ ਸਾਖਰਤਾ ਕੈਂਪ ਲਗਾ ਕੇ ਲੋਕਾਂ ਨੂੰ ਜਿੱਥੇ ਬੈਂਕ ਦੀਆਂ ਸਕੀਮਾਂ ਬਾਰੇ ਦੱਸਿਆ ਉੱਥੇ ਜਾਗਰੂਕ ਵੀ ਕੀਤਾ | ਇਸ ਦੌਰਾਨ ਬਰਾਂਚ ਮੈਨੇਜਰ ਜਸਵਿੰਦਰ ਸਿੰਘ ...

ਪੂਰੀ ਖ਼ਬਰ »

ਪਿੰਡ ਫੇਰੋਕੇ ਵਿਖੇ ਸਕੂਲੀ ਬੱਚਿਆਂ ਨੂੰ ਕਾਪੀਆਂ ਦੇ ਸੈੱਟ ਵੰਡੇ

ਜ਼ੀਰਾ, 13 ਸਤੰਬਰ (ਜਗਤਾਰ ਸਿੰਘ ਮਨੇਸ)-ਪਿੰਡ ਫੇਰੋਕੇ ਵਿਖੇ ਸਵ: ਬੇਅੰਤ ਸਿੰਘ ਦੀ 10ਵੀਂ ਬਰਸੀ ਮੌਕੇ ਉਨ੍ਹਾਂ ਦੇ ਪਰਿਵਾਰ ਵਲੋਂ ਸਰਕਾਰੀ ਪ੍ਰਾਇਮਰੀ, ਮਿਡਲ ਸਕੂਲ ਵਿਖੇ ਪਹਿਲੀ ਜਮਾਤ ਤੋਂ ਲੈ ਕੇ 8ਵੀਂ ਦੇ ਹੋਏ ਪੇਪਰਾਂ ਵਿਚੋਂ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ...

ਪੂਰੀ ਖ਼ਬਰ »

ਜਲ-ਸਪਲਾਈ ਇੰਪਲਾਈਜ਼ ਯੂਨੀਅਨ ਦੀ ਮੀਟਿੰਗ

ਜ਼ੀਰਾ, 13 ਸਤੰਬਰ (ਮਨਜੀਤ ਸਿੰਘ ਢਿੱਲੋਂ)-ਜਲ ਸਪਲਾਈ ਤੇ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਰਜਿ. ਬਰਾਂਚ ਜ਼ੀਰਾ ਦੀ ਮੀਟਿੰਗ ਹਰਜਿੰਦਰ ਸਿੰਘ ਕੰਬੋਜ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਸਿੰਘ ਮੱਲੇਸ਼ਾਹ ਜ਼ਿਲ੍ਹਾ ਆਗੂ ਤੇ ਜਗਤਾਰ ...

ਪੂਰੀ ਖ਼ਬਰ »

ਪਿੰਡ ਕੋਟਲਾ ਵਿਖੇ ਫਿਰਨੀ ਵਾਲੀ ਸੜਕ ਦਾ ਬੁਰੀ ਹਾਲਤ ਕਾਰਨ ਰਾਹਗੀਰ ਪ੍ਰੇਸ਼ਾਨ

ਤਲਵੰਡੀ ਭਾਈ, 13 ਸਤੰਬਰ (ਰਵਿੰਦਰ ਸਿੰਘ ਬਜਾਜ)-ਪਿੰਡ ਕੋਟਲਾ ਦੀ ਫ਼ਿਰਨੀ ਵਾਲੀ ਸੜਕ ਦੀ ਬੁਰੀ ਹਾਲਤ ਹੋਣ ਕਾਰਨ ਰਾਹਗੀਰਾਂ ਨੂੰ ਆਉਣ-ਜਾਣ ਵੇਲੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੜਕ ਨੂੰ ਲੈ ਕੇ ਪਿੰਡ ਦੇ ਜਸਵੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਅਤੇ ...

ਪੂਰੀ ਖ਼ਬਰ »

ਪਿੰਡ ਕੋਟਲਾ ਵਿਖੇ ਫਿਰਨੀ ਵਾਲੀ ਸੜਕ ਦਾ ਬੁਰੀ ਹਾਲਤ ਕਾਰਨ ਰਾਹਗੀਰ ਪ੍ਰੇਸ਼ਾਨ

ਤਲਵੰਡੀ ਭਾਈ, 13 ਸਤੰਬਰ (ਰਵਿੰਦਰ ਸਿੰਘ ਬਜਾਜ)-ਪਿੰਡ ਕੋਟਲਾ ਦੀ ਫ਼ਿਰਨੀ ਵਾਲੀ ਸੜਕ ਦੀ ਬੁਰੀ ਹਾਲਤ ਹੋਣ ਕਾਰਨ ਰਾਹਗੀਰਾਂ ਨੂੰ ਆਉਣ-ਜਾਣ ਵੇਲੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੜਕ ਨੂੰ ਲੈ ਕੇ ਪਿੰਡ ਦੇ ਜਸਵੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਅਤੇ ...

ਪੂਰੀ ਖ਼ਬਰ »

ਮਲਚਰ ਰਾਹੀਂ ਪਰਾਲੀ ਦੇ ਪ੍ਰਬੰਧ ਦੀ ਪ੍ਰਦਰਸ਼ਨੀ ਦਾ ਪ੍ਰੀਖਣ ਸਫ਼ਲ ਹੋਇਆ

ਮਖੂ, 13 ਸਤੰਬਰ (ਵਰਿੰਦਰ ਮਨਚੰਦਾ)-ਖੇਤੀਬਾੜੀ ਵਿਭਾਗ ਫ਼ਿਰੋਜ਼ਪੁਰ ਦੇ ਮਾਹਿਰ ਡਾ: ਬਲਵਿੰਦਰ ਸਿੰਘ ਅਤੇ ਡਾ: ਚਰਨਜੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰਾਂ ਵਲੋਂ ਮੈਸ: ਸੰਦੂ ਐਗਰੋ ਵਰਕਸ ਮੱਲਾਂਵਾਲਾ ਦੇ ਮਾਲਕ ਕੁਲਦੀਪ ਸਿੰਘ ਅਤੇ ਜਤਿੰਦਰ ਸਿੰਘ ਦੇ ਯਤਨਾਂ ਸਦਕਾ ...

ਪੂਰੀ ਖ਼ਬਰ »

ਨਹਿਰੂ ਯੁਵਾ ਕੇਂਦਰ ਵਲੋਂ ਬਲਾਕ ਪੱਧਰੀ ਯੂਥ ਕਲੱਬ ਵਿਕਾਸ ਪ੍ਰੋਗਰਾਮ ਤਹਿਤ ਮੀਟਿੰਗ

ਫ਼ਿਰੋਜ਼ਪੁਰ, 13 ਸਤੰਬਰ (ਤਪਿੰਦਰ ਸਿੰਘ)-ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਵਲੋਂ ਬਲਾਕ ਪੱਧਰੀ ਯੂਥ ਕਲੱਬ ਵਿਕਾਸ ਪ੍ਰੋਗਰਾਮ ਦੇ ਤਹਿਤ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਵਿਖੇ ਬਲਾਕ ਪੱਧਰੀ ਵਲੰਟੀਅਰ, ਕਲੱਬ ਪ੍ਰਧਾਨਾਂ ਅਤੇ ਸਿਲਾਈ ਟੀਚਰਾਂ ਅਤੇ ਸਮੂਹ ...

ਪੂਰੀ ਖ਼ਬਰ »

ਗਊਧਾਮ ਵੈਲਫੇਅਰ ਸੁਸਾਇਟੀ ਦੀ ਨਵੀ ਟੀਮ ਚੁਣੀ

ਫ਼ਾਜ਼ਿਲਕਾ, 13 ਸਤੰਬਰ(ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਦੇ ਨੇੜਲੇ ਪਿੰਡ ਬੋਦੀਵਾਲਾ ਪੀਥਾ ਦੀ ਸ੍ਰੀ ਰਾਧਾ ਕ੍ਰਿਸ਼ਨ ਗਊਧਾਮ ਵੈਲਫੇਅਰ ਸੁਸਾਇਟੀ ਦੀ ਚੋਣ ਹੋਈ | ਇਸ ਚੋਣ ਵਿਚ ਧਾਰਮਿਕ ਸਮਾਜਿਕ ਵਿਚਾਰ ਧਾਰਾਵਾਂ ਵਾਲੇ ਸ੍ਰੀ ਰਮਾਕਾਂਤ ਸ਼ਰਮਾ ਨੂੰ ਸਰਵਸੰਮਤੀ ਨਾਲ ਦੋ ...

ਪੂਰੀ ਖ਼ਬਰ »

ਭਾਕਿਯੂ (ਰਾਜੇਵਾਲ) ਵਲੋਂ ਮੱੁਖ ਮੰਤਰੀ ਨੂੰ ਹੁਣ 21 ਨੂੰ ਦਿੱਤਾ ਜਾਵੇਗਾ ਡੇਢ ਲੱਖ ਕਿਸਾਨਾਂ ਦੇ ਦਸਖ਼ਤਾਂ ਵਾਲਾ ਮੰਗ ਪੱਤਰ

ਮਖੂ, 13 ਸਤੰਬਰ (ਮੁਖਤਿਆਰ ਸਿੰਘ ਧੰਜੂ)-ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਮੀਟਿੰਗ ਮਖੂ ਵਿਖੇ ਹੋਈ, ਜਿਸ ਵਿਚ ਪ੍ਰਗਟ ਸਿੰਘ ਸੂਬਾਈ ਸਕੱਤਰ, ਲਖਵਿੰਦਰ ਸਿੰਘ ਪੀਰ ਮੁਹੰਮਦ ਪ੍ਰਧਾਨ ਯੂਥ ਵਿੰਗ ਵੀ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਪੁਰਾਣੇ ਝਗੜੇ ਦੇ ਚੱਲਦਿਆਂ ਮੋਟਰਸਾਈਕਲ ਚਾਲਕ ਨੂੰ ਰੋਕ ਕੇ ਸੱਟਾਂ ਮਾਰੀਆਂ

ਫ਼ਿਰੋਜ਼ਪੁਰ, 13 ਸਤੰਬਰ (ਜਸਵਿੰਦਰ ਸਿੰਘ ਸੰਧੂ)-ਫ਼ਰੀਦਕੋਟ ਰੋਡ 'ਤੇ ਪੈਂਦੀ ਦਾਣਾ ਮੰਡੀ ਨਜ਼ਦੀਕ ਕੁਝ ਵਿਅਕਤੀਆਂ ਨੇ ਰਜਿੰਦਰ ਕੁਮਾਰ ਅਤੇ ਉਸ ਦੇ ਚਾਚਾ ਬਲਦੇਵ ਭੱਟੀ ਨੂੰ ਰੋਕ ਕੇ ਭਾਰੀ ਕੁੱਟਮਾਰ ਕਰਕੇ ਸੱਟਾਂ ਮਾਰਨ ਦੀ ਖ਼ਬਰ ਹੈ | ਸਹਾਇਕ ਥਾਣੇਦਾਰ ਦਵਿੰਦਰ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਸਿੱਖੀ ਦੇ ਪਸਾਰ ਤੇ ਪ੍ਰਚਾਰ ਲਈ ਇਤਿਹਾਸਕ ਫ਼ੈਸਲੇ ਲੈ ਰਹੀ ਹੈ- ਭਾਈ ਚਾਵਲਾ

ਫ਼ਿਰੋਜ਼ਪੁਰ, 13 ਸਤੰਬਰ (ਜਸਵਿੰਦਰ ਸਿੰਘ ਸੰਧੂ)-ਸਿੱਖ ਕੌਮ ਦੀ ਸਿਰਮੌਰ ਧਾਰਮਿਕ ਸੰਸਥਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫ਼ਰਜ਼ਾਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਇਹ ਸਿੱਖੀ ਦੇ ਪਸਾਰ ਅਤੇ ਪ੍ਰਚਾਰ ਲਈ ਇਤਿਹਾਸਕ ਫ਼ੈਸਲੇ ਲੈ ਰਹੀ ਹੈ | ...

ਪੂਰੀ ਖ਼ਬਰ »

ਪਿੰਡ ਹਾਮਦ ਦੇ ਵਾਸੀਆਂ ਵਲੋਂ ਸਰਕਾਰ ਤੋਂ ਪਿੰਡ ਦੀ ਸਾਰ ਲੈਣ ਦੀ ਮੰਗ

ਮਮਦੋਟ, 13 ਸਤੰਬਰ (ਸੁਖਦੇਵ ਸਿੰਘ ਸੰਗਮ)-ਪੰਜਾਬ ਵਿਚ ਸਰਕਾਰ ਬਦਲਣ ਦੇ ਬਾਵਜੂਦ ਪਿੰਡਾਂ ਦੇ ਵਿਕਾਸ ਕਾਰਜ ਸ਼ੁਰੂ ਨਾ ਹੋਣ ਕਾਰਨ ਲੋਕਾਂ ਵਿਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ | ਬਲਾਕ ਮਮਦੋਟ ਦੇ ਪਿੰਡ ਹਾਮਦ ਦੇ ਵਾਸੀਆਂ ਮਾਸਟਰ ਲਖਬੀਰ ਸਿੰਘ ਅਤੇ ਸਾਥੀਆਂ ਨੇ ...

ਪੂਰੀ ਖ਼ਬਰ »

ਐਮ.ਐਲ.ਏ. ਗਹਿਰੀ ਦੇ ਨਿੱਜੀ ਸਕੱਤਰ ਗਿੱਲ ਵਲੋਂ ਐੱਸ.ਐੱਸ.ਪੀ. ਨਾਲ ਮੁਲਾਕਾਤ

ਮਮਦੋਟ, 13 ਸਤੰਬਰ (ਜਸਬੀਰ ਸਿੰਘ ਕੰਬੋਜ)-ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕਾ ਮੈਡਮ ਸਤਿਕਾਰ ਕੌਰ ਗਹਿਰੀ ਦੇ ਨਿੱਜੀ ਸਕੱਤਰ ਗੁਰਮੀਤ ਸਿੰਘ ਗਿੱਲ ਵਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਨਵ-ਨਿਯੁਕਤ ਸੀਨੀਅਰ ਪੁਲਿਸ ਕਪਤਾਨ ਭੁਪਿੰਦਰ ਸਿੰਘ ਸਿੱਧੂ ਨਾਲ ਹਲਕੇ ਦੇ ...

ਪੂਰੀ ਖ਼ਬਰ »

ਦਿਨੇਸ਼ ਗੁਪਤਾ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਸਕੱਤਰ ਨਿਯੁਕਤ

ਤਲਵੰਡੀ ਭਾਈ, 13 ਸਤੰਬਰ (ਕੁਲਜਿੰਦਰ ਸਿੰਘ ਗਿੱਲ)-ਭਾਰਤੀ ਜਨਤਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਹੀਰਾ ਪੁੱਗਲ ਵਲੋਂ ਜ਼ਿਲ੍ਹਾ ਕਾਰਜਕਾਰਨੀ ਦਾ ਵਿਸਥਾਰ ਕਰਦੇ ਹੋਏ ਤਲਵੰਡੀ ਭਾਈ ਦੇ ਨੌਜਵਾਨ ਆਗੂ ਦਿਨੇਸ਼ ਗੁਪਤਾ ਭਾਜਪਾ ਯੁਵਾ ਮੋਰਚਾ ਦਾ ਜ਼ਿਲ੍ਹਾ ਸਕੱਤਰ ...

ਪੂਰੀ ਖ਼ਬਰ »

ਵਾੜਾ ਭਾਈ ਦੇ ਸਕੂਲ ਵਿਚ ਸਾਰਾਗੜ੍ਹੀ ਦਿਵਸ ਮਨਾਇਆ

ਮੁੱਦਕੀ, 13 ਸਤੰਬਰ (ਭੁਪਿੰਦਰ ਸਿੰਘ)-ਸਰਕਾਰੀ ਹਾਈ ਸਕੂਲ ਵਾੜਾ ਭਾਈ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਵਿਚ ਇਕ ਸ਼ਰਧਾਂਜਲੀ ਸਮਾਗਮ ਮੁੱਖ ਅਧਿਆਪਕ ਕੁਲਦੀਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਸਾਰਾਗੜ੍ਹੀ ਦੇ ਇਤਿਹਾਸ ਬਾਰੇ ਜਾਣਕਾਰੀ ...

ਪੂਰੀ ਖ਼ਬਰ »

ਖ਼ਾਲਸਾ ਗੁਰਦੁਆਰਾ ਸਾਹਿਬ ਵਿਖੇ ਹੱਡੀਆਂ ਦੇ ਰੋਗਾਂ ਸਬੰਧੀ ਮੁਫ਼ਤ ਆਯੁਰਵੈਦਿਕ ਕੈਂਪ

ਫ਼ਿਰੋਜ਼ਪੁਰ, 13 ਸਤੰਬਰ (ਜਸਵਿੰਦਰ ਸਿੰਘ ਸੰਧੂ)-ਹੱਡੀਆਂ ਤੇ ਜੋੜਾਂ ਦੇ ਰੋਗਾਂ ਸਬੰਧੀ ਖ਼ਾਲਸਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਵਲੋਂ ਸਾਂਝੇ ਤੌਰ 'ਤੇ ਆਯੁਰਵੈਦਿਕ ਇਲਾਜ ਪ੍ਰਣਾਲੀ ਰਾਹੀਂ ਲੋਕਾਂ ਦਾ ਮੁਫ਼ਤ ਇਲਾਜ ਕਰਨ ਲਈ ...

ਪੂਰੀ ਖ਼ਬਰ »

ਪੈਨਸੀਆ ਸਕੂਲ ਵੱਲੋਂ ਮੰਨੇ ਵਾਲਾ ਦੀ ਗਊਸ਼ਾਲਾ ਵਿਖੇ 5 ਸਵਾਮਨੀ ਦੀ ਸੇਵਾ

ਜਲਾਲਾਬਾਦ,13ਸਤੰਬਰ(ਜਤਿੰਦਰ ਪਾਲ ਸਿੰਘ)-ਸਥਾਨਕ ਮੰਨੇ ਵਾਲਾ ਰੋਡ ਤੇ ਸਥਿਤ ਪੈਨਸੀਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੀ ਮੈਨੇਜਮੈਂਟ, ਪਿ੍ੰਸੀਪਲ, ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਸਕੂਲ ਪਿ੍ੰਸੀਪਲ ਰਮਨਪ੍ਰੀਤ ਕੌਰ ਦੀ ਅਗੁਵਾਈ ਵਿੱਚ ਸਕੂਲ ਦੇ ਨਾਲ ਸਥਿਤ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲੋੜਵੰਦਾਂ ਲੋਕਾਂ ਨੂੰ ਪੈਨਸ਼ਨਾਂ ਤਕਸੀਮ

ਤਲਵੰਡੀ ਭਾਈ, 13 ਸਤੰਬਰ (ਕੁਲਜਿੰਦਰ ਸਿੰਘ ਗਿੱਲ)-ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਫ਼ਿਰੋਜ਼ਪੁਰ ਇਕਾਈ ਵਲੋਂ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਦੀ ਅਗਵਾਈ ਹੇਠ ਪੈਨਸ਼ਨ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ 'ਤੇ ਬਲਾਕ ਕਾਂਗਰਸ ...

ਪੂਰੀ ਖ਼ਬਰ »

ਟਿਵਾਣਾ ਕਲਾਂ ਵਿਖੇ ਕਰਿਆਨਾ ਸਟੋਰ 'ਚੋਂ 50 ਹਜ਼ਾਰ ਰੁਪਏ ਦਾ ਸਾਮਾਨ ਚੋਰੀ

ਜਲਾਲਾਬਾਦ, 13 ਸਤੰਬਰ(ਜਤਿੰਦਰ ਪਾਲ ਸਿੰਘ)-ਜਲਾਲਾਬਾਦ ਫਾਜਿਲਕਾ ਸੜਕ ਤੇ ਪੈਂਦੇ ਪਿੰਡ ਟਿਵਾਣਾ ਕਲਾ ਵਿਖੇ ਚੋਰਾਂ ਵਲੋਂ ਕਰਿਆਨਾ ਸਟੋਰ ਦੀ ਕੰਧ ਨੂੰ ਪਾੜ ਪਾ ਕੇ ਚੋਰੀ ਕਰਨ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਟਿਵਾਣਾ ਕਲਾ ਵਿਖੇ ਸਥਿਤ ਵਿਪਨ ...

ਪੂਰੀ ਖ਼ਬਰ »

ਕੁਮਹਾਰ ਸਮਾਜ ਦੇ ਦਾਨੀਆਂ ਵੱਲੋਂ ਸਮਾਜ ਭਲਾਈ ਸੁਸਾਇਟੀ ਨੂੰ 3 ਲੱਖ ਰੁਪਏ ਦਾਨ ਦਿੱਤੇ

ਅਬੋਹਰ, 13 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਕੁਮਹਾਰ ਸਮਾਜ ਵੈੱਲਫੇਅਰ ਸੁਸਾਇਟੀ ਵੱਲੋਂ ਕੁਮਹਾਰ ਸਮਾਜ ਦੇ ਹੋਣਹਾਰ ਵਿਦਿਆਰਥੀਆਂ ਦੀ ਪੜ੍ਹਾਈ ਉੱਪਰ ਖ਼ਰਚਾ ਕੀਤਾ ਜਾਂਦਾ ਹੈ | ਜਿਹੜੇ ਬੱਚੇ ਹੋਣਹਾਰ ਹੁੰਦੇ ਹਨ ਤੇ ਪੜ੍ਹ ਨਹੀਂ ਸਕੇ ਉਨ੍ਹਾਂ ਦੀ ਮਦਦ ਕੀਤੀ ...

ਪੂਰੀ ਖ਼ਬਰ »

ਗੁਰਦੁਆਰਾ ਨਾਨਕਸਰ ਵਿਖੇ ਤਿੰਨ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ

ਜ਼ੀਰਾ, 13 ਸਤੰਬਰ (ਜਗਤਾਰ ਸਿੰਘ ਮਨੇਸ)-ਗੁਰਦੁਆਰਾ ਨਾਨਕਸਰ ਵਿਖੇ ਸੰਤ ਬਾਬਾ ਨੰਦ ਸਿੰਘ ਅਤੇ ਸੰਤ ਬਾਬਾ ਲਾਭ ਸਿੰਘ ਸਾਧੂ ਜੀ ਦੀ ਬਰਸੀ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਮੱੁਖ ਸੇਵਾਦਾਰ ਸੰਤ ਬਾਬਾ ਬਖ਼ਸ਼ੀਸ਼ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ ਅਤੇ ...

ਪੂਰੀ ਖ਼ਬਰ »

ਚਿਮਨੇਵਾਲਾ ਸਕੂਲ ਵਿਖੇ ਸਿਹਤ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ

ਫ਼ਾਜ਼ਿਲਕਾ, 13 ਸਤੰਬਰ(ਦਵਿੰਦਰ ਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਿਮਨੇਵਾਲਾ ਵਿਖੇ ਪਿ੍ੰਸੀਪਲ ਸ੍ਰੀਮਤੀ ਰੇਣੂ ਬਾਲਾ ਦੀ ਅਗਵਾਈ ਹੇਠ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਵਿਚ ਏ.ਐਨ.ਐਮ. ਸ੍ਰੀਮਤੀ ਵੀਨਾ ਰਾਣੀ ਨੇ ਸ਼ਿਰਕਤ ਕੀਤੀ | ਉਨ੍ਹਾਂ ਨੇ ...

ਪੂਰੀ ਖ਼ਬਰ »

ਸਾਬਕਾ ਸਾਂਸਦ ਸਵਾਮੀ ਕੇਸਵਾਨੰਦ ਦੀ ਬਰਸੀ ਮਨਾਈ

ਅਬੋਹਰ, 13 ਸਤੰਬਰ (ਸੁਖਜੀਤ ਸਿੰਘ ਬਰਾੜ)-ਵਿੱਦਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਸਾਬਕਾ ਸਾਂਸਦ ਸਵਾਮੀ ਕੇਸਵਾਨੰਦ ਦੀ 45ਵੀਂ ਬਰਸੀ ਅੱਜ ਸਥਾਨਕ ਸਾਹਿੱਤ ਸਦਨ ਵਿਖੇ ਮਨਾਈ ਗਈ | ਇਸ ਦੌਰਾਨ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਦੀਪ ਜਾਖੜ, ਗਊਸ਼ਾਲਾ ਕਮੇਟੀ ...

ਪੂਰੀ ਖ਼ਬਰ »

ਦੋ ਕਿੱਲੋ ਅਫ਼ੀਮ ਸਮੇਤ ਰਾਜਸਥਾਨੀ ਵਿਅਕਤੀ ਕਾਬੂ

ਅਬੋਹਰ, 13 ਸਤੰਬਰ (ਕੁਲਦੀਪ ਸਿੰਘ ਸੰਧੂ)-ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਨੂੰ ਉਸ ਵੇਲੇ ਤਕੜਾ ਹੁਲਾਰਾ ਮਿਲਿਆ ਜਦ ਥਾਣਾ ਬਹਾਵਵਾਲਾ ਦੀ ਪੁਲਿਸ ਨੇ ਮੋਟਰਸਾਈਕਲ ਸਵਾਰ ਇਕ ਰਾਜਸਥਾਨੀ ਵਿਅਕਤੀ ਨੂੰ ਦੋ ਕਿੱਲੋ ਅਫ਼ੀਮ ਸਮੇਤ ਕਾਬੂ ਕਰ ...

ਪੂਰੀ ਖ਼ਬਰ »

ਗੁਰਦਾਸਪੁਰ ਤੋਂ ਜਾਖੜ ਦੀ ਸੰਭਾਵੀ ਉਮੀਦਵਾਰੀ ਨੂੰ ਲੈ ਕੇ ਅਬੋਹਰ ਦੇ ਕਾਂਗਰਸੀਆਂ 'ਚ ਉਤਸ਼ਾਹ

ਅਬੋਹਰ, 13 ਸਤੰਬਰ (ਕੁਲਦੀਪ ਸਿੰਘ ਸੰਧੂ)-ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜਿਮਨੀ ਚੋਣ ਵਿਚ ਕਾਂਗਰਸ ਹਾਈ ਕਮਾਂਡ ਵੱਲੋਂ ਸੂਬਾ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੂੰ ਉਤਾਰੇ ਜਾਣ ਦੀਆਂ ਸੰਭਾਵਨਾਵਾਂ ਨੂੰ ਦੇਖਦਿਆਂ ਸਥਾਨਕ ਕਾਂਗਰਸੀਆਂ ਵਿਚ ਹੁਣ ਤੋਂ ਹੀ ...

ਪੂਰੀ ਖ਼ਬਰ »

ਸੰਤ ਕਬੀਰ ਗੁਰੂਕੁਲ ਦੇ ਵਿਦਿਆਰਥੀਆਂ ਵਲੋਂ ਜ਼ਿਲ੍ਹਾ ਪੱਧਰੀ ਅੰਡਰ-17 ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ

ਜਲਾਲਾਬਾਦ, 13 ਸਤੰਬਰ(ਕਰਨ ਚੁਚਰਾ)-ਬੀਤੀ 8 ਤੇ 9 ਸਤੰਬਰ ਨੰੂ ਗਾਡਵਿਨ ਪਬਲਿਕ ਸਕੂਲ ਘੱਲੂ ਵਿੱਚ ਕਰਵਾਏ ਜ਼ਿਲ੍ਹਾ ਪੱਧਰੀ ਸਾਫ਼ਟਬਾਲ ਦੀ ਅੰਡਰ-17 ਮੁਕਾਬਲੇ ਵਿੱਚ ਸੰਤ ਕਬੀਰ ਗੁਰੂਕੁਲ ਦੀ ਵਿਦਿਆਰਥੀਆਂ ਨੇ ਦੂਜਾ ਸਥਾਨ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਹੈ | ਇਨ੍ਹਾਂ ...

ਪੂਰੀ ਖ਼ਬਰ »

ਵੱਖ-ਵੱਖ ਜਥੇਬੰਦੀਆਂ ਵਲੋਂ ਸਰਕਾਰ ਿਖ਼ਲਾਫ਼ ਰੋਡਵੇਜ਼ ਡੀਪੂ ਫ਼ਿਰੋਜ਼ਪੁਰ ਅੱਗੇ ਗੇਟ ਰੈਲੀ

ਫ਼ਿਰੋਜ਼ਪੁਰ, 13 ਸਤੰਬਰ (ਪਰਮਿੰਦਰ ਸਿੰਘ)-ਪੰਜਾਬ ਰੋਡਵੇਜ਼ ਪਨਬਸ ਸਾਂਝ ਐਕਸ਼ਨ ਕਮੇਟੀ ਦੇ ਸੱਦੇ 'ਤੇ ਪੰਜਾਬ ਰੋਡਵੇਜ਼ ਦੇ 98 ਡੀਪੂਆਂ ਵਿਚ ਮੰਗਾ ਸਬੰਧੀ ਗੇਟ ਰੈਲੀਆਂ ਕਰਨ ਦਾ ਫ਼ੈਸਲਾ ਲਿਆ ਗਿਆ, ਜਿਸ ਦੇ ਸਬੰਧ 'ਚ ਅੱਜ ਫ਼ਿਰੋਜ਼ਪੁਰ ਡੀਪੂ ਵਿਖੇ ਪਨਬਸ ਕਾਮਿਆਂ ...

ਪੂਰੀ ਖ਼ਬਰ »

ਸਰਕਾਰੀ ਕਾਲਜ ਜ਼ੀਰਾ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਗਰੱੁਪਾਂ 'ਚ ਖਹਿਬਾਜ਼ੀ

ਜ਼ੀਰਾ, 13 ਸਤੰਬਰ (ਮਨਜੀਤ ਸਿੰਘ ਢਿੱਲੋਂ)-ਸਥਾਨਕ ਸਨ੍ਹੇਰ ਰੋਡ 'ਤੇ ਸਥਿਤ ਸਰਕਾਰੀ ਕਾਲਜ ਜ਼ੀਰਾ 'ਚ ਪ੍ਰਧਾਨਗੀ ਦਾ ਪੋਸਟਰ ਲਗਾਉਣ ਨੂੰ ਲੈ ਕੇ ਵਿਦਿਆਰਥੀਆਂ ਦੇ ਦੋ ਗਰੱੁਪਾਂ ਵਿਚ ਖਹਿਬਾਜ਼ੀ ਹੋਈ | ਭਾਵੇਂ ਕਿ ਵਿਦਿਆਰਥੀ ਵਰਗ ਦੇ ਗਰੁੱਪ ਮੈਂਬਰ ਅਤੇ ਬਾਹਰੋਂ ਆਏ ...

ਪੂਰੀ ਖ਼ਬਰ »

ਟਰਾਂਸਫ਼ਾਰਮਰ ਵਿਚੋਂ ਕੀਮਤੀ ਸਾਮਾਨ ਚੋਰੀ

ਫ਼ਿਰੋਜ਼ਪੁਰ, 13 ਸਤੰਬਰ (ਜਸਵਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਕੁੱਲਗੜ੍ਹੀ ਅਧੀਨ ਪੈਂਦੇ ਪਿੰਡ ਮੋਹਕਮ ਖਾਂ ਵਾਲਾ ਵਿਖੇ ਅਗਿਆਤ ਚੋਰਾਂ ਵਲੋਂ ਪੰਚਾਇਤੀ ਜ਼ਮੀਨ 'ਚ ਲੱਗੇ ਟਰਾਂਸਫ਼ਾਰਮਰ ਨੂੰ ਨਿਸ਼ਾਨਾ ਬਣਾ ਕੀਮਤੀ ਸਾਮਾਨ ਚੋਰੀ ਕਰਨ ਦੀ ਖ਼ਬਰ ਹੈ | ਸਹਾਇਕ ...

ਪੂਰੀ ਖ਼ਬਰ »

ਚਮਕੌਰ ਦੀ ਗੜ੍ਹੀ ਤੋਂ ਸੇਧ ਲੈ ਕੇ ਸਾਰਾਗੜ੍ਹੀ ਦੇ ਸ਼ਹੀਦਾਂ ਨੇ ਸਿਰਜਿਆ ਇਤਿਹਾਸ- ਫੈਡਰੇਸ਼ਨ ਗਰੇਵਾਲ

ਫ਼ਿਰੋਜ਼ਪੁਰ, 13 ਸਤੰਬਰ (ਜਸਵਿੰਦਰ ਸਿੰਘ ਸੰਧੂ)-ਦੁਨੀਆ ਅੰਦਰ ਬਹਾਦਰੀ ਦਾ ਸਨਮਾਨ ਪ੍ਰਾਪਤ ਕਰਨ ਵਾਲੇ 21 ਸਾਰਾਗੜ੍ਹੀ ਦੇ ਸ਼ਹੀਦਾਂ ਨੇ ਚਮਕੌਰ ਦੀ ਗੜ੍ਹੀ ਤੋਂ ਸੇਧ ਲੈ ਕੇ ਸਿੱਖਾਂ ਦੀ ਵਿਲੱਖਣ ਹੋਂਦ ਨੂੰ ਕਾਇਮ ਰੱਖਣ ਲਈ ਇਤਿਹਾਸ ਸਿਰਜਿਆ ਹੈ, ਜੋ ਵਿੱਦਿਅਕ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਨਾਲ ਵੱਖ-ਵੱਖ ਥਾਵਾਂ ਤੋਂ ਫੜੇ ਗਏ ਚਾਰ ਮੁਲਜ਼ਮਾਂ ਿਖ਼ਲਾਫ਼ ਮੁਕੱਦਮਾ ਦਰਜ

ਫ਼ਿਰੋਜ਼ਪੁਰ, 13 ਸਤੰਬਰ (ਜਸਵਿੰਦਰ ਸਿੰਘ ਸੰਧੂ)-ਸੀਨੀਅਰ ਕਪਤਾਨ ਪੁਲਿਸ ਭੁਪਿੰਦਰ ਸਿੰਘ ਸਿੱਧੂ ਵਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਮੁਹਿੰਮ ਛੇੜਨ ਦੇ ਦਿੱਤੇ ਦਿਸ਼ਾ ਨਿਰਦੇਸ਼ਾਂ 'ਤੇ ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਛਾਪਾਮਾਰੀ ਕਰਕੇ 5 ਕਿੱਲੋ ...

ਪੂਰੀ ਖ਼ਬਰ »

ਗੁਰਦੁਆਰਾ ਜ਼ਾਮਨੀ ਸਾਹਿਬ ਨੂੰ ਜਾਂਦੇ ਰਸਤੇ 'ਤੇ ਬਣਾਏ ਸਵਾਗਤੀ ਗੇਟ ਦਾ ਭਾਈ ਚਾਵਲਾ ਵਲੋਂ ਉਦਘਾਟਨ

ਫ਼ਿਰੋਜ਼ਪੁਰ, 13 ਸਤੰਬਰ (ਜਸਵਿੰਦਰ ਸਿੰਘ ਸੰਧੂ)-ਇਤਿਹਾਸਕ ਗੁਰਦੁਆਰਾ ਜ਼ਾਮਨੀ ਸਾਹਿਬ ਨੂੰ ਫ਼ਿਰੋਜ਼ਪੁਰ-ਫ਼ਰੀਦਕੋਟ ਸੜਕ ਤੋਂ ਜਾਂਦੇ ਰਸਤੇ 'ਤੇ ਪੈਂਦੇ ਨੂਰਪੁਰ ਸੇਠਾਂ ਬੱਸ ਸਟੈਂਡ ਉੱਪਰ ਸੰਤ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਵਲੋਂ ਸੰਗਤ ਦੇ ਸਹਿਯੋਗ ...

ਪੂਰੀ ਖ਼ਬਰ »

ਜਨਮ ਤੋਂ ਕੱਟੇ ਬੁੱਲ ਤੇ ਤਾਲੂ (ਖੰਡੂਏ) ਦੇ ਇਲਾਜ ਦਾ ਮੁਫ਼ਤ ਕੈਂਪ ਕੱਲ੍ਹ

ਜਲੰਧਰ, 13 ਸਤੰਬਰ (ਐੱਮ. ਐੱਸ. ਲੋਹੀਆ)-ਖੰਡੂਆ ਇਕ ਜਮਾਂਦਰੂ ਬਿਮਾਰੀ ਹੈ ਤੇ ਲਗਭਗ 800 ਨਵੇਂ ਜੰਮੇ ਬੱਚਿਆਂ 'ਚੋਂ ਇਕ ਬੱਚਾ ਕੱਟੇ ਹੋਏ ਬੁੱਲ ਤੇ ਕੱਟੇ ਹੋਏ ਤਾਲੂ ਨਾਲ ਪੈਦਾ ਹੁੰਦਾ ਹੈ | ਕੁਦਰਤ ਵਲੋਂ ਸੁੰਦਰ ਚਿਹਰੇ ਤੋਂ ਵਾਂਝੇ ਰਹੇ ਇਨ੍ਹਾਂ ਬੱਚਿਆਂ ਪ੍ਰਤੀ ਅਕਸਰ ...

ਪੂਰੀ ਖ਼ਬਰ »

ਬਿ੍ਟਿਸ਼ ਫ਼ੌਜੀ ਅਧਿਕਾਰੀ ਹੁਸੈਨੀਵਾਲਾ ਸਮਾਰਕਾਂ 'ਤੇ ਪਹੰੁਚ ਸਿੱਜਦਾ ਕੀਤੇ ਬਿਨਾਂ ਹੀ ਵਾਪਸ ਪਰਤੇ

ਫ਼ਿਰੋਜ਼ਪੁਰ, 13 ਸਤੰਬਰ (ਜਸਵਿੰਦਰ ਸਿੰਘ ਸੰਧੂ)-ਦੇਸ਼ ਦੀ ਆਜ਼ਾਦੀ ਦੇ ਪਰਵਾਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀਆਂ ਸਮਾਰਕਾਂ 'ਤੇ ਪਹੰੁਚ ਬਿ੍ਟਿਸ਼ ਫ਼ੌਜੀ ਅਧਿਕਾਰੀਆਂ ਨੇ ਸਿੱਜਦਾ ਕਰਨ ਤੋਂ ਨਾਂਹ ਕਰਦਿਆਂ ਵਾਪਸ ਗੱਡੀਆਂ 'ਚ ਬੈਠ ਕੇ ਚਲੇ ...

ਪੂਰੀ ਖ਼ਬਰ »

ਪ੍ਰਧਾਨ ਕਲਾਨੀ ਦੇ ਭਰੋਸੇ 'ਤੇ ਸਫ਼ਾਈ ਸੇਵਕਾਂ ਵਲੋਂ ਧਰਨਾ ਖ਼ਤਮ

ਅਬੋਹਰ, 13 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਨਗਰ ਕੌਾਸਲ ਦੇ ਪ੍ਰਧਾਨ ਸ੍ਰੀ ਪ੍ਰਮਿਲ ਕਲਾਨੀ ਦੇ ਭਰੋਸੇ ਬਾਅਦ ਅੱਜ ਨਗਰ ਕੌਾਸਲ ਵਿਚ 4 ਦਿਨਾਂ ਤੋਂ ਧਰਨੇ ਤੇ ਬੈਠੇ ਸਫ਼ਾਈ ਕਰਮਚਾਰੀਆਂ ਨੇ ਅੱਜ ਧਰਨਾ ਸਮਾਪਤ ਕਰ ਦਿੱਤਾ | ਪ੍ਰਧਾਨ ਕਲਾਨੀ ਨੇ ਉਨ੍ਹਾਂ ਕੋਲ ਪੁੱਜ ਕੇ ...

ਪੂਰੀ ਖ਼ਬਰ »

ਚੋਰਾਂ ਵਲੋਂ ਥਾਣਾ ਸਿਟੀ ਤੇ ਡੀ. ਐਸ. ਪੀ. ਦਫ਼ਤਰ ਦੇ ਨਜ਼ਦੀਕ ਮਿੱਕਾ ਫੋਟੋ ਗੈਲਰੀ 'ਚ ਚੋਰੀ

ਜਲਾਲਾਬਾਦ, 13 ਸਤੰਬਰ (ਹਰਪ੍ਰੀਤ ਸਿੰਘ ਪਰੂਥੀ)-ਬੀਤੀ ਰਾਤ ਚੋਰਾਂ ਨੇ ਸਥਾਨਕ ਥਾਣਾ ਸਿਟੀ ਜਲਾਲਾਬਾਦ ਅਤੇ ਡੀ.ਐਸ.ਪੀ ਜਲਾਲਾਬਾਦ ਦਫ਼ਤਰ ਦੇ ਨਜ਼ਦੀਕ ਸਥਿਤ ਮਿੱਕਾ ਫੋਟੋ ਗੈਲਰੀ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਦੁਕਾਨ ਦੇ ਚੁਬਾਰੇ 'ਚੋਂ ਸੰਨ੍ਹ ਲਗਾ ਕੇ ਅੰਦਰ ...

ਪੂਰੀ ਖ਼ਬਰ »

ਘੜਸਾਨਾ ਥਾਣੇ ਦਾ ਐੱਸ.ਆਈ. ਬਚਨ ਸਿੰਘ ਰਿਸ਼ਵਤ ਲੈਂਦਾ ਗਿ੍ਫ਼ਤਾਰ

ਸ੍ਰੀਗੰਗਾਨਗਰ, 13 ਸਤੰਬਰ (ਦਵਿੰਦਰਜੀਤ ਸਿੰਘ)-ਜ਼ਿਲ੍ਹੇ ਦੇ ਘੜਸਾਨਾ ਥਾਣੇ ਦੇ ਕਾਰਜਕਾਰੀ ਇੰਚਾਰਜ ਐੱਸ. ਆਈ. ਬਚਨ ਸਿੰਘ ਨੂੰ ਰਿਸ਼ਵਤ ਲੈਂਦਿਆਂ ਐਾਟੀ ਕਰਪਸ਼ਨ ਬਿਊਰੋ ਟੀਮ ਨੇ ਅੱਜ ਗਿ੍ਫ਼ਤਾਰ ਕਰ ਲਿਆ | ਉਸ ਪਾਸੋਂ ਰਿਸ਼ਵਤ ਦੇ ਤੌਰ 'ਤੇ ਲਏ 25 ਹਜ਼ਾਰ ਰੁਪਏ ਵੀ ...

ਪੂਰੀ ਖ਼ਬਰ »

ਐਾਟੀ ਕੁਰੱਪਸ਼ਨ ਐਾਡ ਕ੍ਰਾਈਮ ਕੰਟਰੋਲ ਕਲੱਬ ਵਲੋਂ ਮੁਫ਼ਤ ਦੰਦਾਂ ਦਾ ਜਾਂਚ ਕੈਂਪ

ਫਾਜ਼ਿਲਕਾ, 13 ਸਤੰਬਰ(ਅਮਰਜੀਤ ਸ਼ਰਮਾ)-ਐਾਟੀ ਕਰਪਸ਼ਨ ਐਾਡ ਕ੍ਰਾਈਮ ਕੰਟਰੋਲ ਕਲੱਬ ਫਾਜ਼ਿਲਕਾ ਵੱਲੋਂ ਅੱਜ ਸਥਾਨਕ ਭੈਰੋ ਬਸਤੀ ਵਿਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਮੁਫ਼ਤ ਦੰਦਾਂ ਦਾ ਜਾਂਚ ਕੈਂਪ ਲਗਾਇਆ ਗਿਆ | ਜਿਸ ਵਿਚ ਸਕੂਲ ਵਿਚ ਚੱਲ ਰਹੇ ਦਿਵਿਆਂਗ ...

ਪੂਰੀ ਖ਼ਬਰ »

ਲੜਕੇ ਨੂੰ ਕੁਚਲਣ ਵਾਲੇ ਟਰੈਕਟਰ ਟਰਾਲੀ ਚਾਲਕ ਿਖ਼ਲਾਫ਼ ਮਾਮਲਾ ਦਰਜ

ਫ਼ਾਜ਼ਿਲਕਾ, 13 ਸਤੰਬਰ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਦਰ ਪੁਲਿਸ ਨੇ ਲੜਕੇ ਨੂੰ ਕੁਚਲਨ ਵਾਲੇ ਟਰੈਕਟ ਟਰਾਲੀ ਚਾਲਕ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗਿਆਨੋ ਬਾਈ ਪਤਨੀ ਸ਼ੇਰ ਸਿੰਘ ਵਾਸੀ ਤੇਜਾ ਰੁਹੇਲਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮਜ਼ਦੂਰ ਵਿਅਕਤੀ ਵਲੋਂ ਸਹੁਰੇ ਪਿੰਡ ਫਾਹਾ ਲੈ ਕੇ ਖੁਦਕੁਸ਼ੀ

ਅਬੋਹਰ, 13 ਸਤੰਬਰ (ਕੁਲਦੀਪ ਸਿੰਘ ਸੰਧੂ)-ਉਪ ਮੰਡਲ ਦੇ ਪਿੰਡ ਅਮਰਪੁਰਾ ਵਿਖੇ ਅੱਜ ਇੱਕ ਮਜ਼ਦੂਰ ਵਿਅਕਤੀ ਨੇ ਦਰਖ਼ਤ ਨਾਲ ਫਾਹਾ ਲੈਕੇ ਖੁਦਕੁਸ਼ੀ ਕਰ ਲਈ | ਮਿ੍ਤਕ ਇੱਥੇ ਆਪਣੇ ਸਹੁਰੇ ਪਿੰਡ ਆਇਆ ਹੋਇਆ ਸੀ | ਪ੍ਰਾਪਤ ਜਾਣਕਾਰੀ ਮੁਤਾਬਿਕ ਮਿ੍ਤਕ ਰਾਮ ਲਾਲ ਪੁੱਤਰ ...

ਪੂਰੀ ਖ਼ਬਰ »

ਰਾਮ ਲੀਲ੍ਹਾ ਦਾ ਬੱਲੀ ਪੂਜਣ

ਅਬੋਹਰ, 13 ਸਤੰਬਰ (ਸੁਖਜੀਤ ਸਿੰਘ ਬਰਾੜ)-ਸ੍ਰੀ ਸਨਾਤਨ ਧਰਮ ਪ੍ਰਚਾਰਕ ਰਾਮ ਨਾਟਕ ਕਲੱਬ ਵੱਲੋਂ 18 ਸਤੰਬਰ ਤੋਂ ਸਥਾਨਕ ਪੁਰਾਣੀ ਮਾਰਕੀਟ ਕਮੇਟੀ ਵਿਚ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੇ ਸਬੰਧ ਵਿਚ ਅੱਜ ਬੱਲੀ ਪੂਜਣ ਕੀਤਾ ਗਿਆ | ਇਸ ਮੌਕੇ ਸਵਾਮੀ ਕਮਲਾਨੰਦ ਗਿਰੀ, ਕਲੱਬ ...

ਪੂਰੀ ਖ਼ਬਰ »

ਸੱਤਾਧਾਰੀਆਂ ਦੀ ਕਿਸੇ ਵੀ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦੇਵਾਂਗੇ : ਜਿਆਣੀ

ਫ਼ਾਜ਼ਿਲਕਾ, 13 ਸਤੰਬਰ(ਦਵਿੰਦਰ ਪਾਲ ਸਿੰਘ)-ਕਾਂਗਰਸ ਦਾ ਫ਼ਰੇਬੀ ਚਿਹਰਾ ਨੰਗਾ ਹੋ ਚੁੱਕਿਆ ਹੈ, ਜੋ ਵਾਅਦੇ ਕਰਕੇ ਕਾਂਗਰਸ ਪਾਰਟੀ ਨੇ ਲੋਕਾਂ ਤੋਂ ਵੋਟਾਂ ਹਾਸਿਲ ਕੀਤੀਆਂ ਸੀ, ਉਹ ਵਫ਼ਾ ਨਹੀ ਹੋ ਸਕੇ | ਆਪਣਾ ਡਿਗਦਾ ਜਨ ਆਧਾਰ ਦੇਖ ਕੇ ਕਾਂਗਰਸੀ ਆਗੂ ਹੁਣ ਬੌਖਲਾਹਟ ...

ਪੂਰੀ ਖ਼ਬਰ »

ਸਿੱਖਿਆ ਦਾ ਪੱਧਰ ਉੱਪਰ ਚੁੱਕਣ ਲਈ ਪੰਜਾਬ ਸਰਕਾਰ ਦੇ ਦਾਅਵੇ ਖੋਖਲੇ

ਫ਼ਾਜ਼ਿਲਕਾ, 13 ਸਤੰਬਰ(ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਨਿੱਤ ਸਿੱਖਿਆ ਦੇ ਸੁਧਾਰ ਲਈ ਸੂਬੇ ਅੰਦਰ ਵੱਡੇ-ਵੱਡੇ ਦਾਅਵੇ ਕਰਦੀ ਹੈ, ਪਰ ਫ਼ਾਜ਼ਿਲਕਾ ਇਕ ਅਜਿਹਾ ਸਰਹੱਦੀ ਜ਼ਿਲ੍ਹਾ ਹੈ, ਜੋ ਸਰਕਾਰ ਤੋਂ ਅਣਗੌਲਿਆ ਹੋਣ ਕਾਰਨ ਸਿੱਖਿਆ ਦੇ ਖੇਤਰ ਵਿਚ ਪਛੜਦਾ ਜਾ ਰਿਹਾ ...

ਪੂਰੀ ਖ਼ਬਰ »

ਓਮ ਆਸ਼ਰਮ ਸੜਕ 'ਤੇ ਨੌਜਵਾਨ ਨਾਲ ਹੋਈ ਲੁੱਟ-ਖੋਹ

ਜਲਾਲਾਬਾਦ, 13 ਸਤੰਬਰ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੀ ਦਸ਼ਮੇਸ਼ ਨਗਰੀ ਦੇ ਓਮ ਆਸ਼ਰਮ ਵਾਲੀ ਸੜਕ ਤੇ ਇਕ ਨੌਜਵਾਨ ਲੜਕੇ ਤੋਂ ਪੈਸੇ ਖੋਹਣ, ਮੋਬਾਈਲ ਤੋੜਨ ਅਤੇ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ | ਲੁੱਟ ਖੋਹ ਤੇ ਕੁੱਟਮਾਰ ਦਾ ਸ਼ਿਕਾਰ ਬਣਿਆ ਅਮਨਦੀਪ ਪੁੱਤਰ ...

ਪੂਰੀ ਖ਼ਬਰ »

ਪਿੰਡ ਮੰਨੇ ਵਾਲਾ ਵਿਖੇ ਹੋਈ ਲੜਾਈ 'ਚ 1 ਜ਼ਖ਼ਮੀ

ਜਲਾਲਾਬਾਦ, 13 ਸਤੰਬਰ(ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨੇੜੇ ਪੈਂਦੇ ਪਿੰਡ ਚੱਕ ਮੰਨੇ ਵਾਲਾ ਵਿਖੇ ਹੋਈ ਲੜਾਈ ਵਿੱਚ ਇਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ | ਲੜਾਈ ਵਿੱਚ ਜ਼ਖ਼ਮੀ ਹੋਇਆ ਵਿਅਕਤੀ ਸੁਰਜੀਤ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਚੱਕ ਮੰਨੇ ਵਾਲਾ ...

ਪੂਰੀ ਖ਼ਬਰ »

ਅਸ਼ੀਸ਼ਪ੍ਰੀਤ ਸਿੰਘ ਸਾਈਆਂ ਵਾਲਾ ਸਨਮਾਨਿਤ

ਫ਼ਿਰੋਜ਼ਪੁਰ, 13 ਸਤੰਬਰ (ਜਸਵਿੰਦਰ ਸਿੰਘ ਸੰਧੂ)-ਧਾਰਮਿਕ ਸਰਗਰਮੀਆਂ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੇ ਸ਼ੋ੍ਰਮਣੀ ਅਕਾਲੀ ਦਲ ਦੇ ਨੌਜਵਾਨ ਵਰਕਰ ਅਸ਼ੀਸ਼ਪ੍ਰੀਤ ਸਿੰਘ ਸਾਈਆਂ ਵਾਲਾ ਉਪ ਚੇਅਰਮੈਨ ਗੁਰੂ ਨਾਨਕ ਕਾਲਜ ਪ੍ਰਬੰਧਕ ਕਮੇਟੀ ਨੂੰ ਇਤਿਹਾਸਕ ਗੁਰਦੁਆਰਾ ...

ਪੂਰੀ ਖ਼ਬਰ »

ਤਲਵੰਡੀ ਭਾਈ ਨਗਰ ਕੌਾਸਲ ਦੇ ਅਹੁਦੇਦਾਰਾਂ ਦੀ ਚੋਣ ਅੱਜ

ਤਲਵੰਡੀ ਭਾਈ, 13 ਸਤੰਬਰ (ਕੁਲਜਿੰਦਰ ਸਿੰਘ ਗਿੱਲ)-ਨਗਰ ਕੌਾਸਲ ਤਲਵੰਡੀ ਭਾਈ ਦੇ ਲੰਬੇ ਸਮੇਂ ਤੋਂ ਖਾਲੀ ਪਏ ਸੀਨੀਅਰ ਮੀਤ ਪ੍ਰਧਾਨ ਅਤੇ ਜੂਨੀਅਰ ਮੀਤ ਪ੍ਰਧਾਨ ਦੇ ਅਹੁਦਿਆਂ ਦੀ ਚੋਣ 14 ਸਤੰਬਰ ਨੂੰ ਹੋਵੇਗੀ | ਪ੍ਰਸ਼ਾਸਨ ਵਲੋਂ ਇਸ ਚੋਣ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ...

ਪੂਰੀ ਖ਼ਬਰ »

ਸਕੂਲ ਦੇ ਬਾਹਰ ਪਾਣੀ ਖੜ੍ਹਾ ਰਹਿਣ ਕਾਰਨ ਵਿਦਿਆਰਥੀਆਂ ਨੂੰ ਰੋਜ਼ਾਨਾ ਭਾਰੀ ਮੁਸ਼ਕਿਲ

ਮੰਡੀ ਘੁਬਾਇਆ/ ਜਲਾਲਾਬਾਦ,13 ਸਤੰਬਰ (ਅਮਨ ਬਵੇਜਾ/ ਕਰਨ ਚੁਚਰਾ)-ਪਿੰਡ ਬਾਹਮਣੀ ਵਾਲਾ ਦੇ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਵਾਲੀ ਫ਼ਿਰਨੀ ਨੂੰ ਪੱਕਾ ਕੀਤਾ ਗਿਆ ਸੀ ਪਰ ਪਿੰਡ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੀਂਹ ਦੇ ...

ਪੂਰੀ ਖ਼ਬਰ »

ਡੀ.ਏ.ਵੀ. ਸਕੂਲ ਹਰੀਪੁਰਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਬਾਜ਼ੀ ਮਾਰੀ

ਅਬੋਹਰ, 13 ਸਤੰਬਰ (ਸੁਖਜੀਤ ਸਿੰਘ ਬਰਾੜ)-ਡੀ.ਏ.ਵੀ. ਸਕੂਲ ਹਰੀਪੁਰਾ ਦੇ ਵਿਦਿਆਰਥੀਆਂ ਨੇ ਗੋਡਵਿਨ ਸਕੂਲ ਘੱਲੂ ਵਿਖੇ ਹੋਏ ਜ਼ਿਲ੍ਹਾ ਪੱਧਰੀ ਸੋਫਟ ਬਾਲ ਦੇ ਉਮਰ ਵਰਗ 19 ਸਾਲ ਦੇ ਮੁਕਾਬਲੇ 'ਚ ਦੂਜਾ ਸਥਾਨ ਹਾਸਲ ਕਰ, ਉਮਰ ਵਰਗ 17 ਸਾਲ ਦੇ ਮੁਕਾਬਲੇ 'ਚ ਤੀਜਾ ਸਥਾਨ ਹਾਸਲ ਕਰ ...

ਪੂਰੀ ਖ਼ਬਰ »

ਸੰਧੂ ਪਰਿਵਾਰ ਵਲੋਂ ਫੁੱਟਬਾਲ ਟੀਮ ਦੇ ਖਿਡਾਰੀਆਂ ਨੂੰ ਖੇਡ ਕਿੱਟ ਦਿੱਤੀ

ਮੰਡੀ ਅਰਨੀਵਾਲਾ, 13 ਸਤੰਬਰ (ਨਿਸ਼ਾਨ ਸਿੰਘ ਸੰਧੂ)-ਪਿੰਡ ਕੰਧਵਾਲਾ ਹਾਜਰ ਖਾਂ ਦੇ ਸਵਰਗੀ ਬਲਦੇਵ ਸਿੰਘ ਸੰਧੂ ਪੰਜਾਬ ਪੁਲਿਸ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੀ ਯਾਦ ਵਿਚ ਬੁੱਲ੍ਹੇ ਸ਼ਾਹ ਫੁੱਟਬਾਲ ਟੂਰਨਾਂਮੈਂਟ ਵਿਚ ਜੇਤੂ ਰਹਿਣ ਤੇ ਪਿੰਡ ਦੀ ਟੀਮ ਦੇ ...

ਪੂਰੀ ਖ਼ਬਰ »

'ਅਰਦਾਸ' ਵਲੋਂ ਕੌਮੀ ਪੱਧਰੀ ਕਲਾ ਪ੍ਰਦਰਸ਼ਨੀ ਲਗਾਈ

ਅਬੋਹਰ, 13 ਸਤੰਬਰ (ਕੁਲਦੀਪ ਸਿੰਘ ਸੰਧੂ)-ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਦੇ ਸੀਨੀਅਰ ਅਧਿਆਪਕ ਪ੍ਰੋਫੈਸਰ ਹਰਪ੍ਰੀਤ ਕੌਰ ਕਾਲੜਾ, ਪ੍ਰੋਫੈਸਰ ਸੁਧੀਰ ਸ਼ਰਮਾ ਤੇ ਹਰਵਿੰਦਰ ਕੌਰ ਵੱਲੋਂ ਗਠਿਤ ਕੀਤਾ ਐਜੂਕੇਸ਼ਨਲ ਐਾਡ ਸੋਸ਼ਲ ਵੈੱਲਫੇਅਰ ਸੁਸਾਇਟੀ 'ਅਰਦਾਸ' ਵੱਲੋਂ ...

ਪੂਰੀ ਖ਼ਬਰ »

ਨਗਰ ਕੌ ਾਸਲ ਦੇ ਸਮੂਹ ਕਰਮਚਾਰੀਆਂ ਵਲੋਂ ਤਨਖ਼ਾਹ ਦੀ ਮੰਗ ਨੂੰ ਲੈ ਕੇ ਲਗਾਇਆ ਧਰਨਾ

ਅਬੋਹਰ, 13 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਨਗਰ ਕੌਾਸਲ ਦੇ ਸਮੂਹ ਕਰਮਚਾਰੀਆਂ ਨੇ 3 ਮਹੀਨਿਆਂ ਦੀ ਤਨਖ਼ਾਹ ਦੀ ਮੰਗ ਨੂੰ ਲੈ ਕੇ ਅਣਮਿਥੇ ਸਮੇਂ ਲਈ ਅੱਜ ਤੋਂ ਧਰਨਾ ਸ਼ੁਰੂ ਕਰ ਦਿੱਤਾ ਹੈ | ਇਸ ਮੌਕੇ ਮੁਲਾਜ਼ਮਾਂ ਨੇ ਕਿਹਾ ਕਿ ਜਿਨ੍ਹਾਂ ਚਿਰ ਤਨਖ਼ਾਹ ਨਹੀਂ ਮਿਲਦੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX