ਤਾਜਾ ਖ਼ਬਰਾਂ


ਕਾਬਲ ਦੇ ਇਕ ਹੋਟਲ 'ਤੇ ਅੱਤਵਾਦੀ ਹਮਲਾ
. . .  1 day ago
ਕਾਂਗਰਸ ਕੰਧਾਂ ਤੇ 'ਪਛਤਾਉਂਦਾ ਹੈ ਪੰਜਾਬ-ਬਣਾ ਕੇ ਕੈਪਟਨ ਦੀ ਸਰਕਾਰ ਲਿਖਾਵੇ' - ਮਾਨ
. . .  1 day ago
ਲੁਧਿਆਣਾ, 20 ਜਨਵਰੀ (ਪੁਨੀਤ ਬਾਵਾ)-ਲੋਕ ਸਭਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਜਿਸ ਤਰੀਕੇ ਨਾਲ ਸੂਬੇ ਦੀ ਕਾਂਗਰਸ ਸਰਕਾਰ ਆਪਣੇ ਇਕ ਤੋਂ ਬਾਅਦ ਇਕ ਵਾਅਦੇ ਤੋਂ ਮੁੱਕਰ ਰਹੀ ਹੈ...
ਦਿੱਲੀ ਦੇ ਬਵਾਨਾ 'ਚ ਫ਼ੈਕਟਰੀ ਚ ਲੱਗੀ ਅੱਗ ਵਿਚ 9 ਦੀ ਮੌਤ
. . .  1 day ago
ਖੇਮਕਰਨ : ਬੀ ਐੱਸ ਐਫ ਨੇ ਢਾਈ ਕਰੋੜ ਦੀ ਹੈਰੋਇਨ ਕੀਤੀ ਬਰਾਮਦ
. . .  1 day ago
ਚੀਫ਼ ਜਸਟਿਸ ਖ਼ੁਦ ਕਰਨਗੇ ਲੋਧਾ ਕੇਸ ਦੀ ਸੁਣਵਾਈ
. . .  1 day ago
ਨਵੀਂ ਦਿੱਲੀ, 20 ਜਨਵਰੀ - ਜਸਟਿਸ ਲੋਧਾ ਕੇਸ ਦੀ ਸੁਣਵਾਈ ਹੁਣ ਸੁਪਰੀਮ ਕੋਰਟ ਦੇ ਪੀਠ ਜਸਟਿਸ ਦੀਪਕ ਮਿਸ਼ਰਾ ਖ਼ੁਦ ਕਰਨਗੇ।
ਸੀ.ਬੀ.ਆਈ.ਵੱਲੋਂ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ 'ਤੇ 22 ਕੇਸ ਦਰਜ
. . .  1 day ago
ਭੋਪਾਲ, 20 ਜਨਵਰੀ- ਸੀ.ਬੀ.ਆਈ.ਵੱਲੋਂ ਮੱਧ ਪ੍ਰਦੇਸ਼ ਤੇ ਉਜੈਨ 'ਚ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ 'ਤੇ 22 ਕੇਸ ਦਰਜ ਕੀਤੇ ਗਏ ਹਨ । ਇਨ੍ਹਾਂ 'ਚ 4 ਬਰਾਂਚਾਂ ਦੇ ਚੀਫ਼ ਵੀ...
ਸਾਰਜਾਹ : ਨੇਤਰਹੀਣ ਕ੍ਰਿਕਟ ਵਰਲਡ ਕੱਪ 'ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ
. . .  1 day ago
ਅੱਤਵਾਦੀਆਂ ਨੇ ਪੁਲਿਸ ਸਟੇਸ਼ਨ 'ਤੇ ਸੁੱਟਿਆ ਗ੍ਰਨੇਡ
. . .  1 day ago
ਸ਼ੋਪੀਆ, 20 ਜਨਵਰੀ- ਜੰਮੂ-ਕਸ਼ਮੀਰ ਦੇ ਸ਼ੋਪੀਆ 'ਚ ਅੱਤਵਾਦੀਆਂ ਨੇ ਇੱਕ ਪੁਲਿਸ ਸਟੇਸ਼ਨ 'ਤੇ ਗ੍ਰਨੇਡ ਹਮਲਾ ਕਰ ਦਿੱਤਾ। ਰਾਹਤ ਦੀ ਗੱਲ ਰਹੀ ਕਿ ਇਹ ਗ੍ਰਨੇਡ ਪੁਲਿਸ ਸਟੇਸ਼ਨ ਦੇ ਬਾਹਰ ਹੀ ਡਿਗ ਗਿਆ ਤੇ ਕਿਸੇ...
ਸਕੂਲ ਸਮੇਂ ਦੌਰਾਨ ਅਧਿਆਪਕਾਂ ਦੇ ਮੋਬਾਈਲ ਫ਼ੋਨ ਦੀ ਵਰਤੋਂ 'ਤੇ ਪਾਬੰਦੀ
. . .  1 day ago
'ਸੈਨਾ ਜਲ' ਕਰੇਗਾ ਸੈਨਿਕਾਂ ਦਾ ਭਲਾ
. . .  1 day ago
ਗੁਜਰਾਤ ਦੇ ਮਹਿਸਾਨਾ ਵਿਖੇ ਸਰਕਾਰ ਦੀਆਂ 2 ਬੱਸਾਂ ਨੂੰ ਲਗਾਈ ਅੱਗ
. . .  1 day ago
ਓ.ਐਨ.ਜੀ.ਸੀ.ਨੇ 36,915 ਕਰੋੜ 'ਚ ਖ਼ਰੀਦੇ ਐੱਚ.ਪੀ.ਸੀ.ਐਲ.ਦੇ ਸ਼ੇਅਰ
. . .  1 day ago
ਕਰਨੀ ਸੈਨਾ ਦਾ ਦਾਅਵਾ, ਭੰਸਾਲੀ ਨੇ ਪਦਮਾਵਤ ਦੇਖਣ ਲਈ ਦਿੱਤਾ ਸੱਦਾ
. . .  1 day ago
ਪਾਕਿ ਗੋਲੀਬਾਰੀ ਕਾਰਨ ਪੁਣਛ 'ਚ 120 ਸਕੂਲ ਬੰਦ
. . .  1 day ago
ਮਣੀਪੁਰ 'ਚ ਆਇਆ 4.2 ਤੀਬਰਤਾ ਵਾਲਾ ਭੁਚਾਲ
. . .  1 day ago
ਮਹਾਂਬੋਧੀ ਮੰਦਰ ਪਹੁੰਚੀ ਐਨ.ਆਈ.ਏ. ਟੀਮ
. . .  1 day ago
80 ਸਾਲ ਦੀ ਔਰਤ ਨਾਲ ਜਬਰ ਜਨਾਹ
. . .  1 day ago
ਗੱਡੀ ਦੀਆਂ ਸੀਟਾਂ ਨਾ ਹੋਣ ਖ਼ਰਾਬ, ਪੁਲਿਸ ਨੇ ਨੌਜਵਾਨਾਂ ਨੂੰ ਸੜਕ 'ਤੇ ਮਰਨ ਲਈ ਛੱਡਿਆ
. . .  1 day ago
ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਰੈੱਡ ਅਲਰਟ ਜਾਰੀ
. . .  1 day ago
ਐਲ.ਓ.ਸੀ. 'ਤੇ ਜੰਗੀ ਮਾਹੌਲ, ਲੋਕਾਂ ਵਲੋਂ ਹਿਜਰਤ
. . .  1 day ago
ਕਮਰਾ ਨਾ ਦਿੱਤੇ ਜਾਣ ਤੋਂ ਗ਼ੁੱਸੇ 'ਚ ਆਏ ਵਿਅਕਤੀ ਨੇ ਹੋਟਲ ਨੂੰ ਲਾਈ ਅੱਗ, ਪੰਜ ਮੌਤਾਂ
. . .  1 day ago
ਪਾਕਿ ਗੋਲੀਬਾਰੀ 'ਚ ਸਿਪਾਹੀ ਮਨਦੀਪ ਸਿੰਘ ਸ਼ਹੀਦ
. . .  1 day ago
ਛਤਰਪਤੀ ਹੱਤਿਆ ਮਾਮਲਾ : ਅਗਲੀ ਸੁਣਵਾਈ 17 ਫਰਵਰੀ ਨੂੰ
. . .  1 day ago
ਵਿਦਿਆਰਥੀ ਨੇ ਪ੍ਰਿੰਸੀਪਲ 'ਤੇ ਚਲਾਈਆਂ ਗੋਲੀਆਂ
. . .  1 day ago
ਪਾਕਿਸਤਾਨੀ ਗੋਲੀਬਾਰੀ 'ਚ ਇਕ ਦੀ ਮੌਤ
. . .  1 day ago
ਮਕਾਨ ਦੀ ਵੰਡ ਨੂੰ ਲੈ ਕੇ ਝਗੜੇ 'ਚ ਵਿਅਕਤੀ ਦਾ ਕਤਲ , ਇਕ ਜ਼ਖਮੀ
. . .  1 day ago
ਅਮਰੀਕਾ 'ਚ ਸਰਕਾਰ ਦਾ ਕੰਮ ਹੋਇਆ ਠੱਪ
. . .  1 day ago
ਮੱਧ ਪ੍ਰਦੇਸ਼ 'ਚ ਕਾਂਗਰਸ ਨੂੰ ਨਗਰ ਪਾਲਿਕਾ ਚੋਣ 'ਚ ਮਿਲੀ ਜਿੱਤ
. . .  1 day ago
ਪਾਕਿ ਗੋਲੀਬਾਰੀ 'ਚ 4 ਜ਼ਖਮੀ
. . .  1 day ago
ਪੱਛਮੀ ਬੰਗਾਲ : ਸੜਕ ਹਾਦਸੇ 'ਚ 7 ਮੌਤਾਂ, 20 ਜ਼ਖਮੀ
. . .  1 day ago
ਮਹਾਂਬੋਧੀ ਮੰਦਰ ਤੋਂ ਮਿਲੇ ਬੰਬ
. . .  1 day ago
ਪਾਕਿਸਤਾਨ ਵਲੋਂ ਗੋਲੀਬਾਰੀ ਜਾਰੀ
. . .  1 day ago
ਹਿੰਦੂ ਨੇਤਾ ਨੇ ਆਰ.ਐਸ.ਐਸ. ਤੋਂ ਦੱਸਿਆ ਜਾਨ ਨੂੰ ਖ਼ਤਰਾ
. . .  1 day ago
ਅਸਮ 'ਚ ਭੁਚਾਲ
. . .  1 day ago
ਦਿੱਲੀ : 35 ਟਰੇਨਾਂ ਦੇਰੀ 'ਚ, 10 ਰੱਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਅੱਸੂ ਸੰਮਤ 549
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ
  •     Confirm Target Language  

ਸਾਡੀ ਸਿਹਤ

ਸਿਹਤ ਦੀ ਰੱਖਿਆ ਕਰਦਾ ਹੈ ਵਿਟਾਮਿਨ 'ਸੀ'

ਹਰ ਤਰ੍ਹਾਂ ਦੇ ਖਾਧ ਪਦਾਰਥਾਂ ਵਿਚ ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਕੋਈ ਨਾ ਕੋਈ ਵਿਟਾਮਿਨ ਜ਼ਰੂਰ ਹੁੰਦਾ ਹੈ ਜੋ ਸਾਡੇ ਸਰੀਰ ਅਤੇ ਤੰਦਰੁਸਤੀ ਦੀ ਰੱਖਿਆ ਕਰਨ ਵਿਚ ਸਹਾਇਕ ਹੈ। ਹਰ ਵਿਟਾਮਿਨ ਸਾਡੇ ਸਰੀਰ ਵਿਚ ਜਾ ਕੇ ਇਕ ਚੰਗੀ ਭੂਮਿਕਾ ਨਿਭਾਉਂਦਾ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਵਿਟਾਮਿਨਾਂ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਉਂਜ ਤਾਂ ਸਾਰੇ ਵਿਟਾਮਿਨ ਹੀ ਸਾਡੇ ਸਰੀਰ ਨੂੰ ਲਾਭ ਪਹੁੰਚਾਉਂਦੇ ਹਨ ਪਰ ਵਿਟਾਮਿਨ 'ਸੀ' ਜੋ ਸਾਨੂੰ ਪੱਤੇਦਾਰ ਸਬਜ਼ੀਆਂ ਅਤੇ ਫਲਾਂ ਤੋਂ ਪ੍ਰਾਪਤ ਹੁੰਦਾ ਹੈ, ਸਰੀਰਕ ਤੰਦਰੁਸਤੀ ਲਈ ਬਹੁਤ ਲਾਭਕਾਰੀ ਹੈ। ਆਮ ਤੌਰ 'ਤੇ ਕਿਹਾ ਵੀ ਜਾਂਦਾ ਹੈ ਕਿ ਜਦੋਂ ਖੱਟੇ ਫਲਾਂ ਦਾ ਇਕ ਗਿਲਾਸ ਰਸ ਹਰ ਰੋਜ਼ ਪੀਤਾ ਜਾਵੇ ਤਾਂ ਸਿਹਤ ਸਬੰਧੀ ਛੋਟੀਆਂ-ਮੋਟੀਆਂ ਬਿਮਾਰੀਆਂ ਦਾ ਇਲਾਜ ਆਪੇ ਹੀ ਹੋ ਜਾਂਦਾ ਹੈ।
ਵਿਟਾਮਿਨ 'ਸੀ' ਖੂਨ ਵਿਚ ਕੋਲੈਸਟ੍ਰੋਲ ਦਾ ਪੱਧਰ ਘੱਟ ਕਰਦਾ ਹੈ, ਕੈਂਸਰ ਕਾਰਕ ਤੱਤਾਂ ਦਾ ਮੁਕਾਬਲਾ ਕਰਦਾ ਹੈ, ਸਰੀਰ ਵਿਚ ਆਇਰਨ ਦੀ ਮਾਤਰਾ ਨੂੰ ਭਲੀਭਾਂਤ ਅਵਸ਼ੋਸ਼ਿਤ ਕਰਦਾ ਹੈ, ਚਮੜੀ ਵਿਚ ਚਮਕ ਲਿਆਉਂਦਾ ਹੈ ਅਤੇ ਅੱਖਾਂ ਦੀ ਰੌਸ਼ਨੀ ਲਈ ਜ਼ਰੂਰੀ ਅਤੇ ਲਾਭਦਾਇਕ ਹੈ।
ਇਹ ਪੌਸ਼ਟਿਕ ਤੱਤ ਸਾਨੂੰ ਔਲਾ, ਅੰਬ, ਟਮਾਟਰ, ਪਾਲਕ, ਨਿੰਬੂ, ਆਲੂ ਅਤੇ ਖੱਟੇ ਫਲਾਂ ਦੇ ਸੇਵਨ ਨਾਲ ਮਿਲਦਾ ਹੈ। ਇਸ ਦੀ ਹਰ ਰੋਜ਼ ਲੋੜ ਪ੍ਰਤੀ ਵਿਅਕਤੀ 40 ਮਿਲੀਗ੍ਰਾਮ ਹੁੰਦੀ ਹੈ, ਜੋ ਸਾਨੂੰ ਇਕ ਸੰਤਰੇ ਦੇ ਸੇਵਨ ਤੋਂ ਪ੍ਰਾਪਤ ਹੁੰਦੀ ਹੈ। ਵੈਸੇ ਇਹ ਮਾਤਰਾ ਹਰ ਵਿਅਕਤੀ ਲਈ ਥੋੜ੍ਹੀ-ਬਹੁਤ ਅਲੱਗ ਵੀ ਹੋ ਸਕਦੀ ਹੈ। ਤਣਾਅ ਹੋਣ 'ਤੇ, ਕਿਸੇ ਵੀ ਤਰ੍ਹਾਂ ਦਾ ਇਨਫੈਕਸ਼ਨ ਹੋਣ, ਜ਼ਿਆਦਾ ਖੇਡਣ-ਕੁੱਦਣ ਵਾਲੇ ਬੱਚਿਆਂ, ਗਰਭ ਅਵਸਥਾ ਅਤੇ ਬੁਢਾਪੇ ਵਿਚ ਵਿਟਾਮਿਨ 'ਸੀ' ਦੀ ਲੋੜ ਹੁੰਦੀ ਹੈ।
ਇਹ ਵਾਲਾਂ ਲਈ ਉੱਤਮ ਮੰਨਿਆ ਜਾਂਦਾ ਹੈ। ਵਿਟਾਮਿਨ 'ਸੀ' ਬੇਜਾਨ ਵਾਲਾਂ ਵਿਚ ਜਾਨ ਪਾ ਦਿੰਦਾ ਹੈ ਅਤੇ ਇਕ ਚੰਗੇ ਕੰਡੀਸ਼ਨਰ ਦਾ ਵੀ ਕੰਮ ਕਰਦਾ ਹੈ। ਵਾਲਾਂ ਦੇ ਨਾਲ-ਨਾਲ ਇਹ ਚਮੜੀ ਵਿਚ ਵੀ ਕੁਦਰਤੀ ਚਮਕ ਪੈਦਾ ਕਰਦਾ ਹੈ। ਇਹ ਚਮੜੀ ਨੂੰ ਹਾਨੀਕਾਰਕ ਕਾਸਮੈਟਿਕਸ ਤੋਂ ਬਚਾਉਂਦਾ ਹੈ ਅਤੇ ਚਮੜੀ ਦਾ ਰੰਗ ਸਾਫ਼ ਕਰਨ ਵਿਚ ਵੀ ਸਹਾਇਕ ਹੈ।
ਸਾਡੇ ਲਾਲ ਖੂਨ ਕਣਾਂ ਵਿਚ ਲੋਹ ਤੱਤਾਂ ਦਾ ਹੋਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਲੋਹ ਤੱਤ ਆਕਸੀਜਨ ਨੂੰ ਸਰੀਰ ਵਿਚ ਪ੍ਰਵਿਸ਼ਟ ਕਰਾਉਣ ਵਿਚ ਯੋਗਦਾਨ ਦਿੰਦਾ ਹੈ, ਇਸ ਲਈ ਆਇਰਨ ਦੀ ਸਹੀ ਮਾਤਰਾ ਲੈਣ ਲਈ ਵਿਟਾਮਿਨ 'ਸੀ' ਜ਼ਰੂਰੀ ਹੈ। ਲੋਹ ਤੱਤ ਯੁਕਤ ਭੋਜਨ ਦੇ ਨਾਲ-ਨਾਲ ਵਿਟਾਮਿਨ 'ਸੀ' ਦਾ ਸੇਵਨ ਵੀ ਬੇਹੱਦ ਜ਼ਰੂਰੀ ਹੈ।
ਆਕਸੀਜਨ ਵਿਚ ਹਾਨੀਕਾਰਕ ਤੱਤ ਫ੍ਰੀ ਰੈਡੀਕਲਸ ਹੁੰਦੇ ਹਨ ਜੋ ਕੈਂਸਰ ਅਤੇ ਮੋਤੀਆਬਿੰਦ ਵਰਗੀਆਂ ਬਿਮਾਰੀਆਂ ਨੂੰ ਪੈਦਾ ਕਰਨ ਵਿਚ ਸਹਾਇਕ ਹੁੰਦੇ ਹਨ। ਨਵੀਆਂ ਖੋਜਾਂ ਨਾਲ ਪਤਾ ਲੱਗਾ ਹੈ ਕਿ ਵਿਟਾਮਿਨ 'ਈ', 'ਸੀ' ਜਾਂ 'ਏ' ਆਦਿ ਦਾ ਜ਼ਿਆਦਾ ਸੇਵਨ ਕਰਨ ਨਾਲ ਫ੍ਰੀ ਰੈਡੀਕਲਸ ਦੁਆਰਾ ਹੋਣ ਵਾਲੇ ਮਾੜੇ ਪ੍ਰਭਾਵਾਂ ਨੂੰ ਰੋਕਿਆ ਜਾ ਸਕਦਾ ਹੈ।
ਅੱਖਾਂ ਦੀ ਰੱਖਿਆ ਕਰਦਾ ਹੈ ਵਿਟਾਮਿਨ 'ਸੀ'। ਵਿਟਾਮਿਨ 'ਸੀ' ਦਾ ਨਿਯਮਤ ਸੇਵਨ ਅੱਖਾਂ ਦੀ ਰੌਸ਼ਨੀ ਨੂੰ ਬਰਕਰਾਰ ਰੱਖਣ ਵਿਚ ਸਹਾਇਕ ਸਿੱਧ ਹੁੰਦਾ ਹੈ। ਵਿਟਾਮਿਨ 'ਸੀ' ਦੇ ਨਿਯਮਤ ਸੇਵਨ ਨਾਲ ਮਸੂੜਿਆਂ ਵਿਚੋਂ ਖੂਨ ਆਉਣ, ਛੋਟੀਆਂ-ਮੋਟੀਆਂ ਰਗੜਾਂ ਲੱਗਣ ਆਦਿ ਨੂੰ ਛੇਤੀ ਠੀਕ ਕੀਤਾ ਜਾ ਸਕਦਾ ਹੈ, ਕਿਉਂਕਿ ਵਿਟਾਮਿਨ 'ਸੀ' ਸਰੀਰ ਨੂੰ ਜੋੜਨ ਵਾਲੇ ਕੋਲਾਜੇਨ ਨੂੰ ਬਣਾਈ ਰੱਖਣ ਵਿਚ ਸਹਾਇਕ ਹੁੰਦਾ ਹੈ। ਜੇ ਕੋਲਾਜੇਨ ਦੀ ਬਣਾਵਟ ਮਜ਼ਬੂਤ ਹੋਵੇ ਤਾਂ ਛੋਟੀਆਂ-ਮੋਟੀਆਂ ਸਮੱਸਿਆਵਾਂ ਤੋਂ ਆਪਣੇ-ਆਪ ਛੁਟਕਾਰਾ ਮਿਲ ਜਾਂਦਾ ਹੈ।

ਕਿਤੇ ਛੋਟੀ ਬਿਮਾਰੀ ਵੱਡੀ ਨਾ ਬਣ ਜਾਵੇ

ਕਦੇ-ਕਦੇ ਛੋਟੀਆਂ-ਛੋਟੀਆਂ ਬਿਮਾਰੀਆਂ ਛੋਟੀ ਉਮਰ ਵਿਚ ਵਾਰ-ਵਾਰ ਪ੍ਰੇਸ਼ਾਨ ਕਰਦੀਆਂ ਹਨ ਪਰ ਅਸੀਂ ਉਨ੍ਹਾਂ ਦੇ ਸੰਕੇਤ ਸਮਝ ਹੀ ਨਹੀਂ ਪਾਉਂਦੇ ਅਤੇ ਸਾਡੀ ਇਹੀ ਲਾਪ੍ਰਵਾਹੀ ਕਦੇ-ਕਦੇ ਵੱਡਾ ਰੂਪ ਲੈ ਕੇ ਸਾਨੂੰ ਜ਼ਿਆਦਾ ਪ੍ਰੇਸ਼ਾਨੀ ਵਿਚ ਪਾ ਦਿੰਦੀ ਹੈ। 30 ਸਾਲ ਦੀ ਉਮਰ ...

ਪੂਰੀ ਖ਼ਬਰ »

ਤੰਦਰੁਸਤ ਦਿਲ ਹੀ ਆਧਾਰ ਹੈ ਚੰਗੀ ਸਿਹਤ ਦਾ

* ਮਾਨਸਿਕ ਚਿੰਤਾ, ਨਿਰਾਸ਼ਾ ਅਤੇ ਉਦਾਸੀਨਤਾ ਦਿਲ ਲਈ ਜ਼ਹਿਰ ਦਾ ਕੰਮ ਕਰਦੇ ਹਨ। ਇਸ ਲਈ ਖੁਦ ਨੂੰ ਜ਼ਿਆਦਾ ਚਿੰਤਾਗ੍ਰਸਤ ਨਾ ਬਣਾਈ ਰੱਖੋ ਅਤੇ ਨਿਰਾਸ਼ਾ ਨਾਲ ਦੋਸਤੀ ਨਾ ਕਰੋ। ਆਸ਼ਾਵਾਦੀ ਬਣਨ ਦੀ ਕੋਸ਼ਿਸ਼ ਕਰੋ। * ਖੁਦ ਨੂੰ ਅਤੇ ਆਪਣੇ ਦਿਲ ਨੂੰ ਹਮੇਸ਼ਾ ਖੁਸ਼ ਰੱਖਣ ਦੀ ਕੋਸ਼ਿਸ਼ ...

ਪੂਰੀ ਖ਼ਬਰ »

ਸਵਾਈਨ ਫਲੂ ਡਰੋ ਨਾ, ਬਚਾਅ ਜ਼ਰੂਰੀ

ਸਵਾਈਨ ਫਲੂ ਦੇ ਵਾਇਰਸ ਨੇ ਦੇਖਦੇ ਹੀ ਦੇਖਦੇ ਸਮੁੱਚੀ ਧਰਤੀ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਇਸ ਦਾ ਖੌਫ ਏਨਾ ਜ਼ਿਆਦਾ ਵਧ ਗਿਆ ਹੈ ਕਿ ਛੋਟੀ ਜਿਹੀ ਸਰਦੀ, ਖਾਂਸੀ-ਜ਼ੁਕਾਮ ਦੀ ਸਥਿਤੀ ਵਿਚ ਵੀ ਟੈਸਟ ਕਰਾਉਣ ਲਈ ਲੋਕ ਹਸਪਤਾਲਾਂ ਵੱਲ ਦੌੜਦੇ ਨਜ਼ਰ ਆ ਰਹੇ ਹਨ ਪਰ ਕਿਉਂ? ...

ਪੂਰੀ ਖ਼ਬਰ »

ਕੱਦ ਵਧਾਉਣ ਦੇ ਕੁਝ ਤੌਰ-ਤਰੀਕੇ

ਹਰੇਕ ਵਿਅਕਤੀ ਦੀ ਉਚਾਈ ਆਮ ਤੌਰ 'ਤੇ ਲੋੜੀਂਦੀ ਮਾਤਰਾ ਵਿਚ ਹੁੰਦੀ ਹੈ। ਇਸ ਉਚਾਈ ਦਾ ਆਧਾਰ ਹਾਰਮੋਨਸ ਦੇ ਵਹਾਅ 'ਤੇ ਆਧਾਰਿਤ ਹੁੰਦਾ ਹੈ। ਜਿਸ ਦੇ ਮਾਤਾ-ਪਿਤਾ ਦਾ ਕੱਦ ਲੰਬਾ ਨਹੀਂ ਹੁੰਦਾ, ਉਨ੍ਹਾਂ ਬੱਚਿਆਂ ਦਾ ਕੱਦ ਵੀ ਘੱਟ ਰਹਿੰਦਾ ਦੇਖਿਆ ਗਿਆ ਹੈ। ਇਹ ਖਾਨਦਾਨੀ ...

ਪੂਰੀ ਖ਼ਬਰ »

ਚਾਹ ਦਾ ਸੇਵਨ ਘੱਟ ਹੀ ਕਰੋ

ਮਨੁੱਖੀ ਜੀਵਨ ਵਿਚ ਚਾਹ ਇਕ ਅਜਿਹਾ ਪੀਣ ਵਾਲਾ ਪਦਾਰਥ ਹੈ ਜੋ ਸੁਖ ਅਤੇ ਦੁੱਖ ਦਾ ਸਾਥੀ ਹੈ। ਪੱਛਮੀ ਸੱਭਿਅਤਾ ਦੀ ਮਾਰ ਝੱਲ ਰਹੇ ਭਾਰਤੀ ਲੋਕਾਂ ਨੇ ਵੀ ਚਾਹ ਨੂੰ ਵਿਸ਼ੇਸ਼ ਪੀਣ ਵਾਲਾ ਪਦਾਰਥ ਮੰਨ ਕੇ ਮਜਬੂਰੀ ਅਤੇ ਲੋੜ ਦੇ ਸਿਧਾਂਤ 'ਤੇ ਚੱਲ ਕੇ ਅਪਣਾ ਲਿਆ ਹੈ। ਇਸ ...

ਪੂਰੀ ਖ਼ਬਰ »

ਕੀ ਤੁਸੀਂ ਪਾਣੀ ਸਹੀ ਤਰ੍ਹਾਂ ਉਬਾਲਿਆ ਹੈ?

ਅੱਜਕਲ੍ਹ ਸਾਫ਼ ਪਾਣੀ ਆਮ ਉਪਲਬਧ ਨਹੀਂ ਹੁੰਦਾ, ਇਸ ਲਈ ਜ਼ਿਆਦਾਤਰ ਲੋਕ ਪਾਣੀ ਉਬਾਲਦੇ ਹਨ। ਪਾਣੀ ਨੂੰ ਉਬਾਲਣ ਨਾਲ ਉਸ ਦੇ ਹਾਨੀਕਾਰਕ ਬੈਕਟੀਰੀਆ ਅਤੇ ਵਾਇਰਸ ਖਤਮ ਹੋ ਜਾਂਦੇ ਹਨ ਪਰ ਲੋਕ ਇਸ ਗੱਲ ਤੋਂ ਵਾਕਿਫ ਨਹੀਂ ਹੁੰਦੇ ਕਿ ਪਾਣੀ ਨੂੰ ਕਿੰਨੀ ਦੇਰ ਤੱਕ ਉਬਾਲਣਾ ...

ਪੂਰੀ ਖ਼ਬਰ »

ਕਿਤੇ ਤੁਸੀਂ ਪੋਸ਼ਕ ਤੱਤਾਂ ਨੂੰ ਸੁੱਟ ਤਾਂ ਨਹੀਂ ਰਹੇ?

ਜ਼ਿਆਦਾਤਰ ਲੋਕ ਆਪਣੇ ਖਾਣ-ਪੀਣ ਤੇ ਪ੍ਰਤੀ ਵਿਸ਼ੇਸ਼ ਸਾਵਧਾਨੀ ਵਰਤਦੇ ਹਨ ਅਤੇ ਕੋਸ਼ਿਸ਼ ਕਰਦੇ ਹਨ ਕਿ ਉਨ੍ਹਾਂ ਨੂੰ ਭੋਜਨ ਤੋਂ ਸਾਰੇ ਜ਼ਰੂਰੀ ਪੋਸ਼ਕ ਤੱਤਾਂ ਦੀ ਪ੍ਰਾਪਤੀ ਹੋਵੇ ਪਰ ਗ੍ਰਹਿਣੀਆਂ ਜ਼ਿਆਦਾਤਰ ਪੋਸ਼ਕ ਤੱਤਾਂ ਨੂੰ ਖਾਣਾ ਬਣਾਉਂਦੇ ਸਮੇਂ ਹੀ ਖਤਮ ਕਰ ਦਿੰਦੀਆਂ ...

ਪੂਰੀ ਖ਼ਬਰ »

ਉੱਚ ਖੂਨ ਦਬਾਅ ਨਾਲ ਦਿਮਾਗ ਦੀ ਕਾਰਜ ਸਮਰੱਥਾ ਵੀ ਘੱਟ ਹੁੰਦੀ ਹੈ

ਉੱਚ ਖੂਨ ਦਬਾਅ ਨਾਲ ਹੋਣ ਵਾਲੇ ਖ਼ਤਰੇ ਹੁਣ ਦਿਲ ਦੇ ਰੋਗਾਂ ਤੱਕ ਹੀ ਸੀਮਤ ਨਹੀਂ ਰਹੇ। ਪੈਰਿਸ ਵਿਚ ਫ੍ਰੈਂਚ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਐਂਡ ਮੈਡੀਕਲ ਰਿਸਰਚ ਦੇ ਡਾਕਟਰ ਕ੍ਰਿਸਟ੍ਰੋਫਰ ਟਜੋਰਿਓਂ ਦੁਆਰਾ ਕੀਤੀ ਗਈ ਇਕ ਖੋਜ ਨਾਲ ਇਹ ਸਾਹਮਣੇ ਆਇਆ ਕਿ ਉੱਚ ਖੂਨ ਦਬਾਅ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX