ਤਾਜਾ ਖ਼ਬਰਾਂ


ਮਦਰ ਡੇਅਰੀ ਵੱਲੋਂ ਦੁੱਧ ਦੀ ਕੀਮਤ 'ਚ 3 ਰੁਪਏ ਪ੍ਰਤੀ ਲੀਟਰ ਵਾਧਾ
. . .  1 day ago
ਨਵੀਂ ਦਿੱਲੀ, 14 ਦਸੰਬਰ - ਮਦਰ ਡੇਅਰੀ ਵੱਲੋਂ ਦੁੱਧ ਦੀਆਂ ਕੀਮਤਾਂ ਵਿਚ 3 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ।
ਅਧਿਆਪਕ ਨੂੰ ਗੋਲੀ ਮਾਰ ਕੇ ਖੋਹੀ ਕਾਰ
. . .  1 day ago
ਹਰੀਕੇ ਪੱਤਣ, 14 ਦਸੰਬਰ (ਸੰਜੀਵ ਕੁੰਦਰਾ) - ਕਸਬੇ ਦੇ ਬਿਲਕੁਲ ਨੇੜੇ ਅੱਜ ਸ਼ਾਮ 6.30 ਵਜੇ ਦੇ ਕਰੀਬ ਪਿਸਤੌਲਧਾਰੀ 2 ਲੁਟੇਰੇ ਇੱਕ ਅਧਿਆਪਕ ਨੂੰ ਗੋਲੀ ਮਾਰ ਕੇ ਜ਼ਖਮੀ...
ਨਾਗਰਿਕਤਾ ਸੋਧ ਬਿੱਲ ਖਿਲਾਫ ਫਿਰ ਬੋਲੇ ਕੈਪਟਨ
. . .  1 day ago
ਚੰਡੀਗੜ੍ਹ, 14 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਗਰਿਕਤਾ ਸੋਧ ਬਿੱਲ ਖਿਲਾਫ ਬੋਲਦਿਆਂ ਕਿਹਾ ਕਿ ਭਾਰਤ ਦਾ ਧਰਮ ਨਿਰਪੱਖ ਤਾਣਾ ਬਾਣਾ ਹਮੇਸ਼ਾ ਇਸ...
5 ਕਰੋੜ ਦੀ ਹੈਰੋਇਨ ਸਮੇਤ ਨੌਜਵਾਨ ਕਾਬੂ
. . .  1 day ago
ਅਜਨਾਲਾ, 14 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਫੱਤੇਵਾਲ ਦੇ ਇੱਕ ਨੌਜਵਾਨ ਹਰਜੀਤ ਸਿੰਘ ਪੁੱਤਰ ਪੂਰਨ ਸਿੰਘ ਨੂੰ ਥਾਣਾ ਘਰਿੰਡਾ ਦੀ ਪੁਲਿਸ...
ਜੇ.ਐਨ.ਯੂ ਦੇ ਉਪ ਕੁਲਪਤੀ 'ਤੇ ਹਮਲਾ
. . .  1 day ago
ਨਵੀਂ ਦਿੱਲੀ, 14 ਦਸੰਬਰ - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ)ਦੇ ਉਪ ਕੁਲਪਤੀ ਐਮ ਜਗਦੇਸ਼ ਕੁਮਾਰ ਦੀ ਕਾਰ ਉੱਪਰ ਯੂਨੀਵਰਸਿਟੀ ਕੰਪਲੈਕਸ ਅੰਦਰ ਕੁੱਝ ਵਿਦਿਆਰਥੀਆਂ...
ਕਾਰ ਦੇ ਦਰਖ਼ਤ ਨਾਲ ਟਕਰਾਈ ਇਕ ਦੀ ਮੌਤ, 4 ਜ਼ਖ਼ਮੀ
. . .  1 day ago
ਕੋਟਕਪੂਰਾ, 14 ਦਸੰਬਰ (ਮੋਹਰ ਸਿੰਘ ਗਿੱਲ) - ਅੱਜ ਸ਼ਾਮ ਸਥਾਨਕ ਸ੍ਰੀ ਮੁਕਤਸਰ ਸਾਹਿਬ ਸੜਕ 'ਤੇ ਪਿੰਡ ਕੋਠੇ ਵੜਿੰਗ ਕੋਲ ਇਕ ਕਾਰ ਅਚਾਨਕ ਬੇਕਾਬੂ ਹੋ ਕੇ ਨਾਲ ਲੱਗਦੇ ਦਰਖ਼ਤ...
ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਆਪਣੇ ਰੁਖ 'ਤੇ ਕਾਇਮ - ਪ੍ਰਸ਼ਾਂਤ ਕਿਸ਼ੋਰ
. . .  1 day ago
ਪਟਨਾ, 14 ਦਸੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੁਲਾਕਾਤ ਤੋਂ ਬਾਅਦ ਜਨਤਾ ਦਲ ਯੁਨਾਇਟਡ ਦੇ ਉਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ...
ਮਮਤਾ ਵੱਲੋਂ ਲੋਕਾਂ ਨੂੰ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਪ੍ਰਦਰਸ਼ਨਾਂ ਵਿਚ ਸ਼ਾਮਲ ਨਾ ਹੋਣ ਦੀ ਅਪੀਲ
. . .  1 day ago
ਕੋਲਕਾਤਾ, 14 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਦੇ ਲੋਕਾਂ ਨੂੰ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨਾਂ ਵਿਚ ਸ਼ਾਮਲ ਨਾ ਹੋਣ ਦੀ ਅਪੀਲ...
ਵੀਰ ਸਾਵਰਕਰ ਦਾ ਅਪਮਾਨ ਨਾ ਕੀਤਾ ਜਾਵੇ - ਸੰਜੇ ਰਾਊਤ
. . .  1 day ago
ਮੁੰਬਈ, 14 ਦਸੰਬਰ - ਕਾਂਗਰਸੀ ਆਗੂ ਗਾਂਧੀ ਵੱਲੋਂ 'ਭਾਰਤ ਬਚਾਓ ਰੈਲੀ' ਦੌਰਾਨ ਸਾਵਰਕਰ ਸਬੰਧੀ ਦਿੱਤੇ ਗਏ ਬਿਆਨ 'ਤੇ ਬੋਲਦਿਆਂ ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੇ ਰਾਊਤ ਨੇ ਕਿਹਾ...
ਭਾਰਤ ਦੀ ਰੂਹ ਨੂੰ ਚੀਰ ਦੇਵੇਗਾ ਨਾਗਰਿਕਤਾ ਸੋਧ ਬਿੱਲ - ਸੋਨੀਆ ਗਾਂਧੀ
. . .  1 day ago
ਨਵੀਂ ਦਿੱਲੀ, 14 ਦਸੰਬਰ - ਕਾਂਗਰਸ ਵੱਲੋਂ ਆਯੋਜਿਤ 'ਭਾਰਤ ਬਚਾਓ ਰੈਲੀ' ਨੂੰ ਸੰਬੋਧਨ ਕਰਦਿਆ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ...
ਪ੍ਰਧਾਨ ਮੰਤਰੀ ਮੋਦੀ ਵੱਲੋਂ ਹਵਾਈ ਫ਼ੌਜ ਦੇ ਪਾਈਲਟਾਂ ਤੇ ਹੋਰ ਜਵਾਨਾਂ ਨਾਲ ਮੁਲਾਕਾਤ
. . .  1 day ago
ਕਾਨਪੁਰ, 14 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਫ਼ੌਜ ਦੇ ਪਾਈਲਟਾਂ ਤੇ ਹੋਰ ਜਵਾਨਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਨੂੰ ਹਵਾਈ ਫ਼ੌਜ 'ਤੇ...
ਕੋਰ ਆਫ਼ ਜਲੰਧਰ ਨੇ ਜਿੱਤਿਆ 44ਵਾਂ ਆਲ ਇੰਡੀਆ ਲਿਬਰਲਜ਼ ਹਾਕੀ ਟੂਰਨਾਮੈਂਟ
. . .  1 day ago
ਨਾਭਾ, 14 ਦਸੰਬਰ (ਕਰਮਜੀਤ ਸਿੰਘ) - 8 ਦਸੰਬਰ ਤੋਂ ਸਥਾਨਕ ਕਾਲਜ ਸਟੇਡੀਅਮ 'ਚ ਸ਼ੁਰੂ ਹੋਇਆ 44ਵਾਂ ਆਲ ਇੰਡੀਆ ਲਿਬਰਲਜ਼ ਹਾਕੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ...
ਸਿਮਰਨਜੀਤ ਸਿੰਘ ਮਾਨ ਮੁੜ ਤੋਂ 5 ਸਾਲਾਂ ਲਈ ਚੁਣੇ ਗਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ
. . .  1 day ago
ਅੰਮ੍ਰਿਤਸਰ, 14 ਦਸੰਬਰ (ਅਜਾਇਬ ਸਿੰਘ ਔਜਲਾ) - ਸਿਮਰਨਜੀਤ ਸਿੰਘ ਮਾਨ ਨੂੰ ਮੁੜ ਤੋਂ 5 ਸਾਲਾਂ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਇਹ ਫ਼ੈਸਲਾ ਅੱਜ ਇੱਥੇ ਜ਼ਿਲ੍ਹਾ ਪ੍ਰਧਾਨਾਂ ਵਰਕਿੰਗ ਕਮੇਟੀ ਦੇ ਮੈਂਬਰਾਂ ਅਤੇ ਹੋਰ ਅਹੁਦੇਦਾਰਾਂ ਦੀ ਹਾਜ਼ਰੀ...
ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣੇ 'ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸੁਖਬੀਰ ਬਾਦਲ ਨੂੰ ਦਿੱਤੀ ਵਧਾਈ
. . .  1 day ago
ਅਮਲੋਹ, 14 ਦਸੰਬਰ (ਗੁਰਚਰਨ ਸਿੰਘ ਜੰਜੂਆ)- ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਤੀਜੀ ਵਾਰ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਜਾਣ 'ਤੇ ਯੂਥ ਅਕਾਲੀ ਦਲ...
ਸ਼੍ਰੋਮਣੀ ਅਕਾਲੀ ਦਾ ਡੈਲੀਗੇਟ ਇਜਲਾਸ ਖ਼ਤਮ
. . .  1 day ago
ਅੰਮ੍ਰਿਤਸਰ, 14 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਚੱਲ ਰਿਹਾ ਡੈਲੀਗੇਟ ਇਜਲਾਸ ਸੁਖਬੀਰ ਸਿੰਘ ਬਾਦਲ ਦੇ ਭਾਸ਼ਣ ਤੋਂ ਬਾਅਦ...
ਬਾਦਲ ਪਰਿਵਾਰ ਤੋਂ ਖ਼ਫ਼ਾ ਟਕਸਾਲੀ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਦੇ ਅੱਗੇ ਸਨਮੁਖ ਹੋ ਕੇ ਕੀਤੀ ਅਰਦਾਸ
. . .  1 day ago
ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਨੂੰ ਸੁਖਬੀਰ ਬਾਦਲ ਵਲੋਂ ਸੰਬੋਧਨ
. . .  1 day ago
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਵਧਾਈ ਫ਼ਾਰੂਕ ਅਬਦੁੱਲਾ ਦੀ ਨਜ਼ਰਬੰਦੀ
. . .  1 day ago
'ਭਾਰਤ ਬਚਾਓ' ਰੈਲੀ 'ਚ ਬੋਲੇ ਰਾਹੁਲ- ਮੇਰਾ ਨਾਂ ਰਾਹੁਲ ਸਾਵਰਕਰ ਨਹੀਂ, ਮਰ ਜਾਵਾਂਗਾ ਪਰ ਮੁਆਫ਼ੀ ਨਹੀਂ ਮੰਗਾਂਗਾ
. . .  1 day ago
ਪ੍ਰਿਅੰਕਾ ਨੇ ਮੋਦੀ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ - ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਿਹੈ ਨਾਗਰਿਕਤਾ ਸੋਧ ਬਿੱਲ
. . .  1 day ago
ਪਰਮਿੰਦਰ ਢੀਂਡਸਾ ਨਾ ਅਕਾਲੀ ਦਲ ਬਾਦਲ ਦੇ ਡੈਲੀਗੇਟ ਇਜਲਾਸ 'ਚ ਗਏ ਅਤੇ ਨਾ ਹੀ ਅਕਾਲੀ ਦਲ ਟਕਸਾਲੀ ਦੇ ਸਮਾਗਮ 'ਚ
. . .  1 day ago
ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਨਾਲ ਝੂਠ ਬੋਲਿਆ-ਮਨਮੋਹਨ ਸਿੰਘ
. . .  1 day ago
8 ਸਾਲਾ ਮਾਸੂਮ ਬੱਚੀ ਨਾਲ ਜਬਰ ਜਨਾਹ
. . .  1 day ago
ਬਾਦਲ ਪਰਿਵਾਰ ਦੇ ਵਿਰੁੱਧ ਅਕਾਲੀ ਆਗੂਆਂ ਨੇ ਕੱਢੀ ਭੜਾਸ
. . .  1 day ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਦੌਰਾਨ ਪੇਸ਼ ਕੀਤੇ ਗਏ ਵੱਖ-ਵੱਖ ਮਤੇ
. . .  1 day ago
ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਪੰਜਾਬ ਰਾਜ ਯੁਵਕ ਮੇਲਾ ਕਰਾਉਣ ਦਾ ਐਲਾਨ
. . .  1 day ago
ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ 'ਤੇ ਸੀਨੀਅਰ ਅਕਾਲੀ ਆਗੂਆਂ ਨੇ ਸੁਖਬੀਰ ਬਾਦਲ ਨੂੰ ਕੀਤਾ ਸਨਮਾਨਿਤ
. . .  1 day ago
ਸੁਖਬੀਰ ਸਿੰਘ ਬਾਦਲ ਮੁੜ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
. . .  1 day ago
ਸੁਖਬੀਰ ਸਿੰਘ ਬਾਦਲ ਤੀਜੀ ਵਾਰ ਚੁਣੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
. . .  1 day ago
ਡੈਲੀਗੇਟ ਇਜਲਾਸ : ਜਵਾਹਰ ਲਾਲ ਨਹਿਰੂ ਨੇ ਸਾਡੇ ਨਾਲ ਧੋਖਾ ਕੀਤਾ- ਜਥੇਦਾਰ ਤੋਤਾ ਸਿੰਘ
. . .  1 day ago
ਡੈਲੀਗੇਟ ਇਜਲਾਸ 'ਚ ਜਥੇਦਾਰ ਤੋਤਾ ਸਿੰਘ ਨੇ ਬਾਬਾ ਖੜਕ ਸਿੰਘ ਦੀ ਤਸਵੀਰ ਤੇਜਾ ਸਿੰਘ ਸਮੁੰਦਰੀ ਹਾਲ 'ਚ ਲਾਉਣ ਦੀ ਕੀਤੀ ਮੰਗ
. . .  1 day ago
ਲੁਧਿਆਣਾ 'ਚ ਮੁਸਲਿਮ ਭਾਈਚਾਰੇ ਵੱਲੋਂ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ
. . .  1 day ago
ਡੈਲੀਗੇਟ ਇਜਲਾਸ 'ਚ ਡਾ. ਦਲਜੀਤ ਸਿੰਘ ਚੀਮਾ ਦੱਸ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ
. . .  1 day ago
ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਟ ਇਜਲਾਸ ਸ਼ੁਰੂ
. . .  1 day ago
ਬੀ. ਐੱਸ. ਐੱਫ. ਨੇ ਰਾਵੀ ਦਰਿਆ 'ਚੋਂ ਬਰਾਮਦ ਕੀਤੀ ਪਾਕਿਸਤਾਨੀ ਬੇੜੀ
. . .  1 day ago
ਜਲੰਧਰ : ਬਿਸਤ ਦੁਆਬ ਨਹਿਰ 'ਚ ਮਿਲਿਆ ਬੱਚੇ ਦਾ ਭਰੂਣ
. . .  1 day ago
ਬਾਦਲ ਪਰਿਵਾਰ ਤੋਂ ਖ਼ਫ਼ਾ ਆਗੂਆਂ ਵਲੋਂ ਵੱਖਰੇ ਤੌਰ 'ਤੇ ਮਨਾਇਆ ਜਾ ਰਿਹਾ ਹੈ ਅਕਾਲੀ ਦਲ ਦਾ ਸਥਾਪਨਾ ਦਿਵਸ
. . .  1 day ago
ਸਥਾਪਨਾ ਦਿਵਸ ਮੌਕੇ ਅਕਾਲੀ ਦਲ ਵਲੋਂ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਪਏ ਭੋਗ
. . .  1 day ago
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਜੀ. ਕੇ. ਅਤੇ ਪਰਮਜੀਤ ਸਰਨਾ
. . .  1 day ago
ਪ੍ਰਸਿੱਧ ਫ਼ਿਲਮੀ ਲੇਖਕ ਅਤੇ 'ਅਜੀਤ' ਦੇ ਕਾਲਮਨਵੀਸ ਰਾਜਿੰਦਰ ਸਿੰਘ ਆਤਿਸ਼ ਦਾ ਦੇਹਾਂਤ
. . .  1 day ago
ਮੁੰਬਈ 'ਚ ਆਸਾਮ ਦੇ ਲੋਕਾਂ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਕੀਤਾ ਵਿਰੋਧ
. . .  1 day ago
ਬਰਫ਼ ਦੀ ਚਿੱਟੀ ਚਾਦਰ ਨੇ ਢੱਕਿਆ ਸ਼ਿਮਲਾ
. . .  1 day ago
ਰਿਵਾਲਵਰ ਸਾਫ਼ ਕਰਦੇ ਸਮੇਂ ਗੋਲੀ ਚੱਲਣ ਕਾਰਨ ਏ. ਐੱਸ. ਆਈ. ਦੀ ਮੌਤ
. . .  1 day ago
ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਾਲੇ ਸਥਾਨ 'ਤੇ ਪੈ ਰਹੇ ਹਨ ਭੋਗ
. . .  1 day ago
ਰਜਵਾਹੇ 'ਚ ਪਾੜ ਪੈਣ ਕਾਰਨ ਪਾਣੀ 'ਚ ਡੁੱਬੀ ਕਿਸਾਨਾਂ ਦੀ ਫ਼ਸਲ
. . .  1 day ago
ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਪਹੁੰਚੇ ਸੁਖਬੀਰ ਅਤੇ ਹਰਸਿਮਰਤ ਬਾਦਲ
. . .  1 day ago
ਅਕਾਲੀ ਦਲ ਵਲੋਂ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ 99ਵਾਂ ਸਥਾਪਨਾ ਦਿਵਸ
. . .  1 day ago
ਭੁਵਨੇਸ਼ਵਰ ਕੁਮਾਰ ਦੀ ਜਗ੍ਹਾ ਵੈਸਟ ਇੰਡੀਜ਼ ਖ਼ਿਲਾਫ਼ ਇਕ ਦਿਨਾਂ ਸੀਰੀਜ਼ 'ਚ ਸ਼ਾਰਦੂਲ ਠਾਕੁਰ ਭਾਰਤੀ ਟੀਮ 'ਚ ਹੋਏ ਸ਼ਾਮਲ
. . .  1 day ago
ਕੈਨੇਡਾ ਵਿਖੇ ਵਾਪਰੇ ਸੜਕ ਹਾਦਸੇ 'ਚ ਭੋਤਨਾ ਦੇ ਨੌਜਵਾਨ ਦੀ ਹੋਈ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਅੱਸੂ ਸੰਮਤ 549

ਸੰਪਾਦਕੀ

ਬੇਮਿਸਾਲ ਰਹੀ ਮਾਰਸ਼ਲ ਅਰਜਨ ਸਿੰਘ ਦੀ ਵਿਦਾਇਗੀ

ਹਾਲਾਂ ਕਿ ਇਸ ਹਫ਼ਤੇ 'ਸਰਗੋਸ਼ੀਆਂ' ਕਾਲਮ ਲਿਖਣ ਲਈ ਕਈ ਵਿਸ਼ੇ ਹਨ, ਜਿਨ੍ਹਾਂ ਵਿਚ ਕਿਸਾਨਾਂ ਦੀ ਕਰਜ਼ਾ-ਮੁਆਫ਼ੀ ਸਬੰਧੀ ਪੰਜਾਬ ਮੰਤਰੀ ਮੰਡਲ ਦੇ ਫ਼ੈਸਲੇ ਦੀ ਸਮੀਖਿਆ, ਕਿਸਾਨਾਂ ਵਿਚ ਵਧਦਾ ਰੋਹ ਤੇ ਗ੍ਰਿਫ਼ਤਾਰੀਆਂ, ਗੁਰਦਾਸਪੁਰ ਲੋਕ ਸਭਾ ਦੀ ਉਪ-ਚੋਣ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੂੰ ਕਾਂਗਰਸ ਉਮੀਦਵਾਰ ਬਣਾਏ ਜਾਣ ਦੇ ਅਰਥ, ਇਸੇ ਹਲਕੇ ਤੋਂ 'ਆਪ' ਉਮੀਦਵਾਰ ਦੀ ਸਥਿਤੀ, ਸਵਰਗੀ ਮੁੱਖ ਮੰਤਰੀ ਸ: ਬੇਅੰਤ ਸਿੰਘ ਦੇ ਪੋਤੇ ਵਿਧਾਇਕ ਗੁਰਕੀਰਤ ਸਿੰਘ ਖ਼ਿਲਾਫ਼ ਵਿਦੇਸ਼ੀ ਕੁੜੀ ਕਾਤੀਆ ਦੇ ਅਗਵਾ ਦਾ ਮਸਲਾ 23 ਸਾਲ ਬਾਅਦ ਦੁਬਾਰਾ ਉਠਾਉਣ ਦੇ ਅੰਦਰੂਨੀ ਤੇ ਬਾਹਰਲੇ ਕਾਰਨਾਂ ਦੀ ਪੜਤਾਲ ਅਤੇ ਯੂ.ਕੇ. ਦੇ 140 ਐਮ.ਪੀਜ਼ ਵਲੋਂ 2021 ਦੀ ਬਰਤਾਨਵੀ ਮਰਦਮਸ਼ੁਮਾਰੀ ਵਿਚ ਸਿੱਖਾਂ ਨੂੰ ਭਾਰਤੀਆਂ ਤੋਂ ਅਲੱਗ ਜਾਤੀਗਤ ਪਛਾਣ ਦੇਣ ਦੀ ਮੰਗ ਕਰਨ ਦੇ ਅਰਥ ਆਦਿ ਮਾਮਲੇ ਸ਼ਾਮਿਲ ਹਨ। ਪਰ ਜਿਸ ਤਰ੍ਹਾਂ ਇਸ ਹਫ਼ਤੇ ਦੇਸ਼ ਦੇ ਮਹਾਨ ਪੰਜਾਬੀ ਤੇ ਪਗੜੀਧਾਰੀ ਸਿੱਖ ਸਪੂਤ ਮਾਰਸ਼ਲ ਆਫ਼ ਦਾ ਏਅਰ ਫੋਰਸ ਸ: ਅਰਜਨ ਸਿੰਘ ਨੂੰ ਪੂਰੀ ਭਾਰਤੀ ਕੌਮ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਪੂਰਾ ਰਾਜਸੀ ਸਨਮਾਨ ਦਿੱਤਾ ਗਿਆ, ਉਸ ਦੀ ਚਰਚਾ ਕਰਨੀ ਸਭ ਤੋਂ ਜ਼ਰੂਰੀ ਜਾਪਦੀ ਹੈ। ਜਿਸ ਤਰ੍ਹਾਂ ਦੀ ਅੰਤਿਮ ਵਿਦਾਇਗੀ ਤੇ ਸਨਮਾਨ ਮਾਰਸ਼ਲ ਆਫ਼ ਇੰਡੀਅਨ ਏਅਰ ਫੋਰਸ ਸ: ਅਰਜਨ ਸਿੰਘ ਨੂੰ ਦਿੱਤਾ ਗਿਆ ਹੈ, ਉਹ ਸਾਰੇ ਪੰਜਾਬੀਆਂ ਅਤੇ ਸਾਰੇ ਸਿੱਖਾਂ ਲਈ ਮਾਣ ਕਰਨ ਵਾਲਾ ਹੈ। ਭਾਰਤ ਦੇ ਪੂਰੇ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਨੇ ਸ: ਅਰਜਨ ਸਿੰਘ ਦੀ ਜੋ ਪ੍ਰਸੰਸਾ ਕੀਤੀ ਹੈ ਤੇ ਜਿੰਨੀ ਕਵਰੇਜ ਦਿੱਤੀ ਹੈ, ਉਹ ਸ਼ਲਾਘਾਯੋਗ ਹੈ।
ਗ਼ੌਰਤਲਬ ਹੈ ਕਿ ਸ: ਅਰਜਨ ਸਿੰਘ ਇਕੱਲੇ ਭਾਰਤੀ ਹਵਾਈ ਫ਼ੌਜ ਦੇ ਮੁਖੀ ਸਨ, ਜਿਨ੍ਹਾਂ ਨੂੰ ਮਾਰਸ਼ਲ ਆਫ ਦਾ ਏਅਰ ਫੋਰਸ ਦੀ ਪਦਵੀ ਮਿਲੀ। ਉਨ੍ਹਾਂ ਨੂੰ ਇਹ ਸਨਮਾਨ 26 ਜਨਵਰੀ, 2002 ਵਿਚ ਮਿਲਿਆ ਜਦੋਂ ਕਿ ਇਸ ਤੋਂ ਪਹਿਲਾਂ ਇਸ ਦੇ ਬਰਾਬਰ ਦਾ ਸਨਮਾਨ ਭਾਰਤੀ ਥਲ ਸੈਨਾ ਦੇ ਦੋ ਮੁਖੀਆਂ ਜਨਰਲ ਸੈਮ ਮਾਣਕਸ਼ਾਅ ਨੂੰ 3 ਜਨਵਰੀ, 1973 ਨੂੰ ਅਤੇ ਜਨਰਲ ਐਮ. ਕਰਿਅੱਪਾ ਨੂੰ 28 ਅਪ੍ਰੈਲ, 1986 ਦੇ ਫੀਲਡ ਮਾਰਸ਼ਲ ਬਣਾ ਕੇ ਦਿੱਤਾ ਗਿਆ ਸੀ ਪਰ ਮੌਤ ਤੋਂ ਬਾਅਦ ਜੋ ਸਨਮਾਨ ਸ: ਅਰਜਨ ਸਿੰਘ ਦੇ ਹਿੱਸੇ ਆਇਆ, ਉਹ ਸ਼ਾਇਦ ਕਿਸੇ ਹੋਰ ਨੂੰ ਨਹੀਂ ਮਿਲਿਆ। ਸ: ਅਰਜਨ ਸਿੰਘ ਦੇ ਅੰਤਿਮ ਸੰਸਕਾਰ ਸਮੇਂ ਭਾਰਤੀ ਫ਼ੌਜ ਦੇ ਮੌਜੂਦਾ ਮੁਖੀ ਜਨਰਲ ਵਿਪਨ ਰਾਵਤ, ਭਾਰਤੀ ਹਵਾਈ ਫ਼ੌਜ ਦੇ ਮੌਜੂਦਾ ਏਅਰ ਚੀਫ ਮਾਰਸ਼ਲ ਸ: ਬਰਿੰਦਰ ਸਿੰਘ ਧਨੋਆ ਅਤੇ ਭਾਰਤੀ ਸਮੁੰਦਰੀ ਫ਼ੌਜ ਦੇ ਮੁਖੀ ਐਡਮਿਰਲ ਸੁਨੀਲ ਲਾਂਬਾ ਨੇ ਸਲਾਮੀ ਦੇ ਕੇ ਸ਼ਰਧਾਂਜਲੀ ਭੇਟ ਕੀਤੀ। ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵੀ ਸ: ਅਰਜਨ ਸਿੰਘ ਪ੍ਰਤੀ ਜੋ ਸਤਿਕਾਰ ਦਿਖਾਇਆ, ਉਹ ਸਚਮੁੱਚ ਪੰਜਾਬੀਆਂ ਤੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਸ: ਅਰਜਨ ਸਿੰਘ ਨੂੰ 17 ਤੋਪਾਂ ਦੀ ਸਲਾਮੀ ਦੇ ਨਾਲ-ਨਾਲ ਲੜਾਕੂ ਹਵਾਈ ਜਹਾਜ਼ਾਂ ਅਤੇ ਹੈਲੀਕਾਪਟਰਾਂ ਵਲੋਂ ਫਲਾਈ-ਪਾਸਟ (ਸਲਾਮੀ ਉਡਾਣ) ਭੇਟ ਕੀਤਾ ਗਿਆ। ਦੇਸ਼ ਦੀ ਰਾਜਧਾਨੀ ਦੀਆਂ ਸਾਰੀਆਂ ਇਮਾਰਤਾਂ 'ਤੇ ਝੂਲਦੇ ਭਾਰਤੀ ਝੰਡਿਆਂ ਨੂੰ ਝੁਕਾਉਣਾ ਸ: ਅਰਜਨ ਸਿੰਘ ਦੀ ਅੰਤਿਮ ਵਿਦਾਇਗੀ ਨੂੰ ਸਨਮਾਨ ਦੇਣ ਦਾ ਇਕ ਹੋਰ ਗੌਰਵਮਈ ਚਿੰਨ੍ਹ ਸੀ।
ਸ: ਅਰਜਨ ਸਿੰਘ-ਸੰਖੇਪ ਜੀਵਨੀ
ਸ: ਅਰਜਨ ਸਿੰਘ ਦਾ ਜਨਮ 16 ਅਪ੍ਰੈਲ, 1919 ਨੂੰ ਪਾਕਿਸਤਾਨ ਵਿਚ ਰਹਿ ਗਏ ਸ਼ਹਿਰ ਲਾਇਲਪੁਰ ਦੇ ਨੇੜੇ ਦੇ ਇਕ ਪਿੰਡ ਵਿਚ ਹੋਇਆ ਸੀ। 23 ਦਸੰਬਰ, 1939 ਨੂੰ ਉਹ ਰਾਇਲ ਏਅਰ ਫੋਰਸ ਦੇ ਪਾਇਲਟ ਅਫ਼ਸਰ ਬਣੇ ਅਤੇ 9 ਮਈ, 1941 ਨੂੰ ਫਲਾਇੰਗ ਅਫ਼ਸਰ ਬਣਾਏ ਗਏ। 1943 ਵਿਚ ਉਨ੍ਹਾਂ ਨੂੰ ਸਕੁਐਡਰਨ ਲੀਡਰ ਬਣਾਇਆ ਗਿਆ। 1947 ਵਿਚ ਉਹ ਵਿੰਗ ਕਮਾਂਡਰ ਬਣੇ। ਆਜ਼ਾਦੀ ਤੋਂ ਬਾਅਦ 1949 ਵਿਚ ਉਨ੍ਹਾਂ ਨੂੰ ਭਾਰਤੀ ਹਵਾਈ ਫ਼ੌਜ ਦਾ ਐਕਟਿੰਗ ਏਅਰ ਕਮਾਡੋਰ ਬਣਾ ਦਿੱਤਾ ਗਿਆ। ਜੂਨ, 1960 ਵਿਚ ਉਹ ਏਅਰ ਵਾਈਸ ਮਾਰਸ਼ਲ ਬਣਾਏ ਗਏ। 1962 ਵਿਚ ਸ: ਅਰਜਨ ਸਿੰਘ ਨੂੰ ਡਿਪਟੀ ਚੀਫ਼ ਆਫ਼ ਏਅਰ ਸਟਾਫ਼ ਅਤੇ 1963 ਵਿਚ ਵਾਈਸ ਚੀਫ਼ ਆਫ਼ ਏਅਰ ਸਟਾਫ਼ ਦੀ ਪਦਵੀ ਮਿਲੀ। ਅਗਸਤ, 1964 ਵਿਚ ਭਾਰਤੀ ਹਵਾਈ ਫ਼ੌਜ ਦੇ ਏਅਰ ਮਾਰਸ਼ਲ ਬਣੇ। 1965 ਦੀ ਭਾਰਤ-ਪਾਕਿ ਜੰਗ ਵਿਚ ਉਨ੍ਹਾਂ ਨੇ ਏਅਰ ਮਾਰਸ਼ਲ ਵਜੋਂ ਭਾਰਤੀ ਹਵਾਈ ਫ਼ੌਜ ਦਾ ਲੋਹਾ ਮਨਵਾਇਆ। 26 ਜਨਵਰੀ, 1966 ਨੂੰ ਉਨ੍ਹਾਂ ਨੂੰ ਏਅਰ ਚੀਫ਼ ਮਾਰਸ਼ਲ ਦਾ ਅਹੁਦਾ ਦਿੱਤਾ ਗਿਆ। 16 ਜਨਵਰੀ, 1970 ਨੂੰ ਹਵਾਈ ਫ਼ੌਜ ਮੁਖੀ ਦੇ ਅਹੁਦੇ ਤੋਂ ਉਹ ਰਿਟਾਇਰ ਹੋ ਗਏ। 1971 ਵਿਚ ਉਨ੍ਹਾਂ ਨੂੰ ਸਵਿਟਜ਼ਰਲੈਂਡ ਅਤੇ ਵੈਟੀਕਨ ਵਿਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ। 1974 ਤੋਂ 1977 ਤੱਕ ਉਹ ਕੀਨੀਆ ਵਿਚ ਭਾਰਤ ਦੇ ਹਾਈ ਕਮਿਸ਼ਨਰ ਰਹੇ। ਬਾਅਦ ਵਿਚ ਉਹ ਭਾਰਤੀ ਘੱਟ-ਗਿਣਤੀ ਕਮਿਸ਼ਨ ਦੇ ਮੈਂਬਰ ਵੀ ਰਹੇ। 1989 ਵਿਚ ਉਨ੍ਹਾਂ ਨੂੰ ਦਿੱਲੀ ਦਾ ਲੈਫਟੀਨੈਂਟ ਗਵਰਨਰ ਬਣਨ ਦਾ ਮੌਕਾ ਵੀ ਮਿਲਿਆ।
ਕਿਵੇਂ ਬਣੇ ਮਾਰਸ਼ਲ ਆਫ ਦਾ ਏਅਰ ਫ਼ੋਰਸ?
ਮਾਰਸ਼ਲ ਆਫ ਦਾ ਏਅਰ ਫੋਰਸ ਦਾ ਅਹੁਦਾ ਫ਼ੌਜ ਵਿਚ 5 ਸਟਾਰ ਅਹੁਦਾ ਮੰਨਿਆ ਜਾਂਦਾ ਹੈ। ਇਹ ਸਨਮਾਨਜਨਕ ਅਹੁਦਾ ਉਮਰ ਭਰ ਲਈ ਦਿੱਤਾ ਜਾਂਦਾ ਹੈ। ਗੱਲ 2001 ਦੀ ਹੈ ਜਦੋਂ ਦਿੱਲੀ ਦੇ ਕੁਝ ਪੱਤਰਕਾਰਾਂ ਤੇ ਸਿੱਖ ਆਗੂਆਂ ਨੇ ਉਸ ਵੇਲੇ ਦੇ ਭਾਰਤੀ ਕੌਮੀ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਸ: ਤਰਲੋਚਨ ਸਿੰਘ ਨਾਲ ਗੱਲ ਕੀਤੀ ਕਿ ਸ: ਅਰਜਨ ਸਿੰਘ ਦੀਆਂ ਦੇਸ਼ ਪ੍ਰਤੀ ਸੇਵਾਵਾਂ ਬਦਲੇ ਉਨ੍ਹਾਂ ਨੂੰ ਵੀ ਫੀਲਡ ਮਾਰਸ਼ਲ ਜਨਰਲ ਸੈਮ ਮਾਣਕਸ਼ਾਅ ਅਤੇ ਫੀਲਡ ਮਾਰਸ਼ਲ ਜਨਰਲ ਐਮ. ਕਰਿਅੱਪਾ ਵਾਂਗ ਸਨਮਾਨ ਮਿਲਣਾ ਚਾਹੀਦਾ ਹੈ। ਉਸ ਵੇਲੇ ਕੇਂਦਰ ਵਿਚ ਸ੍ਰੀ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਨ ਤੇ ਕੌਮੀ ਜਮਹੂਰੀ ਗਠਜੋੜ ਦੀ ਸਰਕਾਰ ਸੀ। ਸ੍ਰੀ ਜਾਰਜ ਫਰਨਾਂਡਿਜ਼ ਦੇਸ਼ ਦੇ ਰੱਖਿਆ ਮੰਤਰੀ ਸਨ। ਸ: ਤਰਲੋਚਨ ਸਿੰਘ ਨੇ ਇਸ ਬਾਰੇ ਸ੍ਰੀ ਜਾਰਜ ਫਰਨਾਂਡਿਜ਼ ਨੂੰ ਪੱਤਰ ਲਿਖਿਆ ਤੇ ਬਾਅਦ ਵਿਚ ਮਿਲੇ ਵੀ। ਸ੍ਰੀ ਫਰਨਾਂਡਿਜ਼ ਦੀ ਸਲਾਹ 'ਤੇ ਉਹ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਨੂੰ ਮਿਲੇ ਅਤੇ ਮੰਗ ਕੀਤੀ ਕਿ ਸ: ਅਰਜਨ ਸਿੰਘ ਦੀਆਂ ਸੇਵਾਵਾਂ ਬਦਲੇ ਉਨ੍ਹਾਂ ਨੂੰ ਬਣਦਾ ਸਨਮਾਨ ਦੇਣ ਲਈ ਮਾਰਸ਼ਲ ਆਫ਼ ਦਾ ਏਅਰ ਫੋਰਸ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਿੱਖ ਕੌਮ ਲਈ ਵੀ ਮਾਣ ਵਾਲੀ ਗੱਲ ਹੋਵੇਗੀ ਤੇ ਭਾਰਤ ਵਿਚ ਘੱਟ-ਗਿਣਤੀਆਂ ਦੇ ਸਨਮਾਨ ਦਾ ਚਿੰਨ੍ਹ ਵੀ ਬਣੇਗੀ। ਗੱਲ ਚੱਲ ਪਈ, ਕਿਉਂਕਿ ਪ੍ਰਧਾਨ ਮੰਤਰੀ ਸ੍ਰੀ ਵਾਜਪਾਈ ਤੇ ਰੱਖਿਆ ਮੰਤਰੀ ਸ੍ਰੀ ਫਰਨਾਂਡਿਜ਼ ਕੁਝ ਸਿੱਖ ਐਮ.ਪੀਜ਼ ਤੇ ਨੇਤਾਵਾਂ ਦੇ ਵੀ ਨੇੜੇ ਸਨ। ਜਦੋਂ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਇਸ ਦੇ ਹੱਕ ਵਿਚ ਹੋ ਗਏ ਤਾਂ ਕਿਸੇ ਨੇ ਵੀ ਇਸ ਦਾ ਵਿਰੋਧ ਨਹੀਂ ਕੀਤਾ। ਨਤੀਜੇ ਵਜੋਂ ਸੰਖੇਪ ਸਲਾਹ-ਮਸ਼ਵਰੇ ਤੋਂ ਬਾਅਦ 26 ਜਨਵਰੀ, 2002 ਨੂੰ ਸ: ਅਰਜਨ ਸਿੰਘ ਨੂੰ ਮਾਰਸ਼ਲ ਆਫ਼ ਦਾ ਏਅਰ ਫੋਰਸ ਬਣਾ ਦਿੱਤਾ ਗਿਆ।
ਅਫ਼ਸੋਸ ਦੀ ਗੱਲ
ਵਿਸ਼ਵ ਭਰ ਦੇ ਪੰਜਾਬੀ ਅਤੇ ਸਿੱਖ ਹਲਕਿਆਂ ਵਿਚ ਇਸ ਗੱਲ 'ਤੇ ਅਫ਼ਸੋਸ ਦਾ ਪ੍ਰਗਟਾਵਾ ਹੋ ਰਿਹਾ ਹੈ ਕਿ ਜਿਥੇ ਸ: ਅਰਜਨ ਸਿੰਘ ਦੇ ਅੰਤਿਮ ਸੰਸਕਾਰ ਵਿਚ ਦੇਸ਼ ਦੇ ਰਾਸ਼ਟਰਪਤੀ ਤੋਂ ਲੈ ਕੇ ਪ੍ਰਧਾਨ ਮੰਤਰੀ ਅਤੇ ਦੇਸ਼ ਦੀਆਂ ਤਿੰਨਾਂ ਸੈਨਾਵਾਂ ਦੇ ਮੁਖੀ ਤੱਕ ਸ਼ਾਮਿਲ ਸਨ। ਜਿਸ ਵਿਅਕਤੀ ਦੇ ਯੋਗਦਾਨ ਦਾ ਗੁਣਗਾਨ ਦੇਸ਼ ਦਾ ਪੂਰਾ ਮੀਡੀਆ ਕਰ ਰਿਹਾ ਸੀ, ਜਿਸ ਵਿਅਕਤੀ ਦੀ ਤਸਵੀਰ ਦੇ ਪ੍ਰਸਾਰਨ ਨਾਲ ਦੇਸ਼ ਭਰ ਵਿਚ ਸਿੱਖ ਦਸਤਾਰ, ਸਿੱਖੀ ਸਰੂਪ ਤੇ ਪੰਜਾਬੀਆਂ ਦੀ ਬਹਾਦਰੀ ਦਰਸਾਈ ਜਾ ਰਹੀ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਉਸ ਸ: ਅਰਜਨ ਸਿੰਘ ਦੀ ਮੌਤ ਉਪਰੰਤ ਦਿੱਤੀ ਜਾ ਰਹੀ ਸ਼ਾਨਦਾਰ ਵਿਦਾਇਗੀ ਜਿੰਨਾ ਪੰਜਾਬੀ ਅਤੇ ਸਿੱਖ ਨੇਤਾਵਾਂ ਲਈ ਇਹ ਮਾਣ ਦੀ ਗੱਲ ਹੋਣੀ ਚਾਹੀਦੀ ਸੀ, ਉਹ ਹੀ ਉਸ ਅੰਤਿਮ ਸੰਸਕਾਰ ਮੌਕੇ ਗ਼ੈਰ-ਹਾਜ਼ਰ ਸਨ।
ਸਾਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਅਹਿਮ ਅੰਤਿਮ ਵਿਦਾਇਗੀ ਦੀ ਰਸਮ ਸਮੇਂ ਪੰਜਾਬ ਸਰਕਾਰ, ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ, ਪੰਜਾਬ ਦੇ ਸਾਰੇ ਦੇ ਸਾਰੇ ਅਕਾਲੀ, ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਤੇ ਰਾਜ ਸਭਾ ਦੇ ਐਮ.ਪੀਜ਼ ਵੀ ਗ਼ੈਰ-ਹਾਜ਼ਰ ਰਹੇ। ਬੇਸ਼ੱਕ ਇਹ ਕੁਝ ਤਸੱਲੀ ਦੀ ਗੱਲ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੀ ਪੂਰੀ ਲੀਡਰਸ਼ਿਪ ਉਚੇਚੇ ਤੌਰ 'ਤੇ ਇਸ ਅੰਤਿਮ ਵਿਦਾਇਗੀ ਦੀ ਰਸਮ ਵਿਚ ਸ਼ਾਮਿਲ ਹੋਈ। ਉਨ੍ਹਾਂ ਨੇ ਫੁੱਲ ਮਾਲਾ ਵੀ ਭੇਟ ਕੀਤੀ ਅਤੇ ਸ: ਅਰਜਨ ਸਿੰਘ ਦੀ ਯਾਦ ਵਿਚ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਚ ਸਮਾਗਮ ਕਰਨ ਅਤੇ ਪੁਰਸਕਾਰ ਸਥਾਪਤ ਕਰਨ ਦੀ ਗੱਲ ਵੀ ਕਹੀ। ਪਰ ਸ਼੍ਰੋਮਣੀ ਗਰਦੁਆਰਾ ਕਮੇਟੀ ਦਾ ਸਿਰਫ ਇਕ ਸਟਾਫ਼ ਮੈਂਬਰ ਹੀ ਹਾਜ਼ਰ ਹੋਇਆ। ਉਂਜ 'ਦੇਰ ਆਇਦ ਦਰੁਸਤ ਆਇਦ' ਦੇ ਕਥਨ ਅਨੁਸਾਰ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿਚ ਸ: ਅਰਜਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨੀ ਇਕ ਚੰਗੀ ਗੱਲ ਕਹੀ ਜਾ ਸਕਦੀ ਹੈ।

-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਫੋਨ: 92168-60000
E. mail : hslall@ymail.com

ਅੱਜ ਲਈ ਵਿਸ਼ੇਸ਼

ਕਿਸਾਨਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣਦਾ ਹੈ ਪਸ਼ੂ ਪਾਲਣ ਮੇਲਾ

ਮੇਲੇ ਸਾਡੇ ਸੱਭਿਆਚਾਰ ਦਾ ਯੁਗਾਂ ਪੁਰਾਣਾ ਸਿਲਸਿਲਾ ਹੈ। ਅੱਜ ਦੇ ਦੌਰ ਵਿਚ ਗਿਆਨ ਅਤੇ ਵਿਗਿਆਨ ਨੂੰ ਪ੍ਰਦਰਸ਼ਿਤ ਕਰਨ ਵਾਲੇ ਮੇਲੇ ਵੀ ਲਗਾਏ ਜਾਂਦੇ ਹਨ। ਇਸੇ ਸਿਲਸਿਲੇ ਵਿਚ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ਸਾਲ ਵਿਚ ...

ਪੂਰੀ ਖ਼ਬਰ »

ਕੀ ਭਾਰਤੀ ਵੱਡੇ ਪ੍ਰਾਜੈਕਟਾਂ ਤੋਂ ਡਰਦੇ ਹਨ?

ਦੂਜੀਆਂ ਇਲਾਜ ਪ੍ਰਣਾਲੀਆਂ ਦੇ ਮੁਕਾਬਲੇ ਹੋਮਿਓਪੈਥੀ ਆਧੁਨਿਕ ਇਲਾਜ ਪ੍ਰਣਾਲੀ ਹੈ। ਇਸ ਦੀ ਖੋਜ ਜਰਮਨ ਵਿਚ ਸੈਮੂਅਲ ਹੈਨੀਮਨ ਨੇ 1796 ਵਿਚ ਕੀਤੀ ਸੀ। ਉਸ ਸਮੇਂ ਤੋਂ ਹੀ ਇਸ ਦਾ ਸਮਰਥਨ ਹੁੰਦਾ ਆ ਰਿਹਾ ਹੈ। ਇਸ 'ਤੇ ਸਵਾਲ ਉਠਾਏ ਜਾਂਦੇ ਰਹੇ ਹਨ, ਇਸ ਸਬੰਧੀ ਖੋਜ ਹੁੰਦੀ ...

ਪੂਰੀ ਖ਼ਬਰ »

ਮੰਤਰੀ ਮੰਡਲ ਦੇ ਫ਼ੈਸਲੇ

ਪਿਛਲੇ ਦਿਨੀਂ ਚੰਡੀਗੜ੍ਹ ਵਿਚ ਹੋਈ ਪੰਜਾਬ ਮੰਤਰੀ ਮੰਡਲ ਦੀ ਬੈਠਕ ਵਿਚ ਕੁਝ ਵਿਸ਼ੇਸ਼ ਫ਼ੈਸਲੇ ਲਏ ਗਏ ਹਨ, ਜਿਨ੍ਹਾਂ ਸਬੰਧੀ ਵਿਚਾਰ ਕਰਨੀ ਬਣਦੀ ਹੈ, ਕਿਉਂਕਿ ਇਨ੍ਹਾਂ ਦਾ ਪ੍ਰਭਾਵ ਪੰਜਾਬੀ ਲੋਕਾਂ ਦੇ ਵੱਖ-ਵੱਖ ਵਰਗਾਂ 'ਤੇ ਪੈਣ ਵਾਲਾ ਹੈ। ਮੰਤਰੀ ਮੰਡਲ ਨੇ ਸਭ ਤੋਂ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX