ਤਾਜਾ ਖ਼ਬਰਾਂ


ਕਾਰ ਸਵਾਰਾਂ ਕੋਲੋਂ 18 ਲੱਖ ਦੀ ਨਕਦੀ ਬਰਾਮਦ
. . .  15 minutes ago
ਜ਼ੀਰਕਪੁਰ, 26 ਅਪਰੈਲ, {ਹੈਪੀ ਪੰਡਵਾਲਾ}-ਅੱਜ ਪੁਲਿਸ ਨੇ ਨਾਕਾਬੰਦੀ ਦੌਰਾਨ ਕਾਰ ਸਵਾਰ ਦੋ ਵਿਅਕਤੀਆਂ ਕੋਲ਼ੋਂ 18 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ...
ਆਈ ਪੀ ਐੱਲ 2019 -ਮੁੰਬਈ ਨੇ ਚੇਨਈ ਨੂੰ ਦਿੱਤਾ 156 ਦੌੜਾਂ ਦਾ ਟੀਚਾ
. . .  34 minutes ago
ਜੰਮੂ-ਕਸ਼ਮੀਰ ਦੇ ਪ੍ਰਸ਼ਾਸਨ ਦਾ ਚੋਣ ਕਮਿਸ਼ਨ ਨੂੰ ਸੁਝਾਅ- ਜੂਨ ਦੀ ਬਜਾਏ ਨਵੰਬਰ 'ਚ ਹੋਣ ਵਿਧਾਨ ਸਭਾ ਚੋਣਾਂ
. . .  32 minutes ago
ਸ੍ਰੀਨਗਰ, 26 ਅਪ੍ਰੈਲ- ਦੇਸ਼ 'ਚ ਚਲ ਰਹੀਆਂ ਲੋਕ ਸਭਾ ਦੌਰਾਨ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਰਾਜਪਾਲ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਵਿਚਾਲੇ ਬੈਠਕ ਹੋਈ। ਇਸ ਬੈਠਕ ...
ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  about 2 hours ago
ਰੋਪੜ, 26 ਅਪ੍ਰੈਲ - ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ। ਇਸ ਮੌਕੇ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ....
ਭਾਜਪਾ ਨੇਤਾ ਮਹਾਦੇਵ ਸਰਕਾਰ ਦੇ ਖ਼ਿਲਾਫ਼ ਚੋਣ ਕਮਿਸ਼ਨ ਦੀ ਕਾਰਵਾਈ, ਅਗਲੇ 48 ਘੰਟੇ ਨਹੀਂ ਕਰ ਸਕਣਗੇ ਚੋਣ ਪ੍ਰਚਾਰ
. . .  about 2 hours ago
ਨਵੀਂ ਦਿੱਲੀ, 26 ਅਪ੍ਰੈਲ- ਚੋਣ ਕਮਿਸ਼ਨ ਨੇ ਨਾਦੀਆ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਮਹਾਦੇਵ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ 'ਤੇ 22 ਅਪ੍ਰੈਲ ਨੂੰ ਕ੍ਰਿਸ਼ਨਾ ਨਗਰ ਸਰਕਾਰੀ ਕਾਲਜ 'ਚ ਇਕ ਜਨਤਕ ਮੀਟਿੰਗ ਦੇ ਦੌਰਾਨ ਟੀ.ਐਮ.ਸੀ. ਦੇ ਨਿੱਜੀ ਜੀਵਨ ਨੂੰ ਲੈ ਕੇ .....
ਭੀਖੀ ਥਾਣੇ ਦੇ ਹੌਲਦਾਰ ਨੇ ਕੀਤੀ ਖ਼ੁਦਕੁਸ਼ੀ
. . .  about 3 hours ago
ਭੀਖੀ, 26 ਅਪ੍ਰੈਲ (ਬਲਦੇਵ ਸਿੰਘ ਸਿੱਧੂ)- ਜ਼ਿਲ੍ਹਾ ਮਾਨਸਾ ਦੇ ਥਾਣਾ ਭੀਖੀ ਦੇ ਹੌਲਦਾਰ ਜੁਗਰਾਜ ਸਿੰਘ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਥਾਣੇ ਦੇ ਕਵਾਟਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ। ਭੀਖੀ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ....
ਲੋਕਾਂ ਦੀ ਹਿੰਮਤ ਨਾਲ ਸੈਂਕੜੇ ਏਕੜ ਕਣਕ ਦੀ ਫ਼ਸਲ ਅੱਗ 'ਚ ਸੜਨ ਤੋਂ ਬਚੀ
. . .  about 3 hours ago
ਨੂਰਪੁਰ ਬੇਦੀ, 26 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)- ਰੂਪਨਗਰ ਜ਼ਿਲ੍ਹੇ ਦੇ ਪਿੰਡ ਅਬਿਆਣਾ ਕਲਾਂ ਵਿਖੇ ਅੱਜ ਲੋਕਾਂ ਦੀ ਹਿੰਮਤ ਨੇ ਸੈਂਕੜੇ ਏਕੜ ਕਣਕ ਦੀ ਖੜ੍ਹੀ ਫ਼ਸਲ ਨੂੰ ਅੱਗ ਦੀ ਲਪੇਟ 'ਚ ਜਾਣ ਤੋਂ ਬਚਾ ਲਿਆ। ਇਸ ਪਿੰਡ ਦੇ ਇੱਕ ਕਿਸਾਨ ਦੇ ਖੇਤ 'ਚ ਅੱਗ ਲੱਗਣ....
ਤਿੰਨ ਬੱਚਿਆਂ ਦੇ ਪਿਉ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 3 hours ago
ਪੁਰਖਾਲੀ, 26 ਅਪ੍ਰੈਲ (ਅੰਮ੍ਰਿਤਪਾਲ ਸਿੰਘ ਬੰਟੀ) - ਇੱਥੋਂ ਨੇੜਲੇ ਪਿੰਡ ਅਕਬਰਪੁਰ ਵਿਖੇ ਇੱਕ ਵਿਅਕਤੀ ਵੱਲੋਂ ਫਾਹਾ ਲੈ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਹਰਚੰਦ ਸਿੰਘ ਸਾਬਕਾ ਸਰਪੰਚ 2 ਧੀਆਂ ਅਤੇ ਇੱਕ ਲੜਕੇ ਦਾ ਪਿਉ......
ਤਰੁੱਟੀਆਂ ਕਾਰਨ ਨਾਮਜ਼ਦਗੀ ਪੱਤਰ ਨਹੀਂ ਭਰ ਸਕੇ ਪ੍ਰੋ. ਸਾਧੂ ਸਿੰਘ
. . .  about 3 hours ago
ਫ਼ਰੀਦਕੋਟ, 26 ਅਪ੍ਰੈਲ (ਜਸਵੰਤ ਸਿੰਘ ਪੁਰਬਾ)- ਲੋਕ ਸਭਾ ਹਲਕਾ ਰਾਖਵਾਂ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਅੱਜ ਆਪਣੇ ਨਾਮਜ਼ਦਗੀ ਪੱਤਰ 'ਚ ਕੁੱਝ ਤਰੁੱਟੀਆਂ ਕਾਰਨ ਜ਼ਿਲ੍ਹਾ ਚੋਣ ਅਧਿਕਾਰੀ ਕੁਮਾਰ ਸੌਰਭ ਰਾਜ ....
14 ਦਿਨਾਂ ਦੀ ਨਿਆਇਕ ਹਿਰਾਸਤ 'ਚ ਰੋਹਿਤ ਸ਼ੇਖਰ ਦੀ ਪਤਨੀ ਅਪੂਰਵਾ
. . .  about 4 hours ago
ਦੇਹਰਾਦੂਨ, 26 ਅਪ੍ਰੈਲ- ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਐਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਤਿਵਾੜੀ ਹੱਤਿਆ ਕਾਂਡ 'ਚ ਪਤਨੀ ਅਪੂਰਵਾ ਤਿਵਾੜੀ ਨੂੰ ਦਿੱਲੀ ਦੀ ਸਾਕੇਤ ਅਦਾਲਤ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਅਪੂਰਵਾ ਤਿਵਾੜੀ ਨੇ ਦਿੱਲੀ ....
ਪਾਕਿਸਤਾਨ ਦੇ ਪ੍ਰਸਿੱਧ ਤੀਰਥ ਸਥਾਨ 'ਤੇ ਲੂ ਲੱਗਣ ਕਾਰਨ 15 ਲੋਕਾਂ ਦੀ ਮੌਤ
. . .  about 4 hours ago
ਇਸਲਾਮਾਬਾਦ, 26 ਅਪ੍ਰੈਲ- ਪਾਕਿਸਤਾਨ ਦੇ ਸਿੰਧ ਸੂਬੇ 'ਚ ਇੱਕ ਤੀਰਥ ਸਥਾਨ 'ਤੇ ਸਾਲਾਨਾ ਧਾਰਮਿਕ ਰੀਤ 'ਚ ਭਾਗ ਲੈਣ ਦੌਰਾਨ ਲੂ ਲੱਗਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਬਾਰੇ ਸਹਿਵਾਨ...
ਗ਼ਰੀਬ ਕਿਸਾਨ ਦੀ ਖੜੀ ਫ਼ਸਲ ਸੜ ਕੇ ਹੋਈ ਸੁਆਹ
. . .  about 4 hours ago
ਲੌਂਗੋਵਾਲ, 25 ਅਪ੍ਰੈਲ (ਸ.ਸ.ਖੰਨਾ) - ਇੱਥੋਂ ਨੇੜਲੇ ਪਿੰਡ ਨਾਲ ਲਗਦੇ ਮੰਡੇਰ ਕਲਾਂ ਰੋਡ ਵਿਖੇ ਗ਼ਰੀਬ ਕਿਸਾਨ ਗੁਰਮੇਲ ਸਿੰਘ ਵਾਸੀ ਪੱਤੀ ਝਾੜੋ ਦੀ ਦੋ ਏਕੜ ਖੜ੍ਹੀ ਕਣਕ ਬਿਲਕੁਲ ਸੜਕੇ ਸਵਾਹ ਹੋ ਗਈ। ਪੀੜਤ ਕਿਸਾਨ ਵੱਲੋਂ ਦੋ ਕਿੱਲੇ ਜ਼ਮੀਨ ਬਲਬੀਰ ਸਿੰਘ ....
ਖਰੜ 'ਚ ਪੁਲਿਸ ਨੇ ਫੜੀਆਂ ਸ਼ਰਾਬ ਦੀਆਂ 180 ਪੇਟੀਆਂ
. . .  about 4 hours ago
ਖਰੜ, 26 ਅਪ੍ਰੈਲ (ਗੁਰਮੁੱਖ ਸਿੰਘ ਮਾਨ)- ਸੰਨੀ ਐਨਕਲੇਵ ਪੁਲਿਸ ਚੌਕੀ ਖਰੜ ਵਲੋਂ ਅੱਜ ਸ਼ਰਾਬ ਦੀਆਂ 180 ਪੇਟੀਆਂ ਫੜੀਆਂ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਕੇਵਲ ਸਿੰਘ ਨੇ ਦੱਸਿਆ ਕਿ ਸ਼ਰਾਬ ਦੀਆਂ ਇਹ ਪੇਟੀਆਂ...
ਪੰਥ ਤੋਂ ਛੇਕੇ ਹੋਏ ਸਿਆਸੀ ਲੀਡਰ ਨੂੰ ਸਿੱਖ ਸੰਗਤਾਂ ਨਾ ਲਗਾਉਣ ਮੂੰਹ : ਗਿਆਨੀ ਹਰਪ੍ਰੀਤ ਸਿੰਘ
. . .  about 4 hours ago
ਪਟਿਆਲਾ, 26 ਅਪ੍ਰੈਲ (ਅਮਨਦੀਪ ਸਿੰਘ)- ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਨੇ ਕਿਹਾ ਹੈ ਕਿ ਸਿੱਖ ਸੰਗਤਾਂ ਦੀ ਮੰਗ ਜਲਦ ਪੂਰੀ ਹੋਣ ਜਾ ....
ਸੰਨੀ ਦਿਓਲ ਫ਼ਿਲਮੀ ਫੌਜੀ ਹੈ ਤੇ ਮੈਂ ਅਸਲੀ ਫੌਜੀ ਹਾਂ, ਅਸੀਂ ਉਸ ਨੂੰ ਹਰਾ ਦੇਵਾਂਗੇ- ਕੈਪਟਨ
. . .  about 4 hours ago
ਚੰਡੀਗੜ੍ਹ, 26 ਅਪ੍ਰੈਲ- ਲੋਕ ਸਭਾ ਚੋਣਾਂ 2019 'ਚ ਪੰਜਾਬ ਦੇ ਲੋਕ ਸਭਾ ਹਲਕੇ ਗੁਰਦਾਸਪੁਰ ਤੋਂ ਬਾਲੀਵੁੱਡ ਅਦਾਕਾਰ ਅਤੇ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਨੀ ਦਿਓਲ...
ਅੱਗ ਲੱਗਣ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਕੁੱਝ ਹੀ ਮਿੰਟਾਂ 'ਚ ਸੜ ਕੇ ਹੋਈ ਸੁਆਹ
. . .  about 4 hours ago
ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ ਦਾਖ਼ਲ ਕਰਵਾਏ ਨਾਮਜ਼ਦਗੀ ਪੱਤਰ
. . .  about 5 hours ago
ਔਰਤ ਇੰਸਪੈਕਟਰ ਦੀ ਕੁੱਟਮਾਰ ਕਰਨ ਵਾਲੇ ਕਲੋਨਾਈਜ਼ਰ ਨੂੰ ਮਹਿਲਾ ਕਮਿਸ਼ਨ ਨੇ ਕੀਤਾ ਤਲਬ
. . .  about 5 hours ago
ਸੁਖਪਾਲ ਖਹਿਰਾ ਨੇ ਬਠਿੰਡਾ ਤੋਂ ਭਰਿਆ ਨਾਮਜ਼ਦਗੀ ਪੱਤਰ
. . .  about 5 hours ago
ਆਈ.ਐਨ.ਐਸ. ਵਿਕਰਮਾਦਿਤਿਆ 'ਚ ਲੱਗੀ ਅੱਗ, ਲੈਫ਼ਟੀਨੈਂਟ ਕਮਾਂਡਰ ਦੀ ਮੌਤ
. . .  about 5 hours ago
ਬਠਿੰਡਾ ਤੋਂ 'ਆਪ' ਉਮੀਦਵਾਰ ਪ੍ਰੋ. ਬਲਜਿੰਦਰ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ
. . .  about 6 hours ago
ਲੋਕ ਦੇਸ਼ ਦਾ ਸ਼ਾਸਨ ਕਾਂਗਰਸ ਦੇ ਹੱਥ 'ਚ ਦੇਣ ਲਈ ਤਿਆਰ- ਬੀਬੀ ਭੱਠਲ
. . .  about 6 hours ago
ਬਠਿੰਡਾ ਤੋਂ ਬੀਬਾ ਬਾਦਲ ਨੇ ਦਾਖ਼ਲ ਕੀਤਾ ਨਾਮਜ਼ਦਗੀ ਕਾਗ਼ਜ਼
. . .  about 6 hours ago
ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਲੰਡਨ ਕੋਰਟ ਵੱਲੋਂ ਖ਼ਾਰਜ
. . .  about 6 hours ago
ਪਟਿਆਲਾ ਤੋਂ ਸੁਰਜੀਤ ਸਿੰਘ ਰੱਖੜਾ ਨੇ ਦਾਖ਼ਲ ਕਰਾਇਆ ਨਾਮਜ਼ਦਗੀ ਪੱਤਰ
. . .  1 minute ago
ਖਡੂਰ ਸਾਹਿਬ ਤੋਂ 'ਆਪ' ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੇ ਭਰਿਆ ਨਾਮਜ਼ਦਗੀ ਪੱਤਰ
. . .  about 7 hours ago
ਜਲੰਧਰ 'ਚ ਨਾਮਜ਼ਦਗੀ ਭਰਨ ਵੇਲੇ ਆਹਮੋ-ਸਾਹਮਣੇ ਹੋਏ ਅਕਾਲੀ ਦਲ ਤੇ ਬਸਪਾ ਦੇ ਸਮਰਥਕ
. . .  about 7 hours ago
ਆਸਾਰਾਮ ਦੇ ਬੇਟੇ ਨਰਾਇਣ ਸਾਈਂ ਜਬਰ ਜਨਾਹ ਮਾਮਲੇ 'ਚ ਦੋਸ਼ੀ ਕਰਾਰ
. . .  about 7 hours ago
ਫ਼ਰੀਦਕੋਟ ਤੋਂ ਗੁਲਜ਼ਾਰ ਸਿੰਘ ਰਣੀਕੇ ਨੇ ਨਾਮਜ਼ਦਗੀ ਪੱਤਰ ਭਰਿਆ
. . .  about 5 hours ago
ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਨੇ ਭਰੇ ਨਾਮਜ਼ਦਗੀ ਪੱਤਰ
. . .  about 7 hours ago
ਚਰਨਜੀਤ ਸਿੰਘ ਅਟਵਾਲ ਨੇ ਦਾਖ਼ਲ ਕੀਤਾ ਨਾਮਜ਼ਦਗੀ ਪੱਤਰ
. . .  about 7 hours ago
ਰੋਡ ਸ਼ੋਅ ਕਰਨ ਤੋਂ ਬਾਅਦ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਪਹੁੰਚੇ ਸਿਮਰਨਜੀਤ ਮਾਨ
. . .  about 7 hours ago
ਭਾਜਪਾ 'ਚ ਸ਼ਾਮਲ ਹੋਏ ਗਾਇਕ ਦਲੇਰ ਮਹਿੰਦੀ
. . .  about 7 hours ago
ਭਿਆਨਕ ਸੜਕ ਹਾਦਸੇ 'ਚ ਸਾਈਕਲ ਸਵਾਰ ਅਤੇ ਕਾਰ ਚਾਲਕ ਦੀ ਮੌਤ
. . .  about 7 hours ago
ਲੁਧਿਆਣਾ 'ਚ 'ਆਪ' ਉਮੀਦਵਾਰ ਪ੍ਰੋ. ਗਿੱਲ ਵਲੋਂ ਨਾਮਜ਼ਦਗੀ ਕਾਗ਼ਜ਼ ਦਾਖ਼ਲ
. . .  about 8 hours ago
ਨਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਕਾਬੂ
. . .  about 8 hours ago
ਭਗਵੰਤ ਮਾਨ ਨੇ ਆਪਣੀ ਮਾਤਾ ਦੇ ਨਾਲ ਜਾ ਕੇ ਭਰਿਆ ਨਾਮਜ਼ਦਗੀ ਕਾਗ਼ਜ਼
. . .  about 8 hours ago
ਪੰਜਾਬ 'ਚ ਕਾਂਗਰਸ ਦੀ ਸਥਿਤੀ ਮਜ਼ਬੂਤ, ਕਿਸੇ ਹੋਰ ਪਾਰਟੀ ਨਾਲ ਨਹੀਂ ਮੁਕਾਬਲਾ- ਕੈਪਟਨ
. . .  about 8 hours ago
ਲੁਧਿਆਣਾ 'ਚ ਗਰੇਵਾਲ ਅਤੇ ਬੈਂਸ ਨੇ ਦਾਖ਼ਲ ਕਰਾਏ ਨਾਮਜ਼ਦਗੀ ਕਾਗ਼ਜ਼
. . .  about 5 hours ago
ਪਟਿਆਲਾ ਤੋਂ ਮਹਿਲਾ ਵਾਲਿਆਂ ਨੂੰ ਹਰਾ ਕੇ ਸ਼ਾਨ ਨਾਲ ਜਿੱਤੇਗਾ ਅਕਾਲੀ ਦਲ- ਰੱਖੜਾ
. . .  about 8 hours ago
ਕੈਪਟਨ ਦੀ ਮੌਜੂਦਗੀ 'ਚ ਮਹਾਰਾਣੀ ਪ੍ਰਨੀਤ ਕੌਰ ਨੇ ਦਾਖ਼ਲ ਕਰਾਇਆ ਨਾਮਜ਼ਦਗੀ ਪੱਤਰ
. . .  about 9 hours ago
ਅੰਮ੍ਰਿਤਸਰ ਤੋਂ ਹਰਦੀਪ ਪੁਰੀ ਨੇ ਭਰਿਆ ਨਾਮਜ਼ਦਗੀ ਪੱਤਰ
. . .  about 8 hours ago
ਜਲੰਧਰ ਤੋਂ ਬਸਪਾ ਉਮੀਦਵਾਰ ਬਲਵਿੰਦਰ ਸਿੰਘ ਨੇ ਭਰਿਆ ਨਾਮਜ਼ਦਗੀ ਪੱਤਰ
. . .  about 9 hours ago
ਸੁਖਬੀਰ ਬਾਦਲ ਨੇ ਫ਼ਿਰੋਜ਼ਪੁਰ ਤੋਂ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ
. . .  about 9 hours ago
ਰਾਮ ਰਹੀਮ ਨੂੰ ਸਿਰਸੇ ਤੋਂ ਆਇਆ ਵਿਆਹ ਦਾ ਸੱਦਾ, ਸ਼ਾਮਲ ਹੋਣ ਲਈ ਮੰਗੀ ਜ਼ਮਾਨਤ
. . .  1 minute ago
ਪ੍ਰਧਾਨ ਮੰਤਰੀ ਮੋਦੀ ਨੇ ਵਾਰਾਨਸੀ ਤੋਂ ਭਰਿਆ ਨਾਮਜ਼ਦਗੀ ਪੱਤਰ
. . .  about 10 hours ago
ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਪੁਰੀ ਨੇ ਅੰਮ੍ਰਿਤਸਰ 'ਚ ਕੱਢਿਆ ਰੋਡ ਸ਼ੋਅ
. . .  about 10 hours ago
ਨਾਮਜ਼ਦਗੀ ਪੱਤਰ ਭਰਨ ਲਈ ਕੁਲੈਕਟਰ ਦਫ਼ਤਰ 'ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  about 10 hours ago
ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਮੋਦੀ ਨੇ ਕਾਲ ਭੈਰਵ ਮੰਦਰ 'ਚ ਕੀਤੀ ਪੂਜਾ
. . .  about 10 hours ago
ਪਟਿਆਲਾ 'ਚ ਅਕਾਲੀ ਦਲ ਅਤੇ ਪੀ. ਡੀ. ਏ. ਨੂੰ ਵੱਡਾ ਝਟਕਾ, ਸੈਂਕੜੇ ਆਗੂ ਤੇ ਵਰਕਰ ਕਾਂਗਰਸ 'ਚ ਹੋਏ ਸ਼ਾਮਲ
. . .  about 11 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਅੱਸੂ ਸੰਮਤ 549
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਨਾਰੀ ਸੰਸਾਰ

24 ਸਤੰਬਰ ਨੂੰ ਅੰਤਰਰਾਸ਼ਟਰੀ ਬਾਲੜੀ ਦਿਵਸ 'ਤੇ ਵਿਸ਼ੇਸ਼

ਮੈਨੂੰ ਜੱਗ ਵੇਖਣ ਦਾ ਚਾਅ ਨੀਂ ਮਾਏਂ ਮੇਰੀਏ...

'ਮਾਵਾਂ ਤੇ ਧੀਆਂ ਬੈਠੀਆਂ ਨੀਂ ਮਾਂ, ਕੋਈ ਕਰਦੀਆਂ ਗੱਲਾਂ...।' ਜੀ ਹਾਂ, ਇਕ ਧੀ ਦੀ ਆਪਣੀ ਮਾਂ ਨਾਲ ਉਮਰ ਭਰ ਲਈ ਹੀ ਇਕ ਭਾਵੁਕ ਜਿਹੀ ਸਾਂਝ ਹੁੰਦੀ ਹੈ। ਧੀ ਸਦਾ ਹੀ ਆਪਣੀ ਮਾਂ ਨਾਲ ਆਪਣੇ ਮਨ ਦੇ ਚਾਅ, ਵਲਵਲੇ, ਜਜ਼ਬਾਤ ਸਾਂਝੇ ਕਰਦੀ ਹੈ। ਮਾਂ-ਧੀ ਦਰਮਿਆਨ ਰਿਸ਼ਤਾ ਏਨਾ ਨਿੱਘਾ ਹੋਣ ਕਰਕੇ ਕਿਸੇ ਲਿਖਾਰੀ ਨੇ ਠੀਕ ਹੀ ਲਿਖਿਆ ਹੈ, 'ਮਾਵਾਂ ਤੇ ਧੀਆਂ ਵਰਗਾ ਰਿਸ਼ਤਾ ਕੋਈ ਹੋਰ ਨਾ।' ਜ਼ਮਾਨੇ ਦੇ ਬਦਲਾਅ ਕਾਰਨ ਅਜੋਕੇ ਪੜ੍ਹੇ-ਲਿਖੇ, ਅਗਾਂਹਵਧੂ ਪਰਿਵਾਰਾਂ ਅਤੇ ਸਮਾਜ 'ਚ ਧੀਆਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾ ਰਿਹਾ ਹੈ। ਅਜਿਹੇ ਪਰਿਵਾਰਾਂ 'ਚ ਕੁੜੀਆਂ ਦੀ ਲੋਹੜੀ ਵੰਡੀ ਜਾਂਦੀ ਹੈ, ਜਨਮ ਦਿਨ ਪੂਰੇ ਚਾਅ ਨਾਲ ਮਨਾਇਆ ਜਾਂਦਾ ਹੈ। ਜਨਮ ਸਮੇਂ ਬੂਹੇ ਅੱਗੇ ਸ਼ਰੀਂਹ ਦੀਆਂ ਟਹਿਣੀਆਂ ਬੰਨ੍ਹ ਕੇ ਇਸ ਦਾ ਪੂਰਾ ਚਾਅ ਮਨਾਇਆ ਜਾਂਦਾ ਹੈ। ਇਵੇਂ ਹੀ ਇਕ-ਦੋ ਫ਼ੀਸਦੀ ਅਜਿਹੇ ਮਾਪੇ ਵੀ ਹਨ, ਜਿਨ੍ਹਾਂ ਦੇ ਕੇਵਲ ਇਕ ਹੀ ਬੱਚਾ ਹੈ, ਉਹ ਵੀ ਲੜਕੀ। ਉਨ੍ਹਾਂ ਨੇ ਹੋਰ ਬੱਚਾ ਲੈਣ ਦੀ ਇੱਛਾ ਹੀ ਨਹੀਂ ਰੱਖੀ ਅਤੇ ਕੇਵਲ ਇਕਲੌਤੀ ਧੀ ਨੂੰ ਹੀ ਆਪਣਾ ਸਭ ਕੁਝ ਮੰਨਿਆ ਹੈ, ਜੋ ਕਿ ਇਕ ਚੰਗੀ ਪਿਰਤ ਹੈ। ਇਸ ਨਾਲ ਇਹ ਵੀ ਤਸੱਲੀ ਹੁੰਦੀ ਹੈ ਕਿ ਧੀਆਂ ਨੂੰ ਅੱਜ ਵੀ ਪੁੱਤਾਂ ਵਾਂਗ ਪਿਆਰ ਕਰਨ ਵਾਲੇ ਮਾਪੇ ਮੌਜੂਦ ਹਨ। ਬੇਸ਼ੱਕ ਉਨ੍ਹਾਂ ਦੀ ਗਿਣਤੀ ਸਮਾਜ 'ਚ ਥੋੜ੍ਹੀ ਹੈ।
ਅਜਿਹੇ ਮਾਪਿਆਂ ਤੋਂ ਸਮਾਜ ਦੇ ਬਾਕੀ ਲੋਕਾਂ ਨੂੰ ਵੀ ਸੇਧ ਲੈ ਕੇ ਅੱਗੇ ਵਧਣਾ ਚਾਹੀਦਾ ਹੈ। ਸਾਡੀ ਖੁਸ਼ਹਾਲ ਧਰਤੀ 'ਤੇ ਜਿਥੇ ਧੀਆਂ ਨੂੰ ਚੰਗੇ ਪਰਿਵਾਰਾਂ ਅਤੇ ਸਮਾਜ 'ਚ ਚੰਗਾ ਮਾਣ-ਸਨਮਾਨ ਦੇਣ ਵਾਲੇ ਲੋਕ ਬੈਠੇ ਹਨ, ਉਥੇ ਕੁਝ ਕੁ ਧੀਆਂ ਪ੍ਰਤੀ ਤੰਗਦਿਲੀ ਨਜ਼ਰੀਏ ਵਾਲੇ ਲੋਕ ਵੀ ਬੈਠੇ ਹਨ, ਜੋ ਕਿ ਗੁਰੂਆਂ-ਪੀਰਾਂ ਦੁਆਰਾ ਸਤਿਕਾਰੀ ਗਈ ਧੀ (ਔਰਤ) ਦੇ ਜੰਮਣ ਨੂੰ ਅਜੋਕੇ ਸਮੇਂ ਵੀ ਅਪਸ਼ਗਨ ਮੰਨ ਰਹੇ ਹਨ। ਤਾਂ ਹੀ ਕਿਸੇ ਨੇ ਕਿਹਾ ਹੈ, 'ਧੀਆਂ ਜੰਮੀਆਂ ਤੇ ਗੁੜ ਵੀ ਨਾ ਵੰਡਿਆ...।' ਇਹੋ ਵੱਡਾ ਕਾਰਨ ਹੈ ਕਿ ਦੇਸ਼ ਦੇ ਖੁਸ਼ਹਾਲ ਸੂਬੇ ਪੰਜਾਬ 'ਚ ਲੜਕੇ-ਲੜਕੀਆਂ ਦੀ ਗਿਣਤੀ ਦਾ ਅਨੁਪਾਤ ਅੱਜ ਵੀ 1000 : 882 'ਤੇ ਖੜ੍ਹਾ ਹੈ। ਇਹ ਪਾੜਾ ਖ਼ਤਮ ਕਰਨ ਦੀ ਅਹਿਮ ਲੋੜ ਹੈ। ਇਸ ਪਾੜੇ ਦਾ ਵੱਡਾ ਕਾਰਨ ਭਰੂਣ ਹੱਤਿਆ ਹੈ। ਭਾਰਤ ਸਰਕਾਰ ਵਲੋਂ ਭਰੂਣਹੱਤਿਆ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਹਨ। ਗਰਭ 'ਚ ਪਲ ਰਹੇ ਬੱਚੇ ਦੇ ਵਿਕਾਸ ਤੇ ਤੰਦਰੁਸਤੀ ਦਾ ਜਾਇਜ਼ਾ ਲੈਣ ਲਈ ਅਲਟਰਾ ਸਾਊਂਡ ਮਸ਼ੀਨ ਦੁਆਰਾ ਸਕੈਨ ਕਰਨ ਸਮੇਂ ਲਗਪਗ ਸਾਰੇ ਹੀ ਸਕੈਨ ਸੈਂਟਰਾਂ ਨੇ ਸਰਕਾਰ ਦੇ ਆਦੇਸ਼ ਦਾ ਪਾਲਣ ਕਰਦਿਆਂ ਗਰਭ ਦਾ ਲਿੰਗ ਦੱਸਣ 'ਤੇ ਸਖ਼ਤੀ ਨਾਲ ਪਾਬੰਦੀ ਲਾਈ ਹੋਈ ਹੈ ਪਰ ਫਿਕਰਮੰਦੀ ਦੀ ਗੱਲ ਹੈ ਕਿ ਇਸ ਦੇ ਬਾਵਜੂਦ ਧੀਆਂ ਦੇ ਦੁਸ਼ਮਣ ਅਤੇ ਪਿਛਾਂਹਖਿੱਚੂ ਸੋਚ ਦੇ ਧਾਰਨੀ ਮਾਪੇ ਚੋਰੀ-ਛੁਪੇ ਇਨ੍ਹਾਂ ਨੂੰ ਗਰਭ 'ਚ ਖ਼ਤਮ ਕਰਨ 'ਤੇ ਤੁਲੇ ਹੋਏ ਹਨ। ਉਨ੍ਹਾਂ ਲੋਕਾਂ ਅਤੇ ਮਾਪਿਆਂ ਦੀ ਜੰਗਾਲੀ ਮਾਨਸਿਕਤਾ ਖ਼ਿਲਾਫ਼ ਮਾਂ ਦੇ ਗਰਭ ਅੰਦਰ ਹੀ ਪਲ ਰਹੀ ਇਕ ਧੀ ਆਪਣੀ ਮਾਂ ਨੂੰ ਪੁਕਾਰ ਕਰਦੀ ਹੋਈ ਆਖਦੀ ਹੈ, 'ਮੈਨੂੰ ਜੱਗ ਵੇਖਣ ਦਾ ਚਾਅ, ਨੀਂ ਮਾਏਂ ਮੇਰੀਏ। ਮੈਨੂੰ ਕੁੱਖ 'ਚ ਨਾ ਕਤਲ ਕਰਾ ਨੀਂ ਮਾਏਂ ਮੇਰੀਏ...।'
ਸੋ, ਸਾਡਾ ਸਭਨਾਂ ਦਾ ਇਹ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਗਰਭ 'ਚ ਪਲ ਰਹੀ ਧੀ ਦੀ ਪੁਕਾਰ ਨੂੰ ਪੂਰੇ ਗਹੁ ਨਾਲ ਸੁਣੀਏ ਅਤੇ ਉਸ ਉੱਪਰ ਅਮਲ ਕਰਦੇ ਹੋਏ ਧੀ ਨੂੰ ਸਮਾਜ 'ਚ ਪੂਰੇ ਮਾਣ-ਸਨਮਾਨ ਨਾਲ ਜਿਊਣ ਦਾ ਮੌਕਾ ਦੇਈਏ। ਜੇਕਰ ਸਮਾਜ ਵਿਚ ਧੀਆਂ ਹੋਣਗੀਆਂ ਤਾਂ ਹੀ ਨੂੰਹਾਂ ਆਉਣਗੀਆਂ ਅਤੇ ਅੱਗੇ ਵੰਸ਼-ਅੰਸ਼ ਚਲਦੀ ਰਹੇਗੀ। ਧੀ ਵੀ ਜੱਗ 'ਤੇ ਜਨਮ ਲੈਣਾ ਚਾਹੁੰਦੀ ਹੈ ਅਤੇ ਇਸ ਰੰਗਲੇ ਸੰਸਾਰ ਨੂੰ ਦੇਖਣ, ਜਿਊਣ, ਮਾਨਣ ਦੀ ਪ੍ਰਬਲ ਇੱਛਾ ਆਪਣੇ ਮਨ 'ਚ ਰੱਖਦੀ ਹੈ। ਇਹ ਪੁਕਾਰ ਇਕ ਮਾਂ ਨੂੰ ਹੀ ਨਹੀਂ, ਸਗੋਂ ਸਮੁੱਚੇ ਸਮਾਜ ਨੂੰ ਗੰਭੀਰਤਾ ਨਾਲ ਸੋਚਣ ਅਤੇ ਵਿਚਾਰਨ ਲਈ ਹੈ ਕਿ ਅਸੀਂ ਧੀਆਂ ਨੂੰ ਸਮਾਜ 'ਚ ਪੂਰਾ ਮਾਣ-ਸਨਮਾਨ ਅਤੇ ਜਿਊਣ ਦਾ ਪੂਰਾ ਹੱਕ ਦੇਣ 'ਚ ਭਾਗੀਦਾਰ ਬਣੀਏ। ਇਸ ਵਿਚ ਹੀ ਸਾਡੇ ਸਭਨਾਂ ਦੀ ਭਲਾਈ ਹੈ, ਕਿਉਂਕਿ ਪੁੱਤ ਕਪੁੱਤ ਹੋ ਸਕਦਾ ਹੈ ਪਰ ਧੀਆਂ ਕਦੇ ਵੀ ਮਾਪਿਆਂ ਲਈ ਕੁ-ਧੀਆਂ ਨਹੀਂ ਬਣਦੀਆਂ...।

-ਮੋਹਰ ਗਿੱਲ ਸਿਰਸੜੀ,
ਪਿੰਡ ਤੇ ਡਾਕ: ਸਿਰਸੜੀ, ਨੇੜੇ ਕੋਟਕਪੂਰਾ (ਫਰੀਦਕੋਟ)-151207. ਮੋਬਾ: 98156-59110

ਆਲੂ ਦੇ ਸਵਾਦੀ ਪਕਵਾਨ ਆਲੂ-ਕਚਾਲੂ

ਸਮੱਗਰੀ : ਆਲੂ ਅੱਧਾ ਕਿਲੋ, ਕਚਾਲੂ ਅੱਧਾ ਕਿਲੋ, ਪਿਆਜ਼ 50 ਗ੍ਰਾਮ, ਘਿਓ 100 ਗ੍ਰਾਮ, ਅਦਰਕ 50 ਗ੍ਰਾਮ ਅਤੇ ਲਸਣ ਦੀਆਂ 5 ਗਿਰੀਆਂ, ਅਮਚੂਰ 1 ਚਮਚ, ਲਾਲ ਮਿਰਚ 2 ਚਮਚ, ਹਲਦੀ ਡੇਢ ਚਮਚ, ਗਰਮ ਮਸਾਲਾ ਡੇਢ ਚਮਚ, ਨਮਕ 2 ਚਮਚ। ਵਿਧੀ : ਪਹਿਲਾਂ ਆਲੂ ਅਤੇ ਕਚਾਲੂ ਉਬਾਲ ਲਓ। ਫਿਰ ਉਨ੍ਹਾਂ ...

ਪੂਰੀ ਖ਼ਬਰ »

ਇਮਲੀ ਵਾਲੇ ਆਲੂ

ਸਮੱਗਰੀ : ਇਮਲੀ 20 ਗ੍ਰਾਮ, ਆਲੂ 5-6, ਖੰਡ 4 ਚਮਚ, ਨਮਕ, ਮਿਰਚ ਸਵਾਦ ਅਨੁਸਾਰ, ਚਾਟ ਮਸਾਲਾ ਸਵਾਦ ਅਨੁਸਾਰ। ਵਿਧੀ : ਇਮਲੀ ਨੂੰ ਭਿਉਂ ਕੇ ਚੰਗੀ ਤਰ੍ਹਾਂ ਘੋਲ ਲਓ। ਉਸ ਨੂੰ ਹਲਕੀ ਅੱਗ 'ਤੇ ਉਬਾਲ ਲਓ ਅਤੇ ਫਿਰ ਛਾਣ ਲਓ। ਇਸ ਦਾ ਪਤਲਾ ਘੋਲ ਤਿਆਰ ਕਰੋ। ਇਸ ਨੂੰ ਠੰਢਾ ਕਰਕੇ ਇਸ ...

ਪੂਰੀ ਖ਼ਬਰ »

ਕਿੰਨੀ ਸਹੀ ਹੈ ਤੁਹਾਡੀ ਤਿਉਹਾਰਾਂ 'ਤੇ ਖ਼ਰੀਦੋ-ਫਰੋਖਤ?

1. ਆਖਰ ਤਿਉਹਾਰਾਂ ਦੇ ਮੌਸਮ ਦੀ ਖ਼ਰੀਦਦਾਰੀ ਦੀ ਤੁਸੀਂ ਪੂਰਾ ਸਾਲ ਕਿਉਂ ਉਡੀਕ ਕਰਦੇ ਹੋ? (ਕ) ਕਿਉਂਕਿ ਇਸ ਸਮੇਂ ਭਾਰੀ ਛੋਟ ਮਿਲਦੀ ਹੈ। (ਖ) ਕਿਉਂਕਿ ਇਸ ਸਮੇਂ ਬਾਜ਼ਾਰ ਵਿਚ ਵੰਨ-ਸੁਵੰਨਤਾ ਦੀ ਭਰਮਾਰ ਹੁੰਦੀ ਹੈ। (ਗ) ਕਿਉਂਕਿ ਤੁਹਾਡੀਆਂ ਸਾਰੀਆਂ ਸਹੇਲੀਆਂ ਵੀ ਇਸ ...

ਪੂਰੀ ਖ਼ਬਰ »

ਬਨਾਉਟੀ ਗਹਿਣਿਆਂ ਦੀ ਸੰਭਾਲ ਕਿਵੇਂ ਕਰੀਏ?

ਕਾਸਟਿਊਮ ਜਿਊਲਰੀ ਜਾਂ ਬਨਾਉਟੀ ਗਹਿਣਿਆਂ ਨੂੰ ਬਣਾਉਣ ਵਿਚ ਸਸਤੇ ਧਾਤ, ਬਨਾਉਟੀ ਮੋਤੀ ਅਤੇ ਨਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਲਈ ਇਹ ਸਸਤੀ ਹੁੰਦੀ ਹੈ। ਇਹ ਬਾਜ਼ਾਰ ਵਿਚ ਕਈ ਤਰ੍ਹਾਂ ਦੇ ਰੰਗਾਂ ਅਤੇ ਡਿਜ਼ਾਈਨਾਂ ਵਿਚ ਮਿਲਦੀ ਹੈ। * ਆਪਣੇ ਗਹਿਣਿਆਂ ਨੂੰ ਪਾਣੀ ...

ਪੂਰੀ ਖ਼ਬਰ »

ਇਰਾਦੇ ਨੇਕ ਹੋਣ ਤਾਂ ਸੁਪਨੇ ਹੁੰਦੇ ਨੇ ਸਾਕਾਰ

ਮਨੁੱਖ, ਚਾਹੇ ਉਹ ਕਿਸੇ ਵੀ ਖੇਤਰ ਵਿਚ ਆਪਣਾ ਕੰਮ-ਕਾਜ ਕਰ ਰਿਹਾ ਹੋਵੇ, ਸਫ਼ਲਤਾ ਦੀ ਚਾਹ ਰੱਖਦਾ ਹੈ। ਅਸੀਂ ਸਭ ਉਚਾਈਆਂ ਨੂੰ ਛੂਹਣਾ ਚਾਹੁੰਦੇ ਹਾਂ ਪਰ ਗ਼ਲਤ ਯੋਜਨਾਵਾਂ ਜਾਂ ਢੰਗ-ਤਰੀਕਿਆਂ ਨਾਲ ਅਸੀਂ ਪਿੱਛੇ ਰਹਿ ਜਾਂਦੇ ਹਾਂ। ਕਿਸੇ ਵੀ ਕੰਮ ਦੀ ਸਫ਼ਲਤਾ ਇਸ ਗੱਲ 'ਤੇ ...

ਪੂਰੀ ਖ਼ਬਰ »

ਕਿਉਂ ਹੁੰਦੀ ਹੈ ਭੈਣਾਂ-ਭਰਾਵਾਂ 'ਚ ਈਰਖਾ

ਅਕਸਰ ਇਹ ਦੇਖਿਆ ਜਾਂਦਾ ਹੈ ਕਿ ਘਰ ਦੇ ਬੱਚਿਆਂ ਵਿਚ ਖਿੱਚੋਤਾਣ ਚਲਦੀ ਰਹਿੰਦੀ ਹੈ। ਮਾਪੇ ਹਰ ਕੋਸ਼ਿਸ਼ ਕਰਦੇ ਹਨ ਕਿ ਬੱਚਿਆਂ ਵਿਚ ਪਿਆਰ ਦੀ ਭਾਵਨਾ ਬਣੀ ਰਹੇ ਪਰ ਆਪਣੀ ਸੋਚ ਤੇ ਰਵੱਈਏ ਕਾਰਨ ਹੀ ਉਹ ਆਪਣੇ ਬੱਚਿਆਂ ਵਿਚ ਮਾਨਸਿਕ ਮੁਸ਼ਕਿਲਾਂ ਖੜ੍ਹੀਆਂ ਕਰ ਦਿੰਦੇ ਹਨ। ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX