ਨਵਾਂਸ਼ਹਿਰ, 20 ਸਤੰਬਰ (ਗੁਰਬਖ਼ਸ਼ ਸਿੰਘ ਮਹੇ)- ਅੱਜ ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਡੈਮੋਕਰੈਟਿਕ ਲਾਇਰਜ਼ ਐਸੋਸੀਏਸ਼ਨ ਪੰਜਾਬ ਅਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਅੰਦੋਲਨਕਾਰੀ ਕਿਸਾਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਅਤੇ ਪਟਿਆਲਾ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਵਿਰੁੱਧ ਝੂਠੇ ਕੇਸ ਦਰਜ ਕਰਨ ਦੇ ਵਿਰੋਧ ਵਿਚ ਨਵਾਂਸ਼ਹਿਰ ਵਿਖੇ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਇਸ ਤੋਂ ਪਹਿਲਾਂ ਸਥਾਨਕ ਬਾਰਾਂਦਰੀ ਬਾਗ਼ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਡੀ.ਐਲ.ਏ. ਦੇ ਸੂਬਾਈ ਕਨਵੀਨਰ ਦਲਜੀਤ ਸਿੰਘ ਐਡਵੋਕੇਟ, ਜਮਹੂਰੀ ਅਧਿਕਾਰ ਸਭਾ ਦੇ ਪੈ੍ਰੱਸ ਸਕੱਤਰ ਬੂਟਾ ਸਿੰਘ, ਸੂਬਾ ਕਮੇਟੀ ਮੈਂਬਰ ਜਸਬੀਰ ਦੀਪ ਨੇ ਆਖਿਆ ਕਿ ਕਰਜ਼ੇ ਦੇ ਬੋਝ ਦੀ ਸਤਾਈ ਤੁਫ਼ਾਨ ਬਣ ਕੇ ਉੱਠ ਰਹੀ ਕਿਸਾਨੀ ਨੂੰ ਪੰਜਾਬ ਦੀ ਕੈਪਟਨ ਸਰਕਾਰ ਦਮਨਕਾਰੀ ਹੱਥ ਕੰਡਿਆਂ ਰਾਹੀਂ ਦਬਾਉਣਾ ਚਾਹੁੰਦੀ ਹੈ। 22 ਸਤੰਬਰ ਨੂੰ 7 ਕਿਸਾਨ ਜਥੇਬੰਦੀਆਂ ਵੱਲੋਂ ਪਟਿਆਲਾ ਵਿਖੇ ਮੁੱਖ ਮੰਤਰੀ ਦੇ ਮੋਤੀ ਮਹਿਲ ਦਾ ਘਿਰਾਓ ਦੇ ਐਲਾਨ ਤੋਂ ਤਿਲ ਮਲਾਈ ਸਰਕਾਰ ਨੇ ਪੁਲਿਸ ਨੂੰ ਕਿਸਾਨਾਂ ਉੱਤੇ ਜ਼ਬਰ ਦੀ ਹਨੇਰੀ ਝੁਲਾਉਣ ਲਈ ਖੁੱਲ੍ਹ ਦੇ ਦਿੱਤੀ ਹੋਈ ਹੈ। ਇਸੇ ਕਰਕੇ ਘਿਰਾਓ ਤੋਂ ਪਹਿਲਾਂ ਹੀ ਕਿਸਾਨ ਆਗੂਆਂ ਨੂੰ ਘਰਾਂ ਚੋਂ ਚੁੱਕ ਕੇ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਹੈ। ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਨਵਾਂਸ਼ਹਿਰ ਦੇ ਪਧਾਨ ਸੁਰਿੰਦਰ ਸਿੰਘ ਬੈਂਸ ਦੀ ਗ੍ਰਿਫ਼ਤਾਰੀ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦੇ ਜ਼ਬਰ ਢਾਹੁਣ ਦੇ ਹੱਥਕੰਡੇ ਕਿਸਾਨੀ ਤੁਫ਼ਾਨ ਨੂੰ ਰੋਕ ਨਹੀਂ ਸਕਣਗੇ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਨਾਲ ਕੈਪਟਨ ਸਰਕਾਰ ਦੇ ਚਿਹਰੇ ਉੱਤੇ ਪਾਇਆ ਹੋਇਆ ਜਮਹੂਰੀਅਤ ਦਾ ਨਾਕਾਬ ਲੀਰੋ ਲੀਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਮੌਕੇ ਕੀਤੇ ਉਨ੍ਹਾਂ ਵਾਅਦਿਆਂ ਨੂੰ ਯਾਦ ਕਰਾਉਣਾ ਅਤੇ ਜਵਾਬਦੇਹੀ ਦੀ ਮੰਗ ਕਰਨਾ ਜਮਹੂਰੀਅਤ ਵਿਚ ਨਾਗਰਿਕਾਂ ਦਾ ਸੰਵਿਧਾਨਕ ਹੱਕ ਹੈ। ਪਰ ਪੰਜਾਬ ਸਰਕਾਰ ਵੱਲੋਂ ਇਸ ਸੰਵਿਧਾਨਕ ਹੱਕ ਦਾ ਸਤਿਕਾਰ ਕਰਨ ਦੀ ਬਜਾਏ ਪੁਲਿਸ ਅਤੇ ਕਾਲੇ ਕਾਨੂੰਨਾਂ ਦੀ ਤਾਕਤ ਨਾਲ ਇਸ ਸੰਵਿਧਾਨਕ ਤੇ ਜਮਹੂਰੀ ਹੱਕ ਨੂੰ ਕੁਚਲਨ ਦਾ ਰਾਹ ਅਪਣਾਉਣਾ ਬਹੁਤ ਹੀ ਮੰਦਭਾਗਾ, ਅਨੈਤਿਕ ਅਤੇ ਗ਼ੈਰ ਸੰਵਿਧਾਨਕ ਵਿਵਹਾਰ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨ ਆਗੂਆਂ ਤੇ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਤੁਰੰਤ ਬੰਦ ਕੀਤੀਆਂ ਜਾਣ ਅਤੇ ਗ੍ਰਿਫ਼ਤਾਰ ਕੀਤੇ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਕਿਸਾਨ ਅਤੇ ਹੋਰ ਸੰਘਰਸ਼ਸ਼ੀਲ ਜਥੇਬੰਦੀਆਂ ਨਾਲ ਮੁੱਖ ਮੰਤਰੀ ਤੁਰੰਤ ਮੀਟਿੰਗਾਂ ਕਰ ਕੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੇ ਅਤੇ ਚੋਣਾਂ ਮੌਕੇ ਕੀਤੇ ਵਾਅਦਿਆਂ ਉੱਪਰ ਪੂਰਾ ਉੱਤਰੇ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਤੇ ਪਟਿਆਲੇ ਵਿਚ ਦਰਜ ਕੀਤੇ ਗਏ ਝੂਠੇ ਪੁਲਿਸ ਕੇਸ ਰੱਦ ਕੀਤੇ ਜਾਣ ਅਤੇ ਸਰਕਾਰੀ ਅਤੇ ਨਿੱਜੀ ਜਾਇਦਾਦ ਦੀ ਭੰਨਤੋੜ ਰੋਕੂ ਐਕਟ 2017 ਤੁਰੰਤ ਵਾਪਸ ਲਿਆ ਜਾਵੇ। ਇਸ ਮੌਕੇ ਇਫਟੂ ਦੇ ਸੂਬਾ ਮੀਤ ਪਧਾਨ ਅਵਤਾਰ ਸਿੰਘ ਤਾਰੀ, ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪਧਾਨ ਬੀਬੀ ਗੁਰਬਖ਼ਸ਼ ਕੌਰ ਸੰਘਾ, ਗੁਰਨੇਕ ਸਿੰਘ ਚੂਹੜਪੁਰ, ਪਰਵੀਨ ਕੁਮਾਰ ਨਿਰਾਲਾ, ਹਰੇ ਲਾਲ, ਹਰੇ ਰਾਮ, ਓਮ ਪ੍ਰਕਾਸ਼, ਅਮਰਨਾਥ, ਨਰਿੰਦਰ ਸਿੰਘ ਉੜਾਪੜ ਨੇ ਵੀ ਵਿਚਾਰ ਰੱਖੇ। ਬਾਅਦ ਵਿਚ ਮਾਰਚ ਕਰਨ ਉਪਰੰਤ ਏ.ਡੀ.ਸੀ. ਨਵਾਂਸ਼ਹਿਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ।
ਬਲਾਚੌਰ, 20 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਬਲਾਚੌਰ ਦੀ ਮੀਟਿੰਗ ਸੂਬਾਈ ਚੇਅਰਮੈਨ ਦਿਲਦਾਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਪ੍ਰਧਾਨ ਤਜਿੰਦਰ ਸਿੰਘ ਜੋਤ ਨੇ ਇਕ ਸ਼ੋਕ ਮਤੇ ਰਾਹੀ ਪ੍ਰਸਿੱਧ ਤੇ ਨਿਡਰ ...
ਬੰਗਾ, 20 ਸਤੰਬਰ (ਲਾਲੀ ਬੰਗਾ) - ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਡੀ-ਜ਼ੋਨ ਦੇ ਯੁਵਕ ਮੇਲੇ ਵਿੱਚ ਹੋਏ ਮੁਕਾਬਲਿਆਂ ਵਿੱਚ ਪਹਿਰਾਵਾ ਪ੍ਰਦਰਸ਼ਨੀ ਵਿੱਚ ਦੂਜਾ ਸਥਾਨ ਤੇ ਫਾਈਨ ਆਰਟਸ ਦੇ ਮੁਕਾਬਲਿਆਂ ਵਿੱਚ ...
ਨਵਾਂਸ਼ਹਿਰ, 20 ਸਤੰਬਰ (ਗੁਰਬਖਸ਼ ਸਿੰਘ ਮਹੇ)-ਅੱਜ ਰੇਹੜੀ ਵਰਕਰਜ਼ ਯੂਨੀਅਨ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ 'ਚ ਰੇਹੜੀ ਵਰਕਰਾਂ ਅਤੇ ਵਿਦਿਆਰਥੀਆਂ ਵੱਲੋਂ ਪੁਲਿਸ ਦੀ ਧੱਕੇਸ਼ਾਹੀ ਦੇ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ | ਰੇਹੜੀ ਵਰਕਰਜ਼ ਯੂਨੀਅਨ ਦੇ ...
ਔੜ, 20 ਸਤੰਬਰ (ਗੁਰਨਾਮ ਸਿੰਘ ਗਿਰਨ)-ਪਿੰਡ ਗੜ੍ਹਪਧਾਣਾ ਦੇ ਕੋਲ ਇੱਕ ਫ਼ੈਕਟਰੀ ਦੀ ਬੱਸ ਜਿਹੜੀ ਪਿੰਡਾਂ ਵਿਚੋਂ ਫ਼ੈਕਟਰੀ'ਚ ਨੌਕਰੀ ਕਰਦੀਆਂ ਔਰਤਾਂ ਨੂੰ ਇਕੱਠੀਆਂ ਕਰਕੇ ਫ਼ੈਕਟਰੀ ਲੈ ਕੇ ਜਾ ਰਹੀ ਸੀ, ਅਚਾਨਕ ਪਲਟ ਗਈ ਜਿਸ ਵਿਚ ਸਵਾਰ ਡਰਾਈਵਰ ਸਮੇਤ 18 ਔਰਤਾਂ ਜ਼ਖਮੀ ...
ਮਜਾਰੀ/ਸਾਹਿਬਾ, 20 ਸਤੰਬਰ (ਨਿਰਮਲਜੀਤ ਸਿੰਘ ਚਾਹਲ)- ਗੁਰਦੁਆਰਾ ਨਾਨਕਸਰ ਠਾਠ ਮਜਾਰੀ ਵਿਖੇ ਤਿੰਨ ਰਾਤਾਂ ਦਾ ਗੁਰਮਤਿ ਸਮਾਗਮ 21 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਬਾਬਾ ਕੁਲਦੀਪ ਸਿੰਘ ਨੇ ਦੱਸਿਆ ਕੇ ਸਮਾਗਮ ਦੇ ਸਾਰੇ ਪ੍ਰਬੰਧ ...
ਨਵਾਂਸ਼ਹਿਰ, 20 ਸਤੰਬਰ (ਦੀਦਾਰ ਸਿੰਘ ਸ਼ੇਤਰਾ)- ਨਵਾਂਸ਼ਹਿਰ ਪੁਲਿਸ ਵੱਲੋਂ ਅੰਤਰ ਜ਼ਿਲ੍ਹਾ ਟਰੱਕ ਚੋਰ ਗਿਰੋਹ ਨੂੰ ਕਾਬੂ ਕਰਨ ਦਾ ਸਮਾਚਾਰ ਹੈ | ਡੀ.ਐੱਸ.ਪੀ. ਮੁਖ਼ਤਿਆਰ ਰਾਏ ਅਤੇ ਇੰਸਪੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਪੁਲਿਸ ਟੁਕੜੀ ਨੇ ਨਾਕੇ ਦੌਰਾਨ ਅੰਤਰ ...
ਨਵਾਂਸ਼ਹਿਰ, 20 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਅੱਜ ਇੱਥੇ ਕਿਸਾਨ ਮਜ਼ਦੂਰ ਮੁੜ ਵਸੇਬਾ ਵੈੱਲਫੇਅਰ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਜਥੇਬੰਦੀ ਦੇ ਸੂਬਾ ਪੈੱ੍ਰਸ ਸਕੱਤਰ ਹਰਬੰਸ ਸਿੰਘ ਅੜਿਕਾ ਦੀ ਪ੍ਰਧਾਨਗੀ ਹੇਠ ਹੋਈ | ਇਸ ਸਬੰਧੀ ਜਾਣਕਾਰੀ ਦਿੰਦੇ ...
ਨਵਾਂਸ਼ਹਿਰ, 20 ਸਤੰਬਰ (ਗੁਰਬਖ਼ਸ਼ ਸਿੰਘ ਮਹੇ)- ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਵੱਲੋਂ ਰਮੇਸ਼ ਕੁਮਾਰ ਬਾਲੀ ਵਾਸੀ ਲੰਗੜੋਆ ਵਿਰੁੱਧ ਵਿਦੇਸ਼ ਭੇਜਣ ਦੇ ਨਾਂਅ 'ਤੇ 8 ਲੱਖ 35 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਦਾ ਮੁਕੱਦਮਾ ਦਰਜ ਕੀਤਾ ਹੈ | ਇਸ ਸਬੰਧੀ ਜਸਵੀਰ ਸਿੰਘ ...
ਗੜ੍ਹਸ਼ੰਕਰ, 20 ਸਤੰਬਰ (ਧਾਲੀਵਾਲ)- ਅਰੋੜਾ ਇਮੀਗ੍ਰੇਸ਼ਨ ਐਾਡ ਐਜ਼ੂਕੇਸ਼ਨ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਮੈਨੇਜਿੰਗ ਡਾਇਰੈਕਟਰ ਅਵਤਾਰ ਸਿੰਘ ਅਰੋੜਾ ਮੈਂਬਰ ਆਈ. ਸੀ. ਸੀ. ਆਰ. ਸੀ. ਤੇ ਰਿਜ਼ਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਸਟੱਡੀ ਵੀਜ਼ੇ ...
ਨਵਾਂਸ਼ਹਿਰ, 20 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਸ਼ੋ੍ਰਮਣੀ ਅਕਾਲੀ ਦਲ ਪੰਜਾਬ ਹਿਤਾਂ ਲਈ ਹਰ ਕੁਰਬਾਨੀ ਕਰਨ ਤੱਕ ਜਾਵੇਗਾ | ਹਾਂਸੀ ਬੁਟਾਣਾ ਨਹਿਰ ਰਾਹੀਂ ਕੈਪਟਨ ਸਰਕਾਰ ਵੱਲੋਂ ਪੰਜਾਬ ਨਾਲ ਕੀਤਾ ਜਾਣ ਵਾਲਾ ਧੋਖਾ ਕਦਾਚਿਤ ਨਹੀਂ ਹੋਣ ਦਿੱਤਾ ਜਾਵੇਗਾ | ਇਨ੍ਹਾਂ ...
ਮੱਲਪੁਰ ਅੜਕਾਂ, 20 ਸਤੰਬਰ (ਮਨਜੀਤ ਸਿੰਘ ਜੱਬੋਵਾਲ) - ਕਲਗੀਧਰ ਸੇਵਕ ਜਥਾ ਕਾਹਮਾ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਹਮਾ ਦੇ ਪਿਤਾ ਤਾਰਾ ਸਿੰਘ ਬੀਤੇ ਦਿਨੀ ਜੋ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਨੇ ਜਿਉਂਦੇ ਹੀ ਆਪਣਾ ਸਰੀਰ ਸਰਕਾਰੀ ਮੈਡੀਕਲ ਕਾਲਜ ਅੰਮਿ੍ਤਸਰ ਨੂੰ ...
ਬੰਗਾ, 20 ਸਤੰਬਰ (ਕਰਮ ਲਧਾਣਾ)-ਭਾਰਤ ਦੀ ਚੋਟੀ ਦੀ ਦੁਪਹੀਆ ਵਾਹਨ ਨਿਰਮਾਣ ਕੰਪਨੀ ਹੀਰੋ ਮੋਟੋ ਕੌਰਪ ਵੱਲੋਂ ਕੰਪਨੀ ਦੀ ਅਧਿਕਾਰਿਤ ਏਜੰਸੀ ਐਚ. ਆਰ. ਆਟੋ ਬੰਗਾ ਦੇ ਖੁੱਲ੍ਹੇ ਮੈਦਾਨ ਵਿੱਚ ਲੱਗਣ ਵਾਲਾ ਮੁਫ਼ਤ ਤਿੰਨ ਰੋਜ਼ਾ ਮੈਗਾ ਸਰਵਿਸ ਕੈਂਪ 21 ਸਤੰਬਰ ਦਿਨ ਵੀਰਵਾਰ ...
ਸਨਦੀਪ ਸਿੰਘ ਉੜਾਪੜ/ਲਸਾੜਾ, 20 ਸਤੰਬਰ (ਲਖਵੀਰ ਸਿੰਘ ਖੁਰਦ) - ਗੁਰਦੁਆਰਾ ਸਲਵਾਣਾ ਸਾਹਿਬ ਮਾਲੋਮਜਾਰਾ ਅਤੇ ਮੰਜੀ ਸਾਹਿਬ ਨਵਾਂਸ਼ਹਿਰ ਦੇ ਮੁੱਖ ਸੇਵਾਦਾਰ ਬਾਬਾ ਨਰੰਗ ਸਿੰਘ ਹਰੀਆਂ ਵੇਲਾਂ ਵਾਲਿਆਂ ਦੇ ਜਵਾਈ ਸਨਦੀਪ ਸਿੰਘ (30 ਸਾਲ) ਜਿਨ੍ਹਾਂ ਦੀ ਪਿਛਲੇ ...
ਰੈਲਮਾਜਰਾ, 20 ਸਤੰਬਰ (ਰਕੇਸ਼ ਰੋਮੀ)- ਰੈਲਮਾਜਰਾ ਵਿਖੇ ਸਮਾਜ ਸੇਵਕ ਵੈੱਲਫੇਅਰ ਸੁਸਾਇਟੀ ਵੱਲੋਂ ਮੈਕਸ ਇੰਡੀਆ ਕੰਪਨੀ ਰੈਲਮਾਜਰਾ ਦੇ ਸਹਿਯੋਗ ਨਾਲ ਹੋਟਲ ਸਿਲਵਰ ਲੀਫ ਰੈਸਟੋਰੈਂਟ ਵਿਖੇ ਬਲਾਕ ਸੰਮਤੀ ਮੈਂਬਰ ਸੁਰਿੰਦਰ ਛਿੰਦਾ ਦੀ ਅਗਵਾਈ ਹੇਠ ਲਗਵਾਇਆ ਗਿਆ | ...
ਪੋਜੇਵਾਲ ਸਰਾਂ, 20 ਸਤੰਬਰ (ਨਵਾਂਗਰਾਈਾ)- ਬਲਾਚੌਰ ਦੇ ਸਾਬਕਾ ਵਿਧਾਇਕ ਰਾਮ ਕਿਸ਼ਨ ਕਟਾਰੀਆ ਨਾਲ ਉਨ੍ਹਾਂ ਦੇ ਛੋਟੇ ਭਰਾ ਮੈਨੇਜਰ ਮਹਿੰਦਰ ਪਾਲ ਕਟਾਰੀਆ ਪੋਜੇਵਾਲ ਦੀ ਮੌਤ 'ਤੇ ਵੱਖ ਵੱਖ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਦੱਖ ਦਾ ਪ੍ਰਗਟਾਵਾ ਕਰਨ ...
ਬਲਾਚੌਰ, 20 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)- ਸਵ: ਜਸਵੀਰ ਕੌਰ ਸੈਣੀ ਯਾਦਗਾਰੀ ਐਜੂਕੇਸ਼ਨਲ ਅਤੇ ਵੈੱਲਫੇਅਰ ਕਲੱਬ ਬਲਾਚੌਰ ਵੱਲੋਂ ਮਲ੍ਹਮ ਪੱਟੀ ਦਿਹਾੜੇ 'ਤੇ ਸਵ.ਜਸਵੀਰ ਕੌਰ ਸੈਣੀ (ਜੇ.ਕੇ.ਸੈਣੀ ਪੈਲੇਸ) ਦੀ ਯਾਦ ਵਿਚ ਦੂਜਾ ਮੁਫ਼ਤ ਸਿਹਤ ਜਾਂਚ ਕੈਂਪ ਸਰਕਾਰੀ ...
ਸੰਧਵਾਂ, 20 ਸਤੰਬਰ (ਪ੍ਰੇਮੀ ਸੰਧਵਾਂ) - ਗੁਰਦੁਆਰਾ ਬਾਬਾ ਸੁਚੇਤ ਸਿੰਘ ਨੇੜੇ ਪਿੰਡ ਫਰਾਲਾ ਵਿਖੇ ਪ੍ਰਵਾਸੀ ਭਾਰਤੀਆਂ, ਨਗਰ ਪੰਚਾਇਤ ਅਤੇ ਸਮੂਹ ਮਹਾਂਮਾਈ ਦੇ ਭਗਤ ਪ੍ਰੇਮੀਆਂ ਦੇ ਸਹਿਯੋਗ ਨਾਲ 22 ਸਤੰਬਰ ਨੂੰ ਮਾਂ ਭਗਵਤੀ ਜਾਗਰਣ ਬੜੀ ਸ਼ਰਧਾ ਤੇ ਉਤਸ਼ਾਹ ਨਾਲ ...
ਮਜਾਰੀ/ਸਾਹਿਬਾ, 20 ਸਤੰਬਰ (ਨਿਰਮਲਜੀਤ ਸਿੰਘ ਚਾਹਲ)- ਸਰਕਾਰੀ ਪ੍ਰਾਇਮਰੀ ਸਕੂਲ ਸਾਹਿਬਾ ਵਿਖੇ ਹੋਈਆਂ ਬਲਾਕ ਪੱਧਰੀ ਖੇਡਾਂ ਵਿਚ ਸਾਹਿਬਾ ਸਕੂਲ ਦੀ ਫੁੱਟਬਾਲ ਟੀਮ ਨੇ ਲਗਾਤਾਰ ਚੌਥੀ ਵਾਰ ਫੁੱਟਬਾਲ ਟੂਰਨਾਮੈਂਟ ਜਿੱਤਿਆ | ਇਸ ਜੇਤੂ ਟੀਮ ਦਾ ਸਕੂਲ ਸਟਾਫ਼ ਵੱਲੋਂ ...
ਮਜਾਰੀ/ਸਾਹਿਬਾ, 20 ਸਤੰਬਰ (ਨਿਰਮਲਜੀਤ ਸਿੰਘ ਚਾਹਲ)- ਪਿੰਡ ਸਾਹਿਬਾ ਵਿਖੇ ਰਾਮ ਲੀਲ੍ਹਾ ਸ਼ੁਰੂ ਹੋ ਗਈ ਹੈ | ਜਿਸ ਦਾ ਉਦਘਾਟਨ ਬਲਾਕ ਸੰਮਤੀ ਮੈਂਬਰ ਪੰਡਿਤ ਜੋਗਿੰਦਰ ਪਾਲ ਬੱਸੀ ਵੱਲੋਂ ਕੀਤਾ ਗਿਆ | ਉਨ੍ਹਾਂ ਵੱਲੋਂ ਰਾਮ ਲੀਲ੍ਹਾ ਕਮੇਟੀ ਨੂੰ 11000 ਰੁ; ਵੀ ਦਿੱਤੇ ਗਏ | ਇਹ ...
ਸੜੋਆ, 20 ਸਤੰਬਰ (ਨਾਨੋਵਾਲੀਆ)-ਮਾਤਾ ਸੁਰਿੰਦਰ ਕੌਰ ਸੰਧੂ ਪਤਨੀ ਦਰਸ਼ਨ ਸਿੰਘ ਸੰਧੂ ਨੰਬਰਦਾਰ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਵੱਲੋਂ ਪਿੰਡ ਐਮਾਂ ਵਿਖੇ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਅੰਤਿਮ ਅਰਦਾਸ ਸ਼ਰਧਾਂਜਲੀ ਸਮਾਰੋਹ ਹੋਇਆ | ਇਸ ਮੌਕੇ ਚੌਧਰੀ ਬਿਮਲ ਕੁਮਾਰ ...
ਸੜੋਆ, 20 ਸਤੰਬਰ (ਨਾਨੋਵਾਲੀਆ)-ਮਾਤਾ ਸੁਰਿੰਦਰ ਕੌਰ ਸੰਧੂ ਪਤਨੀ ਦਰਸ਼ਨ ਸਿੰਘ ਸੰਧੂ ਨੰਬਰਦਾਰ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਵੱਲੋਂ ਪਿੰਡ ਐਮਾਂ ਵਿਖੇ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਅੰਤਿਮ ਅਰਦਾਸ ਸ਼ਰਧਾਂਜਲੀ ਸਮਾਰੋਹ ਹੋਇਆ | ਇਸ ਮੌਕੇ ਚੌਧਰੀ ਬਿਮਲ ਕੁਮਾਰ ...
ਸੰਧਵਾਂ, 20 ਸਤੰਬਰ (ਪ੍ਰੇਮੀ ਸੰਧਵਾਂ) - ਪਿੰਡ ਸੰਧਵਾਂ ਦੀ ਪਾਣੀ ਵਾਲੀ ਟੈਂਕੀ ਦੇ ਨਹਿਰ ਦੇ ਪੁਲ ਕੋਲ ਫੈਲੀ ਗੰਦਗੀ ਦੀ ਬਦਬੂ ਤੋਂ ਰਾਹਗੀਰ ਡਾਢੇ ਪ੍ਰੇਸ਼ਾਨ ਹਨ | ਕਿਉਂਕਿ ਨਹਿਰ ਵਿੱਚ ਫੈਲੀ ਗੰਦਗੀ 'ਚ ਕਈ ਦਿਨਾਂ ਤੋਂ ਮਰੇ ਪਏ ਜਾਨਵਰ ਦੇ ਸਰੀਰ 'ਚ ਕੀੜੇ ਚੱਲ ਰਹੇ ਹਨ ...
ਸੰਧਵਾਂ, 20 ਸਤੰਬਰ (ਪ੍ਰੇਮੀ ਸੰਧਵਾਂ) - ਉੱਘੇ ਸਮਾਜ ਸੇਵਕ ਤੇ ਸਿਹਤ ਵਿਭਾਗ ਦੇ ਸੇਵਾ ਮੁਕਤ ਇੰਸਪੈਕਟਰ ਮਲੂਕ ਚੰਦ ਵਾਸੀ ਸੂੰਢ ਜਿਨ੍ਹਾਂ ਦਾ ਬੀਤੇ ਦਿਨ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ ਸੀ ਦਾ ਸੈਂਕੜੇ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ | ...
ਬਲਾਚੌਰ, 20 ਸਤੰਬਰ (ਵਰਿੰਦਰਪਾਲ ਸਿੰਘ ਹੁੰਦਲ)-ਲੜਕੀਆਂ ਦੇ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੀ ਨਵੀਂ ਬਣ ਰਹੀ ਇਮਾਰਤ ਦਾ ਐੱਸ ਡੀ ਐਮ ਜਗਜੀਤ ਸਿੰਘ ਨੇ ਨਿਰੀਖਣ ਕੀਤਾ | ਉਨ੍ਹਾਂ ਨੇ ਇਸ ਇਮਾਰਤ ਵਿਚ ਵਰਤੇ ਜਾਣ ਵਾਲੇ ਸਮਾਨ ਦਾ ਵੀ ਜਾਇਜ਼ਾ ਲਿਆ | ੳਨ੍ਹਾਂ ...
ਨਵਾਂਸ਼ਹਿਰ, 20 ਸਤੰਬਰ (ਦੀਦਾਰ ਸਿੰਘ ਸ਼ੇਤਰਾ)- ਦੇਸ਼ ਦੇ ਪ੍ਰਸਿੱਧ ਨਰਾਇਣੀ ਆਯੁਰਵੈਦਿਕ ਗਰੁੱਪ ਦੇ ਐਮ.ਡੀ.ਰਣਦੀਪ ਸਿੱਧੂ ਨੇ ਦੱਸਿਆ ਕਿ ਨਰਾਇਣੀ ਆਯੁਰਵੈਦਿਕ ਵੱਲੋਂ ਪੁਰਾਤਨ ਜਾਣਕਾਰੀ ਦੇ ਆਧਾਰ 'ਤੇ ਆਯੁਰਵੈਦ ਫ਼ਾਰਮੂਲੇ ਨਾਲ ਤਿਆਰ ਕੀਤੀ ਨਰਾਇਣੀ ਆਰਥੋਕਿਟ ...
ਬਹਿਰਾਮ, 20 ਸਤੰਬਰ (ਨਛੱਤਰ ਸਿੰਘ) - ਜ਼ਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਵੱਲੋਂ ਨਸ਼ੀਲੇ ਪਦਾਰਥ ਵੇਚਣ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਚਲਾਈ ਮੁਹਿੰਮ ਨੂੰ ਉਸ ਵਕਤ ਸਫਲਤਾ ਮਿਲੀ | ਜਦੋਂ ਥਾਣਾ ਬਹਿਰਾਮ ਦੀ ਪੁਲਿਸ ਨੇ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ 100 ...
ਘੁੰਮਣਾਂ, 20 ਸਤੰਬਰ (ਮਹਿੰਦਰ ਪਾਲ ਸਿੰਘ) - ਪਿੰਡ ਘੁੰਮਣਾਂ ਦੇ ਲੱਖ ਦਾਤਾ ਦਰਬਾਰ 'ਤੇ ਸਲਾਨਾ ਛਿੰਝ ਮੇਲਾ ਕਰਵਾਉਣ ਸਬੰਧੀ ਮੀਟਿੰਗ ਬਾਬਾ ਬੂਟੇ ਸ਼ਾਹ ਦੀ ਅਗਵਾਈ ਹੇਠ ਛਿੰਝ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ | ਜਿਸ ਵਿੱਚ ਛਿੰਝ ਮੇਲਾ 21 ਸਤੰਬਰ ਨੂੰ ਕਰਵਾਉਣ ...
ਬੰਗਾ, 20 ਸਤੰਬਰ (ਕਰਮ ਲਧਾਣਾ) - ਉੱਘੇ ਪ੍ਰਵਾਸੀ ਪੰਜਾਬੀ ਗਾਇਕ ਅਤੇ ਸਮਾਜ ਸੇਵੀ ਰੇਸ਼ਮ ਸਿੰਘ ਰੇਸ਼ਮ ਯੂ. ਐਸ. ਏ ਵੱਲੋਂ ਸਮਾਜ ਸੇਵੀ ਕਾਰਜਾਂ ਨੂੰ ਅੱਗੇ ਤੋਰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਦੇ ਪਿ੍ੰਸੀਪਲ ਰਜਨੀਸ਼ ਕੁਮਾਰ, ਸੀਨੀਅਰ ...
ਨਵਾਂਸ਼ਹਿਰ, 20 ਸਤੰਬਰ (ਦੀਦਾਰ ਸਿੰਘ ਸ਼ੇਤਰਾ)- ਮਾਰਕਫੈੱਡ ਦੇ ਜ਼ਿਲ੍ਹਾ ਪੱਧਰੀ ਦਫ਼ਤਰ ਵੱਲੋਂ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਕਰਾਵਰ ਵਿਖੇ ਕਿਸਾਨ ਅਤੇ ਡੇਅਰੀ ਫਾਰਮਿੰਗ ਸਿਖਲਾਈ ਕੈਂਪ ਲਗਾਇਆ ਗਿਆ | ਮਾਰਕਫੈੱਡ ਨਵਾਂਸ਼ਹਿਰ ਤੋਂ ਏ.ਐੱਸ.ਓ. ਹਰਪ੍ਰੀਤ ...
ਬਲਾਚੌਰ, 20 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਜੈ ਮਾਤਾ ਨੈਣਾਂ ਦੇਵੀ ਵੈੱਲਫੇਅਰ ਕਲੱਬ ਬੂਲੇਵਾਲ ਮੌੜ ਬਲਾਚੌਰ ਵੱਲੋਂ ਸੱਤਵਾਂ ਵਿਸ਼ਾਲ ਭਗਵਤੀ ਜਾਗਰਨ 22 ਸਤੰਬਰ ਬੂਲੇਵਾਲ ਮੋੜ ਵਿਖੇ ਕਰਵਾਇਆ ਜਾ ਰਿਹਾ ਹੈ | ਚੌਧਰੀ ਬਲਵੀਰ ਕਟਵਾਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ...
ਨਵਾਂਸ਼ਹਿਰ, 20 ਸਤੰਬਰ (ਦੀਦਾਰ ਸਿੰਘ ਸ਼ੇਤਰਾ)- ਅੱਜ ਇੱਥੇ ਪੰਜਾਬ ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਗੁੱਲਪੁਰ ਨੇ ਸਿੱਖਿਆ ਸਕੱਤਰ, ਪੰਜਾਬ ਵੱਲੋਂ ਮਨਿਸਟਰੀਅਲ ਸਟਾਫ਼ ਲਈ ਵਰਤੀ ਜਾਂਦੀ ਭੱਦੀ ਸ਼ਬਦਾਵਲੀ, ...
ਪੋਜੇਵਾਲ ਸਰਾਂ, 20 ਸਤੰਬਰ (ਰਮਨ ਭਾਟੀਆ)-ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਪਿੰਡ ਸਿੰਘਪੁਰ ਵਿਖੇ ਸਥਿਤ ਆਸ਼ਰਮ ਵਿਖੇ ਨਗਰ ਦੀਆ ਸੰਗਤਾਂ ਵੱਲੋਂ ਸੰਪਰਦਾਇ ਦੇ ਵਰਤਮਾਨ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX