ਤਾਜਾ ਖ਼ਬਰਾਂ


ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਚ 3 ਗੈਂਗਸਟਰਾਂ ਨੇ ਕੈਦੀ ਦੀ ਕੀਤੀ ਕੁੱਟਮਾਰ
. . .  1 day ago
ਨਾਭਾ ,16 ਸਤੰਬਰ {ਅਮਨਦੀਪ ਸਿੰਘ ਲਵਲੀ}- ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਦਾ ਮਾਮਲਾ ਸਾਹਮਣੇ ਆਇਆ ਜਿਸ ਵਿਚ ਤਿੰਨ ਗੈਂਗਸਟਰਾਂ ਵੱਲੋਂ ਕੈਦੀ ਦੀ ਕੁੱਟਮਾਰ ਕੀਤੀ ਗਈ ਹੈ । ਕੈਦੀ ਕਰਮਜੀਤ ...
ਅਜਨਾਲਾ ਪੁਲਿਸ ਵੱਲੋਂ ਨਸ਼ਾ ਤਸਕਰ ਦੀ ਨਿਸ਼ਾਨਦੇਹੀ 'ਤੇ ਕਰੋੜਾਂ ਰੁਪਏ ਮੁੱਲ ਦੀ ਹੋਰ ਹੈਰੋਇਨ ਬਰਾਮਦ
. . .  1 day ago
ਅਜਨਾਲਾ, 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਪੁਲਿਸ ਵੱਲੋਂ ਪਿਛਲੇ ਦਿਨੀਂ ਸਾਢੇ ਸੱਤ ਕਿੱਲੋ ਹੈਰੋਇਨ ਅਤੇ 28 ਲੱਖ ਰੁਪਏ ਡਰੱਗ ਮਨੀ ਸਮੇਤ ਕਾਬੂ ਨਸ਼ਾ ਤਸਕਰ ਦੀ ਨਿਸ਼ਾਨਦੇਹੀ ਤੇ ਅੱਜ ਕਰੋੜਾਂ ਰੁਪਏ ਮੁੱਲ ਦੀ ਹੋਰ ਹੈਰੋਇਨ ...
2 ਕਾਲਜ ਵਿਦਿਆਰਥਣਾਂ ਨੂੰ ਕਾਲਜ ਛੁੱਟੀ ਤੋਂ ਬਾਅਦ 4 ਨੌਜਵਾਨਾਂ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼
. . .  1 day ago
ਪਠਾਨਕੋਟ 16 ਸਤੰਬਰ (ਸੰਧੂ)- ਪਠਾਨਕੋਟ ਦੇ ਸਿੰਬਲ ਚੌਂਕ ਨੇੜੇ ਅੱਜ ਬਾਅਦ ਦੁਪਹਿਰ ਕਾਲਜ ਛੁੱਟੀ ਹੋਣ ਤੋਂ ਬਾਅਦ ਘਰ ਵਾਪਸ ਜਾ ਰਹੀਆਂ 2 ਕਾਲਜ ਵਿਦਿਆਰਥਣਾਂ ਨੂੰ ਬੋਲੈਰੋ ਗੱਡੀ ਵਿਚ ਸਵਾਰ 4 ਨੌਜਵਾਨਾਂ ਵੱਲੋਂ ਅਗਵਾ ਕਰਨ ...
ਕੈਨੇਡੀਅਨ ਲੜਕੀ ਦੇ 19 ਸਾਲ ਪਹਿਲਾਂ ਹੋਏ ਕਤਲ ਮਾਮਲੇ 'ਚ ਮਾਂ ਅਤੇ ਮਾਮੇ ਖ਼ਿਲਾਫ਼ ਦੋਸ਼ ਆਇਦ
. . .  1 day ago
ਸੰਗਰੂਰ ,16 ਸਤੰਬਰ {ਧੀਰਜ ਪਿਸ਼ੌਰੀਆ }- 19 ਕੁ ਸਾਲ ਪਹਿਲਾ ਪੰਜਾਬੀ ਮੂਲ ਦੀ ਕੈਨੇਡੀਅਨ ਲੜਕੀ ਜਸਵਿੰਦਰ ਕੌਰ ਉਰਫ਼ ਜੱਸੀ ਵੱਲੋਂ ਪੰਜਾਬ ਆ ਕੇ ਪ੍ਰੇਮ ਵਿਆਹ ਕਰਵਾਏ ਜਾਣ ਤੋਂ ਬਾਅਦ ਉਸ ਦੇ ਕਤਲ ਸਬੰਧੀ ਪੁਲਿਸ...
ਸੱਤਾ ਦੇ ਨਸ਼ੇ 'ਚ ਚੂਰ ਕਾਂਗਰਸੀ ਆਗੂ ਨੇ ਧਾਰਮਿਕ ਜੋੜ ਮੇਲੇ 'ਤੇ ਦੁਕਾਨਾਂ ਲਗਾਉਣ ਆਏ ਗ਼ਰੀਬ ਭਜਾਏ
. . .  1 day ago
ਮਹਿਲ ਕਲਾਂ, 16 ਸਤੰਬਰ (ਅਵਤਾਰ ਸਿੰਘ ਅਣਖੀ)-ਠਾਠ ਨਾਨਕਸਰ ਮਹਿਲ ਕਲਾਂ ਸੋਢੇ ਵਿਖੇ 54ਵੇ ਸਾਲਾਨਾ ਜੋੜ ਮੇਲੇ ਮੌਕੇ ਹਰ ਸਾਲ ਦੀ ਤਰਾਂ ਇਸ ਵਾਰ ਦੁਕਾਨਾਂ ਲਗਾਉਣ ਆਏ ਗ਼ਰੀਬ ਦੁਕਾਨਦਾਰਾਂ ਨੂੰ ਮਹਿਲ ਕਲਾਂ ਸੋਢੇ ਦੇ ਕਾਂਗਰਸੀ...
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਬੁਢਲਾਡਾ ,16 ਸਤੰਬਰ (ਸਵਰਨ ਸਿੰਘ ਰਾਹੀ)- ਆਪਣੇ ਸਿਰ ਚੜ੍ਹੇ ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਬਰ੍ਹੇ ਦੇ ਇੱਕ ਬਜ਼ੁਰਗ ਕਿਸਾਨ ਵੱਲੋਂ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਗਾ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ।ਮ੍ਰਿਤਕ ਦੇ ਪੁੱਤਰ ਸਤਗੁਰ ਸਿੰਘ ਵੱਲੋਂ ...
ਐਨ.ਆਈ.ਏ. ਨੇ ਜੈਸ਼ ਦੇ 4 ਅੱਤਵਾਦੀਆਂ ਖ਼ਿਲਾਫ਼ ਦਾਖਲ ਕੀਤੀ ਚਾਰਜਸ਼ੀਟ
. . .  1 day ago
ਨਵੀਂ ਦਿੱਲੀ, 16 ਸਤੰਬਰ- ਐਨ.ਆਈ.ਏ. ਨੇ ਜੈਸ਼ ਦੇ 4 ਅੱਤਵਾਦੀਆਂ ਦੇ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ...
ਸ਼ੱਕੀ ਹਾਲਤ 'ਚ 3 ਦਰਜਨ ਦੇ ਕਰੀਬ ਗਊਆਂ ਦੀ ਮੌਤ, ਦਰਜਨ ਦੇ ਕਰੀਬ ਬਿਮਾਰ
. . .  1 day ago
ਰਾਜਪੁਰਾ, 16 ਸਤੰਬਰ (ਰਣਜੀਤ ਸਿੰਘ)- ਅੱਜ ਇੱਥੇ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ 'ਚ ਤਿੰਨ ਦਰਜਨ ਦੇ ਕਰੀਬ ਗਊਆਂ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ ਹੈ ਜਦ...
ਮਨਰੇਗਾ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਦਿੱਤਾ ਧਰਨਾ ਤੇ ਕੀਤੀ ਨਾਅਰੇਬਾਜ਼ੀ
. . .  1 day ago
ਜੈਤੋ, 16 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਮਨਰੇਗਾ ਕਰਮਚਾਰੀ ਯੂਨੀਅਨ ਬਲਾਕ ਦੇ ਪ੍ਰਧਾਨ ਦੀ ਅਗਵਾਈ ਵਿਚ 'ਚ ਸਥਾਨਕ ਬੀ. ਡੀ.ਪੀ.ਓ. ਦਫ਼ਤਰ ...
ਸੁਲਤਾਨਪੁਰ ਲੋਧੀ ਵਿਖੇ ਸਾਰੇ ਜ਼ਰੂਰੀ ਪ੍ਰਬੰਧ 10 ਅਕਤੂਬਰ ਤੱਕ ਕਰ ਲਏ ਜਾਣਗੇ ਮੁਕੰਮਲ : ਏ. ਵੇਨੂੰ ਪ੍ਰਸਾਦ
. . .  1 day ago
ਚੰਡੀਗੜ੍ਹ, 16 ਸਤੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਸੁਲਤਾਨਪੁਰ ਲੋਧੀ ਵਿਖੇ ਚਲ ਰਹੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਂਦੀ ...
ਮਾਣਯੋਗ ਅਦਾਲਤ ਵਲੋਂ ਵਿਧਾਇਕ ਬੈਂਸ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਗੁਰਦਾਸਪੁਰ, 16 ਸਤੰਬਰ (ਸੁਖਵੀਰ ਸਿੰਘ ਸੈਣੀ/ਭਾਗਦੀਪ ਸਿੰਘ ਗੋਰਾਇਆ)- ਪਿਛਲੇ ਦਿਨੀਂ ਬਟਾਲਾ ਪਟਾਕਾ ਫ਼ੈਕਟਰੀ 'ਚ ਹੋਏ ਧਮਾਕੇ ਦੇ ਬਾਅਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਗੁਰਦਾਸਪੁਰ ...
ਅਣਪਛਾਤੇ ਵਾਹਨ ਦੀ ਫੇਟ ਵਜਣ ਕਾਰਨ 2 ਵਿਅਕਤੀ ਜਖਮੀ
. . .  1 day ago
ਬਹਿਰਾਮ, 16 ਸਤੰਬਰ (ਨਛੱਤਰ ਸਿੰਘ ਬਹਿਰਾਮ) - ਫਗਵਾੜਾ-ਰੋਪੜ ਮੁੱਖ ਮਾਰਗ ਬਹਿਰਾਮ ਨੇੜੇ ਮਾਹਿਲਪੁਰ ਚੌਂਕ ਕੋਲ ਇਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ।...
2 ਅਕਤੂਬਰ ਨੂੰ ਫ਼ਤਿਹਗੜ੍ਹ ਸਾਹਿਬ ਵਿਖੇ ਪੰਥਕ ਜਥੇਬੰਦੀਆਂ ਵਲੋਂ ਕੀਤੀ ਜਾਵੇਗੀ ਸੂਬਾ ਪੱਧਰੀ ਕਾਨਫ਼ਰੰਸ
. . .  1 day ago
ਨਾਭਾ 16 ਅਗਸਤ (ਕਰਮਜੀਤ ਸਿੰਘ) - ਪੰਥਕ ਜਥੇਬੰਦੀਆਂ ਵਲੋਂ ਸਿੱਖ ਕੌਮ ਦੀ ਇੱਕਜੁੱਟਤਾ ਲਈ ਫ਼ਤਿਹਗੜ੍ਹ ਸਾਹਿਬ ਵਿਖੇ ਅਗਲੀ ਦੋ ਅਕਤੂਬਰ ਨੂੰ ਸੂਬਾ ਪੱਧਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਜਾ ਰਿਹਾ....
ਡਰਾਈਵਰ ਨੇ ਆਪਣੇ ਪਿੰਡ ਦੇ ਨੌਜਵਾਨ ਨੂੰ ਟਰੱਕ ਥੱਲੇ ਦੇ ਕੇ ਕੁਚਲਿਆ
. . .  1 day ago
ਬਟਾਲਾ, 16 ਸਤੰਬਰ (ਹਰਦੇਵ ਸਿੰਘ ਸੰਧੂ)- ਬਟਾਲਾ ਨਜ਼ਦੀਕ ਪਿੰਡ ਲੌਂਗੋਵਾਲ ਖ਼ੁਰਦ ਦੇ ਇੱਕ ਨੌਜਵਾਨ ਨੂੰ ਪਿੰਡ ਦੇ ਹੀ ਇੱਕ ਟਰੱਕ ਡਰਾਈਵਰ ਵੱਲੋਂ ਟਰੱਕ ਥੱਲੇ ਦੇ ਕੇ ਮਾਰਨ ...
ਰੋਡਵੇਜ਼ ਦਾ ਸਬ ਇੰਸਪੈਕਟਰ ਗੁਰਮੇਜ ਸਿੰਘ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  1 day ago
ਫ਼ਿਰੋਜ਼ਪੁਰ, 16 (ਜਸਵਿੰਦਰ ਸਿੰਘ ਸੰਧੂ) - ਪੰਜਾਬ ਰੋਡਵੇਜ਼ ਦੇ ਸਬ ਇੰਸਪੈਕਟਰ ਗੁਰਮੇਜ ਸਿੰਘ ਨੂੰ ਅੱਜ ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲੈਣ ...
ਅਫ਼ਗ਼ਾਨਿਸਤਾਨ 'ਚ ਸੜਕ ਕਿਨਾਰੇ ਹੋਏ ਬੰਬ ਧਮਾਕੇ 'ਚ ਪੰਜ ਲੋਕਾਂ ਦੀ ਮੌਤ
. . .  1 day ago
ਪੰਜਾਬ ਸਰਕਾਰ ਵਲੋਂ ਖ਼ਾਲੀ ਅਸਾਮੀਆਂ ਭਰਨ ਲਈ ਸਿਵਲ ਸੇਵਾਵਾਂ ਭਰਤੀ ਨਿਯਮਾਂ ਨੂੰ ਸੁਖਾਲਾ ਬਣਾਉਣ ਦਾ ਫ਼ੈਸਲਾ
. . .  1 day ago
550ਵੇਂ ਪ੍ਰਕਾਸ਼ ਪੁਰਬ ਤੋਂ ਇੱਕ ਦਿਨ ਪਹਿਲਾਂ ਖੁੱਲ੍ਹ ਜਾਵੇਗਾ ਕਰਤਾਰਪੁਰ ਲਾਂਘਾ
. . .  1 day ago
ਅਸਮਾਨੀ ਬਿਜਲੀ ਪੈਣ ਕਾਰਨ ਵਿਅਕਤੀ ਦੀ ਮੌਤ
. . .  1 day ago
ਮਨਰੇਗਾ ਕਰਮਚਾਰੀ ਯੂਨੀਅਨ ਬਲਾਕ ਅਜਨਾਲਾ ਵਲੋਂ ਹੜਤਾਲ ਕਰਕੇ ਸਰਕਾਰ ਖ਼ਿਲਾਫ਼ ਕੀਤੀ ਗਈ ਨਾਅਰੇਬਾਜ਼ੀ
. . .  1 day ago
ਪ੍ਰਿੰਸੀਪਲ ਅਤੇ ਲੈਕਚਰਾਰਾਂ ਦੀ ਘਾਟ ਨੂੰ ਲੈ ਕੇ ਸਰਕਾਰੀ ਸਕੂਲ ਢਿੱਲਵਾਂ ਨੂੰ ਜਿੰਦਰਾ ਮਾਰ ਕੇ ਲਾਇਆ ਗਿਆ ਧਰਨਾ
. . .  1 day ago
ਪੀ. ਐੱਸ. ਏ. ਦੇ ਤਹਿਤ ਹਿਰਾਸਤ 'ਚ ਹਨ ਫ਼ਾਰੂਕ ਅਬਦੁੱਲਾ, ਬਿਨਾਂ ਸੁਣਵਾਈ ਤੋਂ 2 ਸਾਲ ਤੱਕ ਰਹਿ ਸਕਦੇ ਹਨ ਬੰਦ
. . .  1 day ago
ਗ੍ਰਹਿ ਮੰਤਰਾਲੇ ਵਲੋਂ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਦਾ ਨਿਰੀਖਣ
. . .  1 day ago
ਬਠਿੰਡਾ ਦੇ ਰਾਮਾ ਪਿੰਡ 'ਚ ਵੀ ਫੈਲਿਆ ਹੈਪੇਟਾਈਟਸ 'ਏ'
. . .  1 day ago
ਐੱਸ.ਡੀ.ਓ. ਦੇ ਘਰ ਜਾ ਕੇ ਏ.ਐੱਸ.ਆਈ. ਵਲੋ ਬਦਸਲੂਕੀ ਕਰਨ 'ਤੇ ਬਿਜਲੀ ਕਰਮਚਾਰੀਆਂ ਨੇ ਥਾਣਾ ਮਜੀਠਾ ਦਾ ਕੀਤਾ ਘਿਰਾਓ
. . .  1 day ago
ਆਂਧਰਾ ਪ੍ਰਦੇਸ਼ ਦੇ ਸਾਬਕਾ ਸਪੀਕਰ ਕੋਡੇਲਾ ਸ਼ਿਵਾ ਪ੍ਰਸਾਦ ਰਾਓ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  1 day ago
ਸਤਿਆਪਾਲ ਮਲਿਕ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  1 day ago
ਐਡਮਿਰਲ ਕਰਮਬੀਰ ਸਿੰਘ ਨੂੰ ਜਲ ਸੈਨਾ ਮੁਖੀ ਨਿਯੁਕਤ ਕੀਤੇ ਜਾਣ ਵਿਰੁੱਧ ਦਾਇਰ ਪਟੀਸ਼ਨ ਖ਼ਾਰਜ
. . .  1 day ago
ਗੁਰੂਹਰਸਹਾਏ ਦੇ ਮਨਰੇਗਾ ਕਰਮਚਾਰੀਆਂ ਵਲੋਂ ਤਿੰਨ ਦਿਨਾਂ ਦੀ ਹੜਤਾਲ
. . .  1 day ago
ਪੰਜਾਬ ਕੈਬਨਿਟ ਨੇ ਐੱਸ. ਸੀ. ਕਮਿਸ਼ਨ ਦੇ ਚੇਅਰਪਰਸਨ ਦੀ ਉਮਰ ਹੱਦ ਵਧਾਉਣ ਦੀ ਦਿੱਤੀ ਪ੍ਰਵਾਨਗੀ
. . .  1 day ago
ਰਾਜੀਵ ਜੈਨ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੈਕਟਰੀ ਬਣੇ
. . .  1 day ago
ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ- ਜੇਕਰ ਲੋੜ ਪਈ ਤਾਂ ਮੈਂ ਖ਼ੁਦ ਜਾਵਾਂਗਾ ਜੰਮੂ-ਕਸ਼ਮੀਰ
. . .  1 day ago
ਜੰਮੂ-ਕਸ਼ਮੀਰ ਜਾ ਸਕਦੇ ਹਨ ਗ਼ੁਲਾਮ ਨਬੀ ਆਜ਼ਾਦ, ਸੁਪਰੀਮ ਕੋਰਟ ਨੇ ਦਿੱਤੀ ਇਜਾਜ਼ਤ
. . .  1 day ago
ਏ. ਐੱਸ. ਆਈ. ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
. . .  1 day ago
ਧਾਰਾ 370 : ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ
. . .  1 day ago
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਕਿਹਾ- ਘਾਟੀ 'ਚ ਮੀਡੀਆ ਨੂੰ ਦਿੱਤੀਆਂ ਜਾ ਰਹੀਆਂ ਹਨ ਸਹੂਲਤਾਂ
. . .  1 day ago
ਫ਼ਾਰੂਕ ਅਬਦੁੱਲਾ ਦੀ ਰਿਹਾਈ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਜਾਰੀ ਕੀਤਾ ਨੋਟਿਸ
. . .  1 day ago
ਬਲਾਕ ਸੰਮਤੀ ਮੈਂਬਰ ਜਸਪਾਲ ਕੌਰ ਸਾਥੀਆਂ ਸਮੇਤ ਕਾਂਗਰਸ ਨੂੰ ਛੱਡ ਕੇ 'ਆਪ' 'ਚ ਹੋਈ ਸ਼ਾਮਲ
. . .  1 day ago
ਚੰਡੀਗੜ੍ਹ : ਨਗਰ ਨਿਗਮ ਦੇ ਦਫ਼ਤਰ ਸਾਹਮਣੇ ਧਰਨੇ 'ਤੇ ਬੈਠੀ ਕਾਂਗਰਸ
. . .  1 day ago
ਬਲਾਕ ਸੰਮਤੀ ਗੁਰੂਹਰਸਹਾਏ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਦਾ ਦੇਹਾਂਤ
. . .  1 day ago
ਜਵਾਹਰ ਕੇ ਮਾਈਨਰ 'ਚ ਪਿਆ 30 ਫੁੱਟ ਦਾ ਪਾੜ, ਡੁੱਬੀਆਂ ਕਿਸਾਨਾਂ ਦੀਆਂ ਫ਼ਸਲਾਂ
. . .  1 day ago
ਮੀਂਹ ਅਤੇ ਹਨੇਰੀ-ਝੱਖੜ ਕਾਰਨ ਜ਼ਮੀਨ 'ਤੇ ਵਿਛੀ ਕਿਸਾਨਾਂ ਵਲੋਂ ਪੁੱਤਾਂ ਵਾਂਗੂੰ ਪਾਲੀ ਝੋਨੇ ਦੀ ਫ਼ਸਲ
. . .  1 day ago
ਰਾਸ਼ਟਰਪਤੀ ਭਵਨ ਨੇੜੇ ਡਰੋਨ ਉਡਾਉਣ ਦੇ ਦੋਸ਼ 'ਚ ਅਮਰੀਕਾ ਦੇ ਪਿਉ-ਪੁੱਤਰ ਗ੍ਰਿਫ਼ਤਾਰ
. . .  1 day ago
ਤੇਜ ਹਨੇਰੀ ਤੇ ਹਲਕੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਦਿੱਤੀ ਰਾਹਤ
. . .  1 day ago
ਟਰੰਪ ਵੱਲੋਂ ਐਮਰਜੈਂਸੀ ਪੈਟਰੋਲੀਅਮ ਰਿਜ਼ਰਵ ਤੋਂ ਤੇਲ ਕੱਢਣ ਨੂੰ ਮਨਜ਼ੂਰੀ
. . .  1 day ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਕਿਸ਼ਤੀ ਹਾਦਸਾ : ਹੁਣ ਤੱਕ 11 ਲਾਸ਼ਾਂ ਬਰਾਮਦ
. . .  1 day ago
ਧਾਰਾ 370 ਹਟਾਏ ਜਾਣ ਖ਼ਿਲਾਫ਼ ਸੁਪਰੀਮ ਕੋਰਟ 'ਚ ਅੱਜ ਫਿਰ ਹੋਵੇਗੀ ਸੁਣਵਾਈ
. . .  1 day ago
"Howdi, Modi!" ਈਵੈਂਟ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਸ਼ਾਮਲ ਹੋਣਗੇ ਟਰੰਪ
. . .  1 day ago
ਮਹਿਲਾ ਦੇ ਢਿੱਡ 'ਚੋਂ ਨਿਕਲੀ 7 ਕਿੱਲੋ ਦੀ ਰਸੌਲ਼ੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਅੱਸੂ ਸੰਮਤ 549

ਪੰਜਾਬ / ਜਨਰਲ

ਪਟਾਕਾ ਗੁਦਾਮ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 5 ਹੋਈ

ਸੰਗਰੂਰ/ਦਿੜ੍ਹਬਾ ਮੰਡੀ, 20 ਸਤੰਬਰ (ਦਮਨਜੀਤ ਸਿੰਘ, ਪਰਵਿੰਦਰ ਸੋਨੂੰ)-ਕਸਬਾ ਸੂਲਰ ਘਰਾਟ ਵਿਖੇ ਬੀਤੀ ਰਾਤ ਪਟਾਕਿਆਂ ਦੇ ਗੁਦਾਮ 'ਚ ਹੋਏ ਜ਼ਬਰਦਸਤ ਧਮਾਕੇ ਕਾਰਨ ਉੱਥੇ ਕੰਮ ਕਰਨ ਵਾਲੇ ਲਾਗਲੇ ਪਿੰਡ ਢੰਡੋਲੀ ਕਲਾਂ ਦੇ ਚਾਰ ਨੌਜਵਾਨਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕੰਮ ਕਰਨ ਵਾਲੇ ਹੋਰ ਤਿੰਨ ਨੌਜਵਾਨਾਂ ਸਮੇਤ ਗੁਦਾਮ ਦੇ ਗੁਆਂਢੀ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ ਸੱਤ ਗੰਭੀਰ ਜ਼ਖਮੀ ਹੋ ਗਏ ਅਤੇ ਕੰਮ ਕਰਨ ਵਾਲੇ ਕਈ ਵਿਅਕਤੀ ਲਾਪਤਾ ਹਨ | ਧਮਾਕਾ ਐਨਾ ਜ਼ਬਰਦਸਤ ਸੀ ਕਿ ਜਿੱਥੇ ਗੋਦਾਮ ਵਾਲੀ ਜਗ੍ਹਾ ਅਤੇ ਨਾਲ ਲਗਦੀ ਕੋਠੀ ਢਹਿ ਢੇਰੀ ਹੋ ਗਈ, ਉੱਥੇ ਮਿ੍ਤਕਾਂ ਦੀਆ ਲਾਸ਼ਾਂ ਗੁਦਾਮ 'ਚੋਂ ਧਮਾਕੇ ਨਾਲ ਉੱਡ ਕੇ ਬਾਹਰ ਸੜਕ 'ਤੇ ਆ ਗਈਆਂ ਸਨ ਅਤੇ ਹਾਦਸਾਗ੍ਰਸਤ ਲੋਕਾਂ ਦੇ ਸਰੀਰਕ ਅੰਗ ਵੀ ਇੱਧਰ ਉੱਧਰ ਖਿਲਰ ਗਏ ਸਨ | ਪਟਾਕਿਆਂ ਦੇ ਗੁਦਾਮ ਨਾਲ ਲਗਦੇ ਗੁਰਦੁਆਰਾ ਸਾਹਿਬ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ, ਧਮਾਕੇ ਦੀ ਆਵਾਜ਼ 15 ਕਿੱਲੋਮੀਟਰ ਦੀ ਦੂਰੀ ਤੱਕ ਸੁਣਾਈ ਦਿੱਤੀ | ਪ੍ਰਸ਼ਾਸਨ ਨੂੰ ਸ਼ੱਕ ਹੈ ਕਿ ਸ਼ਾਇਦ ਮਲਬੇ ਨੀਚੇ ਹੋਰ ਵਿਅਕਤੀਆਂ ਦੀਆ ਲਾਸ਼ਾਂ ਵੀ ਹੋ ਸਕਦੀਆਂ ਹਨ, ਇਸ ਲਈ ਜੇ.ਸੀ.ਬੀ. ਮਸ਼ੀਨਾਂ ਦੀ ਮਦਦ ਨਾਲ ਇਕ ਵਾਰ ਫਿਰ ਮਲਬਾ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਪੁਲਿਸ ਨੇ ਸੁਖਚੈਨ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਢੰਡੋਲੀ ਕਲਾਂ ਦੇ ਬਿਆਨ ਤੇ ਗੋਦਾਮ ਦੇ ਮਾਲਕ ਪ੍ਰਦੀਪ ਕੁਮਾਰ ਅਤੇ ਗਾਧੀ ਰਾਮ ਿਖ਼ਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ | ਘਟਨਾ ਸਥਾਨ 'ਤੇ ਪੁੱਜੇ ਡਿਪਟੀ ਕਮਿਸ਼ਨਰ ਸ੍ਰੀ ਅਮਰਪ੍ਰਤਾਪ ਸਿੰਘ ਵਿਰਕ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ: ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਉਪਕਾਰ ਸਿੰਘ ਦੀ ਅਗਵਾਈ ਹੇਠ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ 'ਚ ਐਸ.ਡੀ.ਐਮ. ਸੁਨਾਮ ਸ੍ਰੀ ਰਾਜਵੀਰ ਸਿੰਘ ਬਰਾੜ ਅਤੇ ਡੀ.ਐਸ.ਪੀ. ਦਿੜ੍ਹਬਾ ਸ੍ਰੀ ਯੋਗੇਸ਼ ਕੁਮਾਰ ਨੂੰ ਸ਼ਾਮਲ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਇਸੇ ਹਫਤੇ ਦੇ ਅੰਦਰ-ਅੰਦਰ ਪਟਾਕਿਆਂ ਨੂੰ ਸਟੋਰ ਕਰਨ ਦੀ ਪ੍ਰਵਾਨਗੀ ਅਤੇ ਲਾਈਸੰਸ ਆਦਿ ਦੀ ਸਾਰੀ ਜਾਂਚ ਰਿਪੋਰਟ ਤਿਆਰ ਕਰ ਕੇ ਸੌਾਪੀ ਜਾਵੇਗੀ, ਜਿਸ ਉਪਰੰਤ ਗੋਦਾਮ ਮਾਲਕਾਂ ਵਿਰੁੱਧ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਉਨ੍ਹਾਂ ਦੱਸਿਆ ਕਿ ਬਾਅਦ ਦੁਪਹਿਰ ਤਿੰਨ ਅਧਿਕਾਰੀਆਂ 'ਤੇ ਆਧਾਰਿਤ ਜਾਂਚ ਟੀਮ ਵੱਲੋਂ ਗਾਂਧੀ ਦਾਸ ਦੇ ਸੂਲਰ ਘਰਾਟ ਵਿਖੇ ਹੀ ਸਥਿਤ ਚਾਰ ਹੋਰਨਾਂ ਗੋਦਾਮਾਂ ਦੀ ਡੂੰਘਾਈ ਨਾਲ ਛਾਣ-ਬੀਣ ਕਰਨ ਉਪਰੰਤ ਇਨ੍ਹਾਂ ਸਾਰੇ ਗੋਦਾਮਾਂ ਨੂੰ ਸੀਲ ਕਰ ਦਿੱਤਾ ਗਿਆ ਹੈ | ਸ੍ਰੀ ਵਿਰਕ ਅਤੇ ਸ: ਸਿੱਧੂ ਨੇ ਦੱਸਿਆ ਕਿ ਅੱਜ ਦੁਪਹਿਰ ਫੌਰਾਂਸਿਕ ਸਾਇੰਸ ਲੈਬੋਰਟਰੀ ਚੰਡੀਗੜ੍ਹ ਤੋਂ ਆਈ ਤਿੰਨ ਮੈਂਬਰੀ ਟੀਮ ਵਲੋਂ ਵੀ ਘਟਨਾ ਸਥਾਨ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ | ਸਿਵਲ ਸਰਜਨ ਸੰਗਰੂਰ ਡਾ: ਕਿਰਨਜੋਤ ਕੌਰ ਬਾਲੀ ਨੇ ਦੱਸਿਆ ਕਿ ਹਾਦਸੇ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਦਾ ਸਿਵਲ ਹਸਪਤਾਲ ਸੰਗਰੂਰ ਵਿਖੇ ਸਾਰਾ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ | ਇਸ ਧਮਾਕੇ 'ਚ ਮਰਨ ਵਾਲੇ ਸਾਰੇ ਨੌਜਵਾਨ ਇਕੋ ਪਿੰਡ ਨਾਲ ਸਬੰਧਿਤ ਹਨ | ਹਾਦਸੇ 'ਚ ਮਰਨ ਵਾਲਾ ਨੌਜਵਾਨ ਗੁਰਪਿਆਰ ਸਿੰਘ ਪੁੱਤਰ ਬਲਦੇਵ ਸਿੰਘ ਜਿਸ ਦੀ ਉਮਰ 25 ਸਾਲ ਸੀ ਆਪਣੇ ਪਿੱਛੇ ਮਾਤਾ, ਪਿਤਾ, ਪਤਨੀ ਅਤੇ 6 ਸਾਲ ਦੇ ਬੱਚੇ ਨੂੰ ਰੌਾਦਿਆ ਛੱਡ ਗਿਆ ਹੈ | 17 ਸਾਲ ਦੀ ਉਮਰ ਵਿੱਚ ਮੌਤ ਦੇ ਮੂੰਹ ਜਾਣ ਵਾਲਾ 3 ਭੈਣਾਂ ਅਤੇ 3 ਭਰਾਵਾਂ ਦਾ ਲਾਡਲਾ ਭੁਪਿੰਦਰ ਸਿੰਘ ਬਾਰ੍ਹਵੀਂ ਪਾਸ ਸੀ ਅਤੇ ਬੀ.ਸੀ.ਏ ਦੀ ਤਿਆਰੀ ਕਰ ਰਿਹਾ ਸੀ, ਜਿਸ ਲਈ ਰਾਤ ਨੂੰ ਇਸ ਗੋਦਾਮ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਸੀ | ਉਸ ਦੀ ਭੈਣ ਨੇ ਭਰੇ ਮਨ ਨਾਲ ਦੱਸਿਆ ਕਿ ਕੱਲ੍ਹ ਜਾਣ ਤੋ ਪਹਿਲਾ ਮੈਨੂੰ ਆਪਣੀ ਵਰਦੀ ਪੈੱ੍ਰਸ ਕਰਨ ਲਈ ਕਹਿ ਗਿਆ ਕਿ ਮੈਂ ਪੇਪਰ ਦੇਣ ਜਾਣਾ ਹੈ, ਪਰ ਮੈਨੂੰ ਕਿ ਪਤਾ ਸੀ ਕਿ ਮੇਰਾ ਵੀਰ ਮੁੜ ਕੇ ਕਦੇ ਨਹੀਂ ਆਵੇਗਾ | ਇਸ ਹਾਦਸੇ 'ਚ ਮਰਨ ਵਾਲਾ ਨੌਜਵਾਨ ਗੁਰਸ਼ਰਨ ਸਿੰਘ ਕਾਫ਼ੀ ਸਮੇਂ ਤੋ ਇੱਥੇ ਕੰਮ ਕਰ ਰਿਹਾ ਸੀ ਅਤੇ ਉਸ ਦਾ ਦੂਜਾ ਭਰਾ ਕਰਮਜੀਤ ਸਿੰਘ ਵੀ ਇੱਥੇ ਹੀ ਕੰਮ ਕਰਦਾ ਸੀ ਜੋ ਹਾਦਸੇ ਬਾਅਦ ਲਾਪਤਾ ਹੈ | ਇਸ ਧਮਾਕੇ ਨੇ ਗ਼ਰੀਬ ਮਾਂ-ਬਾਪ ਤੋਂ ਬੁਢਾਪੇ ਦਾ ਸਹਾਰਾ ਹਮੇਸ਼ਾ ਲਈ ਖੋਹ ਲਿਆ ਹੈ | ਇਸ ਹਾਦਸੇ ਦਾ ਸ਼ਿਕਾਰ ਹੋਇਆ ਚਾਰ ਭੈਣਾਂ ਦਾ ਇਕਲੌਤਾ ਭਰਾ ਗੁਰਸੇਵਕ ਸਿੰਘ 17 ਸਾਲ ਪਹਿਲੀ ਵਾਰ ਕੰਮ ਤੇ ਗਿਆ ਸੀ ਉਸ ਨੂੰ ਕਿ ਪਤਾ ਸੀ ਕਿ ਉੱਥੇ ਮੌਤ ਉਸ ਦਾ ਇੰਤਜ਼ਾਰ ਕਰ ਰਹੀ ਹੈ ਉਸ ਦਾ ਬਾਪੂ ਲੱਤ ਟੁੱਟਣ ਕਾਰਨ ਪਿਛਲੇ ਕਈ ਮਹੀਨਿਆਂ ਤੋ ਮੰਜੇ ਤੇ ਬੈਠਾ ਹੈ ਘਰ ਵਿੱਚ ਅੰਤਾਂ ਦੀ ਗ਼ਰੀਬੀ ਹੈ ਅਤੇ ਬੁਢਾਪਾ ਦਾ ਸਹਾਰਾ ਵੀ ਚਲਾ ਗਿਆ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ | ਦੇਰ ਸ਼ਾਮ ਹਾਦਸੇ ਵਿੱਚ ਮਾਰੇ ਗਏ ਪਿੰਡ ਢੰਡੋਲੀ ਕਲਾਂ ਦੇ ਚਾਰ ਨੌਜਵਾਨਾਂ ਦਾ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਅਤੇ ਮਲਵੇ ਵਿੱਚੋਂ ਮਿਲੀ ਪੰਜਵੇਂ ਮਜਦੂਰ ਦੀ ਮਿ੍ਤਕ ਦੇਹ ਦੀ ਵੀ ਜਾਂਚ ਉਪਰੰਤ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਸੀ |
ਮੁੱਖ ਮੰਤਰੀ ਵਲੋਂ ਮੁਆਵਜ਼ਾ ਦੇਣ ਦਾ ਐਲਾਨ
ਸੰਗਰੂਰ, 20 ਸਤੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੀ ਰਾਤ ਪਟਾਕਾ ਗੁਦਾਮ 'ਚ ਹੋਏ ਧਮਾਕੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ | ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਸ ਹਾਦਸੇ 'ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ ਹੈ | ਪੰਜ ਵਿਅਕਤੀਆਂ ਦੇ ਮਾਰੇ ਜਾਣ ਅਤੇ ਕੁਝ ਹੋਰਨਾਂ ਦੇ ਜ਼ਖ਼ਮੀ ਹੋਣ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਦੁਖਦਾਈ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਇਸ ਤਰ੍ਹਾਂ ਦੀ ਭਵਿੱਖ ਵਿੱਚ ਕੋਈ ਹੋਰ ਘਟਨਾ ਨਾ ਹੋਣ ਤੋਂ ਰੋਕਣ ਲਈ ਕਦਮ ਚੁੱਕੇ ਜਾਣ ਦੇ ਨਿਰਦੇਸ਼ ਦਿੱਤੇ ਹਨ | ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੰਗਰੂਰ ਜ਼ਿਲ੍ਹੇ ਦੀ ਦਿੜ੍ਹਬਾ ਸਬ ਡਵੀਜ਼ਨ ਦੇ ਕਸਬਾ ਸੂਲਰ ਘਰਾਟ ਦੇ ਗੋਦਾਮ 'ਚ ਹੋਏ ਇਸ ਧਮਾਕੇ ਦੀ ਜ਼ਿੰਮੇਵਾਰੀ ਤੈਅ ਕਰਨ | ਮੁੱਖ ਮੰਤਰੀ ਨੇ ਅਤਿ ਬਲਣਯੋਗ ਅਤੇ ਧਮਾਕਾਖ਼ੇਜ਼ ਸਮਗਰੀ ਵਰਤਣ ਵਾਲੇ ਸਾਰੇ ਵਪਾਰਕ ਅਦਾਰਿਆਂ ਅਤੇ ਉਦਯੋਗਾਂ ਵਿੱਚ ਸੁਰੱਖਿਆ ਨਿਯਮ ਅਤੇ ਦਿਸ਼ਾ ਨਿਰਦੇਸ਼ ਸਖ਼ਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਹੁਕਮ ਵੀ ਜਾਰੀ ਕੀਤੇ ਹਨ | ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਸਬੰਧੀ ਕੋਈ ਵੀ ਢਿੱਲ ਸਹਿਣ ਨਹੀਂ ਕੀਤੀ ਜਾਵੇਗੀ |

ਸੜਕ ਹਾਦਸੇ 'ਚ 3 ਦੀ ਮੌਤ, 9 ਜ਼ਖ਼ਮੀ

ਖੁੱਡਾ, 20 ਸਤੰਬਰ (ਸਰਬਜੀਤ ਸਿੰਘ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਪੈਂਦੇ ਅੱਡਾ ਖੁੱਡਾ ਨਜ਼ਦੀਕ ਭਗੌਤੀਪੁਰ ਵਿਖੇ ਅੱਜ ਸਵੇਰੇ 7 ਵਜੇ ਦੇ ਕਰੀਬ ਬੱਸ ਨੰਬਰ ਐਚ.ਪੀ. 38 ਈ 2692 ਤੇ ਵੈਨ ਜੇ.ਕੇ. 14 ਬੀ 0385 ਦੀ ਟੱਕਰ ਵਿਚ 3 ਵਿਅਕਤੀਆਂ ਦੀ ਮੌਤ ਤੇ 9 ਦੇ ਗੰਭੀਰ ਜ਼ਖ਼ਮੀ ...

ਪੂਰੀ ਖ਼ਬਰ »

ਗੈਂਗਸਟਰ ਗਾਂਧੀ ਦੇ ਭਰਾ ਦੇ ਕਤਲ ਦੇ ਮਾਮਲੇ 'ਚ 1 ਗਿ੍ਫ਼ਤਾਰ

ਖੰਨਾ, 20 ਸਤੰਬਰ (ਹਰਜਿੰਦਰ ਸਿੰਘ ਲਾਲ/ਰਾਏ/ਗੋਗੀ)-ਪਿਛਲੇ ਮਹੀਨੇ ਪੰਜਾਬ ਦੇ ਪ੍ਰਸਿੱਧ 'ਗਾਂਧੀ ਗੈਂਗ' ਦੇ ਪਹਿਲੇ ਮੁਖੀ ਸਵ: ਰੁਪਿੰਦਰ ਗਾਂਧੀ ਦੇ ਭਰਾ ਮਨਮਿੰਦਰ ਸਿੰਘ ਉਰਫ਼ 'ਮਿੰਦੀ ਗਾਂਧੀ' ਦੇ ਗੋਲੀਆਂ ਮਾਰ ਕੇ ਕੀਤੇ ਗਏ ਕਤਲ 'ਚ ਖੰਨਾ ਪੁਲਿਸ ਨੇ ਕਥਿਤ ਰੂਪ ਵਿਚ ਇਸ ...

ਪੂਰੀ ਖ਼ਬਰ »

ਰਜਬਾਹੇ 'ਚ ਡੁੱਬਣ ਨਾਲ 2 ਬੱਚਿਆਂ ਦੀ ਮੌਤ

ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪਿੰਡ ਚੱਕ ਬੀੜ ਸਰਕਾਰ ਨੇੜੇ ਸ਼ਾਂਤੀ ਨਿਕੇਤਨ ਕਾਲੋਨੀ ਦੇ ਵਸਨੀਕ 2 ਬੱਚਿਆਂ ਦੀ ਰਜਬਾਹੇ 'ਚ ਡੁੱਬਣ ਕਰ ਕੇ ਮੌਤ ਹੋ ਜਾਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋਵੇਂ ਬੱਚੇ ...

ਪੂਰੀ ਖ਼ਬਰ »

ਰਾਖੀ ਸਾਵੰਤ ਨੇ ਪਟੀਸ਼ਨ ਵਾਪਸ ਲਈ

ਚੰਡੀਗੜ੍ਹ, 20 ਸਤੰਬਰ (ਸੁਰਜੀਤ ਸਿੰਘ ਸੱਤੀ)-ਬਾਲੀਵੁੱਡ ਦੀ ਚਰਚਿਤ ਅਦਾਕਾਰਾ ਰਾਖੀ ਸਾਵੰਤ ਵਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਦਾਖ਼ਲ ਪਟੀਸ਼ਨ ਬੁੱਧਵਾਰ ਨੂੰ ਵਾਪਸ ਲੈ ਲਈ ਗਈ ਹੈ | ਉਸ ਨੇ ਪਟੀਸ਼ਨ ਦਾਖ਼ਲ ਕਰ ਕੇ ਲੁਧਿਆਣਾ ਅਦਾਲਤ 'ਚ ਉਸ ਵਿਰੁੱਧ ਦਾਖ਼ਲ ...

ਪੂਰੀ ਖ਼ਬਰ »

ਬਲਿਊ ਵੇਲ ਗੇਮ ਵਿਰੁੱਧ ਪਟੀਸ਼ਨ ਵਾਪਸ ਲਈ

ਚੰਡੀਗੜ੍ਹ, 20 ਸਤੰਬਰ (ਸੁਰਜੀਤ ਸਿੰਘ ਸੱਤੀ)-ਬਲਿਊ ਵੇਲ ਗੇਮ ਨੂੰ ਬੰਦ ਕਰਨ ਅਤੇ ਇਸ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਤੁਰੰਤ ਰੋਕਣ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਦਾਖ਼ਲ ਪਟੀਸ਼ਨ ਬੁੱਧਵਾਰ ਨੂੰ ਵਾਪਸ ਲੈ ਲਈ ਗਈ | ਇਸ ਮਾਮਲੇ ਵਿਚ ਵਧੀਕ ਸਾਲੀਸਿਟਰ ਜਨਰਲ ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖ਼ੁਦਕੁਸ਼ੀ

ਨੰਦਪੁਰ ਕਲੌੜ, 20 ਸਤੰਬਰ (ਜਰਨੈਲ ਸਿੰਘ ਧੁੰਦਾ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਥਾਣਾ ਬਸੀ ਪਠਾਣਾ ਅਧੀਨ ਪਿੰਡ ਭਟੇੜੀ ਦੇ ਨੌਜਵਾਨ ਕਿਸਾਨ ਜਗਵਿੰਦਰ ਸਿੰਘ ਕਾਲਾ (28) ਨੇ ਕਰਜ਼ੇ ਤੋਂ ਤੰਗ ਆ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ | ਮਿ੍ਤਕ ਦੇ ਪਿਤਾ ਰਾਜਦੀਪ ਸਿੰਘ ...

ਪੂਰੀ ਖ਼ਬਰ »

ਗੁਰਦਾਸਪੁਰ ਉਪ ਚੋਣ ਤੋਂ ਬਾਅਦ ਬਿਜਲੀ ਦਰਾਂ 'ਚ ਵਾਧਾ

ਜਲੰਧਰ, 20 ਸਤੰਬਰ (ਸ਼ਿਵ ਸ਼ਰਮਾ)- ਦੋ ਸਾਲਾਂ ਤੋਂ ਲਟਕਦੀਆਂ ਆ ਰਹੀਆਂ ਬਿਜਲੀ ਦਰਾਂ ਵਿਚ ਵਾਧੇ ਦਾ ਕੰਮ ਗੁਰਦਾਸਪੁਰ ਉਪ ਚੋਣ ਤੋਂ ਬਾਅਦ ਲਾਗੂ ਕੀਤੇ ਜਾਣ ਦੀ ਸੰਭਾਵਨਾ ਜਾਹਰ ਕੀਤੀ ਜਾ ਰਹੀ ਹੈ। ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਤਾਂ ਬਿਜਲੀ ਦਰਾਂ ਦੇ ਮਾਮਲੇ ਵਿਚ ...

ਪੂਰੀ ਖ਼ਬਰ »

ਪ੍ਰੋ: ਬਡੂੰਗਰ ਨੇ ਮਾਰਸ਼ਲ ਅਰਜਨ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਕੀਤਾ ਦੁੱਖ ਸਾਂਝਾ

ਨਵੀਂ ਦਿੱਲੀ, 20 ਸਤੰਬਰ (ਜਗਤਾਰ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਏਅਰ ਮਾਰਸ਼ਲ ਸ. ਅਰਜਨ ਸਿੰਘ ਦੇ ਦਿੱਲੀ ਸਥਿਤ ਗ੍ਰਹਿ ਵਿਖੇ ਪੁੱਜ ਕੇ ਉਨ੍ਹਾਂ ਦੇ ਪਰਿਵਾਰਕ ...

ਪੂਰੀ ਖ਼ਬਰ »

ਮਨੁੱਖੀ ਪਿੰਜਰ ਮਾਮਲੇ 'ਚ ਹੋਏ ਖੁਲਾਸੇ ਤੋਂ ਹੈਰਾਨ ਸਰਕਾਰ ਤਹਿ ਤੱਕ ਜਾਵੇਗੀ

ਚੰਡੀਗੜ੍ਹ, 20 ਸਤੰਬਰ (ਰਾਮ ਸਿੰਘ ਬਰਾੜ)-ਡੇਰਾ ਸੱਚਾ-ਸੌਦਾ ਦੇ ਘੇਰੇ ਅੰਦਰ 600 ਤੋਂ ਜ਼ਿਆਦਾ ਮਨੁੱਖੀ ਪਿੰਜਰ ਹੋਣ ਦੇ ਖੁਲਾਸੇ ਤੋਂ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਹੈਰਾਨ ਹੈ ਅਤੇ ਇਸ ਮਾਮਲੇ ਦਾ ਸੱਚ ਹੁਣ ਸਰਕਾਰ ਪਤਾ ਲਗਾਏਗੀ | ਇਨ੍ਹਾਂ ਮਨੁੱਖੀ ਪਿੰਜਰਾਂ ਨੂੰ ...

ਪੂਰੀ ਖ਼ਬਰ »

ਸਰਕਾਰ ਨੇ ਮਾਰੀ ਫੁਰਤੀ-ਖੇਡ ਵਿੰਗਾਂ ਨੂੰ ਮਿਲੀ ਪ੍ਰਵਾਨਗੀ

ਜਲੰਧਰ, 20 ਸਤੰਬਰ (ਮੇਜਰ ਸਿੰਘ)-ਸਿੱਖਿਆ ਵਿਭਾਗ ਪੰਜਾਬ ਨੇ ਆਖਰ ਅੱਧ ਦੇ ਕਰੀਬ ਸੈਸ਼ਨ ਲੰਘਾ ਕੇ ਪੰਜਾਬ ਦੇ ਵੱਖ-ਵੱਖ ਪੇਂਡੂ ਤੇ ਸ਼ਹਿਰੀ ਸਰਕਾਰੀ ਸਕੂਲਾਂ 'ਚ ਖੁੱਲ੍ਹਣ ਵਾਲੇ 12 ਰਿਹਾਇਸ਼ੀ ਖੇਡ ਵਿੰਗਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ | ਖੇਡ ਵਿੰਗਾਂ ਨੂੰ ...

ਪੂਰੀ ਖ਼ਬਰ »

ਸਰਕਾਰਾਂ ਦੀਆਂ ਗ਼ਲਤੀਆਂ ਦਾ ਖਮਿਆਜ਼ਾ ਭੁਗਤ ਰਹੇ ਨੇ ਬੇਰੁਜ਼ਗਾਰ ਓਵਰਏਜ਼ ਹੈਲਥ ਵਰਕਰ

ਅਜਨਾਲਾ, 20 ਸਤੰਬਰ (ਗਰਪ੍ਰੀਤ ਸਿੰਘ ਢਿੱਲੋਂ)-ਓਵਰਏਜ ਮਲਟੀਪਰਪਜ਼ ਹੈਲਥ ਵਰਕਰ (ਪੁਰਸ਼) ਯੂਨੀਅਨ ਦੇ ਸੂਬਾਈ ਪ੍ਰਧਾਨ ਅਮਰੀਕ ਸਿੰਘ ਸੰਗਤਪੁਰਾ ਨੇ ਕਿਹਾ ਕਿ ਸਰਕਾਰਾਂ ਦੀਆਂ ਗਲਤੀਆਂ ਦਾ ਖਮਿਆਜ਼ਾ ਬੇਰੁਜ਼ਗਾਰ ਓਵਰਏਜ ਹੈਲਥ ਵਰਕਰਾਂ ਨੂੰ ਭੁਗਤਣਾ ਪੈ ਰਿਹਾ ਹੈ ...

ਪੂਰੀ ਖ਼ਬਰ »

ਡਾਕਟਰ ਕੁਲਾਰ ਨੇ ਲੰਡਨ 'ਚ ਵਿਸ਼ਵ ਪੱਧਰੀ ਮੋਟਾਪਾ ਕਾਨਫ਼ਰੰਸ ਦੌਰਾਨ ਨਵੇਂ ਸਰਜਨਾਂ ਨੂੰ ਦਿੱਤੀ ਸਿਖਲਾਈ

ਬੀਜਾ, 20 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਮੋਟਾਪੇ ਦੇ ਮਰੀਜ਼ਾਂ ਲਈ ਕਾਰਗਰ ਸਾਬਤ ਹੋਈ ਮਿੰਨੀ ਗੈਸਟਿ੍ਕ ਬਾਈਪਾਸ ਸਰਜਰੀ ਦੀ ਭਾਰਤ 'ਚ ਸਭ ਤੋਂ ਪਹਿਲਾਂ ਸ਼ੁਰੂਆਤ ਕਰਨ ਵਾਲੇ ਕੁਲਾਰ ਹਸਪਤਾਲ ਬੀਜਾ (ਖੰਨਾ) ਦੇ ਡਾਇਰੈਕਟਰ ਇੰਟਰਨੈਸ਼ਨਲ ਮੋਟਾਪਾ ਸਰਜਨ ...

ਪੂਰੀ ਖ਼ਬਰ »

ਕੈਨੇਡੀਅਨ ਅਕੈਡਮੀ ਨੇ ਲਗਵਾਏ ਇਕ ਦਿਨ 'ਚ ਕੈਨੇਡਾ ਦੇ 5.5 ਬੈਂਡ 'ਤੇ 3 ਸਟੱਡੀ ਵੀਜ਼ੇ

ਫ਼ਰੀਦਕੋਟ, 20 ਸਤੰਬਰ (ਜਸਵੰਤ ਸਿੰਘ ਪੁਰਬਾ)- ਕੈਨੇਡੀਅਨ ਅਕੈਡਮੀ ਕੋਟਕਪੂਰਾ ਜੋ ਕਿ ਸ੍ਰੀ ਸ਼ਾਮ ਹਸਪਤਾਲ ਦੇ ਨੇੜੇ ਮੋਗਾ ਰੋਡ 'ਤੇ ਸਥਿਤ ਹੈ ਨੇ ਬਠਿੰਡਾ ਅਕੈਡਮੀ ਦੇ ਸਹਿਯੋਗ ਨਾਲ ਇਕ ਹੋਰ ਵਿਦਿਆਰਥਣ ਰਮਨਦੀਪ ਕੌਰ ਪੁੱਤਰੀ ਬਲਜੀਤ ਸਿੰਘ ਵਾਸੀ ਭਗਤਾ ਭਾਈ ਕਾ ...

ਪੂਰੀ ਖ਼ਬਰ »

ਇਤਿਹਾਸਿਕ ਗੁ: ਪਲਾਹ ਸਾਹਿਬ ਦਾ ਸਾਲਾਨਾ ਜੋੜ ਮੇਲਾ ਉਤਸ਼ਾਹ ਨਾਲ ਮਨਾਇਆ

ਅੰਮਿ੍ਤਸਰ, 20 ਸਤੰਬਰ (ਹਰਮਿੰਦਰ ਸਿੰਘ)-ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਪਲਾਹ ਸਾਹਿਬ ਦਾ ਸਾਲਾਨਾ ਜੋੜ ਮੇਲਾ ਅੱਜ ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਅਤੇ ...

ਪੂਰੀ ਖ਼ਬਰ »

ਸ਼ੇਖ਼ ਫ਼ਰੀਦ ਜੀ ਦੇ ਜੀਵਨ ਅਤੇ ਫ਼ਲਸਫ਼ੇ 'ਤੇ ਰਾਸ਼ਟਰੀ ਸੈਮੀਨਾਰ

ਫ਼ਰੀਦਕੋਟ, 20 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਆਗਮਨ ਪੁਰਬ ਮੇਲੇ ਦੇ ਦੂਜੇ ਦਿਨ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਬਾਬਾ ਫ਼ਰੀਦ ਜੀ ਦੀ ਬਾਣੀ ਅਤੇ ਜੀਵਨ ਬਾਰੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ 'ਚ ਮੁੱਖ ਮਹਿਮਾਨ ...

ਪੂਰੀ ਖ਼ਬਰ »

ਸੇਵਾ ਕੇਂਦਰਾਂ 'ਚ ਤਾਇਨਾਤ ਲਗਪਗ 10 ਹਜ਼ਾਰ ਮੁਲਾਜ਼ਮਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹ

ਲੁਧਿਆਣਾ, 20 ਸਤੰਬਰ (ਸਲੇਮਪੁਰੀ)- ਬਾਦਲ ਸਰਕਾਰ ਨੇ ਸੁਖਮਨੀ ਸੁਸਾਇਟੀ ਅਧੀਨ ਚੱਲ ਰਹੇ ਸੁਵਿਧਾ ਕੇਂਦਰਾਂ ਦੀ ਥਾਂ ਇਕ ਨਿੱਜੀ ਕੰਪਨੀ ਨੂੰ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ 'ਚ ਤਬਦੀਲ ਕਰ ਦਿੱਤਾ ਸੀ ਤਾਂ ਜੋ ਲੋਕ ਆਪਣੇ ਸਰਕਾਰੀ ਕੰਮਕਾਜ ਸੁਖਾਲੇ ਢੰਗ ਨਾਲ ...

ਪੂਰੀ ਖ਼ਬਰ »

ਬੇਰੁਜ਼ਗਾਰੀ ਕਾਰਨ ਲੋਕ ਸਾਡੇ ਤੋਂ ਨਾਰਾਜ਼ ਸਨ ਪਰ ਮੋਦੀ ਵੀ ਹੋਏ ਨਾਕਾਮ-ਰਾਹੁਲ

ਪ੍ਰਿੰਸਟੋਨ (ਅਮਰੀਕਾ), 20 ਸਤੰਬਰ (ਏਜੰਸੀਆਂ)-ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇਥੇ ਕਿਹਾ ਕਿ ਦੁਨੀਆ 'ਚ ਬੇਰੁਜ਼ਗਾਰੀ ਤੋਂ ਲੋਕ ਪ੍ਰੇਸ਼ਾਨ ਹਨ ਅਤੇ ਇਸ ਲਈ ਲੋਕਾਂ ਨੇ ਨਰਿੰਦਰ ਮੋਦੀ ਅਤੇ ਡੋਨਾਲਡ ਟਰੰਪ ਵਰਗੇ ਨੇਤਾਵਾਂ ਨੂੰ ਚੁਣਿਆ। ਹਾਲਾਂਕਿ ਉਨ੍ਹਾਂ ਨੇ ...

ਪੂਰੀ ਖ਼ਬਰ »

ਭਾਈ ਘਨੱਈਆ ਜੀ ਮਾਨਵ ਸੇਵਾ ਦਿਵਸ ਦੇ ਮੌਕੇ ਰਾਜ ਪੱਧਰੀ ਸਮਾਗਮ

ਰਾਜਪੁਰਾ, 20 ਸਤੰਬਰ (ਜੀ.ਪੀ. ਸਿੰਘ, ਰਣਜੀਤ ਸਿੰਘ)- ਅੱਜ ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ 'ਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ 'ਚ ਪੰਜਾਬ ਸਰਕਾਰ ਵਲੋਂ ਭਾਈ ਘਨੱਈਆ ਜੀ ਮਾਨਵ ਸੇਵਾ ਦਿਵਸ ਨੂੰ ...

ਪੂਰੀ ਖ਼ਬਰ »

ਗੁਰਦਾਸਪੁਰ ਜ਼ਿਮਨੀ ਚੋਣ-ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦਾ ਜੀਵਨ ਤੇ ਰਾਜਸੀ ਸਫ਼ਰ

• ਡਾ: ਕਾਹਲੋਂ ਬਟਾਲਾ, 20 ਸਤੰਬਰ-ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਵਲੋਂ ਸ੍ਰੀ ਸੁਨੀਲ ਜਾਖੜ ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਪਿਛਲੇ ਕਾਫ਼ੀ ਦਿਨਾਂ ਤੋਂ ਕਾਂਗਰਸ ਦੇ ਉਮੀਦਵਾਰ ਨੂੰ ਲੈ ਕੇ ਚਲ ਰਹੀ ਕਸ਼ਮਕਸ਼ ਖ਼ਤਮ ਹੋ ਗਈ ਹੈ ਅਤੇ ਪਾਰਟੀ ...

ਪੂਰੀ ਖ਼ਬਰ »

ਸਵਰਨ ਸਲਾਰੀਆ ਜਾਂ ਕਵਿਤਾ ਖੰਨਾ 'ਚੋਂ ਕੌਣ ਹੋ ਸਕਦੈ ਭਾਜਪਾ ਦਾ ਉਮੀਦਵਾਰ

• ਆਰਿਫ਼ ਗੁਰਦਾਸਪੁਰ, 20 ਸਤੰਬਰ -ਗੁਰਦਾਸਪੁਰ ਅੰਦਰ ਪਹਿਲਾਂ ਹੀ ਅੰਦਰੂਨੀ ਧੜੇਬੰਦੀ ਦਾ ਸ਼ਿਕਾਰ ਹੋ ਕੇ ਟੁੱਟ ਰਹੀ ਭਾਜਪਾ ਦੇ ਵਜੂਦ ਨੂੰ ਬਚਾਉਣਾ ਭਾਜਪਾ ਲਈ ਔਖਾ ਹੋ ਸਕਦਾ ਹੈ | ਭਾਜਪਾ ਦੇ ਦੋ ਚਰਚਿਤ ਉਮੀਦਵਾਰ ਸਵਰਨ ਸਲਾਰੀਆ ਤੇ ਕਵਿਤਾ ਖੰਨਾ ਦੋਵੇਂ ਹੀ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਵਫ਼ਦ ਵਲੋਂ ਚੋਣ ਕਮਿਸ਼ਨ ਨਾਲ ਮੁਲਾਕਾਤ

ਨਵੀਂ ਦਿੱਲੀ, 20 ਸਤੰਬਰ (ਉਪਮਾ ਡਾਗਾ ਪਾਰਥ)-ਜਸਟਿਸ ਮਹਿਤਾਬ ਸਿੰਘ ਗਿੱਲ ਪੈਨਲ ਵਲੋਂ ਪੇਸ਼ ਕੀਤੀ ਦੂਜੀ ਅੰਤਿਮ ਰਿਪੋਰਟ, ਜਿਸ 'ਚ 62 ਫੀਸਦੀ ਪੁਲਿਸ ਕੇਸ ਸਿਆਸੀ ਬਦਲਾਖੋਰੀ ਨਾਲ ਕੀਤੇ ਹੋਣ ਦਾ ਦਾਅਵਾ ਕੀਤਾ ਗਿਆ ਹੈ, ਦੇ ਪੇਸ਼ ਕਰਨ ਤੋਂ ਅਗਲੇ ਹੀ ਦਿਨ ਅਕਾਲੀ-ਭਾਜਪਾ ...

ਪੂਰੀ ਖ਼ਬਰ »

ਕਈ ਪੱਖਾਂ ਤੋਂ ਅਹਿਮ ਤੇ ਦਿਲਚਸਪ ਹੋਵੇਗੀ ਗੁਰਦਾਸਪੁਰ ਲੋਕ ਸਭਾ ਉਪ ਚੋਣ

ਜਲੰਧਰ, 20 ਸਤੰਬਰ (ਜਸਪਾਲ ਸਿੰਘ)-11 ਅਕਤੂਬਰ ਨੂੰ ਹੋ ਰਹੀ ਗੁਰਦਾਸਪੁਰ ਲੋਕ ਸਭਾ ਉਪ ਚੋਣ ਜਿੱਥੇ ਕੇਂਦਰ 'ਚ ਸੱਤਾ 'ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਲਈ ਨੋਟਬੰਦੀ ਤੇ ਜੀ. ਐਸ. ਟੀ. ਤੋਂ ਬਾਅਦ ਅਗਨੀ ਪ੍ਰੀਖਿਆ ਸਮਝੀ ਜਾ ਰਹੀ ਹੈ ਉੱਥੇ ਸੂਬੇ ਦੀ ਸੱਤਾਧਾਰੀ ਧਿਰ ਕਾਂਗਰਸ ...

ਪੂਰੀ ਖ਼ਬਰ »

ਪੁਰਾਤਨ ਸੱਭਿਆਚਾਰ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਦਰਸਾਏਗੀ 'ਨਿੱਕਾ ਜੈਲਦਾਰ-2'- ਐਮੀ ਵਿਰਕ

ਜਲੰਧਰ, 20 ਸਤੰਬਰ (ਹਰਵਿੰਦਰ ਸਿੰਘ ਫੁੱਲ)- ਜਿਵੇਂ-ਜਿਵੇਂ ਪੰਜਾਬੀ ਸਿਨੇਮਾ ਵੱਧ ਫੁੱਲ ਰਿਹਾ ਹੈ ਦਰਸ਼ਕਾਂ 'ਚ ਆਪਣਾ ਪੁਰਾਣਾ ਸੱਭਿਆਚਾਰ ਦੇਖਣ ਤੇ ਵਿਚਾਰਨ ਦੀ ਰੁੱਚੀ ਵੱਧਦੀ ਜਾਂਦੀ ਹੈ | ਇਹ ਕਹਿਣਾ ਹੈ ਪੰਜਾਬੀ ਫ਼ਿਲਮਾਂ 'ਚ ਸਥਾਪਤ ਹੋ ਚੁੱਕੇ ਨਿੱਕਾ ਜੈਲਦਾਰ ਦੇ ...

ਪੂਰੀ ਖ਼ਬਰ »

ਆਪਣਾ ਪੰਜਾਬ ਪਾਰਟੀ ਨਹੀਂ ਲੜੇਗੀ ਉਪ ਚੋਣ-ਛੋਟੇਪੁਰ

ਜਲੰਧਰ, 20 ਸਤੰਬਰ (ਮੇਜਰ ਸਿੰਘ)-ਆਪਣਾ ਪੰਜਾਬ ਪਾਰਟੀ ਦੇ ਕਨਵੀਨਰ ਸ: ਸੁੱਚਾ ਸਿੰਘ ਛੋਟੇਪੁਰ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਗੁਰਦਾਸਪੁਰ ਲੋਕ ਸਭਾ ਚੋਣ ਨਹੀਂ ਲੜੇਗੀ | ਸ: ਛੋਟੇਪੁਰ ਨੇ ਕਿਹਾ ਸਿਰਫ ਡੇਢ ਸਾਲ ਦੀ ਮੈਂਬਰੀ ਲਈ ਵੱਡੀਆਂ ਪਾਰਟੀਆਂ ਦੇ ਭੇੜ ...

ਪੂਰੀ ਖ਼ਬਰ »

ਗੁਰਦਾਸਪੁਰ ਚੋਣ ਦੇ ਮੱਦੇਨਜ਼ਰ ਸਰਕਾਰ ਨੇ ਕਰਜ਼ਾ ਮੁਆਫ਼ੀ ਦਾ 10ਵੀਂ ਵਾਰ ਕੀਤਾ ਐਲਾਨ-ਮਜੀਠੀਆ

ਚੰਡੀਗੜ੍ਹ, 20 ਸਤੰਬਰ (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਨੇ 6 ਮਹੀਨਿਆਂ ਦੇ ਅੰਦਰ 10ਵੀਂ ਵਾਰ ਕਿਸਾਨਾਂ ਲਈ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਹੈ ਜੋ ਕਿ ਨਿਖੇਧੀਜਨਕ ਹੈ ਕਿਉਂਕਿ ਖ਼ਾਲੀ ...

ਪੂਰੀ ਖ਼ਬਰ »

ਜਥੇ: ਕੋਹਾੜ ਦੀ ਪਤਨੀ ਦੀ ਅੰਤਿਮ ਅਰਦਾਸ ਮੌਕੇ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ

ਸ਼ਾਹਕੋਟ, 20 ਸਤੰਬਰ (ਦਲਜੀਤ ਸਿੰਘ ਸਚਦੇਵਾ, ਬਾਂਸਲ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ, ਪੰਜਾਬ ਵਿਧਾਨ ਸਭਾ 'ਚ ਅਕਾਲੀ ਦਲ ਦੇ ਡਿਪਟੀ ਲੀਡਰ ਅਤੇ ਹਲਕਾ ਸ਼ਾਹਕੋਟ ਦੇ ਵਿਧਾਇਕ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਪਤਨੀ ਅਤੇ ਨਾਇਬ ਸਿੰਘ ਕੋਹਾੜ ਸਾਬਕਾ ਐੱਮ.ਡੀ. ...

ਪੂਰੀ ਖ਼ਬਰ »

ਅਕਾਲੀ ਦਲ (ਅ) ਨੇ ਗੁਰਦਾਸਪੁਰ ਜ਼ਿਮਨੀ ਚੋਣ 'ਚ ਕੁਲਵੰਤ ਸਿੰਘ ਮਝੈਲ ਨੂੰ ਉਤਾਰਿਆ

ਮਾਨਸਾ, 20 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ 'ਚ ਪੰਥਕ ਆਗੂ ਭਾਈ ਕੁਲਵੰਤ ਸਿੰਘ ਮਝੈਲ ਨੂੰ ਚੋਣ ਲੜਾਈ ਜਾਵੇਗੀ | ਇਹ ਫ਼ੈਸਲਾ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ 'ਚ ...

ਪੂਰੀ ਖ਼ਬਰ »

ਕੈਨੇਡਾ ਵਲੋਂ ਜਨਰਲ ਕੈਟਾਗਿਰੀ ਅਧੀਨ ਸਟੱਡੀ ਵੀਜ਼ੇ ਦੇਣੇ ਜਾਰੀ

ਮੁਹਾਲੀ, 20 ਸਤੰਬਰ (ਅ. ਬ.)-ਫੇਜ਼ 2, ਸ਼ੋਰੂਮ ਨੰ 79 ਵਿਚ ਸਥਿਤ ਮੰਨੀ-ਪ੍ਰਮੰਨੀ ਇੰਮੀਗ੍ਰੇਸ਼ਨ ਕੰਪਨੀ ਬਿ੍ਲੀਐਾਟ ਕੰਸਲਟੈਂਟ, ਜੋ ਕਿ 2002 ਤੋਂ ਲੋਕਾਂ ਨੂੰ ਸੇਵਾਵਾਂ ਦੇ ਰਹੀ ਹੈ ਦੇ ਅਧਿਕਾਰੀ ਅੱਜ ਦੱਸਿਆ ਕਿ ਕੈਨੇਡੀਅਨ ਅੰਬੈਸੀ ਵਲੋਂ ਸਟੱਡੀ ਵੀਜ਼ਾ ਨਿਯਮਾਂ ਵਿਚ ਕੋਈ ...

ਪੂਰੀ ਖ਼ਬਰ »

ਪਟਿਆਲਾ, ਫਤਹਿਗੜ੍ਹ ਸਾਹਿਬ ਖੇਤਰ ਦਾ ਯੂਥ ਫੈਸਟੀਵਲ 26 ਤੋਂ

ਮੁਹਾਲੀ 20 ਸਤੰਬਰ (ਅ. ਬ.)-ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਫਤਹਿਗੜ੍ਹ ਖੇਤਰ ਦੇ ਤਿੰਨ ਦਿਨਾ ਯੂਥ ਫੈਸਟੀਵਲ ਦੀ ਲੜੀ ਦਾ ਆਰੰਭ 26-27-28 ਸਤੰਬਰ ਤੋ ਆਰੀਅਨਜ਼ ਗਰੁੱਪ ਆਫ ਕਾਲਜ ਰਾਜਪੁਰਾ, ਨੇੜੇ ਚੰਡੀਗੜ੍ਹ ਵਿਚ ਕਰਵਾਇਆ ਜਾਵੇਗਾ | ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ...

ਪੂਰੀ ਖ਼ਬਰ »

ਕਿਸਾਨ ਧਰਨੇ ਦੌਰਾਨ ਹਾਲਾਤ ਵਿਗੜੇ ਤਾਂ ਪਟਿਆਲਾ 'ਚ ਲਗਾਈ ਜਾ ਸਕਦੀ ਹੈ ਪੈਰਾਮਿਲਟਰੀ-ਡੀ. ਜੀ. ਪੀ.

ਚੰਡੀਗੜ੍ਹ, 20 ਸਤੰਬਰ (ਸੁਰਜੀਤ ਸਿੰਘ ਸੱਤੀ)-ਪਟਿਆਲਾ ਵਿਚ ਕਿਸਾਨ ਜਥੇਬੰਦੀਆਂ ਵਲੋਂ ਸ਼ੁੱਕਰਵਾਰ ਤੋਂ ਸ਼ੁਰੂ ਕੀਤੇ ਜਾ ਰਹੇ ਧਰਨੇ ਦੌਰਾਨ ਜੇਕਰ ਹਲਾਤ ਵਿਗੜਦੇ ਦਿਸੇ ਤਾਂ ਪੰਜਾਬ ਸਰਕਾਰ ਇੱਥੇ ਫ਼ੌਜ ਲਗਾ ਸਕਦੀ ਹੈ | ਪਟਿਆਲਾ ਦੇ ਇਕ ਵਕੀਲ ਵੱਲੋਂ ਹਾਈਕੋਰਟ ਵਿਚ ...

ਪੂਰੀ ਖ਼ਬਰ »

ਪੈਨਸ਼ਨਰਾਂ ਵਲੋਂ ਗੁਰਦਾਸਪੁਰ 'ਚ 3 ਅਤੇ 7 ਅਕਤੂਬਰ ਨੂੰ ਰੈਲੀਆਂ ਕਰਨ ਦਾ ਐਲਾਨ

ਸੰਗਰੂਰ, 20 ਸਤੰਬਰ (ਧੀਰਜ਼ ਪਸ਼ੌਰੀਆ)-ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਦੇ ਸੂਬਾਈ ਮੁੱਖ ਬੁਲਾਰੇ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਕਨਫੈਡਰੇਸ਼ਨ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਦੀ ਪੂਰਤੀ ਲਈ ਸੂਬਾ ਪੱਧਰੀ ਕਨਵੈਨਸ਼ਨ ਜੋ ਕਿ ਬਠਿੰਡਾ ਵਿਖੇ ਪੈਨਸ਼ਨਰ ...

ਪੂਰੀ ਖ਼ਬਰ »

ਪੁਲਿਸ ਮੁਲਾਜ਼ਮਾਂ ਨੂੰ ਪਿਛਲੇ ਕਈ ਸਾਲਾਂ ਤੋਂ ਨਹੀਂ ਹੋਈ ਵਰਦੀ ਭੱਤੇ ਲਈ ਕਰੋੜਾਂ ਦੀ ਅਦਾਇਗੀ

ਐੱਸ. ਏ. ਐੱਸ. ਨਗਰ, 20 ਸਤੰਬਰ (ਕੇ. ਐੱਸ. ਰਾਣਾ)- ਪੰਜਾਬ ਪੁਲਿਸ ਤੋਂ ਇਮਾਨਦਾਰੀ ਦੀ ਆਸ ਰੱਖਣ ਵਾਲੇ ਲੋਕਾਂ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਸਰਕਾਰ ਵਲੋਂ ਇਨ੍ਹਾਂ ਨੂੰ ਸਰਦੀਆਂ ਤੇ ਗਰਮੀਆਂ ਦੀ ਵਰਦੀ ਲਈ ਮਹਿਜ 1103 ਰੁਪਏ ਸਾਲਾਨਾ ਦਿੱਤੇ ਜਾ ਰਹੇ ਹਨ, ਜਦਕਿ ਮਹਿਕਮੇ ਵਲੋਂ ...

ਪੂਰੀ ਖ਼ਬਰ »

ਹਾਈ ਕੋਰਟ ਦੇ ਜੱਜ ਦੀ ਰਿਹਾਇਸ਼ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਸੀ. ਬੀ. ਆਈ. ਅਧਿਕਾਰੀਆਂ 'ਤੇ ਕੇਸ ਦਰਜ

ਕਟਕ, 20 ਸਤੰਬਰ (ਏਜੰਸੀ)-ਓਡੀਸ਼ਾ ਪੁਲਿਸ ਨੇ ਅੱਜ ਬੀਤੀ ਰਾਤ ਓਡੀਸ਼ਾ ਹਾਈ ਕੋਰਟ ਦੇ ਸਿਟਿੰਗ ਜੱਜ ਦੀ ਰਿਹਾਇਸ਼ 'ਤੇ ਛਾਪਾ ਮਾਰਨ ਅਤੇ ਤਲਾਸ਼ੀ ਲੈਣ ਲਈ ਉਨ੍ਹਾਂ ਦੇ ਘਰ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲੀ ਸੀ. ਬੀ. ਆਈ. ਟੀਮ ਿਖ਼ਲਾਫ਼ ਉਲੰਘਣਾ ਦਾ ਕੇਸ ਦਰਜ ਕਰ ਲਿਆ | ...

ਪੂਰੀ ਖ਼ਬਰ »

ਭਾਰਤ ਪੈਰਿਸ ਜਲਵਾਯੂ ਸਮਝੌਤੇ ਤੋਂ ਕਿਤੇ ਜ਼ਿਆਦਾ ਕੰਮ ਕਰਨ ਲਈ ਤਿਆਰ-ਸੁਸ਼ਮਾ

ਸੰਯੁਕਤ ਰਾਸ਼ਟਰ, 20 ਸਤੰਬਰ (ਏਜੰਸੀਆਂ)-ਭਾਰਤ ਨੇ ਇਤਿਹਾਸਕ ਪੈਰਿਸ ਜਲਵਾਯੂ ਪਰਿਵਰਤਨ ਸਮਝੌਤੇ ਪ੍ਰਤੀ ਅੱਜ ਆਪਣੀ ਪ੍ਰਤੀਬੱਧਤਾ ਦੁਹਰਾਉਂਦੇ ਹੋਏ ਕਿਹਾ ਕਿ ਉਹ ਗੈਸ ਦੇ ਰਿਸਾਅ ਨੂੰ ਘਟਾਉਣ ਲਈ ਕੀਤੇ ਸਮਝੌਤੇ ਤੋਂ ਅਜੇ ਅਤੇ ਉਸ ਤੋਂ ਵੀ ਕਿਤੇ ਜ਼ਿਆਦਾ ਕੰਮ ਕਰਨ ਦੇ ...

ਪੂਰੀ ਖ਼ਬਰ »

ਰਣਜੀਤ ਹੱਤਿਆਕਾਂਡ 'ਚ ਲਗਾਤਾਰ ਤੀਜੇ ਦਿਨ ਸੁਣਵਾਈ

ਚੰਡੀਗੜ੍ਹ, 20 ਸਤੰਬਰ (ਰਾਮ ਸਿੰਘ ਬਰਾੜ)-ਗੁਰਮੀਤ ਰਾਮ ਰਹੀਮ ਿਖ਼ਲਾਫ਼ ਚੱਲ ਰਹੇ ਡੇਰਾ ਮੈਨੇਜਰ ਰਣਜੀਤ ਸਿੰਘ ਹੱਤਿਆ ਮਾਮਲੇ 'ਚ ਬੁੱਧਵਾਰ ਨੂੰ ਬਚਾਅ ਪੱਖ ਦੇ ਤਿੰਨ ਗਵਾਹਾਂ ਦੇ ਬਿਆਨ ਪੜ੍ਹ ਕੇ ਸੁਣਾਏ ਗਏ ਅਤੇ ਉਨ੍ਹਾਂ 'ਤੇ ਬਹਿਸ ਪੂਰੀ ਹੋਈ | ਬੁੱਧਵਾਰ ਨੂੰ ...

ਪੂਰੀ ਖ਼ਬਰ »

ਮੁੰਬਈ 'ਚ ਲਗਾਤਾਰ ਦੂਜੇ ਦਿਨ ਭਾਰੀ ਬਾਰਿਸ਼, ਉਡਾਨਾਂ ਪ੍ਰਭਾਵਿਤ

ਮੁੰਬਈ, 20 ਸਤੰਬਰ (ਏਜੰਸੀ)-ਦੇਸ਼ ਦੀ ਆਰਥਿਕ ਰਾਜਧਾਨੀ 'ਚ ਲਗਾਤਾਰ ਦੂਜੇ ਦਿਨ ਹੋਈ ਭਾਰੀ ਬਾਰਿਸ਼ ਕਾਰਨ ਅੱਜ ਸ਼ਹਿਰ ਛੱਪੜ ਦਾ ਰੂਪ ਧਾਰਨ ਕਰ ਗਿਆ, ਜਿਸ ਨਾਲ ਮੁੰਬਈ ਹਵਾਈ ਅੱਡੇ ਤੋਂ ਉਡਾਨਾਂ ਪ੍ਰਭਾਵਿਤ ਹੋਈਆਂ ਹਨ ਤੇ ਰੇਲ ਸੇਵਾ ਦੀ ਚਾਲ ਵੀ ਮੱਠੀ ਪੈ ਗਈ ਹੈ | ਭਾਰੀ ...

ਪੂਰੀ ਖ਼ਬਰ »

ਭਾਰਤ-ਪਾਕਿ ਅਧਿਕਾਰੀਆਂ ਦੀ ਬੈਠਕ

ਫ਼ਾਜ਼ਿਲਕਾ, 20 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸੈਕਟਰ ਦੀ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੀ ਸਾਦਕੀ ਚੌਕੀ 'ਤੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਆਪਸੀ ਤਣਾਅ ਦੂਰ ਕਰਨ ਦੇ ਉਦੇਸ਼ ਨੂੰ ਲੈ ਕੇ ਬੀ. ਐਸ. ਐਫ. ਅਤੇ ਪਾਕਿਸਤਾਨ ਰੇਂਜ ਅਧਿਕਾਰੀਆਂ ਨਾਲ ...

ਪੂਰੀ ਖ਼ਬਰ »

ਲਾਲੂ ਤੇ ਤੇਜੱਸਵੀ ਵਿਰੁੱਧ ਮਾਮਲੇ ਦੀ ਸੁਣਵਾਈ 7 ਨੂੰ

ਪਟਨਾ, 20 ਸਤੰਬਰ (ਏਜੰਸੀ)- ਪਟਨਾ ਦੀ ਇਕ ਸਥਾਨਕ ਅਦਾਲਤ ਨੇ ਆਰ.ਜੇ.ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪੁੱਤਰ ਤੇਜੱਸਵੀ ਪ੍ਰਸਾਦ ਯਾਦਵ ਿਖ਼ਲਾਫ਼ ਇਕ ਵਪਾਰੀ ਵਲੋਂ ਸ੍ਰੀਜਨ ਘੁਟਾਲੇ ਤਹਿਤ ਦਰਜ ਮਾਮਲੇ ਦੀ ਸੁਣਵਾਈ ਲਈ 7 ਅਕਤੂਬਰ ਦੀ ਮਿਤੀ ਤੈਅ ਕੀਤੀ ਹੈ | ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX