ਤਾਜਾ ਖ਼ਬਰਾਂ


ਭਾਰਤ-ਪਾਕਿ ਵਿਚਾਲੇ ਮਹਾਮੁਕਾਬਲਾ : ਮੈਨਚੈਸਟਰ 'ਚ ਡੇਰਾ ਲਾਈ ਬੈਠੇ ਹਨ ਬੱਦਲ
. . .  0 minutes ago
ਨਵੀਂ ਦਿੱਲੀ, 16 ਜੂਨ- ਬ੍ਰਿਟੇਨ ਦੇ ਉਦਯੋਗਿਕ ਸ਼ਹਿਰ ਮੈਨਚੈਸਟਰ 'ਚ ਅੱਜ ਆਸਮਾਨ 'ਚ ਬੱਦਲਾਂ ਦਾ ਡੇਰਾ ਹੈ। ਅਜਿਹੇ 'ਚ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਵਿਚਾਲੇ ਅੱਜ ਇੱਥੋਂ ਦੇ ਓਲਡ ਟਰੈਫੋਰਡ ਸਟੇਡੀਅਮ 'ਚ ਹੋਣ ਵਾਲੇ ਆਈ. ਸੀ. ਸੀ. ਵਿਸ਼ਵ...
ਯੋਗੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
. . .  32 minutes ago
ਲਖਨਊ, 16 ਜੂਨ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਰਾਜਧਾਨੀ ਦਿੱਲੀ ਵਿਖੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਉਹ ਨੈਸ਼ਨਲ ਵਾਰ ਮੈਮੋਰੀਅਲ ਵੀ ਗਏ, ਜਿੱਥੇ ਉਨ੍ਹਾਂ ਨੇ ਸ਼ਹੀਦਾਂ ਨੂੰ...
ਰੂਸ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 8 ਲੋਕਾਂ ਦੀ ਮੌਤ
. . .  43 minutes ago
ਮਾਸਕੋ, 16 ਜੂਨ- ਰੂਸ ਦੇ ਵੋਰੋਨਿਸ਼ 'ਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਲੜਕੀ ਜ਼ਖ਼ਮੀ ਹੋ ਗਈ। ਰੂਸ ਦੇ ਗ੍ਰਹਿ ਮੰਤਰਾਲੇ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਮੰਤਰਾਲੇ ਮੁਤਾਬਕ ਵੋਰੋਨਿਸ਼-ਲੁਹਾਨਸਕ ਹਾਈਵੇਅ...
ਖੇਤਾਂ 'ਚੋਂ ਵਾਪਸ ਪਰਤ ਰਹੇ ਨੌਜਵਾਨ 'ਤੇ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ
. . .  58 minutes ago
ਮੋਗਾ, 16 ਜੂਨ- ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਜੀਤਾ ਸਿੰਘ ਵਾਲਾ ਵਿਖੇ ਖੇਤਾਂ 'ਚੋਂ ਵਾਪਸ ਪਰਤ ਰਹੇ ਇੱਕ ਨੌਜਵਾਨ 'ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਕਾਰਨ ਉਕਤ ਨੌਜਵਾਨ ਜ਼ਖ਼ਮੀ ਹੋ ਗਿਆ। ਉਸ ਨੂੰ...
ਤੂਫ਼ਾਨ ਕਾਰਨ ਬਿਜਲੀ ਦੇ ਖੰਭੇ ਅਤੇ ਘਰਾਂ ਦੀਆਂ ਕੰਧਾਂ ਡਿੱਗੀਆਂ
. . .  about 1 hour ago
ਓਠੀਆ, 16 ਜੂਨ (ਗੁਰਵਿੰਦਰ ਸਿੰਘ ਛੀਨਾਂ)- ਬੀਤੀ ਸ਼ਾਮ ਮੀਂਹ ਦੇ ਨਾਲ ਆਏ ਤੇਜ਼ ਤੂਫ਼ਾਨ ਕਾਰਨ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆ ਦੇ ਨਾਲ ਲੱਗਦੇ ਕਈ ਪਿੰਡਾਂ 'ਚ ਘਰਾਂ ਦੀ ਕੰਧਾਂ ਡਿੱਗ ਪਈਆਂ। ਉੱਥੇ ਹੀ ਪਿੰਡ ਛੀਨਾਂ ਕਰਮ ਸਿੰਘ ਵਿਖੇ ਬਿਜਲੀ ਦੇ ਖੰਭੇ ਅਤੇ...
ਅਯੁੱਧਿਆ ਪਹੁੰਚੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ
. . .  about 1 hour ago
ਲਖਨਊ, 16 ਜੂਨ- ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਦਾ ਮੁੱਦਾ ਇੱਕ ਵਾਰ ਫਿਰ ਗਰਮਾਉਣ ਲੱਗਾ ਹੈ। ਉੱਥੇ ਹੀ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਅੱਜ ਆਪਣੇ 18 ਸੰਸਦ ਮੈਂਬਰਾਂ ਨਾਲ ਅਯੁੱਧਿਆ ਪਹੁੰਚੇ ਹਨ। ਠਾਕਰੇ ਦੇ ਇਸ ਕਦਮ ਨੂੰ ਰਾਮ ਮੰਦਰ ਨਿਰਮਾਣ...
ਸੋਮਾਲੀਆ 'ਚ ਹੋਏ ਦੋ ਬੰਬ ਧਮਾਕਿਆਂ 'ਚ 11 ਲੋਕਾਂ ਦੀ ਮੌਤ
. . .  about 2 hours ago
ਮੋਗਾਦਿਸ਼ੂ, 16 ਜੂਨ- ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ 'ਚ ਹੋਏ ਦੋ ਬੰਬ ਧਮਾਕਿਆਂ 'ਚ 11 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਹੋਰ ਜ਼ਖ਼ਮੀ ਹੋ ਗਏ। ਅਲਕਾਇਦਾ ਨਾਲ ਜੁੜੇ ਅੱਤਵਾਦੀ ਸੰਗਠਨ ਅਲ-ਸ਼ਬਾਬ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਪੁਲਿਸ...
ਨਿਊਜ਼ੀਲੈਂਡ 'ਚ ਲੱਗੇ 7.4 ਦੀ ਤੀਬਰਤਾ ਵਾਲੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 2 hours ago
ਵੈਲਿੰਗਟਨ, 16 ਜੂਨ- ਨਿਊਜ਼ੀਲੈਂਡ ਦੇ ਉੱਤਰੀ ਟਾਪੂ 'ਤੇ ਅੱਜ ਸਵੇਰੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 7.4 ਮਾਪੀ ਗਈ। ਭੂਚਾਲ ਤੋਂ ਬਾਅਦ ਨਿਊਜ਼ੀਲੈਂਡ ਦੇ ਮੌਸਮ ਵਿਗਿਆਨ ਵਿਭਾਗ ਨੇ ਸੁਨਾਮੀ ਦੀ...
ਵਿਸ਼ਵ ਕੱਪ 'ਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਵੇਗਾ ਮਹਾਮੁਕਾਬਲਾ
. . .  about 2 hours ago
ਮੈਨਚੈਸਟਰ, 16 ਜੂਨ- ਅੱਜ ਵਿਸ਼ਵ ਕੱਪ 'ਚ ਅਜਿਹਾ ਮੁਕਾਬਲਾ ਹੋਣ ਜਾ ਰਿਹਾ ਹੈ, ਜਿਸ 'ਤੇ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਹ ਮੁਕਾਬਲਾ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਵੇਗਾ ਅਤੇ ਇਸ ਨੂੰ 'ਮਹਾਮੁਕਾਬਲੇ' ਦਾ ਨਾਂਅ ਦਿੱਤਾ...
ਕੌਮਾਂਤਰੀ ਪਿਤਾ ਦਿਵਸ 'ਤੇ ਅਦਾਰਾ 'ਅਜੀਤ' ਵਲੋਂ ਸ਼ੁੱਭਕਾਮਨਾਵਾਂ
. . .  about 3 hours ago
ਕੌਮਾਂਤਰੀ ਪਿਤਾ ਦਿਵਸ 'ਤੇ ਅਦਾਰਾ 'ਅਜੀਤ' ਵਲੋਂ ਸ਼ੁੱਭਕਾਮਨਾਵਾਂ.........................
ਅੱਜ ਦਾ ਵਿਚਾਰ
. . .  about 3 hours ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਸ੍ਰੀਲੰਕਾ ਨੂੰ 87 ਦੌੜਾਂ ਨਾਲ ਹਰਾਇਆ
. . .  1 day ago
ਸ੍ਰੀ ਮੁਕਤਸਰ ਸਾਹਿਬ: ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਪੁਲਿਸ ਵੱਲੋਂ ਗ੍ਰਿਫ਼ਤਾਰ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਜੂਨ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਸੜਕ 'ਤੇ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਵੱਲੋਂ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਨੂੰ ਗ੍ਰਿਫ਼ਤਾਰ ਕਰ ...
ਤੇਜ਼ ਹਨੇਰੀ ਨੇ ਲਈ ਸਕੂਟਰੀ ਸਵਾਰ ਲੜਕੀ ਦੀ ਜਾਨ , ਲੜਕਾ ਹੋਇਆ ਜ਼ਖਮੀ
. . .  1 day ago
ਫਗਵਾੜਾ,15 ਜੂਨ (ਹਰੀਪਾਲ ਸਿੰਘ)-ਸਥਾਨਕ ਹੁਸ਼ਿਆਰਪੁਰ ਰੋਡ 'ਤੇ ਇਕ ਸਰਕਾਰੀ ਬੱਸ ਦੀ ਲਪੇਟ ਵਿਚ ਆਉਣ ਦੇ ਨਾਲ ਸਕੂਟਰੀ ਸਵਾਰ ਇਕ ਬੱਚੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹੁਸ਼ਿਆਰਪੁਰ ਰੋਡ...
ਵਿਸ਼ਵ ਕੱਪ 2019 : 10 ਓਵਰਾਂ ਤੋਂ ਬਾਅਦ ਸ੍ਰੀਲੰਕਾ 86/0
. . .  1 day ago
ਮਮਤਾ ਬੈਨਰਜੀ ਨੇ ਡਾਕਟਰਾਂ ਨੂੰ ਕੰਮ 'ਤੇ ਵਾਪਸ ਆਉਣ ਦੀ ਕੀਤੀ ਅਪੀਲ
. . .  1 day ago
ਪ੍ਰੇਮ ਸੰਬੰਧਾਂ ਦੇ ਚੱਲਦਿਆਂ ਵਿਅਕਤੀ ਅਤੇ ਔਰਤ ਵੱਲੋਂ ਖ਼ੁਦਕੁਸ਼ੀ
. . .  1 day ago
ਵਿਸ਼ਵ ਕੱਪ 2019 : 5 ਓਵਰਾਂ ਤੋਂ ਬਾਅਦ ਸ੍ਰੀਲੰਕਾ 35/0
. . .  1 day ago
12 ਸਾਲਾ ਬੱਚੀ ਨੂੰ ਕੁੱਤੇ ਦੇ ਵੱਢਣ 'ਤੇ ਮਾਲਕਾਂ ਨੂੰ ਅਦਾਲਤ ਵੱਲੋਂ ਸਜ਼ਾ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਸ੍ਰੀਲੰਕਾ ਨੂੰ ਜਿੱਤ ਲਈ 335 ਦੌੜਾਂ ਦਾ ਦਿੱਤਾ ਟੀਚਾ
. . .  1 day ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਛੇਵਾਂ ਝਟਕਾ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਚੌਥਾ ਝਟਕਾ
. . .  1 day ago
ਤੇਜ਼ ਹਨੇਰੀ ਝੱਖੜ ਕਾਰਨ ਕਈ ਥਾਵਾਂ ਤੇ ਡਿੱਗੇ ਰੁੱਖ ਤੇ ਸੜਕਾਂ ਵੀ ਹੋਈਆਂ ਜਾਮ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਤੀਜਾ ਝਟਕਾ
. . .  1 day ago
ਕੈਪਟਨ ਨੇ 4 ਮੈਂਬਰੀ ਵਫ਼ਦ ਨੂੰ ਮੇਘਾਲਿਆ ਭੇਜਣ ਦਾ ਕੀਤਾ ਫ਼ੈਸਲਾ
. . .  1 day ago
ਤੂਫ਼ਾਨੀ ਹਨੇਰੀ ਕਾਰਨ ਅੰਮ੍ਰਿਤਸਰ ਹਵਾਈ ਅੱਡਾ ਰਾਜਾਸਾਂਸੀ ਦੇ ਟਰਮੀਨਲ ਹਾਲ ਦੀ ਉੱਡੀ ਛੱਤ
. . .  1 day ago
ਵਿਸ਼ਵ ਕੱਪ 2019 : 35 ਓਵਰਾਂ ਤੋਂ ਬਾਅਦ ਆਸਟ੍ਰੇਲੀਆ 195/2
. . .  1 day ago
ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ
. . .  1 day ago
ਥਾਣਾ ਫ਼ਤਹਿਗੜ੍ਹ ਚੂੜੀਆਂ ਵਿਖੇ ਭੇਦਭਰੀ ਹਾਲਤ 'ਚ ਏ.ਐੱਸ.ਆਈ. ਦੀ ਮੌਤ
. . .  1 day ago
ਕੁੱਟਮਾਰ ਦੀ ਸ਼ਿਕਾਰ ਔਰਤ ਦਾ ਪਤਾ ਲੈਣ ਪਹੁੰਚੇ ਅਮਨ ਅਰੋੜਾ, ਕੁਲਤਾਰ ਸੰਧਵਾਂ ਤੇ ਹੋਰ ਆਗੂ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਦੂਜਾ ਝਟਕਾ
. . .  1 day ago
ਨਸ਼ੇ ਦੀ ਵੱਧ ਮਾਤਰਾ ਕਾਰਨ ਤਿੰਨ ਬੱਚਿਆਂ ਦੇ ਪਿਤਾ ਦੀ ਮੌਤ
. . .  1 day ago
ਵਿਸ਼ਵ ਕੱਪ 2019 : 20 ਓਵਰਾਂ ਤੋਂ ਬਾਅਦ ਆਸਟ੍ਰੇਲੀਆ 93/1
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਨੀਤੀ ਅਯੋਗ ਦੀ ਗਵਰਨਿੰਗ ਕੌਂਸਲ ਦੀ ਬੈਠਕ
. . .  1 day ago
ਸ੍ਰੀ ਮੁਕਤਸਰ ਸਾਹਿਬ 'ਚ ਤੇਜ਼ ਹਨੇਰੀ-ਝੱਖੜ ਨਾਲ ਪਿਆ ਮੀਂਹ
. . .  1 day ago
ਵਿਸ਼ਵ ਕੱਪ 2019 : 17 ਓਵਰਾਂ ਤੋਂ ਬਾਅਦ ਆਸਟ੍ਰੇਲੀਆ 80/1
. . .  1 day ago
ਨਸ਼ਾ ਛੁਡਾਊ ਕੇਂਦਰ 'ਚ ਨਸ਼ਾ ਛੱਡਣ ਆਏ ਨੌਜਵਾਨ ਦੀ ਮੌਤ
. . .  1 day ago
ਮੁਜ਼ਫੱਰਪੁਰ 'ਚ ਦਿਮਾਗ਼ੀ ਬੁਖ਼ਾਰ ਕਾਰਨ ਹੁਣ ਤੱਕ 69 ਬੱਚਿਆ ਦੀ ਹੋਈ ਮੌਤ
. . .  1 day ago
ਸ੍ਰੀਲੰਕਾ-ਆਸਟ੍ਰੇਲੀਆ ਮੈਚ : 10 ਓਵਰਾਂ ਤੋਂ ਬਾਅਦ ਆਸਟ੍ਰੇਲੀਆ 53/0
. . .  1 day ago
18 ਜੂਨ ਨੂੰ ਕੇਜਰੀਵਾਲ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰੇਗੀ ਕਾਂਗਰਸ
. . .  1 day ago
'84 ਦੰਗਿਆਂ ਦੇ ਮਾਮਲੇ 'ਚ ਸੱਜਣ ਕੁਮਾਰ ਵਾਂਗ ਜੇਲ੍ਹ ਜਾਣਗੇ ਕਮਲਨਾਥ- ਸਿਰਸਾ
. . .  1 day ago
ਵਿਸ਼ਵ ਕੱਪ 2019 : 6 ਓਵਰਾਂ ਤੋਂ ਬਾਅਦ ਆਸਟ੍ਰੇਲੀਆ 23/0
. . .  1 day ago
ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
. . .  1 day ago
ਸੰਨੀ ਦਿਓਲ ਨੇ ਦੂਰਬੀਨ ਨਾਲ ਕੀਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ
. . .  1 day ago
ਵਿਸ਼ਵ ਕੱਪ 2019 : ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਮਹਾਰਾਸ਼ਟਰ 'ਚ ਕੱਲ੍ਹ ਹੋਵੇਗਾ ਮੰਤਰੀ ਮੰਡਲ ਦਾ ਵਿਸਥਾਰ - ਦੇਵਿੰਦਰ ਫੜਨਵੀਸ
. . .  1 day ago
ਸ੍ਰੀ ਮੁਕਤਸਰ ਸਾਹਿਬ: ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਔਰਤ ਦੀ ਕੁੱਟਮਾਰ ਕਰਨ ਵਾਲੇ 6 ਦੋਸ਼ੀ
. . .  1 day ago
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ 'ਚ ਇਕ ਵਿਅਕਤੀ ਦੀ ਮੌਤ
. . .  1 day ago
ਬਖ਼ਸ਼ੇ ਨਹੀਂ ਜਾਣਗੇ ਮਹਿਲਾ ਨਾਲ ਕੁੱਟਮਾਰ ਕਰਨ ਵਾਲੇ ਦੋਸ਼ੀ- ਮਨੀਸ਼ਾ ਗੁਲਾਟੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਅੱਸੂ ਸੰਮਤ 549

ਪਹਿਲਾ ਸਫ਼ਾ

ਮੈਕਸੀਕੋ 'ਚ ਸ਼ਕਤੀਸ਼ਾਲੀ ਭੁਚਾਲ-250 ਮੌਤਾਂ

* ਮ੍ਰਿਤਕਾਂ 'ਚ 21 ਸਕੂਲੀ ਬੱਚੇ ਸ਼ਾਮਿਲ

ਮੈਕਸੀਕੋ ਸਿਟੀ, 20 ਸਤੰਬਰ (ਏਜੰਸੀਆਂ)-ਮੈਕਸੀਕੋ 'ਚ ਆਏ ਸ਼ਕਤੀਸ਼ਾਲੀ ਭੁਚਾਲ ਕਾਰਨ ਘੱਟੋ ਘੱਟ 250 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ 21 ਸਕੂਲੀ ਬੱਚੇ ਵੀ ਸ਼ਾਮਿਲ ਹਨ। ਇਹ ਬੱਚੇ ਭੁਚਾਲ ਕਾਰਨ ਢਹਿ ਢੇਰੀ ਹੋਈ ਇਕ ਸਕੂਲ ਦੀ ਇਮਾਰਤ ਦੇ ਹੇਠਾਂ ਦੱਬੇ ਜਾਣ ਕਾਰਨ ਮਾਰੇ ਗਏ। ਰਿਕਟਰ ਪੈਮਾਨੇ 'ਤੇ ਭੁਚਾਲ ਦੀ ਤੀਬਰਤਾ 7.1 ਮਾਪੀ ਗਈ। ਭੁਚਾਲ ਕਾਰਨ ਮੈਕਸੀਕੋ ਸਿਟੀ, ਮੋਰਲਿਓਸ, ਗੁਏਰੀਓ ਅਤੇ ਪੁਏਬਲਾ ਸੂਬਿਆਂ 'ਚ ਭਾਰੀ ਤਬਾਹੀ ਹੋਈ ਹੈ। ਮੈਕਸੀਕੋ ਦੇ ਰਾਸ਼ਟਰਪਤੀ ਐਨਰਿਕ ਪੇਨਾ ਨੀਤੋ ਨੇ ਦੱਸਿਆ ਕਿ ਕੋਆਪਾ ਨੇੜੇ ਇਕ ਸਕੂਲ 'ਚ 20 ਤੋਂ ਵੱਧ ਬੱਚਿਆਂ ਅਤੇ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੇ ਇਲਾਵਾ 30 ਬੱਚੇ ਅਤੇ 12 ਹੋਰ ਵਿਅਕਤੀ ਲਾਪਤਾ ਹਨ। ਮੈਕਸੀਕੋ ਸਿਟੀ ਦੇ ਦੱਖਣੀ ਹਿੱਸੇ 'ਚ ਸਥਿਤ ਇਸ ਸਕੂਲ ਦੀਆਂ ਤਿੰਨ ਮੰਜ਼ਿਲਾਂ ਢਹਿ ਢੇਰ ਹੋ ਗਈਆਂ ਅਤੇ ਸਕੂਲੀ ਵਿਦਿਆਰਥੀ ਅਤੇ ਅਧਿਆਪਕ ਇਸ ਦੇ ਹੇਠਾਂ ਫਸ ਗਏ। ਪ੍ਰਭਾਵਿਤ ਖੇਤਰਾਂ 'ਚ ਰਾਹਤ ਅਤੇ ਬਚਾਅ ਕਰਮੀਆਂ ਨੂੰ ਭੇਜਿਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਰਾਹਤ ਕਾਰਜ ਰਾਤ ਭਰ ਜਾਰੀ ਰਹੇ। ਕਈ ਲੋਕਾਂ ਨੂੰ ਮਲਬੇ 'ਚੋਂ ਜਿਊਂਦੇ ਕੱਢਿਆ ਗਿਆ ਹੈ। ਮੈਕਸੀਕੋ ਸਿਟੀ ਦੇ ਮੇਅਰ ਨੇ ਦੱਸਿਆ ਕਿ ਭੁਚਾਲ ਕਾਰਨ ਸ਼ਹਿਰ ਦੀਆਂ 44 ਇਮਾਰਤਾਂ ਬੁਰੀ ਤਰ੍ਹਾਂ ਨੁਕਸਾਨੀਆ ਗਈਆਂ ਹਨ। ਜਿੰਨ੍ਹਾਂ 'ਚ ਇਕ ਪ੍ਰਾਇਮਰੀ ਸਕੂਲ ਵੀ ਸ਼ਾਮਿਲ ਹੈ ਅਤੇ ਕਈ ਮਕਾਨ ਢਹਿ ਢੇਰੀ ਹੋ ਗਏ। ਭੁਚਾਲ ਦਾ ਕੇਂਦਰ ਪੁਏਬਲਾ ਸੂਬੇ ਦੇ ੲਟੇਂਸਿਗੋ ਦੇ ਨੇੜੇ ਸੀ। ਇਹ ਇਲਾਕਾ ਮੈਕਸੀਕੋ ਸਿਟੀ ਤੋਂ 120 ਕਿਲੋਮੀਟਰ ਦੂਰ ਹੈ। ਅਮਰੀਕੀ ਭੂ-ਵਿਗਿਆਨ ਸਰਵੇ ਮੁਤਾਬਿਕ ਭੁਚਾਲ ਦੀ ਡੂੰਗਾਈ 51 ਕਿਲੋਮੀਟਰ ਸੀ। ਇਸ ਤੋਂ ਦੋ ਹਫ਼ਤੇ ਪਹਿਲਾਂ ਵੀ ਮੈਕਸੀਕੋ 'ਚ ਭੁਚਾਲ ਆਇਆ ਸੀ, ਜਿਸ 'ਚ ਘੱਟੋ ਘੱਟ 98 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਹੋਰ ਮਾਲੀ ਨੁਕਸਾਨ ਵੀ ਕਾਫ਼ੀ ਹੋਇਆ ਸੀ।
32 ਸਾਲ ਬਾਅਦ ਮੁੜ ਮਚੀ ਤਬਾਹੀ
ਇਸ ਸ਼ਕਤੀਸ਼ਾਲੀ ਭੁਚਾਲ ਨਾਲ ਹੋਈ ਤਬਾਹੀ ਨੇ ਸਾਲ 1985 ਦੇ ਸ਼ਕਤੀਸ਼ਾਲੀ ਭੁਚਾਲ ਦੀਆਂ ਕਾਲੀਆ ਯਾਦਾਂ ਨੂੰ ਤਾਜ਼ਾ ਕਰ ਦਿੱਤਾ। ਉਸ ਵੇਲੇ ਭੁਚਾਲ ਕਾਰਨ ਕਰੀਬ 10,000 ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਮੁੜ 1985 ਦੇ ਵਿਨਾਸ਼ਕਾਰੀ ਭੁਚਾਲ ਦੀ 32ਵੀਂ ਬਰਸੀ ਮੌਕੇ ਸ਼ਕਤੀਸ਼ਾਲੀ ਭੁਚਾਲ ਆਇਆ ਹੈ। ਉਸ ਵੇਲੇ ਇਸੇ ਦਿਨ ਭੁਚਾਲ ਨੇ ਭਾਰੀ ਤਬਾਹੀ ਮਚਾਈ ਸੀ। ਮੰਗਲਵਾਰ ਨੂੰ ਭੁਚਾਲ ਦੇ ਸ਼ਕਤੀਸ਼ਾਲੀ ਝਟਕੇ ਉਸ ਵੇਲੇ ਮਹਿਸੂਸ ਕੀਤੇ ਗਏ ਜਦੋਂ ਮੈਕਸੀਕੋ ਸਿਟੀ 'ਚ ਲੋਕ ਭੁਚਾਲ ਦੌਰਾਨ ਬਚਾਅ ਸਬੰਧੀ ਅਭਿਆਸ ਕਰ ਰਹੇ ਸਨ। ਇਸ ਇਸ ਤਬਾਹੀ ਦੇ ਬਾਅਦ ਮੈਕਸੀਕੋ ਦੇ ਹਵਾਈ ਅੱਡੇ 'ਤੇ ਥੋੜੀ ਦੇਰ ਲਈ ਹਵਾਈ ਉਡਾਣਾਂ ਰੋਕ ਦਿੱਤੀਆਂ ਗਈਆਂ ਸਨ। ਇਸ ਦੇ ਬਾਅਦ ਪੂਰੇ ਸ਼ਹਿਰ ਦੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ।
ਸੰਯੁਕਤ ਰਾਸ਼ਟਰ ਨੇ ਵਧਾਇਆ ਮਦਦ ਲਈ ਹੱਥ
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਏਂਟੋਨੀਓ ਗੁਟੇਰੇਸ ਨੇ ਮੈਕਸੀਕੋ 'ਚ ਸ਼ਕਤੀਸ਼ਾਲੀ ਭੁਚਾਲ ਕਾਰਨ ਮਚੀ ਤਬਾਹੀ 'ਤੇ ਦੁੱਖ ਪ੍ਰਗਟ ਕਰਦਿਆ ਕਿਹਾ ਕਿ ਸੰਯੁਕਤ ਰਾਸ਼ਟਰ ਉਸ ਦੀ ਸਹਾਇਤਾ ਲਈ ਪੂਰੀ ਤਰ੍ਹਾਂ ਤਿਆਰ ਹੈ। ਗੁਟੇਰੇਸ ਦੇ ਬੁਲਾਰੇ ਸਟੀਫੈਨ ਦੁਜਾਰਿਕ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਭੁਚਾਲ ਦੇਸ਼ 'ਚ ਦੋ ਹਫ਼ਤੇ ਪਹਿਲਾਂ ਆਏ ਸ਼ਕਤੀਸ਼ਾਲੀ ਭੁਚਾਲ ਦੇ ਬਾਅਦ ਆਇਆ ਹੈ। ਜਿਸ ਕਾਰਨ ਪਹਿਲਾਂ ਹੀ ਵੱਡੇ ਪੱਧਰ 'ਤੇ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ। ਉਨ੍ਹਾਂ ਮੈਕਸੀਕੋ ਦੇ ਲੋਕਾਂ ਅਤੇ ਉਥੇ ਦੀ ਸਰਕਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖ਼ਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ।
ਮੈਕਸੀਕੋ 'ਚ ਸਾਰੇ ਭਾਰਤੀ ਸੁਰੱਖਿਅਤ-ਸੁਸ਼ਮਾ
ਸੰਯੁਕਤ ਰਾਸ਼ਟਰ, (ਪੀ.ਟੀ.ਆਈ.)- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਇਥੇ ਰਾਤ ਨੂੰ ਦੱਸਿਆ ਹੈ ਕਿ ਮੈਕਸੀਕੋ 'ਚ ਸਾਰੇ ਭਾਰਤੀ ਸੁਰੱਖਿਅਤ ਹਨ। ਸੁਸ਼ਮਾ ਸਵਰਾਜ ਨੇ ਇਸ ਸਬੰਧੀ ਟਵੀਟ ਕਰਕੇ ਦੱਸਿਆ ਕਿ ਮੈਂ ਮੈਕਸੀਕੋ 'ਚ ਆਪਣੇ ਰਾਜਦੂਤ ਨਾਲ ਗੱਲ ਕੀਤੀ ਹੈ, ਜਿਸ ਨੇ ਦੱਸਿਆ ਹੈ ਕਿ ਮੈਕਸੀਕੋ 'ਚ ਸਾਰੇ ਭਾਰਤੀ ਸੁਰੱਖਿਅਤ ਹਨ। ਸੰਯੁਕਤ ਰਾਸ਼ਟਰ ਮਹਾਂਸਭਾ ਦੇ 72ਵੇਂ ਸਾਲਾਨਾ ਇਜਸਾਲ 'ਚ ਸ਼ਿਰਕਤ ਕਰ ਰਹੀ ਹੈ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਭਾਰਤ ਇਸ ਦੁੱਖ ਦੀ ਘੜੀ 'ਚ ਮੈਕਸੀਕੋ ਦੇ ਨਾਲ ਖ਼ੜ੍ਹਾ ਹੈ।

ਕਰਜ਼ਾ ਮੁਆਫ਼ੀ ਸਬੰਧੀ ਨੋਟੀਫ਼ਿਕੇਸ਼ਨ ਨੂੰ ਮੰਤਰੀ ਮੰਡਲ ਵਲੋਂ ਪ੍ਰਵਾਨਗੀ

ਹਰਕਵਲਜੀਤ ਸਿੰਘ
ਚੰਡੀਗੜ੍ਹ, 20 ਸਤੰਬਰ -ਪੰਜਾਬ ਮੰਤਰੀ ਮੰਡਲ ਦੀ ਅੱਜ ਇਥੇ ਹੋਈ ਇਕ ਮੀਟਿੰਗ ਵਲੋਂ ਕਿਸਾਨਾਂ ਨੂੰ ਕਰਜ਼ੇ ਸਬੰਧੀ ਰਾਹਤ ਦੇਣ ਦੇ ਮੌਜੂਦਾ ਸਰਕਾਰ ਦੇ ਵਾਅਦੇ ਅਨੁਸਾਰ ਕਰਜ਼ਾ ਮੁਆਫ਼ੀ ਸਬੰਧੀ ਨੋਟੀਫ਼ਿਕੇਸ਼ਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਮੰਤਰੀ ਮੰਡਲ ਵਲੋਂ ਸਰਕਾਰੀ ਸਕੂਲਾਂ 'ਚ ਦਾਖ਼ਲੇ ਲਈ ਉਮਰ 6 ਤੋਂ ਘਟਾ ਕੇ 3 ਸਾਲ ਕਰਨ, ਬਾਹਰਲੇ ਰਾਜਾਂ ਤੋਂ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਕਾਨੂੰਨ ਨੂੰ ਸਖ਼ਤ ਕਰਨ, ਘਰ-ਘਰ ਰੁਜ਼ਗਾਰ ਯੋਜਨਾ ਅਧੀਨ ਜ਼ਿਲ੍ਹਾ ਬਿਊਰੋ ਸਥਾਪਤ ਕਰਨ ਤੋਂ ਇਲਾਵਾ ਝੋਨੇ ਦੀ ਆਉਣ ਵਾਲੀ ਖ਼ਰੀਦ ਦੀ ਪ੍ਰਕਿਰਿਆ ਆਦਿ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਮੀਟਿੰਗ ਦੀ ਸ਼ੁਰੂਆਤ ਭਾਰਤੀ ਹਵਾਈ ਸੈਨਾ ਦੇ ਮਾਰਸ਼ਲ ਮਰਹੂਮ ਅਰਜਨ ਸਿੰਘ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਭਾਰਤੀ ਹਵਾਈ ਸੈਨਾ ਨੂੰ ਖੜ੍ਹੇ ਕਰਨ ਅਤੇ ਦੂਜੇ ਵਿਸ਼ਵ ਯੁੱਧ ਅਤੇ 1965 ਦੀ ਹਿੰਦ-ਪਾਕਿ ਜੰਗ ਦੌਰਾਨ ਰਹੀ ਭੂਮਿਕਾ ਨੂੰ ਯਾਦ ਕਰਦਿਆਂ ਮੰਤਰੀ ਮੰਡਲ ਵੱਲੋਂ 2 ਮਿੰਟ ਦਾ ਮੋਨ ਵੀ ਰੱਖਿਆ ਗਿਆ। ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਜਾਣਕਾਰੀ ਦਿੰਦਿਆਂ ਰਾਜ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਸਰਕਾਰ ਵਲੋਂ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ 2 ਲੱਖ ਤੱਕ ਦੀ ਕਰਜ਼ਾ ਮੁਆਫ਼ੀ ਦੇਣ ਲਈ ਅੱਜ ਨੋਟੀਫ਼ਿਕੇਸ਼ਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਜਿਸ ਅਨੁਸਾਰ 31 ਮਾਰਚ 2017 ਤੋਂ ਬਾਅਦ ਅਜਿਹੇ ਕਰਜ਼ਿਆਂ ਉਪਰਲਾ ਵਿਆਜ ਵੀ ਰਾਜ ਸਰਕਾਰ ਦੇਵੇਗੀ ਜੋ ਕੋਈ 400 ਕਰੋੜ ਰੁਪਏ ਬਣਦਾ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਨੂੰ ਮੰਤਰੀ ਮੰਡਲ ਵੱਲੋਂ ਕਿਹਾ ਗਿਆ ਹੈ ਕਿ ਉਹ ਚੋਣ ਕਮਿਸ਼ਨ ਨਾਲ ਸੰਪਰਕ ਕਰਕੇ ਇਹ ਸਪਸ਼ਟ ਕਰਨ ਕਿ ਉਕਤ ਸਕੀਮ ਰਾਜ ਦੇ ਬਜਟ ਦਾ ਹਿੱਸਾ ਹੈ ਅਤੇ ਇਸ ਨੂੰ ਤੁਰੰਤ ਪ੍ਰਵਾਨਗੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਨੋਟੀਫ਼ਿਕੇਸ਼ਨ ਨੂੰ ਚੋਣ ਕਮਿਸ਼ਨ ਦੀ ਪ੍ਰਵਾਨਗੀ ਦੇ ਨਾਲ ਹੀ ਜਾਰੀ ਕਰ ਦਿੱਤਾ ਜਾਵੇਗਾ ਅਤੇ ਕਰਜ਼ਾ ਮੁਆਫ਼ੀ ਸਬੰਧੀ ਪਹਿਲੀ ਕਿਸ਼ਤ ਵੀ ਰਾਜ ਸਰਕਾਰ ਵੱਲੋਂ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਕਰਜ਼ਾ ਮੁਆਫ਼ੀ ਸਬੰਧੀ ਸਮੁੱਚੀ ਰਾਸ਼ੀ ਦੀ ਅਦਾਇਗੀ 4-5 ਕਿਸ਼ਤਾਂ 'ਚ ਕਰਨਾ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸਹਿਕਾਰੀ ਬੈਂਕਾਂ ਦੇ ਕਿਸਾਨਾਂ ਵਲੋਂ ਕੋਈ 3600 ਕਰੋੜ ਦੇ ਕਰਜ਼ੇ ਹਨ, ਜਦੋਂਕਿ ਪ੍ਰਾਈਵੇਟ ਅਤੇ ਕਮਰਸ਼ੀਅਲ ਬੈਂਕਾਂ ਦੇ ਕੋਈ 6000 ਕਰੋੜ ਦੇ ਕਰਜ਼ੇ ਮੁਆਫ਼ ਕੀਤੇ ਜਾਣੇ ਹਨ ਅਤੇ ਕਿਸਾਨਾਂ ਵਲੋਂ ਇਹ ਕਰਜ਼ੇ ਕੋਈ 65 ਬੈਂਕਾਂ ਤੋਂ ਲਏ ਹੋਏ ਹਨ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਬੈਂਕਾਂ ਵਲੋਂ ਅਜਿਹੇ ਕਰਜ਼ਿਆਂ ਸਬੰਧੀ ਰਾਜ ਦੇ ਖੇਤੀਬਾੜੀ ਵਿਭਾਗ ਨੂੰ ਸੂਚੀਆਂ ਆਉਂਦੀਆਂ ਜਾਣਗੀਆਂ ਰਾਜ ਸਰਕਾਰ ਉਸ ਸਬੰਧੀ ਬੈਂਕਾਂ ਨੂੰ ਅਦਾਇਗੀਆਂ ਜਾਰੀ ਕਰਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਰੇਕ ਪਿੰਡ 'ਚ ਵੀ ਕਿਸ ਕਿਸਾਨ ਦਾ ਕਿੰਨਾ ਕਰਜ਼ਾ ਮੁਆਫ਼ ਹੋ ਰਿਹਾ ਹੈ, ਸਬੰਧੀ ਸੂਚੀਆਂ ਲਗਾਈਆਂ ਜਾਣਗੀਆਂ ਤਾਂ ਜੋ ਕਿਸਾਨਾਂ ਨੂੰ ਇਸ ਸਬੰਧੀ ਜਾਣਕਾਰੀ ਮਿਲ ਸਕੇ ਅਤੇ ਇਤਰਾਜ਼ ਦਾਇਰ ਕਰਨ ਦਾ ਵੀ ਮੌਕਾ ਮਿਲੇ। ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਆਪਣੇ ਬਜਟ ਵਿਚ ਭਾਵੇਂ ਕਰਜ਼ਾ ਮੁਆਫ਼ੀ ਲਈ 1500 ਕਰੋੜ ਦੀ ਰਾਸ਼ੀ ਰੱਖੀ ਗਈ ਸੀ, ਪਰ ਰਾਜ ਸਰਕਾਰ ਵੱਲੋਂ ਹੁਣ ਕਰਜ਼ੇ ਆਦਿ ਰਾਹੀਂ ਦੂਜੇ ਪੈਸੇ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਅਤੇ ਭਾਰਤ ਸਰਕਾਰ ਵੱਲੋਂ ਵੀ ਨਿਰਧਾਰਤ ਸੀਮਾ ਤੋਂ ਵੱਧ ਕਰਜ਼ਾ ਲੈਣ ਦੀ ਛੋਟ ਸਬੰਧੀ ਪ੍ਰਵਾਨਗੀ ਛੇਤੀ ਮਿਲਣ ਦੀ ਆਸ ਹੈ। ਮੀਟਿੰਗ ਦੌਰਾਨ ਸੂਬਾ ਬੈਂਕਰ ਕਮੇਟੀ ਵੱਲੋਂ ਦੱਸਿਆ ਗਿਆ ਹੈ ਕਿ ਰਾਜ 'ਚ ਕਿਸਾਨਾਂ ਦੇ ਕੋਈ 20.22 ਲੱਖ ਬੈਂਕ ਖਾਤੇ ਹਨ। ਜਿਨ੍ਹਾਂ 'ਤੇ 31 ਮਾਰਚ 2017 ਨੂੰ 59,621 ਕਰੋੜ ਦਾ ਕਰਜ਼ਾ ਸੀ। ਹੱਕ ਕਮੇਟੀ ਦੀ ਰਿਪੋਰਟ ਅਨੁਸਾਰ ਉਕਤ ਕਰਜ਼ਾ ਮੁਆਫ਼ੀ ਦੀ ਸਕੀਮ ਨਾਲ ਕੋਈ 10.25 ਲੱਖ ਕਿਸਾਨਾਂ ਨੂੰ ਰਾਹਤ ਮਿਲੇਗੀ। ਕਮੇਟੀ ਦੀ ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਰਾਜ ਦੇ ਹਰੇਕ ਕਿਸਾਨ ਪਰਿਵਾਰ ਸਿਰ ਸਾਲ 2005-06 'ਚ ਕਰਜ਼ਾ ਜੋ 1.79 ਲੱਖ ਸੀ ਉਹ 2014-15 ਵਿਚ ਵੱਧ ਕੇ 4.74 ਲੱਖ ਹੋ ਗਿਆ ਸੀ। ਮੰਤਰੀ ਮੰਡਲ ਵਲੋਂ ਇਕ ਹੋਰ ਫ਼ੈਸਲੇ ਰਾਹੀਂ ਰਾਜ ਦੇ ਸਕੂਲਾਂ 'ਚ ਬੱਚਿਆਂ ਦੇ ਦਾਖ਼ਲੇ ਲਈ ਉਮਰ ਦੀ ਸ਼ਰਤ ਜੋ ਇਸ ਵੇਲੇ ਘੱਟੋ-ਘੱਟ 6 ਸਾਲ ਹੈ ਨੂੰ ਘਟਾ ਕੇ 3 ਸਾਲ ਕਰਨ ਦਾ ਫ਼ੈਸਲਾ ਕੀਤਾ ਤਾਂ ਜੋ ਸਰਕਾਰੀ ਸਕੂਲਾਂ 'ਚ ਵੀ ਪ੍ਰੀ ਨਰਸਰੀ ਆਦਿ ਦੀਆਂ ਕਲਾਸਾਂ ਚਲਾਈਆਂ ਜਾ ਸਕਣ। ਸ. ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਉਕਤ ਫ਼ੈਸਲੇ ਦਾ ਚੱਲ ਰਹੇ ਮੌਜੂਦਾ ਆਂਗਨਵਾੜੀਆਂ 'ਤੇ ਕੋਈ ਅਸਰ ਨਹੀਂ ਪਵੇਗਾ, ਪਰ ਰਾਜ ਸਰਕਾਰ ਸਰਕਾਰੀ ਸਕੂਲਾਂ ਵੱਲ ਲੋਕਾਂ ਦੇ ਘੱਟ ਰਹੇ ਰੁਝਾਨ ਨੂੰ ਮੁੱਖ ਰੱਖ ਕੇ ਇਹ ਫ਼ੈਸਲਾ ਲਿਆ ਹੈ, ਕਿਉਂਕਿ ਨਿੱਜੀ ਸਕੂਲਾਂ ਵਲੋਂ 3 ਸਾਲ ਦੇ ਬੱਚਿਆਂ ਨੂੰ ਹੀ ਦਾਖ਼ਲੇ ਦਿੱਤੇ ਜਾ ਰਹੇ ਹਨ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਰਾਜ 'ਚ ਇਸ ਵੇਲੇ 6 ਤੋਂ 10 ਸਾਲ ਦਰਮਿਆਨ ਦੀ ਉਮਰ ਦੇ ਕੁੱਲ 24.47 ਲੱਖ ਬੱਚਿਆਂ 'ਚੋਂ ਸਰਕਾਰੀ ਸਕੂਲਾਂ ਵਿਚ ਕੇਵਲ 9.6 ਲੱਖ ਬੱਚੇ ਹੀ ਆ ਰਹੇ ਹਨ। ਉਨ੍ਹਾਂ ਕਿਹਾ ਕਿ 4 ਤੋਂ 6 ਸਾਲ ਦੇ ਦਰਮਿਆਨ ਦੀ ਉਮਰ ਦੇ 5.33 ਲੱਖ ਬੱਚੇ ਹਨ ਪਰ ਛੋਟੀ ਉਮਰ ਦੇ ਬੱਚਿਆਂ ਦੇ ਨਿੱਜੀ ਸਕੂਲਾਂ 'ਚ ਦਾਖਲਾ ਲੈਣ ਕਾਰਨ ਸਰਕਾਰੀ ਸਕੂਲਾਂ ਵੱਲ ਬੱਚਿਆਂ ਦਾ ਰੁਝਾਨ ਲਗਾਤਾਰ ਘੱਟ ਰਿਹਾ ਹੈ। ਮੰਤਰੀ ਮੰਡਲ ਵਲੋਂ ਵਿਸ਼ੇਸ਼ ਆਰਥਿਕ ਜ਼ੋਨ ਪ੍ਰਾਜੈਕਟਾਂ ਨੂੰ ਲਾਗੂ ਕਰਨ ਲਈ ਪੰਜਾਬ ਭੂ ਸੁਧਾਰ ਐਕਟ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਇਸ ਤਰਮੀਮ ਦਾ ਮੁੱਖ ਮੰਤਵ ਮਗਰਲੇ ਸਮੇਂ ਦੌਰਾਨ ਪ੍ਰਵਾਨ ਕੀਤੇ ਗਏ ਅਜਿਹੇ ਪ੍ਰਾਜੈਕਟਾਂ ਤੇ ਭੂਮੀ ਸੁਧਾਰ ਐਕਟ 1972 ਦਾ ਕਿਸੇ ਤਰ੍ਹਾਂ ਦਾ ਉਲਟਾ ਪ੍ਰਭਾਵ ਨੂੰ ਦੂਰ ਕਰਨਾ ਹੈ ਤਾਂ ਜੋ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਪ੍ਰਵਾਨ ਕੀਤੇ ਗਏ ਅਜਿਹੇ ਪ੍ਰਾਜੈਕਟਾਂ ਨੂੰ ਲਾਗੂ ਕਰਨ 'ਚ ਆ ਰਹੀਆਂ ਅੜਚਣਾਂ ਨੂੰ ਖ਼ਤਮ ਕੀਤਾ ਜਾ ਸਕੇ। ਮੰਤਰੀ ਮੰਡਲ ਵਲੋਂ ਘਰ-ਘਰ ਰੁਜ਼ਗਾਰ ਸਕੀਮ ਹੇਠ ਜ਼ਿਲ੍ਹਾ ਪੱਧਰ 'ਤੇ ਰੁਜ਼ਗਾਰ ਬਿਊਰੋ ਸਥਾਪਤ ਕਰਨ ਦੇ ਫ਼ੈਸਲੇ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਜਦੋਂਕਿ ਸੂਬਾ ਪੱਧਰ 'ਤੇ ਵੀ ਇਸ ਮੰਤਵ ਲਈ ਇਕ ਸੂਬਾ ਕਮੇਟੀ ਸਥਾਪਤ ਕੀਤੀ ਜਾਵੇ। ਇਸੇ ਤਰ੍ਹਾਂ ਮੰਤਰੀ ਮੰਡਲ ਵੱਲੋਂ ਮੁਹਾਲੀ ਵਿਖੇ ਤਕਨਾਲੋਜੀ ਯੂਨੀਵਰਸਿਟੀ ਦੀ ਸਥਾਪਤੀ ਲਈ ਗਲੋਬਲ ਟੈਂਡਰਾਂ ਦੀ ਤਜਵੀਜ਼ ਨੂੰ ਪ੍ਰਵਾਨ ਕਰ ਲਿਆ। ਇਸ ਯੂਨੀਵਰਸਿਟੀ ਦੀ ਸਥਾਪਤੀ ਨਾਲ ਕੋਈ 2400 ਨਵੇਂ ਰੁਜ਼ਗਾਰ ਪੈਦਾ ਹੋਣਗੇ ਅਤੇ ਰਾਜ ਸਰਕਾਰ ਨੂੰ 600 ਕਰੋੜ ਤੱਕ ਦਾ ਵਾਧੂ ਮਾਲੀਆ ਵੀ ਮਿਲਣ ਦੀ ਆਸ ਹੈ। ਮੰਤਰੀ ਮੰਡਲ ਵੱਲੋਂ ਬਾਇਓ ਸਾਇੰਸ, ਬਾਇਓ ਟੈਕਨਾਲੋਜੀ, ਨੈਨੋ ਤਕਨਾਲੋਜੀ ਅਤੇ ਸੂਚਨਾ ਤਕਨਾਲੋਜੀ ਅਧਾਰਿਤ ਪ੍ਰਾਜੈਕਟਾਂ ਲਈ ਪਲਾਟ ਆਦਿ ਦੇਣ ਦੀ ਸਕੀਮ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਮੰਤਰੀ ਮੰਡਲ ਵੱਲੋਂ ਦਿਹਾਤੀ ਖੇਤਰਾਂ ਤੱਕ ਸਮਾਜਿਕ ਸੁਧਾਰ ਨਾਲ ਸਬੰਧਤ ਸਕੀਮਾਂ ਨੂੰ ਪਹੁੰਚਾਉਣ ਲਈ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਜਿਸ ਦਾ ਮੁੱਖ ਮੰਤਵ ਗਰੀਬ ਅਤੇ ਪਛੜੇ ਵਰਗਾਂ ਤੱਕ ਸਰਕਾਰ ਦੀਆਂ ਉਨ੍ਹਾਂ ਸਕੀਮਾਂ ਨੂੰ ਪਹੁੰਚਾਉਣਾ ਹੈ ਜਿਨ੍ਹਾਂ ਦਾ ਫਾਇਦਾ ਪ੍ਰਾਪਤ ਕਰਨ ਵਿਚ ਉਹ ਕਾਮਯਾਬ ਨਹੀਂ ਹੋਏ। ਇਸੇ ਤਰ੍ਹਾਂ ਮੰਤਰੀ ਮੰਡਲ ਵਲੋਂ ਰਾਜ 'ਚ ਅਣਅਧਿਕਾਰਤ ਢੰਗ ਨਾਲ ਲੋਕਾਂ ਦਾ ਪੈਸਾ ਲੈਣ ਵਾਲੀਆਂ ਸੰਸਥਾਵਾਂ ਨੂੰ ਨਿਯਮਤ ਕਰਨ ਲਈ ਵਿਧਾਨ ਸਭਾ 'ਚ ਨਵਾਂ ਕਾਨੂੰਨ ਪਾਸ ਕਰਨ ਦੀ ਤਜਵੀਜ਼ ਨੂੰ ਵੀ ਪ੍ਰਵਾਨਗੀ ਦਿੱਤੀ। ਜਿਸ ਨਾਲ ਖਾਤਾ ਧਾਰਕਾਂ ਦੇ ਹੱਕਾਂ ਦਾ ਵੀ ਧਿਆਨ ਰੱਖਿਆ ਜਾ ਸਕੇ। ਮੀਟਿੰਗ 'ਚ ਦੱਸਿਆ ਗਿਆ ਕਿ ਰਾਜ ਵਿਚ ਬਹੁਤ ਸਾਰੀਆਂ ਨਿੱਜੀ ਕੰਪਨੀਆਂ ਅਤੇ ਏਜੰਸੀਆਂ ਵੱਖ-ਵੱਖ ਸਕੀਮਾਂ ਹੇਠ ਲੋਕਾਂ ਤੋਂ ਪੈਸਾ ਇਕੱਠਾ ਕਰ ਰਹੀਆਂ ਹਨ ਅਤੇ ਬਾਅਦ ਵਿਚ ਖਾਤਾ ਧਾਰਕਾਂ ਨਾਲ ਧੋਖੇ ਦੇ ਵੱਡੇ ਸਕੈਂਡਲ ਸਾਹਮਣੇ ਆ ਰਹੇ ਹਨ। ਮੰਤਰੀ ਮੰਡਲ ਵੱਲੋਂ ਕਰਨਲ ਆਰ.ਪੀ.ਐਸ. ਮਾਹਲ ਨੂੰ ਰਾਜ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਬਾਰੇ ਸੀਨੀਅਰ ਸਲਾਹਕਾਰ ਨਿਯੁਕਤ ਕਰਨ ਦੀ ਤਜਵੀਜ਼ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਇਹ ਨਿਯੁਕਤੀ 2 ਸਾਲ ਲਈ ਹੋਵੇਗੀ। ਇਕ ਹੋਰ ਫ਼ੈਸਲੇ ਰਾਹੀਂ ਮੰਤਰੀ ਮੰਡਲ ਵੱਲੋਂ ਦੂਜੇ ਸੂਬਿਆਂ ਤੋਂ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਰਾਜ ਦੇ ਮੌਜੂਦਾ ਕਾਨੂੰਨ 'ਚ ਤਰਮੀਮ ਕਰਨ ਦਾ ਫ਼ੈਸਲਾ ਲਿਆ ਗਿਆ। ਜਿਸ ਰਾਹੀਂ ਅਜਿਹੀ ਤਸਕਰੀ ਨਾਲ ਸਬੰਧਤ ਕਿਸੇ ਵੀ ਵਿਅਕਤੀ ਦੀ ਜ਼ਮਾਨਤ ਨਹੀਂ ਹੋ ਸਕੇਗੀ ਅਤੇ ਜਿਸ ਕਿਸੇ ਸਵਾਰੀ 'ਚ 3 ਤੋਂ ਵੱਧ ਸ਼ਰਾਬ ਦੀਆਂ ਪੇਟੀਆਂ ਮਿਲਣਗੀਆਂ, ਉਹ ਗੱਡੀ ਜ਼ਬਤ ਕਰ ਲਈ ਜਾਵੇਗੀ ਅਤੇ ਉਸ ਨੂੰ ਬੈਂਕ ਗਾਰੰਟੀ ਤੋਂ ਬਿਨਾਂ ਛੱਡਿਆ ਨਹੀਂ ਜਾ ਸਕੇਗਾ। ਨਿਯਮਾਂ ਅਨੁਸਾਰ ਦੂਜੇ ਸੂਬੇ ਤੋਂ 750 ਮਿਲੀਲੀਟਰ ਦੀਆਂ 12 ਤੋਂ ਵੱਧ ਬੋਤਲਾਂ ਨਹੀਂ ਲਿਆਂਦੀਆਂ ਜਾ ਸਕਣਗੀਆਂ। ਇਸ ਤੋਂ ਇਲਾਵਾ ਪੰਜਾਬ ਐਕਸਾਈਜ਼ ਐਕਟ 1914 ਦੀ ਧਾਰਾ 26ਏ 'ਚ ਤਰਮੀਮ ਕਰਕੇ ਉਨ੍ਹਾਂ ਲਾਇਸੈਂਸ ਧਾਰਕਾਂ ਨੂੰ ਰਾਸ਼ਟਰੀ ਜਾਂ ਸਟੇਟ ਹਾਈਵੇਅ ਦੇ 500 ਮੀਟਰ ਦੇ ਘੇਰੇ 'ਚ ਹੋਣ ਦੀ ਸ਼ਰਤ ਤੋਂ ਮੁਕਤ ਕਰ ਦਿੱਤਾ ਗਿਆ ਹੈ, ਜੋ ਮਿਊਂਸਪਲ ਖੇਤਰਾਂ 'ਚ ਹਨ। ਮੰਤਰੀ ਮੰਡਲ ਵਲੋਂ ਇਕ ਹੋਰ ਫ਼ੈਸਲੇ ਰਾਹੀਂ ਪੰਜਾਬ ਲੋਕਲ ਆਡਿਟ ਗਰੁੱਪ ਬੀ ਰੂਲ 2017 ਨੂੰ ਨੋਟੀਫਾਈ ਕਰਨ ਲਈ ਵੀ ਪ੍ਰਵਾਨਗੀ ਦੇ ਦਿੱਤੀ ਗਈ ਅਤੇ ਇਸੇ ਤਰ੍ਹਾਂ ਪੰਜਾਬ ਸਿਵਲ ਸਰਵਿਸਜ਼ ਜਨਰਲ ਐਂਡ ਕਾਮਨ ਕੰਡੀਸ਼ਨ ਸਰਵਿਸ ਰੂਲ 'ਚ ਸੋਧ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਜਿਸ ਨਾਲ ਸਿੱਧੀ ਨਿਯੁਕਤੀ ਰਾਹੀਂ ਭਰਤੀ ਹੋਣ ਵਾਲਿਆਂ ਨੂੰ ਐਕਸਟੈਨਸ਼ਨ ਸਮੇਂ ਸਮੇਤ 4 ਸਾਲ ਤੋਂ ਵੱਧ ਪ੍ਰੋਬੇਸ਼ਨ ਦਾ ਸਮਾਂ ਨਹੀਂ ਮਿਲ ਸਕੇਗਾ। ਮੰਤਰੀ ਮੰਡਲ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ 'ਚ ਸੀਨੀਅਰ ਵਾਈਸ ਚੇਅਰਮੈਨ ਦਾ ਅਹੁਦਾ ਖ਼ਤਮ ਕਰਨ ਅਤੇ ਚੇਅਰਮੈਨ ਲਈ ਤਜਰਬੇ ਦੀ ਸ਼ਰਤ 20 ਸਾਲ ਤੋਂ ਘਟਾ ਕੇ 10 ਸਾਲ ਕਰਨ ਦੀ ਤਜਵੀਜ਼ ਨੂੰ ਵਾਪਸ ਲੈਂਦਿਆਂ ਚੇਅਰਮੈਨ ਦੀ ਨਿਯੁਕਤੀ ਲਈ ਤਜਰਬੇ ਦੀ ਸ਼ਰਤ ਦੁਬਾਰਾ 20 ਸਾਲ ਕਰਨ ਦਾ ਫ਼ੈਸਲਾ ਲਿਆ। ਮੰਤਰੀ ਮੰਡਲ ਦੀ ਤਕਰੀਬਨ 2 ਘੰਟੇ ਲਈ ਚੱਲੀ ਇਸ ਮੀਟਿੰਗ ਵਲੋਂ ਕੁਝ ਸਮੇਂ ਲਈ ਬਾਅਦ 'ਚ ਗੁਰਦਾਸਪੁਰ ਦੀ ਪਾਰਲੀਮਾਨੀ ਸੀਟ ਲਈ ਜ਼ਿਮਨੀ ਚੋਣ ਦੇ ਪ੍ਰਬੰਧਾਂ ਅਤੇ ਪਾਰਟੀ ਪੱਧਰ 'ਤੇ ਡਿਊਟੀਆਂ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।

ਭਾਰਤੀ ਖੇਤਰ 'ਚ ਦਾਖ਼ਲ ਹੁੰਦੇ 2 ਪਾਕਿ ਘੁਸਪੈਠੀਏ ਹਲਾਕ

ਗੱਗੋਮਾਹਲ/ਅਜਨਾਲਾ, 20 ਸਤੰਬਰ (ਬਲਵਿੰਦਰ ਸਿੰਘ ਸੰਧੂ, ਪ੍ਰਸ਼ੋਤਮ, ਢਿੱਲੋਂ)- ਅੱਜ ਸਰਹੱਦੀ ਚੌਕੀ ਸ਼ਾਹਪੁਰ ਨਜ਼ਦੀਕ ਬੀ. ਐੱਸ. ਐੱਫ. ਦੀ 23 ਬਟਾਲੀਅਨ ਵਲੋਂ ਸਵੇਰੇ ਕਰੀਬ 1:30 ਵਜੇ ਪਾਕਿਸਤਾਨੀ ਖੇਤਰ ਵਲੋਂ ਭਾਰਤੀ ਸਰਹੱਦ ਵਿਚ ਦਾਖ਼ਲ ਹੁੰਦੇ ਦੋ ਪਾਕਿ ਘੁਸਪੈਠੀਆਂ ਨੂੰ ਗੋਲੀਬਾਰੀ ਵਿਚ ਮਾਰ ਮੁਕਾਇਆ। ਸਰਹੱਦ 'ਤੇ ਸਥਿਤ ਚੌਕੀ ਸ਼ਾਹਪੁਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਈ. ਜੀ. ਸ੍ਰੀ ਮੁਕਲ ਗੋਇਲ ਨੇ ਦੱਸਿਆ ਕਿ ਨਾਰਕੋਟਿਕ ਬਿਊਰੋ ਨੂੰ ਸੂਚਨਾ ਮਿਲੀ ਸੀ ਕਿ ਕੁਝ ਘੁਸਪੈਠੀਏ ਨਸ਼ਾ ਸਮਗਲਰਾਂ ਦੀ ਆੜ ਹੇਠ ਭਾਰਤੀ ਖੇਤਰ 'ਚ ਦਾਖ਼ਲ ਹੋਣ ਦੀ ਤਾਕ 'ਚ ਹਨ, ਜਿਸ 'ਤੇ ਨਾਰਕੋਟਿਕ ਬਿਊਰੋ ਤੇ ਬੀ. ਐੱਸ. ਐੱਫ. ਦੀ 23 ਬਟਾਲੀਅਨ ਵਲੋਂ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ। ਗੋਲੀਬਾਰੀ ਦੌਰਾਨ ਦੋ ਪਾਕਿ ਘੁਸਪੈਠੀਏ ਢੇਰ ਹੋ ਗਏ ਜਦਕਿ ਉਨ੍ਹਾਂ ਦੇ ਕੁਝ ਸਾਥੀ ਹਨ੍ਹੇਰੇ ਦਾ ਲਾਭ ਉਠਾਉਂਦੇ ਗੋਲੀਆਂ ਚਲਾਉਂਦੇ ਹੋਏ ਪਾਕਿਸਤਾਨੀ ਖੇਤਰ ਵੱਲ ਭੱਜਣ ਵਿਚ ਸਫ਼ਲ ਹੋ ਗਏ। ਸਵੇਰੇ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਦੋ ਪਾਕਿਸਤਾਨੀ ਘੁਸਪੈਠੀਆਂ ਦੀਆਂ ਲਾਸ਼ਾਂ, 4 ਕਿੱਲੋ ਹੈਰੋਇਨ, ਇਕ ਏ. ਕੇ. 47 ਰਾਈਫਲ ਸਮੇਤ ਮੈਗ਼ਜ਼ੀਨ, 23 ਜ਼ਿੰਦਾ ਕਾਰਤੂਸ, ਇਕ ਪਿਸਟਲ ਸਮੇਤ ਮੈਗ਼ਜ਼ੀਨ, ਇਕ ਮੋਬਾਈਲ ਫ਼ੋਨ, ਇਕ ਪਾਕਿਸਤਾਨੀ ਸਿਮ, 100 ਗਾ੍ਰਮ ਅਫ਼ੀਮ, 20 ਹਜ਼ਾਰ ਦੀ ਪਾਕਿਸਤਾਨੀ ਕਰੰਸੀ ਤੇ 15 ਫੁੱਟ ਪਲਾਸਟਿਕ ਪਾਇਪ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਰੇਂਜਰਜ਼ ਨਾਲ ਫਲੈਗ ਮੀਟਿੰਗ ਕਰਕੇ ਲਾਸ਼ਾਂ ਦੀ ਸ਼ਨਾਖਤ ਕਰਨ ਲਈ ਕਿਹਾ ਗਿਆ, ਪ੍ਰੰਤੂ ਉਨ੍ਹਾਂ ਨੇ ਇਨ੍ਹਾਂ ਦੇ ਪਾਕਿਸਤਾਨੀ ਹੋਣ ਤੋਂ ਇਨਕਾਰ ਕੀਤਾ ਜਦਕਿ ਫੋਟੋਗ੍ਰਾਫ਼ ਦੀ ਮੰਗ ਵੀ ਕੀਤੀ। ਇਸ ਮੌਕੇ ਡੀ. ਆਈ. ਜੀ. ਜੇ. ਐੱਸ. ਉਬਰਾਏ, ਕਮਾਂਡੈਂਟ ਜੇ. ਐਸ. ਸੰਧੂ, ਕਮਾਂਡੈਂਟ ਪਰਨੇ ਕੁਮਾਰ ਤੇ ਜ਼ੋਨਲ ਡਾਇਰੈਕਟਰ ਨਾਰਕੋਟੈਕ ਸੈੱਲ ਬਿਊਰੋ ਚੰਡੀਗੜ੍ਹ ਕੁਸਤਬ ਸ਼ਰਮਾ ਆਈ. ਏ. ਐੱਸ. ਵੀ. ਹਾਜ਼ਰ ਸਨ। ਉਧਰ ਐੱਸ. ਐੱਚ. ਓ. ਅਜਨਾਲਾ ਇੰਸਪੈਕਟਰ ਪਰਮਵੀਰ ਸਿੰਘ ਨੇ ਦੱਸਿਆ ਕਿ ਥਾਣਾ ਅਜਨਾਲਾ ਵਿਖੇ ਮੁਕੱਦਮਾ ਦਰਜ ਕਰਨ ਉਪਰੰਤ ਦੋਵਾਂ ਘੁਸਪੈਠੀਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ 72 ਘੰਟਿਆਂ ਲਈ ਲਾਸ਼ਾਂ ਨੂੰ ਸ਼ਨਾਖਤ ਲਈ ਪੋਸਟਮਾਰਟਮ ਹਾਊਸ ਹੀ ਰੱਖਿਆ ਜਾਵੇਗਾ।

ਸੁਨੀਲ ਜਾਖੜ ਗੁਰਦਾਸਪੁਰ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ

ਕੱਲ੍ਹ ਭਰਨਗੇ ਨਾਮਜ਼ਦਗੀ ਕਾਗਜ਼

ਨਵੀਂ ਦਿੱਲੀ, 20 ਸਤੰਬਰ (ਉਪਮਾ ਡਾਗਾ ਪਾਰਥ)-ਪੰਜਾਬ ਕਾਂਗਰਸ 'ਚ ਗੁਰਦਾਸਪੁਰ ਜ਼ਿਮਨੀ ਚੋਣਾਂ ਦੀ ਉਮੀਦਵਾਰੀ ਲਈ ਇਕ ਵਾਰ ਫਿਰ ਆਹਮੋ-ਸਾਹਮਣੇ ਹੋਏ ਬਾਜਵਾ ਅਤੇ ਕੈਪਟਨ 'ਚੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੈਪਟਨ ਦੀ ਪਸੰਦ ਸੁਨੀਲ ਜਾਖੜ ਦੀ ਉਮੀਦਵਾਰੀ 'ਤੇ ਆਪਣੀ ਮੋਹਰ ਲਾ ਦਿੱਤੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਜਿਨ੍ਹਾਂ ਦਾ ਨਾਂਅ ਸੰਭਾਵਿਤ ਉਮੀਦਵਾਰਾਂ ਦੀ ਸੂਚੀ 'ਚ ਸਭ ਤੋਂ ਅੱਗੇ ਚੱਲ ਰਿਹਾ ਸੀ, ਹੁਣ 11 ਅਕਤੂਬਰ ਨੂੰ ਹੋਣ ਵਾਲੀ ਗੁਰਦਾਸਪੁਰ ਜ਼ਿਮਨੀ ਚੋਣ 'ਚ ਕਾਂਗਰਸ ਦੇ ਉਮੀਦਵਾਰ ਹੋਣਗੇ। ਜਾਖੜ, ਜੋ ਉਮੀਦਵਾਰ ਦੇ ਜਿੱਤਣ ਦੀ ਸਮਰੱਥਾ ਨੂੰ ਹੀ ਚੋਣ ਦਾ ਆਧਾਰ ਦੱਸ ਰਹੇ ਸਨ, ਨੇ ਕੱਲ੍ਹ ਸ਼ਾਮ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਸਾਬਕਾ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਪਤਨੀ ਚਰਨਜੀਤ ਕੌਰ ਬਾਜਵਾ ਨਾਲ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਰਾਹੁਲ ਗਾਂਧੀ ਦੇ ਕਰੀਬੀ ਸਮਝੇ ਜਾਂਦੇ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਪਤਨੀ ਦੀ ਉਮੀਦਵਾਰੀ ਲਈ ਪੂਰੀ ਕੋਸ਼ਿਸ਼ ਕੀਤੀ। ਹਲਕਿਆਂ ਮੁਤਾਬਿਕ ਸੋਨੀਆ ਵਲੋਂ ਮੰਗਲਵਾਰ ਰਾਤ ਨੂੰ ਹੀ ਪਾਰਟੀ ਉਪ-ਪ੍ਰਧਾਨ ਰਾਹੁਲ ਗਾਂਧੀ ਨਾਲ ਗੱਲਬਾਤ ਤੋਂ ਬਾਅਦ ਜਾਖੜ ਦੇ ਨਾਂਅ ਲਈ ਰਜ਼ਾਮੰਦੀ ਪ੍ਰਗਟਾ ਦਿੱਤੀ ਸੀ, ਜਿਸ ਦਾ ਰਸਮੀ ਐਲਾਨ ਕਾਂਗਰਸ ਦੇ ਜਨਰਲ ਸਕੱਤਰ ਜਨਾਰਦਨ ਦਿਵੇਦੀ ਨੇ ਪ੍ਰੈੱਸ ਕਾਨਫਰੰਸ ਰਾਹੀਂ ਕੀਤਾ। ਸੁਨੀਲ ਜਾਖੜ, ਜੋ ਕਿ 22 ਸਤੰਬਰ ਨੂੰ ਗੁਰਦਾਸਪੁਰ ਵਿਖੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨਗੇ, ਸ਼ੁੱਕਰਵਾਰ ਤੋਂ ਹੀ ਪ੍ਰਚਾਰ ਮੁਹਿੰਮ ਵੀ ਸ਼ੁਰੂ ਕਰਨਗੇ। ਮਾਰਚ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਸੱਤਾ 'ਚ ਆਈ ਕਾਂਗਰਸ ਪਾਰਟੀ ਲਈ ਗੁਰਦਾਸਪੁਰ ਜ਼ਿਮਨੀ ਚੋਣਾਂ ਵਕਾਰ ਦਾ ਵਿਸ਼ਾ ਹੈ। ਰੁਝਾਨ ਮੁਤਾਬਿਕ ਜ਼ਿਆਦਾਤਰ ਜ਼ਿਮਨੀ ਚੋਣਾਂ 'ਤੇ ਸੱਤਾਧਾਰੀ ਪਾਰਟੀ ਦਾ ਕਬਜ਼ਾ ਰਹਿੰਦਾ ਹੈ। (ਪੰਜਾਬ 'ਚ ਅੰਮ੍ਰਿਤਸਰ ਜ਼ਿਮਨੀ ਚੋਣਾਂ 'ਚ ਗੁਰਜੀਤ ਸਿੰਘ ਔਜਲਾ ਦੀ ਜਿੱਤ ਇਸ ਦੀ ਹਾਲੀਆ ਮਿਸਾਲ ਹੈ।) ਹਾਲਾਂਕਿ ਭਾਜਪਾ ਵਲੋਂ ਵੀ ਆਪਣੀ ਇਹ ਸੀਟ ਬਰਕਰਾਰ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਲਕਿਆਂ ਮੁਤਾਬਿਕ ਭਾਜਪਾ ਵਲੋਂ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਦੇ ਨਾਂਅ 'ਤੇ ਮੋਹਰ ਲਾਈ ਜਾ ਸਕਦੀ ਹੈ। ਪਰ ਬਿਨਾਂ ਉਮੀਦਵਾਰ ਐਲਾਨੇ ਵੀ ਪਾਰਟੀ ਪਿਛਲੇ ਹਫ਼ਤੇ ਤੋਂ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਥੇ ਜ਼ਿਕਰਯੋਗ ਹੈ ਕਿ ਹਿੰਦੂ ਬਹੁਤਾਤ ਇਲਾਕੇ ਗੁਰਦਾਸਪੁਰ ਦੀ ਇਸ ਸੀਟ 'ਤੇ ਉਸ ਵੇਲੇ ਤੱਕ ਕਾਂਗਰਸ ਦਾ ਕਬਜ਼ਾ ਸੀ, ਜਦ ਤੱਕ ਭਾਜਪਾ ਨੇ ਅਦਾਕਾਰ ਵਿਨੋਦ ਖੰਨਾ ਨੂੰ ਮੈਦਾਨ 'ਚ ਨਹੀਂ ਉਤਾਰਿਆ ਸੀ। ਗੁਰਦਾਸਪੁਰ ਤੋਂ ਪੰਜ ਵਾਰ ਸੰਸਦ ਮੈਂਬਰ ਰਹਿ ਚੁੱਕੇ ਵਿਨੋਦ ਖੰਨਾ ਦਾ ਦਿਹਾਂਤ 27 ਅਪ੍ਰੈਲ ਨੂੰ ਹੋਇਆ ਸੀ।

ਐੱਸ.ਐੱਸ.ਬੀ. ਕੈਂਪ 'ਚ ਭੇਦਭਰੀ ਹਾਲਤ 'ਚ ਚੱਲੀ ਗੋਲੀ

ਜਵਾਨ ਦੀ ਮੌਤ

ਸ੍ਰੀਨਗਰ, 20 ਸਤੰਬਰ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਮਬਨ ਦੇ ਬਨਿਹਾਲ ਇਲਾਕੇ 'ਚ ਅਚਾਨਕ ਹੋਈ ਗੋਲੀਬਾਰੀ ਦੀ ਘਟਨਾ 'ਚ ਸਸ਼ਸਤਰ ਸੀਮਾ ਬਲ (ਐੱਸ.ਐੱਸ.ਬੀ) ਦਾ ਏ.ਐਸ.ਆਈ. ਜ਼ਖ਼ਮੀ ਤੇ ਇਕ ਕਾਂਸਟੇਬਲ ਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਇਹ ਘਟਨਾ ਦੇਰ ਸ਼ਾਮ 7 ਵਜੇ ਨਯਾ ਯੁਗਾ ਇੰਜੀਨੀਅਰਿੰਗ ਕਾਲਜ ਨੇੜੇ (ਚਿਤਹਾਰ) ਬੇਸ ਕੈਂਪ ਨੇੜੇ ਗਸ਼ਤ ਦੌਰਾਨ ਵਾਪਰੀ। ਅਚਾਨਕ ਚੱਲੀ ਗੋਲੀ ਦੌਰਾਨ ਏ.ਐਸ.ਆਈ ਸ਼ਾਮ ਸਿੰਘ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਤੇ ਕਾਂਸਟੇਬਲ ਰਾਮ ਪ੍ਰਵੇਸ਼ ਦੀ ਮੌਕੇ 'ਤੇ ਮੌਤ ਹੋ ਗਈ। ਇਹ ਦੋਵੇਂ ਐਸ.ਐਸ.ਬੀ ਦੀ 14ਵੀਂ ਬਟਾਲੀਅਨ ਨਾਲ ਸੰਬਧਤ ਸਨ। ਐਸ. ਐਸ. ਬੀ. ਨੇ ਇਸ ਨੂੰ ਅੱਤਵਾਦੀ ਹਮਲਾ ਦੱਸਿਆ ਸੀ। ਜਦੋਂ ਪੁਲਿਸ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਡੀ. ਜੀ. ਪੀ. ਐਸ. ਪੀ. ਵੈਦ ਨੇ ਕਿਹਾ ਕਿ ਇਹ ਜਵਾਨਾਂ ਦਰਮਿਆਨ ਹੋਈ ਝੜਪ ਹੈ। ਪੁਲਿਸ ਬੁਲਾਰੇ ਅਨੁਸਾਰ ਇਹ ਆਪਸੀ ਝਗੜੇ ਦਾ ਮਾਮਲਾ ਵੀ ਹੋ ਸਕਦਾ ਹੈ ਤੇ ਜਵਾਨਾਂ ਨੇ ਕਿਸੇ ਗੱਲ ਨੂੰ ਲੈ ਕੇ ਇਕ-ਦੂਜੇ 'ਤੇ ਗੋਲੀਆਂ ਚਲਾ ਦਿੱਤੀਆਂ ਹੋਣ। ਪੁਲਿਸ ਅਜੇ ਇਸ ਦੀ ਜਾਂਚ ਕਰ ਰਹੀ ਹੈ। ਗ਼ੈਰ ਸਰਕਾਰੀ ਸੂਤਰਾਂ ਅਨੁਸਾਰ ਇਸ ਘਟਨਾ 'ਚ ਅਧਿਕਾਰੀ ਸਮੇਤ ਦੋ ਜਵਾਨ ਮਾਰੇ ਗਏ ਹਨ। ਇਸ ਦੌਰਾਨ ਬੀ.ਐਸ.ਐਫ ਨੇ ਸਾਂਬਾ ਸੈਕਟਰ ਨੇੜੇ ਬੈਸੰਤਰ ਨਾਲੇ ਦੇ ਮਲੂ ਚੱਕ ਇਲਾਕੇ ਦੇ ਕਿਨਾਰੇ 'ਤੇ ਇਕ ਪੁਰਾਣੀ ਐਂਟੀ ਟੈਂਕ ਬਰੂਦੀ ਸੁਰੰਗ ਬਰਾਮਦ ਕੀਤੀ ਜਿਸ ਨੂੰ ਬੀ.ਐਸ.ਐਫ ਦੇ ਬੰਬ ਨਕਾਰਾ ਕਰਨ ਵਾਲੇ ਦਸਤੇ ਨੇ ਮੌਕੇ 'ਤੇ ਤਬਾਹ ਕਰ ਦਿੱਤਾ ।

ਪਾਕਿ ਗੋਲੀਬਾਰੀ 'ਚ ਜਵਾਨ ਸ਼ਹੀਦ

3 ਹੋਰ ਜ਼ਖ਼ਮੀ

ਸ੍ਰੀਨਗਰ, 20 ਸਤੰਬਰ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਕੇਰਨ ਸੈਕਟਰ 'ਚ ਪਾਕਿ ਫ਼ੌਜ ਦੀ ਗੋਲਾਬਾਰੀ ਦੀ ਇਕ ਹੋਰ ਉਲੰਘਣਾ 'ਚ ਭਾਰਤੀ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦਕਿ ਇਸ ਘਟਨਾ 'ਚ 3 ਹੋਰ ਜ਼ਖ਼ਮੀ ਹੋ ਗਏ। ਫ਼ੌਜੀ ਸੂਤਰਾਂ ਅਨੁਸਾਰ ਪਾਕਿ ਰੇਂਜਰਾਂ ਨੇ ਜ਼ਿਲ੍ਹਾ ਕੁਪਵਾੜਾ ਦੇ ਕੇਰਨ ਸੈਕਟਰ 'ਚ ਤੜਕੇ ਫਿਰਕਿਆ ਇਲਾਕੇ 'ਚ ਗੋਲੀਬਾਰੀ ਦੀ ਉਲੰਘਣਾ ਕਰਦੇ ਹੋਏ ਭਾਰਤੀ ਚੌਕੀਆਂ ਅਤੇ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਗੋਲੀਬਾਰੀ ਰੁਕਣ ਤੋਂ ਬਾਅਦ ਘੁਸਪੈਠ ਦੀ ਸੰਭਾਵਨਾ ਨੂੰ ਦੇਖਦੇ ਹੋਏ ਫ਼ੌਜ ਨੇ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰਵਾਈ। 5-9 ਗੋਰਖਾ (ਜੀ. ਆਰ.) ਦੀ ਗਸ਼ਤੀ ਪਾਰਟੀ ਦੇ ਜਵਾਨ ਜਦੋਂ ਪਿੰਪਲ ਚੌਕੀ ਨੇੜੇ ਅੱਗੇ ਵਧ ਰਹੇ ਸਨ ਤਾਂ ਪਾਕਿ ਰੇਂਜਰਾਂ ਦੇ ਸ਼ਟੂਰਾਂ ਨੇ ਗਸ਼ਤੀ ਪਾਰਟੀ ਨੂੰ ਨਿਸ਼ਾਣਾ ਬਣਾਇਆ, ਜਿਸ 'ਚ 4 ਜਵਾਨ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਸ੍ਰੀਨਗਰ ਦੇ 92 ਫ਼ੌਜੀ ਬੇਸ ਹਸਪਤਾਲ ਸਥਿਤ ਸ੍ਰੀਨਗਰ ਬਾਦਾਮੀ ਬਾਗ ਪਹੁੰਚਾ ਦਿੱਤਾ ਗਿਆ, ਜਿਥੇ ਇਕ ਜਵਾਨ ਜਿਸ ਦੀ ਪਛਾਣ ਰਾਜੇਸ਼ ਖਤਰੀ ਵਜੋਂ ਹੋਈ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ, ਜਿਸ ਦੀ ਪੁਸ਼ਟੀ ਫ਼ੌਜੀ ਬੁਲਾਰੇ ਨੇ ਕੀਤੀ। ਭਾਰਤੀ ਫ਼ੌਜ ਪਾਕਿ ਗੋਲੀਬਾਰੀ ਦਾ ਢੁੱਕਵਾਂ ਜਵਾਬ ਦੇ ਰਹੀ ਹੈ ਅਤੇ ਇਸ 'ਚ ਪਾਕਿ ਫ਼ੌਜ ਨੂੰ ਵੀ ਭਾਰੀ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ।

ਘੱਟੋ-ਘੱਟ ਸਮਰਥਨ ਮੁੱਲ 'ਤੇ ਹੋਵੇਗੀ ਦਾਲਾਂ ਦੀ ਖ਼ਰੀਦ-ਪਾਸਵਾਨ

ਨਵੀਂ ਦਿੱਲੀ, 20 ਸਤੰਬਰ (ਏਜੰਸੀ)-ਖ਼ੁਰਾਕ ਸਪਲਾਈ ਤੇ ਉਪਭੋਗਤਾ ਮਾਮਲਿਆਂ ਦੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਦੇਸ਼ 'ਚ ਦਾਲਾਂ ਦੀਆਂ ਕੀਮਤਾਂ ਘੱਟੋ-ਘੱਟ ਸਮਰਥਨ ਮੁੱਲ ਤੋਂ ਵੀ ਹੇਠਾਂ ਆ ਜਾਣ 'ਤੇ ਚਿੰਤਾ ਪ੍ਰਗਟ ਕਰਦਿਆਂ ਅੱਜ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਸਰਕਾਰ ਕਿਸਾਨਾਂ ਕੋਲੋਂ ਦਾਲਾਂ ਦੀ ਖ਼ਰੀਦ ਘੱਟੋ-ਘੱਟ ਸਮਰਥਨ ਮੁੱਲ ਦੇ ਹਿਸਾਬ ਨਾਲ ਕਰੇਗੀ ਤਾਂ ਜੋ ਉਨ੍ਹਾਂ ਨੂੰ ਦਾਲਾਂ ਦੀ ਉਚਿੱਤ ਕੀਮਤ ਮਿਲ ਸਕੇ। ਸ੍ਰੀ ਪਾਸਵਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੇਸ਼ ਦੇ ਕੁਝ ਹਿੱਸਿਆਂ ਤੋਂ ਦਾਲਾਂ ਦੀ ਕੀਮਤ ਘੱਟੋ-ਘੱਟ ਸਮਰਥਨ ਮੁੱਲ ਤੋਂ ਵੀ ਹੇਠਾਂ ਆ ਜਾਣ ਦੀ ਸ਼ਿਕਾਇਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਅਰਹਰ ਦੀ ਦਾਲ ਦੀ ਠੀਕ ਕੀਮਤ ਮਿਲ ਸਕੇ ਇਸ ਲਈ ਅਰਹਰ ਦਾ ਨਿਰਯਾਤ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਸਰਕਾਰੀ ਸੰਸਥਾਵਾਂ, ਰੱਖਿਆ ਖੇਤਰ ਤੇ ਨੈਫੇਡ ਨੂੰ ਵੱਧ ਤੋਂ ਵੱਧ ਦਾਲਾਂ ਦੀ ਖ੍ਰੀਦ ਕਰਨ ਦਾ ਮਸ਼ਵਰਾ ਦਿੰਦਿਆਂ ਕਿਹਾ ਕਿਸਾਨਾਂ ਦੀਆਂ ਕੋਸ਼ਿਸ਼ਾਂ ਨਾਲ ਹੀ ਦਾਲਾਂ ਦੀ ਪੈਦਾਵਾਰ 'ਚ ਭਾਰੀ ਵਾਧਾ ਹੋਇਆ ਹੈ ਤੇ ਦਾਲਾਂ ਦੇ ਆਯਾਤ 'ਚ ਕਮੀ ਆਈ ਹੈ। ਜ਼ਿਕਰਯੋਗ ਹੈ ਕਿ ਬੀਤੇ ਸਾਲਾਂ 'ਚ ਦਾਲਾਂ ਦੀ ਕਮੀ ਦੇ ਚੱਲਦਿਆਂ ਇਨ੍ਹਾਂ ਦੇ ਭਾਅ 200 ਰੁਪਏ ਪ੍ਰਤੀ ਕਿਲੋ ਤੱਕ ਅੱਪੜ ਗਏ ਸਨ ਤਾਂ ਸਰਕਾਰ ਨੇ ਇਨ੍ਹਾਂ ਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ 20 ਲੱਖ ਟਨ ਦਾ ਬਫਰ ਸਟਾਕ ਰੱਖਣ ਦਾ ਨਿਰਣਾ ਲਿਆ ਸੀ।

ਯੂ. ਪੀ. ਪੁਲਿਸ ਅਧਿਕਾਰੀ ਨੇ 45 ਲੱਖ ਰੁਪਏ ਰਿਸ਼ਵਤ ਲੈ ਕੇ ਛੱਡਿਆ ਨਾਭਾ ਜੇਲ੍ਹ ਮਾਮਲੇ ਦਾ ਮੁੱਖ ਦੋਸ਼ੀ

ਲਖਨਊ, 20 ਸਤੰਬਰ (ਏਜੰਸੀ)-ਉੱਤਰ ਪ੍ਰਦੇਸ਼ ਦੇ ਇਕ ਸੀਨੀਅਰ ਪੁਲਿਸ ਅਧਿਕਾਰੀ ਖ਼ਿਲਾਫ਼ ਯੋਗੀ ਸਰਕਾਰ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਆਈ. ਜੀ. ਰੈਂਕ ਦੇ ਪੁਲਿਸ ਅਧਿਕਾਰੀ 'ਤੇ ਪੰਜਾਬ ਦੀ ਨਾਭਾ ਜੇਲ੍ਹ ਬ੍ਰੇਕ ਮਾਮਲੇ ਦੇ ਮੁੱੱਖ ਸਾਜ਼ਿਸ਼ਕਾਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ...

ਪੂਰੀ ਖ਼ਬਰ »

ਸਿਗਰਟ ਪੀਣ ਤੋਂ ਰੋਕਣ 'ਤੇ 2 ਪੰਜਾਬੀ ਨੌਜਵਾਨਾਂ 'ਤੇ ਚੜ੍ਹਾਈ ਕਾਰ, 1 ਦੀ ਮੌਤ

ਨਵੀਂ ਦਿੱਲੀ, 20 ਸਤੰਬਰ (ਏਜੰਸੀ)-ਦੱਖਣੀ ਦਿੱਲੀ 'ਚ ਆਪਣੇ ਸਾਹਮਣੇ ਸਿਗਰਟ ਪੀਣ ਤੋਂ ਰੋਕਣ 'ਤੇ ਇਕ ਵਿਅਕਤੀ ਨੇ ਦੋ ਮੋਟਰਸਾਈਕਲ ਸਵਾਰ ਪੰਜਾਬੀ ਨੌਜਵਾਨਾਂ ਨੂੰ ਕਾਰ ਨਾਲ ਟੱਕਰ ਮਾਰ ਦਿੱਤੀ, ਜਿਨ੍ਹਾਂ 'ਚੋਂ ਇਕ ਦੀ ਅੱਜ ਹਸਪਤਾਲ ਵਿਖੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ...

ਪੂਰੀ ਖ਼ਬਰ »

ਐੱਨ.ਡੀ. ਤਿਵਾੜੀ ਦੀ ਹਾਲਤ ਗੰਭੀਰ, ਹਸਪਤਾਲ ਦਾਖ਼ਲ

ਨਵੀਂ ਦਿੱਲੀ, 20 ਸਤੰਬਰ (ਏਜੰਸੀ)-ਸਾਬਕਾ ਕੇਂਦਰੀ ਮੰਤਰੀ ਐੱਨ. ਡੀ. ਤਿਵਾੜੀ ਨੂੰ ਦਿਮਾਗ ਦਾ ਦੌਰਾ ਪੈਣ ਕਾਰਨ ਇਥੋਂ ਦੇ ਪ੍ਰਾਈਵੇਟ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੇ ਬੇਟੇ ਰੋਹਿਤ ਸ਼ੇਖਰ ਤਿਵਾੜੀ ਨੇ ਦੱਸਿਆ ਕਿ ਉਹ ਘਰ 'ਚ ਸਵੇਰੇ ਚਾਹ ਪੀਣ ਸਮੇਂ ਬੇਹੋਸ਼ ...

ਪੂਰੀ ਖ਼ਬਰ »

ਹਿਜ਼ਬੁਲ ਦਾ ਅੱਤਵਾਦੀ ਗ੍ਰਿਫ਼ਤਾਰ

ਸ੍ਰੀਨਗਰ, 20 ਸਤੰਬਰ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ 'ਚ ਪੁਲਿਸ ਨੇ ਹਿਜ਼ਬੁਲ ਮੁਜਾਹਦੀਨ ਦੇ ਸਰਗਰਮ ਅੱਤਵਾਦੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਸੂਤਰਾਂ ਅਨੁਸਾਰ ਆਦਿਲ ਅਹਿਮਦ ਭੱਟ ਵਾਸੀ ਜਬਲੀਪੋਰਾ ਬਿਜਬੇਹਾੜਾ ਨੂੰ ਦੁਪਹਿਰ ਵੇਲੇ ...

ਪੂਰੀ ਖ਼ਬਰ »

ਕੇਂਦਰੀ ਮੰਤਰੀ ਮੰਡਲ ਦੇ ਫੈਸਲੇ

ਰੇਲਵੇ ਮੁਲਾਜ਼ਮਾਂ ਨੂੰ 78 ਦਿਨਾਂ ਦਾ ਬੋਨਸ

* ਆਈ. ਟੀ. ਡੀ. ਸੀ. ਦੇ 3 ਹੋਟਲਾਂ ਦਾ ਪ੍ਰਬੰਧਨ ਰਾਜਾਂ ਦੇ ਸਪੁਰਦ ਕੀਤਾ ਜਾਵੇਗਾ * 'ਖੇਲ੍ਹੋ ਇੰਡੀਆ' ਪ੍ਰੋਗਰਾਮ ਨੂੰ ਕੀਤਾ ਜਾਵੇਗਾ ਉਤਸ਼ਾਹਿਤ

ਨਵੀਂ ਦਿੱਲੀ, 20 ਸਤੰਬਰ (ਉਪਮਾ ਡਾਗਾ ਪਾਰਥ)-ਤਿਉਹਾਰਾਂ ਦੀ ਆਮਦ ਤੋਂ ਪਹਿਲਾਂ ਸਰਕਾਰ ਨੇ ਰੇਲਵੇ ਮੁਲਾਜ਼ਮਾਂ ਨੂੰ 78 ਦਿਨਾਂ ਦਾ ਬੋਨਸ ਦੇਣ ਦਾ ਫੈਸਲਾ ਕੀਤਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਰੇਲਵੇ ਦੇ ਤਕਰੀਬਨ 12.30 ਲੱਖ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ। ਜਦਕਿ ਸਰਕਾਰ ...

ਪੂਰੀ ਖ਼ਬਰ »

ਹਨੀਪ੍ਰੀਤ ਦੀ ਭਾਲ ਲਈ ਨਿਪਾਲ ਨਾਲ ਲਗਦੀ ਸਰਹੱਦ 'ਤੇ ਚੌਕਸੀ ਵਧਾਈ

ਮਹਾਰਾਜਗੰਜ, 20 ਸਤੰਬਰ (ਏਜੰਸੀ)- ਭਾਰਤ ਦੀ ਨਿਪਾਲ ਨਾਲ ਲੱਗਦੀ ਸਰਹੱਦ 'ਤੇ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਤੇ ਨਾਲ ਲੱਗਦੇ ਹੋਰ ਜ਼ਿਲ੍ਹਿਆਂ 'ਚ ਜੇਲ੍ਹ 'ਚ ਬੰਦ ਡੇਰਾ ਸਿਰਸਾ ਮੁਖੀ ਦੀ ਮੂੰਹ-ਬੋਲੀ ਬੇਟੀ ਹਨੀਪ੍ਰੀਤ ਇੰਸਾਂ ਦੀ ਭਾਲ ਲਈ ਚੌਕਸੀ ਵਧਾ ਦਿੱਤੀ ਗਈ ਹੈ। ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX