ਤਾਜਾ ਖ਼ਬਰਾਂ


ਇੰਡੋਨੇਸ਼ੀਆ 'ਚ 6.5 ਦੀ ਤੀਬਰਤਾ ਵਾਲਾ ਭੂਚਾਲ, ਕਈ ਲੋਕਾਂ ਦੇ ਮਾਰੇ ਜਾਣ ਦਾ ਸ਼ੱਕ
. . .  about 2 hours ago
ਨਵੀਂ ਦਿੱਲੀ, 16 ਦਸੰਬਰ- ਇੰਡੋਨੇਸ਼ੀਆ 'ਚ ਦੇਰ ਰਾਤ 6.5 ਤੀਬਰਤਾ ਵਾਲਾ ਭੁਚਾਲ ਆਇਆ ਹੈ। ਭੁਚਾਲ ਦੌਰਾਨ ਕਈ ਲੋਕਾਂ ਦੇ ਮਾਰੇ ਜਾਣ...
ਨਗਰ ਕੌਂਸਲ ਚੋਣਾ ਨੂੰ ਲੈ ਕੇ ਕਾਂਗਰਸੀ ਉਮੀਦਵਾਰ ਤੇ ਸਮਰਥਕਾਂ ਨੇ ਚਲਾਈ ਗੋਲੀ
. . .  1 day ago
ਛੇੜਹਟਾ, 15 ਦਸੰਬਰ (ਵਡਾਲੀ)- ਨਗਰ ਕੌਂਸਲ ਚੋਣਾ ਨੂੰ ਲੈ ਕੇ ਵਾਰਡ ਨੂੰ. 85 'ਚ ਕਾਂਗਰਸੀ ਉਮੀਦਵਾਰ ਅਜੇ ਕੁਮਾਰ ਪੱਪੂ ਤੇ ਉਸ ਦੇ ਸਮਰਥਕਾਂ ਨੇ ਆਜ਼ਾਦ ਉਮੀਦਵਾਰ ਲਖਵਿੰਦਰ ਸਿੰਘ ਬੱਬੂ ਦੇ ਦਫ਼ਤਰ ਦੇ ਬਾਹਰ ਗੋਲੀਆਂ ਚਲਾਈਆਂ...
ਮੁੰਬਈ : ਇਮਾਰਤ ਢਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ 3 ਹੋਈ
. . .  1 day ago
ਮਾਂ ਤੇ ਭੈਣ ਦੇ ਕਤਲ ਤੋਂ ਬਾਅਦ ਨੌਜਵਾਨ ਵੱਲੋਂ ਖ਼ੁਦਕੁਸ਼ੀ
. . .  1 day ago
ਚੇਨਈ, 15 ਦਸੰਬਰ- ਤਾਮਿਲਨਾਡੂ ਦੇ ਕੱਡਾਲੋਰ ਵਿਖੇ 21 ਸਾਲਾ ਨੌਜਵਾਨ ਨੇ ਪਿਤਾ ਦੀ ਬਿਮਾਰੀ ਤੋਂ ਦੁਖੀ ਹੋ ਕੇ ਮਾਂ ਤੇ ਭੈਣ ਦਾ ਕਤਲ ਕਰਨ ਤੋਂ ਬਾਅਦ...
ਤ੍ਰਿਣਮੂਲ ਕਾਂਗਰਸ ਐਫ.ਆਰ.ਡੀ.ਆਈ. ਬਿੱਲ ਦਾ ਕਰੇਗੀ ਵਿਰੋਧ
. . .  1 day ago
ਨਵੀਂ ਦਿੱਲੀ, 15 ਦਸੰਬਰ- ਤ੍ਰਿਣਮੂਲ ਕਾਂਗਰਸ ਨੇ ਐਫ.ਆਰ.ਡੀ.ਆਈ. ਬਿੱਲ ਨੂੰ ਡਰਾਮਾ ਦੱਸਦਿਆਂ ਇਸ ਦੇ ਵਿਰੋਧ ਦਾ ਐਲਾਨ ਕੀਤਾ ਹੈ। ਪਾਰਟੀ ਨੇ ਕਿਹਾ ਕਿ ਇਸ ਦਾ ਸੰਸਦ ਼ਚ ਜ਼ਬਰਦਸਤ...
ਅੰਤਰਰਾਜੀ ਜਲ ਵਿਵਾਦਾਂ ਨੂੰ ਜਲਦੀ ਸੁਲਝਾਇਆ ਜਾਵੇਗਾ- ਗਡਕਰੀ
. . .  1 day ago
ਤਿੰਨ ਤਲਾਕ ਸੰਬੰਧੀ ਬਿੱਲ ਅਦਾਲਤ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਹੋਵੇ- ਕਾਂਗਰਸ
. . .  1 day ago
ਨਵੀਂ ਦਿੱਲੀ, 15 ਦਸੰਬਰ-ਕਾਂਗਰਸੀ ਆਗੂ ਸਿੰਘਵੀ ਨੇ ਕਿਹਾ ਕਿ ਸੰਸਦ 'ਚ ਪੇਸ਼ ਕੀਤਾ ਜਾਣ ਵਾਲਾ ਤਿੰਨ ਤਲਾਕ ਸੰਬੰਧੀ ਬਿੱਲ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਣਾ ਚਾਹੀਦਾ ਹੈ ਨਹੀਂ ਤਾਂ ਕਾਂਗਰਸ ਇਸ ਦਾ...
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਕਮੇਟੀ ਦਾ ਗਠਨ
. . .  1 day ago
ਚੰਡੀਗੜ੍ਹ, 15 ਦਸੰਬਰ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਕਮੇਟੀ ਬਣਾਈ...
ਸੋਨੀਆ ਰਾਜਨੀਤੀ ਵਿਚ ਸਰਗਰਮ ਰਹਿਣਗੇ- ਸੁਰਜੇਵਾਲਾ
. . .  1 day ago
ਮੱਧ ਪ੍ਰਦੇਸ਼ 'ਚ ਕਮਲਨਾਥ ਵੱਲ ਸੁਰੱਖਿਆ ਕਰਮੀ ਨੇ ਤਾਣੀ ਰਾਈਫ਼ਲ
. . .  1 day ago
ਨਿਰਭੈਆ ਕਾਂਡ : ਮੌਤ ਦੇ ਦੋ ਦੋਸ਼ੀਆਂ ਵੱਲੋਂ ਸੁਪਰੀਮ ਕੋਰਟ 'ਚ ਮੁੜ ਵਿਚਾਰ ਪਟੀਸ਼ਨ ਦਾਖਲ
. . .  1 day ago
ਪ੍ਰਧਾਨ ਮੰਤਰੀ ਕੱਲ੍ਹ ਮੇਘਾਲਿਆ ਵਿਖੇ ਕਈ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
. . .  1 day ago
ਪਟਾਕਾ ਫ਼ੈਕਟਰੀ ਧਮਾਕਾ, 1 ਦੀ ਮੌਤ, 1 ਜ਼ਖ਼ਮੀ
. . .  1 day ago
ਸਿਧਾਂਤ ਤੇ ਨੈਤਿਕਤਾ ਦੀ ਪਾਲਣਾ ਕਰਨ ਵਿਦਿਆਰਥੀ- ਰਾਸ਼ਟਰਪਤੀ
. . .  1 day ago
ਇਮਰਾਨ ਖਾਨ ਦੀ ਸੰਸਦ ਮੈਂਬਰੀ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ਪਾਕਿ ਸੁਪਰੀਮ ਕੋਰਟ ਵੱਲੋਂ ਖ਼ਾਰਜ
. . .  1 day ago
ਜਬਰੀ ਧਰਮ ਤਬਦੀਲ ਕਰਨ ਦੇ ਦੋਸ਼ ਹੇਠ ਪਾਦਰੀ ਗ੍ਰਿਫ਼ਤਾਰ
. . .  1 day ago
ਮੁੰਬਈ ਇਮਾਰਤ ਹਾਦਸਾ : ਮਲਬੇ ਹੇਠਾਂ ਦੱਬੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਕੱਢੀਆਂ ਬਾਹਰ
. . .  1 day ago
ਕੈਨੇਡਾ ਪੈਨਸ਼ਨ ਪਲੈਨ ਇਨਵੈਸਟਮੈਂਟ ਬੋਰਡ ਵੱਲੋਂ ਵਿੱਤ ਮੰਤਰੀ ਨਾਲ ਮੁਲਾਕਾਤ
. . .  1 day ago
ਪ੍ਰਿੰਸ ਹੈਨਰੀ ਤੇ ਮਾਰਕਲੇ 19 ਮਈ ਨੂੰ ਕਰਵਾਉਣਗੇ ਵਿਆਹ
. . .  1 day ago
ਸ਼ਿਮਲਾ ਜਬਰਜਨਾਹ : ਦੋਸ਼ੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 10 ਲੱਖ ਦਾ ਇਨਾਮ
. . .  1 day ago
ਬੀ.ਡਬਲਿਊ.ਐੱਫ. 2017 : ਪੀ.ਵੀ. ਸਿੰਧੂ ਨੇ ਜਪਾਨ ਦੇ ਅਕਾਨੇ ਯਾਮਾਗੂਚੀ ਨੂੰ 21-9, 21-13 ਨਾਲ ਹਰਾਇਆ
. . .  1 day ago
ਚੋਣ ਵਾਲੇ ਦਿਨ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ
. . .  1 day ago
ਆਈ.ਈ.ਡੀ.ਧਮਾਕੇ 'ਚ ਨਕਸਲੀ ਹਲਾਕ, 3 ਜਵਾਨ ਜ਼ਖ਼ਮੀ
. . .  1 day ago
ਹੇਮਰਾਜ ਦੀ ਪਤਨੀ ਵੱਲੋਂ ਤਲਵਾੜ ਜੋੜੇ ਦੀ ਰਿਹਾਈ ਨੂੰ ਚੁਨੌਤੀ
. . .  1 day ago
ਪਨਾਮਾ ਮਾਮਲੇ 'ਚ ਸਿਨਟੈਕਸ ਦੀ 48.87 ਕਰੋੜ ਦੀ ਜਾਇਦਾਦ ਜ਼ਬਤ
. . .  1 day ago
ਵੋਟਿੰਗ ਬੂਥਾਂ ਵਾਲੇ ਵਿੱਦਿਅਕ ਅਦਾਰੇ 16 ਨੂੰ ਰਹਿਣਗੇ ਬੰਦ
. . .  1 day ago
ਕਰਜ਼ਾ ਮੁਆਫ਼ੀ ਦੀ ਪਹਿਲੀ ਕਿਸ਼ਤ ਦਸੰਬਰ 'ਚ ਕੀਤੀ ਜਾਵੇਗੀ ਜਾਰੀ- ਮਨਪ੍ਰੀਤ
. . .  1 day ago
ਕੈਬਿਨਟ ਵੱਲੋਂ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਗਠਨ ਕਰਨ ਨੂੰ ਦਿੱਤੀ ਮਨਜ਼ੂਰੀ
. . .  1 day ago
ਨਸ਼ਾ ਤਸਕਰੀ ਦੇ ਮਾਮਲਾ 'ਚ ਦੋ ਨੂੰ 15-15 ਸਾਲ ਕੈਦ
. . .  1 day ago
ਪ੍ਰਦੂਮਣ ਹੱਤਿਆ ਮਾਮਲੇ 'ਚ ਨਾਬਾਲਗ ਆਰੋਪੀ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਪਾਕਿਸਤਾਨ ਵੱਲੋਂ 43 ਭਾਰਤੀ ਮਛੇਰੇ ਗ੍ਰਿਫ਼ਤਾਰ
. . .  1 day ago
ਭਾਜਪਾ ਦਾ ਦਿੱਲੀ ਤੇ ਬਿਹਾਰ ਵਾਲਾ ਹਾਲ ਹੋਵੇਗਾ- ਕਾਂਗਰਸ
. . .  1 day ago
ਨਿਰਮਾਣ ਅਧੀਨ ਇਮਾਰਤ ਢਹਿਢੇਰੀ, 2 ਲਾਪਤਾ
. . .  1 day ago
ਮੁੰਬਈ 'ਚ ਨਿਰਮਾਣ ਅਧੀਨ ਇਮਾਰਤ ਡਿੱਗੀ, 2 ਮਜ਼ਦੂਰ ਲਾਪਤਾ
. . .  1 day ago
ਅਗਲੇ ਹਫ਼ਤੇ ਸੰਸਦ 'ਚ ਪੇਸ਼ ਹੋ ਸਕਦਾ ਹੈ ਤਿੰਨ ਤਲਾਕ ਸੰਬੰਧੀ ਬਿੱਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਅੱਸੂ ਸੰਮਤ 549
ਿਵਚਾਰ ਪ੍ਰਵਾਹ: ਸ਼ਾਂਤੀ ਨਾਲ ਜਿਊਣਾ ਅਸਲ ਜਿਊਣਾ ਹੈ, ਨਾ ਕਿ ਜੰਗ ਨਾਲ। -ਜੋਸਫ਼
  •     Confirm Target Language  

ਫਾਜ਼ਿਲਕਾ / ਅਬੋਹਰ

ਡੀ. ਸੀ. ਵਲੋਂ ਵੱਖ-ਵੱਖ ਵਿਭਾਗਾਂ ਦੀ ਜ਼ਿਲ੍ਹਾ ਪੱਧਰੀ ਵਿਕਾਸ ਕਮੇਟੀ ਦੀ ਮੀਟਿੰਗ

ਫ਼ਾਜ਼ਿਲਕਾ, 20 ਸਤੰਬਰ(ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪੱਧਰੀ ਵਿਕਾਸ ਕਮੇਟੀ ਦੀ ਮਹੀਨਾਵਾਰ ਮੀਟਿੰਗ ਹੋਈ | ਇਸ ਦੌਰਾਨ ਉਨ੍ਹਾਂ ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਲੇਖਾ ਜੋਖਾ ਕੀਤਾ | ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਜ਼ਿਲ੍ਹੇ ਵਿਚ ਪੈਡਿੰਗ ਪਏ ਵਿਕਾਸ ਕੰਮਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਅਤੇ ਪੂਰੇ ਹੋ ਚੁੱਕੇ ਕੰਮਾਂ ਦੇ ਵਰਤੋਂ ਸਾਰਟੀਫਿਕੇਟ 15 ਦਿਨਾਂ ਦੇ ਅੰਦਰ-ਅੰਦਰ ਜਮਾਂ ਕਰਵਾਉਣ | ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਮਿਥੇ ਗਏ ਟੀਚਿਆਂ ਨੂੰ ਤੈਅ ਸਮੇਂ ਅੰਦਰ ਪੂਰਾ ਕਰਨਾ ਯਕੀਨੀ ਬਣਾਇਆ ਜਾਵੇ | ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮਹੀਨਾਵਾਰ ਮੀਟਿੰਗ ਦੌਰਾਨ ਖੁਦ ਹਾਜਰ ਹੋਣਾ ਬਣਾਉਣ | ਉਨ੍ਹਾਂ ਕੋਲੋਂ ਅਗਾਉਂ ਪ੍ਰਵਾਨਗੀ ਤੋਂ ਬਿਨਾਂ ਮੀਟਿੰਗ ਵਿੱਚ ਗੈਰ ਹਾਜ਼ਰ ਨਾ ਹੋਣ | ਇਸ ਮੌਕੇ ਉਨ੍ਹਾਂ ਗੈਰ ਹਾਜ਼ਰ ਰਹਿਣ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਦਿਆਂ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਵੀ ਹਦਾਇਤ ਕੀਤੀ | ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕੰਮਾਂ ਸਬੰਧੀ ਸਮੇਂ-ਸਮੇਂ 'ਤੇ ਰਿਪੋਰਟ ਭੇਜੀ ਜਾਵੇ ਤਾਂ ਜੋ ਕੰਮਾਂ ਦੀ ਸਮਿਖਿਆ ਕੀਤੀ ਜਾ ਸਕੇ | ਮੀਟਿੰਗ ਦੌਰਾਨ ਉਨ੍ਹਾਂ ਪੰਜਾਬ ਪਾਵਰ ਕਾਰਪੋਰੇਸ਼ਨ, ਪੀ.ਡਬਲਯੂ.ਡੀ., ਪਬਲਿਕ ਹੈਲਥ, ਪੰਜਾਬ ਮੰਡੀ ਬੋਰਡ, ਵਾਟਰ ਸਪਲਾਈ, ਵਾਟਰ ਵਰਕਸ ਅਤੇ ਭੂਮੀ ਵਿਭਾਗ ਅਧੀਨ ਚੱਲ ਰਹੇ ਕੰਮਾਂ ਸਬੰਧੀ ਵੀ ਜਾਣਕਾਰੀ ਲਈ ਅਤੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਵਿਕਾਸ ਕੰਮ ਪੂਰੇ ਕਰਕੇ ਜਲਦ ਤੋਂ ਜਲਦ ਵਰਤੋਂ ਸਾਰਟੀਫਿਕੇਟ ਦੇਣ ਲਈ ਕਿਹਾ | ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨੂੰ ਆਦੇਸ਼ ਦਿੱਤੇ ਕਿ ਉਹ ਪੈਨਸ਼ਨਧਾਰਕਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਕਰਕੇ ਯੋਗ ਪੈਨਸ਼ਨਧਾਰਕਾਂ ਨੂੰ ਜਲਦ ਤੋਂ ਜਲਦ ਪੈਨਸ਼ਨ ਮੁਹੱਈਆ ਕਰਵਾਈ ਜਾਵੇ ਤਾਂ ਜੋ ਕੋਈ ਵੀ ਯੋਗ ਵਿਅਕਤੀ ਪੈਨਸ਼ਨ ਲੈਣ ਤੋਂ ਵਾਂਝਾ ਨਾ ਰਹਿ ਸਕੇ | ਉਨ੍ਹਾਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਜਿਸ ਕੰਮ ਲਈ ਗਰਾਂਟ ਮਿਲੀ ਹੈ ਉਸੇ ਕੰਮ ਲਈ ਹੀ ਵਰਤੀ ਗਈ ਹੈ | ਡਿਪਟੀ ਕਮਿਸ਼ਨਰ ਨੇ ਬਿਜਲੀ ਬੋਰਡ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਆਦੇਸ਼ ਦਿੱਤੇ ਹਨ ਕਿ ਪੈਡਿੰਗ ਪਏ ਬਿੱਲਾਂ ਨੂੰ ਵੀ ਜਲਦ ਵਸੂਲਿਆ ਜਾਵੇ | ਉਨ੍ਹਾਂ ਰੋਜ਼ਗਾਰ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਹੈ ਕਿ ਰੋਜ਼ਗਾਰ ਮੇਲੇ ਦੌਰਾਨ ਯੋਗ ਪਾਏ ਗਏ ਸਿੱਖਿਆਰਥੀਆਂ ਦੀ ਨਿਯੁਕਤੀ ਸਬੰਧੀ ਰਿਪੋਰਟ ਵੀ ਦਿੱਤੀ ਜਾਵੇ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ਼੍ਰੀ ਰਣਬੀਰ ਸਿੰਘ ਮੁੱਧਲ, ਸਹਾਇਕ ਕਮਿਸ਼ਨਰ(ਅੰਡਰ ਟਰੇਨਿੰਗ) ਸ੍ਰੀ ਰਣਦੀਪ ਸਿੰਘ ਹੀਰ, ਐਸ.ਡੀ.ਐਮ. ਅਬੋਹਰ ਮਿਸ ਪੂਨਮ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਅਰੁਣ ਜਿੰਦਲ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਮੁਕੇਸ਼ ਗੌਤਮ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |

ਪੁਲਿਸ ਪ੍ਰਸ਼ਾਸਨ 'ਤੇ ਸਹੁਰਾ ਪਰਿਵਾਰ ਦੀ ਝੂਠੀ ਸ਼ਿਕਾਇਤ 'ਤੇ ਮੁਕੱਦਮੇ 'ਚ ਫਸਾਉਣ ਦਾ ਦੋਸ਼

ਮੰਡੀ ਘੁਬਾਇਆ, 20 ਸਤੰਬਰ (ਅਮਨ ਬਵੇਜਾ)-ਸਹੁਰਾ ਪਰਿਵਾਰ ਤੋਂ ਪੀੜਤ ਗੋਬਿੰਦ ਰਾਣੀ ਵਾਸੀ ਮੰਡੀ ਲਾਧੂਕਾ ਨੇ ਦੋਸ਼ ਲਗਾਇਆ ਕਿ ਦਾਜ ਦੀ ਮੰਗ ਨੂੰ ਲੈ ਕੇ ਸਹੁਰਿਆਂ ਵੱਲੋਂ ਦਿੱਤੇ ਤਸ਼ੱਦਦ ਤੋਂ ਦੁਖੀ ਹੋ ਕੇ ਉਸਨੇ ਫ਼ਾਜ਼ਿਲਕਾ 'ਚ ਮਾਨਯੋਗ ਅਦਾਲਤ 'ਚ ਦਾਜ ਦਹੇਜ ਦਾ ਕੇਸ ...

ਪੂਰੀ ਖ਼ਬਰ »

ਧੋਖਾਧੜੀ ਕਰਨ ਦੇ ਮਾਮਲੇ 'ਚ ਨਾਮਜ਼ਦ ਇਕ ਵਿਅਕਤੀ ਬਰੀ

ਫ਼ਿਰੋਜ਼ਪੁਰ, 20 ਸਤੰਬਰ (ਰਾਕੇਸ਼ ਚਾਵਲਾ)-ਵਾਹਨ ਵੇਚਣ ਦੇ ਨਾਂਅ 'ਤੇ ਧੋਖਾਧੜੀ ਕਰਨ ਦੇ ਮਾਮਲੇ 'ਚ ਨਾਮਜ਼ਦ ਇਕ ਵਿਅਕਤੀ ਨੂੰ ਫ਼ਿਰੋਜ਼ਪੁਰ ਦੀ ਅਦਾਲਤ ਨੇ ਬਰੀ ਕੀਤਾ ਹੈ | ਜਾਣਕਾਰੀ ਅਨੁਸਾਰ ਮੁੱਦਈ ਬਲਵਿੰਦਰ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਨਿਊ ਕਾਂਸੀ ਨਗਰੀ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ

ਫ਼ਿਰੋਜ਼ਪੁਰ, 20 ਸਤੰਬਰ (ਜਸਵਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਕੈਂਟ ਅੰਦਰ ਸਿਪਾਹੀ ਮੁਕੇਸ਼ ਕੁਮਾਰ ਯੂਨਿਟ ਨੰਬਰ 7 ਆਈ.ਐਨ.ਐਫ਼. ਡਿਵੀ. ਪੋਸਟਲ ਯੂਨਿਟ ਕੇਅਰ ਆਫ਼ 56 ਏ.ਪੀ.ਓ. ਫ਼ਿਰੋਜ਼ਪੁਰ ਕੈਂਟ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਆਪਣਾ ਮੋਟਰਸਾਈਕਲ ...

ਪੂਰੀ ਖ਼ਬਰ »

ਵਾਅਦੇ ਯਾਦ ਕਰਵਾਉਣ ਸਬੰਧੀ ਐੱਸ. ਐੱਸ. ਏ./ ਰਮਸਾ ਅਧਿਆਪਕਾਂ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮੰਗ-ਪੱਤਰ

ਫ਼ਿਰੋਜ਼ਪੁਰ, 20 ਸਤੰਬਰ (ਜਸਵਿੰਦਰ ਸਿੰਘ ਸੰਧੂ)-ਅੱਜ ਐੱਸ. ਐੱਸ. ਏ./ਰਮਸਾ ਅਧਿਆਪਕ ਯੂਨੀਅਨ ਦੀ ਐਕਸ਼ਨ ਕਮੇਟੀ ਵਲੋਂ ਦਿੱਤੇ ਫ਼ੈਸਲੇ ਅਨੁਸਾਰ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਗਿੱਲ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਇਕੱਤਰ ਅਧਿਆਪਕਾਂ ਨੂੰ ਆਪਣੀ ...

ਪੂਰੀ ਖ਼ਬਰ »

ਮਾਮਲਾ ਤਨਖ਼ਾਹਾਂ ਜਾਰੀ ਨਾ ਕੀਤੇ ਜਾਣ ਦਾ

ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਕਾਮਿਆਂ ਵਲੋਂ ਰੋਸ ਧਰਨਾ

ਤਲਵੰਡੀ ਭਾਈ, 20 ਸਤੰਬਰ (ਕੁਲਜਿੰਦਰ ਸਿੰਘ ਗਿੱਲ)-ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਤਲਵੰਡੀ ਭਾਈ ਨਾਲ ਸੰਬੰਧਿਤ ਕਰਮਚਾਰੀਆਂ ਨੇ ਤਨਖ਼ਾਹਾਂ ਨਾ ਮਿਲਣ ਕਰਕੇ ਕਲਮ ਛੋੜ ਹੜਤਾਲ ਕਰਕੇ ਰੋਸ ਧਰਨਾ ਮਾਰਿਆ | ਇਸ ਮੌਕੇ ਰੋਸ ਜ਼ਾਹਿਰ ਕਰਦੇ ਹੋਏ ਕਰਮਚਾਰੀਆਂ ਨੇ ਦੱਸਿਆ ...

ਪੂਰੀ ਖ਼ਬਰ »

ਵਿਜੀਲੈਂਸ ਵਿਭਾਗ ਵਲੋਂ ਕਿਸਾਨ ਤੋਂ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀ ਕਾਬੂ

ਅਬੋਹਰ, 20 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਇਕ ਪਾਸੇ ਸਰਕਾਰ ਵਲੋਂ ਕਿਸਾਨਾਂ ਦੇ ਹਿੱਤਾਂ ਵਾਸਤੇ ਉਪਰਾਲੇ ਕੀਤੇ ਜਾ ਰਹੇ ਹਨ ਦੂਜੇ ਪਾਸੇ ਸਿਸਟਮ ਦੇ ਲੋਕ ਕਿਸਾਨਾਂ ਨੂੰ ਪ੍ਰੇਸ਼ਾਨੀ ਵੱਲ ਧੱਕ ਰਹੇ ਹਨ | ਇੱਥੋਂ ਦੇ ਇਕ ਪਟਵਾਰੀ ਨੂੰ ਵਿਜੀਲੈਂਸ ਵਿਭਾਗ ਨੇ ਕਿਸਾਨ ...

ਪੂਰੀ ਖ਼ਬਰ »

ਜਾਖੜ ਨੂੰ ਟਿਕਟ ਮਿਲਣ 'ਤੇ ਅਬੋਹਰ ਤੇ ਬੱਲੂਆਣਾ ਦੇ ਕਾਂਗਰਸੀ ਬਾਗ਼ੋ-ਬਾਗ਼

ਅਬੋਹਰ, 20 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਕਾਂਗਰਸ ਵੱਲੋਂ ਜ਼ਿਮਨੀ ਚੋਣ ਲਈ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਪ੍ਰਧਾਨ ਤੇ ਸਥਾਨਕ ਨਿਵਾਸੀ ਸ੍ਰੀ ਸੁਨੀਲ ਜਾਖੜ ਨੂੰ ਟਿਕਟ ਮਿਲਣ ਕਾਰਨ ਅਬੋਹਰ ਤੇ ਬੱਲੂਆਣੇ ਹਲਕੇ ਦੇ ਕਾਂਗਰਸੀ ਵਰਕਰਾਂ ਵਿਚ ...

ਪੂਰੀ ਖ਼ਬਰ »

ਤਿੰਨ ਦਿਨਾ ਗੁਰਮਤਿ ਮਹਾਨ ਕੀਰਤਨ ਸਮਾਗਮ ਮੰਡੀ ਰੋੜਾਂਵਾਲੀ 'ਚ ਕੱਲ੍ਹ ਤੋਂ

ਮੰਡੀ ਰੋੜਾਂਵਾਲੀ, 20 ਸਤੰਬਰ (ਮਨਜੀਤ ਸਿੰਘ ਬਰਾੜ)-ਸਥਾਨਕ ਮੰਡੀ ਰੋੜਾਂਵਾਲੀ ਦੀ ਦਾਣਾ ਮੰਡੀ ਵਿਖੇ ਹਲਕੇ ਦੇ ਲੋਕਾਂ ਦੇ ਸਹਿਯੋਗ ਨਾਲ ਤਿੰਨ ਦਿਨਾਂ ਤੀਸਰਾ ਸਾਲਾਨਾ ਗੁਰਮਤਿ ਮਹਾਨ ਕੀਰਤਨ ਸਮਾਗਮ 22 ਸਤੰਬਰ ਦਿਨ ਸ਼ੁੱਕਰਵਾਰ ਤੋਂ ਕਰਵਾਇਆ ਜਾ ਰਿਹਾ ਹੈ, ਜੋ ਹਰ ਰੋਜ਼ ...

ਪੂਰੀ ਖ਼ਬਰ »

ਥਾਣਾ ਸਦਰ ਪੁਲਿਸ ਵਲੋਂ ਮਾਮਲਾ ਦਰਜ

ਅਬੋਹਰ, 20 ਸਤੰਬਰ (ਸੁਖਜੀਤ ਸਿੰਘ ਬਰਾੜ)-ਸਥਾਨਕ ਥਾਣਾ ਸਦਰ ਪੁਲਿਸ ਵਲੋਂ 5 ਅਗਸਤ ਨੂੰ ਪਿੰਡ ਗੋਬਿੰਦਗੜ੍ਹ ਵਿਖੇ ਗਲੀ ਵਿਚ ਖਾਲ਼ੀ ਪੁੱਟਣ ਨੂੰ ਲੈ ਕੇ ਹੋਏ ਝਗੜੇ ਦੇ ਸਬੰਧ ਵਿਚ ਪੜਤਾਲ ਉਪਰੰਤ ਬਿਮਲਾ ਰਾਣੀ ਪਤਨੀ ਿਖ਼ਆਲੀ ਰਾਮ ਵਾਸੀ ਪਿੰਡ ਗੋਬਿੰਦਗੜ੍ਹ ਦੇ ...

ਪੂਰੀ ਖ਼ਬਰ »

ਮੋਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ, ਡਾ. ਮਨਮੋਹਨ ਸਿੰਘ ਨੂੰ ਲੋਕ ਯਾਦ ਕਰਨ ਲੱਗੇ : ਜੋਸਨ

ਫ਼ਾਜ਼ਿਲਕਾ, 20 ਸਤੰਬਰ (ਦਵਿੰਦਰ ਪਾਲ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਨੇ ਪਿਛਲੇ 3 ਸਾਲਾਂ ਵਿਚ ਮਹਿੰਗਾਈ ਅਤੇ ਲਾਰਿਆਂ ਤੋਂ ਬਿਨਾਂ ਦੇਸ਼ ਵਾਸੀਆਂ ਦੇ ਪੱਲੇ ਕੁੱਝ ਨਹੀ ਪਾਇਆ | ਅੱਛੇ ਦਿਨਾਂ ਦਾ ਲਾਰਾ ਲਗਾ ਕੇ ਵੋਟਾਂ ਬਟੋਰਨ ਤੋਂ ਬਾਅਦ ਮੋਦੀ ਸਰਕਾਰ ਨੇ ਲੋਕਾਂ ਨਾਲ ...

ਪੂਰੀ ਖ਼ਬਰ »

ਪਿੰਡ ਮੁਹਾਰ ਜਮਸ਼ੇਰ ਦੇ ਪ੍ਰਾਇਮਰੀ ਸਕੂਲ ਦੇ ਰੱੁਖਾਂ 'ਤੇ ਚਿੱਤਰਕਾਰੀ ਕਰਕੇ ਦਿੱਤਾ ਸਫ਼ਾਈ ਦਾ ਸੰਦੇਸ਼

ਫ਼ਾਜ਼ਿਲਕਾ, 20 ਸਤੰਬਰ(ਦਵਿੰਦਰ ਪਾਲ ਸਿੰਘ)-ਸਰਹੱਦੀ ਪਿੰਡ ਮੁਹਾਰ ਜਮਸ਼ੇਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਅੰਦਰ ਇਲਾਕੇ ਦੇ ਪ੍ਰਸਿੱਧ ਕਲਾਕਾਰ ਲਛਮਣ ਦੋਸਤ ਤੇ ਉਨ੍ਹਾਂ ਦੀ ਟੀਮ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਵੱਛ ਭਾਰਤ ਮੁਹਿੰਮ ਦਾ ਸੰਦੇਸ਼ ...

ਪੂਰੀ ਖ਼ਬਰ »

ਘੁਰਕਾਂ ਦੇ ਭੱਠਾ ਮਜ਼ਦੂਰ ਵਲੋਂ ਨੂਰਸੰਮਦ ਦੇ ਭੱਠਾ ਮਾਲਕ 'ਤੇ ਪੂਰੀ ਮਜ਼ਦੂਰੀ ਨਾ ਦੇਣ ਦੇ ਦੋਸ਼

ਫ਼ਾਜ਼ਿਲਕਾ, 20 ਸਤੰਬਰ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਪਿੰਡ ਘੁਰਕਾਂ ਉਰਫ ਗੁੱਦੜ ਭੈਣੀ ਦੇ ਮਜ਼ਦੂਰ ਨੇ ਭੱਠਾ ਮਾਲਕ 'ਤੇ ਪੂਰੀ ਮਜ਼ਦੂਰੀ ਨਾ ਦੇਣ ਦੇ ਦੋਸ਼ ਲਗਾਏ ਹਨ | ਅਮਰਜੀਤ ਸਿੰਘ ਪੁੱਤਰ ਹੁਕਮ ਸਿੰਘ ਵਾਸੀ ਘੁਰਕਾਂ ਨੇ ਸੀ.ਜੇ.ਐਮ. ਜ਼ਿਲ੍ਹਾ ਕਾਨੰੂਨੀ ...

ਪੂਰੀ ਖ਼ਬਰ »

ਹਾਈਕੋਰਟ ਦੇ ਹੁਕਮਾਂ ਅਨੁਸਾਰ ਪਿੰਡ ਚੱਕ ਸਵਾਹ ਵਾਲਾ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਈ

ਮੰਡੀ ਘੁਬਾਇਆ, 20 ਸਤੰਬਰ (ਪੱਤਰ ਪ੍ਰੇਰਕ)-ਬਲਾਕ ਗੁਰੂਹਰਸਹਾਏ 'ਚ ਪੈਂਦੇ ਪਿੰਡ ਚੱਕ ਸਵਾਹ ਵਾਲਾ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਮਾਨਯੋਗ ਪੰਜਾਬ ਐਾਡ ਹਰਿਆਣਾ ਹਾਈਕੋਰਟ ਚੰਡੀਗੜ੍ਹ 'ਚ ਪਿੰਡ ਦੀ ਪੰਚਾਇਤ ਵੱਲੋਂ ਪਾਈ ਗਈ ਰਿੱਟ ਦੇ ਫੈਸਲੇ ਅਨੁਸਾਰ ਕਰਵਾਈ ਗਈ | ਇਸ ...

ਪੂਰੀ ਖ਼ਬਰ »

ਕਰਾਟਿਆਂ ਦੇ ਕੈਂਪ ਵਿਚੋਂ ਜੇਤੂ ਬੱਚਿਆਂ ਨੂੰ ਸਰਟੀਫਿਕੇਟ ਵੰਡੇ

ਮੰਡੀ ਲਾਧੂਕਾ, 20 ਸਤੰਬਰ (ਮਨਪ੍ਰੀਤ ਸਿੰਘ ਸੈਣੀ)-ਨੈਸ਼ਨਲ ਕਮਬੈਕਟ ਇੰਸਟੀਚਿਊਟ ਆਫ਼ ਇੰਡੀਆ ਅਕੈਡਮੀ ਮੰਡੀ ਲਾਧੂਕਾ ਵੱਲੋਂ ਚਲਾਈ ਜਾ ਰਹੀ ਕਰਾਟੇ ਟਰੇਨਿੰਗ ਦੀ ਕਲਾਸ ਦੇ ਮਿਹਨਤੀ ਬੱਚਿਆਂ ਦੀ ਲਗਨ ਅਤੇ ਕਰਾਟੇ ਕੋਚ ਦੀ ਮਿਹਨਤ ਸਦਕਾ ਇਸ ਅਕੈਡਮੀ ਦੇ ਬੱਚਿਆਂ ਨੇ ...

ਪੂਰੀ ਖ਼ਬਰ »

ਵਿਦਿਆਰਥੀਆਂ ਵਲੋਂ ਸਵੱਛਤਾ ਪੰਦ੍ਹਰਵਾੜੇ ਤਹਿਤ ਪ੍ਰੋਗਰਾਮ ਕਰਵਾਇਆ

ਜਲਾਲਾਬਾਦ, 20 ਸਤੰਬਰ(ਕਰਨ ਚੁਚਰਾ)-ਪ੍ਰਧਾਨ ਮੰਤਰੀ ਵੱਲੋਂ ਸਮੂਹ ਭਾਰਤ ਵਾਸੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸਵੱਛਤਾ ਲਹਿਰ ਨੂੰ ਸਮਰਪਿਤ, ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਸਰਵ ਸਿੱਖਿਆ ਅਭਿਆਨ ਪੰਜਾਬ ਦੇ ਨਿਰਦੇਸ਼ਾ ਅਨੁਸਾਰ ਅਤੇ ਮਾਨਯੋਗ ਜਿਲਾ ...

ਪੂਰੀ ਖ਼ਬਰ »

ਗੋਪੀ ਚੰਦ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਅਬੋਹਰ, 20 ਸਤੰਬਰ (ਸੁਖਜੀਤ ਸਿੰਘ ਬਰਾੜ)-ਪੰਜਾਬ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਪੀ.ਜੀ.ਡੀ.ਸੀ.ਏ. ਸਮੈਸਟਰ ਦੂਜਾ ਦੇ ਨਤੀਜਿਆਂ 'ਚ ਸਥਾਨਕ ਗੋਪੀ ਚੰਦ ਆਰੀਆ ਮਹਿਲਾ ਕਾਲਜ ਦੀਆਂ ਵਿਦਿਆਰਥਣਾਂ ਦੀ ਕਾਰਗੁਜ਼ਾਰੀ ਸ਼ਾਨਦਾਰ ਰਹੀ ਹੈ | ਇਨ੍ਹਾਂ ਨਤੀਜਿਆਂ 'ਚ ਕਾਲਜ ਦੀ ...

ਪੂਰੀ ਖ਼ਬਰ »

ਜੰਗ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਹਵਨ ਯੱਗ ਕਰਕੇ ਦਿੱਤੀ ਸ਼ਰਧਾਂਜਲੀ

ਫ਼ਾਜ਼ਿਲਕਾ, 20 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਆਸਫ਼ਵਾਲਾ ਵਿਚ 1971 ਦੀ ਭਾਰਤ-ਪਾਕਿਸਤਾਨ ਜੰਗ ਵਿਚ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿਚ 4 ਜਾਟ ਰੈਜੀਮੈਂਟ ਵੱਲੋਂ ਸ਼ਰਾਧ ਮੌਕੇ ਹਵਨ ਯੱਗ ਕਰਵਾਇਆ ਗਿਆ | ਇਸ ਮੌਕੇ 4 ਜਾਟ ਰੈਜੀਮੈਂਟ ਦੇ ਧਰਮ ...

ਪੂਰੀ ਖ਼ਬਰ »

ਕੰਬਾਈਨਾਂ 'ਤੇ ਐਸ.ਐਮ.ਐਸ ਸਿਸਟਮ ਲਾਉਣ ਲਈ ਵਿਭਾਗ ਕਿਸਾਨਾਂ ਨੂੰ ਦੇਵੇਗਾ ਸਬਸਿਡੀ: ਰਾਜਦਵਿੰਦਰ ਸਿੰਘ

ਮੰਡੀ ਅਰਨੀਵਾਲਾ, 20 ਸਤੰਬਰ (ਨਿਸ਼ਾਨ ਸਿੰਘ ਸੰਧੂ)-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਬੇਅੰਤ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਲਈ ਪਿੰਡਾਂ ਵਿਚ ...

ਪੂਰੀ ਖ਼ਬਰ »

ਹਰੀਪੁਰਾ-ਦਾਨੇਵਾਲਾ ਿਲੰਕ ਰੋਡ 'ਤੇ ਬਣਿਆ ਪੁਰਾਣਾ ਪੁਲ ਢਾਅ ਕੇ ਨਵਾਂ ਬਣਾਉਣ ਦੀ ਮੰਗ

ਅਬੋਹਰ, 20 ਸਤੰਬਰ (ਸੁਖਜੀਤ ਸਿੰਘ ਬਰਾੜ)-ਉਪ ਮੰਡਲ ਦੇ ਪਿੰਡ ਹਰੀਪੁਰਾ ਤੋਂ ਦਾਨੇਵਾਲਾ ਨੂੰ ਜੋੜਨ ਵਾਲੀ ਿਲੰਕ ਸੜਕ 'ਤੇ ਪੰਜਾਵਾ ਨਹਿਰ ਉੱਪਰ ਬਣਿਆ ਪੁਲ ਜੋ ਕਿ ਬੀਤੇ ਕਾਫ਼ੀ ਸਮੇਂ ਤੋਂ ਢਹਿ ਢੇਰੀ ਹੋਇਆ ਪਿਆ ਹੈ | ਇਸ ਪੁਲ ਦੀਆਂ ਦੋਵੇਂ ਸੁਰੱਖਿਆ ਦੀਵਾਰਾਂ ਕਾਫ਼ੀ ...

ਪੂਰੀ ਖ਼ਬਰ »

ਬਟਾਲਾ ਦੇ ਇਕ ਇਤਿਹਾਸਕ ਗੁਰਦੁਆਰੇ 'ਚ ਸਭ ਕੁਝ ਠੀਕ ਨਹੀਂ

ਬਟਾਲਾ, 20 ਸਤੰਬਰ (ਬੁੱਟਰ)- ਗੁਰੂ ਘਰ ਸਵੇਰੇ-ਸ਼ਾਮ ਨਤਮਸਤਕ ਹੋਣ ਵਾਲੇ ਇਕ ਸ਼ਰਧਾਲੂ ਨੇ 'ਅਜੀਤ' ਉਪ ਦਫ਼ਤਰ 'ਚ ਆ ਕੇ ਬਟਾਲਾ ਦੇ ਇਕ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਸਭ ਕੁਝ ਠੀਕ ਨਾ ਹੋਣ ਸਬੰਧੀ ਖ਼ੁਲਾਸਾ ਕੀਤਾ ਹੈ | ਇਸ ਸਬੰਧੀ ਲਿਖਤੀ ਤੌਰ 'ਤੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਮਿਰਗੀ ਦਾ ਦੌਰਾ ਪੈਣ ਕਾਰਨ ਵਿਅਕਤੀ ਦੀ ਮੌਤ

ਕਿਲ੍ਹਾ ਲਾਲ ਸਿੰਘ, 20 ਸਤੰਬਰ (ਬਲਬੀਰ ਸਿੰਘ)- ਨਜ਼ਦੀਕੀ ਪਿੰਡ ਅਕਰਪੁਰ ਕਲਾਂ ਦੇ ਵਿਅਕਤੀ ਦੀ ਮਿਰਗੀ ਕਾਰਨ ਮੌਤ ਹੋਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕਿਲ੍ਹਾ ਲਾਲ ਸਿੰਘ ਦੇ ਏ.ਐਸ.ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਵਿਅਕਤੀ ਬੱਬੂ ਮਸੀਹ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ

ਅੱਚਲ ਸਾਹਿਬ, 20 ਸਤੰਬਰ (ਗੁਰਚਰਨ ਸਿੰਘ)- ਨਜ਼ਦੀਕੀ ਪਿੰਡ ਰੰਗੜ ਨੰਗਲ ਗੁਰਦੁਆਰਾ ਬਾਬਾ ਸੰਗਤ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਮਨਜੀਤ ਸਿੰਘ, ਭਾਈ ਅਜੀਤ ਸਿੰਘ ਤੇ ਸੂਬੇਦਾਰ ਤਰਸੇਮ ਸਿੰਘ ਦੇ ਯਤਨਾਂ ਸਦਕਾ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ...

ਪੂਰੀ ਖ਼ਬਰ »

ਸ਼ਾਹੀ ਘਰਾਣਿਆਂ 'ਚ ਸੰਗੀਤ ਪੇਸ਼ ਕਰਨ ਵਾਲੇ ਹੁਣ ਗਲੀਆਂ 'ਚ ਮੰਗ ਕੇ ਕਰ ਰਹੇ ਗੁਜ਼ਾਰਾ

ਪੁਰਾਣਾ ਸ਼ਾਲਾ, 20 ਸਤੰਬਰ (ਅਸ਼ੋਕ ਸ਼ਰਮਾ)- ਸ਼ਾਹੀ ਘਰਾਨਿਆਂ 'ਚ ਸੰਗੀਤ ਪੇਸ਼ ਕਰਨ ਵਾਲੇ ਹੁਣ ਗਲੀਆਂ 'ਚ ਮੰਗਣ ਲਈ ਮਜਬੂਰ ਹਨ | ਇਸ ਸਬੰਧੀ ਮਦਨ ਪੁੱਤਰ ਡੁੰਗਰ ਲਾਲ ਪਿੰਡ ਲੋਸ਼ਨ ਜ਼ਿਲ੍ਹਾ ਚਰਾਊ ਸਟੇਟ ਰਾਜਸਥਾਨ ਨੇ ਦੱਸਿਆ ਕਿ ਮੇਰੇ ਦਾਦੇ-ਪੜਦਾਦੇ ਸ਼ਾਹੀ ਘਰਾਨਿਆਂ ...

ਪੂਰੀ ਖ਼ਬਰ »

ਸ਼ਾਹੀ ਘਰਾਣਿਆਂ 'ਚ ਸੰਗੀਤ ਪੇਸ਼ ਕਰਨ ਵਾਲੇ ਹੁਣ ਗਲੀਆਂ 'ਚ ਮੰਗ ਕੇ ਕਰ ਰਹੇ ਗੁਜ਼ਾਰਾ

ਪੁਰਾਣਾ ਸ਼ਾਲਾ, 20 ਸਤੰਬਰ (ਅਸ਼ੋਕ ਸ਼ਰਮਾ)- ਸ਼ਾਹੀ ਘਰਾਨਿਆਂ 'ਚ ਸੰਗੀਤ ਪੇਸ਼ ਕਰਨ ਵਾਲੇ ਹੁਣ ਗਲੀਆਂ 'ਚ ਮੰਗਣ ਲਈ ਮਜਬੂਰ ਹਨ | ਇਸ ਸਬੰਧੀ ਮਦਨ ਪੁੱਤਰ ਡੁੰਗਰ ਲਾਲ ਪਿੰਡ ਲੋਸ਼ਨ ਜ਼ਿਲ੍ਹਾ ਚਰਾਊ ਸਟੇਟ ਰਾਜਸਥਾਨ ਨੇ ਦੱਸਿਆ ਕਿ ਮੇਰੇ ਦਾਦੇ-ਪੜਦਾਦੇ ਸ਼ਾਹੀ ਘਰਾਨਿਆਂ ...

ਪੂਰੀ ਖ਼ਬਰ »

ਜਮਹੂਰੀ ਕਿਸਾਨ ਸਭਾ ਨੇ ਐਸ.ਡੀ.ਐਮ. ਦਫ਼ਤਰ ਸਾਹਮਣੇ ਦਿੱਤਾ ਧਰਨਾ

ਗੁਰਦਾਸਪੁਰ, 20 ਸਤੰਬਰ (ਬਲਦੇਵ ਸਿੰਘ ਬੰਦੇਸ਼ਾ)- ਜ਼ਮਹੂਰੀ ਕਿਸਾਨ ਸਭਾ ਵੱਲੋਂ ਸਥਾਨਿਕ ਐਸ.ਡੀ.ਐਮ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ | ਜਿਸ ਦੀ ਪ੍ਰਧਾਨਗੀ ਸੁਖਦੇਵ ਸਿੰਘ ਗੁਰਾਇਆ, ਚੰਨਣ ਸਿੰਘ ਮਾਨ ਅਤੇ ਸਵਰਨ ਦਾਸ ਨੇ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਅਜੀਤ ...

ਪੂਰੀ ਖ਼ਬਰ »

ਨੀਲੇ ਕਾਰਡ ਕੱਟਣ ਕਾਰਨ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ

ਸ੍ਰੀ ਹਰਗੋਬਿੰਦਪੁਰ, 20 ਸਤੰਬਰ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਗੋਬਿੰਦਪੁਰ ਤੋਂ ਥੋੜ੍ਹੀ ਦੂਰ ਪਿੰਡ ਸਮਰਾਏ ਦੇ ਗਰੀਬ ਪਰਿਵਾਰਾਂ ਨਾਲ ਸਬੰਧਿਤ ਤਕਰੀਬਨ 15 ਵਿਅਕਤੀਆਂ ਦੇ ਨੀਲੇ ਕਾਰਡ ਕੱਟੇ ਹੋਣ ਕਾਰਨ ਸਸਤਾ ਰਾਸ਼ਨ ਨਾ ਮਿਲਣ ਕਾਰਨ ਸਰਕਾਰ ਿਖ਼ਲਾਫ਼ ਰੋਸ ...

ਪੂਰੀ ਖ਼ਬਰ »

ਐਸ.ਸੀ./ਬੀ.ਸੀ. ਖਪਤਕਾਰਾਂ ਦੇ ਬਿਜਲੀ ਬਿੱਲਾਂ ਦੇ ਵਾਧੇ ਵਿਰੁੱਧ ਰੋਸ ਧਰਨਾ

ਅਲੀਵਾਲ, 20 ਸਤੰਬਰ (ਹਰਪਿੰਦਰਪਾਲ ਸਿੰਘ ਸੰਧੂ)- ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸਾਥੀ ਸ਼ਿੰਦਾ ਛਿੱਤ ਅਤੇ ਸੁਖਵੰਤ ਸਿੰਘ ਸੰਦਲਪੁਰ ਦੀ ਅਗਵਾਈ ਹੇਠ ਪਾਵਰਕਾਮ ਦਫ਼ਤਰ ਅਲੀਵਾਲ ਵਿਖੇ ਐਸ.ਸੀ./ਬੀ.ਸੀ. ਖਪਤਕਾਰਾਂ ਦੇ ਬਿਜਲੀ ਬਿੱਲਾਂ ਵਿਚ ਹੋਏ ਵਾਧੇ ਦੇ ਵਿਰੋਧ ਵਿਚ ਰੋਸ ...

ਪੂਰੀ ਖ਼ਬਰ »

ਗੁਰਦਾਸਪੁਰ ਦੀ ਲੜਕੀ ਸ਼ੀਤਲ ਨੇ ਜਿਤਿਆ ਚਾਂਦੀ ਦਾ ਤਗਮਾ

ਗੁਰਦਾਸਪੁਰ, 20 ਸਤੰਬਰ (ਕੇ.ਪੀ.ਸਿੰਘ)- ਨਜ਼ਦੀਕੀ ਪਿੰਡ ਬਰਿਆਰ ਵਿਖੇ ਜਨਮੀ ਅਤੇ ਹੁਣ ਸਥਾਨਿਕ ਆਈ.ਟੀ.ਆਈ.ਕਾਲੋਨੀ ਦੀ ਵਸਨੀਕ 21 ਸਾਲਾ ਦਲਿਤ ਭਾਈਚਾਰੇ ਨਾਲ ਸਬੰਧਤ ਦਿਵਿਯਾਂਗ ਲੜਕੀ ਸ਼ੀਤਲ ਕੁਮਾਰੀ ਨੇ ਪੈਰਾ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਇਕ ਹੋਰ ਮਾਰਕਾ ਮਾਰਿਆ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਬਟਾਲਾ, 20 ਸਤੰਬਰ (ਸੁਖਦੇਵ ਸਿੰਘ)- 'ਕੁਦਰਤ ਕੇ ਸਭ ਬੰਦੇ' ਸੇਵਾ ਸੁਸਾਇਟੀ (ਰਜਿ:) ਅਲੀਵਾਲ ਰੋਡ ਬਟਾਲਾ ਵਲੋਂ ਐਨ.ਆਰ.ਆਈ. ਵੀਰਾਂ ਅਤੇ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ ਗਿਆ | ਸੁਸਾਇਟੀ ਦੇ ਮੁੱਖ ਮੈਂਬਰ ...

ਪੂਰੀ ਖ਼ਬਰ »

ਸ਼ਿਵ ਸੈਨਾ ਵੱਲੋਂ ਐਲਾਨੇ ਉਮੀਦਵਾਰ ਪ੍ਰਦੀਪ ਸ਼ਰਮਾ ਦੀ ਮਾਤਾ ਦਾ ਦਿਹਾਂਤ

ਗੁਰਦਾਸਪੁਰ, 20 ਸਤੰਬਰ (ਆਰਿਫ਼)- ਸ਼ਿਵ ਸੈਨਾ ਆਗੂ ਅਤੇ ਸ਼ਿਵ ਸੈਨਾ ਪੰਜਾਬ ਵੱਲੋਂ ਜ਼ਿਮਨੀ ਚੋਣ ਵਿਚ ਉਤਾਰੇ ਉਮੀਦਵਾਰ ਪ੍ਰਦੀਪ ਸ਼ਰਮਾ ਨੰੂ ਉਸ ਸਮੇਂ ਭਾਰੀ ਸਦਮਾ ਪਹੁੰਚਾ ਜਦੋਂ ਉਨ੍ਹਾਂ ਦੀ ਮਾਤਾ ਪ੍ਰਭਾ ਸ਼ਰਮਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ | ...

ਪੂਰੀ ਖ਼ਬਰ »

ਸ਼ਿਵ ਸੈਨਾ ਵੱਲੋਂ ਐਲਾਨੇ ਉਮੀਦਵਾਰ ਪ੍ਰਦੀਪ ਸ਼ਰਮਾ ਦੀ ਮਾਤਾ ਦਾ ਦਿਹਾਂਤ

ਗੁਰਦਾਸਪੁਰ, 20 ਸਤੰਬਰ (ਆਰਿਫ਼)- ਸ਼ਿਵ ਸੈਨਾ ਆਗੂ ਅਤੇ ਸ਼ਿਵ ਸੈਨਾ ਪੰਜਾਬ ਵੱਲੋਂ ਜ਼ਿਮਨੀ ਚੋਣ ਵਿਚ ਉਤਾਰੇ ਉਮੀਦਵਾਰ ਪ੍ਰਦੀਪ ਸ਼ਰਮਾ ਨੰੂ ਉਸ ਸਮੇਂ ਭਾਰੀ ਸਦਮਾ ਪਹੁੰਚਾ ਜਦੋਂ ਉਨ੍ਹਾਂ ਦੀ ਮਾਤਾ ਪ੍ਰਭਾ ਸ਼ਰਮਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ | ...

ਪੂਰੀ ਖ਼ਬਰ »

ਸ਼ਿਵਾਲਿਕ ਕਾਲਜ ਆਫ਼ ਐਜੂਕੇਸ਼ਨ ਵਿਖੇ ਸੈਮੀਨਾਰ ਕਰਵਾਇਆ

ਗੁਰਦਾਸਪੁਰ, 20 ਸਤੰਬਰ (ਆਰਿਫ਼)- ਸ਼ਿਵਾਲਿਕ ਕਾਲਜ ਆਫ਼ ਐਜੂਕੇਸ਼ਨ ਮੁਸਤਫ਼ਾਬਾਦ ਜੱਟਾਂ ਵਿਖੇ ਬੀ.ਐਡ ਸੈਸ਼ਨ ਦਾ ਆਗਾਜ਼ ਕੀਤਾ ਗਿਆ | ਜਿਸ ਦੀ ਸ਼ੁਰੂਆਤ ਕਾਲਜ ਵਿਖੇ ਸੈਮੀਨਾਰ ਲਗਾ ਕੇ ਕੀਤੀ | ਜਿਸ ਵਿਚ ਕਾਲਜ ਦੇ ਚੇਅਰਮੈਨ ਡਾ: ਸਤਵਿੰਦਰ ਸਿੰਘ ਸੰਧੂ ਮੁੱਖ ਮਹਿਮਾਨ ...

ਪੂਰੀ ਖ਼ਬਰ »

ਤੇਜਾ ਕਲਾਂ 'ਚ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ

ਕਾਲਾ ਅਫਗਾਨਾ, 20 ਸਤੰਬਰ (ਅਵਤਾਰ ਸਿੰਘ ਰੰਧਾਵਾ)- ਨਜ਼ਦੀਕੀ ਪਿੰਡ ਸ਼ਾਹਪੁਰ ਜਾਜਨ ਦੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਭਾਈ ਅਨੋਖ ਸਿੰਘ ਹਜ਼ੂਰੀ ਰਾਗੀ ਵਲੋਂ ਚਲਾਈ ਗਈ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਇਤਿਹਾਸਕ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਤੇਜਾ ...

ਪੂਰੀ ਖ਼ਬਰ »

ਪਿੰਡ ਦੇ ਸ਼ਮਸ਼ਾਨਘਾਟ ਤੋਂ ਸਫ਼ਾਈ ਮੁਹਿੰਮ ਸ਼ੁਰੂ

ਅੱਚਲ ਸਾਹਿਬ, 20 ਸਤੰਬਰ (ਗੁਰਚਰਨ ਸਿੰਘ)- ਸਵੱਛ ਭਾਰਤ ਅਭਿਆਨ ਤਹਿਤ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਸ: ਬਲਦੇਵ ਸਿੰਘ ਅੰਮੋਨੰਗਲ ਵਲੋਂ ਪਿੰਡ ਦੇ ਸ਼ਮਸ਼ਾਨਘਾਟ ਤੋਂ ਸਫ਼ਾਈ ਮੁਹਿੰਮ ਚਲਾਈ ਗਈ | ਇਸ ਮੌਕੇ ਸ: ਬਲਦੇਵ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਐਲੀਮੈਂਟਰੀ ਟੀਚਰ ਯੂਨੀਅਨ ਦਾ ਵਫ਼ਦ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਨੂੰ ਮਿਲਿਆ

ਦੀਨਾਨਗਰ, 20 ਸਤੰਬਰ (ਸੰਧੂ/ਸੋਢੀ/ਸ਼ਰਮਾ)- ਐਲੀਮੈਂਟਰੀ ਟੀਚਰ ਯੂਨੀਅਨ ਦੇ ਬਲਾਕ ਪ੍ਰਧਾਨ ਜਸਬੀਰ ਸਿੰਘ ਦੀ ਪ੍ਰਧਾਨਗੀ ਹੇਠ ਵਫ਼ਦ ਮੰਗਾਂ ਨੂੰ ਲੈ ਕੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਦੇਵੀ ਦਿਆਲ ਭੰਡਾਰੀ ਨੂੰ ਮਿਲਿਆ | ਇਸ ਸਬੰਧੀ ਬਲਾਕ ਪ੍ਰਧਾਨ ਜਸਬੀਰ ਸਿੰਘ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX