ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਰਣਜੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵਲੋਂ ਲਗਾਈਆਂ ਜਾਂਦੀਆਂ ਪੈਨਸ਼ਨਾਂ, ਜਿਸ ਵਿਚ ਬੁਢਾਪਾ ਅਤੇ ਹੋਰ ਵਰਗ ਸ਼ਾਮਿਲ ਹਨ, ਲਗਾਉਣ ਲਈ ਹੁਣ ਕਿਸੇ ਪੰਚ-ਸਰਪੰਚ ਦੇ ਸਿਫ਼ਾਰਸ਼ੀ ਪੱਤਰ ਦੀ ਲੋੜ ਨਹੀਂ, ਕੇਵਲ ਯੋਗ ਵਿਅਕਤੀ ਵਲੋਂ ਸਵੈ-ਘੋਸ਼ਣਾ ਪੱਤਰ ਦੇਣਾ ਹੀ ਕਾਫ਼ੀ ਹੈ | ਪਿੰਡਾਂ ਵਿਚ ਇਸ ਫ਼ਾਰਮ ਨੂੰ ਪਿੰਡ ਦੇ ਪਟਵਾਰੀ ਤੋਂ ਅਤੇ ਸ਼ਹਿਰਾਂ ਵਿਚ ਈ.ਓ. ਤੋਂ ਵੈਰੀਫ਼ਾਈ ਕਰਵਾਇਆ ਜਾਵੇਗਾ | ਡਿਪਟੀ ਕਮਿਸ਼ਨਰ ਡਾ: ਸੁਮੀਤ ਜਾਰੰਗਲ ਨੇ ਦੱਸਿਆ ਕਿ ਨਵੀਂ ਪੈਨਸ਼ਨ ਲਈ ਫ਼ਾਰਮ ਸੇਵਾ ਕੇਂਦਰਾਂ 'ਤੇ ਉਪਲਬਧ ਹਨ ਅਤੇ ਜ਼ਰੂਰਤਮੰਦ ਵਿਅਕਤੀ ਉਥੋਂ ਫ਼ਾਰਮ ਲੈ ਕੇ ਉਸਨੂੰ ਭਰਕੇ ਵਾਪਸ ਉਸੇ ਕੇਂਦਰ 'ਤੇ ਜਮ੍ਹਾ ਕਰਵਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੈਨਸ਼ਨਾਂ ਵਿਚ ਕੀਤੇ ਵਾਧੇ ਕਾਰਨ ਹੁਣ ਜੁਲਾਈ ਮਹੀਨੇ ਤੋਂ ਪੈਨਸ਼ਨ 750 ਰੁਪਏ ਮਿਲੇਗੀ ਅਤੇ ਉਹ ਵੀ ਯੋਗ ਵਿਅਕਤੀ ਦੇ ਸਿੱਧੇ ਖਾਤੇ ਵਿਚ ਜਾਵੇਗੀ | ਪੈਨਸ਼ਨਾਂ ਵਿਚ ਹੁੰਦੀ ਦੇਰੀ ਅਤੇ ਖ਼ੱਜਲ-ਖ਼ੁਆਰੀ ਨੂੰ ਰੋਕਣ ਲਈ ਸਰਕਾਰ ਨੇ ਪੈਨਸ਼ਨ ਸਿੱਧੀ ਖ਼ਾਤਿਆਂ ਵਿਚ ਭੇਜਣ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਦਾ ਲਾਹਾ ਲੋਕਾਂ ਨੂੰ ਮਿਲੇਗਾ | ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵਲੋਂ ਨਵੀਆਂ ਪੈਨਸ਼ਨਾਂ ਲਗਾਉਣ ਦੀ ਪ੍ਰਕਿਰਿਆ ਸਰਲ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਇਸ ਸਹੂਲਤ ਲਈ ਖੱਜਲ-ਖ਼ੁਆਰ ਨਾ ਹੋਵੇ | ਨਵੀਂ ਅਰਜ਼ੀ ਦੇਣ ਸਮੇਂ ਲਾਭਪਾਤਰੀ ਆਪਣੇ ਬੈਂਕ ਖਾਤੇ ਦੀ ਜਾਣਕਾਰੀ ਵੀ ਦੇਵੇ ਕਿਉਂਕਿ ਹੁਣ ਪੈਨਸ਼ਨ ਸਿੱਧੇ ਬੈਂਕ ਖਾਤੇ ਵਿਚ ਹੀ ਆਉਣੀ ਹੈ | ਡਾ: ਜਾਰੰਗਲ ਨੇ ਦੱਸਿਆ ਕਿ ਬੁਢਾਪਾ ਪੈਨਸ਼ਨ ਲਈ ਪੁਰਸ਼ਾਂ ਲਈ ਉਮਰ ਦੀ ਹੱਦ 65 ਸਾਲ ਅਤੇ ਔਰਤਾਂ ਲਈ 60 ਸਾਲ ਹੈ | ਇਸ ਲਈ ਆਧਾਰ ਕਾਰਡ, ਵੋਟ ਕਾਰਡ ਤੇ ਸਵੈ-ਘੋਸ਼ਣਾ ਪੱਤਰ ਸਮੇਤ ਆਪਣੇ ਘਰ ਦੇ ਨੇੜਲੇ ਸੇਵਾ ਕੇਂਦਰ ਵਿਖੇ ਅਰਜ਼ੀ ਦਿੱਤੀ ਜਾ ਸਕਦੀ ਹੈ | ਇਸੇ ਤਰ੍ਹਾਂ ਵਿਧਵਾ ਪੈਨਸ਼ਨ ਲਈ ਵੀ ਆਧਾਰ ਕਾਰਡ, ਵੋਟ ਕਾਰਡ ਅਤੇ ਪਤੀ ਦੇ ਮੌਤ ਦੇ ਸਰਟੀਫ਼ਿਕੇਟ ਸਮੇਤ ਅਰਜ਼ੀ ਦਿੱਤੀ ਜਾ ਸਕਦੀ ਹੈ | ਆਸ਼ਰਿਤ ਬੱਚਿਆਂ ਦੇ ਲਈ ਪੈਨਸ਼ਨ ਲਈ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੋਵੇ ਆਧਾਰ ਕਾਰਡ ਅਤੇ ਪਿਤਾ ਦੇ ਮੌਤ ਸਰਟੀਫ਼ਿਕੇਟ ਨਾਲ ਅਰਜ਼ੀ ਦੇਣੀ ਹੈ | ਇਸੇ ਤਰ੍ਹਾਂ ਅਪਾਹਜ ਪੈਨਸ਼ਨ ਲਈ ਵੀ ਸੇਵਾ ਕੇਂਦਰ ਦੇ ਮਾਰਫ਼ਤ ਅਰਜ਼ੀ ਲਗਾਈ ਜਾ ਸਕਦੀ ਹੈ |
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਸਮੂਹ ਜਨਤਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਦੀ ਵਾਅਦਾ ਿਖ਼ਲਾਫ਼ੀ ਅਤੇ ਕਿਸਾਨਾਂ ਦੀਆਂ ਹੋਰ ਜਾਇਜ਼ ਮੰਗਾਂ ਨਾ ਮੰਨਣ ਸਬੰਧੀ 22 ...
ਮੰਡੀ ਬਰੀਵਾਲਾ, 21 ਸਤੰਬਰ (ਨਿਰਭੋਲ ਸਿੰਘ)- ਮੰਡੀ ਬਰੀਵਾਲਾ ਦੀ ਰੇਲਵੇ ਲਾਈਨ ਦੇ ਨਾਲ ਗੋਡੇ ਗੋਡੇ ਗੰਦਾ ਪਾਣੀ ਖੜ੍ਹਾ ਹੈ | ਇਹ ਪਾਣੀ ਇਨ੍ਹਾਂ ਦੂਸ਼ਿਤ ਹੋ ਚੁੱਕਾ ਹੈ ਕਿ ਦੂਰ-ਦੂਰ ਤੱਕ ਬਦਬੂ ਫ਼ੈਲ ਰਹੀ ਹੈ | ਇਸ ਤੋਂ ਇਲਾਵਾ ਭਿਆਨਕ ਬਿਮਾਰੀਆਂ ਫ਼ੈਲਣ ਦਾ ਵੀ ਖ਼ਦਸ਼ਾ ...
ਰੁਪਾਣਾ, 21 ਸਤੰਬਰ (ਜਗਜੀਤ ਸਿੰਘ)-ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਸੱਤਾ ਸੰਭਾਲਦਿਆਂ ਹੀ ਪੰਜਾਬ ਨੂੰ ਖ਼ੁਸ਼ਹਾਲ ਬਣਾਉਣ ਲਈ ਜੋ ਇਤਿਹਾਸਕ ਫ਼ੈਸਲੇ ਲਏ ਹਨ, ਉਸ ਨਾਲ ਪੰਜਾਬ ਦਾ ਹਰ ਵਰਗ ਕਾਂਗਰਸ ਪਾਰਟੀ ਦੀ ਸਰਕਾਰ ਤੋਂ ਖ਼ੁਸ਼ ਹੈ | ਇਨ੍ਹਾਂ ਸ਼ਬਦਾਂ ...
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਰਣਜੀਤ ਸਿੰਘ ਢਿੱਲੋਂ)- ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾ ਗੁੱਜਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਕਿਸਾਨੀ ਮੰਗਾਂ ਨੂੰ ਲੈ ਕੇ 28 ਸਤੰਬਰ ਨੂੰ ਵਿਧਾਨ ਸਭਾ ਦਾ ...
ਗਿੱਦੜਬਾਹਾ, 21 ਸਤੰਬਰ (ਸ਼ਿਵਰਾਜ ਸਿੰਘ ਰਾਜੂ)- ਗਿੱਦੜਬਾਹਾ ਵਿਖੇ ਇਕ ਸੁੱਕਾ ਪਿੱਪਲ ਦਾ ਦਰੱਖਤ ਟੁੱਟ ਕੇ ਡਿੱਗਣ ਕਾਰਨ ਇਕ ਔਰਤ ਜ਼ਖ਼ਮੀ ਹੋਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਗਿੱਦੜਬਾਹਾ ਸ਼ਹਿਰ ਵਿਚ ਬਣੇ ਪਾਰਕ ਦੇ ਬਾਹਰ ਇਕ ਪਿੱਪਲ ਦਾ ਸੁੱਕਾ ਦਰੱਖ਼ਤ ...
ਮਲੋਟ, 21 ਸਤੰਬਰ (ਗੁਰਮੀਤ ਸਿੰਘ ਮੱਕੜ)- ਸ਼ਹਿਰ ਦੇ ਇਕ ਵਿਅਕਤੀ ਦੇ ਸ਼ੱਕੀ ਹਾਲਾਤ ਵਿਚ ਲਾਪਤਾ ਹੋਣ ਦਾ ਸਮਾਚਾਰ ਹੈ ਜਿਸ ਦੀ ਪਹਿਚਾਣ ਰਜਿੰਦਰ ਕੁਮਾਰ (45) ਪੁੱਤਰ ਓਮ ਪ੍ਰਕਾਸ਼ ਬਜਾਜ ਵਾਸੀ ਮਹਾਂਵੀਰ ਨਗਰੀ ਵਜੋਂ ਹੋਈ ਹੈ | ਰਜਿੰਦਰ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ...
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਰਣਜੀਤ ਸਿੰਘ ਢਿੱਲੋਂ)- ਵਧੀਕ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਰਾਜਪਾਲ ਸਿੰਘ ਨੇ ਜਾਬਤਾ ਫ਼ੌਜਦਾਰੀ ਸੰਘਤਾ, 1973 ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਅੰਦਰ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ...
ਮਲੋਟ, 21 ਸਤੰਬਰ (ਰਣਜੀਤ ਸਿੰਘ ਪਾਟਿਲ)- ਰਾਸ਼ਟਰੀ ਮੁਹਿੰਮ 'ਸਵੱਛਤਾ ਹੀ ਸੇਵਾ' ਤਹਿਤ 2 ਅਕਤੂਬਰ ਤੱਕ ਚਲਾਈ ਜਾ ਰਹੀ ਸਵੱਛ ਭਾਰਤ ਮੁਹਿੰਮ ਤਹਿਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ/ਕਾਰਜ ਸਾਧਕ ਅਫ਼ਸਰ ਪੰਚਾਇਤ ਸੰਮਤੀ ਮਲੋਟ ਵਲੋਂ ਇਹ ਪ੍ਰਣ ਲਿਆ ਗਿਆ ਕਿ ਉਹ ਇਕ ...
ਮੰਡੀ ਲੱਖੇਵਾਲੀ, 21 ਸਤੰਬਰ (ਮਿਲਖ ਰਾਜ)- ਖੇਤ ਮਜ਼ਦੂਰ ਯੂਨੀਅਨ ਵਲੋਂ ਜ਼ਿਲ੍ਹਾ ਆਗੂ ਤਰਸੇਮ ਖੁੰਡੇ ਹਲਾਲ ਅਤੇ ਬਲਾਕ ਪ੍ਰਧਾਨ ਕਾਕਾ ਸਿੰਘ ਦੀ ਅਗਵਾਈ ਵਿਚ ਪਿੰਡ ਖੰੁਡੇ ਹਲਾਲ ਅਤੇ ਭੁੱਟੀਵਾਲਾ ਵਿਖੇ ਕਿਸਾਨ ਆਗੂਆਂ ਦੀਆਂ ਨਾਜਾਇਜ਼ ਗਿ੍ਫ਼ਤਾਰੀਆਂ ਖਿਲਾਫ਼ ...
ਮੰਡੀ ਕਿੱਲਿਆਂਵਾਲੀ, 21 ਸਤੰਬਰ (ਇਕਬਾਲ ਸਿੰਘ ਸ਼ਾਂਤ)- ਕਿਸਾਨ ਧਰਨੇ ਦੇ ਤਾਰਪੀਡੋ ਲਈ ਤਾਇਨਾਤ ਪੁਲਿਸ ਮੁਲਾਜ਼ਮ ਸ਼ਰਾਬੀ ਹੋ ਕੇ ਰਾਹਗੀਰਾਂ ਦੇ ਪਿੰਡਿਆਂ 'ਤੇ ਪੀੜਾਂ ਪਾ ਰਹੇ ਹਨ | ਪੰਜਾਬ ਪੁਲਿਸ ਦੇ ਇਕ ਹੈੱਡ ਕਾਂਸਟੇਬਲ ਨੇ ਮੰਡੀ ਕਿੱਲਿਆਂਵਾਲੀ ਵਿਖੇ ...
ਮਲੋਟ, 21 ਸਤੰਬਰ (ਗੁਰਮੀਤ ਸਿੰਘ ਮੱਕੜ)- ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜਸਤੇਜ ਸਿੰਘ ਕੁਲਾਰ ਦੀ ਅਗਵਾਈ ਹੇਠ ਪੀ.ਐਚ.ਸੀ. ਆਲਮਵਾਲਾ ਦੀ ਇਕ ਟੀਮ ਵਲੋਂ ਪਿੰਡ ਕਬਰਵਾਲਾ ਵਿਖੇ ਕੋਟਪਾ ਅਧੀਨ ਦੁਕਾਨਾਂ ਦੀ ਜਾਂਚ ਕੀਤੀ | ਇਸ ਮੌਕੇ ਤੰਬਾਕੂ ਦੀ ਵਿਕਰੀ ਸਮੇਂ ਵਰਤੀਆਂ ...
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸਰਕਾਰੀ ਹਾਈ ਸਕੂਲ ਬੂੜਾ ਗੁੱਜਰ ਵਿਖੇ 'ਸਵੱਛ ਭਾਰਤ ਅਭਿਆਨ' ਤਹਿਤ ਸਕੂਲ ਮੁਖੀ ਰਿਪਨ ਚੋਪੜਾ ਦੀ ਅਗਵਾਈ ਵਿਚ ਸਫ਼ਾਈ ਸਬੰਧੀ ਕੈਂਪ ਲਾਇਆ ਗਿਆ | ਇਸ ਮੌਕੇ ਈਕੋ ਕਲੱਬ ਇੰਚਾਰਜ ਸੰਜੀਵ ਕੁਮਾਰ ਵਲੋਂ ...
ਮਲੋਟ, 21 ਸਤੰਬਰ (ਗੁਰਮੀਤ ਸਿੰਘ ਮੱਕੜ, ਰਣਜੀਤ ਸਿੰਘ ਪਾਟਿਲ)-ਸਥਾਨਕ ਮਿਮਿਟ ਕਾਲਜ ਵਿਖੇ ਨਵੇਂ ਦਾਖਲ ਹੋਏ ਬੀ.ਟੈੱਕ, ਐੱਮ.ਬੀ.ਏ., ਬੀ.ਬੀ.ਏ, ਬੀ.ਸੀ.ਏ. ਅਤੇ ਬੀ.ਕਾਮ ਦੇ ਵਿਦਿਆਰਥੀਆਂ ਦੇ ਸਵਾਗਤ ਲਈ ਸਮਾਗਮ ਕਰਵਾਇਆ ਗਿਆ | ਬੀ.ਟੈੱਕ, ਐੱਮ.ਬੀ.ਏ., ਬੀ.ਬੀ.ਏ., ਬੀ.ਸੀ.ਏ. ਬੀ.ਕਾਮ ...
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਹਰਮਹਿੰਦਰ ਪਾਲ)- ਬੈਂਕਾਂ ਵਿਚ ਘੱਟੋਂ-ਘੱਟ ਜਮ੍ਹਾਂ ਰਾਸ਼ੀ ਰੱਖਣ ਲਈ ਸੀਮਾ ਨਿਰਧਾਰਿਤ ਕੀਤੀ ਗਈ ਹੈ | ਇਸ ਸੀਮਾ ਤੋਂ ਘੱਟ ਰਾਸ਼ੀ ਰੱਖਣ ਵਾਲਿਆਂ ਤੋਂ ਸਰਵਿਸ ਚਾਰਜ ਵਜੋਂ ਇਸੇ ਰਾਸ਼ੀ ਵਿਚੋਂ ਰਕਮ ਕੱਟੀ ਜਾਂਦੀ ਹੈ | ਬੀਤੀ 31 ਅਗਸਤ ...
ਮੰਡੀ ਲੱਖੇਵਾਲੀ, 21 ਸਤੰਬਰ (ਮਿਲਖ ਰਾਜ)- ਪਿੰਡ ਲੱਖੇਵਾਲੀ ਨੂੰ ਹਰਾ-ਭਰਾ ਬਣਾਉਣ ਅਤੇ ਵਾਤਾਵਰਨ ਨੂੰ ਦੂਸ਼ਿਤ ਮੁਕਤ ਕਰਨ ਲਈ 'ਲੱਖੇਵਾਲੀ ਵਿਕਾਸ ਮਾਡਲ' ਦਾ ਰਸਮੀਂ ਉਦਘਾਟਨ ਕਰਨ ਅਤੇ ਉਸ ਲਈ ਵਿਸ਼ੇਸ਼ ਯੋਗਦਾਨ ਬਦਲੇ ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਲੱਖੇਵਾਲੀ ...
ਮਲੋਟ, 21 ਸਤੰਬਰ (ਗੁਰਮੀਤ ਸਿੰਘ ਮੱਕੜ)- ਪਿੰਡ ਰੱਥੜੀਆਂ ਦੀ ਗੁਰੂ ਰਵਿਦਾਸ ਮੰਦਰ ਕਮੇਟੀ ਵਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਗੰਗਾ ਅੰਮਿ੍ਤ ਕੁੰਡ ਖੁਰਾਲਗੜ੍ਹ ਵਿਖੇ 27 ਸਤੰਬਰ ਨੂੰ ਲੰਗਰ ਰਵਾਨਾ ਕੀਤਾ ...
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)- ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੁਸ਼ੀਲ ਕੁਮਾਰ ਨੇ ਦਿਸ਼ਾ ਨਿਰਦੇਸ਼ ਹੇਠ ਤਿਉਹਾਰਾਂ ਦੇ ਮੱਦੇਨਜ਼ਰ ਅਤੇ ਅਣਸੁਖਾਵੀਂਆਂ ਘਟਨਾਵਾਂ ਨੂੰ ਰੋਕਣ ਲਈ ਅੱਜ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ...
ਮਲੋਟ, 21 ਸਤੰਬਰ (ਗੁਰਮੀਤ ਸਿੰਘ ਮੱਕੜ)- ਪਿੰਡ ਸ਼ੇਰਾਵਾਲਾ ਦੇ ਸੇਂਟ ਭੂਮੀਆ ਪਬਲਿਕ ਸਕੂਲ ਵਿਖੇ ਮਹਾਰਾਜ ਅਗਰਸੈਨ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਦੇ ਚਾਰਟ ਬਣਾਉਣ ਦੇ ਮੁਕਾਬਲੇ ਕਰਵਾਏ ਗਏ ਅਤੇ ਚਾਰਟਾਂ ਨੂੰ ਪ੍ਰਦਰਸ਼ਿਤ ...
ਲੰਬੀ, 21 ਸਤੰਬਰ (ਮੇਵਾ ਸਿੰਘ)-ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਪੁਰ ਮਨੀਆਂ ਵਿਖੇ 2 ਰੋਜ਼ਾ ਸਾਧਨਾ ਕੈਂਪ ਲਾਇਆ ਗਿਆ | ਕੈਂਪ ਵਿਚ ਰਿੰਕੂ ਖ਼ਾਲਸਾ ਨੇ ਸਕੂਲੀ ਬੱਚਿਆਂ ਨੂੰ ਯੋਗਾ ਕਰਵਾਇਆ | ਬੱਚਿਆਂ ਨੂੰ ਸੰਬੋਧਨ ਕਰਦਿਆਂ ਰਿੰਕੂ ਖ਼ਾਲਸਾ ਨੇ ...
ਦੋਦਾ, 21 ਸਤੰਬਰ (ਰਵੀਪਾਲ)- ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਅਤੇ ਨਾਲ ਹੀ ਕਿਸਾਨਾਂ ਸਿਰ ਚੜ੍ਹੇ 6 ਮਹੀਨੇ ਦਾ ਵਿਆਜ ਵੀ ਸਰਕਾਰ ਵਲੋਂ ਦਿੱਤੇ ਜਾਣ ਦੇ ਫ਼ੈਸਲੇ ਦਾ ਕਾਂਗਰਸੀ ਆਗੂਆਂ ਵਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ | ...
ਮਲੋਟ, 21 ਸਤੰਬਰ (ਗੁਰਮੀਤ ਸਿੰਘ ਮੱਕੜ)- ਅਗਰਵਾਲ ਸਭਾ ਦੇ ਪ੍ਰਧਾਨ ਗਿਆਨ ਪ੍ਰਕਾਸ਼ ਸ਼ਿਪਾ ਗਰਗ ਦੀ ਅਗਵਾਈ ਵਿਚ ਅਗਰਸੈਨ ਜਯੰਤੀ ਮਨਾਈ ਗਈ | ਜਯੰਤੀ ਦੇ ਮੌਕੇ 'ਤੇ ਮਹਾਰਾਜਾ ਅਗਰਸੈਨ ਦੀ ਮੂਰਤੀ ਤੇ ਫ਼ੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਨਗਰ ਕੌਾਸਲਰ ਸ਼ਾਮ ...
ਲੰਬੀ, 21 ਸਤੰਬਰ (ਮੇਵਾ ਸਿੰਘ)-ਬਲਾਕ ਲੰਬੀ ਦੇ ਪਿੰਡ ਖਿਉਵਾਲੀ ਅਤੇ ਭਾਗੂ ਵਿਚ ਬੇਘਰੇ ਲੋੜਵੰਦਾਂ ਨੂੰ ਮਕਾਨ ਬਣਾਉਣ ਲਈ ਦੂਜੀ ਕਿਸ਼ਤ ਦੇ 20-20 ਰੁਪਏ ਦੇ ਚੈੱਕ ਬੀਬਾ ਬਲਜੀਤ ਕੌਰ ਢਿੱਲੋਂ ਬੀ.ਡੀ.ਪੀ.ਓ. ਲੰਬੀ ਵਲੋਂ ਤਕਸੀਮ ਕੀਤੇ ਗਏ | ਇਸ ਤੋਂ ਇਲਾਵਾ ਉਨ੍ਹਾਂ ਆਪਣੇ ...
ਗਿੱਦੜਬਾਹਾ, 21 ਸਤੰਬਰ (ਸ਼ਿਵਰਾਜ ਸਿੰਘ ਰਾਜੂ)- ਪੰਜਾਬ ਸਰਕਾਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ-ਨਰਸਰੀ ਕਲਾਸਾਂ ਖੋਲ੍ਹੇ ਜਾਣ 'ਤੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਗਿੱਦੜਬਾਹਾ ਨੇ ਮੀਟਿੰਗ ਕਰਕੇ ਤਿੱਖਾ ਵਿਰੋਧ ਕੀਤਾ ਹੈ | ਆਲ ਪੰਜਾਬ ...
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਟੇਟ ਅਪੈਕਸ ਕਮੇਟੀ ਫ਼ਾਰ ਐਨ.ਜੀ.ਓ. ਦਾ ਵਫ਼ਦ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਮਿਲਿਆ ਅਤੇ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ | ਸੰਸਥਾ ਦੇ ਜਨਰਲ ਸਕੱਤਰ ਗੁਰਸ਼ਰਨਜੀਤ ਸਿੰਘ ਤੇ ਸੂਬਾ ...
ਮਲੋਟ, 21 ਸਤੰਬਰ (ਗੁਰਮੀਤ ਸਿੰਘ ਮੱਕੜ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ ਡੱਬਵਾਲੀ ਰੋਡ ਬਠਿੰਡਾ ਵਿਖੇ ਕਿਸਾਨ ਮੇਲਾ 27 ਸਤੰਬਰ ਦਿਨ ਬੁੱਧਵਾਰ ਨੂੰ ਲਾਇਆ ਜਾ ਰਿਹਾ ਹੈ | ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਨੇ ਦਿੱਤੀ | ...
ਰੁਪਾਣਾ, 21 ਸਤੰਬਰ (ਜਗਜੀਤ ਸਿੰਘ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐੱਮ.ਏ. ਸਮੈਸਟਰ ਦੂਜੇ ਦੇ ਐਲਾਨੇ ਗਏ ਨਤੀਜੇ 'ਚ ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ ਦੀ ਵਿਦਿਆਰਥਣ ਜਸ਼ਨਦੀਪ ਕੌਰ ਪੁੱਤਰ ਸੁਖਰਾਜ ਸਿੰਘ ਬਰਾੜ ਵਾਸੀ ਰੁਪਾਣਾ ਨੇ 77 ਫ਼ੀਸਦੀ ਅੰਕ ਹਾਸਲ ਕਰਕੇ ...
ਮੰਡੀ ਲੱਖੇਵਾਲੀ, 21 ਸਤੰਬਰ (ਮਿਲਖ ਰਾਜ)- ਪੰਜਾਬ ਰਾਜ ਦੇ ਬੱਚੇ ਅਤੇ ਗਰਭਵਤੀ ਔਰਤਾਂ ਨੂੰ ਲਗਭਗ 8 ਮਾਰੂ ਰੋਗਾਂ ਦੇ ਬਚਾਓ ਲਈ ਹਰ ਬੁੱਧਵਾਰ ਮਮਤਾ ਦਿਵਸ ਮਨਾਇਆ ਜਾਂਦਾ ਹੈ | ਇਸ ਲੜੀ ਤਹਿਤ ਸਿਵਲ ਸਰਜਨ ਡਾ: ਸੁਖਪਾਲ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਡਾ: ...
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਰਣਜੀਤ ਸਿੰਘ ਢਿੱਲੋਂ)- ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ, ਸਕੱਤਰ ਮਨੋਹਰ ਲਾਲ ਸ਼ਰਮਾ, ਪਰਮਜੀਤ ਸਿੰਘ ਦੀ ਅਗਵਾਈ ਵਿਚ ਅਧਿਆਪਕਾਂ ਦੀਆਂ ਮੰਗਾਂ ਤੇ ...
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਰਣਜੀਤ ਸਿੰਘ ਢਿੱਲੋਂ)- ਡੀ.ਐੱਮ.ਐੱਫ਼ (ਪੰਜਾਬ) ਜ਼ਿਲ੍ਹਾ ਇਕਾਈ ਸ੍ਰੀ ਮੁਕਤਸਰ ਸਾਹਿਬ ਦੇ ਸੂਬਾਈ ਆਗੂ ਜਸਵਿੰਦਰ ਝਬੇਲਵਾਲੀ ਤੇ ਪਵਨ ਕੁਮਾਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ 7 ਸਤੰਬਰ ਨੂੰ ਜਾਰੀ ਹੋਈ ਟੈਨਟੇਟਿਵ ਸੀਨੀਆਰਤਾ ...
ਲੰਬੀ, 21 ਸਤੰਬਰ (ਮੇਵਾ ਸਿੰਘ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਪਿੰਡ ਲੰਬੀ ਵਿਖੇ ਸਵ: ਗੇਂਦਾ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ | ਜਥੇ: ਗੇਂਦਾ ਸਿੰਘ ਬੀਤੇ ਦਿਨੀਂ ਪਰਿਵਾਰ ਨੂੰ ਸਦੀਵੀਂ ਵਿਛੋੜਾ ...
ਮਲੋਟ, 21 ਸਤੰਬਰ (ਰਣਜੀਤ ਸਿੰਘ ਪਾਟਿਲ)- ਨਗਰ ਕੌਾਸਲ ਮਲੋਟ ਵਿਖੇ ਕਾਰਜ ਸਾਧਕ ਅਫ਼ਸਰ ਜਗਸੀਰ ਸਿੰਘ ਧਾਲੀਵਾਲ ਦਾ ਮਲੋਟ ਵਿਕਾਸ ਮੰਚ ਦੇ ਅਹੁਦੇਦਾਰਾਂ ਵਲੋਂ ਉਨ੍ਹਾਂ ਦੇ ਦਫ਼ਤਰ ਵਿਖੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ | ਸਮੂਹ ਸਮਾਜ ਸੇਵੀ ...
ਮਲੋਟ, 21 ਸਤੰਬਰ (ਰਣਜੀਤ ਸਿੰਘ ਪਾਟਿਲ)-ਕਿ੍ਸ਼ਨਾ ਮੰਦਰ ਮੰਡੀ ਹਰਜ਼ੀ ਰਾਮ ਵਿਖੇ ਅੱਜ ਨਰਾਤਿਆਂ ਦੇ ਪਹਿਲੇ ਦਿਨ ਸਹਿਸਤਰਚੰਡੀ ਹਵਨ ਯੱਗ ਦੀ ਸ਼ੁਰੂਆਤ ਉਜੈਨ ਮੱਧ ਪ੍ਰਦੇਸ਼ ਤੋਂ ਆਏ ਵਿਦਵਾਨ ਬ੍ਰਾਹਮਣਾਂ ਦੁਆਰਾ ਕਰ ਦਿੱਤੀ ਗਈ ਹੈ | ਯਤਿ ਫਾੳਾੂਡੇਸ਼ਨ ਦੇ ਮੁੱਖ ...
ਦੋਦਾ, 21 ਸਤੰਬਰ (ਰਵੀਪਾਲ)- ਸਥਾਨਕ ਨਗਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਕਿਸੇ ਗੁਪਤ ਜਗ੍ਹਾ 'ਤੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ ਦੀ ਅਗਵਾਈ ਹੇਠ ਪਟਿਆਲਾ ਪੁੱਜਣ ਲਈ ਬੈਠਕ ਹੋਈ, ਜਿਸ ਵਿਚ ਪ੍ਰਧਾਨ ਨੇ ਕਿਹਾ ਕਿ 22 ਸਤੰਬਰ ਨੂੰ ਪਟਿਆਲਾ ਵਿਖੇ ...
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਹਰਮਹਿੰਦਰ ਪਾਲ)- ਐਲੀਮੈਂਟਰੀ ਟੀਚਰਜ਼ ਯੂਨੀਅਨ ਬਲਾਕ ਮੁਕਤਸਰ-1 ਦੀ ਇਕ ਵਿਸ਼ੇਸ਼ ਬੈਠਕ ਪ੍ਰਧਾਨ ਮਨਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਸਮੇਂ ਸੰਬੋਧਨ ਕਰਦਿਆਂ ਮਨਜਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਈ.ਟੀ.ਟੀ. ਤੋਂ ਮਾਸਟਰ ...
ਮੰਡੀ ਲੱਖੇਵਾਲੀ, 21 ਸਤੰਬਰ (ਮਿਲਖ ਰਾਜ)- ਪਿੰਡ ਭਾਗਸਰ ਵਿਖੇ ਮਲੋਟ ਦੇ ਵਿਧਾਇਕ ਅਤੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਵਲੋਂ ਨਿਰੰਤਰ ਵਿਕਾਸ ਕਾਰਜਾਂ ਅਤੇ ਲੋਕਾਂ ਦੀ ਹਰ ਵੇਲੇ ਸੇਵਾ ਲਈ ਹਾਜ਼ਰ ਰਹਿਣ ਲਈ ਲਗਾਏ ਗਏ ਇੰਚਾਰਜ ਆਪਣੇ ਸਪੁੱਤਰ ਅਮਨਪ੍ਰੀਤ ਸਿੰਘ ਭੱਟੀ ...
ਰੁਪਾਣਾ, 21 ਸਤੰਬਰ (ਜਗਜੀਤ ਸਿੰਘ)- ਪਿੰਡ ਭੰਗਚੜੀ ਦੇ ਬਰਾੜ ਪਰਿਵਾਰ ਨੂੰ ਉਸ ਵਕਤ ਭਾਰੀ ਸਦਮਾ ਪੁੱਜਾ, ਜਦ ਜਥੇ: ਸੂਬਾ ਸਿੰਘ ਦੀ ਮਾਤਾ ਹਰਬੰਸ ਕੌਰ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ | ਮਾਤਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦੇ ਭੋਗ ਦੀ ਅੰਤਿਮ ਅਰਦਾਸ 22 ...
ਫ਼ਰੀਦਕੋਟ, 21 ਸਤੰਬਰ (ਸਤੀਸ਼ ਬਾਗ਼ੀ)- ਬੀਤੀ ਰਾਤ ਸਥਾਨਕ ਗਿਆਨੀ ਜ਼ੈਲ ਸਿੰਘ ਐਵੇਨਿਊ ਵਿਖੇ ਲੱਗੇ ਬਿਜਲੀ ਦੇ ਟਰਾਂਸਫ਼ਾਰਮਰ ਵਿਚੋਂ ਲਗਪਗ ਇਕ ਲੱਖ ਰੁਪਏ ਦਾ ਤੇਲ ਕੱਢ ਕੇ ਟੈਂਕਰ ਚਾਲਕ ਰਫ਼ੂ ਚੱਕਰ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਲਗਪਗ 1:15 ਵਜੇ ਇਕ ...
ਫ਼ਰੀਦਕੋਟ, 21 ਸਤੰਬਰ (ਸਤੀਸ਼ ਬਾਗ਼ੀ)- ਬੀਤੀ ਰਾਤ ਸਥਾਨਕ ਗਿਆਨੀ ਜ਼ੈਲ ਸਿੰਘ ਐਵੇਨਿਊ ਵਿਖੇ ਲੱਗੇ ਬਿਜਲੀ ਦੇ ਟਰਾਂਸਫ਼ਾਰਮਰ ਵਿਚੋਂ ਲਗਪਗ ਇਕ ਲੱਖ ਰੁਪਏ ਦਾ ਤੇਲ ਕੱਢ ਕੇ ਟੈਂਕਰ ਚਾਲਕ ਰਫ਼ੂ ਚੱਕਰ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਲਗਪਗ 1:15 ਵਜੇ ਇਕ ...
ਫ਼ਰੀਦਕੋਟ, 21 ਸਤੰਬਰ (ਹਰਮਿੰਦਰ ਸਿੰਘ ਮਿੰਦਾ)- ਬਾਬਾ ਫ਼ਰੀਦ ਆਗਮਨ ਪੁਰਬ 'ਤੇ ਬਾਬਾ ਸ਼ੇਖ਼ ਫ਼ਰੀਦ ਸਪੋਰਟਸ ਕਬੱਡੀ ਕਲੱਬ ਵੱਲੋਂ 6ਵੇਂ ਕਬੱਡੀ ਕੱਪ ਦੇ ਫਾਈਨਲ ਮੈਚ ਵਿਚ ਮੁੱਖ ਮਹਿਮਾਨ ਵਜੋਂ ਕੁਸ਼ਲਦੀਪ ਸਿੰਘ ਢਿੱਲੋਂ ਹਲਕਾ ਵਿਧਾਇਕ ਫ਼ਰੀਦਕੋਟ ਸ਼ਾਮਿਲ ਹੋਏ | ...
ਮਲੋਟ, 21 ਸਤੰਬਰ (ਰਣਜੀਤ ਸਿੰਘ ਪਾਟਿਲ)- ਸ੍ਰੀ ਬਾਲਾ ਜੀ ਸਾਲਾਸਰ ਸੇਵਾ ਸੰਮਤੀ ਮਲੋਟ ਵਲੋਂ 11ਵਾਂ ਵਿਸ਼ਾਲ ਭੰਡਾਰਾ 21 ਸਤੰਬਰ ਤੋਂ 5 ਅਕਤੂਬਰ ਤੱਕ ਸ੍ਰੀ ਬਾਲਾ ਜੀ ਮਲੋਟ ਸੇਵਾ ਸਦਨ ਪਿੰਡ ਸਾਲਾਸਰ ਜ਼ਿਲ੍ਹਾ ਚੂਰੂ ਰਾਜਸਥਾਨ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਭੰਡਾਰੇ ...
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਰਣਜੀਤ ਸਿੰਘ ਢਿੱਲੋਂ)- ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਯੂਥ ਕਾਂਗਰਸ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਦੇ ਪ੍ਰਧਾਨ ਸਿਮਰਜੀਤ ਸਿੰਘ ਭੀਨਾ ਬਰਾੜ ਨੇ ਪੁਰਾਣੇ ਵਿਧਾਨ ...
ਫ਼ਰੀਦਕੋਟ, 21 ਸਤੰਬਰ (ਜਸਵੰਤ ਸਿੰਘ ਪੁਰਬਾ)- ਪ੍ਰਧਾਨ ਪੰਜਾਬ ਰਾਈਸ ਮਿੱਲਰ ਐਸੋਸੀਏਸ਼ਨ ਗਿਆਨ ਚੰਦ ਭਾਰਦਵਾਜ ਨੇ ਉੱਘੇ ਸਮਾਜਸੇਵੀ ਲਾਇਨ ਗੌਤਮ ਬਾਂਸਲ ਨੂੰ ਇਨ੍ਹਾਂ ਦੀਆਂ ਵਪਾਰ ਪ੍ਰਤੀ ਵਧੀਆ ਸੇਵਾਵਾਂ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਰਾਈਸ ਮਿੱਲਰ ...
ਫ਼ਰੀਦਕੋਟ, 21 ਸਤੰਬਰ (ਸਰਬਜੀਤ ਸਿੰਘ)- ਸਥਾਨਕ ਸੈਸ਼ਨ ਜੱਜ ਸਤਵਿੰਦਰ ਸਿੰਘ ਚਹਿਲ ਵੱਲੋਂ ਅੱਜ ਇਕ ਵਿਧਵਾ ਔਰਤ ਦਾ ਜ਼ਮੀਨ ਬਦਲੇ ਕਤਲ ਕਰਨ ਦੇ ਮਾਮਲੇ 'ਚ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਦੋ ਨੌਜਵਾਨਾਂ ਨੂੰ ਉਮਰ ਕੈਦ ਅਤੇ ਦਸ-ਦਸ ਹਜ਼ਾਰ ਰੁਪਏ ਜੁਰਮਾਨੇ ਦਾ ਆਦੇਸ਼ ...
ਕੋਟਕਪੂਰਾ, 21 ਸਤੰਬਰ (ਮੇਘਰਾਜ)- ਬੇਰੁਜ਼ਗਾਰ ਸਹਾਇਕ ਲਾਈਨਮੈਨ ਯੂਨੀਅਨ ਸੀ.ਆਰ.ਏ. 289/16 ਜ਼ਿਲ੍ਹਾ ਫ਼ਰੀਦਕੋਟ ਦੀ ਮੀਟਿੰਗ ਲਾਲਾ ਲਾਜਪਤ ਰਾਏ ਪਾਰਕ ਕੋਟਕਪੂਰਾ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਪਰਮਜੀਤ ਸਿੰਘ ਬਾਜੇਵਾਲਾ ਨੇ ਸਰਕਾਰ ਤੋਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX