ਤਾਜਾ ਖ਼ਬਰਾਂ


ਪੰਜਾਬ ਸਰਕਾਰ ਵੱਲੋਂ ਈਦ ਉੱਲ ਜੂਹਾ 'ਤੇ ਸਰਕਾਰੀ ਛੁੱਟੀ ਦਾ ਐਲਾਨ
. . .  22 minutes ago
ਲਹਿਰਾਗਾਗਾ ,21 ਅਗਸਤ (ਸੂਰਜ ਭਾਨ ਗੋਇਲ)- ਪੰਜਾਬ ਸਰਕਾਰ ਨੇ 22 ਅਗਸਤ ਬੁੱਧਵਾਰ ਨੂੰ ਈਦ ਉੱਲ ਜੂਹਾ (ਬਕਰੀਦ) ਦੇ ਮੌਕੇ ਗਜਿਟਡ ਛੁੱਟੀ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ 22 ਅਗਸਤ ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਚਾਹ ਤੱਕ ਇੰਗਲੈਂਡ ਦੂਜੀ ਪਾਰੀ 'ਚ 173/4
. . .  40 minutes ago
ਕਾਰ ਵਿਚੋਂ ਮਿਲੀ ਇਕ ਵਿਅਕਤੀ ਦੀ ਲਾਸ਼
. . .  about 1 hour ago
ਜੈਤੋ, 21 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਬਠਿੰਡਾ ਰੋਡ 'ਤੇ ਸਥਿਤ ਪੈਲੇਸ ਦੇ ਨੇੜੇ ਇਕ ਕਾਰ ਵਿਚੋਂ ਵਿਅਕਤੀ ਦੀ ਲਾਸ਼ ਮਿਲਣ ਦਾ ਪਤਾ ਲੱਗਿਆ ਹੈ...
ਚੀਨ ਦੇ ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 21 ਅਗਸਤ - ਚੀਨ ਦੇ ਰੱਖਿਆ ਮੰਤਰੀ ਤੇ ਸਟੇਟ ਕੌਂਸਲਰ ਵੇਈ ਫੇਂਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ...
ਕੈਪਟਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਦੀਆਂ ਤਿਆਰੀਆਂ ਸਬੰਧੀ ਕੀਤੀ ਸਮੀਖਿਆ
. . .  about 2 hours ago
ਚੰਡੀਗੜ੍ਹ, 21 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਸਬੰਧੀ ਕੀਤੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਲਤਾਨਪੁਰ ਲੋਧੀ 'ਚ ਸਾਰੇ ਵਿਭਾਗਾਂ ਨੂੰ ...
20 ਕੁਇੰਟਲ 60 ਕਿੱਲੋ ਨਕਲੀ ਪਨੀਰ ਬਰਾਮਦ, ਇਕ ਵਿਅਕਤੀ ਗ੍ਰਿਫ਼ਤਾਰ
. . .  about 2 hours ago
ਐਸ.ਏ.ਐਸ. ਨਗਰ, 21 ਅਗਸਤ- ਪਿਛਲੇ ਦਿਨੀਂ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ: ਬਲਬੀਰ ਸਿੰਘ ਸਿੱਧੂ ਵੱਲੋਂ ਨਕਲੀ ਪਨੀਰ ਅਤੇ ਹੋਰ ਖਾਧ ਪਦਾਰਥ ਤਿਆਰ ਕਰਨ ਵਾਲੇ ਮਿਲਾਵਟ ਖੋਰਾਂ ਨੂੰ ਨੱਥ ਪਾਉਣ ਲਈ ਦਿੱਤੇ ਗਏ ਸਖ਼ਤ ਆਦੇਸ਼ਾਂ ਅਨੁਸਾਰ ਅੱਜ ਡੇਅਰੀ...
ਜਲੰਧਰ ਦੇ ਅਬਾਦਪੁਰਾ 'ਚ ਮਾਮੂਲੀ ਵਿਵਾਦ 'ਤੇ ਚੱਲੀ ਗੋਲੀ, ਇੱਕ ਜ਼ਖ਼ਮੀ
. . .  about 3 hours ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਲੰਚ ਤੱਕ ਇੰਗਲੈਂਡ ਦੂਜੀ ਪਾਰੀ 'ਚ 84/4
. . .  about 3 hours ago
ਏਸ਼ੀਅਨ ਖੇਡਾਂ 2018 : ਭਾਰਤੀ ਮਹਿਲਾ ਪਹਿਲਵਾਨ ਦਿਵਿਆ ਕਾਕਰਨ ਨੇ ਜਿਤਿਆ ਕਾਂਸੇ ਦਾ ਤਗਮਾ
. . .  about 3 hours ago
ਮੋਟਰਸਾਈਕਲ -ਬੱਸ ਦੀ ਟੱਕਰ 'ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ
. . .  about 3 hours ago
ਸਮੁੰਦੜਾ, 21 ਅਗਸਤ(ਤੀਰਥ ਸਿੰਘ ਰੱਕੜ)- ਸਥਾਨਕ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਸੜਕ 'ਤੇ ਪਿੰਡ ਪਨਾਮ ਨੇੜੇ ਮੋਟਰਸਾਈਕਲ ਰੇਹੜੀ 'ਤੇ ਬੱਸ ਦਰਮਿਆਨ ਹੋਈ ਟੱਕਰ 'ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਮ੍ਰਿਤਕਾਂ ਦੀ ਪਹਿਚਾਣ ਸ਼ਿਵ ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਇੰਗਲੈਂਡ ਨੂੰ ਲੱਗਾ ਚੌਥਾ ਝਟਕਾ, ਓਲੀ ਪੋਪ ਨੂੰ ਸ਼ਮੀ ਨੇ ਕੀਤਾ ਆਊਟ
. . .  about 4 hours ago
ਜੰਮੂ ਅਤੇ ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  about 4 hours ago
ਸ੍ਰੀਨਗਰ, 21 ਅਗਸਤ- ਜੰਮੂ ਅਤੇ ਕਸ਼ਮੀਰ ਦੇ ਹੰਦਵਾੜਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋਣ ਦੀ ਖ਼ਬਰ ਸਾਹਮਣੇ ਆਈ...
ਕੇਰਲ 'ਚ ਹੜ੍ਹਾਂ ਦੀ ਸਥਿਤੀ 'ਤੇ ਬੁਲਾਈ ਗਈ ਸਰਬ ਦਲ ਬੈਠਕ
. . .  about 4 hours ago
ਤਿਰੂਵਨੰਤਪੁਰਮ, 21 ਅਗਸਤ- ਕੇਰਲ ਦੇ ਤਿਰੂਵਨੰਤਪੁਰਮ 'ਚ ਹੜ੍ਹਾਂ ਦੀ ਸਥਿਤੀ 'ਤੇ ਮੁੱਖ ਮੰਤਰੀ ਪਿਨਰਾਈ ਵਿਜੈਅਨ ਦੀ ਪ੍ਰਧਾਨਗੀ ਹੇਠ ਸਰਬ ਦਲ ਦੀ ਬੈਠਕ ਬੁਲਾਈ ਗਈ...
ਸ਼ਹੀਦ ਔਰੰਗਜ਼ੇਬ ਦੇ ਪਿਤਾ ਨੇ ਨਵਜੋਤ ਸਿੰਘ ਸਿੱਧੂ ਦੀ ਕੀਤੀ ਹਿਮਾਇਤ
. . .  about 4 hours ago
ਸ੍ਰੀਨਗਰ, 21 ਅਗਸਤ- ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ 'ਚ ਜੂਨ ਮਹੀਨੇ 'ਚ ਅੱਤਵਾਦੀਆਂ ਵੱਲੋਂ ਅਗਵਾ ਕਰ ਕੇ ਮਾਰੇ ਗਏ ਭਾਰਤੀ ਫ਼ੌਜ ਦੇ ਦੇ ਜਵਾਨ ਔਰੰਗਜ਼ੇਬ ਦੇ ਪਿਤਾ ਮੁਹੰਮਦ ਹਨੀਫ਼ ਨੇ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਯਾਤਰਾ ਦੀ ਹਿਮਾਇਤ ਕਰਦਿਆ ਕਿਹਾ ਕਿ...
ਬਿਆਸ ਦਰਿਆ 'ਚ ਜਲ ਪ੍ਰਵਾਹ ਕਰਨ ਲਈ ਸਵ. ਵਾਜਪਾਈ ਜੀ ਦੀਆਂ ਅਸਥੀਆਂ ਕੱਲ੍ਹ ਪੁੱਜਣਗੀਆਂ ਅੰਮ੍ਰਿਤਸਰ
. . .  about 5 hours ago
ਅੰਮ੍ਰਿਤਸਰ, 21 ਅਗਸਤ (ਹਰਮਿੰਦਰ ਸਿੰਘ)- ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਦੀਆਂ ਅਸਥੀਆਂ ਵਾਲਾ ਕਲਸ਼ ਕੱਲ੍ਹ (22 ਅਗਸਤ) ਨੂੰ ਬਿਆਸ ਦਰਿਆ 'ਚ ਜਲ ਪ੍ਰਵਾਹ ਕਰਨ ਲਈ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੇ ਪੁੱਜੇਗਾ...
ਮੰਦਸੌਰ ਜਬਰ-ਜਨਾਹ ਮਾਮਲਾ : ਅਦਾਲਤ ਨੇ ਦੋਸ਼ੀਆਂ ਨੂੰ ਸੁਣਾਈ ਫਾਂਸੀ ਦੀ ਸਜ਼ਾ
. . .  about 5 hours ago
ਭਾਰਤ 'ਚ ਸਿੱਧੂ ਨੂੰ ਨਿਸ਼ਾਨਾ ਬਣਾ ਰਹੇ ਲੋਕ ਅਮਨ ਨੂੰ ਪਹੁੰਚਾ ਰਹੇ ਹਨ ਨੁਕਸਾਨ- ਇਮਰਾਨ ਖਾਨ
. . .  about 5 hours ago
ਪਾਕਿਸਤਾਨ 'ਚ ਆਈ ਸਿਆਸੀ ਤਬਦੀਲੀ ਨਾਲ ਖ਼ਿੱਤੇ 'ਚ ਅਮਨ ਦੀਆਂ ਸੰਭਾਵਨਾਵਾਂ ਵਧੀਆਂ - ਨਵਜੋਤ ਸਿੱਧੂ
. . .  about 5 hours ago
ਸਿੱਧੂ ਨੂੰ ਨਿਸ਼ਾਨਾ ਬਣਾਉਣ ਵਾਲੇ ਲੋਕ ਅਮਨ ਅਤੇ ਸਦਭਾਵਨਾ ਨੂੰ ਨੁਕਸਾਨ ਪਹੁੰਚਾ ਰਹੇ ਹਨ- ਇਮਰਾਨ ਖ਼ਾਨ
. . .  about 5 hours ago
ਇਮਰਾਨ ਖ਼ਾਨ ਨੇ ਪਾਕਿਸਤਾਨ ਆਉਣ 'ਤੇ ਸਿੱਧੂ ਦਾ ਕੀਤਾ ਧੰਨਵਾਦ
. . .  about 6 hours ago
ਜਨਤਕ ਨਲਕੇ ਤੋਂ ਪਾਣੀ ਪੀਣ ਕਾਰਨ ਲੋਕਾਂ ਵੱਲੋਂ ਦਲਿਤ ਮਹਿਲਾ ਨਾਲ ਕੁੱਟ ਮਾਰ
. . .  about 6 hours ago
ਪਾਕਿ ਯਾਤਰਾ 'ਤੇ ਸਿੱਧੂ ਦੀ ਸਫ਼ਾਈ - ਮੋਦੀ ਵੀ ਬਿਨਾਂ ਆਗਿਆ ਤੋਂ ਗਏ ਸਨ ਪਾਕਿਸਤਾਨ
. . .  about 6 hours ago
ਪਿੰਡ ਦਿਹਾਣਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਪਾਵਨ ਸਰੂਪ ਅਗਨ ਭੇਟ
. . .  about 7 hours ago
ਗੁਰਧਾਮਾਂ ਦੇ ਦਰਸ਼ਨਾਂ ਲਈ ਕਰਤਾਰਪੁਰ ਲਾਂਘਾ ਖੋਲ੍ਹਿਆ ਜਾਵੇ - ਜਗਮੀਤ ਸਿੰਘ ਬਰਾੜ
. . .  about 7 hours ago
ਪਾਕਿਸਤਾਨ ਦੇ ਫੌਜ ਮੁਖੀ ਬਾਜਵਾ ਨੇ ਮੇਰੇ ਨਾਲ ਸ਼ਾਂਤੀ ਦੀ ਗੱਲ ਕੀਤੀ- ਸਿੱਧੂ
. . .  about 7 hours ago
ਮੋਦੀ ਜੀ ਨੇ ਵੀ ਨਵਾਜ਼ ਸ਼ਰੀਫ਼ ਨੂੰ ਸਹੁੰ ਚੁੱਕ ਸਮਾਗਮ 'ਚ ਬੁਲਾਇਆ ਸੀ- ਸਿੱਧੂ
. . .  about 7 hours ago
ਅਟਲ ਜੀ ਪਾਕਿਸਤਾਨ ਨਾਲ ਸੰਬੰਧ ਸੁਧਾਰਨਾ ਚਾਹੁੰਦੇ ਸਨ- ਸਿੱਧੂ
. . .  about 7 hours ago
ਮੇਰੀ ਪਾਕਿਸਤਾਨ ਯਾਤਰਾ ਨਾਲ ਦੋਹਾਂ ਦੇਸ਼ਾਂ ਵਿਚਾਲੇ ਸੰਬੰਧਾਂ ਦੇ ਸੁਧਾਰ ਦੀ ਸੰਭਾਵਨਾ ਬਣੀ- ਸਿੱਧੂ
. . .  about 7 hours ago
ਟਰੇਨ ਦੀ ਲਪੇਟ 'ਚ ਆਉਣ ਕਾਰਨ ਦੋ ਲੋਕਾਂ ਦੀ ਮੌਤ, ਪੰਜ ਜ਼ਖ਼ਮੀ
. . .  about 7 hours ago
ਏਸ਼ੀਅਨ ਖੇਡਾਂ 2018 : ਭਾਰਤੀ ਨਿਸ਼ਾਨੇਬਾਜ਼ ਸੰਜੀਵ ਰਾਜਪੂਤ ਨੇ 50 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਜਿਤਿਆ ਚਾਂਦੀ ਦਾ ਤਗਮਾ
. . .  about 8 hours ago
ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਵ੍ਹਟਸਐਪ ਦੇ ਸੀ. ਈ. ਓ. ਨਾਲ ਕੀਤੀ ਮੁਲਾਕਾਤ
. . .  about 8 hours ago
ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ 'ਤੇ ਪੰਜਾਬ ਮਿਲੇਗੀ ਉਮਰ ਕੈਦ ਦੀ ਸਜ਼ਾ
. . .  about 8 hours ago
ਕੇਰਲ ਦੀ ਮਦਦ ਲਈ ਅੱਗੇ ਆਇਆ ਯੂ. ਏ. ਈ., 700 ਕਰੋੜ ਰੁਪਏ ਦੀ ਮਦਦ ਦੀ ਕੀਤੀ ਪੇਸ਼ਕਸ਼
. . .  about 8 hours ago
ਟਰਨਬੁੱਲ ਹੀ ਰਹਿਣਗੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ
. . .  about 9 hours ago
ਸੁਪਰੀਮ ਕੋਰਟ ਦਾ ਅਹਿਮ ਫੈਸਲਾ, ਰਾਜ ਸਭਾ ਚੋਣਾਂ 'ਚ ਨਹੀਂ ਹੋਵੇਗੀ 'ਨੋਟਾ' ਦੀ ਵਰਤੋਂ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਭਾਦੋਂ ਸੰਮਤ 549
ਿਵਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ
  •     Confirm Target Language  

ਦਿੱਲੀ

ਦਿੱਲੀ ਸਰਕਾਰ ਵਲੋਂ ਭਰਪੂਰ ਸਵਾਸਥ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ-ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ, 13 ਸਤੰਬਰ (ਬਲਵਿੰਦਰ ਸਿੰਘ ਸੋਢੀ)- ਮੋਤੀ ਨਗਰ ਵਿਧਾਨ ਸਭਾ ਦੇ ਵਿਧਾਇਕ ਸ਼ਿਵ ਚਰਨ ਗੋਇਲ ਵਲੋਂ ਆਪ ਬੂਥ ਪ੍ਰਦੇਸ਼ ਵਰਕਰ ਸੰਮੇਲਨ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਰੁਜ਼ਗਾਰ ਤੇ ਕਿਰਤ ਮੰਤਰੀ ਗੋਪਾਲ ਰਾਏ | ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਨਿਗਮ ਪਾਰਸ਼ਦਾਂ ਨੇ ਭਾਗ ਲਿਆ | ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਇਸ ਮੌਕੇ 'ਤੇ ਵਿਧਾਇਕ ਸ਼ਿਵ ਚਰਨ ਗੋਇਲ ਨੇ ਕੇਜਰੀਵਾਲ ਤੇ ਗੋਪਾਲ ਰਾਏ ਦਾ ਭਰਪੂਰ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਸੰਮੇਲਨ ਦੀ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਜਿਸ ਨੂੰ ਉਨ੍ਹਾਂ ਨੇ ਪੂਰੀ ਇਮਾਨਦਾਰੀ ਦੇ ਨਾਲ ਨਿਭਾਇਆ ਹੈ | ਉਨ੍ਹਾਂ ਆਪਣੇ ਵਰਕਰਾਂ, ਸਮਰਥਕਾਂ ਤੇ ਆਏ ਮਹਿਮਾਨਾਂ ਦਾ ਸਹਿਯੋਗ ਦੇ ਲਈ ਧੰਨਵਾਦ ਕੀਤਾ | ਇਸ ਮੌਕੇ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਵਿਚ ਸਰਕਾਰ ਦੇ ਵਲੋਂ ਭਰਪੂਰ ਸਵਾਸਥ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਜੋ ਹੋਰਨਾਂ ਰਾਜਾਂ ਦੀ ਤੁਲਨਾ 'ਚ ਬੇਹਤਰ ਹਨ | ਉਨ੍ਹਾਂ ਇਹ ਵੀ ਕਿਹਾ ਕਿ ਹਰ ਬੱਚਾ ਆਪਣੀ ਪੜ੍ਹਾਈ ਕਰਕੇ ਭਵਿੱਖ ਨਿਸਚਿਤ ਕਰੇ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਕੁਝ ਵਿਦਿਆਰਥੀਆਂ ਦੇ ਸਕੂਲਾਂ ਤੋਂ ਕੱਢਣ ਪ੍ਰਤੀ ਪਤਾ ਲੱਗਾ ਸੀ ਅਤੇ ਉਨ੍ਹਾਂ ਨੇ ਸਿੱਖਿਆ ਵਿਭਾਗ ਨੂੰ ਤੁਰੰਤ ਸਕੂਲ ਵਿਚ ਦਾਖਲਾ ਦੇਣ ਪ੍ਰਤੀ ਨਿਰਦੇਸ਼ ਦਿੱਤਾ ਸੀ | ਉਨ੍ਹਾਂ ਇਹ ਵੀ ਕਿਹਾ ਕਿ ਬੂਥ ਇੰਚਾਰਜਾਂ ਨੂੰ ਆਪਣੇ ਖੇਤਰਾਂ ਵਿਚ ਹਰ ਘਰ ਜਾ ਕੇ ਪਤਾ ਕਰਨਾ ਹੋਵੇਗਾ ਕਿ ਕੋਈ ਬੱਚਾ ਆਰਥਿਕ ਪੱਖੋਂ ਪੜ੍ਹਾਈ ਤੋਂ ਵਾਂਝਾ ਨਾ ਰਹੇ | ਦਿੱਲੀ ਸਰਕਾਰ ਦੇ ਰੁਜ਼ਗਾਰ ਤੇ ਕਿਰਤ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਬਵਾਨਾ ਦੀ ਜਿੱਤ ਇਕ ਇਮਾਨਦਾਰੀ ਰਾਜਨੀਤੀ ਤੇ ਵਰਕਰਾਂ ਦੀ ਜਿੱਤ ਹੈ | ਉਨ੍ਹਾਂ ਹਰੇਕ ਬੂਥ ਦੇ ਵਲੰਟੀਅਰ ਨੂੰ ਬੂਥ ਦੀ ਮਜ਼ਬੂਤੀ ਵਧਾਉਣ ਲਈ ਕਿਹਾ ਤਾਂ ਕਿ ਸੰਗਠਨ ਨੂੰ ਹੋਰ ਵੀ ਮਜ਼ਬੂਤ ਬਣਾਇਆ ਜਾ ਸਕੇ |

ਛੱਠ ਪੂਜਾ ਘਾਟਾਂ ਦੇ ਨਿਰਮਾਣ ਤੇ ਮੁਰੰਮਤ ਪ੍ਰਤੀ ਹੋਈ ਬੈਠਕ

ਨਵੀਂ ਦਿੱਲੀ, 13 ਸਤੰਬਰ (ਬਲਿੰਵਦਰ ਸਿੰਘ ਸੋਢੀ)- ਛੱਠ ਪੂਜਾ ਘਾਟਾਂ ਦੀ ਮੁਰੰਮਤ, ਨਿਰਮਾਣ ਤੇ ਸਾਫ਼-ਸਫ਼ਾਈ ਪ੍ਰਤੀ ਦਿੱਲੀ ਸਰਕਾਰ ਪੂਰੀ ਤਰ੍ਹਾਂ ਜਾਗਰਿਤ ਹੈ ਅਤੇ ਦਿੱਲੀ ਸਰਕਾਰ ਦੇ ਵਿਕਾਸ ਮੰਤਰੀ ਗੋਪਾਲ ਰਾਏ ਨੇ ਇਸ ਵਿਸ਼ੇ 'ਤੇ ਦਿੱਲੀ ਸਕੱਤਰੇਤ ਵਿਖੇ ਇਕ ਬੈਠਕ ਵੀ ...

ਪੂਰੀ ਖ਼ਬਰ »

ਦਿੱਲੀ ਦੀਆਂ ਜੇ. ਜੇ. ਕਾਲੋਨੀਆਂ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਕਾਰਨ ਪ੍ਰੇਸ਼ਾਨ ਨੇ ਲੋਕ

ਨਵੀਂ ਦਿੱਲੀ, 13 ਸਤੰਬਰ (ਬਲਵਿੰਦਰ ਸਿੰਘ ਸੋਢੀ)- ਦਿੱਲੀ ਦੀਆਂ ਜੇ. ਜੇ. ਕਾਲੋਨੀਆਂ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਪਿੱਛਲੇ ਸਾਲਾਂ ਤੋਂ ਬਣੀ ਹੋਈ ਹੈ ਅਤੇ ਇਸ ਦਾ ਹੱਲ ਕੋਈ ਵੀ ਕੱਢਣ ਨੰੂ ਤਿਆਰ ਨਹੀਂ ਹੈ ਅਤੇ ਲੋਕ ਪਾਣੀ ਪ੍ਰਤੀ ਬਹੁਤ ਪ੍ਰੇਸ਼ਾਨ ਹਨ | ਇਸ ਸਮੱਸਿਆ ...

ਪੂਰੀ ਖ਼ਬਰ »

ਨਿਸ਼ਾ ਨੇ ਸਕੂਲਾਂ ਲਈ ਜਾਰੀ ਕੀਤੀ ਸੁਰੱਖਿਆ ਐਡਵਾਇਜ਼ਰੀ

ਨਵੀਂ ਦਿੱਲੀ, 13 ਸਤੰਬਰ (ਬਲਵਿੰਦਰ ਸਿੰਘ ਸੋਢੀ)-ਗੁਰੂਗ੍ਰਾਮ ਸਥਿਤ ਰਿਆਨ ਇੰਟਰਨੈਸ਼ਨਲ ਸਕੂਲ ਵਿਚ 7 ਸਾਲ ਦੇ ਬੱਚੇ ਨਾਲ ਹੋਈ ਘਟਨਾ 'ਤੇ ਬਜਟ ਪ੍ਰਾਈਵੇਟ ਸਕੂਲ ਸੰਗਠਨਾਂ ਦਾ ਅਖਿਲ ਭਾਰਤੀਯ ਗਠਬੰਧਨ, ਨੈਸ਼ਨਲ ਇੰਡੀਪੈਂਡੈਂਟ ਸਕੂਲ ਅਲਾਇੰਸ (ਨਿਸ਼ਾ) ਨੇ ਸ਼ੌਕ ਪ੍ਰਗਟ ...

ਪੂਰੀ ਖ਼ਬਰ »

ਉੱਤਰ ਰੇਲਵੇ 18 ਸਤੰਬਰ ਤੋਂ ਸਤਰਕਤਾ ਜਾਂਚ ਮੁਹਿੰਮ ਸ਼ੁਰੂ ਕਰੇਗਾ

ਨਵੀਂ ਦਿੱਲੀ, 13 ਸਤੰਬਰ (ਬਲਵਿੰਦਰ ਸਿੰਘ ਸੋਢੀ)- ਦੀਵਾਲੀ, ਦੁਰਗਾ ਪੂਜਾ ਅਤੇ ਛੱਠ ਪੂਜਾ ਤਿਉਹਾਰ ਦੇ ਦੌਰਾਨ ਅਕਸਰ ਵੇਖਿਆ ਗਿਆ ਹੈ ਕਿ ਰੇਲ ਗੱਡੀਆਂ ਵਿਚ ਖ਼ੂਬ ਭੀੜ ਤੋਂ ਲਾਭ ਉਠਾਉਣ ਵਾਲੇ ਅਸਮਾਜਿਕ ਤੱਤਾਂ ਤੇ ਟਿਕਟ ਦੇ ਦਲਾਲਾਂ 'ਤੇ ਰੋਕ ਲਗਾਉਣ ਲਈ ਉੱਤਰ ਰੇਲਵੇ 18 ...

ਪੂਰੀ ਖ਼ਬਰ »

ਪੰਜ ਸਿਤਾਰਾ ਹੋਟਲਾਂ 'ਚ ਬੰਧੂਆ ਮਜ਼ਦੂਰ ਬਣਾਇਆ ਜਾ ਰਿਹਾ ਹੈ ਡਰਾਈਵਰਾਂ ਨੂੰ

ਨਵੀਂ ਦਿੱਲੀ, 13 ਸਤੰਬਰ (ਬਲਵਿੰਦਰ ਸਿੰਘ ਸੋਢੀ)-ਡਰਾਈਵਰ ਏਕਤਾ ਲੋਕਲ ਹਾਈਵੇ ਇੰਟਰਸਟੇਟ (ਰਜਿ:) ਨੇ ਦਿੱਲੀ ਸਰਕਾਰ ਦੇ ਰੁਜ਼ਗਾਰ ਤੇ ਕਿਰਤ ਮੰਤਰੀ ਗੋਪਾਲ ਰਾਏ ਨੂੰ ਇਕ ਪੱਤਰ ਦਿੱਲੀ ਵਿਚ ਪੰਜ ਸਿਤਾਰਾ ਹੋਟਲਾਂ ਵਿਚ ਕੁਝ ਠੇਕੇਦਾਰਾਂ ਵਲੋਂ ਮੈਨੇਜਮੈਂਟ ਦੇ ਨਾਲ ਮਿਲ ...

ਪੂਰੀ ਖ਼ਬਰ »

ਸਕੂਲਾਂ ਦੀ ਸ਼ਿਕਾਇਤ 'ਤੇ ਸਕੂਲ ਦੇ ਆਸ-ਪਾਸ ਸ਼ਰਾਬ ਦੀਆਂ ਦੁਕਾਨਾਂ ਹੋਣਗੀਆਂ ਬੰਦ

ਨਵੀਂ ਦਿੱਲੀ, 13 ਸਤੰਬਰ (ਬਲਿੰਵਦਰ ਸਿੰਘ ਸੋਢੀ)-ਦਿੱਲੀ ਸਰਕਾਰ ਨਿੱਜੀ ਸਕੂਲਾਂ ਵਿਚ ਸੁਰੱਖਿਆ ਅਤੇ ਮਾਹੌਲ ਪ੍ਰਤੀ ਕਈ ਕਦਮ ਉਠਾ ਰਹੀ ਹੈ | ਸਕੂਲਾਂ ਦੀ ਸ਼ਿਕਾਇਤ 'ਤੇ ਸਕੂਲਾਂ ਦੇ ਆਸ-ਪਾਸ ਸ਼ਰਾਬ ਦੀਆਂ ਦੁਕਾਨਾਂ ਬੰਦ ਕੀਤੀਆਂ ਜਾਣਗੀਆਂ | ਇਸ ਪ੍ਰਤੀ ਦਿੱਲੀ ਸਰਕਾਰ ...

ਪੂਰੀ ਖ਼ਬਰ »

ਲੋਕ ਨਾਚਾਂ ਦੇ ਮੁਕਾਬਲੇ 'ਚ ਲਾਰੰਸ ਪਬਲਿਕ ਸਕੂਲ ਨੇ ਬਾਜ਼ੀ ਮਾਰੀ

ਨਵੀਂ ਦਿੱਲੀ, 13 ਸਤੰਬਰ (ਬਲਵਿੰਦਰ ਸਿੰਘ ਸੋਢੀ)- ਸਿੱਖਿਆ ਵਿਭਾਗ ਵਲੋਂ ਦਿੱਲੀ ਦੇ ਜ਼ੋਨਲ ਪੱਧਰ 'ਤੇ ਲੋਕ ਨਾਚ ਮੁਕਾਬਲੇ ਵਿਕਾਸਪੁਰੀ ਸੇਂਟ ਸੈਸੀਲੀਆ ਪਬਲਿਕ ਸਕੂਲ ਦਿੱਲੀ ਵਿਖੇ ਕਰਵਾਏ ਗਏ | ਇਨ੍ਹਾਂ ਲੋਕ ਨਾਚ ਮੁਕਾਬਲਿਆਂ ਵਿਚ ਵਿਦਿਆਰਥੀਆਂ ਦੀਆਂ 7 ਟੀਮਾਂ ਨੇ ...

ਪੂਰੀ ਖ਼ਬਰ »

ਦੱਖਣੀ ਨਗਰ ਨਿਗਮ ਦੇ ਸਕੂਲਾਂ ਦੇ ਬੱਚੇ ਅੰਗਰੇਜ਼ੀ ਮੀਡੀਅਮ 'ਚ ਪੜ੍ਹਾਈ ਕਰਨਗੇ

ਨਵੀਂ ਦਿੱਲੀ, 13 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦੱਖਣੀ ਦਿੱਲੀ ਨਗਰ ਨਿਗਮ ਦੇ ਸਕੂਲਾਂ ਨੂੰ ਹੋਰ ਚੰਗੇਰਾ ਬਣਾਉਣ ਦੇ ਲਈ ਸਾਰੇ 581 ਸਕੂਲਾਂ ਦੇ ਵਿਚ ਅੰਗਰੇਜ਼ੀ ਮੀਡੀਅਮ ਦੇ ਨਾਲ ਪੜ੍ਹਾਈ ਕਰਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ | ਸਿੱਖਿਆ ਸਮਿਤੀ ਦੇ ਇਸ ਦਿੱਤੇ ਫੈਸਲੇ ...

ਪੂਰੀ ਖ਼ਬਰ »

ਗੁਰਮਤਿ ਕੁਇਜ ਮੁਕਾਬਲਾ ਕਰਵਾਇਆ

ਨਵੀਂ ਦਿੱਲੀ, 13 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 7 ਰੋਹਿਣੀ ਵਿਖੇ ਸਾਲਾਨਾ ਗੁਰਮਤਿ ਕੁਇਜ ਮੁਕਾਬਲਾ ਕਰਵਾਇਆ ਗਿਆ | ਦਿੱਲੀ ਦੇ ਵੱਖ-ਵੱਖ ਖਾਲਸਾ ਸਕੂਲਾਂ ਦੇ ...

ਪੂਰੀ ਖ਼ਬਰ »

ਦਿੱਲੀ ਕਮੇਟੀ ਨੇ ਗਾਂਧੀ ਪਰਿਵਾਰ ਨੂੰ ਸਿੱਖ ਵਿਰੋਧੀ ਇਤਿਹਾਸ ਨੂੰ ਸਮਝਣ ਦੀ ਰਾਹੁਲ ਨੂੰ ਦਿੱਤੀ ਨਸੀਹਤ

ਨਵੀਂ ਦਿੱਲੀ, 13 ਸਤੰਬਰ (ਬਲਵਿੰਦਰ ਸਿੰਘ ਸੋਢੀ)-ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ 'ਚ 1984 ਸਿੱਖ ਕਤਲੇਆਮ ਬਾਰੇ ਦਿੱਤੇ ਗਏ ਬਿਆਨ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਖਾਂ ਵਿਚ ਘੱਟਾ ਪਾਉਣ ਦੇ ਤੌਰ ...

ਪੂਰੀ ਖ਼ਬਰ »

25 'ਤੇ ਮੁਅੱਤਲੀ ਦੀ ਲਟਕੀ ਤਲਵਾਰ ਸਿਆਸੀ ਤਿਕੜਮ ਦੀ ਭੇਟ ਚੜੇ੍ਹ 12 ਸਫ਼ਾਈ ਕਰਮਚਾਰੀ

ਚੰਡੀਗੜ੍ਹ, 13 ਸਤੰਬਰ (ਆਰ.ਐੱਸ.ਲਿਬਰੇਟ)- ਬੀਤੇ ਦਿਨੀਂ ਪ੍ਰਦਰਸ਼ਨ ਦੌਰਾਨ ਡੰਪਿੰਗ ਗਰਾਊਾਡ ਦੇ ਕੰਮ ਕਾਜ 'ਚ ਰੁਕਾਵਟ ਪਾਉਣ ਅਤੇ ਐੱਮ. ਓ. ਐੱਚ. ਦਫ਼ਤਰ ਅੱਗੇ ਕੂੜਾ ਸੁੱਟਣ ਦੇ ਮਾਮਲੇ ਦੀ ਸਿਆਸੀ ਤਿਕੜਮ ਦੀ 12 ਸਫ਼ਾਈ ਕਰਮਚਾਰੀ ਭੇਟ ਚੜ੍ਹ ਗਏ ਹਨ ਜਦਕਿ ਕਰੀਬਨ 25 'ਤੇ ...

ਪੂਰੀ ਖ਼ਬਰ »

ਵਿਜੀਲੈਂਸ ਵੱਲੋਂ ਕਾਬੂ ਕੀਤੇ ਇੰਸਪੈਕਟਰ ਤੋਂ ਨਕਦੀ ਸਮੇਤ ਹੈਰੋਇਨ, ਭੁੱਕੀ, ਸ਼ਰਾਬ ਤੇ ਨਸ਼ੀਲੀਆਂ ਗੋਲੀਆਂ ਬਰਾਮਦ

ਚੰਡੀਗੜ੍ਹ, 13 ਸਤੰਬਰ (ਅਜੀਤ ਬਿਊਰੋ)- ਪੰਜਾਬ ਵਿਜੀਲੈਂਸ ਬਿਊਰੋ ਨੇ ਫ਼ਿਰੋਜ਼ਪੁਰ ਜ਼ਿਲੇ੍ਹ ਦੇ ਅਮੀਰ ਖ਼ਾਸ ਥਾਣੇ ਵਿਚ ਤਾਇਨਾਤ ਐੱਸ. ਐੱਚ. ਓ. ਸਾਹਿਬ ਸਿੰਘ ਜਿਸ ਨੂੰ ਬੀਤੇ ਦਿਨ ਰਿਸ਼ਵਤ ਲੈਂਦਿਆਂ ਕਾਬੂ ਕਰਨ ਉਪਰੰਤ ਉਸ ਦੇ ਨਿਵਾਸ ਸਥਾਨ ਦੀ ਤਲਾਸ਼ੀ ਦੌਰਾਨ ...

ਪੂਰੀ ਖ਼ਬਰ »

32 ਸਾਲਾ ਔਰਤ ਨੇ ਫਾਹਾ ਲਗਾ ਕੇ ਕੀਤੀ ਆਤਮ–ਹੱਤਿਆ

ਚੰਡੀਗੜ੍ਹ, 13 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 20 ਦੀ ਰਹਿਣ ਵਾਲੀ ਇਕ 32 ਸਾਲਾ ਔਰਤ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਸ਼ੁਰੂਆਤੀ ਜਾਂਚ ਵਿਚ ਇਹ ਮਾਮਲਾ ਆਤਮ ਹੱਤਿਆ ਦਾ ਲੱਗ ਰਿਹਾ ਹੈ | ਮਿ੍ਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਮਾਮਲੇ ਦੀ ਸ਼ਿਕਾਇਤ ...

ਪੂਰੀ ਖ਼ਬਰ »

ਆਈ. ਏ. ਐੱਸ. ਵੱਲੋਂ ਮੰਦੀ ਸ਼ਬਦਾਵਲੀ 'ਤੇ ਨੋਟਿਸ ਜਾਰੀ

ਚੰਡੀਗੜ੍ਹ, 13 ਸਤੰਬਰ (ਸੁਰਜੀਤ ਸਿੰਘ ਸੱਤੀ)- ਹਰਿਆਣਾ ਦੇ ਇਕ ਆਈ. ਏ. ਐੱਸ. ਅਧਿਕਾਰੀ ਮਨੀਰਾਮ ਵੱਲੋਂ ਕਥਿਤ ਤੌਰ 'ਤੇ ਕੁਝ ਵਿਅਕਤੀਆਂ ਵਿਰੁੱਧ ਕੀਤੀ ਗਈ ਮੰਦੀ ਸ਼ਬਦਾਵਲੀ ਦੀ ਟਿੱਪਣੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਉਪਰੰਤ ਇਸ ਆਈ. ਏ. ਐੱਸ. ਵਿਰੁੱਧ ਕਾਰਵਾਈ ਕਰਨ ਦੀ ...

ਪੂਰੀ ਖ਼ਬਰ »

ਰਾਮ–ਲੀਲ੍ਹਾ ਰੁਕਵਾਉਣ ਲਈ ਪਟੀਸ਼ਨ ਦਾਖ਼ਲ, ਨੋਟਿਸ ਜਾਰੀ

ਚੰਡੀਗੜ੍ਹ, 13 ਸਤੰਬਰ (ਸੁਰਜੀਤ ਸਿੰਘ ਸੱਤੀ)- ਰਵਿੰਦਰ ਨਾਥ ਟੈਗੋਰ ਪਾਰਕ ਡਿਵੈੱਲਪਮੈਂਟ ਸੁਸਾਇਟੀ ਕਾਲਕਾ (ਪੰਚਕੂਲਾ) ਦੇ ਪ੍ਰਧਾਨ ਰਵਿੰਦਰ ਕੁਮਾਰ ਬਾਂਸਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇਕ ਪਟੀਸ਼ਨ ਦਾਖ਼ਲ ਕਰਕੇ ਉਕਤ ਪਾਰਕ ਵਿਚ ਹੋ ਰਹੀ ਰਾਮ ਲੀਲਾ ਦਾ ...

ਪੂਰੀ ਖ਼ਬਰ »

ਰੇਲਵੇ ਅਧਿਕਾਰੀਆਂ ਵਲੋਂ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਦੌਰਾ

ਚੰਡੀਗੜ੍ਹ, 13 ਸਤੰਬਰ (ਮਨਜੋਤ ਸਿੰਘ ਜੋਤ)- ਸਵੱਛ ਰੇਲ ਸਵੱਛ ਭਾਰਤ ਮੁਹਿੰਮ ਦੇ ਤਹਿਤ ਅੱਜ ਰੇਲਵੇ ਅਧਿਕਾਰੀ ਅਰਚਨਾ ਸ੍ਰੀਵਾਸਤਵਾ ਵੱਲੋਂ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਪਲੇਟਫ਼ਾਰਮ, ਟਿਕਟ ਵਿੰਡੋ, ਲਿਫ਼ਟਾਂ, ਐਕਸੀਲੇਟਰਾਂ ...

ਪੂਰੀ ਖ਼ਬਰ »

ਸੁਰਿੰਦਰ ਧੀਮਾਨ ਇੰਸਾਂ ਦੇ ਪੁਲਿਸ ਰਿਮਾਂਡ 'ਚ 2 ਦਿਨ ਦਾ ਵਾਧਾ

ਪੰਚਕੂਲਾ, 13 ਸਤੰਬਰ (ਕਪਿਲ)- ਸੀ. ਬੀ. ਆਈ ਅਦਾਲਤ ਵਲੋਂ 25 ਅਗਸਤ ਨੂੰ ਡੇਰਾ ਮੁਖੀ ਨੂੰ ਸਾਧਵੀ ਸਰੀਰਕ ਸੋਸ਼ਣ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ਵਿਚ ਦੰਗੇ ਭੜਕਾਉਣ ਦੇ ਮਾਮਲੇ ਵਿਚ ਗਿ੍ਫ਼ਤਾਰ ਸੁਰਿੰਦਰ ਧੀਮਾਨ ਇੰਸਾਂ ਨੂੰ ਪੰਚਕੂਲਾ ਦੀ ...

ਪੂਰੀ ਖ਼ਬਰ »

70 ਸਾਲ ਦੀ ਉਮਰ 'ਚ ਵੀ ਤੁਸੀਂ ਆਪਣੇ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ-ਡਾ: ਸ਼ਾਰਦਾ

ਬਠਿੰਡਾ, 13 ਸਤੰਬਰ (ਅ. ਬ.)- ਹੁਣ ਮਰੀਜ ਕਿਸੇ ਵੀ ਉਮਰ ਵਿਚ ਗੋਡਿਆਂ ਦੇ ਦਰਦ, ਸਰਵਾਈਕਲ, ਗੋਡਿਆਂ ਵਿਚ ਗਰੀਸ ਘੱਟ ਹੋਣਾ, ਰੀੜ•ਦੀ ਹੱਡੀ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹਨ | ਇਹ ਖੁਲਾਸਾ ਮੈਡੀਲਾਈਫ ਆਯੂਰਵੈਦ ਹਸਪਤਾਲ ਨੇੜੇ ਤਿੰਨ ਕੋਣੀ ਸਾਹਮਣੇ ਹੋਟਲ ਸਿੱਪਲ ਗੇਟ ਨੰ. 1 ...

ਪੂਰੀ ਖ਼ਬਰ »

ਗੁਰਦਾਸਪੁਰ ਜ਼ਿਮਨੀ ਚੋਣ ਬਾਰੇ ਜ਼ਾਬਤਾ ਲਾਗੂ ਹੋਣ ਦੇ ਕਾਰਨ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਪ੍ਰਕਿਰਿਆ ਫਿਲਹਾਲ ਪਿੱਛੇ ਪਈ

ਚੰਡੀਗੜ੍ਹ, 13 ਸਤੰਬਰ (ਐਨ.ਐਸ. ਪਰਵਾਨਾ)- ਚੋਣ ਕਮਿਸ਼ਨ ਵੱਲੋਂ ਗੁਰਦਾਸਪੁਰ ਲੋਕ ਸਭਾ ਸੀਟ ਲਈ ਚੋਣ ਪ੍ਰੋਗਰਾਮ ਦੇ ਐਲਾਨ ਕਰਨ ਕਰਕੇ ਗੁਰਦਾਸਪੁਰ ਤੇ ਪਠਾਨਕੋਟ ਜ਼ਿਲਿ੍ਹਆਂ ਵਿਚ ਚੋਣ ਜ਼ਾਬਤਾ ਤੁਰੰਤ ਲਾਗੂ ਹੋ ਗਿਆ ਹੈ, ਜਿਸ ਦੇ ਸਿੱਟੇ ਵਜੋਂ ਪੰਜਾਬ ਵਿਚ ਕਿਸਾਨਾਂ ਦੇ ...

ਪੂਰੀ ਖ਼ਬਰ »

ਜਾਖੜ ਹੋ ਸਕਦੇ ਨੇ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ

ਜਲੰਧਰ, 13 ਸਤੰਬਰ (ਮੇਜਰ ਸਿੰਘ)-ਲੋਕ ਸਭਾ ਹਲਕਾ ਗੁਰਦਾਸਪੁਰ ਦੀ ਉਪ ਚੋਣ ਲਈ ਕਾਂਗਰਸ ਵਲੋਂ ਪ੍ਰਦੇਸ਼ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੂੰ ਉਮੀਦਵਾਰ ਬਣਾਏ ਜਾਣ ਦੀ ਵਧੇਰੇ ਉਮੀਦ ਹੈ | ਉਮੀਦਵਾਰ ਬਾਰੇ ਫੈਸਲੇ ਦਾ ਰਸਮੀ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 15 ...

ਪੂਰੀ ਖ਼ਬਰ »

ਲੋਕਾਂ ਦੇ ਘਰਾਂ 'ਚ ਝਾੜੂ-ਪੋਚਾ ਕਰਨ ਵਾਲੀ ਕਲਪਨਾ ਬਣੀ ਸਫ਼ਲ ਕਾਰੋਬਾਰੀ

ਨਵੀਂ ਦਿੱਲੀ, 13 ਸਤੰਬਰ (ਅਜੀਤ ਬਿਊਰੋ)- ਉਹ ਵਿਧਰਭ ਦੇ ਇਕ ਦਲਿਤ ਪਰਿਵਾਰ 'ਚ ਜਨਮੀ ਸੀ ਤੇ 10 ਸਾਲ ਦੇ ਉਮਰ 'ਚ ਲੋਕਾਂ ਦੇ ਘਰਾਂ ਝਾੜੂ-ਪੋਚਾ ਕਰਨ ਲੱਗ ਪਈ, ਉਸ ਨੂੰ ਮਾਰਨਾ, ਕੁੱਟਣਾ, ਧਮਕਾਉਣਾ ਤੇ ਭੁੱਖੇ ਰੱਖਣਾ ਮਾਲਕਾਂ ਲਈ ਆਮ ਗੱਲ ਸੀ, ਜਿਸ ਦੇ ਚੱਲਦਿਆਂ ਉਸ ਦਾ ਪਿਤਾ ਉਸ ...

ਪੂਰੀ ਖ਼ਬਰ »

ਬੀ. ਐੱਸ. ਐੱਨ. ਐੱਲ. ਦੀ ਨਵੀਂ ਪੇਸ਼ਕਸ਼

ਜਲੰਧਰ, 13 ਸਤੰਬਰ (ਅ. ਬ.)- ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਨੇ ਪ੍ਰੀਪੇਡ ਮੋਬਾਈਲ ਸੇਵਾ ਦੇ ਅੰਤਰਗਤ ਘੱਟ ਮੁੱਲਾਂ ਦੇ ਦੋ ਰੇਟ ਕਟਰ ਐੱਸ.ਟੀ. ਵੀ. ਕ੍ਰਮਵਾਰ 8 ਰੁਪਏ 'ਚ 30 ਦਿਨਾਂ ਲਈ ਤੇ 19 ਰੁਪਏ 'ਚ 90 ਦਿਨਾਂ ਲਈ ਪ੍ਰਮੋਸ਼ਨ ਦੇ ...

ਪੂਰੀ ਖ਼ਬਰ »

ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨਾਂ ਲਈ 'ਓ.ਓ.ਏ.ਟੀ.' ਸਕੀਮ ਅਕਤੂਬਰ ਮਹੀਨੇ 'ਚ ਸ਼ੁਰੂ ਕਰਨ ਦਾ ਫ਼ੈਸਲਾ

ਤਰਨ ਤਾਰਨ, 13 ਸਤੰਬਰ (ਹਰਿੰਦਰ ਸਿੰਘ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਿਚ ਨਸ਼ਾ ਖ਼ਤਮ ਕਰਨ ਲਈ ਸਥਾਪਤ ਕੀਤੀ ਗਈ ਐੱਸ.ਟੀ.ਐੱਫ. ਨੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਨਸ਼ੇ ਦੇ ਨੈੱਟਵਰਕ ਨੂੰ ਤੋੜਨ ਅਤੇ ਨਸ਼ੇ ਦੀ ਦਲਦਲ ਵਿਚ ਫਸੇ ਨੌਜਵਾਨਾਂ ਦਾ ਇਲਾਜ ...

ਪੂਰੀ ਖ਼ਬਰ »

ਪੀ.ਏ.ਯੂ 'ਚ ਖਾਲੀ ਪਈਆਂ ਅਸਾਮੀਆਂ ਅਤੇ ਕਿਸਾਨ ਖੁਦਕੁਸ਼ੀਆਂ ਚੁੱਕ ਰਹੀਆਂ ਨੇ ਹਾਸਲ ਕੀਤੇ ਿਖ਼ਤਾਬ 'ਤੇ ਉਂਗਲਾਂ

ਲੁਧਿਆਣਾ, 13 ਸਤੰਬਰ (ਬੀ.ਐਸ.ਬਰਾੜ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਪੰਜਾਬ ਦੇ ਕਿਸਾਨਾਂ ਦਾ ਮੱਕਾ ਕਿਹਾ ਜਾਦਾ ਹੈ | ਗੁਆਂਢੀ ਸੂਬਿਆਂ ਦੇ ਕਿਸਾਨ ਵੀ ਇਸ ਦਾ ਲਾਹਾ ਲੈਣ ਆਉਂਦੇ ਹਨ | ਯੂਨੀਵਰਸਿਟੀ ਵਿਚ ਕੰਮ ਕਰਦੇ ਵਿਗਿਆਨਾਂ ਦੀ ਸਖ਼ਤ ਮਿਹਨਤ ਸਦਕਾ ...

ਪੂਰੀ ਖ਼ਬਰ »

ਬੰਦ ਹੋਣ ਦੀ ਅਫਵਾਹ ਕਾਰਨ 10 ਰੁਪਏ ਦਾ ਸਿੱਕਾ ਬਣਿਆ ਲੋਕਾਂ ਲਈ ਮੁਸੀਬਤ

ਜਲੰਧਰ, 13 ਸਤੰਬਰ (ਜਸਪਾਲ ਸਿੰਘ)- 10 ਰੁਪਏ ਦਾ ਸਿੱਕਾ ਲੋਕਾਂ ਲਈ ਮੁਸੀਬਤ ਦਾ ਸਬੱਬ ਬਣ ਗਿਆ ਹੈ | ਕੋਈ ਵੀ 10 ਰੁਪਏ ਦਾ ਸਿੱਕਾ ਲੈਣ ਨੂੰ ਤਿਆਰ ਨਹੀਂ ਹੋ ਰਿਹਾ | ਖਾਸਕਰ ਬੱਸ ਕੰਡਕਟਰਾਂ ਅਤੇ ਆਟੋ ਰਿਕਸ਼ਾ ਚਾਲਕਾਂ ਨੂੰ 10 ਰੁਪਏ ਦੇ ਸਿੱਕੇ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ...

ਪੂਰੀ ਖ਼ਬਰ »

ਏ.ਐੱਸ.ਆਈ. ਕਰਮਜੀਤ ਦੇ ਪੁਲਿਸ ਰਿਮਾਂਡ 'ਚ ਦੋ ਦਿਨ ਦਾ ਵਾਧਾ

ਪੰਚਕੂਲਾ, 13 ਸਤੰਬਰ (ਕਪਿਲ)- 25 ਅਗਸਤ ਨੂੰ ਪੰਚਕੂਲਾ ਸਥਿਤ ਸੀ. ਬੀ. ਆਈ. ਅਦਾਲਤ ਵਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਡੇਰਾ ਮੁਖੀ ਨੂੰ ਅਦਾਲਤ ਵਿਚੋਂ ਭਜਾਉਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਗਿ੍ਫ਼ਤਾਰ ਪੰਜਾਬ ਪੁਲਿਸ ਦੇ ...

ਪੂਰੀ ਖ਼ਬਰ »

ਪੰਥਕ ਮੁੱਦਿਆਂ 'ਤੇ ਪੰਜ ਸਿੰਘ ਸਾਹਿਬਾਨ ਹੀ ਕਰਨਗੇ ਅੰਤਿਮ ਫ਼ੈਸਲਾ-ਪ੍ਰੋ: ਕਿਰਪਾਲ ਸਿੰਘ ਬਡੂੰਗਰ

ਬਹਾਦਰਗੜ੍ਹ, 13 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)- ਅੱਜ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਬਹਾਦਰਗੜ੍ਹ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜਦੇ ਪੰਥਕ ਮਸਲਿਆਂ ਸਬੰਧੀ ਸ਼੍ਰੋਮਣੀ ਗੁਰਦੁਆਰਾ ...

ਪੂਰੀ ਖ਼ਬਰ »

8.26 ਕਰੋੜ ਗਊ ਸੈੱਸ ਦੀ ਵਸੂਲੀ ਕਰਕੇ ਮੋਹਰੀ ਹੈ ਬਠਿੰਡਾ

ਜਲੰਧਰ, 13 ਸਤੰਬਰ (ਸ਼ਿਵ ਸ਼ਰਮਾ)- ਪਿਛਲੇ ਦੋ ਸਾਲਾਂ ਵਿਚ ਪੰਜਾਬ ਵਿਚ ਆਵਾਰਾ ਗਊਆਂ ਨੂੰ ਸੜਕਾਂ ਅਤੇ ਫ਼ਸਲਾਂ ਖ਼ਰਾਬ ਕਰਨ ਤੋਂ ਰੋਕਣ ਲਈ ਗਊਸ਼ਾਲਾ ਭੇਜਣ ਲਈ ਫ਼ੰਡ ਇਕੱਠਾ ਕਰਨ ਵਾਸਤੇ ਲਾਗੂ ਕੀਤੇ ਗਏ ਗਊ ਟੈਕਸ ਦੀ ਵਸੂਲੀ ਲਈ ਬਠਿੰਡਾ ਵਿਚ ਸਭ ਤੋਂ ਅੱਗੇ ਰਿਹਾ ਹੈ ...

ਪੂਰੀ ਖ਼ਬਰ »

ਸ਼ਹਿਰੀ ਖੇਤਰ 'ਚ ਜਗ੍ਹਾ ਆਉਣ ਨਾਲ ਇਕ ਮੁਸ਼ਤ ਯੋਜਨਾ ਦਾ ਫ਼ਾਇਦਾ ਲੈਣਗੇ ਕਈ ਸ਼ੈਲਰ ਮਾਲਕ

ਜਲੰਧਰ, 13 ਸਤੰਬਰ (ਸ਼ਿਵ ਸ਼ਰਮਾ)- ਸਰਕਾਰ ਦੇ ਕਈ ਸਾਲਾਂ ਦੇ ਚੌਲ ਨਾ ਦੇਣ ਕਰਕੇ ਡਿਫਾਲਟਰ ਹੋਏ ਉਨ੍ਹਾਂ ਸ਼ੈਲਰ ਮਾਲਕਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ ਜਿਨ੍ਹਾਂ ਦੇ ਸ਼ੈਲਰਾਂ ਦੀ ਜ਼ਮੀਨਾਂ ਸ਼ਹਿਰੀ ਖੇਤਰ ਵਿਚ ਆ ਗਈਆਂ ਹਨ ਤੇ ਉਹ ਹੁਣ ਕਾਫ਼ੀ ਮਹਿੰਗੀਆਂ ...

ਪੂਰੀ ਖ਼ਬਰ »

ਸੂਬੇ ਸ਼ਹਿਰਾਂ 'ਚ ਬੇਘਰਿਆਂ ਨੂੰ ਸ਼ਰਨ ਦੇਣ ਲਈ ਆਈ ਰਾਸ਼ੀ ਨਹੀਂ ਖਰਚ ਰਹੇ-ਸੁਪਰੀਮ ਕੋਰਟ

ਨਵੀਂ ਦਿੱਲੀ, 13 ਸਤੰਬਰ (ਏਜੰਸੀ)-ਸੁਪਰੀਮ ਕੋਰਟ ਨੇ ਸ਼ਹਿਰਾਂ 'ਚ ਬੇਘਰੇ ਲੋਕਾਂ ਨੂੰ ਸ਼ਰਨ ਮੁਹੱਈਆ ਕਰਵਾਉਣ ਲਈ ਆਏ ਸਰਕਾਰੀ ਫ਼ੰਡਾਂ ਦੀ ਆਡਿਟ ਕਰਾਉਣ ਦੀ ਵਕਾਲਤ ਕੀਤੀ ਹੈ | ਅਦਾਲਤ ਨੇ ਕਿਹਾ ਕਿ ਸੂਬਿਆਂ ਵਲੋਂ ਰਾਸ਼ੀ ਖ਼ਰਚ ਨਹੀਂ ਕੀਤੀ ਜਾ ਰਹੀ ਅਤੇ ਬੇਘਰੇ ਲੋਕਾਂ ...

ਪੂਰੀ ਖ਼ਬਰ »

ਪੁਣਛ 'ਚ ਅੱਤਵਾਦੀਆਂ ਦੀ ਲੁਕਣਗਾਹ 'ਚੋਂ ਹਥਿਆਰ ਤੇ ਗੋਲਾ ਬਾਰੂਦ ਬਰਾਮਦ

ਜੰਮੂ, 13 ਸਤੰਬਰ (ਏਜੰਸੀ)- ਸੁਰੱਖਿਆ ਬਲਾਂ ਨੇ ਅੱਜ ਜੰਮੂ ਅਤੇ ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਅੱਤਵਾਦੀਆਂ ਦੀ ਇਕ ਪੁਰਾਣੀ ਲੁਕਣਗਾਹ ਲੱਭਣ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ, ਜਿਥੋਂ ਉਨ੍ਹਾਂ ਨੂੰ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ | ਫੌਜ ਅਤੇ ਪੁਲਿਸ ...

ਪੂਰੀ ਖ਼ਬਰ »

ਕਰਨਾਟਕ ਸਰਕਾਰ ਵਲੋਂ ਸਿੱਖਾਂ ਦੇ ਕਿਰਪਾਨ ਪਹਿਨਣ 'ਤੇ ਲਾਈ ਪਾਬੰਦੀ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਸਖ਼ਤ ਨਿੰਦਾ ਪ੍ਰਧਾਨ ਮੰਤਰੀ ਨੂੰ ਲਿਖਿਆ ਜਾਵੇਗਾ ਪੱਤਰ

ਅੰਮਿ੍ਤਸਰ, 13 ਸਤੰਬਰ (ਜੱਸ)- ਕਰਨਾਟਕ ਸਰਕਾਰ ਵੱਲੋਂ ਸਿੱਖਾਂ ਦੇ ਕਿਰਪਾਨ ਪਹਿਨਣ 'ਤੇ ਲਾਈ ਗਈ ਪਾਬੰਦੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ | ਜਾਰੀ ਬਿਆਨ ਵਿੱਚ ਉਨ੍ਹਾਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX