ਤਾਜਾ ਖ਼ਬਰਾਂ


ਸ਼ਿਵ ਸੈਨਾ ਆਗੂ 'ਤੇ ਕਾਤਲਾਨਾ ਹਮਲਾ
. . .  1 day ago
ਲੁਧਿਆਣਾ ,22 ਫਰਵਰੀ { ਪਰਮਿੰਦਰ ਸਿੰਘ ਅਹੂਜਾ }- ਸਥਾਨਕ ਜਮਾਲਪੁਰ ਇਲਾਕੇ 'ਚ ਅੱਜ ਰਾਤ ਕੁੱਝ ਅਣਪਛਾਤੇ ਨੌਜਵਾਨਾ ਵੱਲੋਂ ਹਿੰਦੂ ਸ਼ਿਵ ਸੈਨਾ ਆਗੂ ਅਮਿੱਤ ਅਰੋੜਾ 'ਤੇ ਕਾਤਲਾਨਾ ਹਮਲਾ ਕੀਤਾ ਗਿਆ ...
ਬੀਤੀ ਰਾਤ ਨਾਭਾ ਵਿਖੇ ਹੋਏ ਕਤਲ ਦੀ ਗੁੱਥੀ ਸੁਲਝੀ, ਦੋਸਤ ਹੀ ਨਿਕਲਿਆ ਕਾਤਲ
. . .  1 day ago
ਨਾਭਾ, 22 ਫਰਵਰੀ (ਅਮਨਦੀਪ ਸਿੰਘ ਲਵਲੀ) - ਬੀਤੀ ਰਾਤ 9 ਵਜੇ ਦੇ ਕਰੀਬ ਅਮਨਦੀਪ ਸਿੰਘ ਉਰਫ਼ ਗੋਸ਼ੂ ਪੁੱਤਰ ਸਵ. ਭਗਤ ਸਿੰਘ ਦੇ ਕੋਤਵਾਲੀ ਨਜ਼ਦੀਕ ਗੋਲੀ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਸੀ। ਜਿਸ ਸਬੰਧੀ ਅੱਜ ਕੋਤਵਾਲੀ ਨਾਭਾ ਵੱਲੋਂ 174 ਦੀ ਕਾਰਵਾਈ ਕਰ...
ਮੋਦੀ ਅੱਗੇ ਧਾਰਮਿਕ ਆਜ਼ਾਦੀ ਦਾ ਮੁੱਦਾ ਚੁੱਕਣਗੇ ਟਰੰਪ
. . .  1 day ago
ਵਾਸ਼ਿੰਗਟਨ, 22 ਫਰਵਰੀ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਹਫ਼ਤੇ ਹੋਣ ਵਾਲੀ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਧਾਰਮਿਕ ਸੁਤੰਤਰਤਾ ਦਾ ਮੁੱਦਾ ਚੁੱਕਣਗੇ। ਵਾਈਟ ਹਾਊਸ ਨੇ ਇਸ ਸਬੰਧੀ...
ਡੀ. ਜੀ. ਪੀ. ਦੇ ਬਿਆਨ ਦੀ ਗਿਆਨੀ ਹਰਪ੍ਰੀਤ ਸਿੰਘ ਵਲੋਂ ਨਿੰਦਾ
. . .  1 day ago
ਅੰਮ੍ਰਿਤਸਰ, 22 ਫਰਵਰੀ (ਸੁਰਿੰਦਰ ਕੋਛੜ) - ਪਾਕਿਸਤਾਨ ਵਿਖੇ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਸਮਾਗਮਾਂ |'ਚ ਸ਼ਿਰਕਤ ਕਰਨ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਡੀ. ਜੀ. ਪੀ. (ਡਾਇਰੈਕਟਰ ਜਨਰਲ ਆਫ਼ ਪੁਲਿਸ) ਦਿਨਕਰ...
ਭਾਜਪਾ ਆਗੂ ਸ਼ਕਤੀ ਸ਼ਰਮਾ ਦੀ ਮੀਟਿੰਗ ਵਿਚ ਤਬੀਅਤ ਵਿਗੜੀ
. . .  1 day ago
ਲੁਧਿਆਣਾ, 22 ਫ਼ਰਵਰੀ (ਪੁਨੀਤ ਬਾਵਾ)-ਭਾਜਪਾ ਦੀ ਅੱਜ ਲੁਧਿਆਣਾ ਦੇ ਹੋਟਲ ਨਾਗਪਾਲ ਰਿਜੈਂਸੀ ਵਿਖੇ ਮੀਟਿੰਗ ਦੌਰਾਨ ਪੀ.ਐਸ.ਆਈ.ਈ.ਸੀ. ਦੇ ਸਾਬਕਾ ਚੇਅਰਮੈਨ ਸ਼ਕਤੀ ਸ਼ਰਮਾ ਦੀ ਤਬੀਅਤ ਖ਼ਰਾਬ ਹੋ ਗਈ, ਜਿੰਨਾਂ ਨੂੰ ਭਾਜਪਾ ਆਗੂਆਂ ਨੇ ਚੁੱਕ ਕੇ ਹਸਪਤਾਲ ਪਹੁੰਚਾਇਆ। ਮੀਟਿੰਗ...
ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੇ ਨੋਇਡਾ-ਫਰੀਦਾਬਾਦ ਜਾਣ ਵਾਲਾ ਰਸਤਾ ਖੋਲ੍ਹਿਆ
. . .  1 day ago
ਨਵੀਂ ਦਿੱਲੀ, 22 ਫਰਵਰੀ - ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸ਼ਾਹੀਨ ਬਾਗ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਆਸ਼ਰਮ, ਜਾਮੀਆ, ਔਖਲਾ, ਬਾਟਲਾ ਹਾਊਸ ਤੋਂ ਨੋਇਡਾ ਤੇ ਫਰੀਦਾਬਾਦ ਜਾਣ ਵਾਲੇ ਰਸਤੇ ਨੂੰ ਖੋਲ ਦਿੱਤਾ ਹੈ ਪਰ ਇਸ ਰਸਤੇ ਤੋਂ ਸਿਰਫ ਬਾਈਕ ਤੇ ਕਾਰ ਰਾਹੀਂ...
ਦੋਸ਼ੀ ਵਿਨੈ ਸ਼ਰਮਾ ਨੂੰ ਕੋਰਟ ਨੇ ਦਿੱਤਾ ਵੱਡਾ ਝਟਕਾ
. . .  1 day ago
ਨਵੀਂ ਦਿੱਲੀ, 22 ਫਰਵਰੀ - ਨਿਰਭੈਆ ਕੇਸ ਵਿਚ ਦੋਸ਼ੀ ਵਿਨੈ ਸ਼ਰਮਾ ਦੀ ਇਲਾਜ ਦੀ ਪਟੀਸ਼ਨ ਨੂੰ ਪਟਿਆਲਾ ਹਾਊਸ ਕੋਰਟ ਨੇ ਖਾਰਜ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਤਿਹਾੜ ਜੇਲ੍ਹ ਦੇ ਮੁਤਾਬਿਕ ਵਿਨੈ ਦੀ ਦਿਮਾਗੀ ਹਾਲਤ ਠੀਕ ਹੈ ਤੇ ਉਸ ਨੂੰ ਇਲਾਜ ਦੀ ਲੋੜ...
ਚੰਡੀਗੜ੍ਹ 'ਚ ਅੱਗ ਲੱਗਣ ਕਾਰਨ 3 ਲੜਕੀਆਂ ਦੀ ਮੌਤ
. . .  1 day ago
ਚੰਡੀਗੜ੍ਹ, 22 ਫਰਵਰੀ (ਰਣਜੀਤ ਸਿੰਘ) - ਚੰਡੀਗੜ੍ਹ ਸਥਿਤ ਸੈਕਟਰ 32 ਪੀਜੀ ਵਿਖੇ ਇਕ ਇਮਾਰਤ ਨੂੰ ਅੱਗ ਲੱਗਣ ਦੀ ਖ਼ਬਰ ਮਿਲ ਹੈ। ਇਸ ਹਾਦਸੇ ਵਿਚ 3 ਲੜਕੀਆਂ ਦੀ ਅੱਗ 'ਚ ਝੁਲਸਣ ਕਾਰਨ ਮੌਤ ਹੋ ਗਈ ਹੈ ਜਦੋਂ ਕਿ 2 ਗੰਭੀਰ ਜ਼ਖਮੀ ਹੋ ਗਈਆਂ ਹਨ। ਜਿਨ੍ਹਾਂ ਨੂੰ...
ਕੇਜਰੀਵਾਲ ਦਾ ਟਰੰਪ ਦੇ ਪ੍ਰੋਗਰਾਮ ਵਿਚੋਂ ਨਾਮ ਹਟਾਏ ਜਾਣ 'ਤੇ ਭੱਖੀ ਸਿਆਸਤ
. . .  1 day ago
ਨਵੀਂ ਦਿੱਲੀ, 22 ਫਰਵਰੀ - ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਆਪਣੀ ਭਾਰਤ ਯਾਤਰਾ ਦੌਰਾਨ ਦਿੱਲੀ ਦੇ ਇਕ ਸਰਕਾਰੀ ਸਕੂਲ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੀ ਹੈ ਪਰੰਤੂ ਦਿੱਲੀ ਸਰਕਾਰ ਦੇ ਸੂਤਰਾਂ ਮੁਤਾਬਿਕ ਇਸ ਪ੍ਰੋਗਰਾਮ ਵਿਚ ਦਿੱਲੀ...
ਕੈਪਟਨ ਅਮਰਿੰਦਰ ਸਿੰਘ, ਵਿਧਾਇਕ ਬਲਜਿੰਦਰ ਕੌਰ ਅਤੇ ਸਰਪੰਚ ਪੰਥਦੀਪ ਸਿੰਘ ਦਾ ਭਲਕੇ ਰਾਸ਼ਟਰੀ ਆਦਰਸ਼ ਪੁਰਸਕਾਰਾਂ ਨਾਲ ਹੋਵੇਗਾ ਵਿਸ਼ੇਸ਼ ਸਨਮਾਨ
. . .  1 day ago
ਬਟਾਲਾ, 22 ਫਰਵਰੀ (ਕਾਹਲੋਂ)-ਯੁਵਕ ਮਾਮਲੇ ਅਤੇ ਖੇਡਾਂ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਦਸਵੇਂ ਭਾਰਤੀ ਵਿਦਿਆਰਥੀ ਸੰਸਦ ਦੇ ਹੋ ਰਹੇ ਚਾਰ ਰੋਜ਼ਾ ਪ੍ਰੋਗਰਾਮ ਦੌਰਾਨ ਵਿਗਿਆਨ ਭਵਨ ਦਿੱਲੀ ਵਿਖੇ ਕੈਪਟਨ ਅਮਰਿੰਦਰ ਸਿੰਘ ਦਾ ਆਦਰਸ਼ ਮੁੱਖ ਮੰਤਰੀ, ਐਮ.ਐਲ.ਏ...
ਡੀ.ਜੀ.ਪੀ. ਦੇ ਬਿਆਨ ਦਾ ਇਕੋ ਇੱਕ ਮਕਸਦ, ਕਰਤਾਰਪੁਰ ਕਾਰੀਡੋਰ ਨੂੰ ਬੰਦ ਕਰਾਉਣਾ - ਖਹਿਰਾ
. . .  1 day ago
ਚੰਡੀਗੜ੍ਹ, 22 ਫਰਵਰੀ (ਅਜੈਬ ਸਿੰਘ ਔਜਲਾ) - ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸ.ਸੁਖਪਾਲ ਸਿੰਘ ਖਹਿਰਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਜੋ ਸ਼ਰਾਰਤ ਪੂਰਨ ਬਿਆਨ...
ਡੀ.ਜੀ.ਪੀ. ਵਰਗੇ ਬੰਦੇ ਅੱਤਵਾਦ ਪੈਦਾ ਕਰਦੇ ਹਨ - ਸੁਖਪਾਲ ਖਹਿਰਾ
. . .  1 day ago
ਕੈਪਟਨ ਅਮਰਿੰਦਰ ਸਿੰਘ ਨੂੰ ਡੀ.ਜੀ.ਪੀ. ਦੇ ਬਿਆਨ 'ਤੇ ਜਵਾਬ ਦੇਣਾ ਪਏਗਾ - ਸੁਖਪਾਲ ਖਹਿਰਾ
. . .  1 day ago
ਡੀ.ਜੀ.ਪੀ. ਨੇ ਸਾਰੀ ਸਿੱਖ ਕੌਮ ਨੂੰ ਅੱਤਵਾਦੀ ਦੱਸਿਆ - ਸੁਖਪਾਲ ਖਹਿਰਾ
. . .  1 day ago
ਸ੍ਰੀ ਕਰਤਾਰਪੁਰ ਲਾਂਘਾ ਕੁੱਝ ਲੋਕਾ ਨੂੰ ਹਜ਼ਮ ਨਹੀਂ ਹੋ ਰਿਹਾ - ਸੁਖਪਾਲ ਖਹਿਰਾ ਨੇ ਡੀ.ਜੀ.ਪੀ. ਦੇ ਬਿਆਨ 'ਤੇ ਕੈਪਟਨ ਤੇ ਅਕਾਲੀ ਦਲ ਦੀ ਕੀਤੀ ਆਲੋਚਨਾ
. . .  1 day ago
ਪੰਜਾਬ ਦੇ ਡੀ.ਜੀ.ਪੀ. ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ - ਸੁਖਪਾਲ ਖਹਿਰਾ
. . .  1 day ago
ਮੁੱਖ ਮੰਤਰੀ ਦੇ ਸ਼ਹਿਰ 'ਚ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਵਲੋਂ ਧਰਨਾ
. . .  1 day ago
ਕਰਤਾਰਪੁਰ ਲਾਂਘੇ 'ਤੇ ਡੀ.ਜੀ.ਪੀ. ਦੇ ਬਿਆਨ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਵਲੋਂ ਪ੍ਰੈਸ ਕਾਨਫਰੰਸ ਜਾਰੀ
. . .  1 day ago
ਭਾਰੀ ਮਾਤਰਾ 'ਚ ਅਫੀਮ ਸਮੇਤ ਇਕ ਕਾਬੂ
. . .  1 day ago
ਭਲਕੇ ਦੀ ਰੈਲੀ ਨੂੰ ਲੈ ਕੇ ਸੁਖਬੀਰ ਧੜਾ ਹੁਣੇ ਤੋਂ ਘਬਰਾਇਆ - ਢੀਂਡਸਾ
. . .  1 day ago
ਅੰਮ੍ਰਿਤਸਰ ਦਿਹਾਤੀ 'ਚ ਹਰੇਕ ਪਿੰਡ 'ਚ ਹੋਵੇਗੀ ਪੁਲਿਸ ਅਫ਼ਸਰ ਦੀ ਨਿਯੁਕਤੀ- ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ
. . .  1 day ago
ਕੇਂਦਰ ਸਰਕਾਰ ਵਲੋਂ ਪੰਜਾਬ ਦੀ ਬਣਦੀ ਜੀ. ਐੱਸ. ਟੀ. ਰਾਸ਼ੀ ਛੇਤੀ ਭੇਜੀ ਜਾਵੇਗੀ- ਅਗਰਵਾਲ
. . .  1 day ago
ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੇ ਸਾਰੇ ਸ਼ਰਧਾਲੂਆਂ ਪ੍ਰਤੀ ਡੀ. ਜੀ. ਪੀ. ਦਾ ਬਿਆਨ ਗ਼ਲਤ- ਅਮਨ ਅਰੋੜਾ
. . .  1 day ago
ਮਜੀਠੀਆ ਵਲੋਂ ਡੀ. ਜੀ. ਪੀ. ਦੇ ਬਿਆਨ ਦੀ ਨਿਖੇਧੀ, ਪੁੱਛਿਆ- ਕਰਤਾਰਪੁਰ ਲਾਂਘੇ ਰਾਹੀਂ ਜਾ ਕੇ ਕੌਣ ਅੱਤਵਾਦੀ ਬਣਿਆ
. . .  1 day ago
ਕਰਤਾਰਪੁਰ ਸਾਹਿਬ ਲਾਂਘੇ ਸੰਬੰਧੀ ਡੀ. ਜੀ. ਪੀ. ਦੇ ਬਿਆਨ ਨੇ ਸੰਗਤਾਂ ਦੇ ਮਨਾਂ ਨੂੰ ਪਹੁੰਚਾਈ ਡੂੰਘੀ ਠੇਸ- ਭਾਈ ਲੌਂਗੋਵਾਲ
. . .  1 day ago
ਨਹੀਂ ਰਹੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਪ੍ਰੇਮ ਅਰੋੜਾ
. . .  1 day ago
ਅਕਾਲੀ ਦਲ ਨੇ ਗੋਲਕ ਦਾ ਪੈਸਾ ਸਿਆਸਤ 'ਚ ਵਰਤਿਆ- ਬੀਬੀ ਭੱਠਲ
. . .  1 day ago
ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਰਿਸ਼ਤੇਦਾਰ ਅਤੇ ਸਾਬਕਾ ਸੰਸਦ ਮੈਂਬਰ ਕ੍ਰਿਸ਼ਨਾ ਬੋਸ ਦਾ ਦੇਹਾਂਤ
. . .  1 day ago
ਧਾਰਾ 370 ਦੇ ਬੇਅਸਰ ਹੋਣ ਤੋਂ ਬਾਅਦ ਕਾਫ਼ੀ ਖ਼ੁਸ਼ ਹਨ ਜੰਮੂ-ਕਸ਼ਮੀਰ ਦੇ ਵਾਸੀ- ਨੱਡਾ
. . .  1 day ago
ਤਰਨਤਾਰਨ : ਨਗਰ ਕੀਰਤਨ ਦੌਰਾਨ ਹੋਏ ਧਮਾਕੇ 'ਚ ਜ਼ਖ਼ਮੀ ਹੋਏ ਬੱਚੇ ਨੇ ਤੋੜਿਆ ਦਮ
. . .  1 day ago
ਸੁਨੰਦਾ ਪੁਸ਼ਕਰ ਮਾਮਲਾ : ਅਦਾਲਤ ਨੇ ਸ਼ਸ਼ੀ ਥਰੂਰ ਨੂੰ ਤਿੰਨ ਦੇਸ਼ਾਂ ਦੀ ਯਾਤਰਾ ਕਰਨ ਦੀ ਦਿੱਤੀ ਇਜਾਜ਼ਤ
. . .  1 day ago
ਵਿਅਕਤੀ ਨੂੰ ਗੋਲੀ ਮਾਰ ਕੇ ਉਸ ਦਾ ਟਰੈਕਟਰ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਮੇਲਾਨੀਆ ਟਰੰਪ ਦੀ ਸਕੂਲ ਈਵੈਂਟ 'ਚੋਂ ਹਟਿਆ ਕੇਜਰੀਵਾਲ ਅਤੇ ਸਿਸੋਦੀਆ ਦਾ ਨਾਂ
. . .  1 day ago
ਪਠਾਨਕੋਟ-ਦਿੱਲੀ ਸੁਪਰ ਫਾਸਟ ਰੇਲ ਗੱਡੀ ਦੇ ਅੱਗੇ ਆਈ ਗਾਂ, ਜਾਨੀ-ਮਾਲੀ ਨੁਕਸਾਨ ਤੋਂ ਰਿਹਾ ਬਚਾਅ
. . .  1 day ago
ਮੀਕਾ ਸਿੰਘ ਦੀ ਸਟਾਫ਼ ਮੈਂਬਰ ਸੌਮਿਆ ਖ਼ਾਨ ਦੇ ਖ਼ੁਦਕੁਸ਼ੀ ਮਾਮਲੇ 'ਚ ਜਾਂਚ ਸ਼ੁਰੂ
. . .  1 day ago
ਪਹਿਲਾ ਟੈਸਟ : ਦੂਜੇ ਦਿਨ ਦਾ ਖੇਡ ਖ਼ਤਮ ਹੋਣ ਤੱਕ 51 ਦੌੜਾਂ ਦੀ ਲੀਡ ਨਾਲ ਨਿਊਜ਼ੀਲੈਂਡ 216/5
. . .  1 day ago
ਨਿਰਭੈਆ ਦੇ ਦੋਸ਼ੀ ਪਵਨ ਗੁਪਤਾ ਨੇ ਆਪਣੇ ਕਾਨੂੰਨੀ ਸਲਾਹਕਾਰ ਨਾਲ ਮਿਲਣ ਤੋਂ ਕੀਤਾ ਇਨਕਾਰ
. . .  1 day ago
ਇੱਕ ਵਾਰ ਫਿਰ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਸ਼ਾਹੀਨ ਬਾਗ ਪਹੁੰਚੀ ਵਕੀਲ ਸਾਧਨਾ ਰਾਮਾਚੰਦਰਨ
. . .  1 day ago
ਸੁਲਤਾਨਪੁਰ ਲੋਧੀ ਤੋਂ ਕਰਤਾਰਪੁਰ ਸਾਹਿਬ ਲਈ ਨਗਰ ਕੀਰਤਨ ਰਵਾਨਾ
. . .  1 day ago
ਕੋਰੋਨਾ ਵਾਇਰਸ : ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਵਾਲੇ ਜਹਾਜ਼ ਨੂੰ ਚੀਨ ਨਹੀਂ ਦੇ ਰਿਹਾ ਇਜਾਜ਼ਤ
. . .  1 day ago
ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਵਲੋਂ 1 ਮਾਰਚ ਨੂੰ ਸਿੱਖਿਆ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ
. . .  1 day ago
ਫਾਂਸੀ ਤੋਂ ਪਹਿਲਾਂ ਤਿਹਾੜ ਜੇਲ੍ਹ ਨੇ ਨਿਰਭੈਆ ਦੇ ਦੋਸ਼ੀਆਂ ਨੂੰ ਪਰਿਵਾਰਾਂ ਨਾਲ ਆਖ਼ਰੀ ਮੁਲਾਕਾਤ ਲਈ ਪੁੱਛਿਆ ਸਮਾਂ
. . .  1 day ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 2345
. . .  1 day ago
ਨਾਗਪੁਰ 'ਚ ਮਿੱਟੀ ਦਾ ਟਿੱਲਾ ਢਹਿਣ ਕਾਰਨ ਚਾਰ ਔਰਤਾਂ ਦੀ ਮੌਤ
. . .  1 day ago
ਮਹੰਤ ਨ੍ਰਿਤਿਆ ਗੋਪਾਲ ਦਾਸ ਬੋਲੇ- ਰਾਮ ਮੰਦਰ ਨਿਰਮਾਣ ਲਈ ਅਸੀਂ ਸਰਕਾਰੀ ਫੰਡ ਨਹੀਂ ਲਵਾਂਗੇ
. . .  1 day ago
ਪਹਿਲਾ ਟੈਸਟ : ਟੀ ਬ੍ਰੇਕ ਤੱਕ ਨਿਊਜ਼ੀਲੈਂਡ 116/2
. . .  1 day ago
ਅੱਜ ਕੌਮਾਂਤਰੀ ਨਿਆਇਕ ਸੰਮੇਲਨ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਅਨੰਤਨਾਗ 'ਚ ਮੁਠਭੇੜ ਦੌਰਾਨ ਲਸ਼ਕਰ ਦੇ ਦੋ ਅੱਤਵਾਦੀ ਢੇਰ
. . .  1 day ago
ਪਹਿਲਾ ਟੈਸਟ : 165 ਦੌੜਾਂ 'ਤੇ ਆਲ ਆਊਟ ਹੋਈ ਭਾਰਤੀ ਟੀਮ, ਲੰਚ ਤੋਂ ਬਾਅਦ ਨਿਊਜ਼ੀਲੈਂਡ 66/1
. . .  1 day ago
ਅੱਜ ਦਾ ਵਿਚਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਅੱਸੂ ਸੰਮਤ 549

ਕਪੂਰਥਲਾ / ਫਗਵਾੜਾ

ਭਾਈ ਸਾਹਿਬ! ਆਹ ਲਾਇਸੰਸ ਕਿੱਥੇ ਬਣਦੇ ਨੇ...?

ਅਕਸਰ ਲਾਇਸੰਸ ਕੇਂਦਰ ਲੱਭਦੇ ਹੋਏ ਲੋਕ ਪਹੁੰਚ ਜਾਂਦੇ ਨੇ ਹੋਰਨਾਂ ਪਿੰਡਾਂ 'ਚ

ਖਲਵਾੜਾ, 21 ਸਤੰਬਰ (ਮਨਦੀਪ ਸਿੰਘ ਸੰਧੂ)- ਫਗਵਾੜਾ ਬਲਾਕ ਦੇ 90 ਪਿੰਡਾਂ ਤੇ ਫਗਵਾੜਾ ਸ਼ਹਿਰ ਦੇ ਵਸਨੀਕਾਂ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪਿੰਡ ਭੁੱਲਾਰਾਈ ਨਜ਼ਦੀਕ ਬਣਾਇਆ ਗਿਆ ਲਾਇਸੰਸ ਕੇਂਦਰ ਲੱਭਦੇ ਹੋਏ ਲੋਕ ਅਕਸਰ ਦੂਰ ਦੁਰਾਡੇ ਪਿੰਡਾਂ 'ਚ ਪਹੁੰਚ ਕੇ ਪੁੱਛਦੇ ਹਨ ਕਿ 'ਭਾਈ ਸਾਹਿਬ! ਆਹ ਲਾਇਸੰਸ ਕਿੱਥੇ ਬਣਦੇ ਨੇ...? ਤਾਂ ਅੱਗਿਓਾ ਜਵਾਬ ਮਿਲਦਾ ਹੈ ਕਿ ਤੁਸੀਂ ਤਾਂ ਗਲਤ ਪਾਸੇ ਆ ਚੁੱਕੇ ਹੋ | ਸਰਕਾਰ ਵੱਲੋਂ ਇਸ ਲਾਇਸੰਸ ਕੇਂਦਰ ਨੂੰ ਬਣਾਉਣ 'ਤੇ 1 ਕਰੋੜ ਤੋਂ ਵੱਧ ਰੁਪਏ ਤਾਂ ਖ਼ਰਚੇ ਗਏ ਪ੍ਰੰਤੂ ਇਸ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਯੋਗ ਪ੍ਰਬੰਧ ਨਹੀਂ ਕੀਤੇ ਗਏ ਜਿਸ ਦੇ ਚੱਲਦਿਆਂ ਸਭ ਤੋਂ ਪਹਿਲਾਂ ਤਾਂ ਲਾਇਸੰਸ ਬਣਵਾਉਣ ਵਾਲੇ ਨੂੰ ਇਸ ਦਫ਼ਤਰ ਨੂੰ ਲੱਭਣ 'ਚ ਭਾਰੀ ਪ੍ਰੇਸ਼ਾਨੀ ਹੁੰਦੀ ਹੈ ਜੋ ਕਿ ਸਹੀ ਜਗਾ 'ਤੇ ਸਾਈਨ ਬੋਰਡ ਨਾ ਲਗਾਏ ਜਾਣ ਕਰਕੇ ਹੁੰਦੀ ਹੈ ਤੇ ਲੋਕ ਲੱਭਦੇ ਲੱਭਦੇ ਜਾਂ ਤਾਂ ਪਿੰਡ ਅਕਾਲਗੜ੍ਹ ਵਾਲੇ ਰਾਹੇ ਪੈ ਕੇ ਅੱਗੇ ਨਿਕਲ ਜਾਂਦੇ ਹਨ ਜਾਂ ਫਿਰ ਕਈ ਵਾਰ ਪਿੰਡ ਗੁਲਾਬਗੜ੍ਹ ਵਾਲੇ ਰਾਹੇ ਪੈ ਜਾਂਦੇ ਹਨ ਤੇ ਜੇਕਰ ਸਹੀ ਰਸਤੇ ਤੋਂ ਲਾਇਸੰਸ ਕੇਂਦਰ ਦੇ ਨਜ਼ਦੀਕ ਵੀ ਪਹੁੰਚ ਜਾਣ ਤਾਂ ਕੇਂਦਰ ਦੇ ਬਾਹਰ ਲੱਗੇ ਸੰਘਣੇ ਦਰਖਤਾਂ 'ਚ ਘਿਰੇ ਹੋਏ ਲਾਇਸੰਸ ਕੇਂਦਰ ਦੇ ਕੋਲ ਖੜ੍ਹ ਕੇ ਹੀ ਪੁੱਛਦੇ ਰਹਿੰਦੇ ਹਨ ਕਿ ਲਾਇਸੰਸ ਕੇਂਦਰ ਕਿੱਥੇ ਹੈ | ਲਾਇਸੰਸ ਕੇਂਦਰ ਪਹੁੰਚਣ ਤੋਂ ਬਾਅਦ ਉਨ੍ਹਾਂ ਦੀਆਂ ਮੁਸ਼ਕਿਲਾਂ 'ਚ ਹੋਰ ਵਾਧਾ ਓਸ ਵੇਲੇ ਹੋ ਜਾਂਦਾ ਹੈ ਜਦੋਂ ਉਨ੍ਹਾਂ ਨੂੰ ਫਾਈਲ ਮਿਲਦੀ ਹੈ ਤੇ ਇਸ ਨੂੰ ਭਰਨ ਤੋਂ ਬਾਅਦ ਉਨ੍ਹਾਂ ਨੂੰ ਗਜ਼ਟਿਡ ਅਧਿਕਾਰੀ ਤੋਂ ਤਸਦੀਕ ਕਰਵਾਉਣ ਲਈ ਫਿਰ ਦੁਬਾਰਾ ਉਥੋਂ 7-8 ਕਿੱਲੋਮੀਟਰ ਦੂਰ ਫਗਵਾੜਾ ਸ਼ਹਿਰ ਦੀਆਂ ਕਚਹਿਰੀਆਂ 'ਚ ਜਾਣਾ ਪੈਂਦਾ ਹੈ ਉਪਰੰਤ ਫਿਰ ਪਤਾ ਲੱਗਦਾ ਹੈ ਕਿ ਹੁਣ ਇਸ ਦੀ ਫ਼ੀਸ ਦੀ ਅਦਾਇਗੀ ਕਰਨ ਲਈ ਫਗਵਾੜਾ ਦੇ ਕਿਸੇ ਸਾਈਬਰ ਕੈਫ਼ੇ ਜਾਣਾ ਪਵੇਗਾ | ਜਦੋਂ ਤੱਕ ਲਾਇਸੰਸ ਬਣਵਾਉਣ ਵਾਲਾ ਵਿਅਕਤੀ ਆਪਣੀ ਫਾਈਲ ਪੂਰੀ ਤਰਾਂ ਭਰ ਕੇ ਦੁਬਾਰਾ ਇਥੇ ਆਉਂਦਾ ਹੈ ਤਾਂ ਕਈ ਵਾਰ ਬਿਜਲੀ ਦਾ ਕੱਟ ਲੱਗਾ ਹੋਣ ਕਰਕੇ ਉਸ ਨੂੰ ਘੰਟਿਆਂ ਬੱਧੀ ਕੇਂਦਰ ਦੇ ਬਾਹਰ ਖੜਨਾ ਪੈਂਦਾ ਹੈ ਜਿਸ 'ਤੇ ਵਿਅਕਤੀ ਨੂੰ ਇੰਜ ਲੱਗਦਾ ਹੈ ਜਿਵੇਂ ਉਸ ਨੂੰ ਕੋਈ ਸਜਾ ਮਿਲੀ ਹੋਈ ਹੈ |
ਲਾਇਸੰਸ ਕੇਂਦਰ ਦੀ ਦਿਸ਼ਾ ਨੂੰ ਦਰਸਾਉਂਦਾ ਹੋਇਆ ਇਕ ਸਾਈਨ ਬੋਰਡ ਖਲਵਾੜਾ ਪਿੰਡ ਦੇ ਨਜ਼ਦੀਕ ਪਰਮਾਰ ਨਗਰ ਕੋਲ ਲਗਾਇਆ ਗਿਆ ਹੈ ਪਰ ਇਸ ਪਾਸਿਓਂ ਆਉਣ ਵਾਲੇ ਲੋਕਾਂ ਦੀ ਗਿਣਤੀ ਨਾ-ਮਾਤਰ ਹੈ ਕਿਉਂਕਿ ਫਗਵਾੜਾ ਬਲਾਕ ਦੇ ਇਸ ਚੜ੍ਹਦੇ ਪਾਸੇ ਬਲਾਕ ਦੇ ਸਿਰਫ਼ 10 ਕੁ ਪਿੰਡ ਹੀ ਹਨ ਤੇ ਉਥੋਂ ਦੇ ਲੋਕ ਇਸ ਕੇਂਦਰ ਤੱਕ ਬਿਨਾਂ ਕਿਸੇ ਸਾਈਨ ਬੋਰਡ ਦੇ ਵੀ ਪਹੁੰਚ ਸਕਦੇ ਹਨ। ਇਸ ਤੋਂ ਇਲਾਵਾ ਵਾਹਨ ਦੀ ਟਰਾਈ ਦੇਣ ਸਮੇਂ ਫੇਲ ਹੋਏ ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਕੈਮਰੇ ਸਹੀ ਢੰਗ ਨਾਲ ਕੰਮ ਨਹੀਂ ਕਰਦੇ ਅਤੇ ਜੋ ਵਿਅਕਤੀ ਸਹੀ ਢੰਗ ਨਾਲ ਵਾਹਨ ਚਲਾ ਰਿਹਾ ਹੋਵੇ ਉਸ ਨੂੰ ਵੀ ਫੇਲ ਕਰ ਦਿੱਤਾ ਜਾਂਦਾ ਹੈ ਤੇ ਉਹ ਵਿਅਕਤੀ ਦੁਬਾਰਾ ਇਕ ਹਫ਼ਤਾ ਟੈੱਸਟ ਨਹੀਂ ਦੇ ਸਕਦਾ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਕੇਂਦਰ ਵਿਖੇ ਜਰਨੇਟਰ ਦਾ ਪ੍ਰਬੰਧ ਕੀਤਾ ਜਾਵੇ ਤੇ ਇਥੇ ਹੀ ਫ਼ੀਸ ਲੈਣ ਦੀ ਸਹੂਲਤ ਚਾਲੂ ਕੀਤੀ ਜਾਵੇ ਜਦਕਿ ਫਗਵਾੜਾ ਸ਼ਹਿਰ ਤੋਂ ਆਉਂਦੇ ਵੱਖ-ਵੱਖ ਰਾਹਾਂ 'ਤੇ ਘੱਟੋਂ-ਘੱਟ 10 ਸਾਈਨ ਬੋਰਡ ਲਗਾਏ ਜਾਣ।

ਗੁਰਦਾਸਪੁਰ ਜ਼ਿਮਨੀ ਚੋਣ 'ਚ ਸੁਨੀਲ ਜਾਖੜ ਦੀ ਜਿੱਤ ਯਕੀਨੀ- ਬੁੱਗਾ, ਰਾਜੂ

ਫਗਵਾੜਾ, 21 ਸਤੰਬਰ (ਤਰਨਜੀਤ ਸਿੰਘ ਕਿੰਨੜਾ)- ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਪਾਰਟੀ ਹਾਈਕਮਾਂਡ ਵੱਲੋਂ ਹਲਕਾ ਲੋਕ ਸਭਾ ਗੁਰਦਾਸਪੁਰ ਜ਼ਿਮਨੀ ਚੋਣ ਵਿਚ ਉਮੀਦਵਾਰ ਬਣਾਏ ਜਾਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ...

ਪੂਰੀ ਖ਼ਬਰ »

ਸੜਕਾਂ ਦੇ ਆਲੇ ਦੁਆਲੇ ਉੱਗੀ ਭੰਗ ਬੂਟੀ ਤੋਂ ਰਾਹਗੀਰ ਪ੍ਰੇਸ਼ਾਨ

ਢਿਲਵਾਂ, 21 ਸਤੰਬਰ (ਪਲਵਿੰਦਰ ਸਿੰਘ, ਗੋਬਿੰਦ ਸੁਖੀਜਾ)– ਕੁਲਜੀਤ ਸਿੰਘ ਬੱਲ, ਮਨੋਹਰ ਧਾਰੀਵਾਲ, ਜੋਗਾ ਸਿੰਘ ਬੱਲ, ਲਖਵੀਰ ਸਿੰਘ ਲੱਖੀ, ਮੋਹਣ ਸਿੰਘ, ਬੂਟਾ ਸਿੰਘ ਮਿਆਣੀ ਬਾਕਰਪੁਰ, ਵਿੱਕੀ ਭੰਮਰਾ ਤੇ ਰੋਜ਼ਾਨਾ ਸਫ਼ਰ ਕਰਨ ਵਾਲਿਆਂ ਤੇ ਇਲਾਕਾ ਨਿਵਾਸੀਆਂ ਨੇ ਦੱਸਿਆ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਡਾਇਮੰਡ ਬੰਦਗੀ ਵੱਲੋਂ ਖ਼ੂਨ ਦਾਨ ਕੈਂਪ ਕੱਲ੍ਹ

ਬੇਗੋਵਾਲ, 21 ਸਤੰਬਰ (ਸੁਖਜਿੰਦਰ ਸਿੰਘ)- ਲਾਇਨਜ਼ ਕਲੱਬ ਬੇਗੋਵਾਲ ਡਾਇਮੰਡ ਬੰਦਗੀ ਵੱਲੋਂ ਸਮਾਜ ਸੈਵੀ ਕੰਮਾਂ 'ਚ ਇਕ ਹੋਰ ਪੁਲਾਂਘ ਪੁੱਟਦਿਆਂ ਖ਼ੂਨਦਾਨ ਕੈਂਪ ਕਲੱਬ ਦੇ ਪ੍ਰਧਾਨ ਧਰਮਿੰਦਰ ਸਿੰਘ ਸੋਨੂੰ ਦੀ ਅਗਵਾਈ ਹੇਠ 23 ਸਤੰਬਰ ਨੂੰ ਸਥਾਨਕ ਕਸਬੇ ਦੇ ਭਦਾਸ ਰੋਡ ...

ਪੂਰੀ ਖ਼ਬਰ »

'ਦੀ ਤਲਵੰਡੀ ਚੌਧਰੀਆਂ ਐਗਰੀਕਲਚਰ ਐਾਡ ਮਲਟੀਪਰਪਜ਼ ਸੇਵਾ ਸੁਸਾਇਟੀ' ਨੇ ਮੁਨਾਫ਼ਾ ਵੰਡਿਆ

ਤਲਵੰਡੀ ਚੌਧਰੀਆਂ, 21 ਸਤੰਬਰ (ਪਰਸਨ ਲਾਲ ਭੋਲਾ)- ਜਨਤਕ ਅਦਾਰੇ ਹਮੇਸ਼ਾ ਲੋਕਾਂ ਦੀ ਆਰਥਿਕ ਸਹਾਇਤਾ ਲਈ ਬਣਾਏ ਜਾਂਦੇ ਹਨ ਜੋ ਕਿਸਾਨਾਂ ਤੇ ਆਮ ਲੋਕਾਂ ਨੂੰ ਬੈਂਕਾਂ ਨਾਲੋਂ ਸਸਤੇ ਵਿਆਜ 'ਤੇ ਰਕਮ ਦਿੰਦੇ ਹਨ ਤਾਂ ਜੋ ਉਹ ਆਪਣਾ ਕਾਰੋਬਾਰ ਚਲਾ ਸਕਣ | ਇਹੀ ਕਾਰਨ ਹੈ ਕਿ ...

ਪੂਰੀ ਖ਼ਬਰ »

ਸਾਂਝ ਕੇਂਦਰ ਵੱਲੋਂ ਇਨਸਰਵਿਸ ਟਰੇਨਿੰਗ ਸੈਂਟਰ 'ਚ ਨਸ਼ਿਆਂ ਿਖ਼ਲਾਫ਼ ਜਾਗਰੂਕਤਾ ਨਾਟਕ

ਕਪੂਰਥਲਾ, 21 ਸਤੰਬਰ (ਸਡਾਨਾ)- ਜ਼ਿਲ੍ਹਾ ਸਾਂਝ ਕੇਂਦਰ ਵੱਲੋਂ ਇਨਸਰਵਿਸ ਟਰੇਨਿੰਗ ਸੈਂਟਰ ਕਪੂਰਥਲਾ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਅਕਸ ਮੰਚ ਸਮਰਾਲਾ ਦੀ ਟੀਮ ਦੇ ਸਹਿਯੋਗ ਨਾਲ ਨਿਰਦੇਸ਼ਕ ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ 'ਤੇ ਚੋਟ ...

ਪੂਰੀ ਖ਼ਬਰ »

ਕੇਂਦਰੀ ਮੰਤਰੀ ਸਾਂਪਲਾ ਵਲੋਂ ਸੁਖਚੈਨਆਣਾ ਕਾਲਜ ਵਿਖੇ ਸਟੇਡੀਅਮ ਦਾ ਉਦਘਾਟਨ

ਫਗਵਾੜਾ, 21 ਸਤੰਬਰ (ਅਸ਼ੋਕ ਕੁਮਾਰ ਵਾਲੀਆ, ਟੀ. ਡੀ. ਚਾਵਲਾ)- ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਲਗਪਗ 50 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਉਸਾਰੇ ਗਏ ਗੁਰੂ ਹਰਗੋਬਿੰਦ ਖੇਡ ਸਟੇਡੀਅਮ ਦਾ ਉਦਘਾਟਨ ਪੰਜਾਬ ਭਾਜਪਾ ਇਕਾਈ ਦੇ ਪ੍ਰਧਾਨ ਤੇ ਕੇਂਦਰੀ ...

ਪੂਰੀ ਖ਼ਬਰ »

ਪ੍ਰੀ-ਨਰਸਰੀ ਕਲਾਸਾਂ ਪ੍ਰਾਇਮਰੀ ਸਕੂਲ 'ਚ ਖੋਲੇ੍ਹ ਜਾਣ ਦਾ ਵਿਰੋਧ

ਸੁਲਤਾਨਪੁਰ ਲੋਧੀ, 21 ਸਤੰਬਰ (ਨਰੇਸ਼ ਹੈਪੀ)- ਪੰਜਾਬ ਸਰਕਾਰ ਵੱਲੋਂ ਪ੍ਰੀ-ਨਰਸਰੀ ਕਲਾਸਾਂ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਖੋਲ੍ਹੇ ਜਾਣ ਦਾ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਬਲਾਕ ਸੁਲਤਾਨਪੁਰ ਲੋਧੀ ਨੇ ਤਿੱਖਾ ਵਿਰੋਧ ਕੀਤਾ ਹੈ | ਬਲਾਕ ਪ੍ਰਧਾਨ ਮਨਜੀਤ ...

ਪੂਰੀ ਖ਼ਬਰ »

ਹਿੰਦੀ ਭਾਸ਼ਾ 'ਚ ਕੰਮ ਕਰਕੇ ਮਾਂ ਦੇ ਹੱਥੋਂ ਰੋਟੀ ਖਾਣ ਵਰਗਾ ਅਹਿਸਾਸ ਹੁੰਦਾ-ਅਗਰਵਾਲ 8ਹਿੰਦੂ ਕੰਨਿਆ ਕਾਲਜ ਦੇ ਹਿੰਦੀ ਵਿਭਾਗ ਵਲੋਂ ਸਮਾਗਮ

ਕਪੂਰਥਲਾ, 21 ਸਤੰਬਰ (ਅਮਰਜੀਤ ਕੋਮਲ)- ਲੋਕ ਹਿੰਦੀ ਭਾਸ਼ਾ ਨੂੰ ਵਿਸਾਰ ਕੇ ਅੰਗਰੇਜ਼ੀ ਭਾਸ਼ਾ ਨੂੰ ਫ਼ੈਸ਼ਨ ਵਜੋਂ ਅਪਣਾ ਰਹੇ ਹਨ, ਜਦਕਿ ਮੈਨੂੰ ਹਿੰਦੀ ਭਾਸ਼ਾ ਵਿਚ ਕੰਮ ਕਰਕੇ ਬਿਲਕੁਲ ਅਜਿਹਾ ਅਹਿਸਾਸ ਹੋ ਰਿਹਾ ਹੈ ਜਿਵੇਂ ਮਾਂ ਦੇ ਹੱਥੋਂ ਰੋਟੀ ਖਾ ਰਿਹਾ ਹੋਵਾਂ | ...

ਪੂਰੀ ਖ਼ਬਰ »

ਆਕਸਫੋਰਡ ਇੰਸਟੀਚਿਊਟ ਦੀ ਵਿਦਿਆਰਥਣ ਨੇ 8.0 ਬੈਂਡ ਪ੍ਰਾਪਤ ਕੀਤੇ

ਫਗਵਾੜਾ, 21 ਸਤੰਬਰ (ਤਰਨਜੀਤ ਸਿੰਘ ਕਿੰਨੜਾ)- ਆਕਸਫੋਰਡ ਇੰਸਟੀਚਿਊਟ ਆਫ਼ ਪ੍ਰੋਫੈਸ਼ਨਲ ਦੇ ਵਿਦਿਆਰਥੀਆਂ ਨੇ ਵਿਸ਼ਵ ਦੇ ਹਰ ਮੁਲਕ ਵਿਚ ਤਰੱਕੀ ਦੀਆਂ ਨਵੀਆਂ ਮੰਜ਼ਿਲਾਂ ਸਰ ਕੀਤੀਆਂ ਹਨ | ਇਹ ਪ੍ਰਗਟਾਵਾ ਇੰਸਟੀਚਿਊਟ ਦੇ ਡਾਇਰੈਕਟਰ ਮੁਕੇਸ਼ ਭਾਟੀਆ ਨੇ ਸੈਂਟਰ ਦੇ ...

ਪੂਰੀ ਖ਼ਬਰ »

ਫਗਵਾੜਾ ਤੇ ਸੁਲਤਾਨਪੁਰ ਲੋਧੀ ਦੇ ਕਾਲਜਾਂ ਨੇ ਜਿੱਤਿਆ ਜ਼ੋਨਲ ਯੁਵਕ ਮੇਲਾ

ਅੰਮਿ੍ਤਸਰ, 21 ਸਤੰਬਰ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵਲੋਂ ਕਰਵਾਇਆ ਗਿਆ ਡੀ ਜ਼ੋਨ ਖੇਤਰ ਦਾ ਜ਼ੋਨਲ ਯੁਵਕ ਮੇਲਾ ਅੱਜ ਸਮਾਪਤ ਹੋ ਗਿਆ | ਡੀ ਜ਼ੋਨ ਖੇਤਰ 'ਚ ਨਵਾਂ ਸ਼ਹਿਰ ਤੇ ਕਪੂਰਥਲਾ ਜ਼ਿਲਿਆਂ ਦੇ ਕਾਲਜਾਂ ਦੀਆਂ ...

ਪੂਰੀ ਖ਼ਬਰ »

ਫਾਲਕਨ ਇੰਟਰਨੈਸ਼ਨਲ ਸਕੂਲ 'ਚ ਫੈਂਸੀ ਡਰੈੱਸ ਮੁਕਾਬਲੇ

ਸੁਲਤਾਨਪੁਰ ਲੋਧੀ, 21 ਸਤੰਬਰ (ਥਿੰਦ, ਹੈਪੀ)- ਫਾਲਕਨ ਇੰਟਰਨੈਸ਼ਲ ਸਕੂਲ ਸਵਾਲ ਵਿਖੇ ਪਿੰ੍ਰਸੀਪਲ ਡੇਜੀ ਸੇਠੀ ਦੀ ਅਗਵਾਈ ਹੇਠ ਜੂਨੀਅਰ ਵਿੰਗ ਦੇ ਵਿਦਿਆਰਥੀਆਂ ਵਿਚਕਾਰ ਫੈਂਸੀ ਡਰੈੱਸ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਕਰਵਾਏ ਸਮਾਗਮ ਵਿਚ ਐਮ. ਡੀ. ਨਵਦੀਪ ਕੌਰ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ਵਿਖੇ ਧਾਰਮਿਕ ਸਮਾਗਮ

ਕਪੂਰਥਲਾ, 21 ਸਤੰਬਰ (ਵਿ. ਪ੍ਰ.)- ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ਦੇ ਨਵੇਂ ਵਿੱਦਿਅਕ ਵਰ੍ਹੇ ਦੀ ਅਰੰਭਤਾ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ | ਉਪਰੰਤ ਭਾਈ ਦਿਲਬਾਗ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਕਲਗੀਧਰ ਸਾਹਿਬ ਨੇ ਗੁਰਬਾਣੀ ...

ਪੂਰੀ ਖ਼ਬਰ »

ਇਤਿਹਾਸਕ ਨਗਰ ਡੱਲਾ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸੁਲਤਾਨਪੁਰ ਲੋਧੀ, 21 ਸਤੰਬਰ (ਥਿੰਦ, ਹੈਪੀ, ਸੰਧਾ)- ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਸਿੱਖੀ ਦੇ ਪ੍ਰਚਾਰ ਲਈ ਥਾਪੇ ਗਏ ਮੰਜੀਦਾਰ ਭਾਈ ਲਾਲੂ ਤੇ ਭਾਈ ਪਾਰੋ ਪਰਮ ਹੰਸ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਇਤਿਹਾਸਕ ਨਗਰ ਡੱਲਾ ਦੇ ਗੁਰਦੁਆਰਾ ਪ੍ਰਕਾਸ਼ ਅਸਥਾਨ ਭਾਈ ਲਾਲੂ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਾਹਿਬ ਦਾ ਸਥਾਪਨਾ ਦਿਵਸ ਮਨਾਇਆ

ਭੁਲੱਥ, 21 ਸਤੰਬਰ (ਮੁਲਤਾਨੀ)- ਕਮਰਾਏ ਦੇ ਵਾਰਡ ਨੰਬਰ 11 ਵਿਖੇ ਸਥਿਤ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਗੁਰਦੁਆਰਾ ਸਾਹਿਬ ਦਾ ਸਥਾਪਨਾ ਦਿਵਸ ਮਨਾਇਆ ਗਿਆ | ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਿੱਖ ਕੌਮ ਦੇ ਮਹਾਨ ਢਾਡੀ ਜਥਾ ਭਾਈ ਹਰਪਾਲ ਸਿੰਘ ਢੋਟ ...

ਪੂਰੀ ਖ਼ਬਰ »

ਤਿਉਹਾਰਾਂ ਤੋਂ ਪਹਿਲਾਂ ਮਿਲਾਵਟ ਖ਼ੋਰਾਂ ਨੂੰ ਨੱਥ ਪਾਈ ਜਾਵੇ– ਜਥੇ: ਸੰਗਤਪੁਰ

ਖਲਵਾੜਾ, 21 ਸਤੰਬਰ (ਮਨਦੀਪ ਸਿੰਘ ਸੰਧੂ)- ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਵਿਚ ਸਬੰਧਿਤ ਮਹਿਕਮੇ ਨੂੰ ਫ਼ੌਰੀ ਤੌਰ 'ਤੇ ਹਰਕਤ 'ਚ ਆਉਂਦਿਆਂ ਇਸ ਦੇ ਪੁਖ਼ਤਾ ਪ੍ਰਬੰਧ ਕਰ ਲੈਣੇ ਚਾਹੀਦੇ ਹਨ ਤਾਂ ਜੋ ਕੋਈ ਵੀ ਦੁਕਾਨਦਾਰ ਮਿਲਾਵਟੀ ਮਠਿਆਈਆਂ ਤੇ ਹੋਰ ਵਸਤਾਂ ਨਾ ਵੇਚ ...

ਪੂਰੀ ਖ਼ਬਰ »

ਸਤਵਿੰਦਰ ਬਿੱਟੀ ਦੇ ਗੀਤ ਦੀ ਵੀਡੀਓਗ੍ਰਾਫੀ 'ਚ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਸੀਨ ਹਟਾਉਣ ਦੀ ਮੰਗ

ਸੁਲਤਾਨਪੁਰ ਲੋਧੀ, 21 ਸਤੰਬਰ (ਨਰੇਸ਼ ਹੈਪੀ, ਥਿੰਦ)- ਗਾਇਕਾ ਸਤਵਿੰਦਰ ਬਿੱਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਪਰੰਤਮ ਪਾਵਨ ਸੀਸ ਦਿੱਲੀ ਤੋਂ ਪੈਦਲ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕਰਕੇ ...

ਪੂਰੀ ਖ਼ਬਰ »

ਮਿ੍ਤਕ ਖੇਤ ਮਜ਼ਦੂਰ ਦੇ ਅਸਲੀ ਕਾਤਲਾਂ ਨੂੰ ਗਿ੍ਫ਼ਤਾਰ ਕੀਤਾ ਜਾਵੇ- ਡੌਲਾ

ਹੁਸੈਨਪੁਰ, 21 ਸਤੰਬਰ (ਸੋਢੀ)- ਬੀਤੇ ਦਿਨੀਂ ਪਿੰਡ ਮਿੱਠਾ ਵਿਖੇ ਖੇਤ ਮਜ਼ਦੂਰ ਸ਼ਿੰਗਾਰਾ ਸਿੰਘ ਦੇ ਹੋਏ ਕਤਲ ਦੇ ਸਬੰਧ ਵਿਚ ਪਿੰਡ ਖੈੜਾ ਦੋਨਾਂ ਵਿਖੇ ਮਿ੍ਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਜਲੰਧਰ ਜ਼ੋਨ ਦੇ ਇੰਚਾਰਜ ਤਰਸੇਮ ਸਿੰਘ ...

ਪੂਰੀ ਖ਼ਬਰ »

ਦਰਬਾਰ ਸਿੰਘ ਸਦਿਓੜਾ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ

ਬੇਗੋਵਾਲ, 21 ਸਤੰਬਰ (ਸੁਖਜਿੰਦਰ ਸਿੰਘ)- ਯੂਥ ਅਕਾਲੀ ਦਲ ਦੇ ਬੇਗੋਵਾਲ ਸ਼ਹਿਰੀ ਪ੍ਰਧਾਨ ਇੰਦਰਜੀਤ ਸਿੰਘ ਸਦਿਓੜਾ ਤੇ ਉੱਘੇ ਸਮਾਜ ਸੈਵੀ ਸਰਬਜੀਤ ਸਿੰਘ ਸਦਿਓੜਾ ਦੇ ਪਿਤਾ ਦਰਬਾਰ ਸਿੰਘ ਸਦਿਓੜਾ ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ | ਉਨ੍ਹਾਂ ਨਮਿਤ ਅੰਤਿਮ ...

ਪੂਰੀ ਖ਼ਬਰ »

ਅੱਡਾ ਰਿਹਾਣਾ ਜੱਟਾਂ ਵਿਖੇ ਜਾਗਰਣ ਕੱਲ੍ਹ

ਰਿਹਾਣਾ ਜੱਟਾਂ, 21 ਸਤੰਬਰ (ਹਰਜੀਤ ਸਿੰਘ ਜੁਨੇਜਾ)- ਧਾਰਮਿਕ ਕਮੇਟੀ ਬੱਸ ਅੱਡਾ ਰਿਹਾਣਾ ਜੱਟਾਂ, ਗਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਵੱਲੋਂ ਬੱਸ ਅੱਡਾ ਰਿਹਾਣਾ ਜੱਟਾਂ ਵਿਖੇ ਭਗਵਤੀ ਜਾਗਰਣ 23 ਸਤੰਬਰ ਨੂੰ ਸ਼ਰਧਾਪੂਰਵਕ ਕਰਵਾਇਆ ਜਾ ਰਿਹਾ ਹੈ | ਭੋਗ ਸ੍ਰੀ ਸੁਖਮਨੀ ...

ਪੂਰੀ ਖ਼ਬਰ »

ਮਹੰਤ ਬੂਟਾ ਨਾਥ ਦੀ ਬਰਸੀ ਕੱਲ੍ਹ

ਫਗਵਾੜਾ, 21 ਸਤੰਬਰ (ਕਿੰਨੜਾ)- ਧਰਮਸੋਤ ਵੈੱਲਫੇਅਰ ਸੁਸਾਇਟੀ ਪਰਿਵਾਰ ਵੱਲੋਂ ਮਹੰਤ ਬੂਟਾ ਨਾਥ ਧਰਮਸੋਤ ਦੀ 20ਵੀਂ ਬਰਸੀ 23 ਸਤੰਬਰ ਨੂੰ ਮੁਹੱਲਾ ਧਰਮਕੋਟ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਮਨਾਈ ਜਾ ਰਹੀ ਹੈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਾਧੂ ਸਿੰਘ ਧਰਮਸੋਤ ਲੋਕ ...

ਪੂਰੀ ਖ਼ਬਰ »

ਖੇਡਾਂ ਲਈ ਲੋੜੀਂਦੇ ਫ਼ੰਡ ਤੇ ਰਹਿੰਦੀਆਂ ਪੁਸਤਕਾਂ ਸਕੂਲਾਂ 'ਚ ਤੁਰੰਤ ਪਹੁੰਚਾਈਆਂ ਜਾਣ- ਡੀ. ਟੀ. ਐਫ.

ਕਪੂਰਥਲਾ, 21 ਸਤੰਬਰ (ਵਿ. ਪ੍ਰ.)- ਡੈਮੋਕਰੈਟਿਕ ਟੀਚਰਜ਼ ਫ਼ਰੰਟ ਜ਼ਿਲ੍ਹਾ ਕਪੂਰਥਲਾ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਕਨਵੀਨਰ ਕਰਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੌਰਾਨ ਅਧਿਆਪਕਾਂ ਦੇ ਮਸਲਿਆਂ 'ਤੇ ਵਿਚਾਰ ਚਰਚਾ ਕਰਦਿਆਂ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ...

ਪੂਰੀ ਖ਼ਬਰ »

ਟਰੈਫ਼ਿਕ ਪੁਲਿਸ ਵਲੋਂ ਸਕੂਲਾਂ 'ਚ ਜਾਗਰੂਕਤਾ ਮੁਹਿੰਮ ਜਾਰੀ

ਕਪੂਰਥਲਾ, 21 ਸਤੰਬਰ (ਸਡਾਨਾ)- ਟਰੈਫਿਕ ਪੁਲਿਸ ਵਲੋਂ ਸਕੂਲੀ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਤੋਂ ਜਾਗਰੂਕ ਕਰਨ ਸਬੰਧੀ ਚਲਾਈ ਗਈ ਮੁਹਿਮ ਨਿਰੰਤਰ ਜਾਰੀ ਹੈ, ਜਿਸ ਤਹਿਤ ਟਰੈਫ਼ਿਕ ਇੰਚਾਰਜ ਦਰਸ਼ਨ ਲਾਲ ਸ਼ਰਮਾ ਦੀ ਅਗਵਾਈ ਵਿਚ ਜੇ. ਕੇ. ਪਬਲਿਕ ਸਕੂਲ ਕਪੂਰਥਲਾ ਤੇ ...

ਪੂਰੀ ਖ਼ਬਰ »

ਪੀ. ਸੀ. ਆਰ. ਟੀਮਾਂ ਨੇ ਅਰਬਨ ਅਸਟੇਟ ਅੰਦਰ ਚਲਾਈ ਵਿਸ਼ੇਸ਼ ਜਾਂਚ ਮੁਹਿੰਮ

ਕਪੂਰਥਲਾ, 21 ਸਤੰਬਰ (ਸਡਾਨਾ)- ਮਾੜੇ ਅਨਸਰਾਂ ਨੂੰ ਸਖ਼ਤੀ ਨਾਲ ਨੱਥ ਪਾਉਣ ਤੇ ਸੁਰੱਖਿਆ ਪ੍ਰਬੰਧਾਂ ਦੀ ਮਜ਼ਬੂਤੀ ਨੂੰ ਲੈ ਕੇ ਪੀ. ਸੀ. ਆਰ. ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਪੱਤੜ ਵੱਲੋਂ ਜਲੰਧਰ ਰੋਡ 'ਤੇ ਅਰਬਨ ਅਸਟੇਟ ਵਿਖੇ ਵਿਸ਼ੇਸ਼ ਜਾਂਚ ਮੁਹਿਮ ਚਲਾਈ ਗਈ | ਇਸ ...

ਪੂਰੀ ਖ਼ਬਰ »

ਜ਼ਿਲ੍ਹਾ ਸਹਿਕਾਰੀ ਯੂਨੀਅਨ ਕਪੂਰਥਲਾ ਦਾ ਆਮ ਇਜਲਾਸ 29 ਨੂੰ

ਡਡਵਿੰਡੀ, 21 ਸਤੰਬਰ (ਬਲਬੀਰ ਸੰਧਾ)- ਜ਼ਿਲ੍ਹਾ ਸਹਿਕਾਰੀ ਯੂਨੀਅਨ ਕਪੂਰਥਲਾ ਦਾ ਆਮ ਇਜਲਾਸ 29 ਸਤੰਬਰ ਨੂੰ ਸਵੇਰੇ ਯੂਨੀਅਨ ਦੇ ਦਫ਼ਤਰ ਵਿਖੇ 11 ਵਜੇ ਹੋ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਹਿਕਾਰੀ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਅਮਰਜੀਤਪੁਰ ਅਤੇ ...

ਪੂਰੀ ਖ਼ਬਰ »

ਕਮਾਲਪੁਰ ਮੋਠਾਂਵਾਲਾ 'ਚ ਗੁਰਮਤਿ ਸਮਾਗਮ

ਡਡਵਿੰਡੀ, 21 ਸਤੰਬਰ (ਬਲਬੀਰ ਸੰਧਾ)- ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ ਦੀ ਦੇਖ ਰੇਖ ਹੇਠ ਚੱਲ ਰਹੀ ਧਰਮ ਪ੍ਰਚਾਰ ਲਹਿਰ ਤਹਿਤ ਦੋਆਬਾ ਪ੍ਰਚਾਰ ਵਹੀਰ ਵੱਲੋਂ ਹਲਕਾ ਸੁਲਤਾਨਪੁਰ ਲੋਧੀ ਤੋਂ ਐਸ. ਜੀ. ਪੀ. ਸੀ. ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਦੀ ਅਗਵਾਈ ਹੇਠ ਤੇ ...

ਪੂਰੀ ਖ਼ਬਰ »

ਫਗਵਾੜਾ ਦੇ ਬਾਰ ਰੂਮ ਪੁੱਜਣ 'ਤੇ ਵਕੀਲਾਂ ਵੱਲੋਂ ਵਿਜੈ ਸਾਂਪਲਾ ਦਾ ਸਨਮਾਨ

ਫਗਵਾੜਾ, 21 ਸਤੰਬਰ (ਅਸ਼ੋਕ ਕੁਮਾਰ ਵਾਲੀਆ)- ਕੇਂਦਰੀ ਮੰਤਰੀ ਤੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਦਾ ਫਗਵਾੜਾ ਬਾਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਲੋਕੇਸ਼ ਨਾਰੰਗ, ਹਿਮਾਂਸ਼ੂ ਪ੍ਰਾਸ਼ਰ, ਗੁਰਦੇਵ ਸਿੰਘ, ਹਰਮਿੰਦਰ ਸਿਆਲ ਨੇ ਭਰਵਾ ਸਵਾਗਤ ਕੀਤਾ | ਉਨ੍ਹਾਂ ਦੇ ...

ਪੂਰੀ ਖ਼ਬਰ »

ਸੱਭਿਆਚਾਰਕ ਤੇ ਖੇਡ ਮੇਲਿਆਂ ਨਾਲ ਆਪਸੀ ਭਾਈਚਾਰਕ ਸਾਂਝ ਵਧਦੀ-ਵਿਧਾਇਕ ਚੀਮਾ 8ਖਾਲੂ ਦੇ 86ਵੇਂ ਛਿੰਝ ਮੇਲੇ 'ਚ ਪਟਕੇ 'ਤੇ ਬਿੰਦਰ ਅਜਨਾਲਾ ਦਾ ਕਬਜ਼ਾ

ਹੁਸੈਨਪੁਰ, 21 ਸਤੰਬਰ (ਸੋਢੀ)- ਸੱਭਿਆਚਾਰਕ ਤੇ ਪੇਂਡੂ ਖੇਡ ਮੇਲਿਆਂ ਨਾਲ ਜਿਥੇ ਆਪਸੀ ਭਾਈਚਾਰਕ ਸਾਂਝ ਵਧਦੀ ਹੈ ਉਥੇ ਸਾਨੂੰ ਜੁੜ ਬੈਠਣ ਦਾ ਵੀ ਸੁਭਾਗ ਪ੍ਰਾਪਤ ਹੁੰਦਾ ਹੈ | ਇਹ ਸ਼ਬਦ ਹਲਕਾ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪਿੰਡ ਖਾਲ਼ੂ ਵਿਖੇ ...

ਪੂਰੀ ਖ਼ਬਰ »

ਕੁਲਾਰਾਂ ਦਾ ਤਿੰਨ ਰੋਜ਼ਾ ਸਮਾਗਮ ਅੱਜ ਤੋਂ

ਲੋਹੀਆਂ ਖਾਸ/ਮੱਲੀਆਂ ਕਲਾਂ, 21 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਮਨਜੀਤ ਮਾਨ) ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਪਿੰਡ ਕੁਲਾਰਾਂ ਵਲੋਂ ਸਿੱਖ ਕੌਮ ਦੇ ਸਮੁੱਚੇ ਸ਼ਹੀਦਾਂ ਨੂੰ ਸਮਰਪਿਤ ਸਾਲਾਨਾ ਤਿੰਨ ਰੋਜ਼ਾ ਗੁਰਮਤਿ ਸਮਾਗਮ 22, 23 ਤੇ 24 ਸਤੰਬਰ ਨੂੰ ਹੋਵੇਗਾ | ...

ਪੂਰੀ ਖ਼ਬਰ »

ਰੀੜ੍ਹ ਦਾ ਮੁਫ਼ਤ ਜਾਂਚ ਕੈਂਪ 24 ਨੂੰ

ਜਲੰਧਰ, 21 ਸਤੰਬਰ (ਐੱਮ. ਐੱਸ. ਲੋਹੀਆ)- ਰੀੜ੍ਹ ਦੀ ਹੱਡੀ 'ਤੇ ਲੱਗੀ ਗੰਭੀਰ ਸੱਟ ਨਾਲ ਮਰੀਜ਼ ਦੀ ਪੂਰੀ ਜ਼ਿੰਦਗੀ ਹੀ ਬਦਲ ਜਾਂਦੀ ਹੈ, ਜੇਕਰ ਸੱਟ ਗਰਦਨ 'ਚ ਲੱਗ ਜਾਵੇ ਤਾਂ ਉਸ ਦੀਆਂ ਬਾਹਾਂ ਤੇ ਲੱਤਾਂ ਦੋਵੇਂ ਚੱਲਣੀਆਂ ਬੰਦ ਹੋ ਜਾਂਦੀਆਂ ਹਨ | ਇਸ ਤੋਂ ਇਲਾਵਾ ਉਸ ਨੂੰ ...

ਪੂਰੀ ਖ਼ਬਰ »

ਢਿਲਵਾਂ 'ਚ ਸਾਲਾਨਾ ਜਾਗਰਣ ਕੱਲ੍ਹ

ਢਿਲਵਾਂ, 21 ਸਤੰਬਰ (ਗੋਬਿੰਦ ਸੁਖੀਜਾ, ਪਲਵਿੰਦਰ ਸਿੰਘ)- ਮਹਾਂਵੀਰ ਚਿੰਤਪੁਰਨੀ ਜਾਗਰਣ ਕਮੇਟੀ ਢਿਲਵਾਂ ਵੱਲੋਂ 8ਵਾਂ ਜਾਗਰਣ 23 ਸਤੰਬਰ ਨੂੰ ਨਡਾਲਾ ਚੌਕ ਢਿਲਵਾਂ ਵਿਚ ਸ਼ਰਧਾਪੂਰਵਕ ਕਰਵਾਇਆ ਜਾ ਰਿਹਾ ਹੈ | ਮਹਾਂਵੀਰ ਚਿੰਤਪੁਰਨੀ ਜਾਗਰਣ ਕਮੇਟੀ ਢਿਲਵਾਂ ਦੇ ...

ਪੂਰੀ ਖ਼ਬਰ »

ਭਾਈ ਘਨੱ੍ਹਈਆ ਦੀ ਸੇਵਾ ਨੂੰ ਸਮਰਪਿਤ 26ਵਾਂ ਮੁਫ਼ਤ ਰਾਸ਼ਨਵੰਡ ਸਮਾਗਮ

ਫਗਵਾੜਾ, 21 ਸਤੰਬਰ (ਵਾਲੀਆ)-ਭਾਈ ਘਨ੍ਹਈਆ ਜੀ ਦੀ ਸੇਵਾ ਨੂੰ ਸਮਰਪਿਤ 26ਵਾਂ ਮੁਫ਼ਤ ਰਾਸ਼ਨਵੰਡ ਸਮਾਗਮ ਸੁਸਾਇਟੀ ਦੇ ਦਫ਼ਤਰ ਵਿਖੇ ਕਰਵਾਇਆ ਗਿਆ ਜਿਸ ਵਿਚ 25 ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਵੰਡਿਆ ਗਿਆ | ਸਮਾਗਮ ਦੀ ਆਰੰਭਤਾ ਸੁਸਾਇਟੀ ਦੇ ਸਕੱਤਰ ਬਾਬਾ ...

ਪੂਰੀ ਖ਼ਬਰ »

ਲਵਲੀ ਆਟੋਜ਼ 'ਚ ਨਰਾਤਿਆਂ ਦੌਰਾਨ ਗਾਹਕਾਂ ਲਈ ਸ਼ਾਨਦਾਰ ਸਕੀਮਾਂ ਉਪਲਬਧ

ਜਲੰਧਰ, 21 ਸਤੰਬਰ (ਅਜੀਤ ਬਿਊਰੋ)-ਲਵਲੀ ਆਟੋਜ਼ ਦੇ ਸਾਰੇ ਮਾਰੂਤੀ ਸ਼ੋਅਰੂਮਾਂ ਜਲੰਧਰ, ਨਵਾਂਸ਼ਹਿਰ, ਬੰਗਾ, ਨਕੋਦਰ, ਸ਼ਾਹਕੋਟ, ਕਰਤਾਰਪੁਰ, ਗੋਰਾਇਆ, ਜੰਡਿਆਲਾ, ਭੋਗਪੁਰ, ਆਦਮਪੁਰ, ਭੁਲੱਥ, ਬਲਾਚੌਰ ਅਤੇ ਬਜਾਜ ਦੇ ਸਾਰੇ ਸ਼ੋਅਰੂਮਾਂ ਜਲੰਧਰ, ਫਗਵਾੜਾ, ਕਪੂਰਥਲਾ, ਅਤੇ ...

ਪੂਰੀ ਖ਼ਬਰ »

ਬੋਰਡ ਵਲੋਂ ਟੈੱਟ 2015 ਪ੍ਰੀਖਿਆ ਮੌਕੇ ਖਰੀਦੇ 2 ਲੱਖ ਪੈੱਨਾਂ 'ਚੋਂ ਅਜੇ ਤੱਕ ਨਹੀਂ ਲੱਭੇ ਗੁੰਮ ਹੋਏ 33,614 ਪੈੱਨ

ਐੱਸ. ਏ. ਐੱਸ. ਨਗਰ, 21 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸੰਬਰ 2015 ਵਿਚ ਲਏ ਗਏ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਪੇਪਰ-1 ਤੇ 2 ਵਿਚ ਪ੍ਰੀਖਿਆਰਥੀਆਂ ਨੂੰ ਮੁਹੱਈਆ ਕਰਵਾਉਣ ਲਈ ਖਰੀਦੇ ਗਏ 2 ਲੱਖ ਪੈੱਨਾਂ ਵਿਚੋਂ ਗੁੰਮ ਹੋਏ 33,614 ਪੈੱਨ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX