ਤਾਜਾ ਖ਼ਬਰਾਂ


ਆਵਾਜਾਈ ਜੁਰਮਾਨਿਆਂ 'ਚ ਵਾਧੇ ਖਿਲਾਫ 34 ਟਰਾਂਪੋਰਟ ਸੰਗਠਨਾਂ ਦੀ ਹੜਤਾਲ
. . .  11 minutes ago
ਨਵੀਂ ਦਿੱਲੀ, 18 ਸਤੰਬਰ - ਨਵੇਂ ਮੋਟਰ ਵਹੀਕਲ ਐਕਟ ਤਹਿਤ ਆਵਾਜਾਈ ਜੁਰਮਾਨਾ ਕਈ ਗੁਣਾ ਵਧਾਏ ਜਾਣ ਦੇ ਵਿਰੋਧ ਵਿਚ ਆਲ ਇੰਡੀਆ ਮੋਟਰ ਟਰਾਂਸਪੋਰਟਰ ਐਸੋਸੀਏਸ਼ਨ ਨੇ ਅੱਜ ਦੇਸ਼ ਭਰ ਵਿਚ ਹੜਤਾਲ ਕੀਤੀ ਹੈ। ਮੋਟਰ ਵਹੀਕਲ ਐਕਟ ਵਿਚ ਸੋਧ ਦੇ ਨਾਲ ਲਾਗੂ ਕੀਤੇ ਨਿਯਮਾਂ ਨੂੰ...
ਅੱਜ ਦਾ ਵਿਚਾਰ
. . .  27 minutes ago
ਬੈਂਕ ਦੀ ਇਮਾਰਤ ਵਿਚ ਅਚਾਨਕ ਲੱਗੀ ਅੱਗ
. . .  1 day ago
ਅਹਿਮਦਗੜ੍ਹ ,18 ਸਤੰਬਰ (ਸੋਢੀ) -ਸਥਾਨਕ ਪੰਜਾਬ ਐਂਡ ਸਿੰਧ ਬੈਂਕ ਦੀ ਇਮਾਰਤ ਵਿਚ ਅੱਜ ਰਾਤ ਕਰੀਬ 10 ਵਜੇ ਅਚਾਨਕ ਅੱਗ ਲੱਗ ਗਈ।ਜਿਸ ਕਾਰਨ ਬੈਂਕ ਵਿਚ ਪਿਆ ਕਾਫੀ ਰਿਕਾਰਡ, ਬੈਂਕ ਵਿਚ ਲੱਗੇ ਏਅਰ ਕੰਡੀਸ਼ਨਰ ਅਤੇ ਪੱਖਿਆਂ ਤੋਂ ਇਲਾਵਾ...
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਸ਼ਕਤੀ ਨਹਿਰ 'ਚ ਡਿੱਗੀ ਕਾਰ ਮਿਲੀ ,ਕਾਰ ਸਵਾਰਾਂ ਦੀ ਭਾਲ ਜਾਰੀ
. . .  1 day ago
ਪਾਉਂਟਾ ਸਾਹਿਬ , 18 ਸਤੰਬਰ { ਹਰਬਖ਼ਸ਼ ਸਿੰਘ } -ਪਾਉਂਟਾ ਸਾਹਿਬ ਕੋਲ ਕੁਲਹਾਲ ਸ਼ਕਤੀ ਨਹਿਰ 'ਚ ਡਿੱਗੀ ਕਾਰ ਨੂੰ ਗ਼ੋਤਾ ਖੋਰਾ ਅਤੇ ਐਨ ਡੀ ਆਰ ਐਫ ਨੇ 24 ਘੰਟਿਆਂ ਬਾਅਦ ਬਾਹਰ ਕੱਢ ਲਿਆ ਹੈ। ਕਾਰ ਵਿਚ ਕੌਣ ਕੌਣ ਸਵਾਰ ਸੀ ...
ਮਾਂ ਬੋਲੀ ਪੰਜਾਬੀ ਦੇ ਹੱਕ 'ਚ ਸੋਸ਼ਲ ਮੀਡੀਆ 'ਤੇ ਉੱਠੀ ਲਹਿਰ
. . .  1 day ago
ਮਲੌਦ, 18 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਇੱਕ ਦੇਸ਼ ਇੱਕ ਭਾਸ਼ਾ ਵਿਚ ਹਿੰਦੀ ਨੂੰ ਤਰਜੀਹ ਦੇਣ ਦੇ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਰਾਜ ਵਿਚ ਵਿਰੋਧ ਦੀਆਂ ...
ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੇ ਦੋ ਦਰਜਨ ਕਰਮਚਾਰੀਆਂ ਦਾ ਡੋਪ ਟੈੱਸਟ ਪੌਜੀਟਿਵ ਆਇਆ
. . .  1 day ago
ਅਜਨਾਲਾ, 18 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ 'ਚ ਤਾਇਨਾਤ ਪੁਲਿਸ ਕਰਮਚਾਰੀਆਂ ਦੇ ਸਰਕਾਰੀ ਹਸਪਤਾਲ ਤੋਂ ਕਰਵਾਏ ਜਾਂਦੇ ਸਾਲਾਨਾ ਮੈਡੀਕਲ ਦੌਰਾਨ ਕਰੀਬ ...
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਦੱਖਣੀ ਅਫ਼ਰੀਕਾ ਨੇ ਭਾਰਤ ਨੂੰ ਦਿੱਤਾ 150 ਦੌੜਾਂ ਦਾ ਟੀਚਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਦੱਖਣੀ ਅਫ਼ਰੀਕਾ ਦਾ ਤੀਸਰਾ ਖਿਡਾਰੀ ਆਊਟ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਦੱਖਣੀ ਅਫ਼ਰੀਕਾ ਦਾ ਦੂਸਰਾ ਖਿਡਾਰੀ (ਕੁਵਿੰਟਨ ਡੀ ਕਾਕ) 54 ਦੌੜਾਂ ਬਣਾ ਕੇ ਆਊਟ
. . .  1 day ago
ਇੱਕ ਹੋਰ ਬੇਰੁਜ਼ਗਾਰ ਈ.ਟੀ.ਟੀ ਅਧਿਆਪਕ ਵੱਲੋਂ ਮਰਨ ਵਰਤ ਸ਼ੁਰੂ
. . .  1 day ago
ਸੰਗਰੂਰ, 18 ਸਤੰਬਰ (ਧੀਰਜ ਪਿਸ਼ੋਰੀਆ) - ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਦੇ ਸ਼ਹਿਰ ਵਿਚ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ ਅਧਿਆਪਕਾਂ ਨੇ ਆਪਣਾ ਸੰਘਰਸ਼...
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : 10 ਓਵਰਾ ਤੋਂ ਬਾਅਦ ਦੱਖਣੀ ਅਫ਼ਰੀਕਾ 78/1
. . .  1 day ago
ਰਾਬਰਟ ਸੀ.ਓ ਬ੍ਰਾਇਨ ਹੋਣਗੇ ਅਮਰੀਕਾ ਦੇ ਨਵੇਂ ਕੌਮੀ ਸੁਰੱਖਿਆ ਸਲਾਹਕਾਰ
. . .  1 day ago
ਵਾਸ਼ਿੰਗਟਨ, 18 ਸਤੰਬਰ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦੇ ਹੋਏ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਰਾਬਰਟ ਸੀ.ਓ ਬ੍ਰਾਇਨ ਜੋ ਕਿ ਵਿਦੇਸ਼ ਵਿਭਾਗ...
ਰੇਲਵੇ ਸਟੇਸ਼ਨ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  1 day ago
ਗੜ੍ਹਸ਼ੰਕਰ, 18 ਸਤੰਬਰ (ਧਾਲੀਵਾਲ) - ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ ਸ਼ਾਮ ਸਮੇਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਦੀ...
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : 5 ਓਵਰਾ ਤੋਂ ਬਾਅਦ ਦੱਖਣੀ ਅਫ਼ਰੀਕਾ 32/1
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਦੱਖਣੀ ਅਫ਼ਰੀਕਾ ਦਾ ਪਹਿਲਾ ਖਿਡਾਰੀ ਆਊਟ
. . .  1 day ago
ਟਰੰਪ ਵੱਲੋਂ ਈਰਾਨ 'ਤੇ ਪਾਬੰਦੀਆਂ ਵਧਾਉਣ ਦੇ ਹੁਕਮ
. . .  1 day ago
ਕਦੇ ਵੀ ਹਿੰਦੀ ਨੂੰ ਦੂਸਰੀਆਂ ਖੇਤਰੀ ਭਾਸ਼ਾਵਾਂ ਉੱਪਰ ਥੋਪਣ ਦੀ ਗੱਲ ਨਹੀ ਕਹੀ - ਅਮਿਤ ਸ਼ਾਹ
. . .  1 day ago
ਕਸ਼ਮੀਰ 'ਚ ਕਰਫ਼ਿਊ ਹਟਾਏ ਜਾਣ ਤੱਕ ਭਾਰਤ ਨਾਲ ਗੱਲਬਾਤ ਨਹੀਂ - ਇਮਰਾਨ ਖਾਨ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਟਾਸ ਜਿੱਤ ਕੇ ਭਾਰਤ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
8 ਤਹਿਸੀਲਦਾਰਾਂ ਤੇ 4 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ
. . .  1 day ago
ਪ੍ਰਧਾਨ ਮੰਤਰੀ ਨੂੰ ਮਿਲੀ ਮਮਤਾ ਬੈਨਰਜੀ
. . .  1 day ago
ਐਲੀ ਮਾਂਗਟ ਨੂੰ ਮਿਲੀ ਜ਼ਮਾਨਤ
. . .  1 day ago
ਇੱਕ ਆਈ. ਏ. ਐੱਸ. ਅਤੇ ਚਾਰ ਪੀ. ਸੀ. ਐੱਸ. ਅਫ਼ਸਰਾਂ ਦੇ ਤਬਾਦਲੇ
. . .  1 day ago
ਹਿੰਦੀ 'ਤੇ ਹੰਗਾਮਾ ਜਾਰੀ, ਹੁਣ ਰਜਨੀਕਾਂਤ ਨੇ ਕਿਹਾ- ਥੋਪੀ ਨਹੀਂ ਜਾਣੀ ਚਾਹੀਦੀ ਕੋਈ ਵੀ ਭਾਸ਼ਾ
. . .  1 day ago
ਬੱਸ ਕੰਡਕਟਰ ਵਲੋਂ ਲੜਕੀ ਦੇ ਥੱਪੜ ਮਾਰੇ ਜਾਣ ਦੇ ਵਿਰੋਧ 'ਚ ਵਿਦਿਆਰਥੀਆਂ ਨੇ ਕਾਲਜ ਅੱਗੇ ਲਾਇਆ ਧਰਨਾ
. . .  1 day ago
ਪੰਜਾਬ ਸਰਕਾਰ ਦੇ ਵਲੰਟੀਅਰਾਂ ਵਲੋਂ ਸੁਲਤਾਨਪੁਰ ਲੋਧੀ ਅੰਦਰ ਕੀਤੀ ਗਈ ਸਫ਼ਾਈ
. . .  1 day ago
ਕਾਰ ਅਤੇ ਸਕੂਟਰੀ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਵਿਅਕਤੀ ਦੀ ਮੌਤ
. . .  1 day ago
ਬੇਰੁਜ਼ਗਾਰ ਬੀ. ਐੱਡ ਅਧਿਆਪਕਾਂ ਵਲੋਂ ਵੀ ਭੁੱਖ ਹੜਤਾਲ ਸ਼ੁਰੂ
. . .  1 day ago
ਕਰਤਾਰਪੁਰ ਲਾਂਘੇ ਅਤੇ ਡੇਰਾ ਬਾਬਾ ਨਾਨਕ ਦੇ ਵਿਕਾਸ ਕੰਮਾਂ ਨੂੰ ਲੈ ਕੇ ਮੀਟਿੰਗ ਕੱਲ੍ਹ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚਣਗੇ
. . .  1 day ago
ਟਿੱਪਰ ਵਲੋਂ ਕੁਚਲੇ ਜਾਣ ਕਾਰਨ ਗਾਇਕ ਮਾਸਟਰ ਸਲੀਮ ਦੀ ਭਾਬੀ ਦੀ ਮੌਤ
. . .  1 day ago
ਕੇਂਦਰੀ ਕੈਬਨਿਟ ਦੇ ਵੱਡੇ ਫ਼ੈਸਲੇ- ਰੇਲਵੇ ਕਰਮਚਾਰੀਆਂ ਨੂੰ ਮਿਲੇਗਾ 78 ਦਿਨਾਂ ਦਾ ਬੋਨਸ, ਈ-ਸਿਗਰਟ 'ਤੇ ਪਾਬੰਦੀ
. . .  1 day ago
ਖੇਮਕਰਨ ਵਿਖੇ ਦੁਕਾਨਦਾਰਾਂ ਅਤੇ ਕਿਸਾਨਾਂ ਵਲੋਂ ਪ੍ਰਦਰਸ਼ਨ
. . .  1 day ago
ਕੈਬਨਿਟ ਬੈਠਕ ਦਾ ਫ਼ੈਸਲਾ- ਰੇਲਵੇ ਕਰਮਚਾਰੀਆਂ ਨੂੰ ਲਗਾਤਾਰ ਛੇਵੇਂ ਸਾਲ ਦਾ ਬੋਨਸ, ਕਰਮਚਾਰੀਆਂ ਨੂੰ 78 ਦਿਨਾਂ ਦੀ ਤਨਖ਼ਾਹ ਬੋਨਸ ਵਜੋਂ ਦਿੱਤੀ ਜਾਵੇਗੀ
. . .  1 day ago
ਕੈਬਨਿਟ ਬੈਠਕ ਦਾ ਫ਼ੈਸਲਾ- ਈ-ਸਿਗਰਟ 'ਤੇ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਲਾਈ ਪਾਬੰਦੀ
. . .  1 day ago
ਕੈਬਨਿਟ ਦੇ ਫ਼ੈਸਲਿਆਂ 'ਤੇ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅਤੇ ਪ੍ਰਕਾਸ਼ ਜਾਵੜੇਕਰ ਕਰ ਰਹੇ ਪ੍ਰੈੱਸ ਕਾਨਫ਼ਰੰਸ
. . .  1 day ago
ਜਲੰਧਰ ਨਗਰ ਨਿਗਮ ਦੇ ਬੀ. ਐਂਡ ਆਰ. ਵਿਭਾਗ 'ਚ ਵਿਜੀਲੈਂਸ ਵਲੋਂ ਛਾਪੇਮਾਰੀ
. . .  1 day ago
ਸਿਵਲ ਹਸਪਤਾਲ ਸੰਗਰੂਰ ਦੀ ਐਮਰਜੈਂਸੀ 'ਚ ਵੀ ਦੋਹਾਂ ਅਧਿਆਪਕਾਂ ਦਾ ਮਰਨ ਵਰਤ ਜਾਰੀ
. . .  1 day ago
ਸਕੇ ਭਰਾਵਾਂ ਨੂੰ ਅਗਵਾ ਕਰਨ ਦਾ ਮਾਮਲਾ : ਅਦਾਲਤ ਨੇ ਸਾਬਕਾ ਇੰਸਪੈਕਟਰ ਜੋਗਿੰਦਰ ਸਿੰਘ ਨੂੰ ਸੁਣਾਈ 6 ਸਾਲ ਦੀ ਸਜ਼ਾ
. . .  1 day ago
ਆਵਾਰਾ ਪਸ਼ੂ ਕਾਰਨ ਵਾਪਰੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  1 day ago
ਮੁੱਖ ਮੰਤਰੀ ਨਾਲ ਗੱਲਬਾਤ ਦਾ ਸਮਾਂ ਮਿਲਣ ਦੇ ਬਾਵਜੂਦ ਅਧਿਆਪਕ ਧਰਨਾ ਜਾਰੀ ਰੱਖਣ 'ਤੇ ਅੜੇ
. . .  1 day ago
ਪਾਕਿ ਬੈਟ ਕਮਾਂਡੋ ਕਰ ਰਹੇ ਸਨ ਘੁਸਪੈਠ ਦੀ ਕੋਸ਼ਿਸ਼, ਫੌਜ ਨੇ ਗਰਨੇਡ ਨਾਲ ਬਣਾਇਆ ਨਿਸ਼ਾਨਾ
. . .  1 day ago
ਰੋਹ 'ਚ ਆਏ ਅਧਿਆਪਕਾਂ ਨੇ ਜਾਮ ਕੀਤਾ ਸੰਗਰੂਰ-ਸੁਨਾਮ ਮਾਰਗ
. . .  1 day ago
ਮਰਨ ਵਰਤ 'ਤੇ ਬੈਠ ਅਧਿਆਪਕਾਂ ਨੂੰ ਪੁਲਿਸ ਨੇ ਜ਼ਬਰਦਸਤੀ ਪਹੁੰਚਾਇਆ ਹਸਪਤਾਲ
. . .  1 day ago
2020 ਟੋਕੀਓ ਓਲੰਪਿਕ ਦੀ ਟਿਕਟ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਵਿਨੇਸ਼ ਫੋਗਾਟ
. . .  1 day ago
ਨਹੀਂ ਰਹੇ ਹਾਰਰ ਫ਼ਿਲਮਾਂ ਦੇ ਬਾਦਸ਼ਾਹ ਸ਼ਿਆਮ ਰਾਮਸੇ
. . .  1 day ago
ਕਸ਼ਮੀਰ ਮਸਲੇ ਨੂੰ ਗੱਲਬਾਤ ਨਾਲ ਸੁਲਝਾਉਣ ਭਾਰਤ ਅਤੇ ਪਾਕਿਸਤਾਨ- ਯੂਰਪੀ ਯੂਨੀਅਨ ਦੀ ਸੰਸਦ
. . .  1 day ago
ਭੇਦਭਰੇ ਹਾਲਾਤ 'ਚ ਨੌਜਵਾਨ ਦੀ ਮੌਤ
. . .  1 day ago
ਭਾਰੀ ਮੀਂਹ ਦੇ ਚੱਲਦਿਆਂ ਪਟਨਾ ਪੁਲਿਸ ਲਾਈਨ 'ਤੇ ਡਿੱਗਾ ਦਰਖ਼ਤ, 10 ਕਰਮਚਾਰੀ ਜ਼ਖ਼ਮੀ
. . .  1 day ago
ਅਯੁੱਧਿਆ ਮਾਮਲਾ : ਚੀਫ਼ ਜਸਟਿਸ ਨੇ ਕਿਹਾ- 18 ਅਕਤੂਬਰ ਤੱਕ ਬਹਿਸ ਪੂਰੀ ਕਰਨ ਦੋਵੇਂ ਪੱਖ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਅੱਸੂ ਸੰਮਤ 549

ਬਠਿੰਡਾ /ਮਾਨਸਾ

ਐਕਸ਼ਨ ਕਮੇਟੀ ਨੇ ਮਿੰਨੀ ਬੱਸ ਅੱਡਾ ਬੰਦ ਕਰਕੇ ਪੀ. ਆਰ. ਟੀ. ਸੀ. ਦੀਆਂ 3 ਦਰਜਨ ਬੱਸਾਂ ਦੇ ਚੱਕੇ ਕੀਤੇ ਜਾਮ

ਬਠਿੰਡਾ, 20 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਪੀ. ਆਰ. ਟੀ. ਸੀ. ਐਕਸ਼ਨ ਕਮੇਟੀ ਨੇ ਪ੍ਰਾਈਵੇਟ ਮਿੰਨੀ ਬੱਸ ਦੇ ਪਰਮਿਟਾਂ ਤੇ ਰੂਟਾਂ ਸਬੰਧੀ ਪ੍ਰਸ਼ਾਸ਼ਨ ਦੀ ਕਾਰਵਾਈ ਤੋਂ ਨਾਖੁਸ਼ ਹੁੰਦਿਆਂ ਬਠਿੰਡਾ ਦਾ ਮਿੰਨੀ ਬੱਸ ਅੱਡਾ ਬੰਦ ਕਰ ਦਿੱਤਾ ਅਤੇ ਸਮੂਹ ਪੀ. ਆਰ. ਟੀ. ਸੀ. ਮੁਲਾਜ਼ਮ ਅੱਡੇ ਅੰਦਰ ਧਰਨਾ ਲਗਾ ਕੇ ਬੈਠ ਗਏ ਜਿਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਵਿੱਤ ਮੰਤਰੀ ਪੰਜਾਬ ਖਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟ ਕੀਤਾ | ਬੰਦ ਦੇ ਸੱਦੇ ਕਾਰਨ ਨਗਰ ਨਿਗਮ ਦੀ ਮਾਲਕੀ ਵਾਲੀਆਂ ਪੀ. ਆਰ. ਟੀ. ਸੀ. ਦੀਆਂ 3 ਦਰਜ਼ਨ ਬੱਸਾਂ (20 ਸਿਟੀ ਬੱਸਾਂ, 8 ਪੇਂਡੂ ਬੱਸ ਸਰਵਿਸ, 6 ਬੱਸਾਂ ਵੱਡੀਆਂ ਸਿਟੀ ਬੱਸਾਂ) ਦੇ ਚੱਕੇ ਜਾਮ ਰਹੇ ਜਿਸ ਨਾਲ ਪੀ. ਆਰ. ਟੀ. ਸੀ. ਬਠਿੰਡਾ ਡਿਪੂ ਨੂੰ 80 ਹਜ਼ਾਰ ਰੁਪਏ ਦਾ ਘਾਟਾ ਝੱਲਣਾ ਪਿਆ ਹੈ | ਪੀ. ਆਰ. ਟੀ. ਸੀ. ਦੁਆਰਾ ਬੱਸ ਅੱਡੇ ਦੇ ਦੋਵੇਂ ਪਾਸੀ ਬੱਸਾਂ ਟੇਡੀਆਂ ਖੜੀਆਂ ਕਰਨ ਨਾਲ ਅੱਡੇ 'ਚ ਫਸੀਆਂ 15 ਪ੍ਰਾਈਵੇਟ ਮਿੰਨੀ ਬੱਸਾਂ ਦੇ ਵੀ ਟਾਇਮ ਮਿਸ ਹੋ ਗਏ | ਅੱਡਾ ਬੰਦ ਰਹਿਣ ਕਰਕੇ ਸਾਰਾ ਦਿਨ ਪ੍ਰਾਈਵੇਟ ਮਿੰਨੀ ਬੱਸ ਸੇਵਾ ਬਾਹਰੋਂ ਹੀ ਚੱਲਦੀ ਰਹੀ | ਪੀ. ਆਰ. ਟੀ. ਸੀ. ਐਕਸ਼ਨ ਕਮੇਟੀ ਦੇ ਬੈਨਰ ਹੇਠ ਇਕੱਠੇ ਹੋਏ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਪੀ. ਆਰ. ਟੀ. ਸੀ. ਐੱਸ. ਸੀ. ਬੀ. ਸੀ. ਯੂਨੀਅਨ ਦੇ ਗੁਰਜੰਟ ਸਿੰਘ ਨੇ ਕਿਹਾ ਕਿ ਪੀ. ਆਰ. ਟੀ. ਸੀ. ਅਤੇ ਮਿੰਨੀ ਬੱਸ ਯੂਨੀਅਨ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਮੌਜੂਦਗੀ ਵਿਚ ਸਾਂਝਾ ਟਾਇਮ ਟੇਬਲ ਬਣਾਇਆ ਸੀ ਪ੍ਰੰਤੂ ਮਿੰਨੀ ਬੱਸ ਅਪਰੇਟਰਾਂ ਨੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੀਟਿੰਗ ਮਗਰੋਂ ਸਮਝੌਤੇ ਨੂੰ ਤੋੜਦਿਆਂ ਨਜਾਇਜ਼ ਰੂਟਾਂ 'ਤੇ ਬੱਸਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਐਕਸ਼ਨ ਕਮੇਟੀ ਨੇ ਮਾਮਲੇ 'ਚ ਪ੍ਰਸ਼ਾਸ਼ਨ ਕੋਲ ਇਨਸਾਫ਼ ਦੀ ਗੁਹਾਰ ਲਗਾਈ ਪਰ ਵਿੱਤ ਮੰਤਰੀ ਦੀ ਸ਼ਹਿ 'ਤੇ ਉਨ੍ਹਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ | ਕਰਮਚਾਰੀ ਦਲ ਦੇ ਪ੍ਰਧਾਨ ਅਜੀਤ ਸਿੰਘ ਨੇ ਕਿਹਾ ਕਿ ਮਾਨਯੋਗ ਕੋਰਟ ਨੇ ਮਿੰਨੀ ਬੱਸਾਂ ਸਬੰਧੀ ਟਰਾਂਸਪੋਰਟ ਪਾਲਿਸੀ ਰੱਦ ਕੀਤੀ ਹੋਈ ਹੈ ਪੰਤੂ ਫੇਰ ਵੀ ਉਨ੍ਹਾਂ ਪਰਮਿਟਾਂ 'ਤੇ ਧੜੱਲੇ ਨਾਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ | ਐਕਸ਼ਨ ਕਮੇਟੀ ਦੇ ਕਨਵੀਨਰ ਰਾਮ ਸਿੰਘ ਨੇ ਆਖਿਆ ਕਿ ਮਿੰਨੀ ਬੱਸ ਆਪਰੇਟਰ ਧੱਕੇ ਨਾਲ ਪੀ.ਆਰ.ਟੀ.ਸੀ. ਦੇ ਮੇਨ ਰੂਟਾਂ 'ਤੇ ਬੱਸਾਂ ਚਲਾ ਰਹੇ ਹਨ ਅਤੇ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਧੱਕੇਸ਼ਾਹੀਆਂ ਕਰਨ ਦੀ ਸ਼ਹਿ ਦੇ ਰਿਹਾ | ਉਨ੍ਹਾਂ ਮੰਗ ਕੀਤੀ ਕਿ ਨਜ਼ਾਇਜ ਰੂਟ ਵਾਲੀਆਂ ਪ੍ਰਾਈਵੇਟ ਬੱਸਾਂ ਬੰਦ ਹੋਣ ਅਤੇ ਜੋ ਪਰਮਿਟ ਸਹੀ ਹਨ, ਉਸੇ ਮੁਤਾਬਿਕ ਬੱਸਾਂ ਚੱਲਣ | ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਸਾਰੇ ਡਿਪੂਆਂ 'ਚ ਬੱਸਾਂ ਖੜੀਆਂ ਕਰਕੇ ਰੋਸ ਪ੍ਰਗਟਾਉਣਗੇ | ਇਸ ਮੌਕੇ ਉਨ੍ਹਾਂ ਬੱਸ ਅੱਡੇ ਅੰਦਰ ਮਾਰਚ ਕੱਢਣ ਉਪਰੰਤ ਅੱਡੇ ਦੇ ਮੁੱਖ ਗੇਟ 'ਤੇ ਆ ਕੇ ਨਾਅਰੇਬਾਜ਼ੀ ਕਰਦੇ ਹੋਏ ਆਪਣਾ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ | ਇਸ ਮੌਕੇ ਸੁਖਚਰਨ ਸਿੰਘ, ਦਵਿੰਦਰ ਸਿੰਘ, ਜਗਜੀਤ ਸਿੰਘ ਬੈਜੋ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ ਆਦਿ ਸਮੇਤ ਹੋਰ ਮੁਲਾਜ਼ਮ ਵੀ ਮੌਜੂਦ ਸਨ | ਦੂਸਰੀ ਤਰਫ਼ ਮਿੰਨੀ ਬੱਸ ਅਪਰੇਟਰ ਯੂਨੀਅਨ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ ਨੇ ਕਿਹਾ ਕਿ ਉਨ੍ਹਾਂ ਦੀਆਂ ਸਾਰੀਆਂ ਗੱਡੀਆਂ ਦੇ ਪਰਮਿਟ ਜਾਇਜ਼ ਹਨ | ਪੀ. ਆਰ. ਟੀ. ਸੀ. ਖੁਦ ਹੀ 9 ਰੂਟਾਂ 'ਤੇ ਨਜਾਇਜ਼ ਬੱਸਾਂ ਚਲਾ ਰਿਹਾ ਹੈ |

ਨਾਜਾਇਜ਼ ਸਬੰਧਾਂ ਕਾਰਨ ਕੀਤੇ ਕਤਲ 'ਚ ਪਤਨੀ ਸਣੇ 3 ਨੂੰ ਉਮਰ ਕੈਦ

ਬਠਿੰਡਾ, 20 ਸਤੰਬਰ (ਸੁਖਵਿੰਦਰ ਸਿੰਘ ਸੁੱਖਾ)-ਕਰੀਬ ਪੌਣੇ ਤਿੰਨ ਸਾਲ ਪਹਿਲਾਂ ਜ਼ਿਲ੍ਹੇ ਦੇ ਪਿੰਡ ਮਹਿਮਾ ਸਰਜਾ ਵਿਖੇ ਨਜਾਇਜ਼ ਸਬੰਧਾਂ ਕਾਰਨ ਹੋਏ ਕਤਲ ਮਾਮਲੇ ਵਿਚ ਬਠਿੰਡਾ ਦੇ ਅਡੀਸ਼ਨਲ ਸੈਸ਼ਨ ਜੱਜ ਕਮਲਜੀਤ ਸਿੰਘ ਬਾਜਵਾ ਦੀ ਅਦਾਲਤ ਨੇ ਮੁਦਈ ਧਿਰ ਦੇ ਵਕੀਲ ...

ਪੂਰੀ ਖ਼ਬਰ »

280 ਗ੍ਰਾਮ ਹੈਰੋਇਨ ਸਮੇਤ 3 ਕਾਬੂ

ਬਠਿੰਡਾ, 20 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਐੱਸ. ਟੀ. ਐੱਫ. ਦੇ ਡੀ. ਐੱਸ. ਪੀ. ਹਰਿੰਦਰ ਸਿੰਘ ਮਾਨ ਦੀ ਅਗਵਾਈ ਵਿਚ ਕਾਰਵਾਈ ਕਰਦਿਆਂ ਐੱਸ. ਟੀ. ਐੱਫ. ਇੰਸਪੈਕਟਰ ਜਸਵੀਰ ਸਿੰਘ ਅਤੇ ਏ. ਐੱਸ. ਆਈ. ਪਰਮਿੰਦਰ ਸਿੰਘ ਨੇ ਹਰਿਆਣਾ ਨੰਬਰ ਦੀ ਸਕਾਰਪਿਓ ਗੱਡੀ ਜਿਸ 'ਤੇ ਵੀ. ਆਈ. ਪੀ. ...

ਪੂਰੀ ਖ਼ਬਰ »

ਭਾਕਿਯੂ ਏਕਤਾ (ਉਗਰਾਹਾਂ) ਦਾ ਬਲਾਕ ਪ੍ਰਧਾਨ ਗਿ੍ਫ਼ਤਾਰ

ਤਲਵੰਡੀ ਸਾਬੋ/ਸੀਂਗੋ ਮੰਡੀ, 20 ਸਤੰਬਰ (ਰਣਜੀਤ ਸਿੰਘ ਰਾਜੂ,ਲੱਕਵਿੰਦਰ ਸ਼ਰਮਾ)-ਪੰਜਾਬ ਦੀਆਂ 7 ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨੀ ਕਰਜ਼ਾ ਮੁਆਫ਼ੀ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਨਿੱਜੀ ਰਿਹਾਇਸ਼ ਦੇ 22 ...

ਪੂਰੀ ਖ਼ਬਰ »

ਮੋਤੀ ਮਹਿਲ ਅੱਗੇ ਦੇ ਧਰਨੇ ਨੂੰ ਲੈ ਕੇ ਕਿਸਾਨ ਅਤੇ ਪੁਲਿਸ ਆਹਮੋ-ਸਾਹਮਣੇ

ਬਠਿੰਡਾ, 20 ਸਤੰਬਰ (ਕੰਵਲਜੀਤ ਸਿੰਘ ਸਿੱਧੂ)- 22 ਸਤੰਬਰ ਨੰੂ ਪਟਿਆਲਾ ਦੇ ਮੋਤੀ ਮਹਿਲ ਜੋ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਹੈ ਅੱਗੇ ਸੰਪੂਰਨ ਕਿਸਾਨ ਕਰਜ਼ਾ ਮੁਕਤੀ ਨੰੂ ਲੈ ਕੇ 7 ਕਿਸਾਨ ਜਥੇਬੰਦੀਆਂ ਵਲੋਂ ਕੀਤੇ ਜਾਣ ਵਾਲੇ ਘਿਰਾਓ ਅਤੇ ਰੋਸ ...

ਪੂਰੀ ਖ਼ਬਰ »

ਪਾਲ ਨੈਨੀ ਸੰਸਥਾ ਨੇ ਲਗਵਾਏ ਕੈਨੇਡਾ ਦੇ ਨੈਨੀ ਵੀਜ਼ੇ

ਲੁਧਿਆਣਾ, 20 ਸਤੰਬਰ (ਭੁਪਿੰਦਰ ਸਿੰਘ ਬਸਰਾ)-ਨੈਨੀ ਕੋਰਸ ਕਰਕੇ ਕੈਨੇਡਾ ਵਿਚ ਜਾ ਕੇ ਆਪਣਾ ਭੱਵਿਖ ਬਣਾਇਆ ਜਾ ਸਕਦਾ ਹੈ ਨਾਮੀ ਸੰਸਥਾ ਪਾਲ ਨੈਨੀ ਇੰਸਟੀਚਿਊਟ, ਜੋ ਬਠਿੰਡਾ, ਅਮਿ੍ਤਸਰ ਅਤੇ ਲੁਧਿਆਣਾ ਸਥਿਤ ਆਪਣੇ ਦਫ਼ਤਰਾਂ ਰਾਹੀ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ...

ਪੂਰੀ ਖ਼ਬਰ »

ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੇਂਟ ਐਾਡ ਟੈਕਨਾਲੋਜੀ ਵਿਖੇ ਐੱਮ.ਬੀ.ਏ. ਦਾ ਨਤੀਜਾ ਸ਼ਾਨਦਾਰ ਰਿਹਾ

ਬਠਿੰਡਾ, 20 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਐੱਮ. ਬੀ. ਏ. ਸਮੈਸਟਰ ਦੂਜਾ (ਬੈਚ 2016-18) ਦੇ ਨਤੀਜੇ ਅਨੁਸਾਰ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੇਂਟ ਐਾਡ ਟੈਕਨਾਲੋਜੀ ਦੇ ਵਿਦਿਆਰਥੀ ਕੇਸ਼ਵ ਬਾਂਸਲ ਅਤੇ ਵਿਦਿਆਰਥਣ ...

ਪੂਰੀ ਖ਼ਬਰ »

ਮਾਤਾ ਨੈਣਾ ਦੇਵੀ ਅਤੇ ਚਿੰਤਪੁਰਨੀ ਲਈ ਬੱਸ ਰਵਾਨਾ

ਮਹਿਮਾ ਸਰਜਾ, 20 ਸਤੰਬਰ (ਰਾਮਜੀਤ ਸ਼ਰਮਾ)-ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਰਜਾ ਤੋਂ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਬੱਸ ਸ਼ਰਧਾਲੂਆਂ ਨੂੰ ਮਾਤਾ ਦੇ ਦਰਸ਼ਨ ਕਰਵਾਉਣ ਲਈ ਗਈ | ਬੱਸ ਰਵਾਨਾ ਹੋਣ ਤੋਂ ਪਹਿਲਾਂ ਨਾਰੀਅਲ ਦੀ ਰਸਮ ਅਦਾ ਕੀਤੀ ਗਈ | ਬੱਸ ਨੂੰ ...

ਪੂਰੀ ਖ਼ਬਰ »

ਕਿਸਾਨ ਆਗੂ ਪਰਮਪਾਲ ਸਿੰਘ ਬੰਗੀ ਪੁਲਿਸ ਹਿਰਾਸਤ 'ਚ

ਰਾਮਾਂ ਮੰਡੀ, 20 ਸਤੰਬਰ (ਤਰਸੇਮ ਸਿੰਗਲਾ)- ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕਰਜ਼ਾ ਮੁਆਫ਼ੀ ਅਤੇ ਹੋਰ ਕਿਸਾਨਾਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਪਟਿਆਲਾ ਦੇ ਅੱਗੇ ਲਾਏ ਜਾਣ ਵਾਲੇ 5 ਰੋਜ਼ਾ ਕਿਸਾਨ ਮੋਰਚੇ ਨੂੰ ਅਸਫਲ ਬਣਾਉਣ ਲਈ ...

ਪੂਰੀ ਖ਼ਬਰ »

ਸਕੂਲ ਵਿਚ ਮਿਡ ਡੇ ਮੀਲ ਲਈ ਤਿੰਨ ਮਹੀਨਿਆਂ ਤੋਂ ਪੈਸਿਆਂ ਦੀ ਘਾਟ

ਮਹਿਰਾਜ, 20 ਸਤੰਬਰ (ਸੁਖਪਾਲ ਮਹਿਰਾਜ)-ਪ੍ਰਾਇਮਰੀ ਸਕੂਲ ਮਹਿਰਾਜ ਵਿਚ ਦੁਪਹਿਰ ਦੇ ਖਾਣੇ ਦਾ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਹੈ | ਪਿਛਲੇ 2 ਮਹੀਨਿਆਂ ਤੋਂ ਇਥੇ ਦੁਪਹਿਰ ਦੇ ਖਾਣੇ ਲਈ ਕੋਈ ਪੈਸਾ ਨਹੀਂ ਆਇਆ | ਜੁਲਾਈ ਤੇ ਅਗਸਤ ਮਹੀਨੇ ਵਿਚ ਅਧਿਆਪਕਾਂ ਨੇ 52000 ਰੁਪਏ ਦਾ ...

ਪੂਰੀ ਖ਼ਬਰ »

ਨਗਰ ਕੌ ਾਸਲ ਰਾਮਪੁਰਾ ਫੂਲ ਦੇ ਪ੍ਰਧਾਨ ਦੀ ਚੋਣ ਲਈ ਵਿਧਾਇਕ ਕਾਂਗੜ ਨੇ ਕੌ ਾਸਲਰਾਂ ਦੀ ਨਬਜ਼ ਟਟੋਲੀ

ਰਾਮਪੁਰਾ ਫੂਲ, 20 ਸਤੰਬਰ (ਨਰਪਿੰਦਰ ਸਿੰਘ ਧਾਲੀਵਾਲ)- ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਨਗਰ ਕੌਾਸਲ ਰਾਮਪੁਰਾ ਫੂਲ ਦੇ ਪ੍ਰਧਾਨ ਦੀ ਚੋਣ ਲਈ ਕੌਾਸਲਰਾਂ ਦੀ ਨਬਜ਼ ਟਟੋਲੀ ਹੈ | ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਅਕਾਲੀ ਪ੍ਰਧਾਨ ਸੁਨੀਲ ...

ਪੂਰੀ ਖ਼ਬਰ »

ਕਰਮਗੜ੍ਹ ਸ਼ਤਰਾ ਵਿਖੇ ਦਸਤਾਰ ਸਿਖਲਾਈ ਕੈਂਪ ਸ਼ੁਰੂ

ਬੱਲੂਆਣਾ 20 ਸਤੰਬਰ (ਗੁਰਨੈਬ ਸਾਜਨ)- ਯੰਗ ਸੋਸ਼ਲ ਵਲੰਟੀਅਰ ਆਫ਼ ਪੰਜਾਬ ਵੱਲੋਂ ਪਿੰਡ ਕਰਮਗੜ੍ਹ ਸ਼ਤਰਾ ਵਿਖੇ ਦੂਸਰਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ ਹੈ | ਯੰਗ ਸੋਸ਼ਲ ਵਲੰਟੀਅਰ ਆਫ਼ ਪੰਜਾਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਦਸਮੇਸ਼ ਯੂਥ ਵੈਲਫੇਅਰ ...

ਪੂਰੀ ਖ਼ਬਰ »

ਆਲੂ ਉਤਪਾਦਕਾਂ ਦਾ ਧਰਨਾ 9ਵੇਂ ਦਿਨ ਵੀ ਜਾਰੀ ਰਿਹਾ

ਰਾਮਪੁਰਾ ਫੁਲ, 20 ਸਤੰਬਰ (ਗੁਰਮੇਲ ਸਿੰਘ ਵਿਰਦੀ)- ਆਲੂ ਉਤਪਾਦਕ ਐਸੋਸੀਏਸ਼ਨ ਰਾਮਪੁਰਾ ਬੈਲਟ ਦੇ ਕਿਸਾਨਾਂ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਬ-ਡਵੀਜ਼ਨ ਫੂਲ ਦੇ ਐੱਸ. ਡੀ. ਐੱਮ. ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਲਗਾਇਆ ਧਰਨਾ 9ਵੇਂ ਦਿਨ ਵੀ ਜਾਰੀ ਰਿਹਾ | ...

ਪੂਰੀ ਖ਼ਬਰ »

ਔਰਤ ਦੀਆਂ ਵਾਲੀਆਂ ਝਪਟੀਆਂ

ਮਹਿਮਾ ਸਰਜਾ, 20 ਸਤੰਬਰ (ਰਾਮਜੀਤ ਸ਼ਰਮਾ)-ਬੀਤੇ ਕੱਲ੍ਹ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਔਰਤ ਦੀਆਂ ਕੰਨਾਂ ਦੀਆਂ ਵਾਲੀਆਂ ਝਪਟਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਪਿੰਡ ਮਹਿਮਾ ਸਰਕਾਰੀ ਵਿਖੇ ਇਕ ਔਰਤ ਜੋ ਕਿ ਦੁਪਹਿਰ ਸਮੇਂ ਆਪਣੇ ਘਰ ਜਾ ਰਹੀ ਸੀ ਕਿ ਦੋ ...

ਪੂਰੀ ਖ਼ਬਰ »

ਬਿਜਲੀ ਦੇ ਖੰਭੇ 'ਚ ਟਰੱਕ ਵੱਜਣ ਨਾਲ ਖੰਭਾ ਟੁੱਟ ਕੇ ਟਰੱਕ ਉਪਰ ਡਿੱਗਿਆ

ਰਾਮਾਂ ਮੰਡੀ, 20 ਸਤੰਬਰ (ਤਰਸੇਮ ਸਿੰਗਲਾ)-ਬੀਤੀ ਰਾਤ ਸਥਾਨਕ ਪੀਰਖ਼ਾਨਾ ਰੋਡ ਉਪਰ ਇਕ ਵੱਡਾ ਟਰਾਲਾ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ 'ਚ ਵੱਜਣ ਨਾਲ, ਜਿੱਥੇ ਖੰਭਾਂ ਟੁੱਟ ਦੇ ਟਰੱਕ ਉਪਰ ਡਿੱਗ ਪਿਆ, ਉਥੇ ਕਈ ਘੰਟੇ ਸ਼ਹਿਰ ਦੀ ਬਿਜਲੀ ਸਪਲਾਈ ਵੀ ਗੁੱਲ ਰਹੀ | ਪ੍ਰਾਪਤ ...

ਪੂਰੀ ਖ਼ਬਰ »

ਟਰੈਕਟਰ ਅਤੇ ਕਾਰ ਦੀ ਟੱਕਰ 'ਚ 5 ਜ਼ਖ਼ਮੀ

ਕਾਲਾਂਵਾਲੀ, 20 ਸਤੰਬਰ (ਭੁਪਿੰਦਰ ਪੰਨੀਵਾਲੀਆ)-ਕਸਬਾ ਔਢਾਂ ਦੀ ਨਵੀਂ ਅਨਾਜ ਮੰਡੀ ਦੇ ਸਾਹਮਣੇ ਨੈਸ਼ਨਲ ਹਾਈਵੇ 'ਤੇ ਕਾਰ ਅਤੇ ਟਰੈਕਟਰ ਦੀ ਟੱਕਰ ਵਿੱਚ ਦੋਵਾਂ ਡਰਾਈਵਰਾਂ ਸਮੇਤ 5 ਵਿਅਕਤੀ ਜਖ਼ਮੀ ਹੋ ਗਏ | ਜਿਨ੍ਹਾਂ ਨੂੰ ਔਢਾਂ ਦੇ ਸਿਵਲ ਹਸਪਤਾਲ ਵਿੱਚ ਦਾਖਿਲ ...

ਪੂਰੀ ਖ਼ਬਰ »

ਪਾਣੀ ਦੀ ਵਾਰੀ ਨੂੰ ਲੈ ਕੇ ਹੋਏ ਝਗੜੇ 'ਚ ਸੱਟਾਂ ਮਾਰਨ 'ਤੇ ਮਾਮਲਾ ਦਰਜ

ਸੰਗਤ ਮੰਡੀ, 20 ਸਤੰਬਰ (ਅੰਮਿ੍ਤਪਾਲ ਸ਼ਰਮਾ)-ਪਿੰਡ ਫੁੱਲੋ ਮਿੱਠੀ 'ਚ ਪਾਣੀ ਦੀ ਵਾਰੀ ਨੂੰ ਲੈ ਕੇ ਹੋਏ ਝਗੜੇ ਵਿਚ ਕੁੱਟਮਾਰ ਕਰਨ ਵਾਲੇ ਵਿਅਕਤੀ ਤੇ ਥਾਣਾ ਸੰਗਤ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਹੌਲਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਫੁੱਲੋ ਮਿੱਠੀ ...

ਪੂਰੀ ਖ਼ਬਰ »

ਮੀਂਹ ਨਾਲ ਖ਼ਰਾਬ ਹੋਏ ਨਰਮੇ ਦੇ ਮੁਆਵਜ਼ੇ ਲਈ ਤਹਿਸੀਲਦਾਰ ਨੂੰ ਮੰਗ ਪੱਤਰ

ਤਲਵੰਡੀ ਸਾਬੋ, 20 ਸਤੰਬਰ (ਰਣਜੀਤ ਸਿੰਘ ਰਾਜੂ)-ਪਿਛਲੇ ਦਿਨੀਂ ਆਈ ਭਾਰੀ ਬਾਰਿਸ਼ ਕਾਰਨ ਲਗਪਗ ਤਬਾਹ ਹੋ ਚੁੱਕੀ ਨਰਮੇ ਦੀ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਕਰਕੇ ਉਚਿਤ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਅੱਜ ਕਿਸਾਨਾਂ ਨੇ ਤਹਿਸੀਲਦਾਰ ਤਲਵੰਡੀ ਸਾਬੋ ਨਾਲ ਮੁਲਾਕਾਤ ...

ਪੂਰੀ ਖ਼ਬਰ »

ਤੇਲ ਦੀਆਂ ਵਧ ਰਹੀਆਂ ਕੀਮਤਾਂ ਖਿਲਾਫ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ

ਤਲਵੰਡੀ ਸਾਬੋ, 20 ਸਤੰਬਰ (ਰਣਜੀਤ ਸਿੰਘ ਰਾਜੂ)-ਕੇਂਦਰ ਸਰਕਾਰ ਵਲੋਂ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਕੀਤੇ ਜਾ ਰਹੇ ਵਾਧੇ ਦੇ ਰੋਸ ਵਜੋਂ ਅੱਜ ਹਲਕਾ ਤਲਵੰਡੀ ਸਾਬੋ ਦੇ ਯੂਥ ਕਾਂਗਰਸੀਆਂ ਨੇ ਸਥਾਨਕ ਨਿਸ਼ਾਨ-ਏ-ਖਾਲਸਾ ਚੌਾਕ ਵਿਚ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ | ...

ਪੂਰੀ ਖ਼ਬਰ »

ਸੰਗਤ ਮੰਡੀ ਦੇ ਸਰਕਾਰੀ ਹਸਪਤਾਲ 'ਚ 'ਸਵੱਛਤਾ ਮਹਿੰਮ' ਠੁੱਸ

ਅੰਮਿ੍ਤਪਾਲ ਸ਼ਰਮਾ ਸੰਗਤ ਮੰਡੀ, 20 ਸਤੰਬਰ-ਸਰਕਾਰ ਵੱਲੋਂ 15 ਸਤੰਬਰ ਤੋਂ 2 ਅਕਤੂਬਰ ਤੱਕ ਮਨਾਈ ਜਾ ਰਹੀ 'ਸਵੱਛਤਾ ਮਹਿੰਮ' ਉਸ ਸਮੇਂ ਠੁੱਸ ਹੁੰਦੀ ਜਾਪੀ ਜਦੋਂ ਸੰਗਤ ਦੇ ਸਰਕਾਰੀ ਹਸਪਤਾਲ ਦੇ ਸਫਾਈ ਪ੍ਰਬੰਧਾਂ ਬਾਰੇ ਜਾਨਣ ਲਈ ਸਥਾਨਕ ਪੱਤਰਕਾਰ ਹਸਪਤਾਲ ਪਹੁੰਚੇ | ...

ਪੂਰੀ ਖ਼ਬਰ »

ਸੀ. ਜੇ. ਐੱਮ. ਡਾ: ਮਨਦੀਪ ਮਿੱਤਲ ਵਲੋਂ ਕੇਂਦਰੀ ਜੇਲ੍ਹ ਦਾ ਅਚਨਚੇਤ ਦੌਰਾ

ਬਠਿੰਡਾ, 20 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਕੱਤਰ ਡਾ: ਮਨਦੀਪ ਮਿੱਤਲ, ਸੀ. ਜੇ. ਐੱਮ. ਨੇ ਅੱਜ ਅਚਨਚੇਤ ਕੇਂਦਰੀ ਜੇਲ੍ਹ ਬਠਿੰਡਾ ਦੌਰਾ ਕੀਤਾ | ਇਸ ਮੌਕੇ ਡਾ: ਮਿੱਤਲ ਨੇ ਮਨਜੀਤ ਸਿੰਘ ਡਿਪਟੀ ਸੁਪਰਡੈਂਟ ਨਾਲ ਕੇਂਦਰੀ ਜੇਲ੍ਹ ...

ਪੂਰੀ ਖ਼ਬਰ »

ਆਂਗਨਵਾੜੀ ਸੈਂਟਰ 'ਚ ਬੱਚਿਆਂ ਨੂੰ ਪਰੋਸਿਆ ਜਾ ਰਿਹੈ ਘਟੀਆ ਖਾਣਾ

ਬੱਲੂਆਣਾ, 20 ਸਤੰਬਰ (ਗੁਰਨੈਬ ਸਾਜਨ)- ਬੱਲੂਆਣਾ ਦੇ ਇਕ ਆਂਗਨਵਾੜੀ ਸੈਂਟਰ ਵਿਚ ਬੱਚਿਆਂ ਨੂੰ ਖਾਣੇ ਵਿਚ ਪਰੋਸੇ ਜਾਣ ਵਾਲੇ ਚੌਲ ਗਲੇ ਸੜੇ ਅਤੇ ਜੀਮ ਪੈਣ ਸਬੰਧੀ ਮਾਪਿਆਂ ਦੁਆਰਾ ਮਾਮਲਾ ਸਾਹਮਣੇ ਲਿਆਂਦਾ ਹੈ | ਇਸ ਸਬੰਧੀ ਬੱਲੂਆਣਾ ਦੇ ਸਾਬਕਾ ਸਰਪੰਚ, ਐਸ.ਸੀ. ਵਿਭਾਗ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX