ਲੁਧਿਆਣਾ, 20 ਸਤੰਬਰ (ਪੁਨੀਤ ਬਾਵਾ)-ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ (ਐਲ.ਐਮ.ਏ.) ਦੇ 39ਵੇਂ ਸਾਲਾਨਾ ਸਮਾਗਮ 'ਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਮੂਹਲੀਅਤ ਕਰਨ ਸਮੇਂ ਪੰਜਾਬ ਦੇ ਸਨਅਤਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਜ਼ਿਆਦਾ ਪੈਸਾ ਕਮਾਉਣ ਦੀ ਦੌੜ 'ਚ ਨਾ ਪੈ ਕੇ ਆਪਣੇ ਬ੍ਰਾਂਡ ਵਿਕਸਤ ਕਰਨ ਨੂੰ ਤਰਜੀਹ ਦੇਣ, ਕਿਉਂਕਿ ਜੇਕਰ ਬ੍ਰਾਂਡ ਵਿਕਸਤ ਹੋ ਜਾਵੇਗਾ, ਤਾਂ ਕਮਾਈ 'ਚ ਵਾਧਾ ਆਪਣੇ ਆਪ ਹੀ ਹੋ ਜਾਂਦਾ ਹੈ | ਸ੍ਰੀ ਬਦਨੌਰ ਨੇ ਕਿਹਾ ਕਿ ਪੰਜਾਬ ਦੇ ਸਨਅਤਕਾਰ ਵਧੀਆ ਉਤਪਾਦ ਤਿਆਰ ਕਰਕੇ ਬ੍ਰਾਂਡਿਡ ਕੰਪਨੀਆਂ ਦਾ ਮਾਅਰਕਾ ਲਗਾ ਕੇ ਉਨ੍ਹਾਂ ਨੂੰ ਸਪਲਾਈ ਕਰ ਦਿੰਦੇ ਹਨ, ਜਿਸ ਨਾਲ ਬ੍ਰਾਂਡਿਡ ਕੰਪਨੀਆਂ ਅਮੀਰ ਹੋ ਰਹੀਆਂ ਹਨ, ਪਰ ਥੋੜ੍ਹੀ ਕਮਾਈ ਕਰਨ ਦੇ ਚੱਕਰ 'ਚ ਪੰਜਾਬ ਦੇ ਸਨਅਤਕਾਰ ਆਪਣੇ ਬ੍ਰਾਂਡ ਵਿਕਸਤ ਨਹੀਂ ਕਰ ਸਕੇ | ਸ੍ਰੀ ਬਦਨੌਰ ਨੇ ਕਿਹਾ ਕਿ ਸੂਬੇ ਦੀ ਸਨਅਤੀ ਰਾਜਧਾਨੀ ਲੁਧਿਆਣਾ ਪੰਜਾਬ ਤੇ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ | ਉਨ੍ਹਾਂ ਕਿਹਾ ਕਿ ਸੂਬੇ ਅਤੇ ਦੇਸ਼ ਦੇ ਆਰਥਿਕ ਵਿਕਾਸ ਦੇ ਨਾਲ-ਨਾਲ ਹਜ਼ਾਰਾਂ ਪਰਿਵਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਵਾਲੇ ਪੰਜਾਬ ਦੇ ਸਨਅਤਕਾਰਾਂ ਦੀ ਭਲਾਈ ਲਈ ਪੰਜਾਬ ਤੇ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਅਹਿਮ ਯਤਨ ਕੀਤੇ ਜਾਣਗੇ | ਉਨ੍ਹਾਂ ਦੇਸ਼ ਦੇ ਸਨਅਤਕਾਰਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਕਾਰੋਬਾਰੀਆਂ ਦੇ ਸਿਰ 'ਤੇ ਅੱਜ ਦੇਸ਼ ਬਹੁਤੇ ਖੇਤਰਾਂ 'ਚ ਆਤਮ-ਨਿਰਭਰ ਬਣ ਗਿਆ ਹੈ | ਸ੍ਰੀ ਬਦਨੌਰ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਸਨਅਤਾਂ ਨੂੰ ਉੱਚਾ ਚੁੱਕਣ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ਸਨਅਤਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਜਾਪਾਨ ਅਤੇ ਹੋਰਨਾਂ ਵਿਕਸਤ ਦੇਸ਼ਾਂ ਨੂੰ ਆਧਾਰ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਵਿਸ਼ਵ ਪ੍ਰਸਿੱਧ ਸਨਅਤਾਂ ਦੀ ਕਾਮਯਾਬੀ ਬਾਰੇ ਵੀ ਚਾਨਣਾ ਪਾਇਆ | ਸ੍ਰੀ ਬਦਨੌਰ ਨੇ ਆਪਣੇ ਪਿਛੋਕੜ ਬਾਰੇ ਕਿਹਾ ਕਿ ਉਹ ਰਾਜਸਥਾਨ ਸੂਬੇ ਦੇ ਭੀਲਵਾੜਾ ਖੇਤਰ ਨਾਲ ਸਬੰਧਤ ਹਨ, ਜਿੱਥੇ ਸਨਅਤਾਂ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ, ਇਹ ਸਭ ਸਖ਼ਤ ਮਿਹਨਤ, ਦਿ੍ੜ ਨਿਸ਼ਚਾ ਤੇ ਇਮਾਨਦਾਰੀ ਨਾਲ ਹੀ ਸੰਭਵ ਹੈ | ਸਮਾਗਮ ਦੌਰਾਨ ਸ੍ਰੀ ਬਦੌਨਰ ਨੇ ਦਲਜੀਤ ਸਿੰਘ ਈ.ਡੀ.-ਅੰਬਰ ਇੰਟਰਪ੍ਰਾਈਜ਼ਸ ਇੰਡੀਆ ਪ੍ਰਾਈਵੇਟ ਲਿਮਟਿਡ ਗੁੜਗਾਂਓ, ਜਤਿੰਦਰ ਸਿੰਘ-ਮੈਨੇਜਰ ਐਚ.ਡੀ.ਐਫ.ਸੀ. ਬੈਂਕ ਲੁਧਿਆਣਾ, ਅਭਿਮੰਨਿਓ ਮੁੰਜ਼ਾਲ-ਉੱਦਮੀ ਨਵੀਂ ਦਿੱਲੀ, ਰਜਿੰਦਰ ਸ਼ਰਮਾ-ਨੋਬਲ ਫਾਂਊਡੇਸ਼ਨ ਲੁਧਿਆਣਾ, ਰਵਿੰਦਰ ਵਰਮਾ-ਚੇਅਰਮੈਨ ਗੰਗਾ ਏਰੋਵੂਲਜ਼ ਲਿਮਟਿਡ ਲੁਧਿਆਣਾ ਅਤੇ ਜਨਰਲ ਬਿਕਰਮ ਸਿੰਘ-ਚੀਫ਼ ਆਫ਼ ਆਰਮੀ ਸਟਾਫ (ਰਿਟਾ.) ਇੰਡੀਆ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ |
ਇਸ ਮੌਕੇ ਡਾ. ਕੇ. ਐਨ. ਐਸ.ਕੰਗ ਪ੍ਰਧਾਨ ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ, ਮਹੇਸ਼ ਮੁੰਜਾਲ ਚੇਅਰਮੈਨ, ਕਮਲ ਵਡੇਰਾ ਸੀਨੀਅਰ ਵਾਈਸ ਪ੍ਰਧਾਨ ਐਲ.ਐਮ.ਏ., ਰਾਕੇਸ਼ ਭਾਰਤੀ ਮਿੱਤਲ, ਰਾਮੇਸ਼ ਗੁਪਤਾ, ਰਿਸ਼ੀ ਪਾਹਵਾ, ਵੀ.ਕੇ.ਗੋਇਲ ਆਦਿ ਹਾਜ਼ਰ ਸਨ |
ਲੁਧਿਆਣਾ, 20 ਸਤੰਬਰ (ਕਵਿਤਾ ਖੁੱਲਰ)-ਜਾਮਾ ਮਸਜਿਦ ਲੁਧਿਆਣਾ 'ਚ ਪ੍ਰਸਿੱਧ ਇਸਲਾਮਿਕ ਸਿੱਖਿਅਕ ਮੌਲਾਨਾ ਗਿਆਸੂਦੀਨ ਧਾਮਪੁਰੀ ਆਪਣੀ ਕਿਤਾਬ 'ਸਿੱਖਿਅਕਾਂ ਨੂੰ ਸੰਦੇਸ਼' ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਤੋਂ ਰਿਲੀਜ਼ ਕਰਵਾਉਣ ਲਈ ਵਿਸ਼ੇਸ਼ ...
ਲੁਧਿਆਣਾ, 20 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੀ ਇਕ ਔਰਤ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਏ.ਸੀ.ਪੀ. ਸ੍ਰੀ ਮਨਿੰਦਰ ਬੇਦੀ ਨੇ ਦੱਸਿਆ ਕਿ ਪੁਲਿਸ ...
ਲੁਧਿਆਣਾ, 20 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਬੱਚੇ ਨਾਲ ਕੁਕਰਮ ਕਰਨ ਦੇ ਮਾਮਲੇ 'ਚ ਇਕ ਨੌਜਵਾਨ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਆਜ਼ਾਦ ਨਗਰ ਖੰਨਾ ਦੇ ਰਹਿਣ ਵਾਲੇ ਲਛਮਣ ਸਿੰਘ ਨੂੰ ਗੁਆਂਢੀ ਦੇ 9 ਸਾਲ ਦੇ ...
ਲੁਧਿਆਣਾ, 20 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਏ.ਟੀ.ਐਮ. ਕਾਰਡ ਬਦਲ ਕੇ ਠੱਗੀਆਂ ਕਰਨ ਵਾਲੇ 2 ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਇਰਵਾਨ ਅਲੀ ਵਾਸੀ ਬਸਤੀ ਜੋਧੇਵਾਲ ਦੀ ਸ਼ਿਕਾਇਤ 'ਤੇ ਅਮਲ 'ਚ ਲਿਆਂਦੀ ਹੈ ਅਤੇ ਇਸ ਸਬੰਧੀ ਪੁਲਿਸ ਨੇ ...
ਲੁਧਿਆਣਾ, 20 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਖਤਰਨਾਕ ਲੁਟੇਰਾ ਗਰੋਹ ਦੇ 2 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 9 ਮੋਬਾਈਲ 10 ਹਜਾਰ ਦੀ ਨਕਦੀ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਏ. ਸੀ. ਪੀ. ਸ੍ਰੀ ਮਨਿੰਦਰ ਬੇਦੀ ਨੇ ਦੱਸਿਆ ਕਿ ...
ਲੁਧਿਆਣਾ, 20 ਸਤੰਬਰ (ਪੁਨੀਤ ਬਾਵਾ)-ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਰਾਹੀਂ ਪੰਜਾਬ ਸਰਕਾਰ ਵਲੋਂ 135 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਦੀ ਤਾਜਪੁਰ ਰੋਡ 'ਤੇ 2 ਅਤੇ ਬਹਾਦਰਕੇ ਰੋਡ 'ਤੇ 1 ਸੀ.ਈ.ਟੀ.ਪੀ. ਪਲਾਂਟ ਲਗਾਉਣ ਦਾ ਕੰਮ ਮੁਕੰਮਲ ਕਰੇਗੀ। ਜਿਸ ਸਬੰਧੀ ...
ਲੁਧਿਆਣਾ, 20 ਸਤੰਬਰ (ਸਲੇਮਪੁਰੀ)-ਸਿਵਲ ਹਸਪਤਾਲ ਲੁਧਿਆਣਾ 'ਚ ਅੱਜ ਤੋਂ ਪੰਦਰਾਂ ਕੁ ਦਿਨ ਪਹਿਲਾਂ ਇਕ ਨਾਬਾਲਗ ਲੜਕੀ, ਜਿਸ ਨੇ ਇਕ ਨਵਜਾਤ ਬੱਚੀ ਨੂੰ ਜਨਮ ਦਿੱਤਾ ਹੈ ਦੇ ਮਾਪਿਆਂ ਨੇ ਉਸ ਨੂੰ ਅਪਣਾਉਣ ਤੋਂ ਕਿਨਾਰਾਕਸ਼ੀ ਕਰ ਲਈ ਹੈ, ਜਿਸ ਕਾਰਨ ਜੱਚਾ ਤੇ ਬੱਚਾ ਦੀ ...
ਲੁਧਿਆਣਾ, 20 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਪਵੇਲੀਅਨ ਮਾਲ ਨੇੜੇ ਆਟੋ ਰਿਕਸ਼ਾ ਗਰੋਹ ਦੇ ਮੈਂਬਰਾਂ ਵਲੋਂ ਹਿਮਾਚਲ ਤੋਂ ਆਏ ਇਕ ਵਪਾਰੀ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਹਿਮਾਚਲ ਦੇ ਬਿਲਾਸਪੁਰ ਤੋਂ ਆਏ ਵਪਾਰੀ ਰਜੀਵ ਦੁੱਗਲ ਨੇ ...
ਲੁਧਿਆਣਾ, 20 ਸਤੰਬਰ (ਪੁਨੀਤ ਬਾਵਾ)-ਭਾਰਤੀ ਫੌਜ ਦੇ ਸੇਵਾ-ਮੁਕਤ ਜਨਰਲ ਬਿਕਰਮ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਰਹੱਦਾਂ 'ਤੇ ਤਾਇਨਾਤ ਫੌਜ ਨੂੰ ਕਿਸੇ ਵੀ ਔਖੇ ਸਮੇਂ ਜਾਂ ਦੁਸ਼ਮਣ ਵਲੋਂ ਵੰਗਾਰਨ ਸਮੇਂ ਫ਼ੈਸਲਾ ਲੈਣ ਦੀ ਖੁੱਲ੍ਹ ਦੇਵੇ ਤਾਂ ...
ਲੁਧਿਆਣਾ, 20 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਬਾਜੜਾ ਰੋਡ ਤੇ ਸਥਿਤ ਆਨੰਦ ਪਲਾਸਟਿਕ ਇੰਡਸਟਰੀ ਦੇ ਬਾਹਰ ਪਏ ਪਲਾਸਟਿਕ ਦੇ ਸਾਮਾਨ ਨੂੰ ਅੱਗ ਲੱਗਣ ਕਾਰਨ ਹਜਾਰਾਂ ਰੁਪਏ ਦਾ ਨੁਕਸਾਨ ਹੋ ਗਿਆ | ਜਾਣਕਾਰੀ ਅਨੁਸਾਰ ਘਟਨਾ ਅੱਜ 5 ਵਜੇ ਦੇ ਕਰੀਬ ਉਸ ਵਕਤ ਵਾਪਰੀ ...
ਲੁਧਿਆਣਾ, 20 ਸਤੰਬਰ (ਅ.ਬ.)-ਅੰਬੇਰਾ ਗ੍ਰੀਨਸ, ਪੰਜਾਬ ਸਰਕਾਰ ਦੁਆਰਾ ਅਫੋਡੇਬਲ ਹਾਊਸਿੰਗ ਸਕੀਮ ਦੇ ਤਹਿਤ ਮਨਜ਼ੂਰ ਪ੍ਰਾਜੈਕਟ ਹੈ | ਇਹ ਪ੍ਰਾਜੈਕਟ ਸ਼ਹਿਰ ਦੇ ਮੁੱਖ ਸਾਊਥਰਨ ਬਾਈਪਾਸ 'ਤੇ ਬਣ ਕੇ ਤਿਆਰ ਹੋਵੇਗਾ ਤੇ ਪ੍ਰਾਜੈਕਟ 'ਤੇ ਕੰਮ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ | ...
ਲੁਧਿਆਣਾ, 20 ਸਤੰਬਰ (ਸਲੇਮਪੁਰੀ)-ਪੰਜਾਬ ਸਰਕਾਰ ਵਲੋਂ ਵੱਖ-ਵੱਖ ਸਮੇਂ ਦੌਰਾਨ ਪ੍ਰਾਪਤ ਹੋਈਆਂ ਹਿਦਾਇਤਾਂ 'ਤੇ ਜ਼ਿਲ੍ਹਾ ਲੁਧਿਆਣਾ ਦੀਆਂ 32 ਪੇਂਡੂ ਡਿਸਪੈਂਸਰੀਆਂ ਦਾ ਅਚਨਚੇਤ ਨਿਰੀਖਣ ਵੱਖ-ਵੱਖ ਤਹਿਸੀਲਾਂ ਦੇ ਐੱਸ. ਡੀ. ਐੱਮਜ਼ ਵਲੋਂ ਇਕੋ ਵੇਲੇ ਸਵੇਰੇ 8 ਵਜੇ ...
ਲੁਧਿਆਣਾ, 20 ਸਤੰਬਰ (ਪਰਮੇਸ਼ਰ ਸਿੰਘ)-ਗੁਰੂ ਗੋਬਿੰਦ ਸਿੰਘ ਸੀਨੀ: ਸੈਕੰ: ਸਕੂਲ ਰਾਹੋਂ ਰੋਡ ਦੇ ਵਿਵੇਕ ਜਾਰੀਆ ਨੇ ਜ਼ਿਲ੍ਹਾ ਪੱਧਰ ਦੇ ਐਥਲੈਟਿਕਸ ਮੁਕਾਬਲਿਆਂ 'ਚ ਦੋ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰ: ਹਰਨੇਕ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ...
ਲੁਧਿਆਣਾ, 20 ਸਤੰਬਰ (ਕਵਿਤਾ ਖੁੱਲਰ)-ਬਾਬਾ ਸਾਹਿਬ ਦਲਿਤ ਮੋਰਚਾ ਦੇ ਪ੍ਰਧਾਨ ਬੌਬੀ ਚੰਡਾਲੀਆ ਦੀ ਅਗਵਾਈ 'ਚ ਉਪ ਚੇਅਰਮੈਨ ਵਿੱਕੀ ਸਹੋਤਾ ਨੇ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਸਰਕਾਰ ਨਾਲ ਮੁਲਾਕਾਤ ਕਰਕੇ ਸਫ਼ਾਈ ਕਰਮਚਾਰੀਆਂ ਦੇ ਮਾਸਿਕ ਮਿਹਨਤਾਨਾ ਸਬੰਧੀ ...
ਲੁਧਿਆਣਾ, 20 ਸਤੰਬਰ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਦੇ ਪੰਜਵੇਂ ਜਨਰਲ ਹਾਊਸ ਦਾ ਬੁੱਧਵਾਰ ਨੂੰ ਕਾਰਜਕਾਲ ਪੂਰਾ ਹੋ ਗਿਆ ਹੈ ਜਿਸ ਕਾਰਨ ਮੇਅਰ ਹਰਚਰਨ ਸਿੰਘ ਗੋਹਲਵੜੀਆ ਤੇ ਵੱਖ-ਵੱਖ ਪਾਰਟੀਆਂ ਦੇ ਕੌਾਸਲਰ ਵੀਰਵਾਰ ਤੋਂ ਸਾਬਕਾ ਮੇਅਰ ਅਤੇ ਸਾਬਕਾ ਕੌਾਸਲਰ ਹੋ ...
ਲੁਧਿਆਣਾ, 20 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਜਵਾਹਰ ਨਗਰ ਰਹਿੰਦੇ ਇਕ ਵਿਅਕਤੀ ਨੇ ਟਰੈਵਲ ਏਜੰਟ 'ਤੇ ਉਸ ਨਾਲ 7 ਲੱਖ ਦੀ ਠੱਗੀ ਕਰਨ ਦਾ ਦੋਸ਼ ਲਗਾਇਆ ਹੈ | ਇਸ ਸਬੰਧੀ ਸ਼ਾਮ ਲਾਲ ਵਾਸੀ ਜਵਾਹਰ ਨਗਰ ਨੇ ਦੱਸਿਆ ਕਿ ਉਸ ਦਾ ਲੜਕਾ ਵਿਕਰਮ ਕੁਮਾਰ ਵਿਦੇਸ਼ ਜਾਣ ਦਾ ...
ਲੁਧਿਆਣਾ, 20 ਸਤੰਬਰ (ਅਮਰੀਕ ਸਿੰਘ ਬੱਤਰਾ)-ਮੇਅਰ ਹਰਚਰਨ ਸਿੰਘ ਗੋਹਲਵੜੀਆ ਨੇ ਕਿਹਾ ਹੈ ਕਿ ਪਿਛਲੇ 5 ਸਾਲ ਦੌਰਾਨ ਬਿਨਾਂ ਪੱਖਪਾਤ ਸ਼ਹਿਰ ਦੇ ਵਿਕਾਸ ਅਤੇ ਜਨਤਾ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਹਰ ਸੰਭਵ ਯਤਨ ਕੀਤੇ ਹਨ | ਸ. ਗੋਹਲਵੜੀਆ ਕੌਾਸਲਰ ਜਸਵਿੰਦਰ ਸਿੰਘ ਭੋਲਾ ...
ਲੁਧਿਆਣਾ, 20 ਸਤੰਬਰ (ਪਰਮੇਸ਼ਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਜਾਂਦੇ ਸਕੂਲਾਂ ਦੇ ਖੇਡ ਮੁਕਾਬਲਿਆਂ ਦੌਰਾਨ ਚੰਗੀ ਕਾਰਗੁਜ਼ਾਰੀ ਦੇ ਅਧਾਰ 'ਤੇ ਬੇਸਬਾਲ 'ਚ ਗੁਰੂ ਨਾਨਕ ਸੀਨੀ: ਸੈਕੰ: ਸਕੂਲ ਜਨਤਾ ਨਗਰ ਦੀਆਂ 7 ਵਿਦਿਆਰਥਣਾ ਸਾਧਨਾ, ਇੰਦਰਪ੍ਰੀਤ ...
ਲੁਧਿਆਣਾ, 20 ਸਤੰਬਰ (ਪੁਨੀਤ ਬਾਵਾ)-ਜੁਝਾਰ ਟ੍ਰਾਂਸਪੋਰਟ ਤੇ ਫਾਸਟਵੇਅ ਕੇਬਲ ਦੇ ਪ੍ਰਬੰਧਕ ਨਿਰਦੇਸ਼ਕ ਗੁਰਦੀਪ ਸਿੰਘ ਮੂੰਡੀ ਦੇ ਪਿਤਾ ਤੇ ਅਰਸ਼ਦੀਪ ਸਿੰਘ ਮੂੰਡੀ ਤੇ ਅਕਾਸ਼ਦੀਪ ਸਿੰਘ ਮੂੰਡੀ ਦੇ ਦਾਦਾ ਜਸਵੰਤ ਸਿੰਘ ਮੂੰਡੀ (85) ਦਾ ਬੀਤੇ ਦਿਨ ਦਿਹਾਂਤ ਹੋ ਗਿਆ | ...
ਲੁਧਿਆਣਾ, 20 ਸਤੰਬਰ (ਪਰਮੇਸ਼ਰ ਸਿੰਘ)-ਢੰਡਾਰੀ ਕਲਾਂ ਵਿਖੇ ਪਿਛਲੀ ਸਰਕਾਰ ਵਲੋਂ ਅਪਗ੍ਰੇਡ ਕੀਤੇ ਗਏ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਲਈ ਬਣਾਈ ਗਈ ਨਵੀਂ ਇਮਾਰਤ ਦੇ ਤਿਆਰ ਹੋਣ 'ਤੇ ਕੌਾਸਲਰ ਸਰਬਜੀਤ ਸਿੰਘ ਗਰਚਾ ਦੀ ਅਗਵਾਈ ਹੇਠ ਇਲਾਕਾ ਵਾਸੀਆਂ ਵਲੋਂ ...
ਲੁਧਿਆਣਾ, 20 ਸਤੰਬਰ (ਕਵਿਤਾ ਖੁੱਲਰ/ਸਲੇਮਪੁਰੀ)-ਅੱਜ ਲੁਧਿਆਣਾ ਦੀਆਂ ਵੱਖ-ਵੱਖ ਜਨਤਕ ਤੇ ਜਮਹੂਰੀ ਜਥੇਬੰਦੀਆਂ ਦਾ ਇਕ ਵਫਦ ਜਸਵੰਤ ਸਿੰਘ ਜੀਰਖ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਸੱਤ ਕਿਸਾਨ ਜਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਲਈ ਜੋ ਪੰਜ ਰੋਜ਼ਾ ਧਰਨੇ ਦੀਆਂ ...
ਲੁਧਿਆਣਾ, 20 ਸਤੰਬਰ (ਪਰਮੇਸ਼ਰ ਸਿੰਘ)-ਸਲੇਮ ਟਾਬਰੀ ਇਲਾਕੇ 'ਚ ਸਥਿਤ ਚੰਨਣ ਦੇਵੀ ਮੈਮੋਰੀਅਲ ਸੀਨੀ: ਸੈਕੰ: ਸਕੂਲ 'ਚ ਅੱਜ ਆਖਰੀ 'ਸ਼ਰਾਧ' ਦੇ ਦਿਨ ਲਾਏ ਗਏ ਪੂਰੀ ਛੋਲਿਆਂ ਦੇ ਲੰਗਰ ਦੇ ਮਾਮਲੇ 'ਤੇ ਹੰਗਾਮਾ ਹੋ ਗਿਆ ਜਦੋਂ ਕਿਸੇ ਨੇ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ...
ਡੇਹਲੋਂ/ਆਲਮਗੀਰ, 20 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਖੇਤੀਬਾੜੀ ਵਿਭਾਗ ਵਲੋਂ ਬਲਾਕ ਲੁਧਿਆਣਾ ਦੇ ਪਿੰਡ ਰਣੀਆਂ ਵਿਖੇ ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਨੂੰ ਯਕੀਨੀ ਬਣਾਉਣ ਲਈ ਕੈਂਪ ਲਗਾਇਆ ਗਿਆ | ਫਸਲਾਂ ਦੀ ਰਹਿੰਦ-ਖੂੰਹਦ ਦੀ ਸੁਚੱਜੀ ਸੰਭਾਲ, ਪਾਣੀ ਦੀ ...
ਲੁਧਿਆਣਾ, 20 ਸਤੰਬਰ (ਪੁਨੀਤ ਬਾਵਾ)-ਸਿਲਾਈ ਮਸ਼ੀਨ ਸਨਅਤਕਾਰਾਂ ਦੀ ਇਕ ਮੀਟਿੰਗ ਸਥਾਨਕ ਹੋਟਲ ਸਿਲਵਰ ਸਟੋਨ ਵਿਖੇ ਸਿਲਾਈ ਮਸ਼ੀਨ ਡੀਲਰਸ ਐਾਡ ਅਸੈਂਬਲਰਸ ਐਸੋਸੀਏਸ਼ਨ ਦੀ ਅਗਵਾਈ ਅਤੇ ਸਿਲਾਈ ਮਸ਼ੀਨ ਡਿਵੈਲਪਮੈਂਟ ਕਲੱਬ ਦੇ ਪ੍ਰਧਾਨ ਜਗਬੀਰ ਸਿੰਘ ਸੋਖੀ ਦੀ ...
ਲੁਧਿਆਣਾ, 20 ਸਤੰਬਰ (ਅਰੋੜਾ)-ਰਸੋਈ ਗੈਸ ਦੀ ਰੀਫਿਿਲੰਗ ਦੌਰਾਨ ਵਾਪਰਨ ਵਾਲੇ ਹਾਦਸਿਆਂ ਤੋਂ ਖੁਰਾਕ ਸਪਲਾਈ ਵਿਭਾਗ ਕਿਉ ਬੇਖ਼ਬਰ ਹੈ? ਕਿਉ ਵਿਭਾਗ ਵਲੋਂ ਆਪਣੀ ਡਿਊਟੀ ਨੂੰ ਸਹੀ ਢੰਗ ਨਾਲ ਨਹੀਂ ਨਿਭਾਇਆ ਜਾ ਰਿਹਾ ਹੈ | ਇਹ ਸਵਾਲ ਅਕਸਰ ਹੀ ਅਨੇਕਾਂ ਲੋਕਾਂ ਵੱਲੋਂ ...
ਮਲੌਦ, 20 ਸਤੰਬਰ (ਸਹਾਰਨ ਮਾਜਰਾ)-ਪੰਜਾਬ ਸਕੂਲ ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਗਦੀਸ਼ ਸਿੰਘ ਮਾਂਗਟ ਰਾਮਪੁਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਪ੍ਰਧਾਨ ਜਗਦੀਸ਼ ਸਿੰਘ ਮਾਂਗਟ ਨੇ ਦੱਸਿਆ ਕਿ ਮੀਟਿੰਗ 'ਚ ...
ਮਲੌਦ/ਪਾਇਲ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ/ ਗੁਰਦੀਪ ਸਿੰਘ ਨਿਜ਼ਾਮਪੁਰ)-ਗੁਰਦੁਆਰਾ ਸਿੱਧਸਰ ਸਾਹਿਬ ਵਿਖੇ ਮੱਸਿਆ ਦੇ ਦਿਹਾੜੇ ਨੂੰ ਸਮਰਪਿਤ ਤੇ ਇਲਾਕੇ ਦੀ ਚੜ੍ਹਦੀ ਕਲਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦਿਆਂ ਕਰਵਾਏ ਗਏ ਸਮਾਗਮ ...
ਮਲੌਦ/ਪਾਇਲ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ/ ਗੁਰਦੀਪ ਸਿੰਘ ਨਿਜ਼ਾਮਪੁਰ)-ਗੁਰਦੁਆਰਾ ਸਿੱਧਸਰ ਸਾਹਿਬ ਵਿਖੇ ਮੱਸਿਆ ਦੇ ਦਿਹਾੜੇ ਨੂੰ ਸਮਰਪਿਤ ਤੇ ਇਲਾਕੇ ਦੀ ਚੜ੍ਹਦੀ ਕਲਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦਿਆਂ ਕਰਵਾਏ ਗਏ ਸਮਾਗਮ ...
ਲੁਧਿਆਣਾ, 20 ਸਤੰਬਰ (ਬੀ.ਐਸ.ਬਰਾੜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਲੁਧਿਆਣਾ ਕੈਂਪਸ ਵਿਖੇ 22 ਸਤੰਬਰ ਨੂੰ ਲੱਗਣ ਵਾਲੇ ਦੋ ਰੋਜ਼ਾ ਕਿਸਾਨ ਮੇਲੇ ਦੀਆਂ ਤਿਆਰੀਆਂ ਪੂਰੇ ਜ਼ੋਰ ਨਾਲ ਚੱਲ ਰਹੀਆਂ ਹਨ | 'ਸਾਦੇ ਵਿਆਹ, ਸਾਦੇ ਭੋਗ, ਨਾ ਕਰਜ਼ਾ, ਨਾ ਚਿੰਤਾ ਰੋਗ' ਦੇ ਉਦੇਸ਼ ...
ਲੁਧਿਆਣਾ, 20 ਸਤੰਬਰ (ਬੀ.ਐਸ.ਬਰਾੜ)-ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਗਏ ਪੀ.ਜੀ.ਡੀ.ਸੀ.ਏ ਸਮੈਸਟਰ ਦੂਜਾ ਦੀ ਪ੍ਰੀਖਿਆ ਦੇ ਨਤੀਜੇ 'ਚ ਮਾਸਟਰ ਤਾਰਾ ਸਿੰਘ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ ਜਿਸ 'ਚ ਕਾਲਜ ਦੀ ਵਿਦਿਆਰਥਣ ਸਰਬਜੀਤ ਕੌਰ ਨੇ 87.2 ਫੀਸਦੀ ਅੰਕ ਪ੍ਰਾਪਤ ਕਰਕੇ ...
ਢੰਡਾਰੀ ਕਲਾਂ, 20 ਸਤੰਬਰ (ਪਰਮਜੀਤ ਸਿੰਘ ਮਠਾੜੂ)-ਇਲਾਕੇ ਦੀ ਸਿਵਲ ਡਿਸਪੈਂਸਰੀ ਨੂੰ ਡੀ. ਡੀ. ਸੀ. ਵਲੋਂ ਕੀਤੇ ਗਏ ਸਫਾਈ ਅਭਿਆਨ ਨਾਲ ਹੁਣ ਜ਼ਰੂਰਤਮੰਦ ਲੋਕਾਂ ਦੇ ਇਲਾਜ ਲਈ ਡਾਕਟਰ ਤੇ ਦਵਾਈਆਂ ਦੀ ਜ਼ਰੂਰਤ ਸਮਝੀ ਜਾ ਰਹੀ ਹੈ | ਇਸੇ ਮਕਸਦ ਨੂੰ ਲੈਕੇ ਕਾਂਗਰਸ ਕਮੇਟੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX