ਤਾਜਾ ਖ਼ਬਰਾਂ


ਕਸ਼ਮੀਰ ਦੇ ਦੂਸਰੇ ਦੌਰੇ 'ਤੇ ਜਲਦ ਜਾਣਗੇ ਕੇਂਦਰ ਦੇ ਵਾਰਤਾਕਾਰ
. . .  17 minutes ago
ਸ੍ਰੀਨਗਰ, 22 ਨਵੰਬਰ - ਕੇਂਦਰ ਸਰਕਾਰ ਦੇ ਵਾਰਤਾਕਾਰ ਦਿਨੇਸ਼ਵਰ ਸ਼ਰਮਾ ਜੰਮੂ ਕਸ਼ਮੀਰ ਦੇ ਦੂਸਰੇ ਦੌਰੇ 'ਤੇ ਜਲਦ ਜਾਣਗੇ। ਰਿਪੋਰਟਾਂ ਮੁਤਾਬਿਕ ਉਹ ਜੰਮੂ ਤੇ ਸ੍ਰੀਨਗਰ ਜਾਣਗੇ। ਵਾਰਤਾਕਾਰ ਦਿਨੇਸ਼ਵਰ ਸ਼ਰਮਾ ਇਸ ਵਾਰ ਸ਼ੋਪੀਆਂ ਤੇ ਕੁਲਗਾਮ ਵਰਗੇ ਇਲਾਕਿਆਂ...
ਕੁਪਵਾੜਾ ਵਿਚ ਵੱਡਾ ਸਰਚ ਅਪਰੇਸ਼ਨ ਜਾਰੀ
. . .  32 minutes ago
ਸ੍ਰੀਨਗਰ, 22 ਨਵੰਬਰ - ਅੱਜ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਫ਼ੌਜ ਵੱਲੋਂ ਵੱਡਾ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ। ਬੀਤੇ ਦਿਨ ਇੱਥੇ ਅੱਤਵਾਦੀਆਂ ਵੱਲੋਂ ਸੁਰੱਖਿਆ ਬਲਾਂ 'ਤੇ ਹਮਲਾ ਕੀਤਾ ਗਿਆ ਸੀ, ਇਸ ਹਮਲੇ ਵਿਚ ਇਕ ਜਵਾਨ ਸ਼ਹੀਦ ਹੋ ਗਿਆ ਸੀ ਤੇ ਦੋ ਜ਼ਖਮੀ...
ਯੂਥ ਕਾਂਗਰਸ ਨੇ ਮੋਦੀ ਦਾ ਉਡਾਇਆ ਮਜ਼ਾਕ,ਭੱਖਿਆ ਵਿਵਾਦ
. . .  about 1 hour ago
ਨਵੀਂ ਦਿੱਲੀ, 22 ਨਵੰਬਰ - ਗੁਜਰਾਤ ਦੀਆਂ ਵਕਾਰੀ ਚੋਣਾਂ ਦੇ ਮਾਹੌਲ 'ਚ ਸਿਆਸੀ ਦਲਾਂ ਵਿਚਕਾਰ ਬਿਆਨਬਾਜ਼ੀ ਤੋਂ ਇਲਾਵਾ ਟਵੀਟਰ 'ਤੇ ਕਾਰਟੂਨ ਤੇ ਪੋਸਟਰਾਂ ਰਾਹੀਂ ਵੀ ਇਕ ਦੂਜੇ 'ਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ। ਹੁਣ ਯੂਥ ਕਾਂਗਰਸ ਦੀ ਮੈਗਜ਼ੀਨ ਯੁਵਾ ਦੇਸ਼ ਦੇ ਇਕ ਟਵੀਟ...
ਬਿਹਾਰ 'ਚ ਅਧਿਆਪਕਾਂ ਨੂੰ ਖੁੱਲ੍ਹੇ 'ਚ ਮਲਤਿਆਗ ਰਹੇ ਲੋਕਾਂ ਦੀ ਫ਼ੋਟੋ ਖਿੱਚਣ ਦਾ ਆਦੇਸ਼
. . .  about 2 hours ago
ਪਟਨਾ, 22 ਨਵੰਬਰ - ਬਿਹਾਰ ਸਰਕਾਰ ਨੇ ਆਪਣੇ ਅਧਿਆਪਕਾਂ ਨੂੰ ਇਕ ਵਿਵਾਦਗ੍ਰਸਤ ਆਦੇਸ਼ ਦਿੰਦੇ ਹੋਏ ਡਿਊਟੀ ਸੌਂਪੀ ਹੈ ਕਿ ਜੋ ਲੋਕ ਖੁੱਲ੍ਹੇ 'ਚ ਮਲਤਿਆਗ ਕਰਦੇ ਹਨ ਉਨ੍ਹਾਂ ਦੀ ਅਧਿਆਪਕ ਫ਼ੋਟੋ ਖਿੱਚਣ ਤੇ ਉਨ੍ਹਾਂ ਲੋਕਾਂ 'ਤੇ ਨਜ਼ਰ ਰੱਖਣ। ਇਸ ਆਦੇਸ਼ ਦੇ ਜਾਰੀ ਹੋਣ ਮਗਰੋਂ ਬਿਹਾਰ...
ਮੁਗਲ ਰੋਡ ਚਾਰ ਦਿਨ ਬੰਦ ਰਹਿਣ ਮਗਰੋਂ ਖੁੱਲ੍ਹਾ
. . .  about 2 hours ago
ਸ੍ਰੀਨਗਰ, 22 ਨਵੰਬਰ - ਜੰਮੂ ਕਸ਼ਮੀਰ 'ਚ ਭਾਰੀ ਬਰਫ਼ਬਾਰੀ ਕਾਰਨ ਇਤਿਹਾਸਕ ਮੁਗਲ ਰੋਡ ਲਗਾਤਾਰ ਚਾਰ ਦਿਨ ਬੰਦ ਰਿਹਾ, ਬੀਤੇ ਦਿਨ ਇਸ ਨੂੰ ਆਵਾਜਾਈ ਲਈ ਦੁਬਾਰਾ ਖੋਲ੍ਹ ਦਿੱਤਾ...
ਧੁੰਦ ਦੇ ਚੱਲਦਿਆਂ 30 ਟਰੇਨਾਂ ਦੇਰੀ ਵਿਚ
. . .  about 2 hours ago
ਨਵੀਂ ਦਿੱਲੀ, 22 ਨਵੰਬਰ - ਸੰਘਣੀ ਧੁੰਦ ਦੇ ਚੱਲਦਿਆਂ ਦਿੱਲੀ ਤੋਂ ਜਾਣ ਤੇ ਆਉਣ ਵਾਲੀਆਂ 30 ਟਰੇਨਾਂ ਦੇਰੀ ਵਿਚ ਚੱਲ ਰਹੀਆਂ ਹਨ। ਇਕ ਟਰੇਨ ਰੱਦ ਹੋ ਗਈ ਹੈ ਤੇ ਚਾਰ ਟਰੇਨਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ...
ਯੂ.ਪੀ. 'ਚ ਮਿਊਂਸੀਪਲ ਚੋਣਾਂ ਸ਼ੁਰੂ
. . .  about 2 hours ago
ਲਖਨਊ, 22 ਨਵੰਬਰ - ਉਤਰ ਪ੍ਰਦੇਸ਼ 'ਚ ਮਿਊਂਸੀਪਲ ਚੋਣਾਂ ਦੇ ਪਹਿਲੇ ਗੇੜ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਗੋਰਖਪੁਰ 'ਚ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਵੀ ਵੋਟ ਪਾਈ ਹੈ। ਯੋਗੀ ਦਾ ਕਹਿਣਾ ਹੈ ਕਿ ਇਨ੍ਹਾਂ ਚੋਣਾਂ 'ਚ ਭਾਜਪਾ ਨੂੰ ਵੱਡੀ ਜਿੱਤ ਪ੍ਰਾਪਤ...
ਸੋਮਾਲੀਆ 'ਚ ਅਮਰੀਕੀ ਹਮਲੇ 'ਚ 100 ਅੱਤਵਾਦੀਆਂ ਦੀ ਮੌਤ
. . .  1 day ago
ਟਾਂਡਾ 'ਚ ਸ਼ੱਕੀ ਹਾਲਤ ਵਿਚ ਪਿਤਾ-ਪੁੱਤਰ ਦੀ ਮੌਤ
. . .  1 day ago
ਬਗਦਾਦ 'ਚ ਆਤਮਘਾਤੀ ਕਾਰ ਬੰਬ ਧਮਾਕੇ 'ਚ 21 ਦੀ ਮੌਤ
. . .  1 day ago
ਸੀਰਤ ਨੂੰ ਪੇਸ਼ ਨਾ ਕਰਨ ਤੇ ਅਦਾਲਤ ਨੇ ਲੁਧਿਆਣਾ ਜੇਲ੍ਹ ਸੁਪਰਡੈਂਟ ਨੂੰ ਕੀਤਾ ਨੋਟਿਸ ਜਾਰੀ
. . .  1 day ago
ਮੰਡੀ ਕਲਾਂ ਦੇ ਨੌਜਵਾਨ ਨੇ ਥਾਣੇਦਾਰ ਤੋਂ ਦੁਖੀ ਹੋ ਕੇ ਕੀਤੀ ਖ਼ੁਦਕੁਸ਼ੀ
. . .  1 day ago
ਬੰਗਲਾਦੇਸ਼ ਦੇ ਡਿਪਟੀ ਕਮਿਸ਼ਨਰਾਂ ਨੇ ਸਪੈਸ਼ਲ ਪ੍ਰੋਗਰਾਮ 'ਚ ਲਿਆ ਹਿੱਸਾ
. . .  1 day ago
ਤਿੰਨ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
. . .  1 day ago
ਲੁਧਿਆਣਾ : ਟਰੇਨ ਹੇਠਾਂ ਆਉਣ ਨਾਲ 3 ਮੌਤਾਂ
. . .  1 day ago
ਸਾਬਕਾ ਫ਼ੌਜੀ ਤੋਂ ਏ.ਕੇ-47 ਬਰਾਮਦ
. . .  1 day ago
ਪੰਜਾਬੀ ਸਮਝਣਾ ਤੇ ਬੋਲਣਾ ਸਿਖ ਗਈ ਹਾਂ - ਸ਼ਿਲਪਾ ਸ਼ੈਟੀ
. . .  1 day ago
ਚੰਡੀਗੜ੍ਹ ਸਮੂਹਿਕ ਜਬਰ ਜਨਾਹ ਮਾਮਲਾ - ਪੁਲਿਸ ਕਰੇਗੀ ਇੱਕ ਲੱਖ ਇਨਾਮ ਦੀ ਘੋਸ਼ਣਾ
. . .  1 day ago
ਸਕੂਲੋਂ ਵਿਰਵੇ ਬੱਚਿਆਂ ਦਾ ਘਰੋਂ ਘਰੀਂ ਸਰਵੇਖਣ 23 ਨਵੰਬਰ ਤੋਂ
. . .  1 day ago
ਪ੍ਰਦੂਮਨ ਹੱਤਿਆਕਾਂਡ : ਪਿੰਟੋ ਪਰਿਵਾਰ ਨੂੰ ਮਿਲੀ ਅਗਾਊਂ ਜ਼ਮਾਨਤ
. . .  1 day ago
ਕੁਪਵਾੜਾ ਮੁੱਠਭੇੜ : ਇੱਕ ਜਵਾਨ ਸ਼ਹੀਦ, 2 ਜ਼ਖਮੀ
. . .  1 day ago
ਸਿੱਧੂ ਪਰਿਵਾਰ ਦੇ ਖੜੇ ਕੀਤੇ ਹਨ ਆਲੀਸ਼ਾਨ ਮਹਿਲ - ਮੰਨਾਂ
. . .  1 day ago
ਤ੍ਰਿਪੁਰਾ 'ਚ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਨਜੀਬ ਅਹਿਮਦ ਲਾਪਤਾ ਮਾਮਲਾ : ਸੀ.ਬੀ.ਆਈ ਨੂੰ ਨਹੀ ਮਿਲੀ 9 ਵਿਦਿਆਰਥੀਆਂ ਦੇ ਲਾਈ ਡਿਟੈਕਟਰ ਟੈਸਟ ਦੀ ਇਜਾਜ਼ਤ
. . .  1 day ago
ਇਮਾਰਤਾਂ ਦੀ ਉਸਾਰੀ ਤੇ ਸੁਰੱਖਿਆ ਸਬੰਧੀ ਬਣੇਗਾ ਨਵਾਂ ਕਾਨੂੰਨ- ਕੈਪਟਨ
. . .  1 day ago
ਪ੍ਰਦੂਮਨ ਹੱਤਿਆਕਾਂਡ : ਅਸ਼ੋਕ ਦੀ ਰਿਹਾਈ 'ਤੇ ਪਿਤਾ ਨੇ ਜਤਾਈ ਖ਼ੁਸ਼ੀ
. . .  1 day ago
ਜਥੇਦਾਰ ਸੁਖਦੇਵ ਸਿੰਘ ਭੌਰ ਵਲੋਂ ਸਮੂਹ ਸ਼ਰੋਮਣੀ ਕਮੇਟੀ ਮੈਂਬਰਾਂ ਨੂੰ ਸਿਅਾਸੀ ਗਲਬੇ 'ਚੋਂ ਬਾਹਰ ਨਿਕਲਣ ਦਾ ਸੱਦਾ
. . .  1 day ago
ਪਲਾਸਟਿਕ ਫ਼ੈਕਟਰੀ ਹਾਦਸਾ : ਮ੍ਰਿਤਕਾਂ ਦੀ ਗਿਣਤੀ 13 ਹੋਈ
. . .  1 day ago
ਮੁੱਖ ਮੰਤਰੀ ਵਲੋਂ ਮਾਰੇ ਗਏ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜੇ ਦਾ ਐਲਾਨ
. . .  1 day ago
ਮੁੱਖ ਮੰਤਰੀ ਵੱਲੋਂ ਪਲਾਸਟਿਕ ਕਰਖ਼ਾਨੇ ਦੇ ਹਾਦਸੇ ਵਾਲੀ ਥਾਂ ਦਾ ਦੌਰਾ
. . .  1 day ago
ਟਰੱਕ ਅਤੇ ਬੱਸ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਤੇ 20 ਜ਼ਖਮੀ
. . .  1 day ago
ਕੈਪਟਨ ਲੁਧਿਆਣਾ ਲਈ ਹੋਏ ਰਵਾਨਾ
. . .  1 day ago
ਪ੍ਰਦੂਮਨ ਹਤਿਆਕਾਂਡ : ਬੱਸ ਕੰਡਕਟਰ ਅਸ਼ੋਕ ਨੂੰ ਜ਼ਮਾਨਤ
. . .  1 day ago
7 ਸਾਲਾ ਬੱਚੀ ਦੀ ਜਬਰ ਜਨਾਹ ਕਰਕੇ ਹੱਤਿਆ ਕਰਨ ਵਾਲਾ ਸਕਾ ਮਾਮਾ ਪੁਲਿਸ ਅੜਿੱਕੇ
. . .  1 day ago
ਸਜਾ ਸੁਣਾਏ ਜਾਣ 'ਤੇ ਮੁਜ਼ਰਮ ਨੇ ਅਦਾਲਤੀ ਛੱਤ ਤੋਂ ਲਗਾਈ ਛਲਾਂਗ, ਲੱਤ ਟੁੱਟੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਭਾਦੋਂ ਸੰਮਤ 549
ਿਵਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ
  •     Confirm Target Language  

ਬਠਿੰਡਾ

ਕਿਸਾਨੀ ਮੰਗਾਂ ਲਈ ਭਾਕਿਯੂ ਏਕਤਾ ਉਗਰਾਹਾਂ ਵਲੋਂ ਡੀ. ਸੀ. ਦਫ਼ਤਰ ਮੂਹਰੇ ਧਰਨਾ

ਬਠਿੰਡਾ, 13 ਸਤੰਬਰ (ਕੰਵਲਜੀਤ ਸਿੰਘ ਸਿੱਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਕਿਸਾਨੀ ਮੰਗਾਂ ਦੀ ਪੂਰਤੀ ਨੂੰ ਲੈ ਕੇ ਪਰਿਵਾਰਾਂ ਸਮੇਤ ਧਰਨਾ ਲਗਾਇਆ ਗਿਆ | ਧਰਨੇ ਦੌਰਾਨ ਦੋ ਘੰਟੇ ਕਿਸੇ ਵੀ ਪ੍ਰਸ਼ਾਨਿਕ ਪੱਧਰ ਤੇ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਣ ਉਪਰੰਤ ਜਥੇਬੰਦੀ ਦੇ ਸਾਰੇ ਆਗੂਆਂ ਨੇ ਉਥੋਂ ਧਰਨਾ ਚੁੱਕ ਲਿਆ ਅਤੇ ਆਈ. ਟੀ. ਆਈ. ਚੌਕ ਨੂੰ ਜਾਮ ਕਰਨ ਲਈ ਚਾਲੇ ਪਾ ਦਿੱਤੇ, ਪਰ ਪੁਲਿਸ ਵੱਲੋਂ ਵਿਖਾਈ ਮੁਸਤੈਦੀ ਅਤੇ ਲਗਾਈ ਗਈ ਭਾਰੀ ਫ਼ੋਰਸ ਨੇ ਉਨ੍ਹਾਂ ਨੂੰ ਸਿਵਲ ਲਾਇਨ ਦੇ ਨਜ਼ਦੀਕ ਹੀ ਰੋਕ ਲਿਆ, ਜਿਸ ਕਾਰਨ ਉਨ੍ਹਾਂ ਨੇ ਉਥੇ ਹੀ ਧਰਨਾ ਲਗਾ ਕੇ ਸੜਕ ਜਾਮ ਕਰ ਦਿੱਤੀ | ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਹੋਰ ਆਗੂਆਂ ਨੇ ਕਿਹਾ ਕਿ ਬਠਿੰਡਾ ਦਾ ਜ਼ਿਲ੍ਹਾ ਪ੍ਰਸ਼ਾਸਨ ਕਿਸਾਨੀ ਮੰਗਾਂ ਦੀ ਪੂਰਤੀ ਕਰਨ ਤੋਂ ਲਗਾਤਾਰ ਉਨ੍ਹਾਂ ਨੂੰ ਅਣਗੌਲਿਆ ਕਰ ਰਿਹਾ ਹੈ |
ਸ: ਮਾਨ ਨੇ ਕਿਹਾ ਕਿ ਲਹਿਰਾ ਬੇਗਾ ਦਾ ਕਿਸਾਨ ਜੋ ਕਿ ਉਸ ਨਾਲ ਹੋਈ ਧੋਖਾਧੜੀ ਕਾਰਨ ਖੁਦਕੁਸ਼ੀ ਕਰ ਗਿਆ ਸੀ, ਦੇ ਪਰਿਵਾਰ ਨਾਲ ਧੋਖਾਧੜੀ ਕਰਨ ਵਾਲਿਆਂ ਖਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਅੱਜ ਤੱਕ ਪੀੜ੍ਹਤ ਪਰਿਵਾਰ ਨੂੰ ਉਨ੍ਹਾਂ ਦੀ ਜ਼ਮੀਨ ਦਾ 34 ਲੱਖ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ ਅਤੇ ਨਾ ਹੀ ਪਟਵਾਰੀ ਖਿਲਾਫ਼ ਧੋਖਾਧੜੀ ਦਾ ਪਰਚਾ ਦਰਜ ਕੀਤਾ ਗਿਆ ਹੈ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਅਤੇ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਹਰਵਿੰਦਰ ਕੌਰ ਬਿੰਦੂ, ਦਰਸ਼ਨ ਸਿੰਘ ਮਾਈਸਰਖਾਨਾ, ਬਹੱਤਰ ਸਿੰਘ ਨੰਗਲਾ ਅਤੇ ਜਸਵੀਰ ਸਿੰਘ ਨੇ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਬੀ. ਕੇ. ਯੂ. ਏਕਤਾ ਕਿਸਾਨੀ ਮੁੱਦਿਆਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਸੱਤ ਹੋਰ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ 22 ਸਤੰਬਰ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਰਿਹਾਇਸ਼ ਅੱਗੇ 5 ਦਿਨਾਂ ਲਈ ਧਰਨਾ ਲਗਾਇਆ ਜਾਵੇਗਾ | ਖ਼ਬਰ ਲਿਖੇ ਜਾਣ ਤੱਕ ਕਿਸਾਨਾਂ ਵੱਲੋਂ ਸੜਕ 'ਤੇ ਧਰਨਾ ਜਾਰੀ ਸੀ, ਉਧਰ ਪੁਲਿਸ ਵੱਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੂਰੇ ਇਲਾਕੇ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰਦਿਆਂ ਨਾਕਾਬੰਦੀ ਕੀਤੀ ਹੋਈ ਸੀ |

ਆਲੂ ਉਤਪਾਦਕਾਂ ਵਲੋਂ ਐੱਸ. ਡੀ. ਐੱਮ. ਦਫ਼ਤਰ ਅੱਗੇ ਅਣਮਿ ੱਥੇ ਸਮੇਂ ਲਈ ਧਰਨਾ

ਰਾਮਪੁਰਾ ਫੂਲ, 13 ਸਤੰਬਰ (ਗੁਰਮੇਲ ਸਿੰਘ ਵਿਰਦੀ)- ਸਰਕਾਰ ਵੱਲੋਂ ਆਲੂਆਂ ਦੀ ਖ਼ਰੀਦ ਅਤੇ ਸਟੋਰ ਕਿਰਾਏ ਵਿਚ ਕੋਈ ਸੁਧਾਰ ਨਾ ਹੰੁਦਾ ਵੇਖ ਕੇ ਇਲਾਕੇ ਦੇ ਆਲੂ ਉਤਪਾਦਕਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋਕੇ ਐੱਸ. ਡੀ. ਐੱਮ. ਦਫ਼ਤਰ ਫੂਲ ਵਿਖੇ ਅਣਮਿਥੇ ਸਮੇਂ ਲਈ ਧਰਨਾ ...

ਪੂਰੀ ਖ਼ਬਰ »

ਡੇਰਾ ਪ੍ਰੇਮੀ ਵਲੋਂ ਆਪਣੇ ਭਰਾ ਦੇ ਭੋਗ ਸਮੇਂ ਨਾਮ ਚਰਚਾ ਕਰਾਉਣ ਦਾ ਐਲਾਨ

ਬਠਿੰਡਾ, 13 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਡੇਰਾ ਸਿਰਸਾ ਮੁਖੀ ਨੂੰ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿਚ ਦੋਸ਼ੀ ਕਰਾਰ ਦੇਣ ਉਪਰੰਤ ਵਾਪਰੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਹੁਣ ਤੱਕ ਡੇਰੇ ਬੰਦ ਚਲੇ ਆ ਰਹੇ ਹਨ ਅਤੇ ਪੁਲਿਸ ਫੋਰਸ ਦੀ ਤਾਇਨਾਤੀ ਬਹਾਲ ਹੈ | ਇਸ ਦੇ ...

ਪੂਰੀ ਖ਼ਬਰ »

ਵੱਖ-ਵੱਖ ਕੇਸਾਂ ਵਿਚ ਫਸੇ ਡੇਰਾ ਪ੍ਰੇਮੀਆਂ ਦੀ ਕਾਨੂੰਨੀ ਚਾਰਾਜੋਈ ਪਰਿਵਾਰਾਂ ਲਈ ਬਣੀ ਮੁਸ਼ਕਿਲ ਦਾ ਸਬੱਬ

ਤਲਵੰਡੀ ਸਾਬੋ, 13 ਸਤੰਬਰ (ਰਣਜੀਤ ਸਿੰਘ ਰਾਜੂ)-ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਮਗਰੋਂ ਭਾਵੇਂ ਹੁਣ ਇਹ ਵਿਵਾਦ ਸ਼ਾਂਤ ਹੁੰਦਾ ਦਿਖਾਈ ਦੇ ਰਿਹਾ ਹੈ ਪ੍ਰੰਤੂ ਡੇਰਾ ਮੁਖੀ ਨੂੰ ਸਜਾ ਸੁਣਾਉਣ ਵਾਲੇ ਦਿਨ ਪੰਚਕੂਲਾ ਵਿਚ ਪੁਲਿਸ ਦੇ ਹੱਥੇ ਚੜੇ੍ਹ ...

ਪੂਰੀ ਖ਼ਬਰ »

ਨੌਕਰੀ ਦਾ ਝਾਂਸਾ ਦੇ ਕੇ 6 ਲੱਖ ਦੀ ਠੱਗੀ

ਬੱਲੂਆਣਾ, 13 ਸਤੰਬਰ (ਗੁਰਨੈਬ ਸਾਜਨ)-ਥਾਣਾ ਸਦਰ ਬਠਿੰਡਾ ਅਧੀਨ ਪਿੰਡ ਬੱਲੂਆਣਾ ਦੇ ਹਰਵਿੰਦਰ ਸਿੰਘ ਪੁੱਤਰ ਅਮਰ ਸਿੰਘ ਨੇ ਗੁਰਵਿੰਦਰ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਢਿਲਵਾਂ ਕਲਾਂ ਜ਼ਿਲ੍ਹਾ ਫ਼ਰੀਦਕੋਟ ਉਪਰ ਦੋਸ਼ ਲਾਇਆ ਹੈ ਕਿ ਉਕਤ ਵਿਅਕਤੀ ਨੇ ਉਸ ਦੇ ਲੜਕੇ ...

ਪੂਰੀ ਖ਼ਬਰ »

ਪੜ੍ਹਨ ਦੇ ਡਰੋਂ ਘਰੋਂ ਭੱਜੇ 2 ਨਾਬਾਲਗ ਫ਼ਤਹਿਗੜ੍ਹ ਸਾਹਿਬ ਸਟੇਸ਼ਨ ਤੋਂ ਕਾਬੂ

ਬਠਿੰਡਾ, 13 ਸਤੰਬਰ, (ਸੁਖਵਿੰਦਰ ਸਿੰਘ ਸੁੱਖਾ)- ਪੜ੍ਹਨ ਲਈ ਮਾਪਿਆਂ ਵੱਲੋਂ ਦਿੱਤੀ ਝਿੜਕ ਤੋਂ ਨਾਰਾਜ਼ ਅਤੇ ਡਰੇ ਘਰੋਂ ਭੱਜੇ ਪਿੰਡ ਝੁੰਬਾ ਦੇ ਦੋ ਨਾਬਾਲਗਾਂ ਨੰੂ ਥਾਣਾ ਨੰਦਗੜ੍ਹ ਪੁਲਿਸ ਨੇ ਫ਼ਤਿਹਗੜ੍ਹ ਸਾਹਿਬ ਦੇ ਸਟੇਸ਼ਨ ਤੋਂ ਕਾਬੂ ਕੀਤਾ ਹੈ | ਜਾਣਕਾਰੀ ...

ਪੂਰੀ ਖ਼ਬਰ »

ਪੁਲਿਸ ਥਾਣਾ ਰਾਮਪੁਰਾ ਸਦਰ ਵਲੋਂ ਚੋਰ ਗਰੋਹ ਕਾਬੂ

ਰਾਮਪੁਰਾ ਫੂਲ, 13 ਸਤੰਬਰ (ਗੁਰਮੇਲ ਸਿੰਘ ਵਿਰਦੀ)-ਬੀਤੇ ਦਿਨੀਂ ਪੁਲਿਸ ਥਾਣਾ ਸਦਰ ਰਾਮਪੁਰਾ ਦੇ ਇੰਚਾਰਜ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਏ. ਐੱਸ. ਆਈ. ਰਾਜਵਿੰਦਰ ਸਿੰਘ ਵੱਲੋਂ ਪੁਲਿਸ ਪਾਰਟੀ ਨਾਲ ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ...

ਪੂਰੀ ਖ਼ਬਰ »

ਟਿਊਸ਼ਨ ਪੜ੍ਹਨ ਗਏ ਦੋ ਵਿਦਿਆਰਥੀ ਲਾਪਤਾ

ਬੱਲੂਆਣਾ, 13 ਸਤੰਬਰ (ਗੁਰਨੈਬ ਸਾਜਨ)-ਪਿੰਡ ਝੂੰਬਾ ਦੋ ਬੱਚੇ ਆਪਣੇ ਘਰ ਤੋਂ ਟਿਊਸ਼ਨ ਪੜ੍ਹਨ ਲਈ ਗਏ, ਪਰ ਉਹ ਟਿਊਸ਼ਨ ਸੈਂਟਰ ਪਹੁੰਚਣ ਦੀ ਬਜਾਏ ਰਸਤੇ ਵਿਚ ਹੀ ਲਾਪਤਾ ਹੋ ਗਏ | ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ | ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ 'ਦ ਮਿਲੇਨੀਅਮ ਸਕੂਲ ਐੱਚ. ਐੱਮ. ਈ. ਐੱਲ 'ਚ ਅਧਿਆਪਕ ਟ੍ਰੇਨਿੰਗ ਵਰਕਸ਼ਾਪ ਲਗਾਈ

ਰਾਮਾਂ ਮੰਡੀ, 13 ਸਤੰਬਰ (ਅਮਰਜੀਤ ਸਿੰਘ ਲਹਿਰੀ)-ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਸਕੂਲਾਂ ਵਿਚ ਹਾਜ਼ਰੀ ਵਧਾਉਣ ਅਤੇ ਪੜ੍ਹਾਈ ਪ੍ਰਤੀ ਰੁਚੀ ਪੈਦਾ ਕਰਨ ਦੇ ਮਕਸਦ ਲਈ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ...

ਪੂਰੀ ਖ਼ਬਰ »

ਸੇਂਟ ਬਚਨਪੁਰੀ ਸਕੂਲ 'ਚ ਬੱਚਿਆਂ ਦਾ 'ਕਵਿਤਾ ਉਚਾਰਨ' ਮੁਕਾਬਲਾ ਕਰਵਾਇਆ

ਚਾਉਕੇ, 13 ਸਤੰਬਰ (ਮਨਜੀਤ ਸਿੰਘ ਘੜੈਲੀ)-ਸੇਂਟ ਬਚਨਪੁਰੀ ਇੰਟਰਨੈਸ਼ਨਲ (ਆਈ. ਸੀ. ਐੱਸ. ਸੀ ਪੈਟਰਨ) ਸਕੂਲ ਪੱਖੋ ਕਲਾਂ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਬਾਬਾ ਚਰਨਪੁਰੀ, ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਡਾਇਰੈਕਟਰ ਸ੍ਰੀਮਤੀ ਸੁਰਭੀ ਅਰੋੜਾ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਨਾਲ ਕੀਤੀ ਮੀਟਿੰਗ

ਬਠਿੰਡਾ, 13 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਪੇਰੈਂਟਸ ਐਸੋਸੀਏਸ਼ਨ (ਰਜਿ:) ਬਠਿੰਡਾ ਦੀ ਅਗਵਾਈ ਵਿਚ ਮਾਪਿਆਂ ਨੇ ਸਥਾਨਕ ਕਮਲਾ ਨਹਿਰੂ ਕਲੋਨੀ ਵਿਚਲੇ ਗੁਰੂ ਨਾਨਕ ਦੇਵ ਪਬਲਿਕ ਸਕੂਲ ਵਿਖੇ ਸਕੂਲ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ | ਮਾਪਿਆਂ ਨੇ ਸਕੂਲ ਵਿਚ ...

ਪੂਰੀ ਖ਼ਬਰ »

ਘਾਟੇ ਦਾ ਸੌਦਾ ਬਣ ਕੇ ਰਹਿ ਗਈ ਹੈ ਖੇਤੀ-ਸਰੂਪ ਸਿੱਧੂ

ਰਾਮਾਂ ਮੰਡੀ, 13 ਸਤੰਬਰ (ਤਰਸੇਮ ਸਿੰਗਲਾ)-ਖੇਤੀ ਹੁਣ ਮੁਨਾਫ਼ੇ ਦੀ ਬਜਾਏ ਘਾਟੇ ਦਾ ਸੌਦਾ ਬਣ ਕੇ ਰਹਿ ਗਈ ਹੈ ਅਤੇ ਇਸ ਘਾਟੇ ਦੇ ਕਰਜ਼ੇ ਥੱਲੇ ਦੱਬੇ ਕਿਸਾਨ ਇਸ ਤਰ੍ਹਾਂ ਡੁੱਬ ਚੁੱਕੇ ਹਨ ਕਿ ਉਨ੍ਹਾਂ ਨੂੰ ਇਸ ਤੋਂ ਪਿੱਛਾ ਛੁਡਾਉਣ ਲਈ ਆਪਣੀ ਕੀਮਤੀ ਜਾਨ ਤੱਕ ਗਵਾਉਣੀ ਪੈ ...

ਪੂਰੀ ਖ਼ਬਰ »

ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ 'ਚ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਯਾਦ ਕੀਤਾ

ਬਠਿੰਡਾ, 13 ਸਤੰਬਰ (ਕੰਵਲਜੀਤ ਸਿੰਘ ਸਿੱਧੂ)-ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਇਤਹਾਸ ਵਿਭਾਗ ਵੱਲੋਂ ਪਿ੍ੰਸੀਪਲ ਡਾ: ਸੁਖਰਾਜ ਸਿੰਘ ਦੀ ਅਗਵਾਈ ਵਿਚ ਸਾਰਾਗੜ੍ਹੀ ਦਿਵਸ ਮਨਾਇਆ ਗਿਆ | ਜਿਸ ਵਿਚ ਸਾਰਾਗੜ੍ਹੀ ਦੇ ਮਹਾਨ ਸ਼ਹੀਦ ਯੋਧਿਆਂ ਨੂੰ ਸ਼ਰਧਾਜਲੀ ਭੇਂਟ ...

ਪੂਰੀ ਖ਼ਬਰ »

ਇੰਜੀਨੀਅਰਾਂ ਵਲੋਂ '50ਵਾਂ ਇੰਜੀਨੀਅਰ ਦਿਵਸ' ਸਮਾਗਮ ਭਲਕੇ

ਚੰਡੀਗੜ੍ਹ, 13 ਸਤੰਬਰ (ਅਜੀਤ ਬਿਊਰੋ)- ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਸਰਕਾਰੀ ਸੇਵਾਵਾਂ ਦੇ ਰਹੇ 1 ਹਜ਼ਾਰ ਤੋਂ ਜ਼ਿਆਦਾ ਇੰਜੀਨੀਅਰਾਂ ਵੱਲੋਂ '50ਵਾਂ ਇੰਜੀਨੀਅਰ ਦਿਵਸ' 15 ਸਤੰਬਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਾਅ ਆਡੀਟੋਰੀਅਮ ਵਿਖੇ ਮਨਾਇਆ ...

ਪੂਰੀ ਖ਼ਬਰ »

ਕਿਸਾਨਾਂ ਨੇ ਦੁਕਾਨਦਾਰ ਦੇ ਘਰ ਦੀ ਕੁਰਕੀ ਰੁਕਵਾਈ

ਭੁੱਚੋ ਮੰਡੀ 13 ਸਤੰਬਰ (ਬਿੱਕਰ ਸਿੰਘ ਸਿੱਧੂ)-ਮੰਡੀ ਦੇ ਇੱਕ ਛੋਟੇ ਦੁਕਾਨਦਾਰ ਦੇ ਘਰ ਦੀ ਕੁਰਕੀ ਕਰਨ ਦਾ ਸਮਾਂ ਬੈਂਕ ਅਧਿਕਾਰੀਆਂ ਵੱਲੋਂ ਅੱਜ 11:30 ਵਜੇ ਤੋਂ 12:30 ਵਜੇ ਤੱਕ ਦਾ ਨਿਯਤ ਕੀਤਾ ਗਿਆ ਸੀ ਪ੍ਰੰਤੂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਵੱਲੋਂ ਬਲਾਕ ਪ੍ਰਧਾਨ ...

ਪੂਰੀ ਖ਼ਬਰ »

ਬਲਾਕ ਤਲਵੰਡੀ ਸਾਬੋ ਪ੍ਰਾਇਮਰੀ ਸਕੂਲਾਂ ਦੇ ਅਥਲੈਟਿਕ ਮੁਕਾਬਲੇ ਕਰਵਾਏ

ਭਾਗੀਵਾਂਦਰ, 13 ਸਤੰਬਰ (ਮਹਿੰਦਰ ਸਿੰਘ ਰੂਪ)-ਬਲਾਕ ਤਲਵੰਡੀ ਸਾਬੋ ਦੀਆਂ ਚੱਲ ਰਹੀਆਂ ਖੇਡਾਂ ਦੇ ਦੂਸਰੇ ਦਿਨ ਸਰਕਾਰੀ ਐਲੀ: ਸਕੂਲ ਲਾਲੇਆਣਾ ਵਿਖੇ ਅਥਲੈਟਿਕ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਖੇਡਾਂ ਦਾ ਉਦਘਾਟਨ ਸਮਾਜ ਸੇਵੀ ਅਧਿਆਪਕ ਗੋਬਿੰਦ ਰਾਮ ਲਹਿਰੀ ਨੇ ...

ਪੂਰੀ ਖ਼ਬਰ »

ਸੜਕ ਦੇ ਬਾਹਰ ਨਿਕਲੇ ਸਰੀਏ ਬਣ ਸਕਦੇ ਹਨ ਵੱਡੇ ਹਾਦਸੇ ਦਾ ਕਾਰਨ

ਕਾਲਾਂਵਾਲੀ, 13 ਸਤੰਬਰ (ਭੁਪਿੰਦਰ ਪੰਨੀਵਾਲੀਆ)- ਇੱਥੋਂ ਦੀ ਕਾਲਾਂਵਾਲੀ-ਦੇਸੂ ਮਲਕਾਨਾ ਰੋਡ ਦੀ ਹਾਲਤ ਜ਼ਿਆਦਾ ਖਸਤਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਖੇਤਰ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਉਕਤ ਸੜਕ ਦੀ ਛੇਤੀ ...

ਪੂਰੀ ਖ਼ਬਰ »

ਫ਼ਸਲਾਂ ਦੀ ਆਨਲਾਈਨ ਅਦਾਇਗੀ ਿਖ਼ਲਾਫ਼ ਆੜ੍ਹਤੀਆਂ ਵਲੋਂ ਧਰਨਾ

ਕਾਲਾਂਵਾਲੀ, 13 ਸਤੰਬਰ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਸਟੇਟ ਅਨਾਜ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਸੱਦੇ 'ਤੇ ਮੰਡੀ ਦੇ ਆੜ੍ਹਤੀਆਂ ਨੇ ਅੱਜ ਫ਼ਸਲਾਂ ਦੀ ਬੋਲੀ ਬੰਦ ਕਰ ਕੇ ਮਾਰਕੀਟ ਕਮੇਟੀ ਦੇ ਸਾਹਮਣੇ ਧਰਨਾ ਦਿੱਤਾ | ਕੱਚਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ...

ਪੂਰੀ ਖ਼ਬਰ »

ਮੋਟਰਾਂ ਦੇ ਟਰਾਂਸਫ਼ਾਰਮਰਾਂ ਅਤੇ ਸਟਾਟਰ 'ਚੋਂ ਤਾਂਬੇ ਦਾ ਸਾਮਾਨ ਚੋਰੀ

ਭੁੱਚੋ ਮੰਡੀ, 13 ਸਤੰਬਰ (ਬਿੱਕਰ ਸਿੰਘ ਸਿੱਧੂ)-ਬੀਤੀ ਰਾਤ ਅਣਪਛਾਤੇ ਚੋਰਾਂ ਨੇ ਪਿੰਡ ਸੇਮਾ ਅਤੇ ਭੁੱਚੋ ਕਲਾਂ ਦੀ ਹੱਦ 'ਤੇ ਲੱਗੀਆਂ ਕਿਸਾਨਾਂ ਦੀਆਂ ਤਿੰਨ ਮੋਟਰਾਂ ਦੇ ਟਰਾਂਸਫਾਰਮਾਂ ਦੀਆਂ ਤਾਂਬੇ ਦੀਆਂ ਰਾਡਾਂ ਅਤੇ ਸਟਾਰਟਰ ਵਿਚੋਂ ਤਾਂਬੇ ਦਾ ਸਮਾਨ ਚੋਰੀ ਕਰ ...

ਪੂਰੀ ਖ਼ਬਰ »

ਬਲਾਕ ਝੁਨੀਰ ਦੀਆਂ ਖੇਡਾਂ 'ਚ ਓਵਰਆਲ ਟਰਾਫ਼ੀ ਸੈਂਟਰ ਚਹਿਲਾਂਵਾਲਾ ਨੇ ਜਿੱਤੀ

ਝੁਨੀਰ, 13 ਸਤੰਬਰ (ਰਮਨਦੀਪ ਸਿੰਘ ਸੰਧੂ)- ਕਸਬਾ ਝੁਨੀਰ ਦੇ ਬਾਬਾ ਧਿਆਨ ਦਾਸ ਖੇਡ ਸਟੇਡੀਅਮ ਵਿਖੇ ਬਲਾਕ ਪੱਧਰ ਦੀਆਂ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਸਮਾਪਤ ਹੋਈਆਂ | ਇਨ੍ਹਾਂ ਖੇਡਾਂ ਦੌਰਾਨ ਅੱਜ ਜ਼ਿਲ੍ਹਾ ਸਿੱਖਿਆਂ ਅਫ਼ਸਰ (ਐ. ਸਿ.) ਕੁਲਭੁਸਨ ਸਿੰਘ ਬਾਜਵਾ ...

ਪੂਰੀ ਖ਼ਬਰ »

ਗੁਰਮਤਿ ਕੈਂਪਾਂ ਦੌਰਾਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚੇ ਸਨਮਾਨਿਤ

ਮਾਨਸਾ, 13 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਬੱਚਿਆਂ ਅੰਦਰ ਧਾਰਮਿਕ ਗਿਆਨ ਅਤੇ ਪ੍ਰਤਿਭਾ ਨਿਖਾਰਨ ਨੂੰ ਲੈ ਕੇ ਜੂਨ ਮਹੀਨੇ ਦੌਰਾਨ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦੀ ਅਗਵਾਈ ਵਿਚ ਹਲਕਾ ਜੋਗਾ ਦੇ 60 ਪਿੰਡਾਂ ਵਿਚ ਲਗਾਏ ਗੁਰਮਤਿ ਕੈਂਪਾਂ ਦੌਰਾਨ ਪੁਜ਼ੀਸ਼ਨਾਂ ...

ਪੂਰੀ ਖ਼ਬਰ »

ਬਾਸਕਟਬਾਲ ਖਿਡਾਰੀਆਂ ਨੇ ਹਾਸਲ ਕੀਤਾ ਪਹਿਲਾ ਸਥਾਨ

ਹੀਰੋਂ ਖ਼ੁਰਦ, 13 ਸਤੰਬਰ (ਪ. ਪ.)- ਸਰਕਾਰੀ ਸੈਕੰਡਰੀ ਸਕੂਲ ਬੀਰ ਹੋਡਲਾ ਕਲਾਂ ਦੇ ਬਾਸਕਟਬਾਲ ਖਿਡਾਰੀਆਂ ਨੇ ਜ਼ੋਨ ਭੀਖੀ ਵੱਲੋਂ ਖੇਡਦਿਆਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ | ਪਿ੍ੰਸੀਪਲ ਸੁਖਦੇਵ ਸਿੰਘ ਨੇ ਦੱਸਿਆ ਕਿ ਬਾਸਕਟਬਾਲ ਕੋਚ ...

ਪੂਰੀ ਖ਼ਬਰ »

ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਮਾਪਤ

ਬੁਢਲਾਡਾ, 13 ਸਤੰਬਰ (ਸਵਰਨ ਸਿੰਘ ਰਾਹੀ)- ਬੁਢਲਾਡਾ ਬਲਾਕ ਅਧੀਨ ਪੈਂਦੇ ਪ੍ਰਾਇਮਰੀ ਸਕੂਲਾਂ ਦੀਆਂ ਗਰਮ ਰੁੱਤ ਖੇਡਾਂ ਇੱਥੋਂ ਦੇ ਸ੍ਰੀ ਗੁਰੂ ਤੇਗ਼ ਬਹਾਦਰ ਸਟੇਡੀਅਮ 'ਚ ਸਮਾਪਤ ਹੋ ਗਈਆਂ | ਬਲਾਕ ਸਪੋਰਟਸ ਅਫ਼ਸਰ ਪ੍ਰਭੂ ਸਿੰਘ ਨੇ ਦੱਸਿਆ ਇਨ੍ਹਾਂ ਖੇਡ ਨਤੀਜਿਆਂ 'ਚ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਰੁਜ਼ਗਾਰ ਖੋਹਣ ਲੱਗੀ- ਵਿਧਾਇਕ ਬੁੱਧ ਰਾਮ

ਹੀਰੋਂ ਖ਼ੁਰਦ, 13 ਸਤੰਬਰ (ਗੁਰਵਿੰਦਰ ਸਿੰਘ ਚਹਿਲ)- ਹਲਕਾ ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪਿ੍ੰਸੀਪਲ ਬੁੱਧ ਰਾਮ ਨੇ ਨਜ਼ਦੀਕੀ ਪਿੰਡ ਕਣਕਵਾਲ ਚਹਿਲਾਂ ਅਤੇ ਭਾਦੜਾ ਵਿਖੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਹਰ ਫ਼ਰੰਟ 'ਤੇ ...

ਪੂਰੀ ਖ਼ਬਰ »

ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕ ਨੇ ਧਾਰਿਆ ਛੱਪੜ ਦਾ ਰੂਪ

ਬਰੇਟਾ, 13 ਸਤੰਬਰ Ð(ਜੀਵਨ ਸ਼ਰਮਾ)- ਸਥਾਨਕ ਵਾਰਡ ਨੰਬਰ 9 ਵਿਚ ਧਰਮਪੁਰਾ ਰੋਡ 'ਤੇ ਸਥਿਤ ਕਈ ਘਰਾਂ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਸ ਪਾਣੀ ਨੇ ਸੜਕ 'ਤੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ ਅਤੇ ਦੋਵੇਂ ਪਾਸੇ ਤੋਂ ਰਸਤਾ ਬੰਦ ਹੋ ਜਾਣ ਕਾਰਨ ਜਿੱਥੇ ਵਾਰਡ ਵਾਸੀਆਂ ਨੂੰ ...

ਪੂਰੀ ਖ਼ਬਰ »

ਸਾਰਾਗੜ੍ਹੀ ਦੇ ਸ਼ਹੀਦਾਂ ਦਾ ਸਾਕਾ ਸਕੂਲੀ ਪਾਠਕ੍ਰਮ 'ਚ ਪਾਉਣ ਦਾ ਸਵਾਗਤ

ਬੋਹਾ, 13 ਸਤੰਬਰ (ਤਾਂਗੜੀ)- ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ 'ਚ ਛੁੱਟੀ ਕੀਤੇ ਜਾਣ ਅਤੇ ਇਨ੍ਹਾਂ ਸ਼ਹੀਦਾਂ ਦਾ ਸਾਕਾ ਸਕੂਲੀ ਪਾਠਕ੍ਰਮ ਵਿਚ ਸ਼ਾਮਿਲ ਕਰਨ ਦਾ ਹਰ ਪਾਸਿਉਂ ਸਵਾਗਤ ਕੀਤਾ ਜਾ ਰਿਹਾ ਹੈ | ਇਕ ਬਿਆਨ ਵਿਚ ਬਾਬਾ ...

ਪੂਰੀ ਖ਼ਬਰ »

ਡਾ: ਕੇ.ਜੀ. ਗੋਇਲ ਨੇ ਡਿਪਟੀ ਡਾਇਰੈਕਟਰ ਪਸ਼ੂ ਪਾਲਨ ਦਾ ਚਾਰਜ ਸੰਭਾਲਿਆ

ਸੰਗਰੂਰ, 13 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪ੍ਰਸਿੱਧ ਪਸ਼ੂ ਵਿਗਿਆਨੀ ਡਾ. ਕੇ.ਜੀ. ਗੋਇਲ ਨੇ ਡਿਪਟੀ ਡਾਇਰੈਕਟਰ ਪਸ਼ੂ ਪਾਲਨ ਸੰਗਰੂਰ ਵਜੋਂ ਚਾਰਜ ਸੰਭਾਲ ਲਿਆ ਹੈ | ਡਾ. ਗੋਇਲ ਇਸ ਵੇਲੇ ਸੀਨੀਅਰ ਵੈਟਰਨਰੀ ਅਫ਼ਸਰ ਸੰਗਰੂਰ ਵਜੋਂ ਸੇਵਾ ਕਰ ਰਹੇ ਸਨ | ...

ਪੂਰੀ ਖ਼ਬਰ »

ਰਾਜੇਸ਼ ਐਗਰੋ ਦੇ ਇਕ ਹੋਰ ਗੋਦਾਮ 'ਚੋਂ 3630 ਲੀਟਰ ਮਿਆਦ ਲੰਘੀ ਕੀਟਨਾਸ਼ਕ ਦਵਾਈ ਬਰਾਮਦ

ਬਰਨਾਲਾ, 13 ਸਤੰਬਰ (ਰਾਜ ਪਨੇਸਰ)-ਇਕ ਮਹੀਨਾ ਪਹਿਲਾਂ ਮਾਨਸਾ ਪੁਲਿਸ ਵਲੋਂ ਵੱਡੀ ਮਾਤਰਾ ਵਿਚ ਫੜੀਆਂ ਗਈਆਂ ਕੀਟਨਾਸ਼ਕ ਦਵਾਈਆਂ ਦਾ ਮਾਮਲਾ ਬਰਨਾਲਾ ਦੇ ਵਪਾਰੀਆਂ ਨਾਲ ਜੁੜੇ ਹੋਣ ਤੋਂ ਬਾਅਦ ਭਾਵੇਂ ਕਿ ਮਾਨਸਾ ਤੇ ਬਰਨਾਲਾ ਪੁਲਿਸ ਅਤੇ ਖੇਤੀਬਾੜੀ ਵਿਭਾਗ ਦੇ ...

ਪੂਰੀ ਖ਼ਬਰ »

ਤਲਵੰਡੀ ਸਾਬੋ ਪੁਲਿਸ ਨੇ 45 ਪੇਟੀਆਂ ਨਾਜਾਇਜ਼ ਸ਼ਰਾਬ ਫੜੀ

ਤਲਵੰਡੀ ਸਾਬੋ, 13 ਸਤੰਬਰ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ ਪੁਲਿਸ ਨੇ ਵੱਖ ਵੱਖ ਦੋ ਮਾਮਲਿਆਂ ਵਿਚ ਵੱਡੀ ਮਾਤਰਾ ਵਿਚ ਹਰਿਆਣਾ ਦੀ ਨਜਾਇਜ ਸ਼ਰਾਬ ਫੜਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ | ਪੁਲਿਸ ਨੇ ਮਾਮਲੇ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ...

ਪੂਰੀ ਖ਼ਬਰ »

ਪਿੰਡ ਮੱਲਵਾਲਾ 'ਚ ਕਾਸ਼ਕੋ ਕ੍ਰਿਕਟ ਟੂਰਨਾਮੈਂਟ ਸ਼ੁਰੂ

ਰਾਮਾਂ ਮੰਡੀ, 13 ਸਤੰਬਰ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਮੱਲਵਾਲਾ ਵਿਖੇ ਦੇ ਕਲੱਬ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੂਸਰਾ ਯੁਧਵੀਰ ਭੰਗੂ ਯਾਦਗਾਰੀ 5 ਰੋਜ਼ਾ ਕਾਸ਼ਕੋ ਕ੍ਰਿਕਟ ਕੱਪ ਟੂਰਨਾਮੈਂਟ ਪਿੰਡ ਦੇ ਖੇਡ ਗਰਾਊਾਡ ਵਿਚ ਧੂਮ-ਧੜੱਕੇ ਨਾਲ ਸ਼ੁਰੂ ...

ਪੂਰੀ ਖ਼ਬਰ »

ਝੁਲਸ ਰੋਗ ਦੇ ਝੰਬੇ ਕਿਸਾਨਾਂ ਦਾ ਖੇਤੀਬਾੜੀ ਮਹਿਕਮੇ ਤੋਂ ਮੋਹ ਘਟਣ ਲੱਗਾ

ਸੰਗਤ ਮੰਡੀ, 13 ਸਤੰਬਰ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)- ਸੰਗਤ ਬਲਾਕ ਵਿਚ ਟਾਂਵੇਂ-ਟਾਂਵੇਂ ਨਰਮੇ ਦੀ ਫ਼ਸਲ ਨੂੰ ਝੁਲਸ ਰੋਗ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ | ਬਠਿੰਡਾ ਜ਼ਿਲੇ੍ਹ ਦੇ ਪਿੰਡ ਪੱਕਾ ਕਲਾਂ ਵਿਖੇ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਨੇ ...

ਪੂਰੀ ਖ਼ਬਰ »

ਦੜਾ ਸੱਟਾ ਲਾਉਂਦੇ ਅੱਧੀ ਦਰਜਨ ਵਿਅਕਤੀ ਕਾਬੂ

ਬਠਿੰਡਾ, 13 ਸਤੰਬਰ, (ਸੁਖਵਿੰਦਰ ਸਿੰਘ ਸੁੱਖਾ)- ਥਾਣਾ ਕੈਨਾਲ ਕਲੋਨੀ ਪੁਲਿਸ ਨੇ ਸਥਾਨਕ ਦਿੱਲੀ-ਪਟਿਆਲਾ ਰੇਲਵੇ ਫਾਟਕ ਨਜ਼ਦੀਕ ਦੜਾ ਸੱਟਾ ਲਗਾਉਂਦੇ 6 ਵਿਅਕਤੀਆਂ ਨੰੂ ਕਾਬੂ ਕਰਕੇ ਉਨ੍ਹਾਂ ਕੋਲੋਂ ਨਕਦੀ ਬਰਾਮਦ ਕੀਤੀ ਹੈ | ਗਿ੍ਫਤਾਰ ਕੀਤੇ ਗਏ ਕਥਿਤ ਦੋਸ਼ੀਆਂ ...

ਪੂਰੀ ਖ਼ਬਰ »

ਈ-ਟਰੇਡਿੰਗ ਪ੍ਰਣਾਲੀ ਿਖ਼ਲਾਫ਼ ਆੜ੍ਹਤੀਆਂ ਨੇ ਧਰਨਾ ਦਿੱਤਾ

ਡੱਬਵਾਲੀ, 13 ਸਤੰਬਰ (ਇਕਬਾਲ ਸਿੰਘ ਸ਼ਾਂਤ)-ਹਰਿਆਣਾ ਸਰਕਾਰ ਵੱਲੋਂ ਦਾਣਾ ਮੰਡੀਆਂ ਦੇ ਕਾਰੋਬਾਰ ਵਿਚ ਈ-ਟਰੇਡਿੰਗ ਪ੍ਰਣਾਲੀ ਲਾਗੂ ਕਰਨ ਿਖ਼ਲਾਫ਼ ਸੂਬਾ ਪੱਧਰੀ ਸੱਦੇ 'ਤੇ ਇੱਥੇ ਕਰੀਬ ਡੇਢ ਸੌ ਆੜ੍ਹਤੀਆਂ ਨੇ ਕਾਰੋਬਾਰ ਬੰਦ ਰੱਖ ਕੇ ਮਾਰਕੀਟ ਕਮੇਟੀ ਦਫ਼ਤਰ ਮੂਹਰੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਪਹਿਲੇ ਸਮੈਸਟਰ 'ਚੋਂ ਕੋਈ ਅੰਕ ਨਹੀਂ ਲੈ ਸਕੀ-ਡਾ: ਜੱਖੂ

ਨਥਾਣਾ, 13 ਸਤੰਬਰ (ਗੁਰਦਰਸ਼ਨ ਲੁੱਧੜ)- ਸ਼ੋ੍ਰਮਣੀ ਅਕਾਲੀ ਦਲ ਦੇ ਐੱਸ.ਸੀ. ਵਿੰਗ ਦੇ ਸੀਨੀਅਰ ਆਗੂ ਡਾ: ਹਰਜਿੰਦਰ ਸਿੰਘ ਜੱਖੂ ਨੂੰ ਪਿੰਡ ਪੂਹਲਾ ਵਿਖੇ ਪਾਰਟੀ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਹਿਲੇ ਸਮੈਸਟਰ ਵਿਚੋਂ ਸਿਫ਼ਰ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ 300 ਬੋਤਲਾਂ ਸ਼ਰਾਬ ਫੜੀ- 2 ਗਿ੍ਫ਼ਤਾਰ

ਬਠਿੰਡਾ, 13 ਸਤੰਬਰ (ਸੁਖਵਿੰਦਰ ਸਿੰਘ ਸੁੱਖਾ)- ਥਾਣਾ ਨੰਦਗੜ੍ਹ ਨੇ ਗੁਪਤ ਸੂਚਨਾ ਮਿਲਣ 'ਤੇ ਕਾਰਵਾਈ ਕਰਦਿਆਂ ਦੋ ਵੱਖ-ਵੱਖ ਥਾਵਾਂ ਤੋਂ 300 ਬੋਤਲਾਂ ਨਜਾਇਜ਼ ਲਿਆਂਦੀ ਜਾ ਰਹੀ ਹਰਿਆਣਵੀ ਸ਼ਰਾਬ ਬਰਾਮਦ ਕੀਤੀ ਹੈ | ਇਸ ਦੌਰਾਨ 2 ਦੋਸ਼ੀ ਗਿ੍ਫ਼ਤਾਰ ਕੀਤੇ ਗਏ ਹਨ ਜਦ ਕਿ 3 ...

ਪੂਰੀ ਖ਼ਬਰ »

ਜਲ ਘਰ ਦੀ ਪਾਣੀ ਵਾਲੀ ਟੈਂਕੀ 'ਚ ਕੈਮੀਕਲ ਮਿਲਾਏ ਜਾਣ ਦੀ ਅਫ਼ਵਾਹ ਨੇ ਪਾਈ ਭਾਜੜ

ਭੁੱਚੋ ਮੰਡੀ, 13 ਸਤੰਬਰ (ਬਿੱਕਰ ਸਿੰਘ ਸਿੱਧੂ)- ਨੇੜਲੇ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿਖੇ ਵਾਟਰ ਵਰਕਸ ਦੀ ਟੈਂਕੀ ਵਿਚ ਅਣਪਛਾਤੇ ਲੋਕਾਂ ਵੱਲੋਂ ਕੈਮੀਕਲ ਮਿਲਾਏ ਜਾਣ ਦੇ ਸ਼ੱਕ ਹੋਣ 'ਤੇ ਪਿੰਡ ਵਾਸੀਆਂ ਵਿਚ ਭਾਜੜਾਂ ਪੈ ਗਈਆਂ | ਜਾਣਕਾਰੀ ਮੁਤਾਬਿਕ ਬੀਤੀ ਰਾਤ ...

ਪੂਰੀ ਖ਼ਬਰ »

ਆਦਰਸ਼ ਸਕੂਲ ਭੁਪਾਲ ਵਿਖੇ ਸਾਇੰਸ ਮੇਲੇ ਦੌਰਾਨ ਵੱਖ-ਵੱਖ ਮਾਡਲਾਂ ਦੀ ਪ੍ਰਦਰਸ਼ਨੀ

ਜੋਗਾ, 13 ਸਤੰਬਰ (ਬਲਜੀਤ ਸਿੰਘ ਅਕਲੀਆ)-ਸ਼ਹੀਦ ਊਧਮ ਸਿੰਘ ਆਦਰਸ਼ ਸਕੂਲ ਭੁਪਾਲ ਵਿਖੇ ਸਾਇੰਸ ਮੇਲੇ ਦੌਰਾਨ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ | ਮੁੱਖ ਮਹਿਮਾਨ ਵਜੋਂ ਪੁੱਜੇ ਜੱਗਾ ਸਿੰਘ ਸਾਇੰਸ ਅਧਿਆਪਕ ਸਰਕਾਰੀ ਸਕੂਲ ਮੱਤੀ ਤੇ ...

ਪੂਰੀ ਖ਼ਬਰ »

ਖ਼ੁਦਕੁਸ਼ੀ ਕਰਜ਼ੇ ਦਾ ਹੱਲ ਨਹੀਂ-ਜਗਦੀਪ ਸਿੰਘ ਡੱਲੇਵਾਲ

ਸਰਦੂਲਗੜ੍ਹ, 13 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)- ਕਿਸਾਨੀ ਕਰਜ਼ੇ ਦੇ ਪੂਰਨ ਖ਼ਾਤਮੇ ਲਈ ਰਾਸ਼ਟਰੀ ਕਿਸਾਨ ਮਹਾਂ ਸੰਘ ਦੇ ਬੈਨਰ ਹੇਠ ਲੜੇ ਜਾ ਰਹੇ ਸੰਘਰਸ਼ ਦੇ ਮੱਦੇ ਨਜ਼ਰ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਜ਼ਿਲ੍ਹਾ ਪ੍ਰਧਾਨ ਮਲੂਕ ਸਿੰਘ ਹੀਰਕੇ ...

ਪੂਰੀ ਖ਼ਬਰ »

ਚਿੱਟੀ ਮੱਖੀ, ਮੱਛਰ ਤੋਂ ਦੁਖੀ ਹੋਏ ਕਿਸਾਨ ਨੇ ਵਾਹਿਆ ਨਰਮਾ

ਬਠਿੰਡਾ, 13 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਚਿੱਟੀ ਮੱਖੀ ਅਤੇ ਮੱਛਰ ਤੋਂ ਦੁਖੀ ਹੋਏ ਪਿੰਡ ਨੰਦਗੜ੍ਹ ਕੋਟੜਾ ਦੇ ਇਕ ਕਿਸਾਨ ਜਸਵੀਰ ਸਿੰਘ ਪੁੱਤਰ ਫੌਜਾ ਸਿੰਘ ਨੇ ਆਪਣਾ 2 ਏਕੜ ਨਰਮਾ ਵਾਹ ਦਿੱਤਾ | ਜਸਵੀਰ ਸਿੰਘ ਨੇ ਦੱਸਿਆ ਕਿ ਉਸ ਨੇ 38 ਹਜ਼ਾਰ ਰੁਪਏ ਪ੍ਰਤੀ ਏਕੜ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਬੱਲ੍ਹੋ ਦਾ ਬੀ. ਏ. ਦਾ ਨਤੀਜਾ ਸੌ ਫ਼ੀਸਦੀ

ਚਾਉਕੇ, 13 ਸਤੰਬਰ (ਮਨਜੀਤ ਸਿੰਘ ਘੜੈਲੀ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਬੀ.ਏ. ਭਾਗ ਪਹਿਲਾ ਸਮੈਸਟਰ ਦੂਜਾ ਦੇ ਨਤੀਜੇ ਵਿਚੋਂ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਬੱਲ੍ਹੋ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ¢ ਪ੍ਰੋ: ਸੁਖਵਿੰਦਰ ਸਿੰਘ ਪਿੱਥੋ ਨੇ ਦੱਸਿਆ ਕਿ ...

ਪੂਰੀ ਖ਼ਬਰ »

ਹਸਪਤਾਲ ਦੇ ਪਿਛਲੇ ਪਾਸਿਓਾ ਮੋਟਰਸਾਈਕਲ ਚੋਰੀ

ਰਾਮਾਂ ਮੰਡੀ, 13 ਸਤੰਬਰ (ਤਰਸੇਮ ਸਿੰਗਲਾ/ਗੁਰਪ੍ਰੀਤ ਸਿੰਘ ਅਰੋੜਾ)-ਬੀਤੇ ਕੱਲ੍ਹ ਨੂੰ ਸਿਵਲ ਹਸਪਤਾਲ ਰੋਡ 'ਤੇ ਸਥਿਤ ਡਾ: ਰਮੇਸ਼ ਜੈਨ ਦੇ ਹਸਪਤਾਲ 'ਚ ਆਪਣੇ ਬੱਚੇ ਨੂੰ ਦਵਾਈ ਦਿਵਾਉਣ ਆਏ ਵਿਅਕਤੀ ਦਾ ਦਿਨ ਦਿਹਾੜੇ ਸਵੇਰੇ ਕਰੀਬ 11 ਵਜੇ ਮੋਟਰ ਸਾਈਕਲ ਚੋਰੀ ਹੋਣ ਦੀ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਖੇਡਾਂ ਦੇ ਦੂਜੇ ਦਿਨ ਕਬੱਡੀ ਲੜਕੇ (ਸਰਕਲ) 'ਚ ਸੇਖੂ ਦੀ ਟੀਮ ਜੇਤੂ

ਸੰਗਤ ਮੰਡੀ, 13 ਸਤੰਬਰ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)-ਬਲਾਕ ਸੰਗਤ ਦੇ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਪਿੰਡ ਸੰਗਤ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਖੇਡ ਮੈਦਾਨ ਵਿਚ ਕਰਵਾਈਆਂ ਜਾ ਰਹੀਆਂ ਹਨ | ਇਸ ਮੌਕੇ ਡਿਪਟੀ ਡੀ. ਈ. ਓ. ਪ੍ਰਾਇਮਰੀ ਕਰਮਜੀਤ ...

ਪੂਰੀ ਖ਼ਬਰ »

ਪੈਰਾ ਲੀਗਲ ਵਲੰਟੀਅਰਾਂ ਨੂੰ ਦਿੱਤੀ ਸਿਖਲਾਈ

ਬਠਿੰਡਾ, 13 ਸਤੰਬਰ (ਸੁਖਵਿੰਦਰ ਸਿੰਘ ਸੁੱਖਾ)- ਪੰਜਾਬ ਕਾਨੰੂਨੀ ਸੇਵਾ ਅਥਾਰਿਟੀ ਚੰਡੀਗੜ੍ਹ ਦੇ ਨਿਰਦੇਸ਼ਾਂ ਅਨੁਸਾਰ ਪਰਮਜੀਤ ਸਿੰਘ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਏ.ਡੀ.ਆਰ ਸੈਂਟਰ ਵਿਖੇ ਪੈਰਾ ਲੀਗਲ ਵਲੰਟੀਅਰਾਂ ਨੰੂ ਸਿਖਲਾਈ ਦਿੱਤੀ ਗਈ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX