ਤਾਜਾ ਖ਼ਬਰਾਂ


ਰਾਜਸਥਾਨ 'ਚ ਜ਼ੀਕਾ ਵਾਇਰਸ ਦੇ 120 ਮਾਮਲੇ ਪਾਜ਼ੀਟਿਵ
. . .  1 day ago
ਕੈਥੋਲਿਕ ਮਿਸ਼ਨ ਨੇ ਫਾਦਰ ਕੁਰੀਆ ਘੋਸ਼ ਦੀ ਮੌਤ ਦੀ ਮੈਜਿਸਟ੍ਰੇਟੀ ਜਾਂਚ ਦੀ ਕੀਤੀ ਮੰਗ - ਫਾਦਰ ਜੋਸਫ
. . .  1 day ago
ਧਾਰੀਵਾਲ, 22 ਅਕਤੂਬਰ (ਸਵਰਨ ਸਿੰਘ)- ਕੈਥੋਲਿਕ ਮਿਸ਼ਨ ਦੇ ਫਾਦਰ ਕੁਰੀਆ ਘੋਸ਼ ਦੀ ਮੌਤ ਨੂੰ ਲੈ ਕੇ ਡੀਨ ਅਤੇ ਪੈਰਿਸ਼ ਪ੍ਰੀਸ਼ਟ ਫਾਦਰ ਜੋਸਫ ਮੈਥਿਊ ਨੇ ਕਿਹਾ ਕਿ ਫਾਦਰ ਕੁਰੀਆ ਘੋਸ਼ ਦਸੂਹਾ ਵਿਖੇ ਤਾਇਨਾਤ ਸਨ ਅਤੇ ਬਲੱਡ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਆਦਿ...
ਅੰਮ੍ਰਿਤਸਰ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਕੋਈ ਅਫ਼ਸੋਸ ਨਹੀਂ - ਸੁਖਬੀਰ ਬਾਦਲ
. . .  1 day ago
ਅੰਮ੍ਰਿਤਸਰ, 22 ਅਕਤੂਬਰ - ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਵਾਪਰੇ ਰੇਲ ਹਾਦਸੇ ਦਾ ਪੰਜਾਬ ਸਰਕਾਰ ਨੂੰ ਕੋਈ ਪਛਤਾਵਾਂ ਜਾਂ ਅਫ਼ਸੋਸ ਨਹੀਂ ਹੈ ਕੋਈ ਵੀ ਇਸ ਹਾਦਸੇ...
ਪੁਲਿਸ ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
. . .  1 day ago
ਫ਼ਾਜ਼ਿਲਕਾ, 22 ਅਕਤੂਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਇੱਕ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਲੱਖਾ ਦੀ ਨਗਦੀ, ਸੋਨੇ- ਚਾਂਦੀ ਦੇ ਗਹਿਣੇ, ਮੋਬਾਈਲ ਫੋਨਾਂ ਅਤੇ ਮੋਟਰਸਾਈਕਲ ਸਣੇ ਗ੍ਰਿਫ਼ਤਾਰ...
ਰਿਸ਼ਵਤ ਲੈਂਦਾ ਸਹਾਇਕ ਥਾਣੇਦਾਰ ਚੜ੍ਹਿਆ ਵਿਜੀਲੈਂਸ ਅੜਿੱਕੇ
. . .  1 day ago
ਫ਼ਿਰੋਜ਼ਪੁਰ, 22 ਅਕਤੂਬਰ ( ਜਸਵਿੰਦਰ ਸਿੰਘ ਸੰਧੂ ) ਜ਼ਮੀਨ ਖ਼ਰੀਦ ਵੇਚਣ ਮਾਮਲੇ ਚ ਹੋਈ ਧੋਖਾਧੜੀ ਦੇ 9 ਮਹੀਨੇ ਪਹਿਲਾਂ ਦਰਜ ਹੋਏ ਇਕ ਮੁਕੱਦਮੇ ਦਾ ਚਲਾਨ ਪੇਸ਼ ਕਰਨ 'ਚ ਇਕ ਲੱਖ ਰੁਪਏ ਦੀ ਰਿਸ਼ਵਤ ਵਜੋ ਮੰਗ ਕਰਨ ਵਾਲਾ ਸਹਾਇਕ ਥਾਣੇਦਾਰ ਵਿਜੀਲੈਂਸ ...
ਮਨੁੱਖੀ ਅਧਿਕਾਰ ਕਮਿਸ਼ਨ ਨੇ ਅੰਮ੍ਰਿਤਸਰ ਰੇਲ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ
. . .  1 day ago
ਨਵੀਂ ਦਿੱਲੀ, 22 ਅਕਤੂਬਰ- ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਹਾਦਸੇ 'ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਅਤੇ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਨੋਟਿਸ ਭੇਜਿਆ ਹੈ। ਕਮਿਸ਼ਨ ਨੇ ਇਸ ਹਾਦਸੇ ਦੇ ਸੰਬੰਧ 'ਚ ਦੋਹਾਂ ਕੋਲੋਂ ਚਾਰ...
ਸ਼ੁਰੂ ਹੋਈ ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ
. . .  1 day ago
ਅੰਮ੍ਰਿਤਸਰ, 22 ਅਕਤੂਬਰ (ਹਰਮਿੰਦਰ ਸਿੰਘ)- ਦੁਸਹਿਰੇ ਮੌਕੇ ਅੰਮ੍ਰਿਤਸਰ 'ਚ ਵਾਪਰੇ ਦਰਦਨਾਕ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ ਲਈ ਨਿਰਧਾਰਤ ਕੀਤੇ ਗਏ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਬੀ. ਪੁਰਸ਼ਰਥਾ ਵਲੋਂ ਅੱਜ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧ 'ਚ...
ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਸਿੱਧੂ ਤੇ ਜਾਖੜ ਨੇ ਵੰਡੇ ਮੁਆਵਜ਼ੇ ਦੇ ਚੈੱਕ
. . .  1 day ago
ਅੰਮ੍ਰਿਤਸਰ, 22 ਅਕਤੂਬਰ (ਸ਼ੈਲੀ) - ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸੂਬਾਈ ਕਾਂਗਰਸ ਮੁਖੀ ਸੁਨੀਲ ਕੁਮਾਰ ਜਾਖੜ ਤੇ ਹੋਰ ਕੈਬਨਿਟ ਮੰਤਰੀ ਨੇ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਵਾਪਰੇ ਦਰਦਨਾਕ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈੱਕ....
ਅੰਮ੍ਰਿਤਸਰ ਹਾਦਸੇ ਤੋਂ ਬਾਅਦ ਪ੍ਰੋਗਰਾਮ ਦੇ ਆਯੋਜਕ ਨੇ ਜਾਰੀ ਕੀਤੀ ਵੀਡੀਓ, ਖ਼ੁਦ ਨੂੰ ਦੱਸਿਆ ਬੇਕਸੂਰ
. . .  1 day ago
ਅੰਮ੍ਰਿਤਸਰ, 22 ਅਕਤੂਬਰ- ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਰੇਲ ਹਾਦਸੇ ਤੋਂ ਬਾਅਦ ਫ਼ਰਾਰ ਹੋਏ ਆਯੋਜਕ ਸੌਰਭ ਮਦਾਨ 'ਮਿੱਠੂ' ਨੇ ਇੱਕ ਵੀਡੀਓ ਜਾਰੀ ਕੀਤੀ ਹੈ, ਜਿਸ 'ਚ ਰੋਂਦਿਆਂ ਹੋਇਆਂ ਉਨ੍ਹਾਂ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਹੈ ਅਤੇ ਆਪਣੇ ਵਿਰੁੱਧ ਸਾਜ਼ਿਸ਼ ਦਾ ਦੋਸ਼...
ਕੱਲ੍ਹ ਸ੍ਰੀਨਗਰ ਜਾਣਗੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  1 day ago
ਨਵੀਂ ਦਿੱਲੀ, 22 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਮੰਗਲਵਾਰ ਨੂੰ ਜੰਮੂ ਅਤੇ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਜਾਣਗੇ ਅਤੇ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਬੈਠਕ ਕਰਨਗੇ। ਇਸ ਦੌਰੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਪਾਲ ਸਤਿਆਪਾਲ ....
ਸ੍ਰੀ ਮੁਕਤਸਰ ਸਾਹਿਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਦੂਜਾ ਜਥੇਦਾਰ ਦੇਣ ਦਾ ਮਾਣ ਹੋਇਆ ਪ੍ਰਾਪਤ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਲੰਬੇ ਸਮੇਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਦੇਣ ਵਾਲੇ ਗਿਆਨੀ ਗੁਰਬਚਨ ਸਿੰਘ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਸਨ ਅਤੇ ਹੁਣ ਨਵੇਂ ਲਾਏ ਗਏ ਕਾਰਜਕਾਰੀ ਜਥੇਦਾਰ ਸਿੰਘ...
ਜਾਂਚ ਕਰਾਏ ਬਿਨਾਂ ਹੀ ਕੇਂਦਰ ਵਲੋਂ ਸਿੱਧੂ ਦੇ ਸਿਰ ਭੰਨਿਆ ਜਾ ਰਿਹੈ ਅੰਮ੍ਰਿਤਸਰ ਹਾਦਸੇ ਦਾ ਭਾਂਡਾ
. . .  1 day ago
ਅੰਮ੍ਰਿਤਸਰ, 22 ਅਕਤੂਬਰ (ਹਰਜਿੰਦਰ ਸਿੰਘ ਸ਼ੈਲੀ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਅੰਮ੍ਰਿਤਸਰ 'ਚ ਵਾਪਰੇ ਰੇਲ ਹਾਦਸੇ ਦੀ ਜਾਂਚ ਨਾ ਕਰਾ ਕੇ ਇਸ ਦਾ ਸਾਰਾ ਭਾਂਡਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ...
ਕੇਂਦਰ ਵੱਲੋਂ ਖੇਤੀ ਮਸ਼ੀਨਰੀ ਲਈ ਭੇਜੀ 400 ਕਰੋੜ ਦੀ ਗਰਾਂਟ 'ਚ ਵੱਡਾ ਘਪਲਾ ਹੋਇਆ- ਚੰਦੂਮਾਜਰਾ
. . .  1 day ago
ਗੜ੍ਹਸ਼ੰਕਰ, 22 ਅਕਤੂਬਰ (ਧਾਲੀਵਾਲ)- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ 'ਚ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਖੇਤੀਬਾੜੀ ਮਸ਼ੀਨਰੀ ਸਬਸਿਡੀ 'ਤੇ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਭੇਜੀ ਗਈ 400 ਕਰੋੜ ਦੀ ਗਰਾਂਟ ਵਿਚ ਵੱਡਾ ਘਪਲਾ ਹੋਇਆ....
ਭਾਰਤੀ ਫੌਜ ਨੇ ਪਾਕਿਸਤਾਨ ਨੂੰ ਅੱਤਵਾਦ 'ਤੇ ਸ਼ਿਕੰਜਾ ਕੱਸਣ ਦੀ ਦਿੱਤੀ ਚਿਤਾਵਨੀ
. . .  1 day ago
ਨਵੀਂ ਦਿੱਲੀ, 22 ਅਕਤੂਬਰ- ਕੰਟਰੋਲ ਰੇਖਾ 'ਤੇ ਹਥਿਆਰਬੰਦ ਘੁਸਪੈਠੀਆਂ ਦੇ ਹਮਲੇ 'ਚ ਤਿੰਨ ਫੌਜੀਆਂ ਦੀ ਸ਼ਹੀਦੀ ਮਗਰੋਂ ਭਾਰਤੀ ਫੌਜ ਨੇ ਪਾਕਿਸਤਾਨ ਫੌਜ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਸਾਵਧਾਨ ਕੀਤਾ ਹੈ ਕਿ ਉਹ ਆਪਣੀ ਜ਼ਮੀਨ 'ਤੇ ਕਿਰਿਆਸ਼ੀਲ ਅੱਤਵਾਦੀਆਂ...
ਦਿਨ ਦਿਹਾੜੇ ਲੁਟੇਰਿਆਂ ਨੇ ਬੈਂਕ ਦੇ ਬਾਹਰੋਂ ਐਨ.ਆਰ.ਆਈ ਤੋਂ ਲੁੱਟੇ ਢਾਈ ਲੱਖ ਰੁਪਏ
. . .  1 day ago
ਭਿੱਖੀ ਵਿੰਡ, 22 ਅਕਤੂਬਰ (ਬੌਬੀ) - ਅੱਜ ਭਿੱਖੀ ਵਿੰਡ 'ਚ ਦਿਨ ਦਿਹਾੜੇ ਬੈਂਕ 'ਚ ਪੈਸੇ ਜਮਾਂ ਕਰਵਾਉਣ ਜਾ ਰਹੇ ਐਨ.ਆਰ.ਆਈ. ਪਾਸੋਂ ਲੁਟੇਰਿਆ ਨੇ ਢਾਈ ਲੱਖ ਰੁਪਏ ਲੁੱਟਣ ਦੀ ਖ਼ਬਰ ਮਿਲੀ । ਇਸ ਸੰਬੰਧੀ ਲੁੱਟ ਦਾ ਸ਼ਿਕਾਰ ਹੋਏ ਐਨ.ਆਰ.ਆਈ. ਬਲਵੰਤ ਸਿੰਘ ਸੰਧੂ..
ਜੀਪ ਅਤੇ ਮੋਟਰਸਾਈਕਲ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਦੋ ਦੀ ਮੌਤ
. . .  1 day ago
ਬੁਨਿਆਦੀ ਢਾਂਚੇ ਦੇ ਖੇਤਰ 'ਚ ਨਿਵੇਸ਼ ਸਬੰਧੀ ਕੈਪਟਨ ਨੇ ਇਜ਼ਰਾਇਲ ਦੇ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ
. . .  1 day ago
ਪੁਲਿਸ ਕਮਿਸ਼ਨਰ ਨੇ ਕਿਹਾ- ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਲਈ ਗਠਿਤ ਕੀਤੀ ਗਈ ਐੱਸ. ਆਈ. ਟੀ.
. . .  1 day ago
ਅੰਮ੍ਰਿਤਸਰ ਹਾਦਸਾ : ਸਹੀ ਨਹੀਂ ਹੈ ਰੇਲ ਚਾਲਕ ਦੀ ਮੌਤ ਦੀ ਖ਼ਬਰ
. . .  1 day ago
ਫੂਡ ਸੇਫ਼ਟੀ ਵਿਭਾਗ ਮਾਨਸਾ ਵੱਲੋਂ 1950 ਲੀਟਰ ਨਕਲੀ ਦੇਸੀ ਘਿਉ ਜ਼ਬਤ
. . .  1 day ago
ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤਾ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧਾਂ ਦਾ ਵਾਧੂ ਚਾਰਜ
. . .  1 day ago
ਨਨ ਜਬਰ ਜਨਾਹ ਮਾਮਲਾ : ਮੁੱਖ ਗਵਾਹ ਦੀ ਮੌਤ 'ਤੇ ਦਸੂਹਾ ਦੇ ਡੀ. ਐੱਸ. ਪੀ. ਦਾ ਬਿਆਨ ਆਇਆ ਸਾਹਮਣੇ
. . .  1 day ago
ਜਲੰਧਰ : ਫੜੇ ਗਏ ਕਸ਼ਮੀਰੀ ਵਿਦਿਆਰਥੀਆਂ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  1 day ago
ਭਾਈ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਅੱਜ ਹੋਵੇਗੀ ਐਸ.ਜੀ.ਪੀ.ਸੀ. ਦੀ ਕਾਰਜਕਾਰੀ ਕਮੇਟੀ ਦੀ ਬੈਠਕ
. . .  1 day ago
ਅੰਮ੍ਰਿਤਸਰ ਰੇਲ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਦਾ ਹਾਲ ਜਾਣਨ ਹਸਪਤਾਲ ਪਹੁੰਚੇ ਸਿੱਧੂ ਤੇ ਜਾਖੜ
. . .  1 day ago
ਨਨ ਜਬਰ ਜਨਾਹ ਮਾਮਲੇ 'ਚ ਚਮਸ਼ਦੀਦ ਗਵਾਹ ਦੀ ਮੌਤ, ਕਮਰੇ 'ਚੋਂ ਮਿਲੀ ਲਾਸ਼
. . .  1 day ago
30 ਨੂੰ ਹੋਵੇਗੀ ਨਰੇਸ਼ ਯਾਦਵ ਮਾਮਲੇ ਦੀ ਅਗਲੀ ਸੁਣਵਾਈ
. . .  1 day ago
ਕੈਨੇਡਾ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਰੱਖੜਾ ਨੇ ਅੰਮ੍ਰਿਤਸਰ ਰੇਲ ਹਾਦਸੇ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ
. . .  1 day ago
ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਆਵਾਜਾਈ ਹੋਈ ਬਹਾਲ
. . .  1 day ago
ਸ਼ਾਂਤੀਪੂਰਵਕ ਹੈ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਸਥਿਤੀ
. . .  1 day ago
ਪੁਲ ਤੋਂ ਹੇਠਾਂ ਡਿੱਗੀਆਂ ਝੋਨੇ ਨਾਲ ਲੱਦੀਆਂ ਟਰਾਲੀਆਂ, ਦੋ ਦੀ ਮੌਤ
. . .  1 day ago
ਹਿਮਾਚਲ ਪ੍ਰਦੇਸ਼ 'ਚ ਲੱਗੇ ਭੂਚਾਲ ਦੇ ਝਟਕੇ
. . .  1 day ago
ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਹਾਈਕੋਰਟ 'ਚ ਦਾਇਰ ਹੋਈ ਪਟੀਸ਼ਨ
. . .  1 day ago
ਚੀਨ ਦੇ ਜਨਤਕ ਸੁਰੱਖਿਆ ਮੰਤਰੀ ਝਾਓ ਅੱਜ ਰਾਜਨਾਥ ਸਿੰਘ ਨਾਲ ਕਰਨਗੇ ਮੁਲਾਕਾਤ
. . .  1 day ago
ਲੁਟੇਰਿਆਂ ਦੀ ਦਹਿਸ਼ਤ, ਦਿਨ-ਦਿਹਾੜੇ ਪੈਟਰੋਲ ਪੰਪ ਦੇ ਮੁਲਾਜ਼ਮ 'ਤੇ ਹਮਲਾ ਕਰਕੇ ਲੁੱਟੇ ਲੱਖਾਂ ਰੁਪਏ
. . .  1 day ago
ਕੱਲ੍ਹ ਹੋਵੇਗੀ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ
. . .  1 day ago
ਦੁਕਾਨਾਂ ਦੇ ਕਬਜ਼ੇ ਨੂੰ ਲੈ ਕੇ ਸ੍ਰੀ ਮੁਕਤਸਰ ਸਾਹਿਬ 'ਚ ਚੱਲੀ ਗੋਲੀ, ਦਹਿਸ਼ਤ 'ਚ ਲੋਕ
. . .  1 day ago
ਕਨਵੋਕੇਸ਼ਨ 'ਚ ਹਿੱਸਾ ਲੈਣ ਲਈ ਐੱਲ.ਪੀ.ਯੂ ਪਹੁੰਚੇ ਉਪਰਾਸ਼ਟਰਪਤੀ
. . .  1 day ago
ਸੁਪਰੀਮ ਕੋਰਟ 'ਚ ਮੁਜ਼ੱਫਰਨਗਰ ਸ਼ੈਲਟਰ ਹੋਮ ਮਾਮਲੇ ਦੀ ਸੁਣਵਾਈ ਅੱਜ
. . .  1 day ago
ਦਿੱਲੀ 'ਚ ਦੋ ਕੱਪੜਾ ਗੁਦਾਮਾਂ ਨੂੰ ਲੱਗੀ ਅੱਗ
. . .  1 day ago
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਾ ਬਿਆਨ ਪੰਜਾਬ ਸਰਕਾਰ ਦਾ ਹੀ ਬਿਆਨ ਮੰਨਿਆ ਜਾਵੇ - ਮਨੋਜ ਸਿਨਹਾ
. . .  1 day ago
ਰਾਹੁਲ ਗਾਂਧੀ ਅੱਜ ਛੱਤੀਸਗੜ੍ਹ 'ਚ ਰੈਲੀ ਨੂੰ ਕਰਨਗੇ ਸੰਬੋਧਨ
. . .  1 day ago
ਸੀ.ਬੀ.ਆਈ ਨੇ ਅਲੋਕ ਵਰਮਾ ਦਾ ਕੀਤਾ ਬਚਾਅ
. . .  1 day ago
ਦਿੱਲੀ 'ਚ ਅੱਜ ਪੈਟਰੋਲ ਪੰਪ ਰਹਿਣਗੇ ਬੰਦ
. . .  1 day ago
ਅੱਜ ਫਿਰ ਘਟੀਆ ਤੇਲ ਦੀਆਂ ਕੀਮਤਾਂ
. . .  1 day ago
ਅੱਜ ਦਾ ਵਿਚਾਰ
. . .  1 day ago
ਸਾਂਝਾ ਅਧਿਆਪਕ ਮੋਰਚਾ ਦੀ ਮੁੱਖ ਪ੍ਰਿੰਸੀਪਲ ਸਕੱਤਰ ਨਾਲ 23 ਨੂੰ ਮੀਟਿੰਗ ਤੈਅ
. . .  2 days ago
ਨੌਜਵਾਨ 'ਤੇ ਜਾਨਲੇਵਾ ਹਮਲਾ
. . .  2 days ago
ਰੋਹਿਤ ਸ਼ਰਮਾ ਬਣੇ 'ਮੈਨ ਆਫ ਦ ਮੈਚ'
. . .  2 days ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਭਾਦੋਂ ਸੰਮਤ 549
ਿਵਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ

ਕਪੂਰਥਲਾ / ਫਗਵਾੜਾ

ਸਿਵਲ ਹਸਪਤਾਲ ਵਲੋਂ ਡੇਂਗੂ ਦੇ ਇਲਾਜ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦੀ ਨਿਕਲੀ ਫ਼ੂਕ

• ਅਮਰਜੀਤ ਸਿੰਘ ਸਡਾਨਾ
ਕਪੂਰਥਲਾ, 13 ਸਤੰਬਰ-ਸਿਵਲ ਹਸਪਤਾਲ ਪ੍ਰਸ਼ਾਸਨ ਵੱਲੋਂ ਭਾਵੇਂ ਡੇਂਗੂ ਦੇ ਇਲਾਜ ਸਬੰਧੀ ਪੁਖ਼ਤਾ ਪ੍ਰਬੰਧ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਸਿਵਲ ਹਸਪਤਾਲ 'ਤੇ ਦੀਵੇ ਥੱਲੇ ਹਨੇਰੇ ਵਾਲੀ ਕਹਾਵਤ ਬਿਲਕੁਲ ਢੁਕਵੀਂ ਸਿੱਧ ਹੋ ਰਹੀ ਹੈ ਤੇ ਜੋ ਦਿ੍ਸ਼ ਸਿਵਲ ਹਸਪਤਾਲ ਵਿਖੇ ਦੇਖੇ ਗਏ ਹਨ, ਉਸ ਤੋਂ ਇੰਝ ਲੱਗਦਾ ਹੈ ਕਿ ਹਸਪਤਾਲ ਪ੍ਰਸ਼ਾਸਨ ਦੀ ਨਿਗ੍ਹਾ ਵਿਚ ਮਨੁੱਖੀ ਜਾਨ ਦੀ ਕੋਈ ਕੀਮਤ ਨਹੀਂ ਤੇ ਸਹੂਲਤਾਂ ਤਾਂ ਕਿ ਮਰੀਜ਼ ਸਮੱਸਿਆਵਾਂ ਨਾਲ ਦੋ ਚਾਰ ਹੋ ਰਹੇ ਹਨ | ਦੂਸਰੇ ਪਾਸੇ ਜ਼ਿਲ੍ਹੇ ਅੰਦਰ ਬੀਤੇ ਪੰਜ ਦਿਨਾਂ ਦੌਰਾਨ ਹੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਸਰਕਾਰੀ ਅਕੜਿਆਂ ਅਨੁਸਾਰ 107 ਤੋਂ ਵੱਧ ਕੇ 140 'ਤੇ ਪਹੁੰਚ ਗਈ ਹੈ ਤੇ ਸਿਵਲ ਹਸਪਤਾਲ ਤੋਂ ਡੇਂਗੂ ਦੇ ਸ਼ੱਕੀ ਮਰੀਜ਼ਾਂ ਦਾ ਰੈਫ਼ਰ ਹੋਣ ਦਾ ਸਿਲਸਿਲਾ ਵੀ ਨਿਰੰਤਰ ਜਾਰੀ ਹੈ | ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਕਾਂਗਰਸੀ ਕੌਾਸਲਰ ਸਤਨਾਮ ਸਿੰਘ ਵਾਲੀਆ ਨੂੰ ਵੀ 26 ਹਜ਼ਾਰ ਪਲੇਟਲੈਟਸ ਸੈੱਲ ਦੀ ਰਿਪੋਰਟ ਆਉਣ 'ਤੇ ਕਪੂਰਥਲਾ ਤੋਂ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ ਤੇ ਕਾਂਗਰਸੀ ਆਗੂ ਕੁਲਵੰਤ ਸੋਹੀ ਦੇਰ ਸ਼ਾਮ ਤੱਕ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ | ਦੂਸਰੇ ਪਾਸੇ ਰੇਲਵੇ ਰੋਡ 'ਤੇ ਸਥਿਤ ਮੰਦਬੁੱਧੀ ਬੱਚਿਆਂ ਦੇ ਸੁਖਜੀਤ ਆਸ਼ਰਮ ਦੀਆਂ ਪੰਜ ਲੜਕੀਆਂ ਨੂੰ ਵੀ ਬੁਖ਼ਾਰ ਦੇ ਚੱਲਦਿਆਂ ਬੀਤੇ ਵੱਖ-ਵੱਖ ਦਿਨਾਂ ਦੌਰਾਨ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ ਵਿਚੋਂ ਊਸ਼ਾ ਤੇ ਪੂਜਾ ਦੇ ਡੇਂਗੂ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਕਾਕੀ ਬੀਤੀ 11 ਸਤੰਬਰ ਤੋਂ ਸੈੱਲ ਘਟਣ ਕਾਰਨ ਜਲੰਧਰ ਵਿਖੇ ਦਾਖਲ ਹੈ ਤੇ ਜੋਤੀ ਤੇ ਜੱਸੂ ਵੀ ਆਸ਼ਰਮ ਤੋਂ ਇਲਾਜ ਲਈ ਦਾਖਲ ਕਰਵਾਈਆਂ ਗਈਆਂ ਹਨ | ਇਥੇ ਜ਼ਿਕਰਯੋਗ ਹੈ ਕਿ ਬੀਤੇ ਪੰਜ ਦਿਨ ਪਹਿਲਾਂ 'ਅਜੀਤ' ਵੱਲੋਂ ਕਪੂਰਥਲਾ ਜ਼ਿਲ੍ਹੇ ਅੰਦਰ ਡੇਂਗੂ ਦੇ ਸਭ ਤੋਂ ਜ਼ਿਆਦਾ ਮਰੀਜ਼ ਹੋਣ 'ਤੇ ਜ਼ਿਲ੍ਹੇ ਦਾ ਨਾਂਅ ਪੰਜਾਬ ਵਿਚ ਦੂਸਰੇ ਨੰਬਰ 'ਤੇ ਆਉਣ ਸਬੰਧੀ ਸਿਵਲ ਹਸਪਤਾਲ ਦੀਆਂ ਖਾਮੀਆ ਦੇ ਸਾਹਿਤ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਹਲਕੇ ਦੇ ਕਾਂਗਰਸੀ ਵਿਧਾਇਕ ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸਿਵਲ ਸਰਜਨ ਨੂੰ ਬੁਲਾ ਕੇ ਪ੍ਰਬੰਧਾਂ ਨੂੰ ਦਰੁਸਤ ਕਰਨ ਦੇ ਹੁਕਮ ਦਿੱਤੇ ਸਨ ਤੇ ਉਨ੍ਹਾਂ ਦੇ ਨਿੱਜੀ ਸਕੱਤਰ ਮਨਜੀਤ ਸਿੰਘ ਨਿੱਝਰ ਦੇ ਨਾਲ ਕਾਂਗਰਸੀ ਆਗੂਆਂ ਦਾ ਇਕ ਵਫ਼ਦ ਸਿਵਲ ਸਰਜਨ ਨੂੰ ਲੈ ਕੇ ਸਿਵਲ ਹਸਪਤਾਲ ਦੇ ਦੌਰੇ 'ਤੇ ਗਿਆ ਤੇ ਉਨ੍ਹਾਂ ਨੇ ਲੋਕਾਂ ਦੀ ਸਹੂਲਤ ਲਈ ਕੁੱਝ ਕਮੀਆਂ ਦੂਰ ਕਰਨ ਲਈ ਸਿਵਲ ਸਰਜਨ ਨੂੰ ਕਿਹਾ, ਪਰ ਪੰਜਾਬੀ ਦੀ ਕਹਾਵਤ 'ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ' ਦੀ ਕਹਾਵਤ ਅੱਜ ਫਿਰ ਸਾਹਮਣੇ ਆ ਗਈ | ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਬਣੇ ਇਕ ਬਾਥਰੂਮ ਦੀ ਹਾਲਤ ਇੰਨੀ ਤਰਸਯੋਗ ਸੀ ਕਿ ਫ਼ਲੱਸ਼ ਨੂੰ ਕਿਸੇ ਪਾਸੇ ਵੀ ਪਾਣੀ ਦੀ ਸਪਲਾਈ ਨਹੀਂ ਸੀ ਤੇ ਸੀਟ ਅਤੇ ਟੈਂਕੀ ਵੱਖੋ ਵੱਖਰੀ ਹਾਲਤ ਵਿਚ ਸਨ ਤੇ ਬਾਥਰੂਮ ਦਾ ਸੀਵਰੇਜ ਵੀ ਬੰਦ ਸੀ ਤੇ ਅੰਦਰ ਪਾਣੀ ਖੜ੍ਹਾ ਸੀ | ਇਸ ਕਮੀ ਨੂੰ ਸੁਧਾਰਨ ਲਈ ਚਾਰ ਦਿਨ ਪਹਿਲਾਂ ਐਸ. ਐਮ. ਓ ਤੇ ਸਿਵਲ ਸਰਜਨ ਨੂੰ ਕਿਹਾ ਗਿਆ ਸੀ, ਜੋ ਕਿ ਅੱਜ ਤੱਕ ਵੀ ਪੁਰਾਣੀ ਹਾਲਤ ਵਿਚ ਹੀ ਨਜ਼ਰ ਆ ਰਹੀ ਹੈ | ਦੂਸਰੇ ਪਾਸੇ ਸਿਹਤ ਵਿਭਾਗ ਸ਼ੁੱਕਰਵਾਰ ਨੂੰ ਡਰਾਈ ਡੇ ਮਨਾਉਂਦੇ ਹੋਏ ਲੋਕਾਂ ਨੂੰ ਆਪਣੇ ਘਰਾਂ ਤੇ ਵਪਾਰਕ ਅਦਾਰਿਆਂ ਦੇ ਕੂਲਰ ਸਾਫ਼ ਕਰਨ ਲਈ ਜਾਗਰੂਕ ਕਰ ਰਿਹਾ ਹੈ, ਪਰ ਉਨ੍ਹਾਂ ਦੇ ਆਪਣੇ ਸਿਵਲ ਹਸਪਤਾਲ ਅੰਦਰ ਹੀ ਕੂਲਰ ਪਾਣੀ ਨਾਲ ਭਰੇ ਹੋਏ ਹਨ, ਇਥੇ ਹੀ ਬੱਸ ਨਹੀਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲੱਗਾ ਕੂਲਰ ਪਾਣੀ ਨਾਲ ਭਰਿਆ ਹੋਇਆ ਸੀ ਤੇ ਉਸ ਦਾ ਪੰਪ ਵੀ ਕੰਮ ਨਹੀਂ ਸੀ ਕਰ ਰਿਹਾ | ਸਿਵਲ ਹਸਪਤਾਲ ਦੇ ਸਿਰਫ਼ ਐਮਰਜੈਂਸੀ ਵਾਰਡ ਅੰਦਰ ਹੀ ਇੰਨੇ ਬਦਤਰ ਹਾਲਾਤ ਦੇਖ ਕੇ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਹਸਪਤਾਲ ਪ੍ਰਸ਼ਾਸਨ ਮਰੀਜ਼ਾਂ ਦੇ ਇਲਾਜ ਤੇ ਉਨ੍ਹਾਂ ਦੀ ਦੇਖਭਾਲ ਲਈ ਕਿੰਨਾ ਕੁ ਗੰਭੀਰ ਹੈ | ਹੁਣ ਜੇਕਰ ਗੱਲ ਕਰੀਏ ਨਗਰ ਕੌਾਸਲ ਦੀ ਤਾਂ ਉਹ ਵੀ ਸ਼ਹਿਰ ਦੀ ਸਫ਼ਾਈ ਨੂੰ ਲੈ ਕੇ ਪੂਰੀ ਤਰ੍ਹਾਂ ਸੁਹਿਰਦ ਨਜ਼ਰ ਨਹੀਂ ਆ ਰਹੀ | ਸ਼ਹਿਰ ਦੇ ਕੁਝ ਇਲਾਕਿਆਂ ਵਿਚ ਡੇਂਗੂ ਦੀ ਰੋਕਥਾਮ ਲਈ ਨਗਰ ਕੌਾਸਲ ਵੱਲੋਂ ਫੌਗਿੰਗ ਤਾਂ ਕਰਵਾਈ ਗਈ ਹੈ, ਪਰ ਸ਼ਹਿਰ ਦੇ ਹਾਲਾਤ ਦੇਖ ਕੇ ਉਹ ਨਾ ਕਾਫ਼ੀ ਸਾਬਤ ਹੋ ਰਹੀ ਹੈ ਤੇ ਦਿਨੋਂ ਦਿਨ ਡੇਂਗੂ ਦੇ ਸ਼ੱਕੀ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਤੇ ਇਕ ਔਰਤ ਸਮੇਤ ਦੋ ਵਿਅਕਤੀਆਂ ਦੀ ਬੀਤੇ ਸਮੇਂ ਦੌਰਾਨ ਮੌਤ ਵੀ ਹੋ ਚੁੱਕੀ ਹੈ | ਨਗਰ ਕੌਾਸਲ ਦੇ ਦਫ਼ਤਰ ਤੋਂ ਕੁੱਝ ਕਦਮਾਂ ਦੀ ਦੂਰੀ 'ਤੇ ਸ਼ਾਲੀਮਾਰ ਬਾਗ ਵਿਖੇ ਲੋਕਾਂ ਲਈ ਬਣੇ ਪਖਾਨੇ ਬਹੁਤ ਹੀ ਤਰਸਯੋਗ ਹਾਲਤ ਵਿਚ ਹਨ, ਉਸ ਦੇ ਅੰਦਰ ਗੰਦਾ ਪਾਣੀ ਖੜ੍ਹਾ ਹੈ ਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਕੂੜੇ ਦੇ ਢੇਰ ਆਮ ਵੇਖਣ ਨੂੰ ਮਿਲ ਰਹੇ ਹਨ | ਬਾਰ-ਬਾਰ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਉਪਰੰਤ ਵੀ ਕੋਈ ਠੋਸ ਕਾਰਵਾਈ ਨਾ ਹੁੰਦੀ ਦੇਖ ਇਹ ਹੀ ਪ੍ਰਤੀਤ ਹੋ ਰਿਹਾ ਹੈ ਕਿ ਨਗਰ ਕੌਾਸਲ ਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਅਣਗਹਿਲੀ ਵਰਤ ਰਿਹਾ ਹੈ ਤੇ ਇਨ੍ਹਾਂ ਦੀ ਜਨਤਾ ਪ੍ਰਤੀ ਕੋਈ ਵੀ ਜਵਾਬਦੇਹੀ ਸਾਹਮਣੇ ਨਹੀਂ ਆ ਰਹੀ | ਖਾਨਾਪੂਰਤੀ ਲਈ ਮੀਟਿੰਗਾਂ ਤੇ ਬਿਆਨ ਤਾਂ ਜਾਰੀ ਕੀਤੇ ਜਾ ਰਹੇ ਹਨ, ਪਰ ਇਸ ਨੂੰ ਅਮਲੀ ਜਾਮਾ ਪਹਿਨਾਉਣ ਸਬੰਧੀ ਕੋਈ ਕੰਮ ਨਹੀਂ ਕੀਤਾ ਜਾ ਰਿਹਾ, ਜੇਕਰ ਦੂਸਰੇ ਪਾਸੇ ਲੋਕਾਂ ਦੀ ਗੱਲ ਕਰੀਏ ਤਾਂ ਲੋਕ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਨਹੀਂ ਸਮਝ ਰਹੇ ਤੇ ਸਫ਼ਾਈ ਦਾ ਧਿਆਨ ਨਾ ਰੱਖਦੇ ਹੋਏ ਕੂੜੇ ਦੇ ਢੇਰਾਂ ਵਿਚ ਵਾਧਾ ਵੀ ਲੋਕਾਂ ਦੀ ਅਣਗਹਿਲੀ ਕਾਰਨ ਹੀ ਹੋ ਰਿਹਾ ਹੈ | ਡੇਂਗੂ ਵਰਗੀ ਘਾਤਕ ਬਿਮਾਰੀ ਦੇ ਖ਼ਾਤਮੇ ਲਈ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ ਤੇ ਆਪਣਾ ਆਲਾ ਦੁਆਲਾ ਸਾਫ਼ ਰੱਖਣ 'ਤੇ ਜ਼ੋਰ ਦੇਣਾ ਚਾਹੀਦਾ ਹੈ | ਸਿਵਲ ਹਸਪਤਾਲ ਵਿਖੇ ਬੀਤੇ ਚਾਰ ਦਿਨ ਪਹਿਲਾਂ ਖ਼ਾਮੀਆਂ ਦੂਰ ਕਰਨ ਲਈ ਕਹਿਣ ਤੋਂ ਬਾਅਦ ਇਸ 'ਤੇ ਅਮਲ ਹੋਇਆ ਜਾਂ ਨਹੀਂ ਇਹ ਦੇਖਣ ਲਈ ਜਦੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੀ. ਏ. ਮਨਜੀਤ ਸਿੰਘ ਨਿੱਝਰ ਸਿਵਲ ਹਸਪਤਾਲ ਵਿਖੇ ਆਏ ਤਾਂ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗੀ | ਉਨ੍ਹਾਂ ਕਿਹਾ ਕਿ ਹਸਪਤਾਲ ਦੇ ਕੁੱਝ ਡਾਕਟਰਾਂ ਦੇ ਵਤੀਰੇ ਤੇ ਸਟਾਫ਼ ਵੱਲੋਂ ਮਰੀਜ਼ਾਂ ਨਾਲ ਕੀਤੇ ਜਾਂਦੇ ਵਰਤਾਓ ਨੂੰ ਲੈ ਕੇ ਉਹ ਜਲਦੀ ਇਹ ਸਾਰਾ ਮਾਮਲਾ ਕੈਬਨਿਟ ਮੰਤਰੀ ਦੇ ਧਿਆਨ ਵਿਚ ਲਿਆਉਣਗੇ ਤੇ ਅਣਗਹਿਲੀ ਵਰਤਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ ਜਾਵੇਗਾ |

ਹਸਪਤਾਲ 'ਚ ਜ਼ੇਰੇ ਇਲਾਜ ਮੰਦਬੁੱਧੀ ਆਸ਼ਰਮ ਦੀਆਂ ਲੜਕੀਆਂ 'ਚੋਂ ਦੋ ਨੂੰ ਹੋਈ ਡੇਂਗੂ ਦੀ ਪੁਸ਼ਟੀ

ਸ਼ਹਿਰ ਅੰਦਰ ਬੁਖ਼ਾਰ ਤੇ ਡੇਂਗੂ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਮੰਦਬੁੱਧੀ ਬੱਚਿਆਂ ਦੇ ਸੁਖਜੀਤ ਆਸ਼ਰਮ ਵਿਖੇ ਵੀ ਪਹੁੰਚ ਗਈ ਹੈ, ਜਿਸ ਦੇ ਚੱਲਦਿਆਂ ਬੁਖ਼ਾਰ ਕਾਰਨ ਬੀਤੇ ਦਿਨਾਂ ਦੌਰਾਨ ਪੰਜ ਲੜਕੀਆਂ ਨੂੰ ਆਸ਼ਰਮ ਤੋਂ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ...

ਪੂਰੀ ਖ਼ਬਰ »

ਝੋਨੇ ਦੀ ਖਰੀਦ ਲਈ ਜ਼ਿਲ੍ਹੇ 'ਚ ਸਾਰੇ ਪ੍ਰਬੰਧ ਮੁਕੰਮਲ- ਡੀ. ਸੀ.

ਕਪੂਰਥਲਾ, 13 ਸਤੰਬਰ (ਅਮਰਜੀਤ ਕੋਮਲ)- ਝੋਨੇ ਦੀ ਖਰੀਦ ਲਈ ਪ੍ਰਸ਼ਾਸਨ ਵੱਲੋਂ ਇਸ ਵਾਰ ਜ਼ਿਲ੍ਹੇ ਵਿਚ 43 ਖਰੀਦ ਕੇਂਦਰ ਬਣਾਏ ਗਏ ਹਨ ਤੇ ਜ਼ਿਲ੍ਹੇ ਦੀਆਂ ਮੰਡੀਆਂ ਵਿਚ 8 ਲੱਖ 28 ਹਜ਼ਾਰ 869 ਮੀਟਰਿਕ ਟਨ ਝੋਨੇ ਦੀ ਖਰੀਦ ਦਾ ਟੀਚਾ ਮਿਥਿਆ ਗਿਆ ਹੈ, ਜਦਕਿ ਪਿਛਲੇ ਸਾਲ 7 ਲੱਖ 53 ...

ਪੂਰੀ ਖ਼ਬਰ »

ਵਾਲਮੀਕਿ ਮਜ਼੍ਹਬੀ ਸਿੱਖ ਮੋਰਚੇ ਵਲੋਂ ਵਧੀਕੀਆਂ ਦੇ ਰੋਸ ਵਜੋਂ ਰੋਸ ਧਰਨਾ

ਕਪੂਰਥਲਾ, 13 ਸਤੰਬਰ (ਵਿ. ਪ੍ਰ.)- ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਪੰਜਾਬ ਵੱਲੋਂ ਵਾਲਮੀਕਿ ਭਾਈਚਾਰੇ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਤੇ ਭਗਵਾਨ ਵਾਲਮੀਕਿ ਦਾ ਅਕਸ ਖ਼ਰਾਬ ਕਰਨ ਲਈ ਟੀ. ਵੀ. ਸੀਰੀਅਲ ਤੇ ਕਿਤਾਬਾਂ ਰਾਹੀਂ ਕੀਤੇ ਜਾ ਰਹੇ ਕੂੜ ਪ੍ਰਚਾਰ ਦੇ ਰੋਸ ...

ਪੂਰੀ ਖ਼ਬਰ »

ਰੇਲ ਗੱਡੀ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ

ਕਪੂਰਥਲਾ, 13 ਸਤੰਬਰ (ਸਡਾਨਾ) - ਵਡਾਲਾ ਫਾਟਕ ਪੁਲ ਦੇ ਥੱਲੇ ਰੇਲ ਗੱਡੀ ਹੇਠਾਂ ਆ ਜਾਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ | ਰੇਲਵੇ ਪੁਲਿਸ ਚੌਕੀ ਨੇ ਅਧਿਕਾਰੀ ਏ. ਐਸ. ਆਈ ਸੁਖਜੀਤ ਸਿੰਘ, ਹੌਲਦਾਰ ਸ਼ਕੀਲ ਮੁਹੰਮਦ ਤੇ ਦਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ...

ਪੂਰੀ ਖ਼ਬਰ »

ਔਰਤ ਨੇ ਗਲਤੀ ਦਵਾਈ ਨਿਗਲੀ

ਫਗਵਾੜਾ, 13 ਸਤੰਬਰ (ਵਿਸ਼ੇਸ਼ ਪ੍ਰਤੀਨਿਧ)- ਫਗਵਾੜਾ ਦੇ ਅਰਬਨ ਅਸਟੇਟ ਇਲਾਕੇ ਦੀ ਵਸਨੀਕ ਇਕ ਔਰਤ ਦੀ ਗਲਤੀ ਦੇ ਨਾਲ ਦਵਾਈ ਨਿਗਲਣ ਨਾਲ ਸਿਹਤ ਖ਼ਰਾਬ ਹੋ ਗਈ | ਉਕਤ ਔਰਤ ਦੀ ਪਛਾਣ ਜਸਵਿੰਦਰ ਪਤਨੀ ਕਮਲ ਦੇਵ ਵਾਸੀ ਅਰਬਨ ਅਸਟੇਟ ਫਗਵਾੜਾ ਦੇ ਰੂਪ ਵਿਚ ਹੋਈ ਹੈ | ਉਕਤ ਔਰਤ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਨਾਵਲਟੀ ਸਵੀਟਸ 'ਤੇ ਮਾਰਿਆ ਛਾਪਾ

ਫਗਵਾੜਾ, 13 ਸਤੰਬਰ (ਹਰੀਪਾਲ ਸਿੰਘ)- ਫਗਵਾੜਾ ਦੇ ਗੁਰੂ ਹਰਗੋਬਿੰਦ ਨਗਰ ਸਥਿਤ ਇਕ ਮਠਿਆਈ ਦੀ ਦੁਕਾਨ 'ਤੇ ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰਕੇ ਉਥੋਂ ਵੱਖ-ਵੱਖ ਖਾਣ ਵਾਲੇ ਸਾਮਾਨ ਦੇ ਨਮੂਨੇ ਕਬਜ਼ੇ ਵਿਚ ਲੈ ਲਏ | ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਕੁਲਜੀਤ ਸਿੰਘ ਨੇ ...

ਪੂਰੀ ਖ਼ਬਰ »

ਐਸ. ਡੀ. ਓ. ਸੀਵਰੇਜ ਬੋਰਡ ਨੇ ਬੇਗੋਵਾਲ ਸੀਵਰੇਜ ਦਾ ਜਾਇਜ਼ਾ ਲਿਆ ਕਸਬੇ ਦੀ ਹਰ ਸਮੱਸਿਆ ਦਾ ਪਹਿਲ ਦੇ ਆਧਾਰ 'ਤੇ ਹੱਲ ਹੋਵੇਗਾ- ਬੱਚਾਜੀਵੀ

ਬੇਗੋਵਾਲ, 13 ਸਤੰਬਰ (ਸੁਖਜਿੰਦਰ ਸਿੰਘ)- ਬੀਤੇ ਦਿਨ ਹਲਕਾ ਭੁਲੱਥ ਦੇ ਇੰਚਾਰਜ ਤੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਬੇਗੋਵਾਲ ਫੇਰੀ ਦੌਰਾਨ ਰਸ਼ਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਵੱਲੋਂ ਕਸਬੇ ਦੇ ਮਾੜੇ ਸੀਵਰੇਜ ਸਿਸਟਮ ਬਾਰੇ ਸਿੱਕੀ ਦਾ ਧਿਆਨ ...

ਪੂਰੀ ਖ਼ਬਰ »

ਢਿਲਵਾਂ ਦਾ Ðਰੇਲਵੇ ਫਾਟਕ ਲੋਕਾਂ ਲਈ ਵੱਡੀ ਸਮੱਸਿਆ ਬਣਿਆ

ਢਿਲਵਾਂ, 13 ਸਤੰਬਰ (ਪਲਵਿੰਦਰ ਸਿੰਘ, ਗੋਬਿੰਦ ਸੁਖੀਜਾ)- ਕਸਬਾ ਢਿਲਵਾਂ ਤੋਂ ਮਿਆਣੀ ਬਾਕਰਪੁਰ ਜੀ. ਟੀ. ਰੋਡ ਨੂੰ ਜਾਂਦਿਆਂ ਰਸਤੇ ਵਿਚ ਪੈਂਦਾ ਰੇਲਵੇ ਫਾਟਕ ਅਕਸਰ ਬੰਦ ਰਹਿਣ ਕਾਰਨ ਇਲਾਕਾ ਨਿਵਾਸੀਆਂ ਨੂੰ ਬਹੁਤ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੌਤ

ਕਪੂਰਥਲਾ, 13 ਸਤੰਬਰ (ਸਡਾਨਾ)- ਬੀਤੀ ਰਾਤ ਕਪੂਰਥਲਾ ਗੋਇੰਦਵਾਲ ਸੜਕ 'ਤੇ ਪਿੰਡ ਮੁੰਡੀ ਮੋੜ ਨੇੜੇ ਸੜਕ ਪਾਰ ਕਰ ਰਹੇ ਇਕ ਵਿਅਕਤੀ ਦੀ ਟੈਂਪੂ ਹੇਠਾਂ ਆ ਜਾਣ ਕਾਰਨ ਮੌਤ ਹੋ ਗਈ, ਜਿਸ ਦੀ ਪਹਿਚਾਣ ਬਿੰਦਰ ਸਿੰਘ ਵਾਸੀ ਸੁਲਤਾਨਵਿੰਡ ਰੋਡ ਅੰਮਿ੍ਤਸਰ ਦੇ ਰੂਪ ਵਿਚ ਹੋਈ ਹੈ | ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਸਕੂਲਾਂ 'ਚ ਪਾਣੀ ਦੇ ਸੈਂਪਲ ਭਰੇ

ਕਪੂਰਥਲਾ/ਸਿਧਵਾਂ ਦੋਨਾ, 13 ਸਤੰਬਰ (ਵਿ. ਪ੍ਰ., ਪ. ਪ੍ਰ.)- ਸਿਹਤ ਵਿਭਾਗ ਦੀ ਇਕ ਟੀਮ ਨੇ ਐਸ. ਐਮ. ਓ. ਕਾਲਾ ਸੰਘਿਆ ਡਾ: ਸੀਮਾ ਦੀ ਅਗਵਾਈ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਸਿਧਵਾਂ ਦੋਨਾ, ਹਾਈ ਸਕੂਲ ਸੰਧੂ ਚੱਠਾ, ਐਲੀਮੈਂਟਰੀ ਸਕੂਲ ਜੱਲੋਵਾਲ, ਮਿਡਲ ਸਕੂਲ ਮਾਧੋਪੁਰ, ...

ਪੂਰੀ ਖ਼ਬਰ »

ਟਰੈਵਲ ਏਜੰਟ ਦੇ ਿਖ਼ਲਾਫ਼ ਧੋਖਾਧੜੀ ਦੀ ਕੀਤੀ ਸ਼ਿਕਾਇਤ

ਫਗਵਾੜਾ, 13 ਸਤੰਬਰ (ਹਰੀਪਾਲ ਸਿੰਘ)- ਸਥਾਨਕ ਕੱਪੜਾ ਮਿੱਲ ਦੇ ਇਕ ਅਧਿਕਾਰੀ ਨੇ ਜਲੰਧਰ ਦੇ ਇਕ ਟਰੈਵਲ ਏਜੰਟ 'ਤੇ ਹਵਾਈ ਟਿਕਟ ਨੂੰ ਲੈ ਕੇ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ | ਜਾਣਕਾਰੀ ਅਨੁਸਾਰ ਜੇ. ਸੀ. ਟੀ. ਮਿੱਲ ਦੇ ਜਨਰਲ ਮੈਨੇਜਰ (ਰਾਅ ਮੈਟੀਰੀਅਲ) ਡੀ. ਪੀ. ਬਦਵਾਰ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ 'ਤੇ ਹੋਏ ਹਮਲੇ ਸਬੰਧੀ ਔਰਤ ਸਮੇਤ 3 ਿਖ਼ਲਾਫ਼ ਮਾਮਲਾ ਦਰਜ

ਕਪੂਰਥਲਾ, 13 ਸਤੰਬਰ (ਸਡਾਨਾ)- ਬੀਤੇ ਦਿਨੀਂ ਇਕ ਪ੍ਰਵਾਸੀ ਭਾਰਤੀ 'ਤੇ ਜਾਇਦਾਦ ਦੇ ਮਾਮਲੇ ਸਬੰਧੀ ਰੰਜਿਸ਼ ਨੂੰ ਲੈ ਕੇ ਗੋਲੀਆਂ ਨਾਲ ਹੋਏ ਜਾਨ ਲੇਵਾ ਹਮਲੇ ਦੇ ਮਾਮਲੇ ਸਬੰਧੀ ਸ਼ਹਿਰੀ ਪੁਲਿਸ ਨੇ ਇਰਾਦਾ ਕਤਲ ਤੇ ਅਸਲ੍ਹਾ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਤਿੰਨ ...

ਪੂਰੀ ਖ਼ਬਰ »

ਡੀ. ਟੀ. ਐਫ. ਵਲੋਂ ਅੱਜ ਤੋਂ ਮਿਡ-ਡੇ-ਮੀਲ ਬੰਦ ਕਰਨ ਦਾ ਐਲਾਨ

ਕਪੂਰਥਲਾ, 13 ਸਤੰਬਰ (ਵਿ. ਪ੍ਰ.)- ਸਰਕਾਰ ਵੱਲੋਂ ਸਕੂਲਾਂ ਵਿਚ ਚੱਲਦੇ ਮਿਡ ਡੇ ਮੀਲ ਦੀ ਕੁਕਿੰਗ ਕਾਸਟ ਦੀ ਪਿਛਲੇ ਕਈ ਮਹੀਨਿਆਂ ਤੋਂ ਬਣਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਡੈਮੋਕਰੈਟਿਕ ਟੀਚਰ ਫ਼ਰੰਟ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਨੇ 14 ਸਤੰਬਰ ਤੋਂ ਜ਼ਿਲ੍ਹੇ ਦੇ ਸਾਰੇ ...

ਪੂਰੀ ਖ਼ਬਰ »

ਕਿਸਾਨਾਂ ਨੂੰ ਖੇਤੀ ਦੇ ਆਧੁਨਿਕ ਢੰਗਾਂ ਬਾਰੇ ਜਾਣਕਾਰੀ ਦੇਣ ਲਈ ਬਲਾਕ ਪੱਧਰੀ ਸਿਖਲਾਈ ਕੈਂਪ ਲਗਾਏ ਜਾਣ- ਡੀ. ਸੀ.

ਕਪੂਰਥਲਾ, 13 ਸਤੰਬਰ (ਵਿ. ਪ੍ਰ.)- ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਖੇਤੀ ਦੇ ਆਧੁਨਿਕ ਢੰਗਾਂ, ਫ਼ਸਲਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਤੇ ਉਨ੍ਹਾਂ ਦੀ ਰੋਕਥਾਮ ਲਈ ਬਲਾਕ ਪੱਧਰ 'ਤੇ ਸਿਖਲਾਈ ਕੈਂਪ ਲਗਾਏ | ਇਹ ਗੱਲ ਮੁਹੰਮਦ ਤਇਅਬ ਡਿਪਟੀ ਕਮਿਸ਼ਨਰ ਕਪੂਰਥਲਾ ਨੇ ...

ਪੂਰੀ ਖ਼ਬਰ »

ਪਾਵਰਕਾਮ ਦਾ ਆਪਣੀ ਟਿਊਬਵੈੱਲ 3 ਮਹੀਨਿਆਂ ਤੋਂ ਖ਼ਰਾਬ

ਕਾਲਾ ਸੰਘਿਆਂ, 13 ਸਤੰਬਰ (ਸੰਘਾ)- ਸਥਾਨਕ ਸਬ ਡਵੀਜ਼ਨ ਪਾਵਰਕਾਮ ਵਿਖੇ ਪਾਣੀ ਦੀ ਮੋਟਰ ਪਿਛਲੇ 3 ਮਹੀਨਿਆਂ ਤੋਂ ਖ਼ਰਾਬ ਦੱਸੀ ਜਾ ਰਹੀ ਹੈ ਤੇ ਦਫ਼ਤਰ ਦਾ ਅਮਲਾ ਤੇ ਲੋਕ ਭਰ ਗਰਮੀ 'ਚ ਬਿਨਾਂ ਪਾਣੀ ਤੋਂ ਗੁਜ਼ਾਰਾ ਕਰ ਰਹੇ ਹਨ | ਜਾਣਕਾਰੀ ਅਨੁਸਾਰ ਦਫ਼ਤਰ ਦੇ ਕਰਮਚਾਰੀ ...

ਪੂਰੀ ਖ਼ਬਰ »

ਹਲਕਾ ਭੁਲੱਥ 'ਚ ਬਿਨਾਂ ਭੇਦਭਾਵ ਵਿਕਾਸ ਕੰਮ ਕਰਵਾਏ ਜਾਣਗੇ-ਵਿਧਾਇਕ ਸਿੱਕੀ

ਢਿਲਵਾਂ, 13 ਸਤੰਬਰ (ਪਲਵਿੰਦਰ ਸਿੰਘ, ਗੋਬਿੰਦ ਸੁਖੀਜਾ)- ਵਿਧਾਨ ਸਭਾ ਹਲਕਾ ਭੁਲੱਥ ਵਿਚ ਕਾਂਗਰਸ ਪਾਰਟੀ ਨੇ ਆਪਣਾ ਆਧਾਰ ਪੂਰੀ ਤਰਾਂ ਬਣਾ ਲਿਆ ਹੈ ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਹੇਠ ਹਲਕਾ ਭੁਲੱਥ ਵਿਚ ਬਿਨਾਂ ਕਿਸੇ ਭੇਦਭਾਵ ਨਾਲ ਵਿਕਾਸ ਕੰਮ ...

ਪੂਰੀ ਖ਼ਬਰ »

ਆਲ ਇੰਡੀਆ ਰਿਟਾਇਰਡ ਰੇਲਵੇ ਫੈਡਰੇਸ਼ਨ ਆਰ. ਸੀ. ਐਫ. ਵਲੋਂ ਸਾਲਾਨਾ ਸਮਾਗਮ

ਹੁਸੈਨਪੁਰ, 13 ਸਤੰਬਰ (ਸੋਢੀ)- ਸਥਾਨਕ ਰੇਲ ਕੋਚ ਫ਼ੈਕਟਰੀ ਹੁਸੈਨਪੁਰ ਕਪੂਰਥਲਾ ਵਿਖੇ ਆਲ ਇੰਡੀਆ ਰਿਟਾਇਰਡ ਰੇਲਵੇ ਮੈਂਨਜ਼ ਫੈਡਰੇਸ਼ਨ ਦੀ ਇਕਾਈ ਆਰ. ਸੀ. ਐਫ. ਵੱਲੋਂ ਰਿਟਾਇਰਡ ਰੇਲਵੇ ਮੈਂਨਜ਼ ਫੈਡਰੇਸ਼ਨ ਦੇ ਚੀਫ਼ ਪੈਟਰਨ ਤੇ ਜ਼ਿਲ੍ਹਾ ਦਿਹਾਤੀ ਜਲੰਧਰ ਕਾਂਗਰਸ ...

ਪੂਰੀ ਖ਼ਬਰ »

ਫਗਵਾੜਾ ਦੇ ਵਰਿੰਦਰ ਪਾਰਕ ਵਿਖੇ ਜਾਗਰਣ 16 ਨੂੰ

ਫਗਵਾੜਾ, 13 ਸਤੰਬਰ (ਅਸ਼ੋਕ ਕੁਮਾਰ ਵਾਲੀਆ)- ਨੌਜਵਾਨ ਸੇਵਾ ਸਮਿਤੀ ਵਰਿੰਦਰ ਪਾਰਕ ਸੁਖਚੈਨਆਣਾ ਰੋਡ ਫਗਵਾੜਾ ਵੱਲੋਂ 16ਵਾਂ ਭਗਵਤੀ ਜਾਗਰਣ 16 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਜੱਸ ਇੰਦਰ, ਬਿੱਟੂ ਮੇਹਟਾ ਵਾਲ, ਮਨੋਹਰ ਮਨਹਰ ਆਦਿ ਪਾਰਟੀਆਂ ਮਹਾਂਮਾਈ ਦਾ ...

ਪੂਰੀ ਖ਼ਬਰ »

ਜਾਰਜਪੁਰ ਸਕੂਲ 'ਚ ਅੰਗਰੇਜ਼ੀ ਵਿਸ਼ੇ ਦੀ ਵਰਕਸ਼ਾਪ

ਡਡਵਿੰਡੀ, 13 ਸਤੰਬਰ (ਬਲਬੀਰ ਸੰਧਾ)- ਮੁੱਖ ਅਧਿਆਪਕ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਜਾਰਜਪੁਰ ਵਿਖੇ ਵਿਦਿਆਰਥੀਆਂ ਦੀ ਅੰਗਰੇਜੀ ਵਿਸ਼ੇ ਵਿਚ ਰੁਚੀ ਪੈਦਾ ਕਰਨ ਲਈ ਇਕ ਵਰਕਸ਼ਾਪ ਲਗਾਈ ਗਈ | ਇਸ ਮੌਕੇ ਅੰਗਰੇਜੀ ਮਾਸਟਰ ਮੇਜਰ ਸਿੰਘ ਤੇ ਜਗਜੀਵਨ ...

ਪੂਰੀ ਖ਼ਬਰ »

ਕਿਸ਼ਨ ਸਿੰਘ ਵਾਲਾ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ

ਭੰਡਾਲ ਬੇਟ, 13 ਸਤੰਬਰ (ਜੋਗਿੰਦਰ ਸਿੰਘ ਜਾਤੀਕੇ)- ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਕਿਸ਼ਨ ਸਿੰਘ ਵਾਲਾ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ ਜਿਸ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਬੱਬੂ ਖੈੜਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਬੱਬੂ ...

ਪੂਰੀ ਖ਼ਬਰ »

ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਰਾਸ਼ਟਰਪਤੀ ਦੇ ਨਾਂਅ ਮੰਗ-ਪੱਤਰ

ਸੁਲਤਾਨਪੁਰ ਲੋਧੀ, 13 ਸਤੰਬਰ (ਨਰੇਸ਼ ਹੈਪੀ, ਥਿੰਦ)- ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਦੇ ਮਾਮਲੇ 'ਚ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤੇ ਜਾਣ ਦੀ ਮੰਗ ਦੇ ਸਬੰਧ ਵਿਚ ਭਾਰਤ ਦੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਐਸ. ਡੀ. ਐਮ. ਡਾ: ਚਾਰੂਮਿਤਾ ਨੂੰ ਪ੍ਰੈੱਸ ਕਲੱਬ ...

ਪੂਰੀ ਖ਼ਬਰ »

ਮੋਤੀ ਮਹਿਲ ਘਿਰਾਓ ਸਬੰਧੀ ਕਿਸਾਨਾਂ ਵੱਲੋਂ ਮੀਟਿੰਗਾਂ

ਸੁਲਤਾਨਪੁਰ ਲੋਧੀ, 13 ਸਤੰਬਰ (ਥਿੰਦ, ਹੈਪੀ)- ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਫ਼ਸਲਾਂ ਦਾ ਸਹੀ ਮੁੱਲ ਲੈਣ ਤੇ ਅਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦਿਵਾਉਣ ਲਈ 22 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ...

ਪੂਰੀ ਖ਼ਬਰ »

ਕ੍ਰਾਈਸਟ ਕਿੰਗ ਕਾਨਵੈਂਟ ਸਕੂਲ ਵਿਖੇ ਟਰੈਫਿਕ ਜਾਗਰੂਕਤਾ ਸੈਮੀਨਾਰ

ਕਪੂਰਥਲਾ, 13 ਸਤੰਬਰ (ਸਡਾਨਾ)- ਟਰੈਫਿਕ ਇੰਚਾਰਜ ਦਰਸ਼ਨ ਲਾਲ ਸ਼ਰਮਾ ਦੀ ਅਗਵਾਈ ਹੇਠ ਕਰਤਾਰਪੁਰ ਰੋਡ 'ਤੇ ਸਥਿਤ ਕ੍ਰਾਈਸਟ ਕਿੰਗ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ | ਸਕੂਲ ਪਿ੍ੰਸੀਪਲ ਸਿਸਟਰ ਫਲਾਵਰ ...

ਪੂਰੀ ਖ਼ਬਰ »

ਮਾਤਾ ਤੇਜ਼ ਕੌਰ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ

ਤਲਵੰਡੀ ਚੌਧਰੀਆਂ, 13 ਸਤੰਬਰ (ਪਰਸਨ ਲਾਲ ਭੋਲਾ)- ਮਾਤਾ ਤੇਜ਼ ਕੌਰ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਉਨ੍ਹਾਂ ਦੀ ਅੰਤਿਮ ਅਰਦਾਸ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਰਾਹੀ ਸੰਗਤਾਂ ਨੂੰ ...

ਪੂਰੀ ਖ਼ਬਰ »

ਸਬਜ਼ੀਆਂ ਤੋਂ ਸਾਨੂੰ ਕਈ ਪ੍ਰਕਾਰ ਦੇ ਵਿਟਾਮਿਨ, ਖਣਿਜ ਤੇ ਹੋਰ ਜ਼ਰੂਰੀ ਤੱਤ ਮਿਲਦੇ ਹਨ- ਐਸ. ਡੀ. ਐਮ.

ਫਗਵਾੜਾ, 13 ਸਤੰਬਰ (ਅਸ਼ੋਕ ਕੁਮਾਰ ਵਾਲੀਆ)- ਸਬਜ਼ੀਆਂ ਦੀ ਸਾਡੇ ਜੀਵਨ ਵਿਚ ਬਹੁਤ ਮਹੱਤਤਾ ਹੈ ਕਿਉਂਕਿ ਇਨ੍ਹਾਂ ਤੋਂ ਸਾਨੂੰ ਕਈ ਪ੍ਰਕਾਰ ਦੇ ਵਿਟਾਮਿਨ, ਖਣਿਜ ਅਤੇ ਹੋਰ ਜ਼ਰੂਰੀ ਤੱਤ ਮਿਲਦੇ ਹਨ | ਸੋ ਸਾਨੂੰ ਇਨ੍ਹਾਂ ਦੀ ਕਾਸ਼ਤ ਆਪਣੀ ਘਰੇਲੂ ਬਗੀਚੀ ਵਿਚ ਕਰਨੀ ...

ਪੂਰੀ ਖ਼ਬਰ »

ਜਥੇ: ਕੋਹਾੜ ਦੀ ਪਤਨੀ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਸ਼ਾਹਕੋਟ, 13 ਸਤੰਬਰ (ਦਲਜੀਤ ਸਿੰਘ ਸਚਦੇਵਾ, ਬਾਂਸਲ)- ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ ਵਿਧਾਨ ਸਭਾ 'ਚ ਅਕਾਲੀ ਦਲ ਦੇ ਡਿਪਟੀ ਲੀਡਰ ਅਤੇ ਹਲਕਾ ਸ਼ਾਹਕੋਟ ਦੇ ਵਿਧਾਇਕ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਪਤਨੀ ਤੇ ਨਾਇਬ ਸਿੰਘ ਕੋਹਾੜ ਸਾਬਕਾ ਐੱਮ.ਡੀ. ...

ਪੂਰੀ ਖ਼ਬਰ »

ਮਿਡ-ਡੇ-ਮੀਲ ਦੇ ਭੁਗਤਾਨ ਲਈ ਸਿੱਖਿਆ ਮੰਤਰੀ ਦੇ ਨਾਂਅ ਦਿੱਤਾ ਮੰਗ-ਪੱਤਰ

ਫਗਵਾੜਾ, 13 ਸਤੰਬਰ (ਅਸ਼ੋਕ ਕੁਮਾਰ ਵਾਲੀਆ)- ਗਜ਼ਟਿਡ ਐਾਡ ਨਾਨ ਗਜ਼ਟਿਡ ਐਸ. ਸੀ. ਬੀ. ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ, ਈ. ਟੀ. ਟੀ. ਯੂਨੀਅਨ, ਪ੍ਰਾਇਮਰੀ ਅਧਿਆਪਕ ਯੂਨੀਅਨ, ਅਧਿਆਪਕ ਭਲਾਈ ਮੰਚ ਤੇ ਬੀ. ਐੱਡ ਫ਼ਰੰਟ ਵੱਲੋਂ ਸਿੱਖਿਆ ਮੰਤਰੀ ਪੰਜਾਬ ਦੇ ਨਾਂਅ ...

ਪੂਰੀ ਖ਼ਬਰ »

ਵਾਤਾਵਰਨ ਦੀ ਸ਼ੁੱਧਤਾ ਸਬੰਧੀ ਝੱਲ ਲੇਈ ਵਾਲਾ 'ਚ ਸਮਾਗਮ

ਡਡਵਿੰਡੀ, 13 ਸਤੰਬਰ (ਬਲਬੀਰ ਸੰਧਾ)- ਸਰਪੰਚ ਗੁਰਦੀਪ ਸਿੰਘ ਦੀ ਅਗਵਾਈ ਹੇਠ ਪਿੰਡ ਝੱਲ ਲੇਈਵਾਲਾ ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਹਰਪਿੰਦਰ ਕੌਰ, ਮਨਜੀਤ ਕੌਰ ਨੇ ਦੂਸ਼ਿਤ ਵਾਤਾਵਰਨ ਦੇ ਸਿਹਤ 'ਤੇ ਪੈਂਦੇ ਮਾਰੂ ਪ੍ਰਭਾਵਾਂ ...

ਪੂਰੀ ਖ਼ਬਰ »

ਪਿੰਡ ਬਡਿਆਲ 'ਚ ਸੱਭਿਆਚਾਰਕ ਮੇਲਾ ਅੱਜ

ਸਿਧਵਾਂ ਦੋਨਾ, 13 ਸਤੰਬਰ (ਅਵਿਨਾਸ਼ ਸ਼ਰਮਾ)- ਪਿੰਡ ਬਡਿਆਲ ਜ਼ਿਲ੍ਹਾ ਕਪੂਰਥਲਾ ਵਿਖੇ ਪੀਰ ਬਾਬਾ ਲੱਖ ਦਾਤਾ ਦੀ ਦਰਗਾਹ 'ਤੇ ਪਹਿਲਾ ਸੱਭਿਆਚਾਰਕ ਮੇਲਾ 14 ਸਤੰਬਰ ਨੂੰ ਕਰਵਾਇਆ ਜਾਵੇਗਾ | ਇਸ ਸਬੰਧੀ ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਬਡਿਆਲ ਤੇ ...

ਪੂਰੀ ਖ਼ਬਰ »

ਢੁੱਡੀਆਂਵਾਲ ਸਕੂਲ ਦੀ ਵਿਦਿਆਰਥਣ ਦੀ ਸੂਬਾ ਪੱਧਰੀ ਖੇਡਾਂ ਲਈ ਚੋਣ

ਹੁਸੈਨਪੁਰ, 13 ਸਤੰਬਰ (ਸੋਢੀ)- ਸਰਕਾਰੀ ਹਾਈ ਸਕੂਲ ਢੁੱਡੀਆਂਵਾਲ ਦੀ 14 ਸਾਲਾ ਵਿਦਿਆਰਥਣ ਲੱਛਮੀ ਦੀ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੌਰਾਨ ਕਰਾਟੇ ਮੁਕਾਬਲਿਆਂ ਵਿਚ ਭਾਰ ਵਰਗ-42 ਕਿਲੋ 'ਚ ਸੂਬਾ ਪੱਧਰ ਲਈ ਚੁਣੀ ਜਾਣ ਦੀ ਖ਼ੁਸ਼ੀ ਵਿਚ ਸਕੂਲ ਦੇ ਸਮੂਹ ਵਿਦਿਆਰਥੀਆਂ ਤੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਜ਼ਖ਼ਮੀ

ਫਗਵਾੜਾ, 13 ਸਤੰਬਰ (ਵਿਸ਼ੇਸ਼ ਪ੍ਰਤੀਨਿਧ)- ਸਥਾਨਕ ਜੀ. ਟੀ. ਰੋਡ 'ਤੇ ਚਹੇੜੂ ਦੇ ਨੇੜੇ ਹੋਏ ਸੜਕ ਹਾਦਸੇ ਦੇ ਵਿਚ ਇਕ ਨੌਜਵਾਨ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਇਕ ਨੌਜਵਾਨ ਅਮਰੀਸ਼ ਪੁੱਤਰ ਰਮਨ ਵਾਸੀ ਪਿੰਡ ਢੱਡੇ ਮੋਟਰਸਾਈਕਲ 'ਤੇ ਜਦੋਂ ਫਗਵਾੜਾ ਵੱਲ ਨੂੰ ਆ ਰਿਹਾ ...

ਪੂਰੀ ਖ਼ਬਰ »

ਲੜਾਈ-ਝਗੜੇ ਦੇ ਮਾਮਲੇ 'ਚ ਅਪੀਲ ਰੱਦ- ਤਿੰਨ ਸਾਲ ਦੀ ਸਜ਼ਾ ਬਹਾਲ

ਜਲੰਧਰ, 13 ਸਤੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਲੜਾਈ-ਝਗੜੇ ਮਾਮਲੇ 'ਚ ਹੇਠਲੀ ਅਦਾਲਤ ਵਲੋਂ ਤਿੰਨ ਦੋਸ਼ੀਆਂ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਬਲਵਿੰਦਰ ਸਿੰਘ ਵਾਸੀ ਸੁਨਾਰ, ਨੂਰਮਹਿਲ, ਰਣਦੀਪ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਨੇ ਵਰਦੀਆਂ ਵੰਡੀਆਂ

ਨਡਾਲਾ, 13 ਸਤੰਬਰ (ਮਾਨ)- ਸਰਕਾਰੀ ਐਲੀਮੈਂਟਰੀ ਸਕੂਲ ਤਲਵੰਡੀ ਕੂਕਾ ਵਿਖੇ ਪ੍ਰਵਾਸੀ ਭਾਰਤੀ ਸਤਪਾਲ ਸਿੰਘ ਯੂ. ਐਸ. ਏ. ਨੇ ਬੱਚਿਆਂ ਨੂੰ ਵਰਦੀਆਂ ਵੰਡੀਆਂ | ਇਸ ਮੌਕੇ ਪ੍ਰਵਾਸੀ ਭਾਰਤੀ ਸਤਪਾਲ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲ ਵਿਚ ਪੜ੍ਹਦੇ ਗਰੀਬ ਬੱਚਿਆਂ ਦੀ ਮਦਦ ...

ਪੂਰੀ ਖ਼ਬਰ »

ਡਿਜੀਟਲ ਹਿੰਦੀ ਗਲੋਬਲ ਹੋ ਰਹੀ ਹੈ-ਸੰਦੀਪ ਕੁਮਾਰ

ਕਪੂਰਥਲਾ, 13 ਸਤੰਬਰ (ਅ. ਬ.)- ਮੌਜੂਦਾ ਪੀੜੀ ਦੀ ਹਿੰਦੀ ਹੁਣ ਗੈਜੇਟ ਤੋਂ ਗੂਗਲ ਤੱਕ ਦੀ ਭਾਸ਼ਾ ਹੈ | ਤੇਜ਼ੀ ਨਾਲ ਬਦਲ ਰਹੀ ਤਕਨੀਕ ਦਾ ਫ਼ਾਇਦਾ ਕੌਮੀ ਭਾਸ਼ਾ ਨੂੰ ਵੀ ਹੋ ਰਿਹਾ ਹੈ | ਤਕਨੀਕ ਦੀ ਤਾਰਾਂ ਨਾਲ ਜੁੜ ਕੇ ਇਹ ਡਿਜੀਟਲ ਹਿੰਦੀ ਗਲੋਬਲ ਹੋ ਰਹੀ ਹੈ | ਇਹ ਸ਼ਬਦ ...

ਪੂਰੀ ਖ਼ਬਰ »

ਡੇਂਗੂ ਤੇ ਸਵਾਈਨ ਫਲੂ ਸਬੰਧੀ ਜਾਗਰੂਕਤਾ ਸੈਮੀਨਾਰ

ਨਡਾਲਾ, 13 ਸਤੰਬਰ (ਮਾਨ)- ਗੁਰੂ ਅਮਰਦਾਸ ਪਬਲਿਕ ਸਕੂਲ ਨਡਾਲਾ ਵਿਖੇ ਸਿਹਤ ਵਿਭਾਗ ਵੱਲੋਂ ਡੇਂਗੂ ਤੇ ਸਵਾਈਨ ਫਲੂ ਦੇ ਬਚਾਅ ਸਬੰਧੀ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਸਿਹਤ ਵਿਭਾਗ ਸੁਪਰਵਾਈਜ਼ਰ ਜਸਵਿੰਦਰ ਸਿੰਘ ਨੇ ਕਿਹਾ ਕਿ ਡੇਂਗੂ ਇਕ ਨਾ ਮੁਰਾਦ ਬਿਮਾਰੀ ਹੈ | ਇਹ ...

ਪੂਰੀ ਖ਼ਬਰ »

ਨਡਾਲਾ ਕਾਲਜ ਦੇ ਮੁੱਕੇਬਾਜ਼ ਗੁਰਪ੍ਰੀਤ ਸਿੰਘ ਨੇ ਜਿੱਤਿਆ ਸੋਨੇ ਦਾ ਤਗਮਾ

ਨਡਾਲਾ, 13 ਸਤੰਬਰ (ਮਨਜਿੰਦਰ ਸਿੰਘ ਮਾਨ)- ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਦੇ ਬੀ. ਏ. ਸਮੈਸਟਰ ਪਹਿਲੇ ਦਾ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਮਲਸੀਹਾਂ (ਸ਼ਾਹਕੋਟ) ਵਿਖੇ ਹੋਏ ਰਾਜ ਪੱਧਰੀ ਪੰਜਾਬ ਸਵਾਤ (ਫਰੈਂਚ ਬਾਕਸਿੰਗ) ਚੈਂਪੀਅਨਸ਼ਿਪ ਵਿਚ ਪੁਰਸ਼ਾਂ ਦੇ 60 ਕਿੱਲੋ ...

ਪੂਰੀ ਖ਼ਬਰ »

ਜੀ. ਐੱਨ. ਡੀ. ਯੂ. ਦੇ ਕਾਲਜਾਂ 'ਚੋਂ ਐਡਹਾਕ ਲੈਕਚਰਾਰਾਂ ਨੂੰ ਫ਼ਾਰਗ ਕਰਨ 'ਤੇ ਰੋਕ ਜਾਰੀ

ਚੰਡੀਗੜ੍ਹ, 13 ਸਤੰਬਰ (ਸੁਰਜੀਤ ਸਿੰਘ ਸੱਤੀ)-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਟੀ.ਐੱਸ. ਢੀਂਡਸਾ ਦੀ ਇਕਹਿਰੀ ਬੈਂਚ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਫੀਲੀਏਟਿਡ ਕਾਲਜਾਂ ਵਿਚ ਐਡਹਾਕ ਅਧਾਰ 'ਤੇ ਕਾਰਜਸ਼ੀਲ ਲੈਕਚਰਾਰਾਂ ਤੇ ਸਹਾਇਕ ਪ੍ਰੋਫੈਸਰਾਂ ਨੂੰ ...

ਪੂਰੀ ਖ਼ਬਰ »

ਬਾਬਾ ਬੇਰੀਆਂ ਵਾਲਾ ਦੀ ਯਾਦ 'ਚ ਸੱਭਿਆਚਾਰਕ ਮੇਲਾ ਅੱਜ

ਡਡਵਿੰਡੀ, 13 ਸਤੰਬਰ (ਬਲਬੀਰ ਸੰਧਾ)- ਸਮੂਹ ਨਗਰ ਨਿਵਾਸੀ ਪਿੰਡ ਮੋਠਾਂਵਾਲਾ, ਪਾਜੀਆਂ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਪੀਰ ਬਾਬਾ ਬੇਰੀਆਂ ਵਾਲਾ ਦੀ ਯਾਦ ਵਿਚ ਸਾਲਾਨਾ ਸੱਭਿਆਚਾਰਕ ਮੇਲਾ 14 ਸਤੰਬਰ ਨੂੰ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਮਕਸੂਦਪੁਰ ਵਿਖੇ ਕੀਰਤਨ ਦਰਬਾਰ ਕੱਲ੍ਹ

ਨਡਾਲਾ, 13 ਸਤੰਬਰ (ਮਾਨ)- ਡੇਰਾ ਬਾਬਾ ਕਰਮ ਸਿੰਘ ਹੋਤੀ ਮਰਦਾਨ ਮਕਸੂਦਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਦੇ ਸਬੰਧ ਵਿਚ ਸਾਲਾਨਾ ਸਮਾਗਮ ਤੇ ਕੀਰਤਨ ਦਰਬਾਰ 15 ਸਤੰਬਰ ਨੂੰ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ | ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ...

ਪੂਰੀ ਖ਼ਬਰ »

ਵਿਕਰੇਤਾ ਆਰ. ਸੀ. ਐਫ. ਨੂੰ ਮਿਆਰੀ ਸਾਮਾਨ ਸਮੇਂ ਸਿਰ ਮੁਹੱਈਆ ਕਰਵਾਉਣ- ਗੁਪਤਾ

ਕਪੂਰਥਲਾ, 13 ਸਤੰਬਰ (ਅਮਰਜੀਤ ਕੋਮਲ)- ਰੇਲ ਕੋਚ ਫ਼ੈਕਟਰੀ ਕਪੂਰਥਲਾ ਵੱਲੋਂ ਬਣਾਏ ਜਾ ਰਹੇ ਵੱਖ-ਵੱਖ ਡਿਜ਼ਾਈਨਾਂ ਦੇ ਡੱਬਿਆਂ ਲਈ ਵਿਕਰੇਤਾ ਆਪਣਾ ਯੋਗਦਾਨ ਪਾਉਣ ਕਿਉਂਕਿ ਆਰ. ਸੀ. ਐਫ. ਵਿਚ ਸਾਮਾਨ ਦੀ ਖ਼ਰੀਦ ਦਾ ਕਾਰਜ ਪੂਰੀ ਪਾਰਦਰਸ਼ੀ ਤੇ ਕੰਪਿਊਟਰਾਈਜ਼ਡ ਹੈ | ਇਹ ...

ਪੂਰੀ ਖ਼ਬਰ »

ਪਿੰਡ ਸੈਦਪੁਰ ਵਿਖੇ ਕਿਸਾਨ ਸਿਖਲਾਈ ਕੈਂਪ

ਸੁਲਤਾਨਪੁਰ ਲੋਧੀ, 13 ਸਤੰਬਰ (ਨਰੇਸ਼ ਹੈਪੀ, ਥਿੰਦ)- ਖੇਤੀਬਾੜੀ ਵਿਭਾਗ ਵੱਲੋਂ ਐਨ. ਐਫ. ਐਲ. ਅਤੇ ਕੇ. ਵੀ. ਕੇ. ਦੇ ਸਹਿਯੋਗ ਨਾਲ ਪਿੰਡ ਸੈਦਪੁਰ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿਚ ਪੀ. ਐਸ. ਐਸ. ਕੇ. ਵਾਈ ਸਕੀਮ ਤਹਿਤ ਕਿਸਾਨਾਂ ਨੂੰ ਸਟਰਾਅ ਮੈਨੇਜਮੈਂਟ ...

ਪੂਰੀ ਖ਼ਬਰ »

ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੀ ਮੀਟਿੰਗ

ਜਲੰਧਰ, 12 ਸਤੰਬਰ (ਜਸਪਾਲ ਸਿੰਘ)-ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਵੱਲੋਂ ਆਲ ਇੰਡੀਆ ਪੱਧਰ ਦੀ 5 ਅਕਤੂਬਰ ਤੋਂ 8 ਅਕਤੂਬਰ ਤਕ ਜੀ. ਪੀ. ਐੱਫ. ਧਰਮਸ਼ਾਲਾ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਵਿਖੇ ਹੋ ਰਹੀ ਕਾਨਫਰੰਸ ਨੂੰ ਸਫ਼ਲ ਬਣਾਉਣ, ਰੂਪ ਰੇਖਾ ਤਿਆਰ ਕਰਨ ਤੇ ਹਰ ...

ਪੂਰੀ ਖ਼ਬਰ »

ਕੋਹਾੜ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

ਸਿਧਵਾਂ ਦੋਨਾ, 13 ਸਤੰਬਰ (ਅਵਿਨਾਸ਼ ਸ਼ਰਮਾ)- ਸਾਬਕਾ ਟਰਾਂਸਪੋਰਟ ਮੰਤਰੀ ਪੰਜਾਬ ਜਥੇਦਾਰ ਅਮਰਜੀਤ ਸਿੰਘ ਕੋਹਾੜ ਦੀ ਪਤਨੀ ਤੇ ਨਾਇਬ ਸਿੰਘ ਕੋਹਾੜ ਸਾਬਕਾ ਐਮ. ਡੀ. ਕੋਆਪ੍ਰੇਟਿਵ ਬੈਂਕ ਜਲੰਧਰ ਦੀ ਮਾਤਾ ਨਸੀਬ ਕੌਰ ਕੋਹਾੜ ਦਾ ਕਾਫ਼ੀ ਲੰਬਾ ਸਮਾਂ ਬਿਮਾਰ ਰਹਿਣ ...

ਪੂਰੀ ਖ਼ਬਰ »

ਪੰਜਾਬ ਗ੍ਰਾਮੀਣ ਬੈਂਕ, ਮੋਬਾਈਲ ਬੈਂਕਿੰਗ, ਈ ਕਾਮਰਸ ਤੇ ਹੋਰ ਸੇਵਾਵਾਂ ਗਾਹਕਾਂ ਨੂੰ ਮੁਹੱਈਆ ਕਰਵਾ ਰਿਹੈ- ਤਿ੍ਵੇਦੀ

ਕਪੂਰਥਲਾ, 13 ਸਤੰਬਰ (ਵਿ. ਪ੍ਰ.)- ਪੰਜਾਬ ਗ੍ਰਾਮੀਣ ਬੈਂਕ ਦੇ 13ਵੇਂ ਸਥਾਪਨਾ ਦਿਵਸ ਸਬੰਧੀ ਬੈਂਕ ਦੇ ਮੁੱਖ ਦਫ਼ਤਰ ਕਪੂਰਥਲਾ ਵਿਚ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਹੈੱਡ ਪ੍ਰੇਮ ਨਾਥ ਤਿ੍ਵੇਦੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ...

ਪੂਰੀ ਖ਼ਬਰ »

ਗੰਨੇ ਦੀ ਅਦਾਇਗੀ ਰਾਸ਼ੀ ਲੈਣ ਵਾਸਤੇ 18 ਨੂੰ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕੀਤਾ ਜਾਵੇਗਾ- ਕੰਗ

ਭੁਲੱਥ, 13 ਸਤੰਬਰ (ਤੱਖਰ)- ਭਾਰਤੀ ਕਿਸਾਨ ਯੂਨੀਅਨ ਪੰਜਾਬ ਲੱਖੋਵਾਲ ਦੀ ਮੀਟਿੰਗ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਗੁਰਚਰਨ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਿੰਘ ਸਭਾ ਭੁਲੱਥ ਗਰਬੀ ਵਿਖੇ ਹੋਈ | ਮੀਟਿੰਗ ਵਿਚ ਦੱਸਿਆ ਗਿਆ ਕਿ ਕਿਸਾਨਾਂ ਦੀ ਗੰਨੇ ਦੀ 100 ਏਕੜ ...

ਪੂਰੀ ਖ਼ਬਰ »

ਮਲਟੀ ਐਲਬਮ 'ਰਾਗੇ ਵਿਜ਼ਡਮ' ਜਾਰੀ

ਕਾਲਾ ਸੰਘਿਆਂ, 13 ਸਤੰਬਰ (ਸੰਘਾ)- ਇੰਗਲੈਂਡ ਦੀ ਪ੍ਰਸਿੱਧ ਸੰਗੀਤ ਕੰਪਨੀ ਦੇਸੀ ਡਾਰਕ ਚਾਈਲਡ ਵਲੋਂ ਕੁਵੈਂਟਰੀ ਦੇ ਕਿੰਗਜ਼ ਹਾਲ ਵਿਚ ਮਲਟੀ ਐਲਬਮ 'ਰਾਗੇ ਵਿਜ਼ਡਮ' ਜਾਰੀ ਕੀਤੀ ਗਈ¢ ਇਸ ਐਲਬਮ ਵਿਚ ਮਨਪ੍ਰੀਤ ਅਖਤਰ, ਅਸ਼ੋਕ ਗਿੱਲ, ਅਮਰ ਸਿੰਘ, ਸੁਖਵਿੰਦਰ ਪੰਛੀ, ਬਲਵੀਰ ...

ਪੂਰੀ ਖ਼ਬਰ »

ਨਸੀਬ ਕੌਰ ਕੋਹਾੜ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ

ਲੋਹੀਆਂ ਖਾਸ, 13 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਪਤਨੀ ਨਸੀਬ ਕੌਰ ਕੋਹਾੜ ਦੇ ਅਕਾਲ ਚਲਾਣੇ 'ਤੇ ਵੱਖ-ਵੱਖ ਆਗੂਆਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਜਥੇਦਾਰ ਅਜੀਤ ਸਿੰਘ ...

ਪੂਰੀ ਖ਼ਬਰ »

ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਨਵੇਂ ਨਿਸ਼ਾਨ ਸਾਹਿਬ ਝੁਲਾਏ

ਨਡਾਲਾ, 13 ਸਤੰਬਰ (ਮਾਨ)- ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ 2 ਨਵੇਂ ਨਿਸ਼ਾਨ ਸਾਹਿਬ ਝੁਲਾਏ ਗਏ | ਇਸ ਸਬੰਧੀ ਕਾਰ ਸੇਵਾ ਕਰਵਾ ਰਹੇ ਸੰਤ ਬਾਬਾ ਸੇਵਾ ਸਿੰਘ ਖਡੂਰ ...

ਪੂਰੀ ਖ਼ਬਰ »

ਵਾਟਰ ਸਪਲਾਈ ਦਾ ਪਾਈਪ ਫਟਣ ਕਾਰਨ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ

ਨਡਾਲਾ, 13 ਸਤੰਬਰ (ਮਾਨ)-ਕਸਬੇ ਦੀ ਇਕ ਗਲੀ ਵਿਚ ਕਰੀਬ 6 ਮਹੀਨੇ ਤੋਂ ਪਾਣੀ ਸਪਲਾਈ ਵਾਲਾ ਪਾਈਪ ਫਟਣ ਨਾਲ ਕਸਬੇ ਦੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ | ਇਸ ਸਬੰਧੀ ਨਗਰ ਪੰਚਾਇਤ ਨੂੰ ਵਾਰ-ਵਾਰ ਕਹਿਣ 'ਤੇ ਕੋਈ ਕਾਰਵਾਈ ਨਹੀਂ ਹੋਈ | ਨਿਰੰਜਨ ਸਿੰਘ, ਚੈਂਚਲ ਸਿੰਘ, ਕਾਬਲ ...

ਪੂਰੀ ਖ਼ਬਰ »

ਸ਼ਹਿਰ 'ਚ ਲੱਗੇ ਸ਼ਹੀਦਾਂ ਦੇ ਬੁੱਤਾਂ ਦੀ ਸਫ਼ਾਈ ਲੋਕ ਖੁਦ ਕਰਨ- ਮਹਿਤਾ

ਜਲੰਧਰ, 13 ਸਤੰਬਰ (ਮਦਨ ਭਾਰਦਵਾਜ)-ਸ਼ਹਿਰ 'ਚ ਲੱਗੇ ਸ਼ਹੀਦਾਂ ਦੇ ਬੁੱਤਾਂ ਦੀ ਸਫ਼ਾਈ ਦੀ ਵੱਖ-ਵੱਖ ਜਥੇਬੰਦੀਆਂ ਜਾਂ ਮਾਰਕੀਟਾਂ ਦੀਆਂ ਜਥੇਬੰਦੀਆਂ ਜ਼ਿੰਮੇਵਾਰੀ ਲੈਣ | ਇਹ ਸੁਝਾਅ ਸ਼ਹਿਰ ਦੇ 83 ਸਾਲਾ ਸਮਾਜ ਸੇਵਕ ਤੇ ਵੈਦ ਸ੍ਰੀ ਬੀ ਡੀ ਮਹਿਤਾ ਨੇ ਦਿੰਦੇ ਹੋਏ ਕਿਹਾ ...

ਪੂਰੀ ਖ਼ਬਰ »

ਮੁੱਖ ਸਕੱਤਰ ਪੰਜਾਬ ਵੀਡੀਓ ਕਾਨਫਰੰਸ ਰਾਹੀਂ ਸਾਰੇ ਡੀ.ਸੀਜ਼ ਨਾਲ ਅੱਜ ਕਰਨਗੇ ਮੀਟਿੰਗ

ਜਲੰਧਰ, 13 ਸਤੰਬਰ (ਭੱਲਾ)-ਪੰਜਾਬ ਸਰਕਾਰ ਦੇ ਮੁੱਖ ਸਕੱਤਰ ਇਕ ਵੀਡੀਓ ਕਾਨਫਰੰਸ ਰਾਹੀਂ ਅੱਜ 14 ਸਤੰਬਰ ਵੀਰਵਾਰ ਨੂੰ ਪੰਜਾਬ ਦੇ ਸਾਰੇ ਡੀ.ਸੀਜ਼ ਨਾਲ ਅਹਿਮ ਮੀਟਿੰਗ ਕਰਨਗੇ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਸੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਮੀਟਿੰਗ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਵਲੋਂ ਮੈਡੀਕਲ ਕੈਂਪ 16 ਨੂੰ

ਜਲੰਧਰ, 13 ਸਤੰਬਰ (ਹਰਵਿੰਦਰ ਸਿੰਘ ਫੁੱਲ)-ਲਾਇਨਜ਼ ਕਲੱਬ ਜਲੰਧਰ ਵਲੋਂ ਪ੍ਰਧਾਨ ਸੰਜੀਵ ਮੜ੍ਹੀਆ ਦੀ ਅਗਵਾਈ ਹੇਠ ਇਕ ਮੁਫ਼ਤ ਮੈਡੀਕਲ ਕੈਂਪ ਲਾਇਨਜ਼ ਹਸਪਤਾਲ ਲਾਜਪਤ ਨਗਰ ਵਿਖੇ ਲਗਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪੀ.ਆਰ.ਓ. ਦਿਆ ਕਿਸ਼ਨ ਛਾਬੜਾ ਨੇ ...

ਪੂਰੀ ਖ਼ਬਰ »

ਪਟਾਕਿਆਂ ਦੇ ਭੰਡਾਰ, ਵੇਚ ਤੇ ਖਰੀਦ ਨੂੰ ਨਿਯਮਤ ਕਰਨ ਲਈ ਮਨਾਹੀ ਦੇ ਹੁਕਮ ਜਾਰੀ

ਜਲੰਧਰ, 13 ਸਤੰਬਰ (ਐੱਮ. ਐੱਸ. ਲੋਹੀਆ)-ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਪੁਲਿਸ ਰਜਿੰਦਰ ਸਿੰਘ ਵਲੋਂ ਪਟਾਕਿਆਂ ਦੇ ਭੰਡਾਰ, ਵੇਚ ਤੇ ਖਰੀਦ ਨੂੰ ਨਿਯਮਤ ਕਰਨ ਲਈ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ | ਜਾਰੀ ਹੁਕਮਾਂ 'ਚ ਡੀ. ਸੀ.ਪੀ. ਨੇ ਕਿਹਾ ਹੈ ਕਿ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX