ਤਾਜਾ ਖ਼ਬਰਾਂ


ਕਸ਼ਮੀਰ ਦੇ ਦੂਸਰੇ ਦੌਰੇ 'ਤੇ ਜਲਦ ਜਾਣਗੇ ਕੇਂਦਰ ਦੇ ਵਾਰਤਾਕਾਰ
. . .  18 minutes ago
ਸ੍ਰੀਨਗਰ, 22 ਨਵੰਬਰ - ਕੇਂਦਰ ਸਰਕਾਰ ਦੇ ਵਾਰਤਾਕਾਰ ਦਿਨੇਸ਼ਵਰ ਸ਼ਰਮਾ ਜੰਮੂ ਕਸ਼ਮੀਰ ਦੇ ਦੂਸਰੇ ਦੌਰੇ 'ਤੇ ਜਲਦ ਜਾਣਗੇ। ਰਿਪੋਰਟਾਂ ਮੁਤਾਬਿਕ ਉਹ ਜੰਮੂ ਤੇ ਸ੍ਰੀਨਗਰ ਜਾਣਗੇ। ਵਾਰਤਾਕਾਰ ਦਿਨੇਸ਼ਵਰ ਸ਼ਰਮਾ ਇਸ ਵਾਰ ਸ਼ੋਪੀਆਂ ਤੇ ਕੁਲਗਾਮ ਵਰਗੇ ਇਲਾਕਿਆਂ...
ਕੁਪਵਾੜਾ ਵਿਚ ਵੱਡਾ ਸਰਚ ਅਪਰੇਸ਼ਨ ਜਾਰੀ
. . .  33 minutes ago
ਸ੍ਰੀਨਗਰ, 22 ਨਵੰਬਰ - ਅੱਜ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਫ਼ੌਜ ਵੱਲੋਂ ਵੱਡਾ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ। ਬੀਤੇ ਦਿਨ ਇੱਥੇ ਅੱਤਵਾਦੀਆਂ ਵੱਲੋਂ ਸੁਰੱਖਿਆ ਬਲਾਂ 'ਤੇ ਹਮਲਾ ਕੀਤਾ ਗਿਆ ਸੀ, ਇਸ ਹਮਲੇ ਵਿਚ ਇਕ ਜਵਾਨ ਸ਼ਹੀਦ ਹੋ ਗਿਆ ਸੀ ਤੇ ਦੋ ਜ਼ਖਮੀ...
ਯੂਥ ਕਾਂਗਰਸ ਨੇ ਮੋਦੀ ਦਾ ਉਡਾਇਆ ਮਜ਼ਾਕ,ਭੱਖਿਆ ਵਿਵਾਦ
. . .  about 1 hour ago
ਨਵੀਂ ਦਿੱਲੀ, 22 ਨਵੰਬਰ - ਗੁਜਰਾਤ ਦੀਆਂ ਵਕਾਰੀ ਚੋਣਾਂ ਦੇ ਮਾਹੌਲ 'ਚ ਸਿਆਸੀ ਦਲਾਂ ਵਿਚਕਾਰ ਬਿਆਨਬਾਜ਼ੀ ਤੋਂ ਇਲਾਵਾ ਟਵੀਟਰ 'ਤੇ ਕਾਰਟੂਨ ਤੇ ਪੋਸਟਰਾਂ ਰਾਹੀਂ ਵੀ ਇਕ ਦੂਜੇ 'ਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ। ਹੁਣ ਯੂਥ ਕਾਂਗਰਸ ਦੀ ਮੈਗਜ਼ੀਨ ਯੁਵਾ ਦੇਸ਼ ਦੇ ਇਕ ਟਵੀਟ...
ਬਿਹਾਰ 'ਚ ਅਧਿਆਪਕਾਂ ਨੂੰ ਖੁੱਲ੍ਹੇ 'ਚ ਮਲਤਿਆਗ ਰਹੇ ਲੋਕਾਂ ਦੀ ਫ਼ੋਟੋ ਖਿੱਚਣ ਦਾ ਆਦੇਸ਼
. . .  about 2 hours ago
ਪਟਨਾ, 22 ਨਵੰਬਰ - ਬਿਹਾਰ ਸਰਕਾਰ ਨੇ ਆਪਣੇ ਅਧਿਆਪਕਾਂ ਨੂੰ ਇਕ ਵਿਵਾਦਗ੍ਰਸਤ ਆਦੇਸ਼ ਦਿੰਦੇ ਹੋਏ ਡਿਊਟੀ ਸੌਂਪੀ ਹੈ ਕਿ ਜੋ ਲੋਕ ਖੁੱਲ੍ਹੇ 'ਚ ਮਲਤਿਆਗ ਕਰਦੇ ਹਨ ਉਨ੍ਹਾਂ ਦੀ ਅਧਿਆਪਕ ਫ਼ੋਟੋ ਖਿੱਚਣ ਤੇ ਉਨ੍ਹਾਂ ਲੋਕਾਂ 'ਤੇ ਨਜ਼ਰ ਰੱਖਣ। ਇਸ ਆਦੇਸ਼ ਦੇ ਜਾਰੀ ਹੋਣ ਮਗਰੋਂ ਬਿਹਾਰ...
ਮੁਗਲ ਰੋਡ ਚਾਰ ਦਿਨ ਬੰਦ ਰਹਿਣ ਮਗਰੋਂ ਖੁੱਲ੍ਹਾ
. . .  about 2 hours ago
ਸ੍ਰੀਨਗਰ, 22 ਨਵੰਬਰ - ਜੰਮੂ ਕਸ਼ਮੀਰ 'ਚ ਭਾਰੀ ਬਰਫ਼ਬਾਰੀ ਕਾਰਨ ਇਤਿਹਾਸਕ ਮੁਗਲ ਰੋਡ ਲਗਾਤਾਰ ਚਾਰ ਦਿਨ ਬੰਦ ਰਿਹਾ, ਬੀਤੇ ਦਿਨ ਇਸ ਨੂੰ ਆਵਾਜਾਈ ਲਈ ਦੁਬਾਰਾ ਖੋਲ੍ਹ ਦਿੱਤਾ...
ਧੁੰਦ ਦੇ ਚੱਲਦਿਆਂ 30 ਟਰੇਨਾਂ ਦੇਰੀ ਵਿਚ
. . .  about 2 hours ago
ਨਵੀਂ ਦਿੱਲੀ, 22 ਨਵੰਬਰ - ਸੰਘਣੀ ਧੁੰਦ ਦੇ ਚੱਲਦਿਆਂ ਦਿੱਲੀ ਤੋਂ ਜਾਣ ਤੇ ਆਉਣ ਵਾਲੀਆਂ 30 ਟਰੇਨਾਂ ਦੇਰੀ ਵਿਚ ਚੱਲ ਰਹੀਆਂ ਹਨ। ਇਕ ਟਰੇਨ ਰੱਦ ਹੋ ਗਈ ਹੈ ਤੇ ਚਾਰ ਟਰੇਨਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ...
ਯੂ.ਪੀ. 'ਚ ਮਿਊਂਸੀਪਲ ਚੋਣਾਂ ਸ਼ੁਰੂ
. . .  about 2 hours ago
ਲਖਨਊ, 22 ਨਵੰਬਰ - ਉਤਰ ਪ੍ਰਦੇਸ਼ 'ਚ ਮਿਊਂਸੀਪਲ ਚੋਣਾਂ ਦੇ ਪਹਿਲੇ ਗੇੜ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਗੋਰਖਪੁਰ 'ਚ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਵੀ ਵੋਟ ਪਾਈ ਹੈ। ਯੋਗੀ ਦਾ ਕਹਿਣਾ ਹੈ ਕਿ ਇਨ੍ਹਾਂ ਚੋਣਾਂ 'ਚ ਭਾਜਪਾ ਨੂੰ ਵੱਡੀ ਜਿੱਤ ਪ੍ਰਾਪਤ...
ਸੋਮਾਲੀਆ 'ਚ ਅਮਰੀਕੀ ਹਮਲੇ 'ਚ 100 ਅੱਤਵਾਦੀਆਂ ਦੀ ਮੌਤ
. . .  1 day ago
ਟਾਂਡਾ 'ਚ ਸ਼ੱਕੀ ਹਾਲਤ ਵਿਚ ਪਿਤਾ-ਪੁੱਤਰ ਦੀ ਮੌਤ
. . .  1 day ago
ਬਗਦਾਦ 'ਚ ਆਤਮਘਾਤੀ ਕਾਰ ਬੰਬ ਧਮਾਕੇ 'ਚ 21 ਦੀ ਮੌਤ
. . .  1 day ago
ਸੀਰਤ ਨੂੰ ਪੇਸ਼ ਨਾ ਕਰਨ ਤੇ ਅਦਾਲਤ ਨੇ ਲੁਧਿਆਣਾ ਜੇਲ੍ਹ ਸੁਪਰਡੈਂਟ ਨੂੰ ਕੀਤਾ ਨੋਟਿਸ ਜਾਰੀ
. . .  1 day ago
ਮੰਡੀ ਕਲਾਂ ਦੇ ਨੌਜਵਾਨ ਨੇ ਥਾਣੇਦਾਰ ਤੋਂ ਦੁਖੀ ਹੋ ਕੇ ਕੀਤੀ ਖ਼ੁਦਕੁਸ਼ੀ
. . .  1 day ago
ਬੰਗਲਾਦੇਸ਼ ਦੇ ਡਿਪਟੀ ਕਮਿਸ਼ਨਰਾਂ ਨੇ ਸਪੈਸ਼ਲ ਪ੍ਰੋਗਰਾਮ 'ਚ ਲਿਆ ਹਿੱਸਾ
. . .  1 day ago
ਤਿੰਨ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
. . .  1 day ago
ਲੁਧਿਆਣਾ : ਟਰੇਨ ਹੇਠਾਂ ਆਉਣ ਨਾਲ 3 ਮੌਤਾਂ
. . .  1 day ago
ਸਾਬਕਾ ਫ਼ੌਜੀ ਤੋਂ ਏ.ਕੇ-47 ਬਰਾਮਦ
. . .  1 day ago
ਪੰਜਾਬੀ ਸਮਝਣਾ ਤੇ ਬੋਲਣਾ ਸਿਖ ਗਈ ਹਾਂ - ਸ਼ਿਲਪਾ ਸ਼ੈਟੀ
. . .  1 day ago
ਚੰਡੀਗੜ੍ਹ ਸਮੂਹਿਕ ਜਬਰ ਜਨਾਹ ਮਾਮਲਾ - ਪੁਲਿਸ ਕਰੇਗੀ ਇੱਕ ਲੱਖ ਇਨਾਮ ਦੀ ਘੋਸ਼ਣਾ
. . .  1 day ago
ਸਕੂਲੋਂ ਵਿਰਵੇ ਬੱਚਿਆਂ ਦਾ ਘਰੋਂ ਘਰੀਂ ਸਰਵੇਖਣ 23 ਨਵੰਬਰ ਤੋਂ
. . .  1 day ago
ਪ੍ਰਦੂਮਨ ਹੱਤਿਆਕਾਂਡ : ਪਿੰਟੋ ਪਰਿਵਾਰ ਨੂੰ ਮਿਲੀ ਅਗਾਊਂ ਜ਼ਮਾਨਤ
. . .  1 day ago
ਕੁਪਵਾੜਾ ਮੁੱਠਭੇੜ : ਇੱਕ ਜਵਾਨ ਸ਼ਹੀਦ, 2 ਜ਼ਖਮੀ
. . .  1 day ago
ਸਿੱਧੂ ਪਰਿਵਾਰ ਦੇ ਖੜੇ ਕੀਤੇ ਹਨ ਆਲੀਸ਼ਾਨ ਮਹਿਲ - ਮੰਨਾਂ
. . .  1 day ago
ਤ੍ਰਿਪੁਰਾ 'ਚ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਨਜੀਬ ਅਹਿਮਦ ਲਾਪਤਾ ਮਾਮਲਾ : ਸੀ.ਬੀ.ਆਈ ਨੂੰ ਨਹੀ ਮਿਲੀ 9 ਵਿਦਿਆਰਥੀਆਂ ਦੇ ਲਾਈ ਡਿਟੈਕਟਰ ਟੈਸਟ ਦੀ ਇਜਾਜ਼ਤ
. . .  1 day ago
ਇਮਾਰਤਾਂ ਦੀ ਉਸਾਰੀ ਤੇ ਸੁਰੱਖਿਆ ਸਬੰਧੀ ਬਣੇਗਾ ਨਵਾਂ ਕਾਨੂੰਨ- ਕੈਪਟਨ
. . .  1 day ago
ਪ੍ਰਦੂਮਨ ਹੱਤਿਆਕਾਂਡ : ਅਸ਼ੋਕ ਦੀ ਰਿਹਾਈ 'ਤੇ ਪਿਤਾ ਨੇ ਜਤਾਈ ਖ਼ੁਸ਼ੀ
. . .  1 day ago
ਜਥੇਦਾਰ ਸੁਖਦੇਵ ਸਿੰਘ ਭੌਰ ਵਲੋਂ ਸਮੂਹ ਸ਼ਰੋਮਣੀ ਕਮੇਟੀ ਮੈਂਬਰਾਂ ਨੂੰ ਸਿਅਾਸੀ ਗਲਬੇ 'ਚੋਂ ਬਾਹਰ ਨਿਕਲਣ ਦਾ ਸੱਦਾ
. . .  1 day ago
ਪਲਾਸਟਿਕ ਫ਼ੈਕਟਰੀ ਹਾਦਸਾ : ਮ੍ਰਿਤਕਾਂ ਦੀ ਗਿਣਤੀ 13 ਹੋਈ
. . .  1 day ago
ਮੁੱਖ ਮੰਤਰੀ ਵਲੋਂ ਮਾਰੇ ਗਏ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜੇ ਦਾ ਐਲਾਨ
. . .  1 day ago
ਮੁੱਖ ਮੰਤਰੀ ਵੱਲੋਂ ਪਲਾਸਟਿਕ ਕਰਖ਼ਾਨੇ ਦੇ ਹਾਦਸੇ ਵਾਲੀ ਥਾਂ ਦਾ ਦੌਰਾ
. . .  1 day ago
ਟਰੱਕ ਅਤੇ ਬੱਸ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਤੇ 20 ਜ਼ਖਮੀ
. . .  1 day ago
ਕੈਪਟਨ ਲੁਧਿਆਣਾ ਲਈ ਹੋਏ ਰਵਾਨਾ
. . .  1 day ago
ਪ੍ਰਦੂਮਨ ਹਤਿਆਕਾਂਡ : ਬੱਸ ਕੰਡਕਟਰ ਅਸ਼ੋਕ ਨੂੰ ਜ਼ਮਾਨਤ
. . .  1 day ago
7 ਸਾਲਾ ਬੱਚੀ ਦੀ ਜਬਰ ਜਨਾਹ ਕਰਕੇ ਹੱਤਿਆ ਕਰਨ ਵਾਲਾ ਸਕਾ ਮਾਮਾ ਪੁਲਿਸ ਅੜਿੱਕੇ
. . .  1 day ago
ਸਜਾ ਸੁਣਾਏ ਜਾਣ 'ਤੇ ਮੁਜ਼ਰਮ ਨੇ ਅਦਾਲਤੀ ਛੱਤ ਤੋਂ ਲਗਾਈ ਛਲਾਂਗ, ਲੱਤ ਟੁੱਟੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਭਾਦੋਂ ਸੰਮਤ 549
ਿਵਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ
  •     Confirm Target Language  

ਸੰਪਾਦਕੀ

ਪਰਿਵਾਰਵਾਦ ਦੀ ਸਿਆਸਤ

ਭਾਰਤ ਦੇ ਆਗੂਆਂ ਨੂੰ ਵਿਦੇਸ਼ਾਂ ਵਿਚ ਜਾ ਕੇ ਦੇਸ਼ ਦੀਆਂ ਵਿਰੋਧੀ ਪਾਰਟੀਆਂ ਅਤੇ ਆਗੂਆਂ ਦੇ ਪੋਤੜੇ ਫੋਲਣ ਦੀ ਆਦਤ ਪੈ ਗਈ ਹੈ। ਪਹਿਲਾਂ ਅਕਸਰ ਇਹ ਇਲਜ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਲਗਦਾ ਰਿਹਾ ਹੈ ਕਿ ਵਿਦੇਸ਼ ਵਿਚ ਜਾ ਕੇ ਉਨ੍ਹਾਂ ਦਾ ਏਜੰਡਾ ਦੇਸ਼ ਦੇ ਵਿਰੋਧੀ ਆਗੂਆਂ ਨੂੰ ਜਾਂ ਪਾਰਟੀਆਂ ਨੂੰ ਭੰਡਣਾ ਰਿਹਾ ਹੈ। ਅਸੀਂ ਇਸ ਨੂੰ ਕੋਈ ਸਿਆਣੀ ਅਤੇ ਪ੍ਰੋੜ੍ਹ ਸੋਚ ਨਹੀਂ ਮੰਨਦੇ। ਉੱਚ ਸਿਆਸੀ ਅਹੁਦਿਆਂ 'ਤੇ ਬੈਠੇ ਵਿਅਕਤੀਆਂ ਵਲੋਂ ਅਜਿਹਾ ਪ੍ਰਭਾਵ ਦੇਣਾ ਕਿ ਜਿਵੇਂ ਉਹ ਦੇਸ਼ ਦੀਆਂ ਚੋਣਾਂ ਲੜ ਰਹੇ ਹੋਣ, ਉਨ੍ਹਾਂ ਦੇ ਸਿਆਸੀ ਕੱਦ-ਬੁੱਤ ਨੂੰ ਬੌਣਾ ਕਰਦਾ ਹੈ।
ਆਪਣੇ ਅਨੇਕਾਂ ਦੌਰਿਆਂ ਦੌਰਾਨ ਕਾਫੀ ਵਾਰ ਸ੍ਰੀ ਮੋਦੀ ਨੇ ਅਜਿਹੇ ਵਿਆਖਿਆਨ ਦਿੱਤੇ ਹਨ, ਜਿਨ੍ਹਾਂ ਤੋਂ ਉਨ੍ਹਾਂ ਦੇ ਮੰਤਵ ਦੀ ਸਮਝ ਨਹੀਂ ਆਈ। ਜੇਕਰ ਦੇਸ਼ ਦੇ ਲੋਕਾਂ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਚੁਣਿਆ ਹੈ ਤਾਂ ਇਸ ਨਾਲ ਹੀ ਉਨ੍ਹਾਂ ਦਾ ਹੱਥ ਉੱਚਾ ਹੋ ਜਾਂਦਾ ਹੈ। ਵਿਦੇਸ਼ ਵਿਚ ਜਾ ਕੇ ਦੂਸਰਿਆਂ ਦੀ ਆਲੋਚਨਾ ਅਜਿਹੀ ਚੜ੍ਹਤ ਨੂੰ ਘਟਾਉਣ ਵਾਲਾ ਕੰਮ ਹੈ। ਅਜਿਹਾ ਹੀ ਹੁਣ ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਕੀਤਾ ਹੈ। ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਇਕ ਉੱਚ ਪਾਏ ਦਾ ਵਿਦਿਅਕ ਅਦਾਰਾ ਹੈ। ਜੇਕਰ ਵਿਦੇਸ਼ ਵਿਚ ਜਾ ਕੇ ਵੀ ਇਹ ਪੜ੍ਹਿਆ-ਲਿਖਿਆ ਨੌਜਵਾਨ ਦੇਸ਼ ਦੀ ਰਾਜਨੀਤੀ ਸਬੰਧੀ ਹੀ ਸੰਵਾਦ ਰਚਾਉਂਦਾ ਹੈ ਤਾਂ ਇਸ ਨਾਲ ਉਸ ਦੇ ਅਕਸ 'ਤੇ ਫ਼ਰਕ ਪੈਂਦਾ ਹੈ। ਇਕ ਉੱਤਮ ਯੂਨੀਵਰਸਿਟੀ ਵਿਚ ਜਾ ਕੇ ਦੇਸ਼ ਦੀ ਚਲੰਤ ਸਿਆਸਤ ਦੀਆਂ ਗੱਲਾਂ ਕਰਨਾ ਆਪਣੀ ਬੁੱਧੀ ਦੇ ਖਾਲੀ ਹੋਣ ਦਾ ਦਿਖਾਵਾ ਕਰਨਾ ਹੀ ਹੈ। ਅੱਜ ਕੌਮਾਂਤਰੀ ਮੰਚ 'ਤੇ ਅਨੇਕਾਂ ਹੀ ਅਜਿਹੇ ਮਸਲੇ ਹਨ, ਜਿਨ੍ਹਾਂ ਵਿਚ ਵਾਤਾਵਰਨ, ਜੰਗ ਦੇ ਬੱਦਲ, ਸੰਯੁਕਤ ਰਾਸ਼ਟਰ ਦੀ ਅਹਿਮੀਅਤ ਅਤੇ ਵੱਖ-ਵੱਖ ਦੇਸ਼ਾਂ ਵਿਚਕਾਰ ਸਹਿਯੋਗ ਲਈ ਸੰਗਠਨ, ਦੁਨੀਆ ਦਾ ਇਕ ਮੰਡੀ ਵਿਚ ਬਦਲਦੇ ਜਾਣਾ, ਤਾਕਤਵਰ ਅਤੇ ਖੁਸ਼ਹਾਲ ਦੇਸ਼ਾਂ ਦਾ ਪਿੱਛੇ ਰਹਿ ਗਏ ਦੇਸ਼ਾਂ ਪ੍ਰਤੀ ਵਤੀਰਾ ਅਤੇ ਕੌਮਾਂਤਰੀ ਸੰਸਥਾਵਾਂ ਵਲੋਂ ਦੁਨੀਆ ਭਰ ਵਿਚ ਕੀਤੇ ਜਾ ਰਹੇ ਕੰਮਾਂ ਦੀ ਪੜਚੋਲ ਕਰਨਾ ਆਦਿ ਜਿਨ੍ਹਾਂ 'ਤੇ ਚਰਚਾ ਹੋ ਸਕਦੀ ਹੈ। ਜੇਕਰ ਅਜਿਹੀਆਂ ਯੂਨੀਵਰਸਿਟੀਆਂ ਵਿਚ ਵੀ ਸਾਡੇ ਆਗੂਆਂ ਤੋਂ ਅਜਿਹੇ ਸਵਾਲ ਦੇਸ਼ ਦੇ ਅੰਦਰੂਨੀ ਮਸਲਿਆਂ ਸਬੰਧੀ ਪੁੱਛੇ ਜਾਂਦੇ ਹਨ ਤਾਂ ਅਜਿਹਾ ਉਹ ਸਾਡੇ ਆਗੂਆਂ ਦੇ ਸੀਮਤ ਪੱਧਰ ਨੂੰ ਮੁੱਖ ਰੱਖਦਿਆਂ ਹੀ ਕਰਦੇ ਹਨ।
ਕਾਂਗਰਸ ਨੂੰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਹੁਤੇ ਸਮੇਂ ਤੱਕ ਰਾਜ ਕਰਨ ਦੀ ਆਦਤ ਪੈ ਚੁੱਕੀ ਹੈ। ਇਸ ਲਈ ਜਦੋਂ ਵੀ ਰਾਜ ਖੁਸਦਾ ਹੈ ਤਾਂ ਇਸ ਦੇ ਆਗੂਆਂ ਵਿਚ ਬੌਖਲਾਹਟ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਪਿਛਲੇ ਸਮੇਂ ਵਿਚ ਅਜਿਹੀ ਬੌਖਹਾਲਟ ਕਾਂਗਰਸ ਦੇ ਵੱਡੇ ਆਗੂਆਂ ਦੇ ਬਿਆਨਾਂ ਤੋਂ ਵੀ ਵੇਖਣ ਨੂੰ ਮਿਲਦੀ ਹੈ। ਸਾਡੇ ਵੱਡੇ ਸਿਆਸਤਦਾਨਾਂ ਦੀ ਇਹ ਸੋਚ ਹੈ ਕਿ ਉਹ ਦੇਸ਼ ਦੇ ਲੋਕਤੰਤਰੀ ਢਾਂਚੇ ਨੂੰ ਵੀ ਆਪਣੀ ਵਿਰਾਸਤ ਸਮਝਣ ਲੱਗੇ ਹਨ। ਅਜਿਹੀ ਹੀ ਗੱਲ ਰਾਹੁਲ ਗਾਂਧੀ ਨੇ ਪਰਿਵਾਰਵਾਦ ਦੇ ਨਾਂਅ 'ਤੇ ਕੀਤੀ ਹੈ ਅਤੇ ਬੜੇ ਹੀ ਮਾਣ ਨਾਲ ਕਿਹਾ ਹੈ ਕਿ ਅਜਿਹਾ ਭਾਰਤ ਵਿਚ ਚਲਦਾ ਹੈ। ਇਸ ਲਈ ਰਾਹੁਲ ਨੇ ਕੁਝ ਸਿਆਸਤਦਾਨਾਂ ਦੇ ਪੁੱਤਰਾਂ ਪੋਤਰਿਆਂ ਦੇ ਨਾਂਅ ਵੀ ਗਿਣਾਏ ਹਨ, ਜੋ ਆਪਣੇ ਬਜ਼ੁਰਗਾਂ ਦੀਆਂ ਗੱਦੀਆਂ 'ਤੇ ਬੈਠਣਾ ਆਪਣਾ ਅਧਿਕਾਰ ਸਮਝਦੇ ਹਨ। ਪਰ ਇਸ ਸੰਦਰਭ ਵਿਚ ਕਲਾਕਾਰਾਂ ਅਤੇ ਉਦਯੋਗਪਤੀਆਂ ਦਾ ਨਾਂਅ ਲੈਣਾ ਬੇਹੱਦ ਅਢੁਕਵਾਂ ਲਗਦਾ ਹੈ। ਅਜਿਹਾ ਹੀ ਪ੍ਰਚਾਰ ਸਾਡੇ ਪੰਜਾਬ ਦੇ ਪਰਿਵਾਰਵਾਦ ਨੂੰ ਪ੍ਰਣਾਏ ਵੱਡੇ ਛੋਟੇ ਆਗੂ ਕਰਦੇ ਰਹੇ ਹਨ। ਉਹ ਸਿਆਸਤ ਨੂੰ ਇਕ ਕਿੱਤਾ ਸਮਝਦੇ ਹਨ ਅਤੇ ਅਕਸਰ ਉਹ ਇਹ ਆਖਦੇ ਹਨ ਕਿ ਜੇਕਰ ਵਪਾਰੀ ਦਾ ਪੁੱਤਰ ਵਪਾਰੀ ਬਣ ਸਕਦਾ ਹੈ, ਡਾਕਟਰ ਦਾ ਪੁੱਤਰ ਡਾਕਟਰ ਬਣ ਸਕਦਾ ਹੈ ਤਾਂ ਸਿਆਸਤਦਾਨ ਦੇ ਪੁੱਤਰ ਪੋਤਰਿਆਂ ਅਤੇ ਉਨ੍ਹਾਂ ਨਾਲ ਸਬੰਧਤ ਪਰਿਵਾਰਕ ਮੈਂਬਰਾਂ ਦਾ ਵੀ ਇਕ ਤਰ੍ਹਾਂ ਨਾਲ ਸਿਆਸੀ ਗੱਦੀਆਂ 'ਤੇ ਬਿਰਾਜਮਾਨ ਹੋਣ ਦਾ ਹੱਕ ਬਣਦਾ ਹੈ। ਕਿਉਂਕਿ ਸਿਆਸੀ ਆਗੂ ਆਪਣੇ ਜੀਵਨ ਕਾਲ ਵਿਚ ਹੀ ਅਜਿਹੇ ਦਾਅ-ਪੇਚ ਲੜਾਉਣ ਵਿਚ ਕਾਮਯਾਬ ਹੋ ਜਾਂਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦਾ ਪਰਿਵਾਰ ਹੀ ਉਨ੍ਹਾਂ ਦਾ ਸਿਆਸੀ ਉਤਰਾਧਿਕਾਰੀ ਬਣ ਜਾਂਦਾ ਹੈ। ਅੱਜ ਦੇਸ਼ ਭਰ ਵਿਚ ਪਰਿਵਾਰਵਾਦ ਦੀ ਸਿਆਸਤ ਨੇ ਲੋਕਤੰਤਰ ਨੂੰ ਇਕ ਤਰ੍ਹਾਂ ਨਾਲ ਗ੍ਰਹਿਣ ਲਗਾ ਕੇ ਰੱਖ ਦਿੱਤਾ ਹੈ।
ਜੇਕਰ ਸਿਆਸਤਦਾਨ ਯੋਗਤਾ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦੇ ਪੁੱਤਰਾਂ ਪੋਤਰਿਆਂ ਦੇ ਮੁਕਾਬਲੇ ਵਿਚ ਸਿਆਸਤ ਵਿਚ ਆਪਣੀ ਵਾਰੀ ਦੀ ਉਡੀਕ ਕਰ ਰਹੇ ਸੈਂਕੜੇ ਹਜ਼ਾਰਾਂ ਨੌਜਵਾਨ ਉਨ੍ਹਾਂ ਤੋਂ ਬਿਹਤਰ ਮੰਨੇ ਜਾ ਸਕਦੇ ਹਨ। ਪਰ ਉਨ੍ਹਾਂ ਨੂੰ ਅੱਗੇ ਕੌਣ ਆਉਣ ਦਿੰਦਾ ਹੈ। ਸਾਰੀ ਉਮਰ ਉਹ ਅਜਿਹੇ ਅਵਸਰ ਦੀ ਭਾਲ ਵਿਚ ਹੀ ਲੱਗੇ ਰਹਿੰਦੇ ਹਨ। ਕਾਂਗਰਸ ਨੇ ਲੰਮਾ ਸਮਾਂ ਰਾਜ ਕਰਕੇ ਦੇਸ਼ ਦੀ ਗੁਰਬਤ ਕਿੰਨੀ ਕੁ ਘਟਾ ਦਿੱਤੀ ਹੈ? ਰੁਜ਼ਗਾਰ ਦੇ ਕਿੰਨੇ ਕੁ ਸਾਧਨ ਪੈਦਾ ਕੀਤੇ ਹਨ? ਵਧਦੀ ਆਬਾਦੀ 'ਤੇ ਕਾਬੂ ਪਾਉਣ ਲਈ ਕਿੰਨੀ ਕੁ ਸਫ਼ਲ ਯੋਜਨਾਬੰਦੀ ਕੀਤੀ ਹੈ? ਅਜਿਹਾ ਸਾਰੇ ਜਾਣਦੇ ਹਨ। ਇਸ ਲਈ ਸਾਡੇ ਹੁਣ ਦੇ ਸੱਤਾ ਵਿਚ ਬੈਠੇ ਅਤੇ ਸੱਤਾ ਤੋਂ ਲੱਥੇ ਸਿਆਸਤਦਾਨਾਂ ਨੂੰ ਆਪਣੇ ਸਬੰਧੀ ਕਾਫੀ ਭੁਲੇਖੇ ਹਨ। ਪਰ ਦੇਸ਼ ਦੇ ਲੋਕਾਂ ਨੂੰ ਸਮੁੱਚੇ ਦ੍ਰਿਸ਼ ਬਾਰੇ ਕੋਈ ਬਹੁਤਾ ਭੁਲੇਖਾ ਨਹੀਂ ਹੈ। ਇਸੇ ਲਈ ਉਹ ਬਹੁਤੇ ਆਗੂਆਂ ਦੇ ਬਿਆਨਾਂ, ਦਾਅਵਿਆਂ ਅਤੇ ਵਾਅਦਿਆਂ ਨੂੰ ਖੋਖਲਾ ਸਮਝਣ ਲੱਗੇ ਹਨ। ਸਾਡੀ ਕਾਂਗਰਸ ਦੇ ਆਗੂਆਂ ਨੂੰ ਇਹ ਰਾਇ ਹੈ ਕਿ ਉਹ ਕਾਹਲੇ ਨਾ ਪੈਣ, ਬੌਖਲਾਹਟ ਵਿਚ ਨਾ ਆਉਣ, ਗਰਮੀ ਨਾ ਦਿਖਾਉਣ, ਸਗੋਂ ਆਪਣੇ ਮਨ ਅੰਦਰ ਝਾਤੀ ਮਾਰ ਕੇ ਸਥਿਤੀ ਨੂੰ ਸਮਝ ਕੇ ਆਉਣ ਵਾਲੇ ਸਮੇਂ ਲਈ ਕੋਈ ਗੰਭੀਰ ਯੋਜਨਾਬੰਦੀ ਕਰਨ ਦਾ ਯਤਨ ਕਰਨ। ਇਸੇ ਵਿਚ ਹੀ ਦੇਸ਼ ਦੀ ਅਤੇ ਦੇਸ਼ ਵਾਸੀਆਂ ਦੀ ਭਲਾਈ ਮੰਨੀ ਜਾ ਸਕਦੀ ਹੈ।


-ਬਰਜਿੰਦਰ ਸਿੰਘ ਹਮਦਰਦ

ਘਰੋਂ ਪੈਣ ਧੱਕੇ ਬਾਹਰ ਢੋਈ ਨਾ, ਰੋਹਿੰਗਿਆ ਦਾ ਆਪਣਾ ਦੇਸ਼ ਕੋਈ ਨਾ

ਰੋਹਿੰਗਿਆ ਮੁਸਲਮਾਨਾਂ ਦਾ ਮਸਲਾ ਹੁਣ ਭਾਰਤ ਲਈ ਵੀ ਸਿਰਦਰਦ ਸਾਬਤ ਹੋਣ ਲੱਗਾ ਹੈ। ਇੱਥੇ ਵੀ ਕਰੀਬ 40 ਹਜ਼ਾਰ ਰੋਹਿੰਗਿਆ ਸ਼ਰਨਾਰਥੀ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਇੱਥੋਂ ਕੱਢੇ ਜਾਣ ਨੂੰ ਲੈ ਕੇ ਰਾਜਨੀਤੀ ਹੋ ਰਹੀ ਹੈ। ਹਿੰਦੂ ਸੰਗਠਨ ਉਨ੍ਹਾਂ ਨੂੰ ਇੱਥੋਂ ਬਾਹਰ ...

ਪੂਰੀ ਖ਼ਬਰ »

ਡੋਕਲਾਮ ਪਠਾਰ 'ਤੇ ਭਾਰਤ-ਚੀਨ ਟਕਰਾਅ ਕਿਵੇਂ ਖ਼ਤਮ ਹੋਇਆ?

ਭਾਰਤ ਅਤੇ ਚੀਨ ਦੇ ਵਿਚਕਾਰ ਹਿਮਾਲਿਆ ਪਠਾਰ ਡੋਕਲਾਮ ਦੇ 70 ਦਿਨ ਪੁਰਾਣੇ ਵਿਵਾਦ ਨੂੰ ਤਿੰਨੇ ਦੇਸ਼ਾਂ ਭਾਰਤ, ਚੀਨ ਅਤੇ ਭੂਟਾਨ ਨੇ ਆਪਸੀ ਸਹਿਮਤੀ ਨਾਲ ਫ਼ੌਜਾਂ ਪਿੱਛੇ ਹਟਾ ਕੇ ਹੱਲ ਕਰ ਲਿਆ ਹੈ। 28 ਅਗਸਤ, 2017 ਨੂੰ ਭਾਰਤ ਸਰਕਾਰ ਵਲੋਂ ਇਸ ਦੀ ਘੋਸ਼ਣਾ ਕੀਤੀ ਗਈ। ਭਾਰਤ ਅਤੇ ...

ਪੂਰੀ ਖ਼ਬਰ »

ਭਾਜਪਾ ਵਿਚ ਵਧ ਰਿਹਾ ਹੈ ਅਮਿਤ ਸ਼ਾਹ ਦਾ ਬੋਲਬਾਲਾ

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਪੁਰਾਣੀ ਪੀੜ੍ਹੀ ਦੇ ਨੇਤਾਵਾਂ ਦੀ ਤਰ੍ਹਾਂ ਬਹੁਤ ਹੀ ਘਟ ਸਜਾਵਟ ਹੈ। ਮਿਲਣ ਆਉਣ ਵਾਲਿਆਂ ਨੂੰ ਉਹ ਇਕ ਕਮਰੇ ਵਿਚ ਰੱਖੇ ਹੋਏ ਸੋਫੇ 'ਤੇ ਮਿਲਣਾ ਪਸੰਦ ਕਰਦੇ ਹਨ। ਉਸ ਸੋਫੇ ਦੀ ਪਿੱਠ ਦੀਵਾਰ ਵਾਲੇ ਪਾਸੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX