ਤਾਜਾ ਖ਼ਬਰਾਂ


ਇੰਡੋਨੇਸ਼ੀਆ 'ਚ 6.5 ਦੀ ਤੀਬਰਤਾ ਵਾਲਾ ਭੂਚਾਲ, ਕਈ ਲੋਕਾਂ ਦੇ ਮਾਰੇ ਜਾਣ ਦਾ ਸ਼ੱਕ
. . .  about 2 hours ago
ਨਵੀਂ ਦਿੱਲੀ, 16 ਦਸੰਬਰ- ਇੰਡੋਨੇਸ਼ੀਆ 'ਚ ਦੇਰ ਰਾਤ 6.5 ਤੀਬਰਤਾ ਵਾਲਾ ਭੁਚਾਲ ਆਇਆ ਹੈ। ਭੁਚਾਲ ਦੌਰਾਨ ਕਈ ਲੋਕਾਂ ਦੇ ਮਾਰੇ ਜਾਣ...
ਨਗਰ ਕੌਂਸਲ ਚੋਣਾ ਨੂੰ ਲੈ ਕੇ ਕਾਂਗਰਸੀ ਉਮੀਦਵਾਰ ਤੇ ਸਮਰਥਕਾਂ ਨੇ ਚਲਾਈ ਗੋਲੀ
. . .  1 day ago
ਛੇੜਹਟਾ, 15 ਦਸੰਬਰ (ਵਡਾਲੀ)- ਨਗਰ ਕੌਂਸਲ ਚੋਣਾ ਨੂੰ ਲੈ ਕੇ ਵਾਰਡ ਨੂੰ. 85 'ਚ ਕਾਂਗਰਸੀ ਉਮੀਦਵਾਰ ਅਜੇ ਕੁਮਾਰ ਪੱਪੂ ਤੇ ਉਸ ਦੇ ਸਮਰਥਕਾਂ ਨੇ ਆਜ਼ਾਦ ਉਮੀਦਵਾਰ ਲਖਵਿੰਦਰ ਸਿੰਘ ਬੱਬੂ ਦੇ ਦਫ਼ਤਰ ਦੇ ਬਾਹਰ ਗੋਲੀਆਂ ਚਲਾਈਆਂ...
ਮੁੰਬਈ : ਇਮਾਰਤ ਢਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ 3 ਹੋਈ
. . .  1 day ago
ਮਾਂ ਤੇ ਭੈਣ ਦੇ ਕਤਲ ਤੋਂ ਬਾਅਦ ਨੌਜਵਾਨ ਵੱਲੋਂ ਖ਼ੁਦਕੁਸ਼ੀ
. . .  1 day ago
ਚੇਨਈ, 15 ਦਸੰਬਰ- ਤਾਮਿਲਨਾਡੂ ਦੇ ਕੱਡਾਲੋਰ ਵਿਖੇ 21 ਸਾਲਾ ਨੌਜਵਾਨ ਨੇ ਪਿਤਾ ਦੀ ਬਿਮਾਰੀ ਤੋਂ ਦੁਖੀ ਹੋ ਕੇ ਮਾਂ ਤੇ ਭੈਣ ਦਾ ਕਤਲ ਕਰਨ ਤੋਂ ਬਾਅਦ...
ਤ੍ਰਿਣਮੂਲ ਕਾਂਗਰਸ ਐਫ.ਆਰ.ਡੀ.ਆਈ. ਬਿੱਲ ਦਾ ਕਰੇਗੀ ਵਿਰੋਧ
. . .  1 day ago
ਨਵੀਂ ਦਿੱਲੀ, 15 ਦਸੰਬਰ- ਤ੍ਰਿਣਮੂਲ ਕਾਂਗਰਸ ਨੇ ਐਫ.ਆਰ.ਡੀ.ਆਈ. ਬਿੱਲ ਨੂੰ ਡਰਾਮਾ ਦੱਸਦਿਆਂ ਇਸ ਦੇ ਵਿਰੋਧ ਦਾ ਐਲਾਨ ਕੀਤਾ ਹੈ। ਪਾਰਟੀ ਨੇ ਕਿਹਾ ਕਿ ਇਸ ਦਾ ਸੰਸਦ ਼ਚ ਜ਼ਬਰਦਸਤ...
ਅੰਤਰਰਾਜੀ ਜਲ ਵਿਵਾਦਾਂ ਨੂੰ ਜਲਦੀ ਸੁਲਝਾਇਆ ਜਾਵੇਗਾ- ਗਡਕਰੀ
. . .  1 day ago
ਤਿੰਨ ਤਲਾਕ ਸੰਬੰਧੀ ਬਿੱਲ ਅਦਾਲਤ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਹੋਵੇ- ਕਾਂਗਰਸ
. . .  1 day ago
ਨਵੀਂ ਦਿੱਲੀ, 15 ਦਸੰਬਰ-ਕਾਂਗਰਸੀ ਆਗੂ ਸਿੰਘਵੀ ਨੇ ਕਿਹਾ ਕਿ ਸੰਸਦ 'ਚ ਪੇਸ਼ ਕੀਤਾ ਜਾਣ ਵਾਲਾ ਤਿੰਨ ਤਲਾਕ ਸੰਬੰਧੀ ਬਿੱਲ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਣਾ ਚਾਹੀਦਾ ਹੈ ਨਹੀਂ ਤਾਂ ਕਾਂਗਰਸ ਇਸ ਦਾ...
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਕਮੇਟੀ ਦਾ ਗਠਨ
. . .  1 day ago
ਚੰਡੀਗੜ੍ਹ, 15 ਦਸੰਬਰ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਕਮੇਟੀ ਬਣਾਈ...
ਸੋਨੀਆ ਰਾਜਨੀਤੀ ਵਿਚ ਸਰਗਰਮ ਰਹਿਣਗੇ- ਸੁਰਜੇਵਾਲਾ
. . .  1 day ago
ਮੱਧ ਪ੍ਰਦੇਸ਼ 'ਚ ਕਮਲਨਾਥ ਵੱਲ ਸੁਰੱਖਿਆ ਕਰਮੀ ਨੇ ਤਾਣੀ ਰਾਈਫ਼ਲ
. . .  1 day ago
ਨਿਰਭੈਆ ਕਾਂਡ : ਮੌਤ ਦੇ ਦੋ ਦੋਸ਼ੀਆਂ ਵੱਲੋਂ ਸੁਪਰੀਮ ਕੋਰਟ 'ਚ ਮੁੜ ਵਿਚਾਰ ਪਟੀਸ਼ਨ ਦਾਖਲ
. . .  1 day ago
ਪ੍ਰਧਾਨ ਮੰਤਰੀ ਕੱਲ੍ਹ ਮੇਘਾਲਿਆ ਵਿਖੇ ਕਈ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
. . .  1 day ago
ਪਟਾਕਾ ਫ਼ੈਕਟਰੀ ਧਮਾਕਾ, 1 ਦੀ ਮੌਤ, 1 ਜ਼ਖ਼ਮੀ
. . .  1 day ago
ਸਿਧਾਂਤ ਤੇ ਨੈਤਿਕਤਾ ਦੀ ਪਾਲਣਾ ਕਰਨ ਵਿਦਿਆਰਥੀ- ਰਾਸ਼ਟਰਪਤੀ
. . .  1 day ago
ਇਮਰਾਨ ਖਾਨ ਦੀ ਸੰਸਦ ਮੈਂਬਰੀ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ਪਾਕਿ ਸੁਪਰੀਮ ਕੋਰਟ ਵੱਲੋਂ ਖ਼ਾਰਜ
. . .  1 day ago
ਜਬਰੀ ਧਰਮ ਤਬਦੀਲ ਕਰਨ ਦੇ ਦੋਸ਼ ਹੇਠ ਪਾਦਰੀ ਗ੍ਰਿਫ਼ਤਾਰ
. . .  1 day ago
ਮੁੰਬਈ ਇਮਾਰਤ ਹਾਦਸਾ : ਮਲਬੇ ਹੇਠਾਂ ਦੱਬੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਕੱਢੀਆਂ ਬਾਹਰ
. . .  1 day ago
ਕੈਨੇਡਾ ਪੈਨਸ਼ਨ ਪਲੈਨ ਇਨਵੈਸਟਮੈਂਟ ਬੋਰਡ ਵੱਲੋਂ ਵਿੱਤ ਮੰਤਰੀ ਨਾਲ ਮੁਲਾਕਾਤ
. . .  1 day ago
ਪ੍ਰਿੰਸ ਹੈਨਰੀ ਤੇ ਮਾਰਕਲੇ 19 ਮਈ ਨੂੰ ਕਰਵਾਉਣਗੇ ਵਿਆਹ
. . .  1 day ago
ਸ਼ਿਮਲਾ ਜਬਰਜਨਾਹ : ਦੋਸ਼ੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 10 ਲੱਖ ਦਾ ਇਨਾਮ
. . .  1 day ago
ਬੀ.ਡਬਲਿਊ.ਐੱਫ. 2017 : ਪੀ.ਵੀ. ਸਿੰਧੂ ਨੇ ਜਪਾਨ ਦੇ ਅਕਾਨੇ ਯਾਮਾਗੂਚੀ ਨੂੰ 21-9, 21-13 ਨਾਲ ਹਰਾਇਆ
. . .  1 day ago
ਚੋਣ ਵਾਲੇ ਦਿਨ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ
. . .  1 day ago
ਆਈ.ਈ.ਡੀ.ਧਮਾਕੇ 'ਚ ਨਕਸਲੀ ਹਲਾਕ, 3 ਜਵਾਨ ਜ਼ਖ਼ਮੀ
. . .  1 day ago
ਹੇਮਰਾਜ ਦੀ ਪਤਨੀ ਵੱਲੋਂ ਤਲਵਾੜ ਜੋੜੇ ਦੀ ਰਿਹਾਈ ਨੂੰ ਚੁਨੌਤੀ
. . .  1 day ago
ਪਨਾਮਾ ਮਾਮਲੇ 'ਚ ਸਿਨਟੈਕਸ ਦੀ 48.87 ਕਰੋੜ ਦੀ ਜਾਇਦਾਦ ਜ਼ਬਤ
. . .  1 day ago
ਵੋਟਿੰਗ ਬੂਥਾਂ ਵਾਲੇ ਵਿੱਦਿਅਕ ਅਦਾਰੇ 16 ਨੂੰ ਰਹਿਣਗੇ ਬੰਦ
. . .  1 day ago
ਕਰਜ਼ਾ ਮੁਆਫ਼ੀ ਦੀ ਪਹਿਲੀ ਕਿਸ਼ਤ ਦਸੰਬਰ 'ਚ ਕੀਤੀ ਜਾਵੇਗੀ ਜਾਰੀ- ਮਨਪ੍ਰੀਤ
. . .  1 day ago
ਕੈਬਿਨਟ ਵੱਲੋਂ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਗਠਨ ਕਰਨ ਨੂੰ ਦਿੱਤੀ ਮਨਜ਼ੂਰੀ
. . .  1 day ago
ਨਸ਼ਾ ਤਸਕਰੀ ਦੇ ਮਾਮਲਾ 'ਚ ਦੋ ਨੂੰ 15-15 ਸਾਲ ਕੈਦ
. . .  1 day ago
ਪ੍ਰਦੂਮਣ ਹੱਤਿਆ ਮਾਮਲੇ 'ਚ ਨਾਬਾਲਗ ਆਰੋਪੀ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਪਾਕਿਸਤਾਨ ਵੱਲੋਂ 43 ਭਾਰਤੀ ਮਛੇਰੇ ਗ੍ਰਿਫ਼ਤਾਰ
. . .  1 day ago
ਭਾਜਪਾ ਦਾ ਦਿੱਲੀ ਤੇ ਬਿਹਾਰ ਵਾਲਾ ਹਾਲ ਹੋਵੇਗਾ- ਕਾਂਗਰਸ
. . .  1 day ago
ਨਿਰਮਾਣ ਅਧੀਨ ਇਮਾਰਤ ਢਹਿਢੇਰੀ, 2 ਲਾਪਤਾ
. . .  1 day ago
ਮੁੰਬਈ 'ਚ ਨਿਰਮਾਣ ਅਧੀਨ ਇਮਾਰਤ ਡਿੱਗੀ, 2 ਮਜ਼ਦੂਰ ਲਾਪਤਾ
. . .  1 day ago
ਅਗਲੇ ਹਫ਼ਤੇ ਸੰਸਦ 'ਚ ਪੇਸ਼ ਹੋ ਸਕਦਾ ਹੈ ਤਿੰਨ ਤਲਾਕ ਸੰਬੰਧੀ ਬਿੱਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਅੱਸੂ ਸੰਮਤ 549
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ
  •     Confirm Target Language  

ਫ਼ਤਹਿਗੜ੍ਹ ਸਾਹਿਬ

ਕਲੌੜ ਦੀ ਪੰਚਾਇਤ ਵਲੋਂ ਇਕ ਪਰਿਵਾਰ ਿਖ਼ਲਾਫ਼ ਜਾਨਲੇਵਾ ਹਮਲੇ ਦਾ ਦੋਸ਼

ਨੰਦਪੁਰ ਕਲੌੜ, 21 ਸਤੰਬਰ (ਜਰਨੈਲ ਸਿੰਘ ਧੁੰਦਾ)- ਥਾਣਾ ਬਸੀ ਪਠਾਣਾ ਅਧੀਨ ਪਿੰਡ ਕਲੌੜ ਵਿਖੇ ਗਰਾਮ ਪੰਚਾਇਤ ਅਧੀਨ ਕੰਮ ਕਰ ਰਹੇ ਨਰੇਗਾ ਕਾਮਿਆਂ ਨਾਲ ਇਕ ਪਰਿਵਾਰ ਵਲੋਂ ਲੜਾਈ ਝਗੜਾ ਕਰਨ ਦਾ ਸਮਾਚਾਰ ਹੈ | ਸ਼ਮਨਜੀਤ ਸਿੰਘ ਪੰਚ, ਹਰਬੰਸ ਸਿੰਘ ਪੰਚ ਤੇ ਧਰਮ ਸਿੰਘ ਕਲੌੜ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਇਸ ਪੱਤਰਕਾਰ ਨੂੰ ਦੱਸਿਆ ਕਿ ਹਰਬੰਸ ਸਿੰਘ ਪੁੱਤਰ ਸਵ: ਬਚਨ ਸਿੰਘ ਦੇ ਪਰਿਵਾਰ ਵਲੋਂ ਆਪਣੇ ਘਰ ਅੱਗੇ ਪੰਚਾਇਤੀ ਥਾਂ 'ਤੇ ਗੁਹਾਰਾ ਤੇ ਰੂੜੀ ਲਾ ਕੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਅਤੇ ਇਸ ਦੇ ਨੇੜੇ ਮਗਨਰੇਗਾ ਕਾਮੇ ਅੱਜ ਬਾਅਦ ਦੁਪਹਿਰ ਪੰਚਾਇਤ ਦੀ ਖ਼ਾਲੀ ਥਾਂ ਵਿਚ ਰੋੜੀ ਪਾ ਕੇ ਸੀਮਿੰਟ ਦਾ ਫ਼ਰਸ਼ ਲਾ ਰਹੇ ਸਨ | ਪੰਚਾਇਤ ਮੈਂਬਰਾਂ ਅਨੁਸਾਰ ਹਰਬੰਸ ਸਿੰਘ ਵਲੋਂ ਇਸ ਕੰਮ ਵਿਚ ਰੁਕਾਵਟ ਪਾਉਣ ਲਈ 20-25 ਬੰਦੇ ਬਾਹਰਲੇ ਬੁਲਾਏ ਹੋਏ ਸਨ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਾਮਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਗਾਲੀ ਗਲੋਚ ਕੀਤੀ | ਪੰਚਾਇਤ ਮੈਂਬਰਾਂ ਤੇ ਮਗਨਰੇਗਾ ਕਾਮਿਆਂ ਵਲੋਂ ਇਤਰਾਜ਼ ਕਰਨ 'ਤੇ ਹਰਬੰਸ ਸਿੰਘ ਅਤੇ ਉਸ ਦੇ ਮਦਦਗਾਰਾਂ ਨੇ ਮਗਨਰੇਗਾ ਕਾਮਿਆਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ | ਪਿੰਡ ਵਾਸੀਆਂ ਦੇ ਕਹਿਣ ਅਨੁਸਾਰ ਉਨ੍ਹਾਂ 'ਚੋਂ ਇਕ ਵਿਅਕਤੀ ਨੇ ਕਾਮਿਆਂ 'ਤੇ ਰਫ਼ਲ ਨਾਲ ਫਾਇਰ ਕੀਤਾ ਤੇ ਕੁਦਰਤੀ ਗੋਲੀ ਲੱਗਣ ਤੋਂ ਬਚਾਅ ਹੋ ਗਿਆ | ਪ੍ਰਤੱਖ ਦਰਸ਼ੀਆਂ ਮੁਤਾਬਿਕ ਰੌਲਾ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਪਿੰਡ ਵਾਸੀਆਂ ਨੇ ਹਮਲਾਵਰਾਂ 'ਚੋਂ 2 ਵਿਅਕਤੀਆਂ ਨੂੰ ਕਾਬੂ ਕਰਕੇ ਪੁਲਿਸ ਨੂੰ ਫੜਾਉਣ ਦਾ ਵੀ ਦਾਅਵਾ ਕੀਤਾ ਹੈ | ਇਸ ਹਮਲੇ ਤੋਂ ਘਬਰਾ ਕੇ ਮਗਨਰੇਗਾ ਕਾਮਿਆਂ 'ਚੋਂ 2 ਔਰਤਾਂ ਹੋ ਗਈਆਂ, ਜਿਨਾਂ ਨੂੰ ਮੁਢਲੀ ਡਾਕਟਰੀ ਸਹਾਇਤਾ ਦਿੱਤੀ ਗਈ | ਪਿੰਡ ਵਾਸੀਆਂ ਨੇ ਹਮਲਾਵਰਾਂ ਕੋਲ 2 ਪਿਸਟਲ, 1 ਰਫ਼ਲ, ਬੇਸਬਾਲ ਤੇ ਡੰਡੇ ਹੋਣ ਦਾ ਵੀ ਦਾਅਵਾ ਕੀਤਾ ਹੈ ਅਤੇ ਉਨ੍ਹਾਂ ਸਰਕਾਰੀ ਕੰਮ 'ਚ ਰੁਕਾਵਟ ਪਾਉਣ ਦੇ ਦੋਸ਼ਾਂ ਅਧੀਨ ਪੁਲਿਸ ਵਿਭਾਗ ਤੋਂ ਦੋਸ਼ੀਆਂ ਿਖ਼ਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਹਰਬੰਸ ਸਿੰਘ ਦੇ ਘਰ ਦਾ ਦਰਵਾਜ਼ਾ ਬੰਦ ਹੋਣ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਦਾ ਇਸ ਘਟਨਾ ਸਬੰਧੀ ਪੱਖ ਨਹੀਂ ਸੁਣਿਆ ਜਾ ਸਕਿਆ | ਥਾਣਾ ਬਸੀ ਪਠਾਣਾ ਦੇ ਮੁੱਖ ਅਫ਼ਸਰ ਗੁਰਬੰਤ ਸਿੰਘ ਨਾਲ ਫ਼ੋਨ 'ਤੇ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਸ਼ਿਕਾਇਤ ਕਰਤਾ ਧਿਰ ਦੇ ਬਿਆਨ ਲੈਣ ਉਪਰੰਤ ਇਸ ਮਸਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ |

ਦੁਸਹਿਰਾ ਗਰਾੳਾੂਡ 'ਚ ਟੂਰਨਾਮੈਂਟ ਕਰਵਾਉਣ ਦੀ ਮਨਜ਼ੂਰੀ ਨਾ ਮਿਲਣ 'ਤੇ ਕਮੇਟੀ ਮੈਂਬਰਾਂ ਕੀਤੀ ਪ੍ਰਸ਼ਾਸਨ ਿਖ਼ਲਾਫ਼ ਨਾਅਰੇਬਾਜ਼ੀ

ਫ਼ਤਹਿਗੜ੍ਹ ਸਾਹਿਬ, 21 ਸਤੰਬਰ (ਭੂਸ਼ਨ ਸੂਦ, ਮਨਪ੍ਰੀਤ ਸਿੰਘ)- ਸਰਹਿੰਦ ਸ਼ਹਿਰ ਦੇ ਦੁਸਿਹਰਾ ਮੈਦਾਨ 'ਚ ਲਗਪਗ 13 ਸਾਲਾਂ ਤੋਂ ਕਰਵਾਇਆ ਜਾ ਰਿਹਾ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਇਸ ਵਾਰ ਸਿਆਸਤ ਦੀ ਲਪੇਟ ਵਿਚ ਆਉਂਦਾ ਨਜ਼ਰ ਆ ਰਿਹਾ ਹੈ, ਜਿਸ ਦੇ ਚਲਦਿਆਂ ਪਿਛਲੇ 13 ...

ਪੂਰੀ ਖ਼ਬਰ »

ਸਾਇੰਸ ਤੇ ਤਕਨਾਲੋਜੀ ਵਿਭਾਗ ਵਲੋਂ ਤਿੰਨ ਰੋਜ਼ਾ ਰਾਸ਼ਟਰੀ ਸੈਮੀਨਾਰ 27 ਤੋਂ

ਫ਼ਤਹਿਗੜ੍ਹ ਸਾਹਿਬ, 21 ਸਤੰਬਰ (ਭੂਸ਼ਨ ਸੂਦ)-ਐਸੋਸੀਏਸ਼ਨ ਆਫ਼ ਕੰਪਿਊਟਿੰਗ ਮਸ਼ੀਨਰੀ ਦੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਚੈਪਟਰ ਵਲੋਂ ਤਿੰਨ ਰੋਜ਼ਾ ਉਦਯੋਗਪਤੀ ਜਾਗਿ੍ਤੀ ਰਾਸ਼ਟਰੀ ਸੈਮੀਨਾਰ 27 ਸਤੰਬਰ ਤੋਂ ਕਰਵਾਇਆ ਜਾ ਰਿਹਾ ਹੈ | ਇਸ ਸੈਮੀਨਾਰ ...

ਪੂਰੀ ਖ਼ਬਰ »

ਪੰਜਾਬ ਸ਼ਹਿਰੀ ਆਵਾਸ ਯੋਜਨਾ ਅਧੀਨ ਬੇਘਰੇ ਪਰਿਵਾਰ 30 ਤੱਕ ਆਪਣੇ ਫਾਰਮ ਜਮ੍ਹਾਂ ਕਰਵਾਉਣ-ਬਰਾੜ

ਫ਼ਤਹਿਗੜ੍ਹ ਸਾਹਿਬ, 21 ਸਤੰਬਰ (ਰਾਜਿੰਦਰ ਸਿੰਘ)-ਪੰਜਾਬ ਸ਼ਹਿਰੀ ਆਵਾਸ ਯੋਜਨਾ 'ਸਭ ਲਈ ਘਰ' ਮਿਸ਼ਨ ਨੂੰ ਪੂਰਾ ਕਰਨ ਲਈ ਸ਼ਹਿਰੀ ਗ਼ਰੀਬਾਂ ਲਈ ਕਫ਼ਾਇਤੀ ਘਰ ਸਕੀਮ ਅਧੀਨ ਡਿਮਾਂਡ ਸਰਵੇਖਣ ਸ਼ੁਰੂ ਹੋ ਗਿਆ ਹੈ ਜੋਕਿ 30 ਸਤੰਬਰ ਤੱਕ ਜਾਰੀ ਰਹੇਗਾ | ਇਸ ਲਈ ਸ਼ਹਿਰੀ ਬੇਘਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵਿਅਕਤੀ ਦੀ ਮੌਤ

ਜਖ਼ਵਾਲੀ, 21 ਸਤੰਬਰ (ਨਿਰਭੈ ਸਿੰਘ)-ਸ਼ੇਰ ਸ਼ਾਹ ਸੂਰੀ ਮਾਰਗ 'ਤੇ ਸਥਿਤ ਪਿੰਡ ਬਸੰਤਪੁਰਾ ਦੇ ਨਜ਼ਦੀਕ ਕਾਰ ਅਤੇ ਕੈਂਟਰ ਦੀ ਟੱਕਰ ਵਿਚ ਇਕ ਵਿਅਕਤੀ ਦੀ ਮੌਕੇ 'ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਘਟਨਾ ਵਾਲੀ ਥਾਂ 'ਤੇ ਪਹੁੰਚੇ ਬਸੰਤਪੁਰਾ ਚੌਕੀ ਦੇ ਇੰਚਾਰਜ ...

ਪੂਰੀ ਖ਼ਬਰ »

ਵਿਧਾਇਕ ਰਣਦੀਪ ਸਿੰਘ ਨੇ ਖੇਤੀਬਾੜੀ ਦਫ਼ਤਰ ਦੇ 3 ਪੈਡੀ ਸਟਰਾਅ ਚੌਪਰ-ਕਮ-ਸਪਰੈਡਰ ਦੇ ਡਰਾਅ ਕੱਢੇ

ਅਮਲੋਹ, 21 ਸਤੰਬਰ (ਰਾਮ ਸ਼ਰਨ ਸੂਦ)-ਅਮਲੋਹ ਹਲਕੇ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਅੱਜ ਇੱਥੇ ਕਾਂਗਰਸ ਦਫ਼ਤਰ 'ਚ ਖੇਤੀਬਾੜੀ ਵਿਭਾਗ ਦੇ ਕਿਸਾਨਾਂ ਨੂੰ ਸਬਸਿਡੀ 'ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਦਾ ਡਰਾਅ ਕੱਢਣ ਸਮੇਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ...

ਪੂਰੀ ਖ਼ਬਰ »

ਪੰਚਾਇਤ ਸਕੱਤਰ ਅੱਜ ਕਲਮ ਛੱਡ ਹੜਤਾਲ ਤੇ 26 ਨੂੰ ਡੀ.ਸੀ ਦਫ਼ਤਰ ਅੱਗੇ ਧਰਨੇ ਦੇਣਗੇ

ਫ਼ਤਹਿਗੜ੍ਹ ਸਾਹਿਬ, 21 ਸਤੰਬਰ (ਭੂਸ਼ਨ ਸੂਦ)-ਪੰਚਾਇਤ ਸਕੱਤਰ ਅਤੇ ਗਰਾਮ ਸੇਵਕ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮੰਗਾ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਮਾਤਾ ਗੁਜਰੀ ਸਰਾਂ ਵਿਖੇ ਹੋਈ | ਮੀਟਿੰਗ 'ਚ ਪੰਚਾਇਤ ਸਕੱਤਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੀਆਂ 990 ਪੇਟੀਆਂ ਕੀਤੀਆਂ ਬਰਾਮਦ

ਅਮਲੋਹ, 21 ਸਤੰਬਰ (ਸੂਦ)-ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਲਗਾਤਾਰ ਸਫ਼ਲਤਾ ਮਿਲ ਰਹੀ ਹੈ ਤੇ ਭਾਰੀ ਮਾਤਰਾ ਵਿਚ ਨਸ਼ੀਲਾ ਪਦਾਰਥ ਪੁਲਿਸ ਵਲੋਂ ਬਰਾਮਦ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਐਸ.ਪੀ. (ਜਾਂਚ) ਦਲਜੀਤ ਸਿੰਘ ਰਾਣਾ ...

ਪੂਰੀ ਖ਼ਬਰ »

ਪੇਂਡੂ ਬਾਜ਼ਾਰਾਂ 'ਚ ਕਿਸਾਨਾਂ ਨੂੰ ਵੱਧ ਮੁਨਾਫ਼ਾ ਮਿਲ ਸਕਦੈ-ਭੁੱਟਾ, ਰਿਆ

ਫ਼ਤਹਿਗੜ੍ਹ ਸਾਹਿਬ, 21 ਸਤੰਬਰ (ਅਰੁਣ ਆਹੂਜਾ)-ਖੇਤੀ ਦੇ ਧੰਦੇ ਨੂੰ ਪ੍ਰ੍ਰਫੁੱਲਤ ਕਰਨ ਲਈ ਅਤੇ ਪਿੰਡਾ ਵਿਚ ਵੱਸ ਰਹੇ ਲੋਕਾਂ ਨੂੰ ਸਸਤੀਆਂ ਘਰੇਲੂ ਵਸਤੂਆਂ ਉਪਲਬਧ ਕਰਵਾਉਣ ਲਈ ਅੱਜ ਪੇਂਡੂ ਬਾਜ਼ਾਰ ਦੀ ਸ਼ੁਰੂਆਤ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਲਜੀਤ ਸਿੰਘ ...

ਪੂਰੀ ਖ਼ਬਰ »

ਕੈਪਟਨ ਸਰਕਾਰ ਕਿਸਾਨਾਂ ਨਾਲ ਜ਼ਬਰਦਸਤੀ ਬੰਦ ਕਰਕੇ ਤੁਰੰਤ ਕਰਜ਼ਾ ਮੁਆਫ਼ ਕਰੇ-ਗੁਰੂ

ਖਮਾਣੋਂ, 21 ਸਤੰਬਰ (ਮਨਮੋਹਣ ਸਿੰਘ ਕਲੇਰ)- ਹਲਕਾ ਬਸੀ ਪਠਾਣਾ ਤੋਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਆਗੂ ਦਰਬਾਰਾ ਸਿੰਘ ਗੁਰੂ ਨੇ ਅੱਜ ਖਮਾਣੋਂ ਵਿਖੇ ਪੰਜਾਬ ਸਰਕਾਰ ਵਲੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਜਬਰੀ ਸ਼ਾਂਤਮਈ ਧਰਨੇ ਤੋਂ ਚੁੱਕ ਕੇ ਸ਼ਹਿਰੋਂ ਬਾਹਰ ...

ਪੂਰੀ ਖ਼ਬਰ »

ਨਰਾਇਣਗੜ੍ਹ ਵਿਖੇ ਸਵੱਛ ਭਾਰਤ ਮੁਹਿੰਮ ਤਹਿਤ ਐਨ.ਸੀ.ਸੀ. ਕੈਡਿਟਸ ਨੇ ਕੀਤੀ ਸਫ਼ਾਈ

ਅਮਲੋਹ, 21 ਸਤੰਬਰ (ਰਾਮ ਸ਼ਰਨ ਸੂਦ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰਾਇਣਗੜ੍ਹ ਵਿਖੇ ਸਵੱਛ ਭਾਰਤ ਮੁਹਿੰਮ ਤਹਿਤ ਸਫ਼ਾਈ ਅਭਿਆਨ ਚਲਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਅਮੀਤਾ ਕੁਮਾਰੀ ਨੇ ਦੱਸਿਆ ਕਿ 14 ਪੰਜਾਬ ਬਟਾਲੀਅਨ ਐਨ.ਸੀ.ਸੀ. ...

ਪੂਰੀ ਖ਼ਬਰ »

ਮਨਪ੍ਰੀਤ ਕੌਰ ਹੁੰਦਲ ਵਲੋਂ ਰਾਮ ਲੀਲ੍ਹਾ ਦੇ ਮੰਚ ਦਾ ਉਦਘਾਟਨ

ਨੌਗਾਵਾਂ, 21 ਸਤੰਬਰ (ਰਵਿੰਦਰ ਮੌਦਗਿਲ)- ਮੰਗਲਵਾਰ ਦੀ ਰਾਤ ਸ੍ਰੀ ਰਾਮ ਨਾਟਕ ਤੇ ਸੋਸ਼ਲ ਕਲੱਬ ਬਸੀ ਪਠਾਣਾ ਵਲੋਂ ਦਿਖਾਈ ਜਾ ਰਹੀ ਸ੍ਰੀ ਰਾਮ ਲੀਲ੍ਹਾ ਦੇ ਮੰਚ ਦਾ ਉਦਘਾਟਨ ਸ਼ੋ੍ਰਮਣੀ ਅਕਾਲੀ ਦਲ ਦੇ ਸੂਬਾ ਸਕੱਤਰ ਬੀਬੀ ਮਨਪ੍ਰੀਤ ਕੌਰ ਹੁੰਦਲ ਨੇ ਕੀਤਾ | ਉਨ੍ਹਾਂ ...

ਪੂਰੀ ਖ਼ਬਰ »

ਸਪੈਸ਼ਲ ਸਕੂਲ ਦੀ ਵਿਦਿਆਰਥਣ ਨੇ ਬੌਾਚੀ ਖੇਡ 'ਚ ਹਾਸਲ ਕੀਤਾ ਚਾਂਦੀ ਦਾ ਮੈਡਲ

ਫ਼ਤਹਿਗੜ੍ਹ ਸਾਹਿਬ, 21 ਸਤੰਬਰ (ਭੂਸ਼ਨ ਸੂਦ, ਮਨਪ੍ਰੀਤ ਸਿੰਘ)-ਪਟਨਾ ਬਿਹਾਰ ਵਿਖੇ ਹੋਈ ਲੜਕੀਆਂ ਦੀ ਨੌਵੀਂ ਸਪੈਸ਼ਲ ਓਲਪਿੰਕ ਨੈਸ਼ਨਲ ਚੈਂਪੀਅਨਸ਼ਿਪ 'ਚ ਰਿਸੋਰਸ ਸੈਂਟਰ ਨਰੈਣਗੜ੍ਹ ਦੇ ਸਪੈਸ਼ਲ ਸਕੂਲ ਦੀ ਦਸਵੀਂ ਕਲਾਸ ਦੀ ਵਿਦਿਆਰਥਣ ਨਿੰਦਰ ਕੌਰ ਨੇ ਬੌਾਚੀ ਖੇਡ ...

ਪੂਰੀ ਖ਼ਬਰ »

ਗਾਇਕ ਲੋਕਾਂ ਨੂੰ ਲੱਚਰਤਾ ਪਰੋਸਣ ਤੋਂ ਸੰਕੋਚ ਕਰਨ-ਹੈਪੀ

ਮੰਡੀ ਗੋਬਿੰਦਗੜ੍ਹ, 21 ਸਤੰਬਰ (ਬਲਜਿੰਦਰ ਸਿੰਘ)-ਆਪਣੇ ਚੌਗਿਰਦੇ ਨੂੰ ਸਾਫ਼ ਸੁਥਰਾ ਅਤੇ ਹਰਾ-ਭਰਾ ਰੱਖਣਾ ਹਰੇਕ ਨਾਗਰਿਕ ਦਾ ਨੈਤਿਕ ਫ਼ਰਜ ਬਣਦਾ ਹੈ | ਇਸ ਗੱਲ ਦਾ ਪ੍ਰਗਟਾਵਾ ਨਾਮਵਰ ਗਾਇਕ ਜੀਤ ਜਗਜੀਤ ਸਿੰਘ ਨੇ ਅੱਜ ਸਥਾਨਕ ਅਮਲੋਹ ਰੋਡ ਸਥਿਤ ਯੂਥ ਕਾਂਗਰਸ ਦੇ ...

ਪੂਰੀ ਖ਼ਬਰ »

ਕੈਪ: ਅੰਗਦ ਸਿੰਘ ਦੀ ਯਾਦ 'ਚ ਨਸ਼ਿਆਂ ਿਖ਼ਲਾਫ਼ ਨਾਟਕ ਮੇਲਾ

ਖਮਾਣੋਂ, 21 ਸਤੰਬਰ (ਮਨਮੋਹਣ ਸਿੰਘ ਕਲੇਰ)- ਸਹਾਰਾ ਵੈੱਲਫੇਅਰ ਸੁਸਾਇਟੀ ਵੱਲੋਂ ਸਮਾਜਿਕ ਕੁਰੀਤੀਆਂ ਨਸ਼ੇ, ਦਹੇਜ, ਭਰੂਣ ਹੱਤਿਆ ਿਖ਼ਲਾਫ਼ ਕੈਪਟਨ ਅੰਗਦ ਸਿੰਘ ਮਨੈਲਾ ਦੀ ਯਾਦ ਨੂੰ ਸਮਰਪਿਤ ਪ੍ਰਧਾਨ ਪਵਨਜੀਤ ਸਿੰਘ ਲਾਂਬਾ ਦੀ ਅਗਵਾਈ ਹੇਠ ਨਾਟਕ ਮੇਲਾ ਕਰਵਾਇਆ ਗਿਆ ...

ਪੂਰੀ ਖ਼ਬਰ »

ਪਿੰਡ ਅਨਾਇਤਪੁਰਾ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਸਮਾਪਤ

ਫ਼ਤਹਿਗੜ੍ਹ ਸਾਹਿਬ, 21 ਸਤੰਬਰ (ਅਰੁਣ ਆਹੂਜਾ)- ਗਰਾਮ ਪੰਚਾਇਤ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਅਨਾਇਤਪੁਰਾ ਵਿਖੇ ਦੋ-ਰੋਜ਼ਾ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਯਾਦਗਾਰੀ ਹੋ ਨਿੱਬੜੀਆਂ | ਇਸ ਮੌਕੇ ਕਰਵਾਏ ਕਬੱਡੀ ਟੂਰਨਾਮੈਂਟ ਦੌਰਾਨ ਖਿਡਾਰੀਆਂ ...

ਪੂਰੀ ਖ਼ਬਰ »

ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨਾ ਸਿੱਖਿਆ ਮੰਤਰੀ ਦਾ ਇਤਿਹਾਸਕ ਫ਼ੈਸਲਾ-ਮਨੈਲਾ

ਖਮਾਣੋਂ, 21 ਸਤੰਬਰ (ਜੋਗਿੰਦਰ ਪਾਲ)-ਈ.ਟੀ.ਟੀ. ਅਧਿਆਪਕ ਯੂਨੀਅਨ ਦੀ ਮਾਲਵਾ ਜ਼ੋਨ ਦੇ ਆਗੂ ਅਤੇ ਸਟੇਟ ਐਵਾਰਡੀ ਅਧਿਆਪਕ ਜਗਤਾਰ ਸਿੰਘ ਮਨੈਲਾ ਨੇ ਕਿਹਾ ਕਿ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਜਦੋਂ ਤੋਂ ਸਿੱਖਿਆ ਵਿਭਾਗ ਦੀ ਕਮਾਂਡ ਸੰਭਾਲੀ ਹੈ, ਸਿੱਖਿਆ ਦੇ ਖੇਤਰ ਵਿਚ ...

ਪੂਰੀ ਖ਼ਬਰ »

ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਰਾਮ ਲੀਲ੍ਹਾ ਸ਼ੁਰੂ

ਫ਼ਤਹਿਗੜ੍ਹ ਸਾਹਿਬ, 21 ਸਤੰਬਰ (ਮਨਪ੍ਰੀਤ ਸਿੰਘ)-ਅੱਜ ਸ੍ਰੀ ਰਾਮ ਬਾਲ ਡਰਾਮਾਟਿਕ ਕਲੱਬ ਵਲੋਂ ਸਰਹਿੰਦ ਮੰਡੀ ਵਿਖੇ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੀ ਸ਼ੁਰੂਆਤ ਸਮਾਜ ਸੇਵਕ ਸ਼ਰਨਜੀਤ ਸਿੰਘ ਚੱਢਾ ਵਲੋਂ ਰੀਬਨ ਕੱਟ ਕੇ ਕੀਤੀ ਗਈ | ਇਸ ਦੌਰਾਨ ਸਰਵਣ ਕੁਮਾਰ ਤੇ ਉਸ ਦੇ ...

ਪੂਰੀ ਖ਼ਬਰ »

ਬਾਬਾ ਫ਼ਤਿਹ ਸਿੰਘ ਸਿੱਖੀ ਪ੍ਰਚਾਰ ਮਿਸ਼ਨ ਖਮਾਣੋਂ ਵਲੋਂ ਡਾ. ਮੱਲ੍ਹੀ ਦਾ ਕੀਤਾ ਸਨਮਾਨ

ਸੰਘੋਲ, 21 ਸਤੰਬਰ (ਹਰਜੀਤ ਸਿੰਘ ਮਾਵੀ)-ਬਾਬਾ ਫ਼ਤਹਿ ਸਿੱਖੀ ਪ੍ਰਚਾਰ ਮਿਸ਼ਨ ਖਮਾਣੋਂ ਵਲੋਂ ਕੋਰਡੀਆ ਸੰਸਥਾਨ ਦੇ ਪਿੰ੍ਰਸੀਪਲ ਬਲਵੰਤ ਸਿੰਘ ਮੱਲ੍ਹੀ ਵਲੋਂ 'ਆਸਾ ਦੀ ਵਾਰ' ਦਾ ਅੰਗਰੇਜ਼ੀ 'ਚ ਅਨੁਵਾਦ ਕਰਨ ਬਦਲੇ ਸਿਰੋਪਾਓ ਪਾ ਕੇ ਸਨਮਾਨ ਕੀਤਾ ਅਤੇ ਉੱਘੇ ਕਥਾ ਵਾਚਕ ...

ਪੂਰੀ ਖ਼ਬਰ »

ਸੌਢਾ ਅਤੇ ਤਰਖਾਣ ਮਾਜਰਾ ਪੁਲਾਂ ਦੀ ਉਸਾਰੀ ਦੇ ਕਾਰਜ ਕਾਰਨ ਿਲੰਕ ਸੜਕਾਂ ਦੀ ਹਾਲਤ ਬਣੀ ਤਰਸਯੋਗ

ਫ਼ਤਹਿਗੜ੍ਹ ਸਾਹਿਬ, 21 ਸਤੰਬਰ (ਭੂਸ਼ਨ ਸੂਦ)-ਭਾਖੜਾ ਨਹਿਰ ਅਤੇ ਨਰਵਾਣਾ ਨਹਿਰ 'ਤੇ ਇਸ ਜ਼ਿਲ੍ਹੇ ਦੇ ਪਿੰਡ ਸੌਢਾ ਅਤੇ ਤਰਖਾਣ ਮਾਜਰਾ ਵਿਚ ਪੁਲਾਂ ਦੀ ਉਸਾਰੀ ਦੇ ਲੰਮੇ ਸਮੇਂ ਤੋਂ ਚੱਲ ਰਹੇ ਕਾਰਜ ਕਾਰਨ ਪਿੰਡਾਂ ਦੀਆਂ ਿਲੰਕ ਸੜਕਾਂ ਤੋਂ ਗੁਜ਼ਰਨ ਵਾਲੇ ਭਾਰੀ ਵਾਹਨਾਂ ...

ਪੂਰੀ ਖ਼ਬਰ »

ਭਾਈ ਹਵਾਰਾ ਮਾਮਲੇ ਦੀ ਕਾਨੰੂਨੀ ਪੈਰਵਾਈ ਲਈ ਸਿੱਖ ਜਥੇਬੰਦੀਆਂ ਨੇ ਵਕੀਲ ਫੂਲਕਾ ਨੂੰ ਦਿੱਤਾ ਮੰਗ-ਪੱਤਰ

ਮੰਡੀ ਗੋਬਿੰਦਗੜ੍ਹ, 21 ਸਤੰਬਰ (ਬਲਜਿੰਦਰ ਸਿੰਘ)- ਪੰਥ ਖ਼ਾਲਸਾ ਪੰਜਾਬ ਅਤੇ ਸਤਿਕਾਰ ਕਮੇਟੀ ਦੇ ਪ੍ਰਤੀਨਿਧੀਆਂ ਨੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ.ਐਸ. ਫੂਲਕਾ ਵਿਧਾਇਕ ਆਮ ਆਦਮੀ ਪਾਰਟੀ ਨੂੰ ਸਰਬੱਤ ਖ਼ਾਲਸਾ ਵਲੋਂ ਐਲਾਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ...

ਪੂਰੀ ਖ਼ਬਰ »

ਸ਼ਾਹਬਾਜ਼ ਨਾਗਰਾ ਦੀ ਅਗਵਾਈ 'ਚ ਸਵੱਛਤਾ ਸਬੰਧੀ ਜਾਗਰੂਕਤਾ ਰੈਲੀ ਕੱਢੀ

ਫ਼ਤਹਿਗੜ੍ਹ ਸਾਹਿਬ, 21 ਸਤੰਬਰ (ਅਰੁਣ ਆਹੂਜਾ)-ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਪਿੰਡ ਡੇਰਾ ਮੀਰ ਮੀਰਾ ਵਿਖੇ ਸਮਾਜ ਸੇਵੀ ਸ਼ਾਹਬਾਜ਼ ਸਿੰਘ ਨਾਗਰਾ ਦੀ ...

ਪੂਰੀ ਖ਼ਬਰ »

ਝੰਡੀ ਦੀ ਕੁਸ਼ਤੀ ਜੱਸਾ ਪੱਟੀ ਨੇ ਸੁਨੀਲ ਜ਼ੀਰਕਪੁਰ ਨੂੰ ਚਿੱਤ ਕਰਕੇ ਜਿੱਤੀ

ਫ਼ਤਹਿਗੜ੍ਹ ਸਾਹਿਬ, 21 ਸਤੰਬਰ (ਭੂਸ਼ਨ ਸੂਦ)- ਪਿੰਡ ਵਜੀਦਪੁਰ ਵਿਖੇ ਵਜੀਦਪੁਰ, ਕਲੌਾਦੀ, ਕਿਸ਼ਨਪੁਰਾ ਅਤੇ ਪਾਬਲਾ ਪਿੰਡਾਂ ਦੇ ਲੋਕਾਂ ਵਲੋਂ ਸਾਂਝੇ ਤੌਰ 'ਤੇ ਬਾਬਾ ਪੂਰਨ ਦਾਸ ਕੁਸ਼ਤੀ ਦੰਗਲ ਕਰਵਾਇਆ ਗਿਆ | ਇਸ ਛਿੰਝ ਦੇ ਮੁੱਖ ਪ੍ਰਬੰਧਕ ਪਹਿਲਵਾਨ ਨੰਬਰਦਾਰ ਦਰਸ਼ਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX