ਤਾਜਾ ਖ਼ਬਰਾਂ


ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਪੰਜਾਬ ਭਰ 'ਚ ਟਰੈਕਟਰਾਂ ਸਮੇਤ ਕੀਤਾ ਗਿਆ ਰੋਸ ਪ੍ਰਦਰਸ਼ਨ
. . .  13 minutes ago
ਸ੍ਰੀ ਮੁਕਤਸਰ ਸਾਹਿਬ, 17 ਅਕਤੂਬਰ (ਰਣਜੀਤ ਸਿੰਘ ਢਿੱਲੋਂ) -ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਅੱਜ ਐੱਸ.ਡੀ.ਐੱਮ. ਦਫ਼ਤਰਾਂ ਅੱਗੇ ਪੰਜਾਬ ਭਰ 'ਚ ਟਰੈਕਟਰਾਂ ਸਮੇਤ ਰੋਸ ਵਿਖਾਵੇ ਕੀਤੇ ਗਏ ਜਿਸ 'ਚ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਘਟਾਉਣ ਦੀ ਮੰਗ.....
ਕੈਪਟਨ ਅਮਰਿੰਦਰ ਸਿੰਘ ਦਾ ਹੋਇਆ ਆਪਰੇਸ਼ਨ, ਗੁਰਦੇ ਦੀ ਪੱਥਰੀ ਤੋਂ ਸਨ ਪਰੇਸ਼ਾਨ
. . .  12 minutes ago
ਚੰਡੀਗੜ੍ਹ, 17 ਦਸੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਗੁਰਦੇ ਦੀ ਪੱਥਰੀ ਦਾ ਆਪਰੇਸ਼ਨ ਸਫ਼ਲ ਰਿਹਾ ਹੈ। ਉਨ੍ਹਾਂ ਨੂੰ ਲੰਘੇ ਦਿਨ ਚੰਡੀਗੜ੍ਹ ਸਥਿਤ ਪੀ. ਜੀ. ਆਈ. ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਇਸ ਸੰਬੰਧੀ ਇੱਕ ਸਰਕਾਰੀ ਬੁਲਾਰੇ...
ਪਿੰਡ ਭੁੱਲਰ ਗੋਲੀ ਕਾਂਡ 'ਚ ਜ਼ਖ਼ਮੀ ਨੌਜਵਾਨ ਨੇ ਤੋੜਿਆ ਦਮ
. . .  24 minutes ago
ਚੁਗਾਵਾਂ /ਲੋਪੋਕੇ, 17 (ਗੁਰਬਿੰਦਰ ਸਿੰਘ ਬਾਗੀ/ਗੁਰਵਿੰਦਰ ਸਿੰਘ ਕਲਸੀ )- ਜ਼ਿਲ੍ਹਾ ਅੰਮ੍ਰਿਤਸਰ ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਭੁੱਲਰ ਵਿਖੇ ਬੀਤੇ ਦਿਨ ਅਣਪਛਾਤੇ ਕਾਰ ਸਵਾਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ 'ਚ ਜ਼ਖ਼ਮੀ ਹੋਏ ਨੌਜਵਾਨ ਸੁਖਰਾਜ ਸਿੰਘ.....
'84 ਕਤਲੇਆਮ ਮਾਮਲਾ : ਦਿੱਲੀ ਹਾਈਕੋਰਟ ਦੇ ਫ਼ੈਸਲੇ ਦਾ ਭਾਈ ਲੌਂਗੋਵਾਲ ਨੇ ਕੀਤਾ ਸਵਾਗਤ
. . .  31 minutes ago
ਅੰਮ੍ਰਿਤਸਰ, 17 ਦਸੰਬਰ (ਹਰਮਿੰਦਰ ਸਿੰਘ)- ਦਿੱਲੀ ਸਿੱਖ ਕਤਲੇਆਮ ਮਾਮਲੇ 'ਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਵੱਲੋਂ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਵਾਗਤ .....
ਨਾਮਜ਼ਦਗੀ ਪੱਤਰ ਭਰਨ ਵਾਲੇ ਕੇਂਦਰਾਂ ਅੱਗਿਓਂ ਫਾਈਲਾਂ ਖੋਹਣ ਨੂੰ ਲੈ ਕੇ ਮੱਚੀ ਹਾਹਾਕਾਰ
. . .  42 minutes ago
ਬਾਘਾਪੁਰਾਣਾ, 17 ਦਸੰਬਰ (ਬਲਰਾਜ ਸਿੰਗਲਾ)- ਪੰਚਾਇਤੀ ਚੋਣਾਂ ਨੂੰ ਲੈ ਕੇ ਸਰਪੰਚ ਅਤੇ ਪੰਚ ਬਣਨ ਦੇ ਚਾਹਵਾਨ ਵੱਖ-ਵੱਖ ਪਾਰਟੀ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਭਰਨ ਲਈ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਤੇ ਨਗਰ ਕੌਂਸਲ ਦੇ ਦਫ਼ਤਰ 'ਚ ਨਿਯੁਕਤ.....
1984 ਕਤਲੇਆਮ ਮਾਮਲੇ 'ਚ ਹਾਈਕੋਰਟ ਦਾ ਫ਼ੈਸਲਾ ਇਤਿਹਾਸਕ- ਹਰਸਿਮਰਤ ਬਾਦਲ
. . .  44 minutes ago
1984 'ਚ ਜੋ ਕੁੱਝ ਵਾਪਰਿਆ ਉਸ ਬਾਰੇ ਸੋਚ ਕੇ ਅੱਜ ਵੀ ਰੌਂਗਟੇ ਖੜ੍ਹੇ ਹੋ ਰਹੇ ਹਨ - ਹਰਸਿਮਰਤ ਕੌਰ ਬਾਦਲ
. . .  46 minutes ago
1984 ਸਿੱਖ ਕਤਲੇਆਮ ਮਾਮਲਾ : ਅਕਾਲੀ ਦਲ ਵੱਲੋਂ ਚੰਡੀਗੜ੍ਹ 'ਚ ਪ੍ਰੈੱਸ ਕਾਨਫ਼ਰੰਸ
. . .  48 minutes ago
'84 ਕਤਲੇਆਮ ਮਾਮਲਾ : ਹਾਈਕੋਰਟ ਵਲੋਂ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਦਾ ਡਾ. ਅਜਨਾਲਾ ਨੇ ਕੀਤਾ ਸਵਾਗਤ
. . .  54 minutes ago
ਅਜਨਾਲਾ, 17 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਕੱਲ੍ਹ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਆਗੂ ਡਾ. ਰਤਨ ਸਿੰਘ ਅਜਨਾਲਾ ਨੇ 1984 ਸਿੱਖ ਕਤਲੇਆਮ ਨਾਲ ਜੁੜੇ ਇੱਕ ਮਾਮਲੇ 'ਚ ਦਿੱਲੀ ਹਾਈਕੋਰਟ ਵਲੋਂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰੇ ਜਾਣ...
ਹਾਈਕੋਰਟ ਵੱਲੋਂ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਸਵਾਗਤ
. . .  about 1 hour ago
ਅੰਮ੍ਰਿਤਸਰ, 17 ਦਸੰਬਰ (ਹਰਮਿੰਦਰ ਸਿੰਘ)- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਦੀ ਹਾਈਕੋਰਟ ਵੱਲੋਂ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਦਿੱਲੀ ਸਿੱਖ .....
1984 ਕਤਲੇਆਮ ਮਾਮਲੇ 'ਚ ਸਿੱਖ ਭਾਈਚਾਰੇ ਦੇ ਦੂਜੇ ਦੋਸ਼ੀ ਨੂੰ ਕਾਂਗਰਸ ਅੱਜ ਬਣਾ ਰਹੀ ਹੈ ਮੁੱਖ ਮੰਤਰੀ- ਜੇਤਲੀ
. . .  about 1 hour ago
ਨਵੀਂ ਦਿੱਲੀ, 17 ਦਸੰਬਰ- ਕਰੀਬ 34 ਸਾਲਾਂ ਬਾਅਦ 1984 ਸਿੱਖ ਕਤਲੇਆਮ ਨਾਲ ਜੁੜੇ ਇੱਕ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਸੱਜਣ ਕੁਮਾਰ ਨੂੰ ਦੋਸ਼ੀ ਕਰਾਰਦਿਆਂ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਹਾਈਕੋਰਟ ਦੇ ਇਸ ਫ਼ੈਸਲੇ 'ਤੇ ਖ਼ੁਸ਼ੀ ਜਤਾਉਂਦਿਆਂ ਕੇਂਦਰੀ...
ਪ੍ਰਧਾਨ ਮੰਤਰੀ ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 17 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਇਬਰਾਹੀਮ ਮੁਹੰਮਦ ਸੋਲਿਹ ਨਾਲ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਮੁਲਾਕਾਤ ਕੀਤੀ.....
ਤਿੰਨ ਤਲਾਕ ਬਿੱਲ ਲੋਕ ਸਭਾ 'ਚ ਪੇਸ਼
. . .  about 1 hour ago
ਨਵੀਂ ਦਿੱਲੀ, 17 ਦਸੰਬਰ- ਤਿੰਨ ਤਲਾਕ ਬਿੱਲ ਅੱਜ ਲੋਕ ਸਭਾ 'ਚ ਪੇਸ਼ ਕੀਤਾ ਗਿਆ...
ਭਾਰਤ-ਆਸਟ੍ਰੇਲੀਆ ਦੂਜਾ ਟੈਸਟ ਮੈਚ : ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤ ਲਈ ਦਿੱਤਾ 287 ਦੌੜਾਂ ਦਾ ਟੀਚਾ
. . .  1 minute ago
ਭਾਰਤ-ਆਸਟ੍ਰੇਲੀਆ ਦੂਜਾ ਟੈਸਟ ਮੈਚ : ਦੂਜੀ ਪਾਰੀ 'ਚ ਆਸਟ੍ਰੇਲੀਆ 243 ਦੌੜਾਂ 'ਤੇ ਆਲ ਆਊਟ
. . .  about 2 hours ago
ਸੱਜਣ ਕੁਮਾਰ ਅਤੇ ਟਾਈਟਲਰ ਨੂੰ ਮੌਤ ਦੀ ਸਜ਼ਾ ਮਿਲਣ ਤੱਕ ਸਾਡੀ ਲੜਾਈ ਜਾਰੀ ਰਹੇਗੀ- ਸਿਰਸਾ
. . .  about 2 hours ago
ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਅੱਜ ਦੂਜਾ ਦਿਨ
. . .  about 2 hours ago
ਅਸ਼ੋਕ ਗਹਿਲੋਤ ਨੇ ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  about 3 hours ago
1984 ਸਿੱਖ ਕਤਲੇਆਮ ਮਾਮਲਾ : ਹਾਈਕੋਰਟ ਵੱਲੋਂ ਸੱਜਣ ਕੁਮਾਰ ਦੋਸ਼ੀ ਕਰਾਰ, ਉਮਰ ਕੈਦ ਦੀ ਸਜ਼ਾ
. . .  about 2 hours ago
1984 ਸਿੱਖ ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ
. . .  about 3 hours ago
1984 ਸਿੱਖ ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਦੋਸ਼ੀ ਕਰਾਰ
. . .  about 3 hours ago
ਤਰਨਤਾਰਨ 'ਚ ਚੋਰੀ ਦੇ ਮੋਟਰਸਾਈਕਲਾਂ ਸਣੇ ਇੱਕ ਕਾਬੂ
. . .  about 3 hours ago
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਲੰਚ ਤੱਕ ਆਸਟ੍ਰੇਲੀਆ ਦੂਜੀ ਪਾਰੀ 'ਚ 190/4
. . .  about 4 hours ago
ਰਾਫੇਲ ਦੇ ਮੁੱਦੇ 'ਤੇ ਜਾਖੜ ਨੇ ਲੋਕ ਸਭਾ 'ਚ ਪੇਸ਼ ਕੀਤਾ ਵਿਸ਼ੇਸ਼ ਅਧਿਕਾਰ ਮਤੇ ਦਾ ਨੋਟਿਸ
. . .  about 4 hours ago
ਤਿੰਨ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਸਹੁੰ ਚੁੱਕ ਸਮਾਗਮਾਂ 'ਚ ਨਹੀਂ ਸ਼ਾਮਲ ਹੋਣਗੇ ਮਾਇਆਵਤੀ ਅਤੇ ਅਖਿਲੇਸ਼
. . .  about 4 hours ago
ਪੰਜਾਬ 'ਚ ਅੱਜ ਥਾਂ-ਥਾਂ ਮਨਾਇਆ ਜਾ ਰਿਹਾ ਹੈ 'ਪੈਨਸ਼ਨਰਜ਼ ਦਿਵਸ'
. . .  about 4 hours ago
ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਅੱਜ ਕਾਂਗਰਸ ਦੇ ਮੁੱਖ ਮੰਤਰੀ ਚੁੱਕਣਗੇ ਸਹੁੰ
. . .  about 5 hours ago
ਜ਼ਿੰਬਾਬਵੇ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 11 ਲੋਕਾਂ ਦੀ ਮੌਤ
. . .  about 5 hours ago
ਬੈਂਕ 'ਚ ਲੱਗੀ ਭਿਆਨਕ ਅੱਗ, ਪੂਰਾ ਸਮਾਨ ਸੜ ਕੇ ਸੁਆਹ
. . .  about 5 hours ago
ਅੱਜ ਦਾ ਵਿਚਾਰ
. . .  about 6 hours ago
ਕੈਪਟਨ ਅਮਰਿੰਦਰ ਸਿੰਘ ਪੀ.ਜੀ.ਆਈ. ਦਾਖਲ
. . .  1 day ago
ਬੈਲਜੀਅਮ ਨੇ ਹਾਲੈਂਡ ਨੂੰ ਹਰਾ ਕੇ ਪਹਿਲੀ ਵਾਰ ਜਿੱਤਿਆ ਹਾਕੀ ਵਿਸ਼ਵ ਕੱਪ
. . .  1 day ago
ਵਿਸ਼ਵ ਹਾਕੀ ਕੱਪ ਦਾ ਗੋਲ ਰਹਿਤ ਫਾਈਨਲ ਪੈਨਲਟੀ ਸ਼ੂਟ ਆਊਟ 'ਚ ਦਾਖਲ
. . .  1 day ago
ਵਿਸ਼ਵ ਹਾਕੀ ਕੱਪ ਫਾਈਨਲ : ਪੂਰਾ ਸਮਾਂ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਵਿਸ਼ਵ ਕੱਪ ਹਾਕੀ: ਫਾਈਨਲ 'ਚ ਹਾਲੈਂਡ ਤੇ ਬੈਲਜ਼ੀਅਮ ਤੀਸਰੇ ਕੁਆਰਟਰ ਤੱਕ ਬਰਾਬਰੀ 'ਤੇ
. . .  1 day ago
ਵਿਸ਼ਵ ਕੱਪ ਹਾਕੀ: ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ਜਿੱਤਿਆ ਕਾਂਸੀ ਦਾ ਤਗਮਾ
. . .  1 day ago
ਵਿਸ਼ਵ ਹਾਕੀ ਕੱਪ ਫਾਈਨਲ : ਦੂਸਰਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਵਿਸ਼ਵ ਹਾਕੀ ਕੱਪ ਫਾਈਨਲ : ਪਹਿਲਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਸੰਗਰੂਰ 'ਚ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਵੱਲੋਂ ਗ੍ਰਿਫ਼ਤਾਰ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ
. . .  1 day ago
ਵਰਲਡ ਟੂਰ ਫਾਈਨਲਸ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ ਸਿੰਧੂ
. . .  1 day ago
ਸੋਨੀਆ ਗਾਂਧੀ ਨੇ ਸਾਬਕਾ ਮੁੱਖ ਮੰਤਰੀ ਕਰੁਣਾਨਿਧੀ ਦੀ ਮੂਰਤੀ ਦਾ ਕੀਤਾ ਉਦਘਾਟਨ
. . .  1 day ago
ਐਕਸਾਈਜ਼ ਵਿਭਾਗ ਵੱਲੋਂ 512 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ
. . .  1 day ago
ਸੜਕ ਹਾਦਸੇ 'ਚ ਔਰਤ ਦੀ ਮੌਤ, ਦੋ ਬੱਚਿਆਂ ਸਮੇਤ 3 ਜ਼ਖ਼ਮੀ
. . .  1 day ago
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਰੂਸ ਦੇ ਵੱਖ-ਵੱਖ ਸ਼ਹਿਰਾਂ 'ਚ ਲੱਗੀ ਅੱਗ, ਛੇ ਬੱਚਿਆ ਸਮੇਤ 10 ਦੀ ਮੌਤ
. . .  1 day ago
ਪਿੰਡ ਰੋਹਟੀ ਬਸਤਾ ਸਿੰਘ ਵਾਸੀਆਂ ਨੇ ਸਰਬ ਸਹਿਮਤੀ ਨਾਲ ਚੁਣਿਆ ਸਰਪੰਚ
. . .  1 day ago
ਭੇਦਭਰੀ ਹਾਲਤ ਵਿਚ ਡਰਾਈਵਰ ਦੀ ਮਿਲੀ ਲਾਸ਼
. . .  1 day ago
ਹਵਾਈ ਫੌਜ ਕੋਲ ਨਹੀਂ ਹਨ ਲੋੜੀਂਦੇ ਹਲਕੇ ਲੜਾਕੂ ਜਹਾਜ਼, ਸੁਰੱਖਿਆ ਲਈ ਵੱਡਾ ਖ਼ਤਰਾ- ਸੰਸਦੀ ਰਿਪੋਰਟ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਤੀਜੇ ਦਿਨ ਦਾ ਖੇਡ ਖ਼ਤਮ, ਆਸਟ੍ਰੇਲੀਆ ਦੂਜੀ ਪਾਰੀ 'ਚ 132/4
. . .  1 day ago
ਜਦੋਂ ਮੈਂ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਸੀ ਤਾਂ ਨਕਸਲਵਾਦ ਨੂੰ ਕੀਤਾ ਸੀ ਖ਼ਤਮ- ਰਾਜਨਾਥ ਸਿੰਘ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਅੱਸੂ ਸੰਮਤ 549
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਪਹਿਲਾ ਸਫ਼ਾ

ਪੁਲਵਾਮਾ 'ਚ ਮੰਤਰੀ ਦੇ ਕਾਫ਼ਲੇ 'ਤੇ ਅੱਤਵਾਦੀ ਹਮਲਾ, 3 ਮੌਤਾਂ

• ਮਿ੍ਤਕਾਂ 'ਚ ਇਕ ਵਿਦਿਆਰਥਣ ਸ਼ਾਮਿਲ • 7 ਜਵਾਨਾਂ ਸਮੇਤ 34 ਜ਼ਖ਼ਮੀ
ਮਨਜੀਤ ਸਿੰਘ

ਸ੍ਰੀਨਗਰ, 21 ਸਤੰਬਰ-ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਕਸਬੇ 'ਚ ਦੁਪਹਿਰ ਵੇਲੇ ਮੰਤਰੀ ਦੇ ਕਾਫ਼ਲੇ 'ਤੇ ਅੱਤਵਾਦੀਆਂ ਨੇ ਗ੍ਰਨੇਡ ਨਾਲ ਹਮਲਾ ਕੀਤਾ, ਜੋ ਨਿਸ਼ਾਨੇ 'ਤੋਂ ਭਟਕ ਕੇ ਸੜਕ ਕਿਨਾਰੇ ਇਕ ਜ਼ੋਰਦਾਰ ਧਮਾਕੇ ਨਾਲ ਫਟ ਗਿਆ | ਜਿਸ 'ਚ ਇਕ ਲੜਕੀ ਸਮੇਤ 3 ਵਿਅਕਤੀਆਂ ਦੀ ਮੌਤ ਹੋ ਗਈ | ਸੀ. ਆਰ. ਪੀ. ਐਫ਼ ਦੇ 7 ਜਵਾਨਾਂ ਸਮੇਤ 34 ਨਾਗਰਿਕ ਇਸ ਹਮਲੇ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤਰਾਲ ਅਤੇ ਸ੍ਰੀਨਗਰ ਦੇ ਹਸਪਤਾਲਾਂ 'ਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ ਦੁਪਹਿਰ 11.45 ਵਜੇ ਰਾਜ ਦੇ ਸੀਨੀਅਰ ਮੰਤਰੀ ਨਈਮ ਅਖ਼ਤਰ ਇਕ ਪ੍ਰਾਜੈਕਟ ਦੇ ਉਦਘਾਟਨ ਲਈ ਤਰਾਲ ਜਾ ਰਹੇ ਸਨ | ਅੱਤਵਾਦੀਆਂ ਨੇ ਤਰਾਲ ਬੱਸ ਅੱਡੇ ਨੇੜੇ ਮੰਤਰੀ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਗ੍ਰਨੇਡ ਚਲਾਇਆ, ਜੋ ਭੀੜ ਵਾਲੇ ਸਥਾਨ 'ਤੇ ਜਾ ਫਟਿਆ | ਜਿਸ 'ਚ ਪਿੰਟੀ ਕੌਰ ਪੁੱਤਰੀ ਇਛਪਾਲ ਸਿੰਘ ਵਾਸੀ ਛਤਰੋਓ ਗ੍ਰਾਮ ਤਰਾਲ, ਗੁਲਾਮ ਨਬੀ ਅਤੇ ਮੁਹੰਮਦ ਇਕਬਾਲ ਖ਼ਾਨ ਦੀ ਮੌਤ ਹੋ ਗਈ | ਇਹ ਸਾਰੇ ਤਰਾਲ ਦੇ ਰਹਿਣ ਵਾਲੇ ਸਨ | ਇਸ ਹਮਲੇ 'ਚ ਸੀ. ਆਰ. ਪੀ. ਐਫ਼ ਦੇ 7 ਜਵਾਨਾਂ ਸਮੇਤ 30 ਨਾਗਿਰਕ ਜ਼ਖ਼ਮੀ ਹੋ ਗਏ | ਜਿਨ੍ਹਾਂ 'ਚ ਸੁਪਰਿੰਟੈਂਡਿੰਗ ਇੰਜੀਨੀਅਰ ਦਾ ਡਰਾਈਵਰ ਵੀ ਸ਼ਾਮਿਲ ਹੈ, ਜਿਸ ਦੀ ਹਾਲਤ ਗੰਭੀਰ ਹੈ | ਗ੍ਰਨੇਡ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਛੇੜ ਦਿੱਤੀ ਹੈ | ਇਸ ਸਬੰਧ 'ਚ ਅਜੇ ਤੱਕ ਕੋਈ ਗਿ੍ਫ਼ਤਾਰੀ ਨਹੀਂ ਹੋਈ ਹੈ | ਸਥਾਨਕ ਲੋਕਾਂ ਨੇ ਹਸਪਤਾਲ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਸੁਰੱਖਿਆ ਬਲਾਂ 'ਤੇ ਗ੍ਰਨੇਡ ਹਮਲੇ ਦੇ ਬਾਅਦ ਅੰਨੇਵਾਹ ਗੋਲੀਆਂ ਚਲਾਕੇ ਨਾਗਿਰਕਾਂ ਨੂੰ ਮਾਰਨ ਤੇ ਜ਼ਖ਼ਮੀ ਕਰਨ ਦਾ ਦੋਸ਼ ਲਗਾਇਆ ਹੈ | ਪੁਲਿਸ ਬੁਲਾਰੇ ਨੇ ਐਸ. ਪੀ. ਅਵੰਤੀਪੋਰਾ ਜ਼ਾਹਿਦ ਮਲਿਕ ਦੇ ਹਵਾਲੇ ਨਾਲ ਦੱਸਿਆ ਕਿ ਗ੍ਰਨੇਡ ਹਮਲੇ ਦੇ ਬਾਅਦ ਹੋਰ ਹਮਲੇ ਹੋਣ ਦੀ ਸੰਭਾਵਨਾ ਨੂੰ ਦੇਖਦੇ ਸੁਰੱਖਿਆ ਬਲਾਂ ਨੇ ਮੰਤਰੀ ਨੂੰ ਸੁਰੱਖਿਅਤ ਕੱਢਣ ਲਈ ਹਵਾ 'ਚ ਗੋਲੀਆਂ ਚਲਾਈਆਂ ਤੇ ਉਨ੍ਹਾਂ ਨੂੰ ਅਵੰਤਰੀਪੋਰਾ ਸਥਿਤ ਡੀ. ਐਸ. ਪੀ. ਦਫ਼ਤਰ ਪਹੁੰਚਾ ਦਿੱਤਾ ਗਿਆ | ਜੰਮੂ-ਕਸ਼ਮੀਰ ਦੇ ਡੀ. ਜੀ. ਪੀ ਡਾ: ਐਸ. ਪੀ. ਵੈਦ ਨੇ ਤਰਾਲ ਗ੍ਰਨੇਡ ਹਮਲੇ ਦੇ ਸਬੰਧ 'ਚ ਦਿੱਤੇ ਪਹਿਲੇ ਬਿਆਨ ਤੋਂ ਮੁਕਰਦੇ ਕਿਹਾ ਕਿ ਉਹ ਇਹ ਨਹੀਂ ਕਹਿ ਸਕਦੇ ਕਿ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਮੰਤਰੀ ਨਈਮ ਅਖ਼ਤਰ ਸਨ |
ਮੰਤਰੀ ਹੋਏ ਭਾਵੁਕ
ਸੀਨੀਅਰ ਮੰਤਰੀ ਨਈਮ ਅਖ਼ਤਰ ਨੂੰ ਜਦ ਡੀ. ਐਸ. ਪੀ. ਦਫ਼ਤਰ ਤਰਾਲ ਵਿਖੇ ਗ੍ਰਨੇਡ ਹਮਲੇ 'ਚ 3 ਨਾਗਰਿਕਾਂ ਦੀ ਮੌਤ ਬਾਰੇ ਦੱਸਿਆ ਗਿਆ ਤੇ ਉਹ ਭਾਵੁਕ ਹੋ ਗਏ ਤੇ ਕਿਹਾ ਕਿ ਅੱਤਵਾਦੀਆਂ ਨੇ ਉਸ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ |
ਹਿਜ਼ਬੁਲ ਵੱਲੋਂ ਤਰਾਲ ਹਮਲੇ ਦੀ ਨਿਖੇਧੀ
ਹਿਜ਼ਬੁਲ ਮੁਜਹਾਦੀਨ ਨੇ ਆਮ ਨਾਗਰਿਕਾਂ 'ਤੇ ਤਰਾਲ 'ਚ ਕੀਤੇ ਹਮਲੇ ਦੀ ਨਿਖੇਧੀ ਕਰਦਿਆ ਇਸ ਨੂੰ ਭਾਰਤੀ ਖੁਫ਼ੀਆ ਏਜੰਸੀਆਂ ਦਾ ਕਾਰਾ ਦੱਸਿਆ ਹੈ | ਹਿਜ਼ਬੁਲ ਦੇ ਆਪ੍ਰੇਸ਼ਨ ਬੁਲਾਰੇ ਬੁਰਹਾਨ-ਓ-ਦੀਨ ਨੇ ਸਥਾਨਕ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਹਮਲਾ ਕਸ਼ਮੀਰ ਜੱਦੋਜਹਿਦ ਨੂੰ ਬਦਨਾਮ ਕਰਨ ਦਾ ਹਿੱਸਾ ਹੈ |

ਰੋਹਿੰਗਿਆ ਮੁਸਲਮਾਨਾਂ ਨੂੰ ਸ਼ਰਨਾਰਥੀ ਨਹੀਂ ਮੰਨ ਸਕਦੇ-ਰਾਜਨਾਥ

ਨਵੀਂ ਦਿੱਲੀ, 21 ਸਤੰਬਰ (ਉਪਮਾ ਡਾਗਾ ਪਾਰਥ)-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰੋਹਿੰਗਿਆ ਮੁਸਲਮਾਨਾਂ ਨੂੰ 'ਸ਼ਰਨਾਰਥੀ' ਮੰਨਣ ਦੀ ਗਲਤੀ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਸ਼ਰਨਾਰਥੀ ਦਾ ਦਰਜਾ ਹਾਸਿਲ ਕਰਨ ਦਾ ਇਕ ਅਮਲ ਹੁੰਦਾ ਹੈ ਅਤੇ ਇਨ੍ਹਾਂ (ਰੋਹਿੰਗਿਆ ਮੁਸਲਮਾਨਾਂ) ਨੇ ਇਸ ਦਾ ਪਾਲਣ ਨਹੀਂ ਕੀਤਾ, ਸਗੋਂ ਮਿਆਂਮਾਰ ਤੋਂ ਭਾਰਤ 'ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਏ ਹਨ | ਦੱਸਣਯੋਗ ਹੈ ਕਿ ਮਿਆਂਮਾਰ ਨੇ ਰੋਹਿੰਗਿਆ ਦੇ ਮਸਲੇ 'ਤੇ ਅੰਤਰਰਾਸ਼ਟਰੀ ਦਬਾਅ 'ਚ ਆ ਕੇ ਕੋਈ ਵੀ ਫੈਸਲਾ ਲੈਣ ਤੋਂ ਇਨਕਾਰ ਕਰ ਦਿੱਤਾ | ਭਾਰਤ ਨੇ ਵੀ ਸੁਪਰੀਮ ਕੋਰਟ 'ਚ ਦਾਖਲ ਕੀਤੇ 16 ਸਫ਼ਿਆਂ ਦੇ ਹਲਫ਼ਨਾਮੇ 'ਚ ਰੋਹਿੰਗਿਆ ਨੂੰ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਕਰਾਰ ਦਿੱਤਾ ਹੈ | ਕੇਂਦਰੀ ਗ੍ਰਹਿ ਮੰਤਰੀ ਨੇ ਅੱਜ ਮਨੁੱਖੀ ਅਧਿਕਾਰਾਂ ਬਾਰੇ ਕੌਮੀ ਕਮਿਸ਼ਨ ਵਲੋਂ ਕਰਵਾਏ ਇਕ ਸਮਾਗਮ 'ਚ ਸੰਬੋਧਨ ਦੌਰਾਨ ਕਿਹਾ ਕਿ ਸਾਨੂੰ ਇਸ ਸੱਚਾਈ ਨੂੰ ਸਮਝਣਾ ਚਾਹੀਦਾ ਹੈ ਕਿ ਰੋਹਿੰਗਿਆ ਸ਼ਰਨਾਰਥੀ ਨਹੀਂ ਹਨ | ਉਨ੍ਹਾਂ ਨੇ ਸਰਕਾਰ ਦਾ ਫੈਸਲਾ ਮੁੜ ਦੁਹਰਾਉਂਦਿਆਂ ਕਿਹਾ ਕਿ ਰੋਹਿੰਗਿਆ ਮੁਸਲਮਾਨਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦੇ ਫੈਸਲੇ ਨਾਲ ਕਿਸੇ ਅੰਤਰਰਾਸ਼ਟਰੀ ਕਾਨੂੰਨ ਦਾ ਉਲੰਘਣ ਨਹੀਂ ਕਿਉਂਕਿ ਭਾਰਤ ਨੇ 1951 ਦੇ ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਸਮਝੌਤੇ 'ਤੇ ਹਸਤਾਖਰ ਨਹੀਂ ਕੀਤੇ ਸਨ |

ਸਵਰਨ ਸਲਾਰੀਆ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ

ਚੰਡੀਗੜ੍ਹ, 21 ਸਤੰਬਰ (ਗੁਰਸੇਵਕ ਸਿੰਘ ਸੋਹਲ)-ਭਾਜਪਾ ਹਾਈਕਮਾਨ ਨੇ ਗੁਰਦਾਸਪੁਰ ਸਭਾ ਉਪ ਚੋਣ ਲਈ ਸਵਰਨ ਸਿੰਘ ਸਲਾਰੀਆ ਨੂੰ ਉਮੀਦਵਾਰ ਐਲਾਨ ਦਿੱਤਾ ਹੈ | ਪਾਰਟੀ ਦੇ ਸੂਬਾ ਸਕੱਤਰ ਸ੍ਰੀ ਵਿਨੀਤ ਜੋਸ਼ੀ ਨੇ ਦੱਸਿਆ ਕਿ ਸਲਾਰੀਆ, ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਹਨ ਅਤੇ ਗੁਰਦਾਸਪੁਰ ਦੀਆਂ 2 ਲੋਕ ਸਭਾ ਚੋਣਾਂ ਅਤੇ 2 ਵਿਧਾਨ ਸਭਾ ਚੋਣਾਂ ਦੌਰਾਨ ਉੱਥੋਂ ਦੇ ਇੰਚਾਰਜ ਵਜੋਂ ਪਾਰਟੀ ਨੂੰ ਆਪਣੀਆਂ ਸੇਵਾਂਵਾਂ ਦੇ ਚੁੱਕੇ ਹਨ | ਇਸ ਤੋਂ ਇਲਾਵਾ ਉਹ ਪੰਜਾਬ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਸਲਾਰੀਆ ਨੇ ਪਿਛਲੀ ਗੁਰਦਾਸਪੁਰ ਲੋਕ ਸਭਾ ਚੋਣ ਵੇਲੇ ਵੀ ਟਿਕਟ 'ਤੇ ਆਪਣੀ ਦਾਅਵੇਦਾਰੀ ਜਤਾਈ ਸੀ, ਉਸ ਵੇਲੇ ਪਾਰਟੀ ਹਾਈਕਮਾਨ ਨੇ ਸਲਾਰੀਆ ਨੂੰ ਅਗਲੀ ਲੋਕ ਸਭਾ ਚੋਣ ਵੇਲੇ ਟਿਕਟ ਦੇਣ ਦੀ ਗੱਲ ਆਖੀ ਸੀ | ਚੇਤੇ ਰਹੇ ਕਿ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਵਿਜੈ ਸਾਂਪਲਾ ਨੇ ਸਲਾਰੀਆ ਅਤੇ ਕਵਿਤਾ ਖੰਨਾ ਦੇ ਨਾਂਅ ਪਾਰਟੀ ਹਾਈਕਮਾਨ ਨੂੰ ਭੇਜੇ ਸਨ | ਅੱਜ ਦੇ ਐਲਾਨ ਤੋਂ ਪਹਿਲਾਂ ਤੱਕ ਪੰਜਾਬ ਭਾਜਪਾ ਦੇ ਬਹੁਤੇ ਆਗੂ ਇਹੀ ਸੋਚ ਰਹੇ ਸਨ ਕਿ ਗੁਰਦਾਸਪੁਰ ਦੇ ਵੋਟਰਾਂ ਤੋਂ ਹਮਦਰਦੀ ਦੇ ਆਧਾਰ 'ਤੇ ਵੋਟ ਹਾਸਲ ਕਰਨ ਪਾਰਟੀ ਹਾਈਕਮਾਨ ਵੱਲੋਂ ਕਵਿਤਾ ਖੰਨਾ ਨੂੰ ਹੀ ਉਮੀਦਵਾਰ ਐਲਾਨਿਆ ਜਾਵੇਗਾ, ਪ੍ਰੰਤੂ ਪਾਰਟੀ ਹਾਈਕਮਾਨ ਨੇ ਸਲਾਰੀਆ 'ਤੇ ਭਰੋਸਾ ਪ੍ਰਗਟ ਕੀਤਾ ਹੈ | ਹਾਈਕਮਾਨ ਦੇ ਇਸ ਫ਼ੈਸਲੇ ਤੋਂ ਭਾਜਪਾ ਦੇ ਕੁਝ ਸੂਬਾਈ ਆਗੂ ਹੈਰਾਨੀ ਦੇ ਆਲਮ 'ਚ ਹਨ |

ਦਾਊਦ ਦੇ ਪਾਕਿ 'ਚ ਟਿਕਾਣੇ ਦਾ ਪਤਾ ਲੱਗਾ ਭਰਾ ਇਕਬਾਲ ਕਾਸਕਰ ਨੇ ਖੋਲਿ੍ਹਆ ਰਾਜ

ਮੁੰਬਈ, 21 ਸਤੰਬਰ (ਏਜੰਸੀਆਂ)-ਭਾਰਤ 'ਚੋਂ ਭਗੌੜੇ 2003 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅੰਡਰਵਰਲਡ ਡਾਨ ਦਾਊਦ ਇਬਰਾਹੀਮ ਦੇ ਪਾਕਿਸਤਾਨ ਵਿਚਲੇ ਟਿਕਾਣੇ ਦਾ ਪਤਾ ਲੱਗ ਗਿਆ ਹੈ | ਇਹ ਖੁਲਾਸਾ ਕਿਸੇ ਹੋਰ ਨੇ ਨਹੀਂ ਬਲਕਿ ਉਸ ਦੇ ਭਰਾ ਇਕਬਾਲ ਕਾਸਕਰ ਨੇ ਕੀਤਾ ਹੈ | ਪੁਲਿਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਇਕਬਾਲ ਕਾਸਕਰ ਨੇ ਦੱਸਿਆ ਕਿ ਦਾਊਦ ਇਬਰਾਹੀਮ ਪਾਕਿਸਤਾਨ 'ਚ ਰਹਿ ਰਿਹਾ ਹੈ | ਉਸ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਪਾਕਿਸਤਾਨ 'ਚ ਦਾਊਦ ਇਬਰਾਹੀਮ ਦੀ ਸੁਰੱਖਿਆ 'ਚ 50 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ | ਇਕਬਾਲ ਕਾਸਕਰ ਨੇ ਦੱਸਿਆ ਕਿ 2014 ਦੇ ਬਾਅਦ ਤੋਂ ਹੀ ਪਾਕਿਸਤਾਨ ਦੇ ਅੰਦਰ ਹੀ ਦਾਊਦ ਨੇ ਚਾਰ ਟਿਕਾਣੇ ਬਦਲੇ ਹਨ |
ਨਵਾਂ ਟਿਕਾਣਾ ਬਣਾ ਰਿਹਾ ਹੈ ਦਾਊਦ

ਇਕਬਾਲ ਕਾਸਕਰ ਨੇ ਦੱਸਿਆ ਕਿ ਦਾਊਦ ਇਨ੍ਹੀ ਾ ਦਿਨੀਂ ਡਰੱਗ ਦੇ ਧੰਦੇ 'ਚ ਪੈਸੇ ਲਗਾ ਰਿਹਾ ਹੈ | ਉਸ ਨੇ ਦੱਸਿਆ ਕਿ ਦਾਊਦ ਲਾਤੀਨੀ ਅਮਰੀਕਾ ਅਤੇ ਅਫ਼ਰੀਕੀ ਦੇਸ਼ਾਂ 'ਚ ਆਪਣੇ ਕਾਰੋਬਾਰ ਨੂੰ ਫੈਲਾਅ ਰਿਹਾ ਹੈ | ਉਸ ਨੇ ਸਥਾਨਕ ਡਰੱਗ ਸਪਲਾਈ ਕਰਨ ਵਾਲਿਆਂ ਨਾਲ ਗਠਜੋੜ ਕਰ ਲਿਆ ਹੈ | ਅਫ਼ਗਾਨਿਸਤਾਨ ਦੇ ਨਾਲ ਪਾਕਿਸਤਾਨ ਦੇ ਸਬੰਧ ਵਿਗੜਨ ਦੇ ਬਾਅਦ ਦਾਊਦ ਨੇ ਅਫ਼ਰੀਕੀ ਦੇਸ਼ਾਂ ਨੂੰ ਆਪਣੇ ਕਾਲੇ ਧੰਦੇ ਦਾ ਨਵਾਂ ਟਿਕਾਣਾ ਬਣਾਇਆ ਹੈ | ਦਾਊਦ ਦੀ ਡੀ ਕੰਪਨੀ ਨੇ ਪੂਰੀ ਦੁਨੀਆਂ 'ਚ ਕਰੀਬ 20 ਹਜ਼ਾਰ ਕਰੋੜ ਦਾ ਕਾਰੋਬਾਰ ਖੜ੍ਹਾ ਕਰ ਲਿਆ ਹੈ |
ਇਨ੍ਹਾਂ ਦੇਸ਼ਾਂ 'ਚ ਵੀ ਦਾਊਦ ਦਾ ਕਾਰੋਬਾਰ

• ਅਫ਼ਗਾਨਿਸਤਾਨ, ਰੂਸ ਅਤੇ ਇੰਗਲੈਂਡ 'ਚ ਵੀ ਦਾਊਦ ਦਾ ਕਾਰੋਬਾਰ |
• ਚੀਨ 'ਚ ਕੱਪੜਿਆਂ ਦੇ ਕਾਰੋਬਾਰ 'ਚ ਵੀ ਦਾਊਦ ਨੇ ਕੀਤਾ ਨਿਵੇਸ਼ |
• ਨਿਪਾਲ ਦੀਆਂ ਬੈਂਕਾਂ ਅਤੇ ਸ਼ੇਅਰ ਬਾਜ਼ਾਰ 'ਚ ਕਰਦਾ ਹੈ ਨਿਵੇਸ਼ |
• ਡੀ ਕੰਪਨੀ ਨੇ ਨਾਈਜੀਰੀਆ 'ਚ ਬੋਕੋ ਹਰਮ ਨਾਲ ਹੱਥ ਮਿਲਾਇਆ |
• ਪੱਛਮੀ ਏਸ਼ੀਆ ਦੇ ਸ਼ਾਪਿੰਗ ਮਾਲਜ਼, ਸੀਮੈਂਟ ਕੰਪਨੀਆਂ ਅਤੇ ਤੇਲ ਕੰਪਨੀਆਂ 'ਚ ਪੈਸੇ ਲਗਾਏ |
• ਕਰਾਚੀ ਸਟਾਕ ਐਕਸਚੇਂਜ ਅਤੇ ਪਾਕਿਸਤਾਨੀ ਕੰਸਟ੍ਰਕਸ਼ਨ ਕੰਪਨੀਆਂ 'ਚ ਵੀ ਕੀਤਾ ਨਿਵੇਸ਼ |

ਔਰਤਾਂ ਦੇ ਰਾਖਵਾਂਕਰਨ ਬਿੱਲ ਪਾਸ ਕਰਵਾਉਣ ਲਈ ਸੋਨੀਆ ਵਲੋਂ ਮੋਦੀ ਨੂੰ ਪੱਤਰ

ਨਵੀਂ ਦਿੱਲੀ, 21 ਸਤੰਬਰ (ਉਪਮਾ ਡਾਗਾ ਪਾਰਥ)-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਔਰਤਾਂ ਲਈ ਰਾਖਵੇਂਕਰਨ ਬਾਰੇ ਬਿੱਲ ਨੂੰ ਲੋਕ ਸਭਾ 'ਚ ਪਾਸ ਕਰਵਾਉਣ ਦੀ ਮੰਗ ਕੀਤੀ ਹੈ | ਕਾਂਗਰਸ ਪ੍ਰਧਾਨ ਨੇ 9 ਮਾਰਚ, 2010 ਨੂੰ ਰਾਜ ਸਭਾ 'ਚੋਂ ਪਾਸ ਹੋਏ ਇਸ ਬਿੱਲ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਲੋਕ ਸਭਾ 'ਚ ਬਹੁਮਤ ਵਾਲੀ ਸਰਕਾਰ ਨੂੰ ਇਸ ਬਿੱਲ ਨੂੰ ਪਾਸ ਕਰਵਾਉਣਾ ਚਾਹੀਦਾ ਹੈ ਅਤੇ ਕਾਂਗਰਸ ਇਸ ਦਾ ਸਮਰਥਨ ਕਰੇਗੀ | ਔਰਤਾਂ ਲਈ ਰਾਖਵੇਂਕਰਨ ਬਾਰੇ ਬਿੱਲ 2010 'ਚ ਉਸ ਵੇਲੇ ਪਾਸ ਹੋਇਆ ਸੀ ਜਦੋਂ ਕਾਂਗਰਸ ਦੀ ਅਗਵਾਈ ਵਾਲੀ ਸਾਂਝਾ ਪ੍ਰਗਤੀਸ਼ੀਲ ਗਠਜੋੜ ਸਰਕਾਰ ਸੱਤਾ 'ਚ ਸੀ | ਔਰਤਾਂ ਲਈ 33 ਫ਼ੀਸਦੀ ਰਾਖਵੇਂਕਰਨ ਵਾਲਾ ਇਹ ਬਿੱਲ ਲੋਕ ਸਭਾ 'ਚ ਸਮਾਜਵਾਦੀ ਪਾਰਟੀ, ਬਸਪਾ ਅਤੇ ਆਰ. ਜੇ. ਡੀ. ਜਿਹੀਆਂ ਪਾਰਟੀਆਂ ਦੇ ਵਿਰੋਧ ਦੇ ਕਾਰਨ ਇਹ ਬਿੱਲ ਪਾਸ ਨਹੀਂ ਹੋ ਸਕਿਆ | ਸੋਨੀਆ ਗਾਂਧੀ ਨੇ ਇਸ ਬਿੱਲ ਨੂੰ ਔਰਤਾਂ ਦੇ ਸਸ਼ਕਤੀਕਰਨ ਦੀ ਦਿਸ਼ਾ 'ਚ ਇਕ ਵੱਡਾ ਕਦਮ ਕਰਾਰ ਦਿੱਤਾ | ਜ਼ਿਕਰਯੋਗ ਹੈ ਕਿ ਹਾਲ 'ਚ ਹੀ ਇਕ ਭਾਜਪਾ ਸੰਸਦ ਮੈਂਬਰ ਨੂੰ ਔਰਤਾਂ ਲਈ ਰਾਖਵੇਂਕਰਨ ਬਾਰੇ ਬਿੱਲ ਸਬੰਧੀ ਵਿਚਾਰ ਪੁੱਛੇ ਜਾਣ 'ਤੇ ਉਸ ਨੇ ਨਾਂਹ ਵਿਚ ਜਵਾਬ ਦਿੱਤਾ ਸੀ |

ਪਾਕਿ ਵਲੋਂ ਸਰਹੱਦੀ ਚੌਕੀਆਂ 'ਤੇ ਭਾਰੀ ਗੋਲਾਬਾਰੀ-ਛੇ ਜ਼ਖ਼ਮੀ

ਜੰਮੂ, 21 ਸਤੰਬਰ (ਪੀ. ਟੀ. ਆਈ.)-ਸਰਹੱਦ ਪਾਰੋਂ ਗੋਲੀਬਾਰੀ ਅਤੇ ਗੋਲਾਬਾਰੀ ਦੀ ਦੋ ਦਿਨਾਂ ਦੀ ਸ਼ਾਂਤੀ ਪਿੱਛੋਂ ਪਾਕਿਸਤਾਨ ਦੇ ਸੈਨਿਕਾਂ ਨੇ ਫਿਰ ਅੱਜ ਜੰਮੂ ਤੇ ਸਾਂਬਾ ਜ਼ਿਲਿ੍ਹਆਂ ਵਿਚ ਅੰਤਰ ਰਾਸ਼ਟਰੀ ਸਰਹੱਦ ਦੇ ਨਾਲ-ਨਾਲ ਭਾਰਤੀ ਸਰਹੱਦੀ ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਜਿਸ ਵਿਚ ਛੇ ਵਿਅਕਤੀ ਜ਼ਖ਼ਮੀ ਹੋ ਗਏ | ਬੀ. ਐਸ. ਐਫ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਰੇਂਜਰਾਂ ਨੇ ਬੀ. ਐਸ. ਐਫ. ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਹਿਲਾਂ ਗੋਲੀਬਾਰੀ ਸ਼ੁਰੂ ਕੀਤੀ ਅਤੇ ਬਾਅਦ ਵਿਚ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ | ਇਹ ਗੋਲੀਬਾਰੀ ਅੱਜ ਸਵੇਰ ਤੱਕ ਜਾਰੀ ਰਹੀ | ਉਨ੍ਹਾਂ ਦੱਸਿਆ ਕਿ ਭਾਰਤੀ ਸੁਰੱਖਿਆ ਬਲਾਂ ਨੇ ਵੀ ਮੂੰਹ ਤੋੜ ਜਵਾਬ ਦਿੱਤਾ ਹੈ | ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਸੈਨਿਕਾਂ ਨੇ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਸੈਕਟਰ ਵਿਚ ਜੇਰਧਾ ਪਿੰਡ ਵਿਖੇ ਭਾਰੀ ਗੋਲਾਬਾਰੀ ਕੀਤੀ | ਪਾਕਿਸਤਾਨੀ ਬਲਾਂ ਨੇ ਅਰਨੀਆ ਸੈਕਟਰ ਵਿਚ ਅਰਨੀਆ ਖੁਰਦ, ਪਿੰਡੀ, ਕਠਾਰ, ਜੱਬੋਵਾਲ, ਕੋਲ ਖੁਰਦ ਵਿਚ ਵੀ ਗੋਲਾਬਾਰੀ ਕੀਤੀ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੋਲਾਬਾਰੀ ਵਿਚ ਤਿੰਨ ਵਿਅਕਤੀ ਕਿਸ਼ੋਰੀ ਲਾਲ (40) ਅਤੇ ਉਨ੍ਹਾਂ ਦੀ ਪਤਨੀ ਪੱਮੀ ਦੇਵੀ (35) ਪਿੰਡ ਕਠਾਰ ਅਤੇ ਗੁਰਦੇਵ ਸਿੰਘ (20) ਵਾਸੀ ਕੋਲ ਖੁਰਦ ਜ਼ਖ਼ਮੀ ਹੋ ਗਏ | ਗੋਲੀਬਾਰੀ ਵਿਚ ਕਈ ਘਰਾਂ ਨੂੰ ਨੁਕਸਾਨ ਪੁੱਜਾ ਅਤੇ ਦਰਜਨ ਤੋਂ ਵੀ ਵੱਧ ਪਸ਼ੂ ਮਾਰੇ ਗਏ |

ਹਨੀਪ੍ਰੀਤ ਦੀ ਭਾਲ ਲਈ ਪੁਲਿਸ ਵਲੋਂ ਗੁਰਮੀਤ ਰਾਮ ਰਹੀਮ ਦੇ ਜੱਦੀ ਪਿੰਡ ਛਾਪੇਮਾਰੀ

5 ਘੰਟੇ ਕੀਤੀ ਜਾਂਚ ਪੜਤਾਲ ਬਾਅਦ ਕੁਝ ਨਹੀਂ ਮਿਲਿਆ
ਅਬੋਹਰ, 21 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਜਬਰ ਜਨਾਹ ਦੇ ਮਾਮਲੇ 'ਚ ਸਜ਼ਾ ਭੁਗਤ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਹਰਿਆਣਾ ਪੁਲਿਸ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ | ਪੁਲਿਸ ਵਲੋਂ ਥਾਂ-ਥਾਂ ਛਾਪੇ ਮਾਰੇ ਜਾ ਰਹੇ ਹਨ | ਸੂਚਨਾ ਮਿਲਣ 'ਤੇ ਅੱਜ ਹਰਿਆਣਾ ਦੀ ਪੁਲਿਸ ਨੇ ਰਾਜਸਥਾਨ ਦੀ ਪੁਲਿਸ ਨੂੰ ਨਾਲ ਲੈ ਕੇ ਡੇਰਾ ਮੁਖੀ ਦੇ ਰਾਜਸਥਾਨ ਸਥਿਤ ਜੱਦੀ ਪਿੰਡ ਗੁਰੂਸਰ ਮੋਡੀਆ ਵਿਖੇ ਪੁੱਜ ਕੇ ਪੂਰੀ ਘੋਖ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਸ਼ੱਕ ਦੌਰਾਨ ਡੇਰੇ ਦੇ ਲੜਕੀਆਂ ਦੇ ਕਾਲਜ ਅਤੇ ਹੋਸਟਲ 'ਚ ਜਾ ਕੇ ਵੀ ਹਨੀਪ੍ਰੀਤ ਦੀ ਭਾਲ ਕੀਤੀ ਪਰ ਪੁਲਿਸ ਨੂੰ ਹਨੀਪ੍ਰੀਤ ਨਹੀਂ ਲੱਭੀ | ਬੀਤੇ ਦਿਨੀਂ ਇਹ ਚਰਚਾ ਆਈ ਸੀ ਕਿ ਹਨੀਪ੍ਰੀਤ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਵੀ ਆਈ ਸੀ | ਉਸ ਤੋਂ ਬਾਅਦ ਪੁਲਿਸ ਹੋਰ ਮੁਸਤੈਦ ਹੋ ਗਈ | ਅੱਜ ਹਰਿਆਣਾ ਪੁਲਿਸ ਦੇ ਜਾਂਚ ਅਧਿਕਾਰੀ ਸ੍ਰੀ ਮੁਕੇਸ਼ ਦੀ ਅਗਵਾਈ ਹੇਠ ਸਥਾਨਕ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਡੇਰਾ ਮੁਖੀ ਦੇ ਜੱਦੀ ਪਿੰਡ ਪੁੱਜੇ ਤੇ ਇਥੇ ਉਨ੍ਹਾਂ ਨੇ ਡੇਰਾ ਮੁਖੀ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਦੇ ਵਸਨੀਕਾਂ ਤੋਂ ਪੁੱਛਗਿੱਛ ਕੀਤੀ | ਕਰੀਬ 5 ਘੰਟੇ ਦੀ ਪੜਤਾਲ ਬਾਅਦ ਹਰਿਆਣਾ ਪੁਲਿਸ ਵਾਪਸ ਚਲੀ ਗਈ | ਜਾਂਚ ਤਹਿਤ ਪੁੱਜੀ ਪੁਲਿਸ ਵਲੋਂ ਬੜੀ ਬਾਰੀਕੀ ਨਾਲ ਸਾਰੀ ਪੜਤਾਲ ਕੀਤੀ ਗਈ | ਇਸ ਸਬੰਧੀ ਪੁਸ਼ਟੀ ਕਰਦਿਆਂ ਥਾਣਾ ਗੋਲੂ ਵਾਲਾ ਦੇ ਐਸ.ਐਚ.ਓ. ਸ੍ਰੀ ਨਰਾਇਣ ਸਿੰਘ ਨੇ ਕਿਹਾ ਕਿ ਹਰਿਆਣਾ ਪੁਲਿਸ ਜਾਂਚ ਲਈ ਇਥੇ ਆਈ ਸੀ | ਅਸੀਂ ਉਨ੍ਹਾਂ ਦੇ ਨਾਲ ਡੇਰਾ ਮੁਖੀ ਦੇ ਘਰ ਅਤੇ ਕਾਲਜ ਤੇ ਹੋਸਟਲ ਵੀ ਗਏ | ਡੇਰਾ ਮੁਖੀ ਦੇ ਪਰਿਵਾਰਕ ਮੈਂਬਰਾਂ ਤੋਂ ਟੀਮ ਨੇ ਪੁੱਛ ਪੜਤਾਲ ਕੀਤੀ ਤੇ ਪਿੰਡ 'ਚੋਂ ਵੀ ਪੁੱਛਗਿੱਛ ਹੋਈ ਸੀ | ਉਨ੍ਹਾਂ ਕਿਹਾ ਕਿ ਪੁਲਿਸ ਆਈ ਪੜਤਾਲ ਲਈ ਸੀ ਅਤੇ ਪੜਤਾਲ ਕੀ ਕੀਤੀ ਇਹ ਉਹੀ ਜਾਣਦੇ ਹਨ | ਅਸੀਂ ਤਾਂ ਹਰਿਆਣਾ ਪੁਲਿਸ ਨੂੰ ਸਹਿਯੋਗ ਕੀਤਾ ਹੈ | ਉੱਧਰ ਪਤਾ ਲੱਗਾ ਕਿ ਪੁਲਿਸ ਨੇ ਲੜਕੀਆਂ ਦੇ ਕਾਲਜ ਤੇ ਹੋਸਟਲ 'ਚ ਵੀ ਛਾਣਬੀਣ ਕੀਤੀ ਪਰ ਹਨੀਪ੍ਰੀਤ ਨਹੀਂ ਮਿਲੀ | ਪੁਲਿਸ ਦੀ ਇਹ ਪੜਤਾਲ ਬੜੀ ਗੁਪਤ ਸੀ |
28 ਅਗਸਤ ਨੂੰ ਹਨੰੂਮਾਨਗੜ੍ਹ 'ਚ ਆਪਣੇ ਭਰਾ ਦੇ ਸਹੁਰੇ ਘਰ ਰੁਕੀ ਸੀ ਹਨੀਪ੍ਰੀਤ

ਚੰਡੀਗੜ੍ਹ ਤੋਂ ਰਾਮ ਸਿੰਘ ਬਰਾੜ ਅਨੁਸਾਰ : ਹਨੀਪ੍ਰੀਤ ਦੇ ਰਿਸ਼ਤੇਦਾਰਾਂ ਨੇ ਖੁਲਾਸਾ ਕੀਤਾ ਸੀ ਕਿ ਹਨੀਪ੍ਰੀਤ 28 ਅਗਸਤ ਨੂੰ ਹਨੰੂਮਾਨਗੜ੍ਹ 'ਚ ਆਪਣੇ ਭਰਾ ਦੇ ਸਹੁਰੇ ਘਰ ਰੁਕੀ ਸੀ ਅਤੇ 29 ਅਗਸਤ ਨੂੰ ਬਿਨਾਂ ਕੁਝ ਖਾਦੇ-ਪੀਤੇ ਹੀ ਰੋਂਦੇ ਹੋਏ, ਉਥੋਂ ਚਲੀ ਗਈ ਸੀ | ਹਨੀਪ੍ਰੀਤ ਦੇ ਰਾਜਸਥਾਨ 'ਚ ਹੋਣ ਦੀਆਂ ਖ਼ਬਰਾਂ ਵਿਚਕਾਰ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਹਨੀਪ੍ਰੀਤ ਗੁਰੀਮਤ ਰਾਮ ਰਹੀਮ ਦੇ ਪਿੰਡ ਗੁਰੂਸਰ ਮੋਡਿਆਂ 'ਚ ਲੁਕੀ ਹੋ ਸਕਦੀ ਹੈ | ਵੀਰਵਾਰ ਦੁਪਹਿਰ ਹਨੀਪ੍ਰੀਤ ਦੀ ਜਾਂਚ ਨੂੰ ਲੈ ਕੇ ਸੂਰਤਗੜ੍ਹ ਦੇ ਡੀ.ਐਸ.ਪੀ. ਓਨਾੜ ਸਿੰਘ ਦਾ ਬਿਆਨ ਆਇਆ ਸੀ ਕਿ ਹਨੀਪ੍ਰੀਤ ਦੀ ਭਾਲ ਜਾਰੀ ਹੈ | ਰਾਜਸਥਾਨ ਪੁਲਿਸ ਦਾ ਦਾਅਵਾ ਸੀ ਕਿ ਪਹਿਲੇ ਦਿਨ ਤੋਂ ਹੀ ਹਨੀਪ੍ਰੀਤ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਹ ਹਰਿਆਣਾ ਪੁਲਿਸ ਦੀ ਪੂਰੀ ਮਦਦ ਕਰ ਰਹੇ ਹਨ |

ਗੁਰਦਾਸਪੁਰ ਜ਼ਿਮਨੀ ਚੋਣ ਲਈ ਹੁਣ ਤੱਕ 5 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਕਾਗਜ਼

ਜਾਖ਼ੜ ਤੇ ਸਲਾਰੀਆ ਅੱਜ ਕਰਨਗੇ ਕਾਗਜ਼ ਦਾਖ਼ਲ ਚੰਡੀਗੜ੍ਹ, 21 ਸਤੰਬਰ (ਅਜੀਤ ਬਿਊਰੋ)- ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਦੇ ਬੁਲਾਰੇ ਨੇ ਅੱਜ ਇਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ-2017 ਲਈ ਅੱਜ ਚਾਰ ਉਮੀਦਵਾਰਾਂ ਨੇ ਕਾਗਜ਼ ਦਾਖਲ ...

ਪੂਰੀ ਖ਼ਬਰ »

ਦਾਊਦ ਭਾਰਤ ਵਾਪਸ ਆਉਣ ਲਈ ਕੇਂਦਰ ਦੇ ਸੰਪਰਕ 'ਚ-ਰਾਜ ਠਾਕਰੇ

ਮੁੰਬਈ, 21 ਸਤੰਬਰ (ਏਜੰਸੀ)-ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਐਮ ਐਨ ਐਸ) ਦੇ ਪ੍ਰਧਾਨ ਰਾਜ ਠਾਕਰੇ ਨੇ ਅੱਜ ਦਾਅਵਾ ਕੀਤਾ ਕਿ ਦਾਊਦ ਇਬਰਾਹੀਮ ਭਾਰਤ ਵਾਪਸ ਆਉਣਾ ਚਾਹੁੰਦਾ ਹੈ ਅਤੇ ਇਸ ਸਬੰਧੀ ਉਹ ਕੇਂਦਰ ਦੇ ਸੰਪਰਕ 'ਚ ਹੈ ਅਤੇ ਕੇਂਦਰ ਉਸ ਦੇ ਵਾਪਸ ਆਉਣ ਦਾ ਸਿਹਰਾ ਆਪਣੇ ...

ਪੂਰੀ ਖ਼ਬਰ »

'ਆਪ' ਉਮੀਦਵਾਰ ਖਜ਼ੂਰੀਆ ਨੇ 4 ਕਰੋੜ ਦੀ ਜਾਇਦਾਦ ਐਲਾਨੀ

ਗੁਰਦਾਸਪੁਰ, 21 ਸਤੰਬਰ (ਏਜੰਸੀ)-ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਵਲੋਂ ਐਲਾਨੇ ਉਮੀਦਵਾਰ ਮੇਜਰ ਜਨਰਲ (ਸੇਵਾ ਮੁਕਤ) ਸੁਰੇਸ਼ ਕੁਮਾਰ ਖਜ਼ੂਰੀਆ ਨੇ ਆਪਣੇ ਨਾਮਜ਼ਦਗੀ ਪੱਤਰ 'ਚ 4.11 ਕਰੋੜ ਰੁਪਏ ਦੀ ਜਾਇਦਾਦ ਐਲਾਨੀ ਹੈ | ਆਪਣੇ ...

ਪੂਰੀ ਖ਼ਬਰ »

ਪਾਕਿ ਵਲੋਂ ਭਾਰਤ ਦੇ ਟਾਕਰੇ ਲਈ ਥੋੜ੍ਹੀ ਸਮਰੱਥਾ ਵਾਲੇ ਪ੍ਰਮਾਣੂ ਹਥਿਆਰ ਵਿਕਸਤ-ਅੱਬਾਸੀ

ਨਿਊਯਾਰਕ, 21 ਸਤੰਬਰ (ਪੀ. ਟੀ. ਆਈ.)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਕਾਨ ਅੱਬਾਸੀ ਨੇ ਅੱਜ ਕਿਹਾ ਕਿ ਪਾਕਿਸਤਾਨ ਨੇ ਭਾਰਤੀ ਫ਼ੌਜ ਦੇ 'ਕੋਲਡ ਸਟਾਰਟ ਡਾਕਟਰਾਈਨ (ਫ਼ੌਜ ਦੀਆਂ ਸਾਰੀਆਂ ਸ਼ਾਖਾਵਾਂ ਦੀ ਸਾਂਝੀ ਕਾਰਵਾਈ) ਦਾ ਮੁਕਾਬਲਾ ਕਰਨ ਲਈ ਥੋੜ੍ਹੀ ਸਮਰੱਥਾ ...

ਪੂਰੀ ਖ਼ਬਰ »

ਵਿਸ਼ਵ ਦੀ ਸਭ ਤੋਂ ਅਮੀਰ ਔਰਤ ਬੇਟਨਕੋਰਟ ਦੀ ਮੌਤ

ਪੈਰਿਸ, 21 ਸਤੰਬਰ (ਏ. ਐਫ. ਪੀ.)-ਲੌਰੀਅਲ ਕਾਸਮੈਟਿਕ ਕੰਪਨੀ ਦੀ ਵੱਡੀ ਹਿੱਸੇਦਾਰ ਵਿਸ਼ਵ ਦੀ ਸਭ ਤੋਂ ਅਮੀਰ ਔਰਤ ਲਿਲੀਆਨੇ ਬੇਟਨਕੋਰਟ ਜਿਹੜੀ ਬੁਢਾਪੇ ਕਾਰਨ ਭੁੱਲਣ ਦੀ ਬਿਮਾਰੀ ਤੋਂ ਪੀੜਤ ਸੀ ਦੀ 94 ਸਾਲ ਦੀ ਉਮਰ ਵਿਚ ਮੌਤ ਹੋ ਗਈ | ਉਸ ਦੀ ਪੁੱਤਰੀ ਫਰਾਂਕੋਇਸ ਬੇਟਨਕੋਰਟ ...

ਪੂਰੀ ਖ਼ਬਰ »

ਪੰਚਕੂੂਲਾ ਕੋਲ ਘੱਗਰ ਨਦੀ 'ਚ ਰੁੜੇ 5 ਬੱਚੇ, ਦੋ ਦੀ ਮੌਤ

ਪੰਚਕੂਲਾ, 21 ਸਤੰਬਰ (ਅਜੀਤ ਬਿਊਰੋ)-ਪਰਿਵਾਰ ਨਾਲ ਘੱਗਰ ਨਦੀ ਦੇ ਕਿਨਾਰੇ ਆਏ ਪੰਜ ਬੱਚੇ ਬੁੱਧਵਾਰ ਦੇਰ ਸ਼ਾਮ ਨਦੀ 'ਚ ਰੁੜ ਗਏ, ਜਿਨ੍ਹਾਂ 'ਚੋਂ ਤਿੰਨ ਬੱਚਿਆਂ ਨੂੰ ਬਚਾ ਲਿਆ ਗਿਆ, ਜਦਕਿ ਦੋ ਲੜਕੀਆਂ ਡੁੱਬ ਗਈਆਂ | ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਤੇ ...

ਪੂਰੀ ਖ਼ਬਰ »

ਇੰਗਲੈਂਡ 'ਚ ਪੰਜਾਬੀ ਮੂਲ ਦੇ ਵਿਅਕਤੀ ਦੀ ਹੱਤਿਆ

ਲੰਡਨ, 21 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਇਲਾਕੇ ਸਾਊਥਹੈਂਪਟਨ ਵਿਖੇ ਇਕ 39 ਸਾਲਾ ਪੰਜਾਬੀ ਮੂਲ ਦੇ ਵਿਅਕਤੀ ਕਿ੍ਪਾਲ ਸਿੰਘ ਸੰਘੇੜਾ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੀ ਖ਼ਬਰ ਮਿਲੀ ਹੈ | ਇਹ ਘਟਨਾ ਬਿਤੇ ਦਿਨੀਂ ਯੂਰਪੀਅਨ ਰੋਡ ਅਤੇ ਰੈੱਡ ਕਲਿਫ ਰੋਡ ...

ਪੂਰੀ ਖ਼ਬਰ »

ਵੰਡ ਪਾਊ ਰਾਜਨੀਤੀ ਵਿਦੇਸ਼ 'ਚ ਭਾਰਤ ਦੀ ਸਾਖ ਵਿਗਾੜ ਰਹੀ ਹੈ-ਰਾਹੁਲ ਗਾਂਧੀ

ਨਿਊਯਾਰਕ, 21 ਸਤੰਬਰ (ਆਈ.ਏ.ਐਨ.ਐਸ.)-ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਵਿਦੇਸ਼ੀ ਧਰਤੀ 'ਤੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਦੇਸ਼ 'ਚ ਵੰਡ ਪਾਊ ਰਾਜਨੀਤੀ ਵਿਦੇਸ਼ 'ਚ ਭਾਰਤ ਦੀ ਸ਼ਾਂਤੀ ਅਤੇ ਸਦਭਾਵਨਾ ਦੀ ਸਾਖ ...

ਪੂਰੀ ਖ਼ਬਰ »

ਸਿਗਰਟ ਪੀਣ ਤੋਂ ਰੋਕਣ 'ਤੇ ਹੱਤਿਆ ਦਾ ਮਾਮਲਾ

ਦਿੱਲੀ ਕਮੇਟੀ ਵਲੋਂ ਸੀ.ਬੀ.ਆਈ. ਤੋਂ ਜਾਂਚ ਕਰਵਾਉਣ ਦੀ ਮੰਗ

• ਦਬਾਅ ਤੋਂ ਬਾਅਦ ਪੁਲਿਸ ਨੇ ਨਵੀਂ ਐਫ.ਆਈ.ਆਰ. ਦਰਜ ਕੀਤੀ • ਨਸ਼ਾ ਮੁਕਤੀ ਮੁਹਿੰਮ ਦਾ ਨਾਂਅ ਮਿ੍ਤਕ ਦੇ ਨਾਂਅ 'ਤੇ ਰੱਖੇ ਦਿੱਲੀ ਸਰਕਾਰ ਨਵੀਂ ਦਿੱਲੀ, 21 ਸਤੰਬਰ (ਜਗਤਾਰ ਸਿੰਘ)- ਏਮਜ਼ ਹਸਪਤਾਲ ਦੇ ਨੇੜੇ ਜਨਤਕ ਥਾਂ 'ਤੇ ਸਿਗਰਟ ਪੀਣ ਦਾ ਵਿਰੋਧ ਕਰਨ ਵਾਲੇ ਬਠਿੰਡਾ ...

ਪੂਰੀ ਖ਼ਬਰ »

ਨਹੀਂ ਰਹੀ 'ਬਾਬੂ ਜੀ ਧੀਰੇ ਚਲਨਾ' ਦੀ ਅਦਾਕਾਰਾ ਸ਼ਕੀਲਾ

ਮੁੰਬਈ, 21 ਸਤੰਬਰ (ਏਜੰਸੀ)-ਬੀਤੇ ਜ਼ਮਾਨੇ ਦੀ ਉੱਘੀ ਬਾਲੀਵੁੱਡ ਅਦਾਕਾਰਾ ਸ਼ਕੀਲਾ (82) ਦਾ ਬੀਤੀ ਰਾਤ ਉਨ੍ਹਾਂ ਦੀ ਰਿਹਾਇਸ਼ 'ਤੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ ਉਹ ਕਈ ਬਿਮਾਰੀਆਂ ਤੋਂ ਪੀੜਤ ਸਨ | ਉਹ 50ਵੇਂ ਤੇ 60ਵੇਂ ਦਹਾਕੇ ਦੀ ਮਸ਼ਹੂਰ ਅਦਾਕਾਰ ਸੀ ਤੇ ...

ਪੂਰੀ ਖ਼ਬਰ »

ਸਹਿਕਾਰਤਾ ਦੀ ਤਰਜ਼ 'ਤੇ ਕੀਤਾ ਜਾ ਸਕਦੈ ਕਿਸਾਨਾਂ ਦੀ ਆਮਦਨ 'ਚ ਵਾਧਾ-ਮੋਦੀ

ਨਵੀਂ ਦਿੱਲੀ, 21 ਸਤੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਆਮਦਨ ਵਧਾਉਣ ਲਈ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆਂ ਨੂੰ ਵੀ ਅਪਨਾਉਣ ਦੀ ਸਲਾਹ ਦਿੱਤੀ | ਪ੍ਰਧਾਨ ਮੰਤਰੀ ਨੇ ਸਹਿਕਾਰਤਾ (ਕੋਆਪ੍ਰੇਟਿਵ) ਦੀ ਤਰਜ਼ 'ਤੇ ਚੱਲਣ ਦਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX