ਤਾਜਾ ਖ਼ਬਰਾਂ


ਐਸ.ਪੀ.ਜੀ.ਸੀ ਵੱਲੋਂ 2 ਮੋਬਾਈਲ ਮੈਡੀਕਲ ਵੈਨਸ ਰਵਾਨਾ
. . .  1 day ago
ਅੰਮ੍ਰਿਤਸਰ, 25 ਅਪ੍ਰੈਲ (ਜਸਵੰਤ ਸਿੰਘ ਜੱਸ) - ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਐਸ.ਪੀ.ਜੀ.ਸੀ. ਵੱਲੋਂ...
ਆਈ ਪੀ ਐੱਲ 2018 : ਚੇਨਈ ਸੁਪਰ ਕਿੰਗਜ਼ ਨੂੰ ਦੂਜਾ ਝਟਕਾ
. . .  1 day ago
ਆਈ ਪੀ ਐੱਲ 2018 : 5 ਓਵਰਾਂ ਦੇ ਬਾਦ ਚੇਨਈ ਸੁਪਰ ਕਿੰਗਜ਼ 50/1
. . .  1 day ago
ਆਈ ਪੀ ਐੱਲ 2018 : ਚੇਨਈ ਸੁਪਰ ਕਿੰਗਜ਼ ਨੂੰ ਪਹਿਲਾ ਝਟਕਾ , ਵਾਟਸਨ 7 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਚੇਨਈ ਸੁਪਰ ਕਿੰਗਜ਼ ਨੂੰ ਜਿੱਤਣ ਲਈ 206 ਦੌੜਾਂ ਦੀ ਲੋੜ
. . .  1 day ago
ਆਈ ਪੀ ਐੱਲ 2018 : ਆਰ ਸੀ ਬੀ ਨੂੰ ਪੰਜਵਾਂ ਝਟਕਾ
. . .  1 day ago
ਆਈ ਪੀ ਐੱਲ 2018 : 17 ਓਵਰਾਂ ਦੇ ਬਾਅਦ ਆਰ ਸੀ ਬੀ ਦਾ ਸਕੋਰ 164/4
. . .  1 day ago
ਆਈ ਪੀ ਐੱਲ 2018 : ਆਰ ਸੀ ਬੀ ਨੂੰ ਲਗਾਤਾਰ 2 ਝਟਕੇ , ਡਵੀਲੀਅਰਸ ਦੇ ਬਾਅਦ ਕੋਰੀ ਐਂਡਰਸਨ ਵੀ ਆਊਟ
. . .  1 day ago
ਆਈ ਪੀ ਐੱਲ 2018 : ਆਰ ਸੀ ਬੀ ਨੂੰ ਦੂਜਾ ਝਟਕਾ
. . .  1 day ago
ਆਈ ਪੀ ਐੱਲ 2018 : 7 ਓਵਰਾਂ ਦੇ ਬਾਅਦ ਆਰ ਸੀ ਬੀ ਦਾ ਸਕੋਰ 63/1
. . .  1 day ago
ਆਈ ਪੀ ਐੱਲ 2018 : ਰਾਇਲ ਚੈਲੇਂਜਰਜ਼ ਬੰਗਲੌਰ ਨੂੰ ਪਹਿਲਾ ਝਟਕਾ ,ਕਪਤਾਨ ਕੋਹਲੀ 18 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਟਾਸ ਜਿੱਤ ਕੇ ਚੇਨਈ ਸੁਪਰ ਕਿੰਗਜ਼ ਵੱਲੋਂ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਰੱਖਿਆ ਮੰਤਰੀ ਨ‍ਿਰਮਲਾ ਸੀਤਾਰਮਨ ਨੇ ਕੀਤੀ ਚੀਨੀ ਰੱਖਿਆ ਮੰਤਰੀ ਨਾਲ ਮੁਲਾਕਾਤ
. . .  1 day ago
ਜਲ ਨਿਗਮ ਭਰਤੀ ਘੋਟਾਲਾ : ਐਸ.ਪੀ. ਨੇਤਾ ਆਜ਼ਮ ਖ਼ਾਨ ਸਹਿਤ 4 ਹੋਰਨਾਂ ਵਿਰੁੱਧ ਐਫ.ਆਈ.ਆਰ ਦਰਜ
. . .  1 day ago
ਨਵੀਂ ਦਿੱਲੀ, 25 ਅਪ੍ਰੈਲ -ਉੱਤਰ ਪ੍ਰਦੇਸ਼ ਦੇ ਜਲ ਨਿਗਮ ਭਰਤੀ ਘੋਟਾਲੇ 'ਚ ਐਸ.ਆਈ,ਟੀ ਵੱਲੋਂ ਸਾਬਕਾ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਆਗੂ ਅਜ਼ਾਦ ਖ਼ਾਨ ਸਮੇਤ 4 ਹੋਰਨਾਂ ਵਿਰੁੱਧ...
30 ਮਈ 2019 ਨੂੰ ਇੰਗਲੈਂਡ- ਸਾਊਥ ਅਫ਼ਰੀਕਾ ਵਿਚਕਾਰ ਹੋਵੇਗਾ ਪਹਿਲਾਂ ਕ੍ਰਿਕਟ ਵਿਸ਼ਵ ਕੱਪ
. . .  1 day ago
ਸਰਪੰਚ ਵੱਲੋਂ ਸੀ.ਆਰ.ਪੀ.ਐਫ਼ ਦੇ ਜਵਾਨ ਦਾ ਕਤਲ
. . .  1 day ago
ਕਰਨਾਟਕ ਚੋਣਾਂ : ਭਾਰੀ ਮਾਤਰਾ 'ਚ ਨਗਦੀ, ਨਾਜਾਇਜ਼ ਸ਼ਰਾਬ ਅਤੇ ਸੋਨਾ ਬਰਾਮਦ
. . .  1 day ago
ਸਿਧਾਰਮਈਆ ਨੇ ਜੇਕਰ 5 ਸਾਲ ਕੰਮ ਕੀਤਾ ਤਾਂ ਘਬਰਾਹਟ ਕਿਉ? - ਸੰਬਿਤ ਪਾਤਰਾ
. . .  1 day ago
1 ਮਈ ਤੋਂ ਲਾਗੂ ਹੋਣਗੀਆਂ ਦਿੱਲੀ ਮੈਟਰੋ ਪਾਰਕਿੰਗ ਦੀਆਂ ਵਧੀਆਂ ਦਰਾਂ
. . .  1 day ago
ਦਿੱਲੀ ਮੈਟਰੋ ਨੇ ਵਧਾਈ ਪਾਰਕਿੰਗ ਫ਼ੀਸ
. . .  1 day ago
ਅੱਤਵਾਦੀ ਹਮਲੇ 'ਚ ਪੀ.ਡੀ.ਪੀ ਆਗੂ ਦੀ ਮੌਤ
. . .  1 day ago
ਮਹੇਸ਼ ਭੱਟ ਦੇ ਕਤਲ ਦੀ ਸਾਜ਼ਿਸ਼ ਕਰਨ ਵਾਲੇ ਗੈਂਗਸਟਰਾਂ ਨੂੰ 5 ਸਾਲ ਦੀ ਸਜ਼ਾ
. . .  1 day ago
ਗੌਤਮ ਗੰਭੀਰ ਨੇ ਛੱਡੀ ਦਿੱਲੀ ਦੀ ਕਪਤਾਨੀ
. . .  1 day ago
ਬੀ.ਆਰ.ਡੀ ਮੈਡੀਕਲ ਕਾਲਜ ਮਾਮਲੇ 'ਚ ਡਾ. ਕਫੀਲ ਖਾਨ ਨੂੰ ਮਿਲੀ ਜ਼ਮਾਨਤ
. . .  1 day ago
ਕੇਂਦਰ ਸਰਕਾਰ ਨੇ ਚੋਣ ਕਮਿਸ਼ਨ 'ਚ ਕਿਸੇ ਵੀ ਬਦਲਾਅ ਤੋਂ ਕੀਤਾ ਇਨਕਾਰ
. . .  1 day ago
ਸੁਸ਼ਮਾ ਸਵਰਾਜ ਨੇ ਮੰਗੋਲੀਆ ਦੇ ਪ੍ਰਧਾਨ ਮੰਤਰੀ ਅਤੇ ਹੋਰਨਾਂ ਨੇਤਾਵਾਂ ਨਾਲ ਕੀਤੀ ਮੁਲਾਕਾਤ
. . .  1 day ago
ਅਦਾਲਤ ਨੇ ਆਸਾਰਾਮ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
. . .  1 day ago
ਜਬਰ ਜਨਾਹ ਮਾਮਲੇ 'ਚ ਆਸਾਰਾਮ ਨੂੰ ਉਮਰ ਕੈਦ
. . .  1 day ago
ਚੀਫ਼ ਜਸਟਿਸ ਦੇ ਸਮਰਥਨ ਵਿਚ ਵਕੀਲਾਂ ਨੇ ਚਲਾਇਆ ਦਸਤਖ਼ਤ ਅਭਿਆਨ
. . .  1 day ago
ਜਾਪਾਨ ਅਤੇ ਦੱਖਣ ਕੋਰਿਆ ਨੂੰ ਕੱਚਾ ਲੋਹਾ ਭੇਜਣ ਦੀ ਮਨਜ਼ੂਰੀ
. . .  1 day ago
ਭਾਰਤ ਨੇ ਵਿਸ਼ਵ ਬੈਂਕ ਦੇ ਨਾਲ 125 ਮਿਲੀਅਨ ਡਾਲਰ ਦੇ ਕਰਜ਼ ਸਮਝੌਤੇ ਤੇ ਕੀਤੇ ਹਸਤਾਖ਼ਰ
. . .  1 day ago
ਭਾਰਤ ਅਤੇ ਮੰਗੋਲੀਆ ਵਿਚਕਾਰ ਵੱਖ-ਵੱਖ ਮੁੱਦਿਆਂ ਤੇ ਵਿਚਾਰਾਂ
. . .  1 day ago
ਐਸ.ਜੀ.ਪੀ.ਸੀ ਵੱਲੋਂ 2 ਮੋਬਾਈਲ ਮੈਡੀਕਲ ਵੈਨਸ ਰਵਾਨਾ
. . .  1 day ago
ਆਸਾਰਾਮ ਨੂੰ ਮਿਲੇ ਸਖ਼ਤ ਤੋਂ ਸਖ਼ਤ ਸਜ਼ਾ - ਪੀੜਤ ਦਾ ਪਿਤਾ
. . .  1 day ago
ਪਟਿਆਲਾ : ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਿੱਲੀ ਲਈ ਰਵਾਨਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਅੱਸੂ ਸੰਮਤ 549
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ
  •     Confirm Target Language  

ਦਿੱਲੀ

ਨਿਸਵਾਰਥ ਭਾਵਨਾ ਨਾਲ ਗ਼ਰੀਬਾਂ, ਮਰੀਜ਼ਾਂ ਤੇ ਦਰਦਮੰਦਾਂ ਦੀ ਮਦਦ ਕਰਨਾ ਹੀ ਭਾਈ ਘਨੱਈਆ ਜੀ ਨੂੰ ਸੱਚੀ ਸ਼ਰਧਾਂਜਲੀ

ਨਵੀਂ ਦਿੱਲੀ, 21 ਸਤੰਬਰ (ਜਗਤਾਰ ਸਿੰਘ)-ਭਾਈ ਘਨੱਈਆ ਜੀ ਦੇ ਜੋਤੀ-ਜੋਤ ਦਿਹਾੜੇ ਮੌਕੇ ਦਿੱਲੀ ਦੇ ਵੱਖ-ਵੱਖ ਸਿੱਖ ਆਗੂਆਂ ਵੱਲੋਂ ਭਾਈ ਘਨੱਈਆ ਜੀ ਦੀ ਮਨੁੱਖੀ ਕਲਿਆਣ ਦੀ ਸੋਚ 'ਤੇ ਪਹਿਰਾ ਦੇਣ ਦੀ ਪ੍ਰੇਰਣਾ ਕੀਤੀ ਗਈ | ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਹਰਮਨਜੀਤ ਸਿੰਘ ਨੇ ਕਿਹਾ ਕਿ ਪਿਛੋਕੜ 'ਚ ਭਾਈ ਘਨੱਈਆ ਜੀ ਵੱਲੋਂ ਜੰਗੇ ਮੈਦਾਨ ਵਿਚ ਕੀਤੀ ਸੇਵਾ ਦਾ ਸੰਕਲਪ ਹੀ ਆਧੁਨਿਕ ਰੈੱਡ ਕਰਾਸ ਦੀ ਰੂਹ ਬਣਿਆ | ਉਨ੍ਹਾਂ ਕਿਹਾ ਕਿ ਭਾਈ ਘਨੱਈਆ ਜੀ ਨੂੰ ਸਹੀ ਅਰਥਾਂ ਵਿਚ ਸੇਵਾ ਸਿਮਰਨ ਦੇ ਧਨੀ, ਪਰਉਪਕਾਰ ਦੇ ਪੁੰਜ ਤੇ ਸ਼ਾਂਤੀ ਦੇ ਅਮਨਦੂਤ ਆਖਿਆ ਜਾ ਸਕਦਾ ਹੈ | ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਸੇਵਾ ਸਿਮਰਨ ਟਰੱਸਟ ਦੇ ਮੁਖੀ ਗੁਰਮੀਤ ਸਿੰਘ ਸ਼ੰਟੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਰੱਲ ਕੇ ਭਾਈ ਘਨੱਈਆ ਜੀ ਵਲੋਂ ਚਲਾਈ ਗਈ ਵਿਚਾਰਧਾਰਾ ਤੇ ਨਿਸ਼ਕਾਮ ਮਨੁੱਖੀ ਸੇਵਾ ਦੀ ਸੋਚ ਨੂੰ ਕੌਮਾਂਤਰੀ ਪੱਧਰ 'ਤੇ ਫੈਲਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੀ ਸਥਿਤੀ ਤੋਂ ਸਪੱਸ਼ਟ ਹੈ ਕਿ ਅਸੀਂ ਧਾਰਮਿਕ ਸੰਸਥਾਵਾਂ ਦੇ ਪ੍ਰਬੰਧ ਦੌਰਾਨ ਭਾਈ ਘਨਈਆ ਜੀ ਸੋਚ ਨੂੰ ਪਿੱਛੇ ਸੁੱਟ ਦਿੱਤਾ ਹੈ ਤੇ ਸੇਵਾ ਦੀ ਆੜ ਹੇਠ ਸਿਰਫ ਫੋਕੀ ਸ਼ੁਹਰਤ ਖੱਟਣ ਦੇ ਤਰੀਕਿਆਂ ਵੱਲ ਜ਼ਿਆਦਾ ਰੁੱਝੇ ਰਹਿਣ ਲੱਗ ਪਏ ਹਾਂ | ਉਨ੍ਹਾਂ ਕਿਹਾ ਕਿ ਅਜਿਹਾ ਰੁਝਾਨ ਕੌਮ ਦੇ ਭਵਿੱਖ ਲਈ ਭਾਰੀ ਨੁਕਸਾਨਦੇਹ ਸਾਬਤ ਹੋਵੇਗਾ | ਦਿੱਲੀ ਸਿੱਖ ਗੁਰਦੁਆਰਾ ਕਮੇਟੀ ਮੈਂਬਰ ਹਰਿੰਦਰਪਾਲ ਸਿੰਘ ਨੇ ਕਿਹਾ ਕਿ ਸੰਸਾਰ ਭਰ ਵਿਚ ਮਨੁੱਖੀ ਕਲਿਆਣ ਤੇ ਨਿਸ਼ਕਾਮ ਮਨੁੱਖੀ ਸੇਵਾ ਦੀਆਂ ਵਿਲਖਣ ਮਿਸਾਲਾਂ ਕਾਇਮ ਕਰਕੇ ਆਪਣੇ ਨਾਵਾਂ ਨੂੰ ਰੋਸ਼ਨ ਕਰਨ ਵਾਲੇ ਵਿਅਕਤੀਆਂ ਵਿਚੋਂ ਭਾਈ ਘਨਈਆ ਜੀ ਦਾ ਨਾਂਅ ਸ਼੍ਰੋਮਣੀ ਤੇ ਅਦੁਤੀ ਸਥਾਨ ਰੱਖਦਾ ਹੈ | ਉਨ੍ਹਾਂ ਕਿਹਾ ਕਿ ਸਾਡੀ ਭਾਈ ਘਨੱਈਆ ਜੀ ਪ੍ਰਤੀ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ, ਜੇਕਰ ਅਸੀਂ ਨਿਰਸਵਾਰਥ ਭਾਵਨਾ ਨਾਲ ਗ਼ਰੀਬਾਂ, ਮਰੀਜਾਂ ਅਤੇ ਦਰਦਮੰਦਾਂ ਦੀ ਮਦਦ ਲਈ ਅੱਗੇ ਆਈਏ |

ਨਸ਼ੇ 'ਚ ਧੁੱਤ ਭਰਾ ਹੱਥੋਂ ਭਰਾ ਦਾ ਕਤਲ

ਹਲਵਾਰਾ, 21 ਸਤੰਬਰ (ਭਗਵਾਨ ਢਿੱਲੋਂ)-ਬੀਤੀ ਰਾਤ ਸਥਾਨਕ ਟੂਸਿਆਂ ਵਾਲਾ ਮੁਹੱਲਾ ਵਿਖੇ ਭਰਾ ਹੱਕੋਂ ਭਰਾ ਦੇ ਕਤਲ ਦੀ ਸੂਚਨਾ ਪ੍ਰਾਪਤ ਹੋਈ ਹੈ | ਘਟਨਾਕ੍ਰਮ ਅਨੁਸਾਰ ਦਰਸ਼ਨ ਸਿੰਘ ਉਰਫ਼ ਤੋਤੀ ਪੁੱਤਰ ਸਾਧੂ ਸਿੰਘ ਅਤੇ ਉਸ ਦੇ ਭਰਾ ਦਲਬੀਰ ਸਿੰਘ ਉਰਫ਼ ਧੀਰਾ ਦਾ ਪੱਖਾ ...

ਪੂਰੀ ਖ਼ਬਰ »

ਸੀ. ਐਸ. ਆਈ. ਆਰ. ਸ਼ੁਰੂ ਕਰੇਗਾ ਲੋਕਾਂ ਦੇ ਭੋਜਨ ਦੇ ਜ਼ਰੀਏ ਬਿਮਾਰੀਆਂ ਤੋਂ ਬਚਣ ਦਾ ਪ੍ਰੋਗਰਾਮ

ਨਵੀਂ ਦਿੱਲੀ, 21 ਸਤੰਬਰ (ਬਲਵਿੰਦਰ ਸਿੰਘ ਸੋਢੀ)- ਕੇਂਦਰ ਸਰਕਾਰ ਫੂਡ-ਏਜ ਮੈਡੀਸ਼ਨ ਮਿਸ਼ਨ ਦੀ ਰੂਪ-ਰੇਖਾ ਤਿਆਰ ਕਰ ਰਹੀ ਹੈ, ਜਿਸ ਦਾ ਉਦੇਸ਼ ਲੋਕਾਂ ਦੀ ਥਾਲੀ ਵਿਚ ਖਾਧ ਪਦਾਰਥ ਪਹੁੰਚਾਉਣਾ ਹੈ ਜੋ ਬਿਮਾਰੀਆਂ ਤੋਂ ਬਚਾਉਣ | ਫੂਡ-ਏਜ-ਮੈਡੀਸ਼ਨ ਮਿਸ਼ਨ ਦਾ ਪ੍ਰਾਰੂਪ ਸੀ. ...

ਪੂਰੀ ਖ਼ਬਰ »

ਡੀ. ਡੀ. ਏ. ਵਲੋਂ ਦਿਵਾਲੀ ਦਾ ਲੋਕਾਂ ਨੰੰੂ ਦਿੱਤਾ ਜਾਵੇਗਾ ਤੋਹਫ਼ਾ

ਨਵੀਂ ਦਿੱਲੀ, 21 ਸਤੰਬਰ (ਬਲਵਿੰਦਰ ਸਿੰਘ ਸੋਢੀ)- ਡੀ. ਡੀ. ਏ. ਵਲੋਂ ਪਿਛਲੇ ਦਿਨਾਂ ਵਿਚ ਰਿਹਾਇਸ਼ੀ ਫ਼ਲੈਟ ਦੇਣ ਪ੍ਰਤੀ ਯੋਜਨਾ ਬਣਾਈ ਗਈ ਸੀ, ਜਿਸ ਵਿਚ ਲੋਕਾਂ ਨੇ ਫ਼ਲੈਟ ਲੈਣ ਪ੍ਰਤੀ ਫ਼ਾਰਮ ਭਰੇ ਸਨ | ਇਨ੍ਹਾਂ ਫ਼ਲੈਟਾਂ ਪ੍ਰਤੀ ਡੀ. ਡੀ. ਏ. ਵਲੋਂ ਅਕਤੂਬਰ ਮਹੀਨੇ ਵਿਚ ...

ਪੂਰੀ ਖ਼ਬਰ »

ਕੇਂਦਰੀ ਪ੍ਰਦੂਸ਼ਣ ਕੰਟੋਰਲ ਬੋਰਡ ਵਲੋਂ ਦਿੱਲੀ ਦੇ ਉਦਯੋਗਿਕ ਖੇਤਰਾਂ ਦੇ ਸਰਵੇਖਣ ਦਾ ਫੈਸਲਾ

ਨਵੀਂ ਦਿੱਲੀ,21 ਸਤੰਬਰ (ਜਗਤਾਰ ਸਿੰਘ)- ਕੇਂਦਰੀ ਪ੍ਰਦੂਸ਼ਣ ਕੰਟੋਰਲ ਬੋਰਡ ਨੇ ਦਿੱਲੀ-ਐੱਨ.ਸੀ.ਆਰ. ਸਮੇਤ ਦੇਸ਼ ਦੇ 100 ਪ੍ਰਦੂਸ਼ਿਤ ਉਦਯੋਗਿਕ ਖੇਤਰਾਂ ਦੇ ਸਰਵੇਖਣ ਦਾ ਫੈਸਲਾ ਕੀਤਾ ਹੈ | ਇਨ੍ਹਾਂ ਵਿਚ 43 ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਖੇਤਰ ਸ਼ਾਮਿਲ ਹਨ ਤੇ 57 ਅਜਿਹੇ ...

ਪੂਰੀ ਖ਼ਬਰ »

ਜੀ. ਐਸ. ਟੀ. ਏ. ਨੇ ਮੰਗਾਂ ਪ੍ਰਤੀ ਰਾਜ ਮੰਤਰੀ ਨਾਲ ਕੀਤੀ ਮੁਲਾਕਤ

ਨਵੀਂ ਦਿੱਲੀ, 21 ਸਤੰਬਰ (ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਸਰਕਾਰੀ ਸਕੂਲਾਂ ਦੀ ਅਧਿਆਪਕ ਐਸੋਸੀਏਸ਼ਨ (ਜੀ. ਐਸ. ਟੀ. ਏ.) ਇਕ ਪ੍ਰਤੀਨਿਧੀ ਮੰਡਲ ਨੇ ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ ਡਾ: ਸਤਪਾਲ ਸਿੰਘ ਨਾਲ ਮੁਲਾਕਾਤ ਕਰ ਕੇ ਅਧਿਆਪਕਾਂ ਦੀਆਂ ਤਨਖਾਹਾਂ ਵਿਚ ਰਹਿ ...

ਪੂਰੀ ਖ਼ਬਰ »

'ਆਪ' ਵਲੋਂ ਮਹਿਲਾ ਵਿੰਗ ਰਾਹੀਂ ਸੋਸ਼ਲ ਇੰਜੀਨੀਅਰਿੰਗ ਨੂੰ ਮਜ਼ਬੂਤ ਕਰਨ ਦੀ ਯੋਜਨਾ

ਨਵੀਂ ਦਿੱਲੀ,21 ਸਤੰਬਰ (ਜਗਤਾਰ ਸਿੰਘ)-ਆਮ ਆਦਮੀ ਪਾਰਟੀ ਵੱਲੋਂ ਮਹਿਲਾ ਵਿੰਗ ਦੇ ਰਾਹੀਂ ਸੋਸ਼ਲ ਇੰਜੀਨੀਅਰਿੰਗ ਨੂੰ ਮਜ਼ਬੂਤ ਕਰਨ ਦੀ ਯੋਜਨਾ ਬਣਾਈ ਹੈ ਤੇ ਇਸ ਦੇ ਲਈ ਸੰਗਠਨ ਨਾਲ ਜੁੜੀਆਂ ਮਹਿਲਾਵਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ | ਇਸ ਦਾ ਮੁੱਖ ਮਕਸਦ ...

ਪੂਰੀ ਖ਼ਬਰ »

ਦਿੱਲੀ ਕਮੇਟੀ ਵੱਲੋਂ ਘਿਓ ਖ਼ਰੀਦ ਮਾਮਲੇ 'ਚ ਪੂਰੀ ਪਾਰਦਰਸ਼ਿਤਾ ਵਰਤਣ ਦਾ ਦਾਅਵਾ

ਨਵੀਂ ਦਿੱਲੀ, 21 ਸਤੰਬਰ (ਜਗਤਾਰ ਸਿੰਘ)- ਦੇਸੀ ਘਿਓ ਦੀ ਖ਼ਰੀਦ ਸਬੰਧੀ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗ਼ਲਤ ਕਰਾਰ ਦਿੰਦੇ ਹੋਏ ਘਿਓ ਖਰੀਦ ਮਾਮਲੇ 'ਚ ਪੂਰੀ ਪਾਰਦਰਸ਼ਿਤਾ ਵਰਤਣ ਦਾ ...

ਪੂਰੀ ਖ਼ਬਰ »

ਇਸ ਵਾਰ ਰਾਮ ਲੀਲ੍ਹਾ 'ਚ ਰਾਵਣ ਦੀ ਟੋਲੀ ਬਾਬਾ ਗੁਰਮੀਤ ਰਾਮ ਰਹੀਮ ਦੇ ਪਹਿਰਾਵੇ 'ਚ ਨਜ਼ਰ ਆਵੇਗੀ

ਨਵੀਂ ਦਿੱਲੀ, 21 ਸਤੰਬਰ (ਬਲਵਿੰਦਰ ਸਿੰਘ ਸੋਢੀ)- ਜਬਰ-ਜਨਾਹ ਦੇ ਮਾਮਲੇ ਵਿਚ ਜੇਲ੍ਹ ਅੰਦਰ ਬੰਦ ਬਾਬਾ ਗੁਰਮੀਤ ਰਾਮ ਰਹੀਮ ਦਾ ਕਿਰਦਾਰ ਇਸ ਵਾਰ ਰਾਮ ਲੀਲ੍ਹਾ ਵਿਚ ਨਜ਼ਰ ਆਵੇਗਾ | ਰਾਮ ਲੀਲ੍ਹਾ ਵਿਚ ਰਾਵਣ ਅਤੇ ਉਸ ਦੀ ਟੀਮ ਦੇ ਜ਼ਿਆਦਾਤਰ ਰਾਕਸ਼ਾਂ ਦਾ ਪਹਿਰਾਵਾ ਬਾਬਾ ...

ਪੂਰੀ ਖ਼ਬਰ »

ਤਿਲਕ ਨਗਰ 'ਚ ਫਾਗਿੰਗ ਦੀ ਮੁਹਿੰਮ ਹੋਈ ਸ਼ੁਰੂ

ਨਵੀਂ ਦਿੱਲੀ, 21 ਸਤੰਬਰ (ਬਲਵਿੰਦਰ ਸਿੰਘ ਸੋਢੀ)- ਦਿੱਲੀ ਨੰੂ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਰਹਿਤ ਬਣਾਉਣ ਲਈ ਦਿੱਲੀ ਸਰਕਾਰ ਦੁਆਰਾ ਪੱਛਮੀ ਜ਼ਿਲੇ੍ਹ ਦੇ ਤਿਲਕ ਨਗਰ ਖੇਤਰ ਵਿਚ ਫ਼ਾਗਿੰਗ ਕਰਨ ਦੀ ਮੁਹਿੰਮ ਚਲਾਈ ਗਈ ਹੈ | ਤਿਲਕ ਨਗਰ ਦੇ ਵਿਧਾਇਕ ਜਰਨੈਲ ਸਿੰਘ ...

ਪੂਰੀ ਖ਼ਬਰ »

ਰਾਸ਼ਨ ਦੀਆਂ ਦੁਕਾਨਾਂ 'ਚ ਬਾਇਓਮੀਟਰਕ ਸਿਸਟਮ ਲਾਗੂ ਹੋਵੇਗਾ

ਨਵੀਂ ਦਿੱਲੀ, 21 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਰਕਾਰ ਦੀਆਂ ਰਾਸ਼ਨ ਵਾਲੀਆਂ ਦੁਕਾਨਾਂ ਵਿਚ ਹੇਰਾਫੇਰੀਆਂ ਰੋਕਣ ਲਈ ਦਿੱਲੀ ਸਰਕਾਰ ਵੱਲੋਂ ਬਾਇਓਮੀਟਰਕ ਸਿਸਟਮ ਨੂੰ ਲਾਗੂ ਕਰਨਾ ਜ਼ਰੂਰੀ ਹੋਵੇਗਾ ਅਤੇ ਇਸ ਵਿਵਸਥਾ ਨੂੰ ਦਸੰਬਰ ਦੇ ਮਹੀਨੇ ਲਾਗੂ ਕਰ ਦਿੱਤਾ ...

ਪੂਰੀ ਖ਼ਬਰ »

ਆਗਰੇ ਤੋਂ ਆਉਂਦੇ ਸੀ ਮੈਟਰੋ ਰੇਲ ਵਿਚ ਮੋਬਾਈਲਾਂ ਦੀ ਚੋਰੀ ਕਰਨ

ਨਵੀਂ ਦਿੱਲੀ, 21 ਸਤੰਬਰ (ਬਲਵਿੰਦਰ ਸਿੰਘ ਸੋਢੀ)-ਮੈਟਰੋ ਰੇਲ ਵਿਚ ਚੋਰੀ ਦੀਆਂ ਅਕਸਰ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ ਪ੍ਰੰਤੂ ਕਸ਼ਮੀਰੀ ਗੇਟ ਮੈਟਰੋ ਥਾਣਾ ਪੁਲਿਸ ਨੇ ਮੈਟਰੋ ਰੇਲ ਵਿਚ ਵਿਸ਼ੇਸ਼ ਕਰਕੇ ਮੋਬਾਈਲਾਂ ਦੀ ਚੋਰੀ ਕਰਨ ਵਾਲੇ ਇਕ ਗਰੋਹ ਦੇ ਮੈਂਬਰਾਂ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦਾ ਨਾਂਅ ਰੌਸ਼ਨ ਕੀਤਾ-ਮਦਨ ਲਾਲ ਚੌਹਾਨ

ਕੁਰੂਕਸ਼ੇਤਰ, 21 ਸਤੰਬਰ (ਜਸਬੀਰ ਸਿੰਘ ਦੁੱਗਲ)-ਭਾਜਪਾ ਦੀ ਕੇਂਦਰ ਅਤੇ ਸੂਬਾਈ ਸਰਕਾਰਾਂ ਨੇ ਆਪਣੇ 3 ਸਾਲ ਦੇ ਕਾਰਜਕਾਲ 'ਚ ਆਪਣੇ 'ਤੇ ਭਿ੍ਸ਼ਟਾਚਾਰ ਦਾ ਕੋਈ ਦਾਗ ਨਹੀਂ ਲੱਗਣ ਦਿੱਤਾ | ਇਹ ਵਿਚਾਰ ਓ.ਬੀ.ਸੀ. ਮੋਰਚਾ ਦੇ ਸੂਬਾਈ ਪ੍ਰਧਾਨ ਮਦਨ ਲਾਲ ਚੌਹਾਨ ਨੇ ਕਸ਼ਯਪ ...

ਪੂਰੀ ਖ਼ਬਰ »

ਉਪ ਮੰਡਲ 'ਚ ਸਵੱਛਤਾ ਦਾ ਕੰਮ ਜ਼ੋਰਾਂ 'ਤੇ

ਨਰਾਇਣਗੜ੍ਹ, 21 ਸਤੰਬਰ (ਪੀ. ਸਿੰਘ)-ਸਵੱਛ ਭਾਰਤ ਮਿਸ਼ਨ ਤਹਿਤ ਸਵੱਛਤਾ ਹੀ ਸੇਵਾ ਦੇ ਰੂਪ 'ਚ 2 ਅਕਤੂਬਰ ਤੱਕ ਉਪ ਮੰਡਲ 'ਚ ਵਿਸ਼ੇਸ਼ ਤੌਰ 'ਤੇ ਸਵੱਛਤਾ ਦਾ ਕੰਮ ਜੋਰਾਂ 'ਤੇ ਚਲ ਰਿਹਾ ਹੈ ਜਿਸ ਤਹਿਤ ਉਪ ਮੰਡਲ ਦੇ ਸਾਰੇ ਦਫ਼ਤਰਾਂ ਦੀ ਸਾਫ਼-ਸਫ਼ਾਈ ਦਾ ਕੰਮ ਕੀਤਾ ਜਾ ਰਿਹਾ ਹੈ ...

ਪੂਰੀ ਖ਼ਬਰ »

ਮਾਂਗੇ ਰਾਮ ਖੁਰਾਨੀਆ 7ਵੀਂ ਵਾਰ ਬਣੇ ਪ੍ਰਧਾਨ

ਕੈਥਲ, 21 ਸਤੰਬਰ (ਅਜੀਤ ਬਿਊਰੋ)-ਜਾਖੌਲੀ ਅੱਡਾ ਸਥਿਤ ਮਹਾਰਾਜਾ ਅੱਗਰਸੈਨ ਧਰਮਸ਼ਾਲਾ 'ਚ ਕੈਥਲ ਰਾਈਸ ਮਿੱਲ੍ਹ ਐਸੋਸੀਏਸ਼ਨ ਦੀ ਬੈਠਕ ਨਵਾਂ ਪ੍ਰਧਾਨ ਚੁਣਨ ਲਈ ਹੋਈ | ਬੈਠਕ 'ਚ ਵੱਡੀ ਗਿਣਤੀ 'ਚ ਰਾਈਸ ਮਿੱਲ੍ਹਰਾਂ ਨੇ ਹਿੱਸਾ ਲਿਆ | ਸੱਭ ਤੋਂ ਪਹਿਲਾਂ ਬੈਠਕ 'ਚ ਮੌਜੂਦਾ ...

ਪੂਰੀ ਖ਼ਬਰ »

ਪ੍ਰਭਾਤਫੇਰੀ ਦਾ ਫੁੱਲਾਂ ਦੀ ਵਰਖਾ ਨਾਲ ਕੀਤਾ ਸਵਾਗਤ

ਕੁਰੂਕਸ਼ੇਤਰ/ਸ਼ਾਹਾਬਾਦ, 21 ਸਤੰਬਰ (ਜਸਬੀਰ ਸਿੰਘ ਦੁੱਗਲ)-ਮਹਾਰਿਸ਼ੀ ਵਾਲਮੀਕਿ ਜੈਅੰਤੀ ਦੇ ਸਬੰਧ 'ਚ ਭਗਵਾਨ ਵਾਲਮੀਕਿ ਸੰਗੀਤ ਮੰਡਲੀ ਵੱਲੋਂ ਕੱਢੀ ਪ੍ਰਭਾਤਫੇਰੀਆਂ ਦੀ ਲੜੀ 'ਚ ਅੱਜ ਦੀ ਪ੍ਰਭਾਤਫੇਰੀ ਵਿਕਾਸ ਸਹੋਤਾ ਵੱਲੋਂ ਕਰਵਾਈ ਗਈ, ਦਾ ਸਵਾਗਤ ਆਯੋਜਕ ਪਰਿਵਾਰ ...

ਪੂਰੀ ਖ਼ਬਰ »

ਹੁਣ ਸਰਕਾਰੀ ਨੌਕਰੀ ਪੜ੍ਹਨ ਨਾਲ ਮਿਲੇਗੀ, ਜੁਗਾੜ ਨਾਲ ਨਹੀਂ- ਭਾਰਤੀ

ਕੁਰੂਕਸ਼ੇਤਰ/ਸ਼ਾਹਾਬਾਦ, 21 ਸਤੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਚੇਅਰਮੈਨ ਭਾਰਤ ਭੂਸ਼ਨ ਭਾਰਤੀ ਨੇ ਕਿਹਾ ਕਿ ਹੁਣ ਸਰਕਾਰੀ ਨੌਕਰੀ ਪੜ੍ਹਨ ਨਾਲ ਮਿਲੇਗੀ, ਜੁਗਾੜ ਨਾਲ ਨਹੀਂ | ਉਹ ਭਾਜਪਾ ਆਗੂ ਡਾ. ਨਰਿੰਦਰ ਬੰਸਲ ਦੀ ਰਿਹਾਇਸ਼ 'ਤੇ ...

ਪੂਰੀ ਖ਼ਬਰ »

ਕੁਰੂਕਸ਼ੇਤਰ ਪੁੱਜਣ 'ਤੇ ਤੇਲੰਗਾਨਾ ਦੇ ਕਲਾਕਾਰਾਂ ਦਾ ਕੀਤਾ ਭਰਵਾਂ ਸਵਾਗਤ

ਕੁਰੂਕਸ਼ੇਤਰ, 21 ਸਤੰਬਰ (ਜਸਬੀਰ ਸਿੰਘ ਦੁੱਗਲ)-ਤੇਲੰਗਾਨਾ ਸੂਬੇ ਦੇ ਬਟੁਕਮ ਉਤਸਵ ਨੂੰ ਲੈ ਕੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਕਲਾਕਾਰ ਅੱਜ ਧਰਮਨਗਰੀ ਪੁੱਜੇ | ਇੱਥੇ ਪੁੱਜਣ 'ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ | ਕਲਾ ਅਤੇ ਸੱਭਿਆਚਾਰਕ ਵਿਭਾਗ ਦੀ ...

ਪੂਰੀ ਖ਼ਬਰ »

ਵਿਧਾਇਕ ਨੇ ਪਰਿਵਾਰ ਨਾਲ ਵੰਡਾਇਆ ਦੁੱਖ

ਨੀਲੋਖੇੜੀ, 21 ਸਤੰਬਰ (ਆਹੂਜਾ)-ਵਿਧਾਇਕ ਭਗਵਾਨ ਦਾਸ ਕਬੀਰ ਪੰਥੀ ਨੇ ਭਾਜਪਾ ਜ਼ਿਲ੍ਹਾ ਸਕੱਤਰ ਰਾਜੇਸ਼ ਸ਼ਰਮਾ ਦੇ ਚਾਚਾ ਕੇਸ਼ਵ ਪ੍ਰਸਾਦ ਸ਼ਰਮਾ ਦੀ ਰਿਹਾਇਸ਼ 'ਤੇ ਪੁੱਜ ਕੇ ਉਨ੍ਹਾਂ ਦੀ ਪਤਨੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਵਿਛੜੀ ਆਤਮਾ ਨੂੰ ...

ਪੂਰੀ ਖ਼ਬਰ »

ਅਧਿਆਪਕਾਂ ਦੀ ਕਮੀ ਨੂੰ ਲੈ ਕੇ ਨੌਜਵਾਨ ਭਾਰਤ ਸਭਾ ਨੇ ਸੌਾਪਿਆ ਮੰਗ ਪੱਤਰ

ਕਾਲਾਂਵਾਲੀ, 21 ਸਤੰਬਰ (ਭੁਪਿੰਦਰ ਪੰਨੀਵਾਲੀਆ)-ਨੌਜਵਾਨ ਭਾਰਤ ਸਭਾ ਵੱਲੋਂ ਚਲਾਏ ਜਾ ਰਹੇ 'ਸਿੱਖਿਆ ਬਚਾਓ ਅਭਿਆਨ' ਦੇ ਤਹਿਤ ਪਿੰਡ ਜਲਾਲਆਣਾ ਦੀ ਨੌਜਵਾਨ ਭਾਰਤ ਸਭਾ ਅਤੇ ਪਿੰਡ ਵਾਸੀਆਂ ਨੇ ਸਰਕਾਰੀ ਹਾਈ ਸਕੂਲ 'ਚ ਅਧਿਆਪਕਾਂ ਦੀ ਕਮੀ ਅਤੇ ਮੁੱਢਲੀਆਂ ਸਹੂਲਤਾਂ ਨੂੰ ...

ਪੂਰੀ ਖ਼ਬਰ »

ਤੀਜੇ ਦਿਨ ਵੀ ਮੈੱਸ ਕਰਮਚਾਰੀਆਂ ਨੇ ਕੀਤਾ ਵਿਖ਼ਾਵਾ

ਥਾਨੇਸਰ, 21 ਸਤੰਬਰ (ਅਜੀਤ ਬਿਊਰੋ)-ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਕੇ.ਯੂ. ਮੈੱਸ ਕਰਮਚਾਰੀ ਯੂਨੀਅਨ ਨੇ ਲਗਾਤਾਰ ਤੀਜੇ ਦਿਨ ਵੀ ਯੂਨੀਵਰਸਿਟੀ ਕੰਪਲੈਕਸ 'ਚ ਰੋਸ ਮਾਰਚ ਕੱਢਿਆ | ਵਿਖ਼ਾਵਾ ਕਾਰੀਆਂ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜੀ ...

ਪੂਰੀ ਖ਼ਬਰ »

ਮਿੱਟੀ ਦੀ ਜਾਂਚ ਲਈ ਪਿੰਡ ਪੱਧਰ 'ਤੇ ਪ੍ਰਯੋਗਸ਼ਾਲਾ ਬਣਾਈਆਂ ਜਾਣਗੀਆਂ-ਸਹਾਰਨ

ਫਤਿਹਾਬਾਦ, 21 ਸਤੰਬਰ (ਹਰਬੰਸ ਮੰਡੇਰ) ਖੇਤੀ ਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਦੇ ਸਹਾਇਕ ਨਿਰਦੇਸ਼ਕ ਡਾ. ਬਲਵੰਤ ਸਹਾਰਨ ਨੇ ਦਸਿਆ ਕਿ ਜ਼ਿਲ੍ਹੇ 'ਚ ਪਿੰਡ ਪੱਧਰ 'ਤੇ ਮਿੱਟੀ ਦੇ ਨਮੂਨਿਆਂ ਦੀ ਜਾਂਚ ਲਈ ਪ੍ਰਯੋਗਸ਼ਾਲਾ ਬਣਾਈਆਂ ਜਾਣਗੀਆਂ | ਉਨ੍ਹਾ ਕਿਹਾ ਕਿ ਕੋਈ ਵੀ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਦਿੱਤੀ ਪ੍ਰੀਸ਼ਦ ਦੇ ਮੈਂਬਰਸ਼ਿਪ ਮੁਹਿੰਮ ਦੀ ਜਾਣਕਾਰੀ

ਕੁਰੂਕਸ਼ੇਤਰ/ਸ਼ਾਹਾਬਾਦ, 21 ਸਤੰਬਰ (ਜਸਬੀਰ ਸਿੰਘ ਦੁੱਗਲ)-ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਬੈਠਕ ਦੇਰ ਸ਼ਾਮ ਗੀਤਾ ਵਿਦਿਆ ਮੰਦਿਰ 'ਚ ਹੋਈ ਜਿਸ 'ਚ ਵਿਭਾਗ ਦੇ ਕਨਵੀਨਰ ਵਿਕਾਸ ਸ਼ਰਮਾ ਨੇ ਪ੍ਰੀਸ਼ਦ ਦੀ ਮੈਂਬਰਸ਼ਿਪ ਮੁਹਿੰਮ ਦੀ ਜਾਣਕਾਰੀ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਉਪ ਚੋਣ ਕਾਰਨ ਗੁਰਦਾਸਪੁਰ ਦੀਆਂ ਪੰਜੇ ਉਂਗਲਾਂ ਘਿਉ 'ਚ

ਡਾ: ਕਾਹਲੋਂ ਬਟਾਲਾ, 21 ਸਤੰਬਰ- ਜ਼ਿਲ੍ਹਾ ਗੁਰਦਾਸਪੁਰ 'ਚ ਕਈ ਵਰਿ੍ਹਆਂ ਪਿੱਛੋਂ ਆਈ (ਗੁਰਦਾਸਪੁਰ ਲੋਕ ਸਭਾ) ਜ਼ਿਮਨੀ ਚੋਣ ਨਾਲ ਗੁਰਦਾਸਪੁਰ, ਜ਼ਿਲ੍ਹੇ ਦੀਆਂ ਪੰਜੇ ਉਂਗਲਾਂ ਘਿਉ 'ਚ ਹਨ, ਜਿੱਥੇ ਜ਼ਿਲ੍ਹੇ ਅੰਦਰ ਉਪ ਚੋਣ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ...

ਪੂਰੀ ਖ਼ਬਰ »

ਸਲਾਰੀਆ ਦੇ ਉਮੀਦਵਾਰ ਐਲਾਨਣ ਨਾਲ ਚੋਣ ਮੈਦਾਨ ਭਖਿਆ

ਆਰਿਫ਼ ਗੁਰਦਾਸਪੁਰ, 21 ਸਤੰਬਰ- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜ਼ਿਮਨੀ ਚੋਣ ਲੜਨ ਲਈ 'ਆਪ' ਅਤੇ ਕਾਂਗਰਸ ਦੇ ਬਾਅਦ ਭਾਰਤੀ ਜਨਤਾ ਪਾਰਟੀ ਨੇ ਵੀ ਆਪਣੇ ਉਮੀਦਵਾਰ ਦਾ ਐਲਾਨ ਕਰਦਿਆਂ ਸਵਰਨ ਸਲਾਰੀਆ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ, ਜੋ ਹਲਕੇ ਅੰਦਰ ਕਾਂਗਰਸ ਦੇ ...

ਪੂਰੀ ਖ਼ਬਰ »

ਪਾਕਿ 'ਚ 250 ਹਿੰਦੂ ਪਰਿਵਾਰਾਂ ਨੂੰ ਕਰਵਾਇਆ ਗਿਆ ਇਸਲਾਮ ਕਬੂਲ

ਅੰਮਿ੍ਤਸਰ, 21 ਸਤੰਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸੂਬਾ ਸਿੰਧ ਦੇ ਥਾਟਾ ਦੇ ਜ਼ਿਲ੍ਹਾ ਸੱਜ਼ਾਵਾਲ 'ਚ ਰਹਿੰਦੇ 250 ਹਿੰਦੂ ਪਰਿਵਾਰਾਂ ਨੂੰ ਬੀਤੇ ਦਿਨ ਇਕ ਸਮਾਗਮ 'ਚ ਸਮੂਹਿਕ ਤੌਰ 'ਤੇ ਇਸਲਾਮ ਕਬੂਲ ਕਰਵਾਇਆ ਗਿਆ | ਉਕਤ ਸਮਾਗਮ ਇਲਾਕੇ ਦੇ ਕਾਰੋਬਾਰੀ ਅਬਦੁੱਲ ...

ਪੂਰੀ ਖ਼ਬਰ »

ਮੈਂਬਰ ਵਿਹੂਣਾ ਪੀ.ਪੀ.ਐੱਸ. ਕਮਿਸ਼ਨ ਪੀ.ਸੀ.ਐੱਸ. ਅਧਿਕਾਰੀਆਂ ਦੀ ਭਰਤੀ 'ਤੇ ਉਤਾਰੂ

ਰਾਮਪੁਰਾ ਫੂਲ, 21 ਸਤੰਬਰ (ਗੁਰਮੇਲ ਸਿੰਘ ਵਿਰਦੀ)- ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਟਿਆਲਾ ਵੱਲੋਂ ਸਰਕਾਰੀ ਸੇਵਾ ਦੌਰਾਨ ਲੰਬੀ, ਚੰਗੀ ਅਤੇ ਬੇਦਾਗ਼ ਸੇਵਾ ਵਾਲੇ ਅਧਿਕਾਰੀਆਂ ਨੂੰ ਬਤੌਰ ਪੀ.ਸੀ.ਐੱਸ. ਅਧਿਕਾਰੀ ਨਾਮਜ਼ਦ ਕੀਤੇ ਜਾਣ ਲਈ 7 ਅਕਤੂਬਰ ਨੂੰ ਰੱਖਿਆ ਟੈਸਟ ...

ਪੂਰੀ ਖ਼ਬਰ »

ਹਰਿਆਣਾ 'ਚ ਇਕ ਹੋਰ ਸਕੂਲ ਵਿਵਾਦਾਂ 'ਚ-ਬੱਚੀ ਨਾਲ ਜਬਰ ਜਨਾਹ ਦੀ ਕੋਸ਼ਿਸ਼

ਪਾਣੀਪਤ, 21 ਸਤੰਬਰ (ਵਿਨੋਦ ਪੰਚਾਲ)-ਗੁਰੂਗਰਾਮ ਦੇ ਭੋਂਡਸੀ 'ਚ ਸਥਿਤ ਰਿਆਨ ਇੰਟਰਨੈਸ਼ਨਲ ਸਕੂਲ 'ਚ 7 ਸਾਲਾਂ ਪ੍ਰਦਯੁਮਨ ਦੀ ਹੱਤਿਆ ਦਾ ਮਾਮਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਹੈ, ਕਿ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ | ਹੁਣ ਪਾਣੀਪਤ ਦੇ ਇਕ ਨਾਮੀ ਸਕੂਲ 'ਚ 9 ਸਾਲਾਂ ਬੱਚੀ ...

ਪੂਰੀ ਖ਼ਬਰ »

ਕੋਲਕਾਤਾ ਹਾਈਕੋਰਟ ਵਲੋਂ ਮੁਹੱਰਮ ਵਾਲੇ ਦਿਨ ਸਮੇਤ ਰੋਜ਼ਾਨਾ ਦੁਰਗਾ ਮੂਰਤੀ ਵਿਸਰਜਨ ਦੀ ਮਨਜ਼ੂਰੀ

ਕੋਲਕਾਤਾ, 21 ਸਤੰਬਰ (ਏਜੰਸੀ)- ਕੋਲਕਾਤਾ ਹਾਈਕੋਰਟ ਨੇ ਅੱਜ 30 ਸਤੰਬਰ ਨੂੰ ਵਿਜੇਦਸ਼ਮੀ ਤੋਂ ਹਰ ਰੋਜ਼ ਦੁਰਗਾ ਮੂਰਤੀ ਵਿਸਰਜਨ ਦੀ ਮਨਜ਼ੂਰੀ ਦਿੰਦਿਆ ਪੱਛਮੀ ਬੰਗਾਲ ਦੀ ਸਰਕਾਰ ਨੂੰ ਸੁਰੱਖਿਆ ਦੇ ਜ਼ਰੂਰੀ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ | ਚੀਫ਼ ਜਸਟਿਸ ...

ਪੂਰੀ ਖ਼ਬਰ »

ਡੋਨਾਲਡ ਟਰੰਪ ਦੇ ਬਿਆਨ 'ਤੇ ਉੱਤਰ ਕੋਰੀਆ ਨੇ ਕਿਹਾ-ਕੁੱਤਿਆਂ ਦੇ ਭੌ ਾਕਣ 'ਤੇ ਅਸੀਂ ਧਿਆਨ ਨਹੀਂ ਦਿੰਦੇ

ਸਿਓਲ, 21 ਸਤੰਬਰ (ਏਜੰਸੀ)-ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਰੀ ਯੋਂਗ ਹੋ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੰਯੁਕਤ ਰਾਸ਼ਟਰ 'ਚ ਉੱਤਰੀ ਕੋਰੀਆ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣ ਦੇ ਦਿੱਤੇ ਬਿਆਨ ਨੂੰ ਕੋਈ ਤਵੱਜੋ ਨਾ ਦਿੰਦਿਆਂ ਕਿਹਾ ਕਿ ਅਸੀਂ ਅਮਰੀਕਾ ...

ਪੂਰੀ ਖ਼ਬਰ »

ਐਸ. ਐਸ. ਬੀ. ਗਸ਼ਤੀ ਦਲ 'ਤੇ ਗੋਲੀਬਾਰੀ ਪਿੱਛੇ ਸਥਾਨਕ ਅੱਤਵਾਦੀਆਂ ਦਾ ਹੱਥ-ਪੁਲਿਸ

ਸ੍ਰੀਨਗਰ, 21 ਸਤੰਬਰ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਮਬਨ ਦੇ ਬਨਿਹਾਲ ਇਲਾਕੇ 'ਚ ਬੀਤੀ ਸ਼ਾਮ ਸ਼ਸਤਰ ਸੀਮਾ ਬਲ (ਐਸ.ਐਸ.ਬੀ) ਦੇ ਗਸ਼ਤੀ ਹਲ 'ਤੇ ਹਮਲੇ ਦੇ ਲਈ ਜ਼ਿੰਮੇਵਾਰ 3 ਸਥਾਨਕ ਨੌਜਵਾਨਾਂ ਦੀ ਪਛਾਣ ਹੋਣ ਦਾ ਪੁਲਿਸ ਨੇ ਦਾਅਵਾ ਕੀਤਾ ਹੈ | ਪੁਲਿਸ ...

ਪੂਰੀ ਖ਼ਬਰ »

ਸੁਨੰਦਾ ਪੁਸ਼ਕਰ ਮਾਮਲੇ 'ਚ ਅੰਤਿਮ ਰਿਪੋਰਟ 8 ਹਫ਼ਤਿਆਂ 'ਚ

ਨਵੀਂ ਦਿੱਲੀ, 21 ਸਤੰਬਰ (ਏਜੰਸੀ)- ਪੁਲਿਸ ਨੇ ਵੀਰਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਕਿਹਾ ਕਿ ਉਹ 2014 ਦੇ ਸੁਨੰਦਾ ਪੁਸ਼ਕਰ ਮਾਮਲੇ 'ਚ ਅੱਠ ਹਫ਼ਤਿਆਂ ਦੇ ਅੰਦਰ ਰਿਪੋਰਟ ਦਾਖ਼ਲ ਕਰ ਸਕਦੀ ਹੈ | ਪੁਲਿਸ ਨੇ ਜੱਜ ਜੀ. ਐੱਸ. ਸਿਸਤਾਨੀ ਦੀ ਅਗਵਾਈ ਵਾਲੇ ਬੈਂਚ ਨੂੰ ਦੱਸਿਆ ਕਿ ਉਹ ...

ਪੂਰੀ ਖ਼ਬਰ »

ਸਿੱਖਿਆ ਵਿਕਾਸ ਬੋਰਡ ਨੇ ਕਿਹਾ ਕੇਸ ਨਿੱਜੀ ਤੌਰ 'ਤੇ ਦਰਜ, ਨਾ ਕਿ ਸੁਸਾਇਟੀ ਦੇ ਚੇਅਰਮੈਨ ਵਜੋਂ

ਚੰਡੀਗੜ੍ਹ, 21 ਸਤੰਬਰ (ਸੁਰਜੀਤ ਸਿੰਘ ਸੱਤੀ)- ਪੰਜਾਬ ਵਿਚ ਆਦਰਸ਼ ਸਕੂਲਾਂ ਦਾ ਸੰਚਾਲਨ ਕਰ ਰਹੀਆਂ ਕੁਝ ਸੁਸਾਇਟੀਆਂ ਦੇ ਚੇਅਰਮੈਨਾਂ 'ਤੇ ਪੁਲਿਸ ਮਾਮਲੇ ਦਰਜ ਹੋਣ ਦਾ ਦੋਸ਼ ਲਾਉਂਦਿਆਂ ਇਨ੍ਹਾਂ ਸਕੂਲਾਂ ਨੂੰ ਸੁਸਾਇਟੀ ਮੁਕਤ ਕਰਵਾਉਣ ਦੀ ਮੰਗ ਨੂੰ ਲੈ ਕੇ ਹਾਈਕੋਰਟ ...

ਪੂਰੀ ਖ਼ਬਰ »

ਭਾਰਤ ਸਣੇ ਜੀ-4 ਦੇਸ਼ਾਂ ਵੱਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਾਸਲ 'ਚ ਜਲਦ ਸੁਧਾਰ ਦੀ ਅਪੀਲ

ਸੰਯੁਕਤ ਰਾਸ਼ਟਰ, 21 ਸਤੰਬਰ (ਏਜੰਸੀ)-ਭਾਰਤ ਸਣੇ ਜੀ-4 ਦੇਸ਼ਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਾਸਲ 'ਚ ਜਲਦ ਸੁਧਾਰ ਅਤੇ ਇਸ ਦੇ ਸਥਾਈ ਅਤੇ ਅਸਥਾਈ ਮੈਂਬਰਾਂ ਦੀ ਗਿਣਤੀ 'ਚ ਵਾਧਾ ਕਰਨ ਦੀ ਅਪੀਲ ਕੀਤੀ ਹੈ | ਜੀ-4 ਨੇ ਕਿਹਾ ਕਿ ਇਸ ਤਾਕਤਵਰ ਵਿਸ਼ਵ ਵਿਆਪੀ ਸੰਸਥਾ ਨੂੰ ...

ਪੂਰੀ ਖ਼ਬਰ »

ਮਾਊਾਟ ਐਵਰੈਸਟ ਦੀ ਉਚਾਈ ਨੂੰ ਦੁਬਾਰਾ ਮਾਪੇਗਾ ਨਿਪਾਲ

ਕਾਠਮਾਂਡੂ, 21 ਸਤੰਬਰ (ਏਜੰਸੀ)-ਹਿਮਾਲਿਆ ਖੇਤਰ 'ਚ 2015 ਦੌਰਾਨ ਆਏ ਭੁਚਾਲ ਕਾਰਨ ਮਾਊਾਟ ਐਵਰੈਸਟ ਦੀ ਉਚਾਈ 'ਚ ਬਦਲਾਅ ਦੀਆਂ ਰਿਪੋਰਟਾਂ ਦਰਮਿਆਨ ਪਹਿਲੀ ਵਾਰ ਨਿਪਾਲ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਦੀ ਉਚਾਈ ਨੂੰ ਮਾਪੇਗਾ | ਭਾਰਤ ਵਲੋਂ 1955 'ਚ ਇਸ ਚੋਟੀ ਦੀ ਲੰਬਾਈ 8,848 ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX