ਤਾਜਾ ਖ਼ਬਰਾਂ


ਭਾਰਤ-ਨਿਊਜ਼ੀਲੈਂਡ ਪਹਿਲਾ ਇੱਕ ਦਿਨਾਂ ਮੈਚ : ਨਿਊਜ਼ੀਲੈਂਡ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਡੈਨਮਾਰਕ ਓਪਨ ਬੈਡਮਿੰਟਨ : ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੇ ਦੱਖਣੀ ਕੋਰੀਆ ਦੇ ਲੀ.ਹਿਊਨ ਇਲ ਨੂੰ ਹਰਾ ਕੇ ਜਿੱਤਿਆ ਖ਼ਿਤਾਬ
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਇੱਕ ਦਿਨਾਂ ਮੈਚ : ਲੈਥਮ ਨੇ ਠੋਕਿਆ ਸੈਂਕੜਾ
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਇੱਕ ਦਿਨਾਂ ਮੈਚ : ਨਿਊਜ਼ੀਲੈਂਡ ਨੂੰ 56 ਗੇਂਦਾਂ 'ਤੇ 65 ਦੌੜਾਂ ਦੀ ਲੋੜ
. . .  1 day ago
ਅਨੰਤਨਾਗ 'ਚ ਅੱਤਵਾਦੀਆਂ ਨੇ ਇੱਕ ਨਾਗਰਿਕ 'ਤੇ ਕੀਤੀ ਫਾਇਰਿੰਗ
. . .  1 day ago
ਰਾਹੁਲ ਗਾਂਧੀ ਨਾਲ ਕੱਲ੍ਹ ਮੁਲਾਕਾਤ ਕਰਨਗੇ ਹਾਰਦਿਕ ਪਟੇਲ
. . .  1 day ago
ਨਵੀਂ ਦਿੱਲੀ, 22 ਅਕਤੂਬਰ- ਗੁਜਰਾਤ ਦੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਕੱਲ੍ਹ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਹਾਲਾਂਕਿ ਪਟੇਲ ਨੇ ਸਾਫ਼ ਕੀਤਾ ਹੈ ਕਿ ਉਹ ਕੋਈ ਚੋਣ ਨਹੀਂ...
ਭਾਰਤ-ਨਿਊਜ਼ੀਲੈਂਡ ਪਹਿਲਾ ਇੱਕ ਦਿਨਾਂ ਮੈਚ : 31ਵੇਂ ਓਵਰ 'ਚ ਨਿਊਜ਼ੀਲੈਂਡ ਦੀਆਂ 150 ਦੌੜਾਂ ਪੂਰੀਆਂ
. . .  1 day ago
ਫੀਫਾ ਅੰਡਰ 17 ਫੁੱਟਬਾਲ ਵਰਲਡ ਕੱਪ : ਈਰਾਨ ਨੂੰ 3-1 ਨਾਲ ਹਰਾ ਕੇ ਸਪੇਨ ਪਹੁੰਚਿਆ ਸੈਮੀਫਾਈਨਲ 'ਚ
. . .  1 day ago
ਭਾਰਤ ਨਿਊਜ਼ੀਲੈਂਡ ਪਹਿਲਾ ਵਨਡੇ : ਨਿਊਜ਼ੀਲੈਂਡ ਦਾ ਤੀਸਰਾ ਖਿਡਾਰੀ ਆਊਟ
. . .  1 day ago
ਸੁਸ਼ਮਾ ਸਵਰਾਜ ਨੇ ਸ਼ੇਖ਼ ਹਸੀਨਾ ਨਾਲ ਕੀਤੀ ਮੁਲਾਕਾਤ
. . .  1 day ago
ਨਿਊਜ਼ੀਲੈਂਡ ਨੂੰ ਦੂਸਰਾ ਝਟਕਾ, ਕਪਤਾਨ ਵਿਲੀਅਮਸਨ 6 ਦੌੜਾਂ ਬਣਾ ਕੇ ਆਊਟ
. . .  1 day ago
ਏਸ਼ੀਆ ਕੱਪ ਹਾਕੀ 2017 ਫਾਈਨਲ : ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਭਾਰਤ ਬਣਿਆ ਚੈਂਪੀਅਨ
. . .  1 day ago
ਨਿਊਜ਼ੀਲੈਂਡ ਨੂੰ ਪਹਿਲਾ ਝਟਕਾ, ਮੁਨਰੋ 28 ਦੌੜਾਂ ਬਣਾ ਕੇ ਆਊਟ
. . .  1 day ago
ਵਡੋਦਰਾ 'ਚ ਪ੍ਰਧਾਨ ਮੰਤਰੀ ਦਾ ਰੋਡ ਸ਼ੋਅ ਜਾਰੀ
. . .  1 day ago
ਏਸ਼ੀਆ ਹਾਕੀ ਕੱਪ ਫਾਈਨਲ : ਭਾਰਤ 2 ਮਲੇਸ਼ੀਆ 1
. . .  1 day ago
ਹਾਕੀ ਏਸ਼ੀਆ ਕੱਪ ਫਾਈਨਲ : ਤੀਸਰੇ ਕੁਆਟਰ ਤੱਕ ਭਾਰਤ 2-0 ਨਾਲ ਅੱਗੇ
. . .  1 day ago
ਵਡੋਦਰਾ ਰੈਲੀ ਦੌਰਾਨ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ 'ਤੇ ਸਾਧਿਆ ਨਿਸ਼ਾਨਾ
. . .  1 day ago
ਹਾਕੀ ਏਸ਼ੀਆ ਕੱਪ ਫਾਈਨਲ : ਹਾਫ਼ ਟਾਈਮ ਤੱਕ ਭਾਰਤ ਮਲੇਸ਼ੀਆ ਤੋਂ 2-0 ਨਾਲ ਅੱਗੇ
. . .  1 day ago
ਹਾਕੀ ਏਸ਼ੀਆ ਕੱਪ ਫਾਈਨਲ : ਭਾਰਤ ਨੇ ਕੀਤਾ ਦੂਜਾ ਗੋਲ
. . .  1 day ago
ਹਾਕੀ ਏਸ਼ੀਆ ਕੱਪ ਫਾਈਨਲ : ਪਹਿਲੇ ਕੁਆਟਰ 'ਚ ਭਾਰਤ 1-0 ਨਾਲ ਅੱਗੇ
. . .  1 day ago
ਨਿਊਜ਼ੀਲੈਂਡ ਨੂੰ ਮਿਲਿਆ 281 ਦੌੜਾਂ ਦਾ ਟੀਚਾ
. . .  1 day ago
ਭਾਰਤ ਨੂੰ 7ਵਾਂ ਝਟਕਾ, ਕੋਹਲੀ 121ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ ਨੂੰ ਪੰਜਵਾਂ ਝਟਕਾ, ਧੋਨੀ 25 ਦੌੜਾਂ ਬਣਾ ਕੇ ਆਊਟ
. . .  1 day ago
ਜੰਮੂ-ਕਸ਼ਮੀਰ : ਨੈਸ਼ਨਲ ਕਾਨਫ਼ਰੰਸ ਆਗੂ ਦੇ ਘਰ 'ਤੇ ਗਰਨੇਡ ਹਮਲਾ
. . .  1 day ago
2 ਟਰੇਨਾਂ ਦੀ ਟੱਕਰ 'ਚ 4 ਜ਼ਖਮੀ
. . .  1 day ago
ਢਾਕਾ ਪਹੁੰਚੀ ਸੁਸ਼ਮਾ ਸਵਰਾਜ
. . .  1 day ago
ਕਰਾਚੀ ਵਿਚ 8 ਅੱਤਵਾਦੀ ਮੁੱਠਭੇੜ 'ਚ ਢੇਰ
. . .  1 day ago
ਰਾਣੀ ਮੁਖਰਜੀ ਦੇ ਪਿਤਾ ਦਾ ਹੋਇਆ ਦਿਹਾਂਤ
. . .  1 day ago
ਅੱਤਵਾਦੀਆਂ ਨੇ ਔਰਤਾਂ 'ਤੇ ਚਲਾਈਆਂ ਗੋਲੀਆਂ , ਇਕ ਦੀ ਮੌਤ
. . .  1 day ago
ਭਾਰਤ ਨਿਊਜ਼ੀਲੈਂਡ ਪਹਿਲਾ ਇਕ ਦਿਨਾਂ ਮੈਚ : ਭਾਰਤ ਨੇ ਜਿੱਤੀ ਟਾਸ, ਪਹਿਲਾ ਬੱਲੇਬਾਜੀ ਦਾ ਫੈਸਲਾ
. . .  1 day ago
ਮੋਦੀ ਨੇ ਗੁਜਰਾਤ 'ਚ ਰੋ ਰੋ ਫੇਰੀ ਸੇਵਾ ਦਾ ਕੀਤਾ ਉਦਘਾਟਨ
. . .  1 day ago
ਪੁਣੇ 'ਚ ਅਗਵਾ ਪਿਛੋਂ ਦੋ ਸਾਲਾਂ ਬੱਚੀ ਦਾ ਕਤਲ
. . .  1 day ago
ਪਾਕਿਸਤਾਨ ਨੇ ਭਾਰਤੀ ਚੌਕੀਆਂ 'ਤੇ ਕੀਤੀ ਗੋਲੀਬਾਰੀ
. . .  1 day ago
ਦਿੱਲੀ 'ਚ ਦੀਵਾਲੀ ਦੀ ਰਾਤ ਜਵੈਲਰੀ ਇਕਾਈਆਂ ਤੋਂ 12 ਕਰੋੜ ਲੁੱਟੇ
. . .  1 day ago
ਵਿਰਾਟ ਅੱਜ ਖੇਡਣਗੇ ਆਪਣਾ 200ਵਾਂ ਮੈਚ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਅੱਸੂ ਸੰਮਤ 549
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ
  •     Confirm Target Language  

ਮਾਨਸਾ

ਹਾਈ ਕੋਰਟ ਦੇ ਦਖ਼ਲ 'ਤੇ ਧਰਨੇ ਲਈ ਇਜਾਜ਼ਤ ਮਿਲਣ ਪਿੱਛੋਂ ਕਿਸਾਨ ਪਟਿਆਲਾ ਮੋਰਚੇ ਦੀਆਂ ਤਿਆਰੀਆਂ 'ਚ ਜੁਟੇ

ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 21 ਸਤੰਬਰ- ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਦਖ਼ਲ 'ਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਸੂਬੇ ਦੀਆਂ 7 ਕਿਸਾਨ ਜਥੇਬੰਦੀਆਂ ਨੂੰ ਧਰਨਾ ਲਗਾਉਣ ਦੀ ਇਜਾਜ਼ਤ ਦੇਣ ਉਪਰੰਤ ਅੱਜ ਦੇਰ ਸ਼ਾਮ ਜ਼ਿਲ੍ਹੇ ਦੇ ਕਿਸਾਨ ਆਗੂ ਤੇ ਕਾਰਕੁਨ ਭਲਕੇ 22 ਸਤੰਬਰ ਤੋਂ 27 ਸਤੰਬਰ ਤੱਕ ਭਖਦੀਆਂ ਕਿਸਾਨੀ ਮੰਗਾਂ ਲਈ ਪਟਿਆਲਾ ਵਿਖੇ ਲਗਾਏ ਜਾ ਰਹੇ 5 ਰੋਜ਼ਾ ਪੱਕੇ ਮੋਰਚੇ ਦੀਆਂ ਤਿਆਰੀਆਂ 'ਚ ਜੁਟ ਗਏ ਹਨ | ਜਿਉਂ ਹੀ ਅਦਾਲਤ ਦੇ ਹੁਕਮਾਂ 'ਤੇ ਪ੍ਰਸ਼ਾਸਨ ਵੱਲੋਂ ਧਰਨਾ ਲਗਾਉਣ ਲਈ ਇਜਾਜ਼ਤ ਦੀ ਸੂਚਨਾ ਕਿਸਾਨ ਆਗੂਆਂ ਕੋਲ ਪੁੱਜੀ ਤਾਂ ਰੂਪੋਸ਼ ਹੋਏ ਕਿਸਾਨ ਆਗੂ ਤੇ ਵਰਕਰ ਇਕਦਮ ਆਪਣੇ ਪਿੰਡਾਂ ਵੱਲ ਕੂਚ ਕਰ ਗਏ ਅਤੇ ਉਨ੍ਹਾਂ ਧਰਨੇ 'ਚ ਸ਼ਾਮਿਲ ਹੋਣ ਲਈ ਤਿਆਰੀਆਂ ਵਿੱਢ ਦਿੱਤੀਆਂ ਹਨ | ਕਿਸਾਨ ਜਥੇਬੰਦੀਆਂ ਦੇ ਕਾਰਕੁਨ ਸ਼ਾਮ ਸਮੇਂ ਘਰ ਘਰ ਪਹੰੁਚ ਕੇ ਕਿਸਾਨਾਂ ਨੂੰ ਧਰਨੇ ਲਈ ਲਾਮਬੰਦ ਕਰ ਰਹੇ ਸਨ | ਉਨ੍ਹਾਂ ਬੀਤੇ ਦਿਨ ਲੌਾਗੋਵਾਲ ਧਰਨੇ 'ਚ ਪਹੁੰਚੇ ਕਿਸਾਨਾਂ ਨੂੰ ਵਾਪਸ ਬੁਲਾ ਲਿਆ ਹੈ ਤਾਂ ਕਿ ਕੱਲ੍ਹ ਦੇ ਪਟਿਆਲਾ ਮੋਰਚੇ 'ਚ ਕਾਫ਼ਲੇ ਸੰਗ ਸ਼ਾਮਲ ਹੋਇਆ ਜਾਵੇ | ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪੱਕੇ ਮੋਰਚੇ ਲਈ ਸਭ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਦਾਅਵਾ ਕੀਤਾ ਕਿ ਜ਼ਿਲ੍ਹੇ 'ਚੋਂ ਜਥੇਬੰਦੀਆਂ ਨਾਲ ਸਬੰਧਿਤ ਵੱਡੀ ਗਿਣਤੀ 'ਚ ਕਾਰਕੁਨ ਧਰਨੇ 'ਚ ਸ਼ਾਮਲ ਹੋਣਗੇ | ਉਨ੍ਹਾਂ ਕਿਹਾ ਕਿ ਜੇਕਰ ਅਦਾਲਤ ਦੇ ਦਖ਼ਲ 'ਤੇ ਸਰਕਾਰ ਵੱਲੋਂ ਧਰਨਾ ਲਗਾਉਣ ਦੀ ਮਿਲੀ ਇਜਾਜ਼ਤ ਤੋਂ ਬਾਅਦ ਵੀ ਪੁਲਿਸ ਨੇ ਕਾਫ਼ਲਿਆਂ ਨੂੰ ਰੋਕਿਆਂ ਤਾਂ ਸੜਕਾਂ ਜਾਮ ਕਰ ਦਿੱਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਜਥੇਬੰਦੀਆਂ ਦੇ ਸੰਘਰਸ਼ ਕਰਜ਼ਾ ਮੁਆਫ਼ੀ ਦੇ ਨਾਲ ਹੀ ਸਾਰੀਆਂ ਹੱਕੀ ਮੰਗਾਂ ਮੰਨਵਾਉਣ ਤੱਕ ਜਾਰੀ ਰਹੇਗਾ |
ਪੁਲਿਸ ਦੀ ਨਾਕੇਬੰਦੀ ਕਾਇਮ-2 ਦਰਜਨ ਹੋਰ ਕਿਸਾਨਾਂ ਨੂੰ ਹਿਰਾਸਤ 'ਚ ਲਿਆ
ਉੱਧਰ ਬੀਤੀ ਰਾਤ ਤੇ ਅੱਜ ਦੁਪਹਿਰ ਤੱਕ ਜ਼ਿਲ੍ਹਾ ਪੁਲਿਸ ਵੱਲੋਂ ਕਿਸਾਨ ਆਗੂਆਂ ਦੇ ਘਰਾਂ ਅਤੇ ਸੂਹ ਦੇ ਆਧਾਰ 'ਤੇ ਖੇਤ ਬੰਨਿ੍ਹਆ 'ਚ ਵੀ ਛਾਪੇਮਾਰੀ ਜਾਰੀ ਰੱਖੀ ਗਈ | ਜ਼ਿਲ੍ਹਾ ਪੁਲਿਸ ਨੇ ਬੀਤੀ ਰਾਤ 2 ਦਰਜਨ ਦੇ ਕਰੀਬ ਹੋਰ ਕਿਸਾਨਾਂ ਨੂੰ ਹਿਰਾਸਤ 'ਚ ਲਿਆ ਹੈ | ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਵੀ ਢਾਈ ਦਰਜਨ ਦੇ ਕਰੀਬ ਕਿਸਾਨ ਪੁਲਿਸ ਵੱਲੋਂ ਗਿ੍ਫ਼ਤਾਰ ਕੀਤੇ ਗਏ ਸਨ | ਪੁਲਿਸ ਵੱਲੋਂ ਹਾਲੇ ਵੀ ਮੁੱਖ ਥਾਵਾਂ 'ਤੇ ਨਾਕੇਬੰਦੀ ਕੀਤੀ ਹੋਈ ਹੈ ਅਤੇ ਵਾਹਨਾਂ ਦੀ ਚੈਕਿੰਗ ਕਰਨ ਉਪਰੰਤ ਹੀ ਲੰਘਣ ਦਿੱਤਾ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਬਰੇਟਾ ਪੁਲਿਸ ਵੱਲੋਂ 6 ਅਤੇ ਭੀਖੀ ਪੁਲਿਸ ਵੱਲੋਂ 18 ਕਿਸਾਨਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ | ਥਾਣਾ ਬਰੇਟਾ ਦੇ ਮੁਖੀ ਜਸਵੀਰ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਰੂਪ ਸਿੰਘ ਦਿਆਲਪੁਰਾ, ਜੱਸਾ ਸਿੰਘ, ਕਾਲਾ ਸਿੰਘ, ਲੀਲਾ ਸਿੰਘ ਦਿਆਲਪੁਰਾ, ਮਹਿੰਦਰ ਸਿੰਘ ਦਿਆਲਪੁਰਾ ਦੇ ਨਾਲ ਹੀ ਜੀਪ ਦੇ ਡਰਾਈਵਰ ਨੂੰ ਹਿਰਾਸਤ 'ਚ ਲਿਆ ਹੈ | ਹਿਰਾਸਤ 'ਚ ਲਏ ਇਹ ਕਿਸਾਨ ਦੇਰ ਸ਼ਾਮ ਤੱਕ ਜੇਲ੍ਹ ਨਹੀਂ ਭੇਜੇ ਗਏ ਸਨ |
ਡਕੌਾਦਾ ਗੁੱਟ ਵੱਲੋਂ ਮਹਿਮੂਦਪੁਰ ਦਾਣਾ ਮੰਡੀ 'ਚ ਪਹੁੰਚਣ ਦੀ ਅਪੀਲ
ਭਾਰਤ ਕਿਸਾਨ ਯੂਨੀਅਨ ਏਕਤਾ (ਡਕੌਾਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਤੇ ਪੈੱ੍ਰਸ ਸਕੱਤਰ ਗੋਰਾ ਸਿੰਘ ਭੈਣੀਬਾਘਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਲਕੇ ਪਟਿਆਲੇ ਮੋਰਚੇ 'ਚ ਸ਼ਾਮਲ ਹੋਣ ਲਈ ਵਹੀਰਾਂ ਘੱਤ ਕੇ ਪ੍ਰਸ਼ਾਸਨ ਵੱਲੋਂ ਐਲਾਨੀ ਗਈ ਥਾਂ ਮਹਿਮੂਦਪੁਰ ਦੀ ਦਾਣਾ ਮੰਡੀ ਵਿੱਚ ਪਹੁੰਚਣ | ਉਨ੍ਹਾਂ ਕਿਹਾ ਕਿ ਭਾਵੇਂ ਅਦਾਲਤ ਦੇ ਹੁਕਮਾਂ 'ਤੇ ਧਰਨੇ ਲਈ ਇਜਾਜਤ ਐਨ ਇਕ ਦਿਨ ਪਹਿਲਾਂ ਮਿਲੀ ਹੈ ਪਰ ਇਸ ਦੇ ਬਾਵਜੂਦ ਵੀ ਸੰਘਰਸ਼ੀ ਕਿਸਾਨ ਕਾਰਕੁਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ |

ਅਪਾਹਜ ਮਹਿਲਾ ਮੁਲਾਜ਼ਮ ਨੌਕਰੀ ਦੇ ਨਾਲ ਕਰਦੀ ਹੈ ਸਮਾਜ ਭਲਾਈ ਦੇ ਕੰਮ

ਬੁਢਲਾਡਾ, 21 ਸਤੰਬਰ (ਦਰਸ਼ਨ ਸਿੰਘ ਬਰ੍ਹੇ)- ਸਥਾਨਕ ਤਹਿਸੀਲ ਦਫ਼ਤਰ ਦੀ ਜੂਨੀਅਰ ਸਹਾਇਕ ਰਾਣੀ ਕੌਰ ਬੇਸ਼ੱਕ 70 ਫ਼ੀਸਦੀ ਅਪਾਹਜ ਹੈ ਪਰ ਉਸ ਦਾ ਹੌਸਲਾ ਬੁਲੰਦ ਹੈ | ਉਹ ਦਫ਼ਤਰ ਆਉਣ ਵਾਲੇ ਹਰ ਵਿਅਕਤੀ ਨੂੰ ਖਿੜੇ ਮੱਥੇ ਮਿਲ ਕੇ ਪਹਿਲੇ ਪੜਾਅ 'ਤੇ ਹੀ ਉਸ ਦਾ 50 ਫ਼ੀਸਦੀ ਕੰਮ ...

ਪੂਰੀ ਖ਼ਬਰ »

2 ਵਿਅਕਤੀਆਂ ਨੂੰ 10-10 ਸਾਲ ਦੀ ਕੈਦ

ਮਾਨਸਾ, 21 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਵਧੀਕ ਸੈਸ਼ਨ ਜੱਜ ਮਾਨਸਾ ਜਗਦੀਪ ਸੂਦ ਦੀ ਅਦਾਲਤ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ 'ਚ 2 ਵਿਅਕਤੀਆਂ ਨੂੰ 10-10 ਸਾਲ ਦੀ ਕੈਦ ਅਤੇ 1-1 ਲੱਖ ਰੁਪਏ ਜੁਰਮਾਨੇ ਦਾ ਫ਼ੈਸਲਾ ਸੁਣਾਇਆ ਹੈ | ਜਾਣਕਾਰੀ ਅਨੁਸਾਰ ਥਾਣਾ ...

ਪੂਰੀ ਖ਼ਬਰ »

ਤਹਿਸੀਲਦਾਰ ਦੇ ਵਤੀਰੇ ਤੋਂ ਖਫ਼ਾ ਬਾਰ ਐਸੋਸੀਏਸ਼ਨ ਨੇ ਮਾਲ ਅਦਾਲਤਾਂ ਦਾ ਕੀਤਾ ਬਾਈਕਾਟ

ਸਰਦੂਲਗੜ੍ਹ, 21 ਸਤੰਬਰ (ਜੀ. ਐਮ. ਅਰੋੜਾ)- ਸਥਾਨਕ ਬਾਰ ਐਸੋਸੀਏਸ਼ਨ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਸੱਤਪਾਲ ਸਿੰਘ ਦਿਓਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਤਹਿਸੀਲਦਾਰ ਦੇ ਮਾੜੇ ਵਤੀਰੇ ਕਾਰਨ ਮਾਲ ਅਦਾਲਤਾਂ ਦੇ ਬਾਈਕਾਟ ਦਾ ਫ਼ੈਸਲਾ ਕੀਤਾ ਗਿਆ | ਇਹ ਵੀ ...

ਪੂਰੀ ਖ਼ਬਰ »

45 ਦਿਨਾਂ ਤੋਂ ਲਾਪਤਾ ਬੱਚੇ ਦਾ ਕੁਝ ਪਤਾ ਨਾ ਲੱਗਿਆ

ਬੁਢਲਾਡਾ, 21 ਸਤੰਬਰ (ਸਵਰਨ ਸਿੰਘ ਰਾਹੀ)- 45 ਦਿਨ ਪਹਿਲਾਂ ਸਵੇਰੇ ਸਕੂਲ ਜਾਣ ਮੌਕੇ ਭੇਦਭਰੀ ਹਾਲਤ 'ਚ ਲਾਪਤਾ ਹੋਏ ਗ਼ਰੀਬ ਪਰਿਵਾਰ ਦੇ 14 ਸਾਲਾ ਲੜਕੇ ਦਾ ਅਜੇ ਤੱਕ ਕੋਈ ਥਹੁ-ਪਤਾ ਨਹੀਂ ਲੱਗ ਸਕਿਆ, ਜਿਸ ਕਾਰਨ ਉਸ ਦੇ ਪਰਿਵਾਰ ਚ ਸਹਿਮ ਪਾਇਆ ਜਾ ਰਿਹਾ ਹੈ | ਗੁੰਮਸ਼ੁਦਾ ...

ਪੂਰੀ ਖ਼ਬਰ »

ਬਜ਼ੁਰਗ ਜੋੜੇ 'ਤੇ ਕਾਤਲਾਨਾ ਹਮਲਾ ਕਰਨ ਵਾਲਿਆਂ ਿਖ਼ਲਾਫ਼ ਕੇਸ ਦਰਜ

ਹੀਰੋਂ ਖ਼ੁਰਦ, 21 ਸਤੰਬਰ (ਗੁਰਵਿੰਦਰ ਸਿੰਘ ਚਹਿਲ)-ਨਜ਼ਦੀਕੀ ਪਿੰਡ ਭਾਦੜਾ ਵਿਖੇ ਰਹਿ ਰਹੇ ਬੇਔਲਾਦ ਬਜ਼ੁਰਗ ਜੋੜੇ 'ਤੇ 3 ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕੀਤੇ ਜਾਣ ਦੀ ਖ਼ਬਰ ਹੈ | ਥਾਣਾ ਸਦਰ ਬੁਢਲਾਡਾ ਦੇ ...

ਪੂਰੀ ਖ਼ਬਰ »

ਮਾਨਸਾ ਵਿਖੇ ਰੁਜ਼ਗਾਰ ਮੇਲੇ ਦੌਰਾਨ 575 ਨੌਜਵਾਨਾਂ ਦੀ ਪਲੇਸਮੈਂਟ ਲਈ ਚੋਣ

ਮਾਨਸਾ, 21 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਰਾਜ ਸਰਕਾਰ ਵੱਲੋਂ 'ਘਰ-ਘਰ ਨੌਕਰੀ' ਪ੍ਰੋਗਰਾਮ ਤਹਿਤ ਸਥਾਨਕ ਨਹਿਰੂ ਮੈਮੋਰੀਅਲ ਕਾਲਜ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਰੋਜ਼ਗਾਰ ਐਾਡ ਟਰੇਨਿੰਗ ਵਿਭਾਗ ਵੱਲੋਂ ਮੈਗਾ ਰੋਜ਼ਗਾਰ ਮੇਲਾ ਲਗਾਇਆ ਗਿਆ | ਇਸ ...

ਪੂਰੀ ਖ਼ਬਰ »

ਬਰੇਟਾ ਦੀ ਅਨਾਜ ਮੰਡੀ 'ਚ ਝੋਨੇ ਦੀ ਆਮਦ ਸ਼ੁਰੂ

ਬਰੇਟਾ, 21 ਸਤੰਬਰ (ਰਵਿੰਦਰ ਕੌਰ ਮੰਡੇਰ)- ਸਥਾਨਕ ਅਨਾਜ ਮੰਡੀ ਵਿਚ ਅਗੇਤੇ ਝੋਨੇ ਦੀ ਫ਼ਸਲ ਦੀ ਆਮਦ ਸ਼ੁਰੂ ਹੋ ਗਈ ਹੈ, ਜਿਸ ਦੀ ਖ਼ਰੀਦ ਪ੍ਰਾਈਵੇਟ ਖ਼ਰੀਦਦਾਰਾਂ ਵੱਲੋਂ ਕੀਤੀ ਗਈ | ਪਿੰਡ ਕਾਲੀਆ ਦੇ ਕਿਸਾਨ ਅਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਝੋਨੇ ਦੀ ਥੋੜ੍ਹੇ ਸਮੇਂ ...

ਪੂਰੀ ਖ਼ਬਰ »

2 ਵਿਅਕਤੀਆਂ ਦਾ ਕਾਤਲ ਕਾਬੂ

ਸਰਦੂਲਗੜ੍ਹ, 21 ਸਤੰਬਰ ( ਜੀ. ਐਮ. ਅਰੋੜਾ)-ਨਜ਼ਦੀਕੀ ਪਿੰਡ ਬਰਨ ਵਿਖੇ ਬੀਤੇ ਦਿਨ ਸਰਪੰਚ ਤੇ ਇਕ ਹੋਰ ਦਾ ਕਾਤਲ ਪਵਨ ਸਿੰਘ ਪੁਲਿਸ ਨੇ ਕਾਬੂ ਕਰ ਕੇ ਅਦਾਲਤ 'ਚ ਪੇਸ਼ ਕੀਤਾ, ਜਿਸ ਦਾ 26 ਸਤੰਬਰ ਤੱਕ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਹੈ | ਥਾਣਾ ਮੁਖੀ ਗੁਰਦੀਪ ਸਿੰਘ ...

ਪੂਰੀ ਖ਼ਬਰ »

ਭੀਖੀ ਪੁਲਿਸ ਨੇ 18 ਕਿਸਾਨ ਜੇਲ੍ਹ ਭੇਜੇ

ਭੀਖੀ, 21 ਸਤੰਬਰ (ਬਲਦੇਵ ਸਿੰਘ ਸਿੱਧੂ/ ਗੁਰਿੰਦਰ ਸਿੰਘ ਔਲਖ)- ਬੀਤੀ ਰਾਤ ਸਥਾਨਕ ਪੁਲਿਸ ਵੱਲੋਂ ਪਟਿਆਲਾ ਧਰਨੇ ਸਬੰਧੀ ਗਿ੍ਫ਼ਤਾਰ ਕੀਤੇ 18 ਕਿਸਾਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ | ਥਾਣਾ ਮੁਖੀ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਕਿਸਾਨ ਗੁਰਜੰਟ ਸਿੰਘ ਅਤੇ ...

ਪੂਰੀ ਖ਼ਬਰ »

ਉ ੱਭਾ ਦੇ ਸਿੰਗਲ ਟਰੈਕ 'ਵੱਖਰਾ ਸਵਾਦ' ਦਾ ਪੋਸਟਰ ਜਾਰੀ

ਮਾਨਸਾ, 21 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਅਧਿਆਪਕ ਤੇ ਗਾਇਕ ਇਕਬਾਲ ਸੰਧੂ ਉ ੱਭਾ ਦੇ ਸਿੰਗਲ ਟਰੈਕ 'ਵੱਖਰਾ ਸਵਾਦ' ਦਾ ਪੋਸਟਰ ਜਾਰੀ ਕੀਤਾ ਗਿਆ | ਅਮਰ ਆਡੀਓ ਵੱਲੋਂ ਜਾਰੀ ਇਸ ਗੀਤ ਨੂੰ ਸੰਗੀਤਕ ਧੁਨਾਂ ਜਸਵਿੰਦਰ ਸਿੰਘ ਨੇ ਦਿੱਤੀਆਂ ਹਨ ਜਦਕਿ ਵੀਡੀਓਗ੍ਰਾਫ਼ਰ ...

ਪੂਰੀ ਖ਼ਬਰ »

ਤਨਖ਼ਾਹ ਨਾ ਮਿਲਣ ਕਾਰਨ ਸੰਕੇਤਕ ਧਰਨਾ ਲਗਾਇਆ

ਮਾਨਸਾ, 21 ਸਤੰਬਰ (ਵਿਸ਼ੇਸ਼ ਪ੍ਰਤੀਨਿਧ)- ਪੀ. ਡਬਲਿਊ. ਫ਼ੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਸੀਵਰੇਜ ਬੋਰਡ ਮਾਨਸਾ/ਬਠਿੰਡਾ ਵੱਲੋਂ ਕੱਚੇ ਕਾਮਿਆਂ ਦੀਆਂ ਤਨਖ਼ਾਹਾਂ ਜਾਰੀ ਕਰਵਾਉਣ ਸਬੰਧੀ ਕਰਾਉਣ ਸਬੰਧੀ ਜੀ. ਡੀ. ਸੀ. ਐੱਲ. ਦੇ ਦਫ਼ਤਰ ਅੱਗੇ ਸੰਕੇਤਕ ਧਰਨਾ ...

ਪੂਰੀ ਖ਼ਬਰ »

ਬੈਂਕ ਦੇ ਹੂਟਰ ਨੇ ਮੁਹੱਲਾ ਵਾਸੀਆਂ ਦੀ ਨੀਂਦ ਉਡਾਈ

ਬਰੇਟਾ, 21 ਸਤੰਬਰ (ਰਵਿੰਦਰ ਕੌਰ ਮੰਡੇਰ)- ਸਥਾਨਕ ਓ. ਬੀ. ਸੀ. ਬੈਂਕ ਵਿਚ ਲੱਗੇ ਹੂਟਰ ਦੇ ਅਚਾਨਕ ਸਵੇਰ ਵੇਲੇ ਕਰੀਬ 4 ਵਜੇ ਵੱਜ ਜਾਣ ਕਾਰਨ ਮੰਡੀ ਵਿਚ ਡਰ ਵਾਲਾ ਮਾਹੌਲ ਬਣ ਗਿਆ | ਇਸ ਦਾ ਪਤਾ ਨਜ਼ਦੀਕ ਬਣੇ ਜਿੰਮ ਵਿਚ ਜਦੋਂ ਸਵੇਰੇ ਕਸਰਤ ਕਰਨ ਲਈ ਨੌਜਵਾਨ ਆਉਣੇ ਸ਼ੁਰੂ ਹੋ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦਾ ਕੈਨੇਡਾ ਪਹੁੰਚਣ 'ਤੇ ਸਵਾਗਤ

ਮਾਨਸਾ, 21 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਹਲਕਾ ਜੋਗਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦਾ ਕੈਨੇਡਾ ਪਹੁੰਚਣ 'ਤੇ ਸਿੱਖ ਭਾਈਚਾਰੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ | ਸਵਾਗਤ ਕਰਨ ਵਾਲਿਆਂ 'ਚ ਡਾ: ਭਰਪੂਰ ਸਿੰਘ, ਗੁਰਜੀਤ ਸਿੰਘ ਮਾਨ, ਸਾਧੂ ...

ਪੂਰੀ ਖ਼ਬਰ »

ਮੱੁਖ ਸੜਕ ਦੀ ਨਵ-ਉਸਾਰੀ 'ਚ ਦੇਰੀ ਹੋਣ ਕਾਰਨ ਵਪਾਰੀ ਅਤੇ ਆਮ ਲੋਕ ਦੁਖੀ

ਝੁਨੀਰ, 21 ਸਤੰਬਰ (ਸੁਰਜੀਤ ਵਸ਼ਿਸ਼ਟ)- ਕਸਬਾ ਝੁਨੀਰ ਦੇ ਕੋਲੋਂ ਲੰਘਣ ਵਾਲੀ ਮਾਨਸਾ-ਸਰਸਾ ਜਾਣ ਵਾਲੀ ਮੁੱਖ ਸੜਕ ਦੀ ਨਵ-ਉਸਾਰੀ ਬੀਤੇ 6-7 ਮਹੀਨਿਆਂ ਤੋਂ ਹੀ ਬਹੁਤ ਮੱਠੀ ਰਫ਼ਤਾਰ ਵਿਚ ਚੱਲ ਰਹੀ ਹੈ ਜਿਸ ਕਾਰਨ ਬੱਸ ਸਟੈਂਡ 'ਤੇ ਸਥਿਤ 200 ਤੋਂ ਵਧੀਕ ਦੁਕਾਨਦਾਰ, 5 ਬੈਂਕਾਂ ...

ਪੂਰੀ ਖ਼ਬਰ »

ਪ੍ਰੀ-ਨਰਸਰੀ ਕਲਾਸਾਂ ਚਾਲੂ ਕਰਨ ਵਿਰੁੱਧ ਰੋਸ ਧਰਨੇ 25 ਤੋਂ-ਹਰਗੋਬਿੰਦ ਕੌਰ

ਮਾਨਸਾ, 21 ਸਤੰਬਰ (ਵਿਸ਼ੇਸ਼ ਪ੍ਰਤੀਨਿਧ)- ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ-ਨਰਸਰੀ ਕਲਾਸਾਂ ਚਾਲੂ ਕਰਨ ਦਾ ਸਖ਼ਤ ਵਿਰੋਧ ਕੀਤਾ ਹੈ | ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਇੱਥੇ ...

ਪੂਰੀ ਖ਼ਬਰ »

ਆਈਸੈਕਟ ਕੌਾਸਲ ਵਿਕਾਸ ਯਾਤਰਾ ਨੂੰ ਵਿਧਾਇਕ ਮਾਨਸ਼ਾਹੀਆ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਮਾਨਸਾ, 21 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਪਿੰਡ ਖਿਆਲਾ ਕਲਾਂ ਦੇ ਦਿਹਾਤੀ ਸਕਿੱਲ ਸੈਂਟਰ ਵਿਖੇ ਆਈਸੈਕਟ ਕੌਾਸਲ ਵਿਕਾਸ ਯਾਤਰਾ ਨੂੰ ਨਾਜਰ ਸਿੰਘ ਮਾਨਸ਼ਾਹੀਆ ਵਿਧਾਇਕ ਮਾਨਸਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਇਹ ਯਾਤਰਾ ਜ਼ਿਲ੍ਹੇ ਦੇ ਵੱਖ ਵੱਖ ...

ਪੂਰੀ ਖ਼ਬਰ »

ਸਵੱਛ ਭਾਰਤ ਮੁਹਿੰਮ ਤਹਿਤ ਵਾਰਡ ਨੰ: 6 ਦੀ ਸਫ਼ਾਈ ਕੀਤੀ

ਬਰੇਟਾ, 21 ਸਤੰਬਰ (ਵਿ. ਪ੍ਰਤੀ.)- ਕੇਂਦਰ ਸਰਕਾਰ ਵੱਲੋਂ ਚਲਾਈ ਗਈ ਸਵੱਛ ਭਾਰਤ ਮੁਹਿੰਮ ਤਹਿਤ 15 ਸਤੰਬਰ ਤੋਂ 2 ਅਕਤੂਬਰ ਤੱਕ ਸਫ਼ਾਈ ਪੰਦ੍ਹਰਵਾੜਾ ਮਨਾਇਆ ਜਾ ਰਿਹਾ ਹੈ | ਇਸੇ ਤਹਿਤ ਸਥਾਨਕ ਨਗਰ ਕਾੌਸਲ ਦੇ ਕਰਮਚਾਰੀਆਂ ਅਤੇ ਕੌਾਸਲਰਾਂ ਵੱਲੋਂ ਵਾਰਡ ਨੰਬਰ 6 ਵਿਚ ਸਫ਼ਾਈ ...

ਪੂਰੀ ਖ਼ਬਰ »

ਐੱਨ. ਸੀ. ਸੀ. ਕੈਡਿਟਾਂ ਨੇ ਸ਼ਹੀਦ ਕੈਪਟਨ ਕੇ. ਕੇ. ਗੌੜ ਦੇ ਬੁੱਤ ਦੀ ਸਫ਼ਾਈ ਕੀਤੀ

ਬੁਢਲਾਡਾ, 21 ਸਤੰਬਰ (ਸਵਰਨ ਸਿੰਘ ਰਾਹੀ)- ਸਵੱਛ ਭਾਰਤ ਅਭਿਆਨ ਤਹਿਤ ਸਥਾਨਕ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਐੱਨ. ਸੀ. ਸੀ. ਕੈਡਟਾਂ ਵੱਲੋਂ ਸ਼ਹਿਰ ਅੰਦਰ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਸਥਾਨਕ ਬੱਸ ਸਟੈਂਡ ਨਜ਼ਦੀਕ ਬਣੇ 1971 ਦੀ ਭਾਰਤ-ਪਾਕਿ ਜੰਗ ਦੇ ਸ਼ਹੀਦ ਕੈਪਟਨ ਕੇ. ...

ਪੂਰੀ ਖ਼ਬਰ »

ਕੱਪੜੇ ਦੀਆਂ ਕੀਮਤਾਂ ਵਿਚ ਵਾਧਾ ਹੋਣ ਕਾਰਨ ਵਰਦੀ ਫ਼ੰਡ ਵਧਾਉਣ ਦੀ ਮੰਗ

ਹੀਰੋਂ ਖ਼ੁਰਦ, 21 ਸਤੰਬਰ (ਗੁਰਵਿੰਦਰ ਸਿੰਘ ਚਹਿਲ)- ਸੂਬੇ ਦੇ ਵੱਖ ਵੱਖ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਲਈ ਮਹਿਕਮਾ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਲਈ ਪ੍ਰਤੀ ਬੱਚਾ 400 ਰੁਪਏ ਵਰਦੀ ਫ਼ੰਡ ਜਾਰੀ ਕੀਤਾ ਗਿਆ ਹੈ ਜੋ ਕਿ ਮਹਿੰਗਾਈ ਦੇ ...

ਪੂਰੀ ਖ਼ਬਰ »

ਪਰਜਾਪਤ ਭਾਈਚਾਰੇ ਨੂੰ ਪਛੜੀਆਂ ਸ਼੍ਰੇਣੀਆਂ ਵਾਲੇ ਸਾਰੇ ਲਾਭ ਦਿੱਤੇ ਜਾਣ-ਹੀਰੇਵਾਲਾ

ਮਾਨਸਾ, 21 ਸਤੰਬਰ (ਸਟਾਫ਼ ਰਿਪੋਰਟਰ)- ਪਰਜਾਪਤ ਭਲਾਈ ਸਭਾ ਜ਼ਿਲ੍ਹਾ ਮਾਨਸਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰੇਮ ਸਿੰਘ ਹੀਰੇਵਾਲਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਰਜਾਪਤ ਭਾਈਚਾਰੇ ਦੇ ਲੋਕ ਮਿਹਨਤ ਮਜ਼ਦੂਰੀ ਕਰ ਕੇ ...

ਪੂਰੀ ਖ਼ਬਰ »

ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਨਾਲ ਬੱਚਿਆਂ ਦੀ ਗਿਣਤੀ 'ਚ ਹੋਵੇਗਾ ਵਾਧਾ

ਬਰੇਟਾ, 21 ਸਤੰਬਰ (ਜੀਵਨ ਸ਼ਰਮਾ)- ਰਾਜ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਨਵੇਂ ਸੈਸ਼ਨ ਤੋਂ ਪ੍ਰੀ-ਪ੍ਰਾਇਮਰੀ ਕਲਾਸਾਂ ਦੀ ਸ਼ੁਰੂਆਤ ਕਰਨ ਦੇ ਫ਼ੈਸਲੇ ਨੂੰ ਐਲੀਮੈਂਟਰੀ ਟੀਚਰ ਯੂਨੀਅਨ ਦੀ ਵੱਡੀ ਜਿੱਤ ਦੱਸਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਅਮਨਦੀਪ ਸ਼ਰਮਾ, ...

ਪੂਰੀ ਖ਼ਬਰ »

ਸਵੱਛਤਾ ਮੁਹਿੰਮ ਤਹਿਤ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੱਖ-ਵੱਖ ਥਾੲੀਂ ਚਲਾਈ ਮੁਹਿੰਮ

ਬਠਿੰਡਾ 21, ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵਲੋਂ ਸਵੱਛਤਾ ਪੰਦ੍ਹਰਵਾੜਾ ਮੁਹਿੰਮ ਤਹਿਤ ਨਗਰ ਨਿਗਮ ਬਠਿੰਡਾ ਦੇ ਸਹਿਯੋਗ ਨਾਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਐੱਨ. ਜੀ. ਓਜ਼, ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ, ਸਿਵਲ ...

ਪੂਰੀ ਖ਼ਬਰ »

ਜਮਹੂਰੀ ਕਿਸਾਨ ਸਭਾ ਵੱਲੋਂ ਐੱਸ. ਡੀ. ਐੱਮ. ਨੂੰ ਮੰਗ-ਪੱਤਰ

ਮਾਨਸਾ, 21 ਸਤੰਬਰ (ਵਿਸ਼ੇਸ਼ ਪ੍ਰਤੀਨਿਧ)- ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਅਤਲਾ ਕਲਾਂ, ਜ਼ਿਲ੍ਹਾ ਸਕੱਤਰ ਅਮਰੀਕ ਸਿੰਘ ਫਫੜੇ ਭਾਈਕੇ ਦੀ ਅਗਵਾਈ ਵਿੱਚ ਐੱਸ. ਡੀ. ਐੱਮ. ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ | ਜ਼ਿਲ੍ਹਾ ਪੈੱ੍ਰਸ ਸਕੱਤਰ ...

ਪੂਰੀ ਖ਼ਬਰ »

ਨਵ-ਨਿਯੁਕਤ ਬਲਾਕ ਪ੍ਰਧਾਨਾਂ ਨੇ ਪਾਰਟੀ ਨੂੰ ਪਿੰਡ ਪੱਧਰ 'ਤੇ ਮਜ਼ਬੂਤ ਕਰਨ ਦਾ ਪ੍ਰਣ ਲਿਆ

ਝੁਨੀਰ, 21 ਸਤੰਬਰ (ਨਿ. ਪ. ਪ.)- ਆਮ ਆਦਮੀ ਪਾਰਟੀ ਵੱਲੋਂ ਬੀਤੇ ਦਿਨ ਭਰਪੂਰ ਸਿੰਘ ਚਚੋਹਰ ਨੂੰ ਬਲਾਕ ਝੁਨੀਰ ਦਾ ਪ੍ਰਧਾਨ, ਬਲਾਕ ਸਰਦੂਲਗੜ੍ਹ ਦਾ ਪ੍ਰਧਾਨ ਹਰਦੇਵ ਸਿੰਘ ਉੱਲਕ ਅਤੇ ਬਲਾਕ ਬਹਿਣੀਵਾਲ ਦਾ ਪ੍ਰਧਾਨ ਪਰਮਜੀਤ ਸਿੰਘ ਰਾਏਪੁਰ ਨਿਯੁਕਤ ਕੀਤੇ ਜਾਣ 'ਤੇ ਪਾਰਟੀ ...

ਪੂਰੀ ਖ਼ਬਰ »

ਗੁਰੂਕੁਲ ਅਕੈਡਮੀ ਦੇ ਖਿਡਾਰੀ ਰਾਜ ਪੱਧਰੀ ਖੇਡਾਂ ਲਈ ਚੁਣੇ

ਜੋਗਾ, 21 ਸਤੰਬਰ (ਅਕਲੀਆ)- ਪ੍ਰਾਇਮਰੀ ਤੇ ਹਾਈ ਸਕੂਲਾਂ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਗੁਰੂਕੁਲ ਅਕੈਡਮੀ ਉੱਭਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਕਈ ਵਿਦਿਆਰਥੀ ਰਾਜ ਪੱਧਰੀ ਖੇਡਾਂ ਲਈ ਚੁਣੇ ਗਏ | ਰਾਜਿੰਦਰ ਕੁਮਾਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਜੋਗਾ, 21 ਸਤੰਬਰ (ਪ. ਪ.)- ਪੰਜਾਬੀ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਐੱਮ. ਐੱਸ. ਸੀ. ਆਈ. ਟੀ ਸਮੈਸਟਰ- ਚੌਥਾ ਦੇ ਨਤੀਜੇ ਵਿਚੋਂ ਮਾਈ ਭਾਗੋ ਡਿਗਰੀ ਕਾਲਜ ਰੱਲਾ ਦਾ ਨਤੀਜਾ ਸ਼ਾਨਦਾਰ ਰਿਹਾ | ਪ੍ਰੋ: ਕਮਲਦੀਪ ਕੌਰ ਨੇ ਦੱਸਿਆ ਕਿ ਕੁਲਵਿੰਦਰ ਕੌਰ ਨੇ 81.1 ਪ੍ਰਤੀਸ਼ਤ, ਰਜਿੰਦਰ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਮਾਪਤ

ਭੀਖੀ, 21 ਸਤੰਬਰ (ਬਲਦੇਵ ਸਿੰਘ ਸਿੱਧੂ)- ਸਥਾਨਕ ਸ਼ਹੀਦ ਲੈਫ਼ਟੀਨੈਂਟ ਗੁਰਦੇਵ ਸਿੰਘ ਯਾਦਗਾਰੀ ਸਟੇਡੀਅਮ ਵਿਖੇ ਪ੍ਰਾਇਮਰੀ ਸਕੂਲਾਂ ਦੀਆਂ ਅੰਡਰ 11 ਦੀਆਂ ਕਰਵਾਈਆਂ ਗਈਆਂ | ਡੀ. ਈ. ਓ. (ਸੈਕੰਡਰੀ ਅਤੇ ਐਲੀਮੈਂਟਰੀ) ਕੁਲਭੂਸ਼ਣ ਸਿੰਘ ਬਾਜਵਾ ਨੇ ਜੇਤੂ ਟੀਮਾਂ ਨੰੂ ਇਨਾਮ ...

ਪੂਰੀ ਖ਼ਬਰ »

ਮਾਸਟਰ ਮੋਟੀਵੇਟਰ ਯੂਨੀਅਨ ਵੱਲੋਂ ਸੰਘਰਸ਼ ਦਾ ਐਲਾਨ

ਮਾਨਸਾ, 21 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਯੂਨੀਅਨ ਪੰਜਾਬ ਵੱਲੋਂ ਹੱਕੀ ਮੰਗਾਂ ਮੰਨਵਾਉਣ ਲਈ ਤਿੱਖਾ ਸੰਘਰਸ਼ ਲੜਨ ਦਾ ਫ਼ੈਸਲਾ ਕੀਤਾ ਗਿਆ ਹੈ | ਸਥਾਨਕ ਬਾਲ ਭਵਨ ਵਿਖੇ ਜ਼ਿਲ੍ਹਾ ਇਕਾਈ ਦੀ ਚੋਣ ਕਰਨ ਉਪਰੰਤ ਅਹੁਦੇਦਾਰਾਂ ਨੇ ...

ਪੂਰੀ ਖ਼ਬਰ »

ਤਨਖ਼ਾਹਾਂ ਨਾ ਮਿਲਣ 'ਤੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਕਿਰਤੀਆਂ ਨੇ ਲਾਇਆ ਧਰਨਾ

ਭੀਖੀ, 21 ਸਤੰਬਰ (ਗੁਰਿੰਦਰ ਸਿੰਘ ਔਲਖ)- ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਫੈਡਰੇਸ਼ਨ ਕਾਨਟ੍ਰੈਕਟ ਯੂਨੀਅਨ ਬਰਾਂਚ ਭੀਖੀ ਦੇ ਵਰਕਰ ਤਨਖ਼ਾਹ ਨਾ ਮਿਲਣ ਕਰ ਕੇ ਧਰਨੇ 'ਤੇ ਬੈਠੇ ਹਨ | ਜਥੇਬੰਦੀ ਦੇ ਪ੍ਰਧਾਨ ਅਵਤਾਰ ਸਿੰਘ ਅਤੇ ਸਕੱਤਰ ਜਸਵੀਰ ਸਿੰਘ ਨੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX